ਤਾਜਾ ਖ਼ਬਰਾਂ


ਰੁਜ਼ਗਾਰ ਦੀਆਂ ਅਸਾਮੀਆਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ-ਸ਼ਿਵਕੁਮਾਰ
. . .  about 1 hour ago
ਬੈਂਗਲੁਰੂ, 28 ਮਈ-ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ, ਕਿਉਂਕਿ ਇਹ ਸਾਡਾ ਫਰਜ਼ ਹੈ। ਜਿਹੜੇ ਲੋਕ ਯੋਗ ਹਨ, ਸਾਨੂੰ ਇਹ...
ਅਫ਼ਗਾਨਿਸਤਾਨ ਅਤੇ ਜੰਮੂ-ਕਸ਼ਮੀਰ ਚ ਆਇਆ ਭੂਚਾਲ
. . .  about 1 hour ago
ਕਾਬੁਲ, 28 ਮਈ-ਅਫ਼ਗਾਨਿਸਤਾਨ ਤੋਂ 70 ਕਿਲੋਮੀਟਰ ਦੱਖਣ-ਪੂਰਬ ਵਿਚ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਇਸ ਤੋਂ ਇਲਾਵਾ...
9 ਸਾਲ 'ਚ ਗਰੀਬਾਂ ਲਈ ਬਣਾਏ 4 ਕਰੋੜ ਘਰ-ਪ੍ਰਧਾਨ ਮੰਤਰੀ
. . .  about 2 hours ago
30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣਾਏ-ਪ੍ਰਧਾਨ ਮੰਤਰੀ
. . .  about 2 hours ago
ਨਵੀਂ ਸੰਸਦ ਨੇ 60 ਹਜ਼ਾਰ ਮਜ਼ਦੂਰਾਂ ਨੂੰ ਦਿੱਤਾ ਕੰਮ-ਪ੍ਰਧਾਨ ਮੰਤਰੀ
. . .  about 2 hours ago
ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ-ਪ੍ਰਧਾਨ ਮੰਤਰੀ
. . .  about 2 hours ago
ਸਮੇਂ ਦੀ ਮੰਗ ਸੀ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 2 hours ago
ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ-ਪ੍ਰਧਾਨ ਮੰਤਰੀ
. . .  about 2 hours ago
ਨਵੇਂ ਟੀਚੇ ਤੈਅ ਕਰ ਰਿਹਾ ਹੈ ਨਵਾਂ ਭਾਰਤ-ਪ੍ਰਧਾਨ ਮੰਤਰੀ
. . .  about 2 hours ago
ਲੋਕਤੰਤਰ ਦਾ ਮੰਦਰ ਹੈ ਨਵਾਂ ਸੰਸਦ ਭਵਨ-ਪ੍ਰਧਾਨ ਮੰਤਰੀ
. . .  about 2 hours ago
ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ-ਪ੍ਰਧਾਨ ਮੰਤਰੀ
. . .  about 2 hours ago
ਦੇਸ਼ ਦੀ ਵਿਕਾਸ ਯਾਤਰਾ 'ਚ ਅਮਰ ਹੋ ਜਾਂਦੇ ਹਨ ਕੁਝ ਪਲ-ਪ੍ਰਧਾਨ ਮੰਤਰੀ
. . .  about 2 hours ago
ਨਵਾਂ ਸੰਸਦ ਭਵਨ ਵਿਕਸਤ ਭਾਰਤ ਦੇ ਸੰਕਲਪ ਸਿੱਧ ਹੁੰਦੇ ਦੇਖੇਗਾ-ਪ੍ਰਧਾਨ ਮੰਤਰੀ
. . .  about 2 hours ago
28 ਮਈ ਦਾ ਦਿਨ ਦੇਸ਼ ਲਈ ਬਹੁਤ ਅਹਿਮ ਦਿਨ-ਪ੍ਰਧਾਨ ਮੰਤਰੀ
. . .  about 2 hours ago
ਪ੍ਰਧਾਨ ਮੰਤਰੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ
. . .  about 1 hour ago
ਨਵੀਂ ਦਿੱਲੀ, 28 ਮਈ-ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਆਪਣੀ ਆਜ਼ਾਦੀ ਦਾ 75ਵਾਂ...
ਦੇਸ਼ ਲਈ ਇਤਿਹਾਸਿਕ ਪਲ, ਦੇਸ਼ ਇਤਿਹਾਸਿਕ ਪਲ ਦਾ ਬਣਿਆ ਗਵਾਹ -ਲੋਕ ਸਭਾ ਸਪੀਕਰ
. . .  about 1 hour ago
ਨਵੀਂ ਦਿੱਲੀ, 28 ਮਈ-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਨਵੀਂ ਸੰਸਦ ਢਾਈ ਸਾਲ ਤੋਂ ਵੀ ਘੱਟ ਸਮੇਂ 'ਚ ਬਣੀ ਹੈ। ਲੋਕਤੰਤਰ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਿਆ ਹੈ ਤੇ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ। ਇਹ ਦੇਸ਼ ਲਈ ਇਤਿਹਾਸਿਕ...
ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 3 hours ago
ਨਵੀਂ ਦਿੱਲੀ, 28 ਮਈ-ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਨਵੀਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲਵਾਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕਿਆ ਅਤੇ ਹਿਰਾਸਤ ਵਿਚ ਲੈ...
ਇਕ ਮਹੱਤਵਪੂਰਨ ਮੀਲ ਪੱਥਰ ਹੈ, ਨਵੀਂ ਸੰਸਦ ਦਾ ਨਿਰਮਾਣ-ਹਰੀਵੰਸ਼ (ਉਪ ਚੇਅਰਮੈਨ ਰਾਜ ਸਭਾ)
. . .  about 3 hours ago
ਨਵੀਂ ਦਿੱਲੀ, 28 ਮਈ- ਨਵੀਂ ਸੰਸਦ ਵਿਚ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ 2.5 ਸਾਲ ਤੋਂ ਵੀ ਘੱਟ...
ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ
. . .  about 3 hours ago
ਨਵੀਂ ਦਿੱਲੀ, 28 ਮਈ-ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਦੂਜੇ ਪੜਾਅ ਦੀ ਸ਼ੁਰੂਆਤ ਰਾਸ਼ਟਰਗੀਤ ਨਾਲ...
ਨਵੇਂ ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ
. . .  about 3 hours ago
ਕਬਾਇਲੀ ਭਰਾਵਾਂ ਅਤੇ ਭੈਣਾਂ ਦੇ ਯੋਗਦਾਨ ਨੂੰ ਸਮਰਪਿਤ ਸਥਾਪਤ ਕੀਤੇ ਜਾ ਰਹੇ ਨੇ 10 ਨਵੇਂ ਅਜਾਇਬ ਘਰ-ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਵੀ ਅਸੀਂ ਭਾਰਤ ਵਿਚ ਨਵੀਂ ਕਿਸਮ ਦੇ ਅਜਾਇਬ ਘਰ ਅਤੇ ਯਾਦਗਾਰਾਂ ਬਣਦੇ ਵੇਖੇ ਹਨ। ਸੁਤੰਤਰਤਾ ਸੰਗਰਾਮ ਵਿਚ ਕਬਾਇਲੀ...
ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ-ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ। ਸਾਡੇ ਅੰਮ੍ਰਿਤ ਸਰੋਵਰ ਵਿਸ਼ੇਸ਼ ਹਨ ਕਿਉਂਕਿ ਉਹ ਆਜ਼ਾਦੀ ਕਾ ਅੰਮ੍ਰਿਤ ਕਾਲ...
ਮੈਂ ਖੁਸ਼ ਹਾਂ ਕਿ ਨਵੀਂ ਸੰਸਦ ਦੇ ਉਦਘਾਟਨ 'ਤੇ ਨਹੀਂ ਗਿਆ-ਸ਼ਰਦ ਪਵਾਰ
. . .  about 3 hours ago
ਮੁੰਬਈ, 28 ਮਈ-ਹਵਨ, ਬਹੁ-ਧਰਮੀ ਪ੍ਰਾਰਥਨਾਵਾਂ ਅਤੇ 'ਸੇਂਗੋਲ' ਨਾਲ ਨਵੀਂ ਸੰਸਦ ਦੇ ਉਦਘਾਟਨ 'ਤੇ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਵੇਰ ਦਾ ਆਯੋਜਨ ਦੇਖਿਆ। ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਗਿਆ। ਉਥੇ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਮੈਂ ਚਿੰਤਤ ਹਾਂ। ਕੀ ਅਸੀਂ ਦੇਸ਼...
ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ ਦੇਵਾਂਗੇ-ਦਿੱਲੀ ਪੁਲਿਸ
. . .  about 3 hours ago
ਨਵੀਂ ਦਿੱਲੀ, 28 ਮਈ-ਪਹਿਲਵਾਨਾਂ ਦੇ ਵਿਰੋਧ 'ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ 'ਚ ਵਿਘਨ ਪਾਉਣ ਨਹੀਂ...
ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ-ਪ੍ਰਹਿਲਾਦ ਜੋਸ਼ੀ
. . .  about 4 hours ago
ਨਵੀਂ ਦਿੱਲੀ, 28 ਮਈ-ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਹੋ ਰਹੀਆਂ ਚੰਗੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹ ਸੇਂਗੋਲ ਬਾਰੇ ਝੂਠ ਬੋਲ ਰਹੀ ਹੈ। ਸੰਸਦ ਲੋਕਤੰਤਰ ਦਾ ਮੰਦਰ ਹੈ, ਨਵੀਂ ਸੰਸਦ ਲਈ ਜਿਸ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 555
ਵਿਚਾਰ ਪ੍ਰਵਾਹ: ਜਿਥੇ ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹੋਣ, ਉਥੇ ਹੀ ਸਭ ਤੋਂ ਮਜ਼ਬੂਤ ਰਾਜ ਹੁੰਦਾ ਹੈ। -ਅਰਸਤੂ

ਪਹਿਲਾ ਸਫ਼ਾ

ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਸਾਂਝੇ ਨਜ਼ਰੀਏ ਦੀ ਲੋੜ-ਮੋਦੀ

ਨੀਤੀ ਆਯੋਗ ਦੀ 8ਵੀਂ ਬੈਠਕ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 27 ਮਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਜਾਂ ਅਤੇ ਜ਼ਿਲਿ੍ਹਆਂ ਨੂੰ ਕਿਹਾ ਕਿ ਉਹ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਲਈ ਲੰਬੇ ਸਮੇਂ ਦਾ ਸਾਂਝਾ ਦਿ੍ਸ਼ਟੀਕੋਣ ਵਿਕਸਿਤ ਕਰਨ, ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ | ਇਥੇ ਨੀਤੀ ਆਯੋਗ ਦੀ ਅੱਠਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੋਦੀ ਨੇ ਰਾਜਾਂ ਨੂੰ ਵਿੱਤੀ ਤੌਰ 'ਤੇ ਸਮਝਦਾਰੀ ਵਾਲੇ ਫੈਸਲੇ ਲੈਣ ਦੀ ਵੀ ਅਪੀਲ ਕੀਤੀ, ਜੋ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਸਮਰੱਥ ਹੋਣ | ਮੀਟਿੰਗ ਦੇ ਵਿਚਾਰ-ਵਟਾਂਦਰੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੀਤੀ ਆਯੋਗ ਦੇ ਸੀ.ਈ.ਓ. ਬੀ.ਵੀ.ਆਰ. ਸੁਬਰਾਮਣੀਅਮ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੀ ਮੀਟਿੰਗ 'ਚ 11 ਮੁੱਖ ਮੰਤਰੀ ਸ਼ਾਮਿਲ ਨਹੀਂ ਹੋਏ | ਗਵਰਨਿੰਗ ਕੌਂਸਲ ਨੂੰ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਤੱਕ ਪਹੁੰਚਣ ਲਈ ਰਾਜਾਂ ਅਤੇ ਜ਼ਿਲਿ੍ਹਆਂ ਦੇ ਦਿ੍ਸ਼ਟੀਕੋਟ ਨੂੰ ਰਾਸ਼ਟਰੀ ਦਿ੍ਸ਼ਟੀ ਨਾਲ ਜੋੜਨਾ ਜ਼ਰੂਰੀ ਹੈ | ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਵਿੱਤੀ ਤੌਰ 'ਤੇ ਸੂਝ-ਬੂਝ ਵਾਲੇ ਫੈਸਲੇ ਲੈਣ ਦੀ ਵੀ ਅਪੀਲ ਕੀਤੀ, ਜਿਸ ਨਾਲ ਉਹ ਵਿੱਤੀ ਤੌਰ 'ਤੇ ਮਜ਼ਬੂਤ ਹੋਣਗੇ ਅਤੇ ਨਾਗਰਿਕਾਂ ਦੀ ਭਲਾਈ ਲਈ ਪ੍ਰੋਗਰਾਮ ਸ਼ੁਰੂ ਕਰਨ ਦੇ ਸਮਰੱਥ ਹੋਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ ਅਤੇ ਪੀਯੂਸ਼ ਗੋਇਲ ਤੋਂ ਇਲਾਵਾ ਉੱਤਰ ਪ੍ਰਦੇਸ਼, ਆਸਾਮ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਸਮੇਤ ਹੋਰਨਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ | ਪੱਛਮੀ ਬੰਗਾਲ, ਪੰਜਾਬ ਅਤੇ ਦਿੱਲੀ ਸਮੇਤ 11 ਮੁੱਖ ਮੰਤਰੀ ਵੱਖ-ਵੱਖ ਕਾਰਨਾਂ ਕਰਕੇ ਮੀਟਿੰਗ 'ਚ ਸ਼ਾਮਿਲ ਨਹੀਂ ਹੋਏ |

ਮੀਟਿੰਗ ਦਾ ਬਾਈਕਾਟ ਕਰਨਾ ਲੋਕ ਵਿਰੋਧੀ-ਭਾਜਪਾ

ਭਾਜਪਾ ਨੇ ਨੀਤੀ ਆਯੋਗ ਗੀ ਮੀਟਿੰਗ ਦਾ ਬਾਈਕਾਟ ਕਰਨ ਵਾਲੇ ਮੁੱਖ ਮੰਤਰੀਆਂ 'ਤੇ ਵਰ੍ਹਦਿਆਂ ਉਨ੍ਹਾਂ ਦੇ ਫੈਸਲੇ ਨੂੰ ਲੋਕ ਵਿਰੋਧੀ ਅਤੇ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ | ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਨੀਤੀ ਆਯੋਗ ਦੇਸ਼ ਦੇ ਵਿਕਾਸ ਲਈ ਪੂਰੇ ਉਦੇਸ਼, ਨੀਤੀ ਢਾਂਚੇ ਅਤੇ ਰੋਡਮੈਪ ਨੂੰ ਨਿਰਧਾਰਤ ਕਰਨ ਲਈ ਇਕ ਮੁੱਖ ਸੰਸਥਾ ਹੈ | ਉਨ੍ਹਾਂ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ 'ਚ 100 ਦੇ ਕਰੀਬ ਮੁੱਦਿਆਂ 'ਤੇ ਚਰਚਾ ਕਰਨ ਦੀ ਤਜਵੀਜ਼ ਹੈ | ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ, ਨਿਤਿਸ਼ ਕੁਮਾਰ, ਐਮ.ਕੇ. ਸਟਾਲਿਨ, ਕੇ. ਚੰਦਰਸ਼ੇਖਰ ਰਾਓ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਆਦਿ ਮੀਟਿੰਗ 'ਚ ਸ਼ਾਮਿਲ ਨਹੀਂ ਹੋ ਰਹੇ ਹਨ, ਜਦੋਂਕਿ ਅਸ਼ੋਕ ਗਹਿਲੋਤ ਵੀ ਸਿਹਤ ਠੀਕ ਨਾ ਹੋਣ ਕਾਰਨ ਸ਼ਾਮਿਲ ਨਹੀਂ ਹੋਏ ਹਨ, ਜਦੋਂਕਿ ਉਨ੍ਹਾਂ ਨੇ ਆਪਣਾ ਪ੍ਰਤੀਨਿਧੀ ਵੀ ਨਹੀਂ ਭੇਜਿਆ ਹੈ |

ਡਾ. ਹਮਦਰਦ ਨੂੰ ਵਿਜੀਲੈਂਸ ਵਲੋਂ ਸੰਮਨ ਕਰਨ 'ਤੇ ਲੋਕ ਰੋਹ ਹੋਇਆ ਹੋਰ ਤਿੱਖਾ

• ਸ਼ਹੀਦਾਂ ਦਾ ਅਪਮਾਨ ਕਰਨ ਤੇ ਮੀਡੀਆ ਨੂੰ ਢਾਅ ਲਗਾਉਣ ਵਾਲੀਆਂ ਕਾਰਵਾਈਆਂ ਤੁਰੰਤ ਬੰਦ ਕਰੇ ਸਰਕਾਰ • ਸਿਆਸੀ ਆਗੂਆਂ ਤੇ ਹੋਰ ਸਮਾਜਿਕ-ਧਾਰਮਿਕ ਸੰਗਠਨਾਂ ਵਲੋਂ 'ਆਪ' ਸਰਕਾਰ ਨੂੰ ਤਾੜਨਾ
ਜਲੰਧਰ, 27 ਮਈ (ਜਸਪਾਲ ਸਿੰਘ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗੈਰ-ਲੋਕਤੰਤਰੀ ਤੇ ਗੈਰ-ਸੰਵਿਧਾਨਕ ਕਾਰਵਾਈਆਂ ਖ਼ਿਲਾਫ਼ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਅੰਦਰ ਗੁੱਸਾ ਤੇ ਨਫ਼ਰਤ ਲਗਾਤਾਰ ਵਧਦੀ ਜਾ ਰਹੀ ਹੈ | ਹਾਲ ਹੀ 'ਚ ਵਿਜੀਲੈਂਸ ਬਿਊਰੋ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸੰਮਨ ਜਾਰੀ ਕਰਨ ਦੇ ਮਾਮਲੇ 'ਚ 'ਆਪ' ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਨਜ਼ਰ ਆ ਰਹੀ ਹੈ | ਇਸ ਮਾਮਲੇ 'ਚ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ 'ਆਪ' ਸਰਕਾਰ ਦੀ ਇਸ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਸਮਾਜ ਦੇ ਹੋਰ ਵਰਗਾਂ ਨਾਲ ਸੰਬੰਧਿਤ ਲੋਕ ਤੇ ਅਨੇਕਾਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ 'ਅਜੀਤ' ਦੇ ਹੱਕ 'ਚ ਨਿੱਤਰ ਆਏ ਹਨ | ਇਨ੍ਹਾਂ ਸਿਆਸੀ ਆਗੂਆਂ ਤੇ ਇਨਸਾਫ ਪਸੰਦ ਸ਼ਹਿਰੀਆਂ ਨੇ 'ਅਜੀਤ' ਨੂੰ ਭੇਜੇ ਆਪਣੇ ਸੰਦੇਸ਼ਾਂ 'ਚ ਜਿੱਥੇ 'ਅਜੀਤ' ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ, ਉਥੇ ਨਾਲ ਹੀ 'ਆਪ' ਸਰਕਾਰ ਦੀ ਇਸ ਕਾਰਵਾਈ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ 'ਅਜੀਤ' ਨੂੰ ਝੁਕਾਉਣ ਲਈ 'ਆਪ' ਸਰਕਾਰ ਵਲੋਂ ਅਦਾਰੇ ਦੇ ਹਰ ਤਰ੍ਹਾਂ ਦੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਗਏ ਤੇ ਥਾਂ ਪੁਰ ਥਾਂ ਇਸ ਦੇ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਗਿਆ ਤੇ ਫਿਰ ਵਿਜੀਲੈਂਸ ਜਾਂਚ ਦੀ ਆੜ ਹੇਠ ਦੇਸ਼ ਦੀ ਖਾਤਿਰ ਆਪਾ ਵਾਰਨ ਵਾਲੇ ਪੰਜਾਬ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਕਰਤਾਰਪੁਰ ਵਿਖੇ ਉਸਾਰੀ ਗਈ ਜੰਗ-ਏ-ਆਜ਼ਾਦੀ ਯਾਦਗਾਰ 'ਚ ਵਾਰ-ਵਾਰ ਪੁਲਿਸ ਦੀਆਂ ਧਾੜਾਂ ਭੇਜ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਘੋਰ ਅਪਮਾਨ ਕੀਤਾ ਗਿਆ | ਇਸ ਦੇ ਬਾਵਜੂਦ ਜਦੋਂ 'ਆਪ' ਸਰਕਾਰ ਅਦਾਰਾ 'ਅਜੀਤ' ਨੂੰ ਝੁਕਾਉਣ 'ਚ ਸਫਲ ਨਾ ਹੋ ਸਕੀ ਤਾਂ ਹੁਣ ਡਾ. ਬਰਜਿੰਦਰ ਸਿੰਘ ਹਮਦਰਦ ਵਰਗੀ ਪੰਜਾਬ ਤੇ ਪੰਜਾਬੀ ਨੂੰ ਪ੍ਰਣਾਈ ਸ਼ਖ਼ਸੀਅਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਪਰ ਸਾਰੀ ਦੁਨੀਆ ਨੂੰ ਪਤਾ ਹੈ ਕਿ 'ਆਪ' ਸਰਕਾਰ ਵਲੋਂ ਅਜਿਹਾ ਕੇਵਲ ਤੇ ਕੇਵਲ 'ਅਜੀਤ' ਦੀ ਨਿਰਪੱਖ ਤੇ ਨਿਡਰ ਆਵਾਜ਼ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ | ਆਗੂਆਂ ਨੇ ਸਾਫ ਤੌਰ 'ਤੇ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਦੀ ਦਿਆਨਤਦਾਰੀ 'ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਹਮੇਸ਼ਾ ਪੰਜਾਬ ਤੇ ਪੰਜਾਬੀ ਦੀ ਬਿਹਤਰੀ ਲਈ ਆਪਣੀ ਕਲਮ ਨੂੰ ਵਰਤਿਆ ਹੈ | ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ 'ਤੇ ਉਂਗਲ ਚੁੱਕਣਾ ਆਪਣੇ ਆਪ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਇਸ ਗਲਤੀ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪਹਿਲਾਂ ਵੀ ਕਈ ਵਾਰ ਸਮੇਂ ਦੀਆਂ ਸਰਕਾਰਾਂ ਵਲੋਂ 'ਅਜੀਤ' ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਪਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਦੇ ਵੀ ਆਪਣੇ ਪੱਤਰਕਾਰੀ ਦੇ ਉੱਚ ਆਦਰਸ਼ਾਂ ਤੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਨਿਰਪੱਖ ਤੇ ਨਿਡਰ ਪੱਤਰਕਾਰੀ ਦੇ ਰਾਹ 'ਤੇ ਚੱਲਣ ਨੂੰ ਪਹਿਲ ਦਿੱਤੀ ਹੈ | ਉਨ੍ਹਾਂ ਕਿਹਾ ਕਿ ਰਾਜ ਦੀ ਮੌਜੂਦਾ 'ਆਪ' ਸਰਕਾਰ ਦੀਆਂ ਵਧੀਕੀਆਂ ਵੀ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤੋੜ ਨਹੀਂ ਸਕਣਗੀਆਂ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਡਾ. ਹਮਦਰਦ ਪਹਿਲਾਂ ਵਾਂਗ ਹੀ ਸਰਕਾਰੀ ਜਬਰ-ਜ਼ੁਲਮ ਦਾ ਡਟ ਕੇ ਸਾਹਮਣਾ ਹੀ ਨਹੀਂ ਕਰਨਗੇ ਸਗੋਂ ਇਕ ਵਾਰ ਫਿਰ ਪੱਤਰਕਾਰੀ ਦੇ ਮੂਲ ਆਦਰਸ਼ਾਂ ਤੇ ਮੀਡੀਆ ਦੀ ਆਜ਼ਾਦੀ ਨੂੰ ਬਚਾਉਣ ਲਈ ਇਕ ਮਿਸਾਲ ਬਣ ਕੇ ਉਭਰਨਗੇ | ਇਸ ਦੌਰਾਨ 'ਅਜੀਤ' ਨੂੰ ਪਿਆਰ ਕਰਨ ਵਾਲੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹੀਦਾਂ ਦਾ ਅਪਮਾਨ ਕਰਨ ਤੇ ਮੀਡੀਆ ਦੀ ਆਜ਼ਾਦੀ ਨੂੰ ਢਾਅ ਲਗਾਉਣ ਵਾਲੀਆਂ ਕਾਰਵਾਈਆਂ ਤੁਰੰਤ ਬੰਦ ਕਰਨ ਸੰਬੰਧੀ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਆਪਣੀ ਝੂਠੀ ਹਉਮੈ ਨਾ ਛੱਡੀ ਤਾਂ ਇਤਿਹਾਸ ਕਦੇ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ |

ਡਾ. ਹਮਦਰਦ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਦੀ ਗੱਲ ਕੀਤੀ-ਇਯਾਲੀ

ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜੀਲੈਂਸ ਕਾਰਵਾਈ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ, ਡਾ. ਹਮਦਰਦ ਨੇ ਹਮੇਸ਼ਾ ਹੀ ਪੰਜਾਬ ਦੇ ਹਿਤਾਂ ਦੀ ਗੱਲ ਕੀਤੀ, ਅਜਿਹੇ ਮੌਕੇ ਪੰਜਾਬ ਦਾ ਹਰ ਵਰਗ 'ਅਜੀਤ' ਨਾਲ ਚੱਟਾਨ ਵਾਂਗ ਖੜ੍ਹਾ ਹੈ, ਕਿਉਂਕਿ ਡਾ. ਬਰਜਿੰਦਰ ਸਿੰਘ ਨੇ ਸਿੱਖਾਂ ਦੇ ਅਹਿਮ ਮਸਲੇ ਉਭਾਰੇ ਹੀ ਨਹੀਂ, ਬਲਕਿ ਸਰਕਾਰਾਂ ਤੋਂ ਹੱਲ ਵੀ ਕਰਵਾਏ ਹਨ | ਇਹ ਪ੍ਰਗਟਾਵਾ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਡਾ: ਹਮਦਰਦ ਵਿਰੁੱਧ ਕਾਰਵਾਈ ਦੀ ਨਿੰਦਾ ਕਰਦਿਆਂ ਕੀਤਾ |

ਸਰਕਾਰ ਨੇ ਮਾਨਸਿਕ ਸੰਤੁਲਨ ਗਵਾਇਆ- ਪਰਮਿੰਦਰ ਸਿੰਘ ਢੀਂਡਸਾ

ਲਹਿਰਾਗਾਗਾ, 27 ਮਈ (ਅਸ਼ੋਕ ਗਰਗ)-ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਆਪਣਾ ਮਾਨਸਿਕ
ਸੰਤੁਲਨ ਗਵਾ ਚੁੱਕੀ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਸਿਆਸੀ ਬਦਲਾਖੋਰੀ ਦੇ ਚਲਦੇ ਦੇਸ਼ ਦੇ ਸਿਰਮੌਰ ਪੰਜਾਬੀ ਅਖ਼ਬਾਰ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਰਾਹੀਂ ਤਲਬ ਕਰਵਾਉਣ ਦਾ ਫ਼ੈਸਲਾ ਸੂਬੇ ਅੰਦਰ ਲੋਕਤੰਤਰ ਦੀ ਹੱਤਿਆ ਅਤੇ ਪੈੱ੍ਰਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ |

ਪੰਜਾਬ ਦੀ ਆਵਾਜ਼ ਨੂੰ ਦੱਬਣ ਦੀ ਸਰਕਾਰ ਦੀ ਕੋਝੀ ਚਾਲ-ਬੀਬੀ ਜਗੀਰ ਕੌਰ

ਜਲੰਧਰ, 27 ਮਈ (ਅਜੀਤ ਬਿਊਰੋ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ 'ਅਜੀਤ' ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ
ਨੂੰ ਵਿਜੀਲੈਂਸ ਵਲੋਂ ਸੰਮਨ ਜਾਰੀ ਕੀਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਕੋਈ ਵੀ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਡਾ. ਹਮਦਰਦ ਵਰਗੀ ਸ਼ਖਸੀਅਤ ਜਿਨ੍ਹਾਂ ਦਾ ਹਰ ਸਾਹ ਪੰਥ ਤੇ ਪੰਜਾਬ ਦੇ ਭਲੇ ਨੂੰ ਸਮਰਪਿਤ ਹੈ, ਉਨ੍ਹਾਂ ਨਾਲ ਇਸ ਤਰ੍ਹਾਂ ਪੇਸ਼ ਆਉਣਾ ਸਮਝ ਤੋਂ ਬਾਹਰ ਹੈ |

ਡਾ. ਹਮਦਰਦ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ-ਡਾ. ਅਮਰ ਸਿੰਘ

ਜਲੰਧਰ, 27 ਮਈ (ਜਸਪਾਲ ਸਿੰਘ)-ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵਿਜੀਲੈਂਸ ਬਿਊਰੋ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸੰਮਨ ਭੇਜੇ ਜਾਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ
ਕਿ ਅਜਿਹਾ ਕਰਕੇ 'ਆਪ' ਸਰਕਾਰ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕੀਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਡਾ. ਬਰਜਿੰਦਰ ਸਿੰਘ ਹਮਦਰਦ ਵਰਗੀ ਲੋਕ ਪੱਖੀ ਸ਼ਖ਼ਸੀਅਤ ਤੇ ਦਿਗਜ਼ ਪੱਤਰਕਾਰ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਅਦਾਰਾ 'ਅਜੀਤ' ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਪਣੇ ਮੰਤਵਾਂ 'ਚ ਸਫਲ ਨਾ ਹੋਣ 'ਤੇ ਹੁਣ ਡਾ. ਹਮਦਰਦ ਨੂੰ ਵਿਜੀਲੈਂਸ ਦਾ ਨੋਟਿਸ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਨੇ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਕਦੇ ਸਰਕਾਰੀ ਜਬਰ ਅੱਗੇ ਝੁਕਿਆ ਹੈ |

ਡਾ. ਹਮਦਰਦ ਖ਼ਿਲਾਫ਼ ਕਾਰਵਾਈ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ-ਚੰਦੂਮਾਜਰਾ

ਚੰਡੀਗੜ੍ਹ, 27 ਮਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ 'ਅਜੀਤ' ਸਮੂਹ ਪ੍ਰਕਾਸ਼ਨ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ...

ਪੂਰੀ ਖ਼ਬਰ »

ਰਾਸ਼ਟਰਪਤੀ ਬਾਰੇ ਭੜਕਾਊ ਟਿੱਪਣੀ ਨੂੰ ਲੈ ਕੇ ਕੇਜਰੀਵਾਲ ਤੇ ਖੜਗੇ ਖ਼ਿਲਾਫ਼ ਸ਼ਿਕਾਇਤ ਦਰਜ

ਨਵੀਂ ਦਿੱਲੀ, 27 ਮਈ (ਜਗਤਾਰ ਸਿੰਘ)-ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਸੰਬੰਧ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਜਾਤੀ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕਥਿਤ ਭੜਕਾਉ ਬਿਆਨ ਦੇਣ ...

ਪੂਰੀ ਖ਼ਬਰ »

ਨਿਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਵਲੋਂ ਭਾਰਤ ਦਾ ਦੌਰਾ 31 ਤੋਂ

ਕਠਮੰਡੂ/ਨਵੀਂ ਦਿੱਲੀ, 27 ਮਈ (ਏਜੰਸੀ)-ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ 'ਪ੍ਰਚੰਡ' 31 ਮਈ ਬੁੱਧਵਾਰ ਤੋਂ ਭਾਰਤ ਦਾ 4 ਦਿਨਾ ਅਧਿਕਾਰਕ ਦੌਰਾ ਕਰਨਗੇ | ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ...

ਪੂਰੀ ਖ਼ਬਰ »

ਨਵੇਂ ਸੰਸਦ ਭਵਨ ਦਾ ਉਦਘਾਟਨ ਅੱਜ

ਪ੍ਰਧਾਨ ਮੰਤਰੀ ਕਰਨਗੇ ਦੇਸ਼ ਨੂੰ ਸਮਰਪਿਤ ਨਵੀਂ ਦਿੱਲੀ, 27 ਮਈ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਤਿ-ਆਧੁਨਿਕ ਤਕਨੀਕ ਨਾਲ ਲੈਸ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਨੂੰ 'ਲੋਕਤੰਤਰ ਦਾ ...

ਪੂਰੀ ਖ਼ਬਰ »

ਵੱਖ-ਵੱਖ ਸੱਭਿਆਤਾਵਾਂ ਤੇ ਸੱਭਿਆਚਾਰਾਂ ਨੂੰ ਦਰਸਾਉਂਦੀ ਹੈ ਨਵੀਂ ਇਮਾਰਤ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਗਲੀਚੇ, ਤ੍ਰਿਪੁਰਾ ਤੋਂ ਬਾਂਸ ਦੇ ਫਰਸ਼ ਤੇ ਰਾਜਸਥਾਨ ਤੋਂ ਪੱਥਰ ਦੀ ਨੱਕਾਸ਼ੀ ਨਾਲ ਤਿਆਰ ਨਵੀਂ ਸੰਸਦ ਦੀ ਇਮਾਰਤ ਭਾਰਤ ਦੀਆਂ ਵੱਖ-ਵੱਖ ਸੱਭਿਅਤਾਵਾਂ ਤੇ ਸੰਸਕ੍ਰਿਤੀਆਂ ਨੂੰ ਦਰਸਾਉਂਦੀ ਹੈ। ਟਾਟਾ ਪ੍ਰੋਜੈਕਟਸ ਲਿਮਟਿਡ ਦੁਆਰਾ ...

ਪੂਰੀ ਖ਼ਬਰ »

ਸਿਸੋਦੀਆ ਨੇ ਆਬਕਾਰੀ ਨੀਤੀ ਬਾਰੇ ਜਨਤਕ ਰਾਏ 'ਪਲਾਂਟ' ਕੀਤੀ-ਸੀ.ਬੀ.ਆਈ.

ਨਵੀਂ ਦਿੱਲੀ, 27 ਮਈ (ਪੀ. ਟੀ. ਆਈ.)- ਸੀ.ਬੀ.ਆਈ. ਨੇ ਦਾਇਰ ਪੂਰਕ ਦੋਸ਼ ਪੱਤਰ (ਸਪਲੀਮੈਂਟਰੀ ਚਾਰਜਸ਼ੀਟ) 'ਚ ਕਿਹਾ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹੁਣ ਰੱਦ ਕੀਤੀ ਆਬਕਾਰੀ ਨੀਤੀ ਦਾ ਆਧਾਰ ਬਣਾਉਣ ਲਈ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ...

ਪੂਰੀ ਖ਼ਬਰ »

ਪਾਕਿ 'ਚ ਆਤਮਘਾਤੀ ਧਮਾਕਾ-2 ਸੈਨਿਕ ਹਲਾਕ, 19 ਜ਼ਖ਼

ਮੀ ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਜ਼ਿਲ੍ਹੇ 'ਚ ਹੋਏ ਆਤਮਘਾਤੀ ਧਮਾਕੇ 'ਚ ਸੁਰੱਖਿਆ ਬਲ ਦੇ 2 ਕਰਮਚਾਰੀ ਮਾਰੇ ਗਏ ਤੇ 19 ਹੋਰ ਜ਼ਖ਼ਮੀ ਹੋ ਗਏ | ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ...

ਪੂਰੀ ਖ਼ਬਰ »

ਯੂ.ਪੀ. 'ਚ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ-ਹੱਤਿਆ

ਅਯੁੱਧਿਆ, 27 ਮਈ (ਪੀ. ਟੀ. ਆਈ.)-10ਵੀਂ ਜਮਾਤ ਦੀ ਇਕ 15 ਸਾਲਾ ਵਿਦਿਆਰਥਣ ਨਾਲ ਸਕੂਲ ਦੇ ਪ੍ਰਬੰਧਕ ਅਤੇ ਖੇਡ ਅਧਿਆਪਕ ਵਲੋਂ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਸਕੂਲ ਦੀ ਛੱਤ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਲੜਕੀ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ | ...

ਪੂਰੀ ਖ਼ਬਰ »

ਬਿ੍ਜਭੂਸ਼ਣ ਨੂੰ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ-ਰਾਮਦੇਵ

ਜੈਪੁਰ, 27 ਮਈ (ਪੀ. ਟੀ. ਆਈ.)-ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿਚ ਬੋਲਦੇ ਹੋਏ ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਯੂ. ਐਫ. ਆਈ.) ਦੇ ਮੁਖੀ ਬਿ੍ਜਭੂਸ਼ਣ ਸ਼ਰਨ ਸਿੰਘ ਨੂੰ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਆਈ.ਐਸ. ਨਾਲ ਜੁੜੇ ਅੱਤਵਾਦੀ ਗਰੋਹ ਦਾ ਪਰਦਾਫ਼ਾਸ਼, 3 ਗਿ੍ਫ਼ਤਾਰ

ਨਵੀਂ ਦਿੱਲੀ, 27 ਮਈ (ਏਜੰਸੀ)-ਐਨ.ਆਈ.ਏ. ਨੇ ਮੱਧ ਪ੍ਰਦੇਸ਼ 'ਚ 3 ਲੋਕਾਂ ਨੂੰ ਗਿ੍ਫ਼ਤਾਰ ਕਰ ਕੇ ਆਈ.ਐਸ. ਨਾਲ ਜੁੜੇ ਅੱਤਵਾਦੀ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਜਾਂਚ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਦੇ ਅੱਤਵਾਦ ਵਿਰੋਧੀ ਬਲ ਨਾਲ ਜਾਂਚ ਵਿੰਗ ਦੀ ਸਾਂਝੀ ਟੀਮ ...

ਪੂਰੀ ਖ਼ਬਰ »

'ਸੇਂਗੋਲ' ਨੂੰ ਆਜ਼ਾਦੀ ਤੋਂ ਬਾਅਦ ਬਣਦਾ ਸਨਮਾਨ ਨਹੀਂ ਮਿਲਿਆ-ਮੋਦੀ

ਨਵੀਂ ਦਿੱਲੀ, 27 ਮਈ (ਪੀ. ਟੀ. ਆਈ.)-ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ 'ਸੇਂਗੋਲ' ਜੋ ਕਿ 1947 'ਚ ਅੰਗਰੇਜ਼ਾਂ ਤੋਂ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਸੀ, ਨੂੰ ਆਜ਼ਾਦੀ ਤੋਂ ਬਾਅਦ ਬਣਦਾ ਸਨਮਾਨ ਮਿਲਣਾ ਚਾਹੀਦਾ ...

ਪੂਰੀ ਖ਼ਬਰ »

ਮਾਮਲਾ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ

ਦਿੱਲੀ ਅਦਾਲਤ ਵਲੋਂ ਬਿਸ਼ਨੋਈ ਨੂੰ 4 ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ

ਨਵੀਂ ਦਿੱਲੀ, 27 ਮਈ (ਏਜੰਸੀ)- ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਅੱਜ ਇੱਥੇ ਇਕ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਚਾਰ ਦਿਨਾਂ ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਅਦਾਲਤ ਨੇ ਲਾਰੈਂਸ ਬਿਸ਼ਨੋਈ-ਕਾਲਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ, ਖੜਗੇ, ਰਾਹੁਲ ਤੇ ਹੋਰਨਾਂ ਵਲੋਂ ਪੰਡਿਤ ਨਹਿਰੂ ਨੂੰ ਬਰਸੀ ਮੌਕੇ ਸ਼ਰਧਾਂਜਲੀ

ਨਵੀਂ ਦਿੱਲੀ, 27 ਮਈ (ਜਗਤਾਰ ਸਿੰਘ)-ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 59ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਰਾਹੁਲ ਗਾਂਧੀ ਤੇ ਹੋਰਨਾਂ ਨੇ ਸ਼ਰਧਾਂਜਲੀ ਭੇਟ ਕੀਤੀ | ਮੋਦੀ ਨੇ ਟਵੀਟ ਕਰਦੇ ...

ਪੂਰੀ ਖ਼ਬਰ »

ਵਿਰੋਧੀ ਧਿਰਾਂ ਵਲੋਂ ਨਵੀਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨਾ ਇਕ ਤਰ੍ਹਾਂ ਦਾ ਅਪਮਾਨ- ਅਨੁਰਾਗ ਠਾਕੁਰ

ਨਵੀਂ ਦਿੱਲੀ, 27 ਮਈ (ਏਜੰਸੀ)-ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਦਾ ਬਾਈਕਾਟ ਕਰਨ ਸੰਬੰਧੀ ਵਿਰੋਧੀ ਧਿਰਾਂ ਦੇ ਫੈਸਲੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਹ ਇਕ ਤਰ੍ਹਾਂ ਦਾ ਅਪਮਾਨ ਹੈ | ਪ੍ਰਧਾਨ ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ-ਸ਼ਰਦ ਪਵਾਰ

ਮੁੰਬਈ, 27 ਮਈ (ਏਜੰਸੀ)-ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਨਵੀਂ ਸੰਸਦ ਭਵਨ ਦਾ ਉਦਘਾਟਨ ਦਾ ਬਾਈਕਾਟ ਕਰਨ ਦੇ ਵਿਰੋਧੀ ਪਾਰਟੀਆਂ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰਾਂ ਨੂੰ ਇਸ 'ਤੇ ਭਰੋਸੇ 'ਚ ਨਹੀਂ ਲਿਆ ਗਿਆ ਸੀ | ਪੁਣੇ 'ਚ ...

ਪੂਰੀ ਖ਼ਬਰ »

ਸੰਸਦ ਦੀ ਨਵੀਂ ਇਮਾਰਤ ਦੀ ਲੋੜ ਨਹੀਂ ਸੀ-ਨਿਤਿਸ਼

ਪਟਨਾ, 27 ਮਈ (ਏਜੰਸੀ)-ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਵਿਰੋਧੀ ਧਿਰ ਦੇ ਬਾਈਕਾਟ ਦੇ ਸੱਦੇ ਦਰਮਿਆਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਵੇਂ ਸੰਸਦ ਭਵਨ ਦੀ ਕੋਈ ਲੋੜ ਨਹੀਂ ਸੀ | ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਵਲੋਂ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਗੀਤ ਦੇ ਕਵੀ ਇਕਬਾਲ ਦਾ ਅਧਿਆਏ ਹਟਾਉਣ ਦਾ ਪ੍ਰਸਤਾਵ ਪਾਸ

ਨਵੀਂ ਦਿੱਲੀ, 27 ਮਈ (ਏਜੰਸੀ)-ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਸਿੰਘ ਨੇ ਪਾਕਿਸਤਾਨ ਦੇ ਰਾਸ਼ਟਰੀ ਕਵੀ ਮੁਹੰਮਦ ਇਕਬਾਲ ਬਾਰੇ ਇਕ ਅਧਿਆਏ ਨੂੰ ਰਾਜਨੀਤੀ ਵਿਗਿਆਨ ਦੇ ਅਧਿਆਏ ਤੋਂ ਹਟਾਉਣ ਦੇ ਪ੍ਰਸਤਾਵ ਨੂੰ ਪਾਸ ਕਰਨ ਤੋਂ ਬਾਅਦ ਕਿਹਾ ਕਿ ਭਾਰਤ ਨੂੰ ...

ਪੂਰੀ ਖ਼ਬਰ »

ਬੀ.ਏ. 'ਚ ਮਹਾਤਮਾ ਗਾਂਧੀ 'ਤੇ ਪੇਪਰ ਨੂੰ ਸਾਵਰਕਰ ਦੇ ਪੇਪਰ ਨਾਲ ਬਦਲਿਆ

ਦਿੱਲੀ ਯੂਨੀਵਰਸਿਟੀ ਨੇ ਬੀ.ਏ. (ਆਨਰ) ਰਾਜਨੀਤੀ ਵਿਗਿਆਨ ਦੇ ਸਿਲੇਬਸ ਦੇ 5ਵੇਂ ਸਮੈਸਟਰ 'ਚ ਮਹਾਤਮਾ ਗਾਂਧੀ 'ਤੇ ਪੇਪਰ ਦੀ ਥਾਂ ਹਿੰਦੂਤਵ ਵਿਚਾਰਧਾਰਕ ਵੀ ਡੀ ਸਾਵਰਕਰ 'ਤੇ ਇਕ ਪੇਪਰ ਦਿੱਤਾ ਹੈ | ਅਧਿਆਪਕਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ 'ਤੇ ਪੇਪਰ ਹੁਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX