ਸ੍ਰੀਨਗਰ, 29 ਜਨਵਰੀ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ 'ਭਾਰਤ ਜੋੜੋ ਯਾਤਰਾ' ਦੇ ਅੰਤਿਮ ਪੜਾਅ ਤਹਿਤ ਸ੍ਰੀਨਗਰ ਦੇ ਇਤਿਹਾਸਕ ਲਾਲ ਚੌਕ ਦੇ ਘੰਟਾ ਘਰ ਵਿਖੇ ਤਿਰੰਗਾ ਲਹਿਰਾਇਆ ਅਤੇ ਕਿਹਾ ਕਿ ਦੇਸ਼ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਲਿਆ ਗਿਆ ਹੈ ...
• ਕਿਹਾ, ਆਦਿਵਾਸੀਆਂ ਨੂੰ ਪਦਮ ਪੁਰਸਕਾਰ ਮਿਲਣਾ ਫ਼ਖ਼ਰ ਦੀ ਗੱਲ • ਸਾਲ 2023 ਦੀ ਪਹਿਲੀ 'ਮਨ ਕੀ ਬਾਤ' ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 29 ਜਨਵਰੀ (ਉਪਮਾ ਡਾਗਾ ਪਾਰਥ)-'ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਸਾਡੇ ਸੱਭਿਆਚਾਰ 'ਚ ਹੈ | ਸੁਭਾਅ ਤੋਂ ਅਸੀਂ ਇਕ ...
ਪੋਚੇਫਸਟਰੂਮ (ਦੱਖਣੀ ਅਫਰੀਕਾ), 29 ਜਨਵਰੀ (ਏਜੰਸੀ)-ਭਾਰਤ ਨੇ ਕ੍ਰਿਸ਼ਮਈ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਖੇਡਿਆ ਗਿਆ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਆਪਣੇ ਨਾਂਅ ਕਰ ਲਿਆ ਹੈ | ਦੱਖਣੀ ਅਫਰੀਕਾ 'ਚ ਹੋਏ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ 'ਚ ਸ਼ੈਫਾਲੀ ਵਰਮਾ ਦੀ ਕਪਤਾਨੀ ਵਾਲੀ ਨੌਜਵਾਨ ਬਿ੍ਗੇਡ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ | ਤੇਜ਼ ਗੇਂਦਬਾਜ਼ ਤੀਤਸ ਸਾਧੂ ਤੇ ਲੈੱਗ ਸਪਿਨਰ ਪਾਰਸ਼ਵੀ ਚੋਪੜਾ ਦੀ ਅਗਵਾਈ 'ਚ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਟੀਮ ਨੂੰ 68 ਦੌੜਾਂ 'ਤੇ ਆਲ-ਆਊਟ ਕਰ ਦਿੱਤਾ | ਇਸ ਤੋਂ ਬਾਅਦ ਸਿਰਫ 3 ਵਿਕਟਾਂ ਗੁਆ ਕੇ ਪਲੇਠੇ ਟੂਰਨਾਮੈਂਟ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ | ਇਸ ਤਰ੍ਹਾਂ ਪਹਿਲੀ ਵਾਰ ਕਰਵਾਏ ਗਏ ਪੁਰਸ਼ ਟੀ-20 ਵਿਸ਼ਵ ਕੱਪ ਦੀ ਤਰ੍ਹਾਂ ਭਾਰਤ ਨੇ ਆਈ.ਸੀ.ਸੀ. ਅੰਡਰ-19 ਟੀ-20 ਵਿਸ਼ਵ ਕੱਪ 2023 ਜਿੱਤ ਕੇ ਇਤਿਹਾਸ ਰਚ ਦਿੱਤਾ | ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਸ਼ੈਫਾਲੀ ਦੇ ਫੈਸਲੇ ਨੂੰ ਉਸ ਦੀਆਂ ਗੇਂਦਬਾਜ਼ਾਂ ਨੇ ਸਹੀ ਸਾਬਿਤ ਕੀਤਾ। ਖਾਸ ਕਰਕੇ ਤੀਤਸ ਸਾਧੂ ਨੇ ਆਪਣੀਆਂ ਕਹਿਰ ਵਰ੍ਹਾਉਂਦੀਆਂ ਗੇਂਦਾਂ ਨਾਲ ਇੰਗਲੈਂਡ ਦੀਆਂ ਬੱਲੇਬਾਜ਼ਾਂ ਦੇ ਹੌਂਸਲੇ ਪਸਤ ਕਰ ਦਿੱਤੇ। ਉਸ ਨੇ ਇੰਗਲਿਸ਼ ਟੀਮ ਨੂੰ ਪਹਿਲਾ ਝਟਕਾ ਦਿੰਦੇ ਹੋਏ ਲਿਬਰਟੀ ਹੀਪ ਨੂੰ ਖਾਤਾ ਖੋਲ੍ਹਣ ਤੋਂ ਪਹਿਲਾਂ ਹੀ ਕੈਚ ਆਊਟ ਕਰਵਾਇਆ, ਜਦੋਂਕਿ ਅਰਚਨਾ ਦੇਵੀ ਨੇ ਨਿਆਮ ਹਾਲੈਂਡ (10) ਨੂੰ 'ਕਲੀਨ ਬੋਲਡ' ਅਤੇ ਕਪਤਾਨ ਗ੍ਰੇਸ ਸਿਕ੍ਰਵੇਸ (4) ਨੂੰ ਆਊਟ ਕਰਕੇ 15 ਦੌੜਾਂ 'ਤੇ 3 ਬੱਲੇਬਾਜ਼ਾਂ ਨੂੰ ਮੈਦਾਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਤੋਂ ਬਾਅਦ ਵਿਕਟਾਂ ਦੀ ਝੜੀ ਲੱਗ ਗਈ। ਰੀਆਨ ਮੈਕਡਾਨਲਡ ਗੇ (19), ਅਲੈਕਸਾ ਗਰੂਵ (11) ਅਤੇ ਸੋਫੀਆ ਸਮੇਲ (11) ਦੌੜਾਂ ਨਹੀਂ ਬਣਾਉਂਦੀਆਂ ਤਾਂ ਇੰਗਲੈਂਡ ਦੀ ਹਾਲਤ ਹੋਰ ਖ਼ਰਾਬ ਹੁੰਦੀ। ਭਾਰਤੀ ਗੇਂਦਬਾਜ਼ਾਂ ਦਾ ਖੌਫ ਇਹ ਸੀ ਕਿ ਇੰਗਲੈਂਡ ਦੀ ਪੂਰੀ ਪਾਰੀ ਦੌਰਾਨ ਇਕ ਵੀ ਛੱਕਾ ਨਹੀਂ ਲੱਗਾ। ਭਾਰਤ ਲਈ ਤੀਤਸ ਸਾਧੂ ਨੇ 4 ਓਵਰ 'ਚ ਸਿਰਫ 6 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਂਅ ਕੀਤੀਆਂ। ਅਰਚਨਾ ਦੇਵੀ ਨੇ 3 ਓਵਰਾਂ 'ਚ 17 ਦੌੜਾਂ ਦੇ ਕੇ 2 ਵਿਕਟਾਂ ਅਤੇ ਪਾਰਸ਼ਵੀ ਚੋਪੜਾ ਨੇ 4 ਓਵਰ 'ਚ 13 ਦੌੜਾਂ ਦੇ ਕੇ 2 ਵਿਕਟਾਂ ਝਟਕੀਆਂ। ਇਸ ਤੋਂ ਇਲਾਵਾ ਮੰਨਤ ਕਸ਼ਯਪ, ਸ਼ੈਫਾਲੀ ਤੇ ਸੋਨਮ ਯਾਦਵ ਨੇ ਇਕ-ਇਕ ਵਿਕਟ ਹਾਸਲ ਕੀਤੀ। ਬੇਹੱਦ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਕਪਤਾਨ ਸ਼ੈਫਾਲੀ ਵਰਮਾ ਨੇ ਪਹਿਲੀ ਗੇਂਦ 'ਚ ਚੌਕਾ ਜੜਦਿਆਂ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ। ਸ਼ੈਫਾਲੀ ਨੇ 11 ਗੇਂਦਾਂ 'ਚ ਇਕ ਚੌਕਾ ਤੇ ਇਕ ਛੱਕਾ ਜੜਿਆ, ਜਦੋਂਕਿ ਉਨ੍ਹਾਂ ਸਾਥੀ ਸਲਾਮੀ ਬੱਲੇਬਾਜ਼ ਸ਼ਵੇਤਾ ਸਹਿਰਾਵਤ 20 ਸਕੋਰ 'ਤੇ ਆਊਟ ਹੋਈ। ਇਸ ਤੋਂ ਬਾਅਦ ਸ਼ਾਨਦਾਰ ਫੀਲਡਿੰਗ ਨਾਲ ਸਭ ਨੂੰ ਹੈਰਾਨ ਕਰਨ ਵਾਲੀ ਸੌਮਿਆ ਤਿਵਾੜੀ ਤੇ ਤ੍ਰਿਸ਼ਾ ਨੇ ਲਾਜਵਾਬ ਬੱਲੇਬਾਜ਼ੀ ਨਾਲ ਇੰਗਲੈਂਡ ਦੇ ਛੱਕੇ ਛੁਡਾ ਦਿੱਤੇ। ਤ੍ਰਿਸ਼ਾ ਨੇ 29 ਗੇਂਦਾਂ 'ਤੇ 3 ਚੌਕਿਆਂ ਦੇ ਦਮ 'ਤੇ 24 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਸੌਮਿਆ 37 ਗੇਂਦਾਂ 'ਚ 3 ਚੌਕਿਆ ਨਾਲ 24 ਦੌੜਾਂ ਬਣਾ ਕੇ ਅਜੇਤੂ ਰਹੀ। ਇਨ੍ਹਾਂ ਦੋਵਾਂ ਨੇ ਇੰਗਲੈਂਡ ਨੂੰ ਸੰਭਲਣ ਦਾ ਮੌਕਾ ਨਾ ਦਿੰਦਿਆਂ ਭਾਰਤੀ ਟੀਮ ਲਈ ਇਤਿਹਾਸ ਰਚ ਦਿੱਤਾ।
ਭਾਰਤ ਦੀ ਗਜ਼ਬ ਦੀ ਫੀਲਡਿੰਗ
ਭਾਰਤੀ ਟੀਮ ਨੇ ਮੈਚ ਦੌਰਾਨ ਗਜਬ ਦੀ ਫੀਲਡਿੰਗ ਕੀਤੀ। ਸੌਮਿਆ ਤਿਵਾੜੀ ਨੇ ਜੋਸੀ ਗਰੂਵਸ ਨੂੰ ਕਰਿਸ਼ਮਈ ਤਰੀਕੇ ਨਾਲ ਰਨ ਆਊਟ ਕੀਤਾ, ਜਦੋਂਕਿ ਰਿਚਾ ਘੋਸ਼ ਨੇ 'ਸੁਪਰਮੈਨ' ਅੰਦਾਜ਼ ਹਨਾ ਬੇਕਰ ਨੂੰ ਰਨ ਆਊਟ ਕੀਤਾ।
ਨਵੀਂ ਦਿੱਲੀ, 29 ਜਨਵਰੀ (ਏਜੰਸੀ)- ਸਰਕਾਰ ਨੇ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ | ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਦੁਆਰਾ ਬੁਲਾਈ ਗਈ ਇਹ ਰਿਵਾਇਤੀ ਬੈਠਕ 30 ਜਨਵਰੀ ਨੂੰ ਦੁਪਹਿਰ ਬਾਅਦ ਸੰਸਦ ਦੇ ...
ਪੰਜ ਸਾਲਾ ਬੇਟੀ ਦੀ ਮਾਂ ਸੀ ਮਿ੍ਤਕਾ
ਫ਼ਿਰੋਜ਼ਪੁਰ, 29 ਜਨਵਰੀ (ਤਪਿੰਦਰ ਸਿੰਘ, ਰਾਕੇਸ਼ ਚਾਵਲਾ)-ਪੰਜਾਬ ਪੁਲਿਸ ਦੀ ਸਵੈਟ ਟੀਮ 'ਚ ਤਾਇਨਾਤ ਇਕ ਸਿਪਾਹੀ ਨੇ ਬੀਤੀ ਦੇਰ ਰਾਤ ਆਪਣੀ ਸਰਵਿਸ ਰਾਈਫਲ ਨਾਲ ਇਕ ਮਹਿਲਾ ਪੁਲਿਸ ਮੁਲਾਜ਼ਮ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰਨ ...
ਭੁਵਨੇਸ਼ਵਰ, 29 ਜਨਵਰੀ (ਏਜੰਸੀ)-ਇਥੋਂ ਦੇ ਝਾਰਸੁਗੁੜਾ ਜ਼ਿਲ੍ਹੇ 'ਚ ਇਕ ਏ.ਐਸ.ਅਆਈ. ਨੇ ਓਡੀਸ਼ਾ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨਬਾ ਕਿਸ਼ੋਰ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਹ ਘਟਨਾ ਬ੍ਰਜਰਾਜ ਨਗਰ ਖੇਤਰ 'ਚ ਕਰੀਬ 1 ਵਜੇ ਉਸ ਵੇਲੇ ਵਾਪਰੀ ਜਦੋਂ ਸਿਹਤ ...
ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ
ਹਰਿੰਦਰ ਸਿੰਘ
ਤਰਨ ਤਾਰਨ, 29 ਜਨਵਰੀ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ 'ਚ ਮਿੱਥੇ ਪ੍ਰੋਗਰਾਮ ਅਨੁਸਾਰ ...
ਕਈ ਬਿਜਲੀ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਸਤਾਉਣ ਲੱਗੀ ਭਵਿੱਖ ਦੀ ਚਿੰਤਾ
ਸ਼ਿਵ ਸ਼ਰਮਾ
ਜਲੰਧਰ, 29 ਜਨਵਰੀ-ਕਦੇ ਪੰਜਾਬ 'ਚ ਮੁਨਾਫ਼ੇ ਵਿਚ ਰਹਿਣ ਵਾਲੇ ਪਾਵਰਕਾਮ ਦੀ ਹੁਣ ਮੌਜੂਦਾ ਵਿੱਤੀ ਹਾਲਤ 'ਚ ਨਿਘਾਰ ਆਉਣ ਕਰਕੇ ਨਾ ਸਿਰਫ਼ ਕਈ ਬਿਜਲੀ ਮੁਲਾਜ਼ਮਾਂ ਵਿਚ ਸਗੋਂ ਕਈ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਕੋਹਾਟ ਇਲਾਕੇ 'ਚ ਟਾਂਡਾ ਡੈਮ ਵਿਖੇ ਸੈਰ ਲਈ ਲਈ ਗਏ ਇਕ ਮਦਰੱਸੇ ਦੇ ਘੱਟੋ-ਘੱਟ 17 ਵਿਦਿਆਰਥੀਆਂ ਦੀ ਕਿਸ਼ਤੀ ਪਲਟ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ | ਜ਼ਿਲ੍ਹਾ ਪ੍ਰਸ਼ਾਸਨ ਦੇ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਬੱਸ ਦੇ ਖੱਡ 'ਚ ਡਿੱਗਣ ਤੋਂ ਤੁਰੰਤ ਬਾਅਦ ਉਸ ਨੂੰ ਅੱਗ ਲੱਗਣ ਕਾਰਨ ਬੱਸ 'ਚ ਸਵਾਰ 44 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਲਾਸਬੇਲਾ ਦੇ ਸਹਾਇਕ ਕਮਿਸ਼ਨਰ ਹਮਜ਼ਾ ਅੰਜੁਮ ਨੇ ਦੱਸਿਆ ਕਿ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਇਕ ਨਵੇਂ ਹੁਕਮ ਤਹਿਤ ਵਿਦਿਆਰਥਣਾਂ ਦੇ ਯੂਨੀਵਰਸਿਟੀ ਦੀ ਪ੍ਰਵੇਸ਼ ਪ੍ਰੀਖਿਆ 'ਚ ਸ਼ਾਮਿਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ | ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਤੋਂ ਅਫ਼ਗਾਨਿਸਤਾਨ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘਟ ਰਿਹਾ ਹੈ ਅਤੇ ਬੰਦਰਗਾਹਾਂ 'ਤੇ ਲਗਭਗ 9 ਹਜ਼ਾਰ ਕੰਟੇਨਰ ਭੁਗਤਾਨ ਹੋਣ ਦੀ ਉਡੀਕ 'ਚ ਫਸੇ ਹੋਏ ਹਨ | ਇਸ ਤੋਂ ਇਲਾਵਾ ਪੈਟਰੋਲੀਅਮ ਉਤਪਾਦਾਂ, ਐਲ. ਐਨ. ਜੀ. ਅਤੇ ਸੋਇਆਬੀਨ ਸਮੇਤ ...
ਅੰਮਿ੍ਤਸਰ, (ਗਗਨਦੀਪ ਸ਼ਰਮਾ)-ਕਿਸਾਨ ਅੰਦੋਲਨ ਕਰਕੇ ਰੇਲ ਆਵਾਜਾਈ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ (3 ਘੰਟੇ) ਪ੍ਰਭਾਵਿਤ ਰਹੀ, ਜਿਸ ਦੇ ਚੱਲਦਿਆਂ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਵੱਖ-ਵੱਖ ਰੂਟਾਂ 'ਤੇ ਚੱਲਣ ਵਾਲੀਆਂ 13 ਪੈਸੇਂਜਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ...
ਸ੍ਰੀਨਗਰ, 29 ਜਨਵਰੀ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਅੱਤਵਾਦ ਫੰਡਿੰਗ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਦੇ ਆਦੇਸ਼ 'ਤੇ ਇਥੇ ਰਾਜਬਾਗ ਖੇਤਰ 'ਚ ਸਥਿਤ ਵੱਖਵਾਦੀ ਹੁਰੀਅਤ ਕਾਨਫਰੰਸ ਦੇ ਦਫਤਰ ਨੂੰ ਜ਼ਬਤ ਕਰ ਲਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ...
ਨਵੀਂ ਦਿੱਲੀ, 29 ਜਨਵਰੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਨ੍ਹਾਂ ਯੋਜਨਾਵਾਂ ਦੇ ਵੇਰਵੇ ਨਾਲ ਮੱਧ ਵਰਗ ਤੱਕ ਪਹੁੰਚ ਕਰਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਲਾਭ ਹੋਇਆ ਹੈ | ਸੂਤਰਾਂ ਨੇ ਕਿਹਾ ਕਿ ਪਹਿਲੀ ਫਰਵਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX