150 ਤੋਂ ਵੱਧ ਜ਼ਖ਼ਮੀ-ਹਮਲਾਵਰ ਨੇ ਨਮਾਜ਼ ਦੌਰਾਨ ਖ਼ੁਦ ਨੂੰ ਉਡਾਇਆ
ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ 'ਚ ਪੁਲਿਸ ਲਾਈਨਜ਼ ਦੇ ਕੋਲ ਇਕ ਮਸਜਿਦ 'ਚ ਹੋਏ ਆਤਮਘਾਤੀ ਧਮਾਕੇ 'ਚ ਦੋ ਪੁਲਿਸ ਮੁਲਾਜ਼ਮਾਂ ...
ਗਾਂਧੀਨਗਰ, 30 ਜਨਵਰੀ (ਏਜੰਸੀ)- ਗੁਜਰਾਤ ਦੇ ਗਾਂਧੀਨਗਰ ਦੀ ਇਕ ਅਦਾਲਤ ਨੇ ਆਪੇ ਬਣੇ ਧਰਮ ਗੁਰੂ ਆਸਾਰਾਮ ਨੂੰ 2013 'ਚ ਦਰਜ ਇਕ ਮਾਮਲੇ 'ਚ ਆਪਣੀ ਇਕ ਸ਼ਾਗਿਰਦ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ | ਸ਼ੈਸਨ ਅਦਾਲਤ ਦੇ ਜੱਜ ਡੀ.ਕੇ. ਸੋਨੀ ਵਲੋਂ ਆਸਾਰਾਮ ...
ਹਿੰਡਨਬਰਗ ਰਿਪੋਰਟ, ਚੀਨ ਮਸਲੇ 'ਤੇ ਸਰਕਾਰ ਨੂੰ ਘੇਰਨਗੀਆਂ ਵਿਰੋਧੀ ਧਿਰਾਂ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 30 ਜਨਵਰੀ-31 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਬਜਟ ਇਜਲਾਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕੇਂਦਰ ਨੇ ...
ਰੇਸ਼ਮ ਸਿੰਘ
ਅੰਮਿ੍ਤਸਰ, 30 ਜਨਵਰੀ-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਉਪ ਮੱੁਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ, ਜਿਨ੍ਹਾਂ ਖ਼ਿਲਾਫ਼ ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਜਾਂਚ ਤੇਜ਼ ਕਰ ਦਿੱਤੀ ਹੈ ...
ਚੰਡੀਗੜ੍ਹ, 30 ਜਨਵਰੀ (ਏਜੰਸੀ)- ਪੰਜਾਬ ਤੇ ਹਰਿਆਣਾ 'ਚ ਬੀਤੇ 24 ਘੰਟਿਆਂ ਦੌਰਾਨ ਕਈ ਥਾਵਾਂ 'ਤੇ ਮੀਂਹ ਪੈਣ ਨਾਲ ਦੋਹਾਂ ਸੂਬਿਆਂ 'ਚ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਪੰਜਾਬ ਦੇ ਅੰਮਿ੍ਤਸਰ, ...
ਨਵੀਂ ਦਿੱਲੀ, 30 ਜਨਵਰੀ (ਏਜੰਸੀ)-ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਖਿਲਾਫ਼ ਪੰਜਾਬ ਸਰਕਾਰ ਵਲੋਂ ਪਾਈ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਆਪਣੇ-ਆਪ ਨੂੰ ...
ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ)-ਕੇਂਦਰ ਸਰਕਾਰ ਵਲੋਂ 2002 ਦੇ ਗੁਜਰਾਤ ਦੰਗਿਆਂ ਸੰਬੰਧੀ ਬੀ.ਬੀ.ਸੀ. ਦੀ ਡਾਕੂਮੈਂਟਰੀ 'ਤੇ ਪਾਬੰਦੀ ਲਗਾਉਣ ਨੂੰ ਐਡਵੋਕੇਟ ਮਨੋਹਰ ਲਾਲ ਸ਼ਰਮਾ ਨੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ | ਸੁਪਰੀਮ ...
ਪਰੰਪਰਾ ਤੋਂ ਉਲਟ ਆਪਣੀ ਤਸਵੀਰ ਵਾਲਾ ਜਾਰੀ ਕੀਤਾ ਮਾਰਕਫੈੱਡ ਦਾ ਕੈਲੰਡਰ
ਜਸਪਾਲ ਸਿੰਘ
ਜਲੰਧਰ, 30 ਜਨਵਰੀ-ਪਿਛਲੀਆਂ ਸਰਕਾਰਾਂ ਦੀਆਂ ਲੋਕ ਭਲਾਈ ਸਕੀਮਾਂ ਅਤੇ ਹੋਰਨਾਂ ਸਰਕਾਰੀ ਇਸ਼ਤਿਹਾਰਾਂ ਤੋਂ ਇਲਾਵਾ ਐਂਬੂਲੈਂਸ ਤੱਕ 'ਤੇ ਮੁੱਖ ਮੰਤਰੀਆਂ ਦੀਆਂ ਲੱਗੀਆਂ ਤਸਵੀਰਾਂ 'ਤੇ ਇਤਰਾਜ਼ ਕਰਨ ਵਾਲੇ ਅਤੇ ਅਜਿਹੀਆਂ ਤਸਵੀਰਾਂ ਲਗਵਾਉਣ ਵਾਲੇ ਸਿਆਸੀ ਆਗੂਆਂ ਖਿਲਾਫ਼ ਜ਼ੋਰਦਾਰ ਭੰਡੀ ਪ੍ਰਚਾਰ ਕਰਨ ਵਾਲੇ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸਿਰ ਆਪਣੀਆਂ ਹੀ ਤਸਵੀਰਾਂ ਲਗਵਾਉਣ ਦਾ ਚਾਅ ਇਸ ਕਦਰ ਚੜ੍ਹ ਕੇ ਬੋਲਣ ਲੱਗਾ ਹੈ ਕਿ ਉਨ੍ਹਾਂ ਵਲੋਂ ਜਿਥੇ ਸਰਕਾਰੀ ਸਕੀਮਾਂ ਸੰਬੰਧੀ ਹਰ ਤਰ੍ਹਾਂ ਦੀ ਪ੍ਰਚਾਰ ਸਮੱਗਰੀ 'ਤੇ ਆਪਣੀ ਤਸਵੀਰ ਪ੍ਰਮੁੱਖਤਾ ਨਾਲ ਛਪਵਾਈ ਜਾ ਰਹੀ ਹੈ, ਉਥੇ ਕੁੱਝ ਸਰਕਾਰੀ ਮਹਿਕਮਿਆਂ ਦੇ ਕੈਲੰਡਰਾਂ ਤੱਕ 'ਤੇ ਵੀ ਆਪਣੀ ਤਸਵੀਰ ਛਪਵਾ ਕੇ ਵਾਹ-ਵਾਹੀ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਜਿਹਾ ਕਰਕੇ ਮੁੱਖ ਮੰਤਰੀ ਨਾ ਕੇਵਲ ਆਪਣੇ ਸਟੈਂਡ ਤੋਂ ਪਿੱਛੇ ਹਟ ਗਏ ਲੱਗਦੇ ਹਨ ਸਗੋਂ ਆਪਣੀ ਤਸਵੀਰ ਲਗਵਾਉਣ ਦੀ ਹੋੜ 'ਚ ਉਹ ਜਿਥੇ ਧਾਰਮਿਕ ਅਸਥਾਨਾਂ ਤੇ ਗੁਰੂ ਸਾਹਿਬਾਨ ਨੂੰ ਵੀ ਭੁੱਲ ਗਏ ਹਨ, ਉਥੇ ਸ਼ਹੀਦ ਭਗਤ ਸਿੰਘ ਤੇ ਡਾ. ਬੀ. ਆਰ. ਅੰਬੇਡਕਰ ਦੀਆਂ ਤਸਵੀਰਾਂ ਵੀ ਅਜਿਹੀਆਂ ਸਕੀਮਾਂ ਤੇ ਸਰਕਾਰੀ ਇਸ਼ਤਿਹਾਰਾਂ ਤੋਂ ਗਾਇਬ ਕਰ ਦਿੱਤੀਆਂ ਗਈਆਂ ਹਨ | ਸਰਕਾਰੀ ਇਸ਼ਤਿਹਾਰਾਂ, ਪ੍ਰਚਾਰ ਸਮੱਗਰੀ ਅਤੇ ਕੈਲੰਡਰਾਂ ਆਦਿ 'ਤੇ ਮੁੱਖ ਮੰਤਰੀ ਦੀ ਲੱਗੀ ਤਸਵੀਰ ਦੇਖ ਕੇ ਆਮ ਲੋਕਾਂ ਅੰਦਰ ਇਸ ਗੱਲ ਦੀ ਖੂਬ ਚਰਚਾ ਹੈ ਕਿ ਸਿਆਸੀ ਆਗੂਆਂ ਦੀਆਂ ਛਪੀਆਂ ਤਸਵੀਰਾਂ ਦਾ ਵਿਰੋਧ ਕਰਨ ਵਾਲਾ ਮੁੱਖ ਮੰਤਰੀ ਅੱਜ ਖੁਦ ਆਪਣੀਆਂ ਤਸਵੀਰਾਂ ਨੂੰ ਛਪਵਾਉਣਾ ਆਪਣੀ ਸ਼ਾਨ ਸਮਝਣ ਲੱਗਾ ਹੈ | ਇਥੇ ਹੀ ਬੱਸ ਨਹੀਂ ਜਿਸ ਬਦਲਾਅ ਲਈ ਲੋਕਾਂ ਨੇ 'ਆਪ' ਨੂੰ ਵੋਟਾਂ ਪਾਈਆਂ ਸਨ ਉਹ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ ਤੇ ਜੇਕਰ ਕੁੱਝ ਬਦਲਿਆ ਨਜ਼ਰ ਆ ਰਿਹਾ ਹੈ ਤਾਂ ਉਹ ਹੈ ਇਸ਼ਤਿਹਾਰੀ ਬੋਰਡਾਂ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਦੀ ਥਾਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ | ਇਸੇ ਤਰ੍ਹਾਂ ਹਾਲ ਹੀ 'ਚ ਸਰਕਾਰੀ ਏਜੰਸੀ ਮਾਰਕਫੈੱਡ ਵਲੋਂ ਛਾਪੇ ਗਏ ਸਾਲ 2023 ਦੇ ਕੈਲੰਡਰ 'ਤੇ ਮੁੱਖ ਮੰਤਰੀ ਵਲੋਂ ਆਪਣੀ ਤਸਵੀਰ ਛਪਵਾਏ ਜਾਣ ਦੀ ਵੀ ਸਿਆਸੀ ਤੇ ਧਾਰਮਿਕ ਹਲਕਿਆਂ ਅੰਦਰ ਕਾਫੀ ਚਰਚਾ ਹੈ | ਦੱਸਣਯੋਗ ਹੈ ਕਿ ਮਾਰਕਫੈੱਡ ਦੇ ਕੈਲੰਡਰ 'ਤੇ ਅੱਜ ਤੱਕ ਕਦੇ ਵੀ ਕਿਸੇ ਮੁੱਖ ਮੰਤਰੀ ਦੀ ਤਸਵੀਰ ਨਹੀਂ ਛਾਪੀ ਗਈ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੀ ਤਸਵੀਰ ਵਾਲਾ ਕੈਲੰਡਰ ਜਾਰੀ ਕਰਕੇ ਨਾ ਕੇਵਲ ਮਾਰਕਫੈੱਡ ਦੇ ਕੈਲੰਡਰ ਦੇ ਇਤਿਹਾਸ ਨੂੰ ਬਦਲ ਦਿੱਤਾ ਗਿਆ ਹੈ ਸਗੋਂ ਧਾਰਮਿਕ ਅਸਥਾਨਾਂ ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਹਟਾ ਕੇ ਖੁਦ ਦੀ ਤਸਵੀਰ ਲਗਾ ਕੇ ਇਕ ਨਵੀਂ ਪਿਰਤ ਵੀ ਪਾਈ ਹੈ | ਆਮ ਤੌਰ 'ਤੇ ਪਿਛਲੇ ਲਗਪਗ 20 ਸਾਲਾਂ ਤੋਂ ਮਾਰਕਫੈੱਡ ਦੇ ਕੈਲੰਡਰ 'ਤੇ ਗੁਰੂ ਸਾਹਿਬਾਨ ਜਾਂ ਧਾਰਮਿਕ ਅਸਥਾਨਾਂ ਦੀਆਂ ਤਸਵੀਰਾਂ ਛਾਪੀਆਂ ਜਾਂਦੀਆਂ ਰਹੀਆਂ ਹਨ ਤੇ ਉਦਾਹਰਨ ਦੇ ਤੌਰ 'ਤੇ ਸਾਲ 2019 ਦਾ ਕੈਲੰਡਰ ਮਾਰਕਫੈੱਡ ਵਲੋਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਤਸਵੀਰ ਛਾਪੀ ਗਈ ਸੀ, ਉਥੇ ਸਾਲ 2020 'ਚ ਵੀ ਗੁਰੂ ਸਾਹਿਬ ਦੀ ਤਸਵੀਰ ਛਾਪੀ ਗਈ ਸੀ, ਜਦਕਿ ਸਾਲ 2021 'ਚ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੇ 2022 'ਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੀ ਤਸਵੀਰ ਛਾਪੀ ਗਈ ਸੀ | ਇਹ ਵੀ ਪਤਾ ਲੱਗਾ ਹੈ ਕਿ ਇਸ ਵਾਰ ਵੀ ਕੈਲੰਡਰ 'ਤੇ ਪਹਿਲੀ ਪਰੰਪਰਾ ਨੂੰ ਜਾਰੀ ਰੱਖੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਜਗ੍ਹਾ 'ਤੇ ਆਪਣੀ ਤਸਵੀਰ ਲਾਉਣ ਨੂੰ ਹੀ ਤਰਜੀਹ ਦਿੱਤੀ |
'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਮੌਕੇ ਬਰਫ਼ਬਾਰੀ ਦੌਰਾਨ ਰੈਲੀ 'ਚ ਸਰਕਾਰ 'ਤੇ ਸਾਧੇ ਨਿਸ਼ਾਨੇ
ਸ੍ਰੀਨਗਰ, 30 ਜਨਵਰੀ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ 'ਭਾਰਤ ਜੋੜੋ ਯਾਤਰਾ' ਦਾ ਉਦੇਸ਼ ਦੇਸ਼ ਦੀਆਂ ਉਦਾਰਵਾਦੀ ਅਤੇ ਧਰਮ ਨਿਰਪੱਖ ...
ਮੈਲਬੌਰਨ, 30 ਜਨਵਰੀ (ਏਜੰਸੀ)-ਆਸਟ੍ਰੇਲੀਆ ਦੇ ਮੈਲਬੌਰਨ 'ਚ ਤਥਾ-ਕਥਿਤ 'ਪੰਜਾਬ ਆਜ਼ਾਦੀ ਰਾਇਸ਼ੁਮਾਰੀ' ਦੌਰਾਨ ਖ਼ਾਲਿਸਤਾਨੀ ਕਾਰਕੁਨਾਂ ਅਤੇ ਭਾਰਤ ਪੱਖੀ ਸਮਰਥਕਾਂ ਵਿਚਕਾਰ ਦੋ ਜਗ੍ਹਾ 'ਤੇ ਝੜਪਾਂ ਦੌਰਾਨ 2 ਵਿਅਕਤੀ ਜ਼ਖ਼ਮੀ ਹੋ ਗਏ ਅਤੇ 2 ਸਿੱਖ ਨੌਜਵਾਨਾਂ ਨੂੰ ...
ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਇਕ ਮੌਲਵੀ ਵਲੋਂ ਉਥੋਂ ਦੇ ਸਿੱਖ ਭਾਈਚਾਰੇ ਦੇ ਆਗੂ ਨਾਲ ਬਿਨਾ ਵਜ੍ਹਾ ਮਾਰਕੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਦੇ ਸ਼ਾਹ ਗ਼ਾਜ਼ੀ ਮੁਹੱਲਾ ...
ਨਵੀਂ ਦਿੱਲੀ, 30 ਜਨਵਰੀ (ਪੀ.ਟੀ.ਆਈ.)-ਏਅਰ ਮਾਰਸ਼ਲ ਅਮਰ ਪ੍ਰੀਤ (ਏ.ਪੀ.) ਸਿੰਘ ਨੂੰ ਭਾਰਤੀ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ | ਉਹ ਏਅਰ ਮਾਰਸ਼ਲ ਸੰਦੀਪ ਸਿੰਘ ਦਾ ਸਥਾਨ ਲੈਣਗੇ, ਜੋ ਮੰਗਲਵਾਰ ਨੂੰ ਸੇਵਾਮੁਕਤ ਹੋ ਰਹੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ...
ਲੰਡਨ, 30 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼-ਭਾਰਤੀ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ਵਿਚ ਆਪਣੇ ਪਿਤਾ ਨੂੰ ਸ਼ੈਂਪੇਨ ਦੀ ਬੋਤਲ ਮਾਰ ਕੇ ਉਸ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ | 54 ਸਾਲਾ ਦੀਕਨ ਪੋਲ ਸਿੰਘ ਵਿਜ ਨੇ 30 ਅਕਤੂਬਰ, 2021 ਦੀ ਸ਼ਾਮ ਨੂੰ ਆਪਣੇ 86 ...
ਨਵੀਂ ਦਿੱਲੀ, 30 ਜਨਵਰੀ (ਏਜੰਸੀ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਗੁਜਰਾਤ ਸਰਕਾਰ ਤੋਂ ਕੁਝ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ 'ਤੇ ਜਵਾਬ ਮੰਗਿਆ ਹੈ, ਜੋ 2002 'ਚ ਗੋਧਰਾ ਟਰੇਨ ਡੱਬਾ ਸਾੜਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ | ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ...
ਵਾਸ਼ਿੰਗਟਨ, 30 ਜਨਵਰੀ (ਏਜੰਸੀ)-ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ 'ਚ ਇਕ ਗੁਰਦੁਆਰੇ 'ਤੇ ਵਾਰ-ਵਾਰ ਹੋ ਰਹੇ ਹਮਲਿਆਂ ਅਤੇ ਭੰਨਤੋੜ ਕੀਤੇ ਜਾਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਿੱਖਾਂ ਨੇ ਇਨ੍ਹਾਂ ਹਮਲਿਆਂ ਦੀ ਵਿਆਪਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਸਥਾਨਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX