ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 1 ਫਰਵਰੀ-ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਲਈ ਆਖ਼ਰੀ ਪੂਰਨ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਇਸ ਨੂੰ ਲੋਕ ਪੱਖੀ ਬਣਾਉਣ ਦੀ ਕਵਾਇਦ ਹੇਠ ਗਰੀਬਾਂ ਲਈ ਮੁਫ਼ਤ ਅਨਾਜ ਦੀ ਯੋਜਨਾ ਇਕ ਸਾਲ ਹੋਰ ਵਧਾਉਣ, ਔਰਤਾਂ ਲਈ 2 ਸਾਲ ਦੀ ਵਿਸ਼ੇਸ਼ ਬੱਚਤ ਯੋਜਨਾ, ਬਜ਼ੁਰਗਾਂ ਲਈ ਬੱਚਤ ਦੀ ਹੱਦ ਵਧਾਉਣ, ਕਿਸਾਨੀ ਨੂੰ ਮਜ਼ਬੂਤ ਬਣਾਉਣ ਜਿਹੇ ਕਈ ਐਲਾਨ ਕੀਤੇ | ਪਰ ਭਾਸ਼ਨ ਦੇ ਤਕਰੀਬਨ ਅੰਤ 'ਚ ਮੱਧ ਵਰਗ ਲਈ ਕੀਤੇ ਐਲਾਨ ਨੂੰ , ਬਜਟ ਦਾ ਸਭ ਤੋਂ ਅਹਿਮ, ਦਿਲਚਸਪ ਅਤੇ ਰਾਹਤ ਭਰਿਆ ਐਲਾਨ ਮੰਨਿਆ ਜਾ ਰਿਹਾ ਹੈ | ਜਿਸ 'ਚ ਸਰਕਾਰ ਨੇ 8 ਸਾਲਾਂ ਬਾਅਦ ਮੱਧ ਵਰਗ ਲਈ ਟੈਕਸ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ 7 ਲੱਖ ਤੱਕ ਦੀ ਆਮਦਨ 'ਤੇ ਕੋਈ ਆਮਦਨ ਕਰ ਨਹੀਂ ਹੋਵੇਗਾ, ਪਹਿਲਾਂ ਆਮਦਨ ਕਰ 'ਚ ਛੋਟ ਦੀ ਹੱਦ 5 ਲੱਖ ਰੁਪਏ ਸੀ | ਇਸ ਤੋਂ ਇਲਾਵਾ ਉਨ੍ਹਾਂ 8 ਸਾਲਾਂ ਬਾਅਦ ਟੈਕਸ ਸਲੈਬ ਬਦਲਣ ਦਾ ਵੀ ਐਲਾਨ ਕੀਤਾ | ਟੈਕਸ ਸਲੈਬ ਨੂੰ ਸੱਤ ਤੋਂ ਘਟਾ ਕੇ ਪੰਜ ਕਰ ਦਿੱਤਾ ਗਿਆ ਹੈ | ਨਾਲ ਹੀ ਸਭ ਤੋਂ ਵੱਧ ਸਰਚਾਰਜ ਨੂੰ 37 ਫ਼ੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰਨ ਤੋਂ ਬਾਅਦ ਵੱਧ ਤੋਂ ਵੱਧ ਆਮਦਨ ਕਰ ਦਰ ਨੂੰ 42.7 ਫ਼ੀਸਦੀ ਤੋਂ ਘਟਾ ਕੇ ਕਰੀਬ 39 ਫ਼ੀਸਦੀ ਕਰ ਦਿੱਤਾ ਗਿਆ ਹੈ | ਹਾਲਾਂਕਿ ਇਹ ਅਹਿਮ ਐਲਾਨ ਨਵੀਂ ਅਤੇ ਪੁਰਾਣੀ ਟੈਕਸ ਪ੍ਰਣਾਲੀ ਦੇ ਪੇਚਾਂ 'ਚ ਉਲਝਿਆ ਨਜ਼ਰ ਆਇਆ, ਕਿਉਂਕਿ ਐਲਾਨੀਆਂ ਗਈਆਂ ਰਾਹਤਾਂ ਸਿਰਫ਼ ਨਵੀਂ ਟੈਕਸ ਪ੍ਰਣਾਲੀ ਹੇਠ ਹੀ ਮਿਲ ਸਕਣਗੀਆਂ | ਦੱਸਦੇ ਚੱਲੀਏ ਕਿ ਨਵੀਂ
ਟੈਕਸ ਵਿਵਸਥਾ, ਜੋ ਸਾਲ 2020 ਤੋਂ ਅਮਲ 'ਚ ਹੈ, ਤਹਿਤ ਟੈਕਸ ਭਰਨ ਵਾਲੇ ਨੂੰ 80 ਸੀ ਤਹਿਤ ਮਿਲਣ ਵਾਲੀ ਛੋਟ ਨਹੀਂ ਮਿਲ ਸਕੇਗੀ | ਬਜਟ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੰਗਲਵਾਰ ਨੂੰ ਭਾਰਤ ਦੇ ਸਮੁੱਚੇ ਵਿਸ਼ਵ 'ਚ ਵਧਦੇ ਪ੍ਰਭਾਵ ਨੂੰ ਲੈ ਕੇ ਦਿੱਤੇ ਬਿਆਨਾਂ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਰਤ ਦੇ ਬਜਟ 'ਤੇ ਸਿਰਫ਼ ਦੇਸ਼ਵਾਸੀਆਂ ਦੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੀ ਨਜ਼ਰ ਹੈ, ਦੀ ਝਲਕ ਵੀ ਵੇਖਣ ਨੂੰ ਮਿਲੀ | ਜਿਸ 'ਚ ਬਜਟ ਨੂੰ ਵਾਤਾਵਰਨ ਮੁਖੀ ਰੱਖਦਿਆਂ ਗ੍ਰੀਨ ਵਿਕਾਸ ਦਾ ਨਵਾਂ ਨਾਅਰਾ ਦਿੱਤਾ ਗਿਆ | ਜਿਸ ਤਹਿਤ ਗ੍ਰੀਨ ਈਾਧਨ, ਊਰਜਾ, ਖੇਤੀਬਾੜੀ, ਇਮਾਰਤਾਂ ਤੇ ਨੀਤੀਆਂ ਨੂੰ ਵੱਡਾ ਹੁਲਾਰਾ ਦਿੱਤਾ ਗਿਆ | ਸਰਕਾਰ ਵਲੋਂ ਬਜਟ ਦੀਆਂ ਉਲੀਕੀਆਂ ਸੱਤ ਤਰਜੀਹਾਂ 'ਚੋਂ ਇਕ ਗ੍ਰੀਨ ਵਿਕਾਸ ਲਈ 35 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਅਤੇ ਇਸ ਦਾ ਮਕਸਦ ਸਾਲ 2070 ਤੱਕ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ | ਇਸ ਤੋਂ ਇਲਾਵਾ ਬਜਟ ਵਿਚ ਸੈਰ ਸਪਾਟਾ ਅਤੇ ਬੁਨਿਆਦੀ ਢਾਂਚੇ 'ਤੇ ਵਧੇਰੇ ਕੇਂਦਰਿਤ ਕੀਤਾ ਗਿਆ | ਹਾਲਾਂਕਿ ਵਿੱਤ ਮੰਤਰੀ ਦੇ ਇਸ ਵਾਰ ਦੇ ਭਾਸ਼ਨ 'ਚ 'ਰੁਜ਼ਗਾਰ' ਸ਼ਬਦ, ਜਿਸ ਨੂੰ ਪਿਛਲੇ ਭਾਸ਼ਨਾਂ 'ਚ ਭਰਵੀਂ ਥਾਂਅ ਦਿੱਤੀ ਸੀ, ਨੂੰ ਵਿਸ਼ੇਸ਼ ਤਵੱਜੋ ਨਹੀਂ ਦਿੱਤੀ ਗਈ | ਬਜਟ 'ਚ ਚੋਣ ਮੁਖੀ ਸੂਬੇ ਕਰਨਾਟਕ ਲਈ 5300 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਵੀ ਐਲਾਨ ਕੀਤਾ ਗਿਆ |
ਪੂੰਜੀਗਤ ਖ਼ਰਚਿਆਂ 'ਚ 33 ਫ਼ੀਸਦੀ ਵਾਧਾ
ਵਿੱਤ ਮੰਤਰੀ ਨੇ ਆਪਣੇ ਭਾਸ਼ਨ 'ਚ ਭਾਰਤੀ ਅਰਥਚਾਰੇ ਨੂੰ ਸਹੀ ਟਰੈਕ 'ਤੇ ਹੋਣ ਅਤੇ ਇਸ ਦੇ ਉੱਜਵਲ ਭਵਿੱਖ ਵੱਲ ਵਧਣ ਦਾ ਦਾਅਵਾ ਕਰਦਿਆਂ ਬਜਟ ਵਿਚ 'ਕੈਪੀਟਲ ਐਕਪੈਂਡੀਚਰ' ਭਾਵ ਪੂੰਜੀਗਤ ਖਰਚਿਆਂ 'ਚ 33 ਫ਼ੀਸਦੀ ਵਾਧਾ ਕਰਨ ਦਾ ਐਲਾਨ ਵੀ ਕੀਤਾ | ਤਕਰੀਬਨ 100 ਅਰਬ ਦੇ ਪੂੰਜੀਗਤ ਖਰਚਿਆਂ ਦਾ ਇਹ ਬਜਟ, ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ | ਜਿਸ ਦੇ ਚੱਲਦਿਆਂ ਇਸ ਵਾਰ ਵੀ ਮਾਲੀ ਖਸਾਰਾ 5.9 ਫ਼ੀਸਦੀ ਰਹਿਣ ਦਾ ਅਨੁਮਾਨ ਹੈ | ਸਰਕਾਰ ਵਲੋਂ ਦਿੱਤੇ ਅਨੁਮਾਨਾਂ ਮੁਤਾਬਿਕ ਕੁੱਲ ਖਰਚਾ (ਐਕਸਪੈਂਡੀਚਰ) 45 ਲੱਖ ਕਰੋੜ ਰੁਪਏ ਅਤੇ ਕੁੱਲ ਪ੍ਰਾਪਤੀਆਂ (ਕਰਜ਼ੇ ਤੋਂ ਇਲਾਵਾ) 27.2 ਲੱਖ ਕਰੋੜ ਰਹਿਣ ਦੀ ਸੰਭਾਵਨਾ ਹੈ | ਜਿਨ੍ਹਾਂ 'ਚੋਂ ਟੈਕਸ ਤੋਂ 23.3 ਲੱਖ ਕਰੋੜ ਮਿਲਣ ਦਾ ਅਨੁਮਾਨ ਹੈ | ਮਾਲੀ ਖਸਾਰੇ ਦੀ ਪੂਰਤੀ ਲਈ ਸਰਕਾਰ ਵਲੋਂ 11.8 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ | ਹਾਲਾਂਕਿ ਐਲਾਨਾਂ ਦੇ ਨਾਲ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਟੀਚਾ 2025-26 ਤੱਕ ਮਾਲੀ ਖਸਾਰੇ ਨੂੰ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 4.5 ਫ਼ੀਸਦੀ ਤੱਕ ਕਰਨ ਦਾ ਟੀਚਾ ਹੈ |
ਕਿਸਾਨਾਂ ਨੂੰ ਨਹੀਂ ਮਿਲਿਆ 'ਕਿਸਾਨ ਸਨਮਾਨ ਨਿਧੀ' 'ਚ ਵਾਧੇ ਦਾ ਸੁਨੇਹਾ
ਵਿੱਤ ਮੰਤਰੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਹੀ ਕਿਸਾਨਾਂ ਲਈ ਕੀਤੇ ਐਲਾਨਾਂ ਦੇ ਨਾਲ ਕਰਦਿਆਂ ਉਨ੍ਹਾਂ ਨੂੰ ਸਰਕਾਰ ਦੇ 'ਤਰਜੀਹੀ ਵਰਗ' ਹੋਣ ਦਾ ਸੁਨੇਹਾ ਤਾਂ ਦੇ ਦਿੱਤਾ, ਪਰ ਭਾਸ਼ਨ ਦੇ ਅਖੀਰ ਤੱਕ ਉਹ ਜਿਸ ਸੁਨੇਹੇ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਨੂੰ ਸੁਣਨ ਨੂੰ ਨਾ ਮਿਲਿਆ | ਮੰਗਲਵਾਰ ਨੂੰ ਸਰਕਾਰ ਵਲੋਂ ਪੇਸ਼ ਕੀਤੇ ਆਰਥਿਕ ਸਰਵੇਖਣ 'ਚ ਖੇਤੀਬਾੜੀ ਕਿੱਤੇ ਨੂੰ ਆਰਥਿਕਤਾ ਦਾ ਥੰਮ੍ਹ ਦੱਸਦਿਆਂ ਵਿਕਾਸ ਦਰ ਦੇ ਅੰਕੜੇ ਪੇਸ਼ ਕੀਤੇ ਸਨ, ਜਿਸ ਤੋਂ ਬਾਅਦ ਮਾਹਰਾਂ ਵਲੋਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਾਲਾਨਾ 6000 ਰੁਪਏ ਦੀ 'ਕਿਸਾਨ ਸਨਮਾਨ ਨਿਧੀ' ਦੀ ਰਕਮ ਨੂੰ ਵਧਾ ਕੇ ਘੱਟੋ-ਘੱਟ 8000 ਰੁਪਏ ਕਰ ਦਿੱਤਾ ਜਾਵੇਗਾ, ਪਰ ਬਜਟ 'ਚ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ |
ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਸਟਾਰਟਅਪ ਵੱਲ ਉਤਸ਼ਾਹਿਤ ਕਰਨ ਲਈ ਫ਼ੰਡ
ਵਿੱਤ ਮੰਤਰੀ ਨੇ ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਸਟਾਰਟਅਪ ਵੱਲ ਉਤਸ਼ਾਹਿਤ ਕਰਨ ਲਈ 'ਖੇਤੀਬਾੜੀ ਐਕਸਲੇਟਰ ਫ਼ੰਡ' ਦੇ ਗਠਨ ਦਾ ਵੀ ਐਲਾਨ ਕੀਤਾ | ਇਸ ਫ਼ੰਡ ਰਾਹੀਂ ਪਿੰਡਾਂ 'ਚ ਨੌਜਵਾਨਾਂ ਨੂੰ ਖੇਤੀਬਾੜੀ ਨੂੰ ਨਵੀਆਂ ਤਕਨੀਕਾਂ ਨਾਲ ਜੋੜਦਿਆਂ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਉਤਸ਼ਾਹਿਤ ਕੀਤਾ ਜਾਵੇਗਾ |
ਵਿੱਤ ਮੰਤਰੀ ਵਲੋਂ ਮੱਛੀ ਪਾਲਣ ਲਈ ਸ਼ੁਰੂ ਕੀਤੀ ਯੋਜਨਾ ਲਈ 6
ਹਜ਼ਾਰ ਕਰੋੜ, ਬਾਗਬਾਨੀ ਦੀ ਉਪਜ ਨੂੰ ਬੜ੍ਹਾਵਾ ਦੇਣ ਲਈ 2 ਹਜ਼ਾਰ 200 ਕਰੋੜ ਰੁਪਏ ਦਾ ਐਲਾਨ ਕੀਤਾ | ਸੀਤਾਰਮਨ ਨੇ ਕਪਾਹ ਦੀ ਖੇਤੀ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਕਪਾਹ ਦੀ ਖੇਤੀ ਨੂੰ ਬੜ੍ਹਾਵਾ ਦੇਣ ਲਈ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀ.ਪੀ.ਪੀ) ਮਾਡਲ 'ਤੇ ਜ਼ੋਰ ਦਿੱਤਾ ਜਾਵੇਗਾ |
ਵਿੱਤ ਮੰਤਰੀ ਨੇ ਹਾਲ 'ਚ ਲਾਂਚ ਕੀਤੇ ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ ਲਈ 19 ਹਜ਼ਾਰ 700 ਕਰੋੜ ਰੁਪਏ ਦਾ ਬਜਟ ਰੱਖਿਆ | ਇਹ ਮਿਸ਼ਨ ਦੇਸ਼ ਦੀ ਜੀਵਾਸ਼ਮ ਬਾਲਣ ਦੇ ਆਯਾਤ ਤੇ ਨਿਰਭਰਤਾ ਨੂੰ ਘਟਾਏਗਾ | ਸੀਤਾਰਮਨ ਨੇ ਕਿਹਾ ਕਿ ਸਾਡਾ ਟੀਚਾ ਸਾਲ 2030 ਤੱਕ ਗ੍ਰੀਨ ਹਾਈਡਰੋਜਨ ਉਤਪਾਦਨ ਨੂੰ 5 ਐਮ.ਐਮ.ਟੀ. ਸਾਲਾਨਾ ਤੱਕ ਪਹੁੰਚਾਉਣਾ ਹੈ |
ਨਵਿਆਉਣ ਯੋਗ ਊਰਜਾ ਦੇ ਲਈ ਅੰਤਰਰਾਜੀ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ | ਜਿਸ ਲਈ ਲੱਦਾਖ 'ਚ 20,700 ਕਰੋੜ ਦੇ ਨਿਵੇਸ਼ 13 ਜੀ. ਡਬਲਿਊ ਦੀ ਨਵਿਆਉਣ ਯੋਗ ਊਰਜਾ ਗਰਿੱਡ ਵਿਕਸਿਤ ਕੀਤਾ ਜਾਵੇਗਾ | ਜਿਸ 'ਚ ਕੇਂਦਰ ਦਾ ਯੋਗਦਾਨ 8300 ਕਰੋੜ ਹੋਵੇਗਾ |
ਵਾਤਾਵਰਨ ਪੱਖੀ ਇਕ ਹੋਰ ਕਦਮ ਵਜੋਂ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ | ਵਿੱਤ ਮੰਤਰੀ ਨੇ ਕਿਹਾ ਕਿ ਵਾਤਾਵਰਨ ਦੇ ਬਚਾਅ ਬਾਰੇ ਕਾਨੂੰਨ ਤਹਿਤ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਨੋਟੀਫਾਈ ਕੀਤਾ ਜਾਵੇਗਾ | ਜਿਸ ਤਹਿਤ ਕੰਪਨੀਆਂ, ਬੈਂਕਾਂ ਅਤੇ ਸਥਾਨਕ ਬਾਡੀ ਦੇ ਵਾਤਾਵਰਨ ਪੱਖੀ ਕਦਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ |
ਸਿਕਲ ਸੈੱਲ ਅਨੀਮੀਆ ਨੂੰ ਲੈ ਕੇ ਸਰਕਾਰ ਦੀ ਨਵੀਂ ਪਹਿਲ
ਕੇਂਦਰ ਸਰਕਾਰ ਨੇ 'ਸਿਕਲ ਸੈੱਲ ਅਨੀਮੀਆ' ਨਾਂਅ ਦੀ ਬਿਮਾਰੀ ਜੋ ਕਿ ਜ਼ਿਅਾਦਾਤਰ ਕਬਾਇਲੀ ਇਲਾਕਿਆਂ 'ਚ ਪਾਈ ਜਾਂਦੀ ਹੈ, ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਇਸ ਨੂੰ 2047 ਤੱਕ ਖਤਮ ਕਰਨ ਦਾ ਟੀਚਾ ਰੱਖਿਆ ਹੈ |
ਖੂਨਦਾਨ ਨਾਲ ਜੁੜੀ ਇਸ ਬਿਮਾਰੀ 'ਚ ਖੂਨ 'ਚ ਬਣਨ ਵਾਲੇ ਰੈੱਡ ਸੈੱਲਜ਼ ਦਾ ਸਾਈਜ਼ ਬਦਲਣ ਲੱਗਦਾ ਹੈ | ਇਹ ਮਾਤਾ ਪਿਤਾ ਤੋਂ ਹੋਣ ਵਾਲੀ ਬੀਮਾਰੀ ਹੈ ਜੋ ਕਿ ਪੀੜ੍ਹੀ ਤੇ ਦੂਜੀ ਇਕ ਪੀੜ੍ਹੀ ਤੱਕ ਪਹੁੰਚਦੀ ਹੈ | ਇਸ ਲਈ ਸਰਕਾਰ ਵੱਲੋਂ ਨਵਾਂ ਟੈਸਟ ਅਤੇ ਸਿਹਤ ਕਾਰਡ ਸ਼ੁਰੂ ਕੀਤਾ ਜਾਵੇਗਾ | ਇਸ ਮੁਹਿੰਮ ਦੀ ਸ਼ੁਰੂਆਤ ਛੱਤੀਸਗੜ੍ਹ ਤੋਂ ਕੀਤੀ ਜਾਵੇਗੀ | ਜਿਸ ਲਈ 40 ਫੀਸਦੀ ਫੰਡ ਰਾਜ ਸਰਕਾਰ ਅਤੇ 60 ਫੀਸਦੀ ਫੰਡ ਕੇਂਦਰ ਸਰਕਾਰ ਮੁਹੱਈਆ ਕਰੇਗੀ |
ਵਿੱਤ ਮੰਤਰੀ ਨੇ ਔਰਤਾਂ ਲਈ ਨਵੀਂ ਬੱਚਤ ਸਕੀਮ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਦਾ ਐਲਾਨ ਕੀਤਾ | ਇਸ ਸਕੀਮ 'ਚ ਇਕ ਵਾਰ ਲਈ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦੀ ਰਕਮ ਨਿਵੇਸ਼ ਕੀਤੀ ਜਾ ਸਕਦੀ ਹੈ | ਜਿਸ ਲਈ ਵਿਆਜ ਦਰ 7.5 ਫੀਸਦੀ ਹੋਵੇਗੀ | ਇਸ ਸਕੀਮ 'ਚ ਜੇਕਰ 2 ਸਾਲ ਦੇ ਸਮੇਂ ...
ਵਿੱਤ ਮੰਤਰੀ ਨੇ ਬਜਟ 'ਚ ਰੇਲਵੇ ਲਈ 2.4 ਲੱਖ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ | ਜੋ ਕਿ ਪਿਛਲੇ ਸਾਲ ਦੇ ਰੇਲਵੇ ਬਜਟ ਤੋਂ 1 ਲੱਖ ਕਰੋੜ ਰੁਪਏ ਵੱਧ ਹੈ | ਸੀਤਾਰਮਨ ਨੇ ਰੇਲਵੇ ਬਜਟ ਦਾ ਐਲਾਨ ਕਰਦਿਆਂ ਉਚੇਚੇ ਤੌਰ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ 2013-14 'ਚ ਰੇਲਵੇ ਲਈ ਰੱਖੇ ਫੰਡ ...
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 1 ਫਰਵਰੀ-ਪੰਜਾਬ ਸਰਕਾਰ ਨੇ ਸੂਬੇ ਅੰਦਰ ਨਹਿਰੀ ਆਰਾਮ ਘਰਾਂ/ਸਰਕਟ ਹਾਊਸਾਂ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਖਿੱਚ ਲਈ ਹੈ | ਪੰਜਾਬ ਰਾਜ ਬੁਨਿਆਦੀ ਢਾਂਚਾ ਬੋਰਡ ਵਲੋਂ ਸੂਬੇ ਦੇ 231 ਨਹਿਰੀ ਆਰਾਮ ਘਰਾਂ ਦੇ ...
ਝੋਨੇ ਦੇ ਸੀਜ਼ਨ 'ਚ ਵੀ ਨਹੀਂ ਮਿਲ ਸਕੇਗੀ ਪੂਰੀ ਬਿਜਲੀ
ਜਸਪਾਲ ਸਿੰਘ,ਸ਼ਿਵ ਸ਼ਰਮਾ
ਜਲੰਧਰ, 1 ਫਰਵਰੀ-ਪੰਜਾਬੀਆਂ ਲਈ ਇਹ ਖ਼ਬਰ ਕਾਫੀ ਚਿੰਤਾ ਵਧਾਉਣ ਵਾਲੀ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਅੰਦਰ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋਣ ਜਾ ਰਿਹਾ ਹੈ ਤੇ ਜੇਕਰ ਸਮਾਂ ...
ਕੇਂਦਰ ਸਰਕਾਰ ਨੇ ਪੈਨ ਨੰਬਰ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਪੈਨ ਕਾਰਡ ਨੂੰ ਸਰਕਾਰੀ ਏਜੰਸੀਆਂ ਵਲੋਂ ਪਛਾਣ-ਪੱਤਰ ਮੰਨਿਆ ਜਾਵੇਗਾ | ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਨ 'ਚ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਵਲੋਂ ਚੁੱਕੇ ਵੱਡੇ ਕਦਮ ਦਾ ...
ਛੋਟੇ ਬੱਚਿਆਂ ਅਤੇ ਵੱਡੇ ਹੁੰਦੇ ਬੱਚਿਆਂ 'ਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਵਿੱਤ ਮੰਤਰੀ ਨੇ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੇ ਗਠਨ ਦਾ ਐਲਾਨ ਕੀਤਾ | ਇਹ ਡਿਜੀਟਲ ਲਾਇਬ੍ਰੇਰੀ ਬੱਚਿਆਂ ਨੂੰ ਵੱਖ-ਵੱਖ ਖੇਤਰਾਂ, ਭਾਸ਼ਾਵਾਂ ਅਤੇ ਪੱਧਰ ਦੀਆਂ ਮਿਆਰੀ ...
ਵੱਖ-ਵੱਖ ਖੇਤਰਾਂ 'ਚ ਵਾਤਾਵਰਨ ਪੱਖੀ ਮੁਹਿੰਮਾਂ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਗ੍ਰੀਨ ਵਿਕਾਸ ਦਾ ਨਾਅਰਾ ਦਿੱਤਾ | ਵਿੱਤ ਮੰਤਰੀ ਨੇ ਗ੍ਰੀਨ ਵਿਕਾਸ 'ਚ ਨਿਵੇਸ਼ ਦੇ ਲਈ 35 ਹਜ਼ਾਰ ਕਰੋੜ ਦਾ ਬਜਟ ਰੱਖਿਆ | ਸਰਕਾਰ ਦਾ ਮਕਸਦ ਵਾਤਾਵਰਨ ਪੱਖੀ ਜੀਵਨ ਜਾਂਚ ਪ੍ਰਤੀ ...
ਕਿਸਾਨਾਂ ਲਈ ਕੀਤੇ ਐਲਾਨਾਂ 'ਚ ਕੁਦਰਤੀ ਖੇਤੀ ਨੂੰ ਬੜ੍ਹਾਵਾ ਦੇਣਾ ਵੀ ਸ਼ਾਮਿਲ ਹੈ | ਵਿੱਤ ਮੰਤਰੀ ਨੇ ਕਿਹਾ ਕਿ ਅਗਲੇ 3 ਸਾਲਾਂ 'ਚ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਲਈ 10 ਹਜ਼ਾਰ ਖੋਜ ਕੇਂਦਰ ਸਥਾਪਿਤ ਕੀਤੇ ਜਾਣਗੇ | ਬਜਟ 'ਚ ...
ਕੇਂਦਰ ਵਲੋਂ 5.93 ਲੱਖ ਕਰੋੜ ਰੁਪਏ ਦਾ ਰੱਖਿਆ ਬਜਟ ਐਲਾਨਿਆ ਹੈ | ਜੋ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 13 ਫੀਸਦੀ ਜ਼ਿਆਦਾ ਹੈ | ਰੱਖਿਆ ਬਜਟ ਕੁੱਲ ਬਜਟ ਦੇ 8 ਫੀਸਦੀ ਹੋਣ ਦੇ ਬਾਵਜੂਦ ਹਥਿਆਰਾਂ ਦੀ ਖਰੀਦਦਾਰੀ ਲਈ ਇਹ 3 ਸਾਲ ਦਾ ਸਭ ਤੋਂ ਘੱਟ ਬਜਟ ਹੈ | ਇਸ ਵਾਰ ਦੇ ਬਜਟ 'ਚ ...
ਨਵੀਂ ਦਿੱਲੀ, 1 ਫਰਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਮੋਦੀ ਨੇ ਬਜਟ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ 'ਅੰਮਿ੍ਤ ਕਾਲ' ਦੇ ਪਹਿਲੇ ਬਜਟ ਨੇ ਇਕ ਵਿਕਸਿਤ ਭਾਰਤ ਦੇ ਸੰਕਲਪ ਅਤੇ ਗਰੀਬ ਤੇ ਮੱਧ ਵਰਗ ਸਮੇਤ ਅਭਿਲਾਸ਼ੀ ਸਮਾਜ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ...
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 8 ਸਾਲਾਂ ਬਾਅਦ ਮੱਧਮ ਵਰਗ ਲਈ ਰਾਹਤ ਦਾ ਐਲਾਨ ਕਰਦਿਆਂ ਕਿਹਾ ਕਿ 7 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਅਦਾ ਨਹੀਂ ਕਰਨਾ ਪਵੇਗਾ | ਨਾਲ ਹੀ ਟੈਕਸ ਦੀਆਂ ਨਵੀਆਂ ਸਲੈਬਾਂ ਦਾ ਐਲਾਨ ਕਰਦਿਆਂ ਇਸ ਨੂੰ 6 ਤੋਂ 5 ਕਰਨ ਦਾ ਵੀ ਐਲਾਨ ਕੀਤਾ | ...
ਵਿੱਤ ਮੰਤਰੀ ਨੇ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੀ ਹੱਦ 15 ਲੱਖ ਤੋਂ ਵਧਾ ਕੇ 30 ਲੱਖ ਕਰਨ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਮਹੀਨੇ ਵਾਰ ਆਮਦਨ ਸਕੀਮ ਦੀ ਹੱਦ ਵੱਧ ਤੋਂ ਵੱਧ ਹੱਦ 4.5 ਲੱਖ ਤੋਂ ਵਧਾ ਕੇ 9 ਲੱਖ ਕਰਨ ਦਾ ਐਲਾਨ ਕੀਤਾ | ਕਿਸਾਨਾਂ ਦੇ ਕਰਜ਼ੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX