16 ਵਿਰੋਧੀ ਪਾਰਟੀਆਂ ਨੇ ਸੰਸਦ 'ਚ ਕੀਤੀ ਰਣਨੀਤਕ ਬੈਠਕ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਫਰਵਰੀ-ਸੰਸਦ ਤੋਂ ਲੈ ਕੇ ਸੜਕ ਤੱਕ ਅਡਾਨੀ ਗਰੁੱਪ ਨੂੰ ਲੈ ਕੇ ਮਚੀ ਸਿਆਸੀ ਹਲਚਲ ਦੌਰਾਨ ਜਿਥੇ ਵਿਰੋਧੀ ਧਿਰਾਂ ਨੇ ਲਗਾਤਾਰ ਦੂਜੇ ਦਿਨ ਵੀ ਇਸ ਮਾਮਲੇ 'ਤੇ ਸੰਸਦੀ ਕਮੇਟੀ ਦੇ ਗਠਨ ਦੀ ਮੰਗ ਨੂੰ ਲੈ ਕੇ ਦੋਵਾਂ ਸਦਨਾਂ 'ਚ ਜੰਮ ਕੇ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਇਕ ਵਾਰ ਉਠਾਉਣ ਤੋਂ ਬਾਅਦ ਸੋਮਵਾਰ ਤੱਕ ਮੁਲਤਵੀ ਕਰਨੀ ਪਈ | ਉਥੇ ਸਰਕਾਰ ਵਲੋਂ ਇਸ ਮਾਮਲੇ 'ਚ ਕੀਤੀ ਪਹਿਲੀ ਟਿੱਪਣੀ 'ਚ ਕਿਹਾ ਗਿਆ ਕਿ ਅਡਾਨੀ ਗਰੁੱਪ 'ਚ ਐਲ.ਆਈ.ਸੀ. ਅਤੇ ਐਸ. ਬੀ. ਆਈ. ਦਾ ਨਿਵੇਸ਼ ਬਹੁਤ ਘੱਟ ਹੈ ਅਤੇ ਕਿਸੇ ਵੀ ਸਰਕਾਰੀ ਬੈਂਕ ਜਾਂ ਬੀਮਾ ਕੰਪਨੀ ਦੇ ਪਾਲਿਸੀਧਾਰਕਾਂ ਨੂੰ ਚਿੰਤਾ ਦੀ ਕੋਈ ਗੱਲ ਨਹੀਂ | ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਲਗਾਤਾਰ ਦੂਜੇ ਦਿਨ ਵੀ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਪ੍ਰਭਾਵਿਤ ਰਹੀ | ਵਿਰੋਧੀ ਧਿਰਾਂ ਨੇ ਅਡਾਨੀ ਮਾਮਲੇ ਦੀ ਘੋਖ ਲਈ ਸੰਸਦ ਜਾਂ ਸੁਪਰੀਮ ਕੋਰਟ ਦੀ ਕਮੇਟੀ ਤੋਂ ਪੜਤਾਲ ਦੀ ਅਤੇ ਸੰਸਦ 'ਚ ਇਸ 'ਤੇ ਚਰਚਾ ਦੀ ਮੰਗ ਕੀਤੀ | ਸ਼ੁੱਕਰਵਾਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਲੋਕ ਸਭਾ 'ਚ ਸਪੀਕਰ ਓਮ ਬਿਰਲਾ ਦੇ ਹੰਗਾਮਿਆਂ ਦੌਰਾਨ ਹੀ ਸਭਾ ਦੀ ਕਾਰਵਾਈ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰਾਂ ਵਲੋਂ ਲਗਾਤਾਰ ਨਾਅਰੇਬਾਜ਼ੀ ਕਾਰਨ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 2 ਵਜੇ ਤੱਕ ਉਠਾ ਦਿੱਤੀ ਗਈ | ਸਭਾ ਮੁੜ ਜੁੜਨ 'ਤੇ ਹੰਗਾਮਾ ਜਾਰੀ ਰਹਿਣ 'ਤੇ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ | ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਨੇਮ 267 ਦੇ ਤਹਿਤ ਮਾਰਕੀਟ ਵੈਲਯੂ ਗੁਆ ਰਹੀਆਂ ਕੰਪਨੀਆਂ 'ਚ ਐਲ. ਆਈ. ਸੀ., ਸਰਕਾਰੀ ਬੈਂਕ ਅਤੇ ਵਿੱਤੀ ਸੰਸਥਾਵਾਂ ਦੇ ਨਿਵੇਸ਼ ਦੇ ਮੁੱਦੇ 'ਚ ਚਰਚਾ ਦੀ ਮੰਗ ਕੀਤੀ | ਇਸ ਤੋਂ ਇਲਾਵਾ ਸ਼ਿਵ ਸੈਨਾ ਦੀ ਪਿ੍ਅੰਕਾ ਚਤੁਰਵੇਦੀ ਅਤੇ ਕਾਂਗਰਸ ਦੇ ਪ੍ਰਮੋਦ ਤਿਵਾੜੀ, ਨੀਰਜ ਡਾਂਗੀ, ਕੁਮਾਰ ਕੇਤਕਰ, ਡਾ: ਸਈਦ ਸਾਮਿਰ ਹੁਸੈਨ, ਸੀ. ਪੀ. ਆਈ. (ਐਮ) ਦੇ ਬੇਲਾਮਾਰਗ ਕਰੀਮ ਨੇ ਵੀ ਇਸ ਮੁੱਦੇ 'ਤੇ ਚਰਚਾ ਦਾ ਨੋਟਿਸ ਦਿੱਤਾ | ਇਸ ਮੁੱਦੇ 'ਤੇ ਸਰਕਾਰ ਦੀ ਘੇਰਾਬੰਦੀ ਕਰਨ ਲਈ ਵਿਰੋਧੀ ਧਿਰਾਂ ਨੇ ਸੰਸਦ 'ਚ ਖੜਗੇ ਦੇ ਕੈਬਿਨ 'ਚ ਰਣਨੀਤਕ ਬੈਠਕ ਵੀ ਕੀਤੀ, ਜਿਸ 'ਚ ਅਡਾਨੀ ਗਰੁੱਪ ਦੇ ਮੁੱਦੇ ਨੂੰ ਤਰਜੀਹ ਬਣਾਏ ਰੱਖਣ 'ਤੇ ਸਹਿਮਤੀ ਬਣੀ | ਅਡਾਨੀ ਗਰੁੱਪ ਨੂੰ ਲੈ ਕੇ ਸਰਕਾਰ ਦੇ ਬੈਕਫੁਟ 'ਤੇ ਆਉਣ ਦੇ ਨਾਲ ਇਜਲਾਸ 'ਚ ਵਿਰੋਧੀ ਧਿਰਾਂ ਦੀ ਇਕਜੁੱਟਤਾ ਵੀ ਮਜ਼ਬੂਤ ਹੋ ਕੇ ਉੱਭਰੀ ਹੈ | ਕਾਂਗਰਸ ਦੀ ਅਗਵਾਈ ਹੇਠ ਚੱਲ ਰਹੀ ਇਸ ਕਵਾਇਦ 'ਚ ਪਹਿਲਾਂ ਪਾਰਟੀ (ਕਾਂਗਰਸ) ਤੋਂ ਦੂਰੀ ਬਣਾਉਣ ਵਾਲੀਆਂ 'ਆਪ', ਟੀ.ਐਮ.ਸੀ. ਅਤੇ ਬੀ.ਆਰ.ਸੀ.ਵੀ. ਨਾਲ ਸ਼ਾਮਿਲ ਹੋਈਆਂ | ਰਾਜ ਸਭਾ 'ਚ ਦਿੱਤੇ ਸਾਰੇ ਨੋਟਿਸਾਂ ਨੂੰ ਸਭਾਪਤੀ ਜਗਦੀਪ ਧਨਖੜ ਨੇ ਖਾਰਜ ਕਰਦਿਆਂ ਕਿ ਕਿਹਾ ਕਿ ਨੇਮ 267 ਤਹਿਤ ਚਰਚਾ ਤਦ ਹੀ ਹੋ ਸਕਦੀ ਹੈ ਜਦੋਂ ਸ਼ਾਂਤੀ ਹੋਵੇ | ਧਨਖੜ ਨੇ ਤਿੱਖੇ ਤੇਵਰ ਵਿਖਾਉਂਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਦਾ ਨਾਂਅ ਲੈ ਕੇ ਚਿਤਾਵਨੀ ਵੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਅਨੁਸ਼ਾਸਣਹੀਨਤਾ ਜਾਰੀ ਰਹੀ ਤਾਂ ਉਹ ਕਾਰਵਾਈ ਲਈ ਮਜਬੂਰ ਹੋਣਗੇ | ਹੰਗਾਮਿਆਂ ਕਾਰਨ ਧਨਖੜ ਨੇ ਪਹਿਲਾਂ ਢਾਈ ਵਜੇ ਤੱਕ ਅਤੇ ਫਿਰ ਸੋਮਵਾਰ ਤੱਕ ਲਈ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ |
ਅਡਾਨੀ ਗਰੁੱਪ 'ਚ ਐਲ.ਆਈ.ਸੀ., ਐਸ.ਬੀ.ਆਈ. ਦਾ ਨਿਵੇਸ਼ ਬਹੁਤ ਘੱਟ-ਵਿੱਤ ਸਕੱਤਰ
ਹਿੰਡਨਬਰਗ ਰਿਪੋਰਟ ਤੋਂ ਬਾਅਦ ਵਿਵਾਦਿਤ ਸੁਰਖੀਆਂ 'ਚ ਆਏ ਅਡਾਨੀ ਗਰੁੱਪ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਕੀਤੀ ਪਹਿਲੀ ਟਿੱਪਣੀ 'ਚ ਕਿਹਾ ਗਿਆ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨਾਲ ਸਰਕਾਰ ਵਲੋਂ ਸੰਚਾਲਤ ਭਾਰਤੀ ਜੀਵਨ ਬੀਮਾ ਨਿਗਮ (ਐਲ. ਆਈ. ਸੀ.) ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਨੂੰ ਬਹੁਤ ਸੀਮਿਤ ਖ਼ਤਰਾ ਹੈ ਅਤੇ ਨਿਵੇਸ਼ਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ | ਵਿੱਤ ਸਕੱਤਰ ਟੀ.ਵੀ. ਸੋਮਨਾਥਨ ਵਲੋਂ ਇਕ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਰਾਹੀਂ ਦਿੱਤਾ ਉਕਤ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਤਕਰੀਬਨ 50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ | ਵਿੱਤੀ ਸਕੱਤਰ ਨੇ ਬਿਨਾਂ ਨਾਂਅ ਲਏ ਅਡਾਨੀ ਗਰੁੱਪ ਵੱਲ ਸੰਕੇਤ ਕਰਦਿਆਂ ਕਿਹਾ ਕਿ ਉਹ ਖ਼ਬਰਾਂ 'ਚ ਰਹਿ ਰਹੀ ਕਿਸੇ ਕੰਪਨੀ ਦੇ ਭਵਿੱਖ 'ਤ ੇਕੋਈ ਟਿੱਪਣੀ ਨਹੀਂ ਕਰਨਗੇ | ਕਿਉਂਕਿ ਕੰਪਨੀਆਂ ਆਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਦੇ ਕਾਰਨ ਉੱਠਦੀਆਂ ਅਤੇ ਡਿਗਦੀਆਂ ਹਨ | ਹਾਸਲ ਜਾਣਕਾਰੀ ਮੁਤਾਬਿਕ ਐਲ. ਆਈ. ਸੀ. ਨੇ ਅਡਾਨੀ ਗਰੁੱਪ 'ਚ 4 ਅਰਥ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਸਟੇਟ ਬੈਂਕ ਨੇ ਅਡਾਨੀ ਗਰੁੱਪ ਨੂੰ 2.6 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਦਿੱਤਾ ਹੈ |
ਆਰ.ਵੀ.ਐਮ. ਦਾ ਆਗਾਮੀ ਚੋਣਾਂ 'ਚ ਇਸਤੇਮਾਲ ਦਾ ਕੋਈ ਪ੍ਰਸਤਾਵ ਨਹੀਂ-ਰਿਜਿਜੂ
ਇਸ ਦੌਰਾਨ ਲੋਕ ਸਭਾ ਵਿਚ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਦੇਸ਼ ਵਿਚ ਆਗਾਮੀ ਚੋਣਾਂ ਵਿਚ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਆਰ. ਵੀ. ਐਮ.) ਦਾ ਉਪਯੋਗ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਐਨ. ਆਈ. ਆਈ. ਵੋਟਰਾਂ ਦੇ ਉਪਯੋਗ ਲਈ ਵੀ ਪ੍ਰਸਤਾਵਿਤ ਨਹੀਂ ਕੀਤਾ ਗਿਆ ਹੈ |
90 ਪੈਸੇ ਵੈਟ ਵਧਾ ਕੇ ਪਾਇਆ 480 ਕਰੋੜ ਦਾ ਬੋਝ
ਹਰਕਵਲਜੀਤ ਸਿੰਘ
ਚੰਡੀਗੜ੍ਹ, 3 ਫਰਵਰੀ - ਪੰਜਾਬ ਸਰਕਾਰ ਵਲੋਂ ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਸਾਲਾਨਾ ਬਜਟ ਨੂੰ ਟੈਕਸ ਮੁਕਤ ਹੋਣ ਦਾ ਦਾਅਵਾ ਕਰਨ ਲਈ ਬਜਟ ਤੋਂ ਪਹਿਲਾਂ ਹੀ ਸੂਬੇ ਦੇ ਖਪਤਕਾਰਾਂ 'ਤੇ ...
ਸ਼ਿਵ ਸ਼ਰਮਾ ਜਲੰਧਰ, 3 ਫਰਵਰੀ-ਪੰਜਾਬ 'ਚ ਬਿਜਲੀ ਤੇ ਬੱਸ ਸਫਰ ਸਮੇਤ ਹੋਰ ਮੁਫ਼ਤ ਸਕੀਮਾਂ ਕਰਕੇ ਖ਼ਾਲੀ ਹੋ ਰਹੇ ਖ਼ਜ਼ਾਨੇ ਨੂੰ ਭਰਨ ਲਈ ਪੰਜਾਬ ਦੀ 'ਆਪ' ਸਰਕਾਰ ਨੇ ਹੁਣ ਪੈਟਰੋਲ ਤੇ ਡੀਜ਼ਲ ਮਹਿੰਗਾ ਕਰਕੇ ਰਾਜ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ | ਪੰਜਾਬ 'ਚ ...
ਪੱਖ ਰੱਖਣ ਲਈ ਦਿੱਤਾ 3 ਦਿਨਾਂ ਦਾ ਸਮਾਂ
ਨਵੀਂ ਦਿੱਲੀ, 3 ਫਰਵਰੀ (ਉਪਮਾ ਡਾਗਾ ਪਾਰਥ)-ਲੰਮੇ ਸਮੇਂ ਤੋਂ ਕਾਂਗਰਸ 'ਚ ਹਾਸ਼ੀਏ 'ਤੇ ਚੱਲ ਰਹੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ...
ਈ.ਡੀ. ਵਲੋਂ ਦੋਸ਼ ਪੱਤਰ ਦਾਖ਼ਲ
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਦਿੱਲੀ ਦੇ ਸ਼ਰਾਬ ਘੁਟਾਲੇ 'ਚ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂਅ ਸਾਹਮਣੇ ਆਇਆ ਹੈ | ਈ.ਡੀ. ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਸ਼ਰਾਬ ਘੁਟਾਲੇ ਦੇ ਦੋਸ਼ੀਆਂ ਨਾਲ ਮਿਲੀਭੁਗਤ ...
ਪੰਜਾਬ ਦੇ ਹਿੱਸੇ ਆਇਆ 4 ਹਜ਼ਾਰ 762 ਕਰੋੜ ਰੁਪਏ ਦਾ ਰਿਕਾਰਡ ਬਜਟ
ਨਵੀਂ ਦਿੱਲੀ, 3 ਫਰਵਰੀ (ਉਪਮਾ ਡਾਗਾ ਪਾਰਥ)-ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਨੂੰ ਨਵੀਂ ਦਿੱਖ ਅਤੇ ਹੋਰ ਸੁਵਿਧਾਵਾਂ ਦੇ ਨਾਲ ਲੈਸ ਕਰਕੇ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾਏਗਾ | ਇਹ ਕਵਾਇਦ ਰੇਲ ...
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਹਲਫ਼ਨਾਮੇ 'ਚ ਦੱਸਿਆ ਹੈ ਕਿ ਸੁਪਰੀਮ ਕੋਰਟ 'ਚ 5 ਜੱਜਾਂ ਦੀ ਨਿਯੁਕਤੀ ਲਈ ਕੇਂਦਰ ਨੂੰ ਭੇਜੀ ਗਈ ਸਿਫਾਰਸ਼ ਨੂੰ ਅਗਲੇ 5 ਦਿਨਾਂ 'ਚ ਮਨਜ਼ੂਰੀ ਦੇ ਦਿੱਤੀ ਜਾਵੇਗੀ | ਕੇਂਦਰ ਸਰਕਾਰ ਦਾ ਇਹ ...
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਹਿੰਡਨਬਰਗ ਰਿਸਰਚ ਦੀ ਰਿਪੋਰਟ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਅਡਾਨੀ ਇੰਟਰਪ੍ਰਾਈਜ਼ਿਸ ਦਾ ਮਾਮਲਾ ਹੁਣ ਸੁਪਰੀਮ ਕੋਰਟ ਪੁੱਜ ਗਿਆ ਹੈ | ਸੁਪਰੀਮ ਕੋਰਟ 'ਚ ਅਮਰੀਕਾ ਸਥਿਤ ਫਰਮ ਹਿੰਡਨਬਰਗ ਰਿਸਰਚ ਖਿਲਾਫ਼ ਜਨਹਿਤ ...
ਕੌਮਾਂਤਰੀ ਸੰਗਠਨ ਫੰਡਾਂ ਨੂੰ ਨਾ ਖੋਲ੍ਹਕੇ ਸਾਡੀਆਂ ਮੁਸ਼ਕਿਲਾਂ ਵਧਾ ਰਿਹੈ-ਸ਼ਾਹਬਾਜ਼ ਸ਼ਰੀਫ਼
ਅੰਮਿ੍ਤਸਰ, 3 ਫ਼ਰਵਰੀ (ਸੁਰਿੰਦਰ ਕੋਛੜ)- ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਕਿਸੇ ਵੀ ਕੀਮਤ 'ਤੇ ਆਈ. ਐਮ. ਐਫ਼. (ਕÏਮਾਂਤਰੀ ਮੁਦਰਾ ਫੰਡ) ਦੀ ਮਦਦ ...
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਸਪੱਸ਼ਟ ...
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਧਾਰਿਤ ਬੀ.ਬੀ.ਸੀ. ਡਾਕੂਮੈਂਟਰੀ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 3 ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ...
ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਵਿੱਤੀ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਸਾਰਦਾ ਹਵਾਲਾ ਮਾਮਲੇ 'ਚ ਸਾਬਕਾ ਕੇਂਾਦਰੀ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ. ...
ਏ.ਡੀ.ਆਰ. ਵਲੋਂ ਰਿਪੋਰਟ ਜਾਰੀ ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ਾਰਮਜ਼ (ਏ.ਡੀ.ਆਰ.) ਦੀ ਸ਼ੁੱਕਰਵਾਰ ਨੂੰ ਜਾਰੀ ਹੋਈ ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਸਾਲ 2009 ਤੋਂ ਲੈ ਕੇ 2019 ਦਰਮਿਆਨ ਲੋਕ ਸਭਾ ਲਈ ਮੁੜ ਚੁਣੇ ਗਏ 71 ਸੰਸਦ ...
ਮੁੰਬਈ, 3 ਫਰਵਰੀ (ਏਜੰਸੀ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਇਕ ਈਮੇਲ ਮਿਲੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨ ਨਾਲ ਜੁੜਿਆ ਇਕ ਵਿਅਕਤੀ ਮੁੰਬਈ 'ਚ ਹਮਲਾ ਕਰੇਗਾ | ਇਸ ਸੰਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਏਜੰਸੀ ਦੇ ਮੁੰਬਈ ਦਫ਼ਤਰ ਨੂੰ ...
ਨਵੀਂ ਦਿੱਲੀ, 3 ਫਰਵਰੀ (ਏਜੰਸੀ)- ਅਮਰੀਕੀ ਡਰੱਗ ਰੈਗੂਲੇਟਰ ਵਲੋਂ ਜਾਰੀ ਅਲਰਟ ਮਗਰੋਂ ਭਾਰਤੀ ਫਰਮ ਗਲੋਬਲ ਫਾਰਮਾ ਹੈੱਲਥਕੇਅਰ ਨੇ ਮਸਨੂਈ ਅੱਥਰੂ (ਆਰਟੀਫੀਸ਼ੀਅਲ ਟੀਅਰਜ਼) ਤੇ ਲੁਬਰੀਕੈਂਟ ਆਈ ਡਰੋਪਸ ਦਾ ਸਾਰਾ ਲਾਟ ਵਾਪਸ ਮੰਗਵਾ ਲਿਆ ਹੈ | ਅਮਰੀਕਾ 'ਚ ਇਹ ਦਵਾਈ ...
ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਬਕਾਰੀ ਘੁਟਾਲਾ ਮਾਮਲੇ 'ਚ ਈ.ਡੀ. ਦੇ ਦੋਸ਼ ਪੱਤਰ 'ਤੇ ਸਵਾਲ ਚੁੱਕਣ ਨੂੰ ਲੈ ਕੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਨਾਲ ਇਹ ਸਾਬਤ ਹੁੰਦਾ ਹੈ ...
ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਆ ਰਹੀ ਗਿਰਾਵਟ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੇਅਰ ਬਾਜ਼ਾਰ ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਕਿ ਸ਼ੇਅਰ ਬਾਜ਼ਾਰ ਪੂਰੀ ਤਰ੍ਹਾਂ ਨਿਯਮਤ ਹੈ ਅਤੇ ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਅਡਾਨੀ ਗਰੁੱਪ ਨੂੰ ...
ਜੰਮੂ, 3 ਫਰਵਰੀ (ਏਜੰਸੀ)-ਜੋਸ਼ੀਮੱਠ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਥਾਥਰੀ 'ਚ ਜ਼ਮੀਨ ਖਿਸਕਣ ਕਾਰਨ 21 ਘਰਾਂ 'ਚ ਤਰੇੜਾਂ ਪੈ ਗਈਆਂ ਹਨ | ਪ੍ਰਸ਼ਾਸਨ ਨੇ ਇਨ੍ਹਾਂ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਹੈ | ਡੋਡਾ ...
ਨਵੀਂ ਦਿੱਲੀ, 3 ਫਰਵਰੀ (ਏਜੰਸੀ)- ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਖ਼ਿਲਾਫ਼ ਕਾਰਵਾਈ ਕਰਦਿਆਂ 5 ਲੋਕਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 48 ਪਿਸਤੌਲ ਬਰਾਮਦ ਕੀਤੇ ਹਨ | ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX