• ਦੁਬਈ ਦੇ ਹਸਪਤਾਲ 'ਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਇਲਾਜ • ਕਾਰਗਿਲ ਯੁੱਧ ਦਾ ਸੀ ਮੁੱਖ ਸਾਜਿਸ਼ਘਾੜਾ
ਸੁਰਿੰਦਰ ਕੋਛੜ
ਅੰਮਿ੍ਤਸਰ, 5 ਫਰਵਰੀ-ਪਾਕਿਸਤਾਨ 'ਚ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ ਕਰਕੇ ਲਗਪਗ 7 ਸਾਲ (20 ਜੂਨ 2001 ਤੋਂ 18 ਅਗਸਤ 2008) ਤੱਕ ਪਾਕਿ ਦਾ ਰਾਸ਼ਟਰਪਤੀ ਰਿਹਾ 79 ਸਾਲਾ ਜਨਰਲ (ਸਾਬਕਾ) ਪਰਵੇਜ਼ ਮੁਸ਼ੱਰਫ਼ ਦੀ ਅੱਜ ਮੌਤ ਹੋ ਗਈ | ਉਸ ਦਾ ਜਨਮ 11 ਅਗਸਤ, 1943 ਨੂੰ ਹੋਇਆ ਸੀ | ਉਹ ਲੰਬੇ ਸਮੇਂ ਤੋਂ ਐਮੀਲੋਇਡੋਸਿਸ ਦੀ ਬਿਮਾਰੀ ਨਾਲ ਜੂਝ ਰਿਹਾ ਸੀ | ਇਸ ਬਿਮਾਰੀ 'ਚ ਮਨੁੱਖੀ ਸਰੀਰ 'ਚ ਐਮੀਲੋਇਡ ਨਾਮਕ ਇਕ ਅਸਧਾਰਨ ਪ੍ਰੋਟੀਨ ਬਣਨਾ ਸ਼ੁਰੂ ਹੋ ਜਾਂਦਾ ਹੈ | ਮੁਸ਼ੱਰਫ਼ ਦਾ ਇਲਾਜ ਦੁਬਈ ਦੇ ਇਕ ਹਸਪਤਾਲ 'ਚ ਚੱਲ ਰਿਹਾ ਸੀ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲ 'ਚ ਦਾਖ਼ਲ ਸੀ |
ਭਾਰਤ ਵਿਰੁੱਧ ਲੜੀ ਸੀ 1965 ਤੇ 1971 ਦੀ ਜੰਗ
ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ 21 ਸਾਲ ਦੀ ਉਮਰ 'ਚ ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ 'ਚ ਇਕ ਜੂਨੀਅਰ ਅਫ਼ਸਰ ਵਜੋਂ ਸ਼ਾਮਿਲ ਹੋਇਆ ਸੀ | ਉਹ ਸੰਨ 1965 ਦੀ ਜੰਗ 'ਚ ਭਾਰਤ ਵਿਰੁੱਧ ਲੜਿਆ | ਹਾਲਾਂਕਿ, ਪਾਕਿ ਇਹ ਜੰਗ ਹਾਰ ਗਿਆ ਸੀ, ਇਸ ਦੇ ਬਾਵਜੂਦ ਮੁਸ਼ੱਰਫ਼ ਨੂੰ ਬਹਾਦਰੀ ਨਾਲ ਲੜਨ ਲਈ ਤਤਕਾਲੀ ਪਾਕਿ ਸਰਕਾਰ ਵਲੋਂ ਤਗਮਾ ਦਿੱਤਾ ਗਿਆ | ਉਹ ਸੰਨ 1971 ਦੀ ਭਾਰਤ ਵਿਰੁੱਧ ਜੰਗ ਦਾ ਵੀ ਹਿੱਸਾ ਬਣਿਆ | ਸਾਲ 1998 'ਚ ਪਰਵੇਜ਼ ਮੁਸ਼ੱਰਫ਼ ਨੂੰ ਤਰੱਕੀ ਦੇ ਕੇ ਪਾਕਿ ਫ਼ੌਜ ਦਾ ਜਨਰਲ ਬਣਾਇਆ ਗਿਆ | ਉਸ ਨੇ ਹੀ ਭਾਰਤ ਵਿਰੁੱਧ ਕਾਰਗਿਲ ਜੰਗ ਦੀ ਸਾਜਿਸ਼ ਰਚੀ ਸੀ ਪਰ ਉਹ ਉਸ 'ਚ ਬੁਰੀ ਤਰ੍ਹਾਂ ਅਸਫਲ ਰਿਹਾ | ਜਨਰਲ ਮੁਸ਼ੱਰਫ਼ ਨੇ ਆਪਣੀ ਜੀਵਨੀ 'ਇਨ ਦਿ ਲਾਈਨ ਆਫ਼ ਫਾਇਰ-ਏ ਮੈਮੋਇਰ' 'ਚ ਲਿਖਿਆ ਹੈ ਕਿ ਉਸ ਨੇ ਕਾਰਗਿਲ 'ਤੇ ਕਬਜ਼ਾ ਕਰਨ ਦੀ ਸਹੁੰ ਖਾਧੀ ਸੀ ਪਰ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਕਾਰਨ ਅਜਿਹਾ ਨਹੀਂ ਕਰ ਸਕਿਆ |
1999 'ਚ ਕੀਤਾ ਸੀ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ
ਸਾਲ 1998 'ਚ ਤਤਕਾਲੀ ਪਾਕਿ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੇ ਪਰਵੇਜ਼ ਮੁਸ਼ੱਰਫ਼ 'ਤੇ ਭਰੋਸਾ ਕਰਕੇ ਉਸ ਨੂੰ ਪਾਕਿਸਤਾਨੀ ਫ਼ੌਜ ਦਾ ਮੁਖੀ ਬਣਾਇਆ | ਜਦਕਿ ਇਕ ਸਾਲ ਬਾਅਦ ਹੀ ਸਾਲ 1999 'ਚ ਜਨਰਲ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਦਿੱਤਾ ਅਤੇ ਪਾਕਿਸਤਾਨ ਦਾ ਤਾਨਾਸ਼ਾਹ ਬਣ ਗਿਆ | ਉਸ ਦੇ ਸੱਤਾ ਸੰਭਾਲਦਿਆਂ ਹੀ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਸਮੇਤ ਪਾਕਿ ਛੱਡਣਾ ਪਿਆ | ਸੱਤਾ 'ਚ ਰਹਿੰਦਿਆਂ ਜਨਰਲ ਮੁਸ਼ੱਰਫ਼ ਨੇ ਪਾਕਿ ਦੇ ਸੂਬਾ ਬਲੋਚਿਸਤਾਨ 'ਚ ਆਜ਼ਾਦੀ ਦੀ ਮੰਗ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਸਜ਼ਾਵਾਂ ਦਿੱਤੀਆਂ | ਇਸੇ ਕਾਰਨ ਬਲੋਚ ਔਰਤਾਂ ਅਮਰੀਕਾ ਤੋਂ ਜਨਰਲ ਮੁਸ਼ੱਰਫ਼ ਨੂੰ ਗਲੋਬਲ ਅੱਤਵਾਦੀ ਐਲਾਨਣ ਦੀ ਮੰਗ ਕਰਦੀਆਂ ਆ ਰਹੀਆਂ |
ਮਈ 2016 'ਚ ਭਗੌੜਾ ਕਰਾਰ ਦਿੱਤਾ
3 ਨਵੰਬਰ, 2007 ਨੂੰ ਐਮਰਜੈਂਸੀ ਅਤੇ ਫਿਰ ਮਾਰਸ਼ਲ ਲਾਅ ਦੇ ਐਲਾਨ ਦੇ ਸੰਬੰਧ ਵਿਚ ਸਾਲ 2013 'ਚ ਮੁਸ਼ੱਰਫ਼ 'ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ, ਜਿਸ ਤੋਂ ਬਾਅਦ ਨਵਾਜ਼ ਸ਼ਰੀਫ਼ ਦੀ ਸਰਕਾਰ ਨੇ ਅਪ੍ਰੈਲ 2013 'ਚ ਉਸ ਦੀਆਂ ਕੌਮਾਂਤਰੀ ਯਾਤਰਾਵਾਂ 'ਤੇ ਪਾਬੰਦੀ ਲਗਾ ਦਿੱਤੀ | ਇਸ ਦੇ ਬਾਵਜੂਦ ਮੁਸ਼ੱਰਫ਼ 18 ਮਾਰਚ, 2016 ਨੂੰ ਸਿਹਤ ਖ਼ਰਾਬ ਹੋਣ ਦੇ ਦਸਤਾਵੇਜ਼ ਦੇਣ ਉਪਰੰਤ ਪਾਕਿ ਛੱਡ ਕੇ ਚਲਾ ਗਿਆ | ਮਈ 2016 'ਚ ਦੇਸ਼-ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਰਵੇਜ਼ ਮੁਸ਼ੱਰਫ਼ ਦੁਬਈ ਚਲਿਆ ਗਿਆ, ਜਿਸ ਤੋਂ ਬਾਅਦ ਪਾਕਿ ਦੀ ਇਕ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ |
ਅਟਲ ਬਿਹਾਰੀ ਵਾਜਪਾਈ ਨਾਲ ਕੀਤੀ ਸੀ ਮੁਲਾਕਾਤ
18 ਅਪ੍ਰੈਲ, 2005 ਨੂੰ ਭਾਰਤ ਯਾਤਰਾ ਦੌਰਾਨ ਮੁਸ਼ੱਰਫ਼ ਨੇ ਪਾਕਿ ਪਰਤਣ ਤੋਂ ਪਹਿਲਾਂ ਪਾਲਮ ਹਵਾਈ ਅੱਡੇ 'ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਮਿਲਣ 'ਤੇ ਕਿਹਾ ਸੀ ਕਿ 'ਸਰ, ਜੇਕਰ ਤੁਸੀਂ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਦੋਵਾਂ ਦੇਸ਼ਾਂ ਦੇ ਰਿਸ਼ਤੇ ਕੁਝ ਹੋਰ ਹੁੰਦੇ |' ਇਸ ਮੌਕੇ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋੋਹਨ ਸਿੰਘ ਨਾਲ ਵੀ ਬੈਠਕ ਕੀਤੀ ਸੀ | ਪਰਵੇਜ਼ ਮੁਸ਼ੱਰਫ਼ ਦਾ ਜਨਮ ਦਿੱਲੀ ਦੇ ਸਰਕਾਰੀ ਹਸਪਤਾਲ ਵਿਚ ਹੋਇਆ ਸੀ ਅਤੇ ਜਦੋਂ ਉਹ ਸਾਲ 2005 ਵਿਚ ਭਾਰਤ ਆਇਆ ਸੀ ਤਾਂ ਉਸ ਨੂੰ ਆਪਣਾ ਜਨਮ ਸਰਟੀਫਿਕੇਟ ਮਿਲਿਆ ਸੀ |
ਕਾਰਗਿਲ ਜੰਗ 'ਚ ਹੀ ਮਾਰਿਆ ਜਾਣਾ ਸੀ
24 ਜੂਨ, 1999 ਨੂੰ ਭਾਰਤੀ ਹਵਾਈ ਸੈਨਾ ਦੇ ਜੈਗੁਆਰ ਲੜਾਕੂ ਜਹਾਜ਼ ਨੇ ਐਲ. ਓ. ਸੀ. 'ਤੇ ਉਡਾਣ ਭਰੀ | ਇਸ ਜਹਾਜ਼ ਨੇ ਲੇਜ਼ਰ ਗਾਈਡ ਸਿਸਟਮ ਨਾਲ ਪਾਕਿਸਤਾਨੀ ਫ਼ੌਜ ਦੇ ਟਿਕਾਣਿਆਂ 'ਤੇ ਬੰਬਾਰੀ ਕਰਨ ਦੇ ਟੀਚੇ ਤੈਅ ਕੀਤੇ ਸਨ | ਇਸ ਜਹਾਜ਼ ਦੇ ਪਿੱਛੇ ਆ ਰਹੇ ਦੂਜੇ ਜੈਗੁਆਰ ਜਹਾਜ਼ ਨੂੰ ਬੰਬ ਨਾਲ ਉਡਾਇਆ ਜਾਣਾ ਸੀ | ਜਹਾਜ਼ ਦੇ ਪਾਇਲਟ ਨੇ ਕੰਟਰੋਲ ਰੇਖਾ ਦੇ ਨੇੜੇ ਗੁਲਟੇਰੀ ਵਿਖੇ ਪਾਕਿਸਤਾਨੀ ਫ਼ੌਜ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਪਰ ਬੰਬ ਲੇਜ਼ਰ ਟੋਕਰੀ ਤੋਂ ਬਾਹਰ ਡਿੱਗਣ ਕਾਰਨ ਨਿਸ਼ਾਨੇ 'ਤੇ ਨਹੀਂ ਲੱਗਾ | ਬਾਅਦ 'ਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਪਾਕਿ ਦੇ ਤਤਕਾਲੀ ਸੈਨਾ ਮੁਖੀ ਪਰਵੇਜ਼ ਮੁਸ਼ੱਰਫ਼ ਅਤੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਗੁਲਟੇਰੀ 'ਚ ਮੌਜੂਦ ਸਨ, ਜਿਸ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ |
ਦੋ ਅਰਬ ਤੋਂ ਵਧੇਰੇ ਦੀ ਜਾਇਦਾਦ
ਪਰਵੇਜ਼ ਮੁਸ਼ੱਰਫ਼ ਦੇ ਆਫਸ਼ੋਰ ਬੈਂਕ ਖਾਤਿਆਂ 'ਚ ਲਗਪਗ ਦੋ ਅਰਬ ਪਾਕਿਸਤਾਨੀ ਰੁਪਏ ਦੀ ਨਕਦੀ ਸੀ | ਚੋਣ ਕਮਿਸ਼ਨ ਨੂੰ ਸੌਂਪੇ ਹਲਫ਼ਨਾਮੇ ਮੁਤਾਬਕ ਮੁਸ਼ੱਰਫ਼ ਦੀ ਜਾਇਦਾਦ 'ਚ ਬੈਂਕ ਅਲ-ਫਲਾਹ ਦੇ 1.96 ਮਿਲੀਅਨ ਸ਼ੇਅਰ, 170 ਸੋਨੇ ਦੇ ਗਹਿਣੇ, 60 ਲੱਖ ਰੁਪਏ ਦਾ ਫ਼ਰਨੀਚਰ ਅਤੇ 80 ਲੱਖ ਰੁਪਏ ਦਾ ਹੋਰ ਸਾਮਾਨ ਸ਼ਾਮਿਲ ਹੈ |
ਧੋਨੀ ਦੇ ਹੇਅਰ ਸਟਾਈਲ ਦਾ ਸੀ ਕਾਇਲ
ਪਰਵੇਜ਼ ਮੁਸ਼ੱਰਫ਼ ਫ਼ੌਜ ਅਤੇ ਰਾਜਨੀਤੀ 'ਚ ਰਹਿਣ ਤੋਂ ਇਲਾਵਾ ਕਿ੍ਕਟ ਦਾ ਬਹੁਤ ਵੱਡਾ ਪ੍ਰਸੰਸਕ ਸੀ | ਜਦੋਂ ਭਾਰਤ ਨੇ ਸਾਲ 2005- 06 'ਚ ਪਾਕਿ ਦਾ ਦੌਰਾ ਕੀਤਾ ਸੀ ਤਾਂ ਉਹ ਸਟੇਡੀਅਮ 'ਚ ਮੈਚ ਦੇਖਣ ਗਿਆ | ਇਸ ਮੌਕੇ ਪਰਵੇਜ਼ ਮੁਸ਼ੱਰਫ਼ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੇਅਰ ਸਟਾਈਲ ਦੀ ਪ੍ਰਸੰਸਾ ਕਰਦਿਆਂ ਪੁਰਸਕਾਰ ਸਮਾਰੋਹ ਦੌਰਾਨ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦੇਣ ਦੇ ਨਾਲ-ਨਾਲ ਕਿਹਾ ਕਿ ਉਸ ਨੇ ਇਕ ਪਲੇਕਾਰਡ ਦੇਖਿਆ ਸੀ, ਜਿਸ 'ਤੇ ਲਿਖਿਆ ਸੀ 'ਧੋਨੀ ਵਾਲ ਕਟਵਾ ਲਵੋ |' ਮੁਸ਼ੱਰਫ਼ ਨੇ ਧੋਨੀ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਰਾਇ ਲੈਂਦੇ ਹੋ ਤਾਂ ਇਹ ਹੇਅਰ ਸਟਾਈਲ ਚੰਗਾ ਲੱਗਦਾ ਹੈ .... ਵਾਲ ਨਾ ਕਟਵਾਓ |' ਉਸ ਸਮੇਂ ਧੋਨੀ ਦੇ ਵੱਡੇ ਵਾਲ ਹੁੰਦੇ ਸਨ |
ਪਾਕਿ 'ਚ ਹੀ ਦਫ਼ਨਾਇਆ ਜਾਵੇਗਾ
ਪਰਵੇਜ਼ ਮੁਸ਼ੱਰਫ਼ ਦੀ ਲਾਸ਼ ਨੂੰ ਦਫ਼ਨਾਉਣ ਲਈ ਪਾਕਿ ਲਿਆਂਦਾ ਜਾਵੇਗਾ | ਮੁਸ਼ੱਰਫ਼ ਦੇ ਪਰਿਵਾਰ ਵਲੋਂ ਇਸ ਬਾਰੇ 'ਚ ਅਰਜ਼ੀ ਦਾਇਰ ਕਰਨ ਉਪਰੰਤ ਦੁਬਈ 'ਚ ਪਾਕਿ ਦੇ ਕੌਂਸਲੇਟ ਜਨਰਲ ਹਸਨ ਅਫ਼ਜ਼ਲ ਖ਼ਾਨ ਨੇ ਲਾਸ਼ ਨੂੰ ਪਾਕਿ ਭੇਜਣ ਲਈ ਐਨ. ਓ. ਸੀ. ਜਾਰੀ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ ਮੁਸ਼ੱਰਫ਼ ਦੀ ਦੇਹ ਨੂੰ ਦਫ਼ਨਾਉਣ ਹਿਤ ਪਾਕਿ ਵਾਪਸ ਲਿਆਉਣ ਲਈ ਇਕ ਵਿਸ਼ੇਸ਼ ਫ਼ੌਜੀ ਜਹਾਜ਼ ਨੂਰ ਖ਼ਾਨ ਏਅਰਬੇਸ ਤੋਂ ਦੁਬਈ ਲਈ ਰਵਾਨਾ ਹੋਵੇਗਾ |
ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਸਰਕਾਰ ਨੇ ਦੇਸ਼ ਦੀ ਆਰਥਿਕ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਸੱਟੇਬਾਜ਼ੀ, ਜੂਏ, ਮਨੀ ਲਾਂਡਰਿੰਗ ਤੇ ਅਣਅਧਿਕਾਰਤ ਕਰਜ਼ ਸੇਵਾਵਾਂ 'ਚ ਸ਼ਾਮਿਲ ਚੀਨ ਸਮੇਤ ਵਿਦੇਸ਼ੀ ਸੰਸਥਾਵਾਂ ਦੁਆਰਾ ਸੰਚਾਲਿਤ 232 ਐਪਲੀਕੇਨਜ਼ ਨੂੰ 'ਬਲਾਕ' ਕਰ ਦਿੱਤਾ ...
ਕਿਹਾ, ਸ਼ੇਅਰ ਬਾਜ਼ਾਰ ਨੂੰ ਸਥਿਰ ਰੱਖਣ ਲਈ ਸੁਚੇਤ ਰਹਿਣ ਰੈਗੂਲੇਟਰ
ਨਵੀਂ ਦਿੱਲੀ, 5 ਫਰਵਰੀ (ਏਜੰਸੀ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸ਼ੇਅਰ ਬਾਜ਼ਾਰ ਨੂੰ ਸਥਿਰ ਰੱਖਣ ਲਈ ਰੈਗੂਲੇਟਰਾਂ- ਸੇਬੀ ਤੇ ਭਾਰਤੀ ਰਿਜ਼ਰਵ ਬੈਂਕ ਨੂੰ ਹਮੇਸ਼ਾ ਤੱਤਪਰ ...
ਪੱਟੀ, 5 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਉਸ ਦੀ ਪਤਨੀ ਤੋਂ ਇਲਾਵਾ ਇਕ ਔਰਤ ਅਤੇ ਬਰੇਲੀ ਦੇ ਰਹਿਣ ਵਾਲੇ ਇਕ ਵਿਅਕਤੀ ਖ਼ਿਲਾਫ਼ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ...
ਮੁਸ਼ੱਰਫ਼ ਪਾਕਿਸਤਾਨ ਦਾ ਪਹਿਲਾ ਤਾਨਾਸ਼ਾਹ ਜਨਰਲ ਸੀ, ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ | ਅਦਾਲਤ ਨੇ ਇਹ ਸਜ਼ਾ ਸਾਲ 2019 ਵਿਚ ਦੇਸ਼ ਧ੍ਰੋਹ ਦੇ ਮਾਮਲੇ ਵਿਚ ਸੁਣਾਈ ਸੀ | ਦੱਸਣਯੋਗ ਹੈ ਕਿ ਦਸੰਬਰ 2013 ਤੋਂ ਮੁਸ਼ੱਰਫ਼ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਚੱਲ ਰਿਹਾ ਸੀ ...
ਕੋਲਕਾਤਾ, 5 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਸਨਿਚਰਵਾਰ ਦੇਰ ਰਾਤ ਬੰਬ ਸੁੱਟੇ ਜਾਣ ਦੀ ਘਟਨਾ 'ਚ ਮਿ੍ਤਕਾਂ ਦੀ ਗਿਣਤੀ ਵਧ ਕੇ ਦੋ ਹੋ ਗਈ | ਮਰਨ ਵਾਲਿਆਂ 'ਚ ਇਕ ਤਿ੍ਣਮੂਲ ਆਗੂ ਦਾ ਭਰਾ ਅਤੇ ਦੂਜਾ ਪਾਰਟੀ ਦਾ ਸਰਗਰਮ ਮੈਂਬਰ ਹੈ | ...
ਭੁਪਾਲ, 5 ਫਰਵਰੀ (ਏਜੰਸੀ)-ਮੱਧ ਪ੍ਰਦੇਸ਼ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਦੇ 3 ਮੈਂਬਰਾਂ ਨੂੰ ਸਰਕਾਰ ਖ਼ਿਲਾਫ਼ ਸਾਜਿਸ਼ ਰਚਣ ਤੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ, ਪੁਲਿਸ ਪਿਛਲੇ ...
ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ 'ਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਤੇ 2014 ਦੇ ਬਾਅਦ ਤੋਂ ਖੇਡ ਮੰਤਰਾਲੇ ਦਾ ਬਜਟ ਲਗਪਗ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ | ...
ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ 'ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਦਿ੍ਸ਼ਟੀਕੋਣ ਅਨੁਸਾਰ ਨਿਆਂਪੂਰਨ, ਸਦਭਾਵਨਾ ਤੇ ਖੁਸ਼ਹਾਲ ਸਮਾਜ ਦੇ ਸੰਕਲਪ ਨੂੰ ਦੁਹਰਾਇਆ ਹੈ | ਪ੍ਰਧਾਨ ਮੰਤਰੀ ...
ਅਹਿਮਦਾਬਾਦ, 5 ਫਰਵਰੀ (ਏਜੰਸੀ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਐਤਵਾਰ ਨੂੰ ਕਿਹਾ ਕਿ ਜਲਵਾਯੂ ਤਬਦੀਲੀ ਕਾਰਨ ਪੈਦਾ ਹੋਈ ਗਰਮੀ ਗੈਰ ਰਸਮੀ ਖੇਤਰਾਂ 'ਚ ਔਰਤ ਕਿਰਤੀਆਂ ਲਈ ਵਾਧੂ ਚੁਣੌਤੀ ਦਾ ਕਾਰਨ ਬਣੀ ਹੈ ਅਤੇ ਇਕ ਕੌਮਾਂਤਰੀ 'ਕਲਾਈਮੇਟ ...
ਪਰਵੇਜ਼ ਮੁਸ਼ੱਰਫ਼ ਦਾ ਪਰਿਵਾਰ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤ 'ਚ ਰਹਿੰਦਾ ਸੀ | ਮੁਸ਼ੱਰਫ਼ ਪਰਿਵਾਰ ਦੀ ਪੁਰਾਣੀ ਦਿੱਲੀ ਵਿਚ ਇਕ ਵੱਡੀ ਕੋਠੀ ਸੀ ਅਤੇ ਉਹ ਆਪਣੇ ਜਨਮ ਤੋਂ ਬਾਅਦ ਲਗਪਗ 4 ਸਾਲ ਤਕ ਹੀ ਉੱਥੇ ਰਿਹਾ | ਉਸ ਦੇ ਦਾਦਾ ਟੈਕਸ ਕੁਲੈਕਟਰ ਅਤੇ ਪਿਤਾ ...
ਬਾੜਮੇਰ, 5 ਫਰਵਰੀ (ਏਜੰਸੀ)- ਬੀਤੇ ਦਿਨੀਂ ਰਾਜਸਥਾਨ 'ਚ ਮੁਸਲਮਾਨ ਸੰਤਾਂ ਦੇ ਹੋਏ ਇਕ ਇੱਕਠ ਨੂੰ ਨਿਸ਼ਾਨਾ ਬਣਾ ਕੇ ਭੜਕਾਊ ਟਿੱਪਣੀ ਕਰਨ 'ਤੇ ਯੋਗਗੁਰੂ ਰਾਮਦੇਵ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਭਾਈਚਾਰਿਆਂ 'ਚ ਦੁਸ਼ਮਣੀ ਭੜਕਾਉਣ ਦੇ ਦੋਸ਼ 'ਚ ...
ਅੰਮਿ੍ਤਸਰ, 5 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਮੀਰਪੁਰਖਾਸ ਸ਼ਹਿਰ 'ਚ 13 ਸਾਲਾ ਹਿੰਦੂ ਲੜਕੀ ਸਪਨਾ ਕੁਮਾਰੀ ਪੁੱਤਰੀ ਰੂਪ ਚੰਦ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਉਸ ਵੇਲੇ ਅਗਵਾ ਕਰ ਲਿਆ ਗਿਆ, ਜਦੋਂ ਉਹ ਆਪਣੇ ਮਾਪਿਆਂ ਨਾਲ ਸ਼ਹਿਰ ਦੇ ਜਨਰਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX