• ਹਜ਼ਾਰਾਂ ਇਮਾਰਤਾਂ ਢਹਿ-ਢੇਰੀ • ਰਾਹਤ ਕਾਰਜਾਂ ਤੇ ਮਦਦ ਲਈ ਭਾਰਤ ਸਮੇਤ ਕਈ ਦੇਸ਼ ਆਏ ਅੱਗੇ
ਅਦਾਨਾ, 7 ਫਰਵਰੀ (ਏਜੰਸੀ)-ਤੁਰਕੀ ਤੇ ਸੀਰੀਆ 'ਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਹੁਣ ਤੱਕ 7200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅਜੇ ਵੀ ਮਲਬੇ ਹੇਠ ਕਈ ...
• ਅਗਨੀਵੀਰ ਯੋਜਨਾ ਨੂੰ ਲੈ ਕੇ ਕਾਂਗਰਸੀ ਆਗੂ ਦਾ ਵੱਡਾ ਹਮਲਾ
• ਸਤੀ ਪ੍ਰਥਾ ਨੂੰ ਲੈ ਕੇ ਲੋਕ ਸਭਾ 'ਚ ਹੋਇਆ ਹੰਗਾਮਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 7 ਫਰਵਰੀ-ਹਵਾਈ ਅੱਡੇ, ਰੱਖਿਆ, ਬੰਦਰਗਾਹਾਂ ਜਿਹੇ ਰਣਨੀਤਕ ਖੇਤਰ 'ਚ ਕੰਮ ਕਰਨ ਵਾਲੇ ਗੌਤਮ ਅਡਾਨੀ ਦੀਆਂ ਭਾਰਤ ਦੇ ਬਾਹਰ ਫ਼ਰਜ਼ੀ ਕੰਪਨੀਆਂ, ਜਿਨ੍ਹਾਂ ਦਾ ਖੁਲਾਸਾ ਹਿੰਡਨਬਰਗ ਰਿਪੋਰਟ 'ਚ ਕੀਤਾ ਗਿਆ ਹੈ, ਬਾਰੇ ਭਾਰਤ ਸਰਕਾਰ ਵਲੋਂ ਕੋਈ ਸਵਾਲ ਕਿਉਂ ਨਹੀਂ ਉਠਾਇਆ ਗਿਆ, ਜਦਕਿ ਇਹ ਸਿੱਧੇ ਤੌਰ 'ਤੇ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ | ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਦੀ ਵਿਰੋਧੀ ਧਿਰ ਵਲੋਂ ਸ਼ੁਰੂਆਤ ਕਰਦਿਆਂ ਉਕਤ ਬਿਆਨ ਦਿੱਤਾ | ਰਾਹੁਲ ਗਾਂਧੀ ਨੇ ਆਪਣੇ ਤਕਰੀਬਨ 1 ਘੰਟੇ ਦੇ ਸੰਬੋਧਨ 'ਚ ਵਿਵਾਦਿਤ ਸੁਰਖੀਆਂ 'ਚ ਰਹਿ ਰਹੇ ਉਦਯੋਗਪਤੀ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਤਿੱਖੇ ਹਮਲੇ ਕਰਦਿਆਂ ਇਲਜ਼ਾਮਾਂ ਦੀ ਝੜੀ ਲਾਈ, ਜਿਸ ਦੌਰਾਨ ਕਈ ਵਾਰ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਗਾਂਧੀ ਨੂੰ ਟੋਕਦਿਆਂ ਕਿਹਾ ਕਿ ਸਦਨ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦਿਆਂ ਤਰਕ ਸਮੇਤ ਬਿਆਨ ਦੇਣ ਅਤੇ ਸੰਬੰਧਿਤ ਦਸਤਾਵੇਜ਼ ਸਦਨ 'ਚ ਪੇਸ਼ ਕਰਨ | ਰਾਹੁਲ ਗਾਂਧੀ ਨੇ 2014 ਤੋਂ ਬਾਅਦ ਅਡਾਨੀ ਸਮੂਹ ਦੇ ਅਚਾਨਕ ਉਭਰਨ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ 2014 ਤੋਂ ਪਹਿਲਾਂ 8 ਅਰਬ ਅਮਰੀਕੀ ਡਾਲਰ ਨੈਟਵਰਥ ਵਾਲਾ ਅਡਾਨੀ ਸਮੂਹ 2022 ਤੱਕ 140 ਅਰਬ ਅਮਰੀਕੀ ਡਾਲਰ ਤੱਕ ਕਿਵੇਂ ਪਹੁੰਚ ਗਿਆ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 2014 'ਚ ਅਮੀਰ ਲੋਕਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਕਿਵੇਂ ਪਹੁੰਚ ਗਿਆ | ਕਾਂਗਰਸ ਨੇਤਾ ਜਿਨ੍ਹਾਂ ਹਾਲ ਹੀ 'ਚ 3500 ਕਿੱਲੋਮੀਟਰ ਦੀ 'ਭਾਰਤ ਜੋੜੋ ਯਾਤਰਾ' ਪੂਰੀ ਕੀਤੀ ਹੈ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਡਾਨੀ ਸਮੂਹ ਦੀ ਮਦਦ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਰਨਾਟਕ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਲੋਕਾਂ ਦਾ ਇਹ ਹੀ ਸਵਾਲ ਸੀ ਕਿ ਅਡਾਨੀ ਇੰਨੇ ਜ਼ਿਆਦਾ ਕਾਰੋਬਾਰਾਂ 'ਚ ਕਿਵੇਂ ਵਿਸਥਾਰ ਕਰ ਰਿਹਾ ਹੈ ਅਤੇ ਸਾਰਿਆਂ 'ਚ ਹੀ ਉਸ ਨੂੰ ਸਫਲਤਾ ਕਿਵੇਂ ਮਿਲ ਰਹੀ ਹੈ | ਇਸ ਤੋਂ ਇਲਾਵਾ ਅਡਾਨੀ ਅਤੇ ਪ੍ਰਧਾਨ ਮੰਤਰੀ ਦਾ ਕੀ ਰਿਸ਼ਤਾ ਹੈ |
ਵਿਦੇਸ਼ ਨੀਤੀ ਨਾਲ ਨਹੀਂ, ਸਗੋਂ ਅਡਾਨੀ ਨੀਤੀ ਨਾਲ ਚੱਲ ਰਿਹਾ ਹੈ ਦੇਸ਼
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਦੌਰਾਨ ਜਾਂ ਬਾਅਦ 'ਚ ਅਡਾਨੀ ਗਰੁੱਪ ਨੂੰ ਮਿਲੇ ਪ੍ਰਾਜੈਕਟਾਂ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਵਿਦੇਸ਼ ਨੀਤੀ ਨਾਲ ਨਹੀਂ, ਸਗੋਂ ਅਡਾਨੀ ਨੀਤੀ ਨਾਲ ਚੱਲ ਰਹੀ ਹੈ | ਕਾਂਗਰਸੀ ਆਗੂ ਨੇ ਸਿਲਸਿਲੇਵਾਰ ਢੰਗ ਨਾਲ ਇਜ਼ਰਾਇਲ, ਆਸਟ੍ਰੇਲੀਆ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਦੌਰਿਆਂ ਦਾ ਜ਼ਿਕਰ ਕੀਤਾ | ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਜ਼ਰਾਇਲ ਦੌਰੇ ਤੋਂ ਬਾਅਦ ਅਡਾਨੀ ਨੂੰ ਰੱਖਿਆ ਖੇਤਰ ਦੇ ਪ੍ਰਾਜੈਕਟ ਮਿਲਦੇ ਹਨ, ਜਦਕਿ ਇਸ ਖੇਤਰ 'ਚ ਅਡਾਨੀ ਗਰੁੱਪ ਨੂੰ ਕੋਈ ਤਜਰਬਾ ਨਹੀਂ ਹੈ | ਉਨ੍ਹਾਂ ਇਜ਼ਰਾਇਲੀ ਡਰੋਨ ਅਤੇ ਛੋਟੇ ਹਥਿਆਰਾਂ ਦਾ ਪ੍ਰਾਜੈਕਟ ਵੀ ਅਡਾਨੀ ਨੂੰ ਦਿੱਤੇ ਜਾਣ 'ਤੇ ਤਨਜ਼ ਕਰਦਿਆਂ ਕਿਹਾ ਕਿ ਭਾਰਤ ਇਜ਼ਰਾਇਲ ਦੇ ਦੁਵੱਲੇ ਰੱਖਿਆ ਕਾਰੋਬਾਰ ਦਾ 90 ਫ਼ੀਸਦੀ ਅਡਾਨੀ ਕੋਲ ਹੈ | ਕਾਂਗਰਸੀ ਆਗੂ ਨੇ ਮੋਦੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਭਾਰਤੀ ਸਟੇਟ ਬੈਂਕ ਤੋਂ ਇਕ ਅਰਬ ਅਮਰੀਕੀ ਡਾਲਰ ਦਾ ਕਰਜ਼ਾ ਮਿਲਣ, ਬੰਗਲਾਦੇਸ਼ 'ਚ ਉਥੇ ਦੇ ਪਾਵਰ ਡਿਵੈੱਲਪਮੈਂਟ ਬੋਰਡ ਦਾ 25 ਸਾਲਾਂ ਦਾ ਠੇਕਾ, ਸ੍ਰੀਲੰਕਾ 'ਚ ਵਿੰਡ ਪ੍ਰਾਜੈਕਟ ਦਾ ਹਵਾਲਾ ਦਿੰਦਿਆਂ ਸਰਕਾਰ ਅਤੇ ਅਡਾਨੀ ਗਰੁੱਪ 'ਚ ਮਿਲੀਭੁਗਤ ਹੋਣ ਦਾ ਦੋਸ਼ ਲਾਇਆ | ਰਾਹੁਲ ਗਾਂਧੀ ਨੇ ਇਨ੍ਹਾਂ ਸੰੰਬੰਧਾਂ 'ਤੇ ਹਮਲਾਵਰ ਹੁੰਦਿਆਂ ਕਿਹਾ ਕਿ ਸਰਕਾਰ ਦੱਸੇ ਕਿ ਕਿੰਨੇ ਵਿਦੇਸ਼ੀ ਦੌਰਿਆਂ 'ਚ ਮੋਦੀ ਅਤੇ ਅਡਾਨੀ ਇਕੱਠੇ ਗਏ ਅਤੇ ਅਡਾਨੀ ਨੇ ਭਾਜਪਾ ਨੂੰ ਇਲੈਕਟ੍ਰਾਲਰ ਬਾਂਡ ਰਾਹੀਂ ਕਿੰਨੀ ਰਕਮ ਦਿੱਤੀ |
ਜਦੋਂ ਸਪੀਕਰ ਨੇ ਰਾਹੁਲ ਗਾਂਧੀ ਨੂੰ ਟੋਕਿਆ
ਰਾਹੁਲ ਗਾਂਧੀ ਦਾ ਲੋਕ ਸਭਾ 'ਚ ਦਿੱਤਾ ਭਾਸ਼ਨ ਕਿਆਸਾਂ ਮੁਤਾਬਿਕ, ਵਧੇਰੇ ਤੌਰ 'ਤੇ, ਅਡਾਨੀ 'ਤੇ ਹੀ ਕੇਂਦਰਿਤ ਸੀ | ਭਾਸ਼ਨ ਦੌਰਾਨ ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਟੋਕਦਿਆਂ ਇਹ ਵੀ ਕਿਹਾ ਕਿ ਇਕ ਹੀ ਵਿਸ਼ੇ 'ਤੇ ਸਾਰੀ ਸਿਆਸਤ ਕਰਨਾ ਕੀ ਉਚਿਤ ਹੈ, ਜਿਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਇਕ ਵਿਸ਼ਾ ਨਹੀਂ, ਸਗੋਂ ਵੱਖ-ਵੱਖ ਉਦਯੋਗਾਂ ਦੀ ਗੱਲ ਹੈ |
ਹਵਾਈ ਅੱਡਿਆਂ ਦੇ ਠੇਕੇ ਅਡਾਨੀ ਨੂੰ ਦੇਣ ਲਈ ਸਰਕਾਰ ਨੇ ਕੀਤੇ ਨੇਮਾਂ 'ਚ ਬਦਲਾਅ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਡਾਨੀ ਗਰੁੱਪ ਨੂੰ ਸਰਕਾਰ ਦੀ ਸਰਪ੍ਰਸਤੀ ਮਿਲੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਅਡਾਨੀ ਨੂੰ ਹਵਾਈ ਅੱਡੇ ਦੇ ਠੇਕੇ ਦੇਣ ਲਈ ਨੇਮਾਂ 'ਚ ਬਦਲਾਅ ਕੀਤਾ ਅਤੇ 6 ਹਵਾਈ ਅੱਡੇ ਅਡਾਨੀ ਨੂੰ ਦੇ ਦਿੱਤੇ | ਰਾਹੁਲ ਗਾਂਧੀ ਨੇ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ੇ ਵਾਲੇ ਹਵਾਈ ਅੱਡੇ ਨੂੰ ਜੀ.ਵੀ.ਕੇ. ਤੇ ਹਾਈਜੈਕ ਕਰਕੇ ਅਤੇ ਸਰਕਾਰੀ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰਕੇ ਅਡਾਨੀ ਦੇ ਹਵਾਲੇ ਕਰ ਦਿੱਤਾ ਗਿਆ | ਰਾਹੁਲ ਗਾਂਧੀ ਨੇ ਦਾਅਵਾ ਕਰਦਿਆਂ ਕਿਹਾ ਕਿ ਅੱਜ ਅਡਾਨੀ ਕੋਲ ਭਾਰਤ ਦੇ 24 ਫੀਸਦੀ ਹਵਾਈ ਅੱਡੇ ਹਨ ਅਤੇ ਹਵਾਈ ਅੱਡਿਆਂ ਤੋਂ ਹੋਣ ਵਾਲੇ ਕਾਰੋਬਾਰ 'ਚ 30 ਫੀਸਦੀ ਮਾਰਕੀਟ ਸ਼ੇਅਰ ਅਡਾਨੀ ਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾ ਨੇਮ ਸੀ ਕਿ ਜਿਸ ਕੋਲ ਹਵਾਈ ਅੱਡੇ ਚਲਾਉਣ ਦਾ ਕੋਈ ਤਜਰਬਾ ਨਾ ਹੋਵੇ, ਉਹ ਇਸ 'ਚ ਸ਼ਾਮਿਲ ਨਹੀਂ ਹੋ ਸਕਦਾ | ਪਰ ਅਡਾਨੀ, ਜਿਸ ਕੋਲ ਕੋਈ ਵੀ ਤਜਰਬਾ ਨਹੀਂ ਸੀ, ਉਸ ਨੂੰ ਇਸ ਕਾਰੋਬਾਰ 'ਚ ਸ਼ਾਮਿਲ ਕਰਨ ਲਈ ਸਰਕਾਰ ਨੇ ਨੇਮਾਂ 'ਚ ਬਦਲਾਅ ਕੀਤਾ | ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਨਕਾਰਦਿਆਂ ਭਾਜਪਾ ਨੇ ਕਿਹਾ ਕਿ ਦੇਸ਼ 'ਚ ਨਿੱਜੀਕਰਨ ਦੀ ਸ਼ੁਰੂਆਤ ਕਾਂਗਰਸ ਰਾਜ 'ਚ ਹੋਈ ਸੀ ਅਤੇ ਕਾਂਗਰਸ ਨੇ ਸੂਰਜੀ ਊਰਜਾ ਅਤੇ ਹਵਾਈ ਅੱਡਿਆਂ ਦੇ ਠੇਕਿਆਂ ਨੂੰ ਜੀ.ਵੀ.ਕੇ. ਜਿਹੀਆਂ ਕੰਪਨੀਆਂ ਨੂੰ ਦਿੱਤਾ ਸੀ, ਜਿਸ ਕੋਲ ਕੋਈ ਤਜਰਬਾ ਨਹੀਂ ਸੀ | ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਾਂਗਰਸ ਦੇ ਸ਼ਾਸਨ ਦੌਰਾਨ ਟਾਟਾ ਅਤੇ ਡਾਲਮੀਆ ਜਿਹੀਆਂ ਕੰਪਨੀਆਂ ਦੇ ਉਭਰਨ ਦਾ ਦਾਅਵਾ ਕੀਤਾ | ਰਾਹੁਲ ਗਾਂਧੀ ਨੇ ਅਡਾਨੀ ਅਤੇ ਕੇਂਦਰ ਨੂੰ ਲੈ ਕੇ ਸ਼ਬਦੀ ਤੀਰ ਜਾਰੀ ਰੱਖਦਿਆਂ ਕਿਹਾ ਕਿ 2022 'ਚ ਅਡਾਨੀ ਗ੍ਰੀਨ ਹਾਈਡ੍ਰੋਜਨ ਤੇ 50 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕਰਦੇ ਹਨ ਅਤੇ ਇਸ ਬਜਟ 'ਚ ਭਾਜਪਾ ਸਰਕਾਰ ਗ੍ਰੀਨ ਹਾਈਡ੍ਰੋਜਨ ਤੇ 19,700 ਕਰੋੜ ਰੁਪਏ ਦਾ ਇੰਸੇਟਿਵ ਦੇਣ ਦਾ ਐਲਾਨ ਕਰਦੀ ਹੈ |
ਅਗਨੀਵੀਰ ਯੋਜਨਾ ਨੂੰ ਲੈ ਕੇ ਵੱਡਾ ਹਮਲਾ
ਰਾਹੁਲ ਗਾਂਧੀ ਨੇ ਆਪਣੇ ਭਾਸ਼ਨ ਦੌਰਾਨ ਅਗਨੀਵੀਰ ਯੋਜਨਾ ਨੂੰ ਲੈ ਕੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਫ਼ੌਜ ਦੇ ਸੇਵਾ ਮੁਕਤ ਅਤੇ ਮੌਜੂਦਾ ਅਧਿਕਾਰੀ ਅਤੇ ਨੌਜਵਾਨ ਅਗਨੀਵੀਰ ਯੋਜਨਾ ਤੋਂ ਸਹਿਮਤ ਨਹੀਂ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਇਹ ਯੋਜਨਾ ਫੌਜ ਤੋਂ ਨਹੀਂ, ਸਗੋਂ ਆਰ. ਐਸ. ਐਸ. ਅਤੇ ਗ੍ਰਹਿ ਮੰਤਰਾਲੇ ਤੋਂ ਆਈ ਹੈ | ਸੇਵਾਮੁਕਤ ਫੌਜੀਆਂ ਦਾ ਮੰਨਦਾ ਹੈ ਕਿ ਇਹ ਯੋਜਨਾ ਫ਼ੌਜ ਨੂੰ ਕਮਜ਼ੋਰ ਕਰੇਗੀ | ਹਜ਼ਾਰਾਂ ਲੋਕਾਂ ਨੂੰ ਫੌਜੀ ਸਿਖਲਾਈ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ 4 ਸਾਲਾਂ ਬਾਅਦ ਹੀ ਦੁਬਾਰਾ ਸਮਾਜ 'ਚ (ਬਿਨਾਂ ਨੌਕਰੀ ਦੇ) ਭੇਜਿਆ ਜਾਵੇਗਾ ਤਾਂ ਬੇਰੁਜ਼ਗਾਰੀ ਕਾਰਨ ਸਮਾਜ 'ਚ ਹਿੰਸਾ ਵਧੇਗੀ | ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਲਈ ਸਿੱਧੇ ਤੌਰ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਉਨ੍ਹਾਂ (ਡੋਵਾਲ) ਦੇ ਜ਼ਰੀਏ ਹੀ ਇਹ ਯੋਜਨਾ ਫ਼ੌਜ ਤੱਕ ਪਹੁੰਚੀ ਹੈ, ਰਾਹੁਲ ਗਾਂਧੀ ਦੇ ਡੋਵਾਲ ਦਾ ਨਾਂਅ ਲੈਣ 'ਤੇ ਸੱਤਾ ਧਿਰ ਨੇ ਇਤਰਾਜ਼ ਪ੍ਰਗਟ ਕੀਤਾ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਦਨ 'ਚ ਨਹੀਂ ਹਨ, ਨਾਂਅ ਲਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਦੋਹਾਂ ਧਿਰਾਂ 'ਚ ਕੁਝ ਦੇਰ ਸ਼ਬਦੀ ਜੰਗ ਜਾਰੀ ਰਹੀ |
ਦੋ ਵਾਰ ਮੁਲਤਵੀ ਕਰਨੀ ਪਈ ਕਾਰਵਾਈ
ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਮੰਗਲਵਾਰ ਨੂੰ ਸਦਨ ਚਲਾਉਣ 'ਤੇ ਬਣੀ ਸਹਿਮਤੀ ਦੇ ਬਾਵਜੂਦ ਰੁਕਾਵਟਾਂ ਦਾ ਸਿਲਸਿਲਾ ਜਾਰੀ ਰਿਹਾ | ਪਹਿਲਾਂ ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਹੀ ਵਿਰੋਧੀ ਧਿਰਾਂ ਵਲੋਂ ਸ਼ੋਰ-ਸ਼ਰਾਬਾ ਕਰਨ 'ਤੇ ਸਪੀਕਰ ਓਮ ਬਿਰਲਾ ਨੇ ਸਭਾ ਦੀ ਕਾਰਵਾਈ 12 ਵਜੇ ਤੱਕ ਮੁਅੱਤਲ ਕਰ ਦਿੱਤੀ | 12 ਵਜੇ ਕਾਰਵਾਈ ਸ਼ੁਰੂ ਹੋਣ 'ਤੇ ਭਾਜਪਾ ਵਲੋਂ ਰਾਸ਼ਟਰਪਤੀ ਦੇ ਭਾਸ਼ਨ ਤੇ ਧੰਨਵਾਦ ਮਤੇ ਲਈ ਚਿਤੌੜਗੜ੍ਹ ਤੋਂ ਸੰਸਦ ਮੈਂਬਰ ਸੀ.ਪੀ.ਜੋਸ਼ੀ ਨੇ ਚਰਚਾ ਦੀ ਸ਼ੁਰੂਆਤ ਕੀਤੀ, ਜਿਸ ਨੂੰ ਦੂਜੇ ਪ੍ਰਸਤਾਵਕ ਵਜੋਂ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੋਂ ਉਦੈ ਪ੍ਰਤਾਪ ਸਿੰਘ ਨੇ ਚਰਚਾ ਨੂੰ ਅੱਗੇ ਭੇਜਿਆ | ਰਾਹੁਲ ਗਾਂਧੀ ਨੇ ਚਰਚਾ 'ਚ ਹਿੱਸਾ ਲੈਣ ਵਾਲੇ ਤੀਜੇ ਅਤੇ ਵਿਰੋਧੀ ਧਿਰ ਵਲੋਂ ਪਹਿਲੇ ਸਪੀਕਰ ਸਨ |
ਵਿਰੋਧੀ ਧਿਰਾਂ ਨੇ ਜੋਸ਼ੀ 'ਤੇ ਸਤੀ ਪ੍ਰਥਾ ਨੂੰ ਸ਼ਲਾਘਣ ਦਾ ਲਗਾਇਆ ਇਲਜ਼ਾਮ
ਭਾਜਪਾ ਸੰਸਦ ਮੈਂਬਰ ਸੀ. ਪੀ. ਜੋਸ਼ੀ ਦੇ ਭਾਸ਼ਨ ਦੌਰਾਨ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਉਨ੍ਹਾਂ ਆਪਣੇ ਭਾਸ਼ਨ ਦੌਰਾਨ ਅਲਾਉਦੀਨ ਖਿਲਜੀ ਅਤੇ ਰਾਣੀ ਪਦਮਾਵਤੀ ਦਾ ਜ਼ਿਕਰ ਕੀਤਾ | ਮੇਵਾੜ ਦੀ ਰਾਣੀ ਪਦਮਾਵਤੀ ਬਾਰੇ ਮੰਨਿਆ ਜਾਂਦਾ ਹੈ ਕਿ ਹਮਲਾਵਰ ਅਲਾਉਦੀਨ ਖਿਲਜੀ ਤੋਂ ਆਪਣੇ ਸਨਮਾਨ ਦੀ ਰਾਖੀ ਲਈ ਉਹ ਸਤੀ ਹੋ ਗਏ ਸਨ | ਵਿਰੋਧੀ ਧਿਰ ਦੀ ਸੰਸਦ ਮੈਂਬਰ ਜਿਸ 'ਚ ਡੀ. ਐਮ. ਕੇ. ਦੀ ਕਨੀਮੋਝੀ, ਸੁਮੰਤੀ ਅਤੇ ਐਨ. ਸੀ. ਪੀ. ਦੀ ਸੁਪਰਿਆ ਸੂਲੇ ਸ਼ਾਮਿਲ ਸਨ, ਨੇ ਇਸ 'ਤੇ ਇਤਰਾਜ਼ ਕਰਦਿਆਂ ਸਭਾ ਦੇ ਵਿਚਕਾਰ ਆ ਗਏ ਕਿ ਸੱਤਾ ਧਿਰ ਸਤੀ ਪ੍ਰਥਾ ਦੀ ਸ਼ਲਾਘਾ ਕਰ ਰਹੀ ਹੈ | ਔਰਤ ਸੰਸਦ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਡੀ. ਐਮ. ਕੇ., ਕਾਂਗਰਸ ਦੇ ਮੈਂਬਰ ਸਭਾ ਦੇ ਵਿਚਕਾਰ ਆ ਗਏ | ਇਸ ਦੌਰਾਨ ਸਪੀਕਰ ਨੇ ਕਨੀਮੋਝੀ, ਸੁਮੰਤੀ, ਸੁਪਰਿਆ ਸੂਲੇ, ਅਧੀਰ ਰੰਜਨ ਚੌਧਰੀ ਸਮੇਤ ਕੁਝ ਸੰਸਦ ਮੈਂਬਰਾਂ ਨੂੰ ਆਪਣੇ ਚੈਂਬਰ 'ਚ ਬੁਲਾਇਆ ਅਤੇ ਭਰੋਸਾ ਦਿਵਾਇਆ ਕਿ ਇਤਰਾਜ਼ਯੋਗ ਸ਼ਬਦਾਂ ਨੂੰ ਸਦਨ ਦੀ ਕਾਰਵਾਈ 'ਚੋਂ ਬਾਹਰ ਕਰ ਦਿੱਤਾ ਜਾਵੇਗਾ |
ਤੁਰਕੀ 'ਚ ਆਈ ਕੁਦਰਤੀ ਆਫ਼ਤ ਲਈ ਸੰਸਦ 'ਚ ਸ਼ੋਕ ਦਾ ਪ੍ਰਗਟਾਵਾ
ਸੰਸਦ 'ਚ ਤੁਰਕੀ 'ਚ ਆਏ ਭੁਚਾਲ, ਜਿਸ 'ਚ ਹਜ਼ਾਰਾਂ ਲੋਕ ਮਾਰੇ ਗਏ ਹਨ, 'ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ | ਸਪੀਕਰ ਓਮ ਬਿਰਲਾ ਨੇ ਰਾਸ਼ਟਰਪਤੀ ਦੇ ਭਾਸ਼ਨ ਦੀ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੋਕ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਆਈ ਦੱੁਖ ਦੀ ਇਸ ਘੜੀ 'ਚ ਭਾਰਤ ਪੀੜਤਾਂ ਦੇ ਨਾਲ ਖੜ੍ਹਾ ਹੈ |
ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ ਦੇ ਸੰਬੰਧਾਂ 'ਤੇ ਬੋਲਦਿਆਂ ਹੀ ਸਦਨ 'ਚ ਦੋ ਤਸਵੀਰਾਂ ਵੀ ਵਿਖਾਈਆਂ | ਇਨ੍ਹਾਂ ਤਸਵੀਰਾਂ 'ਚੋਂ ਇਕ ਵਿਚ ਹਵਾਈ ਜਹਾਜ਼ ਦੇ ਅੰਦਰ ਅਡਾਨੀ ਅਤੇ ਮੋਦੀ ਦੀ ਇਕੱਠਿਆਂ ਦੀ ਤਸਵੀਰ ਸੀ ...
ਨਵੀਂ ਦਿੱਲੀ, 7 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ 2024 ਲਈ ਭਾਜਪਾ ਸੰਸਦ ਮੈਂਬਰਾਂ ਨੂੰ ਐਕਸ਼ਨ ਮੋਡ 'ਚ ਆਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਸਿਰਫ਼ 400 ਦਿਨ ਬਚੇ ਹਨ | ਜਨਤਾ ਨਾਲ ਰਾਬਤਾ ਕਾਇਮ ਰੱਖੋ | ...
20 ਵਿਦਿਆਰਥੀਆਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ) ਨੇ ਅੱਜ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆ ਜੇ.ਈ.ਈ ਮੇਨ ਜਨਵਰੀ ਐਡੀਸ਼ਨ ਦੇ ਨਤੀਜੇ ਦਾ ਐਲਾਨ ਕੀਤਾ, ਜਿਸ 'ਚ 20 ਵਿਦਿਆਰਥੀਆਂ ਨੇ ਪੂਰੇ 100 ਫ਼ੀਸਦੀ ...
ਨਵੀਂ ਦਿੱਲੀ, 7 ਫਰਵਰੀ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਕਿਹਾ ਕਿ ਉਹ ਡਰੱਗ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਦਾਇਰ ਪਟੀਸ਼ਨ 'ਤੇ 4 ਹਫ਼ਤਿਆਂ ਤੋਂ ਬਾਅਦ ...
ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਰੇਲ-ਸਮੁੰਦਰੀ ਜਹਾਜ਼-ਰੇਲ (ਆਰ.ਐਸ.ਐਰ.) ਜ਼ਰੀਏ ਆਪਣੀ ਘਰੇਲੂ ਕੋਲੇ ਦੀ ਕੁੱਲ ਜ਼ਰੂਰਤ 'ਚੋਂ 15-20 ਫੀਸਦੀ ਕੋਲਾ ਚੁੱਕਣ ਲਈ ਕਿਹਾ ਹੈ ਅਤੇ ...
ਸਤੰਬਰ 2023 ਤੱਕ ਕਾਰਖ਼ਾਨੇ ਉਦਯੋਗਿਕ ਇਲਾਕੇ 'ਚ ਲੈ ਕੇ ਜਾਣੇ ਪੈਣਗੇ ਜਾਂ ਕਰਨੇ ਪੈਣਗੇ ਬੰਦ
ਪੁਨੀਤ ਬਾਵਾ
ਲੁਧਿਆਣਾ, 7 ਫਰਵਰੀ-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸਮੇਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਮਿਕਸ ਲੈਂਡ ਯੂਜ਼ ਇਲਾਕੇ ਅੰਦਰ ਹਜ਼ਾਰਾਂ ਕਾਰਖ਼ਾਨੇ ...
ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਵਲੋਂ ਕੀਤੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਰਵਾਨਾ ਹੋਏ ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ ਤੁਰਕੀ ਪੁੱਜ ਗਏ ਹਨ | ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ 'ਚ ...
ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀ ਲਾਜ਼ਮੀ ਇਕ ਸਾਲ ਦੀ ਇੰਟਰਨਸ਼ਿਪ ਪੂਰੀ ਕਰਨ ਦੀ ਕੱਟ-ਆਫ ਮਿਤੀ 30 ਜੂਨ ਤੋਂ ਵਧਾ ਕੇ 11 ਅਗਸਤ 2023 ਕਰ ਦਿੱਤੀ ਹੈ, ਇਸ ਤੋਂ ਪਹਿਲਾਂ 13 ਜਨਵਰੀ ਨੂੰ ਇੰਟਰਨਸ਼ਿਪ ਪੂਰੀ ਕਰਨ ਦੀ ...
ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਵਲੋਂ ਕੀਤੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਰਵਾਨਾ ਹੋਏ ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ ਤੁਰਕੀ ਪੁੱਜ ਗਏ ਹਨ | ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ 'ਚ ...
ਪਿਸ਼ਾਵਰ, 7 ਫਰਵਰੀ (ਪੀ.ਟੀ.ਆਈ.)-ਪਾਕਿਸਤਾਨ ਦੇ ਪਿਸ਼ਾਵਰ 'ਚ ਇਕ ਯਾਤਰੀ ਬੱਸ ਦੇ ਕਾਰ ਨਾਲ ਟਕਰਾ ਕੇ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ 30 ਲੋਕਾਂ ਦੀ ਮੌਤ ਹੋ ਗਈ | ਹਾਦਸਾ ਉਸ ਸਮੇਂ ਵਾਪਰਿਆ ਜਦ ਗਿਲਗਿਤ ਤੋਂ ਰਾਵਲਪਿੰਡੀ ਜਾ ਰਹੀ ਤੇਜ਼ ਰਫ਼ਤਾਰ ਬੱਸ ਸ਼ਤਿਆਲ ਚੈੱਕ ਪੋਸਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX