ਤਾਜਾ ਖ਼ਬਰਾਂ


ਅਮਰੀਕੀ ਰੱਖਿਆ ਸਕੱਤਰ ਲੋਇਡ ਜੇ.ਆਸਟਿਨ III ਰੱਖਿਆ ਭਾਈਵਾਲੀ 'ਤੇ ਮੀਟਿੰਗ ਲਈ ਦਿੱਲੀ ਪਹੁੰਚੇ
. . .  about 1 hour ago
ਗ਼ਲਤੀ ਨਾਲ ਪਾਕਿਸਤਾਨ ਦਾਖਲ ਹੋਇਆ ਕਲਾਨੌਰ ਦਾ ਨੌਜਵਾਨ 3 ਸਾਲ ਬਾਅਦ ਘਰ ਪਰਤਿਆ
. . .  about 2 hours ago
ਕਲਾਨੌਰ, 4 ਜੂਨ (ਪੁਰੇਵਾਲ)-ਕਰੀਬ 3 ਸਾਲ ਪਹਿਲਾਂ ਘਰੋਂ ਮੱਛੀਆਂ ਫੜਨ ਲਈ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਕਾਮਲਪੁਰ ਵਾਸੀ ਨੌਜਵਾਨ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਗਿਆ ਸੀ ...
"ਮਾਲ ਦੀ ਰੇਲਗੱਡੀ ਪਟੜੀ ਤੋਂ ਨਹੀਂ ਉਤਰੀ, ਸਿਰਫ ਕੋਰੋਮੰਡਲ ਐਕਸਪ੍ਰੈਸ ਦੀ ਹੀ ਹੋਈ ਦੁਰਘਟਨਾ": ਰੇਲਵੇ ਬੋਰਡ
. . .  about 3 hours ago
ਓਡੀਸ਼ਾ ਸਰਕਾਰ ਵਲੋਂ ਰਿਸ਼ਤੇਦਾਰਾਂ ਨੂੰ ਲਾਸ਼ਾਂ ਦੀ ਪਛਾਣ ਕਰਨ ਦੀ ਅਪੀਲ
. . .  about 5 hours ago
ਭੁਵਨੇਸ਼ਵਰ, 4 ਜੂਨ -ਓਡੀਸ਼ਾ ਸਰਕਾਰ ਨੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਦਰਦਨਾਕ ਰੇਲ ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਅਤੇ ਦਾਅਵਾ ਕਰਨ ਦੀ ਅਪੀਲ ਕੀਤੀ...
ਇੰਜਣ ਵਿਚ ਖਰਾਬੀ ਦੇ ਚੱਲਦਿਆਂ ਗੁਹਾਟੀ ਵੱਲ ਮੋੜੀ ਗਈ ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ
. . .  about 5 hours ago
ਗੁਹਾਟੀ, 4 ਜੂਨ-ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਗੁਹਾਟੀ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ ਵੱਲ ਮੋੜ ਦਿੱਤਾ ਗਿਆ, ਜਦੋਂ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਇੰਜਣ ਵਿਚ ਖਰਾਬੀ...
ਬਾਲਾਸੋਰ ਰੇਲ ਹਾਦਸਾ:ਰੇਲ ਮੰਤਰੀ ਨੂੰ ਲੈਣੀ ਚਾਹੀਦੀ ਹੈ ਜ਼ਿੰਮੇਵਾਰੀ-ਕਾਂਗਰਸ
. . .  1 minute ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਅਸੀਂ ਮਨੁੱਖੀ ਦੁਖਾਂਤ ਦੇ ਦੌਰਾਨ ਰਾਜਨੀਤੀ ਨਹੀਂ ਕਰਦੇ। ਮਾਧਵਰਾਓ ਸਿੰਧੀਆ, ਨਿਤੀਸ਼ ਕੁਮਾਰ ਅਤੇ ਲਾਲ ਬਹਾਦੁਰ ਸ਼ਾਸਤਰੀ...
ਓਡੀਸ਼ਾ ਰੇਲ ਹਾਦਸਾ: ਮੁੱਖ ਮੰਤਰੀ ਪਟਨਾਇਕ ਵਲੋਂ ਕੋਲਕਾਤਾ ਲਈ ਮੁਫ਼ਤ ਬੱਸ ਸੇਵਾਵਾਂ ਦਾ ਐਲਾਨ
. . .  about 6 hours ago
ਭੁਵਨੇਸ਼ਵਰ, 4 ਜੂਨ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬਾਲਾਸੋਰ ਰੇਲ ਹਾਦਸੇ ਦੇ ਮੱਦੇਨਜ਼ਰ ਕੋਲਕਾਤਾ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ, ਜਿਸ 'ਚ 288 ਲੋਕਾਂ ਦੀ ਮੌਤ ਹੋ ਗਈ ਸੀ।ਮੁੱਖ ਮੰਤਰੀ ਦਫ਼ਤਰ ਨੇ ਕਿਹਾ, "ਮੁਸਾਫ਼ਰਾਂ ਦੇ ਵੱਧ ਤੋਂ ਵੱਧ ਲਾਭ ਨੂੰ ਧਿਆਨ ਵਿੱਚ...
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਜਾਣਿਆ ਬਾਲਾਸੋਰ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ
. . .  about 6 hours ago
ਬਾਲਾਸੋਰ, 4 ਜੂਨ-ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਰੇਲ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਭਦਰਕ ਦੇ ਸਰਕਾਰੀ ਹਸਪਤਾਲ...
ਘੱਲੂਘਾਰਾ ਦਿਵਸ ਮੌਕੇ ਸੁਰੱਖਿਆ ਦੇ ਪੁਖਤਾ ਪ੍ਬੰਧ -ਏ.ਡੀ.ਜੀ.ਪੀ. ਅਰਪਿਤ ਸ਼ੁਕਲਾ
. . .  about 6 hours ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ)-ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਸ਼ਹਿਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਅਣਸੁਖਾਵੇ ਮਾਹੌਲ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਹ ਪ੍ਰਗਟਾਵਾ...
ਕਲਾਨੌਰ ਤਹਿਸੀਲ ਟੁੱਟਣ ਨਹੀਂ ਦੇਵਾਂਗੇ, ਮਾਮਲਾ ਵਿਧਾਨ ਸਭਾ ’ਚ ਚੁੱਕਾਂਗੇ- ਵਿਧਾਇਕ ਰੰਧਾਵਾ
. . .  about 6 hours ago
ਕਲਾਨੌਰ, 4 ਜੂਨ (ਪੁਰੇਵਾਲ)-ਸੂਬੇ ਦੀ ਆਮ ਆਦਮੀਂ ਪਾਰਟੀ ਦੀ ਸਰਕਾਰ ਵਲੋਂ ਸਥਾਨਕ ਤਹਿਸੀਲ ਨੂੰ ਤੋੜਨ ਲਈ ਸ਼ੁਰੂ ਕੀਤੀ ਗਈ ਪੈਰਵਾਈ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਉੱਪ ਮੁੱਖ ਮੰਤਰੀ ਤੇ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਲਾਨੌਰ ਤਹਿਸੀਲ ਨੂੰ ਟੁੱਟਣ ਨਹੀਂ ਦਿੱਤਾ...
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ
. . .  about 7 hours ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ ਮਾਹਿਰ ਪੈਨਲ ਤੋਂ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ...
ਬਾਲਾਸੋਰ ਰੇਲ ਹਾਦਸੇ ਦੇ ਕਾਰਨਾਂ ਦੀ ਕਰ ਰਹੇ ਹਾਂ ਜਾਂਚ-ਅਨੁਰਾਗ ਠਾਕੁਰ
. . .  about 7 hours ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ, ਫਿਲਹਾਲ ਸਾਡਾ ਧਿਆਨ ਜ਼ਖਮੀਆਂ ਨੂੰ ਵਧੀਆ ਸੰਭਵ...
ਸੁੰਨੇ ਮਕਾਨ ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 7 hours ago
ਬਠਿੰਡਾ, 4 ਜੂਨ-ਬਠਿੰਡਾ ਵਿਖੇ ਬਾਦਲ ਮਾਰਗ ਅਤੇ ਮਲੋਟ ਮਾਰਗ ਨੂੰ ਮਿਲਾਉਣ ਵਾਲੇ ਰਿੰਗ ਮਾਰਗ 'ਤੇ ਨੰਨ੍ਹੀ ਛਾਂ ਚੌਂਕ ਦੇ ਨਜ਼ਦੀਕ ਖੇਤਾਂ ਵਿਚ ਸੁੰਨੇ ਮਕਾਨ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼...
ਹਾਦਸੇ ਦੀ ਜੜ੍ਹ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ-ਓਡੀਸ਼ਾ ਰੇਲ ਹਾਦਸੇ ਤੇ ਰੇਲ ਮੰਤਰੀ
. . .  about 8 hours ago
ਬਾਲਾਸੋਰ, 4 ਜੂਨ - ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬਾਲਾਸੋਰ ਤੀਹਰੀ ਟਰੇਨ ਦੀ ਟੱਕਰ ਵਾਲੀ ਥਾਂ 'ਤੇ ਬਹਾਲੀ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ 288 ਯਾਤਰੀਆਂ ਦੀ ਜਾਨ ਲੈਣ ਵਾਲਾ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ...
ਓਡੀਸ਼ਾ ਰੇਲ ਹਾਦਸਾ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
. . .  about 8 hours ago
ਨਵੀਂ ਦਿੱਲੀ, 4 ਜੂਨ-ਭਾਰਤ ਵਿਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਕਿਹਾ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਓਡੀਸ਼ਾ ਰੇਲ ਹਾਦਸੇ'ਤੇ ਸੋਗ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ...
ਓਡੀਸ਼ਾ ਰੇਲ ਹਾਦਸਾ:ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ
. . .  about 8 hours ago
ਭੁਵਨੇਸ਼ਵਰ, 4 ਜੂਨ- ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ...
ਪ੍ਰਧਾਨ ਮੰਤਰੀ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ 'ਤੇ ਮੌਜੂਦ ਰੇਲ ਮੰਤਰੀ ਨੂੰ ਕੀਤਾ ਫ਼ੋਨ
. . .  about 8 hours ago
ਨਵੀਂ ਦਿੱਲੀ, 4 ਜੂਨ-ਰੇਲਵੇ ਮੰਤਰਾਲੇ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਨੇ ਅਸ਼ਵਿਨੀ ਵੈਸ਼ਨਵ ਨੂੰ ਫ਼ੋਨ ਕੀਤਾ ਜੋ ਬਾਲਾਸੋਰ ਰੇਲ ਹਾਦਸੇ ਵਾਲੀ ਥਾਂ'ਤੇ ਮੌਜੂਦ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਰੇਲ ਮੰਤਰੀ...
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦਾ ਟਵੀਟ
. . .  about 8 hours ago
ਭੁਲੱਥ, 4 ਜੂਨ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਭ੍ਰਿਸ਼ਟ ਅਫਸਰਾਂ, ਬਿਸ਼ਨੋਈ ਵਰਗੇ ਗੈਂਗਸਟਰਾਂ ਅਤੇ ਕਟਾਰੂਚੱਕ ਵਰਗੇ ਦਾਗੀ ਮੰਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਇ ਭਗਵੰਤ ਮਾਨ ਡਾ. ਬਰਜਿੰਦਰ ਸਿੰਘ ਹਮਦਰਦ ਵਰਗੇ ਸੁਤੰਤਰ ਪੱਤਰਕਾਰਾਂ ਨੂੰ ਸਿਰਫ਼ ਆਪਣੇ ਅਖ਼ਬਾਰ 'ਅਜੀਤ' ਦੀ ਲਕੀਰ 'ਤੇ ਨਹੀਂ ਚੱਲਣ ਦੇ ਕਾਰਨ ਠੱਗਣ...
ਟਿਪਰ ਵਲੋਂ ਟੱਕਰ ਮਾਰ ਦੇਣ ਮੋਟਰਸਾਈਕਲ ਸਵਾਰ ਦੀ ਮੌਤ, ਲੋਕਾਂ ਵਲੋਂ ਸੜਕ ਜਾਮ
. . .  about 7 hours ago
ਭਵਾਨੀਗੜ੍ਹ, 4 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਝਨੇੜੀ ਵਿਖੇ ਮੁਖ ਸੜਕ 'ਤੇ ਟਿਪਰ ਵਲੋਂ ਮੋਟਰਸਾਈਕਲ ਸਵਾਰ ਨੂੰ ਪਿਛੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਿਸ ਤੋਂ ਗੁੱਸੇ ਚ ਆਏ ਲੋਕਾਂ...
ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਫ਼ਰੀਦਕੋਟ ਜ਼ਿਲ੍ਹੇ ਵਿਚ ਚਲਾਇਆ ਗਿਆ ਸਰਚ ਅਭਿਆਨ
. . .  about 8 hours ago
ਫ਼ਰੀਦਕੋਟ, 4 ਜੂਨ (ਜਸਵੰਤ ਸਿੰਘ ਪੁਰਬਾ)-1 ਜੂਨ ਤੋਂ 6 ਜੂਨ ਤੱਕ ਚੱਲਣ ਵਾਲੇ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਚੱਲਦਿਆਂ ਅੱਜ ਏ.ਡੀ.ਜੀ.ਪੀ. ਸੁਰੱਖਿਆ ਐਸ.ਸ੍ਰੀਵਾਸਤਵ...
ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਆਰੰਭ
. . .  about 7 hours ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)- ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦਾ ਭੋਗ 6 ਜੂਨ ਨੂੰ ਸਵੇਰੇ ਸੱਤ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੂਰੀਨਾਮ ਦੌਰਾ ਅੱਜ ਤੋਂ ਸ਼ੁਰੂ
. . .  about 7 hours ago
ਨਵੀਂ ਦਿੱਲੀ, 4 ਜੂਨ -ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸੂਰੀਨਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਸ਼ਟਰਪਤੀ ਕੱਲ੍ਹ ਸੂਰੀਨਾਮ ਅਤੇ ਸਰਬੀਆ ਦੇ ਛੇ ਦਿਨਾਂ ਦੌਰੇ ਲਈ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਏ।ਇਹ ਰਾਸ਼ਟਰਪਤੀ ਦੀ ਸੂਰੀਨਾਮ ਦੀ...
ਏਮਜ਼ ਦਿੱਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਰੇਲ ਹਾਦਸੇ ਵਾਲੀ ਥਾਂ ਦਾ ਕਰੇਗੀ ਦੌਰਾ
. . .  about 10 hours ago
ਨਵੀਂ ਦਿੱਲੀ, 4 ਜੂਨ-ਸੂਤਰਾਂ ਅਨੁਸਾਰ ਏਮਜ਼ ਦਿੱਲੀ ਦੇ ਡਾਕਟਰੀ ਮਾਹਿਰਾਂ ਦੀ ਇਕ ਟੀਮ 1,000 ਤੋਂ ਵੱਧ ਜ਼ਖਮੀਆਂ ਅਤੇ 100 ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਲਈ ਮੈਡੀਕਲ ਉਪਕਰਣਾਂ ਦੇ ਨਾਲ ਓਡੀਸ਼ਾ ਦੇ ਰੇਲ ਹਾਦਸੇ ਵਾਲੀ ਥਾਂ ਦਾ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੀਆਂ ਲੱਖਾਂ ਸੰਗਤਾਂ
. . .  about 7 hours ago
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਪੁੱਜ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਕੂਲਾਂ ਵਿਚ ਗਰਮੀਆਂ ਦੀਆਂ ਸ਼ੁਰੂ ਹੋਈਆਂ ਛੁੱਟੀਆਂ ਕਾਰਨ...
ਓਡੀਸ਼ਾ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਰੇਲ ਹਾਦਸੇ ਵਾਲੀ ਜਗ੍ਹਾ ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ
. . .  about 10 hours ago
ਬਾਲਾਸੋਰ, 4 ਜੂਨ-ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਸ ਜਗ੍ਹਾ 'ਤੇ ਚੱਲ ਰਹੇ ਬਹਾਲੀ ਦੇ ਕੰਮ ਦਾ ਮੁਆਇਨਾ ਕੀਤਾ ਜਿਥੇ ਦੁਖਦਾਈ ਰੇਲ ਹਾਦਸਾ ਹੋਇਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 12 ਜੇਠ ਸੰਮਤ 555
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਸਿੱਖਿਆ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ

ਨਵਾਂਸ਼ਹਿਰ, 25 ਮਈ (ਜਸਬੀਰ ਸਿੰਘ ਨੂਰਪੁਰ)-ਵੱਖ-ਵੱਖ ਜਥੇਬੰਦੀਆਂ ਵਲੋਂ ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਸੜਿਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ...

ਪੂਰੀ ਖ਼ਬਰ »

ਪਿੰਡ ਬੇਗੋਵਾਲ ਦੀ 422 ਏਕੜ ਪੰਚਾਇਤੀ ਜ਼ਮੀਨ 'ਤੇ ਸਰਕਾਰੀ ਕਬਜ਼ਾ ਫਿਰ ਟਲਿਆ

ਉੜਾਪੜ/ਲਸਾੜਾ, 25 ਮਈ (ਲਖਵੀਰ ਸਿੰਘ ਖੁਰਦ)-ਬਲਾਕ ਔੜ ਦੇ ਪਿੰਡ ਬੇਗੋਵਾਲ ਦੇ ਜ਼ਮੀਨ ਆਬਾਦਕਾਰਾਂ ਦੇ ਕਬਜ਼ੇ ਹੇਠ ਵਗਦੀ 422 ਏਕੜ ਕਥਿਤ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਲਈ ਕੀਤਾ ਉਪਰਾਲਾ ਇਕ ਵਾਰ ਫਿਰ ਸਿਰੇ ਨਹੀਂ ਚੜ੍ਹ ਸਕਿਆ | ਕਬਜ਼ਾ ਲੈਣ ਲਈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸੁਰੱਖਿਆ ਲਈ 250 ਦੇ ਕਰੀਬ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਸਵੇਰ ਤੋਂ ਹੀ ਪੱਬਾਂ ਭਾਰ ਸਨ | ਸਿਵਲ ਪ੍ਰਸ਼ਾਸਨ ਵਲੋਂ ਉਕਤ ਜ਼ਮੀਨ ਦਾ ਕਬਜ਼ਾ ਹਾਸਲ ਕਰਕੇ ਸਰਕਾਰ ਦੇ ਖਾਤੇ 'ਚ ਪਾ ਕੇ ਅੱਗੇ ਇਹ ਜ਼ਮੀਨ ਹਾਲੇ 'ਤੇ ਦੇ ਦੇਣੀ ਸੀ | ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨ ਤੇ ਕਿਸਾਨਾਂ ਦੇ ਹੱਕ ਲਈ ਦੁਆਬਾ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਬੁਰਜ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਵੀ ਆਪਣੇ ਵਰਕਰਾਂ ਸਮੇਤ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ, ਪਰ ਮੌਕੇ 'ਤੇ ਹਾਜ਼ਰ ਜ਼ਿਲ੍ਹਾ ਵਿਕਾਸ ਅਫਸਰ ਵਲੋਂ ਜਦੋਂ ਜ਼ਮੀਨ ਆਬਾਦਕਾਰਾਂ ਦਾ ਪੱਖ ਸੁਣਿਆ ਤਾਂ ਉਨ੍ਹਾਂ ਇਹ ਕਾਰਵਾਈ ਮਾਲ ਮਹਿਕਮੇ ਦੇ ਅਧਿਕਾਰੀਆਂ ਤੇ ਕਿਸਾਨਾਂ ਨਾਲ ਕੀਤੀ ਸਾਂਝੀ ਮੀਟਿੰਗ ਤੋਂ ਬਾਅਦ ਆਏ ਫੈਸਲੇ ਅਨੁਸਾਰ ਕਰਨਾ ਹੀ ਜਾਇਜ਼ ਸਮਝਿਆ | ਇਸ ਲਈ ਉਨ੍ਹਾਂ ਵਲੋਂ ਝਗੜੇ ਵਾਲੇ ਰਕਬੇ ਨਾਲ ਸਬੰਧਤ ਮਾਲ ਮਹਿਕਮਾ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਪਿੰਡ ਬੇਗੋਵਾਲ ਅਤੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ-ਪੰਚਾਂ ਤੇ ਜ਼ਮੀਨ ਤੇ ਕਾਬਜ਼ਕਾਰ ਕਿਸਾਨਾਂ ਦੀ ਮੀਟਿੰਗ 1 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਨਵਾਂਸ਼ਹਿਰ ਬੁਲਾਅ ਲਈ ਹੈ | ਉਨ੍ਹਾਂ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਦਾ ਪੱਖ ਸਬੰਧਤ ਵਿਭਾਗ ਦੇ ਸਕੱਤਰ ਰਾਹੀਂ ਪੰਜਾਬ ਸਰਕਾਰ ਕੋਲ ਪਹੁੰਚਾ ਦੇਣਗੇ ਤੇ ਫਿਰ ਹੀ ਕੋਈ ਫੈਸਲਾ ਕਰਨਗੇ | ਲੋਕਾਂ ਵਲੋਂ ਜ਼ਿਲ੍ਹਾ ਵਿਕਾਸ ਅਫਸਰ ਦੇ ਇਸ ਫੈਸਲੇ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪੰਚਾਇਤੀ ਅਧਿਕਾਰੀ ਤੇ ਸਰਕਾਰ ਉਨ੍ਹਾਂ ਨਾਲ ਧੱਕਾ ਨਹੀਂ ਕਰੇਗੀ | ਦੁਆਬਾ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਅਮਰੀਤ ਸਿੰਘ ਬੁਰਜ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਦੀ ਇਸ ਕਾਰਵਾਈ ਦੀ ਨਾਲੋਂ-ਨਾਲ ਜਾਣਕਾਰੀ ਲੈਂਦੇ ਰਹੇ ਤੇ ਉਹ ਵੀ ਆਬਾਦਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਹੀ ਇਸ ਮਸਲੇ ਦਾ ਹੱਲ ਕੱਢਣ ਦੇ ਇੱਛੁਕ ਹਨ | ਇਸ ਸਾਰੀ ਕਾਰਵਾਈ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕਪਤਾਨ ਪੁਲਿਸ ਇਕਬਾਲ ਸਿੰਘ ਤੇ ਮੁਕੇਸ਼ ਕੁਮਾਰ, ਉਪ ਕਪਤਾਨ ਰਣਜੀਤ ਸਿੰਘ ਬਦੇਸ਼ਾ ਤੋਂ ਇਲਾਵਾ ਹੋਰ ਡੀ.ਐਸ.ਪੀ. ਤੇ ਥਾਣਾ ਔੜ ਦੇ ਐਸ.ਐਚ.ਓ. ਬਖਸ਼ੀਸ ਸਿੰਘ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਮੀਂਹ, ਝੱਖੜ ਕਾਰਨ ਬਿਜਲੀ ਸਪਲਾਈ ਰਹੀ ਠੱਪ

ਪੋਜੇਵਾਲ, 25 ਮਈ (ਬੂਥਗੜ੍ਹੀਆ)-ਬੀਤੀ ਰਾਤ ਪਿੰਡਾਂ ਦੇ ਅੰਦਰ ਮੀਂਹ, ਹਨੇਰੀ, ਝੱਖੜ, ਬਾਰਿਸ਼ ਸ਼ੁਰੂ ਹੋਣ ਦੇ ਨਾਲ ਹੀ ਬਿਜਲੀ ਸਪਲਾਈ ਠੱਪ ਹੋ ਗਈ | ਕੰਢੀ ਦੇ ਇਲਾਕੇ ਦੇ ਅੰਦਰ ਕਿਸਾਨਾਂ ਦੁਆਰਾ ਖੇਤਾਂ 'ਚ ਲਗਾਏ ਬੂਟੇ ਹਨੇਰੀ ਦੇ ਕਾਰਨ ਬਿਜਲੀ ਦੀਆਂ ਤਾਰਾਂ ਉੱਪਰ ਡਿੱਗ ...

ਪੂਰੀ ਖ਼ਬਰ »

ਬਾਰਿਸ਼ ਸਦਕਾ ਨੀਵੇਂ ਇਲਾਕਿਆਂ 'ਚ ਭਰਿਆ ਪਾਣੀ

ਬਲਾਚੌਰ, 25 ਮਈ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੇ ਨੀਵੇਂ ਇਲਾਕੇ ਜਿਨ੍ਹਾਂ 'ਚ ਤਹਿਸੀਲ ਕੰਪਲੈਕਸ, ਟੈਲੀਫ਼ੋਨ ਐਕਸਚੇਂਜ ਵਾਲਾ ਇਲਾਕਾ ਮੀਂਹ ਨਾਲ ਜਲ ਥਲ ਹੋ ਗਿਆ | ਤਹਿਸੀਲ ਕੰਪਲੈਕਸ 'ਚ ਕੰਮ ਕਾਰ ਕਰਾਉਣ ਵਾਲਿਆਂ ਦੇ ਨਾਲ ਨਾਲ ਟਾਈਪਿਸਟਾਂ, ਵਸੀਕਾ ਨਵੀਸਾਂ, ...

ਪੂਰੀ ਖ਼ਬਰ »

ਦਾਣਾ ਮੰਡੀ ਪਿੰਡ ਮੋਹਰ ਵਿਖੇ ਫੋਕਲ ਪੁਆਇੰਟ ਦੀ ਇਮਾਰਤ ਦਾ ਬਰਾਂਡਾ ਡਿੱਗਿਆ

ਭੱਦੀ, 25 ਮਈ (ਨਰੇਸ਼ ਧੌਲ)- ਬੀਤੀ ਰਾਤ ਪਏ ਭਾਰੀ ਮੀਂਹ ਦੌਰਾਨ ਦਾਣਾ ਮੰਡੀ ਪਿੰਡ ਮੋਹਰ ਦੇ ਫੋਕਲ ਪੁਆਇੰਟ ਦੀ ਇਮਾਰਤ ਦਾ ਬਰਾਂਡਾ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਹਰਦੇਵ ਸਿੰਘ ਰਾਣਾ ਨੇ ਦੱਸਿਆ ਕਿ ਇਹ ਇਮਾਰਤ ਲਗਭਗ 40 ਸਾਲ ...

ਪੂਰੀ ਖ਼ਬਰ »

ਅਫੀਮ, ਹੈਰੋਇਨ ਤੇ ਚੂਰਾ ਪੋਸਤ ਦੇ 29 ਕੇਸਾਂ 'ਚ 36 ਦੋਸ਼ੀ ਗਿ੍ਫਤਾਰ

ਨਵਾਂਸ਼ਹਿਰ, 25 ਮਈ (ਜਸਬੀਰ ਸਿੰਘ ਨੂਰਪੁਰ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਵਲੋਂ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ਸਬੰਧੀ ਅੰਤਰ ਵਿਭਾਗੀ ਤਾਲਮੇਲ ਸਬੰਧੀ ਗਠਿਤ ਕੀਤੀ ਗਈ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪੁਲਿਸ ਦੇ ਡੀ.ਐਸ.ਪੀ. ...

ਪੂਰੀ ਖ਼ਬਰ »

ਲਸਾੜਾ ਦੇ ਐਸ਼ਵੀਰ ਦੀ ਸੁਰਜੀਤ ਹਾਕੀ ਅਕੈਡਮੀ ਜਲੰਧਰ ਲਈ ਚੋਣ

ਉੜਾਪੜ/ਲਸਾੜਾ, 25 ਮਈ (ਲਖਵੀਰ ਸਿੰਘ ਖੁਰਦ)-ਲਸਾੜਾ ਹਾਕੀ ਅਕੈਡਮੀ ਦੀ ਮਿਹਨਤ ਨੂੰ ਉਸ ਸਮੇਂ ਬੂਰ ਪੈਣਾ ਸ਼ੁਰੂ ਹੋ ਗਿਆ, ਜਦੋਂ ਉਸ ਵਲੋਂ ਤਿਆਰ ਕੀਤੇ ਹੋਏ ਖਿਡਾਰੀ ਐਸ਼ਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਦੀ ਚੋਣ ਸੁਰਜੀਤ ਹਾਕੀ ਅਕੈਡਮੀ ਜਲੰਧਰ ਲਈ ਹੋ ਗਈ | ਲਸਾੜਾ ...

ਪੂਰੀ ਖ਼ਬਰ »

ਪਸ਼ੂਆਂ 'ਤੇ ਵਧੀਕੀਆਂ ਰੋਕਣ ਲਈ ਬਣੀ ਸੰਸਥਾ ਤੇ ਜ਼ਿਲ੍ਹਾ ਪਸ਼ੂ ਭਲਾਈ ਸੰਸਥਾ ਦੀ ਮੀਟਿੰਗ

ਨਵਾਂਸ਼ਹਿਰ, 25 ਮਈ (ਜਸਬੀਰ ਸਿੰਘ ਨੂਰਪੁਰ)-ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਪਸ਼ੂਆਂ 'ਤੇ ਵਧੀਕੀਆਂ ਰੋਕਣ ਲਈ ਬਣੀ ਸੰਸਥਾ ਐਸ.ਪੀ.ਸੀ.ਏ. ਤੇ ਜ਼ਿਲ੍ਹਾ ਪਸ਼ੂ ਭਲਾਈ ਸੰਸਥਾ ਦੀ ਮੀਟਿੰਗ ਦੌਰਾਨ ਅਹਿਮ ਫ਼ੈਸਲੇ ਲੈਂਦਿਆਂ ਸਥਾਨਕ ਸਰਕਾਰ ਸੰਸਥਾਵਾਂ ਨੰੂ ...

ਪੂਰੀ ਖ਼ਬਰ »

ਅਮਰਦੀਪ ਸਕੂਲ ਦੀ ਹਰਲੀਨ ਨੇ ਹਾਸਿਲ ਕੀਤੀ ਬੋਰਡ ਮੈਰਿਟ ਪੁਜ਼ੀਸ਼ਨ

ਮੁਕੰਦਪੁਰ, 25 ਮਈ (ਅਮਰੀਕ ਸਿੰਘ ਢੀਂਡਸਾ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰ. ਪਰਮਜੀਤ ਨੇ ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਮੱੁਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਫਾਰਮ ਭਰੇ

ਨਵਾਂਸ਼ਹਿਰ, 25 ਮਈ (ਹਰਮਿੰਦਰ ਸਿੰਘ ਪਿੰਟੂ)-ਆਯੂਸ਼ਮਾਨ ਭਾਰਤ ਮੱੁਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਦੋ ਦਿਨਾ ਦਾ ਕੈਂਪ ਡੀ.ਸੀ. ਦਫ਼ਤਰ ਦੇ ਮੀਟਿੰਗ ਹਾਲ ਵਿਚ ਲਗਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਵਲੋਂ ਪਹੁੰਚੇ ਅਮਰੀਕ ਸਿੰਘ ਓਪਰੇਟਰ, ਤਰਸੇਮ ...

ਪੂਰੀ ਖ਼ਬਰ »

ਪੰਥ ਪ੍ਰਸਿੱਧ ਕਥਾ ਵਾਚਕ ਪਰਵਾਨਾ ਕੱਲ੍ਹ ਬੰਗਾ 'ਚ ਆਉਣਗੇ

ਬੰਗਾ, 25 ਮਈ (ਕਰਮ ਲਧਾਣਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਯਾਦ 'ਚ ਕਰਵਾਏ ਜਾ ਰਹੇ 47ਵੇਂ ਸਾਲਾਨਾ ਗੁਰਮਤਿ ਸਮਾਗਮ 'ਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਭਾਈ ਜਸਵੰਤ ਸਿੰਘ ਪਰਵਾਨਾ ਹਾਜ਼ਰੀ ਭਰਨਗੇ | ਉਨ੍ਹਾਂ ਤੋਂ ਇਲਾਵਾ ਭਾਈ ਗੁਰਬਚਨ ਸਿੰਘ ਹਜ਼ੂਰੀ ਰਾਗੀ ਜਥਾ ...

ਪੂਰੀ ਖ਼ਬਰ »

ਭਾਰੀ ਮੀਂਹ ਨੇ ਮੌਸਮ ਬਣਾਇਆ ਸੁਹਾਵਣਾ, ਨੀਵੇਂ ਸਥਾਨਾਂ 'ਤੇ ਖੜਿ੍ਹਆ ਪਾਣੀ

ਭੱਦੀ, 25 ਮਈ (ਨਰੇਸ਼ ਧੌਲ)- ਪਿਛਲੇ ਦਿਨ ਤੋਂ ਇਲਾਕੇ ਅੰਦਰ ਪੈ ਰਹੇ ਭਾਰੀ ਮੀਂਹ ਨੇ ਗਰਮੀ ਤੋਂ ਰਾਹਤ ਦਿਵਾਉਂਦਿਆਂ ਹੋਇਆ ਜਿੱਥੇ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਬਣਾ ਦਿੱਤਾ ਹੈ, ਉੱਥੇ ਨੀਵੇਂ ਸਥਾਨਾਂ ਤੇ ਖੇਤਾਂ ਅੰਦਰ ਵੀ ਛੱਪੜ ਨੁਮਾ ਪਾਣੀ ਖੜ੍ਹ ਗਿਆ ਹੈ | ...

ਪੂਰੀ ਖ਼ਬਰ »

ਚੂਹੜ ਸਿੰਘ ਨੂੰ ਸ਼ਰਧਾ ਦੇ ਫੱੁਲ ਭੇਟ

ਘੁੰਮਣਾਂ, 25 ਮਈ (ਮਹਿੰਦਰਪਾਲ ਸਿੰਘ)- ਪਿੰਡ ਮੇਹਲੀਆਣਾ ਦੇ ਜਥੇ. ਸੁਖਦੇਵ ਸਿੰਘ ਮੇਹਲੀਆਣਾ ਨੰਬਰਦਾਰ ਦੇ ਪਿਤਾ ਚੂਹੜ ਸਿੰਘ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਜੀ ਦੇ ਭੋਗ ਪੈਣ ਉਪਰੰਤ ਕੀਰਤਨੀਏ ਜਥੇ ਸਮਰਾਏ ...

ਪੂਰੀ ਖ਼ਬਰ »

ਜ਼ਿਲ੍ਹੇ ਵਿੱਚ 71990 ਲਾਭਪਾਤਰੀਆਂ ਨੂੰ ਮਿਲ ਰਹੀ ਹੈ 11 ਕਰੋੜ ਤੋਂ ਵਧੇਰੇ ਦੀ ਸਮਾਜਿਕ ਸੁਰੱਖਿਆ ਪੈਨਸ਼ਨ

ਨਵਾਂਸ਼ਹਿਰ, 25 ਮਈ (ਜਸਬੀਰ ਸਿੰਘ ਨੂਰਪੁਰ)- ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਰਾਜ ਦੇ ਸਮੂਹ ਲੋੜਵੰਦਾਂ ਨੂੰ ਮਾਸਿਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਸਮਾਜਿਕ ਸੁਰੱਖਿਆ ਪੈਨਸ਼ਨ, ਸ਼ਹੀਦ ਭਗਤ ਸਿੰਘ ਨਗਰ ...

ਪੂਰੀ ਖ਼ਬਰ »

ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਦੇ ਦਰਬਾਰ 'ਤੇ ਸੇਵਾਦਾਰਾਂ ਦੀ ਮੀਟਿੰਗ

ਸੰਧਵਾਂ, 25 ਮਈ (ਪ੍ਰੇਮੀ ਸੰਧਵਾਂ)- ਪਿੰਡ ਕਟਾਰੀਆ ਵਿਖੇ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਉਣ ਸਬੰਧੀ ਗੱਦੀਨਸ਼ੀਨ ਸਾਈਾ ਗੁਰਮੀਤ ਸ਼ਾਹ ਚਿਸ਼ਤੀ ਦੀ ਅਗਵਾਈ 'ਚ ਸੇਵਾਦਾਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਮੱੁਖ ਸੇਵਾਦਾਰ ਸਾਈਾ ...

ਪੂਰੀ ਖ਼ਬਰ »

ਕਮੇਟੀ ਵਲੋਂ ਪਿੰਡ ਦੇ ਧਾਰਮਿਕ ਸਥਾਨਾਂ ਲਈ ਪੱਖੇ ਦਾਨ

ਪੋਜੇਵਾਲ, 25 ਮਈ (ਨਵਾਂਗਰਾਈਾ, ਬੂਥਗੜ੍ਹੀਆ)-ਮਹੇ ਗੋਤ ਵੈੱਲਫੇਅਰ ਕਮੇਟੀ ਵਲੋਂ ਪਿੰਡ ਦੇ ਧਾਰਮਿਕ ਸਥਾਨਾਂ ਲਈ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਸੰਗਤਾਂ ਵਾਸਤੇ ਪੱਖੇ ਦਾਨ ਕੀਤੇ ਗਏ | ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਮਹੇ ਗੋਤ ਵੈੱਲਫੇਅਰ ਕਮੇਟੀ ਦੇ ...

ਪੂਰੀ ਖ਼ਬਰ »

ਰਾਜਸਥਾਨ ਨੂੰ ਪੰਜਾਬ ਦੇ ਨਹਿਰੀ ਪਾਣੀ ਦੇਣ ਸੰਬੰਧੀ ਮੀਟਿੰਗ ਬਾਰੇ ਸਥਿਤੀ ਸਪੱਸ਼ਟ ਕਰੇ ਸਰਕਾਰ-ਰਾਠੌਰ, ਮਿੰਟੂ

ਉਸਮਾਨਪੁਰ, 25 ਮਈ (ਮਝੂਰ)-ਪੰਜਾਬ ਦੀ 'ਆਪ' ਸਰਕਾਰ ਵਲੋਂ ਮਾਨ ਸਰਕਾਰ ਦੀ ਅਗਵਾਈ ਹੇਠ ਰਾਜਸਥਾਨ ਦੀ ਛੋਟੀ ਜਿਹੀ ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕਾਂ ਨਾਲ ਰਾਜਸਥਾਨ ਨੂੰ ਵਾਧੂ ਪਾਣੀ ਦੇਣ ਲਈ ਕੀਤੀ ਗਈ ਮੀਟਿੰਗ ਭਾਵੇਂ ਅਜੇ ਬੁਝਾਰਤ ਬਣੀ ਹੋਈ ਹੈ, ਪਰ ਇਸ ਦੀ ਚਰਚਾ ...

ਪੂਰੀ ਖ਼ਬਰ »

ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬਾਰ੍ਹਵੀਂ ਜਮਾਤ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ

ਬੰਗਾ, 25 ਮਈ (ਕਰਮ ਲਧਾਣਾ)-ਸਕੂਲ ਦੇ ਪਿ੍ੰ. ਰਣਜੀਤ ਕੌਰ ਨੇ ਦੱਸਿਆ ਕਿ ਸਕੂਲ 'ਚ 12ਵੀਂ ਜਮਾਤ ਦੇ ਤਿੰਨ ਸਟਰੀਮ ਆਰਟਸ, ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਦੇ 134 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਜਿਸ 'ਚ ਸਾਰੇ ਹੀ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ | ਬਾਬਾ ਗੋਲਾ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ 'ਚ ਕਰਵਾਇਆ ਧਰਤੀ ਪੂਜਨ

ਨਵਾਂਸ਼ਹਿਰ, 25 ਮਈ (ਜਸਬੀਰ ਸਿੰਘ ਨੂਰਪੁਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਵਿਖੇ ਅਦਾਰੇ ਦੇ ਆਡੀਟੋਰੀਅਮ ਲਈ ਧਰਤੀ ਪੂਜਾ ਕਰਵਾਈ ਗਈ | ਵਿਦਿਆਲੇ ਵਲੋਂ ਇਸ ਮੌਕੇ 'ਤੇ ਹਵਨ ਵੀ ਕਰਵਾਇਆ ਗਿਆ ਤੇ ਪੂਜਾ ਅਰਚਨਾ ਉਪਰੰਤ ਅਦਾਰੇ ਦੀ ਬਿਹਤਰੀ ਲਈ ਕਾਮਨਾ ਕੀਤੀ ...

ਪੂਰੀ ਖ਼ਬਰ »

ਸਮਾਰਟ ਸਕੂਲ ਮਾਲੇਵਾਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਪੋਜੇਵਾਲ ਸਰਾਂ, 25 ਮਈ (ਨਵਾਂਗਰਾਈਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ 'ਚ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਨਤੀਜਾ 100 ਫ਼ੀਸਦੀ ਰਿਹਾ | ਇਸ ਵਧੀਆ ਨਤੀਜੇ ਲਈ ਸਕੂਲ ਸਟਾਫ, ਮਾਪਿਆਂ ਤੇ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਕੰਗਰੌੜ (ਲਾਦੀਆਂ) ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਸੰਧਵਾਂ, 25 ਮਈ (ਪ੍ਰੇਮੀ ਸੰਧਵਾਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਕੰਗਰੋੜ (ਲਾਦੀਆਂ) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰ. ਬਲਜਿੰਦਰ ਕੌਰ ਬਾਲੋਂ ਤੇ ਪਿ੍ੰ. ਰਾਜਵਿੰਦਰ ਸਿੰਘ ਬਾਲੋਂ ਨੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਚੱਕ ਬਿਲਗਾਂ ਦੀ ਸਾਨੀਆ ਦਾ ਮੈਰਿਟ 'ਚ ਆਉਣ 'ਤੇ ਸਕੂਲ ਵਲੋਂ ਸਨਮਾਨ

ਬਹਿਰਾਮ, 25 ਮਈ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਬਿਲਗਾਂ ਦੀ ਵਿਦਿਆਰਥਣ ਸਾਨੀਆ ਸਪੁੱਤਰੀ ਜਤਿੰਦਰ ਕੁਮਾਰ/ ਸਰਿਤਾ ਵਾਸੀ ਚੱਕ ਬਿਲਗਾਂ ...

ਪੂਰੀ ਖ਼ਬਰ »

ਇਕ ਕਿੱਲੋ ਅਫੀਮ ਸਮੇਤ ਨੌਜਵਾਨ ਕਾਬੂ

ਕਾਠਗੜ੍ਹ, 25 ਮਈ (ਬਲਦੇਵ ਸਿੰਘ ਪਨੇਸਰ)- ਥਾਣਾ ਕਾਠਗੜ੍ਹ ਦੇ ਐੱਸ.ਐਚ.ਓ. ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਦੱਸਿਆ ਕਿ ਆਸਰੋਂ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਸਤਨਾਮ ਸਿੰਘ, ਏ.ਐੱਸ.ਆਈ. ਕੁਲਵੰਤ ਸਿੰਘ, ਏ.ਐੱਸ.ਆਈ. ਰਘਵੀਰ ਸਿੰਘ ਅਤੇ ਏ.ਐੱਸ.ਆਈ. ਕੇਵਲ ਸਿੰਘ ...

ਪੂਰੀ ਖ਼ਬਰ »

16 ਹਜ਼ਾਰ ਤੋਂ ਵੱਧ ਵੀਜ਼ੇ ਜਾਰੀ ਕਰਨ ਦੀ ਖੁਸ਼ੀ 'ਚ ਵਿਜ਼ਨਵੇਅ ਸੰਸਥਾ ਵਿਖੇ ਬਿਨਾਂ ਫੀਸ ਫਾਈਲ ਲਗਾਉਣ ਦਾ ਮੌਕਾ-ਪ੍ਰਵੀਨ ਅਰੋੜਾ

ਨਵਾਂਸ਼ਹਿਰ, 25 ਮਈ (ਜਸਬੀਰ ਸਿੰਘ ਨੂਰਪੁਰ)- ਸਥਾਨਕ ਚੰਡੀਗੜ੍ਹ ਰੋਡ ਸਥਿਤ ਵਿਜ਼ਨਵੇਅ ਇਮੀਗੇ੍ਰਸ਼ਨ ਸੈਂਟਰ ਵਿਖੇ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ...

ਪੂਰੀ ਖ਼ਬਰ »

ਸਮਾਰਟ ਸਕੂਲ ਮੁਕੰਦਪੁਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਮੁਕੰਦਪੁਰ, 25 ਮਈ (ਅਮਰੀਕ ਸਿੰਘ ਢੀਂਡਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿ੍ੰ. ਅਮਰਜੀਤ ਖਟਕੜ ਨੇ ਦੱਸਿਆ ...

ਪੂਰੀ ਖ਼ਬਰ »

ਜੱਬੋਵਾਲ 'ਚ ਜੋੜ ਮੇਲਾ ਕਰਵਾਇਆ

ਮੱਲਪੁਰ ਅੜਕਾਂ, 25 ਮਈ (ਮਨਜੀਤ ਸਿੰਘ ਜੱਬੋਵਾਲ)-ਨਜ਼ਦੀਕ ਪਿੰਡ ਜੱਬੋਵਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਦੇ ਅਰੰਭਤਾ ਝੰਡੇ ਦੀ ਰਸਮ ਤੇ ਚਿਰਾਗ ਰੌਸ਼ਨ ਕਰਕੇ ਕੀਤੀ ਗਈ | ਰਾਤ ਨੂੰ ਕੱਵਾਲ ਮਹਿਫਲ ਕਰਵਾਈ ਗਈ | ਜਿਸ 'ਚ ਪ੍ਰਸਿੱਧ ਕੱਵਾਲ ਕੁਲਦੀਪ ...

ਪੂਰੀ ਖ਼ਬਰ »

ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਬੰਗਾ, 25 ਮਈ (ਕੁਲਦੀਪ ਸਿੰਘ ਪਾਬਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰ. ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਸਕੂਲ ਦੇ 59 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX