ਤਾਜਾ ਖ਼ਬਰਾਂ


ਨਸ਼ੇੜੀਆਂ ਨੇ ਪਿੰਡ ਵੜਿੰਗ ਦੇ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖ਼ਸ਼ਿਆ ਸੰਸਕਾਰ ਕਰਨ ਵਾਲੀਆਂ ਐਂਗਲਾਂ ਕੀਤੀਆਂ ਚੋਰੀ
. . .  13 minutes ago
ਸ੍ਰੀ ਮੁਕਤਸਰ ਸਾਹਿਬ, 8 ਜੂਨ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਵੜਿੰਗ ਵਿਖੇ ਬੀਤੀ ਰਾਤ ਨਸ਼ੇੜੀਆਂ ਵਲੋਂ ਪਿੰਡ ਵੜਿੰਗ ਦੇ ਸ਼ਮਸ਼ਾਨ ਘਾਟ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ...
ਪਾਕਿ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਅਟਾਰੀ ਸਰਹੱਦ
. . .  18 minutes ago
ਅਟਾਰੀ, 8 ਜੂਨ (ਗੁਰਦੀਪ ਸਿੰਘ ਅਟਾਰੀ)- ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਾਕਿਸਤਾਨ ਸਥਿਤ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਸਰਹੱਦ ਤੇ ਪਹੁੰਚਿਆ...
ਲੁਧਿਆਣਾ ਅਦਾਲਤੀ ਕੰਪਲੈਕਸ 'ਚ ਕੂੜੇ ਦੇ ਢੇਰ ਵਿਚ ਹੋਏ ਧਮਾਕੇ ਕਾਰਨ ਦਹਿਸ਼ਤ ਫੈਲੀ
. . .  20 minutes ago
ਲੁਧਿਆਣਾ, 8 ਜੂਨ (ਪਰਮਿੰਦਰ ਸਿੰਘ ਆਹੂਜਾ)-ਅਦਾਲਤੀ ਕੰਪਲੈਕਸ ਨੇੜੇ ਬਣੇ ਮਾਲਖਾਨੇ ਦੇ ਬਾਹਰ ਕੂੜੇ ਦੇ ਢੇਰ 'ਚ ਹੋਏ ਇਕ ਧਮਾਕੇ ਕਾਰਨ ਦਹਿਸ਼ਤ ਫੈਲ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ...
ਕੋਹਾਲੀ (ਅੰਮ੍ਰਿਤਸਰ) ਨੇੜਿਓਂ ਆਲਟੋ ਕਾਰ 'ਚੋਂ ਨੌਜਵਾਨ ਦੀ ਲਾਸ਼ ਬਰਾਮਦ
. . .  about 1 hour ago
ਰਾਮ ਤੀਰਥ, 8 ਜੂਨ ( ਧਰਵਿੰਦਰ ਸਿੰਘ ਔਲਖ ) ਰਾਮ ਤੀਰਥ-ਚੋਗਾਵਾਂ ਰੋਡ 'ਤੇ ਸਥਿਤ ਲਾਹੌਰ ਨਹਿਰ ਕੋਹਾਲੀ ਦੀ ਪਟੜੀ 'ਤੇ ਅਵਾਰਾ ਖੜੀ ਲਾਵਾਰਿਸ ਆਲਟੋ ਕਾਰ ਨੰਬਰ ਪੀ.ਬੀ.02 ਈ.ਸੀ.0541 'ਚੋਂ ਇਕ...
ਘੁਮਾਣ ਦੇ ਨਜ਼ਦੀਕ ਪਿੰਡ ਚੋਣੇ ਵਿਖੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  about 1 hour ago
ਘੁਮਾਣ, 8 ਜੂਨ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਚੋਣੇ ਵਿਖੇ ਰਾਤ 12 ਵਜੇ ਦੇ ਕਰੀਬ ਕੁਝ ਲੋਕਾਂ ਵਲੋਂ ਘਰ 'ਚ ਸੁੱਤੇ ਪਏ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸਿਰਜਣਾ ਦਿਵਸ
. . .  about 2 hours ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ...
ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਇਕ ਪਾਕਿਸਤਾਨੀ ਡਰੋਨ ਨੂੰ ਕੀਤਾ ਬਰਾਮਦ
. . .  about 2 hours ago
ਅੰਮ੍ਰਿਤਸਰ, 8 ਜੂਨ- ਅੰਮ੍ਰਿਤਸਰ 'ਚ 7 ਜੂਨ ਨੂੰ ਇਕ ਸੰਯੁਕਤ ਤਲਾਸ਼ੀ ਮੁਹਿੰਮ 'ਚ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਮਨੀਪੁਰ 'ਚ ਹੁਣ ਤੱਕ 868 ਹਥਿਆਰ, 11,518 ਗੋਲਾ ਬਾਰੂਦ ਬਰਾਮਦ, 24 ਘੰਟਿਆਂ 'ਚ 57 ਹਥਿਆਰ ਬਰਾਮਦ- ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ
. . .  1 day ago
ਵੱਖ-ਵੱਖ ਪਾਰਟੀਆਂ ਦੇ ਇਕੱਠੇ ਹੋਏ ਲੋਕਾਂ ਨੇ ਮੋਦੀ ਹਕੂਮਤ ਅਤੇ ਬ੍ਰਿਜ ਭੂਸ਼ਣ ਦਾ ਫੂਕਿਆ ਪੁਤਲਾ
. . .  1 day ago
ਕਾਹਨੂੰਵਾਨ ,7 ਜੂਨ (ਕੁਲਦੀਪ ਸਿੰਘ ਜਾਫਲਪੁਰ)- ਪਿਛਲੇ ਲੰਮੇ ਸਮੇਂ ਤੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਮਹਿਲਾ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ...
ਪਟਨਾ ਸਾਹਿਬ ਵਿਖੇ ਮਾਲ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣਾ ਸਿੱਖ ਸਿਧਾਂਤਾਂ ਦੇ ਵਿਰੁੱਧ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 7 ਜੂਨ (ਜਸਵੰਤ ਸਿੰਘ ਜੱਸ )- ਪਟਨਾ ਸਾਹਿਬ ਵਿਖੇ ਅੰਬੂਜਾ ਮਾਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਦੀ ਕਾਰਵਾਈ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ । ਸਿੱਖੀ ਅੰਦਰ ਬੁੱਤ ਪ੍ਰਸਤੀ ..
1.25 ਕਰੋੜ ਰੁਪਏ ਦੀ ਭੰਗ ਬਰਾਮਦ
. . .  1 day ago
ਛੱਤੀਸਗੜ੍ਹ ,7 ਜੂਨ - ਮਹਾਸਮੁੰਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਥਿਤ ਤੌਰ 'ਤੇ ਭੰਗ ਦੀ ਸਮੱਗਲਿੰਗ ਵਿਚ ਸ਼ਾਮਿਲ ਸਨ , ਲਗਭਗ 500 ਕਿਲੋਗ੍ਰਾਮ ਵਜ਼ਨ ਦਾ ਨਸ਼ੀਲਾ ਪਦਾਰਥ ਬਰਾਮਦ ...
ਰਾਜਸਥਾਨ ਰਾਜ ਮਹਿਲਾ ਕਮਿਸ਼ਨ ਨੇ ਇਕ ਲੜਕੀ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਲਿਆ ਨੋਟਿਸ
. . .  1 day ago
ਜੈਪੁਰ ,7 ਜੂਨ ਰਾਜਸਥਾਨ ਰਾਜ ਮਹਿਲਾ ਕਮਿਸ਼ਨ ਨੇ ਜੈਸਲਮੇਰ ਜ਼ਿਲ੍ਹੇ ਵਿਚ ਇਕ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਵਿਆਹ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ ...
ਤੋਸ਼ਾਖਾਨਾ ਮਾਮਲਾ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਪਤਨੀ ਬੁਸ਼ਰਾ 'ਤੇ ਇਕ ਹੋਰ ਧੋਖਾਧੜੀ ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,7 ਜੂਨ - ਤੋਸ਼ਾਖਾਨਾ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਪਤਨੀ ਬੁਸ਼ਰਾ 'ਤੇ ਇਕ ਹੋਰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ।
ਰਾਸ਼ਟਰਪਤੀ ਮੁਰਮੂ 4 ਦਿਨਾਂ ਦੇ ਦੌਰੇ 'ਤੇ ਸਰਬੀਆ ਪਹੁੰਚੇ
. . .  1 day ago
ਨਵੀਂ ਦਿੱਲੀ ,7 ਜੂਨ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ 4 ਦਿਨਾਂ ਦੇ ਦੌਰੇ 'ਤੇ ਸਰਬੀਆ ਪਹੁੰਚੇ ਹਨ ।
30 ਜੂਨ ਤੱਕ ਹੋਵੇਗੀ ਡਬਲਯੂ.ਐਫ਼.ਆਈ. ਦੀ ਚੋਣ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਪਹਿਲਵਾਨਾਂ ਨਾਲ 6 ਘੰਟੇ ਲੰਬੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ...
ਜੇਕਰ 15 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇਂ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ 15 ਜੂਨ ਤੋਂ ਪਹਿਲਾਂ ਪੁਲਿਸ ਜਾਂਚ ਪੂਰੀ...
ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਵਿਦਿਆਰਥਣ ਨੇ ਸ਼ੂਟਿੰਗ ਵਿਸ਼ਵ ਕੱਪ ਵਿਚ ਸੋਨ ਤਗਮਾ ਕੀਤਾ ਪ੍ਰਾਪਤ
. . .  1 day ago
ਮਲੋਟ, 7 ਜੂਨ (ਅਜਮੇਰ ਸਿੰਘ ਬਰਾੜ)- ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਲੜਕੀ ਨੇ ਜਰਮਨੀ ਵਿਚ ਚੱਲ ਰਹੇ ਵਿਸ਼ਵ ਕੱਪ ਮੁਕਾਬਲਿਆਂ ਵਿਚੋਂ 25 ਮੀਟਰ ਰੈਪਿਡ ਪਿਸਟਲ ਸ਼ੂਟਿੰਗ ਵਿਚੋਂ ਸੋਨੇ ਦਾ ਤਗਮਾ ਪ੍ਰਾਪਤ ਕਰਦਿਆਂ....
ਉੱਤਰ ਪ੍ਰਦੇਸ਼: ਗੈਂਗਸਟਰ ਸੰਜੀਵ ਜੀਵਾ ’ਤੇ ਹਮਲਾ
. . .  1 day ago
ਲਖਨਊ, 7 ਜੂਨ- ਗੈਂਗਸਟਰ ਸੰਜੀਵ ਜੀਵਾ ਨੂੰ ਅੱਜ ਇਥੋਂ ਦੀ ਸਿਵਲ ਅਦਾਲਤ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਵਕੀਲ ਦੇ ਭੇਸ ਵਿਚ ਅਦਾਲਤ ਵਿਚ ਦਾਖ਼ਲ....
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
. . .  1 day ago
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ ਭਾਰਤੀ ਕ੍ਰਿਕਟ ਟੀਮ
. . .  1 day ago
ਲੰਡਨ, 7 ਜੂਨ-ਓਡੀਸ਼ਾ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਸੋਗ ਲਈ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤੀ ਕ੍ਰਿਕਟ ਟੀਮ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ...
ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਰਵਾਇਆ ਜਾ ਰਿਹੈ ਕਬਜ਼ਾ- ਪਰਮਬੰਸ ਸਿੰਘ ਬੰਟੀ ਰੋਮਾਣਾ
. . .  1 day ago
ਚੰਡੀਗੜ੍ਹ, 7 ਜੂਨ (ਦਵਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਖ਼ਿਲਾਫ਼ ਇਕੱਠੇ ਹੋ ਕੇ ਇਹ ਲੜਾਈ ਲੜਨ ਦੀ ਲੋੜ....
ਸਾਬਕਾ ਮੰਤਰੀ ਸਿੰਗਲਾ ਦੀ ਕੋਠੀ ’ਤੇ ਵੀ ਪਹੁੰਚੀ ਵਿਜੀਲੈਂਸ
. . .  1 day ago
ਸੰਗਰੂਰ, 7 ਜੂਨ (ਦਮਨਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਕੋਠੀ ’ਤੇ ਵੀ ਅੱਜ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 2 ਘੰਟਿਆਂ ਤੱਕ ਸਿੰਗਲਾ ਦੀ....
ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਕਰਨਾਲ
. . .  1 day ago
ਕਰਨਾਲ, 7 ਜੂਨ (ਗੁਰਮੀਤ ਸਿੰਘ ਸੱਗੂ)- ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ ਕਰਨਾਲ ਪਹੁੰਚੇ। ਉਨ੍ਹਾਂ....
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲੰਡਨ, 7 ਜੂਨ- ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਸਟ੍ਰੇਲੀਆ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 12 ਜੇਠ ਸੰਮਤ 555
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਫ਼ਤਹਿਗੜ੍ਹ ਸਾਹਿਬ

ਸਿੱਖਿਆ ਮੰਤਰੀ ਦੇ ਵਤੀਰੇ ਵਿਰੁੱਧ ਮੁਲਾਜ਼ਮਾਂ ਨੇ ਕੀਤਾ ਰੋਸ ਵਿਖਾਵਾ

ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਬੀਤੇ ਕੱਲ੍ਹ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮਿਡ-ਡੇ-ਮੀਲ ਵਰਕਰਜ਼ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਵਿਰੁੱਧ ਸਿੱਖਿਆ ਮੰਤਰੀ ਵਲੋਂ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਤੇ ਬਾਅਦ ਵਿਚ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੇ ਵਿਰੋਧ ਵਿਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਮੁਲਾਜ਼ਮਾਂ, ਮਿਡ-ਡੇ-ਮੀਲ ਵਰਕਰਾਂ, ਹੈਲਪਰਾਂ ਅਤੇ ਅਧਿਆਪਕਾਂ ਵਲੋਂ ਜ਼ਬਰਦਸਤ ਰੋਸ ਵਿਖਾਵਾ ਕੀਤਾ ਗਿਆ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਸਿੱਖਿਆ ਮੰਤਰੀ ਦੀ ਅਰਥੀ ਵੀ ਫੂਕੀ ਗਈ | ਇਸ ਮੌਕੇ ਜੀ.ਟੀ.ਯੂ. ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਵੋਟਾਂ ਬਟੋਰ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ | ਹਾਲਾਂਕਿ ਮੁਲਾਜ਼ਮ ਵਰਗ ਦੇ ਵੱਡੇ ਦਬਾਅ ਕਾਰਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੂੰ ਉਸੇ ਸਮੇਂ ਰਿਹਾਅ ਕਰ ਦਿੱਤਾ ਗਿਆ ਸੀ, ਪਰ ਮੁਲਾਜ਼ਮ ਵਰਗ ਵਿਚ ਅਜੇ ਰੋਹ ਸ਼ਾਂਤ ਨਹੀਂ ਹੋਇਆ ਜਿਸ ਦੇ ਤਹਿਤ ਫ਼ਤਹਿਗੜ੍ਹ ਸਾਹਿਬ 'ਚ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ | ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਮੱਘਰ ਸਿੰਘ, ਹਰਵਿੰਦਰ ਸਿੰਘ ਘੁੰਮਣ, ਜਗਤਾਰ ਸਿੰਘ ਫੈਜੁਲਾਪੁਰ, ਧਰਮ ਸਿੰਘ, ਸਤਿੰਦਰ ਸਿੰਘ, ਜੋਸ਼ੀਲ ਤਿਵਾੜੀ, ਪ੍ਰਵੀਨ ਬਾਲਾ, ਅਮਰਜੀਤ ਸਿੰਘ, ਰਣਜੀਤ ਬਰਵਾਲੀ, ਕਿ੍ਸ਼ਨ ਲਾਲ, ਰਾਜਿੰਦਰ ਸਿੰਘ ਰਾਜਨ, ਜਸਪਾਲ ਢੀਂਡਸਾ, ਪ੍ਰਕਾਸ਼ ਕੌਰ, ਮਨਜੀਤ ਕੌਰ, ਰੀਨਾ, ਕੁਲਦੀਪ ਕੌਰ, ਰਾਜ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਹਰਨੇਕ ਕੌਰ, ਦਵਿੰਦਰ ਕੌਰ, ਜਗਨਾਮ ਕੌਰ, ਰੇਨੂੰ ਬਾਲਾ, ਮਮਤਾ ਰਾਣੀ, ਜੋਤੀ, ਕਮਲੇਸ਼, ਆਰਤੀ, ਆਸ਼ੂਤੋਸ਼ ਧੀਮਾਨ, ਸਤਪਾਲ ਕੌਰ, ਕੁਲਦੀਪ ਕੌਰ, ਅਮਰਜੀਤ ਕੌਰ, ਨੰਦਨੀ ਸਰਹਿੰਦ, ਪ੍ਰੇਮਜੀਤ ਸਿੰਘ, ਪ੍ਰਗਟ ਸਿੰਘ, ਬਲਵੀਰ ਸਿੰਘ, ਗੁਰਿੰਦਰਪਾਲ ਸਿੰਘ, ਗੁਰਮੀਤ ਸਿੰਘ, ਤਰਸੇਮ ਸਿੰਘ ਵੀ ਸ਼ਾਮਿਲ ਸਨ |

ਖ਼ਬਰ ਸ਼ੇਅਰ ਕਰੋ

 

ਪਹਿਲਵਾਨਾਂ ਨੇ ਧੀਆਂ ਦੀ ਇਜ਼ਤ ਦੀ ਰਾਖੀ ਦੇ ਸੰਘਰਸ਼ 'ਚ ਸਿੱਖ ਕੌਮ ਤੋਂ ਮੰਗੀ ਹਮਾਇਤ

ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਦਿੱਲੀ ਦੇ ਜੰਤਰ ਮੰਤਰ ਵਿਖੇ ਸਰੀਰਕ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰ ਰਹੀਆਂ ਭਾਰਤੀ ਮਹਿਲਾ ਪਹਿਲਵਾਨਾਂ 'ਚ ਸ਼ਾਮਿਲ ਰੀਓ ਉਲੰਪਿਕ ਦਾ ਕਾਂਸੀ ਤਗਮਾ ਜਿੱਤਣ ਵਾਲੀ ਪਦਮਸ੍ਰੀ ਸਾਕਸ਼ੀ ਮਲਿਕ ਅਤੇ ...

ਪੂਰੀ ਖ਼ਬਰ »

ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਸਿਹਤ ਸੰਸਥਾਵਾਂ ਨੂੰ ਕੀਤਾ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨ ਡਾ. ਸਰਿਤਾ ਦੀ ਅਗਵਾਈ ਵਿਚ ਸਿਹਤ ਵਿਭਾਗ ਪੰਜਾਬ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਕਾਇਆ ਕਲਪ ...

ਪੂਰੀ ਖ਼ਬਰ »

ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੀ ਕਾਰਜਕਾਰਨੀ ਕਮੇਟੀ ਭੰਗ

ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੀ ਕਾਰਜਕਾਰਨੀ ਕਮੇਟੀ ਦੀ ਇਕ ਮੀਟਿੰਗ ਗੁਰਦੁਆਰਾ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ, ਜਿਸ ਵਿਚ ਟਰੱਸਟ ਦੀ ਕਾਰਜਕਾਰਨੀ ਕਮੇਟੀ ...

ਪੂਰੀ ਖ਼ਬਰ »

ਪਿੰਡ ਰੰਧਾਵਾ ਵਿਖੇ ਤੂੜੀ ਦੇ ਕੁੱਪ ਤੇ ਪਾਥੀਆਂ ਨੂੰ ਅੱਗ ਲੱਗਣ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਪਿੰਡ ਰੰਧਾਵਾ ਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਸ਼ਿਕਾਇਤ ਕਰਕੇ ਮੰਗ ਕੀਤੀ ਗਈ ਕਿ ਬੀਤੇ ਦਿਨੀਂ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਉਨ੍ਹਾਂ ਦੇ ਤੂੜੀ ਦੇ ਕੁੱਪ ਅਤੇ ਪਾਥੀਆਂ ਦੇ ਢੇਰ ਸਾੜਨ ...

ਪੂਰੀ ਖ਼ਬਰ »

ਨਾਬਾਲਗ ਡਰਾਈਵਿੰਗ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਚੈਕਿੰਗ

ਬਸੀ ਪਠਾਣਾਂ, 25 ਮਈ (ਐਚ.ਐਸ. ਗੌਤਮ)-ਸਥਾਨਕ ਸਿਟੀ ਪੁਲਿਸ ਚੌਕੀ ਦੇ ਇੰਚਾਰਜ ਮੇਜਰ ਸਿੰਘ ਨੇ ਜੇਲ੍ਹ ਰੋਡ ਤੇ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਲਾਗੇ ਨਾਬਾਲਗ ਡਰਾਈਵਿੰਗ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਣੀ ਮੁਹਿੰਮ ਤੇਜ ਕਰਦਿਆਂ ਨਾਕਾ ...

ਪੂਰੀ ਖ਼ਬਰ »

ਪੰਥਕ ਇਕੱਠ ਦੌਰਾਨ ਕੌਮੀ ਇਨਸਾਫ਼ ਮੋਰਚੇ ਵਲੋਂ ਸਰਬ ਸਾਂਝੇ 3 ਸੰਘਰਸ਼ ਪੋ੍ਰਗਰਾਮਾਂ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ, ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਹੋਰ ਪੰਥਕ ਮਸਲਿਆਂ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ 7 ਜਨਵਰੀ ਤੋਂ ਚੰਡੀਗੜ੍ਹ ਦੀਆਂ ਬਰੂਹਾਂ 'ਤੇ ...

ਪੂਰੀ ਖ਼ਬਰ »

ਬਲਾਕ ਪੀ.ਐਚ.ਸੀ. ਚਨਾਰਥਲ ਕਲਾਂ ਵਿਖੇ 17546 ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ

ਜਖਵਾਲੀ, 25 ਮਈ (ਨਿਰਭੈ ਸਿੰਘ)-ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਅਤੇ ਮੈਡੀਕਲ ਅਫ਼ਸਰ ਇੰਚਾਰਜ ਸੀ.ਐਚ.ਸੀ. ਚਨਾਰਥਲ ਕਲਾਂ ਦੀ ਅਗਵਾਈ ਹੇਠ ਪਲਸ ਪੋਲਿਓ ਦੇ ਰਾੳਾੂਡ ਸੰਬੰਧੀ ਟੀਕਾਕਰਨ ਨੋਡਲ ਅਫ਼ਸਰ ਡਾ. ਕੰਵਰਪਾਲ ਸਿੰਘ ਨੇ ਟ੍ਰੇਨਿੰਗ ਦਿੱਤੀ | ਇਸ ...

ਪੂਰੀ ਖ਼ਬਰ »

ਪਿੰਡ ਦਾਦੂਮਾਜਰਾ ਵਿਖੇ ਲਾਲਾ ਵਾਲੇ ਪੀਰ 'ਤੇ ਭੰਡਾਰਾ ਕਰਵਾਇਆ

ਚੰੁਨ੍ਹੀ, 25 ਮਈ (ਬਹਾਦਰ ਸਿੰਘ ਟਿਵਾਣਾ)-ਪਿੰਡ ਦਾਦੂਮਾਜਰਾ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ 'ਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਸਮਾਜ ਸੇਵਕ ਹਰਜਿੰਦਰ ਸਿੰਘ ਬੈਦਵਾਣ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਹਰਜਿੰਦਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ 'ਆਪ' ਖ਼ਿਲਾਫ਼ ਆਰਡੀਨੈਂਸ ਜਾਰੀ ਕਰਨਾ ਲੋਕਤੰਤਰ ਦਾ ਘਾਣ-ਵਿਧਾਇਕ ਰਾਏ, ਢਿੱਲੋਂ

ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਭਾਜਪਾ ਦੀ ਕੇਂਦਰ ਸਰਕਾਰ ਦੁਆਰਾ ਦਿੱਲੀ 'ਚ ਲੋਕਾਂ ਦੁਆਰਾ ਚੁਣੀ ਗਈ, ਆਮ ਆਦਮੀ ਪਾਰਟੀ ਦੇ ਸਰਕਾਰ ਖ਼ਿਲਾਫ਼ ਜੋ ਕਥਿਤ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਉਹ ਲੋਕਤੰਤਰ ਦੇ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਕਾਰਵਾਈ ਹੈ, ਜੋ ...

ਪੂਰੀ ਖ਼ਬਰ »

ਚੁੰਨ੍ਹੀ ਕਲਾਂ ਦੇ ਲੋਕ ਗੰਦੇ ਪਾਣੀ ਤੇ ਨਾਲੇ ਤੋਂ ਪ੍ਰੇਸ਼ਾਨ

ਚੁੰਨ੍ਹੀ, 25 ਮਈ (ਬਹਾਦਰ ਸਿੰਘ ਟਿਵਾਣਾ)-ਚੁੰਨ੍ਹੀ ਕਲਾਂ ਦੇ ਵਿਚੋਂ ਲੰਘਦਾ ਗੰਦਾ ਨਾਲ਼ਾ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ, ਜਦੋਂ ਵੀ ਥੋੜ੍ਹਾ ਜਾਂ ਮੀਂਹ ਪੈਂਦਾ ਹੈ, ਤੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਭਰ ਜਾਂਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੰਜਾਬ ਦੇ ਹਿੱਸੇ 'ਚੋਂ ਰਾਜਸਥਾਨ ਨੂੰ ਪਾਣੀ ਦੇਣਾ ਸਰਕਾਰ ਦਾ ਕਿਸਾਨਾਂ 'ਤੇ ਡਾਕਾ-ਐਡ. ਕਲਿਆਣ

ਖਮਾਣੋਂ, 25 ਮਈ (ਮਨਮੋਹਣ ਸਿੰਘ ਕਲੇਰ)-ਪੰਜਾਬ ਦੇ ਹਿੱਸੇ ਦੇ ਨਹਿਰੀ ਪਾਣੀ ਨੂੰ ਰਾਜਸਥਾਨ ਦੇਣ ਸੰਬੰਧੀ ਆਈਆਂ ਖ਼ਬਰਾਂ ਦੇ ਆਧਾਰ 'ਤੇ ਭਾਜਪਾ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਭਾਜਪਾ ਦੇ ਸੀਨੀਅਰ ਆਗੂ ਐਡ. ਸ਼ਿਵ ਕੁਮਾਰ ਕਲਿਆਣ ਨੇ ਆਪਣਾ ਪੱਖ ਰੱਖਦਿਆਂ ਕਿਹਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਸੰਘੋਲ, 25 ਮਈ (ਪਰਮਵੀਰ ਸਿੰਘ ਧਨੋਆ)-ਸਰਕਾਰੀ ਐਲੀਮੈਂਟਰੀ ਸਕੂਲ ਸੰਘੋਲ (ਲੜਕੇ) ਵਿਖੇ ਆਯੋਜਿਤ ਸਾਦਾ ਸਮਾਗਮ ਦੌਰਾਨ ਪੜ੍ਹਾਈ 'ਚ ਨਾਮਣਾ ਖੱਟਣ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਪਿੰਡ ਸੰਘੋਲ ਵਾਸੀ ਸਮਾਜ ਸੇਵੀ ਬਲਵੰਤ ਕੌਰ ਅਤੇ ਸੁਦੇਸ਼ ਪੁਰੀ ...

ਪੂਰੀ ਖ਼ਬਰ »

ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਵਿਸ਼ਵ ਤੰਬਾਕੂ ਵਿਰੁੱਧ ਦਿਵਸ ਮਨਾਏ ਜਾਣ ਸੰਬੰਧੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਫ਼ਤਹਿਗੜ੍ਹ ...

ਪੂਰੀ ਖ਼ਬਰ »

ਨਗਰ ਕੌਂਸਲ ਬਸੀ ਪਠਾਣਾਂ ਵਲੋਂ ਸ਼ਹਿਰ ਦੀ ਸਵੱਛਤਾ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਈ

ਬਸੀ ਪਠਾਣਾਂ, 25 ਮਈ (ਰਵਿੰਦਰ ਮੌਦਗਿਲ)-ਨਗਰ ਕੌਂਸਲ ਬਸੀ ਪਠਾਣਾਂ ਵਲੋਂ ਕਾਰਜ ਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼ਹਿਰ ਦੀ ਸਵੱਛਤਾ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਈ ਗਈ | ਕਾਰਜ ਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਇਸ ਦਾ ਖ਼ਾਸ ...

ਪੂਰੀ ਖ਼ਬਰ »

ਗੁਰ ਸ਼ਕਤੀ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ

ਖਮਾਣੋਂ, 25 ਮਈ (ਜੋਗਿੰਦਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ ਕੀਤੇ ਨਤੀਜੇ 'ਚ ਗੁਰ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰ. ਪ੍ਰਦੀਪ ਸ਼ੁਕਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੀ ਮੀਟਿੰਗ ਪਹਿਲੀ ਨੂੰ

ਖਮਾਣੋਂ, 25 ਮਈ (ਜੋਗਿੰਦਰ ਪਾਲ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਦਮਹੇੜੀ ਨੇ ਖਮਾਣੋਂ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕੇ 1 ਜੂਨ ਨੂੰ ਮਾਤਾ ਗੁਜਰੀ ਨਿਵਾਸ ਫ਼ਤਹਿਗੜ੍ਹ ਸਾਹਿਬ ਵਿਖੇ ਸਵੇਰੇ 9 ਵਜੇ ਇਕ ਵਿਸ਼ੇਸ਼ ਮੀਟਿੰਗ ਸੱਦੀ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਰੰਧਾਵਾ ਨੇ ਗੁ: ਬੀੜ ਬਾਬਾ ਬੁੱਢਾ ਸਾਹਿਬ ਲਈ ਜ਼ਮੀਨ ਖਰੀਦ ਮਾਮਲੇ 'ਤੇ ਉਠਾਇਆ ਇਤਰਾਜ਼

ਅੰਮਿ੍ਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ 'ਚ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਗੁ: ਬੀੜ ਬਾਬਾ ਬੁੱਢਾ ...

ਪੂਰੀ ਖ਼ਬਰ »

''ਆਪ'' ਸਰਕਾਰ ਝੂਠੇ ਕੇਸਾਂ ਰਾਹੀਂ ਸਿਆਸੀ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣਾ ਚਾਹੰੁਦੀ ਹੈ- ਰਾਜੂ ਖੰਨਾ

ਮੰਡੀ ਗੋਬਿੰਦਗੜ੍ਹ, 25 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ 'ਚ ਕਿਹਾ ਕਿ ਸੂਬੇ ਦੀ ''ਆਪ'' ਸਰਕਾਰ ਇਕ ਸਾਲ ਵਿਚ ਹੀ ਲੋਕਾਂ ਦਾ ਵਿਸ਼ਵਾਸ ਗੁਆਉਣ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਪਰਿਵਾਰਾਂ ਨੂੰ ਢਾਈ ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਤਕਸੀਮ

ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਿਕ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਨ ਤੱਕ ਹੀ ਸੀਮਤ ਨਹੀਂ ਬਲਕਿ ਪੰਥ ਪ੍ਰਤੀ ਕੁਰਬਾਨੀ ਕਰਨ ਵਾਲੇ ਯੋਧਿਆਂ ਦੇ ਪਰਿਵਾਰਾਂ ਦੀ ਮਾਲੀ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਮਿਤ 7 ਜੂਨ ਨੂੰ ਹੋਵੇਗਾ ਅਰਦਾਸ ਤੇ ਸ਼ਰਧਾਂਜਲੀ ਸਮਾਗਮ-ਚੀਮਾ

ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜਥੇਬੰਦੀ ਦੀ ਅਹਿਮ ਮੀਟਿੰਗ ਅੱਜ ਹਲਕਾ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਜਥੇਦਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਇਕੱਤਰਤਾ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ

ਐਸ.ਐਨ.ਏ.ਐਸ. ਆਰੀਆ ਸਕੂਲ ਮੰਡੀ ਗੋਬਿੰਦਗੜ੍ਹ, 25 ਮਈ (ਮੁਕੇਸ਼ ਘਈ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ ਐਲਾਨੇ ਗਏ ਨਤੀਜਿਆਂ 'ਚੋਂ ਇਕ ਵਾਰ ਫਿਰ ਤੋਂ ਮੰਡੀ ਗੋਬਿੰਦਗੜ੍ਹ ਦੇ ਐਸ.ਐਨ.ਏ.ਐਸ. ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ...

ਪੂਰੀ ਖ਼ਬਰ »

ਪੰਜਾਬ 'ਚੋਂ 14ਵਾਂ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਆਉਣ 'ਤੇ ਵਿਦਿਆਰਥਣ ਦਾ ਸਕੂਲ ਵਲੋਂ ਸਨਮਾਨ

ਸੰਘੋਲ, 25 ਮਈ (ਗੁਰਨਾਮ ਸਿੰਘ ਚੀਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਨਤੀਜਿਆਂ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸਕੂਲ ਖੰਟ-ਮਾਨਪੁਰ ਦੀ ਵਿਦਿਆਰਥਣ ਜਿਸ ਨੇ ਕਿ ਕਾਮਰਸ ਗਰੁੱਪ 'ਚ 500 'ਚੋਂ 486 ਅੰਕ (97.20 ਫ਼ੀਸਦੀ) ਪ੍ਰਾਪਤ ਕਰਕੇ ਪੰਜਾਬ 'ਚੋਂ 14ਵਾਂ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX