ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਬੀਤੇ ਕੱਲ੍ਹ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮਿਡ-ਡੇ-ਮੀਲ ਵਰਕਰਜ਼ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਵਿਰੁੱਧ ਸਿੱਖਿਆ ਮੰਤਰੀ ਵਲੋਂ ਵਰਤੀ ਗਈ ...
ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਦਿੱਲੀ ਦੇ ਜੰਤਰ ਮੰਤਰ ਵਿਖੇ ਸਰੀਰਕ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰ ਰਹੀਆਂ ਭਾਰਤੀ ਮਹਿਲਾ ਪਹਿਲਵਾਨਾਂ 'ਚ ਸ਼ਾਮਿਲ ਰੀਓ ਉਲੰਪਿਕ ਦਾ ਕਾਂਸੀ ਤਗਮਾ ਜਿੱਤਣ ਵਾਲੀ ਪਦਮਸ੍ਰੀ ਸਾਕਸ਼ੀ ਮਲਿਕ ਅਤੇ ...
ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨ ਡਾ. ਸਰਿਤਾ ਦੀ ਅਗਵਾਈ ਵਿਚ ਸਿਹਤ ਵਿਭਾਗ ਪੰਜਾਬ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਕਾਇਆ ਕਲਪ ...
ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੀ ਕਾਰਜਕਾਰਨੀ ਕਮੇਟੀ ਦੀ ਇਕ ਮੀਟਿੰਗ ਗੁਰਦੁਆਰਾ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ, ਜਿਸ ਵਿਚ ਟਰੱਸਟ ਦੀ ਕਾਰਜਕਾਰਨੀ ਕਮੇਟੀ ...
ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਪਿੰਡ ਰੰਧਾਵਾ ਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਸ਼ਿਕਾਇਤ ਕਰਕੇ ਮੰਗ ਕੀਤੀ ਗਈ ਕਿ ਬੀਤੇ ਦਿਨੀਂ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਉਨ੍ਹਾਂ ਦੇ ਤੂੜੀ ਦੇ ਕੁੱਪ ਅਤੇ ਪਾਥੀਆਂ ਦੇ ਢੇਰ ਸਾੜਨ ...
ਬਸੀ ਪਠਾਣਾਂ, 25 ਮਈ (ਐਚ.ਐਸ. ਗੌਤਮ)-ਸਥਾਨਕ ਸਿਟੀ ਪੁਲਿਸ ਚੌਕੀ ਦੇ ਇੰਚਾਰਜ ਮੇਜਰ ਸਿੰਘ ਨੇ ਜੇਲ੍ਹ ਰੋਡ ਤੇ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਲਾਗੇ ਨਾਬਾਲਗ ਡਰਾਈਵਿੰਗ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਣੀ ਮੁਹਿੰਮ ਤੇਜ ਕਰਦਿਆਂ ਨਾਕਾ ...
ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ, ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਹੋਰ ਪੰਥਕ ਮਸਲਿਆਂ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ 7 ਜਨਵਰੀ ਤੋਂ ਚੰਡੀਗੜ੍ਹ ਦੀਆਂ ਬਰੂਹਾਂ 'ਤੇ ...
ਜਖਵਾਲੀ, 25 ਮਈ (ਨਿਰਭੈ ਸਿੰਘ)-ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਅਤੇ ਮੈਡੀਕਲ ਅਫ਼ਸਰ ਇੰਚਾਰਜ ਸੀ.ਐਚ.ਸੀ. ਚਨਾਰਥਲ ਕਲਾਂ ਦੀ ਅਗਵਾਈ ਹੇਠ ਪਲਸ ਪੋਲਿਓ ਦੇ ਰਾੳਾੂਡ ਸੰਬੰਧੀ ਟੀਕਾਕਰਨ ਨੋਡਲ ਅਫ਼ਸਰ ਡਾ. ਕੰਵਰਪਾਲ ਸਿੰਘ ਨੇ ਟ੍ਰੇਨਿੰਗ ਦਿੱਤੀ | ਇਸ ...
ਚੰੁਨ੍ਹੀ, 25 ਮਈ (ਬਹਾਦਰ ਸਿੰਘ ਟਿਵਾਣਾ)-ਪਿੰਡ ਦਾਦੂਮਾਜਰਾ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ 'ਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਸਮਾਜ ਸੇਵਕ ਹਰਜਿੰਦਰ ਸਿੰਘ ਬੈਦਵਾਣ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਹਰਜਿੰਦਰ ...
ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਭਾਜਪਾ ਦੀ ਕੇਂਦਰ ਸਰਕਾਰ ਦੁਆਰਾ ਦਿੱਲੀ 'ਚ ਲੋਕਾਂ ਦੁਆਰਾ ਚੁਣੀ ਗਈ, ਆਮ ਆਦਮੀ ਪਾਰਟੀ ਦੇ ਸਰਕਾਰ ਖ਼ਿਲਾਫ਼ ਜੋ ਕਥਿਤ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਉਹ ਲੋਕਤੰਤਰ ਦੇ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਕਾਰਵਾਈ ਹੈ, ਜੋ ...
ਚੁੰਨ੍ਹੀ, 25 ਮਈ (ਬਹਾਦਰ ਸਿੰਘ ਟਿਵਾਣਾ)-ਚੁੰਨ੍ਹੀ ਕਲਾਂ ਦੇ ਵਿਚੋਂ ਲੰਘਦਾ ਗੰਦਾ ਨਾਲ਼ਾ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ, ਜਦੋਂ ਵੀ ਥੋੜ੍ਹਾ ਜਾਂ ਮੀਂਹ ਪੈਂਦਾ ਹੈ, ਤੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਭਰ ਜਾਂਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...
ਖਮਾਣੋਂ, 25 ਮਈ (ਮਨਮੋਹਣ ਸਿੰਘ ਕਲੇਰ)-ਪੰਜਾਬ ਦੇ ਹਿੱਸੇ ਦੇ ਨਹਿਰੀ ਪਾਣੀ ਨੂੰ ਰਾਜਸਥਾਨ ਦੇਣ ਸੰਬੰਧੀ ਆਈਆਂ ਖ਼ਬਰਾਂ ਦੇ ਆਧਾਰ 'ਤੇ ਭਾਜਪਾ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਭਾਜਪਾ ਦੇ ਸੀਨੀਅਰ ਆਗੂ ਐਡ. ਸ਼ਿਵ ਕੁਮਾਰ ਕਲਿਆਣ ਨੇ ਆਪਣਾ ਪੱਖ ਰੱਖਦਿਆਂ ਕਿਹਾ ...
ਸੰਘੋਲ, 25 ਮਈ (ਪਰਮਵੀਰ ਸਿੰਘ ਧਨੋਆ)-ਸਰਕਾਰੀ ਐਲੀਮੈਂਟਰੀ ਸਕੂਲ ਸੰਘੋਲ (ਲੜਕੇ) ਵਿਖੇ ਆਯੋਜਿਤ ਸਾਦਾ ਸਮਾਗਮ ਦੌਰਾਨ ਪੜ੍ਹਾਈ 'ਚ ਨਾਮਣਾ ਖੱਟਣ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਪਿੰਡ ਸੰਘੋਲ ਵਾਸੀ ਸਮਾਜ ਸੇਵੀ ਬਲਵੰਤ ਕੌਰ ਅਤੇ ਸੁਦੇਸ਼ ਪੁਰੀ ...
ਫ਼ਤਹਿਗੜ੍ਹ ਸਾਹਿਬ, 25 ਮਈ (ਮਨਪ੍ਰੀਤ ਸਿੰਘ)-ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਵਿਸ਼ਵ ਤੰਬਾਕੂ ਵਿਰੁੱਧ ਦਿਵਸ ਮਨਾਏ ਜਾਣ ਸੰਬੰਧੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਫ਼ਤਹਿਗੜ੍ਹ ...
ਬਸੀ ਪਠਾਣਾਂ, 25 ਮਈ (ਰਵਿੰਦਰ ਮੌਦਗਿਲ)-ਨਗਰ ਕੌਂਸਲ ਬਸੀ ਪਠਾਣਾਂ ਵਲੋਂ ਕਾਰਜ ਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼ਹਿਰ ਦੀ ਸਵੱਛਤਾ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਈ ਗਈ | ਕਾਰਜ ਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਇਸ ਦਾ ਖ਼ਾਸ ...
ਖਮਾਣੋਂ, 25 ਮਈ (ਜੋਗਿੰਦਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ ਕੀਤੇ ਨਤੀਜੇ 'ਚ ਗੁਰ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰ. ਪ੍ਰਦੀਪ ਸ਼ੁਕਲਾ ਨੇ ਦੱਸਿਆ ਕਿ ...
ਖਮਾਣੋਂ, 25 ਮਈ (ਜੋਗਿੰਦਰ ਪਾਲ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਦਮਹੇੜੀ ਨੇ ਖਮਾਣੋਂ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕੇ 1 ਜੂਨ ਨੂੰ ਮਾਤਾ ਗੁਜਰੀ ਨਿਵਾਸ ਫ਼ਤਹਿਗੜ੍ਹ ਸਾਹਿਬ ਵਿਖੇ ਸਵੇਰੇ 9 ਵਜੇ ਇਕ ਵਿਸ਼ੇਸ਼ ਮੀਟਿੰਗ ਸੱਦੀ ...
ਅੰਮਿ੍ਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ 'ਚ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਗੁ: ਬੀੜ ਬਾਬਾ ਬੁੱਢਾ ...
ਮੰਡੀ ਗੋਬਿੰਦਗੜ੍ਹ, 25 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ 'ਚ ਕਿਹਾ ਕਿ ਸੂਬੇ ਦੀ ''ਆਪ'' ਸਰਕਾਰ ਇਕ ਸਾਲ ਵਿਚ ਹੀ ਲੋਕਾਂ ਦਾ ਵਿਸ਼ਵਾਸ ਗੁਆਉਣ ...
ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਿਕ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਨ ਤੱਕ ਹੀ ਸੀਮਤ ਨਹੀਂ ਬਲਕਿ ਪੰਥ ਪ੍ਰਤੀ ਕੁਰਬਾਨੀ ਕਰਨ ਵਾਲੇ ਯੋਧਿਆਂ ਦੇ ਪਰਿਵਾਰਾਂ ਦੀ ਮਾਲੀ ...
ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜਥੇਬੰਦੀ ਦੀ ਅਹਿਮ ਮੀਟਿੰਗ ਅੱਜ ਹਲਕਾ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਜਥੇਦਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਇਕੱਤਰਤਾ ...
ਐਸ.ਐਨ.ਏ.ਐਸ. ਆਰੀਆ ਸਕੂਲ
ਮੰਡੀ ਗੋਬਿੰਦਗੜ੍ਹ, 25 ਮਈ (ਮੁਕੇਸ਼ ਘਈ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ ਐਲਾਨੇ ਗਏ ਨਤੀਜਿਆਂ 'ਚੋਂ ਇਕ ਵਾਰ ਫਿਰ ਤੋਂ ਮੰਡੀ ਗੋਬਿੰਦਗੜ੍ਹ ਦੇ ਐਸ.ਐਨ.ਏ.ਐਸ. ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸੌ ਫ਼ੀਸਦੀ ਨਤੀਜਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਭਾਰਤ ਭੂਸ਼ਨ ਨੇ ਦੱਸਿਆ ਕਿ ਸਕੂਲ ਦੇ ਸੈਸ਼ਨ 2022-23 ਵਿਚ ਕੁਲ 105 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿਚ ਸਾਰੇ 105 ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਸੌ ਫ਼ੀਸਦੀ ਨਤੀਜਾ ਹਾਸਿਲ ਕੀਤਾ | ਐਲਾਨ ਗਏ ਨਤੀਜੇ ਵਿਚ ਸਾਇੰਸ ਗਰੁੱਪ ਦੇ ਵਿਦਿਆਰਥੀ ਆਯੁਸ਼ ਰੰਜਨ ਨੇ 500 'ਚੋਂ 464 ਅੰਕ ਪ੍ਰਾਪਤ ਕਰਕੇ 92.8 ਅੰਕ ਦੇ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਪੀਯੂਸ਼ ਸ਼ਰਮਾ ਨੇ 437 ਅੰਕਾਂ ਨਾਲ 87.4 ਫ਼ੀਸਦੀ ਤੋਂ ਦੂਜਾ ਸਥਾਨ ਅਤੇ ਕਾਮਰਸ ਵਿਭਾਗ ਦੇ ਅਕਰਮ ਨੇ 431 ਅੰਕਾਂ ਤੋਂ 86.2 ਫ਼ੀਸਦੀ ਦੇ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ ਦੇ ਅਕਰਮ ਨੇ 431 ਅੰਕਾਂ ਨਾਲ ਪਹਿਲਾ, ਇੰਦਰਵੀਰ ਸਿੰਘ ਨੇ 421 ਅੰਕਾਂ ਨਾਲ ਦੂਜਾ ਅਤੇ ਸਾਹਿਲਦੀਪ ਸਿੰਘ ਨੇ 414 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਹਿਊਮੈਨਟੀਜ਼ ਗਰੁੱਪ ਦੇ ਵਿਦਿਆਰਥੀ ਅਭਿਸ਼ੇਕ ਕੁਮਾਰ ਰਾਏ ਨੇ 422 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਅਰਸ਼ਦੀਪ ਨੇ 418 ਅੰਕਾਂ ਨਾਲ ਦੂਜਾ ਅਤੇ ਮਨਿੰਦਰਪਾਲ ਸਿੰਘ 416 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹਰਮਨਦੀਪ ਸਿੰਘ ਨੇ ਦੂਜਾ, ਯੋਗੇਸ਼ ਕੁਮਾਰ ਅਤੇ ਨਿਖਿਲ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ, ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਪਾਲ ਸਿੰਗਲਾ ਅਤੇ ਸੈਕਟਰੀ ਐਡਵੋਕੇਟ ਰਜਨੀਸ਼ ਬੱਸੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਫਲਤਾ ਦੇ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਲਗਨ ਦੇ ਨਾਲ ਸਕੂਲ ਸਟਾਫ਼ ਦਾ ਵੀ ਯੋਗਦਾਨ ਹੈ |
ਮੈਰਿਟ 'ਚ ਆਉਣ ਵਾਲੀ ਬੱਚੀ ਦਾ ਸਨਮਾਨ
ਮੰਡੀ ਗੋਬਿੰਦਗੜ੍ਹ, (ਮੁਕੇਸ਼ ਘਈ)-ਸਥਾਨਕ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕੁਮਾਰੀ ਹਰਿਤਿਕਾ ਸਪੁੱਤਰੀ ਨਰੇਸ਼ ਕੁਮਾਰ ਅਤੇ ਸਪਨਾ ਰਾਣੀ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 'ਚੋਂ 485/500 ਅੰਕ ਲੈ ਕੇ 15ਵਾਂ ਰੈਂਕ ਹਾਸਲ ਕਰਨ 'ਤੇ ਪਿ੍ੰਸੀਪਲ ਮੋਨਿਕਾ ਵਲੋਂ ਬੱਚੀ ਅਤੇ ਮਾਪਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਵਿਦਿਆਰਥਣ ਨੂੰ ਨਕਦ ਇਨਾਮ ਪਿ੍ੰਸੀਪਲ ਵਲੋਂ 5100 ਰੁਪਏ, ਰੁਪਿੰਦਰ ਕੁਮਾਰ ਲੈਕਚਰਾਰ ਵਲੋਂ 5100 ਰੁਪਏ, ਲੈਕਚਰਾਰ ਰਾਮਬੀਰ ਸਿੰਘ ਵਲੋਂ 5100 ਰੁਪਏ ਅਤੇ ਲੈਕਚਰਾਰ ਅਸ਼ੋਕ ਕੁਮਾਰ ਵਲੋਂ 500 ਰੁਪਏ ਦਿੱਤੇ ਗਏ | ਇਸ ਮੌਕੇ ਕੰਪਿਊਟਰ ਅਧਿਆਪਕ ਗੁਰਸ਼ਰਨ ਸਿੰਘ, ਰਚਨਾ, ਤਾਨੀਆ ਚਾਂਦੀ, ਗੁਰਵਿੰਦਰ ਕੌਰ, ਹਰਪ੍ਰੀਤ ਕੌਰ, ਨੀਨਾ ਵਰਮਾ, ਨਰੇਸ਼ ਕੁਮਾਰੀ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ
ਬਸੀ ਪਠਾਣਾਂ, (ਰਵਿੰਦਰ ਮੌਦਗਿਲ, ਐਚ.ਐਸ ਗੌਤਮ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ | ਪਿ੍ੰ. ਸੰਗੀਤਾ ਵਾਧਵਾ ਨੇ ਦੱਸਿਆ ਕਿ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਪਿਛਲੇ 39 ਸਾਲਾਂ ਤੋਂ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿਚ ਮੋਹਰੀ ਰਹਿ ਕੇ ਖ਼ਾਸ ਉਪਲਬਧੀਆਂ ਹਾਸਲ ਕਰਦਾ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਵੀ +2 ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜਿਸ ਵਿਚ ਸੰਜਨਾ ਨੇ 90.4 ਫ਼ੀਸਦੀ ਨਾਲ ਪਹਿਲਾ, ਆਸਥਾ ਭਾਰਦਵਾਜ ਰਤਨ ਨੇ 88.2 ਫ਼ੀਸਦੀ ਨਾਲ ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਕੌਰ ਨੇ 80.2 ਫ਼ੀਸਦੀ ਨੰਬਰ ਲੈ ਕੇ ਕਾਲਜ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਵਿਦਿਆਰਥਣਾਂ ਨਾਲ ਕਾਲਜ ਸਟਾਫ਼ ਮੈਂਬਰ ਵੀ ਮੌਜੂਦ ਸਨ |
ਲਾਲਾ ਲਾਜਪਤ ਰਾਏ ਸਕੂਲ
ਬਸੀ ਪਠਾਣਾਂ, (ਰਵਿੰਦਰ ਮੌਦਗਿਲ)-ਲਾਲਾ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਕੇਸ਼ ਜਿੰਦਲ, ਮੈਨੇਜਰ ਅਸ਼ੋਕ ਧੀਮਾਨ, ਜਰਨਲ ਸਕੱਤਰ ਪ੍ਰਦੀਪ ਮਲਹੋਤਰਾ ਤੇ ਹੋਰ ਮੈਂਬਰਾਂ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਹੌਸਲਾ-ਅਫਜਾਈ ਕਰਦੇ ਹੋਏ ਸਨਮਾਨ ਕੀਤਾ | ਪਿ੍ੰਸੀਪਲ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਲਾਲਾ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾਂ ਸ਼ਹਿਰ ਤੇ ਆਲੇ ਦੁਆਲੇ ਪਿੰਡਾਂ ਦੇ ਬੱਚਿਆਂ ਨੂੰ ਲੰਮੇ ਸਮੇਂ ਤੋਂ ਮਿਆਰੀ ਸਿੱਖਿਆ ਦੇਣ ਵਿਚ ਮੋਹਰੀ ਰਿਹਾ ਹੈ | ਉਨ੍ਹਾਂ ਦੱਸਿਆ ਇਸ ਵਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2022-23 ਦੇ ਐਲਾਨੇ +2 ਦੇ ਨਤੀਜੇ ਵਿਚ ਕੀਰਤੀ ਨੇ 85 ਫ਼ੀਸਦੀ ਨਾਲ ਪਹਿਲਾ, ਵੰਸ਼ਿਤ ਨੇ 81.6 ਫ਼ੀਸਦੀ ਨਾਲ ਦੂਜਾ ਤੇ ਅੰਕਿਤਾ ਸ਼ਰਮਾ ਨੇ 80 ਫ਼ੀਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨਾਲ ਸਕੂਲ ਸਟਾਫ਼ ਦੇ ਮੈਂਬਰ ਵੀ ਮੌਜੂਦ ਸਨ |
ਗੁਰੂ ਹਰਿਗੋਬਿੰਦ ਸਾਹਿਬ ਖ਼ਾਲਸਾ ਸਕੂਲ
ਚੰੁਨ੍ਹੀ, (ਬਹਾਦਰ ਸਿੰਘ ਟਿਵਾਣਾ)-ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਆਰੰਭੇ ਅਤੇ ਸੰਤ ਬਾਬਾ ਪਰਮਜੀਤ ਸਿੰਘ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ (ਖੇੜਾ) ਦੀ ਬਾਰ੍ਹਵੀਂ ਜਮਾਤ ਦਾ ਨਤੀਜਾ, ਇਸ ਵਾਰ ਵੀ ਸੌ ਫ਼ੀਸਦੀ ਅਤੇ ਸ਼ਾਨਦਾਰ ਰਿਹਾ ਹੈ | ਪਿ੍ੰ. ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ 'ਚ ਜਸਪ੍ਰੀਤ ਕੌਰ (92), ਤਰਲੀਨ ਕੌਰ (90.6) ਅਤੇ ਮਨੀਕਰਤ ਕੌਰ (96.4) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ 'ਚ ਕੋਮਲਪ੍ਰੀਤ ਕੌਰ 90.2, ਕੋਮਲਪ੍ਰੀਤ ਕੌਰ 90 ਅਤੇ ਨਵਜੋਤ ਕੌਰ 86 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨਾਂ ਤੇ ਰਹੀਆਂ | ਕਾਮਰਸ ਗਰੁੱਪ 'ਚ ਕਮਲਪ੍ਰੀਤ ਕੌਰ, ਅਰਸ਼ਪ੍ਰੀਤ ਕੌਰ ਅਤੇ ਜਸਲੀਨ ਕੌਰ ਨੇ ਕ੍ਰਮਵਾਰ 87.2, 86.2 ਅਤੇ 85.6 ਅੰਕਾਂ ਨਾਲ ਮੱਲਾਂ ਮਾਰੀਆਂ | ਬਾਬਾ ਪਰਮਜੀਤ ਸਿੰਘ ਨੇ ਬਾਰ੍ਹਵੀਂ ਜਮਾਤ 'ਚ ਬਿਹਤਰੀਨ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਉਪ ਪਿੰ੍ਰਸੀਪਲ ਸਿਮਰਤਜੀਤ ਕੌਰ, ਰਮਨਦੀਪ ਕੌਰ, ਜਤਿੰਦਰ ਕੌਰ, ਸਾਮੀਆ, ਸੰਦੀਪ ਕੌਰ, ਰਾਜਵੀਰ ਕੌਰ, ਤੇਜਿੰਦਰ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਬਿਲਿੰਗ, ਪਰਵਿੰਦਰ ਕੌਰ, ਅਮਨਦੀਪ ਸਿੰਘ, ਸਕਿੰਦਰ ਕੌਰ, ਪਰਮਜੀਤ ਕੌਰ, ਅਮਨਪ੍ਰੀਤ ਕੌਰ, ਕਰਮਜੀਤ ਕੌਰ, ਹਿਮਾਂਸ਼ੂ, ਅਮਨਦੀਪ ਕੌਰ, ਹਰਮਨ, ਆਸ਼ੂ ਜੱਸੀ, ਯਾਦਵਿੰਦਰ ਸਿੰਘ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਗੁਰਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
ਐਮ.ਜੀ.ਅਸ਼ੋਕਾ ਗਰਲਜ਼ ਸਕੂਲ
ਫ਼ਤਹਿਗੜ੍ਹ ਸਾਹਿਬ, (ਬਲਜਿੰਦਰ ਸਿੰਘ)-ਐਮ.ਜੀ.ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਤੇ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਸਾਇੰਸ ਗਰੁੱਪ 'ਚੋਂ 5 ਵਿਦਿਆਰਥਣਾਂ, ਕਾਮਰਸ 'ਚੋਂ 8 ਅਤੇ ਆਰਟਸ 'ਚੋਂ 9 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੁਸ਼ਨਾਇਆ ਹੈ | ਜਿਨ੍ਹਾਂ 'ਚੋਂ ਨਵਨੀਤ ਕੌਰ 96.5 ਫ਼ੀਸਦੀ ਅੰਕ ਹਾਸਿਲ ਕਰਨ ਦੇ ਬਾਵਜੂਦ ਤਿੰਨ ਅੰਕਾਂ ਦੇ ਫ਼ਰਕ ਨਾਲ ਮੈਰਿਟ 'ਚ ਆਉਣ ਤੋਂ ਰਹਿ ਗਈ ਹੈ, ਪਰ ਉਸ ਨੇ ਸਾਇੰਸ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜੈਸਮੀਨ ਨੇ 95.4, ਕਾਮਰਸ 'ਚੋਂ ਕਵਲਪ੍ਰੀਤ 96, ਜਸ਼ਨਪ੍ਰੀਤ 94.8, ਆਰਟਸ 'ਚੋਂ ਅਕਾਂਸ਼ਾ ਅਤੇ ਜਤਿੰਦਰ 92.8 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਸਕੂਲ ਵਿਚ ਵਿਦਿਆਰਥਣਾਂ ਨੂੰ ਵਧੀਆ ਵਾਤਾਵਰਨ ਅਤੇ ਸਿੱਖਿਆ ਨਾਲ ਸੰਬੰਧਿਤ ਸਾਰੀਆਂ ਸਹੂਲਤਾਂ ਉਪਲਬਧ ਕਰਵਾਉਣ ਬਦਲੇ ਅਸ਼ੋਕਾ ਟਰੱਸਟ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਅੰਜੂ ਕੌੜਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ 'ਤੇ ਅਸ਼ੋਕਾ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੂਦ, ਮੈਨੇਜਰ ਪ੍ਰੋ.ਨਰਿੰਦਰ ਸੂਦ, ਮੈਂਬਰ ਰਾਜੀਵ ਦੱਤਾ, ਸੁਭਾਸ਼ ਸੂਦ, ਸੁਰਿੰਦਰ ਭਾਰਦਵਾਜ, ਮਨੀਸ਼ ਮੈਂਗੀ, ਤਰਸੇਮ ਖੁੱਲਰ, ਪ੍ਰੋ.ਅਸ਼ੋਕ ਸੂਦ, ਪ੍ਰੋ. ਸੰਤੋਸ਼ ਭਾਰਦਵਾਜ, ਅਮਿੱਤ ਵਿਨਾਇਕ, ਨਰੇਸ਼ ਘਈ ਨੇ ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚੋਂ ਸਫਲ ਰਹਿਣ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਕੂਲ ਦੀਆਂ ਅਧਿਆਪਕਾਂ ਹਰਪ੍ਰੀਤ ਕੌਰ, ਨੀਲਮ ਰਾਣੀ, ਰੇਖਾ ਪੁਰੀ, ਵਿਜੈ ਸ਼ਰਮਾ, ਰੀਤਿਕਾ ਸ਼ਰਮਾ, ਅਨੀਤਾ ਅਰੋੜਾ, ਮੀਨੁ ਸੁਰਜਨ, ਅਲਕਾ ਅਰੋੜਾ, ਸੁਨੈਨਾ ਰਾਣੀ, ਹਰਸਿਮਰਨ ਕੌਰ, ਕਨਿਕਾ ਸ਼ਰਮਾ ਵੀ ਹਾਜ਼ਰ ਸਨ |
ਲਿਟਲ ਏਾਜਲਸ ਸਕੂਲ
ਸੰਘੋਲ, (ਪਰਮਵੀਰ ਸਿੰਘ)-ਲਿਟਲ ਏਾਜਲਸ ਸਕੂਲ ਸੰਘੋਲ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਡਾਇਰੈਕਟਰ ਮਨਪ੍ਰੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਉਨ੍ਹਾਂ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਪ੍ਰਾਪਤੀ 'ਤੇ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ 'ਚ ਸਮਨਪ੍ਰੀਤ ਕੌਰ, ਲਵਲੀਨ ਕੌਰ ਅਤੇ ਤਰਵਿੰਦਰ ਮੋਹਰੀ ਰਹੇ | ਇਸੇ ਤਰ੍ਹਾਂ ਆਰਟਸ ਗਰੁੱਪ 'ਚ ਸਤਿੰਦਰ ਕੌਰ, ਰਮਨਦੀਪ ਕੌਰ ਅਤੇ ਜੋਬਨਪ੍ਰੀਤ ਕੌਰ ਮੋਹਰੀ ਰਹੇ | ਸਾਇੰਸ ਗਰੁੱਪ 'ਚ ਹਰਜੋਤ ਕੌਰ, ਹਰਸ਼ੀਤਾ, ਪਵਨਜੋਤ ਕੌਰ, ਸਤਵਿੰਦਰ ਕੌਰ, ਮੁਸਕਾਨਪ੍ਰੀਤ ਕੌਰ, ਵਿਵੇਕ ਕੁਮਾਰ, ਕਰਮਨਜੋਤ ਸਿੰਘ ਅਤੇ ਹਰਮਨ ਕੌਰ ਨੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ |
ਸਰਕਾਰੀ ਸਕੂਲ ਸਿੱਧੂਪੁਰ ਕਲਾਂ
ਸੰਘੋਲ, (ਗੁਰਨਾਮ ਸਿੰਘ ਚੀਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰ. ਪਵਨ ਕੁਮਾਰ ਨੇ ਦੱਸਿਆ ਕਿ ਸਕੂਲ ਦੇ 15 ਵਿਦਿਆਰਥੀ ਨੇ ਪ੍ਰੀਖਿਆ 'ਚ ਭਾਗ ਲਿਆ ਸੀ, ਜਿਨ੍ਹਾਂ 'ਚੋਂ ਕਿ 13 ਵਿਦਿਆਰਥੀਆਂ ਨੇ ਪਹਿਲੀ ਪੁਜ਼ੀਸ਼ਨ ਤੇ 2 ਵਿਦਿਆਰਥੀਆਂ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ, ਜਿਸ ਦੌਰਾਨ ਜਸ਼ਨਪ੍ਰੀਤ ਕੌਰ ਅਤੇ ਨਵਜੋਤ ਕੌਰ ਨੇ ਸਕੂਲ 'ਚੋਂ ਪਹਿਲਾ ਸਥਾਨ , ਪਵਨਦੀਪ ਸਿੰਘ ਨੇ ਦੂਜਾ ਸਥਾਨ ਤੇ ਨਵਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬੱਚਿਆਂ ਦੇ ਮਾਪਿਆਂ ਨੇ ਇਸ ਪ੍ਰਾਪਤੀ ਦਾ ਸਿਹਰਾ ਪਿ੍ੰਸੀਪਲ ਪਵਨ ਕੁਮਾਰ ਤੇ ਸਕੂਲ ਸਟਾਫ਼ ਰਮਨਜੀਤ ਸਿੰਘ, ਅਮਰਜੀਤ ਸਿੰਘ, ਕਰਮਜੀਤ ਕੌਰ, ਰਵਿੰਦਰ ਸਿੰਘ (ਸਾਰੇ ਲੈਕਚਰਾਰ) ਤੇ ਸੀਮਾ ਦੀ ਮਿਹਨਤ ਨੂੰ ਦਿੱਤਾ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ
ਖਮਾਣੋਂ, (ਮਨਮੋਹਨ ਸਿੰਘ ਕਲੇਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਨੇ ਬਾਰ੍ਹਵੀਂ ਮੈਡੀਕਲ ਗਰੁੱਪ ਦੇ ਇਮਤਿਹਾਨ ਵਿਚ 85.2 ਫ਼ੀਸਦੀ ਅੰਕ ਹਾਸਲ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸੰਬੰਧੀ ਖ਼ੁਸ਼ੀ ਸਾਂਝੀ ਕਰਦੇ ਹੋਏ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਹਰਸ਼ਦੀਪ ਸਿੰਘ ਵਲੋਂ ਚੰਗੇ ਅੰਕ ਪ੍ਰਾਪਤ ਕਰਨ ਤੇ ਪਰਿਵਾਰਕ ਮੈਂਬਰ ਹਰਸ਼ਦੀਪ ਸਿੰਘ ਦੀ ਮਾਤਾ ਸਤਵਿੰਦਰ ਕੌਰ, ਦਾਦਾ ਅਜੀਤ ਸਿੰਘ, ਦਾਦੀ ਹਰਪਾਲ ਕੌਰ ਤੇ ਹੋਰ ਪਰਿਵਾਰ ਦੇ ਮੈਂਬਰ ਬਹੁਤ ਖ਼ੁਸ਼ ਹਨ | ਇਸ ਦਾ ਸਿਹਰਾ ਹਰਸ਼ਦੀਪ ਸਿੰਘ ਅਤੇ ਉਸ ਦੇ ਅਧਿਆਪਕਾਂ ਸਿਰ ਦਿੰਦੇ ਹਨ |
ਸੰਘੋਲ, 25 ਮਈ (ਗੁਰਨਾਮ ਸਿੰਘ ਚੀਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਨਤੀਜਿਆਂ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸਕੂਲ ਖੰਟ-ਮਾਨਪੁਰ ਦੀ ਵਿਦਿਆਰਥਣ ਜਿਸ ਨੇ ਕਿ ਕਾਮਰਸ ਗਰੁੱਪ 'ਚ 500 'ਚੋਂ 486 ਅੰਕ (97.20 ਫ਼ੀਸਦੀ) ਪ੍ਰਾਪਤ ਕਰਕੇ ਪੰਜਾਬ 'ਚੋਂ 14ਵਾਂ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX