ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਿਰਜਾਜਾਨ
ਬਟਾਲਾ, 25 ਮਈ (ਕਾਹਲੋਂ)-ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਮਿਰਜਾਜਾਨ 12ਵੀਂ ਜਮਾਤ (ਸਾਇੰਸ ਤੇ ਕਾਮਰਸ ਗਰੁੱਪ) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ...
ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਔਜਲਾ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰਦਾਸਪੁਰ, (ਆਰਿਫ਼)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ ਵਿਚੋਂ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਔਜਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਪਿ੍ੰਸੀਪਲ ਕੰਵਲਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ 40 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ, ਜਿਨ੍ਹਾਂ 'ਚ ਉਦੈਪ੍ਰੀਤ ਸਿੰਘ ਨੇ 94.8 ਫ਼ੀਸਦੀ, ਕਰਮਨਪ੍ਰੀਤ ਕੌਰ ਨੇ 94.2 ਫ਼ੀਸਦੀ, ਨਿਮਰਤ ਸਿੰਘ ਨੇ 94 ਫ਼ੀਸਦੀ, ਨਵਨੀਤ ਕੌਰ ਨੇ 93.6 ਫ਼ੀਸਦੀ, ਪਲਵੀ ਨੇ 93.4 ਫ਼ੀਸਦੀ, ਮਹਿਕਦੀਪ ਕੌਰ ਨੇ 93.2 ਫ਼ੀਸਦੀ, ਸ਼ੁੱਭਲੀਨ ਕੌਰ ਨੇ 93 ਫ਼ੀਸਦੀ, ਸੁਰਖ਼ਾਬ ਸਿੰਘ ਨੇ 92.6 ਫ਼ੀਸਦੀ, ਗੁਰਨੂਰ ਕੌਰ, ਪਲਕਪ੍ਰੀਤ ਕੌਰ, ਦਮਨਪ੍ਰੀਤ ਕੌਰ, ਜਪਲੀਨ ਕੌਰ ਨੇ 92 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜਦੋਂ ਕਿ 64 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅਤੇ 8 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਕੰਵਲਜੀਤ ਕੌਰ ਤੇ ਚੇਅਰਮੈਨ ਜਗਤਾਰ ਸਿੰਘ ਸਿੱਧੂ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਵਧਾਈ ਦਿੰਦੇ ਹੋਏ ਬੱਚਿਆਂ ਦੇ ਚੰਗੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ
ਜੌੜਾ ਛੱਤਰਾਂ, (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚੋਂ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਸਕੂਲ ਦੀ ਵਿਦਿਆਰਥਣ ਪ੍ਰੀਆ ਨੇ 95.8 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਪ੍ਰੀਆ ਨੇ 95.2 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਮੇਘਨਾ ਤੇ ਤਨਬੀਰ ਨੇ 95 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਜਦੋਂ ਕਿ ਪਵਨ ਨੇ 94.8 ਫ਼ੀਸਦੀ, ਮੁਸਕਾਨਪ੍ਰੀਤ ਨੇ 94.6 ਫ਼ੀਸਦੀ, ਸਹਿਜਪ੍ਰੀਤ ਨੇ 95.2 ਫ਼ੀਸਦੀ, ਗੁਰਮੀਤ ਨੇ 92.4 ਫ਼ੀਸਦੀ, ਕਰਮਦੀਪ ਨੇ 92 ਫ਼ੀਸਦੀ, ਸਹਿਜਪ੍ਰੀਤ ਨੇ 91.8 ਫ਼ੀਸਦੀ, ਜਸਪ੍ਰੀਤ, ਅਮਿਤ ਤੇ ਦਮਨਪ੍ਰੀਤ ਨੇ 91.4 ਫ਼ੀਸਦੀ, ਜਸਪ੍ਰੀਤ ਨੇ 91 ਫ਼ੀਸਦੀ, ਗ਼ੌਰੀ ਨੇ 90.6 ਫ਼ੀਸਦੀ ਅੰਕ ਹਾਸਲ ਕੀਤੇ ਹਨ | ਸਕੂਲ ਦੇ ਚੇਅਰਮੈਨ ਰਣਦੀਪ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ਼, ਵਿਦਿਆਰਥੀਆਂ ਤੇ ਮਾਪਿਆਂ ਨੰੂ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਕੋਹਿਨੂਰ ਐੱਮ.ਐੱਨ. ਪਬਲਿਕ ਸਕੂਲ ਕਾਦੀਆਂ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
ਕਾਹਨੂੰਵਾਲ, (ਕੁਲਦੀਪ ਸਿੰਘ ਜਾਫਲਪੁਰ)-ਸਿੱਖਿਆ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਕੋਹਿਨੂਰ ਐੱਮ.ਐੱਨ. ਪਬਲਿਕ ਸਕੂਲ ਕਾਦੀਆਂ ਦਾ 12ਵੀਂ ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ | ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦੋਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਸ਼੍ਰੀਮਤੀ ਰਣਜੀਤ ਕੌਰ ਕੋਹਾੜ ਵਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਇਸ ਵਧੀਆ ਨਤੀਜੇ ਲਈ ਮੁਬਾਰਕਬਾਦ ਦਿੱਤੀ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਜੈਸਮੀਨ ਕੌਰ ਨੇ 500/474 ਪਹਿਲਾ, ਸਿਮਰਨਜੀਤ ਕੌਰ ਨੇ 469 ਅੰਕਾਂ ਨਾਲ ਦੂਸਰਾ ਅਤੇ ਹਰਨੀਤ ਕੌਰ, ਨਵਰੂਪ ਕੌਰ ਤੇ ਗੌਰਵ ਕੁਮਾਰ ਨੇ 468 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਹੀ ਤਰ੍ਹਾਂ ਆਰਟਸ ਗਰੁੱਪ ਦਿਵਿਆ ਸੇਠ ਨੇ 93 ਫ਼ੀਸਦੀ ਨਾਲ ਪਹਿਲਾ, ਲਵਪ੍ਰੀਤ ਸਿੰਘ 91 ਫ਼ੀਸਦੀ ਨਾਲ ਦੂਸਰਾ, ਮਹਿਕਪ੍ਰੀਤ ਸਿੰਘ ਨੇ 90 ਫ਼ੀਸਦੀ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੇ ਵੀ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਸਕੂਲ ਪ੍ਰਬੰਧਕ ਕਮੇਟੀ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਜਸਬੀਰ ਗੁਪਤਾ, ਮੈਡਮ ਗੀਤਾ ਕੁਮਾਰੀ, ਮਨਵੀਰ ਕੌਰ, ਮਨਦੀਪ ਕੌਰ, ਪੂਜਾ ਰਾਣੀ, ਅਮਰਦੀਪ ਕੌਰ, ਡਿੰਪਲ ਕੁਮਾਰੀ, ਮਧੂਬਾਲਾ, ਬਲਜੀਤ ਕੌਰ ਅਤੇ ਇੰਦੂ ਬਾਲਾ ਆਦਿ ਵੀ ਹਾਜ਼ਰ ਸਨ |
ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਚੀਫ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਪਿ੍ੰਸੀਪਲ ਮੈਡਮ ਮਧੂ ਸਾਵਲ ਨੇ ਦੱਸਿਆ ਕਿ ਸਕੂਲ ਦੇ ਕੁੱਲ 65 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਸ ਵਿਚ 25 ਵਿਦਿਆਰਥੀਆਂ ਨੇ ਕਾਮਰਸ , 22 ਵਿਦਿਆਰਥੀਆਂ ਨੇ ਮੈਡੀਕਲ, ਨਾਨ-ਮੈਡੀਕਲ ਅਤੇ 18 ਵਿਦਿਆਰਥੀਆਂ ਨੇ ਆਰਟਸ ਵਿਸੇ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ | ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਤਰਲੋਚਨ ਸਿੰਘ, ਦਰਸ਼ਨ ਸਿੰਘ ਐੱਸ.ਡੀ.ਓ. ਅਤੇ ਪਿ੍ੰਸੀਪਲ ਮਧੂ ਸਾਵਲ ਨੇ ਸਕੂਲ ਦੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਜਿੱਥੇ ਮੁਬਾਰਕਬਾਦ ਦਿੱਤੀ, ਉਥੇ ਨਾਲ ਹੀ ਅਗਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਮੀਰੀ-ਪੀਰੀ ਸਕੂਲ ਡੇਹਰੀਵਾਲ ਦਰੋਗਾ ਦਾ ਨਤੀਜਾ ਰਿਹਾ ਸ਼ਾਨਦਾਰ
ਡੇਹਰੀਵਾਲ ਦਰੋਗਾ, (ਹਰਦੀਪ ਸਿੰਘ ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜੇ 'ਚੋਂ ਮੀਰੀ-ਪੀਰੀ ਸੀਨੀਅਰ ਸੈਕੰਡਰੀ ਸਕੂਲ ਅੱਡਾ ਡੇਹਰੀਵਾਲ ਦਰੋਗਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ | ਸਕੂਲ ਦੇ ਡਾਇਰੈਕਟਰ ਸੁਰਿੰਦਰ ਸਿੰਘ ਕੁਹਾੜ ਨੇ ਦੱਸਿਆ ਕਿ ਬੋਰਡ ਦੇ ਐਲਾਨੇ 12ਵੀਂ ਦੇ ਨਤੀਜੇ ਵਿਚ ਸਾਡੇ ਸਕੂਲ ਦੀ ਨਵਰੀਤ ਕੌਰ ਨੇ 473/500 ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ 80 ਫ਼ੀਸਦੀ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |
ਸ੍ਰੀ ਗੁਰੂ ਤੇਗ ਬਹਾਦਰ ਸਕੂਲ ਦੀਆਂ ਵਿਦਿਆਰਥੀਆਂ ਨੇ 12ਵੀਂ ਦੇ ਨਤੀਜਿਆਂ 'ਚ ਮਾਰੀਆਂ ਮੱਲ੍ਹਾਂ
ਕਾਹਨੂੰਵਾਨ, (ਕੁਲਦੀਪ ਸਿੰਘ ਜਾਫਲਪੁਰ)-ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਜੋਗੀ ਚੀਮਾ ਦੇ ਵਿਦਿਆਰਥੀਆਂ ਨੇ ਪੰਜਾਬ ਬੋਰਡ ਦੇ 12ਵੀਂ ਸ਼੍ਰੇਣੀ ਦੇ ਆਏ ਨਤੀਜਿਆਂ ਵਿਚੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਵਿਦਿਆਰਥੀਆਂ ਨੇ ਵਧੀਆ ਨਤੀਜੇ ਪੇਸ਼ ਕਰਦਿਆਂ ਸਾਇੰਸ ਗਰੁੱਪ ਵਿਚ ਅਰਪਨਦੀਪ ਕੌਰ ਨੇ ਪਹਿਲਾ, ਗੁਰਚੇਤਨ ਕੌਰ ਅਤੇ ਅਰਸਵਿੰਦਰ ਸਿੰਘ ਛੀਨਾ ਨੇ ਦੂਸਰਾ ਅਤੇ ਹਰਮਨਜੋਤ ਕੌਰ ਬਲੱਗਣ ਨੇ ਤੀਸਰਾ ਸਥਾਨ ਹਾਸਲ ਕੀਤਾ | ਇਨ੍ਹਾਂ ਵਿਦਿਆਰਥੀਆਂ ਨੇ ਕ੍ਰਮਵਾਰ 472 ,466 ਅਤੇ 465 ਅੰਕ ਪ੍ਰਾਪਤ ਕੀਤੇ | ਆਰਟਸ ਗਰੁੱਪ ਵਿਚੋਂ ਹਰਮਨਪ੍ਰੀਤ ਸਿੰਘ ਨੇ ਪਹਿਲਾ, ਸਹਿਜਪਾਲ ਸਿੰਘ ਨੇ ਦੂਸਰਾ ਅਤੇ ਹੁਨਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਇਨ੍ਹਾਂ ਵਿਦਿਆਰਥੀਆਂ ਨੇ ਕ੍ਰਮਵਾਰ 443, 438 ਅਤੇ 431 ਅੰਕ ਪ੍ਰਾਪਤ ਕੀਤੇ | ਸਕੂਲ ਦੇ ਚੇਅਰਮੈਨ ਸੁਖਮਨਪ੍ਰੀਤ ਸਿੰਘ ਚੀਮਾਂ, ਪਿ੍ੰਸੀਪਲ ਅਸ਼ਵਨੀ ਕੁਮਾਰ ਅਤੇ ਉਪ ਪਿ੍ੰਸੀਪਲ ਪਲਵਿੰਦਰ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ 'ਤੇ ਵਧਾਈ ਦਿੱਤੀ | ਇਸ ਮੌਕੇ ਸਾਰਾ ਸਟਾਫ਼ ਹਾਜ਼ਰ ਸੀ |
ਕਲਾਸਵਾਲਾ ਖ਼ਾਲਸਾ ਸਕੂਲ ਕਾਦੀਆਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਕਾਦੀਆਂ, (ਕੁਲਵਿੰਦਰ ਸਿੰਘ)-ਕਲਾਸਵਾਲਾ ਖ਼ਾਲਸਾ ਸਕੂਲ ਕਾਦੀਆਂ ਦੀ 12ਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਕ੍ਰਮਵਾਰ +2 ਸਾਇੰਸ ਗਰੁੱਪ 'ਚੋਂ ਰਵਨੀਤ ਕੌਰ ਨੇ 93.4 ਫ਼ੀਸਦੀ ਅੰਕ ਲੈ ਕੇ ਪਹਿਲਾ, ਸੁੱਖਪ੍ਰੀਤ ਕੌਰ ਨੇ 92.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਆਂਚਲ ਨੇ 92 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ ਵਿਚੋਂ ਅਮਨਦੀਪ ਸਿੰਘ 92 ਫ਼ੀਸਦੀ ਅੰਕ ਲੈ ਕੇ ਪਹਿਲਾ, ਅਰਸ਼ਦੀਪ ਸਿੰਘ ਨੇ 91 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਏਕਮਪ੍ਰੀਤ ਕੌਰਨੇ 90 ਫ਼ੀਸਦੀ ਅੰਕਾਂ ਨਾਲ ਤੀਜਾ, ਆਰਟਸ ਗਰੁੱਪ ਵਿਚੋਂ ਗੁਰਲੀਨ ਕੌਰ ਨੇ 88 ਫ਼ੀਸਦੀ ਅੰਕਾ ਨਾਲ ਪਹਿਲਾ, ਅਰਸ਼ਦੀਪ ਕੌਰ 87.8 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਕਾਜਲ ਨੇ 87 ਫ਼ੀਸਦੀ ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸ੍ਰੀਮਤੀ ਸ਼ਾਲਿਨੀ ਦੱਤਾ ਅਤੇ ਸਕੂਲ ਪ੍ਰਬੰਧਕਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਸਮੇਤ ਸਾਰੇ ਸਟਾਫ ਨੂੰ ਵੀ ਵਧਾਈ ਦਿੱਤੀ |
ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਕਾਦੀਆਂ, (ਕੁਲਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚੋਂ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ ਸਾਰੇ ਵਿਸ਼ਿਆਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਸਟਾਫ਼ ਨੇ ਦੱਸਿਆ ਕਿ ਕਾਮਰਸ ਵਿਸ਼ੇ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 95 ਫ਼ੀਸਦੀ ਅੰਕਾਂ ਨਾਲ ਪਹਿਲਾ, ਨਵਪ੍ਰੀਤ ਕੌਰ ਨੇ 94 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਗੁਰਪ੍ਰੀਤ ਸਿੰਘ ਨੇ 92 ਫ਼ੀਸਦੀ ਅੰਕਾਂ ਨਾਲ ਤੀਸਰਾ, ਆਰਟਸ ਗਰੁੱਪ ਦੀ ਵਿਦਿਆਰਥਣ ਨਵਦੀਪ ਕੌਰ ਨੇ 93.2 ਫ਼ੀਸਦੀ ਅੰਕਾਂ ਨਾਲ ਪਹਿਲਾ, ਰੋਬਨਪ੍ਰੀਤ ਕੌਰ ਨੇ 93 ਫ਼ੀਸਦੀ ਅੰਕਾਂ ਨਾਲ ਦੂਸਰਾ ਤੇ ਪਲਕਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੇ 90 ਫ਼ੀਸਦੀ ਬਰਾਬਰ ਅੰਕਾਂ ਨਾਲ ਇਸ ਵਿਸ਼ੇ 'ਚੋਂ ਤੀਸਰਾ ਸਥਾਨ, ਨਾਨ ਮੈਡੀਕਲ ਗਰੁੱਪ ਵਿਚੋਂ ਤਰਨਪ੍ਰੀਤ ਕੌਰ ਨੇ 92 ਫੀਸਦੀ, ਸ਼ਿਵਾਲੀ 91 ਫ਼ੀਸਦੀ ਨਾਲ ਦੂਸਰੇ, ਹਰਮਨਪ੍ਰੀਤ ਕੌਰ 88.4 ਫ਼ੀਸਦੀ ਅੰਕਾਂ ਨਾਲ ਤੀਸਰੇ, ਮੈਡੀਕਲ ਗਰੁੱਪ ਵਿਚੋਂ ਪਵਨਪ੍ਰੀਤ ਕੌਰ 89.2 ਫ਼ੀਸਦੀ, ਜੈਰੀ ਉੱਲਾਹ ਅਤੇ ਗੁਰਲੀਨ ਕੌਰ 85 ਫ਼ੀਸਦੀ ਅਤੇ ਰੋਜਨਪ੍ਰੀਤ ਸਿੰਘ ਨੇ 84.8 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕ ਕਮੇਟੀ ਦੇ ਸਥਾਨਕ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਪਿ੍ੰ. ਡਾ. ਹਰਪ੍ਰੀਤ ਸਿੰਘ ਹੁੰਦਲ ਸਕੂਲ ਸਟਾਫ਼ ਲੈਕਚਰਾਰ ਦਲਜੀਤ ਕੌਰ, ਲੈਕ. ਰਵਿੰਦਰ ਸਿੰਘ, ਲੈਕ. ਬਲਵੀਰ ਕੌਰ, ਲੈਕ. ਮਿਤਾਲੀ, ਲੈਕ. ਅਨਾਮਿਕਾ, ਲੈਕ. ਅਮਤੁਲ ਮਤੀਨ, ਲੈਕ. ਰਮਨਜੀਤ ਕੌਰ, ਲੈਕ. ਪ੍ਰਭਜੋਤ ਕੌਰ, ਲੈਕ. ਗੁਰਜੀਤ ਕੌਰ ਤੇ ਸਮੂਹ ਪਾਸ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |
ਸ੍ਰੀ ਗੁਰੂ ਤੇਗ ਬਹਾਦਰ ਸਕੂਲ ਦੇ 4 ਵਿਦਿਆਰਥੀ ਮੈਰਿਟ 'ਚ ਆਉਣ ਅਤੇ ਨਤੀਜਾ 100 ਫ਼ੀਸਦੀ ਰਹਿਣ 'ਤੇ ਧਾਰਮਿਕ ਸਮਾਗਮ ਕਰਵਾਇਆ
ਬਟਾਲਾ, (ਹਰਦੇਵ ਸਿੰਘ ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਡੇਰਾ ਰੋਡ ਬਟਾਲਾ ਦੇ 4 ਵਿਦਿਆਰਥੀਆਂ ਨੇ ਮੈਰਿਟ 'ਚ ਆ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਇਲਾਵਾ 213 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ, ਜਿਸ 'ਚੋਂ 124 ਵਿਦਿਆਰਥੀਆਂ ਨੇ 90 ਫ਼ੀਸਦੀ ਅੰਕ ਲੈ ਕੇ ਸਕੂਲ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ | ਇਸ ਖੁਸ਼ੀ ਵਿਚ ਪ੍ਰਬੰਧਕਾਂ ਵਲੋਂ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਭਾਈ ਸੁਖਦੇਵ ਸਿੰਘ ਵਲੋਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ | ਸਕੂਲ ਚੇਅਰਮੈਨ ਜਗੀਰ ਸਿੰਘ ਕਾਹਲੋਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕੀਤੀ ਕਿ ਇਸੇ ਤਰ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਹਨਤ ਕਰਨ ਦਾ ਬਲ ਬਖਸ਼ੋ | ਇਸ ਸਕੂਲ ਦੀ ਸ਼ੁਭਨੀਤ ਕੌਰ ਨੇ ਸੂਬੇ ਭਰ 'ਚੋਂ 8ਵਾਂ ਸਥਾਨ ਹਾਸਲ ਕੀਤਾ | ਸ਼ੁਭਨੀਤ ਕੌਰ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਹੋਰ ਪੜਾਈ 'ਚ ਮਿਹਨਤ ਕਰਕੇ ਡਾਕਟਰ ਬਨਣਾ ਚਾਹੁੰਦੀ ਹਾਂ | ਸਕੂਲ ਪ੍ਰਬੰਧਕਾਂ ਵਲੋਂ ਮੈਰਿਟ 'ਚ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਸਾਰੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਪਿ੍ੰਸੀਪਲ ਲਵਪ੍ਰੀਤ ਸਿੰਘ ਕਾਹਲੋਂ, ਉਪ ਪਿ੍ੰਸੀਪਲ ਡੌਲੀ ਕਾਹਲੋਂ, ਲੈਕ. ਹਰਪ੍ਰੀਤ ਕੌਰ, ਮਨਮੀਤ ਕੌਰ, ਰਾਕੇਸ਼ ਕੁਮਾਰ, ਮਨਿੰਦਰ ਕੌਰ, ਰਣਜੀਤ ਕੌਰ, ਜੋਤੀ ਮਹਾਜਨ, ਸੀਮਾ, ਪਰਮਜੀਤ ਕੌਰ, ਲਕਸ਼ਮੀ, ਨਤਾਸ਼ਾ ਸ਼ਰਮਾ, ਬਲਵਿੰਦਰ ਸਿੰਘ, ਅਮਰਪ੍ਰੀਤ ਕੌਰ, ਮੋਨਿਕਾ, ਹਰਪ੍ਰੀਤ ਕੌਰ, ਰਜਿੰਦਰ ਕੌਰ ਆਦਿ ਹਾਜ਼ਰ ਸਨ |
ਸ੍ਰੀ ਯੋਗੀਰਾਜ ਬਾਵਾ ਲਾਲ ਜੀ ਮੈਮੋਰੀਅਲ ਸਕੂਲ ਧਿਆਨਪੁਰ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਧਿਆਨਪੁਰ, (ਕੁਲਦੀਪ ਸਿੰਘ ਸੋਨੂੰ)-ਸ੍ਰੀ ਯੋਗੀਰਾਜ ਬਾਵਾ ਲਾਲ ਜੀ ਮੈਮੋਰੀਅਲ ਸਕੂਲ ਧਿਆਨਪੁਰ ਦਾ ਬਾਰ੍ਹਵੀਂ ਕਲਾਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ | ਸੰਸਥਾ ਦੇ ਐਮ.ਡੀ. ਰਾਜੇਸ਼ ਕੁਮਾਰ, ਅਸ਼ਵਨੀ ਸ਼ਰਮਾ ਅਤੇ ਰਵੀਕਾਂਤ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ 'ਚੋਂ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਸਪਨਦੀਪ ਕੌਰ ਨੇ 479/500, ਸਮਰੀਨ ਕੌਰ 477, ਪੱਲਵੀ 475 ਅੰਕ, ਸਮੀਕਸ਼ਾ 474 ਅੰਕ, ਅਨੀਤਾ 472, ਸਨਾ ਮਸੀਹ 472, ਜਸ਼ਨਪ੍ਰੀਤ ਕੌਰ 471, ਜਸ਼ਨਪ੍ਰੀਤ ਕੌਰ 469, ਜਸਪ੍ਰੀਤ ਕੌਰ 468, ਕਾਜਲ ਸੋਨੀ 466, ਜਸਪ੍ਰੀਤਪਾਲ ਕੌਰ 468, ਜਪਲੀਨ ਕੌਰ 467 ਅਤੇ ਨਵਰੂਪ ਸਿੰਘ 465 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਨੇ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੇ ਪ੍ਰਬੰਧਕਾਂ ਦੀ ਯੋਗ ਅਗਵਾਈ 'ਚ ਮਿਹਨਤੀ ਸਟਾਫ਼ ਨੂੰ ਜਾਂਦਾ ਹੈ | ਇਸ ਮੌਕੇ ਪਿ੍ੰਸੀਪਲ ਮਲਕੀਤ ਸਿੰਘ, ਪਵਨ ਸ਼ਰਮਾ, ਨਰਿੰਦਰ ਕੁਮਾਰ, ਮਨਦੀਪ ਸਿੰਘ, ਪਲਵਿੰਦਰ ਸਿੰਘ, ਸਰਬਜੀਤ ਸਿੰਘ, ਟਵੀਜ਼ੀ, ਜਤਿੰਦਰ ਕੌਰ, ਕੰਵਲਜੀਤ ਕੌਰ, ਹਰਪ੍ਰੀਤ ਕੌਰ, ਸ਼ਵੇਤਾ, ਰਾਜਵਿੰਦਰ ਕੌਰ ਅਤੇ ਸਵਿਤਾ ਸਮੇਤ ਬੱਚੇ ਤੇ ਅਧਿਆਪਕ ਹਾਜ਼ਰ ਸਨ |
ਐੱਫ.ਸੀ. ਵਰਮਾ ਸਕੂਲ ਭੰਡਾਰੀ ਗੇਟ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਬਟਾਲਾ, (ਕਾਹਲੋਂ)-ਐੱਫ.ਸੀ. ਵਰਮਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੰਡਾਰੀ ਗੇਟ ਬਟਾਲਾ ਦੇ ਮੈਨੇਜਿੰਗ ਡਾਇਰੈਕਟਰ ਸ਼ਸ਼ੀ ਭੂਸ਼ਣ ਵਰਮਾ ਨੇ ਦੱਸਿਆ ਕਿ 12ਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਅਸ਼ੂ ਵਰਮਾ ਨੇ ਦੱਸਿਆ ਕਿ ਦਿਸ਼ਾਦੀਪ ਨੇ 93 ਫ਼ੀਸਦੀ ਅੰਕ ਲੈ ਕੇ ਪਹਿਲਾ, ਐਮੀ ਸਹਦੇਵ ਅਤੇ ਗੁਰਨੂਰ ਕੌਰ ਨੇ 92 ਫ਼ੀਸਦੀ ਅੰਕ ਲੈ ਕੇ ਦੂਜਾ, ਅੰਸ਼ੂ ਤਿਵਾੜੀ, ਜਸਮੀਨ ਕੌਰ, ਕੋਮਲਪ੍ਰੀਤ, ਨਵਨੀਤ ਅਤੇ ਆਯੂਸ਼ ਨੇ 91 ਫ਼ੀਸਦੀ ਅੰਕ ਲੈ ਕੇ ਤੀਜਾ ਅਤੇ ਮਾਨਵ ਕਾਲੀਆ 90 ਫ਼ੀਸਦੀ ਲੈ ਕੇ ਚੌਥਾ ਸਥਾਨ ਹਾਸਲ ਕੀਤਾ | ਸਕੂਲ ਦੇ ਪਿ੍ੰਸੀਪਲ ਅਸ਼ੂ ਵਰਮਾ, ਡਾਇਰੈਕਟਰ ਗੌਰਵ ਵਰਮਾ, ਸਕੂਲ ਦੀ ਮੁੱਖ ਅਧਿਆਪਕ ਪੂਨਵ ਨੇ ਇਨ੍ਹਾਂ ਬੱਚਿਆਂ ਦੀ ਸਫ਼ਲਤਾ 'ਤੇ ਵਧਾਈ ਦਿੱਤੀ | ਇਹ ਸਾਡੀ ਸਫ਼ਲਤਾ ਦਾ ਯੋਗਦਾਨ ਸਕੂਲ ਦੇ ਪ੍ਰਬੰਧਕਾਂ ਤੇ ਸਟਾਫ਼ ਨੂੰ ਜਾਂਦਾ ਹੈ | ਇਸ ਮੌਕੇ ਇੰਚਾਰਜ ਦਵਿੰਦਰ, ਐਲ.ਪੀ.ਯੂ. ਇੰਚਾਰਜ ਦੀਪਕ, ਸੇਖਰ, ਰਜਨੀ, ਮਿਨਾਕਸ਼ੀ, ਹਰਜੋਤ ਆਦਿ ਹਾਜ਼ਰ ਸਨ |
ਕੇ.ਕੇ. ਮਹਾਜਨ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
ਬਟਾਲਾ, (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚ ਕੇ.ਕੇ. ਮਹਾਜਨ ਆਦਰਸ਼ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਪ੍ਰਤੀਕ ਅੰਗੂਰਾਲਾ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੇ ਕਾਮਰਸ ਗਰੁੱਪ ਵਿਚ ਪਹਿਲਾ, ਤਿ੍ਪਤੀ ਨੇ 93.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਦੂਜਾ, ਸੰਧਿਆ ਨੇ 92.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਸਾਇੰਸ ਗਰੁੱਪ ਵਿਚ ਦਿਲਰਾਜ ਕੌਰ ਨੇ 91.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਅੰਸ਼ਦੀਪ ਸਿੰਘ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਜਸ਼ਨਦੀਪ ਸਿੰਘ ਨੇ 88 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਸਰਾ, ਜੈਦੀਪ ਸਿੰਘ ਨੇ 88 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ, ਆਰਟਸ ਗਰੁੱਪ ਵਿਚੋਂ ਅਨਮੋਲਪ੍ਰੀਤ ਸਿੰਘ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਅਕਾਸ਼ਦੀਪ ਸਿੰਘ ਨੇ 90.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਜਸਪ੍ਰੀਤ ਕੌਰ ਨੇ 88.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਜਗਤਪਾਲ ਮਹਾਜਨ ਅਤੇ ਮੈਨੇਜਰ ਪਿ੍ੰਸੀਪਲ ਰੀਤੂ ਮਹਾਜਨ ਨੇ ਸਕੂਲ ਸਟਾਫ਼, ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ |
ਸ੍ਰੀ ਦਸਮੇਸ਼ ਸਕੂਲ ਕਾਦੀਆਂ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
ਬਟਾਲਾ, (ਕਾਹਲੋਂ)-ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵਿਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ, ਜਿਸ ਵਿਚ ਸਿਮਰਜੀਤ ਕੌਰ (ਸਾਇੰਸ) ਸਪੁੱਤਰੀ ਰਸ਼ਪਾਲ ਸਿੰਘ, ਸਨੇਹਾ (ਸਾਇੰਸ) ਸਪੁੱਤਰੀ ਬਲਦੇਵ ਰਾਜ ਨੇ 94 ਫ਼ੀਸਦੀ ਨੰਬਰ ਲੈ ਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਨੰਬਰ ਹਾਸਲ ਕੀਤੇ, ਜਿਸ ਵਿਚ ਸੁਮਨਪ੍ਰੀਤ ਕੌਰ (ਕਾਮਰਸ) ਨੇ 90 ਫ਼ੀਸਦੀ ਨੰਬਰ ਲੈ ਕੇ ਪਹਿਲਾ, ਅਮਿਤੋਜਨੂਰ ਕੌਰ, ਅੰਮਿ੍ਤਬੀਰ ਕੌਰ, ਹਰਪ੍ਰੀਤ ਕੌਰ, ਕੁਲਜੀਤ ਕੌਰ, ਸਿਮਰਨ ਕੌਰ, ਹਰਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਅੰਸ਼ੂ ਭਗਤ, ਰਣਵੀਰ ਸਿੰਘ ਨੇ ਦੂਜਾ, ਲਵਪ੍ਰੀਤ ਕੌਰ, ਮਹਿਕਦੀਪ ਕੌਰ, ਸ਼ਿਲਪਾ, ਤਰਨਪ੍ਰੀਤ ਕੌਰ, ਕਰਨਕੀਰ, ਮਹਿਕਪ੍ਰੀਤ ਕੌਰ, ਕੰਵਲਪ੍ਰੀਤ ਸਿੰਘ, ਸਾਹਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਅੱਵਲ ਰਹੇ ਵਿਦਿਆਰਥੀਆਂ ਨੂੰ ਸਕੂਲ ਡਾਇਰੈਕਟਰ ਪਰਮਜੀਤ ਕੌਰ ਸੰਧੂ ਨੇ ਵਧਾਈ ਦਿੰਦਿਆਂ ਭਵਿੱਖ ਵਿਚ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਪ ਪਿ੍ੰਸੀਪਲ ਗੁਰਪ੍ਰੀਤ ਕੌਰ, ਸੀਨੀਅਰ ਅਧਿਆਪਕ ਕੰਵਲਜੀਤ ਕੌਰ, ਪਰਮਬੀਰ ਕੌਰ, ਮਨਪ੍ਰੀਤ ਕੌਰ, ਹਰਦੀਪ ਸਿੰਘ, ਸੁਨੀਲ ਠਾਕੁਰ, ਪੂਜਾ ਗੁਪਤਾ, ਪ੍ਰੀਤੀ, ਮੁਖਤਾਰ ਸਿੰਘ ਆਦਿ ਹਾਜ਼ਰ ਸਨ |
ਬਾਬਾ ਨਾਂਗਾ ਪਬਲਿਕ ਸਕੂਲ ਭੋਮਾ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
ਘੁਮਾਣ, (ਬੰਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਬਾਬਾ ਨਾਂਗਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੋਮਾ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਾਇੰਸ ਵਿਸ਼ੇ ਦੀ ਵਿਦਿਆਰਥਣ ਮੁਸਕਾਨ ਕੌਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਨਵਨੀਤ ਕੌਰ ਤੇ ਹਰਪ੍ਰੀਤ ਕੌਰ ਨੇ 90.5 ਫ਼ੀਸਦੀ ਤੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸੰਦੀਪ ਕੌਰ, ਮਨਪ੍ਰੀਤ ਕੌਰ, ਜਤਿੰਦਰ ਕੌਰ, ਖੁਸ਼ਪ੍ਰੀਤ ਕੌਰ ਅਤੇ ਅਨਮੋਲਪ੍ਰੀਤ ਕੌਰ ਨੇ ਸਾਇੰਸ ਵਿਸ਼ੇ ਵਿਚ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਹਿਊਮੈਨਟੀਜ ਗਰੁੱਪ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨਵਰਾਜ ਸਿੰਘ ਨੇ 88 ਫ਼ੀਸਦੀ, ਰਮਨਦੀਪ ਕੌਰ ਨੇ 87 ਫ਼ੀਸਦੀ, ਨਵਤੇਜ ਸਿੰਘ ਨੇ 86 ਫ਼ੀਸਦੀ ਤੇ ਅਮਨਪ੍ਰੀਤ ਕੌਰ ਨੇ ਵਧੀਆ ਨੰਬਰ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰ. ਸ੍ਰੀਮਤੀ ਹਰਜੀਤ ਕੌਰ ਤੇ ਕਮੇਟੀ ਦਾ ਪ੍ਰਧਾਨ ਬਾਬਾ ਦਲਬੀਰ ਸਿੰਘ ਭੋਮਾ ਨੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਸਮੂਹ ਸਟਾਫ਼ ਕਮੇਟੀ ਮੈਂਬਰ ਹਾਜ਼ਰ ਸਨ |
ਫਤਹਿਗੜ੍ਹ ਚੂੜੀਆਂ, 25 ਮਈ (ਐੱਮ.ਐੱਸ. ਫੁੱਲ)-ਅੱਜ ਇੱਥੇ ਬਲਾਕ ਫਤਹਿਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ, ਮੰਜਿਆਂਵਾਲੀ, ਮਲਕਵਾਲ, ਦਾਬਾਂਵਾਲੀ, ਖੋਖਰ, ਪਿਡੀ, ਤੇਜਾ ਕਲਾਂ ਅਤੇ ਜਾਂਗਲਾ ਪਿੰਡਾਂ ਦੇ ਮਜ਼ਦੂਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਮਨਰੇਗਾ ਦਾ ...
ਬਟਾਲਾ, 25 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜੇ 'ਚੋਂ ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਉਗਰੇਵਾਲ (ਦਾਲਮ ਨੰਗਲ) ਦੇ ਸਾਰੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਨੰਬਰ ਲੈ ਕੇ ਸਕੂਲ ਤੇ ...
ਕਲਾਨੌਰ, 25 ਮਈ (ਪੁਰੇਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਹੋਣਹਾਰ ਵਿਦਿਆਰਥਣ ਮਹਿਕਦੀਪ ਕੌਰ ਵਾਸੀ ਪਿੰਡ ਮੁਸਤਫ਼ਾਪੁਰ ਨੇ ਹਿਊਮੈਨਿਟੀਜ਼ ਗਰੁੱਪ 'ਚੋਂ ...
ਬਟਾਲਾ, 25 ਮਈ (ਕਾਹਲੋਂ)-ਆਬਕਾਰੀ ਵਿਭਾਗ ਨੇ ਸਰਕਲ ਬਟਾਲਾ ਅਧੀਨ ਆਉਂਦੇ ਪਿੰਡ ਹਸਨਪੁਰਾ ਤੋਂ ਛਾਪੇਮਾਰੀ ਦੌਰਾਨ 80 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ਰਾਜਿੰਦਰਾ ਵਾਈਨ ਦੇ ਜੀ.ਐੱਮ. ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ...
ਕਾਲਾ ਅਫਗਾਨਾ, 25 ਮਈ (ਅਵਤਾਰ ਸਿੰਘ ਰੰਧਾਵਾ)-ਥਾਣਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਨੰਦਿਆਂਵਾਲ ਦੀ ਬਿਨਾਂ ਦੱਸੇ ਸ਼ਾਮ ਨੂੰ ਘਰੋਂ ਬਾਹਰ ਗਈ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਲਾਤ 'ਚ ਮੌਤ ਹੋ ਗਈ | ਮਿ੍ਤਕ ਦੀ ਜੇਠਾਣੀ ਹਰਦੀਪ ਕੌਰ ਪਤਨੀ ਬਲਵਿੰਦਰ ਸਿੰਘ ਨੇ ...
ਬਟਾਲਾ, 25 ਮਈ (ਕਾਹਲੋਂ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਮੈਡਮ ਕੁਲਬੀਰ ਕੌਰ ਦੀ ਅਗਵਾਈ ਵਿਚ ਜੈਵ ਵਿਭਿੰਨਤਾ ਦਿਵਸ ਮਨਾਇਆ ਗਿਆ | ਸਾਇੰਸ ਅਧਿਆਪਕਾਂ ਵਲੋਂ ਬੱਚਿਆਂ ਨੂੰ ਜੈਵ ਵਿਭਿੰਨਤਾ ਬਾਰੇ ਜਾਗਰੂਕ ਕੀਤਾ ਗਿਆ ਕਿ ਜੈਵ ਵਿਭਿੰਨਤਾ ਸਾਡੇ ਵਾਤਾਵਰਣ ਦਾ ...
ਬਟਾਲਾ, 25 ਮਈ (ਕਾਹਲੋਂ)-ਬਟਾਲਾ ਤੋਂ ਅੰਮਿ੍ਤਸਰ ਜਾ ਰਹੀ ਰੇਲ ਗੱਡੀ ਨਾਲ ਰਾਤ ਦੇ ਸਮੇਂ ਟਕਰਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਵੀ ਪੁੱਤਰ ਗੋਗਾ ਵਾਸੀ ਨਵਾਂ ਪਿੰਡ ਪੰਜ ਖੜੱਲ, ਜੋ ਰਾਤ 8:30 ਵਜੇ ਬਾਈਪਾਸ ਨੇੜੇ ਫਾਟਕ ਤੋਂ ਅੰਮਿ੍ਤਸਰ ਜਾ ਰਹੀ ਰੇਲ ...
ਕਾਹਨੂੰਵਾਨ, 25 ਮਈ (ਕੁਲਦੀਪ ਸਿੰਘ ਜਾਫਲਪੁਰ)-ਮਹਾਨ ਕੌਮੀ ਬੁੱਧੀਜੀਵੀ ਅਤੇ ਕਿਸਾਨਾਂ ਦੀ ਹਮਾਇਤੀ ਨਵਸ਼ਰਨ 'ਤੇ ਝੂਠੇ ਕੇਸ ਮੜ੍ਹਨ ਲਈ ਤਰਲੋਮੱਛੀ ਹੋ ਰਹੀ ਮੋਦੀ ਸਰਕਾਰ ਵਿਰੁੱਧ ਜਨਤਕ ਰੋਹ ਵੱਧ ਰਿਹਾ ਹੈ | ਇਸ ਰੋਹ ਦੇ ਪ੍ਰਗਟਾਵੇ ਲਈ 28 ਮਈ ਨੂੰ ਮੋਹਾਲੀ ਗੁਰਦੁਆਰਾ ...
ਬਟਾਲਾ, 25 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਬਟਾਲਾ ਇਲਾਕੇ ਦੀ ਨਾਮਵਰ ਸੰਸਥਾ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦਾ ਨਤੀਜਾ ਇਸ ਵਾਰ 100 ਫ਼ੀਸਦੀ ਆ ਕੇ ਬੇਹੱਦ ਸ਼ਾਨਦਾਰ ਰਿਹਾ | ਸਕੂਲ ਚੇਅਰਮੈਨ ...
ਜਲੰਧਰ, 25 ਮਈ (ਅਜੀਤ ਬਿਊਰੋ)-ਬੀਤੇ ਦਿਨ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਇਕ ਸੈਮੀਨਾਰ ਬੀ.ਐੱਸ.ਐੱਫ਼. ਦੇ ਪਹਿਲੇ ਡਾਇਰੈਕਟਰ ਜਨਰਲ ਸਵ. ਕੇ.ਐੱਫ.ਰੁਸਤਮ ਦੇ ਜਨਮ ਦਿਨ ਨੂੰ ਸਮਰਪਿਤ ਗਵਾਲੀਅਰ ਵਿਖੇ ਆਯੋਜਿਤ ਕੀਤਾ ਗਿਆ | ਸ੍ਰੀ ...
ਗੁਰਦਾਸਪੁਰ, 25 ਮਈ (ਆਰਿਫ਼)-ਨਗਰ ਕੌਂਸਲ ਗੁਰਦਾਸਪੁਰ ਹਾਊਸ ਦੀ ਮੀਟਿੰਗ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਵਿਚ ਕੌਂਸਲ ਦੇ ਮੀਟਿੰਗ ਹਾਲ ਵਿਚ ਹੋਈ | ਜਿਸ ਵਿਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ...
ਪਠਾਣਕੋਟ, 25 ਮਈ (ਅ.ਬ.)-ਐੱਸ.ਡੀ.ਐੱਮ. ਪਠਾਨਕੋਟ ਕਾਲਾ ਰਾਮ ਕਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਾਹਨ ਡੀਲਰ ਉਨ੍ਹਾਂ ਵਲੋਂ ਸੇਲ ਕੀਤੇ ਜਾ ਰਹੇ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਆਪਣੇ ਪੱਧਰ 'ਤੇ ਹੀ ਮੁਕੰਮਲ ਕਰ ਸਕਦੇ ...
ਪਠਾਨਕੋਟ, 25 ਮਈ (ਸੰਧੂ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਪਠਾਨਕੋਟ ਦੇ ਇੰਚਾਰਜ ਰਾਜੇਸ਼ ਵਾਘਾ, ...
ਪਠਾਨਕੋਟ, 25 ਮਈ (ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 96.71 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ ਸੂਬੇ ਭਰ ਵਿਚੋਂ ਜ਼ਿਲ੍ਹਾ ਪਠਾਨਕੋਟ ਦੇ ਦੂਜਾ ਸਥਾਨ ਹਾਸਲ ਕਰਨ 'ਤੇ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਪਠਾਨਕੋਟ ...
ਘਰੋਟਾ, 25 ਮਈ (ਸੰਜੀਵ ਗੁਪਤਾ)-ਆਜ਼ਾਦੀ ਘੁਲਾਟੀਆ ਹੰਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਇਕ ਸਨਮਾਨ ਸਮਾਗਮ ਪਿ੍ੰਸੀਪਲ ਪੰਕਜ ਮਹਾਜਨ ਦੀ ਰਹਿਨੁਮਾਈ ਹੇਠ ਹੋਇਆ | ਜਿਸ ਵਿਚ ਪੰਜਾਬ ਮੈਰਿਟ ਵਿਚ 12ਵਾਂ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਨ ...
ਬਮਿਆਲ, 25 ਮਈ (ਅ.ਬ.)-ਅੱਜ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਹਿੰਦ-ਪਾਕ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਆਖ਼ਰੀ ਪਿੰਡ ਠੁਠੋਵਾਲ ਖਰਖੜ੍ਹਾ ਵਿਖੇ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ...
ਘਰੋਟਾ, 25 ਮਈ (ਸੰਜੀਵ ਗੁਪਤਾ)-ਬਾਬੇ ਦਾ ਬੇੜਾ ਪਰਵਾਹ ਕਰਦੇ ਗੁਲਪੁਰ ਚੱਕੀ ਦਰਿਆ ਵਿਚ ਘਰੋਟਾ ਦੇ ਰੁੜ੍ਹੇ ਨੌਜਵਾਨ ਦਾ ਦੋ ਦਿਨ ਬੀਤ ਜਾਣ ਬਾਅਦ ਵੀ ਕੋਈ ਸੁਰਾਗ ਨਹੀਂ ਲੱਗਾ | ਜਿਸ ਨੰੂ ਲੈ ਕੇ ਪਰਿਵਾਰਕ ਮੈਂਬਰ ਚਿੰਤਤ ਹਨ | ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ...
ਪਠਾਨਕੋਟ, 25 ਮਈ (ਸੰਧੂ)-ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸਕੂਲ ਪਠਾਨਕੋਟ ਦੀ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ ਸਾਬਤ ਕਰ ਦਿੱਤਾ ਕਿ ਸਕੂਲ ਦੀਆਂ ਵਿਦਿਆਰਥਣਾਂ ਕਿਸੇ ਤੋਂ ਘੱਟ ਨਹੀਂ ਹਨ | ਪਿ੍ੰਸੀਪਲ ...
ਪਠਾਨਕੋਟ, 25 ਮਈ (ਅ.ਬ.)-ਖੇਤੀਬਾੜੀ ਵਾਸਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਬਹਾਲੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਉਦਯੋਗਿਕ ਪਲਾਂਟਾਂ, ਵੱਖ-ਵੱਖ ਨਗਰ ਕੌਂਸਲਾਂ ਅਤੇ ਹੋਰ ਸਾਰੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਮਾਝਾ ਖੇਤਰ ਦੇ ਚਾਰ ...
ਪਠਾਨਕੋਟ, 25 ਮਈ (ਸੰਧੂ)-ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਠਾਨਕੋਟ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿਚ ਸਕੂਲ ਦੇ ਵਿਦਿਆਰਥੀ ਧਰੁਵ ਨੇ 93 ਫ਼ੀਸਦੀ ਅੰਕ ਲੈ ਕੇ ਪਹਿਲਾ, ਅਨਿਲ ਕੁਮਾਰ ਨੇ 92 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਸਾਹਿਬ ਸਿੰਘ ਨੇ 91 ...
ਤਾਰਾਗੜ੍ਹ, 25 ਮਈ (ਸੋਨੂੰ ਮਹਾਜਨ)-ਹੰਸ ਫਾਊਡੇਸ਼ਨ ਪਰਮਾਨੰਦ ਵਲੋਂ ਪਿੰਡ ਭਦਰਾਲੀ ਮੈਰਾ ਵਿਖੇ ਸਰਪੰਚ ਕਾਕੇ ਦੇਵੀ ਦੀ ਅਗਵਾਈ 'ਚ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਫਾਊਾਡੇਸ਼ਨ ਦੇ ਕੋਆਰਡੀਨੇਟਰ ਪੰਕਜ ਧਰਮਲੀ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX