ਜਲੰਧਰ 25 ਮਈ (ਸ਼ਿਵ)- ਜਲੰਧਰ ਭਾਜਪਾ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ ਵਿਚ ਭਾਜਪਾ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਵਰਕਰਾਂ ਨੂੰ ਨਿਗਮ ਚੋਣਾਂ ਲਈ ਡਟ ਜਾਣ ਦਾ ਸੱਦਾ ਦਿੱਤਾ ਹੈ | ਪੰਜਾਬ ਭਾਜਪਾ ਦੇ ਜਨਰਲ ਸਕੱਤਰ ...
ਜਲੰਧਰ, 25 ਮਈ (ਸ਼ਿਵ)- ਨਗਰ ਨਿਗਮ ਚੋਣਾਂ ਲਈ ਵਾਰਡਬੰਦੀ ਬਾਰੇ ਚੰਡੀਗੜ੍ਹ ਵਿਚ ਡੀ ਲਿਮੀਟੇਸ਼ਨ ਬੋਰਡ ਦੀ ਹੋਈ ਮੀਟਿੰਗ ਵਿਚ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਸਮੇਤ ਹੋਰ ਕਾਂਗਰਸੀ ਵਿਧਾਇਕਾਂ ਨੇ ਜਲੰਧਰ ਵਿਚ ਕਈ ਥਾਵਾਂ 'ਤੇ ਕੀਤੀ ਗਈ ਵਾਰਡਬੰਦੀ 'ਤੇ ਇਤਰਾਜ਼ ਉਠਾਏ | ...
ਜਲੰਧਰ, 25 ਮਈ (ਹਰਵਿੰਦਰ ਸਿੰਘ ਫੁੱਲ)- ਇੱਕ ਹਫ਼ਤੇ ਤੋਂ ਪੈ ਰਹੀ ਲਗਾਤਾਰ ਗਰਮੀ ਕਾਰਨ ਸ਼ਹਿਰ ਵਾਸੀਆਂ ਦਾ ਬੂਰਾ ਹਾਲ ਹੋ ਗਿਆ ਸੀ | ਬੀਤੇ ਕੱਲ੍ਹ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਮੌਸਮ 'ਚ ਆਈ ਤਬਦੀਲੀ ਨਾਲ ਲੋਕਾਂ ਨੂੰ ਪਿਛਲੇ ...
ਜਲੰਧਰ, 25 ਮਈ (ਜਸਪਾਲ ਸਿੰਘ)- ਜਲਦ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ 'ਚ ਵੀ ਕਾਂਗਰਸ ਦੀ ਰਾਹ ਕੋਈ ਬਹੁਤੀ ਆਸਾਨ ਰਹਿਣ ਵਾਲੀ ਨਹੀਂ ਹੈ | ਲੋਕ ਸਭਾ ਦੀ ਉਪ ਚੋਣ 'ਚ ਪਾਰਟੀ ਦੀ ਹੋਈ ਹਾਰ ਨੇ ਕਾਂਗਰਸ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ | ਸ਼ਹਿਰੀ ਚਾਰੇ ਵਿਧਾਨ ...
ਜਲੰਧਰ ਛਾਉਣੀ, 25 ਮਈ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਦਕੋਹਾ ਫਾਟਕ ਨੇੜੇ ਬੀਤੇ ਦਿਨ ਇਕ ਨੌਜਵਾਨ ਦੀ ਮਿਲੀ ਲਾਸ਼ ਨੂੰ ਲੈ ਕੇ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ ਕਿਉਂਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਸ਼ੱਕ ...
ਜਲੰਧਰ, 25 ਮਈ (ਸ਼ਿਵ)- ਸਾਰੀ ਰਕਮ ਦੇਣ ਦੇ ਬਾਵਜੂਦ ਸੂਰੀਆ ਇਨਕਲੇਵ ਵਿਚ ਪਲਾਟ ਨਾ ਦੇਣ 'ਤੇ ਰਿਫੰਡ ਮੰਗਣ ਦੇ ਕੇਸ ਵਿਚ ਕੌਮੀ ਕਮਿਸ਼ਨ ਨੇ ਪਟਿਆਲਾ ਨਿਵਾਸੀ ਨੀਰਜ ਜਿੰਦਲ ਨੂੰ ਦੋ ਮਹੀਨੇ ਵਿਚ ਮੂਲ ਰਕਮ ਸਮੇਤ ਬਾਕੀ ਖ਼ਰਚਿਆਂ ਦਾ ਬਣਦਾ ਡੇਢ ਕਰੋੜ ਰੁਪਏ ਦੀ ਰਕਮ ...
ਜਲੰਧਰ, 25 ਮਈ (ਸ਼ਿਵ)- ਬੀਤੀ ਰਾਤ ਤੇਜ਼ ਝੱਖੜ ਨਾਲ ਦੋਆਬਾ ਦੇ ਕਈ ਸ਼ਹਿਰਾਂ ਵਿਚ ਬਿਜਲੀ ਸਿਸਟਮ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿਸ ਕਰਕੇ ਕਈ ਫੀਡਰਾਂ 'ਤੇ ਜ਼ਿਆਦਾ ਨੁਕਸਾਨ ਹੋਣ ਕਰਕੇ ਕਈ ਘੰਟੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਜਿੱਥੇ ਕਪੂਰਥਲਾ 'ਚ 66 ਕੇ. ਵੀ. ਏ. ...
ਚੁਗਿੱਟੀ/ਜੰਡੂਸਿੰਘਾ, 25 ਮਈ (ਨਰਿੰਦਰ ਲਾਗੂ)-ਸਥਾਨਕ ਸੂਰੀਆ ਐਨਕਲੇਵ ਵਿਖੇ ਕੁਝ ਨੌਜਵਾਨਾਂ ਵਲੋਂ ਜ਼ਖਮੀ ਕੀਤੇ ਗਏ ਇਕ ਨੌਜਵਾਨ ਸੰਬੰਧੀ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਦੋਵਾਂ ਧਿਰਾਂ 'ਚੋਂ ਇਕ-ਇਕ ਵਿਅਕਤੀ ਨੂੰ ਕਾਬੂ ਕਰ ਲਿਆ ...
ਜਲੰਧਰ, 25 ਮਈ (ਅ. ਬ.)-ਪੰਜਾਬ ਦੇ ਫਗਵਾੜਾ ਸ਼ਹਿਰ ਵਿਚ ਸਥਿਤ ਪਿਰਾਮਿਡ ਕਾਲਜ ਵਿਖੇ ਵਿਦਿਆਰਥੀਆਂ ਨੂੰ ਕੈਨੇਡਾ ਪਾਥਵੇ ਪ੍ਰੋਗਰਾਮ ਮੁਹੱਈਆ ਕਰਵਾਏ ਜਾਂਦੇ ਹਨ ਜਿਸ ਦੇ ਅਧੀਨ ਵਿਦਿਆਰਥੀ ਕੁਝ ਸਮਾਂ ਪਿਰਾਮਿਡ ਕਾਲਜ ਵਿਖੇ ਪੜ੍ਹ ਕੇ ਬਾਕੀ ਦਾ ਕੋਰਸ ਕੈਨੇਡਾ 'ਚ ਪੂਰਾ ...
ਜਲੰਧਰ, 25 ਮਈ (ਅ.ਪ੍ਰਤੀ.)- ਪ੍ਰੋਵੀਡੈਂਟ ਫ਼ੰਡ ਵਿਭਾਗ ਵੱਲੋਂ ਅਦਾਰਿਆਂ ਦੇ ਮਾਲਕਾਂ ਤੇ ਕੰਪਨੀ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ 29 ਮਈ ਨੂੰ ਖੇਤਰੀ ਦਫਤਰ ਤੇ ਇਸ ਦੇ ਅਧੀਨ ਆਉਂਦੇ ਸਾਰੇ ਦਫ਼ਤਰਾਂ 'ਚ ਕੀਤਾ ਜਾਵੇਗਾ | ਮੁਲਾਜ਼ਮਾਂ ਲਈ ਸਵੇਰੇ ਸਾਢੇ ਨੌਂ ...
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਪੀ. ਓ. ਸਟਾਫ਼ ਨੇ 10 ਸਾਲ ਤੋਂ ਭਗੌੜਾ ਚੱਲ ਰਹੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਜਗਤਾਰ ਸਿੰਘ ਪੁੱਤਰ ਲਸ਼ਕਰ ਸਿੰਘ ਵਾਸੀ ਗੁਲਮਰਗ ਐਵੀਨਿਊ ਲੱਧੇਵਾਲੀ ਜਲੰਧਰ ਵਜੋਂ ਦੱਸੀ ਗਈ ਹੈ | ਪੀ.ਓ. ...
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਸੈਕਰਡ ਹਾਰਟ ਹਸਪਤਾਲ 'ਚ ਦੋ ਦਿਨਾਂ ਸੁਪਰ-ਸਪੈਸ਼ਿਲਿਟੀ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵਲੋਂ ਕੀਤਾ ਗਿਆ | ਹਸਪਤਾਲ ਦੀ ਪ੍ਰਬੰਧਕ ਸਿਸਟਰ ਊਸ਼ਾ ਤੇ ਮੈਡੀਕਲ ਸੁਪਰਡੈਂਟ ਡਾ. ਲਾਇਲਾ ਜੋਸ ਦੀ ...
ਜਲੰਧਰ, 25 ਮਈ (ਅ.ਬ.)- ਅੱਠ ਸਾਲ ਦੇ ਬਹੁ-ਪ੍ਰਤਿਭਾਸ਼ਾਲੀ ਦੇਵਦਿਊਮਨ ਕਪਿਲਾ ਨੇ ਨੈਸ਼ਨਲ ਅਕੈਡਮੀ ਫ਼ਾਰ ਆਰਟ ਐਜੂਕੇਸ਼ਨ ਮਹਾਂਰਾਸ਼ਟਰ ਦੁਆਰਾ ਕਰਵਾਈ ਕੌਮੀ ਪੱਧਰ ਦੇ ਮੁਕਾਬਲੇ ਵਿਚ ਇੰਡੀਆ ਗੋਟ ਡਾਇਮੰਡ ਕਿਡਜ਼ ਅਚੀਵਰਸ ਅਵਾਰਡਸ-2023 ਦੇ ਜੇਤੂ ਬਣ ਕੇ ਨਾਮਣਾ ਖੱਟਿਆ ...
ਜਲੰਧਰ, 25 ਮਈ (ਅਜੀਤ ਬਿਊਰੋ)-ਬੀਤੇ ਦਿਨ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਇਕ ਸੈਮੀਨਾਰ ਬੀ.ਐੱਸ.ਐੱਫ਼. ਦੇ ਪਹਿਲੇ ਡਾਇਰੈਕਟਰ ਜਨਰਲ ਸਵ. ਕੇ.ਐੱਫ. ਰੁਸਤਮ ਦੇ ਜਨਮ ਦਿਨ ਨੂੰ ਸਮਰਪਿਤ ਗਵਾਲੀਅਰ ਵਿਖੇ ਆਯੋਜਿਤ ਕੀਤਾ ਗਿਆ | ਸ੍ਰੀ ...
ਜੰਡਿਆਲਾ ਮੰਜਕੀ, 25 ਮਈ(ਸੁਰਜੀਤ ਸਿੰਘ ਜੰਡਿਆਲਾ) - ਆਏ ਦਿਨ ਮੋਟਰਾਂ ਅਤੇ ਉਨ੍ਹਾਂ ਦਾ ਸਾਮਾਨ ਚੋਰੀ ਹੋਣ ਤੋਂ ਦੁਖੀ ਨੂਰਮਹਿਲ ਤੇ ਜੰਡਿਆਲਾ ਇਲਾਕੇ ਦੇ ਕਿਸਾਨਾਂ ਵਲੋਂ ਇੱਕ ਗਰੋਹ ਨੂੰ ਕਾਬੂ ਕਰ ਕੇ ਨੂਰਮਹਿਲ ਪੁਲਿਸ ਦੇ ਹਵਾਲੇ ਕੀਤਾ ਗਿਆ | ਥਾਣਾ ਨੂਰਮਹਿਲ ਦੀ ...
ਸ਼ਾਹਕੋਟ, 25 ਮਈ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ 'ਚ ਸ਼ਾਹਕੋਟ ਨੇੜੇ ਚੱਕ ਬਾਹਮਣੀਆਂ ਤੇ ਥੰਮੂਵਾਲ ਦੇ ਅਬਾਦਕਾਰਾਂ ਦੇ ਹੱਕ 'ਚ ਸੰਘਰਸ਼ ਮਜ਼ਬੂਤ ...
ਆਦਮਪੁਰ, 25 ਮਈ (ਹਰਪ੍ਰੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਕੌਮੀ ਸੇਵਾ ਯੋਜਨਾ ਅਧੀਨ ਸਾਈਕਲ ਰੈਲੀ ਕੱਢੀ ਗਈ | ਰੈਲੀ ਸਕੂਲ ਤੋਂ ਲੈ ਕੇ ਸ਼ਾਮ ਚੁਰਾਸੀ ਤੱਕ ਕੱਢੀ ਗਈ | ਰੈਲੀ ਨੂੰ ਪਿ੍ੰਸੀਪਲ ਮੈਡਮ ਰਾਜ ...
ਸ਼ਾਹਕੋਟ, 25 ਮਈ (ਸੁਖਦੀਪ ਸਿੰਘ)- ਬੀਤੀ ਰਾਤ ਪਏ ਭਾਰੀ ਮੀਂਹ ਤੇ ਝੱਖੜ ਦੌਰਾਨ ਸ਼ਾਹਕੋਟ ਦੇ ਮੁਹੱਲਾ ਬਾਗਵਾਲਾ 'ਚ ਇੱਕ ਮਿਹਨਤ-ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਘਰ ਦੇ ਕਮਰੇ ਦੀ ਛੱਤ ਡਿਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ | ਗੀਤਾ ਪਤਨੀ ਅਮਰਜੀਤ ਵਾਸੀ ਮੁਹੱਲਾ ...
ਆਦਮਪੁਰ, 25 ਮਈ (ਹਰਪ੍ਰੀਤ ਸਿੰਘ)- ਨਹਿਰੀ ਵਿਭਾਗ ਆਦਮਪੁਰ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਵਿਰਦੀ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਸਿੱਖਿਆ ਮੰਤਰੀ ਹਰਜੋਤ ...
ਫਿਲੌਰ, 25 ਮਈ (ਵਿਪਨ ਗੈਰੀ, ਸਤਿੰਦਰ ਸ਼ਰਮਾ)- ਸੱਤਾ ਵਿਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ, ਖ਼ਾਸ ਕਰਕੇ ਸਿੱਖਿਆ ਮੰਤਰੀ ਵਲ਼ੋਂ ਹੈਂਕੜਬਾਜ਼ੀ ਭਰਿਆ ਵਤੀਰਾ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀ ਤਾਜ਼ਾ ਮਿਸਾਲ ਸਿੱਖਿਆ ਮੰਤਰੀ ਨਾਲ ...
ਮਲਸੀਆਂ, 25 ਮਈ (ਦਲਜੀਤ ਸਿੰਘ ਸਚਦੇਵਾ)- ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸ਼ਾਹਕੋਟ ਅਧੀਨ ਆਉਂਦੀ ਮਲਸੀਆਂ ਚੌਕੀ ਦੀ ਪੁਲਿਸ ਵਲੋਂ ਡੀ.ਐੱਸ.ਪੀ. ਸ਼ਾਹਕੋਟ ਹਰਜੀਤ ਸਿੰਘ ਦੀ ਅਗਵਾਈ ਹੇਠ ਇਕ ਭਗੌੜੇ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ...
ਜਲੰਧਰ, 25 ਮਈ (ਪਵਨ ਖਰਬੰਦਾ) - ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ 'ਇੰਟਰ ਹਾਊਸ ਵਾਲੀਬਾਲ' ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ 7ਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਅੰਦਰ ਖੇਡਾਂ ਦੇ ...
ਲਾਂਬੜਾ, (ਪਰਮੀਤ ਗੁਪਤਾ)- ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਬਲਜੀਤ ਸਿੰਘ ਅਠਵਾਲ ਨੇ ਦੱਸਿਆ ਕਿ 62 ਵਿਦਿਆਰਥੀਆਂ ਨੇ ਕਾਮਰਸ, ਮੈਡੀਕਲ, ਨਾਨ ਮੈਡੀਕਲ ਤੇ ਆਰਟਸ ...
ਜਲੰਧਰ, (ਅ.ਬ.) - ਏ.ਐਨ. ਗੁਜਰਾਲ ਸੀਨੀਅਰ ਸਕੈਂਡਰੀ ਸਕੂਲ ਦਾ 12ਵੀਂ ਦਾ ਆਰਟਸ ਤੇ ਕਾਮਰਸ ਦਾ ਨਤੀਜਾ ਸ਼ਾਨਦਾਰ ਰਿਹਾ | ਕਾਮਰਸ ਗਰੁੱਪ 'ਚ ਕਿਰਨ ਨੇ 92.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ, ਪੂਜਾ ਕੁਮਾਰੀ ਨੇ 92 ਫ਼ੀਸਦੀ ਨਾਲ ਦੂਸਰਾ ਅਤੇ ਮੁਸਕਾਨ ਰਾਣੀ ...
ਜਲੰਧਰ, 25 ਮਈ 0(ਜਸਪਾਲ ਸਿੰਘ)- ਪੀ.ਸੀ.ਐਮ.ਐਸ.ਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ 10+2 ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਨਾਨ-ਮੈਡੀਕਲ ਸਟਰੀਮ ਵਿੱਚ ਭਾਵਿਕਾ, ਪੂਜਾ ਅਤੇ ਬਲੋਸਮ ਨੇ ਕ੍ਰਮਵਾਰ 81.4%, 80.8% ਅਤੇ 80.4% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ, ਦੂਜਾ ਅਤੇ ...
ਜਲੰਧਰ, (ਪਵਨ ਖਰਬੰਦਾ)- ਨਿਉਂ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਰਵਿਦਾਸ ਨਗਰ ਜਲੰਧਰ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਡਾਇਰੈਕਟਰ ਮੈਡਮ ਸ੍ਰੀਮਤੀ ਸੁਸ਼ਮਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ 'ਚ ਕੁੱਲ ...
ਜਲੰਧਰ, (ਪਵਨ ਖਰਬੰਦਾ)- ਦੋਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ¢ ਪ੍ਰਬੰਧਕਾਂ ਨੇ ਦੱਸਿਆ ਕਿ ਕਿਰਨਜੀਤ ਕੌਰ ਨੇ 93 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ¢ ਤਰੂਣ ਪਰਮਾਣਿਕ ਨੇ 91.6 ਫੀਸਦੀ ਅੰਕ ਲੈ ...
ਜਲੰਧਰ, (ਪਵਨ ਖਰਬੰਦਾ)- ਟੈਗੋਰ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100% ਫੀਸਦੀ ਰਿਹਾ, ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਜਿਸ ਵਿਚ ਕਾਮਰਸ ਗਰੁੱਪ ਵਿਚ ਅਭਿਸ਼ੇਕ ਗੁਪਤਾ ਨੇ ਪਹਿਲਾ ਸਥਾਨ (87.4 ਫੀਸਦੀ), ਜੋਤੀ ...
ਜਲੰਧਰ, (ਪਵਨ ਖਰਬੰਦਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ +2 ਕਲਾਸ ਦੇ ਨਤੀਜਿਆਂ ਵਿਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਨਤੀਜੇ ਸ਼ਾਨਦਾਰ ਰਹੇ | ਸੇਂਟ ਸੋਲਜਰ ਕਾਲਜੀਏਟ ਸਕੂਲ ਮੁੱਖ ਕੈਂਪਸ ਲਿੱਧੜਾਂ 'ਚ ਆਰਟਸ 'ਚ ਮਲਿਕਾ ਨੇ 90 ਫ਼ੀਸਦੀ, ਰਜਨੀ ...
ਜਲੰਧਰ, (ਪਵਨ ਖਰਬੰਦਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇ ਨਤੀਜਿਆ ਵਿਚ ਮਾਤਾ ਗੰਗਾ ਖਾਲਸਾ ਪਬਲਿਕ ਸੀ.ਸੈ. ਸਕੂਲ ਕਾਕੀ ਪਿੰਡ ਰਾਮਾ ਮੰਡੀ ਜਲੰਧਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ...
ਸ਼ਾਹਕੋਟ, 25 ਮਈ (ਦਲਜੀਤ ਸਿੰਘ ਸਚਦੇਵਾ)- ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲ ਸ਼ਾਹਕੋਟ 'ਚ ਚੀਫ਼ ਫ਼ਾਰਮੇਸੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੀ ਸ੍ਰੀਮਤੀ ਊਸ਼ਾ ਰਾਣੀ ਪਤਨੀ ਏ.ਐੱਸ.ਆਈ. ਮੰਗਤ ਰਾਜ ਮੰਗਾ ਵਾਸੀ ਸ਼ਾਹਕੋਟ ਨੂੰ ਵਧੀਆ ਸੇਵਾਵਾਂ ਨਿਭਾਉਣ 'ਤੇ ...
ਆਦਮਪੁਰ, 25 ਮਈ (ਰਮਨ ਦਵੇਸਰ)- ਮਾਂ ਵੈਸ਼ਨੋ ਸੇਵਕ ਦਲ ਅਲਾਵਲਪੁਰ ਦੀ ਇਕ ਬੈਠਕ ਪ੍ਰਧਾਨ ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਅਲਾਵਲਪੁਰ ਵਿਖੇ ਹੋਈ ਜਿਸ ਵਿਚ 17ਵੀਂ ਸਾਲਾਨਾ ਯਾਤਰਾ 22 ਜੂਨ ਦਿਨ ਵੀਰਵਾਰ ਨੂੰ ਮੇਨ ਬਸ ਸਟੈਂਡ ਅਲਾਵਲਪੁਰ ਤੋਂ ਰਾਤ 9 ਵਜੇ ਰਵਾਨਾ ...
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਸੈਕਰਡ ਹਾਰਟ ਹਸਪਤਾਲ 'ਚ ਦੋ ਦਿਨਾਂ ਸੁਪਰ-ਸਪੈਸ਼ਿਲਿਟੀ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵਲੋਂ ਕੀਤਾ ਗਿਆ | ਹਸਪਤਾਲ ਦੀ ਪ੍ਰਬੰਧਕ ਸਿਸਟਰ ਊਸ਼ਾ ਤੇ ਮੈਡੀਕਲ ਸੁਪਰਡੈਂਟ ਡਾ. ਲਾਇਲਾ ਜੋਸ ਦੀ ...
ਮਹਿਤਪੁਰ, 25 ਮਈ (ਹਰਜਿੰਦਰ ਸਿੰਘ ਚੰਦੀ)- ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਦੀ ਅਣਥੱਕ ਮਿਹਨਤ ਤੇ ਲਗਨ ਦੀ ਜਿਉਂਦੀ ਜਾਗਦੀ ਮਿਸਾਲ ਬਣਿਆ ਹੈ ਕੰਨਿਆ ਸਕੂਲ ਮਹਿਤਪੁਰ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ...
ਕਰਤਾਰਪੁਰ, 25 ਮਈ (ਜਨਕ ਰਾਜ ਗਿੱਲ) - ਨੇੜਲੇ ਪਿੰਡ ਮੱਲੀਆਂ ਵਿਖੇ ਸਥਿਤ ਦਰਬਾਰ ਖਾਖੀ ਸ਼ਾਹ ਮਲੰਗ ਵਿਖੇ ਮੁਖ ਸੇਵਾਦਾਰ ਬਾਬਾ ਬੂਟਾ ਸ਼ਾਹ ਜੀ ਅਤੇ ਚੇਅਰਮੈਨ ਪ੍ਰਬੰਧਕ ਕਮੇਟੀ ਨੰਬਰਦਾਰ ਮੋਹਣ ਸਿੰਘ ਮੱਲੀਆਂ ਦੀ ਦੇਖ ਰੇਖ ਹੇਠ 30ਵੇਂ ਸਲਾਨਾ ਜੋੜ ਮੇਲੇ ਨੂੰ ਸਰਮਪਿਤ ...
ਆਦਮਪੁਰ, 25 ਮਈ (ਰਮਨ ਦਵੇਸਰ)- ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਆਰਟਸ ਸਟਰੀਮ 'ਚੋਂ ਰਮਨ ਨੇ 93 ਫ਼ੀਸਦੀ ਨੰਬਰ ਲੈ ਕੇ ਪਹਿਲਾ, ਗੁਰਪ੍ਰੀਤ ਨੇ 89 ਫ਼ੀਸਦੀ ਨੰਬਰ ਲੈ ਕੇ ਦੂਜਾ ਤੇ ਜੈਸਮੀਨ ਕੌਰ ਨੇ 86 ...
ਲੋਹੀਆਂ ਖਾਸ, 25 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਜਲੰਧਰ ਪਬਲਿਕ ਸਕੂਲ (ਜੇ.ਪੀ.ਐੱਸ.) ਲੋਹੀਆਂ ਖਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀ ਦੇ ਨਤੀਜੇ ਵਿੱਚ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਸਾਇੰਸ ਗਰੁੱਪ ਦੀ ਵਿਦਿਆਰਥਣ ਜਸਪ੍ਰੀਤ ...
ਜਲੰਧਰ, 25 ਮਈ (ਜਸਪਾਲ ਸਿੰਘ)- ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ 10+2 (ਆਰਟਸ, ਕਾਮਰਸ, ਸਾਇੰਸ ) ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਦਿਆਲੇ ਦਾ ਮਾਣ ਵਧਾਇਆ | ਸੌ ਫੀਸਦੀ ...
ਜਲੰਧਰ, 25 ਮਈ (ਪਵਨ ਖਰਬੰਦਾ) - ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਵਿਚ ਪਿ੍ੰਸੀਪਲ ਡਾ: ਰਸ਼ਮੀ ਵਿਜ ਤੇ ਪ੍ਰੀ-ਪ੍ਰਾਇਮਰੀ ਵਿੰਗ ਦੀ ਇੰਚਾਰਜ ਸਵਿਤਾ ਸ਼ਰਮਾ ਦੀ ਅਗਵਾਈ ਹੇਠ ਲਗਾਏ ਸਮਰ ਕੈਂਪ ਦੇ ਚੌਥੇ ਦਿਨ ਬੱਚਿਆਂ ਨੂੰ ਜਵਾਹਰ ਗਾਰਡਨ ਜਲੰਧਰ ...
ਫਿਲੌਰ, 25 ਮਈ (ਵਿਪਨ ਗੈਰੀ) -ਪੰਜਾਬ ਸਕੂਲ ਸਿੱਖਿਆ ਬੋਰਡ ਵਲ਼ੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਦਾ ਰਿਜ਼ਲਟ 100 ਫ਼ੀਸਦੀ ਰਿਹਾ | ਸਾਇੰਸ ਗਰੁੱਪ 'ਚ ਕੋਮਲਪ੍ਰੀਤ ਪੁੱਤਰੀ ...
ਸ਼ਾਹਕੋਟ, 25 ਮਈ (ਦਲਜੀਤ ਸਿੰਘ ਸਚਦੇਵਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਡਾਇਰੈਕਟਰ ਮਨਜੀਤ ਸਿੰਘ ਤੇ ਪਿ੍ੰ: ਸ਼੍ਰੀਮਤੀ ਆਸ਼ੂ ...
ਸ਼ਾਹਕੋਟ, 25 ਮਈ (ਸੁਖਦੀਪ ਸਿੰਘ)- ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਵਿਖੇ ਸਕੂਲ ਇੰਚਾਰਜ ਅਮਰਪ੍ਰੀਤ ਸਿੰਘ ਦੀ ਅਗਵਾਈ 'ਚ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ...
ਮੱਲੀਆਂ ਕਲਾਂ, 25 ਮਈ (ਬਲਜੀਤ ਸਿੰਘ ਚਿੱਟੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਕੇ. ਪੀ. ਐਸ. ਬਾਲ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਚੂਹੜ ਦਾ ਨਤੀਜਾ ਸ਼ਾਨਦਾਰ ਰਿਹਾ | ਪ੍ਰਧਾਨ ਸੰਜੇ ਸਾਹੀ ਤੇ ਪਿ੍ੰਸੀਪਲ ...
ਆਦਮਪੁਰ, 25 ਮਈ (ਹਰਪ੍ਰੀਤ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਸ਼ੇਣੀ ਦੇ ਨਤੀਜਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਰਦਪੁਰ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਪਿ੍ੰਸੀਪਲ ਰਾਜੀਵ ਚਾਵਲਾ ਨੇ ਦੱਸਿਆ ਕਿ ਇਸ ਬਾਰ 12 ਵੀਂ ...
ਜਲੰਧਰ, (ਪਵਨ ਖਰਬੰਦਾ)- ਨਿਉਂ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਰਵਿਦਾਸ ਨਗਰ ਜਲੰਧਰ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਡਾਇਰੈਕਟਰ ਮੈਡਮ ਸ੍ਰੀਮਤੀ ਸੁਸ਼ਮਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ 'ਚ ਕੁੱਲ ...
ਜਲੰਧਰ, 5 ਮਈ (ਪਵਨ ਖਰਬੰਦਾ) - ਵਾਸਲ ਐਜੂਕੇਸ਼ਨ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਆਈਵੀ ਵਰਲਡ ਸਕੂਲ ਜਲੰਧਰ ਦੇ ਵਿਦਿਆਰਥੀ ਆਰਵ ਡੋਗਰਾ ਨੇ ਸਪੋਰਟਸ ਕੰਪਲੈਕਸ ਸੈਕਟਰ 78 ਮੁਹਾਲੀ ਵਿਖੇ ਖੇਡੇ ਗਏ 'ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ' 'ਚ ਸ਼ਾਨਦਾਰ ...
ਜਲੰਧਰ, 25 ਮਈ (ਡਾ.ਜਤਿੰਦਰ ਸਾਬੀ) - ਪੰਜਾਬ ਪੁਲਿਸ ਦੇ ਸਪੋਰਟਸ ਸਕੱਤਰ ਪਦਮਸ੍ਰੀ ਉਲੰਪੀਅਨ ਬਹਾਦਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਐਸ. ਐਸ. ਪੀ. ਵਜੋਂ ਤਰੱਕੀ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਹੁਣ ਨਾਲ 7ਵੀਂ ਬਟਾਲੀਆਨ ਦਾ ਕਮਾਂਡੈਂਟ ਬਣਾਇਆ ਗਿਆ ਹੈ ਤੇ ਨਾਲ ਹੀ ...
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਸੀ.ਟੀ. ਯੂਨੀਵਰਸਿਟੀ ਏ.ਆਈ.ਈ.ਐਸ.ਈ.ਸੀ. ਲੁਧਿਆਣਾ ਦੇ ਸਹਿਯੋਗ ਨਾਲ ਇਕ ਸ਼ਾਨਦਾਰ ਸਮਾਗਮ, 'ਵਰਲਡ ਟਾਕ ਕੈਫੇ' ਦੀ ਮੇਜ਼ਬਾਨੀ ਕੀਤੀ ਗਈ | ਵਰਲਡ ਟਾਕ ਕੈਫੇ ਨੇ ਗਲੋਬਲ ਵਿਸ਼ਿਆਂ 'ਤੇ ਖੁਲ੍ਹੇ ਸੰਵਾਦ ਤੇ ਅਰਥਪੂਰਨ ਵਿਚਾਰ-ਵਟਾਂਦਰੇ ਲਈ ਇਕ ...
ਜਲੰਧਰ, 25 ਮਈ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੰਸਦ ਭਵਨ ਦੀ ਨਵੀਂ ਬਣੀ ਇਮਾਰਤ ਦੇ 28 ਮਈ ਨੂੰ ਪ੍ਰਧਾਨ ਮੰਤਰੀ ਦੁਆਰਾ ਕੀਤੇ ਜਾ ਰਹੇ ਉਦਘਾਟਨ ਦਾ ਸਵਾਗਤ ਕਰਦਿਆਂ ਜਿੱਥੇ ਉਦਘਾਟਨੀ ਸਮਾਗਮ 'ਚ ਸ਼ਾਮਿਲ ਹੋਣ ਦਾ ਐਲਾਨ ...
ਜਲੰਧਰ, 25 ਮਈ (ਡਾ.ਜਤਿੰਦਰ ਸਾਬੀ)- 13ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ 27 ਜੂਨ ਤੋਂ 7 ਜੁਲਾਈ ਤੱਕ ਉਡੀਸ਼ਾ ਦੇ ਸ਼ਹਿਰ ਰੁੜਕੇਲਾ ਵਿਖੇ ਕਰਵਾਈ ਜਾ ਰਹੀ ਹੈ | ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਜੂਨੀਅਰ ਪੰਜਾਬ ਲੜਕੀਆਂ ਦੀ ਟੀਮ ਦੇ ਚੋਣ ਟਰਾਇਲ ...
ਜਲੰਧਰ, 25 ਮਈ (ਜਸਪਾਲ ਸਿੰਘ)- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਸਾਰੇ ਗ੍ਰੈਜੁਏਟ ਤੇ ਪੋਸਟ ਗੈ੍ਰਜੁਏਟ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਜ਼ੋਰ ਨਾਲ ਚਲ ਰਹੀ ਹੈ | ਮੈਡਮ ਪਿ੍ੰਸੀਪਲ ਡਾ. ਨਵਜੋਤ ਨੇ ਕਿਹਾ ਕਿ ਇਸ ਸੰਸਥਾ ਦੇ ਗੇਟ 'ਤੇ ਪੜ੍ਹਨ ਦੀ ਇੱਛਾ ਲੈ ਕੇ ਆਈ ਕੋਈ ਵੀ ਵਿਦਿਆਰਥਣ ਫੰਡ ਦੀ ਕਮੀ ਕਰਕੇ ਵਾਪਸ ਨਹੀਂ ਜਾਣ ਦਿੱਤੀ ਜਾਂਦੀ | ਕਾਲਜ ਵਿਚ ਸਿੱਖਿਅਤ ਹੋਣ ਲਈ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਕਾਰਨ ਜਲੰਧਰ ਤੇ ਜਲੰਧਰ ਦੇ ਦੂਰ ਨੇੜੇ ਦੀਆਂ ਵੱਡੀ ਗਿਣਤੀ 'ਚ ਵਿਦਿਆਰਥਣਾਂ ਹੋਸਟਲ 'ਚ ਰਹਿੰਦੀਆਂ ਹਨ | ਕਾਲਜ ਵਿਚ ਚੱਲ ਰਹੀਆਂ ਪੋਸਟ ਗ੍ਰੈਜੁਏਸ਼ਨ ਡਿਗਰੀ ਕਲਾਸਾਂ ਜਿਵੇਂ ਐਮ. ਐਸ. ਸੀ., ਐਮ. ਕਾਮ, ਐਮ. ਏ. ਪੰਜਾਬੀ, ਹਿੰਦੀ, ਅੰਗਰੇਜੀ, ਇਤਿਹਾਸ ਵਿਚ ਵੀ ਦਾਖਲਾ ਲਿਆ ਜਾ ਰਿਹਾ ਹੈ | ਗ੍ਰੇਜੂਏਟ ਡਿਗਰੀ ਕੋਰਸਾਂ ਜਿਵੇ ਕਿ ਬੀ. ਏ., ਬੀ. ਐਸ. ਸੀ. ਫੈਸ਼ਨ ਡਿਜ਼ਾਇਨਿੰਗ, ਫਾਈਨ ਆਰਟਸ, ਹੋਮ ਸਾਇੰਸ, ਬੀ. ਸੀ. ਏ., ਬੀ. ਏ. (ਆਨਰਜ਼), ਬੀ. ਕਾਮ, ਬੀ. ਐਸ. ਸੀ. ਇਕਨਾਮਿਕਸ ਵਿਚ ਦਾਖਲਾ ਲੈਣ ਆਈਆ ਵਿਦਿਆਰਥਣਾਂ ਵਿਚ ਬਹੁਤ ਉਤਸ਼ਾਹ ਦਿਖਾਈ ਦਿੱਤਾ | ਉਨ੍ਹਾਂ ਨੇ ਵਿਦਿਆਰਥਣਾਂ ਦੇ ਮਾਪਿਆਂ ਦੀ ਸੂਝ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਉਜਵਲ ਭਵਿੱਖ ਲਈ ਇਸ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ, ਯੋਗ ਅਧਿਆਪਕਾਂ ਦੀ ਸ਼ਮੂਲੀਅਤ ਆਧੁਨਿਕ ਸੁਵਿਧਾਵਾਂ ਪੂਰਨ ਸੇਵਾਵਾਂ ਅਤੇ ਕੁਦਰਤੀ ਸੰੁਦਰਤਾ ਸੰਪਨ ਸੰਸਥਾ ਨੂੰ ਚੁਣਿਆ ਹੈ | ਪੀ. ਜੀ. ਡੀ. ਸੀ. ਏ., ਪੀ. ਜੀ. ਗਾਰਮੈਂਟ ਕੰਸਟਰਕਸ਼ਨ, ਫੈਸ਼ਨ ਡਿਜ਼ਾਇਨੰਗ, ਕਾਸਮੈਟੋਲੋਜੀ, ਡੀ. ਸੀ. ਏ., ਆਦਿ ਡਿਪਲੋਮਾ ਅਤੇ ਐਡ ਆਨ ਕੋਰਸ ਚੱਲ ਰਹੇ ਹਨ | ਸ਼ਹਿਰ ਵਿਚ ਇਕੋ ਇਕ ਸੰਸਥਾ ਜਿਥੇ ਲੜਕੀਆਂ ਨੂੰ ਬੀ. ਏ. ਵਿਚ ਜੌਗਰਫ਼ੀ ਆਨਰਜ਼ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਹੋਣਹਾਰ ਤੇ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਵੱਡੀ ਮਾਤਰਾ ਵਿਚ ਆਰਥਿਕ ਸਹਾਇਤਾ ਹਰ ਸਾਲ ਪ੍ਰਦਾਨ ਕੀਤੀ ਜਾਂਦੀ ਹੈ | ਸਰਦਾਰ ਬਲਬੀਰ ਸਿੰਘ ਸਕਾਲਰਸ਼ਿਪ ਅਧੀਨ 70 ਪ੍ਰਤੀਸ਼ਤ ਤੋਂ 74.9% ਤੱਕ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਫੀਸ ਵਿਚ 10 ਪ੍ਰਤੀਸ਼ਤ ਰਿਆਇਤ ਦਿੱਤੀ ਜਾਂਦੀ ਹੈ | 75 ਪ੍ਰਤੀਸ਼ਤ ਤੋਂ 79.9 % ਅੰਕਾਂ ਵਾਲੀਆਂ ਵਿਦਿਆਰਥਣਾਂ ਨੂੰ 15 %, 80% ਤੋਂ 84.9% ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ 20%, 85% ਤੋਂ 89.9% ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 25% ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 50% ਤੱਕ ਫੀਸ ਵਿੱਚ ਰਿਆਇਤ ਦਿੱਤੀ ਜਾਂਦੀ ਹੈ |
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਮੋਟਰਸਾਈਕਲ ਮਕੈਨਿਕ ਅਤੇ ਉਸ ਦੇ ਸਾਥੀ ਨੂੰ ਗਿ੍ਫ਼ਤਾਰ ਕਰਕੇ, ਉਨ੍ਹਾਂ ਦੇ ਕਬਜ਼ੇ 'ਚੋਂ 10 ਦੋਪਹੀਆ ਵਾਹਨ ਤੇ 11 ਮੋਬਾਈਲ ਫੋਨ ਬਰਾਮਦ ਕੀਤੇ ਹਨ | ...
ਜਲੰਧਰ, 25 ਮਈ (ਜਸਪਾਲ ਸਿੰਘ)- ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਰੋਕਣ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਦਾਅਵਿਆਂ ਵਿਚ ਕੋਈ ਵੀ ...
ਜਲੰਧਰ, 25 ਮਈ (ਸ਼ਿਵ)- ਐਨ. ਜੀ. ਟੀ. ਦੀਆਂ ਹਦਾਇਤਾਂ ਤੋਂ ਬਾਅਦ ਨਗਰ ਨਿਗਮ ਨੇ ਉਨ੍ਹਾਂ ਦਰਖਤਾਂ ਦੇ ਆਲ਼ੇ ਦੁਆਲੇ ਸੀਮੈਂਟ ਦੇ ਪਲੱਸਤਰ ਅਤੇ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦਰਖ਼ਤ ਨੂੰ ਸਹੀ ਤਰੀਕੇ ਨਾਲ ਹਵਾ ...
ਜਲੰਧਰ, 25 ਮਈ (ਹਰਵਿੰਦਰ ਸਿੰਘ ਫੁੱਲ)- ਜਨਤਕ ਪਾਰਕ ਸ਼ਹਿਰ ਦੀ ਖ਼ੂਬਸੂਰਤੀ ਅਤੇ ਸ਼ਹਿਰਵਾਸੀਆਂ ਦੀ ਸਿਹਤਯਾਬੀ 'ਚ ਬਹੁਤ ਵੱਡਾ ਰੋਲ ਅਦਾ ਕਰਦੇ ਹਨ | ਇਨ੍ਹਾਂ ਪਾਰਕਾਂ ਦੀ ਸਾਂਭ ਸੰਭਾਲ ਤੇ ਰੱਖ ਰਖਾਅ ਸਮੇਂ ਸਿਰ ਕਰਨਾਂ ਲਾਜ਼ਮੀ ਹੁੰਦਾ ਹੈ | ਮੌਜੂਦਾ ਸਮੇਂ 'ਚ ਸ਼ਹਿਰ ...
ਚੁਗਿੱਟੀ/ਜੰਡੂਸਿੰਘਾ, 25 ਮਈ (ਨਰਿੰਦਰ ਲਾਗੂ)-ਸਥਾਨਕ ਮਹਾਰਾਜਾ ਰਣਜੀਤ ਸਿ ੰਘ ਐਵੇਨਿਊ ਦੇ ਵਸਨੀਕ ਵੱਖ-ਵੱਖ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ...
ਜਲੰਧਰ, 25 ਮਈ (ਪਵਨ ਖਰਬੰਦਾ)- ਕੈਂਬਰਿਜ ਇੰਟਰਨੈਸ਼ਨਲ ਫਾਉਂਡੇਸ਼ਨ ਸਕੂਲ ਦੇ ਵਿਦਿਆਰਥੀਆਂ ਨੇ (ਆਈ. ਜੀ. ਸੀ. ਐਸ. ਈ.) ਨਤੀਜਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰ ਫਿਰ ਸਕੂਲ ਦਾ ਨਾਂਅ ਰੌਸ਼ਨ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ | ਪ੍ਰਬੰਧਕਾਂ ਨੇ ਦੱਸਿਆ ...
ਜਲੰਧਰ, 25 ਮਈ (ਹਰਵਿੰਦਰ ਸਿੰਘ ਫੁੱਲ)-ਜਲੰਧਰ ਫੋਟੋਗ੍ਰਾਫਰ ਕਲੱਬ ਵੱਲੋਂ ਪ੍ਰਧਾਨ ਕਮਲਜੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਖੇ ਕੈਮਰਿਆਂ ਦੀ ਇੱਕ ਵਰਕਸ਼ਾਪ ਲਗਾਈ ਗਈ ਜਿਸ ਵਿਚ ਕੰਪਨੀ ਦੇ ਨੁਮਾਇੰਦੇ ਵਿਕਾਸ ਸਿੰਘ, ਵਿਪਲ ਸ਼ਰਮਾ, ਭੁਪਿੰਦਰ ਕੁਮਾਰ ...
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜ਼ਿਲ੍ਹਾ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ, ਉਸ ਦੇ ਕਬਜ਼ੇ 'ਚੋਂ ਚੋਰੀਸ਼ੁਦਾ 5 ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਮੁਲਜ਼ਮ ...
ਜਲੰਧਰ, 25 ਮਈ (ਪਵਨ ਖਰਬੰਦਾ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਆਪਣੀਆਂ ਬ੍ਰਾਂਚਾਂ ਦੇ ਸ਼ਾਨਦਾਰ ਨਤੀਜਿਆਂ, ਅਨੁਸ਼ਾਸਨ ਅਤੇ ਪ੍ਰਭਾਵਸ਼ਾਲੀ ਗਤੀਵਿਧੀਆਂ ਦੇ ਆਧਾਰ 'ਤੇ ਸਟਾਰ ਸਕੂਲ ਆਫ ਦਿ ਮੰਥ ਐਵਾਰਡਾਂ ਦਾ ਆਯੋਜਨ ਕੀਤਾ, ਜਿਸ ਵਿਚ ਸੇਂਟ ਸੋਲਜਰ ...
ਜਲੰਧਰ, 25 ਮਈ (ਪਵਨ ਖਰਬੰਦਾ)- ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਹੋਮ ਸਾਇੰਸ ਵਿਭਾਗ ਵਲੋਂ 'ਹੋਨ ਯੂਅਰ ਕੁਕਿੰਗ ਸਕਿੱਲ ਵਿਸ਼ੇ 'ਤੇ +2 ਦੇ ਵਿਦਿਆਰਥੀਆਂ ਲਈ ਸਕਿਲ ਇਨਹਾਂਸਮੈਂਟ ਕਲਾਸਾਂ ਲਗਾਈਆਂ ਗਈਆਂ ਜਿਸ ਵਿਚ ਵਿਦਿਆਰਥੀਆਂ ਨੇ ਨਾ ਸਿਰਫ਼ ਸਵਾਦਿਸ਼ਟ ...
ਚੁਗਿੱਟੀ/ਜੰਡੂਸਿੰਘਾ, 25 ਮਈ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਆਉਂਦੇ ਏਕਤਾ ਨਗਰ, ਸਤਨਾਮ ਨਗਰ ਤੇ ਨਾਲ ਲੱਗਦੇ ਖੇਤਰ 'ਚ ਸਟਰੀਟ ਲਾਈਟਾਂ ਦੀ ਕਮੀ ਨੂੰ ਪੂਰਾ ਕਰਨ ਦੀ ਮੰਗ ਸਥਾਨਕ ਲੋਕਾਂ ਵਲੋਂ ਸੂਬਾ ਸਰਕਾਰ ਤੋਂ ਕੀਤੀ ਗਈ ਹੈ | ਇਲਾਕਾ ਵਸਨੀਕਾਂ ਨੇ ਦੱਸਿਆ ਕਿ ...
ਜਲੰਧਰ, 25 ਮਈ (ਡਾ.ਜਤਿੰਦਰ ਸਾਬੀ) - ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟੱਕਰ ਨੇ ਦੱਸਿਆ ਕਿ ਕੈਡਿਟ ਪੰਜਾਬ ਜੂਡੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ 'ਚ ਜੋ ਜੂਨ ਦੇ ਦੂਜੇ ਹਫ਼ਤੇ ਕਰਵਾਈ ਜਾ ਰਹੀ ਹੈ, 'ਚ ਹਿੱਸਾ ਲੈਣ ਵਾਲੀ ...
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ 'ਚ ਖਾਲੀ ਪਏ ਡੀ.ਸੀ.ਪੀ. ਜਾਂਚ ਦੇ ਅਹੁਦੇ ਦੀ ਜ਼ਿੰਮੇਵਾਰੀ ਅੱਜ ਹਰਵਿੰਦਰ ਸਿੰਘ ਵਿਰਕ ਨੇ ਸੰਭਾਲ ਲਈ ਹੈ | ਇਸ ਤੋਂ ਪਹਿਲਾਂ ਉਹ ਵਿਭਾਗ 'ਚ ਏ.ਆਈ.ਜੀ. ਸਟੇਟ ਕ੍ਰਾਈਮ ਵਜੋਂ ਸੇਵਾਵਾਂ ਨਿਭਾ ਰਹੇ ਸਨ | ਸ. ਵਿਰਕ ਨੇ ...
ਜਲੰਧਰ, 25 ਮਈ (ਹਰਵਿੰਦਰ ਸਿੰਘ ਫੁੱਲ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਇੱਥੇ ਸੱਤ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ) ਅਮੈਂਡਮੈਂਟ ਐਕਟ 2021 ਅਤੇ ਬੱਚਿਆਂ ਨੂੰ ਗੋਦ ਲੈਣ ਦੀ ...
ਜਲੰਧਰ, 25 ਮਈ (ਚੰਦੀਪ ਭੱਲਾ)- ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਮਹਾਜਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਰੀਮਾ ਜੰਮੂ ਨੇ ਅੱਜ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਪਰਤਾਪੁਰਾ ਫਲਾਂ ਤੇ ਸਬਜ਼ੀਆਂ ਦੀ ਮੰਡੀ ਨੂੰ 'ਈਟ-ਰਾਈਟ' ...
ਜਲੰਧਰ, 25 ਮਈ (ਚੰਦੀਪ ਭੱਲਾ)- ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਅੱਜ ਜ਼ਿਲ੍ਹੇ ਦੇ ਸਕੂਲਾਂ ਵਿਚ ਮਿੱਡ-ਡੇਅ ਮੀਲ, ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ, ਗਰਭਵਤੀ ਤੇ ਦੁੱਧ ਪਿਆਉਂਦੀਆਂ ਮਾਵਾਂ ਨੂੰ ਦਿੱਤੀ ਜਾਂਦੀ ਖ਼ੁਰਾਕ ਅਤੇ ...
ਜਲੰਧਰ, 25 ਮਈ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰੁਸਤਮ ਉਰਫ਼ ਸੋਢੀ ਪੁੱਤਰ ਪਿ੍ਥੀ ਰਾਮ ਵਾਸੀ ਇੰਦਰਾ ਕਲੋਨੀ ਧੀਣਾ ਨੂੰ ਉਮਰ ਕੈਦ ਤੇ ਵੱਖ-ਵੱਖ ਧਾਰਾਵਾਂ ਹੇਠ 1 ...
ਗੁਰਾਇਆ, 25 ਮਈ (ਬਲਵਿੰਦਰ ਸਿੰਘ)- ਨਜ਼ਦੀਕੀ ਪਿੰਡ ਜੀ.ਟੀ. ਰੋਡ ਗੋਹਾਵਰ ਆਬਾਦੀ ਕੋਲੋਂ ਇਕ ਅੰਮਿ੍ਤਧਾਰੀ ਵਿਅਕਤੀ ਦੀ ਅੱਧ ਸੜੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਹਿਚਾਣ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸ੍ਰੀ ਗੁਰੂ ਅਰਜਨ ਦੇਵ ਨਗਰ ਗੋਇੰਦਵਾਲ ਸਾਹਿਬ ਰੋਡ ...
ਜਲੰਧਰ, 25 ਮਈ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰੁਸਤਮ ਉਰਫ਼ ਸੋਢੀ ਪੁੱਤਰ ਪਿ੍ਥੀ ਰਾਮ ਵਾਸੀ ਇੰਦਰਾ ਕਲੋਨੀ ਧੀਣਾ ਨੂੰ ਉਮਰ ਕੈਦ ਤੇ ਵੱਖ-ਵੱਖ ਧਾਰਾਵਾਂ ਹੇਠ 1 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX