ਤਾਜਾ ਖ਼ਬਰਾਂ


ਬੇਰੁਜ਼ਗਾਰ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  34 minutes ago
ਬਠਿੰਡਾ,14 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਬੇਰੁਜ਼ਗਾਰੀ ਦੇ ਝੰਬੇ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ...
ਪੁਲਿਸ ਦੀ ਵਰਦੀ ਪਾ ਕੇ ਲੁੱਟਾਂ - ਖੋਹਾਂ ਕਰਨ ਵਾਲਾ ਅੰਤਰਾਜੀ ਗਿਰੋਹ ਪਟਿਆਲਾ ਪੁਲਿਸ ਨੇ ਕੀਤਾ ਕਾਬੂ
. . .  42 minutes ago
ਪਟਿਆਲਾ,14 ਜੂਨ (ਮਨਦੀਪ ਸਿੰਘ ਖਰੌੜ) - ਪਟਿਆਲਾ ਪੁਲਿਸ ਵਲੋਂ ਪੁਲਿਸ ਦੀ ਵਰਦੀ ਪਾ ਕੇ ਲੁੱਟਾਂ ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ ਕੀਤਾ ਗਿਆ ਹੈ। ਇਹ ਗਿਰੋਹ ਪੰਜਾਬ ਤੇ ਹਰਿਆਣਾ...
ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਘੇਰਿਆ ਬਠਿੰਡਾ ਦਾ ਮੁੱਖ ਬੱਸ ਅੱਡਾ
. . .  40 minutes ago
ਬਠਿੰਡਾ, 14 ਜੂਨ (ਅਮ੍ਰਿਤਪਲ ਸਿੰਘ ਵਲਾਣ) - ਪਟਿਆਲਾ ਵਿਚ ਪੀ.ਆਰ.ਟੀ.ਸੀ. ਚੈਕਿੰਗ ਟੀਮ ਦੁਆਰਾ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਇਕ ਕੰਡਕਟਰ ...
ਅਣਪਛਾਤੇ ਲੁਟੇਰਿਆਂ ਵਲੋਂ ਕਿਸਾਨ ਦੀ ਗੋਲੀ ਮਾਰਕੇ ਹੱਤਿਆ
. . .  24 minutes ago
ਮੋਗਾ,14 ਜੂਨ (ਗੁਰਤੇਜ ਸਿੰਘ ਬੱਬੀ, ਗੁਰਦੇਵ ਭਾਮ) - ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜੀਆਨਾ ਦੇ ਕੋਲ ਮੋਟਰਸਾਈਕਲ ਸਵਾਰ ਖੇਤਾਂ ਵਿਚ ਪਏ ਇਕ ਬੈਗ ਨੂੰ ਚੁੱਕ ਕੇ ਉੱਥੋਂ ਦੀ ਫ਼ਰਾਰ...
2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ ਪਾਰਟੀ - ਅਰਵਿੰਦ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 14 ਜੂਨ - ਆਮ ਆਦਮੀ ਪਾਰਟੀ (ਆਪ) 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ‘ਤੇ ਚੋਣ ...
ਉਮਕਾਰ ਗੋਇਲ ਇੰਪਰੂਵਮੈਂਟ ਟਰੱਸਟ ਕੋਟਕਪੂਰਾ ਦੇ ਪ੍ਰਧਾਨ ਬਣੇ
. . .  about 1 hour ago
ਕੋਟਕਪੂਰਾ, 14 ਜੂਨ ( ਮੋਹਰ ਸਿੰਘ ਗਿੱਲ ) - ਉਮਕਾਰ ਗੋਇਲ ਇੰਪਰੂਵਮੈਂਟ ਟਰੱਸਟ ਕੋਟਕਪੂਰਾ ਦੇ ਪ੍ਰਧਾਨ ਬਣੇ ਹਨ | ਸੁਰਜੀਤ ਸਿੰਘ ਢਿੱਲੋਂ ਡਾਇਰੈਕਟਰ ਸੀਵਰੇਜ ਬੋਰਡ ਪੰਜਾਬ,...
ਮਜ਼ਦੂਰ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਭੀਖੀ, 14 ਜੂਨ ( ਬਲਦੇਵ ਸਿੰਘ ਸਿੱਧੂ ) - ਜ਼ਿਲ੍ਹਾ ਮਾਨਸਾ ਦੇ ਪਿੰਡ ਮੋਹਰ ਸਿੰਘ ਵਾਲਾ ਦੇ ਹਰਵਿੰਦਰ ਸਿੰਘ ਨਿੱਕਾ (31) ਪੁੱਤਰ ਸੁਰਜੀਤ ਸਿੰਘ ਨੇ ਆਰਥਿਕ ਤੰਗੀ ਦੇ ਕਾਰਨ ...
ਯੂ.ਐੱਸ : ਆਸਟਿਨ ਵਿਚ ਹੋਈ ਗੋਲੀਬਾਰੀ ਵਿਚ ਇਕ ਦੀ ਮੌਤ
. . .  about 1 hour ago
ਯੂ.ਐੱਸ,14 ਜੂਨ - ਟੈਕਸਾਸ ਦੇ ਸ਼ਹਿਰ ਆਸਟਿਨ ਵਿਚ ਸ਼ਨੀਵਾਰ ਨੂੰ ਗੋਲੀਬਾਰੀ ਹੋਈ । ਗੋਲੀਬਾਰੀ ਵਿਚ ਜ਼ਖ਼ਮੀ ਹੋਏ ਦਰਜਨ ਤੋਂ ਵੱਧ ਵਿਅਕਤੀਆਂ ਵਿਚੋਂ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ ...
ਸ਼ਹੀਦੀ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਖੇ ਲੱਗੀਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ
. . .  about 2 hours ago
ਅੰਮ੍ਰਿਤਸਰ, 14 ਜੂਨ (ਜਸਵੰਤ ਸਿੰਘ ਜੱਸ) - ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅੱਜ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਸਮੇਤ ਸ਼ਹਿਰ ਵਿਚ ਵੱਖ - ਵੱਖ ਥਾਵਾਂ 'ਤੇ...
ਔਰਤਾਂ ਅਤੇ ਬੱਚਿਆ ਦੀ ਕੀਤੀ ਕੁੱਟ-ਮਾਰ ਦਾ ਇਨਸਾਫ਼ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  about 2 hours ago
ਚੋਗਾਵਾਂ, 14 ਜੂਨ (ਗੁਰਬਿੰਦਰ ਸਿੰਘ ਬਾਗੀ) - ਪਿੰਡ ਕੋਹਾਲਾ ਦੇ ਦੋ ਦਲਿਤ ਪਰਿਵਾਰਾਂ ਦੀਆਂ ਔਰਤਾਂ ਸਮੇਤ ਦੋ ਬੱਚਿਆ ਦੀ ਕੀਤੀ ਕੁੱਟ-ਮਾਰ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਅੱਜ ਵਾਲਮੀਕੀ ਭਾਵਾਧਸ ਪੰਜਾਬ ਦੇ ਜਨਰਲ ਸਕੱਤਰ...
ਆਗਰਾ : ਬੋਰਵੇਲ ਵਿਚ ਡਿੱਗਿਆ 4 ਸਾਲਾ ਬੱਚਾ
. . .  about 2 hours ago
ਆਗਰਾ,(ਉੱਤਰ ਪ੍ਰਦੇਸ਼) : ਆਗਰਾ ਦੇ ਫ਼ਤਿਹਾਬਾਦ ਦੇ ਇਕ ਪਿੰਡ ਵਿਚ ਅੱਜ ਇਕ 4 ਸਾਲਾ ਬੱਚਾ ਬੋਰਵੇਲ ਵਿਚ ਡਿੱਗ ਗਿਆ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਬਚਾਅ ਕਾਰਜ...
ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਤੀਜੇ ਦਿਨ ਵੀ ਬਾਰਸ਼ ਹੋਈ ਸ਼ੁਰੂ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 14 ਜੂਨ ( ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਤੀਜੇ ਦਿਨ ਵੀ ਬਾਰਸ਼ ਸ਼ੁਰੂ ਹੋ ਗਈ ...
ਪ੍ਰਧਾਨ ਮੰਤਰੀ ਮੋਦੀ ਦੀ ਇਜ਼ਰਾਈਲ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨੂੰ ਵਧਾਈ
. . .  about 3 hours ago
ਨਵੀਂ ਦਿੱਲੀ,14 ਜੂਨ - ਇਜ਼ਰਾਈਲ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਵਧਾਈ ਦਿੱਤੀ ਗਈ | ਪ੍ਰਧਾਨ ਮੰਤਰੀ ਦਾ ਕਹਿਣਾ ਸੀ...
ਅੰਬਾਲਾ 'ਚ ਅੱਜ ਤੋਂ ਜਿੰਮ 50% ਸਮਰੱਥਾ ਨਾਲ ਖੁੱਲ੍ਹੇ
. . .  about 4 hours ago
ਹਰਿਆਣਾ, 14 ਜੂਨ - ਅੰਬਾਲਾ ਵਿਚ ਜਿੰਮ ਅੱਜ ਤੋਂ 50% ਸਮਰੱਥਾ ਨਾਲ ਖੁੱਲ੍ਹ ਗਏ ...
ਨਸਰਾਲਾ ਪੁਲਿਸ ਵਲੋਂ ਨਜਾਇਜ਼ ਸ਼ਰਾਬ ਸਮੇਤ ਨੌਕਰ ਕਾਬੂ, ਮਾਲਕ ਫ਼ਰਾਰ
. . .  about 4 hours ago
ਨਸਰਾਲਾ, 14 ਜੂਨ (ਸਤਵੰਤ ਸਿੰਘ ਥਿਆੜਾ)- ਪੁਲਿਸ ਚੌਂਕੀ ਨਸਰਾਲਾ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਵਲੋਂ ਭਾਰੀ ਮਾਤਰਾ 'ਚ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 70,421 ਨਵੇਂ ਕੋਰੋਨਾ ਦੇ ਮਾਮਲੇ ਆਏ, 3921 ਮੌਤਾਂ
. . .  about 4 hours ago
ਨਵੀਂ ਦਿੱਲੀ ,14 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ...
ਪਿੰਡ ਨੰਗਲੀ ਦੇ ਨੌਜਵਾਨ ਦੀ ਕੈਨੇਡਾ (ਬਰੈਂਪਟਨ) 'ਚ ਪਾਣੀ 'ਚ ਡੁੱਬਣ ਨਾਲ ਹੋਈ ਮੌਤ
. . .  about 4 hours ago
ਰਾਜਾਸਾਂਸੀ, 14 ਜੂਨ (ਹਰਦੀਪ ਸਿੰਘ ਖੀਵਾ) ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ...
ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਵਿਖੇ ਮਨਾਇਆ ਸ਼ਹੀਦੀ ਦਿਹਾੜਾ
. . .  about 5 hours ago
ਨਸਰਾਲਾ, 14 ਜੂਨ (ਸਤਵੰਤ ਸਿੰਘ ਥਿਆੜਾ) - ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਹੁਸ਼ਿਆਰਪੁਰ ਵਿਖੇ ਸ਼ਹੀਦੀ ...
ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
. . .  about 5 hours ago
ਅੰਮ੍ਰਿਤਸਰ, 14 ਜੂਨ - ਜਥੇ: ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜੀ ਵਲੋਂ ...
ਕਰਨਾਟਕ: 18 ਗ੍ਰਾਮ ਪੰਚਾਇਤਾਂ 'ਚ 21 ਜੂਨ ਤੱਕ ਮੁਕੰਮਲ ਲਾਕਡਾਊਨ
. . .  about 5 hours ago
ਬੰਗਲੌਰ, 14 ਜੂਨ - ਕਰਨਾਟਕ ਵਿਚ ਕੋਰੋਨਾ ਕੇਸਾਂ 'ਚ ਹੋਏ ਵਾਧੇ ਦੇ ਮੱਦੇਨਜ਼ਰ ਕੋਰੋਨਾ ਦੇ ...
ਮਹਿੰਗਾਈ ਦੀ ਮਾਰ ਜਾਰੀ , ਇਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਵਾਧਾ
. . .  about 5 hours ago
ਨਵੀਂ ਦਿੱਲੀ, 14 ਜੂਨ - ਤੇਲ ਦੀਆਂ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਜਾਰੀ ...
ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ
. . .  about 5 hours ago
ਤਰਨ ਤਾਰਨ,14 ਜੂਨ (ਵਿਕਾਸ ਮਰਵਾਹਾ) ਸ਼ਹੀਦਾਂ ਦੇ ਸਿਰਤਾਜ ਸਾਹਿਬ ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਅਦਾਰਾ ਅਜੀਤ ਵਲੋਂ ਪ੍ਰਣਾਮ
. . .  about 6 hours ago
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਅਦਾਰਾ ਅਜੀਤ ਵਲੋਂ ਪ੍ਰਣਾਮ
ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
. . .  1 day ago
ਐੱਸ. ਏ. ਐੱਸ. ਨਗਰ, 13 ਜੂਨ (ਕੇ. ਐੱਸ. ਰਾਣਾ)-ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਵਿਡ ਦੇ ਚਲਦਿਆਂ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਹ ਚੰਡੀਗੜ੍ਹ ਵਿਖੇ ਫਾਰਮਰ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 32 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਪਹਿਲਾ ਸਫ਼ਾ

ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਵਲੋਂ ਰਾਹੁਲ ਗਾਂਧੀ ਨਾਲ ਮੀਟਿੰਗ

ਪੰਜਾਬ ਕਾਂਗਰਸ ਦੇ ਸੰਕਟ ਤੋਂ ਇਲਾਵਾ ਅਕਾਲੀ-ਬਸਪਾ ਗੱਠਜੋੜ 'ਤੇ ਵੀ ਹੋਇਆ ਵਿਚਾਰਹਰਕਵਲਜੀਤ ਸਿੰਘ
ਚੰਡੀਗੜ੍ਹ, 13 ਜੂਨ-ਕਾਂਗਰਸ ਹਾਈਕਮਾਨ ਵਲੋਂ ਪੰਜਾਬ ਵਿਚਲੇ ਕਾਂਗਰਸ ਸੰਕਟ ਨਾਲ ਨਜਿੱਠਣ ਲਈ ਸੀਨੀਅਰ ਕਾਂਗਰਸੀ ਆਗੂ ਮਲਿਕ ਅਰਜੁਨ ਖੜਗੇ ਦੀ ਅਗਵਾਈ 'ਚ ਬਣਾਈ ਤਿੰਨ ਮੈਂਬਰੀ ਕਮੇਟੀ ਵਲੋਂ ਅੱਜ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਗੱਲਬਾਤ ਕੀਤੀ ਗਈ | ਸੂਚਨਾ ਅਨੁਸਾਰ ਰਾਹੁਲ ਗਾਂਧੀ ਨੇ ਕੋਈ ਡੇਢ ਘੰਟੇ ਦੀ ਮੀਟਿੰਗ ਦੌਰਾਨ ਮੈਂਬਰਾਂ ਨੂੰ ਉਨ੍ਹਾਂ ਵਲੋਂ ਦਿੱਤੀ ਰਿਪੋਰਟ ਨਾਲ ਸਬੰਧਿਤ ਕੁਝ ਮੁੱਦਿਆਂ 'ਤੇ ਸਵਾਲ ਕੀਤੇ ਪਰ ਸੂਚਨਾ ਅਨੁਸਾਰ ਰਾਹੁਲ ਗਾਂਧੀ ਨੇ ਇਸ ਸਾਰੇ ਮਾਮਲੇ ਬਾਰੇ ਆਪਣਾ ਕੋਈ ਵਿਚਾਰ ਨਹੀਂ ਦਿੱਤਾ | ਪਾਰਟੀ ਸੂਤਰਾਂ ਅਨੁਸਾਰ ਗਾਂਧੀ ਪਰਿਵਾਰ ਵਲੋਂ ਅੱਜ ਐਤਵਾਰ ਵਾਲੇ ਦਿਨ ਵੀ ਜਿਵੇਂ ਪੰਜਾਬ ਤੇ ਰਾਜਸਥਾਨ ਮਾਮਲਿਆਂ 'ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ, ਉਸ ਤੋਂ ਸਪੱਸ਼ਟ ਸੀ ਕਿ ਉਹ ਇਸ ਸਾਰੇ ਮਾਮਲੇ ਨੂੰ ਛੇਤੀ ਹੱਲ ਕਰਨਾ ਚਾਹੁੰਦੇ ਹਨ | ਕਾਂਗਰਸ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਗਾਂਧੀ ਪਰਿਵਾਰ ਪੰਜਾਬ ਮਾਮਲੇ ਸਬੰਧੀ ਕਾਫ਼ੀ ਖ਼ਾਮੋਸ਼ੀ ਰੱਖ ਰਿਹਾ ਹੈ, ਜਦਕਿ ਰਾਹੁਲ ਗਾਂਧੀ ਵਲੋਂ ਖ਼ੁਦ ਵੀ ਪੰਜਾਬ ਦੇ ਅਸਲ ਹਾਲਾਤ ਜਾਣਨ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ ਤੇ ਪੰਜਾਬ ਤੋਂ ਕੁਝ ਵਿਧਾਇਕਾਂ ਤੇ ਸੀਨੀਅਰ ਆਗੂਆਂ ਵਲੋਂ ਲਿਖਤੀ ਤੌਰ 'ਤੇ ਭੇਜੇ ਗਏ ਵਿਚਾਰਾਂ ਤੇ ਪੱਤਰਾਂ ਨੂੰ ਵੀ ਪੂਰਾ ਘੋਖਿਆ ਹੈ | ਸੂਚਨਾ ਅਨੁਸਾਰ ਰਾਹੁਲ ਗਾਂਧੀ ਵਲੋਂ ਅੱਜ ਤਿੰਨ ਮੈਂਬਰੀ ਕਮੇਟੀ ਤੋਂ ਪੰਜਾਬ ਵਿਚ ਅਕਾਲੀ ਦਲ ਦੇ ਬਸਪਾ ਨਾਲ ਹੋਏ ਗੱਠਜੋੜ ਦੇ ਕਾਂਗਰਸ 'ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਵੀ ਪੁੱਛਿਆ ਗਿਆ, ਜਦਕਿ ਕਮੇਟੀ ਮੈਂਬਰਾਂ ਨੂੰ ਇਸ ਸਬੰਧੀ ਬਹੁਤਾ ਕੁਝ ਪਤਾ ਨਹੀਂ ਸੀ | ਪਾਰਟੀ ਹਾਈਕਮਾਨ ਵਲੋਂ ਸੂਚਨਾ ਅਨੁਸਾਰ ਇਸ ਗੱਠਜੋੜ ਸਬੰਧੀ ਕੁਝ ਹੋਰ ਏਜੰਸੀਆਂ ਤੋਂ ਵੀ ਰਿਪੋਰਟਾਂ ਲਈਆਂ ਜਾ ਰਹੀਆਂ ਹਨ, ਜਿਸ ਤੋਂ ਪਾਰਟੀ ਵਿਚ ਇਸ ਗੱਠਜੋੜ ਪ੍ਰਤੀ ਚਿੰਤਾ ਨਜ਼ਰ ਆ ਰਹੀ ਹੈ | ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਸੰਕਟ ਨਾਲ ਨਜਿੱਠਣ ਸਬੰਧੀ ਆਪਣੀ ਰਣਨੀਤੀ ਦਾ ਐਲਾਨ ਆਉਂਦੇ ਇਕ ਹਫ਼ਤੇ 'ਚ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ ਤੇ ਚਰਚਾ ਹੈ ਕਿ ਪ੍ਰਦੇਸ਼ 'ਚ ਕਾਂਗਰਸ ਦੀ ਸੂਬਾ ਇਕਾਈ ਸਮੇਤ ਜ਼ਿਲ੍ਹਾ ਤੇ ਬਲਾਕ ਇਕਾਈਆਂ ਦਾ ਨਵੇਂ ਸਿਰੇ ਤੋਂ ਪੁਨਰਗਠਨ ਕਰਨ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ 'ਚ ਵੀ ਰੱਦੋਬਦਲ ਕੀਤਾ ਜਾ ਸਕਦਾ ਹੈ | ਇਹ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਅਗਲੇ ਦੌਰ 'ਚ ਰਾਜ ਦੇ ਕੁਝ ਸੀਨੀਅਰ ਮੰਤਰੀਆਂ ਤੇ ਆਗੂਆਂ ਨੂੰ ਵੀ ਗੱਲਬਾਤ ਲਈ ਸੱਦ ਸਕਦੇ ਹਨ ਤੇ ਆਖ਼ਰੀ ਦੌਰ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਿਚਾਰ-ਵਟਾਂਦਰੇ ਲਈ ਦਿੱਲੀ ਬੁਲਾਇਆ ਜਾ ਸਕਦਾ ਹੈ |

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਬਾਦਲ ਨੂੰ ਸੰਮਨ

16 ਨੂੰ ਮੁਹਾਲੀ ਵਿਖੇ ਪੁੱਛਗਿੱਛ ਲਈ ਸੱਦਿਆਚੰਡੀਗੜ੍ਹ, 13 ਜੂਨ (ਹਰਕਵਲਜੀਤ ਸਿੰਘ)-ਐਡੀਸ਼ਨਲ ਡੀ. ਜੀ. ਪੀ. ਐਲ.ਕੇ. ਯਾਦਵ ਦੀ ਅਗਵਾਈ 'ਚ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਜਾਂਚ ਕਰ ਰਹੀ ਨਵੀਂ ਜਾਂਚ ਟੀਮ (ਐਸ. ਆਈ. ਟੀ.) ਵਲੋਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਫਿਰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਹੈ | ਜਾਂਚ ਟੀਮ ਵਲੋਂ ਸ. ਬਾਦਲ ਨੂੰ 16 ਜੂਨ ਨੂੰ ਮੁਹਾਲੀ ਦੇ ਪੀ.ਐਸ.ਪੀ.ਐਲ. ਦੇ ਗੈਸਟ ਹਾਊਸ ਵਿਖੇ ਸਵੇਰੇ 10.30 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ | ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪਹਿਲਾਂ ਜਾਂਚ ਕਰ ਰਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਵਲੋਂ ਪਿਛਲੇ ਸਾਲ 16 ਨਵੰਬਰ ਨੂੰ ਵੀ ਸ. ਬਾਦਲ ਕੋੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਪਰ ਹੁਣ ਦੁਬਾਰਾ ਜਿਸ ਸੈਕਸ਼ਨ ਅਧੀਨ ਇਹ ਸੰਮਨ ਜਾਰੀ ਕੀਤੇ ਗਏ ਹਨ ਉਸ ਅਧੀਨ 15 ਸਾਲ ਤੋਂ ਛੋਟੇ ਬੱਚੇ ਤੇ 60 ਸਾਲ ਤੋਂ ਵੱਡੀ ਉਮਰ ਵਾਲੇ ਨੂੰ ਪੁੱਛਗਿੱਛ ਲਈ ਕਿਸੇ ਥਾਂ 'ਤੇ ਬੁਲਾਇਆ ਨਹੀਂ ਜਾ ਸਕਦਾ ਬਲਕਿ ਉਸ ਕੋਲ ਪਹੁੰਚ ਕਰਕੇ ਸਵਾਲ ਜ਼ਰੂਰ ਕੀਤੇ ਜਾ ਸਕਦੇ ਹਨ | ਇਹ ਵੀ ਪਤਾ ਲੱਗਾ ਹੈ ਕਿ ਸ. ਬਾਦਲ ਦੀ ਤਬੀਅਤ ਮਗਰਲੇ ਕੁਝ ਦਿਨਾਂ ਤੋਂ ਠੀਕ ਨਹੀਂ ਹੈ ਤੇ ਛਾਤੀ 'ਚ ਰੁਕਾਵਟ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਵੀ ਮੁਸ਼ਕਿਲ ਹੋ ਰਹੀ ਹੈ ਤੇ ਸਰੀਰ ਵੀ ਕਾਫ਼ੀ ਨਿਢਾਲ ਹੈ | ਸ. ਬਾਦਲ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ 6-7 ਜੂਨ ਨੂੰ ਏਮਜ਼ ਬਠਿੰਡਾ ਵਿਖੇ ਟੈਸਟ ਹੁੰਦੇ ਰਹੇ ਹਨ ਤੇ ਡਾਕਟਰ ਦੀ ਸਲਾਹ 'ਤੇ ਉਨ੍ਹਾਂ ਨੂੰ ਪੀ.ਜੀ.ਆਈ. ਰੈਫ਼ਰ ਕੀਤਾ ਗਿਆ ਸੀ, ਜਿਥੇ ਉਨ੍ਹਾਂ ਦੇ ਟੈਸਟ ਆਦਿ ਚੱਲ ਰਹੇ ਹਨ | ਸੂਚਨਾ ਅਨੁਸਾਰ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਜੋ ਕੱਲ੍ਹ ਚੰਡੀਗੜ੍ਹ ਫ਼ੇਰੀ ਦੌਰਾਨ ਸ. ਬਾਦਲ ਨੂੰ ਮਿਲਣ ਗਏ ਤੇ ਉਨ੍ਹਾਂ ਦੀ ਮਾਇਆਵਤੀ ਨਾਲ ਵੀ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸ. ਬਾਦਲ 5-6 ਮਿੰਟਾਂ 'ਚ ਹੀ ਥੱਕ ਗਏ ਤੇ ਉਨ੍ਹਾਂ ਉੱਥੋਂ ਜਾਣ ਦੀ ਇਜਾਜ਼ਤ ਮੰਗ ਲਈ | ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਸੀ ਕਿ ਅਜਿਹੀ ਸਥਿਤੀ 'ਚ ਸ. ਬਾਦਲ ਲਈ ਜਾਂਚ ਟੀਮ ਅੱਗੇ ਪੇਸ਼ ਹੋਣਾ ਸੰਭਵ ਨਜ਼ਰ ਨਹੀਂ ਆ ਰਿਹਾ |

ਪੰਜਾਬ ਦੇ ਕਈ ਇਲਾਕਿਆਂ 'ਚ ਬਾਰਿਸ਼ ਨਾਲ ਗਰਮੀ ਤੋਂ ਰਾਹਤ

ਚੰਡੀਗੜ੍ਹ, 13 ਜੂਨ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਐਤਵਾਰ ਸਵੇਰੇ ਬਾਰਿਸ਼ ਹੋਈ ਤੇ ਅਗਲੇ ਦੋ ਦਿਨ ਇਥੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਬਾਰਿਸ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ | ਐਤਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬਾਰਿਸ਼ ਹੋਣ ਨਾਲ ਜਿਥੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਮੌਸਮ ਵੀ ਸੁਹਾਵਣਾ ਹੋ ਗਿਆ ਹੈ | ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਰੌਣਕ ਆ ਗਈ ਹੈ | ਦੋਵਾਂ ਸੂਬਿਆਂ 'ਚ ਅਗਲੇ 48 ਘੰਟਿਆਂ 'ਚ ਮੌਨਸੂਨ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਝੋਨੇ ਦੀ ਲੁਆਈ 'ਚ ਮਦਦ ਮਿਲੇਗੀ | ਮੌਸਮ ਵਿਭਾਗ ਮੁਤਾਬਿਕ ਦੱਖਣੀ-ਪੱਛਮੀ ਮੌਨਸੂਨ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ | ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਮੌਨਸੂਨ ਦੇ ਅਗਲੇ 48 ਘੰਟਿਆਂ 'ਚ ਦਿੱਲੀ, ਪੰਜਾਬ ਤੇ ਹਰਿਆਣਾ ਪੁੱਜਣ ਦੀ ਸੰਭਾਵਨਾ ਹੈ | ਉਧਰ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਦੇਸ਼ ਦੇ ਕਈ ਰਾਜਾਂ 'ਚ ਮੌਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ | ਓਡੀਸ਼ਾ ਤੇ ਪੱਛਮੀ ਬੰਗਾਲ ਦੇ ਗੰਗਾ ਨਾਲ ਲਗਦੇ ਇਲਾਕਿਆਂ 'ਚ ਜਿਥੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਥੇ ਹੀ ਅਗਲੇ 24 ਘੰਟਿਆਂ 'ਚ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ, ਛੱਤੀਸਗੜ੍ਹ ਸਣੇ ਕਈ ਰਾਜਾਂ 'ਚ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਮੌਨਸੂਨ, ਜੋ ਮੱਧ ਭਾਰਤ ਪਹੁੰਚ ਗਿਆ ਹੈ, ਦੇਸ਼ ਦੇ ਉੱਤਰੀ ਹਿੱਸਿਆਂ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਅਗਲੇ ਦੋ ਦਿਨਾਂ 'ਚ ਇਸ ਦੇ ਪੂਰੇ ਉੱਤਰੀ ਭਾਰਤ 'ਚ ਆਉਣ ਦੀ ਸੰਭਾਵਨਾ ਹੈ |

71 ਦਿਨਾਂ 'ਚ ਕੋਰੋਨਾ ਦੇ ਸਭ ਤੋਂ ਘੱਟ 80,834 ਨਵੇਂ ਮਾਮਲੇ

3303 ਮੌਤਾਂ-4.25 ਫ਼ੀਸਦੀ ਤੱਕ ਹੇਠਾਂ ਆਈ ਪਾਜ਼ੀਟਿਵਿਟੀ ਦਰ

ਨਵੀਂ ਦਿੱਲੀ, 13 ਜੂਨ (ਏਜੰਸੀ)-ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟ ਹੋ ਰਹੇ ਹਨ | ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 80834 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 1,32,062 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | ਪਿਛਲੇ ਇਕ ਦਿਨ 'ਚ ਮਰਨ ਵਾਲਿਆਂ ਦਾ ਅੰਕੜਾ ਵੀ 3303 ਰਿਹਾ ਹੈ | ਇਸੇ ਤਰ੍ਹਾਂ ਭਾਰਤ 'ਚ ਇਸ ਮਹਾਂਮਾਰੀ ਕਾਰਨ ਹੁਣ ਤੱਕ 2,94,39,989 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 2,80,43,446 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ | ਦੇਸ਼ 'ਚ ਹੁਣ ਤੱਕ 3,70,384 ਲੋਕਾਂ 'ਚ ਕੋਰੋਨਾ ਇਨਫੈਕਸ਼ਨ ਦੀ ਜਾਂਚ ਕੀਤੀ ਗਈ ਹੈ ਜਦਕਿ ਸਰਗਰਮ ਮਾਮਲੇ 10,26,149 ਹੈ | ਦੇਸ਼ 'ਚ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਵੀ ਜਾਰੀ ਹੈ | ਹੁਣ ਤੱਕ 25,31,95,048 ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ |
ਦਿੱਲੀ 'ਚ ਅੱਜ ਤੋਂ ਖੁੱਲ੍ਹਣਗੇ ਬਾਜ਼ਾਰ
ਨਵੀਂ ਦਿੱਲੀ (ਬਲਵਿੰਦਰ ਸਿੰਘ ਸੋਢੀ)-ਰਾਜਧਾਨੀ ਦਿੱਲੀ 'ਚ ਸੋਮਵਾਰ ਤੋਂ ਬਾਜ਼ਾਰਾਂ 'ਚ ਸਾਰੀਆਂ ਦੁਕਾਨਾਂ ਖੁੱਲ੍ਹ ਜਾਣਗੀਆਂ | ਇਸ ਦੇ ਨਾਲ ਹੀ ਰੈਸਟੋਰੈਂਟ ਵੀ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ | ਰਾਜਧਾਨੀ ਦੇ ਸ਼ਾਪਿੰਗ ਮਾਲ ਵੀ ਕੱਲ੍ਹ ਤੋਂ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ | ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਹਰ ਜ਼ੋਨ 'ਚ ਇਕ ਹਫ਼ਤਾਵਾਰੀ ਬਾਜ਼ਾਰ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਹਾਲਾਂਕਿ ਕੋਰੋਨਾ ਇਨਫੈਕਸ਼ਨ ਨੂੰ ਧਿਆਨ 'ਚ ਰੱਖਦਿਆਂ ਅਜੇ ਸਕੂਲ ਤੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ | ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਹੋਵੇਗੀ, ਪਰ ਗਾਹਕਾਂ ਦੇ ਬੈਠਣ ਦੀ ਸਮਰੱਥਾ 50 ਫੀਸਦੀ ਰਹੇਗੀ | ਉਨ੍ਹਾਂ ਕਿਹਾ ਕਿ ਇਕ ਜ਼ੋਨ 'ਚ ਇਕ ਦਿਨ 'ਚ ਹਫਤਾਵਰੀ ਮਾਰਕੀਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਵਿਆਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਜਦਕਿ ਘਰ ਜਾਂ ਅਦਾਲਤ 'ਚ 20 ਲੋਕਾਂ ਦੀ ਮੌਜੂਦਗੀ 'ਚ ਹੀ ਵਿਆਹ ਕੀਤਾ ਜਾ ਸਕੇਗਾ | ਮੈਟਰੋ ਰੇਲ ਤੇ ਬੱਸਾਂ 50 ਫੀਸਦੀ ਸਵਾਰੀਆਂ ਨਾਲ ਚੱਲਦੀਆਂ ਰਹਿਣਗੀਆਂ |

ਕਾਂਗਰਸ ਸ਼ਾਸਿਤ ਸੂਬੇ ਘਟਾਉਣ ਡੀਜ਼ਲ ਪੈਟਰੋਲ 'ਤੇ ਟੈਕਸ-ਧਰਮੇਂਦਰ ਪ੍ਰਧਾਨ

ਭਾਜਪਾ ਸ਼ਾਸਿਤ ਸੂਬਿਆਂ ਬਾਰੇ ਧਾਰੀ ਚੁੱਪ
ਨਵੀਂ ਦਿੱਲੀ, 13 ਜੂਨ (ਏਜੰਸੀ)-ਡੀਜ਼ਲ ਪੈਟਰੋਲ ਦੀਆਂ ਦਿਨੋ-ਦਿਨ ਰਿਕਾਰਡ ਬਣਾ ਰਹੀਆਂ ਕੀਮਤਾਂ ਨੂੰ ਲੈ ਕੇ ਤੇਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਆਦਮੀ 'ਤੇ ਪੈ ਰਹੇ ਬੋਝ ਨੂੰ ਲੈ ਕੇ ਚਿੰਤਤ ਹੈ ਤਾਂ ਰਾਜਸਥਾਨ ਤੇ ਮਹਾਂਰਾਸ਼ਟਰ 'ਚ ਕਾਂਗਰਸ ਦੀਆਂ ਸਰਕਾਰਾਂ ਨੂੰ ਤੇਲ 'ਤੇ ਸੇਲਜ਼ ਟੈਕਸ ਘਟਾਉਣਾ ਚਾਹੀਦਾ ਹੈ ਪਰ ਉਨ੍ਹਾਂ ਭਾਜਪਾ ਦੇ ਸ਼ਾਸਨ ਵਾਲੇ ਮੱਧ ਪ੍ਰਦੇਸ਼ ਅਤੇ ਕਰਨਾਟਕ ਸੂਬਿਆਂ, ਜਿਨ੍ਹਾਂ 'ਚ ਤੇਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਹੋ ਚੁੱਕੀਆਂ ਹਨ, ਬਾਰੇ ਚੁੱਪ ਧਾਰ ਰੱਖੀ | ਪੈਟਰੋਲ ਤੇ ਡੀਜ਼ਲ ਦੀਆਂ ਦੇਸ਼ ਭਰ 'ਚ ਸਿਖਰ 'ਤੇ ਪਹੁੰਚ ਚੁੱਕੀਆਂ ਹਨ | ਪਿਛਲੇ ਇਕ ਹਫ਼ਤੇ 'ਚ ਕੀਮਤਾਂ 'ਚ ਘੱਟੋ-ਘੱਟ 5.72 ਰੁਪਏ ਤੋਂ 6.25 ਰੁਪਏ ਪ੍ਰਤੀ ਲਿਟਰ ਵਾਧਾ ਹੋਇਆ ਹੈ | ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਵਧਣ ਅਤੇ ਕੇਂਦਰ ਤੇ ਸੂਬਿਆਂ ਦੇ ਭਾਰੀ ਟੈਕਸਾਂ ਕਾਰਨ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ | ਇੱਥੇ ਮਹਾਰਾਜਾ ਅਗਰਸੇਨ ਹਸਪਤਾਲ 'ਚ ਇਕ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਕੇਂਦਰ ਤੇ ਸੂਬਿਆਂ ਨੂੰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਡੀਜ਼ਲ-ਪੈਟਰੋਲ ਤੋਂ ਟੈਕਸਾਂ ਰਾਹੀਂ ਵਾਧੂ ਧਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਲੋਕਾਂ ਦੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਕਾਂਗਰਸ ਸ਼ਾਸਿਤ ਸੂਬਿਆਂ 'ਚ ਤੇਲ ਤੋਂ ਟੈਕਸ ਘੱਟ ਕਰਨਾ ਚਾਹੀਦਾ ਹੈ |

ਚੀਨ ਵਲੋਂ ਆਪਣੀ ਆਲੋਚਨਾ 'ਤੇ ਪਲਟਵਾਰ

ਬੀਜਿੰਗ, 13 ਜੂਨ (ਏਜੰਸੀ)- ਜੀ-7 ਸੰਮੇਲਨ ਦੌਰਾਨ ਸ਼ਕਤੀਸ਼ਾਲੀ ਦੇਸ਼ਾਂ ਦੇ ਆਗੂਆਂ ਵਲੋਂ ਚੀਨ ਦੀ 'ਮੈਗਾ ਬੈਲਟ ਐਂਡ ਰੋਡ ਇਨੇਸ਼ਿਏਟਿਵ', ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਕੋਰੋਨਾ ਉਤਪਤੀ ਬਾਰੇ ਕੀਤੀ ਗਈ ਆਲੋਚਨਾ 'ਤੇ ਪਲਟਵਾਰ ਕਰਦਿਆਂ ਬੀਜਿੰਗ ਨੇ ਕਿਹਾ ਕਿ ਉਹ ਦਿਨ ਹੁਣ ਚਲੇ ਗਏ ਹਨ, ਜਦੋਂ ਦੇਸ਼ਾਂ ਦੇ ਇਕ 'ਛੋਟੇ ਸਮੂਹ' ਵਲੋਂ ਤਾਨਾਸ਼ਾਹੀ ਵਾਲੇ ਫੈਸਲੇ ਲਏ ਜਾਂਦੇ ਸਨ ਤੇ ਪੂਰੀ ਦੁਨੀਆ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜਾਂਦਾ ਸੀ |

ਜੀ-7 ਸੰਮੇਲਨ ਸਮਾਪਤ : ਟੀਕਾਕਰਨ ਤੇ ਜਲਵਾਯੂ ਤਬਦੀਲੀ ਰਹੇ ਮੁੱਖ ਮੁੱਦੇ

ਜੀ-7 ਵਲੋਂ 1 ਅਰਬ ਵੈਕਸੀਨ ਖ਼ੁਰਾਕਾਂ ਗਰੀਬ ਦੇਸ਼ਾਂ ਨੂੰ ਦੇਣ ਦਾ ਵਾਅਦਾ
ਬੌਰਿਸ ਨੇ ਲੋਕਤੰਤਰ ਲਈ ਵਰਦਾਨ ਵਜੋਂ ਜੀ-7 ਦੀ ਕੀਤੀ ਪ੍ਰਸੰਸਾ

ਲੰਡਨ/ਲੈਸਟਰ, 13 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)- ਦੁਨੀਆ ਦੇ ਸੱਤ ਤਾਕਤਵਰ ਦੇਸ਼ਾਂ ਦੇ ਸਮੂਹ ਜੀ-7 ਦੇ ਨੇਤਾਵਾਂ ਦਾ ਦੋ ਸਾਲਾਂ ਬਾਅਦ ਹੋਇਆ ਪਹਿਲਾ ਸੰਮੇਲਨ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਭਰ 'ਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਤੇ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਆਪਣੇ ਹਿੱਸੇ ਦੀ ਵੱਡੀ ਰਾਸ਼ੀ ਤੇ ਤਕਨੀਕ ਦੇਣ ਦੇ ਪ੍ਰਭਾਵਸ਼ਾਲੀ ਵਾਅਦਿਆਂ ਨਾਲ ਐਤਵਾਰ ਨੂੰ ਸਮਾਪਤ ਹੋ ਗਿਆ | ਇਨ੍ਹਾਂ ਨੇਤਾਵਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਥਿਰ ਸੁਭਾਅ ਦੇ ਬਾਅਦ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਸਹਿਯੋਗ ਫਿਰ ਵਧਣ ਲੱਗਾ ਹੈ | ਇਨ੍ਹਾਂ ਨੇਤਾਵਾਂ ਨੇ ਸੰਦੇਸ਼ ਦਿੱਤਾ ਕਿ ਅਮੀਰ ਲੋਕਤੰਤਰੀ ਦੇਸ਼ਾਂ ਦਾ ਸਮੂਹ, ਜਿਸ 'ਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਤੇ ਬਰਤਾਨੀਆ ਸ਼ਾਮਿਲ ਹਨ, ਗਰੀਬ ਦੇਸ਼ਾਂ ਲਈ ਵਿਸਥਾਰਵਾਦੀ ਚੀਨ ਦੇ ਮੁਕਾਬਲੇ ਬਿਹਤਰ ਬਦਲ ਹੈ | ਇਸ ਮੌਕੇ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਚਹੁੰਤਰਫ਼ਾ ਹਮਲਾ ਕੀਤਾ ਗਿਆ ਤੇ ਵਚਨਬੱਧਤਾ ਪ੍ਰਗਟ ਕੀਤੀ ਗਈ ਕਿ ਚੀਨ 'ਚ ਆਇਗਰ ਮੁਸਲਮਾਨਾਂ 'ਤੇ ਹੋਰਨਾਂ ਭਾਈਚਾਰਿਆਂ ਦੇ ਦਮਨ ਦੇ ਮੁੱਦੇ ਉੱਤੇ ਅਮਰੀਕਾ ਦੇ ਆਲੋਚਨਾ ਪ੍ਰਸਤਾਵ ਦਾ ਸਮਰਥਨ ਕਰਨਗੇ | ਸੰਮੇਲਨ ਦੇ ਮੇਜਬਾਨ ਦੇਸ਼ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਚਾਹੁੰਦੇ ਸਨ ਕਿ ਤਿੰਨ ਦਿਨਾਂ ਸੰਮੇਲਨ ਦੀ ਵਰਤੋਂ ਵਿਸ਼ਵ ਪੱਧਰ 'ਤੇ ਬਰਤਾਨੀਆ ਦੇ ਅਕਸ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇ, ਜੋ ਉਨ੍ਹਾਂ ਦੀ ਸਰਕਾਰ ਦੀ ਪਹਿਲ ਹੈ, ਜਿਸ 'ਚ ਉਹ ਵਿਸ਼ਵਵਿਆਪੀ ਮੁੱਦਿਆਂ ਨੂੰ ਸੁਲਝਾਉਣ 'ਚ ਬਰਤਾਨੀਆ ਦੀ ਪ੍ਰਭਾਵਾਸ਼ਾਲੀ ਭੂਮਿਕਾ ਚਾਹੁੰਦੇ ਹਨ | ਭਾਵੇਂਕਿ ਦੱਖਣ ਪੱਛਮ ਇੰਗਲੈਂਡ ਦੇ ਤੱਟੀ ਸ਼ਹਿਰ ਵਿਚ ਹੋਏ ਸੰਮੇਲਨ ਦੌਰਾਨ ਟੀਚਿਆਂ 'ਤੇ ਬ੍ਰੈਗਜ਼ਿਟ ਦੇ ਬੱਦਲ ਛਾਏ ਰਹੇ | ਯੂਰਪੀ ਸੰਘ ਦੇ ਨੇਤਾ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬਰਤਾਨੀਆ ਤੇ ਯੂਰਪੀ ਸੰਘ ਵਪਾਰ ਨਿਯਮ 'ਤੇ ਚਿੰਤਾ ਜਤਾਈ, ਜਿਸ ਕਾਰਨ ਉੱਤਰੀ ਆਇਰਲੈਂਡ 'ਚ ਤਣਾਅ ਦਾ ਮਾਹੌਲ ਹੈ | ਭਾਵੇਂਕਿ, ਸੰਮੇਲਨ ਵਿਚ ਕੁੱਲ ਮਿਲਾ ਕੇ ਮਾਹੌਲ ਸਕਰਾਤਮਕ ਰਿਹਾ ਤੇ ਨੇਤਾ ਕੈਮਰੇ ਸਾਹਮਣੇ ਮੁਸਕੁਰਾਉਂਦੇ ਹੋਏ ਨਜ਼ਰ ਆਏ | ਗੌਰਤਲਬ ਹੈ ਕਿ ਪਿਛਲੀ ਵਾਰ ਜੀ-7 ਸੰਮੇਲਨ 2019 'ਚ ਫਰਾਂਸ ਵਿਚ ਹੋਇਆ ਸੀ |
ਸਿਖਰ ਸੰਮੇਲਨ ਦੇ ਆਖਰੀ ਦਿਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸੰਬੋਧਨ ਕਰਦਿਆਂ ਜੀ-7 ਦੀ ਲੋਕਤੰਤਰ ਦੇ ਵਰਦਾਨ ਵਜੋਂ ਪ੍ਰਸੰਸਾ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ 7 ਅਮੀਰ ਦੇਸ਼ਾਂ ਦੇ ਗਰੁੱਪ ਨੇ 1 ਅਰਬ ਤੋਂ ਜ਼ਿਆਦਾ ਕੋਰੋਨਾ ਰੋਕੂ ਵੈਕਸੀਨਾਂ ਗਰੀਬ ਦੇਸ਼ਾਂ ਨੂੰ ਦੇਣ ਦਾ ਇਕਰਾਰ ਕੀਤਾ ਹੈ | ਬੌਰਿਸ ਨੇ ਕਿਹਾ ਕਿ ਖੁਰਾਕਾਂ ਸਿੱਧੇ ਤੌਰ 'ਤੇ ਅਤੇ ਅੰਤਰਰਾਸ਼ਟਰੀ ਕੋਵੈਕਸ ਪ੍ਰੋਗਰਾਮ ਰਾਹੀਂ ਆਉਣਗੀਆਂ | ਬਿ੍ਟਿਸ਼ ਪ੍ਰਾਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਕਿ ਆਪਣੇ ਗ੍ਰਹਿ ਦੀ ਰੱਖਿਆ ਕਰਨਾ ਸਭ ਤੋਂ ਮਹੱਤਵਪੂਰਨ ਕੰਮ ਹੈ, ਜੋ ਅਸੀਂ ਇਕ ਨੇਤਾ ਵਜੋਂ ਆਪਣੇ ਲੋਕਾਂ ਲਈ ਕਰ ਸਕਦੇ ਹਾਂ | ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਦੁਨੀਆ ਦੀ ਕਰੀਬ 70 ਫ਼ੀਸਦੀ ਆਬਾਦੀ ਦਾ ਟੀਕਾਕਰਨ ਕਰਨ ਅਤੇ ਅਸਲ 'ਚ ਮਹਾਂਮਾਰੀ ਨੂੰ ਖਤਮ ਕਰਨ ਦੀ ਲੋੜ ਹੈ, ਜਿਸ ਆਧਾਰ 'ਤੇ ਇਹ ਪ੍ਰਤੀਬੱਧਤਾ 11 ਅਰਬ ਖੁਰਾਕਾਂ ਤੋਂ ਬਹੁਤ ਘੱਟ ਹੈ | ਸੰਮੇਲਨ ਦੌਰਾਨ ਵਿਸ਼ਵ ਦੇ ਨੇਤਾਵਾਂ ਨੇ ਜਲਵਾਯੂ 'ਤੇ ਸਖਤ ਕਾਰਵਾਈ ਨਿਰਧਾਰਨ ਕਰਨ ਦਾ ਟੀਚਾ ਅਤੇ ਕੋਲੇ ਤੋਂ ਪਥਰਾਟ ਬਾਲਣ 'ਤੇ ਰੋਕ ਲਗਾ ਕੇ ਇਸ ਨੂੰ ਖਤਮ ਹੋਣ ਤੋਂ ਬਚਾਉਣ ਦੇ ਉਦੇਸ਼ਾਂ 'ਤੇ ਚਰਚਾ ਕੀਤੀ | ਬਰਤਾਨੀਆ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਦੇ ਨਾਲ ਮਹਿਮਾਨ ਦੇਸ਼ਾਂ ਵਜੋਂ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੇ ਸਿਖਰ ਸੰਮੇਲਨ ਦੇ ਤੀਸਰੇ ਤੇ ਆਖਰੀ ਦਿਨ ਆਪਣੇ ਵਿਚਾਰ ਰੱਖੇ |

ਕੋਰੋਨਾ ਵਾਇਰਸ ਦੀ ਉਤਪਤੀ ਦੀ ਜਾਂਚ 'ਚ ਹੋਰ ਸਪੱਸ਼ਟਤਾ ਦੀ ਲੋੜ-ਵਿਸ਼ਵ ਸਿਹਤ ਸੰਗਠਨ

ਲੰਡਨ, 13 ਜੂਨ (ਏਜੰਸੀ)-ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਨੋਮ ਘੇਬਰੇਯੇਸੁਸ ਨੇ ਚੀਨ ਤੋਂ ਕੋਰੋਨਾ ਵਾਇਰਸ ਦੀ ਉਤਪਤੀ ਦੀ ਜਾਂਚ 'ਚ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ | 'ਦਾ ਵਾਲ ਸਟ੍ਰੀਟ ਜਨਰਲ' ਨੇ ਜੀ-7 ਸਿਖਰ ਸੰਮੇਲਨ ਦੇ ਬਾਅਦ ਡਾ. ਟੈਡਰੋਸ ਦੇ ...

ਪੂਰੀ ਖ਼ਬਰ »

ਭਾਜਪਾ ਨੇ ਅੰਬੇਡਕਰ ਨੂੰ ਵੀ ਪਾਕਿ ਸਮਰਥਕ ਕਰਾਰ ਦੇ ਦੇਣਾ ਸੀ-ਮਹਿਬੂਬਾ ਮੁਫ਼ਤੀ

ਸ੍ਰੀਨਗਰ, 13 ਜੂਨ (ਏਜੰਸੀ)-ਕਾਂਗਰਸ ਨੇਤਾ ਦਿਗਵਿਜੈ ਸਿੰਘ ਦੀ ਧਾਰਾ 370 ਬਾਰੇ ਟਿੱਪਣੀ 'ਤੇ ਕਾਂਗਰਸ ਦੀ ਆਲੋਚਨਾ ਨੂੰ ਲੈ ਕੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਬੀ.ਆਰ. ਅੰਬੇਡਕਰ ਜਿਊਾਦੇ ਹੁੰਦੇ ਤਾਂ ਭਾਜਪਾ ਉਨ੍ਹਾਂ ਨੂੰ ਵੀ ਹੁਣ ...

ਪੂਰੀ ਖ਼ਬਰ »

ਕਾਂਗਰਸ ਨੂੰ ਖੜੋਤ ਤੋੜਨ ਲਈ ਵੱਡੇ ਸੁਧਾਰਾਂ ਦੀ ਲੋੜ-ਸਿੱਬਲ

ਨਵੀਂ ਦਿੱਲੀ, 13 ਜੂਨ (ਏਜੰਸੀ)-ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹਾ ਕਿ ਕਾਂਗਰਸ ਨੂੰ ਇਹ ਦਰਸਾਉਣ ਲਈ ਸੰਗਠਨਾਤਮਕ ਪੱਧਰ 'ਤੇ ਵੱਡੇ ਸੁਧਾਰ ਲਿਆਉਣੇ ਚਾਹੀਦੇ ਹਨ, ਕਿ ਉਹ ਹੁਣ ਖ਼ੜੋਤ 'ਚ ਨਹੀਂ ਹੈ ਅਤੇ ਮੌਜੂਦਾ ਸਥਿਤੀ 'ਚ ਭਾਜਪਾ ਦੇ ਢੁਕਵੇਂ ਬਦਲ ਦੀ ਲੋੜ ਹੈ | ...

ਪੂਰੀ ਖ਼ਬਰ »

ਦਿਗਵਿਜੈ ਦੀ ਟਿੱਪਣੀ 'ਤੇ ਕਾਂਗਰਸ ਆਪਣਾ ਰੁਖ਼ ਸਪੱਸ਼ਟ ਕਰੇ-ਰਵੀ ਸ਼ੰਕਰ

ਨਵੀਂ ਦਿੱਲੀ, 13 ਜੂਨ (ਏਜੰਸੀ)- ਸੀਨੀਅਰ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਲੀਡਰਸ਼ਿਪ ਨੂੰ ਉਸ ਟਿੱਪਣੀ 'ਤੇ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ, ਜਿਸ 'ਚ ਦਿਗਵਿਜੈ ਸਿੰਘ ਨੇ ਕਿਹਾ ਸੀ ਕਿ ਜਦ ਉਨ੍ਹਾਂ ਦੀ ਪਾਰਟੀ ਸੱਤਾ ਆਵੇਗਾ ਤਾਂ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਚੌਟਾਲਾ ਸੜਕ ਹਾਦਸੇ ਵਿਚ ਵਾਲ-ਵਾਲ ਬਚੇ

ਚੰਡੀਗੜ੍ਹ, 13 ਜੂਨ (ਏਜੰਸੀ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਐਸ.ਯੂ.ਵੀ. ਗੱਡੀ ਐਤਵਾਰ ਨੂੰ ਗੁੜਗਾਓਾ ਜ਼ਿਲ੍ਹੇ 'ਚ ਹਾਦਸਾਗ੍ਰਸਤ ਹੋ ਗਈ, ਜਿਸ 'ਚ ਉਹ ਵਾਲ-ਵਾਲ ਬਚ ਗਏ | ਗੁੜਗਾਓਾ ਪੁਲਿਸ ਨੇ ਕਿਹਾ ਕਿ ਐਸ.ਯੂ.ਵੀ. 'ਚ ਸਫਰ ਦੌਰਾਨ ਚੌਟਾਲਾ (86) ਦੀ ...

ਪੂਰੀ ਖ਼ਬਰ »

ਜੀ-7 ਦਾ ਸੁਭਾਵਿਕ ਸਹਿਯੋਗੀ ਹੈ ਭਾਰਤ-ਮੋਦੀ

ਨਵੀਂ ਦਿੱਲੀ, 13 ਜੂਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਾਨਾਸ਼ਾਹੀ, ਅੱਤਵਾਦ ਤੇ ਆਰਥਿਕ ਜ਼ੋਰ-ਜ਼ਬਰਦਸਤੀ ਕਾਰਨ ਪੈਦਾ ਹੋਏ ਖ਼ਤਰਿਆਂ ਨਾਲ ਸਾਂਝੇ ਝਤਨਾਂ ਨਾਲ ਨਜਿੱਠਣ ਲਈ ਭਾਰਤ ਜੀ-7 ਦਾ ਇਕ ਸੁਭਾਵਿਕ ਸਾਂਝੇਦਾਰ ਹੈ | ਵਿਦੇਸ਼ ਮੰਤਰਾਲੇ ...

ਪੂਰੀ ਖ਼ਬਰ »

ਰੱਖਿਆ ਖੇਤਰ 'ਚ ਖੋਜ ਤੇ ਆਧੁਨਿਕਤਾ ਲਈ 499 ਕਰੋੜ ਦੇ ਬਜਟ ਨੂੰ ਮਨਜ਼ੂਰੀ

ਨਵੀਂ ਦਿੱਲੀ, 13 ਜੂਨ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਗਲੇ ਪੰਜ ਸਾਲਾਂ ਲਈ ਰੱਖਿਆ ਖੇਤਰ 'ਚ ਖੋਜ ਤੇ ਆਧੁਨਿਕਤਾ ਲਈ ਕਰੀਬ 499 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ | ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਰੱਖਿਆ ਖੇਤਰ 'ਚ ਸਵੈ-ਨਿਰਭਰਤਾ ਦੇ ...

ਪੂਰੀ ਖ਼ਬਰ »

ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦਾ ਭਵਿੱਖ ਅੱਧ ਵਿਚਾਲੇ ਲਟਕਿਆ

ਨਵੀਂ ਦਿੱਲੀ, 13 ਜੂਨ (ਏਜੰਸੀ)- ਕੋਰੋਨਾ ਵਾਇਰਸ ਕਾਰਨ ਅਨਾਥ ਹੋਏ ਕਈ ਬੱਚਿਆਂ ਦਾ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ | ਇਸ ਮਹਾਂਮਾਰੀ ਕਾਰਨ ਕਿਸੇ ਆਪਣੇ ਨੂੰ ਗੁਆਉਣ ਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ | ਮਾਤਾ-ਪਿਤਾ ਦੇ ਨਾ ਹੋਣ ਕਾਰਨ ਇਹ ਬੱਚੇ ਨਾ ਸਿਰਫ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX