ਤਾਜਾ ਖ਼ਬਰਾਂ


ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਹੋਵੇਗੀ - ਨਰਿੰਦਰ ਤੋਮਰ
. . .  58 minutes ago
ਨਵੀਂ ਦਿੱਲੀ, 18 ਜੂਨ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ...
ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਪਏ ਲੰਮੇ
. . .  54 minutes ago
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੇ ਆਰਜ਼ੀ ਦਫ਼ਤਰ ਮੂਹਰੇ ਪਹੁੰਚੇ ਅਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ
. . .  about 1 hour ago
ਉਲੰਪਿਕ ਖੇਡਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ
. . .  about 1 hour ago
ਅੰਮ੍ਰਿਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਟੋਕਿਓ 'ਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡੀਓ ਕਾਨਫਰੰਸਿੰਗ 'ਚ ਭਾਗ ਲੈਂਦੇ ਸਮੇਂ ਵਧੀਕ...
6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ - ਵਿੱਤ ਮੰਤਰੀ
. . .  about 2 hours ago
ਚੰਡੀਗੜ੍ਹ, 18 ਜੂਨ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ...
ਐਸ.ਸੀ. ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫ਼ੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ
. . .  about 2 hours ago
ਚੰਡੀਗੜ੍ਹ, 18 ਜੂਨ - ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
. . .  about 2 hours ago
ਚੰਡੀਗੜ੍ਹ, 18 ਜੂਨ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ...
ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  about 3 hours ago
ਅੰਮ੍ਰਿਤਸਰ,18 ਜੂਨ - ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ...
ਪੰਜਾਬ ਭਰ ਵਿਚ ਵਸੀਕੇ ਆਨਲਾਈਨ ਕਰਨ ਵਿਚ ਆ ਰਹੀ ਭਾਰੀ ਪ੍ਰੇਸ਼ਾਨੀ
. . .  about 3 hours ago
ਜਲਾਲਾਬਾਦ, 18 ਜੂਨ (ਕਰਨ ਚੁਚਰਾ) - ਪੰਜਾਬ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਤਹਿਰੀਰ 'ਤੇ ਪੰਜਾਬ ਅੰਦਰ ਜ਼ਮੀਨ ਜਾਇਦਾਦ ਆਦਿ ਦੇ ਸਬੰਧ ਵਿਚ ਵਸੀਕਿਆ ਨੂੰ ...
ਮਹੰਤਾਂ ਦੀ ਹੋਈ ਲੜਾਈ, ਹਸਪਤਾਲ ਦਾਖ਼ਲ
. . .  about 3 hours ago
ਰਾਜਪੁਰਾ, 18 ਜੂਨ (ਰਣਜੀਤ ਸਿੰਘ) - ਰਾਜਪੁਰਾ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਜਾਣ ਕਾਰਨ ਦੋਵੇ ਧਿਰਾਂ ਨੂੰ ਜ਼ਖ਼ਮੀ ਹੋ ਜਾਣ ਕਾਰਨ...
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ ਰਹੇਗਾ - ਬੀਬੀ ਜਗੀਰ ਕੌਰ
. . .  about 3 hours ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ...
ਅਕਾਲੀ - ਬਸਪਾ ਵਰਕਰਾਂ ਨੇ ਫੂਕਿਆ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ
. . .  about 3 hours ago
ਨਾਭਾ,17 ਜੂਨ (ਕਰਮਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਸਥਾਨਕ ਬੌੜਾਂ ਗੇਟ ਚੌਕ ...
ਐਤਵਾਰ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਵਿਚ ਕੋਈ ਵੀ ਤਾਲਾਬੰਦੀ
. . .  about 3 hours ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਲੈਂਦੇ ਹੋਏ ਐਤਵਾਰ ਨੂੰ ਕੋਈ ਤਾਲਾਬੰਦੀ ਨਹੀਂ ਹੋਵੇਗੀ | ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 5:00...
ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ
. . .  about 3 hours ago
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ) - ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਸਰਕਾਰ ਵਲੋਂ ਦਿਤੀ ਗਈ ...
ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  about 4 hours ago
ਚੰਡੀਗੜ੍ਹ,18 ਜੂਨ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ...
ਜਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  about 4 hours ago
ਸਰਾਏ ਅਮਾਨਤ ਖਾਂ, 18 ਜੂਨ - (ਨਰਿੰਦਰ ਸਿੰਘ ਦੋਦੇ) - ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਵਿਖੇ ਪਿੰਡ ਗਹਿਰੀ ਵਿਚ ਜਮੀਨੀ ਵਿਵਾਦ ...
ਪੰਜਾਬ ਸਰਕਾਰ ਲਵੇਗੀ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ ਤੋਂ ਕਰਜ਼ਾ
. . .  about 4 hours ago
ਚੰਡੀਗੜ੍ਹ,18 ਜੂਨ - ਪੰਜਾਬ ਸਰਕਾਰ ਵਿਸ਼ਵ ਬੈਂਕ / ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਆਧਾਰਤ ਜਲ...
ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ - ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ)
. . .  about 4 hours ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ। 333 ਸਿੱਖਾਂ ਨੂੰ ਸਰਕਾਰੀ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਗਿਆ...
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
. . .  about 4 hours ago
ਚੰਡੀਗੜ੍ਹ, 18 ਜੂਨ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਸਮਝੌਤੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ...
ਸਾਂਝੇ ਅਧਿਆਪਕ ਮੋਰਚੇ ਨੇ ਮੁਹਾਲੀ 'ਚ ਲਾਇਆ ਜਾਮ
. . .  about 4 hours ago
ਐੱਸ. ਏ. ਐੱਸ. ਨਗਰ,18 ਜੂਨ, (ਤਰਵਿੰਦਰ ਸਿੰਘ ਬੈਨੀਪਾਲ ) - ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ...
12 ਕਰੋੜ 40 ਲੱਖ ਰੁਪਏ ਮੁੱਲ ਦੀ ਹੈਰੋਇਨ ਅਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  about 5 hours ago
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਕਰੋੜ 40 ਲੱਖ...
ਹਰਸਿਮਰਨਦੀਪ ਸਿੰਘ ਸੰਧੂ ਕੋਟ ਖ਼ਾਲਸਾ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
. . .  about 5 hours ago
ਛੇਹਰਟਾ,18 ਜੂਨ (ਵਡਾਲੀ ) - ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਨਰਲ ਸਕੱਤਰ...
ਭਰਤੀ ਪ੍ਰਕਿਰਿਆ ਜੰਮੂ ਕਸ਼ਮੀਰ ਵਿਚ ਮੁੜ ਤੋਂ ਹੋਵੇਗੀ ਸ਼ੁਰੂ
. . .  about 5 hours ago
ਸ੍ਰੀਨਗਰ, 18 ਜੂਨ - ਭਰਤੀ ਪ੍ਰਕਿਰਿਆ ਜੋ ਕੋਰੋਨਾ ਵਾਇਰਸ ਦੇ ਕਾਰਨ ਹੌਲੀ ਹੋ ਗਈ ਸੀ ,ਉਸ ਨੂੰ ਤਾਜ਼ਾ ਹੌਸਲਾ ਦਿੰਦੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ...
ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ - ਮੁੱਕੀ
. . .  about 6 hours ago
ਸੰਗਰੂਰ,18 ਜੂਨ (ਧੀਰਜ ਪਸ਼ੌਰੀਆ) - ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ ਹੈ ...
ਸ਼ੱਕੀ ਹਾਲਤਾਂ ਵਿਚ ਬੱਚੇ ਦੀ ਮੌਤ
. . .  about 6 hours ago
ਮੋਗਾ,18 ਜੂਨ (ਗੁਰਤੇਜ ਸਿੰਘ ਬੱਬੀ) ਜ਼ਿਲ੍ਹੇ ਦੇ ਪਿੰਡ ਲੰਡੇ ਵਿਖੇ ਇਕ ਤਿੰਨ ਸਾਲਾ ਬੱਚੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਹਾੜ ਸੰਮਤ 553
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਪਹਿਲਾ ਸਫ਼ਾ

ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਆਧਾਰ 'ਤੇ ਐਲਾਨਿਆ ਜਾਵੇਗਾ 12ਵੀਂ ਦਾ ਨਤੀਜਾ

ਸੀ.ਬੀ.ਐੱਸ.ਈ. ਅਤੇ ਸੀ.ਆਈ.ਐੱਸ.ਸੀ.ਈ. ਬੋਰਡ ਨੇ ਸੁਪਰੀਮ ਕੋਰਟ ਨੂੰ ਸੌ ਾਪੀ ਮੁਲਾਂਕਣ ਯੋਜਨਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਜੂਨ- ਸੁਪਰੀਮ ਕੋਰਟ ਨੇ ਕਿਹਾ ਕਿ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਵਾਪਸ ਨਹੀਂ ਲਿਆ ਜਾਵੇਗਾ | ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਸੀ.ਬੀ.ਐਸ.ਈ. ਅਤੇ ਸੀ. ਆਈ. ਐਸ. ਸੀ. ਈ. ਬੋਰਡ ਦੀਆਂ ਮੁਲਾਂਕਣ ਸਕੀਮਾਂ ਨੂੰ ਪ੍ਰਵਾਨਗੀ ਵੀ ਦੇ ਦਿੱਤੀ | ਦੋਵਾਂ ਬੋਰਡਾਂ ਨੇ ਕਿਹਾ ਕਿ ਉਹ 31 ਜੁਲਾਈ ਜਾਂ ਇਸ ਤੋਂ ਪਹਿਲਾਂ ਨਤੀਜਿਆਂ ਦਾ ਐਲਾਨ ਕਰ ਦੇਣਗੇ | ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ (ਸੀ.ਬੀ.ਐੱਸ.ਈ.) ਅਤੇ ਸੀ. ਆਈ. ਐੱਸ. ਸੀ. ਈ. ਵਲੋਂ 12ਵੀਂ ਜਮਾਤ ਦੇ ਨਤੀਜੇ 31 ਜੁਲਾਈ ਜਾਂ ਇਸ ਤੋਂ ਪਹਿਲਾਂ ਐਲਾਨੇ ਜਾਣਗੇ | ਦੋਵੇਂ ਬੋਰਡਾਂ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੰਦਿਆਂ ਨਤੀਜੇ ਐਲਾਨਣ ਲਈ ਫਾਰਮੂਲਾ ਵੀ ਪੇਸ਼ ਕੀਤਾ | ਸੀ.ਬੀ.ਐੱਸ.ਈ. ਵਲੋਂ ਨਤੀਜੇ ਤਿਆਰ ਕਰਨ ਲਈ ਗਠਿਤ 13 ਮੈਂਬਰੀ ਕਮੇਟੀ ਨੇ ਸੁਪਰੀਮ ਕੋਰਟ 'ਚ ਪੇਸ਼ ਕੀਤੀ ਆਪਣੀ ਰਿਪੋਰਟ 'ਚ ਕਿਹਾ ਕਿ 12ਵੀਂ ਜਮਾਤ ਦੇ ਨਤੀਜੇ 30:30:40 ਦੇ ਫਾਰਮੂਲੇ ਮੁਤਾਬਿਕ ਐਲਾਨੇ ਜਾਣਗੇ, ਜਿਸ ਤਹਿਤ 40 ਫ਼ੀਸਦੀ ਅੰਕ 12ਵੀਂ ਦੀ ਪ੍ਰੀ-ਬੋਰਡ ਮਿਡ ਟਰਮ ਅਤੇ ਯੂਨਿਟ ਟੈਸਟ ਪ੍ਰੀਖਿਆਵਾਂ ਦੇ ਆਧਾਰ 'ਤੇ ਦਿੱਤੇ ਜਾਣਗੇ ਜਦਕਿ 10ਵੀਂ ਅਤੇ 11ਵੀਂ ਦੇ ਅੰਕਾਂ ਦੇ ਆਧਾਰ 'ਤੇ 60 ਫ਼ੀਸਦੀ ਅੰਕ ਦਿੱਤੇ ਜਾਣਗੇ | ਜਸਟਿਸ ਏ.ਐੱਮ. ਖਾਨਵਿਲਕਰ ਅਤੇ ਦਿਨੇਸ਼ ਮਾਹੇਸ਼ਵਰੀ ਦੇ ਬੈਂਚ ਨੇ ਬੋਰਡ ਵਲੋਂ ਦਿੱਤੇ ਇਸ ਫਾਰਮੂਲੇ ਨੂੰ ਸਿਧਾਂਤਕ ਆਧਾਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ | ਬੋਰਡ ਮੁਤਾਬਿਕ 11ਵੀਂ ਦੀਆਂ ਫਾਈਨਲ ਪ੍ਰੀਖਿਆਵਾਂ ਦੇ ਆਧਾਰ 'ਤੇ 30 ਫ਼ੀਸਦੀ ਅੰਕ ਦਿੱਤੇ ਜਾਣਗੇ ਜਦਕਿ 10ਵੀਂ ਦੇ ਅੰਕਾਂ 'ਚੋਂ ਉਨ੍ਹਾਂ 3 ਵਿਸ਼ਿਆਂ ਦੇ ਅੰਕਾਂ ਨੂੰ ਆਧਾਰ ਬਣਾਇਆ ਜਾਵੇਗਾ, ਜਿਸ 'ਚੋਂ ਸਭ ਤੋਂ ਵੱਧ ਅੰਕ ਆਏ ਹੋਣਗੇ | ਪ੍ਰੈਕਟੀਕਲ ਵਿਸ਼ਿਆਂ ਲਈ 100 ਅੰਕ ਹੋਣਗੇ ਅਤੇ ਸਕੂਲ ਵਲੋਂ ਦਿੱਤੇ ਅੰਕਾਂ 'ਤੇ ਵੀ ਸਮੀਖਿਆ ਕੀਤੀ ਜਾਵੇਗੀ | ਅਟਾਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਇਸ ਫਾਰਮੂਲੇ ਤਹਿਤ ਕੁਆਲੀਫਾਈ ਨਾ ਕਰ ਸਕਿਆ ਤਾਂ ਉਸ ਨੂੰ ਲਾਜ਼ਮੀ ਰਿਪੀਟ ਜਾਂ ਕੰਪਾਰਟਮੈਂਟ ਵਾਲੇ ਵਰਗ 'ਚ ਰੱਖਿਆ ਜਾਵੇਗਾ | ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹੋਵੇਗਾ ਉਹ ਦੁਬਾਰਾ ਸੀ.ਬੀ.ਐੱਸ.ਈ. 12ਵੀਂ ਦੀਆਂ ਪ੍ਰੀਖਿਆਵਾਂ ਦੇ ਸਕਦਾ ਹੈ | ਸੀ.ਬੀ.ਐੱਸ.ਈ. ਤੋਂ ਇਲਾਵਾ ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਨੇ ਵੀ ਕਿਹਾ ਹੈ ਕਿ 12ਵੀਂ ਦੇ ਨਤੀਜੇ 31 ਜੁਲਾਈ ਤੱਕ ਐਲਾਨੇ ਜਾਣਗੇ | ਇਸ ਤੋਂ ਪਹਿਲਾਂ ਉਸ ਨੇ 20 ਜੁਲਾਈ ਤੱਕ ਨਤੀਜੇ ਐਲਾਨਣ ਨੂੰ ਕਿਹਾ ਸੀ | ਬੋਰਡ ਵਲੋਂ ਵੀ 12ਵੀਂ ਦੇ ਨਤੀਜੇ ਇਕ ਫਾਰਮੂਲੇ ਦੇ ਆਧਾਰ 'ਤੇ ਤਿਆਰ ਕੀਤੇ ਜਾਣਗੇ | ਇਹ ਫਾਰਮੂਲਾ 3 ਅੰਕੜਾ ਵਿਗਿਆਨ ਸ਼ਾਸਤਰੀਆਂ ਅਤੇ 6 ਨੰਬਰ ਬੋਰਡ ਦੇ ਮਾਹਰਾਂ ਦੀ ਟੀਮ ਵਲੋਂ ਤਿਆਰ ਕੀਤਾ ਗਿਆ ਹੈ | ਬੋਰਡ ਦੇ 12ਵੀਂ ਜਮਾਤ ਦੇ ਤਕਰੀਬਨ 1 ਲੱਖ ਵਿਦਿਆਰਥੀਆਂ ਦੇ ਨਤੀਜੇ ਤਿਆਰ ਕਰਨ ਲਈ 10ਵੀਂ ਦੇ ਬੋਰਡ ਦੇ ਅੰਕ, 11ਵੀਂ ਅਤੇ 12ਵੀਂ ਦੀਆਂ ਸਕੂਲ ਦੀਆਂ ਪ੍ਰੀਖਿਆਵਾਂ 'ਚ ਹਾਸਲ ਕੀਤੇ ਸਭ ਤੋਂ ਵੱਧ ਅੰਕ, ਪ੍ਰਾਜੈਕਟ ਅਤੇ ਪ੍ਰੈਕਟੀਕਲ ਕੰਮ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਪਿਛਲੇ 6 ਸਾਲ ਦੇ ਪ੍ਰਦਰਸ਼ਨ ਨੂੰ ਵੀ ਆਧਾਰ ਬਣਾਇਆ ਜਾਵੇਗਾ |
ਸ਼ਿਕਾਇਤਾਂ ਹੱਲ ਕਰਨ ਦਾ ਸਿਸਟਮ ਵੀ ਸ਼ਾਮਿਲ ਕੀਤਾ ਜਾਵੇ-ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੀ.ਬੀ.ਐੱਸ.ਈ. ਅਤੇ ਸੀ.ਆਈ.ਐੱਸ.ਸੀ.ਈ. ਵਲੋਂ ਦਿੱਤੀ ਮੁਲਾਂਕਣ ਸਕੀਮ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦਿੰਦਿਆਂ ਇਸ 'ਚ ਸ਼ਿਕਾਇਤਾਂ ਦੇ ਨਿਪਟਾਰੇ ਦਾ ਸਿਸਟਮ ਵੀ ਸ਼ਾਮਿਲ ਕਰਨ ਨੂੰ ਕਿਹਾ | ਸਰਬਉੱਚ ਅਦਾਲਤ ਨੇ ਕਿਹਾ ਕਿ ਜੇਕਰ ਵਿਦਿਆਰਥੀ ਫਾਈਨਲ ਨਤੀਜੇ 'ਚ ਕੁਝ ਸੁਧਾਰ ਚਾਹੁੰਦਾ ਹੈ ਤਾਂ ਉਸ 'ਚ ਸ਼ਿਕਾਇਤ ਨਾਲ ਨਜਿੱਠਣ ਦਾ ਤਰੀਕਾ ਅਤੇ ਸਮਾਂ ਵੀ ਦਿੱਤਾ ਜਾਵੇ | ਇਸ ਤੋਂ ਇਲਾਵਾ ਵਿਕਲਪਿਕ ਪ੍ਰੀਖਿਆ ਦੀ ਤਰੀਕ ਅਤੇ ਨਤੀਜੇ ਐਲਾਨਣ ਬਾਰੇ ਵੀ ਸਪੱਸ਼ਟਤਾ ਦਿੱਤੀ ਜਾਵੇ | ਇਸ ਸਿਸਟਮ ਨਾਲ ਸੀ.ਬੀ.ਐੱਸ.ਈ. ਦੇ 14.5 ਲੱਖ ਵਿਦਿਆਰਥੀ ਅਤੇ ਸੀ. ਆਈ. ਐੱਸ. ਸੀ. ਈ. ਦੇ 1 ਲੱਖ ਵਿਦਿਆਰਥੀ ਪ੍ਰਭਾਵਿਤ ਹੋਣਗੇ | ਸੁਪਰੀਮ ਕੋਰਟ ਨੇ ਦੋਵਾਂ ਬੋਰਡਾਂ ਨੂੰ ਇਹ ਮੁਲਾਂਕਣ ਸਿਸਟਮ ਆਪਣੀਆਂ ਵੈੱਬਸਾਈਟਾਂ 'ਤੇ ਵੀ ਅਪਲੋਡ ਕਰਨ ਨੂੰ ਕਿਹਾ |
ਸੁਪਰੀਮ ਕੋਰਟ ਨੇ 12ਵੀਂ ਦੀਆਂ ਸੂਬਾ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਨਾ ਕਰਨ ਵਾਲੇ ਰਾਜਾਂ ਨੂੰ ਭੇਜਿਆ ਨੋਟਿਸ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਉਨ੍ਹਾਂ ਰਾਜ ਸਰਕਾਰਾਂ ਨੂੰ ਨੋਟਿਸ ਭੇਜਿਆ ਜਿਨ੍ਹਾਂ ਨੇ ਹਾਲੇ ਤੱਕ 12ਵੀਂ ਦੀਆਂ ਸੂਬਾਈ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਨਹੀਂ ਕੀਤਾ | ਹਾਸਲ ਜਾਣਕਾਰੀ ਮੁਤਾਬਿਕ ਹਾਲੇ ਤੱਕ 18 ਰਾਜ ਸਰਕਾਰਾਂ ਨੇ 12ਵੀਂ ਦੀਆਂ ਸੂਬਾਈ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ |

ਦੂਜੇ ਦਿਨ ਵੀ ਕੈਪਟਨ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ

ਡਿਪਟੀ ਕਮਿਸ਼ਨਰਾਂ ਤੋਂ 10 ਦਿਨ 'ਚ ਮੰਗੀ ਗਈ ਅਧੂਰੇ ਅਤੇ ਪੂਰੇ ਵਿਕਾਸ ਕਾਰਜਾਂ ਦੀ ਰਿਪੋਰਟ
ਚੰਡੀਗੜ੍ਹ, 17 ਜੂਨ (ਵਿਕਰਮਜੀਤ ਸਿੰਘ ਮਾਨ)- 20 ਜੂਨ ਨੂੰ ਕਾਂਗਰਸ ਹਾਈਕਮਾਨ ਨਾਲ ਮਿਲਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਨਾਰਾਜ਼ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨਾ ਕੇ ਹਾਈਕਮਾਨ ਅੱਗੇ 'ਸਭ ਕੁਝ ਠੀਕ' ਵਾਲੀ ਤਸਵੀਰ ਪੇਸ਼ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ, ਜਿਸ ਦੇ ਤਹਿਤ ਦੂਜੇ ਦਿਨ ਵੀ ਮੁੱਖ ਮੰਤਰੀ ਵਲੋਂ ਆਪਣੇ ਸਾਥੀ ਵਜ਼ੀਰਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਗਈ | ਮੁੱਖ ਮੰਤਰੀ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਨਾਲ ਵੱਖਰੇ-ਵੱਖਰੇ ਮੁਲਾਕਾਤ ਕੀਤੀ ਗਈ ਹੈ | ਸੂਤਰਾਂ ਅਨੁਸਾਰ ਅੱਜ ਸਾਰੇ ਮੰਤਰੀਆਂ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪੂਰੀ ਵਜ਼ਾਰਤ ਉਨ੍ਹਾਂ ਨਾਲ ਖੜ੍ਹੀ ਹੈ | ਮੀਟਿੰਗ 'ਚ ਮੁੱਖ ਮੰਤਰੀ ਵਲੋਂ ਮੰਤਰੀਆਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਉਨ੍ਹਾਂ ਦੇ ਹਲਕਿਆਂ 'ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਚਰਚਾ ਕੀਤੀ ਗਈ ਦੱਸਿਆ ਜਾ ਰਿਹਾ ਹੈ | ਮੱੁਖ ਮੰਤਰੀ ਆਪਣੇ ਸਾਥੀ ਵਜ਼ੀਰਾਂ ਦੀ ਹਰ ਸ਼ਿਕਾਇਤ ਅਤੇ ਗਿਲਾ ਸ਼ਿਕਵਾ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਸੋਨੀਆ ਗਾਂਧੀ ਨਾਲ ਮੀਟਿੰਗ ਮੌਕੇ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਮੰਤਰੀਆਂ ਵਲੋਂ ਇਸ ਮੌਕੇ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਜਲਦੀ ਪੂਰੇ ਕਰਨ ਦੀ ਮੰਗ ਚੁੱਕੀ ਗਈ ਤਾਂ ਜੋ ਉਹ ਮੁੜ ਲੋਕਾਂ 'ਚ ਜਾਣ ਵੇਲੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰ ਸਕਣ |
ਮੁੱਖ ਮੰਤਰੀ ਨਾਲ ਮੀਟਿੰਗ ਮੌਕੇ ਹਾਜ਼ਰ ਮੰਤਰੀਆਂ 'ਚ ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਬ੍ਰਹਮ ਮਹਿੰਦਰਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ, ਵਿਜੇ ਇੰਦਰ ਸਿੰਗਲਾ, ਸੁਖਬਿੰਦਰ ਸਿੰਘ ਸੱੁਖ ਸਰਕਾਰੀਆ ਸ਼ਾਮਿਲ ਸਨ, ਜਦਕਿ ਬੀਬੀ ਰਜ਼ੀਆ ਸੁਲਤਾਨਾ ਦਿੱਲੀ ਹੋਣ ਕਾਰਨ ਮੀਟਿੰਗ ਵਿਚ ਸ਼ਾਮਿਲ ਨਹੀਂ ਹੋ ਸਕੇ | ਉਧਰ ਮੁੱਖ ਮੰਤਰੀ ਨਾਲ ਵਿਧਾਇਕ ਰਾਜ ਕੁਮਾਰ ਵੇਰਕਾ, ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਨੇ ਮੁਲਾਕਾਤ ਕੀਤੀ | ਮੁੱਖ ਮੰਤਰੀ ਨੇ ਅੱਜ ਮੰਤਰੀਆਂ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਵੱਖ-ਵੱਖ ਕੰਮਾਂ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ | ਇਸ ਮੌਕੇ ਰਾਜ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਧਾਇਕਾਂ ਨਾਲ ਜੁੜੇ ਕਾਰਜ ਲਈ ਸਮਾਂ ਸੀਮਾ ਨਿਰਧਾਰਤ ਕਰਨ ਦੇ ਹੁਕਮ ਦੇਣ | ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਵਿਧਾਇਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਕਿ ਵਿਧਾਇਕਾਂ ਅਤੇ ਵਿਧਾਨ ਸਭਾ ਖੇਤਰਾਂ ਨਾਲ ਸਬੰਧਿਤ ਵਿਕਾਸ ਕੰਮਾਂ ਦੀ ਰਿਪੋਰਟ 10 ਦਿਨ ਦੇ ਅੰਦਰ-ਅੰਦਰ ਤਿਆਰ ਕੀਤੀ ਜਾਵੇ ਅਤੇ ਇਸ ਰਿਪੋਰਟ 'ਚ ਸਾਰੇ ਅਧੂਰੇ ਪੂਰੇ ਕੰਮਾਂ ਦਾ ਬਿਊਰਾ ਸ਼ਾਮਿਲ ਕੀਤਾ ਜਾਵੇ | ਇਹ ਵੀ ਦੱਸਿਆ ਜਾਵੇ ਕਿ ਜੋ ਕੰਮ ਪੂਰੇ ਨਹੀਂ ਹੋਏ ਉਨ੍ਹਾਂ ਦਾ ਕਾਰਨ ਕੀ ਹੈ | ਮੁੱਖ ਮੰਤਰੀ ਨੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਕਿ ਆਪਣੇ ਆਪਣੇ ਜ਼ਿਲੇ੍ਹ ਦੇ ਵੱਖ-ਵੱਖ ਵਿਧਾਇਕਾਂ ਨੂੰ ਵਿਕਾਸ ਕੰਮਾਂ 'ਚ ਸ਼ਾਮਿਲ ਕੀਤਾ ਜਾਵੇ ਤਾਂ ਕਿ ਲੋਕਾਂ 'ਚ ਉਨ੍ਹਾਂ ਦੀ ਹਾਜ਼ਰੀ ਅਤੇ ਜਨਸੰਪਰਕ ਬਣਿਆ ਰਹੇ | ਇਸ ਮੌਕੇ ਮੁੱਖ ਮੰਤਰੀ ਨੇ ਘਰ-ਘਰ ਰੁਜ਼ਗਾਰ ਯੋਜਨਾ 'ਤੇ ਵੀ ਡਿਪਟੀ ਕਮਿਸ਼ਨਰਾਂ ਨੂੰ ਫੋਕਸ ਕਰਨ ਲਈ ਕਿਹਾ ਹੈ |
ਮੰਤਰੀ ਮੰਡਲ 'ਚ ਫੇਰ ਬਦਲ ਦੇ ਚਰਚੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਸਾਥੀ ਵਜ਼ੀਰਾਂ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਦੇ ਦੌਰ ਤੇਜ਼ ਕਰਨ ਅਤੇ ਆਉਂਦੇ ਹਫ਼ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੇ ਚਲਦੇ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ | ਇਸ ਗੱਲ ਦੀ ਚਰਚਾ ਹੈ ਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਕੈਪਟਨ ਵਲੋਂ ਮੰਤਰੀ ਮੰਡਲ ਵਿਚ ਫੇਰਬਦਲ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ | ਦੱਸਿਆ ਜਾ ਰਿਹਾ ਹੈ ਕਿ ਪੰਜਾਬ 'ਚ ਦਲਿਤ ਵੋਟ ਬੈਂਕ ਨੂੰ ਧਿਆਨ 'ਚ ਰੱਖਦੇ ਹੋਏ ਕਾਂਗਰਸ ਵੀ ਕੋਈ ਵੱਡਾ ਪੈਂਤੜਾ ਖੇਡਣ ਦੀ ਤਿਆਰੀ 'ਚ ਹੈ |
ਵਿਧਾਇਕਾਂ ਨਾਲ ਮਿਲਣ ਦਾ ਦੌਰ ਰਹੇਗਾ ਜਾਰੀ

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੂਜੇ ਦਿਨ ਵਿਧਾਇਕਾਂ ਨਾਲ ਮੀਟਿੰਗ ਕੀਤੀ | ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਮੰਤਰੀਆਂ ਅਤੇ ਵਿਧਾਇਕਾਂ ਨਾਲ ਵਿਸ਼ੇਸ਼ ਤੌਰ ਉੱਤੇ ਮੁਲਾਕਾਤ ਕਰਨਗੇ | ਕੈਪਟਨ ਵਿਧਾਇਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਾਲ ਦੀ ਨਾਲ ਹੁਕਮ ਦੇ ਰਹੇ ਹਨ | ਕੱਲ੍ਹ 18 ਜੂਨ ਨੂੰ ਮੰਤਰੀ ਮੰਡਲ ਦੀ ਬੈਠਕ ਹੋਣ ਜਾ ਰਹੀ ਹੈ ਅਤੇ ਇਸ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਵਿਧਾਇਕਾਂ ਨਾਲ ਮੀਟਿੰਗ ਕਰਨਗੇ |

ਸਤਲੁਜ ਯਮੁਨਾ ਿਲੰਕ ਨਹਿਰ ਮਾਮਲਾ ਪੰਜਾਬ ਨੇ ਉਲਝਾਇਆ-ਖੱਟਰ

ਕਿਸਾਨਾਂ ਨੂੰ ਜ਼ਿਦ ਛੱਡਣ ਲਈ ਕਿਹਾ
ਚੰਡੀਗੜ੍ਹ, 17 ਜੂਨ (ਐਨ.ਐਸ. ਪਰਵਾਨਾ)-ਹਰਿਆਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਆਪਣੀ ਸਰਕਾਰ ਦੇ 600 ਦਿਨ ਪੂਰੇ ਹੋਣ 'ਤੇ ਪੰਜਾਬ ਨੂੰ ਸਤਲੁਜ ਯਮੁਨਾ ਿਲੰਕ ਨਹਿਰ ਮਾਮਲਾ ਉਲਝਾਉਣ ਲਈ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਨੁਕਸਾਨਦਾਇਕ ਨਹੀਂ ਹਨ, ਇਨ੍ਹਾਂ ਨੂੰ ਲਾਗੂ ਕਰਕੇ ਦੇਖ ਲੈਣਾ ਚਾਹੀਦਾ ਹੈ, ਜੇ ਕਾਨੂੰਨਾਂ ਕਰ ਕੇ ਕੋਈ ਨੁਕਸਾਨ ਹੁੰਦਾ ਹੋਇਆ ਤਾਂ ਬਦਲਾਅ ਕੀਤਾ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਦੀ ਪੂਰੀ ਕੈਬਨਿਟ ਮੌਜੂਦ ਸੀ | ਉਨ੍ਹਾਂ ਕਿਹਾ ਕਿ ਐੱਸ.ਵਾਈ.ਐੱਲ. ਦਾ ਪਾਣੀ ਹਰਿਆਣਾ ਦੀ ਲੋੜ ਹੈ | ਰਾਜ 'ਚ ਪਾਣੀ ਦਾ ਸੰਕਟ ਲਗਾਤਾਰ ਵਧ ਰਿਹਾ ਹੈ | ਹਰਿਆਣਾ ਨੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਿਆ ਹੈ ਤੇ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ 'ਚ ਫ਼ੈਸਲਾ ਸੁਣਾਇਆ ਹੈ ਪਰ ਪੰਜਾਬ ਇਸ ਫ਼ੈਸਲੇ ਨੂੰ ਲਾਗੂ ਕਰਨ ਤੋਂ ਪਿੱਛੇ ਹਟ ਗਿਆ | ਹੁਣ ਕੇਂਦਰ ਤੇ ਸੁਪਰੀਮ ਕੋਰਟ ਫ਼ੈਸਲਾ ਲਾਗੂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਖੱਟਰ ਨੇ ਕਿਹਾ ਕਿ ਪੰਜਾਬ ਜ਼ਿਦ ਛੱਡੇ ਤੇ ਉਸ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ |

ਬਾਈਡਨ ਤੇ ਪੁਤਿਨ ਵਾਸ਼ਿੰਗਟਨ ਤੇ ਮਾਸਕੋ 'ਚ ਆਪਣੇ-ਆਪਣੇ ਰਾਜਦੂਤਾਂ ਨੂੰ ਵਾਪਸ ਭੇਜਣ 'ਤੇ ਸਹਿਮਤ

ਦੋਵਾਂ ਆਗੂਆਂ ਨੇ ਪ੍ਰਮਾਣੂ ਹਥਿਆਰਾਂ ਸਮੇਤ ਕਈ ਮੁੱਦਿਆਂ 'ਤੇ ਕੀਤੀ ਚਰਚਾ
ਵਾਸ਼ਿੰਗਟਨ, 17 ਜੂਨ (ਏ.ਪੀ.)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸ ਦੇ ਉਨ੍ਹਾਂ ਦੇ ਹਮਰੁਤਬਾ ਵਲਾਦੀਮੀਰ ਪੁਤਿਨ ਨੇ ਜਿਨੇਵਾ 'ਚ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਸਿਖ਼ਰ ਸੰਮੇਲਨ 'ਚ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ | ਬਾਈਡਨ ਤੇ ਪੁਤਿਨ ਆਪਣੇ ਦੇਸ਼ਾਂ ਦੇ ਦਰਮਿਆਨ ਬੁਰੀ ਤਰ੍ਹਾਂ ਵਿਗੜਦੇ ਕੂਟਨੀਤਕ ਸਬੰਧਾਂ 'ਚ ਸੁਧਾਰ ਲਿਆਉਣ ਦੀ ਕਵਾਇਦ ਦੇ ਤੌਰ 'ਤੇ ਵਾਸ਼ਿੰਗਟਨ ਅਤੇ ਮਾਸਕੋ 'ਚ ਆਪਣੇ-ਆਪਣੇ ਰਾਜਦੂਤਾਂ ਨੂੰ ਵਾਪਸ ਭੇਜਣ 'ਤੇ ਸਹਿਮਤ ਹੋ ਗਏ ਹਨ | ਅਮਰੀਕਾ 'ਚ ਰੂਸੀ ਰਾਜਦੂਤ ਅਨਾਤੋਲੀ ਐਂਤੋਨੋਵ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਵਾਸ਼ਿੰਗਟਨ ਤੋਂ ਵਾਪਸ ਬੁਲਾ ਲਿਆ ਗਿਆ ਸੀ | ਦੂਜੇ ਪਾਸੇ ਰੂਸ 'ਚ ਅਮਰੀਕੀ ਰਾਜਦੂਤ ਜਾਨ ਸੁਲੀਵਨ ਨੇ ਕਰੀਬ ਦੋ ਮਹੀਨੇ ਪਹਿਲਾਂ ਮਾਸਕੋ ਛੱਡ ਦਿੱਤਾ ਸੀ | ਬੁੱਧਵਾਰ ਨੂੰ ਹੋਈ ਗੱਲਬਾਤ ਦੌਰਾਨ ਦੋਵੇਂ ਰਾਜਦੂਤ ਮੌਜੂਦ ਸਨ | ਸਾਈਬਰ ਸੁਰੱਖਿਆ ਦੇ ਮਸਲੇ 'ਤੇ ਕੋਈ ਵੱਡਾ ਐਲਾਨ ਤਾਂ ਨਹੀਂ ਹੋਇਆ ਪਰ ਦੋਵੇਂ ਨੇਤਾ ਇਸ ਮੁੱਦੇ 'ਤੇ ਘੱਟ ਤੋਂ ਘੱਟ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ, ਜੋ ਅਮਰੀਕਾ ਤੇ ਰੂਸ ਦੇ ਵਿਚਕਾਰ ਸੰਘਰਸ਼ ਦੀ ਮੁੱਖ ਜੜ੍ਹ ਹੈ | ਇਸ ਤੋਂ ਇਲਾਵਾ ਬਾਈਡਨ ਤੇ ਪੁਤਿਨ ਨੇ ਆਪਣੇ ਕੂਟਨੀਤਕਾਂ ਨੂੰ ਪ੍ਰਮਾਣੂ ਹਥਿਆਰਾਂ ਦੇ ਕੰਟਰੋਲ ਦੇ ਨਵੇਂ ਗੇੜ ਲਈ ਰੂਪਰੇਖਾ ਬਣਾਉਣ ਦੇ ਨਿਰਦੇਸ਼ ਦਿੱਤੇ | ਪੁਤਿਨ ਨੇ ਕਿਹਾ ਕਿ ਉਹ ਅਤੇ ਬਾਈਡਨ ਪ੍ਰਮਾਣੂ ਹਥਿਆਰਾਂ ਨੂੰ ਸੀਮਤ ਕਰਨ ਵਾਲੀ ਨਵੀਂ 'ਸਟਾਰਟ' ਸੰਧੀ ਦੇ 2026 'ਚ ਖਤਮ ਹੋਣ ਦੇ ਬਾਅਦ ਇਸ ਨੂੰ ਸੰਭਾਵਿਤ ਰੂਪ ਨਾਲ ਬਦਲਣ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਨ 'ਤੇ ਸਹਿਮਤ ਹੋਏ ਹਨ | ਗੱਲਬਾਤ ਦੌਰਾਨ ਪੁਤਿਨ ਨੇ ਕੈਦੀਆਂ ਦੀ ਅਦਲਾ-ਬਦਲੀ ਲਈ ਗੱਲਬਾਤ ਜਾਰੀ ਰੱਖਣ ਦੀ ਗੱਲ ਆਖੀ ਅਤੇ ਬਾਈਡਨ ਨੇ ਵੀ ਇਸ 'ਤੇ ਹਾਮੀ ਭਰੀ | ਦੋਵਾਂ ਨੇਤਾਵਾਂ ਨੇ ਸੀਰੀਆ, ਅਫ਼ਗਾਨਿਸਤਾਨ ਅਤੇ ਇਰਾਕ ਦੇ ਮੁੱਦੇ 'ਤੇ ਵੀ ਗੱਲ ਕੀਤੀ |

ਸਰਕਾਰ ਨੇ ਮੋਟਰ ਵਾਹਨ ਦਸਤਾਵੇਜ਼ਾਂ ਦੀ ਮਿਆਦ 30 ਸਤੰਬਰ ਤੱਕ ਵਧਾਈ

ਨਵੀਂ ਦਿੱਲੀ, 17 ਜੂਨ (ਏਜੰਸੀ)- ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਫਿਰ ਤੋਂ ਡਰਾਈਵਿੰਗ ਲਾਈਸੈਂਸ (ਡੀ.ਐਲ.), ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਤੇ ਪਰਮਿਟ ਵਰਗੇ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਧਤਾ 30 ਸਤੰਬਰ 2021 ਤੱਕ ਵਧਾ ਦਿੱਤੀ ਹੈ | ਸੜਕ ਆਵਾਜਾਈ ਤੇ ਰਾਜਮਾਰਗਾਂ ਬਾਰੇ ਮੰਤਰਾਲੇ ਨੇ ਕਿਹਾ ਕਿ ਉਸ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਫਿੱਟਨੈਸ, ਸਾਰੇ ਤਰ੍ਹਾਂ ਦੇ ਪਰਮਿਟ, ਲਾਈਸੈਂਸ ਤੇ ਆਰ. ਸੀ. ਵਰਗੇ ਦਸਤਾਵੇਜ਼ਾਂ ਦੀ ਵੈਧਤਾ 30 ਸਤੰਬਰ ਤੱਕ ਵਧਾ ਦਿੱਤੀ ਹੈ | ਇਨ੍ਹਾਂ 'ਚ ਉਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਦੀ ਵੈਧਤਾ 1 ਫਰਵਰੀ 2020 'ਚ ਸਮਾਪਤ ਹੋ ਗਈ ਹੈ ਜਾਂ 30 ਸਤੰਬਰ 2021 ਤੱਕ ਸਮਾਪਤ ਹੋ ਜਾਏਗੀ | ਮੰਤਰਾਲੇ ਨੇ ਕਿਹਾ ਕਿ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਐਡਵਾਇਜ਼ਰੀ ਨੂੰ ਲਾਗੂ ਕਰਨ | ਇਸ ਤੋਂ ਪਹਿਲਾਂ ਪੰਜ ਵਾਰ 30 ਮਾਰਚ 2020, 9 ਜੂਨ 2020, 24 ਅਗਸਤ 2020, 27 ਦਸੰਬਰ 2020 ਤੇ 26 ਮਾਰਚ 2021 ਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਵੈਧਤਾ ਦੀ ਤਰੀਕ ਵਧਾਈ ਜਾ ਚੁੱਕੀ ਹੈ | ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ 'ਚ ਸਾਰੇ ਵਾਹਨਾਂ ਦੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀ.ਯੂ.ਸੀ.) ਇਕੋ ਜਿਹੇ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਪੀ.ਯੂ.ਸੀ. ਡਾਟਾਬੇਸ ਨੂੰ ਰਾਸ਼ਟਰੀ ਰਜਿਸਟਰ ਨਾਲ ਜੋੜਿਆ ਜਾਵੇਗਾ | ਮੰਤਰਾਲੇ ਵਲੋਂ ਕੇਂਦਰੀ ਮੋਟਰ ਵਾਹਨ ਨਿਯਮ 1989 'ਚ ਬਦਲਾਅ ਦੇ ਬਾਅਦ ਪੀ.ਯੂ.ਸੀ. ਫਾਰਮ 'ਤੇ ਕਿਊ.ਆਰ. ਕੋਡ ਛਪਿਆ ਹੋਵੇਗਾ ਅਤੇ ਇਸ 'ਚ ਵਾਹਨ, ਮਾਲਕ ਤੇ ਉਤਸਰਜਨ ਦੀ ਸਥਿਤੀ ਦਾ ਵੇਰਵਾ ਹੋਵੇਗਾ | ਮੰਤਰਾਲੇ ਵਲੋਂ 14 ਜੂਨ 2021 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਦੇਸ਼ ਭਰ 'ਚ ਇਕ ਸਮਾਨ ਪੀ.ਯੂ.ਸੀ. ਫਾਰਮੈਟ ਦੀ ਸ਼ੁਰੂਆਤ ਕੀਤੀ ਜਾਵੇਗੀ | ਜੇਕਰ ਵਾਹਨ ਉਤਸਰਜਨ ਮਾਪਦੰਡਾਂ 'ਤੇ ਖਰਾ ਨਹੀਂ ਉੱਤਰਦਾ ਤਾਂ ਪਹਿਲੀ ਵਾਰ ਉਸ ਨੂੰ ਅਪ੍ਰਵਾਨਗੀ ਦੀ ਪਰਚੀ ਦਿੱਤੀ ਜਾਵੇਗੀ | ਇਸ ਪਰਚੀ ਦੀ ਵਰਤੋਂ ਵਾਹਨ ਦੀ ਸਰਵਿਸ ਕਰਵਾਉਣ ਲਈ ਜਾਂ ਕਿਸੇ ਦੂਸਰੇ ਕੇਂਦਰ 'ਚ ਜਾਂਚ ਕਰਵਾਉਣ ਲਈ ਕੀਤੀ ਜਾ ਸਕਦੀ ਹੈ |

ਪੰਜਾਬ 'ਚ 726 ਨਵੇਂ ਮਾਮਲੇ-32 ਮੌਤਾਂ

ਚੰਡੀਗੜ੍ਹ, 17 ਜੂਨ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 32 ਹੋਰ ਮੌਤਾਂ ਹੋ ਗਈਆਂ, ਉੱਥੇ 1255 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 726 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 32 ਮੌਤਾਂ 'ਚ ਅੰਮਿ੍ਤਸਰ ਤੋਂ 2, ਬਰਨਾਲਾ ਤੋਂ 1, ਬਠਿੰਡਾ ਤੋਂ 3, ਫਰੀਦਕੋਟ ਤੋਂ 2, ਫਾਜ਼ਿਲਕਾ ਤੋਂ 2, ਫ਼ਿਰੋਜ਼ਪੁਰ ਤੋਂ 1, ਫਤਹਿਗੜ੍ਹ ਸਾਹਿਬ ਤੋਂ 1, ਗੁਰਦਾਸਪੁਰ ਤੋਂ 1, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 3, ਲੁਧਿਆਣਾ ਤੋਂ 3, ਪਠਾਨਕੋਟ ਤੋਂ 1, ਪਟਿਆਲਾ ਤੋਂ 2, ਰੋਪੜ ਤੋਂ 1, ਸੰਗਰੂਰ ਤੋਂ 1, ਐਸ.ਏ.ਐਸ. ਨਗਰ ਤੋਂ 2, ਤਰਨ ਤਾਰਨ ਤੋਂ 4 ਮਰੀਜ਼ ਸ਼ਾਮਿਲ ਹਨ |

ਬਾਬਾ ਰਾਮਦੇਵ ਖ਼ਿਲਾਫ਼ ਮਲੋਟ ਦੀ ਅਦਾਲਤ 'ਚ ਕੇਸ ਦਰਜ

ਚੰਡੀਗੜ੍ਹ, 17 ਜੂਨ (ਐਨ.ਐਸ.ਪਰਵਾਨਾ)-ਯੋਗ ਗੁਰੂ ਬਾਬਾ ਰਾਮਦੇਵ ਦੇ ਵਿਰੁੱਧ ਪੰਜਾਬ ਦੇ ਮਲੋਟ ਦੀ ਅਦਾਲਤ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਲੋਟ ਵੈਸਟ ਵਲੋਂ ਇਕ ਕੇਸ ਦਰਜ ਕਰਾਇਆ ਗਿਆ ਹੈ, ਜਿਸ 'ਤੇ ਪੁਰਾਣੀ ਤਰੀਕ ਲਿਖੀ ਹੈ | ਸ਼ਿਕਾਇਤ ਕਰਨ ਵਾਲੀ ਉਕਤ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਸਿਵਲ ਸਰਜਨ, ਜਿਨ੍ਹਾਂ ਦਾ ਨਾਂਅ ਡਾ. ਗੁਰਦੀਪ ਸਿੰਘ ਭੁੱਲਰ ਦੱਸਿਆ ਗਿਆ ਹੈ, ਦਾ ਦੋਸ਼ ਹੈ ਕਿ ਰਾਮਦੇਵ ਆਪਣਾ ਵਪਾਰ ਚਮਕਾਉਣ ਲਈ ਲੋਕਾਂ ਨੂੰ ਕੋਰੋਨਾ ਪ੍ਰਤੀ ਗੁੰਮਰਾਹ ਕਰ ਰਿਹਾ ਹੈ, ਜਦੋਂ ਕਿ ਕੋਰੋਨਾ ਦਾ ਬਚਾਓ ਕੇਵਲ ਵੈਕਸੀਨ ਨਾਲ ਹੀ ਹੈ | ਅਦਾਲਤ ਨੇ ਮਾਮਲੇ ਦੀ ਸੁਣਵਾਈ 13 ਅਕਤੂਬਰ 'ਤੇ ਪਾਈ ਹੈ | ਵਰਨਣਯੋਗ ਗੱਲ ਇਹ ਹੈ ਕਿ ਰਾਮਦੇਵ ਦੀਆਂ ਦਵਾਈਆਂ ਬਾਰੇ ਕਈ ਤਰ੍ਹਾਂ ਦੇ ਚਰਚੇ ਹਨ | ਉਹ ਕਈ ਵਾਰ ਇਨ੍ਹਾਂ ਦਵਾਈਆਂ ਬਾਰੇ ਹਰਿਆਣਾ ਦੇ ਕਈ ਮੰਤਰੀਆਂ ਨੂੰ ਆਮ ਤੌਰ 'ਤੇ ਮਿਲਣ ਆਉਂਦੇ ਜਾਂਦੇ ਰਹਿੰਦੇ ਹਨ | ਉਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਦੇ ਪਰਮ ਮਿੱਤਰ ਸਮਝੇ ਜਾਂਦੇ ਹਨ |
ਛੱਤੀਸਗੜ੍ਹ 'ਚ ਮਾਮਲਾ ਦਰਜ
ਰਾਏਪੁਰ, (ਏਜੰਸੀ)-ਕੋਰੋਨਾ ਦੇ ਇਲਾਜ ਲਈ ਡਾਕਟਰਾਂ ਦੁਆਰਾ ਵਰਤੀਆਂ ਜਾ ਰਹੀਆਂ ਦਵਾਈਆਂ ਨੂੰ ਲੈ ਕੇ ਗਲਤ ਜਾਣਕਾਰੀਆਂ ਫੈਲਾਉਣ ਦੇ ਦੋਸ਼ 'ਚ ਰਾਏਪੁਰ ਪੁਲਿਸ ਨੇ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਐਸ.ਐਸ.ਪੀ. ਅਜੇ ਯਾਦਵ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਦੀ ਛੱਤੀਸਗੜ੍ਹ ਇਕਾਈ ਦੀ ਸ਼ਿਕਾਇਤ 'ਤੇ ਬੁੱਧਵਾਰ ਰਾਤ ਬਾਬਾ ਰਾਮਦੇਵ ਖਿਲਾਫ਼ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਰਾਮਦੇਵ ਖਿਲਾਫ਼ ਚਾਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਅੱਗੇ ਦੀ ਜਾਂਚ ਚੱਲ ਰਹੀ ਹੈ | ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਤੋਂ ਬਾਬਾ ਰਾਮਦੇਵ ਡਾਕਟਰਾਂ, ਭਾਰਤ ਸਰਕਾਰ, ਆਈ. ਸੀ. ਐਮ. ਆਰ. ਤੇ ਮੂਹਰਲੀ ਕਤਾਰ ਦੇ ਹੋਰ ਸੰਗਠਨਾਂ ਦੁਆਰਾ ਕੋਰੋਨਾ ਇਨਫੈਕਸ਼ਨ ਦੇ ਇਲਾਜ 'ਚ ਵਰਤੀਆਂ ਜਾ ਰਹੀਆਂ ਦਵਾਈਆਂ ਖਿਲਾਫ਼ ਸੋਸ਼ਲ ਮੀਡੀਆ 'ਤੇ ਝੂਠੀਆਂ ਸੂਚਨਾਵਾਂ ਦਾ ਪ੍ਰਚਾਰ ਕਰ ਰਹੇ ਹਨ |

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਆਮ ਆਦਮੀ ਦਾ ਤੇਲ

ਸਵਾ ਸਾਲ 'ਚ 30 ਰੁਪਏ ਤੱਕ ਮਹਿੰਗਾ ਹੋਇਆ ਸ਼ਿਵ ਸ਼ਰਮਾ ਜਲੰਧਰ, 17 ਜੂਨ-ਪਿਛਲੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਤੱਕ ਸਵਾ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਪੈਟਰੋਲ ਤੇ ਡੀਜ਼ਲ ਲਗਾਤਾਰ ਮਹਿੰਗਾ ਹੋਣ ਕਰਕੇ ਲੋਕਾਂ ਨੂੰ ਪ੍ਰਤੀ ...

ਪੂਰੀ ਖ਼ਬਰ »

28 ਨੂੰ ਦੇਸ਼ ਭਰ 'ਚ ਕਾਲਾ ਦਿਨ ਮਨਾਉਣਗੇ ਟਰਾਂਸਪੋਰਟਰ

ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)- ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਅਤੇ ਸਰਕਾਰ ਦੇ ਅੜੀਅਲ ਰਵਈਏ ਤੋਂ ਖਫਾ ਟਰਾਂਸਪੋਰਟਰਾਂ ਨੇ 28 ਜੂਨ ਨੂੰ ਦੇਸ਼ ਭਰ 'ਚ 'ਕਾਲਾ ਦਿਨ' ਮਨਾਉਣ ਦਾ ਫੈਸਲਾ ਕੀਤਾ ਹੈ | 'ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ' ਦੇ ਪ੍ਰਧਾਨ ...

ਪੂਰੀ ਖ਼ਬਰ »

'ਅੰਟੀਲੀਆ' ਮਾਮਲਾ

ਐਨ.ਆਈ.ਏ. ਵਲੋਂ ਮੁੰਬਈ ਪੁਲਿਸ ਦਾ ਸਾਬਕਾ ਅਧਿਕਾਰੀ ਪ੍ਰਦੀਪ ਸ਼ਰਮਾ ਗਿ੍ਫ਼ਤਾਰ

ਮੁੰਬਈ, 17 ਜੂਨ (ਏਜੰਸੀ)- ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਮੁੰਬਈ ਪੁਲਿਸ ਦੇ ਸਾਬਕਾ 'ਇਨਕਾਊਾਟਰ ਸਪੈਸ਼ਲਿਸਟ' ਪ੍ਰਦੀਪ ਸ਼ਰਮਾ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਰਿਹਾਇਸ਼ 'ਅੰਟੀਲੀਆ' ਨੇੜੇ ਧਮਾਕਾਖੇਜ਼ ਨਾਲ ਭਰੀ ਗੱਡੀ ਖੜ੍ਹੀ ਕਰਨ ਅਤੇ ਕਾਰੋਬਾਰੀ ਮਨਸੁਖ ...

ਪੂਰੀ ਖ਼ਬਰ »

ਲਾਲ ਕਿਲ੍ਹਾ ਹਿੰਸਾ ਮਾਮਲਾ

ਦੀਪ ਸਿੱਧੂ ਤੇ ਹੋਰਾਂ ਖ਼ਿਲਾਫ਼ ਇਕ ਹੋਰ ਦੋਸ਼ ਪੱਤਰ ਦਾਇਰ

ਅਦਾਲਤ 'ਚ ਕੱਲ੍ਹ ਹੋਵੇਗੀ ਮਾਮਲੇ ਦੀ ਸੁਣਵਾਈ ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)-ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਇਕ ਮਾਮਲੇ 'ਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਤੇ ਹੋਰਨਾਂ ਖ਼ਿਲਾਫ਼ ਸਪਲੀਮੈਂਟਰੀ ਦੋਸ਼ ਪੱਤਰ ਦਾਇਰ ਕੀਤਾ ਹੈ | ...

ਪੂਰੀ ਖ਼ਬਰ »

ਮੁਹਾਲੀ ਤੇ ਗੁਰੂਗ੍ਰਾਮ 'ਚ ਸਪੂਤਨਿਕ-ਵੀ ਕੱਲ੍ਹ ਤੋਂ ਲੱਗੇਗੀ

ਨਵੀਂ ਦਿੱਲੀ, 17 ਜੂਨ (ਏਜੰਸੀ)-ਨਿੱਜੀ ਹਸਪਤਾਲ ਸਮੂਹ ਫੋਰਟਿਸ ਹੈਲਥਕੇਅਰ ਨੇ ਦੱਸਿਆ ਕਿ ਮੁਹਾਲੀ ਤੇ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲਾਂ 'ਚ ਸਨਿਚਰਵਾਰ ਤੋਂ ਸਪੂਤਨਿਕ-ਵੀ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ | ਹਸਪਤਾਲ ਵਲੋਂ ਜਾਰੀ ਬਿਆਨ ਅਨੁਸਾਰ ਸਰਕਾਰ ਦੇ ...

ਪੂਰੀ ਖ਼ਬਰ »

71 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਘਟੀ

67 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 2330 ਹੋਰ ਮੌਤਾਂ ਨਵੀਂ ਦਿੱਲੀ, 17 ਜੂਨ (ਏਜੰਸੀ)-ਦੇਸ਼ 'ਚ ਕੋਰੋਨਾ ਦੇ ਮਾਮਲੇ ਘਟਣ ਦੇ ਨਾਲ ਐਕਵਿਟ ਮਾਮਲਿਆਂ ਦੀ ਗਿਣਤੀ 'ਚ ਵੀ ਕਮੀ ਆਈ ਹੈ | ਬੀਤੇ 24 ਘੰਟਿਆਂ ਦੌਰਾਨ 67,208 ਨਵੇਂ ਮਾਮਲੇ ਆਉਣ ਦੇ ਬਾਅਦ ਕੁੱਲ ਮਾਮਲੇ 2,97,00,313 'ਤੇ ਪਹੁੰਚ ਗਈ ਹੈ, ...

ਪੂਰੀ ਖ਼ਬਰ »

ਟੋਕੀਓ ਉਲੰਪਿਕ ਲਈ ਹਾਕੀ ਟੀਮ 'ਚ ਪੰਜਾਬ ਦੀ ਗੁਰਜੀਤ ਕੌਰ ਦੀ ਚੋਣ

ਜਲੰਧਰ, 17 ਜੂਨ (ਸਾਬੀ)-ਟੋਕੀਓ ਵਿਖੇ ਹੋਣ ਵਾਲੀਆਂ ਉਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਦੀ ਚੋਣ ਕਰ ਲਈ ਗਈ ਹੈ | ਹਾਕੀ ਇੰਡੀਆ ਵਲੋਂ ਜਾਰੀ ਸੂਚੀ 'ਚ ਪੰਜਾਬ ਦੀ ਗੁਰਜੀਤ ਕੌਰ ਦੀ ਚੋਣ ਭਾਰਤੀ ਹਾਕੀ ਟੀਮ ਲਈ ਕੀਤੀ ਗਈ ਹੈ | ਇਸ ਸਬੰਧੀ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ...

ਪੂਰੀ ਖ਼ਬਰ »

ਬੰਗਾਲ 'ਚ 'ਨਵੀਂ ਕ੍ਰਿਸ਼ਕ ਬੰਧੂ ਯੋਜਨਾ' ਤਹਿਤ ਕਿਸਾਨਾਂ ਦੇ ਖ਼ਾਤਿਆਂ 'ਚ 10 ਹਜ਼ਾਰ ਰੁਪਏ ਪੈਣੇ ਸ਼ੁਰੂ

ਮਮਤਾ ਵਲੋਂ ਕੇਂਦਰ ਦੇ ਟਵਿੱਟਰ ਨੂੰ ਕੰਟਰੋਲ ਕਰਨ ਦੇ ਯਤਨਾਂ ਦੀ ਨਿਖੇਧੀ ਕੋਲਕਾਤਾ, 17 ਜੂਨ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੱੁਖ ਮੰਤਰੀ ਮਮਤਾ ਬੈਨਰਜੀ ਨੇ 'ਨਵੀਂ ਕ੍ਰਿਸ਼ਕ ਬੰਧੂ ਯੋਜਨਾ' ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਸਾਲਾਨਾ 5 ਹਜ਼ਾਰ ...

ਪੂਰੀ ਖ਼ਬਰ »

ਖਹਿਰਾ ਸਮੇਤ 2 ਹੋਰ ਵਿਧਾਇਕਾਂ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਨਵੀਂ ਦਿੱਲੀ, 17 ਜੂਨ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਦੇ 3 ਬਾਗ਼ੀ ਵਿਧਾਇਕਾਂ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੀ ਪਾਰਟੀ 'ਪੰਜਾਬ ਏਕਤਾ ਪਾਰਟੀ' ਦਾ ਕਾਂਗਰਸ 'ਚ ਰਲੇਵਾਂ ਕਰਨ ਦਾ ਐਲਾਨ ਕੀਤਾ | ਰਾਹੁਲ ਗਾਂਧੀ ਦੀ ਤੁਗਲਕ ...

ਪੂਰੀ ਖ਼ਬਰ »

ਸੰਸਦੀ ਕਮੇਟੀ ਵਲੋਂ ਪੈਟਰੋਲ ਦੇ ਵਧ ਰਹੇ ਭਾਅ 'ਤੇ ਸਰਕਾਰੀ ਅਧਿਕਾਰੀਆਂ ਤੋਂ ਪੁੱਛਗਿੱਛ

ਨਵੀਂ ਦਿੱਲੀ, 17 ਜੂਨ (ਪੀ.ਟੀ.ਆਈ.)-ਇਕ ਸੰਸਦੀ ਕਮੇਟੀ ਦੇ ਕਈ ਮੈਂਬਰਾਂ ਵਲੋਂ ਪੈਟਰੋਲੀਅਮ ਉਤਪਾਦਾਂ ਦੇ ਲਗਾਤਾਰ ਵਧ ਰਹੇ ਭਾਅ ਅਤੇ ਇਨ੍ਹਾਂ ਨੂੰ ਰੋਕਣ ਲਈ ਕੀ ਕੀਤਾ ਗਿਆ, ਇਸ ਸਬੰਧੀ ਪੈਟਰੋਲੀਅਮ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ | ...

ਪੂਰੀ ਖ਼ਬਰ »

ਐਲ.ਜੇ.ਪੀ. ਦੇ ਨਵੇਂ ਪ੍ਰਧਾਨ ਬਣੇ ਪਸ਼ੂਪਤੀ ਕੁਮਾਰ ਪਾਰਸ

ਪਟਨਾ, 17 ਜੂਨ (ਏਜੰਸੀ)-ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਦੇ ਸੰਸਥਾਪਕ ਮਰਹੂਮ ਰਾਮ ਬਿਲਾਸ ਪਾਸਵਾਨ ਦੇ ਛੋਟੇ ਭਰਾ ਤੇ ਹਾਜੀਪੁਰ ਤੋਂ ਲੋਕ ਸਭਾ ਸੰਸਦ ਮੈਂਬਰ ਪਸ਼ੂਪਤੀ ਕੁਮਾਰ ਪਾਰਸ ਜੋ ਬੀਤੇ ਦਿਨੀਂ ਆਪਣੇ ਭਤੀਜੇ ਤੇ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੂੰ ਲੋਕ ...

ਪੂਰੀ ਖ਼ਬਰ »

ਸੈਨਾ ਦੇ ਚੋਟੀ ਦੇ ਕਮਾਂਡਰਾਂ ਵਲੋਂ ਸੁਰੱਖਿਆ ਚੁਣੌਤੀਆਂ ਦੀ ਸਮੀਿਖ਼ਆ

ਨਵੀਂ ਦਿੱਲੀ, 17 ਜੂਨ (ਪੀ.ਟੀ.ਆਈ.)-ਸੈਨਾ ਦੇ ਚੋਟੀ ਦੇ ਕਮਾਂਡਰਾਂ ਨੇ ਦੋ ਦਿਨਾ ਕਾਨਫਰੰਸ ਦੇ ਪਹਿਲੇ ਦਿਨ ਪੂਰਬੀ ਲੱਦਾਖ ਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਨਾਲ ਪੈਂਦੇ ਹੋਰ ਸੰਵੇਦਨਸ਼ੀਲ ਇਲਾਕਿਆਂ ਸਮੇਤ ਸਮੁੱਚੇ ਦੇਸ਼ ਦੀ ਸੁਰੱਖਿਆ ਚੁਣੌਤੀਆਂ ਦੀ ਵਿਆਪਕ ...

ਪੂਰੀ ਖ਼ਬਰ »

ਜਾਂਚ ਦੀ ਜਾਣਕਾਰੀ ਹੋਣ ਕਰਕੇ ਮੇਹੁਲ ਚੋਕਸੀ ਨੇ ਸਬੂਤ ਲੁਕਾਏ ਅਤੇ ਭੱਜ ਗਿਆ-ਸੀ.ਬੀ.ਆਈ.

ਨਵੀਂ ਦਿੱਲੀ, 17 ਜੂਨ (ਏਜੰਸੀ)-ਸੀ.ਬੀ.ਆਈ. ਨੇ ਕਿਹਾ ਕਿ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ 2017 'ਚ ਆਪਣੇ ਖ਼ਿਲਾਫ਼ ਈ.ਡੀ. ਦੀ ਪੁੱਛਗਿੱਛ ਦੀ ਜਾਣਕਾਰੀ ਸੀ ਅਤੇ ਇਸੇ ਕਰਕੇ ਉਹ ਸਬੂਤਾਂ ਨੂੰ ਲੁਕਾ ਕੇ ਭਾਰਤ ਤੋਂ ਫਰਾਰ ਹੋ ਗਿਆ | ਸੀ.ਬੀ.ਆਈ. ਨੇ ਆਪਣੇ ਸਪਲੀਮੈਂਟਰੀ ...

ਪੂਰੀ ਖ਼ਬਰ »

ਬਜ਼ੁਰਗ ਦੀ ਕੱੁਟਮਾਰ ਵਾਲੀ ਵੀਡੀਓ 'ਤੇ ਸਵਰਾ ਭਾਸਕਰ ਸਮੇਤ 4 ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ

ਨਵੀਂ ਦਿੱਲੀ, 17 ਜੂਨ (ਉਪਮਾ ਡਾਗਾ ਪਾਰਥ)-ਉ ੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਬਜ਼ੁਰਗ ਨਾਲ ਹੋਈ ਕੁੱਟਮਾਰ ਦੀ ਵੀਡੀਓ ਦੇ ਵਧਦੇ ਵਿਵਾਦ ਤਹਿਤ ਹੁਣ ਅਦਾਕਾਰਾ ਸਵਰਾ ਭਾਸਕਰ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ | ਇਸ ਸ਼ਿਕਾਇਤ 'ਚ ਸਵਰਾ ਤੋਂ ਇਲਾਵਾ ਪੱਤਰਕਾਰ ਅਰਫ਼ਾ ...

ਪੂਰੀ ਖ਼ਬਰ »

ਕਾਂਗਰਸ ਟੂਲਕਿੱਟ ਮਾਮਲੇ 'ਚ ਦਿੱਲੀ ਪੁਲਿਸ ਨੇ ਟਵਿੱਟਰ ਇੰਡੀਆ ਦੇ ਮੁਖੀ ਤੋਂ ਕੀਤੀ ਸੀ ਪੁੱਛਗਿੱਛ

ਨਵੀਂ ਦਿੱਲੀ, 17 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਟੂਲਕਿੱਟ ਮਾਮਲੇ 'ਚ ਦਿੱਲੀ ਪੁਲਿਸ ਨੇ 31 ਮਈ ਨੂੰ ਟਵਿੱਟਰ ਇੰਡੀਆ ਦੇ ਮੁਖੀ ਤੋਂ ਪੁੱਛਗਿੱਛ ਕੀਤੀ ਸੀ | ਹਲਕਿਆਂ ਮੁਤਾਬਿਕ ਟਵਿੱਟਰ ਇੰਡੀਆ ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ ਤੋਂ 31 ਮਈ ਨੂੰ ਬੈਂਗਲੁਰੂ 'ਚ ਪੁੱਛਗਿੱਛ ...

ਪੂਰੀ ਖ਼ਬਰ »

ਦਿੱਲੀ ਹਿੰਸਾ ਮਾਮਲੇ 'ਚ ਨਰਵਾਲ, ਦੇਵਾਂਗਨਾ ਤੇ ਤਨਹਾ ਜੇਲ੍ਹ ਤੋਂ ਰਿਹਾਅ

ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)-ਦਿੱਲੀ ਹਿੰਸਾ ਮਾਮਲੇ 'ਚ ਜ਼ਮਾਨਤ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਨਤਾਸ਼ਾ ਨਰਵਾਲ, ਦੇਵਾਂਗਨਾ ਕਾਲਿਤਾ ਤੇ ਆਸਿਫ ਇਕਬਾਲ ਤਨਹਾ ਅਦਾਲਤ ਵਲੋਂ ਰਿਹਾਈ ਵਾਲੇ ਹੁਕਮਾਂ ਦੇ ਕੁਝ ਘੰਟਿਆਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਾਹਰ ਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX