ਤਾਜਾ ਖ਼ਬਰਾਂ


ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੋ ਦਿਨਾਂ ਸਰਕਾਰੀ ਦੌਰੇ 'ਤੇ ਦਿੱਲੀ ਪਹੁੰਚੇ
. . .  1 day ago
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਦਾਇਰ ਪਟੀਸ਼ਨ ’ਤੇ ਕੀਤਾ ਨੋਟਿਸ ਜਾਰੀ
. . .  1 day ago
ਕੈਪਟਨ ਨੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ ,27 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਬੰਧਿਤ ਵਿਭਾਗਾਂ ਨਾਲ ਗੱਲਬਾਤ ਕਰਕੇ ...
ਟਰੱਕ ਡਰਾਈਵਰ ਦਾ ਸਿਰ ‘ਚ ਇੱਟਾਂ ਰੋੜੇ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੀ ਲਾਸ਼ ਬਰਾਮਦ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ ,27 ਜੁਲਾਈ (ਲੱਕਵਿੰਦਰ ਸ਼ਰਮਾ) -ਬਠਿੰਡੇ ਜ਼ਿਲ੍ਹੇ ਦੇ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਟਰੱਕ ਡਰਾਈਵਰ ਰਣਜੀਤ ਸਿੰਘ ਦੇ ਸਿਰ ਵਿਚ ਇੱਟਾਂ ਰੋੜੇ ...
ਜੋ ਨਵੀਂ ਟੀਮ ਨੇ ਮੰਗ ਪੱਤਰ ਦਿੱਤਾ ਹੈ , ਸਰਕਾਰ ਉਸ 'ਤੇ ਪਹਿਲਾਂ ਹੀ ਕਰ ਰਹੀ ਹੈ ਕੰਮ - ਕੈਪਟਨ
. . .  1 day ago
ਚੰਡੀਗੜ੍ਹ , 27 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ 4 ਕਾਰਜਕਾਰੀ ਪ੍ਰਧਾਨਾਂ ਨੇ ਮੰਗ ਪੱਤਰ ਦਿੱਤਾ ਹੈ ਉਸ 'ਤੇ ਪੰਜਾਬ ਸਰਕਾਰ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,27 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ...
ਨਿਊਜ਼ ਏਜੰਸੀ ਦੇ ਮਾਲਕ ਨੇ ਬਿਸਤ ਦੁਆਬ ਨਹਿਰ 'ਚ ਭੇਦਭਰੀ ਹਾਲਤ 'ਚ ਮਾਰੀ ਛਾਲ
. . .  1 day ago
ਕੋਟ ਫਤੂਹੀ, 27 ਜੁਲਾਈ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਵਿਚ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਦੇ ਸਟੇਡੀਅਮ ਨਜ਼ਦੀਕ ਨਹਿਰ ਦੇ ਪੁਲ ...
ਸਾਢੇ ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਪਿਉ ਪੁੱਤਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਦੀ ...
ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਦਾ ਹੱਲ ਕਰਨ ਦੀ ਮੰਗ ਸਿੱਧੂ ਨੇ ਰੱਖੀ ਕੈਪਟਨ ਸਾਹਮਣੇ
. . .  1 day ago
ਚੰਡੀਗੜ੍ਹ, 27 ਜੁਲਾਈ - ਨਵਜੋਤ ਸਿੰਘ ਸਿੱਧੂ ਦੇ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਬੈਠਾ ਕੀਤੀ ਗਈ | ਟਵੀਟ ਕਰਕੇ ਸਿੱਧੂ ਵਲੋਂ ਦੱਸਿਆ ...
ਚਮਿਆਰੀ ਪਿੰਡ ਤੋਂ ਵੱਡੀ ਮਾਤਰਾ ਵਿਚ ਅਸਲਾ ਬਰਾਮਦ, ਗੈਂਸਗਟਰ ਪ੍ਰੀਤ ਸੇਖੋਂ ਕਾਬੂ
. . .  1 day ago
ਅਜਨਾਲਾ (ਚਮਿਆਰੀ), 27 ਜੁਲਾਈ (ਜਸਪ੍ਰੀਤ ਸਿੰਘ ਜੋਹਲ, ਗੁਰਪ੍ਰੀਤ ਸਿੰਘ ਢਿੱਲੋਂ ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਤੋਂ ਵੱਡੀ ....
ਨੀਲ ਗਰਗ ਅਤੇ ਐਡਵੋਕੇਟ ਨਵਦੀਪ ਸਿੰਘ ਜੀਦਾ 'ਆਪ' ਦੇ ਸੂਬਾਈ ਬੁਲਾਰੇ ਨਿਯੁਕਤ
. . .  1 day ago
ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ...
ਮਹਿਲ ਕਲਾਂ (ਬਰਨਾਲਾ) ਵਿਖੇ ਸ਼੍ਰੋਮਣੀ ਅਕਾਲੀ ਦਲ,ਬਸਪਾ ਗੱਠਜੋੜ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ,27 ਜੁਲਾਈ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਅਗਵਾਈ ਹੇਠ ਅੱਜ ਕਸਬਾ ਮਹਿਲ ਕਲਾਂ ਵਿਖੇ...
2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ
. . .  1 day ago
ਲੁਧਿਆਣਾ, 27 ਜੁਲਾਈ (ਰੂਪੇਸ਼ ਕੁਮਾਰ) - ਐੱਸ. ਟੀ. ਐੱਫ. ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ 2 ਅਲੱਗ-ਅਲੱਗ ਮਾਮਲਿਆਂ ...
ਧੋਲਾਵੀਰਾ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਕੀਤਾ ਗਿਆ ਸ਼ਾਮਿਲ
. . .  1 day ago
ਨਵੀਂ ਦਿੱਲੀ, 27 ਜੁਲਾਈ - ਗੁਜਰਾਤ ਵਿਚ ਧੋਲਾਵੀਰਾ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ...
ਕਾਲਾ ਰਾਮ ਕਾਂਸਲ ਹੋਣਗੇ ਬੁਢਲਾਡਾ ਦੇ ਨਵੇਂ ਐੱਸ. ਡੀ. ਐਮ.
. . .  1 day ago
ਬੁਢਲਾਡਾ, 27 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਕੀਤੀਆਂ 11 ਆਈ. ਏ. ਐੱਸ. ਤੇ 42 ਪੀ. ਸੀ. ਐੱਸ. ਅਧਿਕਾਰੀਆਂ ਦੀਆਂ ਬਦਲੀਆਂ ...
ਸੈਂਕੜੇ ਮਜ਼ਦੂਰਾਂ ਵਲੋਂ ਬਠਿੰਡਾ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੁਬਾਈ ਸੱਦੇ ਤਹਿਤ ਅੱਜ ...
ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਦੀ ਬੈਠਕ
. . .  1 day ago
ਚੰਡੀਗੜ੍ਹ, 27 ਜੁਲਾਈ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਚ ਪੰਜਾਬ ਦੇ ਨਵੇਂ ਨਿਯੁਕਤ ਪ੍ਰਧਾਨ ਨਵਜੋਤ ...
ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਰੱਖੀ ਮੀਟਿੰਗ ਵਿਚ ਹੋਇਆ ਹੰਗਾਮਾ
. . .  1 day ago
ਲੁਧਿਆਣਾ, 27 ਜੁਲਾਈ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਸਰਕਟ ਹਾਊਸ ਵਿਖੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਅਤੇ ਲੁਧਿਆਣਾ...
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਸਪਾ ਵਲੋਂ ਕੇਂਦਰ ਖ਼ਲਿਾਫ਼ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ, ਰੋਸ ਮਾਰਚ ਵੀ ਕੱਢਿਆ
. . .  1 day ago
ਲੁਧਿਆਣਾ, 27 ਜੁਲਾਈ (ਰੁਪੇਸ਼ ਕੁਮਾਰ) - ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਵਲੋਂ ਪਿਛਲੇ ਅੱਠ ਮਹੀਨੇ ਤੋਂ ਅੰਦੋਲਨ ਜਾਰੀ ਹੈ...
ਲੋਕ ਸਭਾ ਦੁਪਹਿਰ 2:30 ਵਜੇ ਤੇ ਰਾਜ ਸਭਾ 3 ਵਜੇ ਤੱਕ ਹੋਈ ਮੁਲਤਵੀ
. . .  1 day ago
ਨਵੀਂ ਦਿੱਲੀ , 27 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ 'ਪੇਗਾਸਸ ਪ੍ਰੋਜੈਕਟ'...
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਸੰਸਦ ਵਿਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ
. . .  1 day ago
ਨਵੀਂ ਦਿੱਲੀ, 27 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਅੱਜ ਵੀ ਸੰਸਦ ਵਿਚ ਤਿੰਨ ...
ਆਮ ਆਦਮੀ ਪਾਰਟੀ ਵਲੋਂ 24 ਸੂਬਾਈ ਬੁਲਾਰਿਆ ਦਾ ਐਲਾਨ
. . .  1 day ago
ਫਾਜ਼ਿਲਕਾ, 27 ਜੁਲਾਈ (ਦਵਿੰਦਰ ਪਾਲ ਸਿੰਘ) - ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ 'ਤੇ ਆਪ ਦੇ ਸੂਬਾ ਪ੍ਰਧਾਨ ...
ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਅਕਾਲੀ ਦਲ ਤੇ ਬਸਪਾ ਵਲੋਂ ਰੋਸ ਪ੍ਰਦਰਸ਼ਨ
. . .  1 day ago
ਅੰਮ੍ਰਿਤਸਰ, 27 ਜੁਲਾਈ (ਜੱਸ) - ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਦੀਆਂ ...
ਕਾਂਗਰਸ ਦੀ ਡੁੱਬਦੀ ਬੇੜੀ ਨੂੰ ਹੁਣ ਜੋਕਿੰਗ ਪ੍ਰਧਾਨ ਵੀ ਨਹੀਂ ਬਚਾ ਸਕਦਾ - ਬਿਕਰਮ ਸਿੰਘ ਮਜੀਠੀਆ
. . .  1 day ago
ਜੰਡਿਆਲਾ ਗੁਰੂ, 27 ਜੁਲਾਈ -(ਰਣਜੀਤ ਸਿੰਘ ਜੋਸਨ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ...
ਮੁੱਖ ਮੰਤਰੀ ਪੰਜਾਬ ਅਤੇ ਜਰਮਨ ਦੇ ਰਾਜਦੂਤ ਵਿਚਕਾਰ ਹੋਈ ਮੁਲਾਕਾਤ, ਪੰਜਾਬ ਵਿਚ ਵਧੇਰੇ ਨੌਕਰੀਆਂ ਪੈਦਾ ਕਰਨ 'ਤੇ ਵਿਚਾਰ ਵਟਾਂਦਰਾ
. . .  1 day ago
ਚੰਡੀਗੜ੍ਹ, 27 ਜੁਲਾਈ (ਅਜੀਤ ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿਚ ਜਰਮਨ ਦੇ ਰਾਜਦੂਤ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। ਜੇਮਸ ਅਰਲ ਕਾਰਟ

ਪਹਿਲਾ ਸਫ਼ਾ

ਸੰਸਦ 'ਚ ਹੰਗਾਮਿਆਂ ਦਾ ਦੌਰ ਜਾਰੀ

* ਲੋਕ ਸਭਾ 'ਚ ਹੰਗਾਮੇ ਦੌਰਾਨ ਦੋ ਬਿੱਲ ਪਾਸ * ਰਾਜ ਸਭਾ ਦੀ ਕਾਰਵਾਈ ਪੰਜ ਵਾਰ ਮੁਲਤਵੀ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 26 ਜੁਲਾਈ -ਪੈਗਾਸਸ ਜਾਸੂਸੀ ਕਾਂਡ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਇਕਜੁੱਟ ਹੋਈਆਂ ਵਿਰੋਧੀ ਧਿਰਾਂ ਨੇ ਮੌਨਸੂਨ ਇਜਲਾਸ ਦੇ ਦੂਜੇ ਹਫ਼ਤੇ ਵੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਸੰਸਦ ਦੇ ਅੰਦਰ-ਬਾਹਰ ਹੰਗਾਮਾ ਜਾਰੀ ਰੱਖਿਆ। ਲੋਕ ਸਭਾ 'ਚ ਕਾਂਗਰਸ ਦੀ ਅਗਵਾਈ ਹੇਠ ਡੀ.ਐੱਮ.ਕੇ., ਵੀ.ਐੱਮ.ਸੀ., ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਭਾ ਦੇ ਵਿਚਕਾਰ ਆ ਗਈਆਂ, ਜਿੱਥੇ ਪਾਰਟੀਆਂ ਵਲੋਂ ਮੁੱਖ ਤੌਰ 'ਤੇ ਪੈਗਾਸਸ ਮੁੱਦੇ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉੱਥੇ ਪੰਜਾਬ ਦੇ ਸੰਸਦ ਮੈਂਬਰ ਹੱਥਾਂ 'ਚ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਤਖ਼ਤੀਆਂ ਫੜੀਆਂ ਨਜ਼ਰ ਆਏ। ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਤਾਂ ਆਪਣੇ ਗਲੇ 'ਚ ਕਿਸਾਨ ਹੋਣ ਦੀਆਂ ਤਖਤੀਆਂ ਪਾ ਕੇ ਨਿਆਂ ਮੰਗਦੇ ਨਜ਼ਰ ਆਏ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ 'ਕਿਸਾਨਾਂ ਦੇ ਨਾਲ ਖੜ੍ਹੇ ਸੀ ਅਤੇ ਖੜਾਂਗੇ' ਦੇ ਨਾਅਰੇ ਲਾਉਂਦੀ ਨਜ਼ਰ ਆਈ। ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਗੱਠਜੋੜ ਭਾਈਵਾਲ ਬਹੁਜਨ ਸਮਾਜ ਪਾਰਟੀ ਵੀ ਸਾਰੇ ਬੈਨਰ ਕਿਸਾਨਾਂ ਦੀ ਹਮਾਇਤ ਦੇ ਹੀ ਫੜੇ ਨਜ਼ਰ ਆਏ। ਦੂਜੇ ਪਾਸੇ ਪੈਗਾਸਸ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਵਿਰੋਧੀ ਧਿਰਾਂ ਨੇ ਇਸ ਨੂੰ 'ਦੇਸ਼ ਧ੍ਰੋਹ' ਅਤੇ 'ਕਲਾਸੀਫਾਈਡ ਹਥਿਆਰ' ਤੱਕ ਕਰਾਰ ਦਿੱਤਾ।
ਦੋ ਬਿੱਲ ਪਾਸ
ਲਗਾਤਾਰ ਚਲਦੇ ਹੰਗਾਮਿਆਂ 'ਚ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ ਹਾਲਾਂਕਿ ਹੰਗਾਮਿਆਂ ਦੌਰਾਨ ਹੀ ਲੋਕ ਸਭਾ 'ਚ ਦੋ ਬਿੱਲ ਫੈਕਟਰੀ ਰੈਗੂਲੇਸ਼ਨ (ਸੋਧ) ਬਿੱਲ 2020 ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਇੰਟਰਪ੍ਰੈਨਿਉਰਸ਼ਿਪ ਐਂਡ ਮੈਨੇਜਮੈਂਟ ਬਿੱਲ 2021 ਪਾਸ ਕੀਤੇ ਗਏ ਜਦਕਿ ਵਿੱਤ ਮੰਤਰੀ ਨੇ ਇਨਸੋਲਵੈਂਸੀ ਅਤੇ ਬੈਂਕਰਪਟੀ ਕੋਡ (ਸੋਧ) ਬਿੱਲ 2021 ਪੇਸ਼ ਕੀਤਾ।
ਸ਼ਹੀਦਾਂ ਨੂੰ ਸ਼ਰਧਾਂਜਲੀ
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਦਨ 'ਚ ਕੁਝ ਦੇਰ ਮੌਨ ਰੱਖ ਕੇ ਸੰਸਦ ਮੈਂਬਰਾਂ ਨੇ ਜਾਂਬਾਜ਼ ਫ਼ੌਜੀਆਂ ਪ੍ਰਤੀ ਸਨਮਾਨ ਪ੍ਰਗਟਾਇਆ। ਇਸ ਤੋਂ ਇਲਾਵਾ ਦੋਵਾਂ ਸਦਨਾਂ 'ਚ ਉਲੰਪਿਕ 'ਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂੰ ਨੂੰ ਵਧਾਈ ਵੀ ਦਿੱਤੀ ਗਈ।
ਰਾਜ ਸਭਾ
ਰਾਜ ਸਭਾ 'ਚ ਵੀ ਪੈਗਾਸਸ ਮੁੱਦੇ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਇਸ ਮੁੱਦੇ 'ਤੇ ਉੱਪਰਲੇ ਸਦਨ ਦੀ ਕਾਰਵਾਈ 5 ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ।
ਕੰਮ ਰੋਕੂ ਨੋਟਿਸ ਦਿੱਤੇ
ਪੈਗਾਸਸ ਮੁੱਦੇ 'ਤੇ ਹਮਲਾਵਰ ਹੋਈ ਵਿਰੋਧੀ ਧਿਰ ਨੇ ਸੰਸਦ ਦੇ ਦੋਹਾਂ ਸਦਨਾਂ 'ਚ ਕੰਮ ਰੋਕੂ ਨੋਟਿਸ ਦਿੱਤੇ। ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਪੈਗਾਸਸ ਪ੍ਰਾਜੈਕਟ ਰਿਪੋਰਟ 'ਤੇ ਚਰਚਾ ਲਈ ਕੰਮ ਰੋਕੂ ਨੋਟਿਸ ਭੇਜਿਆ। ਕਾਂਗਰਸ ਦੇ ਹੀ ਮਣਿਰਮ ਟੈਗੋਰ ਨੇ ਵੀ ਪੈਗਾਸਸ ਸਾਫ਼ਟਵੇਅਰ ਦੀ ਕਥਿਤ ਦੁਰਵਰਤੋਂ 'ਤੇ ਬਹਿਸ ਲਈ ਕੰਮ ਰੋਕੂ ਮਤਾ ਦਿੱਤਾ ਜਦਕਿ ਡੀ.ਐੱਮ.ਕੇ. ਸਾਂਸਦ ਤਿਰੂਚੀ ਸਿਵਾ ਨੇ ਇਸ ਮੁੱਦੇ ਤੇ ਰਾਜ ਸਭਾ 'ਚ ਚਰਚਾ ਲਈ ਨੋਟਿਸ ਦਿੱਤਾ।

ਟਰੈਕਟਰ 'ਤੇ ਸੰਸਦ ਪਹੁੰਚੇ ਰਾਹੁਲ ਗਾਂਧੀ

ਨਵੀਂ ਦਿੱਲੀ, 26 ਜੁਲਾਈ (ਉਪਮਾ ਡਾਗਾ ਪਾਰਥ)-ਕਿਸਾਨ ਅੰਦੋਲਨ ਨੂੰ ਹਮਾਇਤ ਪ੍ਰਗਟਾਉਣ ਲਈ ਕਾਂਗਰਸ ਵਲੋਂ ਸੋਮਵਾਰ ਨੂੰ ਨਿਵੇਕਲਾ ਅੰਦਾਜ਼ ਅਪਣਾਇਆ ਗਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਰਾਹੀਂ ਸੰਸਦ ਪਹੁੰਚੇ ਅਤੇ ਟਰੈਕਟਰ ਦੇ ਅੱਗੇ ਲੱਗੇ ਪੋਸਟਰ 'ਚ ਵੱਡੇ-ਵੱਡੇ ਅੱਖਰਾਂ 'ਚ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਰਾਹੁਲ ਗਾਂਧੀ ਜੋ ਖੁਦ ਟਰੈਕਟਰ ਚਲਾ ਕੇ ਸੰਸਦ ਪਹੁੰਚੇ, ਦੇ ਨਾਲ ਪੰਜਾਬ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਗਿੱਲ ਡਿੰਪਾ, ਡਾ. ਅਮਰ ਸਿੰਘ ਗੁਰਜੀਤ ਸਿੰਘ ਔਜਲਾ ਅਤੇ ਹਰਿਆਣਾ ਦੇ ਦਪਿੰਦਰ ਸਿੰਘ ਹੁੱਡਾ ਬੈਠੇ ਨਜ਼ਰ ਆਏ। ਪੰਜਾਬ ਅਤੇ ਹਰਿਆਣਾ ਦੇ ਸੰਸਦ ਮੈਂਬਰ ਹੱਥ 'ਚ ਤਖਤੀਆਂ ਫੜੀ ਖੇਤੀ ਕਾਨੂੰਨਾਂ ਪ੍ਰਤੀ ਰੋਸ ਪ੍ਰਗਟਾਉਂਦੇ ਨਜ਼ਰ ਆਏ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਖੁਸ਼ ਹੈ ਅਤੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦਹਿਸ਼ਤਗਰਦ ਅਤੇ ਹੋਰ ਕਈ ਕੁਝ ਕਹਿ ਰਹੀ ਹੈ। ਰਾਹੁਲ ਗਾਂਧੀ ਨੇ ਸਰਕਾਰ ਦੇ ਬਿਆਨਾਂ ਤੋਂ ਵੱਖਰੀ ਹਕੀਕਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਸਲ 'ਚ ਕਿਸਾਨਾਂ ਤੋਂ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਕਿਸਾਨਾਂ ਦਾ ਸੰਦੇਸ਼ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ ਤਾਂ ਟਰੈਕਟਰ ਸੰਸਦ 'ਚ ਹੀ ਚੱਲੇਗਾ। ਕਾਂਗਰਸੀ ਆਗੂ ਨੇ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਸੰਸਦ 'ਚ ਇਨ੍ਹਾਂ ਮੁੱਦਿਆਂ 'ਤੇ ਬਹਿਸ ਨਹੀਂ ਹੋਣ ਦੇ ਰਹੀ। ਪੂਰੇ ਦੇਸ਼ ਨੂੰ ਪਤਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਸਿਰਫ 2-3 ਉਦਯੋਗਪਤੀਆਂ ਦਾ ਹੀ ਭਲਾ ਹੋਵੇਗਾ।
ਹਿਰਾਸਤ 'ਚ ਲਏ ਕਈ ਕਾਂਗਰਸੀ ਆਗੂ, ਟਰੈਕਟਰ ਵੀ ਕੀਤਾ ਜ਼ਬਤ
ਰਾਹੁਲ ਗਾਂਧੀ ਦੇ ਸੰਸਦ 'ਚ ਟਰੈਕਟਰ ਲਿਆਉਣ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ, ਰਾਜ ਸਭਾ ਸਾਂਸਦ ਦਪਿੰਦਰ ਸਿੰਘ ਹੁੱਡਾ ਅਤੇ ਯੁਵਾ ਮੋਰਚਾ ਦੇ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਨੂੰ ਹਿਰਾਸਤ 'ਚ ਲੈ ਲਿਆ, ਜਿੱਥੇ ਬਾਅਦ 'ਚ ਉਨ੍ਹਾਂ ਨੂੰ ਮੰਦਰ ਮਾਰਗ ਥਾਣੇ ਲਿਜਾਇਆ ਗਿਆ। ਬਾਅਦ 'ਚ ਸ਼ਾਮ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਹਲਕਿਆਂ ਮੁਤਾਬਿਕ ਟਰੈਕਟਰ ਰੈਲੀ ਸੀ.ਆਰ.ਪੀ.ਸੀ. ਦੀ ਧਾਰਾ 144 ਦੀ ਉਲੰਘਣਾ ਹੈ ਕਿਉਂਕਿ ਸੰਸਦ ਦਾ ਇਜਲਾਸ ਚੱਲ ਰਿਹਾ ਹੈ। ਪੁਲਿਸ ਨੇ ਉਸ ਟਰੈਕਟਰ ਨੂੰ ਵੀ ਜ਼ਬਤ ਕਰ ਲਿਆ। ਪੁਲਿਸ ਮੁਤਾਬਿਕ ਇਸ ਟਰੈਕਟਰ ਰੈਲੀ ਲਈ ਸਥਾਨਕ ਪੁਲਿਸ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ। ਦਿੱਲੀ ਪੁਲਿਸ ਨੇ ਉਸ ਟਰੈਕਟਰ ਨੂੰ ਵੀ ਜ਼ਬਤ ਕਰ ਲਿਆ ਜਿਸ 'ਤੇ ਰਾਹੁਲ ਗਾਂਧੀ ਸੰਸਦ ਗਏ ਸੀ। ਪੁਲਿਸ ਮੁਤਾਬਿਕ ਨਵੀਂ ਦਿੱਲੀ ਇਲਾਕੇ 'ਚ ਟਰੈਕਟਰ ਚਲਾਉਣ ਤੋਂ ਪਹਿਲਾਂ ਤੋਂ ਹੀ ਪਾਬੰਦੀ ਹੈ, ਜਿਸ ਕਾਰਨ ਇਹ ਮੋਟਰ ਐਕਟ ਦੀ ਉਲੰਘਣਾ ਹੈ। ਹਿਰਾਸਤ ਤੋਂ ਬਾਅਦ ਸੂਰਜੇਵਾਲਾ ਨੇ ਪੁਲਿਸ ਦਾ ਸਹਿਯੋਗ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਜ਼ਮਾਨਤ ਲਈ ਦਰਖਾਸਤ ਨਹੀਂ ਦੇਣਗੇ। ਸੂਰਜੇਵਾਲਾ ਨੇ ਇਹ ਵੀ ਕਿਹਾ ਕਿ ਕਾਂਗਰਸ ਇਕ ਉੱਚਿਤ ਕਾਰਨ ਲਈ ਖੜ੍ਹੀ ਹੋਈ ਹੈ ਅਤੇ ਅਸੀਂ ਪਿੱਛੇ ਨਹੀਂ ਹਟਾਂਗੇ।

ਜਾਨਾਂ ਵਾਰਨ ਵਾਲੇ ਸੈਨਿਕਾਂ ਨੂੰ ਸਲਾਮ ਕਰਦਾ ਹੈ ਦੇਸ਼-ਰਾਸ਼ਟਰਪਤੀ

ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਸ੍ਰੀਨਗਰ, 26 ਜੁਲਾਈ (ਮਨਜੀਤ ਸਿੰਘ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 1999 ਦੀ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰਾਸ਼ਟਰ ਦੀ ਅਗਵਾਈ ਕਰਦਿਆਂ ਕਿਹਾ ਕਿ ਉਨ੍ਹਾਂ (ਸ਼ਹੀਦਾਂ) ਨੇ ਬੇਮਿਸਾਲ ਸਾਹਸ, ਬਹਾਦਰੀ ਤੇ ਕੁਰਬਾਨੀ ਦੀਆਂ ਬੇਮਿਸਾਲ ਕਹਾਣੀਆਂ ਲਿਖੀਆਂ ਹਨ। ਕਾਰਗਿਲ ਵਿਜੇ ਦਿਵਸ ਦੀ 22ਵੀਂ ਵਰ੍ਹੇਗੰਢ ਮੌਕੇ ਰਾਸ਼ਟਰਪਤੀ ਨੇ ਬਾਰਾਮੁਲਾ ਜ਼ਿਲ੍ਹੇ 'ਚ ਡੈਗਰ ਜੰਗੀ ਯਾਦਗਾਰ ਵਿਖੇ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਯਾਦਗਾਰ ਸਾਡੇ ਦੇਸ਼ ਦੀ ਸੁਰੱਖਿਆ ਤੇ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਲਈ ਸਨਮਾਨ ਪ੍ਰਗਟ ਕਰਦੀ ਹੈ। ਜ਼ੋਜ਼ੀਲਾ ਵਿਖੇ ਖ਼ਰਾਬ ਮੌਸਮ ਕਾਰਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਰਾਸ ਨਹੀਂ ਪੁੱਜ ਸਕੇ। ਇਹ ਦੂਜੀ ਵਾਰ ਹੈ ਜਦੋਂ ਰਾਸ਼ਟਰਪਤੀ ਖ਼ਰਾਬ ਮੌਸਮ ਕਾਰਨ ਦਰਾਸ ਨਹੀਂ ਪਹੁੰਚ ਸਕੇ, ਇਸ ਤੋਂ ਪਹਿਲਾਂ 2019 'ਚ ਵੀ ਖ਼ਰਾਬ ਮੌਸਮ ਕਾਰਨ ਉਨ੍ਹਾਂ ਦੇ ਦਰਾਸ ਦਾ ਪ੍ਰੋਗਰਾਮ ਰੱਦ ਕਰਨਾ ਪਿਆ ਸੀ। ਉਨ੍ਹਾਂ ਨੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸਾਰੇ ਸ਼ਹੀਦ ਜਵਾਨਾਂ ਨੂੰ ਉਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਸਥਿਤ ਜੰਗੀ ਯਾਦਗਾਰ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸਲਾਮੀ ਦਿੰਦੇ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਦਾ ਕਾਰਗਿਲ (ਦਰਾਸ) ਵਿਖੇ ਸਥਾਪਿਤ ਜੰਗੀ ਯਾਦਗਾਰ 'ਤੇ ਪਹੁੰਚ ਕੇ ਸ਼ਰਧਾਂਜਲੀ ਭੇਟ ਕਰਨ ਦਾ ਪ੍ਰੋਗਰਾਮ ਸੀ ਪਰ ਖ਼ਰਾਬ ਮੌਸਮ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਤੇ ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਇਲਾਵਾ ਕਈ ਉੱਚ ਫ਼ੌਜੀ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਿੱਧਾ ਬਾਰਾਮੁਲਾ ਵਿਖੇ 19ਵੀ ਇਨਫੈਂਟਰੀ ਡਵੀਜ਼ਨ ਦੇ ਹੈੱਡਕੁਆਰਟਰ ਪਹੁੰਚੇ। ਇਸ ਮੌਕੇ ਰਾਸ਼ਟਰਪਤੀ ਨੇ ਰਾਸ਼ਟਰ ਵਲੋਂ 19ਵੀ ਇਨਫੈਂਟਰੀ ਡਵੀਜ਼ਨ ਦੇ ਸ਼ਹੀਦ ਜਵਾਨਾਂ ਤੇ ਅਧਿਕਾਰੀਆਂ, ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਨੂੰ ਸਲਾਮ ਕਰਦੇ ਜੰਗੀ ਯਾਦਗਾਰ 'ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ।
ਦਰਾਸ ਵਿਖੇ ਯਾਦਗਾਰ 'ਤੇ ਸਥਾਪਤ ਕੀਤੀ ਜੰਗੀ ਮਸ਼ਾਲ
ਸ੍ਰੀਨਗਰ, 26 ਜੁਲਾਈ (ਮਨਜੀਤ ਸਿੰਘ)-22ਵੇਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਦਰਾਸ ਜੰਗੀ ਯਾਦਗਾਰ 'ਤੇ ਵਿਕਟਰੀ ਮਸ਼ਾਲ (ਲਾਟ) ਸਥਾਪਤ ਕੀਤੀ। ਦਿ ਵਿਕਟਰੀ ਸਵਰਨਿਮ ਵਿਜੈ ਮਸ਼ਾਲ 1971 ਦੀ ਜੰਗ 'ਚ ਭਾਰਤ ਦੀ ਜਿੱਤ ਦਾ ਨਿਸ਼ਾਨ ਹੈ। ਸਾਲ ਭਰ ਚਲੇ ਸਵਰਨਿਮ ਵਿਜੈ ਵਰ੍ਹੇ ਸਮਾਰੋਹ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਦਸੰਬਰ 2020 ਨੂੰ ਰਾਸ਼ਟਰੀ ਜੰਗੀ ਯਾਦਗਾਰ ਵਿਖੇ 4 ਵਿਕਟਰੀ ਫਲੈਗ ਲਗਾਏ ਸਨ, ਜਿਨ੍ਹਾਂ ਨੂੰ 4 ਮੁੱਖ ਦਿਸ਼ਾਵਾਂ ਵੱਲ ਭੇਜਿਆ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਵਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਜੈ ਦਿਵਸ ਮੌਕੇ ਕਾਰਗਿਲ ਜੰਗ 'ਚ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ 'ਸਾਨੂੰ ਹਰ ਦਿਨ ਪ੍ਰੇਰਿਤ ਕਰਦੀ' ਹੈ। ਕਾਰਗਿਲ ਵਿਜੈ ਦਿਵਸ ਦੀ 22ਵੀਂ ਵਰ੍ਹੇਗੰਢ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਜਿੱਤ ਦੀ ਪ੍ਰਤੀਕ ਹੈ ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਦੇਸ਼ ਆਪਣੇ ਜਵਾਨਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਅਸੀਂ ਅੱਜ ਆਪਣੇ ਬਹਾਦਰ ਸੈਨਿਕਾਂ ਦੀ ਦਲੇਰੀ ਤੇ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ, ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਸਾਨੂੰ ਰੋਜ਼ਾਨਾ ਪ੍ਰੇਰਿਤ ਕਰਦੀ ਹੈ।

ਲੰਡਨ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਦਿਵਾਲੀਆ ਐਲਾਨਿਆ

ਲੰਡਨ, 26 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਭਗੌੜੇ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਸੋਮਵਾਰ ਨੂੰ ਲੰਡਨ ਹਾਈ ਕੋਰਟ ਨੇ ਦਿਵਾਲੀਆ ਕਰਾਰ ਦੇ ਦਿੱਤਾ ਹੈ। ਜੱਜ ਮਾਈਕਲ ਬ੍ਰਿਗੇਸ ਨੇ ਲੰਡਨ 'ਚ ਹਾਈ ਕੋਰਟ ਦੀ ਚਾਂਸਰੀ ਡਵੀਜ਼ਨ ਦੀ ਵਰਚੁਅਲ ਸੁਣਵਾਈ ਦੌਰਾਨ ਆਪਣੇ ਫ਼ੈਸਲੇ 'ਚ ਵਿਜੇ ਮਾਲਿਆ ਨੂੰ ਦਿਵਾਲੀਆ ਐਲਾਨਿਆ ਹੈ। ਇਸ ਫੈਸਲੇ ਤੋਂ ਬਾਅਦ ਭਾਰਤੀ ਬੈਂਕ ਆਸਾਨੀ ਨਾਲ ਵਿਜੇ ਮਾਲਿਆ ਦੀਆਂ ਜਾਇਦਾਦਾਂ 'ਤੇ ਕਬਜ਼ਾ ਕਰ ਸਕਣਗੇ। ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਇਕ ਸਮੂਹ ਨੇ ਬ੍ਰਿਟਿਸ਼ ਕੋਰਟ 'ਚ ਮਾਲਿਆ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਚ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਦਿੱਤੇ ਕਰਜ਼ੇ ਦੀ ਵਸੂਲੀ ਲਈ ਮਾਲਿਆ ਨੂੰ ਦਿਵਾਲੀਆ ਐਲਾਨਣ ਦੀ ਮੰਗ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਮਾਲਿਆ ਦੇ ਵਕੀਲ ਜਲਦ ਹੀ ਇਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕਰਨਗੇ। ਜੁਲਾਈ ਵਿਚ ਹੀ ਵਿਜੇ ਮਾਲਿਆ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਆਪਣੇ ਸ਼ੇਅਰ ਵੇਚ ਕੇ 792.12 ਕਰੋੜ ਰੁਪਏ ਪ੍ਰਾਪਤ ਕੀਤੇ ਸਨ। ਮਾਲਿਆ ਦੇ ਸ਼ੇਅਰ ਡੈਬਟ ਰਿਕਵਰੀ ਟ੍ਰਿਬਿਊਨਲ ਨੇ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇਕ ਸੰਘ ਦੀ ਤਰਫੋਂ ਵੇਚੇ ਸਨ। ਇਹ ਸ਼ੇਅਰ ਮਨੀ ਲਾਂਡਰਿੰਗ ਦੇ ਇਕ ਕੇਸ ਨਾਲ ਜੁੜੇ ਸਨ। ਈ.ਡੀ. ਨੇ ਹਾਲ ਹੀ 'ਚ ਡੀ.ਆਰ.ਟੀ. ਨੂੰ ਇਹ ਸ਼ੇਅਰ ਵੇਚਣ ਦੀ ਆਗਿਆ ਦਿੱਤੀ ਸੀ।

ਮਮਤਾ ਵਲੋਂ ਪੈਗਾਸਸ ਜਾਸੂਸੀ ਕਾਂਡ ਦੀ ਜਾਂਚ ਲਈ ਕਮਿਸ਼ਨ ਦਾ ਗਠਨ

ਕੋਲਕਾਤਾ, 26 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਪੈਗਾਸਸ ਜਾਸੂਸੀ ਕਾਂਡ ਦੀ ਜਾਂਚ ਕਰਨ ਲਈ ਇਕ 2 ਮੈਂਬਰੀਂ ਜਾਂਚ ਕਮਿਸ਼ਨ ਬਣਾਇਆ ਹੈ। ਉਨ੍ਹਾਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਪੈਗਾਸਸ ਰਾਹੀਂ ਅਦਾਲਤ, ਮੀਡੀਆ ਤੇ ਆਮ ਲੋਕਾਂ 'ਤੇ ਨਜ਼ਰ ਰੱਖੀ ਗਈ ਹੈ। ਸਾਨੂੰ ਉਮੀਦ ਸੀ ਕਿ ਕੇਂਦਰ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਏਗਾ, ਪਰ ਕੇਂਦਰ ਨੇ ਅਜਿਹੀ ਕੋਈ ਪਹਿਲ ਨਹੀਂ ਕੀਤੀ। ਪੈਗਾਸਸ ਮਾਮਲੇ 'ਤੇ ਜਾਂਚ ਸ਼ੁਰੂ ਕਰਨ ਵਾਲਾ ਪੱਛਮੀ ਬੰਗਾਲ ਪਹਿਲਾ ਸੂਬਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਸਾਬਕਾ ਸੀਨੀਅਰ ਜੱਜ ਮਦਨ ਭੀਮਰਾਉ ਲੋਕੁਰ ਅਤੇ ਕਲਕੱਤਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਜਯੋਤਿਰਮਯੀ ਭੱਟਾਚਾਰੀਆ ਦੇ ਅਗਵਾਈ ਵਾਲਾ ਕਮਿਸ਼ਨ ਪੱਛਮੀ ਬੰਗਾਲ ਵੱਖ-ਵੱਖ ਲੋਕਾਂ ਦੇ ਮੋਬਾਈਲ ਫੋਨਾਂ ਦੀ ਗ਼ੈਰ-ਕਾਨੂੰਨੀ ਹੈਕਿੰਗ, ਨਿਗਰਾਨੀ ਤੇ ਰਿਕਾਰਡਿੰਗ ਕਰਨ ਦੇ ਮਾਮਲੇ ਦੀ ਜਾਂਚ ਕਰੇਗਾ। ਉਨ੍ਹਾਂ ਆਪਣੇ 3 ਦਿਨਾਂ ਦੌਰੇ 'ਤੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੰਤਰੀ-ਮੰਡਲ ਦੀ ਮੀਟਿੰਗ ਤੋਂ ਬਾਅਦ ਪੈਗਾਸਸ ਜਾਸੂਸੀ ਕਾਂਡ ਬਾਰੇ ਜਾਂਚ ਕਰਵਾਉਣ ਦਾ ਐਲਾਨ ਕੀਤਾ। ਉਹ ਦਿੱਲੀ ਦੌਰੇ ਦੌਰਾਨ ਕਾਂਗਰਸ ਆਗੂ ਸੋਨੀਆ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸਾਂਝਾ ਫਰੰਟ ਬਣਾਉਣ ਤੇ ਚਰਚਾ ਕਰਨਗੇ।

ਆਸਾਮ-ਮਿਜ਼ੋਰਮ ਸਰਹੱਦੀ ਹਿੰਸਾ 'ਚ ਆਸਾਮ ਪੁਲਿਸ ਦੇ 6 ਜਵਾਨ ਹਲਾਕ

ਗੁਹਾਟੀ, 26 ਜੁਲਾਈ (ਏਜੰਸੀ)- ਮਿਜ਼ੋਰਮ ਤੇ ਆਸਾਮ ਦੀ ਸਰਹੱਦ 'ਤੇ ਹਿੰਸਾ ਉਸ ਵੇਲੇ ਹੋਰ ਵੀ ਤੇਜ਼ ਹੋ ਗਈ ਜਦੋਂ ਆਸਾਮ ਦੇ ਕਾਚਰ ਜ਼ਿਲ੍ਹੇ 'ਚ ਗੁਆਂਢੀ ਸੂਬੇ ਮਿਜ਼ੋਰਮ ਦੇ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗੋਲੀਬਾਰੀ 'ਚ ਆਸਾਮ ਪੁਲਿਸ ਦੇ 6 ਜਵਾਨ ਹਲਾਕ ਹੋ ਗਏ। ਆਸਾਮ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ, ਜੋ ਸਰਹੱਦ 'ਤੇ ਗੋਲੀਬਾਰੀ ਦੌਰਾਨ ਅਜੇ ਵੀ ਜੰਗਲ 'ਚ ਹਨ, ਨੇ ਦੱਸਿਆ ਕਿ ਕਾਚਰ ਦੇ ਐਸ.ਪੀ. ਨਿਮਬਲਕਰ ਵੈਭਵ ਚੰਦਰਕਾਂਤ ਸਮੇਤ ਕਰੀਬ 50 ਪੁਲਿਸ ਕਰਮੀ ਗੋਲੀਬਾਰੀ ਤੇ ਪੱਥਰਬਾਜ਼ੀ 'ਚ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮੈਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਆਸਾਮ-ਮਿਜ਼ੋਰਮ ਸਰਹੱਦ 'ਤੇ ਸੂਬੇ ਦੀ ਸੰਵਿਧਾਨਕ ਸਰਹੱਦ ਦੀ ਰੱਖਿਆ ਕਰਦਿਆਂ ਆਸਾਮ ਪੁਲਿਸ ਦੇ 6 ਜਵਾਨਾਂ ਨੇ ਬਲਿਦਾਨ ਦੇ ਦਿੱਤਾ ਹੈ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਵਾਂ ਸੂਬਿਆਂ 'ਚ ਜਾਰੀ ਤਣਾਅ ਦੌਰਾਨ ਆਸਾਮ ਤੇ ਮਿਜ਼ੋਰਮ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵਿਵਾਦ ਦਾ ਸ਼ਾਂਤੀਪੂਰਨ ਹੱਲ ਯਕੀਨੀ ਬਣਾਉਣ ਲਈ ਕਿਹਾ ਹੈ। ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਤੇ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਨਾਲ ਫੋਨ 'ਤੇ ਵੱਖ-ਵੱਖ ਗੱਲਬਾਤ ਕਰਦਿਆਂ ਹਿੰਸਾ ਪ੍ਰਭਾਵਿਤ ਸਰਹੱਦ 'ਤੇ ਸ਼ਾਂਤੀ ਬਹਾਲ ਕਰਨ ਲਈ ਕਿਹਾ ਹੈ।

ਮਕਬੂਜ਼ਾ ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਇਮਰਾਨ ਖ਼ਾਨ ਦੀ ਪਾਰਟੀ ਨੂੰ ਬਹੁਮਤ

ਅੰਮ੍ਰਿਤਸਰ, 26 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਮਜਬੂਜ਼ਾ ਕਸ਼ਮੀਰ (ਪੀ.ਓ.ਕੇ.) 'ਚ ਲੰਘੇ ਦਿਨ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਨੂੰ ਬਹੁਮਤ ਮਿਲਿਆ ਹੈ। ਹਾਲਾਂਕਿ, ਚੋਣ ਨਤੀਜਿਆਂ ...

ਪੂਰੀ ਖ਼ਬਰ »

ਸਾਰੀਆਂ ਪਾਰਟੀਆਂ ਰਲ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰਨ-ਸੁਖਬੀਰ

ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਲ ਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨ ਅਤੇ ਕਿਹਾ ਕਿ ਇਸ ਏਜੰਡੇ ਤੋਂ ਥਿੜਕਣ ਨਾਲ ਐਨ.ਡੀ.ਏ. ...

ਪੂਰੀ ਖ਼ਬਰ »

'ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ'

ਜੰਤਰ ਮੰਤਰ 'ਤੇ ਬੀਬੀਆਂ ਨੇ ਚਲਾਈ ਕਿਸਾਨ ਸੰਸਦ

ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਦਿੱਲੀ ਦੇ ਗੁਆਂਢੀ ਸੂਬੇ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਕਰੀਬ 200 ਕਿਸਾਨ ਔਰਤਾਂ ਨੇ ਜੰਤਰ ਮੰਤਰ 'ਤੇ ਇਕੱਤਰ ਹੋ ਕੇ ਕੇਂਦਰ ਦੇ ਵਿਵਾਦਿਤ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਜਾਰੀ ਰੱਖਣ ਲਈ ਕਿਸਾਨ ਸੰਸਦ ਦੀ ...

ਪੂਰੀ ਖ਼ਬਰ »

ਮਸਰਾਂ ਦੀ ਦਾਲ 'ਤੇ ਦਰਾਮਦ ਕਰ ਖਤਮ-ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ 10 ਫੀਸਦੀ ਘਟਾਇਆ

ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਦਾਲਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਲਗਾਮ ਲਗਾਉਣ ਲਈ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਮਸਰਾਂ ਦੀ ਦਾਲ 'ਤੇ ਦਰਾਮਦ ਕਰ ਘਟਾ ਕੇ ਸਿਫਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦਾਲ 'ਤੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ (ਐਗਰੀਕਲਚਰ ...

ਪੂਰੀ ਖ਼ਬਰ »

ਜੇ.ਈ.ਈ.-ਐਡਵਾਂਸ ਪ੍ਰੀਖਿਆ 3 ਅਕਤੂਬਰ ਨੂੰ

ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ ਜੇ.ਈ.ਈ.-ਐਡਵਾਂਸ ਪ੍ਰੀਖਿਆ 3 ਅਕਤੂਬਰ ਨੂੰ ਹੋਵੇਗੀ। ਇਹ ਪ੍ਰੀਖਿਆ ਪਹਿਲਾਂ 3 ਜੁਲਾਈ ਨੂੰ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਸੰਕਟ ਦੇ ਚੱਲਦੇ ਇਸ ਨੂੰ ...

ਪੂਰੀ ਖ਼ਬਰ »

ਦੇਸ਼ 'ਚ ਕੋਰੋਨਾ ਦੇ 39,361 ਨਵੇਂ ਮਾਮਲੇ, 416 ਹੋਰ ਮੌਤਾਂ

ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 39,361 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ 'ਚ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3,14,11,262 ਹੋ ਗਈ ਹੈ। 35 ਦਿਨਾਂ ਬਾਅਦ ਰੋਜ਼ਾਨਾ ਪਾਜ਼ੀਟਿਵਿਟੀ 3 ਫ਼ੀਸਦੀ ਤੋਂ ਉੱਪਰ ਦਰਜ ...

ਪੂਰੀ ਖ਼ਬਰ »

ਸਿਰਸਾ ਖਿਲਾਫ਼ ਲੁਕਆਊਟ ਸਰਕੂਲਰ ਜਾਰੀ

ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਸਿਰਸਾ ਖਿਲਾਫ਼ ਲੁਕ ਆਊਟ ...

ਪੂਰੀ ਖ਼ਬਰ »

ਯੇਦੀਯੁਰੱਪਾ ਵਲੋਂ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ

ਬੈਂਗਲੁਰੂ, 26 ਜੁਲਾਈ (ਏਜੰਸੀ)-ਬੀ. ਐਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅੱਜ ਉਨ੍ਹਾਂ ਦੀ ਸਰਕਾਰ ਦੇ ਦੋ ਸਾਲ ਪੂਰੇ ਹੋ ਗਏ। ਇਨ੍ਹਾਂ ਦੋ ਸਾਲਾਂ ਨੂੰ ਅਗਨੀ ਪ੍ਰੀਖਿਆ ਦੱਸਦਿਆਂ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਅਜਿਹੀ ਸਥਿਤੀ 'ਚ ਜਿੱਤ ਪ੍ਰਾਪਤ ਕਰਨਾ ਮੁਸ਼ਕਿਲ ਹੁੰਦਾ ਹੈ-ਰਾਵਤ

ਸ੍ਰੀਨਗਰ, 26 ਜੁਲਾਈ (ਮਨਜੀਤ ਸਿੰਘ)-ਕਾਰਗਿਲ ਵਿਜੇ ਦਿਵਸ ਮੌਕੇ ਮੁੱਖ ਪ੍ਰੋਗਰਾਮ ਤੋਲੋਲਿੰਗ ਪਹਾੜੀਆਂ ਵਿਚਾਲੇ ਦਰਾਸ ਇਲਾਕੇ 'ਚ ਸਥਾਪਤ ਜੰਗੀ ਯਾਦਗਾਰ ਵਿਖੇ ਕੀਤਾ ਗਿਆ, ਜਿਥੇ ਲਦਾਖ਼ ਯੂ.ਟੀ. ਦੇ ਉਪ ਰਾਜਪਾਲ ਆਰ.ਕੇ. ਮਾਥੁਰ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਜਨਰਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX