ਤਾਜਾ ਖ਼ਬਰਾਂ


ਅਸ਼ਵਨੀ ਸੇਖੜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ
. . .  1 day ago
ਬੁਢਲਾਡਾ ,4 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ...
ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  1 day ago
ਲੁੱਟ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ 'ਤੇ ਲੁਟੇਰਿਆਂ ਨੇ ਚਲਾਈ ਗੋਲੀ
. . .  1 day ago
ਭੁਲੱਥ , 4 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) -ਅੱਜ ਲੁੱਟ ਖੋਹ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ ’ਤੇ ਲੁਟੇਰਿਆਂ ਵਲੋਂ ਜ਼ਖ਼ਮੀ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ...
ਪਰਿਵਾਰਕ ਝਗੜੇ ਕਾਰਨ ਇਕ ਪਰਿਵਾਰ ਦੇ 5 ਲੋਕਾਂ ਦੀ ਹੱਤਿਆ
. . .  1 day ago
ਬਿਹਾਰ, 4 ਅਗਸਤ - ਨਾਲੰਦਾ ਦੀ ਲੋਦੀਪੁਰ ਪੰਚਾਇਤ ਵਿਚ ਇਕ ਪਰਿਵਾਰ ਦੇ 5 ਲੋਕਾਂ ਦੀ ਕਥਿਤ ਤੌਰ 'ਤੇ ਪਰਿਵਾਰਕ ਝਗੜੇ ਕਾਰਨ ਹੱਤਿਆ ਕਰ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਲਾਇਆ ਇਨਸਾਫ ਲੈਣ ਲਈ ਜੀ ਮਿ੍ਤਕ ਦੇਹਾਂ ਰੱਖ ਕੇ ਲਾਇਆ ਧਰਨਾ
. . .  1 day ago
ਰਾਜਾਸਾਂਸੀ, 4 ਅਗਸਤ (ਹੇਰ/ ਖੀਵਾ) - ਬੀਤੇ ਦਿਨ ਅੰਮਿ੍ਤਸਰ ਦੇ ਰਾਮਤੀਰਥ ਰੋਡ ’ਤੇ ਅੱਡਾ ਬਾਉਲੀ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ ਸੀ, ਪਰੰਤੂ ਅੱਜ ਇਸ ਮਾਮਲੇ ਵਿਚ ਉਕਤ ਮਿ੍ਤਕ ਪਤੀ ਪਤਨੀ ...
ਖੇਤੀ ਕਾਨੂੰਨਾਂ ਨੂੰ ਖ਼ਾਰਜ ਕਰਨ ਦੀ ਜ਼ਰੂਰਤ - ਸਿੱਧੂ
. . .  1 day ago
ਚੰਡੀਗੜ੍ਹ, 4 ਅਗਸਤ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਬਿਲਕੁਲ ਖ਼ਾਰਜ ...
ਕੱਲ੍ਹ ਗਰਭਵਤੀ ਅਤੇ ਨਵਜਾਤ ਬੱਚਿਆਂ ਦੀਆਂ ਮਾਵਾਂ ਦੇ ਲੱਗੇਗੀ ਕੋਵਿਡ ਵੈਕਸੀਨ
. . .  1 day ago
ਲੁਧਿਆਣਾ, 4 ਅਗਸਤ (ਸਲੇਮਪੁਰੀ ) - ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ...
ਜਿੱਤ ਹਾਰ ਤਾਂ ਬਣੀ, ਪਰ ਸਾਨੂੰ ਆਪਣੀ ਹੋਣਹਾਰ ਧੀ 'ਤੇ ਮਾਣ- ਗੁਰਜੀਤ ਕੌਰ ਦੇ ਪਿਤਾ
. . .  1 day ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਦਾ ਅਰਜਨਟੀਨਾ ਨੇ ਤੋੜਿਆ ਸੁਫ਼ਨਾ, 2-1 ਨਾਲ ਹਾਰੀਆਂ ਭਾਰਤੀ ਕੁੜੀਆਂ
. . .  1 day ago
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਦਾ ਅਰਜਨਟੀਨਾ ਨੇ ਤੋੜਿਆ ਸੁਫ਼ਨਾ, 2-1 ਨਾਲ ਹਾਰੀਆਂ ਭਾਰਤੀ ਕੁੜੀਆਂ...
ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਰਕਾਰੀਆ ਵਲੋਂ ਗੁਰਜੀਤ ਕੌਰ ਮਿਆਦੀਆਂ ਦੇ ਨਾਮ 'ਤੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ
. . .  1 day ago
ਅਜਨਾਲਾ 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਭਤੀਜੇ ਤੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ...
ਸੂਬੇ ਵਿਚ ਝੋਨੇ ਦੇ ਕੁੱਲ ਰਕਬੇ ਦਾ 23 ਫ਼ੀਸਦੀ ਰਕਬਾ ਨਵੀਨਤਮ ਤਕਨਾਲੋਜੀ ਹੇਠ ਆਇਆ
. . .  1 day ago
ਚੰਡੀਗੜ੍ਹ, 4 ਅਗਸਤ - ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ...
ਹਾਦਸਾਗ੍ਰਸਤ ਹੋਏ ਹੈਲੀਕਾਪਟਰ ਵਿਚ ਬੈਠੇ ਪਾਇਲਟਾਂ ਦੀ ਭਾਲ ਜਾਰੀ
. . .  1 day ago
ਪਠਾਨਕੋਟ, 4 ਅਗਸਤ - ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਸੈਨਾ ਦਾ ਏ.ਐਲ.ਐੱਚ. ਧਰੁਵ ਹੈਲੀਕਾਪਟਰ ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਤਿੰਨ ਰਾਊਂਡ ਖ਼ਤਮ, ਅਰਜਨਟੀਨਾ ਭਾਰਤ ਤੋਂ 2-1 ਨਾਲ ਅੱਗੇ
. . .  1 day ago
ਅਰਜਨਟੀਨਾ ਭਾਰਤ ਤੋਂ 2 -1 ਨਾਲ ਹੋਇਆ ਅੱਗੇ
. . .  1 day ago
ਟੋਕੀਓ, 4 ਅਗਸਤ - ਅਰਜਨਟੀਨਾ ਭਾਰਤ ਤੋਂ 2 -1 ਨਾਲ ਹੋਇਆ ...
ਸਮਾਰਟ ਸਕੂਲਾਂ ਵਿਚ ਰਿਸੈੱਪਸ਼ਨ ਬਣਾਏਗੀ ਪੰਜਾਬ ਸਰਕਾਰ
. . .  1 day ago
ਚੰਡੀਗੜ੍ਹ, 4 ਅਗਸਤ - ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ...
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਹਾਫ਼ ਟਾਈਮ ਖ਼ਤਮ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  1 day ago
ਟੋਕੀਓ ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਅਰਜਨਟੀਨਾ ਵਿਚਕਾਰ ਸਖ਼ਤ ਮੁਕਾਬਲਾ ਜਾਰੀ
. . .  1 day ago
ਸ਼ਹੀਦ ਬੀਬੀ ਕਿਰਨਜੀਤ ਕੌਰ ਦੀ ਸਾਲਾਨਾ ਬਰਸੀ ਇਸ ਵਾਰ ਕਿਸਾਨ ਸੰਘਰਸ਼ ਨੂੰ ਹੋਵੇਗੀ ਸਮਰਪਿਤ
. . .  1 day ago
ਮਹਿਲ ਕਲਾਂ,4 ਅਗਸਤ (ਅਵਤਾਰ ਸਿੰਘ ਅਣਖੀ) - ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 24 ਵੀਂ ਸਾਲਾਨਾ ਬਰਸੀ ਜੋ...
ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਆਰਜਨਟੀਨਾ 1-1 ਦੀ ਬਰਾਬਰੀ ’ਤੇ
. . .  1 day ago
ਉਲੰਪਿਕ ਮਹਿਲਾ ਹਾਕੀ ਸੈਮੀਫਾਈਨਲ : ਭਾਰਤ ਤੇ ਆਰਜਨਟੀਨਾ 1-1 ਦੀ ਬਰਾਬਰੀ ’ਤੇ...
ਟੋਕੀਓ ਉਲੰਪਿਕ ਹਾਕੀ ਸੈਮੀਫਾਈਨਲ ਮੁਕਾਬਲੇ 'ਚ ਪਹਿਲਾ ਗੋਲ ਦਾਗਣ ਵਾਲੀ ਖਿਡਾਰਨ ਗੁਰਜੀਤ ਕੌਰ ਦੇ ਘਰ ਖ਼ੁਸ਼ੀਆਂ ਦਾ ਮਾਹੌਲ
. . .  1 day ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ ) - ਟੋਕੀਓ ਉਲੰਪਿਕ ਮਹਿਲਾ ਹਾਕੀ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਪਹਿਲਾ ਗੋਲ ਦਾਗਣ ਵਾਲੀ...
ਭਾਰਤੀ ਮਹਿਲਾ ਹਾਕੀ ਟੀਮ ਨੇ ਕੀਤਾ ਪਹਿਲਾ ਗੋਲ
. . .  1 day ago
ਟੋਕੀਓ, 4 ਅਗਸਤ - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ...
ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਮੁਕਾਬਲਾ ਸ਼ੁਰੂ
. . .  1 day ago
ਟੋਕੀਓ, 4 ਅਗਸਤ - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ...
ਪਹਿਲਵਾਨ ਦੀਪਕ ਪੁਨਿਆ ਸੈਮੀਫਾਈਨਲ ਮੁਕਾਬਲੇ ਵਿਚ ਹਾਰੇ
. . .  1 day ago
ਟੋਕੀਓ, 4 ਅਗਸਤ - ਪੁਰਸ਼ ਫ੍ਰੀਸਟਾਈਲ 86 ਕਿਲੋਗ੍ਰਾਮ ਸੈਮੀਫਾਈਨਲ ਵਿਚ ਪਹਿਲਵਾਨ ਦੀਪਕ ...
ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਡਮਟਾਲ, 4 ਅਗਸਤ (ਰਾਕੇਸ਼ ਕੁਮਾਰ) - ਰੇਲਵੇ ਟਰੈਕ ਦੇ ਨਜ਼ਦੀਕ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਪਹਿਲਾ ਸਫ਼ਾ

ਰਾਹੁਲ ਦੇ ਸੱਦੇ 'ਤੇ ਇਕੱਠੀਆਂ ਹੋਈਆਂ 14 ਪਾਰਟੀਆਂ

• ਸੰਸਦ 'ਚ ਰੇੜਕਾ ਬਰਕਰਾਰ • ਰੌਲੇ-ਰੱਪੇ 'ਚ ਲੋਕ ਸਭਾ 'ਚ ਦੋ ਅਤੇ ਰਾਜ ਸਭਾ 'ਚ ਇਕ ਬਿੱਲ ਪਾਸ
— ਉਪਮਾ ਡਾਗਾ ਪਾਰਥ —

ਨਵੀਂ ਦਿੱਲੀ, 3 ਅਗਸਤ - ਚਰਚਾਵਾਂ ਤੋਂ ਸੱਖਣੇ ਸੰਸਦ ਦੇ ਮੌਨਸੂਨ ਇਜਲਾਸ 'ਚ ਮੰਗਲਵਾਰ ਨੂੰ ਦੋਵਾਂ ਸਦਨਾਂ ਤੋਂ ਪਰੇ ਚਰਚਾਵਾਂ ਦੇ ਦੌਰ ਚੱਲਦੇ ਨਜ਼ਰ ਆਏ, ਜਿੱਥੇ ਸਰਕਾਰ ਅਤੇ ਵਿਰੋਧੀ ਧਿਰਾਂ ਵੱਖੋ-ਵੱਖਰੇ ਤੌਰ 'ਤੇ ਇਕ-ਦੂਜੇ ਨੂੰ ਕੇਂਦਰ 'ਚ ਰੱਖਦਿਆਂ ਬੈਠਕਾਂ ਕਰ ਰਹੇ ਸਨ | ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਧਿਰਾਂ ਨੇ ਸੰਸਦ ਭਵਨ ਦੇ ਨੇੜੇ 'ਸੰਵਿਧਾਨ ਕਲੱਬ' 'ਚ ਨਾਸ਼ਤੇ 'ਤੇ ਸਰਕਾਰ ਦੀ ਘੇਰਾਬੰਦੀ ਲਈ ਬੈਠਕ ਕੀਤੀ, ਜਦਕਿ ਤਕਰੀਬਨ ਉਸੇ ਹੀ ਸਮੇਂ ਸੱਤਾ ਧਿਰ ਭਾਜਪਾ ਵੀ ਸੰਸਦ ਭਵਨ ਦੇ ਅੰਦਰ ਪਾਰਟੀ ਦੇ ਸੰਸਦੀ ਦਲ ਦੇ ਨੇਤਾਵਾਂ ਦੀ ਬੈਠਕ 'ਚ ਸੰਸਦ ਦੇ ਹੰਗਾਮਿਆਂ ਲਈ ਵਿਰੋਧੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਜ਼ਰ ਆਈ | ਬੈਠਕ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਨਾ ਚੱਲਣ ਦੇਣਾ ਲੋਕਤੰਤਰ ਅਤੇ ਜਨਤਾ ਦਾ ਅਪਮਾਨ ਹੈ | ਸੱਤਾ ਧਿਰ ਅਤੇ ਵਿਰੋਧੀ ਧਿਰਾਂ ਦੇ ਇਨ੍ਹਾਂ ਇਲਜ਼ਾਮਾਂ ਦੇ ਸਿਲਸਿਲੇ ਤੋਂ ਬਾਅਦ ਸ਼ੁਰੂ ਹੋਈ ਸੰਸਦ ਦੀ ਕਾਰਵਾਈ 'ਚ ਹੰਗਾਮੇ ਅਤੇ ਨਾਅਰੇਬਾਜ਼ੀ ਦਾ ਦੌਰ ਉਂਝ ਹੀ ਜਾਰੀ ਰਿਹਾ | ਹੰਗਾਮਿਆਂ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ | ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਿਆਂ ਦੌਰਾਨ ਹੀ ਸਰਕਾਰ ਨੇ ਰਾਜ ਸਭਾ 'ਚੋਂ ਦੀਵਾਲੀਆ ਕਾਨੂੰਨ 'ਤੇ ਸੋਧ ਬਿੱਲ ਅਤੇ ਲੋਕ ਸਭਾ 'ਚ ਲੋੜੀਂਦੀਆਂ ਰੱਖਿਆ ਸੇਵਾਵਾਂ ਬਾਰੇ ਬਿੱਲ-2021 ਅਤੇ ਟਿ੍ਬਿਊਨਲ ਸੁਧਾਰ ਬਿੱਲ-2021 ਪਾਸ ਕਰਵਾ ਲਏ |
ਰਾਹੁਲ ਵਲੋਂ ਬੈਠਕ
ਸਰਕਾਰ ਦੇ ਖ਼ਿਲਾਫ਼ ਇਕਜੁੱਟਤਾ ਦਾ ਵਿਖਾਵਾ ਕਰਦਿਆਂ ਕਾਂਗਰਸ ਦੀ ਅਗਵਾਈ ਹੇਠ 14 ਵਿਰੋਧੀ ਪਾਰਟੀਆਂ ਨੇ 'ਸੰਵਿਧਾਨ ਕਲੱਬ' 'ਚ ਬੈਠਕ ਕੀਤੀ | ਰਾਹੁਲ ਗਾਂਧੀ ਵਲੋਂ ਨਾਸ਼ਤੇ 'ਤੇ ਸੱਦੀ ਇਹ ਬੈਠਕ ਪਹਿਲਾਂ ਉਨ੍ਹਾਂ ਦੀ ਰਿਹਾਇਸ਼ 'ਤੇ ਹੋਣੀ ਨਿਸਚਿਤ ਹੋਈ ਸੀ ਪਰ ਬਾਅਦ 'ਚ ਸੰਸਦ ਭਵਨ ਦੇ ਨੇੜੇ ਹੋਣ ਕਾਰਨ ਬੈਠਕ ਲਈ ਕਲੱਬ ਨੂੰ ਚੁਣਿਆ ਗਿਆ | ਇਸ ਬੈਠਕ 'ਚ ਕਾਂਗਰਸ, ਟੀ.ਐੱਮ.ਸੀ., ਐੱਨ.ਸੀ.ਪੀ., ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਕਮਿਊਨਿਸਟ ਪਾਰਟੀ, ਮਾਰਕਸੀ ਪਾਰਟੀ, ਆਈ. ਯੂ. ਐੱਮ. ਐੱਲ., ਆਰ.ਐੱਸ.ਪੀ., ਕੇਰਲ ਕਾਂਗਰਸ (ਐੱਮ), ਝਾਰਖੰਡ ਮੁਕਤੀ ਮੋਰਚਾ, ਨੈਸ਼ਨਲ ਕਾਨਫ਼ਰੰਸ ਅਤੇ ਲੋਕਤੰਤਰਿਕ ਜਨਤਾ ਦਲ ਦੇ ਆਗੂ ਸ਼ਾਮਿਲ ਹੋਏ | ਹਾਲਾਂਕਿ ਇਸ ਮੀਟਿੰਗ 'ਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਿੱਸਾ ਨਹੀਂ ਲਿਆ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸੰਸਦ ਦੇ ਅੰਦਰ ਵੀ ਵਿਰੋਧੀ ਧਿਰਾਂ ਵਲੋਂ ਇਕ ਸਾਂਝੀ ਰਣਨੀਤਕ ਬੈਠਕ ਕੀਤੀ ਗਈ ਸੀ | ਪਿਛਲੇ ਹਫ਼ਤੇ ਹੋਈ ਬੈਠਕ 'ਚ ਤਿ੍ਣਮੂਲ ਕਾਂਗਰਸ ਸ਼ਾਮਿਲ ਨਹੀਂ ਹੋਈ ਸੀ, ਜਦਕਿ ਇਸ ਵਾਰ ਆਮ ਆਦਮੀ ਪਾਰਟੀ ਇਸ 'ਚ ਸ਼ਾਮਿਲ ਨਹੀਂ ਹੋਈ | ਮੀਟਿੰਗ 'ਚ ਰਾਹੁਲ ਗਾਂਧੀ ਨੇ ਇਕਜੁੱਟ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਭ ਤੋਂ ਅਹਿਮ ਹੈ ਕਿ ਅਸੀਂ ਆਪਣੀ ਤਾਕਤ ਨੂੰ ਇਕਜੁੱਟ ਕਰੀਏ | ਜਿੰਨੀ ਜ਼ਿਆਦਾ ਲੋਕਾਂ ਦੀ ਆਵਾਜ਼ ਇਕਜੁੱਟ ਹੋਵੇਗੀ ਓਨਾ ਹੀ ਜ਼ਿਆਦਾ ਪ੍ਰਭਾਵੀ ਹੋਵੇਗੀ ਅਤੇ ਭਾਜਪਾ-ਆਰ.ਐੱਸ.ਐੱਸ. ਲਈ ਇਸ ਨੂੰ ਦਬਾਉਣਾ ਓਨਾ ਹੀ ਮੁਸ਼ਕਿਲ ਹੋਵੇਗਾ | ਇਸ ਬੈਠਕ ਦਾ ਮਕਸਦ ਸਾਰੀਆਂ ਵਿਰਧੀ ਪਾਰਟੀਆਂ ਨੂੰ ਇਕਜੁੱਟ ਰੱਖਦਿਆਂ ਪੈਗਾਸਸ ਜਾਸੂਸੀ ਕਾਂਡ ਜਿਹੇ ਮੁੱਦਿਆਂ 'ਤੇ ਸੰਸਦ 'ਚ ਸਰਕਾਰ ਦੀ ਘੇਰਾਬੰਦੀ ਕਰਨ ਦੀ ਰਣਨੀਤੀ ਤਿਆਰ ਕਰਨਾ ਸੀ | ਖੱਬੇਪੱਖੀ ਪਾਰਟੀਆਂ ਵਲੋਂ ਸੰਸਦ ਦੇ ਬਾਹਰ 'ਸਮਾਂਤਰ ਸੰਸਦ' ਚਲਾਉਣ ਦਾ ਬਦਲ ਵੀ ਰੱਖਿਆ ਗਿਆ ਸੀ ਪਰ ਬਾਕੀ ਪਾਰਟੀਆਂ ਵਲੋਂ ਇਸ ਸੁਝਾਅ ਨੂੰ ਖਾਸ ਹੁੰਗਾਰਾ ਨਹੀਂ ਦਿੱਤਾ ਗਿਆ |
ਮਹਿੰਗਾਈ ਖ਼ਿਲਾਫ਼ ਕੀਤਾ ਸਾਈਕਲ ਮਾਰਚ
ਵਿਰੋਧੀ ਧਿਰਾਂ ਵਲੋਂ ਸਵੇਰੇ ਕੀਤੀ ਬੈਠਕ ਤੋਂ ਬਾਅਦ ਸੰਸਦ ਭਵਨ ਤੱਕ ਸਾਈਕਲ ਮਾਰਚ ਵੀ ਕੀਤਾ ਗਿਆ | ਮਾਰਚ ਦੌਰਾਨ ਸੰਸਦ ਮੈਂਬਰ ਰਸੋਈ ਗੈਸ ਦੀ ਵਧੀ ਕੀਮਤ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆਏ | ਜ਼ਿਕਰਯੋਗ ਹੈ ਕਿ ਮੌਨਸੂਨ ਇਜਲਾਸ 'ਚ ਵਿਰੋਧੀ ਧਿਰਾਂ ਵਲੋਂ ਪੈਗਾਸਸ ਜਾਸੂਸੀ ਕਾਂਡ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਲਗਾਤਾਰ ਸਰਕਾਰ ਦੀ ਘੇਰਾਬੰਦੀ ਕੀਤੀ ਜਾਂਦੀ ਰਹੀ ਹੈ ਪਰ ਮਹਿੰਗਾਈ ਦੇ ਮੁੱਦੇ 'ਤੇ ਇਸ ਇਜਲਾਸ ਦੌਰਾਨ ਪਹਿਲੀ ਵਾਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ | ਅੱਜ ਰਾਹੁਲ ਗਾਂਧੀ ਦੀ ਸਾਈਕਲ 'ਤੇ ਪੋਸਟਰ ਲੱਗੇ ਨਜ਼ਰ ਆਏ ਜਿਸ 'ਚ ਇਕ 'ਤੇ ਰਸੋਈ ਗੈਸ ਦੀ 834 ਰੁਪਏ ਦੀ ਕੀਮਤ ਦਿਖਾ ਕੇ ਅੱਛੇ ਦਿਨ 'ਤੇ ਸਵਾਲੀਆ ਨਿਸ਼ਾਨ ਲੱਗਾ ਸੀ, ਜਦਕਿ ਦੂਜੇ ਪੋਸਟਰ 'ਚ ਪੈਟਰੋਲ ਦੀਆਂ ਕੀਮਤਾਂ 'ਤੇ ਸਵਾਲ ਉਠਾਏ ਗਏ ਸੀ | ਰਾਹੁਲ ਦੇ ਨਾਲ ਕੁਝ ਹੋਰ ਆਗੂ ਵੀ ਸਾਈਕਲ 'ਤੇ ਸੰਸਦ ਪਹੁੰਚੇ, ਜਿਨ੍ਹਾਂ 'ਚ ਕੇ.ਸੀ. ਵੇਨੂਗੋਪਾਲ, ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਮਨੋਜ ਝਾਅ ਅਤੇ ਕਲਿਆਣ ਬੈਨਰਜੀ ਵੀ ਸ਼ਾਮਿਲ ਸਨ |
ਦੋਹਾਂ ਸਦਨਾਂ 'ਚ ਜਾਰੀ ਰਿਹਾ ਹੰਗਾਮਾ
ਸਰਕਾਰ ਨੇ ਹੰਗਾਮਿਆਂ ਦੌਰਾਨ ਹੀ ਲੋਕ ਸਭਾ 'ਚ ਦੋ ਅਤੇ ਰਾਜ ਸਭਾ 'ਚ ਇਕ ਬਿੱਲ ਪਾਸ ਕਰਵਾ ਲਿਆ | ਲੋਕ ਸਭਾ 'ਚ ਲੋੜੀਂਦੀਆਂ ਰੱਖਿਆ ਸੇਵਾਵਾਂ ਬਾਰੇ ਬਿੱਲ 2021 ਅਤੇ ਟਿ੍ਬਿਊਨਲ ਸੁਧਾਰ ਬਿੱਲ-2021 ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰਵਾ ਲਿਆ ਗਿਆ | ਲੋੜੀਂਦੀਆਂ ਰੱਖਿਆ ਸੇਵਾਵਾਂ ਬਾਰੇ ਬਿੱਲ ਨੂੰ ਪਾਸ ਕਰਵਾਉਣ ਲਈ ਜਦੋਂ ਕੇਂਦਰ ਵਲੋਂ ਲੋਕ ਸਭਾ 'ਚ ਲਿਆਂਦਾ ਗਿਆ ਤਾਂ ਵਿਰੋਧੀ ਧਿਰ ਨੇ ਇਸ ਨੂੰ ਤਾਨਾਸ਼ਾਹੀ ਬਿੱਲ ਕਰਾਰ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਤੋਂ ਉਨ੍ਹਾਂ ਦੇ ਲੋਕਤੰਤਰਿਕ ਹੱਕ ਖੋਹੇ ਜਾ ਰਹੇ ਹਨ | ਸਦਨ 'ਚ ਮੌਜੂਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ 'ਤੇ ਸੰਖੇਪ ਜਿਹਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਰੀਆਂ ਮੁਲਾਜ਼ਮ ਯੂਨੀਅਨਾਂ ਨੂੰ ਭਰੋਸੇ 'ਚ ਲੈ ਕੇ ਹੀ ਇਹ ਬਿੱਲ ਪਾਸ ਕਰਨ ਲਈ ਲਿਆਂਦਾ ਹੈ, ਜਦਕਿ ਸਰਕਾਰ ਰਾਜ ਸਭਾ 'ਚ ਦੀਵਾਲੀਆ ਕਾਨੂੰਨ 'ਤੇ (ਸੋਧ) ਬਿੱਲ ਵੀ ਪਾਸ ਹੋ ਗਿਆ | ਸੰਸਦ ਦੇ ਦੋਵਾਂ ਸਦਨਾਂ 'ਚ ਵਿਰੋਧੀ ਧਿਰਾਂ ਵਲੋਂ ਨਾਅਰੇਬਾਜ਼ੀ ਜਾਰੀ ਰਹੀ ਜਿਸ ਕਾਰਨ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ |
ਖੇਤੀਬਾੜੀ ਮੰਤਰੀ ਖ਼ਿਲਾਫ਼ ਗੂੰਜੇ ਨਾਅਰੇ
ਲੋਕ ਸਭਾ 'ਚ ਮੰਗਲਵਾਰ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਉਸ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦਾ ਜਵਾਬ ਦੇਣ ਲਈ ਖੜੇ੍ਹ ਹੋਏ | ਜਦੋਂ ਭਾਜਪਾ ਮੈਂਬਰ ਰਾਜੀਵ ਪ੍ਰਤਾਪ ਰੂਡੀ ਵਲੋਂ ਆਪਣੇ ਪੁੱਛੇ ਸਵਾਲਾਂ ਦੇ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਪਾਏ ਤਾਂ ਤੋਮਰ ਜਵਾਬ ਦੇਣ ਲਈ ਖੜ੍ਹੇ ਹੋਏ ਉਸ ਸਮੇਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਡਿੰਪਾ ਨੇ ਤੋਮਰ ਨੂੰ 500 ਕਿਸਾਨਾਂ ਦਾ ਹਤਿਆਰਾ ਕਰਾਰ ਦਿੰਦਿਆਂ ਮੁਰਦਾਬਾਦ ਦੇ ਨਾਅਰੇ ਲਾਏ, ਜਿਸ ਤੋਂ ਬਾਅਦ ਬਾਕੀ ਸੰਸਦ ਮੈਂਬਰ ਵੀ ਨਾਅਰੇਬਾਜ਼ੀ ਕਰਨ ਲੱਗੇ |

ਹਾਕੀ: ਸੋਨ ਤਗਮੇ ਦਾ ਸੁਫ਼ਨਾ ਟੁੱਟਾ

ਜਰਮਨੀ ਨੂੰ ਹਰਾ ਕੇ ਆਸਟ੍ਰੇਲੀਆ ਫਾਈਨਲ 'ਚ, ਬੈਲਜੀਅਮ ਨਾਲ ਹੋਵੇਗੀ ਟੱਕਰ

ਟੋਕੀਓ, 3 ਅਗਸਤ (ਏਜੰਸੀ)-ਭਾਰਤੀ ਪੁਰਸ਼ ਹਾਕੀ ਟੀਮ ਦਾ 41 ਸਾਲ ਬਾਅਦ ਉਲੰਪਿਕ ਸੋਨ ਤਗਮਾ ਜਿੱਤਣ ਦਾ ਸੁਫ਼ਨਾ ਉਸ ਸਮੇਂ ਟੁੱਟ ਗਿਆ, ਜਦੋਂ ਉਸ ਨੂੰ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ ਸੈਮੀਫਾਈਨਲ 'ਚ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਹੁਣ ਭਾਰਤੀ ਟੀਮ ਚਾਹੇਗੀ ਕਿ ਉਹ ਕਾਂਸੀ ਦਾ ਤਗਮਾ ਜਿੱਤ ਕੇ ਟੂਰਨਾਮੈਂਟ 'ਚੋਂ ਸਨਮਾਨਯੋਗ ਵਿਦਾਇਗੀ ਲਵੇ |
ਭਾਰਤ ਵਲੋਂ ਹਰਮਨਪ੍ਰੀਤ ਸਿੰਘ ਵਲੋਂ 7ਵੇਂ ਮਿੰਟ ਤੇ ਮਨਦੀਪ ਸਿੰਘ ਵਲੋਂ 8ਵੇਂ ਮਿੰਟ 'ਚ ਗੋਲ ਕੀਤੇ ਗਏ। ਪਹਿਲੇ ਤਿੰਨ ਕੁਆਰਟਰ ਤੱਕ ਭਾਰਤੀ ਟੀਮ ਵਲੋਂ ਬੈਲਜੀਅਮ ਨੂੰ ਸਖ਼ਤ ਟੱਕਰ ਦਿੱਤੀ ਗਈ ਤੇ ਸਕੋਰ 2-2 ਨਾਲ ਬਾਰਬਰ ਸੀ ਪਰ ਚੌਥੇ ਕੁਆਰਟਰ 'ਚ ਬੈਲਜੀਅਮ ਨੇ ਬਹੁਤ ਹੀ ਹਮਲਾਵਰ ਰੁਖ ਅਖਤਿਆਰ ਕਰਦਿਆਂ ਭਾਰਤੀ ਗੋਲਪੋਸਟ 'ਤੇ ਤਾਬੜਤੋੜ ਹਮਲੇ ਕੀਤੇ, ਜਿਸ ਦਾ ਉਸ ਨੂੰ ਫਾਇਦਾ ਵੀ ਹੋਇਆ ਤੇ ਇਕ ਤੋਂ ਬਾਅਦ ਇਕ ਤਿੰਨ ਗੋਲ ਕਰਕੇ ਉਸ ਨੇ ਫਾਈਨਲ ਦੀ ਟਿਕਟ ਕਟਾ ਲਈ। ਬੈਲਜੀਅਮ ਵਲੋਂ 14 ਪੈਨਲਟੀ ਕਾਰਨਰ ਹਾਸਲ ਕੀਤੇ ਗਏ, ਜਦੋਂਕਿ ਉਹ 4 ਨੂੰ ਗੋਲ 'ਚ ਬਦਲਣ 'ਚ ਸਫਲ ਰਿਹਾ। ਭਾਰਤ ਵੀ 5 ਪੈਨਲਟੀ ਕਾਰਨਰ ਪ੍ਰਾਪਤ ਕਰਨ 'ਚ ਸਫਲ ਰਿਹਾ ਪਰ ਉਹ ਇਕ ਨੂੰ ਹੀ ਗੋਲ 'ਚ ਬਦਲ ਸਕਿਆ। ਬੈਲਜੀਅਮ, ਜੋ ਕਿ ਲਗਾਤਾਰ ਦੂਜੀ ਵਾਰ ਉਲੰਪਿਕ ਦੇ ਫਾਈਨਲ 'ਚ ਪਹੁੰਚਿਆ ਹੈ, ਚਾਹੇਗਾ ਕਿ ਉਹ ਰੀਓ ਉਲੰਪਿਕ ਦੇ ਆਪਣੇ ਚਾਂਦੀ ਦੇ ਤਗਮੇ ਨੂੰ ਸੋਨੇ 'ਚ ਬਦਲੇ। ਬੈਲਜੀਅਮ ਵਲੋਂ ਅਲੈਗਜ਼ੈਂਡਰ ਹੈਂਡ੍ਰਿਕਸ (19ਵੇਂ, 49ਵੇਂ ਤੇ 53ਵੇਂ ਮਿੰਟ) ਵਲੋਂ ਗੋਲਾਂ ਦੀ ਹੈਟ੍ਰਿਕ ਲਗਾਈ ਗਈ, ਜਦੋਂਕਿ ਉਹ ਟੂਰਨਾਮੈਂਟ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਹਨ। ਲੌਇਕ ਲਯੁਪਰਟ (ਦੂਜੇ ਮਿੰਟ) ਅਤੇ ਜੌਹਨ-ਜੌਹਨ ਡੋਹਮੈਨ ਵਲੋਂ 60ਵੇਂ ਮਿੰਟ 'ਚ ਗੋਲ ਕੀਤਾ ਗਿਆ। ਇਸੇ ਦੌਰਾਨ ਟੋਕੀਓ ਉਲੰਪਿਕ ਖੇਡਾਂ 'ਚ ਭਾਰਤ ਤੇ ਜਰਮਨੀ ਵਿਚਾਲੇ ਤੀਜੇ ਨੰਬਰ ਲਈ ਟੱਕਰ ਵੀਰਵਾਰ ਨੂੰ ਹੋਵੇਗੀ ਤੇ ਦੋਵੇਂ ਟੀਮਾਂ ਚਾਹੁੰਣਗੀਆਂ ਕਿ ਉਹ ਕਾਂਸੀ ਦੇ ਤਗਮੇ ਨਾਲ ਟੂਰਨਾਮੈਂਟ 'ਚੋਂ ਸਨਮਾਨਜਨਕ ਵਿਦਾਇਗੀ ਲੈਣ। ਭਾਰਤੀ ਖਿਡਾਰੀਆਂ ਨੂੰ ਸਰੀਰਕ ਦੇ ਨਾਲ-ਨਾਲ ਮਾਨਸਿਕ ਮਜ਼ਬੂਤੀ ਵੀ ਦਿਖਾਉਣੀ ਹੋਵੇਗੀ, ਕਿਉਂਕਿ ਭਾਰਤੀ ਹਮਲਾਵਰ ਤੇ ਰੱਖਿਆ ਪੰਕਤੀ ਬੈਲਜੀਅਮ ਦੇ ਖ਼ਿਲਾਫ਼ ਸਮਰੱਥਾ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਟੀਮ ਨੇ ਬੈਲਜੀਅਮ ਦੇ ਮਿਡਫੀਲਡਰ ਐਂਟਨੀ ਸਾਈਲਵਾਏਨ ਕੀਨਾ ਨੂੰ ਵੱਧ ਸਮਾਂ ਦਿੱਤਾ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਹਾਰ ਦੇ ਰੂਪ 'ਚ ਭੁਗਤਣਾ ਪਿਆ। ਭਾਰਤੀ ਖਿਡਾਰੀ ਜਵਾਬੀ ਹਮਲੇ ਦੀ ਰੱਖਿਆ ਕਰਨ 'ਚ ਥੋੜੇ ਢਿੱਲੇ ਦਿਖਾਈ ਦਿੱਤੇ, ਜਿਸ ਕਾਰਨ ਵਿਰੋਧੀ ਟੀਮ ਨੇ ਕਈ ਮੌਕੇ ਬਣਾਏ।

ਲੋਕਤੰਤਰ ਦਾ ਅਪਮਾਨ ਕਰ ਰਹੀ ਹੈ ਵਿਰੋਧੀ ਧਿਰ-ਮੋਦੀ

ਨਵੀਂ ਦਿੱਲੀ, 3 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਨਾ ਚੱਲਣ ਦੇਣ ਲਈ ਵਿਰੋਧੀ ਧਿਰਾਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਵਿਰੋਧੀ ਧਿਰਾਂ ਸੰਸਦ ਨਹੀਂ ਚੱਲਣ ਦੇ ਰਹੀਆਂ ਅਤੇ ਅਜਿਹਾ ਕਰਕੇ ਉਹ ਸੰਸਦ, ਸੰਵਿਧਾਨ, ਲੋਕਤੰਤਰ ਅਤੇ ਦੇਸ਼ ਦੀ ਜਨਤਾ ਦਾ ਅਪਮਾਨ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਚੇਚੇ ਤੌਰ 'ਤੇ ਕੈਬਨਿਟ ਮੰਤਰੀ ਦੇ ਹੱਥ ਤੋਂ ਕਾਗਜ਼ ਖੋਹਣ ਦੀ ਘਟਨਾ ਦਾ ਅਤੇ ਟੀ.ਐੱਮ.ਸੀ. ਸੰਸਦ ਮੈਂਬਰ ਵਲੋਂ ਬਿੱਲ ਪਾਸ ਕਰਵਾਉਣ ਲਈ ਵਰਤੇ ਲਫ਼ਜ਼ਾਂ 'ਤੇ ਵੀ ਇਤਰਾਜ਼ ਪ੍ਰਗਟਾਇਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਦੇ ਕਦਮਾਂ ਕਾਰਨ ਸੰਸਦ ਦਾ ਅਪਮਾਨ ਹੋਇਆ ਹੈ | ਜ਼ਿਕਰਯੋਗ ਹੈ ਕਿ ਉਕਤ ਬਿਆਨ 'ਚ ਟੀ.ਐੱਮ.ਸੀ. ਮੈਂਬਰ ਸ਼ਾਂਤਨੂੰ ਸੇਨ ਦੇ ਵਰਤਾਓ ਵੱਲ ਇਸ਼ਾਰਾ ਕਰ ਰਹੇ ਸਨ, ਜਿਸ ਨੇ ਪੈਗਾਸਸ ਮੁੱਦੇ 'ਤੇ ਬਿਆਨ ਦੇ ਰਹੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਹੱਥ ਤੋਂ ਬਿਆਨ ਖੋਹ ਕੇ ਫਾੜ ਦਿੱਤਾ ਸੀ | ਮੋਦੀ ਨੇ ਟੀ.ਐੱਮ.ਸੀ. ਦੇ ਹੀ ਇਕ ਹੋਰ ਮੈਂਬਰ ਡੇਰੇਕ ਓ ਬ੍ਰਾਇਨ ਦੇ ਟਵਿੱਟਰ 'ਤੇ ਪਾਏ ਉਸ ਬਿਆਨ 'ਤੇ ਵੀ ਇਤਰਾਜ਼ ਪ੍ਰਗਟਾਇਆ ਜਿਸ 'ਚ ਉਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ ਹੋਏ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਕਾਹਲੀ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਸੀ ਕਿ ਕਾਨੂੰਨ ਬਣਾਏ ਜਾ ਰਹੇ ਹਨ ਕੀ ਪਾਪੜੀ ਚਾਟ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਜ ਸਭਾ 'ਚ ਡੇਰੇਕ 'ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਕਾਹਲੀ ਨਹੀਂ ਕਰਨਾ ਚਾਹੁੰਦੀ ਅਤੇ ਉਹ ਸਾਰੇ ਬਿੱਲਾਂ 'ਤੇ ਚਰਚਾ ਲਈ ਤਿਆਰ ਹੈ |

99.04 ਫ਼ੀਸਦੀ ਵਿਦਿਆਰਥੀ ਪਾਸ

ਸੀ.ਬੀ.ਐਸ.ਈ. 10ਵੀਂ ਦਾ ਨਤੀਜਾ, ਲੜਕੀਆਂ ਨੇ ਫਿਰ ਮਾਰੀ ਬਾਜ਼ੀ
ਨਵੀਂ ਦਿੱਲੀ, 3 ਅਗਸਤ (ਏਜੰਸੀ)-ਸੀ. ਬੀ. ਐਸ. ਈ. ਵਲੋਂ ਐਲਾਨੇ ਗਏ 10ਵੀਂ ਦੇ ਨਤੀਜੇ 'ਚ ਪਾਸ ਪ੍ਰਤੀਸ਼ਤਤਾ 99.04 ਫ਼ੀਸਦੀ ਰਹੀ, ਜਿਸ ਵਿਚ ਫਿਰ ਲੜਕੀਆਂ 0.35 ਫ਼ੀਸਦੀ ਦੇ ਫ਼ਰਕ ਨਾਲ ਲੜਕਿਆਂ ਤੋਂ ਅੱਗੇ ਨਿਕਲ ਗਈਆਂ | ਪਿਛਲੇ ਸਾਲ ਦੇ 91.46 ਫ਼ੀਸਦੀ ਦੇ ਮੁਕਾਬਲੇ ਪਾਸ ਪ੍ਰਤੀਸ਼ਤਤਾ 'ਚ ਇਸ ਸਾਲ 7 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ | ਪਿਛਲੇ ਸਾਲ ਲੜਕੇ ਅਤੇ ਲੜਕੀਆਂ 'ਚ ਪਾਸ ਪ੍ਰਤੀਸ਼ਤਤਾ ਦਾ ਅੰਤਰ 3.7 ਫ਼ੀਸਦੀ ਸੀ | ਜਦਕਿ ਇਸ ਵਾਰ ਲੜਕੀਆਂ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 99.24 ਅਤੇ 98.89 ਫ਼ੀਸਦੀ ਰਹੀ, ਟਰਾਂਸਜੈਂਡਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 100 ਫ਼ੀਸਦੀ ਰਹੀ | ਸੀ. ਬੀ. ਐਸ. ਈ. ਦੇ ਪ੍ਰੀਖਿਆ ਕੰਟਰੋਲਰ ਸ਼ਿਆਮ ਭਾਰਦਵਾਜ ਨੇ ਕਿਹਾ ਕਿ 16,639 ਵਿਦਿਆਰਥੀਆਂ ਦਾ ਨਤੀਜਾ ਅਜੇ ਨਹੀਂ ਐਲਾਨਿਆ ਗਿਆ | ਇਸ ਸਾਲ ਮੈਰਿਟ ਸੂਚੀ ਦਾ ਐਲਾਨ ਨਹੀਂ ਕੀਤਾ ਜਾਵੇਗਾ ਤੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ | ਨਿੱਜੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 'ਚ ਪਿਛਲੇ ਸਾਲ ਦੀ ਤੁਲਨਾ 'ਚ 6 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ | ਪਿਛਲੇ ਸਾਲ ਦੇ 1.5 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਮੁਕਾਬਲੇ ਇਸ ਸਾਲ ਕੁਲ 17,636 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ | ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ 16 ਅਗਸਤ ਤੋਂ 15 ਸਤੰਬਰ ਦਰਮਿਆਨ ਕਰਵਾਈ ਜਾਵੇਗੀ | ਚੰਡੀਗੜ੍ਹ ਖੇਤਰ ਦੀ ਪਾਸ ਪ੍ਰਤੀਸ਼ਤਤਾ 99.46 ਫ਼ੀਸਦੀ ਰਹੀ ਹੈ |

ਜਥੇ: ਵੇਦਾਂਤੀ ਤੇ ਗਿਆਨੀ ਮੋਹਨ ਸਿੰਘ ਭਿੰਡਰ ਕਲਾਂ ਸਮੇਤ 4 ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

ਅੰਮਿ੍ਤਸਰ, 3 ਅਗਸਤ (ਜਸਵੰਤ ਸਿੰਘ ਜੱਸ)-ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਮੇਤ ਵੱਖ-ਵੱਖ ਪੰਥਕ ਖੇਤਰਾਂ 'ਚ ਅਹਿਮ ਯੋਗਦਾਨ ਪਾਉੁਣ ਵਾਲੀਆਂ ਚਾਰ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਇਤਿਹਾਸਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਨਿਭਾਈ ਗਈ | ਸੰਖੇਪ ਧਾਰਮਿਕ ਸਮਾਗਮ ਦੌਰਾਨ ਅਜਾਇਬ ਘਰ 'ਚ ਸੁਸ਼ੋਭਿਤ ਕੀਤੀਆਂ ਜਾਣ ਵਾਲੀਆਂ ਬਾਕੀ ਤਿੰਨ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵਿਚ ਸਿੱਖ ਪੰਥ ਦੀ ਨਾਮਵਰ ਧਾਰਮਿਕ ਸ਼ਖ਼ਸੀਅਤ ਸੰਤ ਗਿਆਨੀ ਮੋਹਨ ਸਿੰਘ ਭਿੰਡਰ ਕਲਾਂ, ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਸੀਨੀਅਰ ਮੀਤ ਪ੍ਰਧਾਨ ਜਥੇ: ਦਲੀਪ ਸਿੰਘ ਮੱਲੂਨੰਗਲ ਅਤੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਸਮਸ਼ੇਰ ਸਿੰਘ ਅਸ਼ੋਕ ਦੇ ਨਾਂਅ ਸ਼ਾਮਿਲ ਹਨ | ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਦਾ ਸੋਮਾ ਹੈ ਅਤੇ ਕਿਸੇ ਸ਼ਖ਼ਸੀਅਤ ਦੀ ਤਸਵੀਰ ਦਾ ਇੱਥੇ ਸੁਸ਼ੋਭਿਤ ਹੋਣਾ ਉਸ ਸ਼ਖ਼ਸੀਅਤ ਤੇ ਉਸ ਦੇ ਪਰਿਵਾਰ ਲਈ ਵੱਡਾ ਸਨਮਾਨ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇ: ਵੇਦਾਂਤੀ, ਸੰਤ ਭਿੰਡਰ ਕਲਾਂ ਵਾਲੇ, ਜਥੇ: ਮੱਲੂਨੰਗਲ ਅਤੇ ਸ. ਅਸ਼ੋਕ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ | ਗਿਆਨੀ ਜਗਤਾਰ ਸਿੰਘ ਤੇ ਬੀਬੀ ਜਗੀਰ ਕੌਰ ਨੇ ਚਾਰੇ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਭਾਈ ਮਲਕੀਤ ਸਿੰਘ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ, ਭਾਈ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ, ਜਥੇਦਾਰ ਵੇਦਾਂਤੀ ਦੀ ਪਤਨੀ ਬੀਬੀ ਹਰਭਜਨ ਕੌਰ, ਬੇਟੀ ਬੀਬੀ ਅਮਨਦੀਪ ਕੌਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਜਸਵਿੰਦਰ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਬਲਦੇਵ ਸਿੰਘ ਚੂੰਘਾਂ, ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਬੀਬੀ ਕਿਰਨਜੋਤ ਕੌਰ, ਅਮਰਜੀਤ ਸਿੰਘ ਬੰਡਾਲਾ, ਗੁਰਿੰਦਰ ਸਿੰਘ ਮਥਰੇਵਾਲ, ਬਾਬਾ ਭਰਪੂਰ ਸਿੰਘ ਭਿੰਡਰਾਂ ਕਲਾਂ, ਗੁਰਚਰਨ ਸਿੰਘ, ਜੋਗਿੰਦਰ ਸਿੰਘ ਅਦਲੀਵਾਲ, ਬਲਵਿੰਦਰ ਸਿੰਘ ਜੌੜਾਸਿੰਘਾ, ਇਕਬਾਲ ਸਿੰਘ ਮੁਖੀ ਸਮੇਤ ਵੱਡੀ ਗਿਣਤੀ ਵਿਚ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

ਸੁਮੇਧ ਸੈਣੀ ਨੂੰ ਗਿ੍ਫ਼ਤਾਰੀ ਤੋਂ 7 ਦਿਨ ਪਹਿਲਾਂ ਦੇਣਾ ਹੋਵੇਗਾ ਨੋਟਿਸ

ਹਾਈਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ 'ਚ ਸਾਬਕਾ ਡੀ.ਜੀ.ਪੀ. ਨੂੰ ਰਾਹਤ
ਚੰਡੀਗੜ੍ਹ, 3 ਅਗਸਤ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਤਿੰਨ ਸਾਲ ਪਹਿਲਾਂ ਦਰਜ ਕੀਤੇ ਕੇਸ 'ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਪਟੀਸ਼ਨ 'ਚ ਸਰਕਾਰ/ਜਾਂਚ ਏਜੰਸੀ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਇਸ ਕੇਸ ਵਿਚ ਸੈਣੀ ਦੀ ਗਿ੍ਫ਼ਤਾਰੀ ਲੋੜੀਂਦੀ ਹੈ ਤਾਂ ਉਸ ਨੂੰ ਹਫ਼ਤਾ ਪਹਿਲਾਂ ਨੋਟਿਸ ਦਿੱਤਾ ਜਾਵੇ ਤਾਂ ਜੋ ਉਹ (ਸੈਣੀ) ਆਪਣੇ ਕੋਲ ਹੋਣ ਵਾਲੇ ਉਪਾਇਆਂ ਦੀ ਵਰਤੋਂ ਕਰ ਸਕੇ | ਜਸਟਿਸ ਅਵਨੀਸ਼ ਝਿੰਗਣ ਦੇ ਬੈਂਚ ਨੇ ਇਹ ਆਦੇਸ਼ ਜਾਰੀ ਕੀਤੇ ਹਨ | ਸੈਣੀ ਨੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਉਂਦੇ ਹੋਏ ਮਾਮਲੇ 'ਚ ਅਗਾਊਾ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ | ਸਬੰਧਿਤ ਕੇਸ 'ਚ ਹੱਤਿਆ ਦੇ ਯਤਨ, ਸਬੂਤਾਂ ਨਾਲ ਛੇੜਖ਼ਾਨੀ, ਅਪਰਾਧਿਕ ਸਾਜਿਸ਼ ਰਚਣ ਅਤੇ ਹੋਰ ਕਈ ਧਾਰਾਵਾਂ ਸਮੇਤ ਆਰਮਜ਼ ਐਕਟ ਦੀਆਂ ਵੀ ਧਾਰਾਵਾਂ ਲਗਾਈਆਂ ਗਈਆਂ ਸਨ | ਬੈਂਚ ਨੇ ਕਿਹਾ ਕਿ ਕੇਸ ਦੇ ਤੱਥਾਂ ਆਧਾਰਿਤ ਪਿਛੋਕੜ ਨੂੰ ਨਜ਼ਰਅੰਦਾਜ਼ ਕਰਨਾ ਉਚਿਤ ਨਹੀਂ ਹੋਵੇਗਾ | ਪਟੀਸ਼ਨਰ ਨੇ ਰਾਜ ਨੂੰ ਆਈ.ਪੀ.ਐਸ. ਅਫ਼ਸਰ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ ਹਨ | ਇਸ ਅਦਾਲਤ ਨੇ ਇਕ ਹੋਰ ਮਾਮਲੇ 11 ਅਕਤੂਬਰ, 2018 ਦੇ ਆਦੇਸ਼ ਵਿਚ ਕਈ ਪੱਖਾਂ 'ਤੇ ਵਿਚਾਰ ਕੀਤਾ ਸੀ, ਜਿਨ੍ਹਾਂ ਵਿਚ ਸਿਆਸੀ ਰੰਗ ਵੀ ਸ਼ਾਮਿਲ ਸੀ | ਉਨ੍ਹਾਂ ਆਦੇਸ਼ਾਂ ਵਿਚ ਪਟੀਸ਼ਨਰ ਨੂੰ ਸੁਰੱਖਿਆ ਦਿੰਦੇ ਹੋਏ ਕਿਹਾ ਗਿਆ ਸੀ ਕਿ ਜੇਕਰ ਪਟੀਸ਼ਨਰ ਨੂੰ ਗਿ੍ਫ਼ਤਾਰ ਕਰਨਾ ਹੋਵੇ ਤਾਂ ਉਸ ਨੂੰ 7 ਦਿਨਾਂ ਦਾ ਨੋਟਿਸ ਦੇਣਾ ਪਵੇਗਾ | ਇਸ ਨੂੰ ਦੇਖਦੇ ਹੋਏ ਬੈਂਚ ਨੇ ਕੋਟਕਪੂਰਾ ਗੋਲੀਕਾਂਡ ਕੇਸ ਵਿਚ ਸੈਣੀ ਨੂੰ ਅੱਜ ਰਾਹਤ ਦਿੰਦਿਆਂ ਉਸ ਦੀ ਗਿ੍ਫ਼ਤਾਰੀ ਕਰਨ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਦੇਣ ਦੇ ਆਦੇਸ਼ ਜਾਰੀ ਕਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ |

400 ਯੂਨਿਟ ਮੁਫ਼ਤ ਬਿਜਲੀ, ਨੀਲਾ ਕਾਰਡ ਧਾਰਕ ਔਰਤਾਂ ਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਗਰਾਂਟ

ਸੁਖਬੀਰ ਵਲੋਂ 13 ਨੁਕਾਤੀ ਏਜੰਡੇ ਤਹਿਤ ਵੱਡੇ ਐਲਾਨ

ਚੰਡੀਗੜ੍ਹ, 3 ਅਗਸਤ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚ ਲਈਆਂ ਗਈਆਂ ਹਨ | ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮਨੋਰਥ ਪੱਤਰ ਦੇ 13 ਨੁਕਾਤੀ ਏਜੰਡੇ ਤਹਿਤ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਕੀਤੇ ਗਏ | ਸੁਖਬੀਰ ਸਿੰਘ ਬਾਦਲ ਵਲੋਂ ਐਲਾਨ ਕੀਤਾ ਗਿਆ ਕਿ ਸੂਬੇ 'ਚ ਅਕਾਲੀ-ਬਸਪਾ ਸਰਕਾਰ ਆਉਣ 'ਤੇ ਹਰ ਘਰ ਨੂੰ ਹਰ ਮਹੀਨੇ 400 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ | ਇਸ ਦੇ ਨਾਲ ਨੀਲਾ ਕਾਰਡ ਧਾਰਕ ਔਰਤਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਗਰਾਂਟ, 10 ਲੱਖ ਰੁਪਏ ਦਾ ਸਿਹਤ ਬੀਮਾ, ਫਲਾਂ ਤੇ ਸਬਜ਼ੀਆਂ ਲਈ ਐਮ.ਐਸ.ਪੀ. ਸ਼ੁਰੂ ਕਰਨ, ਖੇਤੀਬਾੜੀ ਖਪਤਕਾਰਾਂ ਨੂੰ 10 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਡੀਜ਼ਲ, ਇੰਡਸਟਰੀ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਵਿਦਿਆਰਥੀਆਂ ਲਈ ਵਿਆਜ ਮੁਕਤ 10 ਲੱਖ ਰੁਪਏ ਦਾ ਕਰਜ਼ਾ, ਨੀਲੇ ਕਾਰਡ ਧਾਰਕਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼, ਗ਼ਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੇ ਕੱਟੇ ਗਏ ਬਿਜਲੀ ਕੁਨੈਕਸ਼ਨ ਬਹਾਲ ਕਰਨ, ਸਫ਼ਾਈ ਕਰਮਚਾਰੀਆਂ ਸਮੇਤ ਠੇਕੇ 'ਤੇ ਕੰਮ ਕਰਦੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਵਾਅਦੇ ਸਮੇਤ ਹੋਰ ਕਈ ਐਲਾਨ ਕੀਤੇ ਗਏ | ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਤਹਿਤ ਇਲਾਜ, ਦਵਾਈਆਂ, ਟੈਸਟ, ਸਰਜਰੀਆਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਉਪਲੱਬਧ ਕਰਾਉਣ ਦਾ ਵਾਅਦਾ ਕੀਤਾ | ਚੋਣ ਮੈਨੀਫੈਸਟੋ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਲਈ ਜਾਣ ਦੇ ਇੱਛੁਕ ਨੌਜਵਾਨਾਂ ਵਾਸਤੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਟੂਡੈਂਟ ਐਜੂਕੇਸ਼ਨ ਕਾਰਡ ਤਹਿਤ 10 ਲੱਖ ਰੁਪਏ ਦਾ ਕਰਜ਼ਾ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜੋ ਕਾਲਜ ਫ਼ੀਸ ਭਰਨਾ ਚਾਹੁੰਦੇ ਹਨ ਜਾਂ ਆਈਲੈਟਸ ਵਰਗੀ ਕੋਚਿੰਗ ਫ਼ੀਸ ਅਦਾ ਕਰਨਾ ਚਾਹੁੰਦੇ ਹਨ | ਉਨ੍ਹਾਂ ਐਲਾਨ ਕੀਤਾ ਕਿ ਐਸ. ਸੀ. ਵਿਦਿਆਰਥੀਆਂ ਲਈ ਇਸ ਸਹੂਲਤ ਤੋਂ ਇਲਾਵਾ ਐਸ. ਸੀ. ਸਕਾਲਰਸ਼ਿਪ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ | ਕੇਂਦਰੀ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਸ. ਬਾਦਲ ਨੇ ਕਿਹਾ ਕਿ ਸਰਕਾਰ ਆਉਣ 'ਤੇ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰ ਕੇ ਤਿੰਨੇ ਖੇਤੀ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਰਕਾਰ ਕਿਸਾਨਾਂ ਵਾਸਤੇ ਫਲਾਂ ਤੇ ਸਬਜ਼ੀਆਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਸ਼ੁਰੂ ਕਰੇਗੀ ਤੇ ਘੱਟ ਭਾਅ ਮਿਲਣ 'ਤੇ ਕਿਸਾਨਾਂ ਨੰੂ ਮੁਆਵਜ਼ਾ ਵੀ ਦੇਵੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਸਿਹਤ ਤੇ ਸਿੱਖਿਆ 'ਤੇ ਵਧੇਰੇ ਧਿਆਨ ਦੇਵੇਗੀ ਜਿਸ ਤਹਿਤ ਹਰ ਜ਼ਿਲ੍ਹੇ 'ਚ 500 ਬੈੱਡਾਂ ਵਾਲੇ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕਰੇਗੀ ਜੋ ਸੁਪਰ ਸਪੈਸ਼ਲਿਟੀ ਸਹੂਲਤਾਂ ਨਾਲ ਲੈਸ ਹੋਣਗੇ | ਉਨ੍ਹਾਂ ਐਲਾਨ ਕੀਤਾ ਕਿ ਮੈਡੀਕਲ ਕਾਲਜਾਂ ਸਮੇਤ ਸੂਬੇ ਦੇ ਪ੍ਰੋਫੈਸ਼ਨਲ ਕਾਲਜਾਂ 'ਚ ਸਰਕਾਰੀ ਸਕੂਲਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ 33 ਫ਼ੀਸਦੀ ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ | ਉਨ੍ਹਾਂ ਐਲਾਨ ਕੀਤਾ ਸਰਕਾਰੀ ਖੇਤਰ 'ਚ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਪ੍ਰਾਈਵੇਟ ਖੇਤਰ ਵਿਚ 10 ਲੱਖ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਸਰਕਾਰੀ ਨੌਕਰੀਆਂ 'ਚ ਔਰਤਾਂ ਲਈ 50 ਫ਼ੀਸਦੀ ਰਾਖਵੇਂਕਰਨ ਅਤੇ ਪ੍ਰਾਈਵੇਟ ਸੈਕਟਰ ਵਿਚ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਂਆਂ ਰੱਖਣ ਦਾ ਐਲਾਨ ਵੀ ਕੀਤਾ | ਉਨ੍ਹਾਂ ਐਲਾਨ ਕੀਤਾ ਕਿ ਸਫ਼ਾਈ ਕਰਮਚਾਰੀਆਂ ਸਮੇਤ ਠੇਕੇ 'ਤੇ ਕੰਮ ਕਰਦੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਤੇ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਇਕ ਸਾਲ ਦੇ ਅੰਦਰ-ਅੰਦਰ ਡਿਜ਼ੀਟਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਅਤੇ ਕਾਂਗਰਸ ਸਰਕਾਰ ਵਲੋਂ ਬੰਦ ਕੀਤੇ ਸੇਵਾ ਕੇਂਦਰ ਮੁੜ ਸ਼ੁਰੂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ ਅਤੇ ਸਰਕਾਰ ਆਉਣ 'ਤੇ ਵੀ ਨਿਭਾਏ ਜਾਣਗੇ |

ਜੰਮੂ-ਕਸ਼ਮੀਰ ਪੁਲਿਸ ਵਲੋਂ ਅਤਿ ਲੋਂੜੀਦੇ 10 ਅੱਤਵਾਦੀਆਂ ਦੀ ਸੂਚੀ ਜਾਰੀ

ਸ੍ਰੀਨਗਰ, 3 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਦੇ ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਚਾਲੂ ਸਾਲ ਦੌਰਾਨ ਸੁਰੱਖਿਆ ਬਲਾਂ ਨੇ ਹੁਣ ਤੱਕ ਅੱਤਵਾਦੀਆਂ ਖ਼ਿਲਾਫ਼ ਕੀਤੀਆਂ ਕਾਰਵਾਈ ਦੌਰਾਨ 89 ਅੱਤਵਾਦੀ ਮਾਰੇ ਗਏ ਹਨ | ਜਿੰਨ੍ਹਾਂ 'ਚੋਂ ਸਭ ...

ਪੂਰੀ ਖ਼ਬਰ »

ਫ਼ੌਜ ਦਾ ਹੈਲੀਕਾਪਟਰ ਰਣਜੀਤ ਸਾਗਰ ਡੈਮ 'ਚ ਡਿੱਗਾ

ਸ਼ਾਹਪੁਰ ਕੰਢੀ, 3 ਅਗਸਤ (ਰਣਜੀਤ ਸਿੰਘ)-ਮਾਮੂਨ ਛਾਉਣੀ ਤੋਂ ਉੱਡਿਆ ਫੌਜ ਦਾ ਹੈਲੀਕਾਪਟਰ ਜੋ ਕਿ ਰਣਜੀਤ ਸਾਗਰ ਡੈਮ ਦੀ ਝੀਲ ਉੱਪਰ ਗਸ਼ਤ ਕਰ ਰਿਹਾ ਸੀ ਕਿ ਅਚਾਨਕ ਹਾਦਸਾ ਗ੍ਰਸਤ ਹੋ ਕੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਬਸੋਲੀ ਪਿੰਡ ਭਰਥੂ ਨਜ਼ਦੀਕ ਝੀਲ ਦੇ ਡੂੰਘੇ ਪਾਣੀ 'ਚ ...

ਪੂਰੀ ਖ਼ਬਰ »

ਪੰਜਾਬ ਦੀ ਪਾਸ ਪ੍ਰਤੀਸ਼ਤਤਾ 99.68 ਫ਼ੀਸਦੀ

ਐੱਸ. ਏ. ਐੱਸ. ਨਗਰ, 3 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸੀ. ਬੀ. ਐੱਸ. ਈ. ਵਲੋਂ 10ਵੀਂ ਦੀ ਸਾਲਾਨਾ ਪ੍ਰੀਖਿਆ ਮਾਰਚ-2021 ਦੇ ਐਲਾਨੇ ਗਏ ਨਤੀਜੇ 'ਚ ਪੰਜਾਬ ਦੀ ਪਾਸ ਪ੍ਰਤੀਸ਼ਤਤਾ 99.68 ਫ਼ੀਸਦੀ ਰਹੀ ਹੈ | ਜਾਣਕਾਰੀ ਅਨੁਸਾਰ ਇਸ ਵਾਰ ਪੰਜਾਬ ਰਾਜ ਦੇ 1,02,883 ਪ੍ਰੀਖਿਆਰਥੀਆਂ ਨੇ ...

ਪੂਰੀ ਖ਼ਬਰ »

ਅਮਰੀਕਾ ਵਲੋਂ ਭਾਰਤ ਨੂੰ 8.2 ਕਰੋੜ ਡਾਲਰ ਦੇ ਐਂਟੀ-ਸ਼ਿਪ ਹਾਰਪੂਨ ਮਿਜ਼ਾਈਲ ਸੌਦੇ ਨੂੰ ਮਨਜ਼ੂਰੀ

ਨਵੀਂ ਦਿੱਲੀ, 3 ਅਗਸਤ (ਏਜੰਸੀ)-ਅਮਰੀਕਾ ਨੇ ਭਾਰਤ ਨੂੰ 8.2 ਕਰੋੜ ਡਾਲਰ ਦੀ ਅਨੁਮਾਨਿਤ ਲਾਗਤ ਵਾਲੇ ਐਂਟੀ-ਸ਼ਿਪ ਮਿਜ਼ਾਈਲ ਹਾਰਪੂਨ ਜੁਆਇੰਟ ਕਾਮਨ ਟੈਸਟ ਸੈਟ (ਜੇ.ਸੀ.ਟੀ.ਐਸ.) ਤੇ ਸਬੰਧਿਤ ਉਪਕਰਣਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਸੌਦੇ ਨਾਲ ਭਾਰਤ ਦੀ ...

ਪੂਰੀ ਖ਼ਬਰ »

ਤਿ੍ਪੁਰਾ 'ਚ ਬੀ.ਐਸ.ਐਫ਼. ਦੀ ਟੀਮ 'ਤੇ ਅੱਤਵਾਦੀਆਂ ਵਲੋਂ ਹਮਲਾ-2 ਜਵਾਨ ਸ਼ਹੀਦ

ਨਵੀਂ ਦਿੱਲੀ/ ਅਗਰਤਲਾ, 3 ਅਗਸਤ (ਏਜੰਸੀਆਂ)-ਤਿ੍ਪੁਰਾ 'ਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਕੋਲ ਬੀ.ਐਸ.ਐਫ. ਦੇ 2 ਜਵਾਨ ਸ਼ਹੀਦ ਹੋ ਗਏ | ਅੱਜ ਗਸ਼ਤ ਕਰ ਰਹੇ ਬੀ.ਐਸ.ਐਫ. ਦੇ ਜਵਾਨਾਂ 'ਤੇ ਅੱਤਵਾਦੀ ਸੰਗਠਨ ਨੈਸ਼ਨਲ ਲਿਬਰੇਸ਼ਨ ਫ਼ਰੰਟ ਆਫ਼ ਤਿ੍ਪੁਰਾ (ਐਨ. ਐਲ. ...

ਪੂਰੀ ਖ਼ਬਰ »

ਪਾਕਿ 'ਚ ਵੱਖ-ਵੱਖ ਕੈਂਪਾਂ 'ਚ ਫ਼ੌਜ ਦੇ ਅਧਿਕਾਰੀਆਂ ਵਲੋਂ ਦਿੱਤੀ ਜਾ ਰਹੀ ਸਿਖਲਾਈ

• ਤਾਲਿਬਾਨ ਦੀ ਮਦਦ ਲਈ ਗਏ ਅੱਤਵਾਦੀਆਂ ਨੇ ਕੀਤੇ ਖ਼ੁਲਾਸੇ • ਤਾਲਿਬਾਨ ਨੇ ਸੂਬਾਈ ਸਰਕਾਰ ਦੇ ਰੇਡੀਓ ਤੇ ਟੀ. ਵੀ. ਸਟੇਸ਼ਨ 'ਤੇ ਕੀਤਾ ਕਬਜ਼ਾ • ਤਾਲਿਬਾਨੀ ਹਿੰਸਾ ਵਧਾਉਣ ਲਈ ਅਮਰੀਕਾ ਵੀ ਜ਼ਿੰਮੇਵਾਰ : ਅਸ਼ਰਫ਼ ਗਨੀ ਅੰਮਿ੍ਤਸਰ, 3 ਅਗਸਤ (ਸੁਰਿੰਦਰ ...

ਪੂਰੀ ਖ਼ਬਰ »

ਕਿਸਾਨ ਸੰਸਦ ਨੂੰ ਸਮਰਥਨ ਦੇਣ ਪੁੱਜੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ

ਨਵੀਂ ਦਿੱਲੀ, 3 ਅਗਸਤ (ਅਜੀਤ ਬਿਊਰੋ)-ਸੰਯੁਕਤ ਕਿਸਾਨ ਮੋਰਚੇ ਵਲੋਂ ਜੰਤਰ ਮੰਤਰ 'ਤੇ ਜਾਰੀ ਕਿਸਾਨ ਸੰਸਦ ਦੇ 9ਵੇਂ ਦਿਨ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਕਿਸਾਨਾਂ ਦੇ ਸਮਰਥਨ 'ਚ ਪੁੱਜੇ | ਉਨ੍ਹਾਂ ਕਿਸਾਨ ਸੰਸਦ ਦੀ ਕਾਰਵਾਈ ਨੂੰ ਸੁਣਿਆ ਅਤੇ ਕਿਸਾਨਾਂ ...

ਪੂਰੀ ਖ਼ਬਰ »

ਦਿੱਲੀ ਦੇ ਵਿਧਾਇਕਾਂ ਨੂੰ ਤਨਖ਼ਾਹ-ਭੱਤੇ ਦੇ ਰੂਪ 'ਚ ਹਰ ਮਹੀਨੇ ਮਿਲਣਗੇ 90 ਹਜ਼ਾਰ ਰੁਪਏ

ਨਵੀਂ ਦਿੱਲੀ, 3 ਅਗਸਤ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਸਰਕਾਰ ਦੀ ਕੈਬਨਿਟ ਨੇ ਅੱਜ ਵਿਧਾਇਕਾਂ ਦੀ ਤਨਖ਼ਾਹ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ | ਦਿੱਲੀ ਦੇ ਵਿਧਾਇਕਾਂ ਨੂੰ ਹੁਣ ਤਨਖ਼ਾਹ ਤੇ ਭੱਤੇ ਦੇ ਰੂਪ 'ਚ 90 ਹਜ਼ਾਰ ਰੁਪਏ ਮਿਲਣਗੇ | ਇਸ ਵਾਧੇ ਤੋਂ ਪਹਿਲਾਂ ...

ਪੂਰੀ ਖ਼ਬਰ »

ਸੂਬੇ 'ਚ 43 ਨਵੇਂ ਮਾਮਲੇ, 3 ਮੌਤਾਂ

ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 3 ਹੋਰ ਮੌਤਾਂ ਹੋ ਗਈਆਂ, ਉੱਥੇ 47 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 43 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 3 ਮੌਤਾਂ ਵਿਚ ...

ਪੂਰੀ ਖ਼ਬਰ »

ਪਾਕਿਸਤਾਨ ਨਹੀਂ ਦੇ ਰਿਹਾ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਇਜਾਜ਼ਤ-ਗ੍ਰਹਿ ਮੰਤਰਾਲਾ

ਨਵੀਂ ਦਿੱਲੀ, 3 ਅਗਸਤ (ਉਪਮਾ ਡਾਗਾ ਪਾਰਥ)-ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਅਜੇ ਵੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਜਿਸ 'ਤੇ ਮਾਰਚ 2020 'ਚ ਕੋਰੋਨਾ ਮਹਾਂਮਾਰੀ ਦਾ ਹਵਾਲਾ ਦਿੰਦਿਆਂ ਪਾਬੰਦੀ ਲਗਾ ਦਿੱਤੀ ਗਈ ਸੀ | ਇਹ ਜਾਣਕਾਰੀ ...

ਪੂਰੀ ਖ਼ਬਰ »

ਪੈਂਟਾਗਨ ਨੇੜੇ ਗੋਲੀਬਾਰੀ ਦੌਰਾਨ ਅਧਿਕਾਰੀ ਦੀ ਮੌਤ

ਵਾਸ਼ਿੰਗਟਨ, 3 ਅਗਸਤ (ਏਜੰਸੀ)-ਅਮਰੀਕਾ ਦੇ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੀ ਇਮਾਰਤ ਨੇੜੇ ਗੋਲੀਬਾਰੀ ਤੋਂ ਬਾਅਦ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਗੋਲੀਬਾਰੀ 'ਚ ਕਈ ਲੋਕ ਜ਼ਖ਼ਮੀ ਹੋਏ ਹਨ | ਇਸ ਤੋਂ ਬਾਅਦ ਪੈਂਟਾਗਨ ਨੂੰ ਬੰਦ ਕਰ ਦਿੱਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX