ਤਾਜਾ ਖ਼ਬਰਾਂ


ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਇਆ ਇਕ ਹੋਰ ਯਾਤਰੀ ਕੋਰੋਨਾ ਪਾਜ਼ੀਟਿਵ
. . .  14 minutes ago
ਰਾਜਾਸਾਂਸੀ, 9ਦਸੰਬਰ (ਹੇਰ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਮਿਲਾਨ ਤੋਂ ਨੀਓਜ ਏਅਰ ਲਾਈਨ ਰਾਹੀਂ ਆਏ ਗੁਰਸੇਵਕ ਸਿੰਘ ਆਲਮਪੁਰ ਅਜਨਾਲਾ ਦਾ ਹਵਾਈ ਅੱਡਾ 'ਚ ਕੀਤੇ ਗਏ ਟੈਸਟਾਂ ਦੇ ਆਏ ਨਤੀਜੇ..
ਸੜਕ ਹਾਦਸੇ 'ਚ ਵਿਅਕਤੀ ਦੀ ਹੋਈ ਮੌਤ
. . .  8 minutes ago
ਕੁੱਲਗੜ੍ਹੀ, 9 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਫਿਰੋਜ਼ਪੁਰ ਮੋਗਾ ਮਾਰਗ 'ਤੇ ਸੁਰਜੀਤ ਮੈਮੋਰੀਅਲ ਸਕੂਲ ਦੇ ਨੇੜੇ ਹੋਏ ਸੜਕ ਹਾਦਸੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਬਰਾੜ ਪੁੱਤਰ ਗੁਰਚਰਨ...
ਡੀ.ਜੀ.ਸੀ.ਏ. ਵਲੋਂ 31 ਜਨਵਰੀ ਤੱਕ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਕੀਤਾ ਗਿਆ ਮੁਅੱਤਲ
. . .  35 minutes ago
ਨਵੀਂ ਦਿੱਲੀ, 9 ਦਸੰਬਰ-ਕੋਰੋਨਾ ਦੇ ਨਵੇਂ ਵੈਰੀਐਂਟ ਦੇ ਖ਼ਤਰੇ ਨੂੰ ਦੇਖ਼ਦੇ ਹੋਏ ਭਾਰਤ ਤੋਂ ਜਾਂ ਭਾਰਤ ਤੋਂ ਆਉਣ ਵਾਲੀਆਂ ਕੌਮਾਂਤਰੀ ਯਾਤਰੀ ਸੇਵਾਵਾਂ 'ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਹੁਣ ਇਹ ਪਾਬੰਦੀਆਂ 31...
ਭੇਤਭਰੇ ਹਾਲਾਤ 'ਚ ਨੌਜਵਾਨ ਦੀ ਹੋਈ ਹੱਤਿਆ,ਗਰਮਾਇਆ ਮਾਮਲਾ
. . .  49 minutes ago
ਨਵਾਂਸ਼ਹਿਰ, 9 ਦਸੰਬਰ (ਗੁਰਬਖਸ਼ ਸਿੰਘ ਮਹੇ)- ਪਿੰਡ ਹੇੜੀਆਂ ਦੇ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਹੋਈ ਹੱਤਿਆ ਦਾ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਮ੍ਰਿਤਕ ਦੇ ਵਾਰਸਾਂ ਵਲੋਂ ਇੱਥੋਂ ਦੇ ਚੰਡੀਗੜ੍ਹ ਚੌਂਕ 'ਚ ਮ੍ਰਿਤਕ ਦੀ ਲਾਸ਼ ਰੱਖ ...
ਅੰਮ੍ਰਿਤਸਰ 'ਚ ਕਾਂਗਰਸ ਨੂੰ ਝਟਕਾ, ਸਾਬਕਾ ਵਿਧਾਇਕ ਤੇ ਮੌਜੂਦਾ ਚੇਅਰਮੈਨ ਠੇਕੇਦਾਰ ਨੇ ਫੜ੍ਹਿਆ ਕੈਪਟਨ ਦਾ ਪੱਲਾ
. . .  58 minutes ago
ਅੰਮ੍ਰਿਤਸਰ, 9 ਦਸੰਬਰ (ਰੇਸ਼ਮ ਸਿੰਘ)- ਕਾਂਗਰਸ ਨਾਲ ਨਾਰਾਜ਼ ਹੋਏ ਕੁਝ ਸੀਨੀਅਰ ਕਾਂਗਰਸੀ ਆਗੂ ਚੋਣਾ ਤੋਂ ਪਹਿਲਾਂ ਹੀ ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨਾਲ ਚੱਲਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ 'ਚ ਕਾਂਗਰਸ...
ਪਾਕਿਸਤਾਨੀ ਬੱਚੇ ਬਾਰਡਰ ਰਾਮ ਦਾ ਪਰਿਵਾਰ ਦਿੱਲੀ ਸਥਿਤ ਪਾਕਿ ਅੰਬੈਸੀ 'ਚ ਪਾਸਪੋਰਟ ਬਨਵਾਉਣ ਲਈ ਹੋਇਆ ਰਵਾਨਾ
. . .  about 1 hour ago
ਅਟਾਰੀ, 9 ਦਸੰਬਰ (ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਦੀ ਅਟਾਰੀ ਵਾਹਗਾ ਸਰਹੱਦ ਤੇ ਜਨਮੇ ਪਾਕਿਸਤਾਨੀ ਨਵਜੰਮੇ ਬੱਚੇ ਬਾਰਡਰ ਰਾਮ ਦਾ ਪਰਿਵਾਰ ਰਾਜਧਾਨੀ ਦਿੱਲੀ ਸਥਿਤ ਪਾਕਿਸਤਾਨ...
ਮਾਮਲਾ ਗੁਰੂ ਸਾਹਿਬਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਦਾ: ਅਨਿਲ ਅਰੋੜਾ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ
. . .  about 1 hour ago
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰੂ ਸਾਹਿਬਾਨ ਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਅਨਿਲ ਅਰੋੜਾ ਨੂੰ ਅੱਜ ਦੇਰ ਸ਼ਾਮ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ...
ਹੈਲੀਕਾਪਟਰ ਹਾਦਸਾ: ਵਿਲਿੰਗਟਨ ਤੋਂ ਬੈਂਗਲੁਰੂ ਦੇ ਕਮਾਂਡ ਹਸਪਤਾਲ 'ਚ ਸ਼ਿਫ਼ਟ ਕੀਤੇ ਗਏ ਗਰੁੱਪ ਕੈਪਟਨ ਵਰੁਣ ਸਿੰਘ
. . .  about 1 hour ago
ਬੈਂਗਲੁਰੂ, 9 ਦਸੰਬਰ-ਭਾਰਤੀ ਹਵਾਈ ਫ਼ੌਜ ਦੇ ਗਰੁੱਪ ਵਰੁਣ ਸਿੰਘ ਜੋ ਕੁਨੂਰ ਫ਼ੌਜ ਹੈਲੀਕਾਪਟਰ ਦੁਰਘਟਨਾ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ, ਉਨ੍ਹਾਂ ਨੂੰ ਇਲਾਜ ਲਈ ਕਮਾਂਡ ਹਸਪਤਾਲ, ਬੈਂਗਲੁਰੂ 'ਚ ...
ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰੀਬ 9 ਵਜੇ ਮਰਹੂਮ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਦੇਣਗੇ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰੀਬ 9 ਵਜੇ ਮਰਹੂਮ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਰੱਖਿਆ ਮੰਤਰੀ, ਰੱਖਿਆ ਰਾਜ ਮੰਤਰੀ, ਰਾਸ਼ਟਰੀ ਸੁਰੱਖਿਆ...
ਭਾਰਤ ਨੇ ਸਿੰਗਾਪੁਰ ਨੂੰ 'ਜੋਖ਼ਮ' ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾਇਆ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਭਾਰਤ ਨੇ ਸਿੰਗਾਪੁਰ ਨੂੰ 'ਜੋਖ਼ਮ'ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ।...
ਪੁਲਿਸ ਨੇ ਲੁੱਟ ਖੋਹ ਕਰਨ ਵਾਲੇ 4 ਵਿਅਕਤੀ ਨਕਦੀ ਸਮੇਤ ਕੀਤੇ ਕਾਬੂ
. . .  about 2 hours ago
ਸ਼ੁਤਰਾਣਾ, 9 ਦਸੰਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਸ਼ੇਰਗੜ੍ਹ ਵਿਖੇ ਬੀਤੇ ਕੱਲ੍ਹ ਕਰੀਬ ਸਾਢੇ 10 ਲੱਖ ਰੁਪਏ ਦੀ ਹੋਈ ਲੁੱਟ ਖੋਹ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਨੂੰ ਸਥਾਨਕ ਪੁਲਿਸ...
ਸੱਚ ਦੀ ਇਸ ਜਿੱਤ 'ਚ ਅਸੀਂ ਸ਼ਹੀਦ ਅੰਨਦਤਾਵਾਂ ਨੂੰ ਵੀ ਯਾਦ ਕਰਦੇ ਹਾਂ: ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਕਿਸਾਨਾਂ ਵਲੋਂ ਅੰਦੋਲਨ ਖ਼ਤਮ ਕੀਤੇ ਜਾਣ ਦੀ ਘੋਸ਼ਣਾ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ, 'ਆਪਣਾ ਦੇਸ਼ ਮਹਾਨ ਹੈ, ਇੱਥੇ ਸੱਤਿਆਗ੍ਰਹੀ ਕਿਸਾਨ ਹਨ' ਸੱਚ ਦੀ ਇਸ...
ਜੇਕਰ ਸਾਡੀ ਗੱਲ ਸੁਣ ਲਈ ਹੁੰਦੀ ਤਾਂ ਅੰਦੋਲਨ 'ਚ 700 ਲੋਕਾਂ ਦੀ ਜਾਨ ਨਹੀਂ ਜਾਂਦੀ: ਹਰਸਿਮਰਤ ਕੌਰ ਬਾਦਲ
. . .  about 2 hours ago
ਨਵੀਂ ਦਿੱਲੀ, 9 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਮੈਂ ਅੱਜ ਕਿਸਾਨਾਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦੀ ਹਾਂ। ਇਹ 378 ਦਿਨ ਦਾ ਜਿਹੜਾ ਕਿਸਾਨ ਅੰਦੋਲਨ ਚੱਲਿਆ ਹੈ, ਸਭ ਤੋਂ ਪਹਿਲਾਂ ਸੰਸਦ 'ਚ ਅਸਤੀਫ਼ਾ...
ਯੂ.ਪੀ: ਕਾਨਪੁਰ 'ਚ ਸਾਕੇਤ ਨਗਰ ਇਲਾਕੇ 'ਚ ਇਕ ਫ਼ਰਨੀਚਰ ਦੇ ਗੋਦਾਮ 'ਚ ਲੱਗੀ ਅੱਗ
. . .  about 3 hours ago
ਕਾਨਪੁਰ, 9 ਦਸੰਬਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਸਾਕੇਤ ਨਗਰ ਇਲਾਕੇ 'ਚ ਇੱਕ ਫ਼ਰਨੀਚਰ ਦੇ ਗੋਦਾਮ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਬੁਝਾਉਣ...
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮੁੜ ਬਣੇ ਪਿਤਾ
. . .  about 3 hours ago
ਲੰਡਨ, 9 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮੁੜ ਪਿਤਾ ਬਣੇ ਹਨ, ਉਨ੍ਹਾਂ ਦੀ ਪਤਨੀ ਕੈਰੀ ਸਾਈਮੰਡ ਜੌਹਨਸਨ ਨੇ ਅੱਜ ਬੇਟੀ ਨੂੰ ਜਨਮ ਦਿੱਤਾ ਹੈ। ਬੁਲਾਰੇ ਨੇ ਕਿਹਾ ਹੈ ਕਿ ਕੈਰੀ ਜੌਹਨਸਨ ਨੇ ਲੰਡਨ ਦੇ...
ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਸ ਦੇ ਮੁਤਾਬਿਕ ਅਸੀਂ ਅੱਜ ਦੇ ਅੰਦੋਲਨ ਨੂੰ ਮੁਲਤਵੀ ਕਰ ਰਹੇ ਹਾਂ: ਗੁਰਨਾਮ ਸਿੰਘ ਚੜੂਨੀ
. . .  about 3 hours ago
ਨਵੀਂ ਦਿੱਲੀ, 9 ਦਸੰਬਰ-ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਜਿੱਤ ਦਾ ਐਲਾਨ ਹੋ ਗਿਆ ਹੈ। 11 ਤਾਰੀਖ਼ ਨੂੰ ਅਸੀਂ ਧਰਨਾ ਖ਼ਤਮ ਕਰ ਰਹੇ ਹਾਂ। ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਸ ਦੇ ਮੁਤਾਬਿਕ ਅਸੀਂ ਅੱਜ ਦੇ ਅੰਦੋਲਨ ਨੂੰ ਮੁਲਤਵੀ ਕਰ...
ਆਂਧਰਾ ਵਿਖੇ ਤਿੰਨ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਨਾਲ ਹੋਈ ਮੌਤ
. . .  about 4 hours ago
ਦੋਰਾਂਗਲਾ/ਗੁਰਦਾਸਪੁਰ, 9ਦਸੰਬਰ (ਚੱਕਰਾਜਾ)-ਰੋਜ਼ੀ-ਰੋਟੀ ਕਮਾਉਣ ਖ਼ਾਤਰ ਆਂਧਰਾ ਵਿਖੇ ਗਏ ਤਿੰਨ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ 'ਚੋਂ ਦੋ ਨੌਜਵਾਨ ਸਰਹੱਦੀ ਖੇਤਰ ਦੇ ਪਿੰਡ ਹਕੀਮਪੁਰ ਅਤੇ ਇਕ ਨੌਜਵਾਨ ਹਰਦੋਛੰਨੀਆਂ...
ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਚੰਨੀ 'ਤੇ ਵਿੰਨ੍ਹਿਆ ਨਿਸ਼ਾਨਾ
. . .  about 4 hours ago
ਚੰਡੀਗੜ੍ਹ, 9 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ...
ਕਿਸਾਨ ਇਕ ਸਾਲ ਤੋਂ ਅੰਦੋਲਨ 'ਤੇ ਹਨ ਇਹ ਕਿਸੇ ਨੂੰ ਵੀ ਵਧੀਆ ਨਹੀਂ ਲੱਗ ਰਿਹਾ ਸੀ: ਸੰਜੀਵ ਬਾਲੀਆਨ
. . .  about 4 hours ago
ਨਵੀਂ ਦਿੱਲੀ, 9 ਦਸੰਬਰ-ਕੇਂਦਰੀ ਮੰਤਰੀ ਸੰਜੀਵ ਬਾਲੀਆਨ ਨੇ ਕਿਹਾ ਕਿ 'ਕਿਸਾਨ ਇਕ ਸਾਲ ਤੋਂ ਅੰਦੋਲਨ 'ਤੇ ਹਨ ਇਹ ਕਿਸੇ ਨੂੰ ਵੀ ਵਧੀਆ ਨਹੀਂ ਲੱਗ ਰਿਹਾ ਸੀ। ਸਾਰਿਆਂ ਦੀ ਇਹ ਰਾਏ ਸੀ ਕਿ ਅੰਦੋਲਨ ਖ਼ਤਮ ਹੋਣਾ..
ਕੱਚੇ ਸਿਹਤ ਮੁਲਾਜ਼ਮਾਂ ਨੇ ਚੰਨੀ ਸਰਕਾਰ ਦੇ ਖ਼ਿਲਾਫ਼ ਨਾਅਰੇ ਲਿਖ ਕਾਲੇ ਗੁਬਾਰੇ ਹਵਾ ਵਿਚ ਛੱਡ ਕੇ ਕੀਤਾ ਪ੍ਰਦਰਸ਼ਨ
. . .  about 4 hours ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ)-ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਐੱਨ.ਆਰ.ਐੱਚ.ਐੱਮ. ਦੇ ਸਿਹਤ ਮੁਲਾਜ਼ਮਾਂ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਵਿਚ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਰੋਸ ਵਜੋਂ ਨਿਵੇਕਲਾ ਪ੍ਰਦਰਸ਼ਨ..
ਦਿੱਲੀ ਦੀ ਰੋਹਿਣੀ ਅਦਾਲਤ 'ਚ ਹੋਇਆ ਸ਼ੱਕੀ ਧਮਾਕਾ
. . .  about 5 hours ago
ਨਵੀਂ ਦਿੱਲੀ, 9 ਦਸੰਬਰ-ਦਿੱਲੀ ਦੀ ਰੋਹਿਣੀ ਅਦਾਲਤ 'ਚ ਵੀਰਵਾਰ ਦੀ ਸਵੇਰੇ ਇਕ ਰਹੱਸਮਈ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਦੇ ਬਾਅਦ ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਸੱਤ ਗੱਡੀਆਂ ਭੇਜੀਆਂ ਗਈਆਂ ਹਨ। ਇਕ ਜ਼ਖ਼ਮੀ ਵਿਅਕਤੀ ਨੂੰ...
ਸਬ ਡਿਵੀਜ਼ਨ ਤਪਾ ਦੀ ਪੁਲਿਸ ਨੇ ਦੋ ਹੋਰ ਭਗੌੜੇ ਕੀਤੇ ਕਾਬੂ
. . .  about 5 hours ago
ਤਪਾ ਮੰਡੀ, 09 ਦਸੰਬਰ (ਵਿਜੇ ਸ਼ਰਮਾ)-ਪੁਲਿਸ ਜ਼ਿਲ੍ਹਾ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਸਬ-ਡਿਵੀਜ਼ਨ ਤਪਾ ਅਧੀਨ ਆਉਂਦੇ ਥਾਣਾ ਸਹਿਣਾ ਦੀ ਪੁਲਿਸ ਨੇ ਦੋ ਭਗੌੜੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸਬ-ਡਿਵੀਜ਼ਨ ...
ਜਸਪਾਲ ਸਿੰਘ ਚੱਠਾ ਦੇ ਹੱਕ 'ਚ ਬੋਲੇ ਸੁਖਬੀਰ ਸਿੰਘ ਬਾਦਲ, ਕਿਹਾ 'ਆਮ ਲੋਕਾਂ ਦੀ ਅਗਵਾਈ ਕਰਨ ਵਾਲੀ ਉਮੀਦਵਾਰ ਹੈ'
. . .  about 5 hours ago
ਪਟਿਆਲਾ, 9 ਦਸੰਬਰ (ਗੁਰਪਾਲ ਸਿੰਘ ਚੱਠਾ)-ਪਟਿਆਲਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਹੱਕ ਰੈਲੀ ਕੀਤੀ ਗਈ। ਇਸ ਰੈਲੀ 'ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ...
ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸੰਬੰਧੀ ਭੇਜਿਆ ਅਧਿਕਾਰਤ ਪੱਤਰ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸੰਬੰਧੀ ਅਧਿਕਾਰਤ ਪੱਤਰ ਭੇਜਿਆ ਹੈ ...
ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਮੁਫ਼ਤ ਦੀਆਂ ਸੁਵਿਧਾਵਾਂ ਦੇ ਐਲਾਨ ਕਰ ਕੇ ਪੰਜਾਬ ਨੂੰ ਦਵਾਲੀਆਪਣ 'ਤੇ ਲਿਆ ਕੇ ਖੜ੍ਹਾ ਕਰਨਗੇ - ਭਾਜਪਾ
. . .  about 5 hours ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ) - ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸਰਜੀਵਨ ਜਿੰਦਲ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਿੱਤ ਨਵੀਆਂ ਮੁਫ਼ਤ ਦੀਆਂ ਘੋਸ਼ਨਾਵਾਂ ਕਰ ਰਹੇ ਹਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਮੱਘਰ ਸੰਮਤ 553
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਪਹਿਲਾ ਸਫ਼ਾ

ਜਨਰਲ ਬਿਪਿਨ ਰਾਵਤ ਨਹੀਂ ਰਹੇ

ਹੈਲੀਕਾਪਟਰ ਹਾਦਸੇ 'ਚ ਪਤਨੀ ਸਮੇਤ 13 ਮੌਤਾਂ

• ਤਾਮਿਲਨਾਡੂ ਦੇ ਸੰਘਣੇ ਜੰਗਲ 'ਚ ਤਬਾਹ ਹੋਇਆ ਚੌਪਰ
• ਇਕੋ-ਇਕ ਬਚੇ ਗਰੁੱਪ ਕੈਪਟਨ ਦੀ ਹਾਲਤ ਗੰਭੀਰ

ਕੁਨੂਰ (ਤਾਮਿਲਨਾਡੂ), 8 ਦਸੰਬਰ (ਏਜੰਸੀ)-ਕੁਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ 'ਚ ਸੀ.ਡੀ.ਐਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦੀ ਮੌਤ ਹੋ ਗਈ ਹੈ | ਇਸ ਸਬੰਧੀ ਹਵਾਈ ਫ਼ੌਜ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਰਾਵਤ ਤੇ ਉਨ੍ਹਾਂ ਦੇ ਦਲ ਨੂੰ ਲਿਜਾ ਰਿਹਾ ਹੈਲੀਕਾਪਟਰ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਜਦਕਿ ਇਕਲੌਤੇ ਬਚਾਏ ਗਏ ਵਿਅਕਤੀ ਦਾ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਹੈ | ਹਵਾਈ ਫ਼ੌਜ ਨੇ ਇਕ ਟਵੀਟ ਰਾਹੀਂ ਸੂਚਨਾ ਦਿੱਤੀ ਕਿ 'ਬਹੁਤ ਦੁੱਖ ਨਾਲ ਦੱਸ ਰਹੇ ਹਾਂ ਕਿ ਇਹ ਪੁਸ਼ਟੀ ਹੋ ਗਈ ਹੈ ਕਿ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਤੇ 11 ਹੋਰ ਲੋਕਾਂ ਦੀ ਮੰਦਭਾਗੇ ਹਾਦਸੇ 'ਚ ਮੌਤ ਹੋ ਗਈ ਹੈ' | ਪੁਲਿਸ ਤੇ ਰੱਖਿਆ ਸੂਤਰਾਂ ਨੇ ਦੱਸਿਆ ਕਿ ਵੈਲਿੰਗਟਨ ਵਿਖੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਮਿ੍ਤਕ ਦੇਹਾਂ ਨੂੰ ਭਲਕੇ ਵੀਰਵਾਰ ਕੋਇੰਬਟੂਰ ਤੋਂ ਦਿੱਲੀ ਲਿਆਂਦਾ ਜਾਵੇਗਾ | ਹਵਾਈ ਸੈਨਾ ਨੇ ਘਟਨਾ ਦੀ ਕੋਰਟ ਆਫ਼ ਇਨਕੁਆਰੀ ਦਾ ਆਦੇਸ਼ ਦਿੱਤਾ ਹੈ | ਹੈਲੀਕਾਪਟਰ 'ਚ ਬਿ੍ਗੇਡੀਅਰ ਐੱਲ.ਐੱਸ. ਲਿੱਦੜ, ਲੈਫ. ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਨਾਇਕ ਵਿਵੇਕ ਕੁਮਾਰ, ਨਾਇਕ ਬੀ.ਸਾਈ ਤੇਜਾ ਤੇ ਹੌਲਦਾਰ ਸਤਪਾਲ ਵੀ ਸਵਾਰ ਸਨ | ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਨਰਲ ਰਾਵਤ ਵੈਲਿੰਗਟਨ ਵਿਖੇ ਡਿਫੈਂਸ ਸਰਵਿਸ ਸਟਾਫ ਕਾਲਜ (ਡੀ.ਐਸ.ਐਸ.ਸੀ.) ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ | ਹਵਾਈ ਫ਼ੌਜ ਨੇ ਦੱਸਿਆ ਹਾਦਸੇ 'ਚ ਇਕਲੌਤੇ ਜੀਵਤ ਬਚੇ ਗਰੁੱਪ ਕੈਪਟਨ ਵਰੁਨ ਸਿੰਘ ਐਸ.ਸੀ., ਜੋ ਕਿ ਡੀ.ਐਸ.ਐਸ.ਸੀ. ਵਲੋਂ ਨਿਰਦੇਸ਼ਕ ਸਟਾਫ ਵਜੋਂ ਨਾਲ ਸਨ, ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਅਧਿਕਾਰਕ ਸੂਤਰਾਂ ਤੇ ਸਥਾਨਕ ਪ੍ਰਤੱਖਦਰਸ਼ੀਆਂ ਅਨੁਸਾਰ ਕੁਨੂਰ ਨੇੜੇ ਵਾਦੀ 'ਚ ਰੁੱਖਾਂ ਨਾਲ ਟਕਰਾਉਣ ਤੋਂ ਪਹਿਲਾਂ ਹੈਲੀਕਾਪਟਰ ਧੁੰਦ ਦੇ ਚਲਦਿਆਂ ਕਾਫੀ ਘੱਟ ਉਚਾਈ 'ਤੇ ਉੱਡ ਰਿਹਾ ਸੀ | ਰੁੱਖਾਂ ਨਾਲ ਟਕਰਾਉਣ ਕਾਰਨ ਹੈਲੀਕਾਪਟਰ ਨੂੰ ਅੱਗ ਲੱਗ ਗਈ ਤੇ ਇਹ ਜ਼ਮੀਨ 'ਤੇ ਡਿਗ ਗਿਆ | ਹੈਲੀਕਾਪਟਰ ਨੇ ਡਿਗਦੇ ਸਮੇਂ ਇਕ ਘਰ ਨੂੰ ਵੀ ਟੱਕਰ ਮਾਰੀ, ਪਰ ਘਰ 'ਚ ਕੋਈ ਵਿਅਕਤੀ ਮੌਜੂਦ ਨਹੀਂ ਸੀ | ਇਸ ਸਬੰਧੀ ਸਥਾਨਕ ਵਾਸੀ ਪੇਰੂਮੱਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਹੈਲੀਕਾਪਟਰ 'ਚੋਂ 2 ਵਿਅਕਤੀ ਹੇਠਾਂ ਡਿਗ ਗਏ | ਇਸ ਤੋਂ ਪਹਿਲਾਂ ਨੀਲਗਿਰੀ ਦੇ ਕੁਲੈਕਟਰ ਐਸ.ਪੀ. ਅਮਿ੍ਤ ਨੇ ਪੁਸ਼ਟੀ ਕੀਤੀ ਸੀ ਕਿ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਵਿਅਕਤੀ ਜੀਵਿਤ ਬਚਿਆ ਹੈ | ਹਵਾਈ ਫੌਜ ਨੇ ਦੱਸਿਆ ਹੈ ਕਿ ਹਵਾਈ ਫੌਜ ਦੇ ਹੈਲੀਕਾਪਟਰ ਐਮ. ਆਈ.-17ਵੀ. ਐਚ. ਨਾਲ ਵਾਪਰੇ ਹਾਦਸੇ ਦੀ ਜਾਂਚ ਲਈ 'ਕੋਰਟ ਆਫ ਇਨਕੁਆਇਰੀ' ਦੇ ਆਦੇਸ਼ ਦਿੱਤੇ ਗਏ ਹਨ | ਇਸ ਹੈਲੀਕਾਪਟਰ ਨੇ ਸਵੇਰੇ 10.30 ਵਜੇ ਕੋਇੰਬਟੂਰ ਨੇੜੇ ਹਵਾਈ ਫੌਜ ਦੇ ਸੁਲੂਰ ਸਟੇਸ਼ਨ ਤੋਂ ਉਡਾਣ ਭਰੀ ਸੀ ਤੇ ਹਾਦਸੇ ਤੋਂ ਬਾਅਦ 12 ਵਜੇ ਕੁਨੂਰ ਫਾਇਰ ਸਟੇਸ਼ਨ ਨੂੰ ਫੋਨ ਆਇਆ ਸੀ | ਘਟਨਾ ਸਥਾਨ 'ਤੇ ਪਹੰੁਚੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਤੇ ਹਵਾਈ ਫੌਜ ਮੁਖੀ ਨੂੰ ਘਟਨਾ ਸਥਾਨ 'ਤੇ ਪਹੰੁਚਣ ਲਈ ਕਿਹਾ | ਰਾਜਨਾਥ ਸਿੰਘ ਨੇ ਦਿੱਲੀ ਵਿਖੇ ਜਨਰਲ ਰਾਵਤ ਦੇ ਘਰ ਵਿਖੇ ਪਹੰੁਚ ਕੇ ਉਨ੍ਹਾਂ ਦੀ ਬੇਟੀ ਨਾਲ ਗੱਲਬਾਤ ਰਾਵਤਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੈਬਨਿਟ ਕਮੇਟੀ ਨੂੰ ਹੈਲੀਕਾਪਟਰ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਜਨਰਲ ਬਿਪਿਨ ਰਾਵਤ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ | ਕੈਬਨਿਟ ਕਮੇਟੀ 'ਚ ਪ੍ਰਧਾਨ ਮੰਤਰੀ ਤੋਂ ਇਲਾਵਾ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਸਨ |
ਆਧੁਨਿਕ ਰੂਸੀ ਹੈਲੀਕਾਪਟਰ ਹੈ ਐਮ.ਆਈ.17ਵੀ5
ਤਾਮਿਲਨਾਡੂ ਦੇ ਕੁਨੂਰ 'ਚ ਹਾਦਸਾਗ੍ਰਸਤ ਹੋਇਆ ਹਵਾਈ ਫ਼ੌਜ ਦਾ ਐਮ.ਆਈ.17ਵੀ5 ਹੈਲੀਕਾਪਟਰ ਸਭ ਤੋਂ ਆਧੁਨਿਕ ਮਿਲਟਰੀ ਆਵਾਜਾਈ ਹੈਲੀਕਾਪਟਰ ਹੈ, ਜੋ ਕਿ 2012 'ਚ ਹਵਾਈ ਫੌਜ 'ਚ ਸ਼ਾਮਿਲ ਹੈ | ਰੂਸ ਦੀ ਹੈਲੀਕਾਪਟਰ ਇਕਾਈ ਕਾਜ਼ਾਨ ਵਲੋਂ ਬਣਾਏ ਗਏ ਇਸ ਹੈਲੀਕਾਪਟਰ 'ਚ ਇਕ ਮੌਸਮੀ ਰਾਡਾਰ ਹੈ ਤੇ ਇਹ ਨਵੀਂ ਪੀੜੀ ਦੇ ਨਾਈਟ ਵਿਜ਼ਨ ਉਪਕਰਨਾਂ ਨਾਲ ਲੈਸ ਹੈ | ਹਾਲਾਂਕਿ ਇਸ ਹੈਲੀਕਾਪਟਰ ਨਾਲ ਪਿਛਲੇ ਦਹਾਕਿਆਂ 'ਚ ਕੁਝ ਹਾਦਸੇ ਵਾਪਰ ਚੁੱਕੇ ਹਨ | ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅਰੁਣਾਚਲ ਪ੍ਰਦੇਸ਼ 'ਚ ਵੀ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ | ਇਹ ਇਕ ਮੀਡੀਅਮ ਲਿਫਟ ਹੈਲੀਕਾਪਟਰ ਹੈ, ਜਿਸ ਨੂੰ ਜਵਾਨਾਂ ਤੇ ਫੌਜ ਦੀ ਆਵਾਜਾਈ, ਰਾਹਤ ਤੇ ਤਲਾਸ਼ੀ ਅਭਿਆਨਾਂ ਲਈ ਵਰਤਿਆ ਜਾਂਦਾ ਹੈ | ਇਸ ਨੂੰ ਹਵਾਈ ਫ਼ੌਜ ਦਾ ਕਾਫੀ ਤਾਕਤਵਰ ਹੈਲੀਕਾਪਟਰ ਮੰਨਿਆ ਜਾਂਦਾ ਹੈ | ਇਸ 'ਚ ਦੋ ਇੰਜਣ ਹਨ ਤੇ ਵੱਡੀਆਂ ਸ਼ਖ਼ਸੀਅਤਾਂ ਵਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ | ਇਸ ਹੈਲੀਕਾਪਟਰ ਦੀ ਵੱਧ ਤੋਂ ਵੱਧ ਰਫ਼ਤਾਰ 250 ਕਿ.ਮੀ./ਘੰਟਾ ਹੈ ਤੇ ਇਹ 6 ਹਜ਼ਾਰ ਮੀਟਰ ਦੀ ਉਚਾਈ ਤੱਕ ਉਡਾਣ ਭਰ ਸਕਦਾ ਹੈ | ਇਕ ਵਾਰ ਈਧਨ ਭਰਨ ਤੋਂ ਬਾਅਦ ਇਹ 580 ਕਿਲੋਮੀਟਰ ਤੱਕ ਸਫ਼ਰ ਕਰ ਸਕਦਾ ਹੈ | ਇਹ ਕਰੀਬ 13 ਹਜ਼ਾਰ ਕਿਲੋ ਭਾਰ ਨਾਲ ਉੱਡ ਸਕਦਾ ਹੈ | ਇਸ 'ਚ ਲਗਪਗ 36 ਹਥਿਆਰਬੰਦ ਜਵਾਨਾਂ ਨੂੰ ਲਿਜਾਇਆ ਜਾ ਸਕਦਾ ਹੈ | ਇਹ ਕਈ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਹੈ |
ਬਾਲੀਵੁੱਡ 'ਚ ਸੋਗ ਦੀ ਲਹਿਰ
ਨਵੀਂ ਦਿੱਲੀ, (ਪੀ. ਟੀ. ਆਈ.)- ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਅਚਾਨਕ ਹੋਈ ਮੌਤ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ | ਉੱਘੀ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ, ਅਦਾਕਾਰ ਅਨਿਲ ਕਪੂਰ, ਅਨੁਪਮ ਖੇਰ, ਕਮਲ ਹਸਨ, ਵਿਵੇਕ ਓਬਰਾਏ, ਕੁਣਾਲ ਕਪੂਰ, ਪਿ੍ਥਵੀਰਾਜ, ਉਰਮਿਲਾ ਮਾਤੋਂਡਕਰ, ਕੰਗਨਾ ਰਣੌਤ, ਲਾਰਾ ਦੱਤਾ ਤੇ ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਵਲੋਂ ਆਪਣੇ ਸੋਗ ਸੁਨੇਹੇ 'ਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਅਸੀਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੇ-ਮਮਤਾ
ਕੋਲਕਾਤਾ, (ਏਜੰਸੀ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੀ.ਡੀ.ਐਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰ ਜਵਾਨਾਂ ਦੀ ਬੇਵਕਤੀ ਮੌਤ ਤੋਂ ਦੁਖੀ ਹਾਂ | ਉਨ੍ਹਾਂ ਟਵੀਟ ਕਰਦਿਆਂ ਕਿਹਾ ਜਨਰਲ ਰਾਵਤ ਅਸੀਂ ਹਮੇਸ਼ਾ ਯਾਦ ਰੱਖਾਂਗੇ, ਜਿਸ ਹਿੰਮਤ ਤੇ ਲਗਨ ਨਾਲ ਤੁਸੀ ਸਾਡੇ ਦੇਸ਼ ਦੀ ਸੇਵਾ ਕੀਤੀ |
ਜਨਰਲ ਰਾਵਤ ਦਾ ਵਿਛੋੜਾ ਦੇਸ਼ ਲਈ ਵੱਡਾ ਨੁਕਸਾਨ-ਡਾ. ਇਕਬਾਲ ਸਿੰਘ
ਜਲੰਧਰ, (ਹਰਵਿੰਦਰ ਸਿੰਘ ਫੁੱਲ)-ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐਸ.) ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੇ ਹੋਰਨਾਂ ਸਾਥੀਆਂ ਦੇ ਅਚਨਚੇਤ ਵਿਛੋੜਾ ਦੇ ਜਾਣ ਨੂੰ ਦੇਸ਼ ਲਈ ਵੱਡਾ ਨੁਕਸਾਨ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਉਨ੍ਹਾਂ ਦੱਸਿਆ ਕਿ ਜਿਸ ਹੈਲੀਕਾਪਟਰ ਵਿਚ ਜਨਰਲ ਰਾਵਤ ਸਫਰ ਕਰ ਰਹੇ ਸਨ, ਉਹ ਫ਼ੌਜ ਦੀਆਂ ਸੁਰੱਖਿਆ ਲੋੜਾਂ ਲਈ ਪੂਰੀ ਤਰ੍ਹਾਂ ਢੁਕਵਾਂ ਹੈ ਤੇ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਜਾਂਚ ਤੋਂ ਬਾਅਦ ਪਤਾ ਲੱਗ ਹੀ ਜਾਏਗਾ ਪਰ ਜਨਰਲ ਰਾਵਤ ਵਲੋਂ ਬਤੌਰ ਸੀ. ਡੀ. ਐਸ. ਲਏ ਗਏ ਫ਼ੈਸਲਿਆਂ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ |
ਚੰਨੀ, ਸੁਖਬੀਰ, ਕੈਪਟਨ ਅਤੇ ਹਰਸਿਮਰਤ ਵਲੋਂ ਦੁੱਖ ਪ੍ਰਗਟ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵੀ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਹਾਦਸੇ 'ਚ ਮਾਰਿਆ ਗਿਆ ਨਾਇਕ ਗੁਰਸੇਵਕ ਸਿੰਘ ਤਰਨ ਤਾਰਨ ਨਾਲ ਸੰਬੰਧਿਤ

ਖਾਲੜਾ, 8 ਦਸੰਬਰ (ਜੱਜਪਾਲ ਸਿੰਘ)-ਹੈਲੀਕਾਪਟਰ ਹਾਦਸੇ 'ਚ ਤਰਨ ਤਾਰਨ ਦੇ ਸਰਹੱਦੀ ਪਿੰਡ ਦੋਦੇ ਸੋਢੀਆਂ ਦੇ ਨਾਇਕ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਹੈ | ਭਾਵੇਂ ਦੇਰ ਸ਼ਾਮ ਤੱਕ ਗੁਰਸੇਵਕ ਦੀ ਪਤਨੀ ਜਸਪ੍ਰੀਤ ਕੌਰ ਤੇ ਹੋਰਾਂ ਨੂੰ ਗੁਰਸੇਵਕ ਸਿੰਘ ਦੀ ਮੌਤ ਹੋਣ ਦੀ ਖ਼ਬਰ ਨਹੀਂ ਦਿੱਤੀ ਗਈ ਸੀ, ਪਰ ਉਨ੍ਹਾਂ ਦੇ ਭਰਾ ਗੁਰਬਖਸ਼ ਸਿੰਘ ਤੇ ਜਸਵਿੰਦਰ ਸਿੰਘ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲ ਗਈ ਸੀ | ਇਸ ਸਬੰਧੀ ਫ਼ੌਜ ਦੇ ਅਧਿਕਾਰੀਆਂ ਵਲੋਂ ਥਾਣਾ ਖਾਲੜਾ ਵਿਖੇ ਗੁਰਸੇਵਕ ਸਿੰਘ ਦੀ ਮੌਤ ਹੋਣ ਬਾਰੇ ਸੂਚਨਾ ਦਿੱਤੀ ਗਈ | ਨਾਇਕ ਗੁਰਸੇਵਕ ਸਿੰਘ (34) ਪੁੱਤਰ ਕਾਬਲ ਸਿੰਘ ਦੇ ਭਰਾ ਗੁਰਬਖਸ਼ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਾਲ 2000 'ਚ ਫ਼ੌਜ ਦੇ 9 ਪੈਰਾ ਸਪੈਸ਼ਲ ਯੂਨਿਟ 'ਚ ਭਰਤੀ ਹੋਇਆ ਸੀ | ਉਸ ਦਾ ਵਿਆਹ 2011 'ਚ ਹੋਇਆ ਸੀ ਤੇ ਉਸ ਦੀਆਂ ਦੋ ਬੱਚੀਆਂ ਸਿਮਰਤਦੀਪ ਕੌਰ (9), ਗੁਰਲੀਨ ਕੌਰ (7) ਤੋਂ ਇਲਾਵਾ ਸਾਢੇ 3 ਸਾਲ ਦਾ ਬੇਟਾ ਫਤਿਹ ਸਿੰਘ ਵੀ ਹੈ | ਗੁਰਸੇਵਕ ਸਿੰਘ 14 ਨਵੰਬਰ ਨੂੰ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ 'ਤੇ ਪਹੁੰਚ ਗਿਆ ਸੀ, ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨਾਇਕ ਗੁਰਸੇਵਕ ਸਿੰਘ ਦੀ ਆਪਣੇ ਘਰ 'ਚ ਇਹ ਆਖ਼ਰੀ ਫੇਰੀ ਹੋਵੇਗੀ | ਗੁਰਸੇਵਕ ਸਿੰਘ ਸੀ.ਡੀ.ਐਸ. ਜਨਰਲ ਬਿਪਿਨ ਰਾਵਤ ਦੇ ਪੀ.ਐਸ.ਓ. ਵਜੋਂ ਤਾਇਨਾਤ ਸੀ | ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਗੁਰਸੇਵਕ ਸਿੰਘ ਦੀ ਮੌਤ 'ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਸਰਕਾਰ ਦੇ ਭੇਜੇ ਖਰੜੇ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਪ੍ਰਵਾਨਗੀ

ਅੱਜ ਹੋਵੇਗਾ ਫ਼ਤਹਿ ਮਾਰਚ ਦਾ ਐਲਾਨ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 8 ਦਸੰਬਰ-ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਵਲੋਂ ਭੇਜੇ (ਸੋਧੇ ਹੋਏ) ਪ੍ਰਸਤਾਵ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ | ਹੁਣ ਇਸ ਖਰੜੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਸਤਖਤ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵਲੋਂ ਅਧਿਕਾਰਕ ਤੌਰ 'ਤੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ | ਕਿਸਾਨ ਜਥੇਬੰਦੀਆਂ ਨੂੰ ਸਰਕਾਰ ਵਲੋਂ ਇਹ ਪ੍ਰਸਤਾਵ ਬੁੱਧਵਾਰ ਰਾਤ ਤੱਕ ਮਿਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਮੋਰਚੇ ਵਲੋਂ ਵੀਰਵਾਰ ਨੂੰ ਅਧਿਕਾਰਕ ਤੌਰ 'ਤੇ ਕਿਸਾਨਾਂ ਨੂੰ ਘਰਾਂ ਨੂੰ ਪਰਤਣ ਦਾ ਸੱਦਾ ਦਿੰਦਿਆਂ ਫ਼ਤਹਿ ਮਾਰਚ ਦਾ ਐਲਾਨ ਕਰ ਦਿੱਤਾ ਜਾਵੇਗਾ | ਫਤਹਿ ਮਾਰਚ ਤਹਿਤ ਦਿੱਲੀ ਦੀਆਂ ਸਰਹੱਦਾਂ ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ ਅਤੇ ਟਿਕਰੀ ਬਾਰਡਰ ਤੋਂ ਕਿਸਾਨ ਇਕੱਠੇ ਘਰਾਂ ਨੂੰ ਪਰਤਣਾ ਸ਼ੁਰੂ ਕਰਨਗੇ |
ਕਮੇਟੀ ਮੈਂਬਰਾਂ ਦੀ ਹੰਗਾਮੀ ਬੈਠਕ
ਸੰਯੁਕਤ ਮੋਰਚੇ ਨੂੰ ਸਰਕਾਰ ਵਲੋਂ ਸੋਧਿਆ ਹੋਇਆ ਖਰੜਾ ਉਮੀਦ ਮੁਤਾਬਿਕ ਮੰਗਲਵਾਰ ਰਾਤ ਨੂੰ ਮਿਲਿਆ, ਜਿਸ ਤੋਂ ਬਾਅਦ ਉਸ ਖਰੜੇ ਦੀ ਭਾਸ਼ਾ 'ਚ ਸੁਧਾਰ ਅਤੇ ਹੋਰ ਛੋਟੀਆਂ-ਮੋਟੀਆਂ ਮੰਗਾਂ ਨੂੰ ਲੈ ਕੇ ਕਮੇਟੀ ਮੈਂਬਰਾਂ ਦੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਹੋਈ | ਦਿੱਲੀ ਦੇ ਕਸਤੁਰਬਾ ਗਾਂਧੀ ਮਾਰਗ ਵਿਖੇ ਸਥਿਤ ਇਕ ਇਮਾਰਤ 'ਚ ਹੋਈ ਮੀਟਿੰਗ 'ਚ ਪੰਜੇ ਕਮੇਟੀ ਮੈਂਬਰ ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ, ਸ਼ਿਵ ਕੁਮਾਰ ਕੱਕਾ, ਗੁਰਨਾਮ ਸਿੰਘ ਚੜੂਨੀ ਅਤੇ ਅਸ਼ੋਕ ਧਾਵਲੇ ਮੌਜੂਦ ਸਨ | ਹਲਕਿਆਂ ਮੁਤਾਬਿਕ ਪੰਜੋਂ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ੂਮ ਕਾਲ ਰਾਹੀਂ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਹੋਈ | ਪਹਿਲਾਂ ਇਸ ਮੀਟਿੰਗ 'ਚ ਗ੍ਰਹਿ ਮੰਤਰੀ ਨੇ ਵੀ ਮੌਜੂਦ ਹੋਣਾ ਸੀ, ਪਰ ਜਦੋਂ ਕਿਸਾਨ ਸਰਕਾਰ ਦੀ ਤਜਵੀਜ਼ ਨੂੰ ਤਕਰੀਬਨ ਮਨਜ਼ੂਰ ਕਰ ਚੁੱਕੇ ਸਨ ਅਤੇ ਕੁਝ ਅੱਖਰੀ ਹੇਰ-ਫੇਰ 'ਤੇ ਹੀ ਗੱਲ ਅਟਕੀ ਸੀ ਤਾਂ ਇਹ ਮੀਟਿੰਗ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਹੀ ਹੋੋਈ | ਤਕਰੀਬਨ ਸਾਢੇ ਤਿੰਨ ਘੰਟੇ ਚੱਲੀ ਮੀਟਿੰਗ 'ਚ ਹੀ ਕਮੇਟੀ ਮੈਂਬਰਾਂ ਨੇ ਖਰੜੇ 'ਤੇ ਸੰਤੁਸ਼ਟੀ ਪ੍ਰਗਟਾ ਦਿੱਤੀ ਸੀ |
ਮੋਰਚੇ ਨੇ ਵੀ ਖਰੜੇ ਨੂੰ ਦਿੱਤੀ ਪ੍ਰਵਾਨਗੀ
5 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ, ਜਿਸ 'ਚ ਪੰਜਾਬ ਦੀਆਂ 32 ਜਥੇਬੰਦੀਆਂ ਸਮੇਤ 40 ਕਿਸਾਨ ਜਥੇਬੰਦੀਆਂ ਸ਼ਾਮਿਲ ਹਨ, ਨੇ ਵੀ ਖਰੜੇ 'ਤੇ ਆਪਣੀ ਰਜ਼ਾਮੰਦੀ ਪ੍ਰਗਟਾ ਦਿੱਤੀ | ਹਾਲਾਂਕਿ ਇਸ ਰਜ਼ਾਮੰਦੀ ਤੋਂ ਪਹਿਲਾਂ ਸਿੰਘੂ ਬਾਰਡਰ 'ਤੇ ਤਕਰੀਬਨ ਢਾਈ ਘੰਟੇ ਲੰਮੀ ਮੀਟਿੰਗ ਚੱਲੀ |
ਪ੍ਰੈੱਸ ਕਾਨਫ਼ਰੰਸ 'ਚ ਸ਼ਾਮਿਲ ਨਹੀਂ ਹੋਏ ਰਾਜੇਵਾਲ
ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੋਂ ਬਾਅਦ ਸ਼ਾਮ 6 ਵਜੇ ਕਮੇਟੀ ਮੈਂਬਰਾਂ ਵਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ 'ਚ ਪੰਜਾਬ ਦੀ ਨੁਮਾਇੰਦਗੀ ਕਰਦੇ ਬਲਬੀਰ ਸਿੰਘ ਰਾਜੇਵਾਲ ਸ਼ਾਮਿਲ ਨਹੀਂ ਹੋਏ | ਹਲਕਿਆਂ ਮੁਤਾਬਿਕ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਹੁਣ ਅੰਦੋਲਨ ਨੂੰ ਖ਼ਤਮ ਕਰਨ ਦੇ ਹੱਕ 'ਚ ਹਨ | ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੁਤਾਬਿਕ ਇਹ ਅੰਦੋਲਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਹੋਰ ਲੰਮਾ ਨਹੀਂ ਖਿੱਚਣਾ ਚਾਹੀਦਾ ਜਦਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਸਰਕਾਰ ਪਹਿਲਾਂ ਪਰਚੇ ਵਾਪਸ ਲਵੇ, ਉਸ ਤੋਂ ਬਾਅਦ ਘਰ ਵਾਪਸੀ ਕੀਤੀ ਜਾਵੇਗੀ | ਕਿਸਾਨ ਹਲਕਿਆਂ ਮੁਤਾਬਿਕ ਰਾਜੇਵਾਲ ਬੁੱਧਵਾਰ ਨੂੰ ਹੀ ਅੰਦੋਲਨ ਵਾਪਸੀ ਦਾ ਐਲਾਨ ਕਰਨ ਦੇ ਹੱਕ 'ਚ ਸਨ, ਪਰ ਜਦੋਂ ਮੋਰਚੇ ਵਲੋਂ ਚਿੱਠੀ ਮਿਲਣ 'ਤੇ ਪੇਚ ਫਸਾ ਦਿੱਤਾ ਗਿਆ ਤਾਂ ਖਫ਼ਾ ਹੋਏ ਰਾਜੇਵਾਲ ਪ੍ਰੈੱਸ ਕਾਨਫ਼ਰੰਸ 'ਚ ਸ਼ਾਮਿਲ ਨਹੀਂ ਹੋਏ |
ਕੀ ਹੈ ਸਰਕਾਰ ਦੇ ਪ੍ਰਸਤਾਵ 'ਚ
ਸਰਕਾਰ ਵਲੋਂ ਭੇਜੇ ਸੋਧੇ ਹੋਏ ਪ੍ਰਸਤਾਵ ਬਾਰੇ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਬਿਨਾਂ ਸ਼ਰਤ ਕੇਸ ਵਾਪਸੀ ਦੀ ਸ਼ਰਤ 'ਤੇ ਰਾਜ਼ੀ ਹੋ ਗਈ ਹੈ | ਸਰਕਾਰ ਵਲੋਂ ਭੇਜੇ ਪ੍ਰਸਤਾਵ 'ਚ ਕਿਹਾ ਗਿਆ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਨੇ ਇਸ ਲਈ ਪੂਰਨ ਸਹਿਮਤੀ ਦੇ ਦਿੱਤੀ ਹੈ ਕਿ ਫੌਰੀ ਪ੍ਰਭਾਵ ਤੋਂ ਸਾਰੇ ਮਾਮਲੇ ਵਾਪਸ ਲਏ ਜਾਣ | ਦੀਪ ਸਿੰਘ ਵਾਲਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਕੇਸ ਵਾਪਸੀ ਸਿਰਫ਼ ਕਿਸਾਨਾਂ ਦੇ ਨਹੀਂ ਸਗੋਂ ਉਨ੍ਹਾਂ ਦੇ ਹਮਾਇਤੀਆਂ ਦੇ ਵੀ ਹੋਣਗੇ | ਪ੍ਰਸਤਾਵ 'ਚ ਇਹ ਵੀ ਕਿਹਾ ਗਿਆ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨਾਲ ਸੰਬੰਧਿਤ ਵਿਭਾਗ ਅਤੇ ਏਜੰਸੀਆਂ ਅਤੇ ਦਿੱਲੀ ਅਤੇ ਹੋਰ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤੋਂ ਵੀ ਅੰਦੋਲਨਕਾਰੀਆਂ 'ਤੇ ਹੋਏ ਸਾਰੇ ਪਰਚੇ ਰੱਦ ਕਰ ਦਿੱਤੇ ਜਾਣਗੇ | ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਮੱੁਖ ਇਤਰਾਜ਼ ਕੇਸ ਵਾਪਸੀ ਨੂੰ ਲੈ ਕੇ ਹੀ ਸੀ | ਕਿਸਾਨ ਜਥੇਬੰਦੀ ਵਿਸ਼ੇਸ਼ ਤੌਰੇ 'ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੂੰ ਖਦਸ਼ਾ ਸੀ ਕਿ ਜਾਟ ਅੰਦੋਲਨ ਵਾਂਗ ਕਿਸਾਨ ਕਿਤੇ ਬਾਅਦ 'ਚੋਂ ਪਰਚੇ ਹੀ ਨਾ ਭੁਗਤਦੇ ਰਹਿਣ | ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਲਈ ਬਣਨ ਵਾਲੀ ਕਮੇਟੀ ਨੂੰ ਲੈ ਕੇ ਸਰਕਾਰ ਨੇ ਸਪੱਸ਼ਟਤਾ ਦਿੰਦਿਆਂ ਕਿਹਾ ਕਿ ਕਿਸਾਨ ਨੁਮਾਇੰਦਿਆਂ 'ਚ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ | ਪ੍ਰਸਤਾਵ ਮੁਤਾਬਿਕ ਕਮੇਟੀ 'ਚ ਕੇਂਦਰ ਸਰਕਾਰ, ਰਾਜ ਸਰਕਾਰ, ਖੇਤੀ ਮਾਹਿਰ ਅਤੇ ਕਿਸਾਨਾਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ | ਕਿਸਾਨ ਜਥੇਬੰਦੀਆਂ ਨੂੰ ਖਦਸ਼ਾ ਸੀ ਕਿ ਕਿਸਾਨਾਂ ਦੇ ਨੁਮਾਇੰਦਿਆਂ ਦੇ ਨਾਂਅ 'ਤੇ ਸਰਕਾਰ ਕਿਤੇ ਅਜਿਹੇ ਕਿਸਾਨ ਆਗੂ ਨਾ ਸ਼ਾਮਿਲ ਕਰੇ ਜੋ ਰੱਦ ਹੋਏ ਖੇਤੀ ਕਾਨੂੰਨਾਂ ਦੇ ਹਮਾਇਤੀ ਹੋਣ | ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਨੇ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਹੈ ਕਿ ਜਿਸ ਫ਼ਸਲ ਦੀ ਐੱਮ.ਐੱਸ.ਪੀ. 'ਤੇ ਜਿੰਨੀ ਸਰਕਾਰੀ ਖ਼ਰੀਦ ਹੋ ਰਹੀ ਹੈ ਉਸ ਨੂੰ ਘਟਾਇਆ ਨਹੀਂ ਜਾਵੇਗਾ | ਕਿਸਾਨਾਂ ਦੇ ਮੁਆਵਜ਼ੇ ਨੂੰ ਲੈ ਕੇ ਤੀਜੇ ਇਤਰਾਜ਼ 'ਚ ਵੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਮੁਆਵਜ਼ੇ ਦੇ ਐਲਾਨ 'ਤੇ ਰਜ਼ਾਮੰਦੀ ਪ੍ਰਗਟਾਈ ਗਈ ਹੈ | ਸਰਕਾਰ ਨੇ ਪ੍ਰਸਤਾਵ 'ਚ ਇਹ ਵੀ ਕਿਹਾ ਕਿ ਬਿਜਲੀ ਸੋਧ ਬਿੱਲ ਮੌਜੂਦਾ ਇਜਲਾਸ 'ਚ ਪੇਸ਼ ਨਹੀਂ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਇਸ ਬਿੱਲ ਨੂੰ ਮੌਜੂਦਾ ਇਜਲਾਸ 'ਚ ਪੇਸ਼ ਕਰਨ ਲਈ ਸੂਚੀਬੱਧ ਕੀਤਾ ਗਿਆ ਸੀ ਪਰ ਹੁਣ ਸਰਕਾਰ ਨੇ ਕਿਹਾ ਹੈ ਕਿ ਬਿਜਲੀ ਬਿੱਲ 'ਚ ਕਿਸਾਨਾਂ 'ਤੇ ਅਸਰ ਪਾਉਣ ਵਾਲੀਆਂ ਸਾਰੀਆਂ ਧਾਰਾਵਾਂ 'ਤੇ ਪਹਿਲੇ ਸਾਰੇ ਹਿਤਧਾਰਕਾਂ | ਸੰਯੁਕਤ ਕਿਸਾਨ ਮੋਰਚੇ ਨਾਲ ਚਰਚਾ ਕੀਤੀ ਜਾਵੇਗੀ, ਉਸ ਤੋਂ ਪਹਿਲਾਂ ਇਸ ਨੂੰ ਸੰਸਦ 'ਚ ਪੇਸ਼ ਨਹੀਂ ਕੀਤਾ ਜਾਵੇਗਾ | ਪਰਾਲੀ ਸੰਬੰਧੀ ਕਾਨੂੰਨ ਦੀ ਧਾਰਾ-14 ਅਤੇ 15 'ਚੋਂ ਸਰਕਾਰ ਵਲੋਂ ਕਿਸਾਨਾਂ ਨੂੰ ਮੁਜਰਮਾਨਾ ਦੋਸ਼ ਲਾਉਣ ਤੋਂ ਪਹਿਲਾਂ ਹੀ ਮੁਕਤ ਕਰ ਦਿੱਤਾ ਗਿਆ ਹੈ |
ਅੱਜ ਸਿੰਘੂ ਬਾਰਡਰ ਦੀ ਸਟੇਜ ਤੋਂ ਕੀਤਾ ਜਾਵੇਗਾ ਸਟੇਜ ਖ਼ਤਮ ਕਰਨ ਦਾ ਐਲਾਨ
ਸਰਕਾਰ ਵਲੋਂ ਭੇਜੇ ਖਰੜੇ ਦੀ ਮਨਜ਼ੂਰੀ ਤੋਂ ਬਾਅਦ ਤਕਰੀਬਨ ਤੈਅ ਹੋਏ ਪ੍ਰੋਗਰਾਮ ਮੁਤਾਬਿਕ ਵੀਰਵਾਰ 12 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ, ਜਿਸ ਤੋਂ ਬਾਅਦ ਸਿੰਘੂ ਬਾਰਡਰ ਦੀ ਸਟੇਜ ਤੋਂ ਹੀ ਸਟੇਜ ਖ਼ਤਮ ਕਰਨ ਅਤੇ ਫ਼ਤਹਿ ਮਾਰਚ ਦਾ ਐਲਾਨ ਕੀਤਾ ਜਾਵੇਗਾ |

ਸ਼ੋਪੀਆਂ ਮੁਕਾਬਲੇ ਵਿਚ ਲਸ਼ਕਰ ਦੇ 3 ਅੱਤਵਾਦੀ ਹਲਾਕ

ਸ੍ਰੀਨਗਰ, 8 ਦਸੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆਂ ਬਲਾਂ ਨਾਲ ਬੁੱਧਵਾਰ ਸ਼ਾਮ ਹੋਏ ਮੁਕਾਬਲੇ ਦੌਰਾਨ ਲਸ਼ਕਰ ਦੇ ਹਿੱਟ-ਸਕਾਡ ਟੀ.ਆਰ.ਐਫ. ਦੇ 3 ਅੱਤਵਾਦੀ ਮਾਰੇ ਗਏ ਹਨ | ਸੂਤਰਾਂ ਅਨੁਸਾਰ ਸ਼ੋਪੀਆਂ ਦੇ ਚੱਕ-ਏ-ਚੋਲਾਨ ਪਿੰਡ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਪੱਕੀ ਸੂਚਨਾ ਮਿਲਣ 'ਤੇ ਅੱਜ ਸਵੇਰੇ ਫ਼ੌਜ ਦੀ 34 ਆਰ.ਆਰ. ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਸੀ.ਆਰ.ਪੀ.ਐਫ. ਵਲੋਂ ਸਾਂਝੀ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ ਗਈ, ਇਸ ਦੌਰਾਨ ਜਦੋਂ ਸੁਰੱਖਿਆ ਬਲਾਂ ਦੇ ਜਵਾਨ ਅੱਤਵਾਦੀਆਂ ਦੇ ਟਿਕਾਣੇ ਨੇੜੇ ਪੁੱਜੇ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ |
ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ ਅੱਤਵਾਦੀਆਂ ਦੀ ਫਰਾਰ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਪ੍ਰੇਰਿਆ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ | ਮੁਕਾਬਲੇ ਦੌਰਾਨ ਦੁਪਹਿਰ ਤੱਕ ਇਕ ਅੱਤਵਾਦੀ ਮਾਰਿਆ ਗਿਆ ਅਤੇ ਸੁਰੱਖਿਆ ਬਲਾਂ ਨੇ ਬਚੇ ਅੱਤਵਾਦੀ ਨੂੰ ਮੁੜ ਆਤਮ-ਸਮਰਪਣ ਦਾ ਮੌਕਾ ਦਿੱਤਾ ਪਰ ਉਹ ਲਗਾਤਾਰ ਗੋਲੀਬਾਰੀ ਕਰਦੇ ਰਹੇ, ਅਖੀਰ ਸ਼ਾਮ ਤੱਕ ਕਈ ਘੰਟੇ ਚਲੇ ਇਸ ਮੁਕਾਬਲੇ ਦੌਰਾਨ ਬਚੇ ਦੋਵੇਂ ਅੱਤਵਾਦੀ ਵੀ ਮਾਰੇ ਗਏ | ਪੁਲਿਸ ਨੇ ਤਲਾਸੀ ਦੌਰਾਨ ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ ਇਕ ਏ.ਕੇ. ਰਾਈਫਲ, 2 ਪਿਸਤੌਲ ਤੇ ਹੋਰ ਅਸਲ੍ਹਾ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਆਮਿਰ ਹੁਸੈਨ ਗਨਾਈ ਵਾਸੀ ਚੱਕ-ਚੌਲਾਨ, ਰਈਸ ਅਹਿਮਦ ਮੀਰ ਕਾਪਰਨ ਸ਼ੋਪੀਆਂ ਤੇ ਹਸੀਬ ਯੂਸਿਫ ਡਾਰ ਖੁਡਵਾਨੀ (ਕੁਲਗਾਮ) ਵਜੋਂ ਦੱਸੀ ਹੈ |

ਕਾਊਾਟਰ ਇੰਸਰਜੈਂਸੀ ਵਾਰ-ਆਪ੍ਰੇਸ਼ਨ 'ਚ ਮਾਹਰ ਸਨ ਸੀ.ਡੀ.ਐਸ. ਜਨਰਲ ਬਿਪਿਨ ਰਾਵਤ

ਦੇਸ਼ 'ਚ ਪਹਿਲੀ ਵਾਰ ਰੱਖਿਆ ਸੈਨਾਵਾਂ ਦੇ ਮੁਖੀ ਬਣਾਏ ਗਏ ਸੀ.ਡੀ.ਐਸ. ਜਨਰਲ ਬਿਪਿਨ ਰਾਵਤ 3 ਸਾਲ ਤੱਕ ਫ਼ੌਜ ਦੇ 27ਵੇਂ ਮੁਖੀ ਰਹਿ ਚੁੱਕੇ ਹਨ | ਉਨ੍ਹਾਂ ਦਾ ਜਨਮ 16 ਮਾਰਚ 1958 ਨੂੰ ਉੱਤਰਾਖੰਡ ਦੇ ਪੌੜੀ 'ਚ ਗੜਵਾਲੀ ਰਾਜਪੂਤ ਪਰਿਵਾਰ 'ਚ ਹੋਇਆ | 16 ਦਸੰਬਰ 1978 'ਚ ਉਨ੍ਹਾਂ ਨੂੰ 11 ਗੋਰਖਾ ਰਾਈਫਲਜ਼ ਦੀ 5 ਬਟਾਲੀਅਨ 'ਚ ਕਮਿਸ਼ਨ ਮਿਲਿਆ ਤੇ 1 ਸਤੰਬਰ 2016 ਨੂੰ ਉਹ ਫੌਜ ਮੁਖੀ ਬਣੇ | 30 ਦਸੰਬਰ 2019 ਨੂੰ ਜਨਰਲ ਰਾਵਤ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐਸ.) ਨਿਯੁਕਤ ਹੋਏ | ਫੌਜ 'ਚ ਚਾਰ ਦਹਾਕੇ ਤੱਕ ਕਈ ਅਹੁਦਿਆਂ 'ਤੇ ਕੰਮ ਕਰ ਚੁੱਕੇ ਸੀ.ਡੀ.ਐਸ. ਜਨਰਲ ਬਿਪਿਨ ਰਾਵਤ ਕਾਊਾਟਰ ਇੰਸਰਜੈਂਸੀ ਵਾਰਫੇਅਰ-ਆਪ੍ਰੇਸ਼ਨਜ਼ ਦੇ ਮਾਹਿਰ ਸਨ | 2016 'ਚ ਉਨ੍ਹਾਂ ਦੀ ਅਗਵਾਈ 'ਚ ਹੀ ਫੌਜ ਨੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਸਰਜੀਕਲ ਸਟ੍ਰਾਈਕ ਕੀਤੀ ਸੀ | ਜਨਰਲ ਰਾਵਤ ਨੇ ਫੌਜ 'ਚ ਸੇਵਾ ਦੌਰਾਨ ਪਾਕਿ-ਚੀਨ ਸਰਹੱਦ ਤੋਂ ਇਲਾਵਾ ਉੱਤਰ-ਪੂਰਬ 'ਚ ਲੰਬੇ ਸਮੇਂ ਤੱਕ ਸੇਵਾਵਾਂ ਨਿਭਾਈਆਂ | ਜਨਰਲ ਰਾਵਤ ਸਭ ਤੋਂ ਪਹਿਲਾਂ ਕਸ਼ਮੀਰ ਵਾਦੀ 'ਚ ਨੈਸ਼ਨਲ ਰਾਈਫਲਸ 'ਚ ਬਿ੍ਗੇਡੀਅਰ ਬਣੇ ਤੇ ਉਸ ਤੋਂ ਬਾਅਦ ਉਨ੍ਹਾਂ ਮੇਜਰ ਜਨਰਲ ਵਜੋਂ ਇਨਫੈਂਟਰੀ ਡਵੀਜ਼ਨ ਦੀ ਕਮਾਨ ਸੰਭਾਲੀ | ਭਾਰਤ-ਚੀਨ ਸਰਹੱਦ 'ਤੇ ਬਿਪਿਨ ਰਾਵਤ ਨੇ ਕਰਨਲ ਦੇ ਤੌਰ 'ਤੇ ਇਨਫੈਂਟਰੀ ਬਟਾਲੀਅਨ ਦੀ ਕਮਾਨ ਸੰਭਾਲੀ | ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.) 'ਚ 'ਸਵਾਰਡ ਆਫ ਆਨਰ' ਨਾਲ ਸਨਮਾਨਿਤ ਬਿਪਿਨ ਰਾਵਤ ਦੱਖਣੀ ਕਮਾਂਡ ਦੀ ਅਗਵਾਈ ਕਰ ਚੁੱਕੇ ਹਨ | ਪਾਕਿਸਤਾਨ ਨਾਲ ਲਗਦੀ ਪੱਛਮੀ ਸਰਹੱਦ 'ਤੇ ਮੈਕੇਨਾਈਜ਼ਡ-ਵਾਰਫੇਅਰ ਦੇ ਨਾਲ-ਨਾਲ ਉਨ੍ਹਾਂ ਹਵਾਈ ਫੌਜ ਤੇ ਜਲ ਸੈਨਾ ਦਰਮਿਆਨ ਬਿਹਤਰ ਤਾਲਮੇਲ ਨਿਭਾਇਆ |

ਮੋਦੀ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ 'ਤੇ ਵਧਾਈ

ਨਵੀਂ ਦਿੱਲੀ, 8 ਦਸੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ 94ਵੇਂ ਜਨਮ ਦਿਨ 'ਤੇ ਸੁਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਨੂੰ ਇਕ ਸਤਿਕਾਰਤ ਰਾਜ ਨੇਤਾ ਦੱਸਦਿਆ ਸ਼ਲਾਘਾ ਕੀਤੀ | ਮੋਦੀ ਨੇ ਟਵੀਟ ਕਰ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਦਾ ਸਭ ਤੋਂ ਵੱਡਾ ਸਤਿਕਾਰਤ ਰਾਜ ਨੇਤਾ ਦੱਸਦਿਆ ਕਿਹਾ ਹੈ ਕਿ ਉਨ੍ਹਾਂ ਪੰਜਾਬ ਦੀ ਤਰੱਕੀ ਖਾਸ ਕਰਕੇ ਸਮਾਜ ਦੇ ਪੱਛੜੇ ਵਰਗ ਦੀ ਤਰੱਕੀ ਲਈ ਸਖ਼ਤ ਮਿਹਨਤ ਕੀਤੀ ਹੈ | ਉਹ ਦੇਸ਼ ਦੇ ਸਭ ਤੋਂ ਸੀਨੀਅਰ ਰਾਜਨੇਤਾਵਾਂ 'ਚੋਂ ਇਕ ਹਨ ਅਤੇ ਪੰਜਾਬ 'ਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ |

ਦਿੱਲੀ ਵਿਚ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਣਾਉਣ ਦੀ ਮੰਗ

ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲੋਕ ਸਭਾ 'ਚ ਸਿਫਰ ਕਾਲ ਦੌਰਾਨ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੇ ਜਸਬੀਰ ਸਿੰਘ ਡਿੰਪਾ ਅਤੇ ਭਾਜਪਾ ਦੇ ਸੰਸਦ ਮੈਂਬਰ ਐੱਸ. ...

ਪੂਰੀ ਖ਼ਬਰ »

ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ

ਬਾਲਾਸੋਰ (ਓਡੀਸ਼ਾ), 8 ਦਸੰਬਰ (ਪੀ. ਟੀ. ਆਈ.)-ਭਾਰਤ ਨੇ ਓਡੀਸ਼ਾ ਦੇ ਤੱਟ 'ਤੇ ਸਥਿਤ ਚਾਂਦੀਪੁਰ ਸੰਗਠਿਤ ਟੈਸਟ ਰੇਂਜ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਹਵਾਈ ਸੰਸਕਰਣ ਦਾ ਸਫਲ ਪ੍ਰੀਖਣ ਕੀਤਾ | ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਸੂਤਰਾਂ ...

ਪੂਰੀ ਖ਼ਬਰ »

ਅਮਰੀਕਾ, ਯੂ.ਕੇ., ਰੂਸ, ਪਾਕਿਸਤਾਨ, ਬੰਗਲਾਦੇਸ਼ ਤੇ ਹੋਰ ਦੇਸ਼ਾਂ ਵਲੋਂ ਸੋਗ ਪ੍ਰਗਟ

ਨਵੀਂ ਦਿੱਲੀ, (ਏਜੰਸੀ)-ਭਾਰਤ ਦੇ ਸੀ.ਡੀ.ਐਸ. ਜਨਰਲ ਬਿਪਿਨ ਰਾਵਤ ਦੇ ਦਿਹਾਂਤ 'ਤੇ ਰੂਸ, ਅਮਰੀਕਾ, ਪਾਕਿਸਤਾਨ, ਬੰਗਲਾਦੇਸ਼, ਫਰਾਂਸ ਸਮੇਤ ਵੱਖ-ਵੱਖ ਦੇਸ਼ਾਂ ਵਲੋਂ ਸੋਗ ਪ੍ਰਗਟ ਕੀਤਾ ਗਿਆ ਹੈ | ਅਮਰੀਕੀ ਦੂਤਘਰ ਨੇ ਜਨਰਲ ਰਾਵਤ ਤੇ ਹਾਦਸੇ 'ਚ ਮਾਰੇ ਗਏ ਹੋਰ ਲੋਕਾਂ ਦੇ ...

ਪੂਰੀ ਖ਼ਬਰ »

ਕਾਂਗਰਸ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਸੰਬੰਧੀ ਸੰਸਦ 'ਚ ਚਰਚਾ 'ਤੇ ਜ਼ੋਰ ਦਿੰਦੀ ਰਹੇਗੀ-ਸੋਨੀਆ ਗਾਂਧੀ

ਨਵੀਂ ਦਿੱਲੀ, 8 ਦਸੰਬਰ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਮਤਾਂ 'ਚ ਵਾਧੇ, ਕਿਸਾਨਾਂ ਦੀਆਂ ਮੰਗਾਂ ਤੇ ਸਰਹੱਦ 'ਤੇ ਤਣਾਅ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਨੂੰ ਦਰਪੇਸ਼ ਚੁਣੌਤੀਆਂ 'ਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX