ਤਾਜਾ ਖ਼ਬਰਾਂ


2024 ਦੀਆਂ ਲੋਕ ਸਭਾ ਚੋਣਾਂ 'ਤੇ ਬੋਲੇ ਗੁਲਾਮ ਨਬੀ ਆਜ਼ਾਦ, ਕਿਹਾ - ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ 300 ਸਾਂਸਦ ਆਉਣਗੇ
. . .  59 minutes ago
ਪੁੰਛ,2 ਦਸੰਬਰ - ਜੰਮੂ-ਕਸ਼ਮੀਰ ਦੇ ਪੁੰਛ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪਾਰਟੀ ਅਗਲੀਆਂ ਆਮ ਚੋਣਾਂ...
ਪਾਕਿਸਤਾਨ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਰੱਖਿਆ, ਸਾਈਬਰ ਸੁਰੱਖਿਆ ਸਹਿਯੋਗ 'ਤੇ ਕੀਤੀ ਚਰਚਾ
. . .  about 1 hour ago
ਇਸਲਾਮਾਬਾਦ, 2 ਦਸੰਬਰ - ਪਾਕਿਸਤਾਨ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਬੁੱਧਵਾਰ ਨੂੰ ਮਾਸਕੋ 'ਚ ਵਿਆਪਕ ਪੱਧਰ 'ਤੇ ਗੱਲਬਾਤ ਕੀਤੀ, ਜਿਸ ਨੂੰ ਬਹੁਤ ਸਾਰੇ ਲੋਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ 'ਚ ਵੱਡੀ ਛਲਾਂਗ ਵਜੋਂ ਦੇਖ ਰਹੇ ਹਨ...
ਅਫ਼ਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨਾਲ ਰੂਸੀ ਜਹਾਜ਼ ਉਤਰਿਆ ਮਾਸਕੋ ਖੇਤਰ ਵਿਚ
. . .  about 1 hour ago
ਮਾਸਕੋ, 2 ਦਸੰਬਰ - ਰੂਸ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਲੈ ਕੇ ਕਾਬੁਲ ਤੋਂ ਤੀਜਾ ਜਹਾਜ਼ ਮਾਸਕੋ ਨੇੜੇ ਚੱਕਾਲੋਵਸਕੀ ਹਵਾਈ ਅੱਡੇ 'ਤੇ ਉਤਰਿਆ ਹੈ, ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ | ਜ਼ਿਕਰਯੋਗ ਹੈ ਕਿ...
ਦੱਖਣੀ ਅਫਰੀਕਾ 'ਚ ਕੋਵਿਡ ਨਾਲ ਸੰਕਰਮਣ ਦੇ ਮਾਮਲਿਆਂ 'ਚ ਹੋਇਆ ਵਾਧਾ
. . .  about 1 hour ago
ਜੋਹਾਨਸਬਰਗ, 2 ਦਸੰਬਰ - ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਪਛਾਣ ਹੋਣ ਤੋਂ ਬਾਅਦ ਦੱਖਣੀ ਅਫਰੀਕਾ 'ਚ ਕੋਵਿਡ ਨਾਲ ਸੰਕਰਮਣ ਦੇ ਮਾਮਲਿਆਂ 'ਚ 403 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਨਫੈਕਸ਼ਨ ਦੀ ਦਰ ਵੀ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਅਤੇ ਸਿੱਧੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 1 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਰਟੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਬਾਅਦ ਆਪਣੀ ਰਿਹਾਇਸ਼ ਤੋਂ ...
ਐੱਸ. ਓ. ਆਈ. ਛੱਡ ਕਾਂਗਰਸ 'ਚ ਗਏ ਪਰਮਿੰਦਰ ਭਾਜਪਾ 'ਚ ਹੋਏ ਸ਼ਾਮਿਲ
. . .  1 day ago
23 ਦੇਸ਼ਾਂ 'ਚ ਮਿਲੇ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ, ਸੰਖਿਆ ਵਧਣ ਦੀ ਸੰਭਾਵਨਾ- ਡਬਲਯੂ. ਐਚ. ਓ.
. . .  1 day ago
ਨਵੀਂ ਦਿੱਲੀ : ਅਮਿਤ ਸ਼ਾਹ ਨੇ ਮਨਜਿੰਦਰ ਸਿੰਘ ਸਿਰਸਾ ਦਾ ਕੀਤਾ ਸਵਾਗਤ
. . .  1 day ago
ਗੁਰੂਗ੍ਰਾਮ: ਪੈਸੇ ਲਈ ਆਪਣੇ ਪਿਤਾ ਦੀ ਹੱਤਿਆ ਦੇ ਮਾਮਲੇ 'ਚ ਨੌਜਵਾਨ ਗ੍ਰਿਫ਼ਤਾਰ
. . .  1 day ago
ਗੁਰੂਗ੍ਰਾਮ, 1ਦਸੰਬਰ-ਹਰਿਆਣਾ ਦੇ ਗੁਰੂਗ੍ਰਾਮ ਕ੍ਰਾਈਮ ਬਰਾਂਚ ਦੇ ਐੱਸ.ਪੀ. ਪ੍ਰੀਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਤਾ ਵਲੋਂ ਆਪਣੇ ਪੁੱਤਰ ਨੂੰ ਪੈਸੇ ਨਾ ਦੇਣ 'ਤੇ ਪੁੱਤਰ ਨੇ ਆਪਣੇ ਪਿਤਾ ਦੀ ਕੈਂਚੀ ਮਾਰ ਕੇ ਹੱਤਿਆ...
ਜਦੋਂ ਤੱਕ ਐੱਮ.ਐੱਸ.ਪੀ. ਦੀਆਂ ਮੰਗਾਂ ਅਤੇ ਦੂਜੇ ਮੁੱਦੇ ਪੂਰੇ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਣ ਵਾਲੇ: ਬਲਕਰਨ ਸਿੰਘ ਬਰਾੜ
. . .  1 day ago
ਸਿੰਘੂ ਬਾਰਡਰ, 1 ਦਸੰਬਰ-ਪੰਜਾਬ ਕਿਸਾਨ ਸੰਗਠਨ ਦੇ ਕਿਸਾਨ ਆਗੂ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਹੁਣ ਵਾਪਸ ਜਾਣ ਵਾਲੇ ਹਨ। ਅਜਿਹੀ ਕੋਈ ਗੱਲ ਨਹੀਂ ਹੈ। ਅਜਿਹੀਆਂ ਅਫ਼ਵਾਹਾਂ 'ਤੇ ਯਕੀਨ..
ਸਿਰਸਾ ਨੇ ਦੱਸੀ ਭਾਜਪਾ ’ਚ ਸ਼ਾਮਿਲ ਹੋਣ ਦੀ ਵਜ੍ਹਾ
. . .  1 day ago
ਨਵੀਂ ਦਿੱਲੀ, 1 ਦਸੰਬਰ-ਭਾਜਪਾ ’ਚ ਸ਼ਾਮਿਲ ਹੋਣ ਦੇ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਸਿੱਖਾਂ ਦੇ ਜਿੰਨੇ ਵੀ ਮੁੱਦੇ ਹਨ ਕਿ ਉਹ ਹੱਲ ਹੋਣੇ ਚਾਹੀਦੇ ਹਨ ਪਰ ਉਹ ਰਾਜਨੀਤੀ...
ਅਰਵਿੰਦ ਕੇਜਰੀਵਾਲ ਨੂੰ 'ਕਾਲਾ ਅੰਗਰੇਜ਼' ਕਹਿਣ 'ਤੇ ਭਖ਼ੀ ਸਿਆਸਤ
. . .  1 day ago
ਨਵੀਂ ਦਿੱਲੀ, 1 ਦਸੰਬਰ-ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 'ਕਾਲਾ ਅੰਗਰੇਜ਼' ਕਹਿਣ 'ਤੇ ਸਿਆਸਤ ਭੱਖ ਗਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ..
ਅਕਾਲੀ ਦਲ ਸੰਯੁਕਤ ਨੂੰ ਝਟਕਾ: ਸੰਗਰੂਰ ਦੇ ਪ੍ਰਮੁੱਖ ਅਹੁਦੇਦਾਰ ਕਾਡਰ ਸਣੇ ਅਕਾਲੀ ਦਲ 'ਚ ਸ਼ਾਮਿਲ
. . .  1 day ago
ਮੰਡੀ ਕਿੱਲ੍ਹਿਆਂਵਾਲੀ, 1 ਦਸੰਬਰ (ਇਕਬਾਲ ਸਿੰਘ ਸ਼ਾਂਤ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਗੜ੍ਹ ਜ਼ਿਲ੍ਹੇ ਸੰਗਰੂਰ 'ਚੋਂ ਪਾਰਟੀ ਦੇ ਪ੍ਰਮੁੱਖ ਅਹੁਦੇਦਾਰ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਿਲ ਹੋ ਗਏ। ਪਿੰਡ ਬਾਦਲ...
ਲੋਹੀਆਂ ਦੁਕਾਨ ਦੀ ਮਾਊਂਟੀ ਦਾ ਦਰਵਾਜ਼ਾ ਤੋੜ ਕੇ ਚੋਰੀ, ਹੋਇਆ 4 ਲੱਖ ਦਾ ਨੁਕਸਾਨ
. . .  1 day ago
ਲੋਹੀਆਂ ਖਾਸ, 1 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੰਘੀ ਰਾਤ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਇੱਕ ਦੁਕਾਨ ਦੀ ਮਾਊਂਟੀ ਦਾ ਦਰਵਾਜ਼ਾ ਤੋੜ ਕੇ ਚੋਰਾਂ ਵਲੋਂ ਅੰਦਰ ਪਏ ਨਕਦ 3,60,000 ਰੁਪਏ ਅਤੇ ਇੱਕ ਸੋਨੇ ਦੀ ਚੇਨ ਸਮੇਤ 4 ਲੱਖ ਦੇ ਕਰੀਬ ਚੋਰੀ ਹੋਣ ਦਾ ਸਨਸਨੀਖੇਜ਼ ਸਮਾਚਾਰ...
ਸੜਕ ਹਾਦਸੇ 'ਚ ਮਹਿਲ ਕਲਾਂ ਦੇ ਨੌਜਵਾਨ ਦੀ ਮੌਤ
. . .  1 day ago
ਮਹਿਲ ਕਲਾਂ, 1 ਦਸੰਬਰ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਕਲਾਂ ਨਾਲ ਸੰਬੰਧਿਤ ਇਕ ਨੌਜਵਾਨ ਦੀ ਕਾਰ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸੰਬੰਧਿਤ...
ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 1ਦਸੰਬਰ-ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ...
ਭਾਜਪਾ ’ਚ ਸ਼ਾਮਿਲ ਹੋਏ ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 1 ਦਸੰਬਰ- ਭਾਜਪਾ ’ਚ ਸ਼ਾਮਿਲ ਹੋਏ ਮਨਜਿੰਦਰ ਸਿੰਘ ਸਿਰਸਾ..
ਬੀ.ਜੇ.ਪੀ.’ਚ ਸ਼ਾਮਲ ਹੋ ਸਕਦੇ ਹਨ ਮਨਜਿੰਦਰ ਸਿੰਘ ਸਿਰਸਾ: ਸੂਤਰ
. . .  1 day ago
ਨਵੀਂ ਦਿੱਲੀ, 1 ਦਸੰਬਰ-ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਕੱਲ੍ਹ ਬੀ.ਜੇ.ਪੀ. ’ਚ ਸ਼ਾਮਲ ਹੋ ਸਕਦੇ ਹਨ...
ਓਮੀਕਰੋਨ ਦੇ ਸੰਦਰਭ ’ਚ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 1ਦਸੰਬਰ-ਅੱਜ ਤੋਂ ਕੌਮਾਂਤਰੀ ਉਡਾਣਾਂ ਦੇ ਜ਼ਰੀਏ ਭਾਰਤ ਆਉਣ ਵਾਲੇ ਯਾਤਰੀਆਂ ਦੇ ਲਈ ਕੋਵਿਡ ਦੇ ਨਵੇਂ ਵੈਰੀਏਂਟ ਦੇ ਸੰਦਰਭ ’ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਤਸਵੀਰਾਂ ਆਈ.ਜੀ.ਆਈ. ਏਅਰਪੋਰਟ ਦੀਆਂ ਹਨ, ਜਿੱਥੇ ਯਾਤਰੀਆਂ...
ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 1ਦਸੰਬਰ- ਮਨਜਿੰਦਰ ਸਿੰਘ ਸਿਰਸਾ ਵਲੋਂ ਡੀ.ਐੱਸ.ਜੀ.ਐੱਮ.ਸੀ. ਦੇ ਅਹੁਦੇ ਤੋਂ ਅਸਤੀਫ਼ਾ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਉਂਟ 'ਤੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਉਣ ...
ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ 'ਤੇ ਚੱਲੀਆਂ ਗੋਲੀਆਂ
. . .  1 day ago
ਮੋਗਾ, 1ਦਸੰਬਰ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ 'ਤੇ ਮੋਟਰਸਾਈਕਲ ਸਵਾਰਾਂ ਨੇ ਉਸ ਵਕਤ ਗੋਲੀਆਂ ਚਲਾ ਦਿੱਤੀਆਂ ਜਦ ਉਹ ਨਾਨਕ ਨਗਰੀ ਆਪਣੇ ਫਾਈਨਾਂਸ ਦੇ ਦਫ਼ਤਰ...
ਸਰਕਾਰ ਜਨਗਣਨਾ ਦੇ ਆਧਾਰ 'ਤੇ ਗਿਣਤੀ ਕਰੇ ਅਤੇ ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ਾ ਦੇਵੇ: ਮਲਿਕਾਰਜੁਨ ਖੜਗੇ
. . .  1 day ago
ਨਵੀਂ ਦਿੱਲੀ, 1 ਦਸੰਬਰ-ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ 'ਬਾਰਡਰ 'ਤੇ ਕਿਸਾਨਾਂ ਦੀ ਮੌਤ ਹੋਈ ਕੀ ਇਸ ਦੀ ਜਾਣਕਾਰੀ ਸਰਕਾਰ ਨੂੰ ਨਹੀਂ ਹੈ? 700 ਲੋਕਾਂ ਦਾ ਜੇਕਰ ਸਰਕਾਰ ਦੇ ਕੋਲ ਆਂਕੜਾ ਨਹੀਂ ਹੈ ਤਾਂ ਸਰਕਾਰ ਨੇ ਕੋਰੋਨਾ ਨਾਲ ਮਰੇ ਲੋਕਾਂ ਦਾ ਆਂਕੜਾ...
ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਹਿੱਤਾਂ ਲਈ ਲਏ ਗਏ ਫ਼ੈਸਲੇ ਬਹੁਤ ਹੀ ਸ਼ਲਾਘਾਯੋਗ ਕਦਮ: ਜ਼ਿਲ੍ਹਾ ਪ੍ਰਭਾਰੀ ਢਿੱਲੋਂ
. . .  1 day ago
ਤਪਾ ਮੰਡੀ,1 ਦਸੰਬਰ (ਪ੍ਰਵੀਨ ਗਰਗ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਹਿੱਤਾਂ ਲਈ ਲਏ ਗਏ ਫ਼ੈਸਲੇ ਬਹੁਤ ਹੀ ਸ਼ਲਾਘਾਯੋਗ ਕਦਮ ਹਨ, ਜਿਸ ਕਰਕੇ ਹਰ ਵਰਗ 'ਚ ਖ਼ੁਸ਼ੀ ਦੀ ਲਹਿਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀ.ਜੇ.ਪੀ ਦੇ ਜ਼ਿਲ੍ਹਾ ਪ੍ਰਭਾਰੀ ਗੁਰਤੇਜ ਸਿੰਘ ....
ਬਾਲੀਵੁੱਡ ਅਦਾਕਾਰ ਬੌਮਣ ਇਰਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 1 ਦਸੰਬਰ (ਹਰਮਿੰਦਰ ਸਿੰਘ,ਜਸਵੰਤ ਸਿੰਘ ਜੱਸ)-ਬਾਲੀਵੁੱਡ ਅਦਾਕਾਰ ਬੌਮਣ ਇਰਾਨੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਹਨ। ਦਰਸ਼ਨ ਕਰਨ ਉਪਰੰਤ ਉਨ੍ਹਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਮੱਘਰ ਸੰਮਤ 553
ਿਵਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਪਹਿਲਾ ਸਫ਼ਾ

12 ਸੰਸਦ ਮੈਂਬਰਾਂ ਦੀ ਮੁਅੱਤਲੀ 'ਤੇ ਸੰਸਦ ਦੇ ਅੰਦਰ ਤੇ ਬਾਹਰ ਹੰਗਾਮਾ

ਵਿਰੋਧੀ ਪਾਰਟੀਆਂ ਨੇ ਦੋਵਾਂ ਸਦਨਾਂ 'ਚੋਂ ਕੀਤਾ ਵਾਕਆਊਟ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 30 ਨਵੰਬਰ-ਰਾਜ ਸਭਾ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਮਾਮਲੇ 'ਚ ਮੰਗਲਵਾਰ ਨੂੰ ਸੰਸਦ ਦੇ ਅੰਦਰ ਤੇ ਬਾਹਰ ਖੂਬ ਹੰਗਾਮਾ ਹੋਇਆ | ਜਿੱਥੇ ਸਰਕਾਰ ਨੇ ਇਸ ਨੂੰ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਮਜਬੂਰੀ 'ਚ ਲਿਆ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਸੰਬੰਧਿਤ ਸੰਸਦ ਮੈਂਬਰਾਂ ਵਲੋਂ ਮੁਆਫ਼ੀਨਾਮੇ ਤੋਂ ਬਾਅਦ ਸਰਕਾਰ ਫ਼ੈਸਲੇ ਦੀ ਸਮੀਖਿਆ ਕਰ ਸਕਦੀ ਹੈ, ਉੱਥੇ ਵਿਰੋਧੀ ਧਿਰਾਂ ਨੇ ਇਕ ਸੁਰ 'ਚ ਮੁਆਫ਼ੀ ਮੰਗਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸੰਸਦ 'ਚ ਜਨਤਾ ਦੀ ਆਵਾਜ਼ ਉਠਾਉਣ ਲਈ ਮੁਆਫ਼ੀ ਨਹੀਂ ਮੰਗਣਗੇ | ਵਿਰੋਧੀ ਧਿਰਾਂ ਨੇ ਸੰਸਦ ਦੇ ਦੋਵਾਂ ਸਦਨਾਂ 'ਚੋਂ ਵਾਕਆਊਟ ਕੀਤਾ ਅਤੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ | ਲੋਕ ਸਭਾ 'ਚ ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਉਠਾਉਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ, ਜਦਕਿ ਰਾਜ ਸਭਾ 'ਚ ਵਿਰੋਧੀ ਧਿਰਾਂ ਦੇ ਵਾਕਆਊਟ ਤੋਂ ਬਾਅਦ ਵੀ ਸਰਕਾਰ ਨੇ ਕੁਝ ਦੇਰ ਸਦਨ ਦੀ ਕਾਰਵਾਈ ਚਲਾਈ ਪਰ ਬਾਅਦ ਦੁਪਹਿਰ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ |
ਬੁੱਧਵਾਰ ਨੂੰ ਟੁੱਟ ਸਕਦਾ ਹੈ ਅੜਿੱਕਾ
ਸੰਸਦ 'ਚ ਬਣ ਆਏ ਅੜਿੱਕੇ ਨੂੰ ਖ਼ਤਮ ਕਰਨ ਲਈ ਚਰਚਾਵਾਂ ਦੇ ਦੌਰ ਵੀ ਚੱਲੇ | ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਮੰਗਲਵਾਰ ਨੂੰ ਆਪਣੇ ਚੈਂਬਰ 'ਚ ਸਰਬ ਪਾਰਟੀ ਮੀਟਿੰਗ ਸੱਦੀ ਗਈ, ਜਿਸ 'ਚ ਸਾਰੀਆਂ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ | ਹਲਕਿਆਂ ਮੁਤਾਬਿਕ ਮੀਟਿੰਗ ਦੌਰਾਨ ਸੱਤਾ ਅਤੇ ਵਿਰੋਧੀ ਧਿਰਾਂ 'ਚ ਅੜਿੱਕਾ ਖ਼ਤਮ ਕਰਨ ਲਈ ਰਜ਼ਾਮੰਦੀ ਵੀ ਬਣ ਗਈ ਸੀ ਪਰ ਮੀਟਿੰਗ ਤੋਂ ਬਾਅਦ ਸਭਾ ਜੁੜਨ 'ਤੇ ਮੁੜ ਹੰਗਾਮਾ ਹੋਣ ਤੋਂ ਬਾਅਦ ਸਪੀਕਰ ਨੇ ਸਭਾ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ | ਰਾਜ ਸਭਾ 'ਚ ਵੀ ਅੜਿੱਕਾ ਖ਼ਤਮ ਕਰਨ ਲਈ ਸਰਕਾਰ ਨੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਅਤੇ ਵਿਰੋਧੀ ਧਿਰਾਂ ਦੀ ਮੌਜੂਦਗੀ ਤੋਂ ਬਿਨਾਂ ਸਦਨ 'ਚ ਕੋਈ ਵਿਧਾਨਿਕ ਕਾਰਜ ਕੱਲ੍ਹ ਤੱਕ ਨਾ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ ਉਪਰਲੇ ਸਦਨ ਦੀ ਕਾਰਵਾਈ ਦੁਪਹਿਰ ਸਵਾ ਦੋ ਵਜੇ ਦਿਨ ਭਰ ਲਈ ਉਠਾ ਦਿੱਤੀ ਗਈ | ਸਰਕਾਰ ਵਲੋਂ ਉਕਤ ਪ੍ਰਸਤਾਵ ਰਾਜ ਸਭਾ ਦੇ ਨੇਤਾ ਪਿਊਸ਼ ਗੋਇਲ ਨੇ ਦਿੱਤਾ, ਜਿਸ ਨੂੰ ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਸਦਨ ਨੇ ਮਨਜ਼ੂਰੀ ਦੇ ਦਿੱਤੀ | ਜ਼ਿਕਰਯੋਗ ਹੈ ਕਿ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਰਾਜ ਸਭਾ 'ਚ ਕੀਤੇ ਅਸੰਸਦੀ ਵਰਤਾਰੇ ਲਈ ਸੋਮਵਾਰ ਨੂੰ (ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਦਿਨ) 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ |
ਮੁਆਫ਼ੀ ਦਾ ਸਵਾਲ ਹੀ ਨਹੀਂ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਵਲੋਂ ਰੱਖੀ ਮੁਆਫ਼ੀ ਦੀ ਸ਼ਰਤ 'ਤੇ ਤਨਜ਼ ਕਰਦਿਆਂ ਸਵਾਲ ਉਠਾਇਆ ਕਿਸ ਗੱਲ ਦੀ ਮੁਆਫ਼ੀ? ਉਨ੍ਹਾਂ ਸਵਾਲੀਆ ਅੰਦਾਜ਼ 'ਚ ਹੀ ਅੱਗੇ ਕਿਹਾ ਕਿ ਸੰਸਦ 'ਚ ਜਨਤਾ ਦੀ ਗੱਲ ਉਠਾਉਣ ਦੀ ਮੁਆਫ਼ੀ ਫਿਰ ਉਸ ਤੋਂ ਬਾਅਦ ਨਾਂਹ 'ਚ ਜਵਾਬ ਦਿੰਦਿਆਂ ਕਿਹਾ ਕਿ ਬਿਲਕੁਲ ਨਹੀਂ? ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਸ ਨੂੰ ਸਰਕਾਰ ਵਲੋਂ ਵਿਰੋਧੀ ਧਿਰਾਂ ਨੂੰ ਡਰਾਉਣ ਦਾ ਨਵਾਂ ਤਰੀਕਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਜੋ ਮੌਕਾ ਮਿਲਦਾ ਹੈ ਇਹ ਉਸ ਨੂੰ ਖੋਹਣ ਦਾ ਨਵਾਂ ਤਰੀਕਾ ਹੈ | ਅਧੀਰ ਰੰਜਨ ਨੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਇੱਥੇ ਜ਼ਮੀਂਦਾਰੀ ਜਾਂ ਰਾਜਾ-ਮਹਾਰਾਜਿਆਂ ਦਾ ਸ਼ਾਸਨ ਹੈ ਕਿ ਅਸੀਂ ਇਨ੍ਹਾਂ ਤੋਂ ਮੁਆਫ਼ੀ ਮੰਗੀਏ | ਉਨ੍ਹਾਂ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਲੋਕਤੰਤਰ ਲਈ ਖ਼ਤਰਾ ਪੈਦਾ ਕਰ ਰਹੀ ਹੈ | ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਵੀ ਮੁਅਤਲੀ ਨੂੰ ਨੇਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਜਿਸ ਮੁੱਦੇ 'ਤੇ ਮੁੱਅਤਲ ਕੀਤਾ ਗਿਆ, ਉਹ ਪਿਛਲੇ ਇਜਲਾਸ ਦਾ ਹੈ | ਹੁਣ ਇਸ ਇਜਲਾਸ 'ਚ ਸੰਸਦ ਮੈਂਬਰਾਂ ਨੂੰ ਮੁਅੱਤਲ ਇਸ ਲਈ ਕੀਤਾ ਗਿਆ ਕਿ ਕਿਤੇ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਪੋਲ ਨਾ ਖੋਲ੍ਹ ਦੇਣ | ਮੁਅੱਤਲ ਸੰਸਦ ਮੈਂਬਰ ਪਿ੍ਅੰਕਾ ਚਤੁਰਵੇਦੀ ਨੇ ਰਾਜ ਸਭਾ ਦੇ ਨੇਮਾਂ ਦੀ ਤਸਵੀਰ ਦੇ ਨਾਲ ਦਲੀਲ ਦਿੰਦਿਆਂ ਸਰਕਾਰ ਦੇ ਕਦਮ ਨੂੰ ਨੇਮਾਂ ਦੀ ਉਲੰਘਣਾ ਕਰਾਰ ਦਿੱਤਾ, ਜਦਕਿ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸਰਕਾਰ ਇਨ੍ਹਾਂ 12 ਸੰਸਦ ਮੈਂਬਰਾਂ ਨੂੰ ਇਜਲਾਸ ਤੋਂ ਬਾਹਰ ਕਰਕੇ ਹੁਣ ਭਾਜਪਾ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਹੁਣ ਸਰਕਾਰ ਅਸਾਨੀ ਨਾਲ ਉਪਰਲੇ ਸਦਨ 'ਚੋਂ ਬਿੱਲ ਪਾਸ ਕਰਵਾ ਸਕੇਗੀ | ਸਿੰਘਵੀ ਨੇ ਸਰਕਾਰ ਦੇ ਇਸ ਕਦਮ ਨੂੰ ਅਲੋਕਤੰਤਰਿਕ, ਗ਼ੈਰ-ਕਾਨੂੰਨੀ ਅਤੇ ਅਸੰਵਿਧਾਨਕ ਕਰਾਰ ਦਿੱਤਾ |

ਸੰਸਦ ਮੈਂਬਰਾਂ ਨੂੰ ਕੋਈ ਪਛਤਾਵਾ ਨਹੀਂ, ਰੱਦ ਨਹੀਂ ਹੋਵੇਗਾ ਮੁਅੱਤਲੀ ਦਾ ਫ਼ੈਸਲਾ-ਨਾਇਡੂ

12 ਰਾਜ ਸਭਾ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਮਾਮਲੇ 'ਚ ਵਿਰੋਧੀ ਧਿਰਾਂ ਨੇ ਮੰਗਲਵਾਰ ਨੂੰ ਸਾਂਝੀ ਰਣਨੀਤਕ ਬੈਠਕ ਕੀਤੀ | ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਚੈਂਬਰ 'ਚ ਹੋਈ ਬੈਠਕ 'ਚ ਕੁੱਲ 15 ਪਾਰਟੀਆਂ ਸ਼ਾਮਿਲ ਹੋਈਆਂ, ਜਿਨ੍ਹਾਂ 'ਚ ਡੀ.ਐੱਮ.ਕੇ., ਨੈਸ਼ਨਲ ਕਾਨਫ਼ਰੰਸ, ਸ਼ਿਵ ਸੈਨਾ, ਸੀ.ਪੀ.ਆਈ., ਸੀ.ਪੀ.ਆਈ. (ਐੱਮ), ਆਰ.ਜੇ.ਡੀ., ਆਈ.ਯੂ.ਐੱਮ.ਯੂ., ਐੱਲ.ਜੇ.ਡੀ., ਆਰ.ਐੱਸ.ਪੀ., ਟੀ.ਆਰ.ਐੱਸ, ਕੇਰਲ ਕਾਂਗਰਸ, ਵੀ.ਸੀ.ਕੇ. ਅਤੇ ਐੱਮ.ਡੀ.ਐੱਮ.ਕੇ. ਸ਼ਾਮਿਲ ਹੋਈਆਂ | ਹਾਲਾਂਕਿ ਮੀਟਿੰਗ 'ਚ ਟੀ.ਐੱਮ.ਸੀ. ਸ਼ਾਮਿਲ ਨਹੀਂ ਹੋਈ ਪਰ ਗਾਂਧੀ ਦੇ ਬੁੱਤ ਅੱਗੇ ਕੀਤੇ ਪ੍ਰਦਰਸ਼ਨ 'ਚ ਉਹ ਸ਼ਾਮਿਲ ਹੋਈ | ਬੈਠਕ ਤੋਂ ਬਾਅਦ ਖੜਗੇ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਨੇ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨਾਲ ਵੀ ਮੁਲਾਕਾਤ ਕੀਤੀ ਅਤੇ ਮੁਅੱਤਲੀ ਵਾਪਸ ਲੈਣ ਲਈ ਕਿਹਾ ਪਰ ਨਾਇਡੂ ਨੇ ਅਪੀਲ ਖਾਰਜ ਕਰਦਿਆਂ ਕਿਹਾ ਕਿ ਸੰਸਦ ਮੈਂਬਰਾਂ ਦੇ ਰਵੱਈਏ 'ਚ ਕੋਈ ਵੀ ਪਛਤਾਵਾ ਨਹੀਂ ਹੈ | ਇਸ ਲਈ ਉਹ ਮੁਅੱਤਲੀ ਦੇ ਫ਼ੈਸਲੇ ਨੂੰ ਰੱਦ ਨਹੀਂ ਕਰਨਗੇ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਮਜਬੂਰੀ 'ਚ ਮੁਅੱਤਲੀ ਦਾ ਇਹ ਮਤਾ ਸਦਨ 'ਚ ਰੱਖਿਆ ਗਿਆ | ਜੋਸ਼ੀ ਨੇ ਕਿਹਾ ਕਿ ਜੇਕਰ ਇਹ 12 ਸੰਸਦ ਮੈਂਬਰ ਅਜੇ ਵੀ ਆਪਣੇ ਵਰਤਾਅ ਲਈ ਚੇਅਰਮੈਨ ਅਤੇ ਸਦਨ ਤੋਂ ਮੁਆਫ਼ੀ ਮੰਗਣ ਤਾਂ ਸਰਕਾਰ ਵੀ ਆਪਣੇ ਫ਼ੈਸਲੇ ਦੀ ਸਮੀਖਿਆ ਕਰ ਸਕਦੀ ਹੈ | ਜੋਸ਼ੀ ਨੇ ਕਿਹਾ ਕਿ ਸਰਕਾਰ ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹੈ |

ਨੌਜਵਾਨਾਂ ਨੂੰ ਸਿੱਖ ਫਲਸਫੇ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ-ਧਾਮੀ

ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਹੋਰ ਸੁਧਾਰ ਕੀਤੇ ਜਾਣਗੇ
ਜਸਪਾਲ ਸਿੰਘ

ਜਲੰਧਰ, 30 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨਾਂ ਅੰਦਰ ਵਧ ਰਹੀ ਨਸ਼ਿਆਂ ਦੀ ਪ੍ਰਵਿਰਤੀ, ਪਤਿਤਪੁਣੇ ਅਤੇ ਸਮਾਜਿਕ ਬੁਰਾਈਆਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਫਲਸਫੇ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ | ਇਹ ਵਿਚਾਰ ਉਨ੍ਹਾਂ ਅੱਜ ਇੱਥੇ 'ਅਜੀਤ' ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਸਦਾਚਾਰਕ ਕਦਰਾਂ-ਕੀਮਤਾਂ ਤੋਂ ਦੂਰ ਹੋਣਾ ਸਮਾਜ ਅੰਦਰ ਆਏ ਨਿਘਾਰ ਦਾ ਇਕ ਵੱਡਾ ਕਾਰਨ ਹੈ ਤੇ ਅੱਜ ਲੋੜ ਇਨ੍ਹਾਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਕੇ ਉਨ੍ਹਾਂ ਦਾ ਸਹੀ ਮਾਰਗ ਦਰਸ਼ਨ ਕਰਨ ਦੀ ਹੈ | ਜਿਸ ਸੰਬੰਧੀ ਸ਼੍ਰੋਮਣੀ ਕਮੇਟੀ ਭਵਿੱਖ 'ਚ ਆਪਣੀ ਜ਼ਿੰਮੇਵਾਰੀ ਹੋਰ ਵੀ ਅਸਰਦਾਰ ਢੰਗ ਨਾਲ ਨਿਭਾਏਗੀ ਤੇ ਗੁਰਮਤਿ ਸਿਧਾਂਤਾਂ ਨੂੰ ਘਰ-ਘਰ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਹੋਰ ਸੁਧਾਰ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਗੁਰੂ ਘਰਾਂ ਦਾ ਕੰਮਕਾਜ ਪਾਰਦਰਸ਼ੀ ਢੰਗ ਨਾਲ ਕਰਨ ਅਤੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੀ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ 'ਅਜੀਤ' ਭਵਨ ਵਿਖੇ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇਕ ਨੁਮਾਇੰਦਾ ਜਥੇਬੰਦੀ ਹੈ, ਜਿਸ ਨੇ ਹਮੇਸ਼ਾਂ ਸਿੱਖ ਸਮਾਜ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਲਈ ਕੰਮ ਕੀਤਾ ਹੈ | ਪਿਛਲੇ ਸਮੇਂ ਦੌਰਾਨ ਕੋਰੋਨਾ ਕਾਲ 'ਚ ਮਨੁੱਖਤਾ ਦੀ ਕੀਤੀ ਗਈ ਸੇਵਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਹਸਪਤਾਲਾਂ ਅਤੇ ਗੁਰਦੁਆਰਿਆਂ 'ਚ ਜਿੱਥੇ ਆਕਸੀਜਨ ਦੇ ਲੰਗਰ ਲਗਾਏ ਗਏ, ਉੱਥੇ ਵਿਸ਼ੇਸ਼ ਕੋਵਿਡ ਸੈਂਟਰ ਬਣਾ ਕੇ ਲੋੜਵੰਦਾਂ ਦੀ ਸੇਵਾ ਵੀ ਕੀਤੀ ਗਈ | ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਲਈ ਪਾਸਪੋਰਟ ਸਮੇਤ ਹੋਰਨਾਂ ਸਖ਼ਤ ਸ਼ਰਤਾਂ ਨੂੰ ਨਰਮ ਕੀਤੇ ਜਾਣ ਦੀ ਲੋੜ ਹੈ ਤੇ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਇਕ ਵਫ਼ਦ ਵਲੋਂ ਸਰਕਾਰ ਨਾਲ ਜਲਦ ਮੁਲਾਕਾਤ ਕੀਤੀ ਜਾਵੇਗੀ | ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਕਾਰਜਕਾਲ ਨੂੰ ਇਕ ਸਾਲ ਤੋਂ ਵਧਾਉਣ ਸਬੰਧੀ ਪੁੱਛੇ ਸਵਾਲ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਦੇ ਅਹੁਦੇ ਦੀ ਮਿਆਦ ਘੱਟੋ-ਘੱਟ 2 ਸਾਲ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਕ ਸਾਲ 'ਚ ਤਾਂ ਉਸ ਨੂੰ ਕੁਝ ਸਮਝ ਹੀ ਨਹੀਂ ਆਉਂਦੀ ਕਿ ਉਸ ਨੇ ਕਰਨਾ ਕੀ ਹੈ? ਤੇ ਜਦੋਂ ਸਮਝ ਆਉਂਦੀ ਹੈ, ਉਸ ਸਮੇਂ ਤੱਕ ਮਿਆਦ ਖਤਮ ਹੋ ਚੁੱਕੀ ਹੁੰਦੀ ਹੈ | ਚੋਣਾਂ ਮੌਕੇ ਸਿੱਖ ਆਗੂਆਂ ਵਲੋਂ ਇਕ ਦੂਸਰੇ ਖਿਲਾਫ਼ ਕੀਤੀ ਜਾਂਦੀ ਦੂਸ਼ਣਬਾਜ਼ੀ ਨੂੰ ਵੀ ਸਿੱਖ ਕੌਮ ਲਈ ਘਾਤਕ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਿੱਖਾਂ ਦਾ ਕੌਮਾਂਤਰੀ ਪੱਧਰ 'ਤੇ ਅਕਸ ਖਰਾਬ ਹੁੰਦਾ ਹੈ ਤੇ ਸਿੱਖੀ ਨੂੰ ਵੀ ਢਾਅ ਲੱਗਦੀ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਬੰਧ 'ਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੁੰਦਾ ਹੈ ਪਰ ਇਸ ਦੌਰਾਨ ਹੇਠਲੇ ਪੱਧਰ 'ਤੇ ਨਿੱਜੀ ਜੀਵਨ ਸੰਬੰਧੀ ਕੀਤੀਆਂ ਜਾਂਦੀਆਂ ਟੀਕਾ ਟਿੱਪਣੀਆਂ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ | ਇਸ ਮੌਕੇ ਉਨ੍ਹਾਂ ਨਿਹੰਗ ਸਿੰਘਾਂ ਵਲੋਂ ਬੇਅਦਬੀ ਦੇ ਮਾਮਲੇ 'ਚ ਪਿੰਡਾਂ ਦੀਆਂ ਗੁਰਦੁਆਰਾ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਉਣ ਸੰਬੰਧੀ ਕੀਤੇ ਐਲਾਨ ਨਾਲ ਵੀ ਅਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰੱਖਣ ਦੀ ਜ਼ਿੰਮੇਵਾਰੀ ਸੰਬੰਧਿਤ ਕਮੇਟੀ ਦੀ ਹੈ ਤੇ ਅਜਿਹਾ ਕਰਨਾ ਉਨ੍ਹਾਂ ਦਾ ਇਖਲਾਕੀ ਫਰਜ਼ ਹੈ ਪਰ ਬੇਅਦਬੀ ਦੀ ਘਟਨਾ ਨਾਲ ਉਨ੍ਹਾਂ ਨੂੰ ਜੋੜਨਾ ਸਹੀ ਨਹੀਂ ਹੈ | ਇਸ ਮੌਕੇ ਉਨ੍ਹਾਂ ਪਿਛਲੇ ਸਮੇਂ ਦੌਰਾਨ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਮੰਦਭਾਗੀਆਂ ਦੱਸਦੇ ਹੋਏ ਇਸ ਦਾ ਵੱਡਾ ਕਾਰਨ ਕਾਨੂੰਨ ਵਿਚਲੀਆਂ ਖਾਮੀਆਂ ਨੂੰ ਦੱਸਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ 'ਚ ਸਜ਼ਾ ਬਹੁਤ ਘੱਟ ਹੋਣ ਕਾਰਨ ਲੋਕਾਂ ਦਾ ਹੌਂਸਲਾ ਵਧਦਾ ਹੈ | ਉਨ੍ਹਾਂ ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਉਮਰ ਕੈਦ ਸਮੇਤ ਹੋਰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਖ਼ਤ ਤੇ ਮਿਸਾਲੀ ਸਜ਼ਾਵਾਂ ਨਾਲ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਅਦਾਰਾ 'ਅਜੀਤ' ਵਲੋਂ ਨਿਰਪੱਖ ਪੱਤਰਕਾਰੀ ਦੇ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਦਾਰਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਜ਼ਿੰਮੇਵਾਰੀ ਨਾਲ ਨਿਭਾ ਰਿਹਾ ਹੈ |

ਸਰਕਾਰ ਨੇ ਐਮ.ਐਸ.ਪੀ. 'ਤੇ ਕਮੇਟੀ ਲਈ ਕਿਸਾਨ ਆਗੂਆਂ ਦੇ ਮੰਗੇ ਨਾਂਅ

ਨਵੀਂ ਦਿੱਲੀ, 30 ਨਵੰਬਰ (ਏਜੰਸੀ)- ਕੇਂਦਰ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਸਮੇਤ ਹੋਰ ਮੁੱਦਿਆਂ 'ਤੇ ਚਰਚਾ ਲਈ ਕਮੇਟੀ ਦੇ ਗਠਨ ਲਈ ਸੰਯੁਕਤ ਕਿਸਾਨ ਮੋਰਚਾ ਤੋਂ ਪੰਜ ਨਾਵਾਂ ਦੀ ਮੰਗ ਕੀਤੀ ਹੈ | ਇਸ ਸੰਬੰਧੀ ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਕੇਂਦਰ ਦੀ ਇਸ ਮੰਗ ਸਬੰਧੀ ਫੈਸਲਾ ਸੰਯੁਕਤ ਕਿਸਾਨ ਮੋਰਚਾ ਵਲੋਂ 4 ਦਸੰਬਰ ਦੀ ਮੀਟਿੰਗ 'ਚ ਲਿਆ ਜਾਵੇਗਾ | ਸੰਸਦ ਵਲੋਂ ਤਿੰਨੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਬਿੱਲ ਪਾਸ ਕਰਨ ਦੇ ਇਕ ਦਿਨ ਬਾਅਦ ਹੀ ਕੇਂਦਰ ਵਲੋਂ ਐਮ.ਐਸ.ਪੀ. ਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ 5 ਕਿਸਾਨ ਆਗੂਆਂ ਦੇ ਨਾਵਾਂ ਦੀ ਮੰਗ ਕੀਤੀ ਗਈ ਹੈ | ਦਰਸ਼ਨ ਪਾਲ ਨੇ ਦੱਸਿਆ ਕਿ ਅੱਜ ਕੇਂਦਰ ਨੇ ਕਮੇਟੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਤੋਂ 5 ਨਾਵਾਂ ਦੀ ਮੰਗ ਕੀਤੀ ਹੈ, ਜੋ ਕਿ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਦੇ ਮੁੱਦੇ 'ਤੇ ਵਿਚਾਰ-ਚਰਚਾ ਕਰੇਗੀ | ਉਨ੍ਹਾਂ ਦੱਸਿਆ ਕਿ ਹਾਲੇ ਅਸੀਂ ਨਾਵਾਂ ਸਬੰਧੀ ਫੈਸਲਾ ਨਹੀਂ ਕੀਤਾ ਹੈ | ਇਸ ਸੰਬੰਧੀ ਫੈਸਲਾ 4 ਦਸੰਬਰ ਦੀ ਮੀਟਿੰਗ 'ਚ ਕੀਤਾ ਜਾਵੇਗਾ | ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਬਿਆਨ 'ਚ ਸਪੱਸ਼ਟ ਕੀਤਾ ਹੈ ਕਿ ਲਟਕਦੀਆਂ ਮੰਗਾਂ ਤੇ ਅੰਦੋਲਨ ਦੇ ਭਵਿੱਖ ਸੰਬੰਧੀ ਫੈਸਲਾ ਲੈਣ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਮੀਟਿੰਗ 1 ਦੀ ਬਜਾਏ 4 ਦਸੰਬਰ ਨੂੰ ਕੀਤੀ ਜਾਵੇਗੀ | ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਕਿਸਾਨ ਮੋਰਚਾ ਨਾਲ ਜੁੜੇ ਸੰਗਠਨਾਂ ਵਲੋਂ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ ਤੇ ਕਿਸਾਨ ਅੰਦੋਲਨ ਦੇ ਅਗਲੇ ਕਦਮ ਬਾਰੇ ਫੈਸਲਾ ਪਹਿਲਾਂ ਤੋਂ ਐਲਾਨੀ 4 ਦਸੰਬਰ ਦੀ ਮੀਟਿੰਗ 'ਚ ਲਿਆ ਜਾਵੇਗਾ ਤੇ ਮੀਟਿੰਗ ਦਾ ਸਮਾਂ ਬਦਲਿਆ ਨਹੀਂ ਜਾਵੇਗਾ | ਬਿਆਨ 'ਚ ਦੱਸਿਆ ਗਿਆ ਹੈ ਕਿ ਮੀਟਿੰਗ ਸਿੰਘੂ ਬਾਰਡਰ ਵਿਖੇ ਹੋਵੇਗੀ | ਮੀਟਿੰਗ 'ਚ ਪ੍ਰਧਾਨ ਮੰਤਰੀ ਨੂੰ ਪਹਿਲਾਂ ਲਿਖੇ ਪੱਤਰ 'ਚ ਉਠਾਏ ਗਏ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ ਤੇ ਭਵਿੱਖ ਸਬੰਧੀ ਫੈਸਲੇ ਲਏ ਜਾਣਗੇ | ਬਿਆਨ 'ਚ ਕਿਹਾ ਗਿਆ ਹੈ ਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਬੁੱਧਵਾਰ ਨੂੰ ਬੈਠਕ ਕਰਕੇ ਲਟਕਦੀਆਂ ਮੰਗਾਂ ਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ | ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਤੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਦੱਸਿਆ ਕਿ ਕਿਸਾਨ ਮੋਰਚੇ ਦੀ ਮੀਟਿੰਗ 4 ਦਸੰਬਰ ਨੂੰ ਹੋਵੇਗੀ ਤੇ ਇਸ 'ਚ ਵੱਖ-ਵੱਖ ਸੂਬਿਆਂ ਤੋਂ ਕਿਸਾਨ ਆਗੂ ਸ਼ਮੂਲੀਅਤ ਕਰਨਗੇ | ਕੋਹਾੜ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਭਲਕੇ (ਬੁੱਧਵਾਰ) ਨੂੰ ਕੋਈ ਮੀਟਿੰਗ ਨਹੀਂ ਕੀਤੀ ਜਾਵੇਗੀ | 4 ਦਸੰਬਰ ਦੀ ਮੀਟਿੰਗ 'ਚ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਤੇ ਕੇਂਦਰ ਦੇ ਰੁੱਖ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ |

ਸ਼ਰਤਾਂ ਸਹਿਤ ਘਰ ਵਾਪਸੀ ਦੀ ਸਲਾਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਰੱਖਾਂਗੇ-32 ਕਿਸਾਨ ਜਥੇਬੰਦੀਆਂ

ਖੰਨਾ, 30 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸਿੰਘੂ ਬਾਰਡਰ 'ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਕਿਸਾਨ ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨਾਂ ਦੀ ਸ਼ਰਤਾਂ ਸਹਿਤ ਘਰ ਵਾਪਸੀ ਦੀ ਸਲਾਹ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਰੱਖੀ ਜਾਵੇਗੀ ਤੇ ਇਸ ਬਾਰੇ ਅੰਤਿਮ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ ਹੀ ਕਰੇਗਾ, ਪਰ ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਬਣੀ ਕਮੇਟੀ ਨੂੰ ਸਮਾਂਬੱਧ ਕੀਤਾ ਜਾਵੇ | ਸਾਰੇ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਰੇਲਵੇ ਆਦਿ ਵਲੋਂ ਕਿਸਾਨਾਂ 'ਤੇ ਦਰਜ ਕੇਸ ਵਾਪਸ ਲਏ ਜਾਣ | ਇਨ੍ਹਾਂ 'ਚ ਦਿੱਲੀ 'ਚ 26 ਜਨਵਰੀ ਨੂੰ ਦਰਜ ਕੀਤੇ ਕੇਸ ਵੀ ਸ਼ਾਮਿਲ ਹਨ | ਇਸ ਤੋਂ ਇਲਾਵਾ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ 'ਚ ਵੀ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਬੀ.ਕੇ.ਯੂ. ਦੇ ਆਗੂ ਜੰਗਵੀਰ ਸਿੰਘ ਚੌਹਾਨ ਤੇ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਇਸ ਮੀਟਿੰਗ 'ਚ ਐਮ. ਐਸ. ਪੀ. ਲਈ ਬਣਨ ਵਾਲੀ ਕਮੇਟੀ 'ਚ ਭੇਜੇ ਜਾਣ ਵਾਲੇ 5 ਮੈਂਬਰਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ | ਉਂਜ ਪਤਾ ਲੱਗਾ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਵਲੋਂ ਇਕ ਕਿਸਾਨ ਨੇਤਾ ਅਤੇ ਇਕ ਆਰਥਿਕ ਮਾਹਿਰ ਨੂੰ ਨਾਮਜ਼ਦ ਕੀਤਾ ਜਾਵੇਗਾ ਤੇ ਬਾਕੀ 3 ਮੈਂਬਰ ਦੇਸ਼ ਦੇ ਬਾਕੀ ਸੂਬਿਆਂ ਤੋਂ ਨਾਮਜ਼ਦ ਕੀਤੇ ਜਾਣ ਬਾਰੇ ਚਰਚਾ ਹੋਈ ਹੈ | ਕੁਝ ਸੂਤਰਾਂ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ 'ਚ ਬਹੁਤੀਆਂ ਜਥੇਬੰਦੀਆਂ ਕੁਝ ਸ਼ਰਤਾਂ ਮਨਾ ਕੇ ਘਰ ਵਾਪਸੀ ਲਈ ਸਹਿਮਤ ਸਨ | ਅੱਜ ਦੀ ਮੀਟਿੰਗ ਦੇ ਫ਼ੈਸਲਿਆਂ ਨੂੰ ੂ ਕੱਲ੍ਹ ਦੁਬਾਰਾ ਮੀਟਿੰਗ ਕਰ ਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਰੱਖਿਆ ਜਾਵੇਗਾ ਤੇ ਅੰਤਿਮ ਫ਼ੈਸਲਾ ਲਿਆ ਜਾਵੇਗਾ |

ਆਰ.ਟੀ.-ਪੀ.ਸੀ.ਆਰ. ਅਤੇ ਆਰ.ਏ.ਟੀ. ਟੈਸਟਾਂ ਨਾਲ ਹੋ ਜਾਂਦੀ ਹੈ 'ਓਮੀਕਰੋਨ' ਦੀ ਪਛਾਣ

ਨਵੀਂ ਦਿੱਲੀ, 30 ਨਵੰਬਰ (ਪੀ. ਟੀ. ਆਈ.)-ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕਰੋਨ' ਦੀ ਪਛਾਣ ਆਰ. ਟੀ.-ਪੀ. ਸੀ. ਆਰ. ਅਤੇ ਆਰ. ਏ. ਟੀ. ਟੈਸਟਾਂ ਨਾਲ ਹੋ ਜਾਂਦੀ ਹੈ | ਕੇਂਦਰ ਨੇ ਉਕਤ ਜਾਣਕਾਰੀ ਦਿੰਦਿਆਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਪ੍ਰਭਾਵੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ | ਦੂਜੇ ਪਾਸੇ 'ਹਰ ਘਰ ਦਸਤਕ' ਟੀਕਾਕਰਨ ਮੁਹਿੰਮ ਨੂੰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ | ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੱਖ-ਵੱਖ ਦੇਸ਼ਾਂ 'ਚ ਰਿਪੋਰਟ ਕੀਤੇ ਜਾ ਰਹੇ ਓਮੀਕਰੋਨ ਦੇ ਮਾਮਲਿਆਂ ਸੰਬੰਧੀ ਕੋਵਿਡ-19 ਜਨਤਕ ਸਿਹਤ ਉਪਾਵਾਂ ਅਤੇ ਤਿਆਰੀ ਦੀ ਸਮੀਖਿਆ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇਕ ਉੱਚ-ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਉਨ੍ਹਾਂ ਰਾਜਾਂ ਨੂੰ ਹਵਾਈ ਅੱਡਿਆਂ, ਬੰਦਰਗਾਹਾਂ ਤੇ ਜ਼ਮੀਨੀ ਲਾਂਘਿਆਂ ਰਾਹੀਂ ਦੇਸ਼ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ 'ਤੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ | ਕੋਵਿਡ-19 ਦੇ ਵਿਰੁੱਧ ਇਕ ਸ਼ਕਤੀਸ਼ਾਲੀ ਬਚਾਅ ਵਜੋਂ ਟੀਕਾਕਰਨ ਦੀ ਅਹਿਮ ਭੂਮਿਕਾ ਨੂੰ ਧਿਆਨ 'ਚ ਰੱਖਦੇ ਹੋਏ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾਲ ਨੇ ਕਿਹਾ ਕਿ 'ਹਰ ਘਰ ਦਸਤਕ' ਟੀਕਾਕਰਨ ਮੁਹਿੰਮ ਨੂੰ 100 ਫ਼ੀਸਦੀ ਪਹਿਲੀ ਖੁਰਾਕ 'ਕਵਰੇਜ' ਉਤੇ ਕੇਂਦਰਤ ਕਰਦੇ ਹੋਏ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ, ਜਦੋਂਕਿ ਇਸ ਤਹਿਤ ਦੂਜੀ ਖੁਰਾਕ ਟੀਕਾਕਰਨ ਦੇ 'ਬੈਕਲਾਗ' ਨੂੰ ਵੀ ਪੂਰਾ ਕੀਤਾ ਜਾਵੇਗਾ | ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਸਦ ਨੂੰ ਸੂਚਿਤ ਕਰਦੇ ਹੋਏ ਦੱਸਿਆ ਕਿ ਭਾਰਤ ਨੇ ਹੁਣ ਤੱਕ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਕਿਸੇ ਵੀ ਕੇਸ ਦੀ ਰਿਪੋਰਟ ਨਹੀਂ ਕੀਤੀ ਹੈ |
ਕੋਵਿਡ-19 ਰੋਕਥਾਮ ਉਪਾਵਾਂ 'ਚ 31 ਦਸੰਬਰ ਤੱਕ ਵਾਧਾ

ਕੇਂਦਰ ਨੇ ਓਮੀਕਰੋਨ ਦੇ ਉਭਰਦੇ ਵਿਸ਼ਵ ਵਿਆਪੀ ਖ਼ਤਰੇ ਦੇ ਮੱਦੇਨਜ਼ਰ ਦੇਸ਼-ਵਿਆਪੀ ਕੋਵਿਡ-19 ਰੋਕਥਾਮ ਉਪਾਵਾਂ ਨੂੰ 31 ਦਸੰਬਰ ਤੱਕ ਵਧਾ ਦਿੱਤਾ ਹੈ | ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਰਾਜਾਂ ਨੂੰ ਨਿਰਦੇਸ਼ ਦਿੱਤੇ ਕਿ ਮੌਜੂਦਾ ਕੋਵਿਡ-19 ਤੁਰੰਤ ਤੇ ਪ੍ਰਭਾਵੀ ਰੋਕਥਾਮ ਉਪਾਵਾਂ ਨੂੰ 31 ਦਸੰਬਰ ਤੱਕ ਜਾਰੀ ਰੱਖਿਆ ਜਾਣਾ ਚਾਹੀਦਾ ਹੈ |

ਕੌਮਾਂਤਰੀ ਯਾਤਰੀਆਂ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਅੱਧੀ ਰਾਤ ਤੋਂ ਲਾਗੂ

ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਓਮੀਕਰੋਨ ਤੋਂ ਬਚਾਅ ਲਈ ਕੇਂਦਰ ਸਰਕਾਰ ਵਲੋਂ ਕੌਮਾਂਤਰੀ ਯਾਤਰੀਆਂ ਲਈ ਲਾਗੂ ਕੀਤੇ ਨਵੇਂ ਦਿਸ਼ਾ-ਨਿਰਦੇਸ਼ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਏ ਹਨ, ਜਿਸ ਦੇ ਚਲਦੇ ਯਾਤਰੀਆਂ ਨੂੰ ਹਵਾਈ ਅੱਡਿਆਂ 'ਤੇ 6 ਘੰਟੇ ਤੱਕ ਹੋਰ ਉਡੀਕ ਕਰਨੀ ਪੈ ਸਕਦੀ ਹੈ | ਓਮੀਕਰੋਨ ਦਾ ਅਸਰ ਹਵਾਈ ਸਫ਼ਰ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ | ਕਈ ਏਅਰਲਾਈਨਜ਼ ਕੰਪਨੀਆਂ ਨੇ ਅੰਤਰਰਾਸ਼ਟਰੀ ਮਾਰਗਾਂ ਦੇ ਆਪਣੇ ਕਿਰਾਏ ਵਧਾ ਦਿੱਤੇ ਹਨ | ਭਾਰਤ ਤੋਂ ਅਮਰੀਕਾ, ਬਰਤਾਨੀਆ, ਯੂ.ਏ.ਈ. ਤੇ ਕੈਨੇਡਾ ਵਰਗੇ ਦੇਸ਼ਾਂ ਲਈ ਹਵਾਈ ਕਿਰਾਇਆ ਲਗਪਗ ਦੁੱਗਣੇ ਤੱਕ ਪਹੁੰਚ ਗਿਆ ਹੈ | ਦਿੱਲੀ ਤੋਂ ਦੁਬਈ ਦਾ ਹਵਾਈ ਕਿਰਾਇਆ ਦੁੱਗਣਾ ਹੋ ਕੇ 33 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ, ਜੋ ਪਹਿਲਾਂ 20 ਹਜ਼ਾਰ ਹੁੰਦਾ ਸੀ | ਇਸੇ ਤਰਾਂ ਅਮਰੀਕਾ ਦਾ ਕਿਰਾਇਆ 90 ਹਜ਼ਾਰ ਤੋਂ ਲੈ ਕੇ 1 ਲੱਖ 20 ਹਜ਼ਾਰ ਤੱਕ ਸੀ, ਜੋ ਹੁਣ 1.5 ਲੱਖ ਰੁਪਏ ਹੋ ਗਿਆ ਹੈ | ਇਸੇ ਤਰਾਂ ਦਿੱਲੀ ਤੋਂ ਟੋਰਾਂਟੋ ਦਾ ਕਿਰਾਇਆ 80 ਹਜ਼ਾਰ ਤੋਂ ਵਧ ਕੇ 2 ਲੱਖ 37 ਹਜ਼ਾਰ ਰੁਪਏ ਤੱਕ ਹੋ ਗਿਆ ਹੈ | ਅੰਤਰਰਾਸ਼ਟਰੀ ਹਵਾਈ ਯਾਤਰਾ ਕਰਨ ਵਾਲਿਆਂ ਦੀਆਂ ਪ੍ਰੇਸ਼ਾਨੀਆਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ |


'ਕੋਰੋਨਾ ਦਾ ਨਵਾਂ ਰੂਪ ਬਹੁਤ ਖ਼ਤਰਨਾਕ'

ਜੇਨੇਵਾ (ਸਵਿਟਜ਼ਰਲੈਂਡ), 30 ਨਵੰਬਰ (ਏਜੰਸੀ)-ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਨੇ ਸ਼ੁਰੂਆਤੀ ਸਬੂਤਾਂ ਅਨੁਸਾਰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਬਹੁਤ ਜ਼ਿਆਦਾ ਖ਼ਤਰਨਾਕ ਹੈ ਤੇ ਇਸ ਦੇ ਸੰਪਰਕ 'ਚ ਆਉਣ ਵਾਲੇ ਲੋਕ ਬਹੁਤ ਜਲਦੀ ...

ਪੂਰੀ ਖ਼ਬਰ »

ਚੰਨੀ ਵਲੋਂ ਸਿੱਧੂ ਦੀ ਗੈਰ ਹਾਜ਼ਰੀ 'ਚ ਬਲਾਕ ਪ੍ਰਧਾਨਾਂ ਦੀਆਂ ਮੀਟਿੰਗਾਂ

ਜ਼ਿਲ੍ਹਾ ਪ੍ਰਧਾਨਾਂ ਤੇ ਕਮੇਟੀਆਂ ਸੰਬੰਧੀ ਨਵਜੋਤ ਦੀਆਂ ਤਜਵੀਜ਼ਾਂ ਲਟਕੀਆਂ ਹਰਕਵਲਜੀਤ ਸਿੰਘ ਚੰਡੀਗੜ੍ਹ, 30 ਨਵੰਬਰ-ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਮੌਕੇ ਕਾਂਗਰਸ ਪਾਰਟੀ ਤੇ ਸਰਕਾਰ ਦਰਮਿਆਨ ਤਰੇੜਾਂ ਵਧਦੀਆਂ ਨਜ਼ਰ ਆ ਰਹੀਆਂ ਹਨ | ਮੁੱਖ ਮੰਤਰੀ ਸ. ...

ਪੂਰੀ ਖ਼ਬਰ »

ਮਾਣਹਾਨੀ ਮਾਮਲੇ 'ਚ ਮਾਲਿਆ ਖਿਲਾਫ਼ ਸਜ਼ਾ ਦਾ ਐਲਾਨ 18 ਜਨਵਰੀ ਨੂੰ

ਨਵੀਂ ਦਿੱਲੀ, 30 ਨਵੰਬਰ (ਏਜੰਸੀ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਭਗੋੜੇ ਉਦਯੋਗਪਤੀ ਵਿਜੇ ਮਾਲਿਆ ਨਾਲ ਜੁੜੇ ਮਾਣਹਾਨੀ ਮਾਮਲੇ ਨੂੰ ਜਾਰੀ ਰੱਖਣਾ ਚਾਹੁੰਦੀ ਹੈ, ਜੋ ਆਪਣੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਨਾਲ ਜੁੜੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ...

ਪੂਰੀ ਖ਼ਬਰ »

ਕਿਸਾਨਾਂ ਤੇ ਖੇਤ ਕਾਮਿਆਂ ਦੇ ਕਰਜ਼ੇ ਦੀ ਮੁਕੰਮਲ ਮੁਆਫ਼ੀ ਲਈ ਸਾਂਝੇ ਤੌਰ 'ਤੇ ਰਾਹ ਤਲਾਸ਼ੇ ਜਾਣ-ਚੰਨੀ

ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਚੰਡੀਗੜ੍ਹ, 30 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਨੂੰ ਮੁਕੰਮਲ ਤੌਰ 'ਤੇ ਮੁਆਫ਼ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ...

ਪੂਰੀ ਖ਼ਬਰ »

5 ਦਹਾਕਿਆਂ ਤੋਂ ਕਾਂਗਰਸ ਦੀ ਝੋਲੀ ਪੈਂਦੀ ਪਟਿਆਲਾ ਸ਼ਹਿਰੀ ਸੀਟ ਦੇ ਬਦਲੇ ਸਮੀਕਰਨ

ਮਨਦੀਪ ਸਿੰਘ ਖਰੌੜ ਪਟਿਆਲਾ, 30 ਨਵੰਬਰ-ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ ਪਿਛਲੇ 50 ਸਾਲਾ ਦੌਰਾਨ ਇਥੋਂ ਦੇ ਵੋਟਰਾਂ ਨੇ 8 ਵਾਰ ਕਾਂਗਰਸ ਦੀ ਝੋਲੀ ਪਾਈ ਹੈ, ਜਦਕਿ ਇਸ ਸੀਟ ਤੋਂ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਟਿਆਲਾ ਵਾਸੀਆਂ ਨੇ ਚੁਣਿਆ ਹੈ | ...

ਪੂਰੀ ਖ਼ਬਰ »

2020 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਘਟ ਕੇ 5,579 ਹੋਏ-ਤੋਮਰ

ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ 2020 'ਚ ਕਿਸਾਨਾਂ ਦੀ ਖੁਦਕੁਸ਼ੀ ਦੇ ਮਾਮਲੇ ਇਸ ਤੋਂ ਇਕ ਸਾਲ ਪਹਿਲਾਂ ਦੀ ਤੁਲਨਾ 'ਚ ਘਟ ਕੇ 5,579 ਹੋ ਗਏ ਸਨ | ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦਾ ...

ਪੂਰੀ ਖ਼ਬਰ »

18 ਵਰ੍ਹੇ ਬਾਅਦ ਖੁੱਲ੍ਹਣਗੇ ਮਹਾਰਾਜਾ ਰਣਜੀਤ ਸਿੰਘ 'ਸਮਰ ਪੈਲੇਸ' ਦੇ ਤਾਲੇ

ਇਤਿਹਾਸ ਬਿਆਨ ਕਰਨਗੇ ਫਾਈਬਰ ਦੇ ਬਣੇ ਪੁਤਲੇ ਤੇ ਸਲਾਈਡਜ਼ ਸੁਰਿੰਦਰ ਕੋਛੜ ਅੰਮਿ੍ਤਸਰ, 30 ਨਵੰਬਰ-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ ਵਿਖੇ 84 ਏਕੜ 'ਚ ਲਗਾਏ ਰਾਮ ਬਾਗ਼ ਅਤੇ ਬਾਗ਼ ਵਿਚਲੇ ਸਮਾਰਕਾਂ ਦੀ 15 ਅਕਤੂਬਰ 2004 ਨੂੰ ਸ਼ੁਰੂ ਕੀਤੀ ...

ਪੂਰੀ ਖ਼ਬਰ »

ਐਡਮਿਰਲ ਹਰੀ ਕੁਮਾਰ ਨੇ ਜਲ ਸੈਨਾ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ, 30 ਨਵੰਬਰ (ਪੀ. ਟੀ. ਆਈ.)-ਐਡਮਿਰਲ ਕਰਮਬੀਰ ਸਿੰਘ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਐਡਮਿਰਲ ਆਰ.ਹਰੀ. ਕੁਮਾਰ ਨੇ ਮੰਗਲਵਾਰ ਨੂੰ ਭਾਰਤੀ ਜਲ ਸੈਨਾ ਦੇ ਨਵੇਂ ਮੁੱਖੀ ਵਜੋਂ ਅਹੁਦਾ ਸੰਭਾਲ ਲਿਆ | ਐਡਮਿਰਲ ਹਰੀ ਕੁਮਾਰ ਜਲ ਸੈਨਾ ਦੀ ਵਾਗਡੋਰ ਸੰਭਾਲਣ ਤੋਂ ...

ਪੂਰੀ ਖ਼ਬਰ »

ਸਰਹੱਦੀ ਖੇਤਰਾਂ 'ਚ ਜਨਸੰਖਿਆ ਸੰਤੁਲਨ 'ਚ ਵਿਗਾੜ ਕਾਰਨ ਵਧਾਇਆ ਗਿਆ ਬੀ.ਐਸ.ਐਫ. ਦਾ ਅਧਿਕਾਰ ਖੇਤਰ-ਡੀ. ਜੀ.

ਕਿਹਾ, ਸਰਹੱਦ ਪਾਰ ਤੋਂ ਪੰਜਾਬ ਤੇ ਜੰਮੂ ਕਸ਼ਮੀਰ 'ਚ ਚੀਨੀ ਡਰੋਨਾਂ ਰਾਹੀਂ ਨਸ਼ਾ ਸਪਲਾਈ ਕੀਤਾ ਜਾ ਰਿਹਾ ਨਵੀਂ ਦਿੱਲੀ, 30 ਨਵੰਬਰ (ਪੀ. ਟੀ. ਆਈ.)- ਬੀ. ਐਸ. ਐਫ. ਦੇ ਡਾਇਰੈਕਟਰ ਜਨਰਲ (ਡੀ. ਜੀ.) ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਆਸਾਮ ਅਤੇ ਪੱਛਮੀ ਬੰਗਾਲ ਵਰਗੇ ਸਰਹੱਦੀ ...

ਪੂਰੀ ਖ਼ਬਰ »

ਕਿਤਾਬਾਂ 'ਚ ਸੁਤੰਤਰਤਾ ਸੈਨਾਨੀਆਂ ਦੇ ਗਲਤ ਚਿਤਰਨ ਨੂੰ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ-ਸੰਸਦੀ ਕਮੇਟੀ

ਸਿੱਖ ਤੇ ਮਰਾਠਾ ਇਤਿਹਾਸ ਤੋਂ ਹੋਰ ਤੱਥ ਜੋੜਨ 'ਤੇ ਦਿੱਤਾ ਜ਼ੋਰ ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਇਸ ਗੱਲ ਵੱਲ ਧਿਆਨ ਦਿੰਦਿਆਂ ਕਿ ਕਈ ਇਤਿਹਾਸਕ ਸ਼ਖਸੀਅਤਾਂ ਅਤੇ ਸੁਤੰਤਰਤਾ ਸੈਨਾਨੀਆਂ ਦਾ ਗਲਤ ਤਰੀਕੇ ਨਾਲ ਅਪਰਾਧੀਆਂ ਦੇ ਤੌਰ 'ਤੇ ਚਿਤਰਨ ਕੀਤਾ ਗਿਆ ਹੈ, ਇਕ ...

ਪੂਰੀ ਖ਼ਬਰ »

ਲੋਕ ਸਭਾ 'ਚ ਅੱਜ ਹੋਵੇਗੀ 'ਓਮੀਕਰੋਨ' 'ਤੇ ਚਰਚਾ

'ਓਮੀਕਰੋਨ' ਨੂੰ ਲੈ ਕੇ ਅੱਜ ਲੋਕ ਸਭਾ 'ਚ ਨੇਮ 193 ਤਹਿਤ ਸੰਖੇਪ ਚਰਚਾ ਕੀਤੀ ਜਾਵੇਗੀ | ਕੋਰੋਨਾ ਦੀ ਨਵੀਂ ਕਿਸਮ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਸਰੋਕਾਰਾਂ ਦਰਮਿਆਨ ਇਹ ਚਰਚਾ ਕੀਤੀ ਜਾਵੇਗੀ | ...

ਪੂਰੀ ਖ਼ਬਰ »

ਪਰਮਬੀਰ ਸਿੰਘ ਦੂਸਰੇ ਦਿਨ ਸੀ.ਆਈ.ਡੀ. ਸਾਹਮਣੇ ਪੇਸ਼, ਗ਼ੈਰ-ਜ਼ਮਾਨਤੀ ਵਾਰੰਟ ਰੱਦ

ਮੁੰਬਈ, 30 ਨਵੰਬਰ (ਏਜੰਸੀਆਂ)-ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਅੱਜ ਲਗਾਤਾਰ ਦੂਜੇ ਦਿਨ ਮਹਾਰਾਸ਼ਟਰ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਸਾਹਮਣੇ ਪੇਸ਼ ਹੋਏ ਅਤੇ ਆਪਣੇ ਖ਼ਿਲਾਫ਼ 2 ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਆਪਣਾ ਬਿਆਨ ਦਰਜ ਕਰਵਾਇਆ, ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਖਤਮ ਹੋਣ 'ਤੇ ਵਾਪਸ ਲਏ ਜਾਣਗੇ ਕੇਸ-ਖੱਟਰ

ਚੰਡੀਗੜ੍ਹ, 30 ਨਵੰਬਰ (ਏਜੰਸੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਖੇਤੀ ਕਾਨੂੰਨਾਂ ਵਿਰੁੱਧ ਸਾਲ ਤੋਂ ਚੱਲ ਰਹੇ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਪੁਲਿਸ ਕੇਸ ਵਾਪਸ ਲੈਣ ਦੀ ਕਿਸਾਨਾਂ ਦੀ ਮੰਗ 'ਤੇ ...

ਪੂਰੀ ਖ਼ਬਰ »

ਬੀ.ਐੱਸ.ਐੱਫ. ਦਾ ਅਧਿਕਾਰ ਖੇਤਰ ਵਧਾਉਣ ਬਾਰੇ ਪੰਜਾਬ ਤੇ ਬੰਗਾਲ ਦੇ ਖ਼ਦਸ਼ੇ ਬੇਬੁਨਿਆਦ-ਕੇਂਦਰ

ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਅਤੇ ਪੰਜਾਬ ਸਣੇ ਕੁੱਝ ਰਾਜਾਂ ਦੀਆਂ ਸਰਕਾਰਾਂ ਵਲੋਂ ਕੁਝ ਰਾਜਾਂ ਵਿਚ ਬੀ.ਐੱਸ.ਐੱਫ. ਦਾ ਅਧਿਕਾਰ ਖੇਤਰ ਵਧਾਉਣ ਦੇ ਨੋਟੀਫਿਕੇਸ਼ਨ ਬਾਰੇ ਪ੍ਰਗਟਾਏ ਖਦਸ਼ੇ ਬੇਬੁਨਿਆਦ ਹਨ | ਕੇਂਦਰੀ ...

ਪੂਰੀ ਖ਼ਬਰ »

ਕੇਂਦਰੀ 'ਵਰਸਿਟੀਆਂ 'ਚ ਕੋਰਸਾਂ ਲਈ ਸਾਂਝੀ ਦਾਖ਼ਲਾ ਪ੍ਰੀਖਿਆ ਐਨ.ਟੀ.ਏ. ਰਾਹੀਂ ਲਈ ਜਾਵੇਗੀ

ਨਵੀਂ ਦਿੱਲੀ, 30 ਨਵੰਬਰ (ਏਜੰਸੀ)- ਅਕਾਦਮਿਕ ਸੈਸ਼ਨ 2022-2023 ਤੋਂ ਕੇਂਦਰੀ ਯੂਨੀਵਰਸਿਟੀਆਂ 'ਚ ਅੰਡਰ-ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕੋਰਸਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਟੀ.) ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਰਾਹੀਂ ਲਈ ਜਾਵੇਗੀ | ਇਸ ਸੰਬੰਧੀ ਯੂਨੀਵਰਸਿਟੀ ...

ਪੂਰੀ ਖ਼ਬਰ »

ਮਾਡਲ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਮਰਿਆਦਾ ਦੀ ਉਲੰਘਣਾ ਕਰਨ 'ਤੇ ਪਾਕਿ ਕੂਟਨੀਤਕ ਤਲਬ

ਨਵੀਂ ਦਿੱਲੀ, 30 ਨਵੰਬਰ (ਏਜੰਸੀ)- ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਦੇ ਉੱਚ ਅਧਿਕਾਰੀ (ਚਾਰਜ 'ਡੀ.ਅਫੇਰਜ਼) ਨੂੰ ਤਲਬ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਨੂੰ ਅਣਗੋਲਿਆ ਕਰਕੇ ਇਕ ਪਾਕਿਸਤਾਨੀ ਮਾਡਲ ਤੇ ਕੱਪੜਿਆਂ ਦੇ ਬ੍ਰਾਂਡ ...

ਪੂਰੀ ਖ਼ਬਰ »

ਕੰਗਨਾ ਨੇ ਧਮਕੀਆਂ ਮਿਲਣ ਤੋਂ ਬਾਅਦ ਐਫ. ਆਈ. ਆਰ. ਦਰਜ ਕਰਵਾਈ

ਮੁੰਬਈ, 30 ਨਵੰਬਰ (ਏਜੰਸੀ)-ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਉਸ ਵਲੋਂ ਕਿਸਾਨ ਅੰਦੋਲਨ 'ਤੇ ਕੀਤੇ ਪੋਸਟਾਂ ਕਾਰਨ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਉਸ ਨੇ ਐਫ.ਆਈ.ਆਰ. ਦਰਜ ਕਰਵਾਈ ਹੈ | ਕਿਸਾਨ ਅੰਦੋਲਨ ਦੀ ਲਗਾਤਾਰ ਆਲੋਚਨਾ ਤੇ ਇਸ ਖ਼ਿਲਾਫ਼ ਭੜਕਾਊ ਟਿੱਪਣੀਆਂ ਕਰਨ ...

ਪੂਰੀ ਖ਼ਬਰ »

ਉੱਤਰਾਖੰਡ ਸਰਕਾਰ ਵਲੋਂ ਚਾਰਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਭੰਗ

ਦੇਹਰਾਦੂਨ, 30 ਨਵੰਬਰ (ਏਜੰਸੀ)- ਉੱਤਰਾਖੰਡ ਸਰਕਾਰ ਨੇ ਵਿਵਾਦਤ ਚਾਰਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਨੂੰ ਦੋ ਸਾਲ ਬਾਅਦ ਭੰਗ ਕਰ ਦਿੱਤਾ ਹੈ | ਇਸ ਸੰਬੰਧੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੀਆਂ ਭਾਵਨਾਵਾਂ, ਸ਼ਰਧਾਲੂਆਂ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX