ਤਾਜਾ ਖ਼ਬਰਾਂ


ਬਿਕਰਮ ਸਿੰਘ ਮਜੀਠੀਆ ਦੇ ਦੋਸ਼ਾਂ ਤੋਂ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਜਵਾਬ
. . .  14 minutes ago
ਚੰਡੀਗੜ੍ਹ, 26 ਜਨਵਰੀ- ਬਿਕਰਮ ਸਿੰਘ ਮਜੀਠੀਆ ਦੇ ਦੋਸ਼ਾਂ ਤੋਂ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ। ਜਵਾਬ ਦਿੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਆਈ.ਐੱਸ.ਆਈ ਪੰਜਾਬ 'ਚ ਨਸ਼ੇ ਭੇਜਦੀ ਹੈ..
ਪੁਰਾਣੇ ਕਮਿਊਨਿਸਟ ਆਗੂ ਕਾਮਰੇਡ ਗੁਰਸੇਵਕ ਸਿੰਘ ਮਹਿਲ ਖ਼ੁਰਦ ਦਾ ਦਿਹਾਂਤ
. . .  26 minutes ago
ਮਹਿਲ ਕਲਾਂ, 26 ਜਨਵਰੀ (ਅਵਤਾਰ ਸਿੰਘ ਅਣਖੀ)-ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਲੋਕ ਪੱਖੀ ਲਹਿਰਾਂ, ਜਬਰ, ਜ਼ੁਲਮ ਖ਼ਿਲਾਫ਼ ਸੰਘਰਸ਼ਾਂ ਅਤੇ ਸਮਾਜ ਸੇਵਾ ਲੇਖੇ ਲਾਉਣ ਵਾਲੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਗੁਰਸੇਵਕ ਸਿੰਘ ਮਹਿਲ ਖ਼ੁਰਦ (98) ਸਦੀਵੀ ਵਿਛੋੜਾ...
ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣੀ ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਲੜਾਕੂ ਜੈੱਟ ਪਾਇਲਟ ਸ਼ਿਵਾਂਗੀ ਸਿੰਘ
. . .  36 minutes ago
ਨਵੀਂ ਦਿੱਲੀ, 26 ਜਨਵਰੀ - ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਲੜਾਕੂ ਜੈੱਟ ਪਾਇਲਟ ਸ਼ਿਵਾਂਗੀ ਸਿੰਘ ਬੁੱਧਵਾਰ ਨੂੰ ਗਣਤੰਤਰ ਦਿਵਸ ਪਰੇਡ ਵਿਚ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਬਣੀ | ਉਹ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਬਣਨ ਵਾਲੀ...
73ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 1 hour ago
ਪਟਿਆਲਾ, 26 ਜਨਵਰੀ- 73ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਹਿਰਾਇਆ ਰਾਸ਼ਟਰੀ ਝੰਡਾ...
ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ - ਬਿਕਰਮ ਸਿੰਘ ਮਜੀਠੀਆ
. . .  about 1 hour ago
ਚੰਡੀਗੜ੍ਹ, 26 ਜਨਵਰੀ - ਹਾਈਕੋਰਟ ਵਲੋਂ ਰਾਹਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ...
ਗਣਤੰਤਰ ਦਿਵਸ ਮੌਕੇ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਮਠਿਆਈ
. . .  about 1 hour ago
ਅਟਾਰੀ, 26 ਜਨਵਰੀ - ( ਗੁਰਦੀਪ ਸਿੰਘ ਅਟਾਰੀ ) - 26 ਜਨਵਰੀ 73 ਵੇਂ ਗਣਤੰਤਰ ਦਿਵਸ ਮੌਕੇ ਪਾਕਿਸਤਾਨ ਨੇ ਭਾਰਤ ਤੇ ਭਾਰਤ ਨੇ ਪਾਕਿਸਤਾਨ ਨੂੰ ਮਠਿਆਈ ਦਿੰਦੇ ਹੋਏ ਵਧਾਈਆਂ ਦਿੱਤੀਆਂ ਹਨ। ....
ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਬੋਲੇ ਬਿਕਰਮ ਸਿੰਘ ਮਜੀਠੀਆ, ਚਟੋਪਾਧਿਆਏ 'ਤੇ ਲਾਏ ਗੰਭੀਰ ਦੋਸ਼
. . .  about 1 hour ago
ਚੰਡੀਗੜ੍ਹ, 26 ਜਨਵਰੀ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਡੀ.ਜੀ.ਪੀ. ਚਟੋਪਾਧਿਆਏ 'ਤੇ ਗੰਭੀਰ ਇਲਜ਼ਾਮ ਲਗਾਏ। ਇਲਜ਼ਾਮ ਲਗਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਚਟੋਪਾਧਿਆਏ ਦੇ ਨਿਰਦੇਸ਼...
73ਵੇਂ ਗਣਤੰਤਰ ਦਿਵਸ ਮੌਕੇ ਗੜ੍ਹਸ਼ੰਕਰ ਵਿਖੇ ਐੱਸ.ਡੀ.ਐਮ. ਅਰਵਿੰਦ ਕੁਮਾਰ ਨੇ ਲਹਿਰਾਇਆ ਤਿਰੰਗਾ ਝੰਡਾ
. . .  about 1 hour ago
ਗੜ੍ਹਸ਼ੰਕਰ, 26 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਵਿਖੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਸਬਡਵੀਜ਼ਨ ਪੱਧਰੀ 73ਵੇਂ ਗਣਤੰਤਰ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਐੱਸ.ਡੀ.ਐਮ. ਅਰਵਿੰਦ ਕੁਮਾਰ ਨੇ...
ਹਾਈਕੋਰਟ ਵਲੋਂ ਰਾਹਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਪ੍ਰੈੱਸ ਵਾਰਤਾ, ਚੁੱਕੇ ਕਈ ਸਵਾਲ
. . .  about 1 hour ago
ਚੰਡੀਗੜ੍ਹ, 26 ਜਨਵਰੀ - ਹਾਈਕੋਰਟ ਵਲੋਂ ਰਾਹਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਚੰਨੀ ਸਾਬ੍ਹ ਦੱਸਣ ਕਿ ਮਜੀਠੀਆ ਅਤੇ ਖਹਿਰਾ ਲਈ ....
ਘਰ ਵਿਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜਿਆ
. . .  about 1 hour ago
ਸੰਧਵਾਂ, 26 ਜਨਵਰੀ (ਪ੍ਰੇਮੀ ਸੰਧਵਾਂ ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਆਉਂਦੇ ਪਿੰਡ ਬਾਲੋਂ ਵਿਖੇ ਇਕ ਘਰ ਵਿਚ ਅੱਗ ਲੱਗਣ ਦੇ ਕਾਰਨ ਲੱਖਾਂ ਦਾ ਸਮਾਨ ਸੜ...
ਬਰਨਾਲਾ ਵਿਖੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਲਹਿਰਾਇਆ ਤਿਰੰਗਾ ਝੰਡਾ
. . .  about 1 hour ago
ਬਰਨਾਲਾ, 26 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-73ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ...
ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਪੱਧਰ 'ਤੇ ਐੱਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  about 1 hour ago
ਬਾਬਾ ਬਕਾਲਾ ਸਾਹਿਬ, 26 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ 26 ਜਨਵਰੀ ਨੂੰ ਸਥਾਨਕ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਦੇਸ਼ ਦਾ ਕੌਮੀ ਦਿਹਾੜਾ ਗਣਤੰਤਰ ਦਿਵਸ...
ਗਣਤੰਤਰ ਦਿਵਸ 'ਤੇ ਛਿੱਡਣ ਟੋਲ ਪਲਾਜ਼ਾ 'ਤੇ ਲਹਿਰਾਇਆ ਤਿਰੰਗਾ
. . .  about 1 hour ago
ਅਟਾਰੀ, 26 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ) - ਗਣਤੰਤਰ ਦਿਵਸ 'ਤੇ ਛਿੱਡਣ ਟੋਲ ਪਲਾਜ਼ਾ 'ਤੇ ਟੋਲ ਪਲਾਜ਼ਾ ਦੇ ਸਟਾਫ਼ ਤੇ ਇਲਾਕਾ ਨਿਵਾਸੀਆਂ ਵਲੋਂ ਮਿਲ ਕੇ ਤਿਰੰਗਾ...
ਖਟਕੜ ਕਲਾਂ ਵਿਖੇ ਗਣਤੰਤਰ ਦਿਵਸ 'ਤੇ ਡਿਪਟੀ ਕਮਿਸ਼ਨਰ ਵਲੋਂ ਸ਼ਹੀਦਾਂ ਨੂੰ ਸਿਜਦਾ
. . .  about 1 hour ago
ਬੰਗਾ, 26 ਜਨਵਰੀ (ਜਸਬੀਰ ਸਿੰਘ ਨੂਰਪੁਰ) - ਗਣਤੰਤਰ ਦਿਵਸ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ...
ਅਟਾਰੀ-ਵਾਹਗਾ ਸਰਹੱਦ 'ਤੇ ਬੀ.ਐੱਸ.ਐਫ. ਦੇ ਡੀ.ਆਈ.ਜੀ. ਭੁਪਿੰਦਰ ਸਿੰਘ ਨੇ ਲਹਿਰਾਇਆ ਤਿਰੰਗਾ
. . .  about 1 hour ago
ਅਟਾਰੀ, 26 ਜਨਵਰੀ -( ਗੁਰਦੀਪ ਸਿੰਘ ਅਟਾਰੀ ) - ਦੇਸ਼ ਦੇ 73 ਵੇਂ ਗਣਤੰਤਰ ਦਿਵਸ ਦੇ ਸ਼ੁੱਭ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜੇ. ਸੀ. ਪੀ. ਵਿਖੇ ਡੀ.ਆਈ.ਜੀ. ਬੀ.ਐੱਸ.ਐੱਫ. ਭੁਪਿੰਦਰ ਸਿੰਘ ਵਲੋਂ ਦੇਸ਼ ਦੀ ਸ਼ਾਨ ਤਿਰੰਗਾ...
ਰਾਜਪਥ 'ਤੇ ਪੰਜਾਬ ਦੀ ਝਾਕੀ ਜੰਗ-ਏ-ਆਜ਼ਾਦੀ ਯਾਦਗਾਰ ਬਣੀ ਖਿੱਚ ਦਾ ਕੇਂਦਰ
. . .  about 2 hours ago
ਨਵੀਂ ਦਿੱਲੀ, 26 ਜਨਵਰੀ - 73 ਵੇਂ ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਪੰਜਾਬ ਦੀ ਝਾਕੀ ਜੰਗ-ਏ-ਆਜ਼ਾਦੀ ਯਾਦਗਾਰ ਖਿੱਚ ਦਾ ...
73ਵੇਂ ਗਣਤੰਤਰ ਦਿਵਸ ਪਰੇਡ ਵਿਚ ਉਤਰਾਖੰਡ ਦੀ ਝਾਕੀ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਦਰਸਾਇਆ
. . .  about 2 hours ago
ਨਵੀਂ ਦਿੱਲੀ, 26 ਜਨਵਰੀ - 73ਵੇਂ ਗਣਤੰਤਰ ਦਿਵਸ ਪਰੇਡ ਵਿਚ ਉਤਰਾਖੰਡ ਦੀ ਝਾਕੀ ਵਿਚ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ, ਡੋਬਰਾ-ਚਾਂਤੀ ਪੁਲ ਅਤੇ ਬਦਰੀਨਾਥ ਮੰਦਰ ਨੂੰ....
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਹਿਰਾਇਆ ਗਿਆ ਰਾਸ਼ਟਰੀ ਝੰਡਾ
. . .  about 2 hours ago
ਜਲੰਧਰ, 26 ਜਨਵਰੀ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ....
ਬ੍ਰਹਮ ਮਹਿੰਦਰਾ ਨੇ ਲਹਿਰਾਇਆ ਕੌਮੀ ਤਿਰੰਗਾ ਝੰਡਾ
. . .  about 2 hours ago
ਸ੍ਰੀ ਫ਼ਤਹਿਗੜ੍ਹ ਸਾਹਿਬ, 26 ਜਨਵਰੀ (ਜਤਿੰਦਰ ਸਿੰਘ ਰਾਠੌਰ) - ਸ੍ਰੀ ਫ਼ਤਹਿਗੜ੍ਹ ਸਾਹਿਬ 'ਚ 73ਵਾਂ ਗਣਤੰਤਰ ਦਿਵਸ ਜ਼ਿਲ੍ਹਾ ਪੱਧਰੀ ਸਮਾਰੋਹ ਖੇਡ ਸਟੇਡੀਅਮ ਸਰਹਿੰਦ ਵਿਖੇ ਮਨਾਇਆ ਗਿਆ ਇਸ ਮੌਕੇ...
ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 2 hours ago
ਫ਼ਿਰੋਜ਼ਪੁਰ, 26 ਜਨਵਰੀ (ਜਸਵਿੰਦਰ ਸਿੰਘ ਸੰਧੂ ) - ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਫ਼ਿਰੋਜ਼ਪੁਰ ਅੰਦਰ ਜ਼ਿਲ੍ਹਾ ਪੱਧਰੀ ਸਮਾਗਮ 'ਚ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ...
ਗੁਰੂ ਹਰਸਹਾਏ ਵਿਚ ਗਣਤੰਤਰ ਦਿਵਸ ਦੇ ਮੌਕੇ ਐੱਸ.ਡੀ.ਐੱਮ. ਬਬਨਦੀਪ ਸਿੰਘ ਨੇ ਲਹਿਰਾਇਆ ਤਿਰੰਗਾ ਝੰਡਾ
. . .  about 2 hours ago
ਗੁਰੂ ਹਰਸਹਾਏ, 26 ਜਨਵਰੀ (ਕਪਿਲ ਕੰਧਾਰੀ) - 73ਵੇਂ ਗਣਤੰਤਰ ਦਿਵਸ ਮੌਕੇ ਗੁਰੂ ਹਰਸਹਾਏ ਦੀ ਦਾਣਾ ਮੰਡੀ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਐੱਸ.ਡੀ. ਐੱਮ. ਸਰਦਾਰ ਬਬਨਦੀਪ ਸਿੰਘ ਵਾਲੀਆ ...
ਅੰਮ੍ਰਿਤਸਰ ਵਿਖੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 2 hours ago
ਅੰਮ੍ਰਿਤਸਰ, 26 ਜਨਵਰੀ ( ਰੇਸ਼ਮ ਸਿੰਘ ) - ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਗਣਤੰਤਰ ਦਿਵਸ...
ਜ਼ਿਲ੍ਹਾ ਗੁਰਦਾਸਪੁਰ ਵਿਖੇ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲਹਿਰਾਇਆ ਤਿਰੰਗਾ ਝੰਡਾ
. . .  1 minute ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਸਮਾਗਮ ਦੌਰਾਨ ...
ਲੁਧਿਆਣਾ ਦੇ ਗੁਰੂਨਾਨਕ ਸਟੇਡੀਅਮ ਵਿਖੇ ਲਹਿਰਾਇਆ ਗਿਆ ਰਾਸ਼ਟਰੀ ਝੰਡਾ
. . .  about 3 hours ago
ਲੁਧਿਆਣਾ, 26 ਜਨਵਰੀ - (ਰੂਪੇਸ਼ ਕੁਮਾਰ) - ਲੁਧਿਆਣਾ ਦੇ ਗੁਰੂਨਾਨਕ ਸਟੇਡੀਅਮ ਵਿਖੇ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ...
ਤਪਾ 'ਚ ਐਸ.ਡੀ.ਐਮ ਸਿਮਰਪ੍ਰੀਤ ਕੌਰ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਤਪਾ ਮੰਡੀ, 26 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ ) - 73ਵੇਂ ਗਣਤੰਤਰ ਦਿਵਸ ਮੌਕੇ ਤਪਾ 'ਚ ਐਸ.ਡੀ.ਐਮ ਸਿਮਰਪ੍ਰੀਤ ਕੌਰ ਨੇ ਕੌਮੀ ਝੰਡਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਮਾਘ ਸੰਮਤ 553
ਿਵਚਾਰ ਪ੍ਰਵਾਹ: ਪਿਛਲੀਆਂ ਗ਼ਲਤੀਆਂ 'ਤੇ ਨਾ ਝੂਰੋ, ਅੱਗੇ ਵਧੋ, ਬੀਤੇ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਭਵਿੱਖ ਅਜੇ ਤੁਹਾਡੇ ਹੱਥਾਂ ਵਿਚ ਹੈ। -ਹਿਊਵਾਈਟ

ਕਲਿਆਣ ਸਿੰਘ ਤੇ ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ, ਗ਼ੁਲਾਮ ਨਬੀ ਆਜ਼ਾਦ, ਬੁੱਧਦੇਵ, ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਪੁਰਸਕਾਰ

• ਰਾਸ਼ਟਰਪਤੀ ਵਲੋਂ 128 ਪਦਮ ਪੁਰਸਕਾਰ ਦੇਣ ਨੂੰ ਪ੍ਰਵਾਨਗੀ • ਸੂਚੀ 'ਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 107 ਪਦਮਸ੍ਰੀ ਪੁਰਸਕਾਰ ਸ਼ਾਮਿਲ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਅਤੇ ਭਾਰਤ ਦੇ ਪਹਿਲੇ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਜਿਨ੍ਹਾਂ ਦੀ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ, ਨੂੰ ਪਦਮ ਵਿਭੂਸ਼ਣ ਪੁਰਸਕਾਰ, ਜਦਕਿ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀ. ਪੀ. ਆਈ. (ਐਮ) ਆਗੂ ਬੁੱਧਦੇਵ ਭੱਟਾਚਾਰਜੀ ਅਤੇ ਪੰਜਾਬੀ ਲੋਕ ਗਾਇਕਾ ਸਵ. ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ | ਸੀਰਮ ਇੰਸਟੀਚਿਊਟ ਆਫ ਇੰਡੀਆ, ਜਿਸ ਨੇ ਕੋਵਿਡ-19 ਵੈਕਸੀਨ ਕੋਵੀਸ਼ੀਲਡ ਦਾ ਨਿਰਮਾਣ ਕੀਤਾ ਹੈ, ਦੇ ਸਾਇਰਸ ਪੂਨਾਵਾਲ ਅਤੇ ਭਾਰਤ ਬਾਇਓਟੈਕ, ਜਿਸ ਨੇ ਭਾਰਤ ਦਾ ਦੇਸੀ ਕੋਰੋਨਾਵਾਇਰਸ ਵੈਕਸੀਨ ਕੋਵੈਕਸੀਨ ਦਾ ਨਿਰਮਾਣ ਕੀਤਾ, ਦੇ ਕ੍ਰਿਸ਼ਨਾ ਈਲਾ ਅਤੇ ਸੁਚਿਤਰਾ ਈਲਾ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ | ਕਲਿਆਣ ਸਿੰਘ ਅਤੇ ਜਨਰਲ ਰਾਵਤ ਨੂੰ ਮਰਨ ਉਪਰੰਤ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਦਿੱਤਾ ਗਿਆ ਹੈ | ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ ਅਤੇ ਗੂਗਲ ਦੇ ਸੀ. ਈ. ਓ. ਸੁੰਦਰ ਪਿਚਈ ਨੂੰ ਵੀ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਦਿੱਤਾ ਗਿਆ ਹੈ | ਅਦਾਕਾਰ ਵਿਕਟਰ ਬੈਨਰਜੀ ਅਤੇ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਂਰਿਸ਼ੀ ਨੂੰ ਵੀ ਪਦਮ ਭੂਸ਼ਣ ਦਿੱਤਾ ਗਿਆ ਹੈ | ਉਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ, ਜਗਜੀਤ ਸਿੰਘ ਦਰਦੀ, ਬਾਬਾ ਇਕਬਾਲ ਸਿੰਘ, ਹਰਮੋਹਿੰਦਰ ਸਿੰਘ ਬੇਦੀ ਅਤੇ ਗਾਇਕ ਸੋਨੂੰ ਨਿਗਮ ਨੂੰ ਪਦਮਸ੍ਰੀ ਪੁਰਸਕਾਰ ਦਿੱਤਾ ਗਿਆ ਹੈ | ਇਨ੍ਹਾਂ ਤੋਂ ਇਲਾਵਾ ਕਲਾਸੀਕਲ ਗਾਇਕਾ ਡਾ. ਪ੍ਰਭਾ ਅੱਤਰੇ, ਰਾਧੇਸ਼ਿਆਮ ਖੇਮਕਾ (ਮਰਨ ਉਪਰੰਤ) ਨੂੰ ਪਦਮ ਵਿਭੂਸ਼ਣ | ਕਲਾਸੀਕਲ ਸੰਗੀਤਕਾਰ ਰਾਸ਼ਿਦ ਖ਼ਾਨ, ਨਟਰਾਜਨ ਚੰਦਰਸੇਕਰਨ, ਮਾਧੁਰੀ ਜਾਫਰੀ, ਦਵੇਂਦਰ ਝਜਰੀਆ, ਸੰਜੇ ਰਾਜਾਰਾਮ (ਮਰਨ ਉਪਰੰਤ), ਪ੍ਰਤਿਭਾ ਰੇਅ, ਸਵਾਮੀ ਸਚਿਦਾਨੰਦ, ਵਸ਼ਿਸ਼ਟ ਤਿ੍ਪਾਠੀ ਨੂੰ ਪਦਮ ਭੂਸ਼ਣ | ਪ੍ਰੇਮ ਸਿੰਘ, ਪ੍ਰੋ. ਨਜ਼ਮਾ ਅਖਤਰ, ਰਘੁਵੇਂਦਰ ਤੰਵਰ, ਸੁਮਿਤ ਅੰਤਿਲ, ਚੰਦਰਪ੍ਰਕਾਸ਼ ਦਿਵੇਦੀ, ਓਮ ਪ੍ਰਕਾਸ਼ ਗਾਂਧੀ, ਮੋਤੀ ਲਾਲ ਮਦਾਨ, ਪ੍ਰਸਿੱਧ ਅਦਾਕਾਰ ਸੌਕਾਰ ਜਾਨਕੀ, ਨਲਿਨੀ ਅਤੇ ਕਮਾਲਿਨੀ ਅਸਥਾਨਾ, ਮਾਧੁਰੀ ਬਰਥਵਾਲ, ਐਸ ਬਲੇਸ਼ ਭਜੰਤਰੀ, ਖਾਂਡੂ ਵਾਂਗਚੁਕ ਭੁਟੀਆ, ਸੁਲੋਚਨਾ ਚਵਾਨ, ਲੌਰੇਮਬਮ ਬੀਨੋ ਦੇਵੀ, ਸ਼ਿਆਮਾਮਨੀ ਦੇਵੀ, ਅਰਜੁਨ ਸਿੰਘ ਧੁਰਵੇ, ਗੋਸਾਵੀਦੋ ਸ਼ੇਕ ਹਸਨ (ਮਰਨ ਉਪਰੰਤ), ਸ਼ਿਵਨਾਥ ਮਿਸ਼ਰਾ ਆਦਿ ਨੂੰ ਪਦਮ ਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ | ਗ੍ਰਹਿ ਮੰਤਰਾਲੇ ਅਨੁਸਾਰ ਇਸ ਸਾਲ ਰਾਸ਼ਟਰਪਤੀ ਨੇ ਦੋ ਦੁਹਰੇ ਕੇਸਾਂ ਸਮੇਤ 128 ਪਦਮ ਪੁਰਸਕਾਰ ਦੇਣ ਦੀ ਮਨਜ਼ੂਰੀ ਦਿੱਤੀ ਹੈ | ਦੂਹਰੇ ਕੇਸ ਵਿਚ ਪੁਰਸਕਾਰ ਨੂੰ ਇਕ ਦੇ ਤੌਰ 'ਤੇ ਗਿਣਿਆ ਜਾਂਦਾ ਹੈ | ਇਸ ਸੂਚੀ ਵਿਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 107 ਪਦਮਸ੍ਰੀ ਪੁਰਸਕਾਰ ਸ਼ਾਮਿਲ ਹਨ | ਪੁਰਸਕਾਰ ਜੇਤੂਆਂ 'ਚ 34 ਔਰਤਾਂ ਹਨ | ਇਸ ਸੂਚੀ 'ਚ 10 ਵਿਅਕਤੀ ਵਿਦੇਸ਼ੀ/ਗੈਰ ਪ੍ਰਵਾਸੀ ਭਾਰਤੀ/ਪੀ. ਆਈ. ਓ./ਓ. ਸੀ. ਆਈ. ਸ਼ਾਮਿਲ ਹਨ ਅਤੇ 13 ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਗਏ ਹਨ | ਇਸ ਤੋਂ ਇਲਾਵਾ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਵੀ ਦਿੱਤਾ ਗਿਆ |

189 ਬਹਾਦਰੀ ਪੁਰਸਕਾਰਾਂ ਸਮੇਤ 939 ਪੁਲਿਸ ਮੈਡਲਾਂ ਦਾ ਐਲਾਨ

ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਸਰਕਾਰ ਨੇ ਗਣਤੰਤਰ ਦਿਵਸ ਮੌਕੇ ਕੇਂਦਰ ਤੇ ਵੱਖ-ਵੱਖ ਸੂਬਿਆਂ ਦੇ ਪੁਲਿਸ ਜਵਾਨਾਂ ਲਈ 189 ਬਹਾਦਰੀ ਪੁਰਸਕਾਰਾਂ ਸਮੇਤ 939 ਪੁਲਿਸ ਮੈਡਲਾਂ ਦਾ ਐਲਾਨ ਕੀਤਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪ੍ਰਕਾਸ਼ਿਤ ਸੂਚੀ ਅਨੁਸਾਰ ਇਸ ਵਾਰ 939 ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਲਈ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ 189 'ਚੋਂ 134 ਜਵਾਨਾਂ ਨੂੰ ਜੰਮੂ-ਕਸ਼ਮੀਰ 'ਚ ਵਿਖਾਈ ਬਹਾਦਰੀ ਲਈ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ 88 ਜਵਾਨਾਂ ਨੂੰ ਵਿਲੱਖਣ ਸੇਵਾ ਮੈਡਲ ਤੇ 662 ਨੂੰ ਸ਼ਾਨਦਾਰ ਸੇਵਾ ਮੈਡਲ ਦਿੱਤੇ ਜਾਣਗੇ | ਸਭ ਤੋਂ ਵੱਧ ਬਹਾਦਰੀ ਲਈ ਮੈਡਲ 115 ਜੰਮੂ-ਕਸ਼ਮੀਰ ਪੁਲਿਸ ਨੂੰ ਦਿੱਤੇ ਗਏ ਹਨ | ਇਸ ਤੋਂ ਬਾਅਦ 30 ਮੈਡਲ ਸੀ.ਆਰ.ਪੀ.ਐਫ., 10 ਛੱਤੀਸਗੜ੍ਹ ਪੁਲਿਸ, 9 ਓਡੀਸ਼ਾ ਪੁਲਿਸ, 7 ਮਹਾਰਾਸ਼ਟਰ ਪੁਲਿਸ ਜਦਕਿ 3-3 ਬਹਾਦਰੀ ਮੈਡਲ ਆਈ.ਟੀ.ਬੀ.ਪੀ. ਤੇ ਐਸ.ਐਸ.ਬੀ. ਜਦਕਿ 2 ਮੈਡਲ ਬੀ.ਐਸ.ਐਫ. ਨੂੰ ਦਿੱਤੇ ਗਏ ਹਨ |
ਆਈ.ਟੀ.ਬੀ. ਦੇ 18 ਜਵਾਨਾਂ ਨੂੰ ਪੁਲਿਸ ਸੇਵਾ ਮੈਡਲ
ਭਾਰਤ-ਚੀਨ ਸਰਹੱਦ 'ਤੇ ਅਸਲ ਕੰਟਰੋਲ ਰੇਖਾ ਦੀ ਸੁਰੱਖਿਆ 'ਚ ਤਾਇਨਾਤ ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ 18 ਜਵਾਨਾਂ ਨੂੰ ਬਹਾਦਰੀ ਪੁਰਸਕਾਰਾਂ ਸਮੇਤ ਪੁਲਿਸ ਸੇਵਾ ਮੈਡਲ ਪ੍ਰਦਾਨ ਕੀਤੇ ਗਏ ਹਨ | ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 3 ਜਵਾਨਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ (ਪੀ.ਐਮ.ਜੀ.), 3 ਜਵਾਨਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ, ਜਦਕਿ 12 ਕਰਮੀਆਂ ਨੂੰ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਪ੍ਰਦਾਨ ਕੀਤੇ ਗਏ ਹਨ | ਬਹਾਦਰੀ ਲਈ ਪੁਲਿਸ ਮੈਡਲ ਸਹਾਇਕ ਕਮਾਂਡੈਂਟ ਅਸ਼ੋਕ ਕੁਮਾਰ ਦੀ ਟੀਮ ਨੂੰ ਦਿੱਤੇ ਗਏ ਹਨ |
ਬੀ.ਐਸ.ਐਫ. ਦੇ 53 ਜਵਾਨਾਂ ਨੂੰ ਬਹਾਦਰੀ ਪੁਰਸਕਾਰਾਂ ਸਮੇਤ ਪੁਲਿਸ ਸੇਵਾ ਮੈਡਲ
ਇਸੇ ਤਰ੍ਹਾ ਬੀ.ਐਸ.ਐਫ. ਦੇ 53 ਜਵਾਨਾਂ ਨੂੰ ਬਹਾਦਰੀ ਪੁਰਸਕਾਰਾਂ ਸਮੇਤ ਕਈ ਪੁਲਿਸ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ | ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ 2 ਜਵਾਨਾਂ ਨੂੰ ਬਹਦਾਰੀ ਲਈ ਪੁਲਿਸ ਮੈਡਲ, ਵਿਲੱਖਣ ਸੇਵਾ ਲਈ 5 ਨੂੰ ਰਾਸ਼ਟਰਪਤੀ ਪੁਲਿਸ ਮੈਡਲ, ਜਦਕਿ 46 ਨੂੰ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ |
ਸੀ.ਬੀ.ਆਈ. ਦੇ 29 ਕਰਮੀਆਂ ਨੂੰ ਪੁਲਿਸ ਮੈਡਲ
ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਚੋਣ ਹਿੰਸਾ ਦੇ ਮਾਮਲਿਆਂ ਦੀ ਜਾਂਚ ਰਹੇ ਅਧਿਕਾਰੀਆਂ ਤੋਂ ਇਲਾਵਾ ਰੇਲਵੇ 'ਚ ਭਿ੍ਸ਼ਟਾਚਾਰ ਦੀ ਵੱਡੀ ਘਟਨਾ ਦਾ ਪਰਦਾਫਾਸ਼ ਕਰਨ ਵਾਲੇ ਅਧਿਕਾਰੀ ਸਮੇਤ ਸੀ.ਬੀ.ਆਈ. ਦੇ 29 ਅਧਿਕਾਰੀਆਂ ਨੂੰ ਗਣਤੰਤਰ ਦਿਵਸ ਮੌਕੇ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ |

ਵੋਟਾਂ ਮੌਕੇ ਮੁਫ਼ਤ ਦੇ ਐਲਾਨਾਂ 'ਤੇ ਸੁਪਰੀਮ ਕੋਰਟ ਸਖ਼ਤ

ਕੇਂਦਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 25 ਜਨਵਰੀ -ਸੁਪਰੀਮ ਕੋਰਟ ਨੇ ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਲੋਂ ਮੁਫ਼ਤ ਸੇਵਾਵਾਂ ਦੇਣ ਦੇ ਐਲਾਨ ਸੰਬੰਧੀ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ 'ਚ ਉਨ੍ਹਾਂ ਦਾ ਜਵਾਬ ਮੰਗਿਆ ਹੈ | ਸੁਪਰੀਮ ਕੋਰਟ ਨੇ ਵੋਟਾਂ ਮੌਕੇ ਮੁਫ਼ਤ ਸੇਵਾਵਾਂ ਨੂੰ ਗੰਭੀਰ ਮੁੱਦਾ ਕਰਾਰ ਦਿੰਦਿਆਂ ਕਿਹਾ ਕਿ ਮੁਫ਼ਤ ਬਜਟ ਨਿਯਮਿਤ ਬਜਟ ਤੋਂ ਪਰੇ ਜਾ ਰਿਹਾ ਹੈ | ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਵਲੋਂ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਚੁੱਕੇ ਸੀਮਤ ਕਦਮਾਂ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਕਿਹਾ ਕਿ ਅਦਾਲਤ ਨੇ ਚੋਣ ਕਮਿਸ਼ਨ ਨੂੰ ਦਿਸ਼ਾ-ਨਿਰਦੇਸ਼ ਬਣਾਉਣ ਦੇ ਆਦੇਸ਼ ਦਿੱਤੇ ਸਨ ਪਰ ਅਦਾਲਤੀ ਨਿਰਦੇਸ਼ਾਂ ਦੇ ਬਾਵਜੂਦ ਚੋਣ ਕਮਿਸ਼ਨ ਨੇ ਸਿਰਫ਼ ਇਕ ਹੀ ਮੀਟਿੰਗ ਕੀਤੀ | ਚੀਫ਼ ਜਸਟਿਸ ਐੱਨ.ਵੀ. ਰਮੰਨਾ, ਜਸਟਿਸ ਏ.ਐੱਸ.ਬੋਪੰਨਾ ਨੇ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ ਵਲੋਂ ਦਾਇਰ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਉਕਤ ਟਿੱਪਣੀ ਕੀਤੀ | ਬੈਂਚ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਵੀ ਬਾਅਦ ਵਿਚ ਪਟੀਸ਼ਨ 'ਚ ਧਿਰਾਂ ਵਲੋਂ ਸ਼ਾਮਿਲ ਕੀਤਾ ਜਾ ਸਕਦਾ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੁਫ਼ਤ ਤੋਹਫ਼ਿਆਂ ਦੇ ਲਾਲਚ ਨੇ ਨਿਰਪੱਖ ਚੋਣਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ | ਪਟੀਸ਼ਨ 'ਚ ਚੋਣ ਕਮਿਸ਼ਨ ਨੂੰ ਅਜਿਹੀਆਂ ਸਿਆਸੀ ਪਾਰਟੀਆਂ ਦਾ ਚੋਣ ਨਿਸ਼ਾਨ ਜ਼ਬਤ ਕਰਨ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਮੰਗ ਕੀਤੀ |
ਪਟੀਸ਼ਨ 'ਚ ਪੰਜਾਬ ਦੀ ਦਿੱਤੀ ਮਿਸਾਲ
ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ 'ਚ ਪੰਜਾਬ 'ਚ ਕੀਤੇ ਵਾਅਦਿਆਂ, ਸਿਆਸੀ ਪਾਰਟੀਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ 'ਚ ਸੱਤਾ 'ਚ ਆਉਂਦੀ ਹੈ ਤਾਂ ਉਸ ਨੂੰ ਸਿਆਸੀ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਮਹੀਨੇ 12 ਹਜ਼ਾਰ ਕਰੋੜ ਰੁਪਏ ਦੀ ਲੋੜ ਹੋਵੇਗੀ | ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ 'ਚ ਆਉਣ 'ਤੇ ਹਰ ਮਹੀਨੇ 25 ਹਜ਼ਾਰ ਕਰੋੜ ਅਤੇ ਕਾਂਗਰਸ ਦੇ ਸੱਤਾ 'ਚ ਆਉਣ 'ਤੇ 30 ਹਜ਼ਾਰ ਕਰੋੜ ਰੁਪਏ ਦੀ ਲੋੜ ਹੋਵੇਗੀ, ਜਦਕਿ ਰਾਜ ਦਾ ਜੀ.ਐੱਸ.ਟੀ. ਕੁਲੈਕਸ਼ਨ ਸਿਰਫ਼ 1400 ਕਰੋੜ ਰੁਪਏ ਹੈ | ਪੰਜਾਬ ਦੇ ਕਰਜ਼ੇ ਨੂੰ ਲੈ ਕੇ ਹੋਰ ਤਫ਼ਸੀਲ 'ਚ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਜਿਹੜੀ ਪੰਜਾਬ ਸਰਕਾਰ ਅਸਲ 'ਚ ਕਰਜ਼ਾ ਚੁਕਾਉਣ ਤੋਂ ਬਾਅਦ ਤਨਖ਼ਾਹ, ਪੈਨਸ਼ਨਾਂ ਨਹੀਂ ਦੇ ਪਾ ਰਹੀ ਉਹ ਤੋਹਫ਼ੇ ਕਿਵੇਂ ਦੇਵੇਗੀ? ਜ਼ਿਕਰਯੋਗ ਹੈ ਕਿ ਇਹ ਪਟੀਸ਼ਨ ਭਾਜਪਾ ਨੇਤਾ ਅਸ਼ਵਨੀ ਕੁਮਾਰ ਉਪਾਧਿਆਏ ਵਲੋਂ ਦਾਇਰ ਕੀਤੀ ਗਈ ਹੈ | ਉਪਾਧਿਆਏ ਨੇ ਪਟੀਸ਼ਨ 'ਚ ਪੰਜਾਬ ਦੇ ਵਧਦੇ ਕਰਜ਼ੇ ਅਤੇ ਭਾਜਪਾ ਤੋਂ ਇਲਾਵਾ ਬਾਕੀ ਸਿਆਸੀ ਪਾਰਟੀਆਂ ਵਲੋਂ ਕੀਤੇ ਵਾਅਦਿਆਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੌੜਾ ਸੱਚ ਇਹ ਹੈ ਕਿ ਪੰਜਾਬ ਦਾ ਕਰਜ਼ਾ ਹਰ ਸਾਲ ਵਧਦਾ ਹੀ ਜਾ ਰਿਹਾ ਹੈ | ਰਾਜ ਦਾ ਬਕਾਇਆ ਕਰਜ਼ਾ 1.82 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ | ਪਟੀਸ਼ਨ 'ਚ ਕੁਝ ਚੁਣੇ ਹੋਏ ਰਾਜਾਂ ਅਤੇ ਸਿਆਸੀ ਪਾਰਟੀਆਂ ਦਾ ਜ਼ਿਕਰ ਕਰਨ 'ਤੇ ਇਤਰਾਜ਼ ਪ੍ਰਗਟਾਇਆ |

ਹਾਈਕੋਰਟ ਵਲੋਂ ਮਜੀਠੀਆ ਦੀ ਗਿ੍ਫ਼ਤਾਰੀ 'ਤੇ ਤਿੰਨ ਦਿਨਾਂ ਦੀ ਰੋਕ

ਚੰਡੀਗੜ੍ਹ, 25 ਜਨਵਰੀ (ਅੰਕੁਰ ਤਾਂਗੜੀ)-ਡਰੱਗ ਕੇਸ 'ਚ ਫਸੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ 'ਚ ਅਪੀਲ ਦਾਇਰ ਹੋਣ ਤੱਕ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ | ਪੁਲਿਸ ਤਿੰਨ ਦਿਨਾਂ ਤੱਕ ਮਜੀਠੀਆ ਨੂੰ ਗਿ੍ਫ਼ਤਾਰ ਨਹੀਂ ਕਰ ਸਕੇਗੀ | ਹਾਈਕੋਰਟ ਨੇ ਮਜੀਠੀਆ ਨੂੰ ਤਿੰਨ ਦਿਨਾਂ ਤੱਕ ਗਿ੍ਫ਼ਤਾਰ ਨਾ ਕਰਨ ਦੇ ਹੁਕਮ ਦਿੱਤੇ ਹਨ | ਅਦਾਲਤ ਨੇ 44 ਪੰਨਿਆਂ ਦੇ ਹੁਕਮ 'ਚ ਕਿਹਾ ਕਿ ਮਜੀਠੀਆ ਨੂੰ ਸੁਪਰੀਮ ਕੋਰਟ 'ਚ ਐਸ. ਐਲ. ਪੀ. (ਸਪੈਸ਼ਲ ਲੀਵ ਪਟੀਸ਼ਨ) ਦਾਇਰ ਕਰਨ ਲਈ ਸਿਰਫ਼ ਤਿੰਨ ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ | ਹਾਲਾਂਕਿ ਮਜੀਠੀਆ ਨੇ ਆਪਣੀ ਪਟੀਸ਼ਨ 'ਚ ਗਿ੍ਫ਼ਤਾਰੀ 'ਤੇ 7 ਦਿਨਾਂ ਲਈ ਰੋਕ ਮੰਗੀ ਸੀ | ਵਰਨਣਯੋਗ ਹੈ ਕਿ ਬੀਤੀ 20 ਦਸੰਬਰ ਨੂੰ ਮੋਹਾਲੀ 'ਚ ਮਜੀਠੀਆ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ | ਮੋਹਾਲੀ ਦੀ ਅਦਾਲਤ ਵਲੋਂ ਜ਼ਮਾਨਤ ਅਰਜ਼ੀ ਰੱਦ ਕਰਨ 'ਤੇ ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ |

ਪੁਲਿਸ ਨੇ ਮਾਰੇ ਛਾਪੇ

ਅੰਮਿ੍ਤਸਰ/ਮਜੀਠਾ, 25 ਜਨਵਰੀ (ਰੇਸ਼ਮ ਸਿੰਘ, (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਬਿਕਰਮ ਸਿੰਘ ਮਜੀਠੀਆ ਨੂੰ ਭਾਵੇਂ ਹਾਈਕੋਰਟ ਵਲੋਂ ਕੁਝ ਰਾਹਤ ਮਿਲ ਗਈ ਹੈ ਪਰ ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਉਨ੍ਹਾਂ ਦੀ ਅੰਮਿ੍ਤਸਰ ਸਥਿਤ ਰਿਹਾਇਸ਼ ਵਿਖੇ ਅਤੇ ਮਜੀਠਾ 'ਚ ਸਟੇਟ ਕਰਾਈਮ ਟੀਮ ਵਲੋਂ ਛਾਪੇਮਾਰੀ ਕੀਤੀ ਗਈ | ਮਜੀਠੀਆ ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਨਹੀਂ ਲੱਗੇ ਅਤੇ ਇਹ ਵਿਸ਼ੇਸ਼ ਟੀਮ ਬੇਰੰਗ ਹੀ ਵਾਪਸ ਪਰਤ ਗਈ | ਮਿਲੇ ਵੇਰਵਿਆਂ ਅਨੁਸਾਰ ਫੇਸ ਚਾਰ ਮੋਹਾਲੀ ਦੇ ਥਾਣਾ ਸਟੇਟ ਕਰਾਈਮ ਦੇ ਇੰਸਪੈਕਟਰ ਕੈਲਾਸ਼ ਬਹਾਦਰ 'ਤੇ ਆਧਾਰਿਤ ਟੀਮ ਵਲੋਂ ਸਵੇਰੇ 7 ਵਜੇ ਦੇ ਕਰੀਬ ਇਥੇ ਗਰੀਨ ਐਵੀਨਿਊ ਸਥਿਤ ਮਜੀਠੀਆ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ | ਇਸ ਸੰਬੰਧੀ ਅੰਮਿਤਸਰ ਦਿਹਾਤੀ ਜਾਂ ਸ਼ਹਿਰੀ ਦੀ ਸਥਾਨਕ ਪੁਲਿਸ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ | ਇੰਸ: ਕੈਲਾਸ਼ ਬਹਾਦਰ ਨੇ ਦੱਸਿਆ ਕਿ ਉਹ ਮੋਹਾਲੀ ਥਾਣਾ ਸਟੇਟ ਕ੍ਰਾਈਮ ਵਿਖੇ ਦਰਜ ਮੁਕੱਦਮਾ ਨੰਬਰ 2 ਦੇ ਸੰਬੰਧ 'ਚ ਇੱਥੇ ਪੁੱਜੇ ਸਨ | ਉਹ ਮਜੀਠੀਆ ਦੀ ਅਗਾਊਾ ਜ਼ਮਾਨਤੀ ਅਰਜ਼ੀ ਖ਼ਾਰਜ ਹੋਣ ਕਾਰਨ ਉਨ੍ਹਾਂ ਦੀ ਗਿ੍ਫਤਾਰੀ ਦੇ ਸੰਬੰਧ 'ਚ ਇਥੇ ਆਏ ਸਨ |
ਮਜੀਠਾ ਵਿਖੇ ਛਾਪੇਮਾਰੀ
ਬਿਕਰਮ ਸਿੰਘ ਮਜੀਠੀਆ ਦੇ ਮਜੀਠਾ ਸਥਿਤ ਦਫ਼ਤਰ ਵਿਖੇ ਵੀ ਪੁਲਿਸ ਨੇ ਛਾਪਾ ਮਾਰਿਆ | ਇਹ ਰੇਡ ਦੁਪਹਿਰ 12.08 ਵਜੇ ਸ਼ੁਰੂ ਹੋਈ ਅਤੇ 12.25 ਵਜੇ ਤੱਕ ਚਲਦੀ ਰਹੀ | ਰੇਡ ਦੌਰਾਨ ਮੋਹਾਲੀ ਪੁਲਿਸ ਦੀ ਟੀਮ ਵਲੋਂ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਮਜੀਠੀਆ ਦੇ ਦਫ਼ਤਰ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ | ਰੇਡ ਦੌਰਾਨ ਕੁਝ ਵੀ ਨਾਂ ਮਿਲਣ 'ਤੇ ਪੁਲਿਸ ਨੂੰ ਖਾਲੀ ਹੱਥ ਮੁੜਨਾ ਪਿਆ | ਪੁਲਿਸ ਵਲੋਂ ਮਜੀਠੀਆ ਦੇ ਅਤਿ ਨਜ਼ਦੀਕੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭਦਿਆਲ ਸਿੰਘ ਦੇ ਗ੍ਰਹਿ ਪਿੰਡ ਨੰਗਲ ਪੰਨੂੰਆਂ ਵਿਖੇ ਵੀ ਰੇਡ ਕੀਤੀ ਪਰ ਇਥੋਂ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ | ਖ਼ਬਰ ਲਿਖੇ ਜਾਣ ਤੱਕ ਮੋਹਾਲੀ ਪੁਲਿਸ ਦੀ ਟੀਮ ਮਜੀਠਾ ਪੁਲਿਸ ਥਾਣੇ 'ਚ ਹੀ ਮੌਜੂਦ ਸੀ |

ਕਾਂਗਰਸ ਨੇ 23 ਹੋਰ ਉਮੀਦਵਾਰ ਐਲਾਨੇ

• ਮੁਕਤਸਰ ਤੋਂ ਕਰਨ ਕੌਰ ਬਰਾੜ, ਬਟਾਲਾ ਤੋਂ ਅਸ਼ਵਨੀ ਸੇਖੜੀ ਅਤੇ ਹਰਚੰਦ ਕੌਰ ਨੂੰ ਮਹਿਲ ਕਲਾਂ ਤੋਂ ਟਿਕਟ • ਜਗਮੋਹਨ ਸਿੰਘ ਕੰਗ ਅਤੇ ਅਮਰੀਕ ਸਿੰਘ ਢਿੱਲੋਂ ਦੀਆਂ ਕੱਟੀਆਂ ਟਿਕਟਾਂ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਕਾਂਗਰਸ ਨੇ ਮੰਗਲਵਾਰ ਦੇਰ ਰਾਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ 23 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿਚ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਮੁਕਤਸਰ ਤੋਂ ਉਮੀਦਵਾਰ ਐਲਾਨਿਆ ਗਿਆ | ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੂੰ ਇਕ ਵਾਰ ਫਿਰ ਬਟਾਲਾ ਤੋਂ ਮੌਕਾ ਦਿੱਤਾ ਗਿਆ ਹੈ | ਸਾਬਕਾ ਵਿਧਾਇਕਾ ਹਰਚੰਦ ਕੌਰ ਨੂੰ ਮਹਿਲ ਕਲਾਂ ਹਲਕੇ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਹੁਣ ਇਸ ਤਰ੍ਹਾਂ 8 ਉਮੀਦਵਾਰਾਂ ਬਾਰੇ ਐਲਾਨ ਹੋਣਾ ਬਾਕੀ ਹੈ | ਇਸ ਸੂਚੀ ਵਿਚ ਜਿੱਥੇ ਖਰੜ ਤੋਂ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਦੀ ਜਗ੍ਹਾ ਵਿਜੇ ਸ਼ਰਮਾ ਟਿੰਕੂ ਨੂੰ ਟਿਕਟ ਦਿੱਤੀ ਗਈ ਹੈ ਅਤੇ ਉੱਥੇ ਹੀ ਸਮਰਾਲਾ ਤੋਂ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਜਗ੍ਹਾ ਸਾਬਕਾ ਮੰਤਰੀ ਰਹੇ ਮਰਹੂਮ ਕਰਮ ਸਿੰਘ ਗਿੱਲ ਦੇ ਬੇਟੇ ਰਾਜਾ ਗਿੱਲ ਨੂੰ ਟਿਕਟ ਦਿੱਤੀ ਗਈ ਹੈ | ਭੋਆ ਤੋਂ ਇਸ ਵਾਰ ਵੀ ਮੌਜੂਦਾ ਵਿਧਾਇਕ ਜੋਗਿੰਦਰ ਪਾਲ ਅਤੇ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਨੂੰ ਟਿਕਟ ਦਿੱਤੀ ਗਈ ਹੈ | ਗੁਰੂਹਰਸਹਾਏ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਕਾਰਨ ਇਸ ਵਾਰ ਇਸ ਸੀਟ ਤੋਂ ਵਿਜੈ ਕਾਲੜਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਹਾਲ ਹੀ ਵਿਚ 'ਆਪ' ਤੋਂ ਕਾਂਗਰਸ ਵਿਚ ਆਏ ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਦਿੱਤੀ ਗਈ ਹੈ | ਇਸ ਤੋਂ ਇਲਾਵਾ ਨਕੋਦਰ ਤੋਂ ਡਾ. ਨਵਜੋਤ ਸਿੰਘ ਦਾਹੀਆ, ਬੰਗਾ ਤੋਂ ਤਰਲੋਚਨ ਸਿੰਘ ਸੂੰਢ, ਸਾਹਨੇਵਾਲ ਤੋਂ ਵਿਕਰਮ ਬਾਜਵਾ, ਗਿੱਲ ਹਲਕੇ ਤੋਂ ਕੁਲਦੀਪ ਸਿੰਘ ਵੈਦ, ਜਗਰਾਉਂ ਤੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ, ਕੋਟਕਪੁਰਾ ਤੋਂ ਅਜੇਪਾਲ ਸਿੰਘ ਸੰਧੂ, ਜੈਤੋਂ ਤੋਂ ਦਰਸ਼ਨ ਸਿੰਘ, ਸਰਦੂਲਗੜ੍ਹ ਤੋਂ ਬਿਕਰਮ ਸਿੰਘ ਮੋਫਰ, ਦਿੜ੍ਹਬਾ ਤੋਂ ਅਜੈਬ ਸਿੰਘ ਰਟੌਲ, ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ, ਅਮਰਗੜ੍ਹ ਤੋਂ ਸਮਿਤ ਸਿੰਘ, ਡੇਰਾ ਬਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਅਤੇ ਸ਼ੁਤਰਾਣਾ ਤੋਂ ਦਰਬਾਰਾ ਸਿੰਘ ਨੂੰ ਟਿਕਟ ਦਿੱਤੀ ਗਈ ਹੈ |

ਰਾਹੁਲ ਕੱਲ੍ਹ ਪੰਜਾਬ 'ਚ

• ਹਰਿਮੰਦਰ ਸਾਹਿਬ ਅੰਮਿ੍ਤਸਰ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਹੋਣਗੇ ਨਤਮਸਤਕ • ਜਲੰਧਰ 'ਚ ਕਰਨਗੇ ਵਰਚੂਅਲ ਪ੍ਰੈੱਸ ਕਾਨਫ਼ਰੰਸ
ਨਵੀਂ ਦਿੱਲੀ, 25 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਦੌਰੇ 'ਤੇ ਆਉਣਗੇ | ਇਹ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਸਾਂਝੀ ਕੀਤੀ ਹੈ | ਸਿੱਧੂ ਅਨੁਸਾਰ ਰਾਹੁਲ ਗਾਂਧੀ ਆਪਣੇ ਪੰਜਾਬ ਦੌਰੇ ਦੌਰਾਨ ਅੰਮਿ੍ਤਸਰ ਅਤੇ ਜਲੰਧਰ ਜਾਣਗੇ | 27 ਜਨਵਰੀ ਨੂੰ ਰਾਹੁਲ ਗਾਂਧੀ ਵਿਸ਼ੇਸ਼ ਉਡਾਨ ਰਾਹੀਂ ਸਵੇਰੇ ਸਵਾ 9 ਵਜੇ ਅੰਮਿ੍ਤਸਰ ਪਹੁੰਚਣਗੇ | ਇੱਥੇ ਉਹ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਵਾਲਮੀਕਿ ਤੀਰਥ ਸਥਾਨ 'ਤੇ ਨਤਮਸਤਕ ਹੋਣਗੇ | ਇਨ੍ਹਾਂ 3 ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਸਮੇਂ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੇ 117 ਉਮੀਦਵਾਰ ਵੀ ਹੋਣਗੇ | ਦੱਸਣਯੋਗ ਹੈ ਕਿ ਕਾਂਗਰਸ ਨੇ ਹੁਣ ਤੱਕ 109 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਹਲਕਿਆਂ ਮੁਤਾਬਿਕ ਤਕਰੀਬਨ 6 ਸੀਟਾਂ ਨੂੰ ਲੈ ਕੇ ਪਾਰਟੀ ਨੇਤਾਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੇ ਆਪਸੀ ਸੁਰ-ਮੇਲ ਨਹੀਂ ਖਾ ਰਹੇ | ਹਾਸਲ ਜਾਣਕਾਰੀ ਮੁਤਾਬਿਕ ਸੋਮਵਾਰ ਦੇਰ ਸ਼ਾਮ ਦੂਜੀ ਸੂਚੀ ਨੂੰ ਲੈ ਕੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਵਰਚੂਅਲ ਮੀਟਿੰਗ ਹੋਈ ਪਰ ਮੁੱਖ ਮੰਤਰੀ ਚੰਨੀ ਇਸ ਮੀਟਿੰਗ 'ਚ ਸ਼ਾਮਿਲ ਨਹੀਂ ਹੋਏ | ਕਾਂਗਰਸ ਹਾਈਕਮਾਨ ਨੇ ਸੀ.ਈ.ਸੀ. ਦੀ ਹੋਰ ਮੀਟਿੰਗ ਨਾ ਕਰਨ ਦਾ ਫ਼ੈਸਲਾ ਕਰਦਿਆਂ ਉਮੀਦਵਾਰਾਂ ਦੀ ਚੋਣ ਦਾ ਜ਼ਿੰਮਾ 3 ਮੈਂਬਰੀ ਸਬ ਕਮੇਟੀ, ਜਿਸ 'ਚ ਕੇ.ਸੀ. ਵੇਨੂਗੋਪਾਲ, ਅੰਬਿਕਾ ਸੋਨੀ ਅਤੇ ਅਜੈ ਮਾਕਨ ਸ਼ਾਮਿਲ ਹਨ, 'ਤੇ ਛੱਡ ਦਿੱਤਾ ਹੈ | ਸਬ ਕਮੇਟੀ ਨੂੰ ਸੂਚੀ ਫ਼ਾਈਨਲ ਕਰਨ ਦੇ ਅਖਤਿਆਰ ਦਿੰਦਿਆਂ ਹਾਈਕਮਾਨ ਨੂੰ ਭੇਜਣ ਨੂੰ ਕਿਹਾ ਹੈ, ਜਿਸ 'ਤੇ ਪੰਜਾਬ ਦੇ ਕਿਸੇ ਨੇਤਾ ਨਾਲ ਦੁਬਾਰਾ ਚਰਚਾ ਨਹੀਂ ਕੀਤੀ ਜਾਏਗੀ | ਰਾਹੁਲ ਦੇ ਪ੍ਰੋਗਰਾਮ ਦੀ ਸਿੱਧੂ ਵਲੋਂ ਜਨਤਕ ਕੀਤੀ ਜਾਣਕਾਰੀ ਮੁਤਾਬਿਕ ਕਾਂਗਰਸ ਵਲੋਂ ਬੁੱਧਵਾਰ ਤੱਕ ਬਾਕੀ ਰਹਿੰਦੇ 8 ਉਮੀਦਵਾਰਾਂ ਦੇ ਨਾਂਅ ਫਾਈਨਲ ਕਰ ਦਿੱਤੇ ਜਾਣਗੇ |
ਰਾਹੁਲ ਗਾਂਧੀ ਜਲੰਧਰ 'ਚ ਕਰਨਗੇ ਵਰਚੂਅਲ ਰੈਲੀ
ਰਾਹੁਲ ਗਾਂਧੀ ਅੰਮਿ੍ਤਸਰ ਤੋਂ ਸੜਕ ਰਾਹੀਂ ਜਲੰਧਰ ਪਹੁੰਚਣਗੇ, ਜਿੱਥੇ ਦੁਪਹਿਰ ਨੂੰ ਸਾਢੇ 3 ਵਜੇ ਮਿੱਠਾਪੁਰ ਦੇ 'ਵਾਈਟ ਡਾਇਮੰਡ ਵਿਲੇ' ਵਿਖੇ ਉਹ 'ਪੰਜਾਬ ਫ਼ਤਹਿ' ਨਾਂਅ ਦੀ ਵਰਚੂਅਲ ਰੈਲੀ ਕਰਨਗੇ | ਜਿਸ ਤੋਂ ਬਾਅਦ ਉਹ ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ | ਜ਼ਿਕਰਯੋਗ ਹੈ ਕਿ ਪਾਰਟੀ ਵਲੋਂ ਪਹਿਲਾਂ ਰਾਹੁਲ ਗਾਂਧੀ ਦੀ 27 ਜਨਵਰੀ ਦੀ ਵਰਚੂਅਲ ਰੈਲੀ ਦੀ ਹੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਪਾਰਟੀ ਦੇ ਸੋਸ਼ਲ ਮੀਡੀਆ ਸੈੱਲ ਦੇ ਮੈਂਬਰ ਤਿਆਰੀ ਕਰ ਰਹੇ ਸਨ ਪਰ 2 ਦਿਨ ਪਹਿਲਾਂ ਹੀ ਵਰਚੂਅਲ ਰੈਲੀ ਰੱਦ ਕਰ ਕੇ ਰਾਹੁਲ ਦੇ ਪੰਜਾਬ ਦੌਰੇ ਦੀ ਯੋਜਨਾ ਤਿਆਰ ਕੀਤੀ ਗਈ | ਇਸ ਤੋਂ ਪਹਿਲਾਂ ਰਾਹੁਲ ਗਾਂਧੀ 4 ਜਨਵਰੀ ਨੂੰ ਪੰਜਾਬ ਕਾਂਗਰਸ ਦੀ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਨ ਵਾਲੇ ਸਨ ਪਰ ਕੋਵਿਡ ਦੀਆਂ ਪਾਬੰਦੀਆਂ ਕਾਰਨ ਇਸ ਨੂੰ ਪਹਿਲਾਂ ਮੁਲਤਵੀ ਅਤੇ ਬਾਅਦ 'ਚ ਰੱਦ ਕਰ ਦਿੱਤਾ ਗਿਆ ਸੀ |

ਅਕਾਲੀ ਦਲ (ਸੰਯੁਕਤ) ਨੇ 2 ਹੋਰ ਉਮੀਦਵਾਰ ਐਲਾਨੇ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 2 ਹੋਰਨਾਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਪਾਰਟੀ ਵਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 15 ਹੋ ਗਈ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

ਬਸਪਾ ਨੇ 6 ਹੋਰ ਉਮੀਦਵਾਰ ਐਲਾਨੇ

ਚੰਡੀਗੜ੍ਹ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਮਝੌਤੇ ਤਹਿਤ ਬਸਪਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰ ਐਲਾਨੇ ਸਨ, ਜਿਨ੍ਹਾਂ 'ਚੋਂ 14 ਪਹਿਲਾਂ ਹੀ ਐਲਾਨੇ ਜਾ ਚੁਕੇ ਹਨ | ਸੂਬਾ ਪ੍ਰਧਾਨ ਬਸਪਾ ਜਸਵੀਰ ਸਿੰਘ ਗੜ੍ਹੀ ਦੇ ...

ਪੂਰੀ ਖ਼ਬਰ »

ਸਕੂਲ, ਕਾਲਜ ਪਹਿਲੀ ਤੱਕ ਬੰਦ

ਚੰਡੀਗੜ੍ਹ•, 25 ਜਨਵਰੀ (ਮਨਜੋਤ ਸਿੰਘ ਜੋਤ) - ਪੰਜਾਬ ਵਿਚ ਕੋਰੋਨਾ ਪਾਬੰਦੀਆਂ 1 ਫਰਵਰੀ ਤਕ ਵਧਾ ਦਿੱਤੀਆਂ ਗਈਆਂ ਹਨ | ਰਾਤ 10 ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਜਾਰੀ ਰਹੇਗਾ | ਇਸ ਦੇ ਨਾਲ ਹੀ ਇਕੱਠਾਂ ਦੀ ਸੰਖਿਆ 300 ਤਕ ਸੀਮਤ ਕੀਤੀ ਗਈ ਹੈ | ਸਾਰੇ ਸਕੂਲ, ਕਾਲਜ, ਕੋਚਿੰਗ ...

ਪੂਰੀ ਖ਼ਬਰ »

ਸ਼ਰਾਬ ਪੀ ਕੇ ਸੈਨਿਕ ਟਰੱਕ ਚਲਾਉਣਾ ਗੰਭੀਰ ਕੁਤਾਹੀ, ਅਜਿਹੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ- ਸੁਪਰੀਮ ਕੋਰਟ

ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਥਿਆਰਬੰਦ ਦਲ (ਪੀ.ਏ.ਸੀ.) ਦੇ ਜਵਾਨਾਂ ਨੂੰ ਲਿਜਾ ਰਹੇ ਸੈਨਿਕ ਟਰੱਕ ਨੂੰ ਸ਼ਰਾਬ ਦੇ ਨਸ਼ੇ 'ਚ ਚਲਾਉਣਾ ਬਹੁਤ ਗੰਭੀਰ ਕੁਤਾਹੀ ਹੈ ਅਤੇ ਅਜਿਹੀ ਅਨੁਸ਼ਾਸਨਹੀਣਤਾ ਬੇਹੱਦ ਅਨੁਸ਼ਾਸਿਤ ਫ਼ੌਜ 'ਚ ਬਿਲਕੁਲ ...

ਪੂਰੀ ਖ਼ਬਰ »

ਦੇਸ਼ ਭਗਤੀ ਨਾਗਰਿਕਾਂ 'ਚ ਫ਼ਰਜ਼ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ-ਰਾਸ਼ਟਰਪਤੀ

ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ, 25 ਜਨਵਰੀ (ਪੀ.ਟੀ.ਆਈ.)-ਦੇਸ਼ ਦੇ ਨਾਗਰਿਕਾਂ ਨੂੰ ਇਸ ਵਾਰ ਗਣਤੰਤਰ ਦਿਵਸ 'ਭਾਰਤੀਅਤਾ' (ਇੰਡੀਅਨਨੈੱਸ) ਨਾਲ ਮਨਾਉਣ ਦੀ ਅਪੀਲ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿਦ ਨੇ ਕਿਹਾ ਕਿ ਦੇਸ਼ ...

ਪੂਰੀ ਖ਼ਬਰ »

ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਆਰ.ਪੀ.ਐੱਨ. ਸਿੰਘ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 25 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੂੰ ਉੱਤਰ ਪ੍ਰਦੇਸ਼ 'ਚ ਵੱਡਾ ਝਟਕਾ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਆਰ. ਪੀ. ਐੱਨ. ਸਿੰਘ ਮੰਗਲਵਾਰ ਨੂੰ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਆਰ.ਪੀ.ਐੱਨ. ਸਿੰਘ ...

ਪੂਰੀ ਖ਼ਬਰ »

ਭੱਟਾਚਾਰਜੀ ਤੇ ਗਾਇਕਾ ਸੰਧਿਆ ਮੁਖ਼ਰਜੀ ਵਲੋਂ ਪੁਰਸਕਾਰ ਲੈਣ ਤੋਂ ਇਨਕਾਰ

ਕੋਲਕਾਤਾ, 25 ਜਨਵਰੀ (ਏਜੰਸੀ)-ਸੀਨੀਅਰ ਸੀ. ਪੀ. ਆਈ. (ਐਮ) ਨੇਤਾ ਤੇ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ ਨੇ ਪਦਮ ਭੂਸ਼ਣ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਬਿਆਨ 'ਚ ਕਿਹਾ ਕਿ ਉਹ ਪਦਮ ਭੂਸ਼ਣ ਬਾਰੇ ਕੁਝ ਨਹੀਂ ਜਾਣਦੇ | ਉਨ੍ਹਾਂ ਨੂੰ ...

ਪੂਰੀ ਖ਼ਬਰ »

ਦਸੰਬਰ 2019 ਦੇ ਸਜ਼ਾ ਮੁਆਫ਼ੀ ਦੇ ਹੁਕਮਾਂ ਦੇ ਬਾਵਜੂਦ ਜੇਲ੍ਹ•'ਚ ਹੈ ਪ੍ਰੋ : ਭੁੱਲਰ

• ਕੇਸ ਅਦਾਲਤ ਵਿਚ ਹੋਣ ਦੇ ਬਾਵਜੂਦ ਕੇਜਰੀਵਾਲ ਸਰਕਾਰ ਵਲੋਂ ਰਿਹਾਈ ਦਾ ਕੇਸ ਰੱਦ • ਦੁਬਾਰਾ ਫਿਰ ਪੁਲਿਸ, ਮੈਡੀਕਲ ਤੇ ਸਿਆਸੀ ਰਿਪੋਰਟਾਂ ਲਈਆਂ ਹਰਕਵਲਜੀਤ ਸਿੰਘ ਚੰਡੀਗੜ੍ਹ, 25 ਜਨਵਰੀ -ਪੋ੍ਰਫ਼ੈਸਰ ਦਵਿੰਦਰ ਸਿੰਘ ਭੁੱਲਰ, ਜਿਨ੍ਹਾਂ ਦੀ ਰਿਹਾਈ ਵੱਡਾ ਸਿਆਸੀ ...

ਪੂਰੀ ਖ਼ਬਰ »

ਫ਼ੌਜ ਤੇ ਆਸਾਮ ਰਾਈਫ਼ਲਜ਼ ਦੇ 6 ਜਵਾਨਾਂ ਨੂੰ ਸ਼ੌਰਿਆ ਚੱਕਰ

ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਵਿਲੱਖਣ ਬਹਾਦਰੀ ਵਿਖਾਉਣ ਵਾਲੇ ਭਾਰਤੀ ਫੌਜ ਦੇ 5 ਜਵਾਨਾਂ ਨੂੰ ਮਰਨ-ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ | ਅਸਾਮ 'ਚ ਦੇਸ਼ ਵਿਰੋਧੀ ਆਪਰੇਸ਼ਨ 'ਚ ਬਹਾਦਰੀ ਵਿਖਾਉਣ ਵਾਲੇ ਆਸਾਮ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX