ਤਾਜਾ ਖ਼ਬਰਾਂ


ਤਹਿਸੀਲ ਕੰਪਲੈਕਸ ਤਪਾ ਵਿਖੇ ਨਾਮਜ਼ਦਗੀਆਂ ਕਾਰਨ ਆਈ.ਟੀ.ਬੀ.ਪੀ. ਫੋਰਸ ਅਤੇ ਪੰਜਾਬ ਪੁਲਿਸ ਦਾ ਲੱਗਿਆ ਪਹਿਰਾ
. . .  16 minutes ago
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ ਸ਼ੁਰੂ ਹੋ ਗਿਆ ਹੈ, ਜਿਸ ਸੰਬੰਧੀ ਤਹਿਸੀਲ ਕੰਪਲੈਕਸ ਵਿਖੇ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਦਿੱਤੇ ਗਏ ਹਨ। ਜਦ ਪੱਤਰਕਾਰਾਂ ਦੀ...
ਸ਼੍ਰੋਮਣੀ ਅਕਾਲੀ ਦਲ ਬਸਪਾ ਚੋਣਾਂ ਵਿਚ ਬਹੁਮਤ ਹਾਸਲ ਕਰੇਗਾ -ਸੁਖਬੀਰ ਸਿੰਘ ਬਾਦਲ
. . .  31 minutes ago
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅੱਜ ਸੂਬੇ ਭਰ ਵਿਚ ਅਕਾਲੀ ਬਸਪਾ ਗੱਠਜੋੜ ਦੀ ਲਹਿਰ ਹੈ ਅਤੇ ਗੱਠਜੋੜ 80 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਏਗਾ...
27 ਜਨਵਰੀ ਨੂੰ ਜਲੰਧਰ ਆਉਣਗੇ ਰਾਹੁਲ ਗਾਂਧੀ
. . .  38 minutes ago
ਜਲੰਧਰ, 25 ਜਨਵਰੀ (ਵਿਕਰਮਜੀਤ ਸਿੰਘ ਮਾਨ)-ਕਾਂਗਰਸੀ ਆਗੂ ਰਾਹੁਲ ਗਾਂਧੀ 27 ਜਨਵਰੀ ਨੂੰ ਜਲੰਧਰ ਆਉਣਗੇ ਅਤੇ ਉੱਥੇ ਹੀ ਵਰਕਰਾਂ ਨੂੰ ਵਰਚੂਅਲ ਤਰੀਕੇ ਰਾਹੀਂ ਸੰਬੋਧਨ...
ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਬਣਾ ਰਹੇ ਹਨ ਉਮੀਦਵਾਰ - ਸਾਂਝਾ ਪੰਜਾਬ ਮੋਰਚਾ
. . .  50 minutes ago
ਚੰਡੀਗੜ੍ਹ, 25 ਜਨਵਰੀ - ਚੰਡੀਗੜ੍ਹ ਪ੍ਰੈੱਸ ਕਲੱਬ 'ਚ ਜਾਣਕਾਰੀ ਦਿੰਦਿਆਂ 'ਸਾਂਝਾ ਪੰਜਾਬ ਮੋਰਚਾ' ਦੇ ਪ੍ਰਧਾਨ ਕੁਲਦੀਪ ਸਿੰਘ ਈਸਾਪੁਰੀ, ਰੇਸ਼ਮ ਸਿੰਘ ਕਾਹਲੋਂ ਅਤੇ ਕਰਮਵੀਰ ਸਿੰਘ ਲਾਲੀ ਨੇ ਦੱਸਿਆ ਕਿ ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ...
ਪੰਜਾਬ ਵਿਧਾਨ ਸਭਾ ਚੋਣਾਂ ਲਈ ਨੋਟੀਫ਼ਿਕੇਸ਼ਨ ਹੋਇਆ ਜਾਰੀ
. . .  about 1 hour ago
ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ, ਜਿਸ ਤੋਂ ਤੁਰੰਤ ਬਾਅਦ ਪੰਜਾਬ ਅੰਦਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ...
ਸਾਡੀ ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆ ਨੇ ਵੱਖ-ਵੱਖ ਦੇਸ਼ਾਂ ਲਈ ਇਕ ਮਾਪਦੰਡ ਕੀਤਾ ਹੈ ਤੈਅ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 25 ਜਨਵਰੀ - ਨਮੋ ਐਪ ਰਾਹੀਂ ਗੁਜਰਾਤ ਤੋਂ ਪੇਜ ਸੰਮਤੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਚੋਣ ਕਮਿਸ਼ਨ ਲੋਕਾਂ ਨੂੰ ਨੋਟਿਸ ਜਾਰੀ ਕਰ ਸਕਦਾ ਹੈ
ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਕੀਤਾ ਜਾਰੀ
. . .  about 1 hour ago
ਨਵੀਂ ਦਿੱਲੀ, 25 ਜਨਵਰੀ - ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਚੋਣ ਨਿਸ਼ਾਨ ਜ਼ਬਤ ਕਰਨ ਅਤੇ ਜਨਤਕ ਫ਼ੰਡਾਂ ਤੋਂ ਗੈਰ ਤਰਕਹੀਣ ਮੁਫ਼ਤ ਵੰਡਣ ਦਾ ਵਾਅਦਾ ਕਰਨ ਵਾਲੀਆਂ ਰਾਜਨੀਤਿਕ ...
ਜੇ.ਪੀ. ਨੱਡਾ ਅਤੇ ਹੋਰ ਭਾਜਪਾ ਆਗੂ ਸੀ.ਈ.ਸੀ. ਦੀ ਬੈਠਕ ਲਈ ਪਹੁੰਚੇ ਪਾਰਟੀ ਹੈੱਡਕੁਆਰਟਰ
. . .  about 1 hour ago
ਨਵੀਂ ਦਿੱਲੀ, 25 ਜਨਵਰੀ - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਭਾਜਪਾ ਆਗੂ ਸੀ.ਈ.ਸੀ. ਦੀ ਮੀਟਿੰਗ ਲਈ ਪਾਰਟੀ ਹੈੱਡਕੁਆਰਟਰ ਪੁੱਜੇ ...
ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਵਿਖੇ ਪੁਲਿਸ ਨੇ ਕੀਤੀ ਰੇਡ
. . .  about 1 hour ago
ਅੰਮ੍ਰਿਤਸਰ, 25 ਜਨਵਰੀ - ਜ਼ਮਾਨਤ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਵਿਖੇ ਰੇਡ...
ਪਟਿਆਲਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨਿੰਦਣਯੋਗ - ਨਵਜੋਤ ਸਿੱਧੂ
. . .  about 2 hours ago
ਚੰਡੀਗੜ੍ਹ, 25 ਜਨਵਰੀ - ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਮੈਨੀਫੈਸਟੋ 'ਤੇ ਚਰਚਾ ਲਈ ਜਲੰਧਰ ਵਿਖੇ ਪ੍ਰਤਾਪ ਬਾਜਵਾ, ਜੈਵੀਰ ਸ਼ੇਰਗਿੱਲ ਅਤੇ ਹੋਰਾਂ ਨੂੰ ਮਿਲਣਗੇ ਅਤੇ ਪੰਜਾਬ ਮਾਡਲ ਬਾਰੇ ਚਰਚਾ ...
ਭਾਰੀ ਧੁੰਦ ਅਤੇ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ
. . .  about 3 hours ago
ਓਠੀਆਂ, 25 ਜਨਵਰੀ(ਗੁਰਵਿੰਦਰ ਸਿੰਘ ਛੀਨਾ) ਪੰਜਾਬ ਵਿਚ ਅੱਜ ਪਈ ਭਾਰੀ ਧੁੰਦ ਅਤੇ ਠੰਢ ਕਾਰਨ ਰੋਜ਼ ਤਰਾਂ ਕੰਮਾਂ 'ਤੇ ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ । ਭਾਰੀ ਧੁੰਦ ਕਾਰਨ ਕਿਸੇ ਦੁਰਘਟਨਾ ਦੇ ਬਚਾਅ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,55,874 ਨਵੇਂ ਮਾਮਲੇ, 614 ਮੌਤਾਂ
. . .  about 3 hours ago
ਨਵੀਂ ਦਿੱਲੀ, 25 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,55,874 ਨਵੇਂ ਮਾਮਲੇ....
ਮਹਾਰਾਸ਼ਟਰ: ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਦੇ ਪੁੱਤਰ ਸਮੇਤ 7 ਵਿਦਿਆਰਥੀਆਂ ਦੀ ਮੌਤ
. . .  about 2 hours ago
ਮਹਾਰਾਸ਼ਟਰ, 25 ਜਨਵਰੀ - ਬੀਤੀ ਰਾਤ 11.30 ਵਜੇ ਦੇ ਕਰੀਬ ਸੇਲਸੁਰਾ ਨੇੜੇ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ ...
ਅੱਜ 11 ਵਜੇ ਪ੍ਰਧਾਨ ਮੰਤਰੀ ਮੋਦੀ ਨਮੋ ਐਪ 'ਤੇ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨਗੇ
. . .  about 4 hours ago
ਨਵੀਂ ਦਿੱਲੀ, 25 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਨਮੋ ਐਪ 'ਤੇ ਦੇਸ਼ ਭਰ ਦੇ ਭਾਜਪਾ ਵਰਕਰਾਂ ਨਾਲ...
ਨਾਸਾ ਦਾ ਜੇਮਜ਼ ਵੈੱਬ ਸਪੇਸ ਟੈਲੀਸਕੋਪ ਧਰਤੀ ਤੋਂ 1 ਮਿਲੀਅਨ ਮੀਲ ਦੂਰ ਆਪਣੀ ਅੰਤਿਮ ਮੰਜ਼ਿਲ 'ਤੇ ਪਹੁੰਚਿਆ
. . .  about 4 hours ago
ਵਾਸ਼ਿੰਗਟਨ, 25 ਜਨਵਰੀ - ਨਾਸਾ ਦਾ ਜੇਮਜ਼ ਵੈੱਬ ਸਪੇਸ ਟੈਲੀਸਕੋਪ ਧਰਤੀ ਤੋਂ 1 ਮਿਲੀਅਨ ਮੀਲ ਦੂਰ ਆਪਣੀ ਅੰਤਿਮ ਮੰਜ਼ਿਲ....
20 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਹੋਵੇਗੀ ਸ਼ੁਰੂ
. . .  about 4 hours ago
ਅਜਨਾਲਾ,25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ )-ਭਾਰਤ ਦੇ ਮੁੱਖ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਲੀਕੇ ਪ੍ਰੋਗਰਾਮ ਤਹਿਤ ਅੱਜ ਨੋਟੀਫ਼ਿਕੇਸ਼ਨ ਜਾਰੀ....
ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਨਹੀਂ ਰਹੇ, ਅੰਤਿਮ ਸੰਸਕਾਰ ਪਿੰਡ ਥਰੀਕੇ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ
. . .  about 2 hours ago
ਇਯਾਲੀ/ਥਰੀਕੇ, 25 ਜਨਵਰੀ (ਮਨਜੀਤ ਸਿੰਘ ਥਰੀਕੇ)- ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਅੱਜ ਤੜਕੇ 2:30 ਵਜੇ ਦਿਹਾਂਤ ਹੋ ਗਿਆ।....
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਪਾਕਿਸਤਾਨ ਸਰਕਾਰ ਨੇ ਭਾਰਤੀ 20 ਮਛੇਰੇ ਕੀਤੇ ਰਿਹਾਅ
. . .  1 day ago
ਅਟਾਰੀ ,24 ਜਨਵਰੀ ( ਗੁਰਦੀਪ ਸਿੰਘ ਅਟਾਰੀ )-ਪਾਕਿਸਤਾਨ ਸਰਕਾਰ ਨੇ 20 ਭਾਰਤੀ ਮਛੇਰਿਆਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਹੈ । ਮਛੇਰੇ ਗੁਜਰਾਤ ਨਾਲ ਸਬੰਧਤ ਹਨ ਅਤੇ ਉਹ ਮੱਛੀਆਂ ਫੜਦੇ ਸਮੇਂ ਪਾਕਿਸਤਾਨ ...
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਵਿਚੋਂ ਛੁੱਟੀ ਮਿਲੀ
. . .  1 day ago
ਲੁਧਿਆਣਾ ,24 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਪੰਜ ਦਿਨ ਬਾਅਦ ਦਿਆਨੰਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ...
ਸ.ਪਾ. ਨੇ ਯੂ.ਪੀ. ਵਿਚ ਉਮੀਦਵਾਰਾਂ ਦੀ ਨਵੀਂ ਸੂਚੀ ਕੀਤੀ ਜਾਰੀ , ਅਖਿਲੇਸ਼ ਯਾਦਵ ਸਮੇਤ 149 ਦੇ ਨਾਮ
. . .  1 day ago
ਜੰਮੂ-ਕਸ਼ਮੀਰ 'ਚ ਏ.ਕੇ.-47 ਰਾਈਫਲਾਂ, ਪਿਸਤੌਲ, ਗ੍ਰਨੇਡ ਅਤੇ 17.3 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ
. . .  1 day ago
ਜੰਮੂ, 24 ਜਨਵਰੀ - ਸੀਮਾ ਸੁਰੱਖਿਆ ਬਲ ਨੇ ਕਿਹਾ ਕਿ ਉਸ ਨੇ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਅਪਰੇਸ਼ਨਾਂ ਦੌਰਾਨ ਤਿੰਨ ਏ.ਕੇ.-47 ਰਾਈਫ਼ਲਾਂ, ਛੇ 9 ਐਮ.ਐਮ. ਪਿਸਤੌਲ, 1071 ਰੌਂਦ ਗੋਲਾ ਬਾਰੂਦ, 20 ਹੈਂਡ ਗ੍ਰਨੇਡ, ਦੋ ਆਈ.ਈ.ਡੀ. ...
ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ 'ਚ ਬੇਅਦਬੀ, ਮੌਕੇ ‘ਤੇ ਫੜਿਆ ਸ਼ਖਸ
. . .  1 day ago
ਗਣਤੰਤਰ ਦਿਹਾੜੇ ਦੀ ਪਰੇਡ ਵਿਚ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਮਾਡਲ ਨਾਲ ਸਜੀ ਝਾਕੀ ਆਵੇਗੀ ਨਜ਼ਰ
. . .  1 day ago
ਦੇਹਰਾਦੂਨ, 24 ਜਨਵਰੀ - ਇਸ ਵਾਰ ਗਣਤੰਤਰ ਦਿਹਾੜੇ ਦੀ ਪਰੇਡ ਵਿਚ ਦੇਵਭੂਮੀ ਉੱਤਰਾਖੰਡ ਦੇ ਤੀਰਥ ਅਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਮਾਡਲ ਨਾਲ ਸਜੀ ਝਾਕੀ ...
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ 'ਤੇ ਨਿਸ਼ਾਨਾ
. . .  1 day ago
ਚੰਡੀਗੜ੍ਹ, 24 ਜਨਵਰੀ - ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਸਿੱਧੂ ਨੇ ਰੇਤ ਮਾਫ਼ੀਆ 'ਚ ਸ਼ਾਮਿਲ ਵਿਧਾਇਕਾਂ ਨੂੰ ਮੇਰੇ ਖ਼ਿਲਾਫ਼ ਬਗ਼ਾਵਤ 'ਚ ਅਗਵਾਈ ਦੇ ਕੇ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਮਾਘ ਸੰਮਤ 553
ਿਵਚਾਰ ਪ੍ਰਵਾਹ: ਦੇਸ਼ ਭਗਤੀ ਕਿਸੇ ਇਕ ਭਾਈਚਾਰੇ ਦੀ ਵਿਰਾਸਤ ਨਹੀਂ ਹੈ। ਦੇਸ਼ ਭਗਤੀ ਹਰੇਕ ਭਾਰਤੀ ਦੇ ਖ਼ੂਨ ਵਿਚ ਵਸੀ ਹੋਈ ਹੈ। -ਅਗਿਆਤ

ਪਹਿਲਾ ਸਫ਼ਾ

ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ-ਮੋਦੀ

ਪ੍ਰਧਾਨ ਮੰਤਰੀ ਵਲੋਂ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਬੱਚਿਆਂ ਨਾਲ ਗੱਲਬਾਤ
ਨਵੀਂ ਦਿੱਲੀ, 24 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਬਲੀਦਾਨ ਸਾਡੇ ਦੇਸ਼ ਦੀ ਇਕ ਬੇਮਿਸਾਲ ਉਦਾਹਰਨ ਹੈ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਜਦ ਬਲੀਦਾਨ ਦਿੱਤਾ ਸੀ ਤਦ ਉਨ੍ਹਾਂ ਦੀ ਉਮਰ ਬਹੁਤ ਛੋਟੀ ਸੀ | ਭਾਰਤ ਦੀ ਸੱਭਿਅਤਾ, ਸੰਸਕ੍ਰਿਤੀ ਤੇ ਧਰਮ ਲਈ ਉਨ੍ਹਾਂ ਦਾ ਬਲੀਦਾਨ ਲਾਸਾਨੀ ਹੈ | ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੇ ਬਲੀਦਾਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਨੂੰ ਕਿਹਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਲ 2021 ਅਤੇ ਸਾਲ 2022 ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ | ਇਨ੍ਹਾਂ ਪੁਰਸਕਾਰਾਂ ਲਈ ਦੇਸ਼ ਭਰ ਤੋਂ 61 ਬੱਚਿਆਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ 'ਚੋਂ 32 ਬੱਚਿਆਂ ਨੂੰ ਪਿਛਲੇ ਸਾਲ ਲਈ ਅਤੇ 29 ਬੱਚਿਆਂ ਨੂੰ ਇਸ ਸਾਲ ਲਈ ਪੁਰਸਕਾਰਾਂ ਲਈ ਚੁਣਿਆ ਗਿਆ | ਹਰ ਸਾਲ ਬਾਲ ਪੁਰਸਕਾਰ ਜੇਤੂ ਗਣਤੰਤਰ ਦਿਵਸ ਦੀ ਪਰੇਡ 'ਚ ਹਿੱਸਾ ਲੈਂਦੇ ਹਨ ਪਰ ਕੋਰੋਨਾ ਦੇ ਪਸਾਰ ਕਾਰਨ ਇਸ ਵਾਰ ਇਹ ਪ੍ਰੋਗਰਾਮ ਵਰਚੂਅਲ ਤੌਰ 'ਤੇ ਕੀਤਾ ਗਿਆ | ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੀਵਾਲੀ 'ਤੇ ਨੌਸ਼ਹਿਰਾ ਸੈਕਟਰ ਦੀ ਆਪਣੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਉੱਥੇ ਮੇਰੀ ਮੁਲਾਕਾਤ ਬਲਦੇਵ ਸਿੰਘ ਅਤੇ ਬਸੰਤ ਸਿੰਘ ਨਾਂਅ ਦੇ ਅਜਿਹੇ ਵੀਰਾਂ ਨਾਲ ਹੋਈ, ਜਿਨ੍ਹਾਂ ਨੇ ਆਜ਼ਾਦੀ ਦੇ ਬਾਅਦ ਹੋਏ ਯੁੱਧ 'ਚ ਬਾਲ ਸੈਨਿਕ ਦੀ ਭੂਮਿਕਾ ਨਿਭਾਈ ਸੀ | ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ | ਇਸ ਮੌਕੇ ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਪੁਰਸਕਾਰਾਂ ਨਾਲ ਹਰ ਕਿਸੇ ਦੀਆਂ ਉਮੀਦਾਂ ਵੀ ਉਨ੍ਹਾਂ ਤੋਂ ਵਧ ਗਈਆਂ ਹਨ | ਉਨ੍ਹਾਂ ਕਿਹਾ ਕਿ ਪਰ ਇਸ ਨਾਲ ਦਬਾਅ 'ਚ ਨਹੀਂ ਆਉਣਾ, ਸਗੋਂ ਪ੍ਰੇਰਨਾ ਲੈਣੀ ਹੈ | ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਮਾਸਟਰ ਮੀਧਾਂਸ਼ੂ ਕੁਮਾਰ ਗੁਪਤਾ ਤੋਂ ਕੋਵਿਡ ਦੇ ਮੁੱਦਿਆਂ ਲਈ ਇਕ ਐਪ ਬਣਾਉਣ ਦੀ ਉਸ ਦੀ ਉਪਲਬਧੀ ਬਾਰੇ 'ਚ ਜਾਣਕਾਰੀ ਲਈ | ਉਨ੍ਹਾਂ ਕਿਹਾ ਕਿ ਮੀਧਾਂਸੂ ਵਰਗੇ ਬੱਚਿਆਂ ਤੋਂ ਉਨ੍ਹਾਂ ਨੂੰ ਲਗਦਾ ਹੈ ਕਿ ਉੱਦਮਤਾ ਨੂੰ ਹੁਲਾਰਾ ਦੇਣ ਦੇ ਸਰਕਾਰੀ ਯਤਨ ਸਫ਼ਲ ਹੋ ਰਹੇ ਹਨ ਅਤੇ ਨੌਕਰੀ ਲੱਭਣ ਵਾਲੇ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਦਾ ਰੁਝਾਨ ਜ਼ਿਆਦਾ ਸਪੱਸ਼ਟ ਹੋ ਰਿਹਾ ਹੈ | ਚੰਡੀਗੜ੍ਹ ਦੀ ਕੁਮਾਰੀ ਤਰੂਸ਼ੀ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਖੇਡਾਂ ਅਤੇ ਪੜ੍ਹਾਈ 'ਚ ਸੰਤੁਲਨ 'ਤੇ ਉਸ ਦੀ ਰਾਇ ਮੰਗੀ | ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ 'ਲੋਕਲ ਫ਼ਾਰ ਵੋਕਲ' ਮੁਹਿੰਮ 'ਚ ਹਿੱਸੇਦਾਰੀ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਘਰ 'ਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ 'ਚ ਸਵਦੇਸ਼ੀ ਵਸਤਾਂ ਦੀ ਵਰਤੋਂ ਵਧਾਉਣ | ਪ੍ਰਧਾਨ ਮੰਤਰੀ ਨੇ ਕੋਵਿਡ ਟੀਕਾਕਰਨ 'ਚ ਬੱਚਿਆਂ ਵਲੋਂ ਵੱਡੀ ਗਿਣਤੀ 'ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਸ਼ਲਾਘਾ ਕੀਤੀ | ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਬਾਲ ਪੁਸਰਕਾਰਾਂ ਜੇਤੂਆਂ ਨੂੰ ਇਕ ਤਗਮਾ, ਇਕ ਲੱਖ ਰੁਪਏ ਅਤੇ ਇਕ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ |

ਅਦਭੁੱਤ ਹੈ ਪੁਰਸਕਾਰ ਜਿੱਤਣ ਵਾਲੇ ਬੱਚਿਆਂ ਦੀਆਂ ਕਹਾਣੀਆਂ

ਨਵੀਂ ਦਿੱਲੀ, 24 ਜਨਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਬੱਚਿਆਂ ਦੀ ਬਹਾਦਰੀ ਦੇ ਕਿੱਸੇ ਅਦਭੁੱਤ ਹਨ, ਇਨ੍ਹਾਂ 'ਚੋਂ ਕਿਸੇ ਨੇ ਅੱਤਵਾਦੀਆਂ ਨਾਲ ਲੋਹਾ ਲਿਆ, ਕੋਈ ਭਰਾ ਨੂੰ ਬਚਾਉਣ ਲਈ ਮਗਰਮੱਛ ਨਾਲ ਜਾ ਲੜਿਆ ਅਤੇ ਕਿਸੇ ਨੇ ਕੋਵਿਡ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਐਪ ਬਣਾਇਆ | 12 ਸਾਲਾ ਗੁਰਗੂ ਹਿਮਪਿ੍ਯਾ ਨੇ ਫਰਵਰੀ 2018 'ਚ ਜੰਮੂ ਦੇ ਸੁੰਜਵਾਨ ਮਿਲ ਕੈਂਪ 'ਚ ਅੱਤਵਾਦੀ ਹਮਲੇ ਦੌਰਾਨ ਆਪਣੀ ਬਹਾਦਰੀ ਵਿਖਾਉਂਦਿਆਂ ਹੋਇਆਂ ਅੱਤਵਾਦੀਆਂ ਨੂੰ ਚਾਰ ਤੋਂ ਪੰਜ ਘੰਟਿਆਂ ਤੱਕ ਰੋਕੀ ਰੱਖਿਆ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਬਚਾਇਆ | ਇਸੇ ਤਰ੍ਹਾਂ 14 ਸਾਲਾ ਧੀਰਜ ਕੁਮਾਰ ਨੇ ਆਪਣੇ ਛੋਟੇ ਭਰਾ ਨੂੰ ਬਚਾਉਣ ਲਈ ਦਰਿਆ 'ਚ ਇਕ ਮਗਰਮੱਛ ਦਾ ਮੁਕਾਬਲਾ ਕੀਤਾ | ਜਲੰਧਰ ਦੇ 12 ਸਾਲਾ ਮੀਧਾਂਸ਼ ਕੁਮਾਰ ਗੁਪਤਾ ਨੇ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਦੌਰਾਨ ਕੋਵਿਡ ਨਾਲ ਸੰਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਇਕ ਐਪ ਬਣਾਇਆ | 16 ਸਾਲਾ ਰੀਮੋਨਾ ਪਰੇਰਾ ਜੋ ਭਰਤਨਾਟਯਮ ਪੇਸ਼ਕਾਰੀ ਦਿੰਦੀ ਹੈ, ਨੂੰ ਟੁੱਟੇ ਕੱਚ ਉਪਰ ਅਤੇ ਮਿੱਟੀ ਦੇ ਘੜੇ 'ਤੇ ਡਾਂਸ ਦੀ ਪੇਸ਼ਕਾਰੀ ਲਈ ਇਹ ਪੁਰਸਕਾਰ ਮਿਲਿਆ | 13 ਸਾਲਾ ਗੌਰੀ ਮਹੇਸ਼ਵਰੀ ਨੂੰ ਸੁਲੇਖ (ਕਾਲੀਗ੍ਰਾਫ਼ੀ) 'ਚ ਮੁਹਾਰਤ ਲਈ, 13 ਸਾਲਾ ਸਈਦ ਫਤੀਨ ਅਹਿਮਦ ਨੂੰ ਕੌਮਾਂਤਰੀ ਪਿਆਨੋ ਮੁਕਾਬਲੇ ਜਿੱਤਣ ਲਈ ਪੁਰਸਕਾਰ ਦਿੱਤਾ ਗਿਆ | ਪੁਰਸਕਾਰ ਜੇਤੂਆਂ 'ਚ ਸਭ ਤੋਂ ਛੋਟੀ ਉਮਰ ਦੇ 5 ਸਾਲਾ ਧਿ੍ਤਿਸ਼ਮਾਨ ਚੱਕਰਵਰਤੀ ਨੂੰ ਪੰਜ ਭਾਸ਼ਾਵਾਂ 'ਚ ਗਾਉਣ ਲਈ, ਸ਼ਿਵਾਂਗੀ ਕਾਲੇ ਨੂੰ ਆਪਣੀ ਭੈਣ ਤੇ ਮਾਂ ਨੂੰ ਕਰੰਟ ਤੋਂ ਬਚਾਉਣ ਲਈ, 7 ਸਾਲਾ ਵੈਸ਼ਾਲੀ ਨੂੰ ਇਕ ਆਟੋਮੈਟਿਕ ਜੀਵਨ ਬਚਾਓ ਫਲੱਡ ਹਾਊਸ ਦੀ ਖੋਜ ਲਈ, 15 ਸਾਲਾ ਜੂਹੀ ਅਭਿਜੀਤ ਕੇਸਕਰ ਤੇ ਪੁਹਾਬੀ ਚੱਕਰਵਰਤੀ ਨੂੰ ਵੱਖ-ਵੱਖ ਤਰ੍ਹਾਂ ਦੇ ਯੰਤਰਾਂ ਦੀ ਖੋਜ ਲਈ, 16 ਸਾਲਾ ਅਭਿਨਵ ਕੁਮਾਰ ਚੌਧਰੀ ਨੂੰ ਵਰਤੀਆਂ ਗਈਆਂ ਕਿਤਾਬਾਂ ਨੂੰ ਖ਼ਰੀਦਣ ਤੇ ਵੇਚਣ ਦੀ ਸਹੂਲਤ ਲਈ ਇਕ ਈ-ਕਾਮਰਸ ਪਲੇਟਫਾਰਮ ਵਿਕਸਿਤ ਕਰਨ, 17 ਸਾਲਾ ਆਕਰਸ਼ ਕੌਸ਼ਲ ਨੂੰ ਕੋਵਿਡ ਸਥਿਤੀ ਦਾ ਪ੍ਰਬੰਧਨ ਕਰਨ ਲਈ ਇਕ ਪੋਰਟਲ ਵਿਕਸਿਤ ਕਰਨ, 17 ਸਾਲਾ ਆਰੂਸ਼ੀ ਕੋਤਵਾਲ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸ਼ਤਰੰਜ 'ਚੋਂ ਕਈ ਮੈਡਲ ਜਿੱਤਣ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ |

ਹਾਈਕੋਰਟ ਵਲੋਂ ਮਜੀਠੀਆ ਦੀ ਅਗਾਊਾ ਜ਼ਮਾਨਤ ਅਰਜ਼ੀ ਖ਼ਾਰਜ

ਵਕੀਲਾਂ ਨੇ ਨਾਮਜ਼ਦਗੀ ਭਰਨ ਅਤੇ
ਸੁਪਰੀਮ ਕੋਰਟ ਤੱਕ ਜਾਣ ਲਈ ਮੰਗੀ ਮੁਹਲਤ

ਚੰਡੀਗੜ੍ਹ, 24 ਜਨਵਰੀ (ਅੰਕੁਰ ਤਾਂਗੜੀ)- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਡਰੱਗ ਕੇਸ ਮਾਮਲੇ 'ਚ ਜ਼ਮਾਨਤ 'ਤੇ ਹਾਈਕੋਰਟ 'ਚ ਚੱਲ ਰਹੀ ਬਹਿਸ ਅੱਜ ਪੂਰੀ ਹੋ ਗਈ | ਮਜੀਠੀਆ ਨੂੰ ਅਗਾਊਾ ਜ਼ਮਾਨਤ 'ਤੇ ਸੋਮਵਾਰ ਸੁਣਵਾਈ ਦੌਰਾਨ ਪੰਜਾਬ-ਹਰਿਆਣਾ ਹਾਈਕੋਰਟ ਨੇ ਮਾਮਲੇ 'ਤੇ ਫ਼ੈਸਲਾ ਦਿੰਦਿਆਂ ਅਗਾਊਾ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ | ਹੁਣ ਇਸ ਨਾਲ ਮਜੀਠੀਆ ਦੇ ਵਿਧਾਨ ਸਭਾ ਚੋਣਾਂ ਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਨੂੰ ਲੈ ਕੇ ਤਲਵਾਰ ਲਟਕ ਗਈ ਹੈ | ਪੰਜਾਬ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਕਾਰਵਾਈ 25 ਜਨਵਰੀ ਤੋਂ ਸ਼ੁਰੂ ਹੋ ਕੇ 1 ਫਰਵਰੀ ਤੱਕ ਚੱਲੇਗੀ | ਬਿਨਾਂ ਜ਼ਮਾਨਤ ਦੇ ਮਜੀਠੀਆ ਨੂੰ ਪੰਜਾਬ ਪੁਲਿਸ ਗਿ੍ਫ਼ਤਾਰ ਕਰੇਗੀ | ਅਜਿਹੇ 'ਚ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਣਗੀਆਂ | ਹਾਲਾਂਕਿ ਮਜੀਠੀਆ ਦੇ ਵਕੀਲਾਂ ਨੇ ਹਾਈਕੋਰਟ 'ਚ ਨਾਮਜ਼ਦਗੀ ਭਰਨ ਅਤੇ ਸੁਪਰੀਮ ਕੋਰਟ ਤੱਕ ਜਾਣ ਲਈ ਮੋਹਲਤ ਮੰਗੀ ਹੈ | ਇਸ 'ਤੇ ਅਦਾਲਤ ਵਲੋਂ ਵਿਸਥਾਰਪੂਰਵਕ ਆਰਡਰ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ | ਅੱਜ ਅਦਾਲਤ ਨੇ ਮਜੀਠੀਆ ਪੱਖ ਅਤੇ ਪੰਜਾਬ ਸਰਕਾਰ ਦੋਹਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਪਹਿਲਾਂ ਇਹ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ, ਉਪਰੰਤ ਅਦਾਲਤ ਵਲੋਂ ਫ਼ੈਸਲਾ ਸੁਣਾਉਂਦੇ ਹੋਏ ਮਜੀਠੀਆ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ | ਹੁਣ ਫਿਰ ਤੋਂ ਮਜੀਠੀਆ ਦੇ ਸਿਰ ਗਿ੍ਫ਼ਤਾਰੀ ਦੀ ਤਲਵਾਰ ਲਟਕ ਗਈ ਹੈ | ਵਰਨਣਯੋਗ ਹੈ ਕਿ ਮਜੀਠੀਆ ਦੇ ਖ਼ਿਲਾਫ਼ 20 ਦਸੰਬਰ ਨੂੰ ਮੁਹਾਲੀ 'ਚ ਐਨ.ਡੀ.ਪੀ.ਸੀ.ਐਸ. ਐਕਟ ਦੇ ਤਹਿਤ ਐਫ.ਆਈ.ਆਰ .ਦਰਜ ਕੀਤੀ ਗਈ ਸੀ | ਇਸੇ ਮਾਮਲੇ 'ਚ ਮਜੀਠੀਆ ਨੇ ਪਹਿਲਾਂ ਮੁਹਾਲੀ ਦੀ ਟ੍ਰਾਈਲ ਕੋਰਟ ਤੋਂ ਜ਼ਮਾਨਤ ਮੰਗੀ ਸੀ, ਜਿਸ ਨੂੰ ਕੋਰਟ ਵਲੋਂ ਖ਼ਾਰਜ ਕਰ ਦਿੱਤਾ ਗਿਆ ਸੀ | ਦੱਸ ਦਈਏ ਕਿ ਟ੍ਰਾਇਲ ਕੋਰਟ ਤੋਂ ਜ਼ਮਾਨਤ ਖ਼ਾਰਜ ਹੋਣ ਤੋਂ ਬਾਅਦ ਮਜੀਠੀਆ ਨੇ ਹਾਈਕੋਰਟ ਚ ਅਗਾਊਾ ਜ਼ਮਾਨਤ ਦੀ ਅਰਜ਼ੀ ਲਗਾਈ ਸੀ | ਜਿਸ 'ਤੇ ਹਾਈਕੋਰਟ ਨੇ 10 ਜਨਵਰੀ ਨੂੰ ਅਗਾਊਾ ਜ਼ਮਾਨਤ ਦਿੰਦੇ ਹੋਏ ਜਾਂਚ 'ਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਸੀ |

ਪੰਜਾਬ 'ਚ ਭਾਜਪਾ 65, ਕੈਪਟਨ 37 ਅਤੇ ਢੀਂਡਸਾ ਦੀ ਪਾਰਟੀ 15 ਸੀਟਾਂ 'ਤੇ ਲੜੇਗੀ ਚੋਣ

ਭਾਜਪਾ ਦਾ ਮਕਸਦ ਸਿਰਫ਼ ਸਰਕਾਰ ਬਦਲਣਾ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਨੂੰ ਸੁਰੱਖਿਅਤ ਰੱਖਣਾ ਹੈ-ਨੱਢਾ
ਨਵੀਂ ਦਿੱਲੀ, 24 ਜਨਵਰੀ (ਉਪਮਾ ਡਾਗਾ ਪਾਰਥ)-ਪੰਜਾਬ ਵਿਧਾਨ ਸਭਾ ਚੋਣਾਂ 'ਚ ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦਰਮਿਆਨ ਹੋਈ ਸੀਟਾਂ ਦੀ ਵੰਡ ਤਹਿਤ ਭਾਜਪਾ ਪੰਜਾਬ 'ਚ 65 ਸੀਟਾਂ 'ਤੇ ਚੋਣਾਂ ਲੜੇਗੀ, ਜਦਕਿ ਕੈਪਟਨ ਦੀ ਪੰਜਾਬ ਲੋਕ ਕਾਂਗਰਸ 37 ਅਤੇ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ 'ਤੇ ਚੋਣ ਲੜੇਗੀ | ਇਹ ਐਲਾਨ ਸੋਮਵਾਰ ਨੂੰ ਦਿੱਲੀ 'ਚ ਭਾਜਪਾ ਦੇ ਹੈੱਡਕੁਆਰਟਰ ਵਿਖੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਕੀਤਾ ਗਿਆ, ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਮੌਜੂਦ ਸਨ |
ਭਾਜਪਾ ਦਾ ਫੋਕਸ ਰਾਸ਼ਟਰੀ ਸੁਰੱਖਿਆ
ਭਾਜਪਾ ਨੇ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਪੇਸ਼ ਕਰਦਿਆਂ ਮੁੱਖ ਤੌਰ 'ਤੇ ਰਾਸ਼ਟਰੀ ਸੁਰੱਖਿਆ ਨੂੰ ਫੋਕਸ 'ਚ ਰੱਖਿਆ | ਇਸ ਸੰਬੰਧੀ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਅਹਿਮ ਸਰਹੱਦੀ ਸੂਬੇ ਪੰਜਾਬ 'ਚ ਭਾਜਪਾ ਦਾ ਮਕਸਦ ਸਿਰਫ਼ ਸਰਕਾਰ ਬਦਲਣਾ ਨਹੀਂ ਸਗੋਂ ਇਹ ਚੋਣਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਰੱਖਣ ਲਈ ਵੀ ਹਨ | ਨੱਢਾ ਨੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਭਾਰਤ ਦੇ ਸੰਬੰਧਾਂ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੀ 600 ਕਿੱਲੋਮੀਟਰ ਦੀ ਸਰਹੱਦ ਪਾਕਿਸਤਾਨ ਨਾਲ ਜੁੜੀ ਹੋਈ ਹੈ, ਜਿਸ ਰਾਹੀਂ ਨਸ਼ਿਆਂ ਤੋਂ ਲੈ ਕੇ ਹਥਿਆਰਾਂ ਤੱਕ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ | ਉਨ੍ਹਾਂ ਸੁਰੱਖਿਅਤ ਪੰਜਾਬ ਨੂੰ ਸੂਬੇ ਅਤੇ ਦੇਸ਼ ਦੀ ਜ਼ਰੂਰਤ ਕਰਾਰ ਦਿੰਦਿਆਂ ਹਾਲ ਹੀ 'ਚ ਕੇਂਦਰ ਵਲੋਂ ਪੰਜਾਬ 'ਚ ਬੀ.ਐੱਸ.ਐੱਫ਼. ਦਾ ਦਾਇਰਾ ਵਧਾਉਣ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ, ਜਿਸ 'ਤੇ ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਹੀ ਦੀ ਮੋਹਰ ਲਾਉਂਦਿਆਂ ਇਸ ਨੂੰ ਸੁਰੱਖਿਆ ਪੱਖੋਂ ਲਿਆ ਸਹੀ ਫ਼ੈਸਲਾ ਕਰਾਰ ਦਿੱਤਾ ਸੀ | ਨੱਢਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਇਸ ਵੇਲੇ ਪੰਜਾਬ 'ਚ ਮਜ਼ਬੂਤ ਸਰਕਾਰ ਦੀ ਲੋੜ ਹੈ |
ਸ੍ਰੀ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਜੀ ਸਮੇਤ ਕਈ ਸ਼ਖ਼ਸੀਅਤਾਂ ਦਾ ਕੀਤਾ ਜ਼ਿਕਰ
ਨੱਢਾ ਨੇ ਆਪਣੇ ਭਾਸ਼ਨ 'ਚ ਨਾ ਸਿਰਫ਼ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੇ ਬਲੀਦਾਨ ਦਾ ਜ਼ਿਕਰ ਕੀਤਾ, ਸਗੋਂ ਆਜ਼ਾਦੀ ਦੇ ਸੰਘਰਸ਼ 'ਚ ਯੋਗਦਾਨ ਪਾਉਣ ਵਾਲੇ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਦਾ ਵੀ ਉਚੇਚੇ ਤੌਰ 'ਤੇ ਨਾਂਅ ਲਿਆ | ਨੱਢਾ ਨੇ ਪੰਜਾਬ ਨੂੰ ਹੋਂਦ 'ਚ ਲਿਆਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਸਟਰ ਤਾਰਾ ਸਿੰਘ ਨੂੰ ਵੀ ਭਾਸ਼ਨ 'ਚ ਸ਼ਾਮਿਲ ਕੀਤਾ | ਭਾਜਪਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਅਤੇ ਵਿਸ਼ੇਸ਼ ਤੌਰ 'ਤੇ ਸਿੱਖ ਭਾਈਚਾਰੇ ਲਈ ਚੁੱਕੇ ਕਦਮਾਂ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਵਿਸ਼ੇਸ਼ ਜੁੜਾਵ ਰਿਹਾ ਹੈ | ਉਨ੍ਹਾਂ ਇਸ ਲਈ ਹਾਲ ਹੀ 'ਚ ਮੋਦੀ ਵਲੋਂ 26 ਦਸੰਬਰ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਸ਼ਹੀਦੀ ਦਿਵਸ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦੇ ਫ਼ੈਸਲੇ ਨੂੰ ਵੀ ਇਸੇ ਦਿਸ਼ਾ 'ਚ ਚੁੱਕਿਆ ਕਦਮ ਕਰਾਰ ਦਿੱਤਾ | ਨੱਢਾ ਨੇ ਲੰਗਰ ਤੋਂ ਜੀ.ਐੱਸ.ਟੀ. ਹਟਾਉਣ, ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ, ਸ੍ਰੀ ਹਰਿਮੰਦਰ ਸਾਹਿਬ ਤੋਂ ਐੱਫ.ਸੀ.ਆਰ.ਏ. ਦੀ ਪਾਬੰਦੀ ਹਟਾਉਣ, 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਿੱਖਾਂ ਨੂੰ ਕਾਲੀ ਸੂਚੀ 'ਚੋਂ ਹਟਾਉਣ ਜਿਹੇ ਕਈ ਫ਼ੈਸਲਿਆਂ ਨੂੰ ਦੁਹਰਾਉਂਦਿਆਂ ਇਹ ਵੀ ਕਿਹਾ ਕਿ ਪੰਜਾਬ 'ਤੇ ਇਸ ਵੇਲੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਡਬਲ ਇੰਜਣ ਦੀ ਸਰਕਾਰ ਨਾਲ ਪੰਜਾਬ ਨੂੰ ਆਰਥਿਕ, ਸਿਆਸੀ ਅਤੇ ਵਿਰਾਸਤੀ ਪੱਖੋਂ ਹੁਲਾਰਾ ਮਿਲੇਗਾ |
ਇਮਰਾਨ ਖ਼ਾਨ ਨੇ ਕੀਤੀ ਸੀ ਸਿੱਧੂ ਨੂੰ ਮੰਤਰੀ ਬਣਾਉਣ ਦੀ ਸਿਫ਼ਾਰਸ਼-ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਚੋਣ ਗੱਠਜੋੜ 'ਚ ਭਾਜਪਾ ਦੇ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ 'ਚ ਆਪਣਾ ਵਧੇਰੇ ਫੋਕਸ ਨਵਜੋਤ ਸਿੰਘ ਸਿੱਧੂ 'ਤੇ ਹੀ ਰੱਖਿਆ | ਕੈਪਟਨ ਨੇ ਸਿੱਧੂ ਨੂੰ ਲੈ ਕੇ ਦਿੱਤੇ ਬਿਆਨ 'ਚ ਕਿਹਾ ਕਿ ਸੂਬੇ 'ਚ ਜਦ ਉਨ੍ਹਾਂ ਦੀ ਸਰਕਾਰ ਬਣੀ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੰਤਰਾਲੇ 'ਚ ਰੱਖਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੰਦੇਸ਼ ਆਇਆ ਸੀ | ਉਨ੍ਹਾਂ ਕਿਹਾ ਕਿ ਸੰਦੇਸ਼ 'ਚ ਕਿਹਾ ਗਿਆ ਕਿ ਸਿੱਧੂ ਉਨ੍ਹਾਂ (ਇਮਰਾਨ ਖ਼ਾਨ) ਦਾ ਚੰਗਾ ਦੋਸਤ ਹੈ, ਉਸ ਨੂੰ ਸਰਕਾਰ 'ਚ ਰੱਖ ਸਕਦੇ ਹੋ ਤਾਂ ਰੱਖ ਲਓ | ਕੰਮ ਨਹੀਂ ਕਰੇਗਾ ਤਾਂ ਕੱਢ ਦੇਣਾ | ਕੈਪਟਨ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਅਜਿਹਾ ਸੰਦੇਸ਼ ਵੇਖ ਕੇ ਉਨ੍ਹਾਂ ਨੂੰ ਝਟਕਾ ਲੱਗਾ ਕਿ ਇਕ ਵਿਅਕਤੀ ਨੂੰ ਰਾਜ ਦਾ ਮੰਤਰੀ ਦਾ ਅਹੁਦਾ ਦਿਵਾਉਣ ਲਈ ਦੂਜੇ ਦੇਸ਼ ਦਾ ਪ੍ਰਧਾਨ ਮੰਤਰੀ ਕਿਵੇਂ ਦਬਾਅ ਪਾ ਸਕਦਾ ਹੈ | ਕੈਪਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਸੰਦੇਸ਼ ਸੋਨੀਆ ਗਾਂਧੀ ਅਤੇ ਪਿ੍ਅੰਕਾ ਗਾਂਧੀ ਨੂੰ ਵੀ ਭੇਜੇ | ਕੈਪਟਨ ਨੇ ਸਿੱਧੂ ਦੇ ਖ਼ਿਲਾਫ਼ ਛਿੜੀ ਸ਼ਬਦੀ ਜੰਗ ਨੂੰ ਹੋਰ ਤਿੱਖਾ ਕਰਦਿਆਂ ਉਨ੍ਹਾਂ ਨੂੰ ਅਸਮਰੱਥ ਕਰਾਰ ਦਿੰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਬਾਰੇ ਮੰਤਰੀ ਬਣਾਉਣ 'ਤੇ 70 ਦਿਨਾਂ 'ਚ ਉਨ੍ਹਾਂ ਕੋਈ ਫਾਇਲ ਨਹੀਂ ਕੱਢੀ |

'ਆਪ' ਦਾ ਮੁੱਖ ਮੰਤਰੀ ਉਮੀਦਵਾਰ ਲਈ ਸਰਵੇਖਣ ਫ਼ਰਜ਼ੀ-ਸਿੱਧੂ

ਕਿਹਾ, 24 ਘੰਟੇ ਵੀ ਫ਼ੋਨ ਵੱਜੇ ਤਾਂ ਵੀ ਚਾਰ ਦਿਨ 'ਚ 21 ਲੱਖ ਕਾਲਾਂ ਅਤੇ ਮੈਸੇਜ ਆਉਣੇ ਅਸੰਭਵ
ਚੰਡੀਗੜ੍ਹ, 24 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਉਮੀਦਵਾਰ ਚੁਣਨ ਲਈ ਕਰਵਾਏ ਗਏ ਸਰਵੇਖਣ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੰਧੂ ਨੇ ਫ਼ਰਜ਼ੀ ਕਰਾਰ ਦਿੱਤਾ ਹੈ ਅਤੇ ਇਸ ਸੰਬੰਧੀ ਇਕ ਸ਼ਿਕਾਇਤ ਚੋਣ ਕਮਿਸ਼ਨ ਨੂੰ ਭੇਜੀ ਹੈ | ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ 'ਆਪ' ਨੇ 13 ਜਨਵਰੀ ਨੂੰ ਇਕ ਆਮ ਪੋਸਟ ਪੇਡ ਮੋਬਾਈਲ ਨੰਬਰ ਜਾਰੀ ਕਰਕੇ ਆਪਣੇ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ਲਈ ਲੋਕਾਂ ਦੇ ਸੁਝਾਅ ਮੰਗੇ ਸਨ, ਜਿਸ 'ਤੇ ਪਾਰਟੀ ਨੇ ਚਾਰ ਦਿਨ ਬਾਅਦ ਦਾਅਵਾ ਕੀਤਾ ਕਿ 21 ਲੱਖ 59 ਹਜ਼ਾਰ 437 ਲੋਕਾਂ ਨੇ ਇਸ ਨੰਬਰ 'ਤੇ ਫ਼ੋਨ ਅਤੇ ਵਟਸਐਪ ਮੈਸੇਜ ਭੇਜ ਕੇ ਆਪਣੀ ਰਾਏ ਦਿੱਤੀ ਹੈ ਜਿਸ ਦੇ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਗਿਆ | ਸਿੱਧੂ ਨੇ ਕਿਹਾ ਕਿ ਜੇਕਰ ਇਕ ਮੋਬਾਈਲ ਫ਼ੋਨ ਨੰਬਰ 'ਤੇ 24 ਘੰਟੇ ਲਗਾਤਾਰ ਕਾਲ ਕੀਤੀ ਜਾਵੇ ਅਤੇ ਇਕ ਕਾਲ ਨੂੰ ਸੁਣਨ ਜਾਂ ਰਿਕਾਰਡ ਕਰਨ ਲਈ ਸਿਰਫ਼ 15 ਸਕਿੰਟ ਦਾ ਸਮਾਂ ਲੱਗੇ ਤਾਂ ਇਕ ਦਿਨ 'ਚ 5760 ਫੋਨ ਕਾਲਾਂ ਹੀ ਸੁਣੀਆਂ ਜਾ ਸਕਦੀਆਂ ਹਨ ਜਿਸ ਹਿਸਾਬ ਨਾਲ ਚਾਰ ਦਿਨ 'ਚ ਸਿਰਫ਼ 23 ਹਜ਼ਾਰ 40 ਫ਼ੋਨ ਕਾਲਾਂ ਦਾ ਹੀ ਜਵਾਬ ਦਿੱਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਅੰਕੜਿਆਂ ਦੇ ਹਿਸਾਬ ਨਾਲ ਹਰ ਸਕਿੰਟ 10 ਤੋਂ 12 ਮੈਸੇਜ ਆਉਣ ਤਾਂ ਚਾਰ ਦਿਨਾਂ 'ਚ 21 ਲੱਖ ਮੈਸੇਜ ਆ ਸਕਦੇ ਹਨ ਪਰ ਏਨੇ ਮੈਸੇਜ ਇਸ ਸਮੇਂ 'ਚ ਪੜੇ੍ਹ ਨਹੀਂ ਜਾ ਸਕਦੇ | ਉਨ੍ਹਾਂ ਕਿਹਾ ਕਿ ਜੇਕਰ ਟੋਲ ਫ਼੍ਰੀ ਨੰਬਰ ਰਾਹੀਂ ਵੀ ਏਨੀਆਂ ਫ਼ੋਨ ਕਾਲਾਂ ਨੂੰ ਸੁਣਨਾ ਪਵੇ ਤਾਂ ਵੀ ਚਾਰ ਦਿਨਾਂ 'ਚ ਏਨੀਆਂ ਫ਼ੋਨ ਕਾਲਾਂ ਨਹੀਂ ਸੁਣੀਆਂ ਜਾ ਸਕਦੀਆਂ | ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਅਜਿਹੀ ਕਿਹੜੀ ਮਸ਼ੀਨ ਲਗਾ ਰੱਖੀ ਸੀ ਜਿਸ ਰਾਹੀਂ ਏਨੇ ਫ਼ੋਨ ਕਾਲ ਸੁਣੇ ਗਏ ਅਤੇ ਮੈਸੇਜ ਪੜ੍ਹੇ ਗਏ | ਸਿੱਧੂ ਨੇ ਕਿਹਾ ਕਿ ਜੇਕਰ 4 ਬੰਦੇ ਵੀ ਇੰਨੇ ਮੈਸੇਜ ਪੜ੍ਹਨ ਲੱਗਣ ਤਾਂ ਮੈਸੇਜ ਪੜ੍ਹਨ 'ਚ ਉਨ੍ਹਾਂ ਨੂੰ ਇਕ ਸਾਲ ਦਾ ਸਮਾਂ ਲੱਗੇਗਾ ਅਤੇ ਏਨਾ ਸਿਸਟਮ ਲਗਾਉਣ ਲਈ 25 ਤੋਂ 40 ਕਰੋੜ ਰੁਪਏ ਦਾ ਖਰਚਾ ਆਵੇਗਾ | ਸਿੱਧੂ ਨੇ ਕਿਹਾ ਕਿ ਜੇਕਰ 'ਆਪ' ਵਲੋਂ ਕਰਵਾਇਆ ਇਹ ਸਰਵੇਖਣ ਬੋਗਸ ਨਹੀਂ ਹੈ ਤਾਂ ਜਾਰੀ ਕੀਤੇ ਨੰਬਰ 'ਤੇ ਆਈਆਂ ਫ਼ੋਨ ਕਾਲਾਂ ਦਾ ਰਿਕਾਰਡ ਪੇਸ਼ ਕੀਤਾ ਜਾਵੇ | ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਬੋਗਸ ਸਰਵੇ ਨਾਲ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਕੌਮੀ ਬੁਲਾਰੇ ਅਲਕਾ ਲਾਂਬਾ ਵੀ ਮੌਜੂਦ ਸਨ |

ਸੀ.ਏ.ਏ. ਖ਼ਿਲਾਫ਼ ਪ੍ਰਦਰਸ਼ਨ: ਦਿੱਲੀ ਦੀ ਅਦਾਲਤ ਵਲੋਂ ਸ਼ਰਜੀਲ ਇਮਾਮ ਖ਼ਿਲਾਫ਼ ਦੇਸ਼ਧ੍ਰੋਹ ਦੇ ਦੋਸ਼ ਤੈਅ

ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਸਾਲ 2019 'ਚ ਸੀ.ਏ.ਏ. (ਨਾਗਰਿਕਤਾ ਸੋਧ ਕਾਨੂੰਨ) ਅਤੇ ਐਨ.ਸੀ.ਆਰ. (ਕੌਮੀ ਨਾਗਰਿਕਤਾ ਰਜਿਸਟਰ) ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਭੜਕਾਊ ਭਾਸ਼ਨ ਦੇਣ ਦੇ ਮਾਮਲੇ 'ਚ ਦਰਜ ਕੇਸ ਦੇ ਸੰਬੰਧ 'ਚ ਜੇ.ਐਨ.ਯੂ. ਦੇ ਵਿਦਿਆਰਥੀ ਸ਼ਰਜੀਲ ਇਮਾਮ 'ਤੇ ਦੇਸ਼ਧ੍ਰੋਹ ਦੇ ਦੋਸ਼ ਤੈਅ ਕੀਤੇ ਹਨ | ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਆਦੇਸ਼ ਦਿੱਤਾ ਕਿ ਭਾਰਤੀ ਪੀਨਲ ਕੋਡ ਦੀ ਧਾਰਾ 124 (ਦੇਸ਼ਧ੍ਰੋਹ), 153ਏ (ਧਰਮ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ 'ਚ ਦੁਸ਼ਮਣੀ ਵਧਾਉਣ), 153ਬੀ (ਰਾਸ਼ਟਰੀ ਅਖੰਡਤਾ ਲਈ ਹਾਨੀਕਾਰਕ ਦਾਅਵੇ), 505 (ਲੋਕਾਂ ਨੂੰ ਗੁਮਰਾਹ ਕਰਨ ਵਾਲੇ ਬਿਆਨ) ਯੂ.ਏ.ਪੀ.ਏ. ਦੀ ਧਾਰਾ 13 (ਗੈਰ-ਕਾਨੂੰਨੀ ਗਤੀਵਿਧੀਆਂ ਲਈ ਸਜ਼ਾ) ਤਹਿਤ ਦੋਸ਼ ਤੈਅ ਕੀਤੇ ਗਏ ਹਨ | ਮੁਕੱਦਮੇ ਅਨੁਸਾਰ ਇਮਾਮ ਨੇ 13 ਦਸੰਬਰ 2019 ਨੂੰ ਜਾਮੀਆ ਮਿਲੀਆ ਇਸਲਾਮੀਆ 'ਚ ਅਤੇ 16 ਦਸੰਬਰ 2019 ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਕਥਿਤ ਭਾਸ਼ਣ ਦਿੱਤਾ ਸੀ, ਜਿੱਥੇ ਉਸ ਨੇ ਆਸਾਮ ਤੇ ਉੱਤਰ ਪੂਰਬ ਨੂੰ ਭਾਰਤ ਤੋਂ ਵੱਖ ਕਰਨ ਦੀ ਧਮਕੀ ਦਿੱਤੀ ਸੀ |

ਮੁੱਖ ਮੰਤਰੀ ਚੰਨੀ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲਿਆ 'ਆਪ' ਦਾ ਵਫ਼ਦ

ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਰਾਜਪਾਲ ਕੋਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਖ਼ਿਲਾਫ਼ ਰੇਤ ਖਣਨ ਮਾਮਲੇ ਨੂੰ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਸੋਮਵਾਰ ਨੂੰ 'ਆਪ' ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਦੀ ਅਗਵਾਈ ਹੇਠ 'ਆਪ' ਦਾ ਵਫ਼ਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਅਤੇ ਮੰਗ-ਪੱਤਰ ਦਿੱਤਾ | ਵਫ਼ਦ ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ 'ਤੇ ਈ.ਡੀ ਦੇ ਛਾਪਿਆਂ 'ਚ ਜ਼ਬਤ ਹੋਏ ਕਰੋੜਾਂ ਰੁਪਏ ਅਤੇ ਕਾਗ਼ਜ਼ਾਤ ਦੀ ਹੋਰ ਬਾਰੀਕੀ ਨਾਲ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ | ਮੁਲਾਕਾਤ ਦੇ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਰਾਘਵ ਚੱਢਾ ਨੇ ਦੱਸਿਆ ਕਿ ਰਾਜਪਾਲ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ | ਰਾਘਵ ਚੱਢਾ ਨੇ ਰਾਜਪਾਲ ਨੂੰ ਦਿੱਤੇ ਮੰਗ-ਪੱਤਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ 'ਚ ਮਾਰੇ ਛਾਪੇ ਅਤੇ ਮਿਲੇ ਸਬੂਤਾਂ ਤੋਂ ਇਲਾਵਾ ਈ.ਡੀ. ਦੇ ਛਾਪੇ ਦੌਰਾਨ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਤੋਂ ਮਿਲੇ 10 ਕਰੋੜ ਰੁਪਏ ਅਤੇ ਹੋਰ ਸਾਮਾਨ ਬਾਰੇ ਜਾਣਕਾਰੀ ਦਿੱਤੀ ਹੈ |

ਸਿੱਧੂ ਨੇ ਰੇਤ ਮਾਫ਼ੀਆ 'ਚ ਸ਼ਾਮਿਲ ਵਿਧਾਇਕਾਂ ਦੀ ਮੇਰੇ ਵਿਰੁੱਧ ਬਗ਼ਾਵਤ ਦੀ ਕੀਤੀ ਸੀ ਅਗਵਾਈ-ਕੈਪਟਨ

ਕਾਂਗਰਸ ਪ੍ਰਧਾਨ ਦੇ ਅਪਰਾਧੀਆਂ, ਦੇਸ਼ ਵਿਰੋਧੀ ਤਾਕਤਾਂ ਅਤੇ ਪਾਕਿਸਤਾਨ ਦੇ ਆਗੂਆਂ ਨਾਲ ਸੰਬੰਧਾਂ ਦੀ ਕੀਤੀ ਨਿਖੇਧੀ ਐੱਸ. ਏ. ਐੱਸ. ਨਗਰ, 24 ਜਨਵਰੀ (ਕੇ. ਐੱਸ. ਰਾਣਾ)-ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ...

ਪੂਰੀ ਖ਼ਬਰ »

ਸੰਯੁਕਤ ਅਰਬ ਅਮੀਰਾਤ ਨੇ ਅਬੂ ਧਾਬੀ ਵੱਲ ਦਾਗੀਆਂ ਮਿਜ਼ਾਈਲਾਂ ਕੀਤੀਆਂ ਨਸ਼ਟ

ਦੁਬਈ, 24 ਜਨਵਰੀ (ਏਜੰਸੀ)-ਡਰੋਨ ਤੇ ਮਿਜ਼ਾਈਲ ਹਮਲੇ 'ਚ 2 ਭਾਰਤੀਆਂ ਤੇ 1 ਪਾਕਿ ਨਾਗਰਿਕ ਦੀ ਮੌਤ ਦੇ ਕੁਝ ਦਿਨਾਂ ਬਾਅਦ ਅੱਜ ਸੰਯੁਕਤ ਅਰਬ ਅਮੀਰਾਤ ਨੇ ਹੌਤੀ ਅੱਤਵਾਦੀ ਸਮੂਹ ਵਲੋਂ ਰਾਜਧਾਨੀ ਅਬੂ ਧਾਬੀ ਵੱਲ ਦਾਗੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕ ਕੇ ਨਸ਼ਟ ਕਰ ...

ਪੂਰੀ ਖ਼ਬਰ »

ਵੀਡੀਓ ਵੈਨ ਦੇ ਇਸਤੇਮਾਲ ਲਈ ਚੋਣ ਕਮਿਸ਼ਨ ਵਲੋਂ ਦਿਸ਼ਾ-ਨਿਰਦੇਸ਼ ਜਾਰੀ

ਨਵੀਂ ਦਿੱਲੀ, 24 ਜਨਵਰੀ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਪੰਜਾਬ ਸਮੇਤ 5 ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਵੀਡੀਓ ਵੈਨ ਦੇ ਇਸਤੇਮਾਲ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਵੀਡੀਓ ਵੈਨ ਕਿਸੇ ਇਕ ਥਾਂ 'ਤੇ 30 ਮਿੰਟ ਤੋਂ ...

ਪੂਰੀ ਖ਼ਬਰ »

ਕਾਂਗਰਸ ਦੀਆਂ ਬਾਕੀ 31 ਸੀਟਾਂ ਲਈ ਤਿੰਨ ਮੈਂਬਰੀ ਕਮੇਟੀ ਦੀ ਬੈਠਕ

ਚੰਡੀਗੜ੍ਹ•, 24 ਜਨਵਰੀ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਬਾਕੀ ਰਹਿੰਦੇ 31 ਹਲਕਿਆਂ ਤੋਂ ਕਾਂਗਰਸ ਉਮੀਦਵਾਰਾਂ ਦੀ ਚੋਣ ਲਈ ਘਮਸਾਣ ਜਾਰੀ ਹੈ | ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਇਨ੍ਹਾਂ ਹਲਕਿਆਂ ਲਈ ਉਮੀਦਵਾਰਾਂ ਸੰਬੰਧੀ ਸਹਿਮਤੀ ਬਣਾਉਣ ਲਈ ...

ਪੂਰੀ ਖ਼ਬਰ »

ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ 'ਚ ਇਸ ਹਫ਼ਤੇ ਹੋਰ ਵਧੇਗੀ ਠੰਢ

ਨਵੀਂ ਦਿੱਲੀ, 24 ਜਨਵਰੀ (ਪੀ.ਟੀ.ਆਈ.)-ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ 'ਚ ਇਸ ਹਫਤੇ ਠੰਢ ਹੋਰ ਵਧੇਗੀ | ਅਗਲੇ ਪੰਜ ਦਿਨਾਂ 'ਚ ਸੀਤ ਲਹਿਰ ਚਲਣ ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਤੇ ਰਾਜਸਥਾਨ 'ਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ | ਗੁਜਰਾਤ ...

ਪੂਰੀ ਖ਼ਬਰ »

ਦਿੱਲੀ ਕਮੇਟੀ ਵਲੋਂ ਅਕਾਲ ਤਖ਼ਤ ਨੂੰ ਸ਼ਿਕਾਇਤ ਭੇਜ ਕੇ ਸਰਨਾ ਭਰਾਵਾਂ ਤੇ ਜੀ. ਕੇ. ਨੂੰ ਤਲਬ ਕਰਨ ਦੀ ਮੰਗ

ਨਵੀਂ ਦਿੱਲੀ, 24 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਭੇਜ ਕੇ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ.ਕੇ. ਨੂੰ ਤਲਬ ਕਰਨ ਦੀ ਅਪੀਲ ਕੀਤੀ ਗਈ ਹੈ | ਕਾਨਫ਼ਰੰਸ ਦੌਰਾਨ ਦਿੱਲੀ ਕਮੇਟੀ ਪ੍ਰਧਾਨ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਬਣਨ 'ਤੇ ਦਿੱਲੀ ਵਾਂਗ ਪੰਜਾਬ 'ਚ ਵੀ ਜਨਤਾ ਦੀ ਸਲਾਹ ਨਾਲ ਬਜਟ ਤਿਆਰ ਕਰਾਂਗੇ-ਕੇਜਰੀਵਾਲ

ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ 'ਚ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੂਬੇ ਦਾ ਸਾਲਾਨਾ ਵਿੱਤੀ ਬਜਟ ਵੀ ਪੰਜਾਬ ਦੇ ਲੋਕਾਂ ਨਾਲ ਸਲਾਹ ਕਰਕੇ ਹੀ ਤਿਆਰ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਸਰਹੱਦ ਪਾਰੋਂ 135 ਅੱਤਵਾਦੀ ਘੁਸਪੈਠ ਦੀ ਫਿਰਾਕ 'ਚ

ਸ੍ਰੀਨਗਰ, 24 ਜਨਵਰੀ (ਮਨਜੀਤ ਸਿੰਘ)-ਸਰਹੱਦ ਸੁਰੱਖਿਆ ਬਲ (ਬੀ.ਐਸ.ਐਫ) ਦੇ ਕਸ਼ਮੀਰ ਦੇ ਆਈ. ਜੀ. ਰਾਜਾ ਬਾਬੂ ਸਿੰਘ ਨੇ ਦੱਸਿਆ ਕਿ ਇਸ ਵੇਲੇ ਮਕਬੂਜ਼ਾ ਕਸ਼ਮੀਰ 'ਚ 135 ਤੋਂ 140 ਅੱਤਵਾਦੀ ਲਾਂਚਿੰਗ ਪੈਡਾਂ 'ਤੇ ਸਰਹੱਦ ਪਾਰ ਕਰਕੇ ਘੁਸਪੈਠ ਕਰਨ ਦੀ ਫਿਰਾਕ 'ਚ ਬੈਠੇ ਹਨ | ...

ਪੂਰੀ ਖ਼ਬਰ »

ਰਿਹਾਈ ਮੋਰਚੇ ਦੇ ਵਫ਼ਦ ਨੇ ਸਪੀਕਰ ਨੂੰ ਸੌਂਪਿਆ ਮੰਗ-ਪੱਤਰ

ਨਵੀਂ ਦਿੱਲੀ, 24 ਜਨਵਰੀ (ਜਗਤਾਰ ਸਿੰਘ)-ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਸੇਵਾਦਾਰਾਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ 2 ਮੰਗ-ਪੱਤਰ ਦਿੱਤੇ ਹਨ, ਜਿਸ 'ਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ...

ਪੂਰੀ ਖ਼ਬਰ »

ਸਾਬਕਾ ਡੀ.ਜੀ.ਪੀ. ਮੁਸਤਫ਼ਾ ਦੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਭਾਜਪਾ ਵਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ

ਨਵੀਂ ਦਿੱਲੀ, 24 ਜਨਵਰੀ (ਉਪਮਾ ਡਾਗਾ ਪਾਰਥ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਲੋਂ ਮਲੇਰਕੋਟਲਾ 'ਚ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਭਾਜਪਾ ਦੇ ਵਫ਼ਦ ਨੇ ਸੋਮਵਾਰ ਨੂੰ ਚੋਣ ...

ਪੂਰੀ ਖ਼ਬਰ »

ਦੇਸ਼ 'ਚ ਕੋਰੋਨਾ ਦੇ 3.06 ਲੱਖ ਨਵੇਂ ਮਾਮਲੇ

ਨਵੀਂ ਦਿੱਲੀ, 24 ਜਨਵਰੀ (ਏਜੰਸੀ)- ਦੇਸ਼ 'ਚ ਕੋਵਿਡ-19 ਦੇ 3,06,064 ਤਾਜ਼ਾ ਮਾਮਲੇ ਆਉਣ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 3,95,43,328 ਹੋ ਗਈ ਹੈ, ਜਿਨ੍ਹਾਂ 'ਚੋਂ 22,49,335 ਸਰਗਰਮ ਮਾਮਲੇ ਹਨ ਜੋ ਦੇਸ਼ 'ਚ 241 ਦਿਨਾਂ 'ਚ ਸਭ ਤੋਂ ਵਧੇਰੇ ਹਨ | ਕੇਂਦਰੀ ਸਿਹਤ ਮੰਤਰਾਲੇ ਵਲੋਂ ਸੋਮਵਾਰ ...

ਪੂਰੀ ਖ਼ਬਰ »

ਸਿੱਧੂ ਪੰਜਾਬ ਦੀ ਸਿਆਸਤ ਦੇ 'ਡਰਾਮਾ ਕੁਈਨ'-ਰਾਘਵ ਚੱਢਾ

ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)- ਪੰਜਾਬ 'ਚ ਕਈ ਵਾਰ ਸਰਕਾਰਾਂ ਬਦਲੀਆਂ, ਵੱਖ-ਵੱਖ ਪਾਰਟੀਆਂ ਸੱਤਾ 'ਚ ਆਈਆਂ ਤੇ ਗਈਆਂ, ਪਰ ਇਹ ਸ਼ਖ਼ਸ ਪਿਛਲੇ 15 ਸਾਲਾਂ ਤੋਂ ਲਗਾਤਾਰ ਸੱਤਾ 'ਚ ਹੈ | ਪਾਰਟੀਆਂ ਬਦਲ-ਬਦਲ ਕੇ ਇਸ ਵਿਅਕਤੀ ਨੇ ਹਮੇਸ਼ਾ ਸੱਤਾ ਦਾ ਅਨੰਦ ਮਾਣਿਆ | 10 ਸਾਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX