ਤਾਜਾ ਖ਼ਬਰਾਂ


ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਹੈਰੋਇਨ ਬਰਾਮਦ
. . .  13 minutes ago
ਅਜਨਾਲਾ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਬੀ.ਐੱਸ.ਐੱਫ. 183 ਬਟਾਲੀਅਨ ਵਲੋਂ 3 ਕਿਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹੈਰੋਇਨ ਇਕ ਕਿਸਾਨ...
ਟੈਕਸਾਸ ਸਕੂਲ ਗੋਲੀਬਾਰੀ ਕਾਂਡ-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਮਾਪੇ
. . .  29 minutes ago
ਸੈਕਰਾਮੈਂਟੋ, 29 ਮਈ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਰੌਬ ਐਲੀਮੈਂਟਰੀ ਸਕੂਲ ਵਿਚ ਵਾਪਰੇ ਗੋਲੀਕਾਂਡ ਨੂੰ ਲੈ ਕੇ ਮਾਪਿਆਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮਾਪੇ ਪੁਲਿਸ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਵੀ ਰੱਦ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ 19 ਬੱਚਿਆਂ...
ਨੇਪਾਲ ’ਚ ਯਾਤਰੀ ਜਹਾਜ਼ ਲਾਪਤਾ, 4 ਭਾਰਤੀਆਂ ਸਮੇਤ 22 ਲੋਕ ਸਵਾਰ
. . .  about 1 hour ago
ਕਾਠਮੰਡੂ, 29 ਮਈ-ਨੇਪਾਲ ਦੇ ਪਹਾੜਾਂ 'ਚ 22 ਯਾਤਰੀਆਂ ਨਾਲ ਛੋਟਾ ਹਵਾਈ ਜਹਾਜ਼ ਅੱਜ ਲਾਪਤਾ ਹੋ ਗਿਆ ਹੈ। ਇਸ 'ਚ 4 ਭਾਰਤੀ ਵੀ ਸਵਾਰ ਸਨ। ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਸੰਪਰਕ ਟੁੱਟ ਗਿਆ।
ਮੰਗਾਂ ਨਾ ਮੰਨੇ ਜਾਣ ਤੇ ਭੱਠਾ ਮਜ਼ਦੂਰ ਅੱਜ ਫਿਰ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ
. . .  about 1 hour ago
ਮੰਡੀ ਘੁਬਾਇਆ/ਫਾਜ਼ਿਲਕਾ, 29 ਮਈ (ਅਮਨ ਬਵੇਜਾ)- ਅੱਜ ਫਿਰ ਪੰਜਾਬ ਭੱਠਾ ਵਰਕਰਸ ਯੂਨੀਅਨ (ਏਟਕ) ਵਲੋਂ ਭੱਠਾ ਸੰਚਾਲਕਾਂ ਦੀ ਮਨ ਮਰਜ਼ੀਆਂ ਦੇ ਖ਼ਿਲਾਫ਼ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਬੈਠੇ ਹਨ। ਮਾਮਲਾ ਭੱਠਾ ਸੰਚਾਲਕਾਂ ਵਲੋਂ ਸਹੀ ਹਿਸਾਬ ਨਾ ਕਰਨ...
ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
. . .  about 1 hour ago
ਮੁੰਬਈ, 29 ਮਈ-ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ 'ਮਨ ਕੀ ਬਾਤ' ਨੂੰ ਸੰਬੋਧਿਤ
. . .  55 minutes ago
ਨਵੀਂ ਦਿੱਲੀ, 29 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 89ਵੇਂ ਐਡੀਸ਼ਨ ਨੂੰ ਸੰਬੋਧਿਤ ਕਰ ਰਹੇ ਹਨ। 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ 'ਚ ਸਟਾਰਟਅੱਪਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਗਲੋਬਲ ਮਹਾਂਮਾਰੀ ਦੇ ਸਮੇਂ ਵੀ ਦੇਸ਼ 'ਚ ਸਟਾਰਟਅੱਪਸ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਸੂਲਰ ਘਰਾਟ, ਜਨਤਾ ਦੀਆਂ ਸੁਣੀਆਂ ਸਮੱਸਿਆਵਾਂ
. . .  about 2 hours ago
ਸੂਲਰ ਘਰਾਟ, 29 ਮਈ (ਜਸਵੀਰ ਸਿੰਘ ਔਜਲਾ)-ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ। ਉਨ੍ਹਾਂ ਦੇ ਪਹੁੰਚਣ 'ਤੇ ਨਗਰ ਪੰਚਾਇਤ ਤੇ ਕਸਬਾ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੋਕਾਂ...
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਲਿਆ ਫਾਹਾ
. . .  about 2 hours ago
ਲਹਿਰਾਗਾਗਾ, 29 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਪਿੰਡ ਚੋਟੀਆਂ ਵਿਖੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕ ਔਰਤ ਇਕ ਨਾਬਾਲਗ ਬੱਚੇ ਦੀ ਮਾਂ ਸੀ। ਜਾਣਕਾਰੀ ਅਨੁਸਾਰ...
ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਸੁਨਾਮ ਦੇ ਫਲਾਈ ਓਵਰ 'ਤੇ ਹੋਏ ਦਰਦਨਾਕ ਸੜਕ ਹਾਦਸੇ 'ਚ ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ...
ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
. . .  about 3 hours ago
ਨਵੀਂ ਦਿੱਲੀ, 29 ਮਈ-ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਦਰਦਨਾਕ ਹਾਦਸਾ, 2 ਵਾਹਨਾਂ ਦੀ ਟੱਕਰ 'ਚ 5 ਲੋਕਾਂ ਦੀ ਮੌਤ
. . .  about 4 hours ago
ਲਖਨਊ, 29 ਮਈ-ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਮੋਤੀਪੁਰ ਇਲਾਕੇ 'ਚ ਇਕ ਟੈਂਪੂ ਟਰੈਵਲ ਅਤੇ ਟਰੱਕ ਦੀ ਟੱਕਰ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 12 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਭਾਰਤ 'ਚ ਕੋਵਿਡ-19 ਕੇਸਾਂ 'ਚ 5 ਫ਼ੀਸਦੀ ਵਾਧਾ, ਪਿਛਲੇ 24 ਘੰਟਿਆਂ 'ਚ 2828 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 29 ਮਈ-ਨਵੀਂ ਦਿੱਲੀ, 29 ਮਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 2,828 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,035 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ 'ਚ ਹੀ 14 ਲੋਕਾਂ ਦੀ ਮੌਤ ਦਰਜ ਹੋਈ ਹੈ...
ਭਾਰਤ-ਬੰਗਲਾਦੇਸ਼ 'ਚ ਅੱਜ ਤੋਂ ਫ਼ਿਰ ਸ਼ੁਰੂ ਹੋਵੇਗੀ ਟਰੇਨ ਸਰਵਿਸ, 2 ਸਾਲ ਤੋਂ ਲੱਗੀ ਸੀ ਰੋਕ
. . .  about 4 hours ago
ਨਵੀਂ ਦਿੱਲੀ, 29 ਮਈ-ਭਾਰਤ ਅਤੇ ਬੰਗਲਾਦੇਸ਼ 'ਚ ਯਾਤਰੀ ਟਰੇਨ ਸੇਵਾਵਾਂ ਅੱਜ ਤੋਂ ਫਿਰ ਸ਼ੁਰੂ ਹੋਣਗੀਆਂ। ਕੋਵਿਡ-19 ਦੇ ਪ੍ਰਸਾਰ ਦੇ ਵਿਰੁੱਧ ਅਹਿਤਿਆਤ ਤੌਰ 'ਤੇ ਮਾਰਚ 2020 'ਚ ਕੋਲਕਾਤਾ ਅਤੇ ਬੰਗਲਾ ਦੇ ਸ਼ਹਿਰ ਵਿਚਕਾਰ ਟਰੇਨ ਸੇਵਾਵਾਂ ਨੂੰ ਮੁਅੱਤਲ ਕਰ...
'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 29 ਮਈ-'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਮਿਲੇ ਅਰਵਿੰਦ ਕੇਜਰੀਵਾਲ ਨੂੰ
. . .  1 day ago
ਉੱਤਰਾਖੰਡ : ਚੰਪਾਵਤ ਉਪ ਚੋਣ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੀਲ, 31 ਮਈ ਨੂੰ ਵੋਟਿੰਗ
. . .  1 day ago
ਬਿਹਾਰ ਵਿਚ ਨਕਸਲੀਆਂ ਖ਼ਿਲਾਫ਼ ਮੁਹਿੰਮ ਦੌਰਾਨ 10 ਵਾਕੀ ਟਾਕੀਜ਼ ਤੇ ਡੈਟੋਨੇਟਰ ਬਰਾਮਦ
. . .  1 day ago
ਪਟਨਾ, 28 ਮਈ - ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 10 ਵਾਕੀ ਟਾਕੀਜ਼, ਡੈਟੋਨੇਟਰ, ਤਾਰਾਂ ਅਤੇ ਨਕਸਲੀ ਸਾਹਿਤ ਸਮੇਤ ਕਈ ਅਪਰਾਧਕ ਵਸਤੂਆਂ ਬਰਾਮਦ ...
ਯੋਗੀ ਸਰਕਾਰ ਦਾ ਵੱਡਾ ਹੁਕਮ, ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਕੰਮ ਨਹੀਂ ਕਰਨਗੀਆਂ
. . .  1 day ago
ਡੇਢ ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਰਾਜਪੁਰਾ 28 ਮਈ (ਰਣਜੀਤ ਸਿੰਘ) - ਸੀ.ਆਈ.ਏ ਸਟਾਫ਼ ਰਾਜਪੁਰਾ ਦੇ ਇੰਚਾਰਜ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਵਿਅਕਤੀ ਦੀ ਫੀਡ ਦੀ ਫ਼ੈਕਟਰੀ ਵਿਚੋਂ ਇਕ ਕਿੱਲੋ 700 ਗ੍ਰਾਮ ਅਫ਼ੀਮ...
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੇ ਸੋਨੂੰ ਸੂਦ
. . .  1 day ago
ਭੁਵਨੇਸ਼ਵਰ, 28 ਮਈ - ਫ਼ਿਲਮੀ ਅਦਾਕਾਰ ਸੋਨੂੰ ਸੂਦ ਨੇ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼...
ਜੈਕਲੀਨ ਫਰਨਾਂਡਿਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 28 ਮਈ - ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਦਿੱਲੀ ਦੀ ਅਦਾਲਤ ਵਲੋਂ ਆਈਫਾ ਐਵਾਰਡ 2022 ਵਿਚ ਸ਼ਾਮਿਲ ਹੋਣ ਲਈ ਆਬੂਧਾਬੀ ਜਾਣ ਦੀ ਇਜਾਜ਼ਤ ਮਿਲ...
ਪਤੀ-ਪਤਨੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮੰਡੀ ਗੋਬਿੰਦਗੜ੍ਹ 28 ਮਈ (ਮੁਕੇਸ਼ ਘਈ) - ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ ਇਲਾਕੇ ਵਿਚ ਇਕ ਪਤੀ ਪਤਨੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੌਂਗੋਵਾਲ, 28 ਮਈ (ਸ.ਸ.ਖੰਨਾ,ਵਿਨੋਦ) - ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਪਹਿਲਾ ਸਫ਼ਾ

ਚੋਣਾਂ ਲੜਨ ਵਾਲੇ ਆਗੂਆਂ ਨੂੰ ਮੋਰਚੇ 'ਚ ਸ਼ਾਮਿਲ ਨਹੀਂ ਕਰਾਂਗੇ-ਸੰਯੁਕਤ ਕਿਸਾਨ ਮੋਰਚਾ

ਕੁਝ ਕਿਸਾਨ ਸੰਗਠਨਾਂ ਦਾ ਰਾਜਨੀਤੀ ਦੀ ਬਿਮਾਰੀ ਤੋਂ ਨਹੀਂ ਛੁੱਟ ਰਿਹਾ ਪੱਲਾ-ਟਿਕੈਤ
ਪੁਨੀਤ ਬਾਵਾ
ਲੁਧਿਆਣਾ, 28 ਮਈ -ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨਾਲੋਂ ਕਈ ਜਥੇਬੰਦੀਆਂ ਵੱਖਰੀਆਂ ਹੋ ਕੇ ਚੋਣ ਮੈਦਾਨ 'ਚ ਨਿਤਰੀਆਂ ਸਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਵਲੋਂ ਨਾ ਮਾਤਰ ਹੁੰਗਾਰਾ ਦਿੱਤਾ ਗਿਆ | ਸੰਯੁਕਤ ਕਿਸਾਨ ਮੋਰਚਾ ਨੂੰ ਮੁੜ-ਲਾਮਬੰਦ ਕਰਨ ਲਈ ਅੱਜ ਐਸ.ਕੇ.ਐਮ. ਦੇ ਕੌਮੀ ਆਗੂ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨਪਾਲ, ਸ਼ਿਵ ਕੁਮਾਰ ਕੱਕਾ ਮੱਧ ਪ੍ਰਦੇਸ਼ ਅਤੇ ਜਗਜੀਤ ਸਿੰਘ ਡੱਲੇਵਾਲ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ 23 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ | ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਨੀਤੀ ਕਰਨ ਤੇ ਚੋਣਾਂ ਲੜਨ ਦੇ ਚਾਹਵਾਨਾਂ ਲਈ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਅੰਦੋਲਨ 'ਚ ਕੋਈ ਥਾਂ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਤੋਂ ਲੈ ਕੇ ਅੱਜ ਤੱਕ ਕਿਸਾਨ ਸੰਗਠਨਾਂ ਦਾ ਰਾਜਨੀਤੀ ਦੀ ਬਿਮਾਰੀ ਤੋਂ ਪੱਲ੍ਹਾ ਨਹੀਂ ਛੁੱਟ ਰਿਹਾ | ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਯੂਨੀਅਨਾਂ ਵਿਚ ਕੋਈ ਫੁੱਟ ਨਹੀਂ ਹੈ | ਉਨ੍ਹਾਂ ਕਿਹਾ ਕਿ 50 ਤੋਂ ਵੱਧ ਜਥੇਬੰਦੀਆਂ ਐਸ.ਕੇ.ਐਮ. ਦਾ ਹਿੱਸਾ ਬਣਨ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ ਮੁੜ ਤੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਛੇਤੀ ਹੀ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਪੀਲ 'ਤੇ ਮੁੱਖ ਮੰਤਰੀ ਪੰਜਾਬ, ਮੁੱਖ ਮੰਤਰੀ ਤੇਲੰਗਾਨਾ, ਮੁੱਖ ਮੰਤਰੀ ਦਿੱਲੀ ਸਮੇਤ ਕਈ ਕੌਮੀ ਆਗੂੁਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦੁਆਇਆ ਗਿਆ ਹੈ | ਉਨ੍ਹਾਂ ਕਿਹਾ ਕਿ ਐਮ.ਐਸ.ਪੀ. 'ਤੇ ਕਮੇਟੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰ ਨੂੰ ਛੇਤੀ ਨਾਂਅ ਭੇਜੇ ਜਾ ਰਹੇ ਹਨ | 23 ਕਿਸਾਨ ਜਥੇਬੰਦੀਆਂ ਦੇ ਆਗੂੁਆਂ ਨੂੰ ਕੌਮੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਧਾਨ ਸਭਾ ਚੋਣਾ ਲੜਨ ਜਾਂ ਸਹਿਯੋਗ ਦੇਣ ਵਾਲੀਆਂ 16 ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚਾ ਵਿਚ ਘਰ ਵਾਪਸੀ ਕਰਨ ਲਈ ਚਿੱਠੀ ਆਈ ਹੈ, ਜਿਸ ਬਾਰੇ ਉਹ ਅੱਜ ਉਨ੍ਹਾਂ ਦੀ ਗੱਲ ਸੁਣਨ ਤੇ ਸਲਾਹ ਲੈਣ ਲਈ ਆਏ ਹਨ ਕਿ ਉਨ੍ਹਾਂ ਨੂੰ 16 ਕਿਸਾਨ ਜਥੇਬੰਦੀਆਂ ਬਾਰੇ ਕੀ ਫ਼ੈਸਲਾ ਲੈਣਾ ਚਾਹੀਦਾ ਹੈ | ਮੀਟਿੰਗ ਵਿਚ 23 ਕਿਸਾਨ ਜਥੇਬੰਦੀਆਂ ਦੇ ਆਗੁੂਆਂ ਨੇ ਇਕ ਸੁਰ ਵਿਚ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੂੰ ਖੇਰੂ-ਖੇਰੂ ਕਰਨ ਵਾਲੇ ਅਤੇ ਸਰਕਾਰਾਂ ਕੋਲ ਮੋਰਚੇ ਨੂੰ ਵੇਚਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਵਿਧਾਨ ਸਭਾ ਚੋਣਾਂ ਲੜਨ ਵਾਲਿਆਂ ਨੂੰ ਸੰਯੁਕਤ ਕਿਸਾਨ ਮੋਰਚਾ 'ਚ ਮੁੜ ਸ਼ਾਮਿਲ ਨਾ ਕੀਤਾ ਜਾਵੇ | ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਖੇਰੂ-ਖੇਰੂ ਕਰਨ ਵਾਲੀਆਂ ਜਥੇਬੰਦੀਆਂ ਤੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਮੰਗ ਕੀਤੀ | ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ 23 ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੂਨਾਵਾਲ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਲੋਕ ਭਲਾਈ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਦਸੂਹਾ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ, ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਜੈ ਕਿਸਾਨ ਅੰਦੋਲਨ ਪੰਜਾਬ ਦੇ ਪ੍ਰਧਾਨ ਗੁਰਬਖਸ਼ ਸਿੰਘ ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਦੇ ਪ੍ਰਧਾਨ ਗੁਰਚਰਨ ਸਿੰਘ ਭਿੱਖੀ, ਦੁਆਬਾ ਵੈਲਫੇਅਰ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸ਼ਿਲੰਦਰ ਸਿੰਘ ਬਾਗੜ੍ਹੀਆਂ, ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਭੰਗਾਲਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਦੇ ਪ੍ਰਧਾਨ ਉਂਕਾਰ ਸਿੰਘ ਧਾਮੀ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ, ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਪ੍ਰਧਾਨ ਬਾਬਾ ਕੰਵਲਜੀਤ ਸਿੰਘ ਅਤੇ ਕੰਡੀ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਨਾਲ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਆਗੂਆਂ ਦੀ ਕਮੇਟੀ ਨੇ ਮੀਟਿੰਗ ਕੀਤੀ | ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਐਸ.ਕੇ.ਐਮ. ਵਿਚ ਮੁੜ ਸ਼ਾਮਿਲ ਹੋਣ ਦੀ ਇੱਛਾ ਰੱਖਣ ਵਾਲੀਆਂ 16 ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ |
ਇਨ੍ਹਾਂ ਜਥੇਬੰਦੀਆਂ ਨੇ ਵਾਪਸੀ ਦੀ ਪ੍ਰਗਟਾਈ ਇੱਛਾ
ਸੰਯੁਕਤ ਕਿਸਾਨ ਮੋਰਚਾ ਨਾਲੋਂ ਵਿਧਾਨ ਸਭਾ ਚੋਣਾਂ ਸਮੇਂ ਵੱਖਰੀਆਂ ਹੋਈਆਂ ਪੰਜਾਬ ਦੀਆਂ 16 ਜਥੇਬੰਦੀਆਂ ਨੇ ਮੁੜ ਤੋਂ ਸੰਯੁਕਤ ਕਿਸਾਨ ਮੋਰਚਾ ਵਿਚ ਘਰ ਵਾਪਸੀ ਕਰਨ ਦੀ ਇੱਛਾ ਪ੍ਰਗਟਾਈ ਹੈ | ਇੱਛਾ ਪ੍ਰਗਟ ਕਰਨ ਵਾਲਿਆਂ 'ਚ ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਬਲਵਿੰਦਰ ਸਿੰਘ ਮੱਲ੍ਹੀ ਨੰਗਲ ਸੂਬਾ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਕਿਰਨਜੀਤ ਸਿੰਘ ਸੇਖੋਂ ਸੂਬਾ ਪ੍ਰਧਾਨ ਆਲ ਇੰਡੀਆ ਕਿਸਾਨ ਫੈੱਡਰੇਸ਼ਨ, ਕੁਲਦੀਪ ਸਿੰਘ ਵਜੀਦਪੁਰ ਸੂਬਾ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ, ਜੰਗਵੀਰ ਸਿੰਘ ਚੌਹਾਨ ਸੂਬਾ ਪ੍ਰਧਾਨ ਦੁਆਬਾ ਕਿਸਾਨ ਕਮੇਟੀ, ਕਿਰਪਾ ਸਿੰਘ ਨੱਥੂਵਾਲ ਕਿਸਾਨ ਬਚਾਓ ਮੋਰਚਾ, ਬੂਟਾ ਸਿੰਘ ਸ਼ਾਦੀਪੁਰ ਸੂਬਾ ਪ੍ਰਧਾਨ ਭਾਰਤੀ ਕਿਸਾਨ ਮੰਚ, ਬਲਵਿੰਦਰ ਸਿੰਘ ਔਲਖ ਸੂਬਾ ਪ੍ਰਧਾਨ ਮਾਝਾ ਕਿਸਾਨ ਸੰਘਰਸ਼ ਕਮੇਟੀ, ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਅਤੇ ਹੋਰ ਸ਼ਾਮਿਲ ਹਨ |

ਪੰਜਾਬ ਸਰਕਾਰ ਨੇ 424 ਸਿਆਸੀ, ਧਾਰਮਿਕ ਆਗੂਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਘਟਾਈ

ਸਾਬਕਾ ਤੋਂ ਇਲਾਵਾ ਕਈ ਮੌਜੂਦਾ ਵਿਧਾਇਕਾਂ ਦੀ ਸੁਰੱਖਿਆ 'ਚ ਵੀ ਕੀਤੀ ਕਟੌਤੀ
ਚੰਡੀਗੜ੍ਹ, 28 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਅੱਜ ਸੂਬੇ ਦੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ 424 ਵੀ.ਆਈ.ਪੀਜ਼ ਦੀ ਸੁਰੱਖਿਆ ਵਾਪਸ ਲਈ ਗਈ ਹੈ, ਜਿੰਨ੍ਹਾਂ ਵਿਚ ਧਾਰਮਿਕ ਡੇਰਿਆਂ ਦੇ ਮੁਖੀ, ਸਿਆਸੀ ਆਗੂ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਹਨ | ਇਸ ਦੇ ਇਲਾਵਾ ਇਸ ਸੂਚੀ ਵਿਚ ਸਾਬਕਾ ਪੁਲਿਸ ਅਧਿਕਾਰੀ ਅਤੇ ਸਾਬਕਾ ਵਿਧਾਇਕਾਂ ਸਮੇਤ ਕਈ ਸਮਾਜ ਸੇਵੀ ਵੀ ਸ਼ਾਮਿਲ ਹਨ | ਇਨ੍ਹਾਂ ਹੁਕਮਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ 'ਚੋਂ ਵੀ 2 ਮੁਲਾਜ਼ਮ ਅਤੇ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੁਰੱਖਿਆ 'ਚੋਂ 2 ਮੁਲਾਜ਼ਮ ਵਾਪਸ ਬੁਲਾਏ ਗਏ ਹਨ | ਸਰਕਾਰ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਅਤੇ ਜਥੇਦਾਰ ਰਘਬੀਰ ਸਿੰਘ ਦੀ ਸੁਰੱਖਿਆ 'ਚ ਕਟੌਤੀ ਕਰਨ ਮਗਰੋਂ ਉਨ੍ਹਾਂ ਵਲੋਂ ਬਾਕੀ ਦੀ ਸੁਰੱਖਿਆ ਵੀ ਵਾਪਸ ਕਰ ਦਿੱਤੀ ਗਈ ਸੀ, ਪਰ ਹੁਣ ਸਰਕਾਰ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਪਰ ਜਥੇਦਾਰ ਸਾਹਿਬਾਨ ਵਲੋਂ ਫ਼ਿਲਹਾਲ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ | ਏ.ਡੀ.ਜੀ.ਪੀ ਸੁਰੱਖਿਆ ਪੰਜਾਬ ਵਲੋਂ ਜਾਰੀ ਕੀਤੇ ਪੱਤਰ ਮੁਤਾਬਿਕ ਡੇਰਾ ਰਾਧਾ ਸੁਆਮੀ ਬਿਆਸ ਤੋਂ 10, ਡੇਰਾ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੋਂ 9 ਅਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਤੋਂ 6 ਸੁਰੱਖਿਆ ਕਰਮੀਂ ਵਾਪਸ ਬੁਲਾ ਲਏ ਗਏ ਹਨ | ਜਿਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਸੁਰੱਖਿਆ ਘਟਾਈ ਗਈ ਹੈ, ਉਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ, ਨਾਮਧਾਰੀ ਸੰਪਰਦਾਇ ਦੇ ਸਤਿਗੁਰੂ ਉਦੈ ਸਿੰਘ, ਗੁਰਦੁਆਰਾ ਨਾਨਕਸਰ ਕਲੇਰਾ ਦੇ ਬਾਬਾ ਲੱਖਾ ਸਿੰਘ ਅਤੇ ਡੇਰਾ ਕਾਹਨਾ ਢੇਸੀਆਂ (ਗੁਰਾਇਆ) ਦੇ ਮੁਖੀ ਸੰਤ ਤਰਮਿੰਦਰ ਸਿੰਘ ਸ਼ਾਮਿਲ ਹਨ | ਇਸ ਦੇ ਨਾਲ ਹੀ ਡੇਰਾ ਸਿਰਸਾ ਮੁਖੀ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਕਾਂਗਰਸ ਨੇਤਾ ਹਰਮਿੰਦਰ ਸਿੰਘ ਜੱਸੀ ਦੀ ਸੁਰੱਖਿਆ ਤੋਂ ਵੀ 5 ਮੁਲਾਜ਼ਮ ਵਾਪਸ ਬੁਲਾਏ ਗਏ ਹਨ | ਇਸੇ ਤਰ੍ਹਾਂ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਤੋਂ 1, ਐੱਸ.ਟੀ.ਐੱਫ ਮੁਖੀ ਹਰਪ੍ਰੀਤ ਸਿੱਧੂ ਦੀ ਸੁਰੱਖਿਆ ਤੋਂ 5 ਮੁਲਾਜ਼ਮ ਹਟਾ ਲਏ ਗਏ ਹਨ | ਜਿੰਨ੍ਹਾਂ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਉਨ੍ਹਾਂ 'ਚ ਮਜੀਠਾ ਤੋਂ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ, ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਲੁਧਿਆਣਾ ਉੱਤਰੀ ਤੋਂ 'ਆਪ' ਵਿਧਾਇਕ ਮਦਨ ਲਾਲ ਬੱਗਾ ਵੀ ਸ਼ਾਮਿਲ ਹਨ | ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬਲਵਿੰਦਰ ਸਿੰਘ ਲਾਡੀ, ਹਰਮਿੰਦਰ ਗਿੱਲ, ਮਦਨ ਲਾਲ ਜਲਾਲਪੁਰ, ਸੁਰਜੀਤ ਧੀਮਾਨ, ਹਰਦਿਆਲ ਕੰਬੋਜ਼ ਅਤੇ ਸੁਖਪਾਲ ਭੁੱਲਰ ਦੇ ਇਲਾਵਾ 'ਆਪ' ਦੇ ਸਾਬਕਾ ਵਿਧਾਇਕ ਕੰਵਰ ਸੰਧੂ ਤੇ ਜਗਤਾਰ ਸਿੰਘ ਜੱਗਾ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਿਨੇਸ਼ ਬੱਬੂ, ਸ਼ਰਨਜੀਤ ਸਿੰਘ ਢਿੱਲੋਂ, ਕੰਵਰਜੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਤੀਕਸ਼ਨ ਸੂਦ ਅਤੇ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ | ਸਾਬਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਤੋਂ ਇਕ, ਨਵਜੋਤ ਸਿੰਘ ਸਿੱਧੂ ਦੇ ਕਰੀਬੀ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਤੋਂ 3 ਸੁਰੱਖਿਆ ਕਰਮੀ ਵਾਪਸ ਬੁਲਾ ਲਏ ਗਏ ਹਨ ਜਦਕਿ ਪੰਜਾਬ ਦੇ ਸਾਬਕਾ ਡੀ.ਜੀ.ਪੀ ਐਮ.ਐਸ.ਭੁੱਲਰ, ਅਨਿਲ ਕੌਸ਼ਿਕ, ਐਨ.ਪੀ.ਐਸ ਔਲਖ, ਪੀ.ਲਾਲ ਚੰਦਰਸ਼ੇਖਰ ਅਤੇ ਸਾਬਕਾ ਤੇ ਮੌਜੂਦਾ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਤੇ ਏ.ਡੀ.ਜੀ.ਪੀ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵਜੋਂ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਨਿਰਮਲ ਸਿੰਘ ਕਾਹਲੋਂ ਅਤੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ | ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ, ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਾਬਾ ਫਰੀਦ ਯੂਨੀਵਰਸਿਟੀ ਦੇ ਉੱਪ ਕੁਲਪਤੀ ਰਾਜ ਬਹਾਦਰ, ਸਾਬਕਾ ਸੰਸਦ ਮੈਂਬਰ ਰਾਜੀਵ ਸ਼ੁਕਲਾ ਅਤੇ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਵੀ ਕਟੌਤੀ ਕੀਤੀ ਗਈ ਹੈ | ਹਾਲਾਂਕਿ ਇਸ ਸਬੰਧੀ ਜਾਰੀ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਕਿ ਇਹ ਸੁਰੱਖਿਆ ਵਾਪਸੀ ਪੂਰੀ ਤਰ੍ਹਾਂ ਆਰਜ਼ੀ ਤੌਰ 'ਤੇ ਕੀਤੀ ਜਾ ਰਹੀ ਹੈ | ਏ. ਡੀ. ਜੀ. ਪੀ. (ਸੁਰੱਖਿਆ) ਨੇ ਜਾਰੀ ਆਦੇਸ਼ 'ਚ ਕਿਹਾ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਕਾਨੂੰਨ ਵਿਵਸਥਾ ਦੀ ਡਿਊਟੀ ਸੰਬੰਧੀ ਅਸਥਾਈ ਤੌਰ 'ਤੇ ਵਾਪਸ ਲਿਆ ਜਾ ਰਿਹਾ ਹੈ |

'ਆਪ' ਵਲੋਂ ਸੰਤ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਲਈ ਨਾਮਜ਼ਦ

ਚੰਡੀਗੜ੍ਹ, 28 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਦੋ ਪ੍ਰਮੁੱਖ ਹਸਤੀਆਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਦਯੋਗਪਤੀ ਤੇ ਸਮਾਜਸੇਵੀ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ਸਭਾ ਸੀਟਾਂ ਲਈ ਆਪਣਾ ਉਮੀਦਵਾਰ ਐਲਾਨਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 'ਆਪ' ਰਾਜ ਸਭਾ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਨਾਮਜ਼ਦ ਕਰ ਰਹੀ ਹੈ, ਦੋਵਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ | ਪੰਜਾਬ ਤੋਂ ਰਾਜ ਸਭਾ ਮੈਂਬਰ ਅੰਬਿਕਾ ਸੋਨੀ (ਕਾਂਗਰਸ) ਅਤੇ ਬਲਵਿੰਦਰ ਸਿੰਘ ਭੂੰਦੜ (ਸ਼੍ਰੋਮਣੀ ਅਕਾਲੀ ਦਲ) ਦੀ ਮਿਆਦ 4 ਜੁਲਾਈ ਨੂੰ ਸਮਾਪਤ ਹੋ ਰਹੀ ਹੈ | ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਨੂੰ ਮਿਲੇ ਭਾਰੀ ਬਹੁਮਤ ਦੇ ਮੱਦੇਨਜ਼ਰ ਇਸ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾਣੇ ਹਨ | 2 ਫਰਵਰੀ 1962 ਨੂੰ ਜਨਮੇ ਸੰਤ ਬਲਬੀਰ ਸਿੰਘ ਸੀਚੇਵਾਲ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ 160 ਕਿਲੋਮੀਟਰ ਲੰਬੀ ਪਵਿੱਤਰ ਕਾਲੀ ਵੇਂਈ ਨੂੰ ਸਾਫ਼ ਕਰਨ ਦੇ ਆਪਣੇ ਯਤਨਾਂ ਲਈ ਜਾਣੇ ਜਾਂਦੇ ਹਨ | ਸੀਚੇਵਾਲ ਦੇ ਕੰਮ ਦੀ ਸਵਰਗੀ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਵੀ ਸ਼ਲਾਘਾ ਕੀਤੀ, ਜੋ ਉਨ੍ਹਾਂ ਦੇ ਪਿੰਡ ਦੋ ਵਾਰ ਆਏ ਸਨ | 'ਈਕੋ ਬਾਬਾ' ਵਜੋਂ ਜਾਣੇ ਜਾਂਦੇ ਸੰਤ ਸੀਚੇਵਾਲ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਸਾਲ 2017 'ਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜਦੋਂਕਿ ਟਾਈਮਜ਼ ਮੈਗਜ਼ੀਨ ਵਲੋਂ ਵਿਸ਼ਵ ਦੇ ਚੋਟੀ ਦੇ 30 ਵਾਤਾਵਰਨ ਪ੍ਰੇਮੀਆਂ 'ਚ ਜਗ੍ਹਾ ਦਿੱਤੀ ਗਈ ਸੀ | ਆਪ ਨੂੰ 'ਸਾਰਕ' ਵਾਤਾਵਰਣ ਪੁਰਸਕਾਰ ਵੀ ਮਿਲ ਚੁੱਕਾ ਹੈ ਅਤੇ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਆਪ ਨੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਗਰੀਬਾਂ ਲਈ ਸਕੂਲ ਅਤੇ ਕਾਲਜ ਵੀ ਬਣਾਏ ਹਨ | ਦੂਜੇ ਪਾਸੇ, 20 ਫਰਵਰੀ 1962 ਨੂੰ ਜਨਮੇ ਵਿਕਰਮਜੀਤ ਸਿੰਘ ਸਾਹਨੀ ਉਦਯੋਗਪਤੀ, ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵੀ ਵਜੋਂ ਸਮਾਜ ਦੀ ਭਲਾਈ 'ਚ ਯੋਗਦਾਨ ਪਾ ਰਹੇ ਹਨ | ਇਨ੍ਹਾਂ ਕਾਰਜਾਂ ਨੂੰ ਦੇਖਦਿਆਂ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪ ਨੂੰ ਦੇਸ਼ ਦੇੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਸੀ, ਜਦੋਂਕਿ ਮਾਰਸ਼ਿਸ਼ ਦੇ ਸਾਬਕਾ ਰਾਸ਼ਟਰਪਤੀ ਅਨੇਰੂਦ ਜੁਗਨਾਥ ਵਲੋਂ ਅੰਤਰਰਾਸ਼ਟਰੀ ਸ਼ਾਂਤੀ ਪੁਰਸਕਾਰ ਤੋਂ ਇਲਾਵਾ ਦੇਸ਼ ਤੇ ਵਿਦੇਸ਼ 'ਚ ਵੀ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਵਿਕਰਮਜੀਤ ਸਿੰਘ ਸਾਹਨੀ ਵਿਸ਼ਵ ਪੰਜਾਬੀ ਸੰਸਥਾ (ਡਬਲਯੂ.ਪੀ.ਓ.) ਦੇ ਪ੍ਰਧਾਨ ਵੀ ਹਨ, ਜੋ 22 ਦੇਸ਼ਾਂ 'ਚ ਕਾਰਜਸ਼ੀਲ ਹੈ | ਇਸ ਤੋਂ ਇਲਾਵਾ ਆਪ ਨੇ ਵਿਸ਼ਵ ਪੰਜਾਬੀ ਪਾਰਲੀਮੈਂਟਰੀ ਫੋਰਮ ਦਾ ਗਠਨ ਵੀ ਕੀਤਾ ਹੈ, ਜੋ ਸਾਲਾਨਾ ਪੰਜਾਬੀ ਕਾਨਫਰੰਸਾਂ, ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੀ ਹੈ, ਜਦੋਂਕਿ ਸੰਸਦ ਭਵਨ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਘੋੜਸਵਾਰ ਬੁੱਤ ਸਥਾਪਤ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ | ਆਪ ਦੇ ਯਤਨਾਂ ਸਦਕਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ 'ਸਿੱਖ ਹੈਰੀਟੇਜ ਮਲਟੀਮੀਡੀਆ ਮਿਊਜ਼ੀਅਮ', ਜਦੋਂਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪਹਿਲਾ 'ਹੋਲੋਗ੍ਰਾਫਿਕ' ਸ੍ਰੀ ਗੁਰੂ ਤੇਗ ਬਹਾਦਰ ਮਲਟੀਮੀਡੀਆ ਆਡੀਟੋਰੀਅਮ ਸਥਾਪਿਤ ਕੀਤਾ ਗਿਆ ਸੀ | ਵਿਕਰਮਜੀਤ ਸਿੰਘ ਸਾਹਨੀ ਦੀਆਂ ਸੂਫੀ ਗਾਇਕ ਵਜੋਂ ਬਹੁਤ ਸਾਰੀਆਂ ਐਲਬਮਾਂ ਜਾਰੀ ਹੋ ਚੁੱਕੀਆਂ ਹਨ |

ਅਨੰਤਨਾਗ ਮੁਕਾਬਲੇ 'ਚ ਹਿਜ਼ਬੁਲ ਮੁਜਾਹਦੀਨ ਦੇ 2 ਅੱਤਵਾਦੀ ਹਲਾਕ

ਸ੍ਰੀਨਗਰ, 28 ਮਈ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿਖੇ ਮੁਕਾਬਲੇ ਦੌਰਾਨ ਹਿਜ਼ਬੁਲ ਮੁਜ਼ਾਹਦੀਨ ਦੇ 2 ਸਥਾਨਕ ਅੱਤਵਾਦੀ ਮੁਕਾਬਲੇ ਦੌਰਾਨ ਮਾਰੇ ਗਏ | ਆਈ. ਜੀ. ਕਸ਼ਮੀਰ ਵਿਜੇ ਕੁਮਾਰ ਨੇ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਨੰਤਨਾਗ ਦੇ ਬਿਜਬਹਾੜਾ ਦੇ ਸ਼ਤੀਪੁਰਾ ਖੇਤਰ 'ਚ ਸਨਿਚਰਵਾਰ ਦੇਰ ਸ਼ਾਮ ਨੂੰ 3 ਆਰ.ਆਰ. ਫ਼ੌਜ, ਪੁਲਿਸ ਅਤੇ ਸੀ.ਆਰ.ਪੀ.ਐਫ. ਨੇ ਸੂਚਨਾ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ | ਜਦ ਸੁਰੱਖਿਆ ਬਲ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ ਤਾਂ ਨੇੜੇ ਹੀ ਲੁਕੇ ਅੱਤਵਾਦੀਆਂ ਨੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰਦੇ ਹੋਏ ਇਨ੍ਹਾਂ ਨੂੰ ਘੇਰ ਕੇ ਆਤਮ-ਸਮਰਪਣ ਕਰਨ ਲਈ ਕਿਹਾ ਪਰ ਇਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ | ਲਗਭਗ ਅੱਧਾ ਘੰਟਾ ਚੱਲੇ ਸੰਖੇਪ ਜਿਹੇ ਇਸ ਮੁਕਾਬਲੇ ਦੌਰਾਨ ਦੋਵੇਂ ਅੱਤਵਾਦੀ ਮਾਰੇ ਗਏ | ਖੇਤਰ 'ਚ ਅਜੇ ਤਲਾਸ਼ੀ ਮੁਹਿੰਮ ਜਾਰੀ ਸੀ | ਪੁਲਿਸ ਨੇ ਦੋਵੇਂ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਕੇ ਇਨ੍ਹਾਂ ਦੀ ਪਹਿਚਾਣ ਇਸ਼ਫਾਕ ਅਹਿਮਦ ਗਨਾਈ ਵਾਸੀ ਚਕਵਾਗੁੰਡ ਅਨੰਤਨਾਗ ਅਤੇ ਯਾਵਰ ਅਯੂਬ ਡਾਰ ਵਾਸੀ ਡੋਗਰੀਪੋਰਾ ਅਵੰਤੀਪੇਰਾ ਵਜੋਂ ਕੀਤੀ ਹੈ | ਇਹ ਦੋਵੇਂ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ (ਐਚ.ਐਮ.) ਨਾਲ ਸੰਬੰਧਿਤ ਸਨ | ਇਨ੍ਹਾਂ ਦੇ ਕਬਜ਼ੇ 'ਚ ਅਸਲਾ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ |

ਪੁਣਛ 'ਚ ਕੰਟਰੋਲ ਰੇਖਾ ਨੇੜਿਓਾ 200 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ

ਜੰਮੂ, 28 ਮਈ (ਪੀ. ਟੀ. ਆਈ.)-ਸੁਰੱਖਿਆ ਬਲਾਂ ਵਲੋਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜਿਓਾ 200 ਕਰੋੜ ਰੁਪਏ ਤੋਂ ਵੱਧ ਕੀਮਤ ਦੀ 44 ਕਿੱਲੋ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਾਮਦਗੀ ਸੂਚਨਾ ਦੇ ਆਧਾਰ 'ਤੇ ਮਾਲਤੀ-ਬਗਲਦਾਰਾ 'ਚ ਸੈਨਾ ਅਤੇ ਪੁਲਿਸ ਵਲੋਂ ਤਿੰਨ ਦਿਨ ਚੱਲੇ ਸਾਂਝੇ ਆਪ੍ਰੇਸ਼ਨ ਦੌਰਾਨ ਕੀਤੀ ਗਈ | ਹਾਲਾਂਕਿ, ਬਰਾਮਦਗੀ ਦੇ ਸੰਬੰਧ 'ਚ ਅਜੇ ਕਿਸੇ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਦੇਸ਼ ਵਿਰੋਧੀ ਤਾਕਤਾਂ ਵਲੋਂ ਅੱਤਵਾਦੀ ਗਤੀਵਿਧੀਆਂ ਦੀ ਫੰਡਿੰਗ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕੀਤੀ ਜਾ ਰਹੀ ਹੈ |

ਲੱਦਾਖ ਬੱਸ ਹਾਦਸੇ 'ਚ ਜ਼ਖ਼ਮੀ ਹੋਏ ਸੈਨਿਕਾਂ ਨੂੰ ਚੰਡੀਗੜ੍ਹ ਪਹੁੰਚਾਇਆ

ਜਾਨ ਗਵਾਉਣ ਵਾਲੇ 7 ਜਵਾਨ ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ, ਬਿਹਾਰ ਤੇ ਪੱਛਮੀ ਬੰਗਾਲ ਨਾਲ ਸੰਬੰਧਿਤ
ਨਵੀਂ ਦਿੱਲੀ, 28 ਮਈ (ਏਜੰਸੀ)-ਬੀਤੇ ਕੱਲ੍ਹ ਲੱਦਾਖ ਦੇ ਤੁਰਤੁਕ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਵਾਪਰੇ ਬੱਸ ਹਾਦਸੇ ਵਿਚ ਜ਼ਖ਼ਮੀ ਹੋਏ ਫ਼ੌਜ ਦੇ 19 ਜਵਾਨਾਂ ਨੂੰ ਅੱਜ ਹਵਾਈ ਮਾਰਗ ਰਾਹੀਂ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਪਹੁੰਚਾ ਦਿੱਤਾ ਗਿਆ | ਫ਼ੌਜ ਨੇ ਟਵੀਟ ਕਰਕੇ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਏ ਜਵਾਨਾਂ ਦੀ ਤਤਕਾਲ ਸਰਜਰੀ ਅਤੇ ਇਲਾਜ ਕੀਤੇ ਜਾਣ ਤੋਂ ਬਾਅਦ ਸਾਰਿਆਂ ਦੀ ਹਾਲਤ ਹੁਣ ਸਥਿਰ ਹੈ | ਫ਼ੌਜ ਨੇ ਦੱਸਿਆ ਕਿ ਇਸ ਹਾਦਸੇ 'ਚ ਮਾਰੇ ਗਏ ਜਵਾਨਾਂ ਦੀ ਪਛਾਣ ਮਹਾਰਾਸ਼ਟਰ ਦੇ ਸਤਾਰਾ ਤੋਂ ਸੂਬੇਦਾਰ ਸ਼ਿੰਦੇ ਵਿਜੇਰਾਓ, ਮੱਧ ਪ੍ਰਦੇਸ਼ ਦੇ ਬੇਤੁਲ ਤੋਂ ਨਾਇਬ ਸੂਬੇਦਾਰ ਗੁਰੂਦਿਆਲ ਸਾਹੂ, ਹਜ਼ਾਰੀਬਾਗ ਝਾਰਖੰਡ ਤੋਂ ਨਾਇਕ ਸੰਦੀਪ ਪਾਲ, ਪਟਨਾ ਤੋਂ ਨਾਇਕ ਰਾਮਾਨੁਜ ਕੁਮਾਰ, ਕੋਲਾਪੁਰ ਮਹਾਰਾਸ਼ਟਰ ਤੋਂ ਨਾਇਕ ਜਾਧਵ ਪ੍ਰਸ਼ਾਂਤ ਸ਼ਿਵਾਜੀ ਅਤੇ ਪੱਛਮੀ ਬੰਗਾਲ ਦੇ ਲਾਂਸ ਨਾਇਕ ਬੱਪਾਦਿੱਤੀਆ ਖੁਟੀਆ ਵਜੋਂ ਹੋਈ ਹੈ | ਫ਼ੌਜ ਵਲੋਂ ਉਨ੍ਹਾਂ ਮਿ੍ਤਕ ਜਵਾਨਾਂ ਦੇ ਨਾਂਅ ਜਾਰੀ ਕੀਤੇ ਗਏ ਹਨ, ਜਿੰਨ੍ਹਾਂ ਦੇ ਪਰਿਵਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ |

ਕੈਪਟਨ ਮੁੱਖ ਮੰਤਰੀ ਨਾਲ ਜਲਦ ਕਰਨਗੇ ਮੁਲਾਕਾਤ

ਭਿ੍ਸ਼ਟਾਚਾਰ 'ਚ ਸ਼ਾਮਿਲ ਸਾਬਕਾ ਮੰਤਰੀਆਂ ਦੇ ਨਾਂਅ ਦੇਣਗੇ
ਚੰਡੀਗੜ੍ਹ, 28 ਮਈ (ਪੀ. ਟੀ. ਆਈ.)-ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਨ੍ਹਾਂ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਨਾਂਅ ਦੇਣਗੇ, ਜੋ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਕਥਿਤ ਤੌਰ 'ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਤੇ ਹੋਰ ਭਿ੍ਸ਼ਟ ਕੰਮਾਂ 'ਚ ਸ਼ਾਮਿਲ ਸਨ | ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਦਾ ਇਹ ਕਦਮ ਉਨ੍ਹਾਂ ਦੇ ਮੰਤਰੀ ਮੰਡਲ 'ਚ ਸ਼ਾਮਿਲ ਰਹੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਦੇ ਜਵਾਬ 'ਚ ਹੈ, ਜਿਸ 'ਚ ਰੰਧਾਵਾ ਨੇ ਕਿਹਾ ਸੀ ਕਿ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕੈਪਟਨ ਤੋਂ ਪੁੱਛ-ਪੜਤਾਲ ਕਰਨ ਦੇ ਹੁਕਮ ਦੇਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੇ ਸ਼ਾਸਨ ਦੌਰਾਨ ਭਿ੍ਸ਼ਟਾਚਾਰ 'ਚ ਸ਼ਾਮਿਲ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਂਅ ਸਾਹਮਣੇ ਆ ਸਕਣ | 26 ਮਈ ਨੂੰ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਰੰਧਾਵਾ ਨੂੰ ਕਾਂਗਰਸ ਦੇ ਤਤਕਾਲੀ ਮੰਤਰੀਆਂ ਦੇ ਭਿ੍ਸ਼ਟਾਚਾਰ 'ਚ ਸ਼ਮੂਲੀਅਤ ਦੇ ਸਬੂਤ ਜਨਤਕ ਕਰਨ ਲਈ ਕਿਹਾ ਸੀ | ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦੇ ਮੁੱਖ ਬੁਲਾਰੇ ਪਿ੍ਤਪਾਲ ਸਿੰਘ ਬਲੀਆਵਾਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਜਲਦੀ ਹੀ ਮੁੱਖ ਮੰਤਰੀ ਮਾਨ ਨੂੰ ਮਿਲਣਗੇ |

ਐਨ.ਸੀ.ਬੀ. ਵਲੋਂ 35 ਕਿੱਲੋ ਹੈਰੋਇਨ ਸਮੇਤ 8 ਨਸ਼ਾ ਤਸਕਰ ਕਾਬੂ

ਨਵੀਂ ਦਿੱਲੀ, 28 ਮਈ (ਏਜੰਸੀ)-ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ 35 ਕਿੱਲੋ ਹੈਰੋਇਨ ਜ਼ਬਤ ਕਰਕੇ ਤੇ 8 ਮੁਲਜ਼ਮਾਂ ਨੂੰ ਗਿ੍ਫਤਾਰ ਕਰ ਕੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ | ਇਹ ਕਾਰਵਾਈ 24 ਮਈ ਨੂੰ ਉਦੋਂ ਸ਼ੁਰੂ ਹੋਈ ...

ਪੂਰੀ ਖ਼ਬਰ »

ਰਾਜ ਸਭਾ ਦੀਆਂ 57 ਸੀਟਾਂ ਲਈ 10 ਜੂਨ ਨੂੰ ਹੋਵੇਗੀ ਵੋਟਿੰਗ

ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-15 ਰਾਜਾਂ ਦੀਅ ਾਂ 57 ਰਾਜ ਸਭਾ ਸੀਟਾਂ 'ਤੇ 10 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਰਣਨੀਤੀਆਂ ਘੜ੍ਹਣ 'ਚ ਮਸ਼ਰੂਫ਼ ਹਨ | ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਮਿਤੀ 31 ਮਈ ਹੈ, ਜਦਕਿ ਨਾਂਅ ਵਾਪਸ ਲੈਣ ਦੀ ...

ਪੂਰੀ ਖ਼ਬਰ »

ਪੂਜਾ ਸਥਾਨਾਂ ਬਾਰੇ ਕਾਨੂੰਨ ਨੂੰ ਲੈ ਕੇ ਸੁਪਰੀਮ ਕੋਰਟ 'ਚ ਇਕ ਹੋਰ ਪਟੀਸ਼ਨ ਦਾਇਰ

ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਦੇਸ਼ 'ਚ ਧਾਰਮਿਕ ਸਥਾਨਾਂ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਧਰਮ ਸਥਾਨਾਂ ਬਾਰੇ ਕਾਨੂੰਨ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ | ਸਾਲ 1991 'ਚ ਬਣੇ ਇਸ ਕਾਨੂੰਨ ਨੂੰ ਲੈ ਕੇ ਸਨਿਚਰਵਾਰ ਨੂੰ ਸੁਪਰੀਮ ਕੋਰਟ 'ਚ ਇਸ ਸੰਬੰਧ 'ਚ ਚੌਥੀ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਕਾਰਤੀ ਚਿਦੰਬਰਮ ਤੋਂ ਤੀਸਰੇ ਦਿਨ ਵੀ ਪੁੱਛਗਿੱਛ

ਨਵੀਂ ਦਿੱਲੀ, 28 ਮਈ (ਏਜੰਸੀਆਂ)-ਸੀ.ਬੀ.ਆਈ. ਨੇ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਤੋਂ ਕਥਿਤ ਰੂਪ 'ਚ ਰਿਸ਼ਵਤ ਲੈ ਕੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਦੇ ਇਕ ਮਾਮਲੇ 'ਚ ਲਗਾਤਾਰ ਤੀਸਰੇ ਦਿਨ ਵੀ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ | ਸੀ.ਬੀ.ਆਈ. ਦੇ ਸੂਤਰਾਂ ਨੇ ...

ਪੂਰੀ ਖ਼ਬਰ »

ਨਾਈਜੀਰੀਆ ਦੇ ਚਰਚ 'ਚ ਭਗਦੜ-31 ਮੌਤਾਂ

ਅਬੂਜਾ, 28 ਮਈ (ਏਜੰਸੀ)-ਨਾਈਜੀਰੀਆ ਵਿਚ ਇਕ ਚਰਚ 'ਚ ਮੇਲੇ ਦੌਰਾਨ ਮਚੀ ਭਗਦੜ ਕਾਰਨ 31 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਸੱਤ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਰਿਵਰਜ਼ ਰਾਜ 'ਚ ਇਕ ਚਰਚ ਵਲੋਂ ਕਰਵਾਏ ਮੇਲੇ 'ਚ ਸਾਲਾਨਾ 'ਮੁਫ਼ਤ ਲਈ ਦੁਕਾਨ' ਸਹਾਇਤਾ ਪ੍ਰੋਗਰਾਮ 'ਚ ਸ਼ਾਮਿਲ ...

ਪੂਰੀ ਖ਼ਬਰ »

ਕਿਸਾਨਾਂ ਦੀ ਮਜ਼ਬੂਤੀ ਲਈ ਸਭ ਕੁਝ ਕਰਾਂਗੇ-ਮੋਦੀ

• ਕਿਹਾ, ਪਿਛਲੇ ਅੱਠ ਸਾਲਾਂ 'ਚ ਦੇਸ਼ ਦੀ ਸੇਵਾ 'ਚ ਕੋਈ ਕਸਰ ਨਹੀਂ ਛੱਡੀ • ਨੈਨੋ ਯੂਰੀਆ (ਤਰਲ) ਪਲਾਂਟ ਦਾ ਉਦਘਾਟਨ ਗਾਂਧੀਨਗਰ/ਰਾਜਕੋਟ, 28 ਮਈ (ਏਜੰਸੀਆਂ)-ਗਾਂਧੀਨਗਰ ਵਿਖੇ ਸਹਿਕਾਰਤਾ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

ਪੂਰੀ ਖ਼ਬਰ »

ਆਈ.ਐਨ.ਐਸ. ਗੋਮਤੀ ਨੂੰ ਜਲ ਸੈਨਾ ਵਲੋਂ ਵਿਦਾਇਗੀ

ਮੁੰਬਈ, 28 ਮਈ (ਏਜੰਸੀ)-ਜਲ ਸੈਨਾ ਦੇ ਬੇੜੇ ਆਈ.ਐਨ.ਐਸ. ਗੋਮਤੀ ਨੇ ਆਪਣਾ ਕਮਿਸ਼ਨ ਪੂਰਾ ਕਰ ਲਿਆ | 34 ਸਾਲ ਤੱਕ ਸੇਵਾਵਾਂ ਦੇਣ ਤੋਂ ਬਾਅਦ ਇਹ ਮਿਜ਼ਾਈਲ ਪ੍ਰਣਾਲੀ ਨਾਲ ਲੈਸ ਬੇੜਾ ਸੇਵਾਮੁਕਤ ਹੋ ਗਿਆ | ਗੋਮਤੀ ਨੂੰ ਭਾਰਤੀ ਜਲ ਸੈਨਾ ਨੇ ਡਿਜ਼ਾਈਨ ਕੀਤਾ ਸੀ ਤੇ ਇਸ ਨੂੰ ਭਾਰਤ ...

ਪੂਰੀ ਖ਼ਬਰ »

ਰਾਜਸਥਾਨ 'ਚ ਖੂਹ 'ਚੋਂ ਮਿਲੀਆਂ 3 ਸਕੀਆਂ ਭੈਣਾਂ ਤੇ ਉਨ੍ਹਾਂ ਦੇ 2 ਬੱਚਿਆਂ ਦੀਆਂ ਲਾਸ਼ਾਂ

ਜੈਪੁਰ, 28 ਮਈ (ਪੀ.ਟੀ.ਆਈ.)-ਰਾਜਸਥਾਨ ਦੇ ਦੁਦੂ ਇਲਾਕੇ 'ਚ ਇਕ ਖੂਹ 'ਚੋਂ ਪਰਿਵਾਰ ਦੇ 5 ਜੀਆਂ, ਜਿਨ੍ਹਾਂ 'ਚ 2 ਗਰਭਵਤੀ ਔਰਤਾਂ ਤੇ ਇਕ 20 ਦਿਨਾ ਦਾ ਬੱਚਾ ਸ਼ਾਮਿਲ ਸੀ, ਦੀਆਂ ਲਾਸ਼ਾਂ ਮਿਲੀਆਂ ਹਨ | ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ | ਪੁਲਿਸ ਨੇ ਕਿਹਾ ਕਿ ...

ਪੂਰੀ ਖ਼ਬਰ »

ਨਵੇਂ ਰਾਜ ਸਭਾ ਮੈਂਬਰ ਪੰਜਾਬ ਪੱਖੀ ਆਵਾਜ਼ ਮਜ਼ਬੂਤੀ ਨਾਲ ਉਠਾਉਣਗੇ-ਕੇਜਰੀਵਾਲ

'ਆਪ' ਸੁਪਰੀਮੋਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਲਈ ਪਾਰਟੀ ਵਲੋਂ ਐਲਾਨੇ ਦੋਵੇਂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ 'ਆਪ' ਦੇ ਉਮੀਦਵਾਰ ਆਪਣੇ ਚੰਗੇ ਤਜ਼ਰਬੇ ਤੇ ਗਿਆਨ ਦੀ ਵਰਤੋਂ ਕਰਕੇ ਰਾਜ ...

ਪੂਰੀ ਖ਼ਬਰ »

ਕੁਪਵਾੜਾ 'ਚ 7 ਕਿੱਲੋ ਹੈਰੋਇਨ ਤੇ 2 ਆਈ.ਈ.ਡੀ. ਸਮੇਤ ਤਿੰਨ ਗਿ੍ਫ਼ਤਾਰ

ਸ੍ਰੀਨਗਰ, 28 ਮਈ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੇ ਜ਼ਿਲ੍ਹਾ ਕੁਪਵਾੜਾ ਵਿਖੇ ਨਾਕੇ 'ਤੇ ਟਰੱਕ 'ਚ 7 ਕਿੱਲੇ ਹੈਰੋਇਨ ਅਤੇ 2 ਆਈ.ਈ.ਡੀਜ਼ ਬਰਾਮਦ ਕਰਦੇ ਔਰਤ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਅਨੁਸਾਰ ਕੁਪਵਾੜਾ ਪੁਲਿਸ ਅਤੇ 7 ਆਰ. ਆਰ. ਨੇ ਬੀਤੀ ਦੇਰ ...

ਪੂਰੀ ਖ਼ਬਰ »

ਬਾਰਾਮੁੱਲਾ 'ਚ ਲਸ਼ਕਰ ਦਾ ਮਦਦਗਾਰ ਅੱਤਵਾਦੀ ਅਸਲੇ੍ਹ ਸਮੇਤ ਕਾਬੂ

ਜ਼ਿਲ੍ਹਾ ਬਾਰਾਮੁਲਾ ਵਿਖੇ ਲਸ਼ਕਰ ਦੇ ਇਕ ਮਦਦਗਾਰ ਅੱਤਵਾਦੀ ਨੂੰ ਅਸਲੇ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ, ਫ਼ੌਜ ਅਤੇ ਐਸ.ਐਸ.ਬੀ. ਵਲੋਂ ਬਾਰਾਮੁੱਲਾ ਦੇ ਅਥਰੂਟਾ ਪੁਲ ਨੇੜੇ ਨਾਕੇ 'ਤੇ ਇਕ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਭੱਜਣ ਦੀ ...

ਪੂਰੀ ਖ਼ਬਰ »

ਮੁੱਲਾਂਪੁਰ 'ਚ ਐੱਸ. ਕੇ. ਐੱਮ. ਦੇ ਰਾਸ਼ਟਰੀ ਕਿਸਾਨ ਆਗੂਆਂ ਵਲੋਂ 16 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ

ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਵਿਖੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸਮਾਨਾਂਤਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ 16 ਕਿਸਾਨ ਜਥੇਬੰਦੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਇੰਡੀਗੋ ਏਅਰ ਲਾਈਨਜ਼ ਨੂੰ 5 ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਹਵਾਬਾਜ਼ੀ ਅਥਾਰਟੀ ਡੀ.ਜੀ.ਸੀ.ਏ. ਨੇ ਸਨਿਚਰਵਾਰ ਨੂੰ ਦੱਸਿਆ ਕਿ ਉਸ ਵਲੋਂ ਏਅਰ ਲਾਈਨ ਕੰਪਨੀ ਇੰਡੀਗੋ ਨੂੰ ਇਕ ਅਪਾਹਜ ਨੂੰ ਹਵਾਈ ਜਹਾਜ਼ ਵਿਚ ਚੜ੍ਹਣ ਤੋਂ ਰੋਕਣ ਕਰਕੇ 5 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ | ਇਹ ਘਟਨਾ 7 ਮਈ ਦੀ ...

ਪੂਰੀ ਖ਼ਬਰ »

ਦਿੱਲੀ ਵਿਖੇ ਹੋਵੇਗੀ ਮੀਟਿੰਗ

ਸੰਯੁਕਤ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਅਹਿਮ ਮੀਟਿੰਗ 8 ਜੂਨ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਹੈ, ਜਿਸ ਵਿਚ ਦੇਸ਼ ਭਰ ਤੋਂ 500 ਜਥੇਬੰਦੀਆਂ ਹਿੱਸਾ ਲੈਣਗੀਆਂ | ਸੰਯੁਕਤ ਕਿਸਾਨ ਮੋਰਚਾ ਦੀ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਕੇਂਦਰ ਤੇ ਰਾਜ ਸਰਕਾਰਾਂ ਨਾਲ ਕਿਸਾਨੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX