ਤਾਜਾ ਖ਼ਬਰਾਂ


ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਮਿਲੇ ਅਰਵਿੰਦ ਕੇਜਰੀਵਾਲ ਨੂੰ
. . .  1 day ago
ਉੱਤਰਾਖੰਡ : ਚੰਪਾਵਤ ਉਪ ਚੋਣ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੀਲ, 31 ਮਈ ਨੂੰ ਵੋਟਿੰਗ
. . .  1 day ago
ਬਿਹਾਰ ਵਿਚ ਨਕਸਲੀਆਂ ਖ਼ਿਲਾਫ਼ ਮੁਹਿੰਮ ਦੌਰਾਨ 10 ਵਾਕੀ ਟਾਕੀਜ਼ ਤੇ ਡੈਟੋਨੇਟਰ ਬਰਾਮਦ
. . .  1 day ago
ਪਟਨਾ, 28 ਮਈ - ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 10 ਵਾਕੀ ਟਾਕੀਜ਼, ਡੈਟੋਨੇਟਰ, ਤਾਰਾਂ ਅਤੇ ਨਕਸਲੀ ਸਾਹਿਤ ਸਮੇਤ ਕਈ ਅਪਰਾਧਕ ਵਸਤੂਆਂ ਬਰਾਮਦ ...
ਯੋਗੀ ਸਰਕਾਰ ਦਾ ਵੱਡਾ ਹੁਕਮ, ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਕੰਮ ਨਹੀਂ ਕਰਨਗੀਆਂ
. . .  1 day ago
ਡੇਢ ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਰਾਜਪੁਰਾ 28 ਮਈ (ਰਣਜੀਤ ਸਿੰਘ) - ਸੀ.ਆਈ.ਏ ਸਟਾਫ਼ ਰਾਜਪੁਰਾ ਦੇ ਇੰਚਾਰਜ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਵਿਅਕਤੀ ਦੀ ਫੀਡ ਦੀ ਫ਼ੈਕਟਰੀ ਵਿਚੋਂ ਇਕ ਕਿੱਲੋ 700 ਗ੍ਰਾਮ ਅਫ਼ੀਮ...
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੇ ਸੋਨੂੰ ਸੂਦ
. . .  1 day ago
ਭੁਵਨੇਸ਼ਵਰ, 28 ਮਈ - ਫ਼ਿਲਮੀ ਅਦਾਕਾਰ ਸੋਨੂੰ ਸੂਦ ਨੇ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼...
ਜੈਕਲੀਨ ਫਰਨਾਂਡਿਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 28 ਮਈ - ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਦਿੱਲੀ ਦੀ ਅਦਾਲਤ ਵਲੋਂ ਆਈਫਾ ਐਵਾਰਡ 2022 ਵਿਚ ਸ਼ਾਮਿਲ ਹੋਣ ਲਈ ਆਬੂਧਾਬੀ ਜਾਣ ਦੀ ਇਜਾਜ਼ਤ ਮਿਲ...
ਪਤੀ-ਪਤਨੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮੰਡੀ ਗੋਬਿੰਦਗੜ੍ਹ 28 ਮਈ (ਮੁਕੇਸ਼ ਘਈ) - ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ ਇਲਾਕੇ ਵਿਚ ਇਕ ਪਤੀ ਪਤਨੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੌਂਗੋਵਾਲ, 28 ਮਈ (ਸ.ਸ.ਖੰਨਾ,ਵਿਨੋਦ) - ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ...
ਹਾਕੀ ਏਸ਼ੀਆ ਕੱਪ 2022 'ਚ ਭਾਰਤ ਨੇ ਹਰਾਇਆ ਜਪਾਨ
. . .  1 day ago
ਜਕਾਰਤਾ, 28 - ਇੰਡੋਨੇਸ਼ੀਆ ਦੇ ਜਕਾਰਤਾ ਵਖੇ ਚੱਲ ਰਹੇ ਹਾਕੀ ਏਸ਼ੀਆ ਕੱਪ 2022 ਦੇ ਸੁਪਰ-4 ਪੂਲ ਮੈਚ ਵਿਚ ਭਾਰਤ ਦੀ ਟੀਮ ਨੇ ਜਪਾਨ ਦੀ...
ਤੇਜ਼ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਦਰਜ
. . .  1 day ago
ਸੂਲਰ ਘਰਾਟ (ਸੰਗਰੂਰ),ਸਮਾਣਾ (ਪਟਿਆਲਾ), 28 ਮਈ (ਜਸਵੀਰ ਸਿੰਘ ਔਜਲਾ, ਸਾਹਿਬ ਸਿੰਘ) - ਸ਼ਨੀਵਾਰ ਦੀ ਸ਼ਾਮ ਚੱਲੀ ਤੇਜ਼ ਹਨੇਰੀ ਦੇ ਨਾਲ ਪਏ ਤੇਜ਼ ਮੀਂਹ ਨਾਲ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਤਾਪਮਾਨ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 28 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋ ਗਏ। ਕਸ਼ਮੀਰ ਜ਼ੋਨ ਪੁਲਿਸ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ ਸਮੇਤ ਹੋਰ...
ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
. . .  1 day ago
ਸੰਗਰੂਰ, 28 ਮਈ (ਧੀਰਜ ਪਸ਼ੋਰੀਆ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੱਸਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ...
ਤੇਜ਼ ਮੀਂਹ ਨੇ ਮੌਸਮ ਕੀਤਾ ਸੁਹਾਵਣਾ
. . .  1 day ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸ਼ਾਮ ਸਮੇਂ ਤੇਜ਼ ਹਨੇਰੀ ਝੱਖੜ ਤੋਂ ਬਾਅਦ ਆਏ ਭਰਵੇਂ ਮੀਂਹ ਨੇ ਸਰਹੱਦੀ ਖੇਤਰ ਵਿਚ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਇਸ ਮੀਂਹ ਨਾਲ ਜਿੱਥੇ ਆਮ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚੇ ਟਿਕੈਤ ਤੇ ਹੋਰ ਰਾਸ਼ਟਰੀ ਆਗੂ
. . .  1 day ago
ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚਾ (ਭਾਰਤ) ਦਾ ਹਿੱਸਾ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਮੁੱਲਾਂਪੁਰ ਗੁਰਸ਼ਰਨ ਕਲਾ ਭਵਨ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਚਾਰ...
ਜੰਗਲ ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ) - ਪਿੰਡ ਬੀਣੇਵਾਲ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲ ਵਿਚ ਪਿੰਡ ਸਿੰਗਾ (ਹਿਮਾਚਲ ਪ੍ਰਦੇਸ਼) ਨੂੰ ਜਾਂਦੀ ਸੜਕ ਨੇੜਓ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ...
ਹੁਣ ਸੰਸਦ ਤੱਕ ਪਹੁੰਚੇਗੀ ਵਾਤਾਵਰਨ ਸਮੇਤ ਪੰਜਾਬ ਦੇ ਹੋਰਨਾਂ ਮਸਲਿਆਂ ਦੀ ਆਵਾਜ਼ - ਸੰਤ ਬਲਬੀਰ ਸਿੰਘ ਸੀਚੇਵਾਲ
. . .  1 day ago
ਸੁਲਤਾਨਪੁਰ ਲੋਧੀ, 28 ਮਈ - ਆਮ ਆਦਮੀ ਪਾਰਟੀ ਵਲੋਂ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕਰਨ ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ...
ਨਿਹੰਗ ਸਿੰਘ ਦੇ ਬਾਣੇ 'ਚ ਸ਼ੱਕੀ ਕਾਬੂ
. . .  1 day ago
ਪਠਾਨਕੋਟ, 28 ਮਈ (ਸੰਧੂ) - ਪਠਾਨਕੋਟ ਦੇ ਗੁਰਦੁਆਰਾ ਰੇਲਵੇ ਰੋਡ ਤੋਂ ਨਿਹੰਗ ਸਿੰਘ ਦੇ ਬਾਣੇ 'ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਸੰਤੋਖ ਸਿੰਘ ਨੇ ਜਦੋਂ ਨਿਹੰਗ ਸਿੰਘ ਦੇ ਬਾਣੇ ਵਿਚ...
'ਆਪ' ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ
. . .  1 day ago
ਚੰਡੀਗੜ੍ਹ, 28 ਮਈ - ਆਮ ਆਦਮੀ ਪਾਰਟੀ ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕੀਤੇ ਗਏ...
ਸੜਕ ਹਾਦਸੇ 'ਚ ਪਿਤਾ ਦੀ ਮੌਤ, ਪੁੱਤਰ ਜ਼ਖਮੀ
. . .  1 day ago
ਰਾਜਪੁਰਾ, 28 ਮਈ (ਰਣਜੀਤ ਸਿੰਘ) ਰਾਜਪੁਰਾ-ਪਟਿਆਲਾ ਜੀ.ਟੀ ਰੋਡ 'ਤੇ ਪਿੰਡ ਖਡੌਲੀ ਮੋੜ ਨੇੜੇ ਸਰਕਾਰੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ 'ਚ ਜ਼ਖਮੀ...
ਸੰਤ ਸੀਚੇਵਾਲ ਜਾਣਗੇ ਰਾਜ ਸਭਾ 'ਚ ! ਫ਼ੈਸਲਾ ਤਕਰੀਬਨ ਤੈਅ
. . .  1 day ago
ਲੋਹੀਆਂ ਖਾਸ, 28 ਮਈ ( ਗੁਰਪਾਲ ਸਿੰਘ ਸ਼ਤਾਬਗੜ੍ਹ) - ਜ਼ਿਲ੍ਹਾ ਜਲੰਧਰ ਦੇ ਲੋਹੀਆਂ ਬਲਾਕ ਦੇ ਪਿੰਡ ਸੀਚੇਵਾਲ ਦੇ ਜੰਮਪਲ ਅਤੇ ਵਿਸ਼ਵ-ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ,...
ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਫ਼ਿਰੋਜ਼ਪੁਰ,ਆਰਿਫ਼ ਕੇ - 28 ਮਈ (ਬਲਬੀਰ ਸਿੰਘ ਜੋਸਨ) - ਸੂਬੇ ਵਿਚ ਨਸ਼ਿਆਂ ਦਾ ਵਗ ਰਿਹਾ ਦਰਿਆ ਥੰਮ੍ਹਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ...
ਲੁਟੇਰੇ ਆਏ ਕਾਬੂ, 32 ਬੋਰ ਦਾ ਪਿਸਤੌਲ, 2 ਜਿੰਦਾ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ
. . .  1 day ago
ਜੰਡਿਆਲਾ ਗੁਰੂ, 28 ਮਈ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ) - ਬੀਤੇ ਦਿਨ ਜੰਡਿਆਲਾ ਗੁਰੂ ਦੇ ਜੀ.ਟੀ ਰੋਡ 'ਤੇ ਸਥਿਤ ਗਿੱਲ ਐਂਡ ਕੰਪਨੀ ਦੇ ਪੈਟਰੋਲ ਪੰਪ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ...
ਈ - ਗਵਰਨੈਂਸ ਵੱਲ ਵੱਧਦਾ ਪੰਜਾਬ
. . .  1 day ago
ਚੰਡੀਗੜ੍ਹ, 28 ਮਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਸ਼ਾਸਨ ਸੁਧਾਰ ਦੇ ਅਫ਼ਸਰਾਂ ਨਾਲ ਮੀਟਿੰਗ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਚੌਟਾਲਾ ਨੂੰ 4 ਸਾਲ ਦੀ ਸਜ਼ਾ-50 ਲੱਖ ਜੁਰਮਾਨਾ

ਨਵੀਂ ਦਿੱਲੀ, 27 ਮਈ (ਜਗਤਾਰ ਸਿੰਘ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਦਿੱਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਅਦਾਲਤ ਨੇ ਚੌਟਾਲਾ 'ਤੇ 50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ | ਅਦਾਲਤ ਨੇ ਚੌਟਾਲਾ ਦੀਆਂ ਚਾਰ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ | ਰਾਉਜ ਐਵੇਨਿਊ ਅਦਾਲਤ ਦੇ ਵਿਸ਼ੇਸ਼ ਜੱਜ ਵਿਕਾਸ ਢੱਲ ਦੀ ਅਦਾਲਤ ਨੇ ਅਦਾਲਤ 'ਚ ਮੌਜੂਦ ਓਮ ਪ੍ਰਕਾਸ਼ ਚੌਟਾਲਾ ਨੂੰ ਤੁਰੰਤ ਹਿਰਾਸਤ 'ਚ ਲੈਣ ਦਾ ਨਿਰਦੇਸ਼ ਦਿੱਤਾ | ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਅਦਾਲਤ ਨੇ ਚੌਟਾਲਾ ਨੂੰ ਦੋਸ਼ੀ ਕਰਾਰ ਦਿੱਤਾ ਸੀ | ਅਦਾਲਤ ਨੇ ਸੀ. ਬੀ. ਆਈ. ਨੂੰ ਜੁਰਮਾਨੇ ਦੀ ਰਕਮ 'ਚੋਂ 5 ਲੱਖ ਰੁਪਏ ਮੁਕੱਦਮੇ ਦੇ ਖਰਚ ਵਜੋਂ ਅਦਾ ਕਰਨ ਲਈ ਕਿਹਾ ਹੈ | ਚੌਟਾਲਾ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨ ਲਈ ਦਸ ਦਿਨਾਂ ਦਾ ਸਮਾਂ ਮੰਗਿਆ ਸੀ, ਪਰ ਅਦਾਲਤ ਨੇ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਦਿੱਲੀ ਹਾਈ ਕੋਰਟ 'ਚ ਅਪੀਲ ਦਾਇਰ ਕਰੇ | ਅਦਾਲਤ ਨੇ ਆਪਣੇ ਫ਼ੈਸਲੇ 'ਚ ਸੀ. ਬੀ. ਆਈ. ਨੂੰ ਚੌਟਾਲਾ ਦੀ ਹੇਲੀ ਰੋਡ, ਪੰਚਕੂਲਾ, ਗੁਰੂਗ੍ਰਾਮ ਤੇ ਅਸੋਲਾ 'ਚ ਗਲਤ ਢੰਗ ਨਾਲ ਹਾਸਲ ਕੀਤੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦਾ ਨਿਰਦੇਸ਼ ਦਿੱਤਾ ਹੈ | ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਚੌਟਾਲਾ ਖ਼ਿਲਾਫ਼ ਸਾਲ 2005 'ਚ ਕੇਸ ਦਰਜ ਕੀਤਾ ਸੀ | ਜਾਂਚ ਏਜੰਸੀ ਨੇ 26 ਮਾਰਚ, 2010 ਨੂੰ ਦਾਇਰ ਆਪਣੀ ਚਾਰਜਸ਼ੀਟ 'ਚ ਦੋਸ਼ ਲਾਇਆ ਸੀ ਕਿ ਚੌਟਾਲਾ ਨੇ 1993 ਤੋਂ 2006 ਦਰਮਿਆਨ ਆਪਣੀ ਕਾਨੂੰਨੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ | ਸੀ.ਬੀ.ਆਈ. ਵਲੋਂ ਦਰਜ ਐਫ. ਆਈ. ਆਰ. ਮੁਤਾਬਿਕ ਚੌਟਾਲਾ ਨੇ 24 ਜੁਲਾਈ, 1999 ਤੋਂ 5 ਮਈ, 2005 ਤੱਕ ਹਰਿਆਣਾ ਦਾ ਮੁੱਖ ਮੰਤਰੀ ਰਹਿੰਦਿਆਂ ਪਰਿਵਾਰ ਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਆਮਦਨ ਦੇ ਆਪਣੇ ਜਾਣੇ-ਪਛਾਣੇ ਸਰੋਤ ਤੋਂ ਵੱਧ ਚੱਲ-ਅਚੱਲ ਜਾਇਦਾਦ ਹਾਸਲ ਕੀਤੀ ਸੀ | ਇਹ ਜਾਇਦਾਦ ਚੌਟਾਲਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ 'ਤੇ ਐਕੁਆਇਰ ਕੀਤੀ ਗਈ ਸੀ | ਸੀ.ਬੀ.ਆਈ. ਅਨੁਸਾਰ ਚੌਟਾਲਾ ਨੇ 6.09 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ, ਜੋ ਉਸ ਦੀ ਆਮਦਨ ਦੇ ਸਰੋਤ ਤੋਂ 189.11 ਫੀਸਦੀ ਵੱਧ ਸੀ |
ਚੌਟਾਲਾ ਨੂੰ ਤਿਹਾੜ ਜੇਲ੍ਹ ਲਿਆਂਦਾ
ਉਧਰ ਜਾਣਕਾਰੀ ਮਿਲੀ ਹੈ ਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ | ਚੌਟਾਲਾ (86) ਦਾ ਜੇਲ੍ਹ ਕੰਪਲੈਕਸ 'ਚ ਪਹੁੰਚਣ 'ਤੇ ਡਾਕਟਰੀ ਮੁਆਇਨਾ ਕੀਤਾ ਗਿਆ | ਉਸ ਨੂੰ ਦੋ ਹੋਰ ਕੈਦੀਆਂ ਨਾਲ ਜੇਲ੍ਹ ਨੰਬਰ 2 ਦੀ ਕੋਠੜੀ 'ਚ ਰੱਖਿਆ ਜਾਵੇਗਾ | ਇਸ ਸੰਬੰਧੀ ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਸ਼ਾਮ 7 ਵਜੇ ਦੇ ਕਰੀਬ ਜੇਲ੍ਹ ਪਹੁੰਚਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਇਕ ਹੋਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜੇਲ੍ਹ ਨੰਬਰ 2 'ਚ ਬੰਦ ਸੀ |

ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ 'ਟੌਂਬ ਆਫ਼ ਸੈਂਡ' ਨੂੰ ਅੰਤਰਰਾਸ਼ਟਰੀ ਬੁਕਰ ਪੁਰਸਕਾਰ

ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਲੇਖਿਕਾ ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ 'ਰੇਤ ਸਮਾਧੀ' ਦੇ ਅੰਗਰੇਜ਼ੀ ਅਨੁਵਾਦ 'ਟੌਬ ਆਫ ਸੈਂਡ' ਨੇ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਿਆ ਹੈ | ਇਹ ਨਾਵਲ ਕਿਸੇ ਭਾਰਤੀ ਭਾਸ਼ਾ ਦਾ ਪਹਿਲਾ ਨਾਵਲ ਹੈ, ਜਿਸ ਨੂੰ ਇਸ ਵਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਲੰਡਨ ਵਿਚ ਬੀਤੇ ਕੱਲ੍ਹ ਹੋਏ ਸਮਾਰੋਹ ਵਿਚ ਗੀਤਾਂਜਲੀ ਸ਼੍ਰੀ ਨੇ ਕਿਹਾ ਕਿ ਉਹ ਇਹ ਪੁਰਸਕਾਰ ਪਾ ਕੇ ਪੂਰੀ ਤਰ੍ਹਾਂ ਹੈਰਾਨ ਹੈ, ਇਸ ਜਿੱਤ ਦਾ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ | 50,000 ਪੌਂਡ ਦਾ ਇਹ ਪੁਰਸਕਾਰ ਗੀਤਾਂਜਲੀ ਸ਼੍ਰੀ ਅਤੇ ਡੇਜ਼ੀ ਰੌਕਵੈਲ ਨੂੰ ਸਾਂਝਾ ਦਿੱਤਾ ਗਿਆ ਹੈ | ਰੌਕਵੈਲ ਨੇ ਗੀਤਾਂਜਲੀ ਸ਼੍ਰੀ ਦੇ ਨਾਵਲ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ, ਜਿਸ ਦਾ ਮੂਲ ਸਿਰਲੇਖ ਹਿੰਦੀ 'ਚ 'ਰੇਤ ਸਮਾਧੀ' ਹੈ | 'ਰੇਤ ਸਮਾਧੀ' ਉੱਤਰ ਭਾਰਤ ਦੀ ਪਿੱਠਭੂਮੀ 'ਤੇ ਆਧਾਰਿਤ ਹੈ ਅਤੇ 80 ਸਾਲਾ ਇਕ ਬਜ਼ੁਰਗ ਔਰਤ ਦੀ ਕਹਾਣੀ ਨੂੰ ਬਿਆਨ ਕਰਦਾ ਹੈ | ਗੀਤਾਂਜਲੀ ਸ਼੍ਰੀ ਨੇ ਪੁਰਸਕਾਰ ਪ੍ਰਾਪਤ ਕਰਨ ਦੌਰਾਨ ਕਿਹਾ ਕਿ ਮੈਂ ਕਦੇ ਬੁਕਰ ਪੁਰਸਕਾਰ ਜਿੱਤਣ ਦਾ ਸੁਪਨਾ ਵੀ ਨਹੀਂ ਵੇਖਿਆ ਸੀ | ਇਹ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ |

ਲੱਦਾਖ਼ 'ਚ ਫ਼ੌਜ ਦੀ ਬੱਸ ਨਦੀ 'ਚ ਡਿੱਗੀ-7 ਜਵਾਨਾਂ ਦੀ ਮੌਤ

19 ਹੋਰ ਗੰਭੀਰ ਜ਼ਖ਼ਮੀ
ਸ੍ਰੀਨਗਰ, 27 ਮਈ (ਮਨਜੀਤ ਸਿੰਘ)-ਲੱਦਾਖ਼ ਦੇ ਤੁਰਤੁਕ ਸੈਕਟਰ 'ਚ ਫ਼ੌਜ ਦੀ ਇਕ ਬੱਸ ਡੂੰਘੀ ਨਦੀ 'ਚ ਡਿੱਗਣ ਕਾਰਨ 7 ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 19 ਹੋਰ ਗੰਭੀਰ ਜ਼ਖ਼ਮੀ ਹੋ ਗਏ | ਬੱਸ 'ਚ ਕੁੱਲ 26 ਜਵਾਨ ਸਵਾਰ ਸਨ | ਜ਼ਖ਼ਮੀ ਜਵਾਨਾਂ ਨੂੰ ਨੇੜੇ ਦੇ ਫ਼ੌਜੀ ਫ਼ੀਲਡ ਹਸਪਤਾਲ 'ਚ ਮੁਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਨੇੜੇ ਚੰਡੀਮੰਦਰ ਹਸਪਤਾਲ ਏਅਰ ਲਿਫ਼ਟ ਕਰ ਦਿੱਤਾ ਗਿਆ | ਜਿੱਥੇ ਜ਼ਿਆਦਾਤਰ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਸੂਤਰਾਂ ਅਨੁਸਾਰ ਲੱਦਾਖ਼ ਦੇ ਤੁਰਤੁਕ ਸੈਕਟਰ ਵਿਖੇ ਜਵਾਨਾਂ ਦਾ ਇਕ ਦਲ ਸ਼ੁੱਕਰਵਾਰ ਸਵੇਰੇ 9 ਵਜੇ ਬੱਸ ਨੰਬਰ ਜੇ.ਕੇ 10-6245 'ਚ ਸਵਾਰ ਹੋ ਕੇ ਪ੍ਰਤਾਪਪੋਰ ਟਰਾਜ਼ਿਸਟ ਕੈਂਪ ਤੋਂ ਹਨੀਫ਼ ਸਬ ਸੈਕਟਰ ਵੱਲ ਜਾ ਰਿਹਾ ਸੀ | ਜਦ ਬੱਸ ਨੌਬਰਾ ਖੇਤਰ ਦੇ ਥਈਸੇ ਨੇੜੇ ਪਹੁੰਚੀ ਤਾਂ ਇਹ ਡਰਾਈਵਰ ਅਹਿਮਦ ਸ਼ਾਹ ਦੇ ਕਾਬੂ 'ਚ ਬਾਹਰ ਹੋ ਕੇ 90 ਫੁੱਟ ਡੂੰਘੀ ਖਾਈ ਹੇਠਾਂ ਸ਼ਯੌਕ ਨਦੀ 'ਚ ਜਾ ਡਿੱਗੀ | ਇਸ ਹਾਦਸੇ ਦੇ ਬਾਅਦ ਸਥਾਨਕ ਲੋਕਾਂ, ਪੁਲਿਸ ਅਤੇ ਫ਼ੌਜ ਨੇ ਬਚਾਅ ਦੀ ਕਾਰਵਾਈ ਕਰਦੇ ਸਾਰੇ ਜਵਾਨਾਂ ਨੂੰ ਕੱਢ ਕੇ ਫ਼ੌਜ ਦੇ ਹਸਪਤਾਲ ਪਹੁੰਚਾ ਦਿੱਤਾ, ਜਿੱਥੇ 7 ਜਵਾਨਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਫ਼ੌਜ ਵਲੋਂ ਅਜੇ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ | ਇਸ ਸੰਬੰਧ 'ਚ ਪੁਲਿਸ ਸਟੇਸ਼ਨ ਨੌਬਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |

ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰਾਂ ਵਲੋਂ ਦੁੱਖ ਪ੍ਰਗਟ

ਨਵੀਂ ਦਿੱਲੀ, (ਪੀ.ਟੀ.ਆਈ.)-ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ | ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ ਕਿ ਲੱਦਾਖ਼ 'ਚ ਹੋਏ ਬੱਸ ਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ, ਜਿਸ ਨੇ ਸਾਡੇ ਫ਼ੌਜ ਦੇ ਕਈ ਬਹਾਦਰ ਜਵਾਨਾਂ ਨੂੰ ਸਾਡੇ ਕੋਲੋਂ ਖੋਹ ਲਿਆ | ਮੈਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ | ਉਨ੍ਹਾਂ ਕਿਹਾ ਕਿ ਜ਼ਖ਼ਮੀ ਜਵਾਨਾਂ ਦੇ ਜਲਦ ਤੰਦਰੁਸਤ ਹੋਣ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ | ਇਸ ਹਾਦਸੇ ਤੋਂ ਪ੍ਰਭਾਵਿਤ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ | ਉਨ੍ਹਾਂ ਤੋਂ ਇਲਾਵਾ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ |

ਅਕਾਲੀਆਂ ਤੇ ਕਾਂਗਰਸੀਆਂ 'ਚ ਸੰਗਰੂਰ ਜ਼ਿਮਨੀ ਚੋਣ ਲੜਨ ਲਈ ਹਿਚਕਿਚਾਹਟ

ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਮਈ-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ ਤੇ ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਿਹਾ ਹੈ | ਦੋਵੇਂ ਪਾਰਟੀਆਂ ਆਗੂਆਂ ਨੂੰ ਉਮੀਦਵਾਰ ਬਣਾਉਣ ਲਈ ਮਨਾਉਣ 'ਚ ਲੱਗੀਆਂ ਹੋਈਆਂ ਹਨ | ਅਕਾਲੀ ਦਲ ਤੇ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਵੋਟ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਤੋਂ ਕਿਤੇ ਘੱਟ ਨਾ ਰਹਿ ਜਾਵੇ | ਅੱਜ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ 'ਚ ਵੀ ਅਕਾਲੀ ਆਗੂਆਂ ਦਾ ਇਹ ਡਰ ਸਪੱਸ਼ਟ ਝਲਕਦਾ ਰਿਹਾ ਤੇ ਜਿਨ੍ਹਾਂ ਕਾਂਗਰਸੀ ਆਗੂਆਂ ਨਾਲ 'ਅਜੀਤ' ਵਲੋਂ ਗੱਲਬਾਤ ਕੀਤੀ ਗਈ, ਉਹ ਵੀ ਅਜਿਹੀ ਚਿੰਤਾ ਹੀ ਪ੍ਰਗਟਾ ਰਹੇ ਸਨ | ਅਕਾਲੀ ਦਲ ਕੋਰ ਕਮੇਟੀ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਸਾਂਝਾ ਉਮੀਦਵਾਰ ਰੱਖਣ ਦਾ ਮੁੱਦਾ ਉਠਾਇਆ ਗਿਆ ਹੈ, ਤਾਂ ਜੋ ਪਾਰਟੀ ਖ਼ੁਦ ਇਹ ਚੋਣ ਲੜਨ ਤੋਂ ਖਹਿੜਾ ਛੁਡਵਾ ਸਕੇ, ਪਰ ਪਾਰਟੀ ਨੂੰ ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਭਾਈ ਰਾਜੋਆਣਾ ਦੀ ਭੈਣ ਇਸ ਚੋਣ ਲਈ ਉਮੀਦਵਾਰ ਬਣਨ ਲਈ ਤਿਆਰ ਹੋ ਸਕੇਗੀ ਜਾਂ ਨਹੀਂ | ਸ਼ੋ੍ਰਮਣੀ ਅਕਾਲੀ ਦਲ (ਬ) ਸਿਮਰਨਜੀਤ ਸਿੰਘ ਮਾਨ ਨੂੰ ਵੀ ਸਾਂਝਾ ਉਮੀਦਵਾਰ ਬਣਾਉਣ ਦੀ ਸੂਰਤ 'ਚ ਸਮਰਥਨ ਦੇ ਸਕਦਾ ਹੈ, ਪਰ ਸ. ਮਾਨ ਆਪਣੀ ਪਾਰਟੀ ਵਲੋਂ ਹੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ | ਜ਼ਿਮਨੀ ਚੋਣ ਲਈ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਲੋਕ ਸਭਾ ਹਲਕੇ 'ਚ ਸਵਾ ਲੱਖ ਮੁਸਲਮਾਨ ਵੋਟਾਂ ਹਨ ਜੋ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਸਮਝਿਆ ਜਾਂਦਾ ਹੈ | ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਵਲੋਂ ਇਸ ਹਲਕੇ ਦਾ ਇਕ ਸਰਵੇ ਕਰਵਾਇਆ ਗਿਆ ਸੀ, ਜਿਸ 'ਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਬਾਕੀਆਂ ਨਾਲੋਂ ਬਿਹਤਰ ਉਮੀਦਵਾਰ ਦੱਸਿਆ ਗਿਆ ਸੀ, ਪਰ ਪਤਾ ਲੱਗਾ ਹੈ ਕਿ ਭਾਜਪਾ ਚਾਹੁੰਦੀ ਹੈ ਕਿ ਕੋਈ ਵੀ ਉਮੀਦਵਾਰ, ਜਿਸ ਨੂੰ ਉਹ ਸਮਰਥਨ ਦੇਣ, ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜੇ, ਜਦਕਿ ਸ. ਢੀਂਡਸਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ ਹਨ | ਕੋਈ ਸਹਿਮਤੀ ਨਾ ਬਣਨ ਦੀ ਸੂਰਤ 'ਚ ਅਕਾਲੀ ਦਲ ਨੂੰ ਮਜਬੂਰੀ 'ਚ ਕੋਈ ਸਥਾਨਕ ਉਮੀਦਵਾਰ ਹੀ ਲੱਭਣਾ ਪਵੇਗਾ | ਇਸੇ ਤਰ੍ਹਾਂ ਭਾਜਪਾ ਵਲੋਂ ਵੀ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਹੀ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ | ਕਾਂਗਰਸ ਦੇ ਵੀ ਬਹੁਤੇ ਸਥਾਨਕ ਲੀਡਰ ਚੋਣ ਲੜਨ ਤੋਂ ਦੌੜ ਰਹੇ ਹਨ | ਕੇਵਲ ਸਿੰਘ ਢਿੱਲੋਂ ਨੂੰ ਪ੍ਰਦੇਸ਼ ਕਾਂਗਰਸ ਕੁਝ ਸਮਾਂ ਪਹਿਲਾਂ ਪਾਰਟੀ 'ਚੋਂ ਕੱਢਣ ਦਾ ਐਲਾਨ ਕਰ ਚੁੱਕੀ ਹੈ | ਪ੍ਰਦੇਸ਼ ਕਾਂਗਰਸ ਦੇ ਕੁਝ ਆਗੂਆਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਰਾਇ ਦਿੱਤੀ ਸੀ, ਪਰ ਉਸ ਲਈ ਵੀ ਕੋਈ ਹੁੰਗਾਰਾ ਨਹੀਂ ਮਿਲਿਆ | ਕਾਂਗਰਸ ਹਲਕਿਆਂ ਦਾ ਕਹਿਣਾ ਹੈ ਕਿ ਧੂਰੀ ਹਲਕੇ ਤੋਂ ਵਿਧਾਨ ਸਭਾ ਚੋਣ ਹਾਰਨ ਵਾਲੇ ਦਲਬੀਰ ਸਿੰਘ ਗੋਲਡੀ ਖੰਘੂੜਾ ਨੂੰ ਹੀ ਪਾਰਟੀ ਉਮੀਦਵਾਰ ਰੱਖ ਸਕਦੀ ਹੈ ਤੇ ਉਸ ਨੂੰ ਇਸ ਮੰਤਵ ਲਈ ਪਾਰਟੀ ਰਾਜ਼ੀ ਕਰ ਸਕਦੀ ਹੈ | ਆਮ ਆਦਮੀ ਪਾਰਟੀ ਇਸ ਚੋਣ ਲਈ ਕਿਸ ਨੂੰ ਉਮੀਦਵਾਰ ਰੱਖੇਗੀ ਇਹ ਅਜੇ ਸਪੱਸ਼ਟ ਨਹੀਂ, ਪਰ ਇਹ ਚੋਣ ਸਾਰੀਆਂ ਵੱਡੀਆਂ ਪਾਰਟੀਆਂ ਲਈ ਇਕ ਵਾਰ ਫਿਰ ਇਮਤਿਹਾਨ ਦੀ ਘੜੀ ਜ਼ਰੂਰ ਬਣੀ ਹੋਈ ਹੈ |

ਪਿਛਲੀਆਂ ਸਰਕਾਰਾਂ ਨੇ ਤਕਨਾਲੋਜੀ ਨੂੰ ਸਮੱਸਿਆ ਵਜੋਂ ਕੀਤਾ ਪੇਸ਼, ਹੁਣ ਬਣ ਰਹੀ ਹੈ ਕਿਸਾਨਾਂ ਦੀ ਮਦਦਗਾਰ-ਮੋਦੀ

ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-'ਪਿਛਲੀਆਂ ਸਰਕਾਰਾਂ ਵੇਲੇ ਤਕਨੀਕ ਨੂੰ ਸਮੱਸਿਆ ਦਾ ਹਿੱਸਾ ਸਮਝਿਆ ਗਿਆ ਸੀ, ਜਿਸ ਕਾਰਨ 2014 ਤੋਂ ਪਹਿਲਾਂ ਗਵਰਨੈਂਸ 'ਚ ਤਕਨਾਲੋਜੀ ਦੀ ਵਰਤੋਂ ਨੂੰ ਲੈ ਕੇ ਉਦਾਸੀਨਤਾ ਦਾ ਮਾਹੌਲ ਰਿਹਾ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਗਰੀਬ ਅਤੇ ਮੱਧਮ ਵਰਗ ਨੂੰ ਹੋਇਆ | ਹੁਣ ਇਹ ਤਕਨੀਕ ਹੀ ਲੱਖਾਂ ਕਿਸਾਨਾਂ ਦੀ ਮਦਦਗਾਰ ਬਣੇਗੀ |' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਦੇਸ਼ ਦੇ ਸਭ ਤੋਂ ਵੱਡੇ ਡਰੋਨ ਉਤਸਵ ਦਾ ਉਦਘਾਟਨ ਕਰਦੇ ਸਮੇਂ ਉਕਤ ਵਿਚਾਰ ਪ੍ਰਗਟਾਏ | ਪ੍ਰਧਾਨ ਮੰਤਰੀ ਨੇ ਭਾਰਤ 'ਚ ਡਰੋਨ ਸਰਵਿਸ ਅਤੇ ਡਰੋਨ ਆਧਾਰਿਤ ਉਦਯੋਗਾਂ ਨੂੰ ਰੁਜ਼ਗਾਰ ਦੇ ਉੱਭਰਦੇ ਹੋਏ ਸੈਕਟਰ ਦੀ ਸੰਭਾਵਨਾ ਕਰਾਰ ਦਿੱਤਾ | ਮੋਦੀ ਨੇ ਡਰੋਨ ਤਕਨਾਲੋਜੀ ਦੀ ਅਹਿਮੀਅਤ ਨੂੰ ਖੇਤੀਬਾੜੀ ਖੇਤਰ ਨਾਲ ਜੋੜਦਿਆਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਤਕਨਾਲੋਜੀ ਦੇ ਨਾਲ ਸਹਿਜ ਹੋ ਕੇ ਉਸ ਨੂੰ ਵੱਧ ਤੋਂ ਵੱਧ ਅਪਣਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ ਸਮੇਂ 'ਚ ਤਕਨਾਲੋਜੀ ਅਤੇ ਨਵੀਆਂ ਕਾਢਾਂ ਉੱਚ ਵਰਗ ਲਈ ਮੰਨੇ ਜਾਂਦੇ ਸਨ, ਪਰ ਹੁਣ ਤਕਨਾਲੋਜੀ ਪਹਿਲਾਂ ਜਨਤਾ ਨੂੰ ਮੁਹੱਈਆ ਕਰਵਾਈ ਜਾਂਦੀ ਹੈ, ਡਰੋਨ ਤਕਨਾਲੋਜੀ ਵੀ ਇਸ ਦੀ ਮਿਸਾਲ ਹੈ | ਉਨ੍ਹਾਂ ਕਿਹਾ ਕਿ 2030 ਤੱਕ ਭਾਰਤ ਡਰੋਨ ਹੱਬ ਬਣ ਜਾਵੇਗਾ | ਦਿੱਲੀ ਦੇ ਪ੍ਰਗਤੀ ਮੈਦਾਨ 'ਚ ਡਰੋਨ ਉਤਸਵ 27 ਤੋਂ 28 ਮਈ ਤੱਕ ਚੱਲੇਗਾ | ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨੇ ਏ. ਏ. ਲਿਮਟਿਡ, ਬੈਂਗਲੁਰੂ ਦੀ ਡਰੋਨ ਤਕਨਾਲੋਜੀ ਆਧਾਰਿਤ ਕੰਪਨੀ ਵਲੋਂ ਬਣਾਇਆ ਗਿਆ ਡਰੋਨ ਵੀ ਉਡਾਇਆ | ਪ੍ਰਧਾਨ ਮੰਤਰੀ ਵਲੋਂ ਉਡਾਇਆ ਗਿਆ ਡਰੋਨ ਦੇਸ਼ ਭਰ ਦੇ ਕਾਰੋਬਾਰ 'ਚ ਸੁਰੱਖਿਆ ਅਤੇ ਨਿਗਰਾਨੀ ਕਰਨ ਲਈ ਬਣਾਇਆ ਗਿਆ ਹੈ | ਦੋ ਦਿਨ ਚੱਲਣ ਵਾਲੇ ਡਰੋਨ ਉਤਸਵ 'ਚ 70 ਤੋਂ ਵੱਧ ਕਿਸਮ ਦੇ ਡਰੋਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ | ਇਸ ਪ੍ਰੋਗਰਾਮ 'ਚ ਸਰਕਾਰੀ, ਨਿੱਜੀ ਕੰਪਨੀਆਂ ਅਤੇ 1600 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ | ਪ੍ਰਧਾਨ ਮੰਤਰੀ ਨੇ ਡਿਜ਼ੀਟਲ ਤੌਰ 'ਤੇ 150 ਡਰੋਨ ਪਾਇਲਟ ਸਰਟੀਫ਼ਿਕੇਟ ਵੀ ਲਾਂਚ ਕੀਤਾ |

ਸੰਗਰੂਰ ਤੋਂ ਭਗਵੰਤ ਮਾਨ ਦੀ ਭੈਣ ਵਲੋਂ ਚੋਣ ਲੜਨ ਦੇ ਚਰਚੇ ਨੇ ਜ਼ੋਰ ਫੜਿਆ-ਸ਼ਹਿਰ 'ਚ ਲੱਗੇ ਪੋਸਟਰ

ਧੀਰਜ ਪਸ਼ੌਰੀਆ
ਸੰਗਰੂਰ, 27 ਮਈ–ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਲਈ 23 ਜੂਨ ਨੰੂ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਬੇਸ਼ੱਕ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਬਗੈਰ ਅਜੇ ਕਿਸੇ ਵੀ ਪਾਰਟੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਬੀਤੀ ਰਾਤ ਤੋਂ ਸੰਗਰੂਰ ਦੇ ਮਹਾਂਬੀਰ ਚੌਕ ਸਮੇਤ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਸੰਬੰਧੀ ਲੱਗੇ ਪੋਸਟਰਾਂ ਨੇ ਇਕ ਵਾਰ ਫਿਰ ਮਨਪ੍ਰੀਤ ਕੌਰ ਦੇ ਚੋਣ ਲੜਨ ਦੀਆਂ ਚਰਚਾਵਾਂ ਨੰੂ ਹਵਾ ਦੇ ਦਿੱਤੀ ਹੈ | ਉਕਤ ਪੋਸਟਰ ਪਾਰਟੀ ਵਲੋਂ ਨਾ ਹੋ ਕੇ ਇਨ੍ਹਾਂ 'ਤੇ ਵਲੋਂ ਸਮੂਹ ਵਰਕਰ ਆਮ ਆਦਮੀ ਪਾਰਟੀ ਲਿਖਿਆ ਗਿਆ | ਪੋਸਟਰਾਂ 'ਤੇ ਮਨਪ੍ਰੀਤ ਕੌਰ ਦੀ ਤਸਵੀਰ ਦੇ ਨਾਲ-ਨਾਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ | ਇਨ੍ਹਾਂ 'ਤੇ ਲਿਖਿਆ ਹੈ 'ਸਾਡੀ ਭੈਣ ਬਣੇਗੀ ਸੰਗਰੂਰ ਦੀ ਐਮ.ਪੀ.', 'ਸੰਗਰੂਰ ਦੀ ਆਵਾਜ਼ ਮਨਪ੍ਰੀਤ ਕੌਰ ਇਸ ਵਾਰ' | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਨਾਮਜਦਗੀ ਪਰਚੇ, ਜੋ 30 ਮਈ ਤੋਂ ਭਰਨੇ ਸ਼ੁਰੂ ਹੋਣਗੇ ਤੇ 6 ਜੂਨ ਅਖੀਰੀ ਤਰੀਕ ਹੈ, ਲਈ ਕੁਲ 10 ਦਿਨ ਹੀ ਬਾਕੀ ਰਹਿ ਗਏ ਹਨ, ਸਮਾਂ ਬਹੁਤ ਘੱਟ ਰਹਿਣ ਕਾਰਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਵਿਚ ਇਸ ਸੰਬੰਧੀ ਉਤਸੁਕਤਾ ਲਗਾਤਾਰ ਵੱਧ ਰਹੀ ਹੈ | ਸੰਗਰੂਰ ਵਿਚ ਲਗਾਤਾਰ ਥਾਂ-ਥਾਂ ਲੱਗ ਰਹੇ ਪੋਸਟਰਾਂ ਸੰਬੰਧੀ ਜਦ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦੇ ਜ਼ਿਆਦਾਤਰ ਆਗੂ ਤੇ ਵਰਕਰ ਚਾਹੁੰਦੇ ਹਨ ਕਿ ਮਨਪ੍ਰੀਤ ਕੌਰ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਲੜਨ, ਕਿਉਂਕਿ ਉਹ ਭਗਵੰਤ ਮਾਨ ਵਾਂਗ ਲੋਕ ਸਭਾ ਵਿਚ ਸੰਗਰੂਰ ਹਲਕੇ ਦੀ ਨੁਮਾਇੰਦਗੀ ਬਾਖੂਬੀ ਕਰ ਸਕਦੇ ਹਨ | ਉਧਰ ਗੱਲ ਮਨਪ੍ਰੀਤ ਕੌਰ ਦੀ ਕਰੀਏ ਤਾਂ ਉਹ ਚੋਣ ਲੜਨ ਸੰਬੰਧੀ ਨਾਂਹ ਵੀ ਨਹੀਂ ਕਹਿ ਰਹੀ ਹੈ ਹਾਂ ਵੀ ਨਹੀਂ ਅਤੇ ਉਹ ਇਹ ਗੱਲ ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰਾਂ ਤੇ ਪਾਰਟੀ ਹਾਈਕਮਾਨ 'ਤੇ ਛੱਡ ਰਹੀ ਹੈ ਪਰ ਉਨ੍ਹਾਂ ਦੀਆਂ ਗੱਲਾਂ ਵਿਚ ਵੀ ਕਿਤੇ ਨਾ ਕਿਤੇ ਲੋਕ ਸਭਾ ਚੋਣ ਲੜਨ ਦੀ ਰਜ਼ਾਮੰਦੀ ਛੁਪੀ ਹੋਈ ਲੱਗ ਰਹੀ ਹੈ | ਗੱਲ ਮਨਪ੍ਰੀਤ ਕੌਰ ਦੀ ਸਿਆਸੀ ਪਕੜ ਦੀ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਛੋਟੀ ਭੈਣ ਪਟਿਆਲੇ ਵਿਆਹੀ ਹੋਈ ਹੈ, ਬੇਸ਼ੱਕ ਉਹ ਰਾਜਨੀਤੀ ਵਿਚ ਦਿਲਚਸਪੀ ਤਾਂ ਪਿਛਲੇ 6-7 ਸਾਲਾਂ ਤੋਂ ਲੈ ਰਹੀ ਹੈ ਪਰ ਵਿਧਾਨ ਸਭਾ ਚੋਣਾਂ (2022) ਦੇ ਪ੍ਰਚਾਰ ਤੋਂ ਰਾਜਨੀਤੀ 'ਚ ਪੂਰੀ ਸਰਗਰਮ ਦਿਖਾਈ ਦੇ ਰਹੀ ਹੈ | ਜਦ ਭਗਵੰਤ ਮਾਨ ਪ੍ਰਚਾਰ ਦੌਰਾਨ ਪੂਰੇ ਪੰਜਾਬ ਦੀ ਕਮਾਨ ਸੰਭਾਲ ਰਹੇ ਸਨ ਤਾਂ ਵਿਧਾਨ ਸਭਾ ਹਲਕਾ ਧੂਰੀ ਦੇ ਪ੍ਰਚਾਰ ਦੀ ਕਮਾਨ ਮਨਪ੍ਰੀਤ ਕੌਰ ਦੇ ਮੋਢਿਆਂ 'ਤੇ ਹੀ ਸੀ, ਜਿਸ ਨੰੂ ਮਨਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ ਸੀ | ਉਨ੍ਹਾਂ ਦੇ ਭਾਸ਼ਨਾਂ 'ਚ ਭਗਵੰਤ ਮਾਨ ਦੀ ਕਲਾ ਦੇ ਅੰਸ਼ ਦੇਖੇ ਗਏ ਸਨ | ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਆਦਾ ਰੁੱਝੇ ਹੋਣ ਕਾਰਨ ਮਨਪ੍ਰੀਤ ਕੌਰ ਹੀ ਧੂਰੀ ਹਲਕੇ 'ਚ ਦੇਖੀ ਜਾਂਦੀ ਹੈ ਅਤੇ ਉਸ ਨੇ ਆਪਣੀਆਂ ਰਾਜਨੀਤੀ ਸਰਗਰਮੀਆਂ ਪੂਰੀ ਤਰ੍ਹਾਂ ਵਧਾਈਆਂ ਹੋਈਆਂ ਹਨ |
ਪਰਿਵਾਰਵਾਦ ਦਾ ਝੱਲਣਾ ਪੈ ਸਕਦਾ ਹੈ ਖਮਿਆਜ਼ਾ
ਸੰਗਰੂਰ, (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਸਿਆਸੀ ਸਫ਼ਰ ਦੌਰਾਨ ਵਿਰੋਧੀ ਪਾਰਟੀਆਂ ਨੰੂ ਪਰਿਵਾਰਵਾਦ ਦੇ ਮੁੱਦੇ 'ਤੇ ਪਾਣੀ ਪੀ-ਪੀ ਕੇ ਕੋਸਿਆ ਜਾਂਦਾ ਰਿਹਾ ਹੈ ਅਤੇ ਅਕਸਰ ਹੀ ਸਟੇਜਾਂ 'ਤੋਂ ਮਜ਼ਾਕੀਆ ਢੰਗ ਨਾਲ ਪੰਜਾਬ ਦੇ ਕਈ ਵੱਡੇ ਰਾਜਸੀ ਪਰਿਵਾਰਾਂ 'ਤੇ ਤਨਜ਼ ਕੱਸੇ ਜਾਂਦੇ ਰਹੇ ਹਨ ਪਰ ਹੁਣ ਜਦ ਮਾਨ ਪਾਰਟੀ ਦੇ ਪੰਜਾਬ ਪ੍ਰਧਾਨ ਹੁੰਦਿਆਂ ਆਪਣੀ ਹੀ ਭੈਣ ਮਨਪ੍ਰੀਤ ਕੌਰ ਨੰੂ ਪਾਰਟੀ ਸੰਵਿਧਾਨ ਤੋਂ ਉਲਟ 'ਆਪ' ਦਾ ਉਮੀਦਵਾਰ ਬਣਾਉਣਗੇ ਤਾਂ ਕਿਤੇੇ ਨਾ ਕਿਤੇ ਆਮ ਆਦਮੀ ਪਾਰਟੀ ਨੰੂ ਵੀ ਪਰਿਵਾਰਵਾਦ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ | ਸਟੇਜਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ 'ਆਪ' ਆਗੂਆਂ ਨੰੂ ਵੀ ਇਸ ਮੁੱਦੇ 'ਤੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਸਕਦੀਆਂ ਹਨ | ਜੇਕਰ ਆਮ ਆਦਮੀ ਪਾਰਟੀ ਮਨਪ੍ਰੀਤ ਕੌਰ ਨੰੂ ਸੰਗਰੂਰ ਤੋਂ ਆਪਣਾ ਉਮੀਦਵਾਰ ਬਣਾਉਂਦੀ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਇਸ ਗੱਲ ਨੰੂ ਲੋਕਾਂ 'ਚ ਕਿਸ ਢੰਗ ਨਾਲ ਪੇਸ਼ ਕਰਕੇ ਟਿਕਟ ਦਿਵਾਉਣ 'ਚ ਆਪਣੀ ਭੂਮਿਕਾ ਨਾ ਹੋਣ ਦਾ ਦਾਅਵਾ ਕਰਨਗੇ |
ਜਿੱਤਣ ਉਪਰੰਤ ਧੂਰੀ ਨਹੀਂ ਵੜੇ ਭਗਵੰਤ ਮਾਨ
ਭਗਵੰਤ ਮਾਨ ਵਿਧਾਨ ਸਭਾ ਹਲਕਾ ਧੂਰੀ ਤੋਂ ਵੱਡੀ ਜਿੱਤ ਹਾਸਲ ਕਰਕੇ ਮੁੱਖ ਮੰਤਰੀ ਬਣੇ ਹਨ ਪਰ ਉਨ੍ਹਾਂ ਵਲੋਂ ਲੋਕਾਂ ਦੀਆਂ ਆਸਾਂ ਮੁਤਾਬਿਕ ਧੂਰੀ ਹਲਕੇ ਨਾਲ ਨੇੜਤਾ ਨਹੀਂ ਰੱਖੀ ਗਈ | ਮੁੱਖ ਮੰਤਰੀ ਬਣਨ ਉਪਰੰਤ ਉਹ ਧੂਰੀ 'ਚ ਲੋਕਾਂ ਦਾ ਧੰਨਵਾਦ ਕਰਨ ਤੱਕ ਨਹੀਂ ਪਹੁੰਚੇ, ਜਿਨ੍ਹਾਂ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਘਰੇਲੂ ਸੰਬੰਧ ਦੱਸੇ ਜਾਂਦੇ ਸਨ, ਅੱਜ ਉਹ ਆਪਣੇ ਮੁੱਖ ਮੰਤਰੀ ਦੇ ਦੀਦਾਰ ਕਰਨ ਤੋਂ ਵਾਂਝੇ ਹਨ | ਭਗਵੰਤ ਮਾਨ ਦੀ ਇਸ ਗੈਰ-ਮੌਜੂਦਗੀ ਦੀ ਧੂਰੀ ਵਾਸੀਆਂ 'ਚ ਕਿਤੇ ਨਾ ਕਿਤੇ ਟੀਸ ਵੀ ਦਿਖਾਈ ਦਿੰਦੀ ਹੈ |

ਅਮਰੀਕਾ ਦੀਆਂ ਸੰਘੀ ਵੈੱਬਸਾਈਟਾਂ ਦਾ ਪੰਜਾਬੀ, ਹਿੰਦੀ ਅਤੇ ਗੁਜਰਾਤੀ 'ਚ ਅਨੁਵਾਦ ਕਰਨ ਦੀ ਸਿਫ਼ਾਰਸ਼

ਵਾਸ਼ਿੰਗਟਨ, 27 ਮਈ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਕਮਿਸ਼ਨ ਨੇ ਵਾਇਟ ਹਾਊਸ ਅਤੇ ਹੋਰ ਸੰਘੀ ਏਜੰਸੀਆਂ ਦੀਆਂ ਵੈਬਸਾਈਟਾਂ ਦਾ ਏਸ਼ੀਆਈ-ਅਮਰੀਕੀ ਅਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਸਿਫ਼ਾਰਿਸ਼ ਕੀਤੀ ...

ਪੂਰੀ ਖ਼ਬਰ »

2 ਮੁਕਾਬਲਿਆਂ 'ਚ ਲਸ਼ਕਰ ਦੇ 4 ਅੱਤਵਾਦੀ ਹਲਾਕ

ਸ੍ਰੀਨਗਰ, 27 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਬੀਤੀ ਰਾਤ ਤੋਂ ਜਾਰੀ 2 ਵੱਖ-ਵੱਖ ਮੁਕਾਬਲਿਆਂ ਦੌਰਾਨ ਲਸ਼ਕਰ ਦੇ 4 ਸਥਾਨਕ ਅੱਤਵਾਦੀ ਮਾਰੇ ਗਏ ਹਨ | ਇਨ੍ਹਾਂ 'ਚ 2 ਅੱਤਵਾਦੀ ਟੀ.ਵੀ. ਅਦਾਕਾਰ ਤੇ ਟਿਕ-ਟਾਕ ਸਟਾਰ ਅਮਰੀਨ ਭੱਟ ਦੇ ਕਤਲ 'ਚ ਸ਼ਾਮਿਲ ਸਨ | ਉਸ ਹਮਲੇ 'ਚ ਅਮਰੀਨ ...

ਪੂਰੀ ਖ਼ਬਰ »

ਐਨ.ਸੀ.ਬੀ. ਵਲੋਂ ਆਰੀਅਨ ਖ਼ਾਨ ਨੂੰ ਕਲੀਨ ਚਿੱਟ

ਕੇਂਦਰ ਵਲੋਂ ਅਧਿਕਾਰੀ ਵਾਨਖੇੜੇ ਖ਼ਿਲਾਫ਼ ਜਾਂਚ ਦੇ ਆਦੇਸ਼ ਮੁੰਬਈ, 27 ਮਈ (ਪੀ. ਟੀ. ਆਈ.)-ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਕਰੂਜ਼ ਜਹਾਜ਼ 'ਤੇ ਨਸ਼ੀਲੇ ਪਦਾਰਥ ਮਿਲਣ ਦੇ ਮਾਮਲੇ 'ਚ ਅੱਜ ...

ਪੂਰੀ ਖ਼ਬਰ »

ਸਰਕਾਰ ਦੀ 8ਵੀਂ ਵਰ੍ਹੇਗੰਢ ਪ੍ਰਧਾਨ ਮੰਤਰੀ ਸ਼ਿਮਲਾ 'ਚ ਮਨਾਉਣਗੇ

ਸ਼ਿਮਲਾ, 27 ਮਈ (ਏਜੰਸੀ)-ਪ੍ਰਧਾਨ ਮੰਤਰੀ ਮੋਦੀ 31 ਮਈ ਨੂੰ ਆਪਣੀ ਸਰਕਾਰ ਦੀ 8 ਸਾਲ ਪੂਰੇ ਹੋਣ ਮੌਕੇ ਸ਼ਿਮਲੇ 'ਚ ਇਕ ਰੋਡਸ਼ੋਅ ਕਰਨ ਉਪਰੰਤ ਇਕ ਰੈਲੀ ਨੂੰ ਸੰਬੋਧਨ ਕਰਨਗੇ | ਹਿਮਾਚਲ ਪ੍ਰਦੇਸ਼ ਭਾਜਪਾ ਦੇ ਸੂਬਾ ਜਨਰਲ ਸਕੱਤਰ ਤਿ੍ਲੋਕ ਜਮਵਾਲ ਨੇ ਦੱਸਿਆ ਕਿ ਪ੍ਰਧਾਨ ...

ਪੂਰੀ ਖ਼ਬਰ »

ਮੁੜ ਈ. ਡੀ. ਦੇ ਨਿਸ਼ਾਨੇ 'ਤੇ ਫਾਰੂਕ ਅਬਦੁੱਲਾ

ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਇਕ ਵਾਰ ਫਿਰ ਈ. ਡੀ. ਦੇ ਨਿਸ਼ਾਨੇ 'ਤੇ ਹਨ | ਪੜਤਾਲੀਆ ਏਜੰਸੀ ਨੇ ਅਬਦੁੱਲਾ ਨੂੰ 31 ਮਈ ਨੂੰ ਆਪਣੇ ਦਿੱਲੀ ਸਥਿਤ ਦਫ਼ਤਰ 'ਚ ਪੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX