• ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ • ਡਾ: ਨਿੱਝਰ ਨੂੰ ਸਥਾਨਕ ਸਰਕਾਰਾਂ
ਸਕੂਲੀ ਸਿੱਖਿਆ ਦੀ ਜ਼ਿੰਮੇਵਾਰੀ ਹੁਣ ਹਰਜੋਤ ਸਿੰਘ ਬੈਂਸ ਨੂੰ ਮਿਲੀ
ਚੇਤਨ ਸਿੰਘ ਜੌੜਮਾਜਰਾ ਹੋਣਗੇ ਨਵੇਂ ਸਿਹਤ ਮੰਤਰੀ
ਚੰਡੀਗੜ੍ਹ, 5 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਨਵੇਂ ਬਣੇ 5 ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਤੇ ਪੁਰਾਣੇ ਕੁੱਝ ਮੰਤਰੀਆਂ ਦੇ ਵੀ ਕੁਝ ਵਿਭਾਗਾਂ 'ਚ ਫੇਰ ਬਦਲ ਕੀਤਾ ਗਿਆ ਹੈ | ਅੱਜ ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਨਵੇਂ ਮੰਤਰੀਆਂ ਨੂੰ ਮਿਲੇ ਵਿਭਾਗਾਂ ਦੀ ਜਾਣਕਾਰੀ ਦਿੱਤੀ | ਨਵੇਂ ਮੰਤਰੀਆਂ 'ਚ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦੇ ਨਾਲ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸੇ ਤਰਾਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਭੂਮੀ ਅਤੇ ਪਾਣੀ ਸੰਭਾਲ ਵਿਭਾਗ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਫੌਜਾ ਸਿੰਘ ਸਰਾਰੀ ਨੂੰ ਮਿਲੇ ਵਿਭਾਗਾਂ 'ਚ ਆਜ਼ਾਦੀ ਘੁਲਾਟੀਏ, ਸੁਰੱਖਿਆ ਸੇਵਾਵਾਂ ਭਲਾਈ ਵਿਭਾਗ, ਫੂਡ ਪ੍ਰੋਸੈਸਿੰਗ ਅਤੇ ਬਾਗ਼ਬਾਨੀ ਵਿਭਾਗ ਸ਼ਾਮਿਲ ਹਨ | ਚੇਤਨ ਸਿੰਘ ਜੌੜਮਾਜਰਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ ਤੇ ਇਸ ਦੇ ਉਨ੍ਹਾਂ ਨੂੰ ਪਰਿਵਾਰ ਭਲਾਈ ਵਿਭਾਗ, ਮੈਡੀਕਲ ਸਿੱਖਿਆ ਅਤੇ ਖੋਜ, ਚੋਣ ਵਿਭਾਗ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ, ਜਦਕਿ ਅਨਮੋਲ ਗਗਨ ਮਾਨ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਦੇ ਨਾਲ ਹੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਕੂਲ ਸਿੱਖਿਆ ਮਹਿਕਮਾ ਵਾਪਿਸ ਲੈ ਕੇ ਇਸ ਦੀ ਜ਼ਿੰਮੇਵਾਰੀ ਹੁਣ ਹਰਜੋਤ ਸਿੰਘ ਬੈਂਸ ਨੂੰ ਸੌਂਪੀ ਗਈ ਹੈ ਜਦਕਿ ਉਨ੍ਹਾਂ ਕੋਲ ਪਹਿਲਾਂ ਵਾਲਾ ਜੇਲ੍ਹਾਂ ਅਤੇ ਮਾਈਨਿੰਗ ਵਰਗੇ ਅਹਿਮ ਵਿਭਾਗ ਵੀ ਰਹਿਣਗੇ | ਗੁਰਮੀਤ ਸਿੰਘ ਮੀਤ ਹੇਅਰ ਨੂੰ ਉੱਚ ਸਿੱਖਿਆ, ਸ਼ਾਸਨ ਸੁਧਾਰ, ਪਿੰ੍ਰਟਿੰਗ ਅਤੇ ਸਟੇਸ਼ਨਰੀ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ, ਖੇਡਾਂ ਅਤੇ ਯੂਥ ਸਰਵਿਸਿਸ ਮਹਿਕਮਾ ਦਿੱਤਾ ਗਿਆ ਹੈ | ਕੁਲਦੀਪ ਸਿੰਘ ਧਾਲੀਵਾਲ ਨੂੰ ਹੁਣ ਪੇਂਡੂ ਵਿਕਾਸ, ਐਨ. ਆਰ. ਆਈ. ਮਾਮਲੇ ਦੇ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਮਹਿਕਮਿਆਂ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ | ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪਸ਼ੂ ਪਾਲਣ ਵਿਭਾਗ ਵੀ ਦਿੱਤਾ ਗਿਆ ਹੈ | ਜਦ ਕਿ ਬ੍ਰਮ ਸ਼ੰਕਰ ਜਿੰਪਾ ਕੋਲ ਮਾਲੀਆ, ਮੁੜ ਵਸੇਬਾ ਅਤੇ ਆਪਾਤਕਾਲ ਵਿਵਸਥਾ ਦੇ ਨਾਲ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੈ |
ਨਵੀਂ ਦਿੱਲੀ, 5 ਜੁਲਾਈ (ਉਪਮਾ ਡਾਗਾ ਪਾਰਥ)-ਖੁਰਾਕ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਪੰਜਾਬ ਮੌਜੂਦਾ ਸਮੇਂ 'ਚ 'ਪ੍ਰਭਾਵੀ' ਹੋਣ ਦੇ ਟੈਗ ਤੋਂ ਖੁੰਝਿਆ ਨਜ਼ਰ ਆ ਰਿਹਾ ਹੈ | ਇਸ ਅਮਲ 'ਚ ਜੋ ਅਮਲ ਸਭ ਤੋਂ ਜ਼ਿਆਦਾ ਸਵਾਲੀਆ ਘੇਰੇ 'ਚ ਨਜ਼ਰ ਆ ਰਿਹਾ ਹੈ, ਉਹ ਪੰਜਾਬ ਦੀ ਜਨਤਕ ਵੰਡ ਜਾਂ ਡਲਿਵਰੀ ਪ੍ਰਣਾਲੀ ਹੈ | ਡਲਿਵਰੀ ਸਿਸਟਮ 'ਚ 20 ਰਾਜਾਂ ਦੀ ਸੂਚੀ 'ਚ ਪੰਜਾਬ 19ਵੇਂ ਨੰਬਰ 'ਤੇ ਹੈ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਭਾਵ ਐਨ. ਐਫ਼. ਐਸ. ਏ. ਲਾਗੂ ਕਰਨ ਦੇ 22 ਰਾਜਾਂ ਦੀ ਸੂਚੀ 'ਚ ਉਹ 11ਵੇਂ ਨੰਬਰ 'ਤੇ ਹੈ, ਜਦਕਿ ਦੋਵਾਂ ਅਮਲਾਂ ਨੂੰ ਇਕੱਠੇ ਕਰਕੇ ਤਿਆਰ ਕੀਤੀ ਵਿਆਪਕ ਸੂਚੀ 'ਚ 20 ਰਾਜਾਂ ਦੀ ਸੂਚੀ 'ਚ ਪੰਜਾਬ 16ਵੇਂ ਸਥਾਨ 'ਤੇ ਹੈ | ਇਹ ਅੰਕੜੇ ਕੇਂਦਰ ਸਰਕਾਰ ਵਲੋਂ ਮੰਗਲਵਾਰ ਨੂੰ ਦਿੱਲੀ 'ਚ ਖੁਰਾਕ ਅਤੇ ਪੋਸ਼ਣ ਸੁਰੱਖਿਆ 'ਤੇ ਹੋਈ ਰਾਸ਼ਟਰੀ ਕਾਨਫ਼ਰੰਸ 'ਚ ਜਾਰੀ ਸੂਬਿਆਂ ਦੀ ਰੈਂਕਿੰਗ ਦੌਰਾਨ ਪੇਸ਼ ਕੀਤੇ ਗਏ | ਖਪਤਕਾਰ ਮਾਮਲਿਆਂ, ਅਨਾਜ ਅਤੇ ਜਨਤਕ ਵੰਡ ਬਾਰੇ ਮੰਤਰੀ ਪਿਊਸ਼ ਗੋਇਲ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਅਤੇ ਜਨਤਕ ਵੰਡ ਪ੍ਰਣਾਲੀ ਸੰਬੰਧੀ ਰਾਜਾਂ ਵਲੋਂ ਮੁਹੱਈਆ ਕਰਵਾਏ ਅੰਕੜਿਆਂ ਦੇ ਆਧਾਰ 'ਤੇ ਇਹ ਸੂਚੀ ਜਾਰੀ ਕੀਤੀ | ਰਾਸ਼ਟਰੀ ਖੁਰਾਕ ਕਾਨੂੰਨ ਲਾਗੂ ਕਰਨ ਸੰਬੰਧੀ ਰਾਜਾਂ 'ਚ ਓਡੀਸ਼ਾ ਪਹਿਲੇ, ਉੱਤਰ ਪ੍ਰਦੇਸ਼ ਦੂਜੇ ਅਤੇ ਆਂਧਰਾ ਪ੍ਰਦੇਸ਼ ਤੀਜੇ ਸਥਾਨ 'ਤੇ ਰਿਹਾ, ਜਦਕਿ ਪੰਜਾਬ 16ਵੇਂ, ਹਰਿਆਣਾ 17ਵੇਂ ਅਤੇ ਦਿੱਲੀ 18ਵੇਂ ਨੰਬਰ 'ਤੇ ਰਿਹਾ | ਕੇਂਦਰ ਵਲੋਂ ਜਾਰੀ ਸੂਚੀ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸੂਚਕ ਅੰਕ ਜਨਤਕ ਵੰਡ ਪ੍ਰਣਾਲੀ ਦੇ ਪ੍ਰਭਾਵੀ ਹੋਣ ਨੂੰ ਦਰਸਾਉਂਦਾ ਹੈ, ਨਾ ਕਿ ਕਿਸੇ ਰਾਜ ਦੀ ਭੁੱਖਮਰੀ ਜਾਂ ਕੁਪੋਸ਼ਣ ਬਾਰੇ | ਕੇਂਦਰ ਵਲੋਂ ਅਪਣਾਏ ਅਮਲ ਮੁਤਾਬਿਕ ਸੂਚੀ ਤਿਆਰ ਕਰਨ ਲਈ 45 ਫ਼ੀਸਦੀ ਮਹੱਤਤਾ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੀਆਂ ਧਾਰਾਵਾਂ ਨੂੰ ਲਾਗੂ ਕਰਨ 'ਚ ਸੂਬੇ ਦੀਆਂ ਪਹਿਲਕਦਮੀਆਂ, 50 ਫ਼ੀਸਦੀ ਮਹੱਤਤਾ ਡਲਿਵਰੀ ਪ੍ਰਣਾਲੀ ਨੂੰ ਜਦਕਿ 5 ਫ਼ੀਸਦੀ ਮਹੱਤਤਾ ਪੋਸ਼ਣ ਸੰਬੰਧੀ ਲਈਆਂ ਪਹਿਲਕਦਮੀਆਂ ਨੂੰ ਦਿੱਤੀ ਗਈ | ਗੋਇਲ ਵਲੋਂ ਰਾਜਾਂ ਦੀ ਵਿਆਪਕ ਸੂਚੀ ਜਾਰੀ ਕਰਨ ਤੋਂ ਇਲਾਵਾ ਅਨਾਜ ਸੁਰੱਖਿਆ ਕਾਨੂੰਨ ਦੀ ਕਵਰੇਜ ਅਤੇ ਪ੍ਰਭਾਵੀ ਜਨਤਕ ਸਿਸਟਮ ਨੂੰ ਲੈ ਕੇ ਵੱਖ-ਵੱਖ ਸੂਚੀਆਂ ਵੀ ਜਾਰੀ ਕੀਤੀਆਂ ਗਈਆਂ | ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਮਾਮਲੇ 'ਚ ਝਾਰਖੰਡ ਸਭ ਤੋਂ ਮੋਹਰੀ ਰਾਜ ਹੈ | ਜਦਕਿ ਉੱਤਰ ਪ੍ਰਦੇਸ਼ ਦੂਜੇ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਦਿਉ ਤੀਜੇ ਅਤੇ ਓਡੀਸ਼ਾ ਚੌਥੇ ਨੰਬਰ 'ਤੇ ਹੈ | ਪੰਜਾਬ ਇਸ ਸੂਚੀ 'ਚ 11ਵੇਂ, ਦਿੱਲੀ 16ਵੇਂ, ਚੰਡੀਗੜ੍ਹ 17ਵੇਂ ਅਤੇ ਹਰਿਆਣਾ ਸੂਚੀ 'ਚ ਸਭ ਤੋਂ ਹੇਠਲੇ ਪੱਧਰ ਭਾਵ 22ਵੇਂ ਨੰਬਰ 'ਤੇ ਹੈ | ਜਦਕਿ ਡਲਿਵਰੀ ਸਿਸਟਮ ਦੇ ਮਾਮਲੇ 'ਚ ਪੰਜਾਬ ਹੇਠੋਂ ਦੂਜੇ ਨੰਬਰ 'ਤੇ ਖੜ੍ਹਾ ਨਜ਼ਰ ਆਉਂਦਾ ਹੈ | ਸੂਚੀ ਮੁਤਾਬਿਕ ਡਲਿਵਰੀ ਸਿਸਟਮ 'ਚ ਸਭ ਤੋਂ ਪ੍ਰਭਾਵੀ ਰਾਜ ਬਿਹਾਰ ਹੈ, ਜਦਕਿ ਆਂਧਰਾ ਪ੍ਰਦੇਸ਼ ਦੂਜੇ, ਤੇਲੰਗਾਨਾ ਤੀਜੇ ਅਤੇ ਓਡੀਸ਼ਾ ਚੌਥੇ ਨੰਬਰ 'ਤੇ ਹੈ | ਪੰਜਾਬ ਦਾ ਗੁਆਂਢੀ ਸੂਬਾ ਇਸ ਸੂਚੀ 'ਚ ਕੁਝ ਬਿਹਤਰ ਸਥਿਤੀ 'ਚ ਭਾਵ 15ਵੇਂ ਨੰਬਰ 'ਤੇ ਹੈ, ਜਦਕਿ ਦਿੱਲੀ 17ਵੇਂ ਅਤੇ ਪੰਜਾਬ 19ਵੇਂ ਨੰਬਰ 'ਤੇ ਹੈ |
ਨਵੀਂ ਦਿੱਲੀ, 5 ਜੁਲਾਈ (ਪੀ. ਟੀ. ਆਈ.)-ਦਿੱਲੀ ਹਾਈਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਹੱਤਿਆ ਦੇ ਇਕ ਮਾਮਲੇ 'ਚ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਦੇ ਹੁਕਮ 'ਤੇ ਰੋਕ ਲਗਾ ਦਿੱਤੀ ਹੈ, ਜਿਸ 'ਚ ਮੁਕੱਦਮਾ ਜਾਰੀ ਹੈ | ਦੱਸਣਯੋਗ ਹੈ ਕਿ ਸੱਜਣ ਕੁਮਾਰ ਦੰਗਿਆਂ ਤੋਂ ਬਾਅਦ ਹੱਤਿਆ ਦੇ ਇਕ ਹੋਰ ਮਾਮਲੇ 'ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ | ਜਸਟਿਸ ਯੋਗੇਸ਼ ਖੰਨਾ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਪਾਈ ਪਟੀਸ਼ਨ 'ਤੇ ਸੱਜਣ ਕੁਮਾਰ ਨੂੰ ਨੋਟਿਸ ਜਾਰੀ ਕਰਕੇ ਉਸ ਦਾ ਜਵਾਬ ਮੰਗਿਆ ਹੈ | ਐਸ.ਆਈ.ਟੀ. ਨੇ ਆਪਣੀ ਪਟੀਸ਼ਨ 'ਚ ਸਰਸਵਤੀ ਵਿਹਾਰ ਪੁਲਿਸ ਥਾਣੇ 'ਚ ਦਰਜ ਦੰਗੇ ਅਤੇ ਹੱਤਿਆ ਦੇ ਮਾਮਲੇ 'ਚ ਜ਼ਮਾਨਤ ਦੇਣ ਨੂੰ ਚੁਣੌਤੀ ਦਿੱਤੀ ਸੀ | ਕੇਂਦਰ ਸਰਕਾਰ ਦੇ ਸਟੈਂਡਿੰਗ ਵਕੀਲ ਅਜੈ ਦਿਗਪਾਲ ਰਾਹੀਂ ਦੰਗਿਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਕਿਹਾ ਕਿ ਸੱਜਣ ਕੁਮਾਰ ਇਕ ਘਿਨਾਉਣੇ ਅਪਰਾਧ 'ਚ ਸ਼ਾਮਿਲ ਸੀ ਅਤੇ ਕੁਝ ਅਹਿਮ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਅਜੇ ਬਾਕੀ ਹੈ ਅਤੇ ਜੇ ਉਸ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਤਾਂ ਇਹ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ | ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਕਿ ਉਪਰੋਕਤ ਨੂੰ ਧਿਆਨ 'ਚ ਰੱਖਦਿਆਂ ਹੇਠਲੀ ਅਦਾਲਤ ਦੇ 27 ਅਪ੍ਰੈਲ ਦੇ ਆਦੇਸ਼ 'ਤੇ ਰੋਕ ਰਹੇਗੀ | ਅਦਾਲਤ ਨੇ 15 ਜੁਲਾਈ ਤੱਕ ਸੱਜਣ ਕੁਮਾਰ ਤੋਂ ਜਵਾਬ ਮੰਗਿਆ ਹੈ | ਦੱਸਣਯੋਗ ਹੈ ਕਿ ਪਟੀਸ਼ਨ 'ਚ ਹੇਠਲੀ ਅਦਾਲਤ ਦੇ 27 ਅਪ੍ਰੈਲ ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ, ਜਿਸ 'ਚ ਸੱਜਣ ਕੁਮਾਰ ਨੂੰ ਜ਼ਮਾਨਤ ਦਿੱਤੀ ਗਈ ਸੀ |
ਗੌਰਵ ਯਾਦਵ ਨੇ ਡੀ.ਜੀ.ਪੀ. ਵਜੋਂ ਵਾਧੂ ਚਾਰਜ ਸੰਭਾਲਿਆ
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ)-1992 ਪੰਜਾਬ ਬੈਚ ਦੇ ਆਈ. ਪੀ. ਐਸ. ਅਧਿਕਾਰੀ ਗੌਰਵ ਯਾਦਵ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਪੁਲਿਸ ਬਲ ਦੇ ਮੁਖੀ) ਪੰਜਾਬ ਵਜੋਂ ਵਾਧੂ ਚਾਰਜ ਸੰਭਾਲ ਲਿਆ ਹੈ | ਸੂਬਾ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਗੌਰਵ ਯਾਦਵ ਪ੍ਰਸ਼ਾਸਨ ਪੰਜਾਬ ਦੇ ਵਿਸ਼ੇਸ਼ ਡੀ.ਜੀ.ਪੀ. ਵਜੋਂ ਵੀ ਸੇਵਾਵਾਂ ਜਾਰੀ ਰੱਖਣਗੇ | ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸੂਬਾ ਪੁਲਿਸ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ | ਡੀ.ਜੀ.ਪੀ. ਨੇ ਅਧਿਕਾਰੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਨਸ਼ਿਆਂ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਗੈਂਗਸਟਰਵਾਦ ਨੂੰ ਖ਼ਤਮ ਕਰਨਾ, ਅਮਨ-ਕਾਨੂੰਨ ਨੂੰ ਬਰਕਰਾਰ ਰੱਖਣਾ ਅਤੇ ਅਪਰਾਧ ਦੀ ਪਛਾਣ ਕਰਨਾ ਹੈ | ਉਨ੍ਹਾਂ ਨੇ ਬੁਨਿਆਦੀ ਪੁਲਿਸਿੰਗ ਨੂੰ ਮੁੜ ਸੁਰਜੀਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਜਿਸ 'ਚ ਸੰਵੇਦਨਸ਼ੀਲ ਥਾਵਾਂ 'ਤੇ ਚੌਕਸੀ ਰੱਖਣਾ ਅਤੇ ਕਿਸੇ ਵੀ ਕਿਸਮ ਦੀ ਅਗਾਊਾ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿਣਾ, ਅਪਰਾਧ ਦੇ ਅੰਕੜਿਆਂ ਦੀ ਨਿਗਰਾਨੀ, ਪੁਲਿਸ ਥਾਣਿਆਂ ਦੀ ਜਾਂਚ, ਪੁਲਿਸ ਕਰਮਚਾਰੀਆਂ ਦੀ ਭਲਾਈ ਸੰਬੰਧੀ ਕਾਰਜ ਆਦਿ ਸ਼ਾਮਿਲ ਹਨ | ਡੀ.ਜੀ.ਪੀ. ਗੌਰਵ ਯਾਦਵ ਨੇ ਸਾਰੇ ਸੀ.ਪੀਜ਼/ਐਸ.ਐਸ.ਪੀਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਅਧਿਕਾਰ ਖ਼ੇੇਤਰਾਂ 'ਚ ਪੁਲਿਸ ਚੈਕਿੰਗ ਪੁਆਇੰਟਾਂ 'ਚ ਵਾਧਾ ਕਰਨ ਅਤੇ ਹਰ ਨਾਕੇ 'ਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ, ਜਿਸ ਨਾਲ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ 'ਚ ਮਦਦ ਮਿਲੇਗੀ | ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਸਾਰੇ ਨਾਕਿਆਂ ਨੂੰ ਇਸ ਤਰੀਕੇ ਨਾਲ ਸੰਕਲਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸੇ ਘਟਨਾ ਦੀ ਸੂਰਤ 'ਚ ਤੁਰੰਤ ਸਰਗਰਮ ਹੋ ਜਾਣ | ਉਨ੍ਹਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ | ਉਨ੍ਹਾਂ ਪੁਲਿਸ ਥਾਣਿਆਂ ਦੀ ਸਮਰੱਥਾ ਵਧਾਉਣ ਅਤੇ ਇਨ੍ਹਾਂ ਨੂੰ ਨਾਗਰਿਕ ਪੱਖੀ ਬਣਾਉਣ ਦੇ ਨਾਲ-ਨਾਲ ਆਧੁਨਿਕੀਕਰਨ ਲਈ ਨਵੇਂ ਪੈਟਰੋਲਿੰਗ ਵਾਹਨਾਂ ਤੇ ਹਾਈਟੈਕ ਉਪਕਰਨ ਮੁਹੱਈਆ ਕਰਵਾਉਣ 'ਤੇ ਵੀ ਜ਼ੋਰ ਦਿੱਤਾ | ਲੋਕਾਂ ਦੇ ਸਹਿਯੋਗ ਤੇ ਸਮਰਥਨ ਦੀ ਮੰਗ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਪੰਜਾਬ ਸਰਕਾਰ ਵਲੋਂ ਸੂਬੇ 'ਚੋਂ ਨਸ਼ਿਆਂ ਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਅਤੇ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਦਾ ਭਰੋਸਾ ਦਿਵਾਇਆ | ਜ਼ਿਕਰਯੋਗ ਹੈ ਕਿ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਤੇ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਡੀ.ਜੀ.ਪੀ. ਗੌਰਵ ਯਾਦਵ ਨੇ ਸੂਬੇ 'ਚ ਵੱਖ-ਵੱਖ ਚੁਣੌਤੀਪੂਰਨ ਹਾਲਾਤ 'ਚ ਬੇਮਿਸਾਲ ਸੇਵਾਵਾਂ ਨਿਭਾਈਆਂ ਹਨ |
ਚੰਡੀਗੜ੍ਹ, 5 ਜੁਲਾਈ (ਪ੍ਰੋ. ਅਵਤਾਰ ਸਿੰਘ)-ਵਿਜੇ ਕੁਮਾਰ ਜੰਜੂਆ, ਜੋ ਕਿ 1989 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ ਤੇ ਇਸ ਵੇਲੇ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹਾਂ ਤੇ ਵਾਧੂ ਚਾਰਜ ਵਿਸ਼ੇਸ਼ ਮੁੱਖ ਸਕੱਤਰ (ਚੋਣਾਂ) ਹਨ, ਨੂੰ ਪੰਜਾਬ ਸਰਕਾਰ ਵਲੋਂ ਅਨਿਰੁਧ ਤਿਵਾੜੀ ਦੀ ਥਾਂ 'ਤੇ ਮੁੱਖ ਸਕੱਤਰ ਪੰਜਾਬ ਲਗਾ ਦਿੱਤਾ ਗਿਆ ਹੈ ਤੇ ਇਨ੍ਹਾਂ ਪਾਸ ਪ੍ਰਮੁੱਖ ਸਕੱਤਰ ਪਰਸੋਨਲ ਤੇ ਵਿਜੀਲੈਂਸ ਵਿਭਾਗ ਦਾ ਵੀ ਵਾਧੂ ਚਾਰਜ ਰਹੇਗਾ | ਅਨਿਰੁਧ ਤਿਵਾੜੀ ਨੂੰ ਡਾਇਰੈਕਟਰ ਜਨਰਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਂਡਮਨਿਸਟ੍ਰੇਸ਼ਨ ਸ੍ਰੀਮਤੀ ਜਸਪ੍ਰੀਤ ਤਲਵਾੜ ਆਈ.ਏ.ਐਸ. ਦੀ ਥਾਂ 'ਤੇ ਲਗਾ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਸਾਲ 2009 'ਚ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਵੀ.ਕੇ. ਜੰਜੂਆ ਨੂੰ ਲੁਧਿਆਣਾ ਦੇ ਇਕ ਉਦਯੋਗਪਤੀ ਦੀ ਸ਼ਿਕਾਇਤ 'ਤੇ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਬਾਅਦ 'ਚ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਵੀ.ਕੇ. ਜੰਜੂਆ ਵਿਰੁੱਧ ਮੁਕੱਦਮਾ ਚਲਾਉਣ ਲਈ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਲਈ ਕਿਹਾ ਗਿਆ ਸੀ ਤੇ ਵੀ.ਕੇ. ਜੰਜੂਆ ਨੂੰ ਭਿ੍ਸ਼ਟਾਚਾਰ ਦੇ ਮਾਮਲੇ 'ਚ ਡਿਸਚਾਰਜ (ਬਰੀ) ਕਰ ਦਿੱਤਾ ਗਿਆ ਸੀ |
ਚੰਡੀਗੜ੍ਹ, 5 ਜੁਲਾਈ (ਤਰੁਣ ਭਜਨੀ)-ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੇ ਖ਼ਿਲਾਫ਼ ਦਾਇਰ ਪਟੀਸ਼ਨਾਂ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਨੋਟਿਸ ਦਾ ਜਵਾਬ ਪੰਜਾਬ ਸਰਕਾਰ ਨਹੀਂ ਦੇ ਸਕੀ, ਇਸ ਮਾਮਲੇ 'ਚ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ | ਇਸ ਮਾਮਲੇ ਦੀ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਸ਼ੋਕ ਅਗਰਵਾਲ ਨੇ ਜਵਾਬ ਦਾਇਰ ਕਰਨ ਲਈ ਕੁੱਝ ਹੋਰ ਸਮਾਂ ਦੇਣ ਦੀ ਮੰਗਿਆ ਹੈ, ਜਿਸ 'ਤੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 20 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਪਰ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਕਿ ਸਰਕਾਰ ਅਗਲੀ ਸੁਣਵਾਈ ਤੋਂ ਪਹਿਲਾਂ ਮਾਮਲੇ 'ਚ ਆਪਣਾ ਜਵਾਬ ਦਾਇਰ ਕਰੇ | ਇਸ ਮਾਮਲੇ ਵਿਚ ਪਟੀਸ਼ਨਕਰਤਾਵਾਂ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਗੌਰਵ ਪਟਵਾਲੀਆ ਨੇ ਦੱਸਿਆ ਕਿ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਕੇਵਲ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਵਾਨਗੀ 'ਤੇ ਜਾਰੀ ਕੀਤਾ ਗਿਆ ਹੈ, ਜਦਕਿ ਇਸ ਦੇ ਲਈ ਮੰਤਰੀ-ਮੰਡਲ ਦੀ ਸਹਿਮਤੀ ਵੀ ਲਾਜ਼ਮੀ ਹੈ |
ਸੰਗਰੂਰ, 5 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸੰਗਰੂਰ ਦੀ ਸ਼ਿਵਮ ਕਾਲੋਨੀ ਵਿਚ ਵਾਪਰੇ ਇਕ ਦਰਦਨਾਕ ਹਾਦਸੇ 'ਚ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਤੇ ਉਸ ਦੇ ਨੌਜਵਾਨ ਪੁੱਤਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ | ਥਾਣਾ ਸਿਟੀ ਸੰਗਰੂਰ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਮਿ੍ਤਕ ਸਹਾਇਕ ਥਾਣੇਦਾਰ ਹੇਮ ਰਾਜ ਦੀ ਪਤਨੀ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਥਾਣਾ ਸਿਟੀ ਧੂਰੀ ਵਿਖੇ ਤਾਇਨਾਤ ਸੀ | ਉਨ੍ਹਾਂ ਦੇ ਘਰ ਵਿਚ ਨਾਲ ਲੱਗਦੇ ਪਲਾਟ 'ਚ ਪਰਿਵਾਰ ਵਲੋਂ ਪਸ਼ੂ ਰੱਖੇ ਹੋਏ ਹਨ | ਪਲਾਟ 'ਚ ਲੱਗੀ ਟੋਕਾ ਮਸ਼ੀਨ 'ਤੇ ਬਿਜਲੀ ਦੀ ਮੋਟਰ ਲੱਗੀ ਹੋਈ ਹੈ | ਘਟਨਾ ਦੌਰਾਨ ਉਸ ਦਾ ਪੁੱਤਰ ਜਸਪ੍ਰੀਤ ਸ਼ਰਮਾ ਜੱਸੀ (22) ਅਤੇ ਹੇਮ ਰਾਜ ਟੋਕਾ ਮਸ਼ੀਨ ਨਾਲ ਵੱਛੀ ਨੂੰ ਬੰਨ੍ਹ ਕੇ ਉਸ ਨੂੰ ਨਹਲਾ ਰਹੇ ਸਨ | ਅਚਾਨਕ ਵੱਛੀ ਨੇ ਜ਼ੋਰ ਮਾਰ ਕੇ ਟੋਕੇ ਵਾਲੀ ਮਸ਼ੀਨ ਨੂੰ ਇਕ ਪਾਸੇ ਖਿੱਚ ਲਿਆ ਜਦ ਸੁਨੀਤਾ ਰਾਣੀ ਪਾਣੀ ਦੀ ਮੋਟਰ ਦਾ ਸਵਿੱਚ ਬੰਦ ਕਰਨ ਗਈ ਤਾਂ ਉਸ ਨੇ ਦੇਖਿਆ ਕਿ ਹੇਮ ਰਾਜ, ਜਸਪ੍ਰੀਤ ਅਤੇ ਵੱਛੀ ਕਰੰਟ ਲੱਗਣ ਕਾਰਨ ਧਰਤੀ 'ਤੇ ਡਿੱਗੇ ਤੜਫ਼ ਰਹੇ ਸਨ | ਸੁਨੀਤਾ ਰਾਣੀ ਵਲੋਂ ਰੌਲਾ ਪਾਉਣ 'ਤੇ ਗੁਆਂਢੀਆਂ ਨੇ ਕਰੰਟ ਵਾਲੀ ਤਾਰ ਕੱਟੀ ਅਤੇ ਹੇਮ ਰਾਜ ਤੇ ਜਸਪ੍ਰੀਤ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਲੈ ਕੇ ਗਏ, ਜਿੱਥੇ ਉਨ੍ਹਾਂ ਦੋਵਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ | ਪੁਲਿਸ ਵਲੋਂ ਦੋਵਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮਿ੍ਤਕ ਦੇਹਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ | ਸੁਨੀਤਾ ਰਾਣੀ ਅਨੁਸਾਰ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਅਤੇ ਲੜਕੀ ਦੇ ਵਿਆਹ ਕਾਰਨ ਹੇਮ ਰਾਜ ਛੁੱਟੀ 'ਤੇ ਸੀ | ਉਸ ਦਾ ਇਕ ਲੜਕਾ ਲਖਵਿੰਦਰ ਪਾਲ ਲੱਖਾ ਪੜਾਈ ਲਈ ਕੈਨੇਡਾ ਗਿਆ ਹੋਇਆ ਹੈ |
ਗੈਂਗਸਟਰਵਾਦ ਦੇ ਖ਼ਾਤਮੇ ਲਈ ਸਾਰੇ ਸੂਬਿਆਂ ਨੂੰ ਸਾਂਝੇ ਯਤਨ ਕਰਨ ਦੀ ਵਕਾਲਤ
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਦ ਲੈਂਦਿਆਂ ਕਿਹਾ ਕਿ ਉਹ ਉਦੋਂ ਤੱਕ ਸ਼ਾਂਤ ਨਹੀਂ ਬੈਠਣਗੇ, ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ...
ਨਵੀਂ ਦਿੱਲੀ, 5 ਜੁਲਾਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਵਲੋਂ ਨੂਪੁਰ ਸ਼ਰਮਾ 'ਤੇ ਕੀਤੀਆਂ ਸਖ਼ਤ ਟਿੱਪਣੀਆਂ 'ਤੇ ਇਤਰਾਜ਼ ਪ੍ਰਗਟ ਕਰਦਿਆਂ ਸਾਬਕਾ ਜੱਜਾਂ ਅਤੇ ਨੌਕਰਸ਼ਾਹਾਂ ਨੇ ਖੁੱਲ੍ਹੀ ਚਿੱਠੀ ਲਿਖੀ ਹੈ | ਜਿਸ 'ਚ ਸੁਪਰੀਮ ਕੋਰਟ ਦੇ ਲਕਸ਼ਮਣ ਰੇਖਾ ਪਾਰ ਕਰਨ 'ਤੇ ...
ਨਵੀਂ ਦਿੱਲੀ, 5 ਜੁਲਾਈ (ਪੀ. ਟੀ. ਆਈ.)-ਟਵਿੱਟਰ ਨੇ ਨਵੇਂ ਆਈ.ਟੀ. ਨਿਯਮਾਂ ਦੇ ਤਹਿਤ ਸਮੱਗਰੀ ਨੂੰ ਹਟਾਉਣ ਦੇ ਸਰਕਾਰ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਕਰਨਾਟਕ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ | ਟਵਿੱਟਰ ਨੇ ਕਿਹਾ ਕਿ ਇਹ ਅਧਿਕਾਰੀਆਂ ਦੁਆਰਾ ਸ਼ਕਤੀਆਂ ਦੀ ...
ਚੰਡੀਗੜ੍ਹ, 5 ਜੁਲਾਈ (ਹਰਕਵਲਜੀਤ ਸਿੰਘ)-ਸੰਗਰੂਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਮਿਲੇ ਵੱਡੇ ਝਟਕਿਆਂ ਨੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਵੋਟਰ ਨੂੰ ਉਹ ਵਿਧਾਨ ਸਭਾ ਚੋਣਾਂ ਦੀ ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਨੂਪੁਰ ਸ਼ਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਇਕ ਬੈਂਚ ਵਲੋਂ ਕੀਤੀਆਂ ਟਿੱਪਣੀਆਂ ਨੂੰ ਕੱਢਣ ਦੀ ਮੰਗ ਨੂੰ ਖ਼ਾਰਜ ਕਰਦਿਆਂ ਸਰਵਉੱਚ ਅਦਾਲਤ ਨੂੰ ਇਕ ਪੱਤਰ ਲਿਖ ਕੇ ਸੁਪਰੀਮ ਕੋਰਟ ਵਲੋਂ ਨੂਪੁਰ ...
ਸੰਗਰੂਰ ਦੀ ਦਿਲਪ੍ਰੀਤ ਤੇ ਕੋਮਲਪ੍ਰੀਤ ਕੌਰ ਨੂੰ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ
ਐੱਸ. ਏ. ਐੱਸ. ਨਗਰ, 5 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼ੇ੍ਰਣੀ ਮਾਰਚ-2022 ਦੀ ਪ੍ਰੀਖਿਆ (ਸਮੇਤ ਓਪਨ ਸਕੂਲ) ਦਾ ਨਤੀਜਾ ਐਲਾਨ ਦਿੱਤਾ ਗਿਆ | ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)-6 ਅਗਸਤ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਪਹਿਲੇ ਦਿਨ ਰਮਾਇਣੀ ਚਾਏਵਾਲਾ ਨਾਂਅ ਦੇ ਵਿਅਕਤੀ ਸਮੇਤ 5 ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਜ਼ਰੂਰੀ ਦਸਤਾਵੇਜ਼ ਪੇਸ਼ ਨਾ ਕਰਨ ਕਰ ਕੇ ਇਕ ਉਮੀਦਵਾਰ ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਮੱਧ ਭਾਰਤ 'ਚ ਘੱਟ ਦਬਾਅ ਦੇ ਖੇਤਰ ਦੀ ਸਹਾਇਤਾ ਨਾਲ ਦੱਖਣ-ਪੱਛਮ ਮੌਨਸੂਨ ਨੇ ਰਫ਼ਤਾਰ ਫੜ ਲਈ ਹੈ, ਜਿਸ ਨਾਲ ਇਸ ਖੇਤਰ 'ਚ ਖ਼ਰੀਫ ਫਸਲਾਂ ਦੀ ਬਿਜਾਈ ਲਈ ਭਰਪੂਰ ਬਾਰਿਸ਼ ਹੋਈ | ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮੱਧ ਭਾਰਤ ਅਤੇ ...
ਮੁੰਬਈ, 5 ਜੁਲਾਈ (ਏਜੰਸੀ)-ਮੁੰਬਈ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ 'ਚ ਮੰਗਲਵਾਰ ਨੂੰ ਭਾਰੀ ਬਾਰਿਸ਼ ਹੋਈ, ਜਿਸ ਦੇ ਨਤੀਜੇ ਵਜੋਂ ਰੇਲਵੇ ਲਾਈਨਾਂ ਸਮੇਤ ਕਈ ਥਾਵਾਂ 'ਤੇ ਪਾਣੀ ਭਰ ਗਿਆ, ਜਿਸ ਨਾਲ ਰੇਲ ਗੱਡੀਆਂ ਅਤੇ ਸੜਕ 'ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ | ਸਿਵਲ ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸਰਹੱਦ ਪਾਰਲੇ ਅੱਤਵਾਦ ਨੂੰ ਸਾਧਾਰਨ ਸਥਿਤੀ ਦੇ ਰੂਪ 'ਚ ਸਵੀਕਾਰ ਨਾ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਤੀਬੱਧਤਾ ਨੇ ਸਾਲ 2014 ਦੇ ਬਾਅਦ ਤੋਂ ਭਾਰਤ ਦੀ ਪਾਕਿ ਨੀਤੀ ਨੂੰ ਆਕਾਰ ...
ਨਵੀਂ ਦਿੱਲੀ, 5 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਬਾਰੇ ਫ਼ਰਜ਼ੀ ਖ਼ਬਰਾਂ ਚਲਾਉਣ ਦੇ ਮਾਮਲੇ 'ਚ ਨੋਇਡਾ ਪੁਲਿਸ ਨੇ ਜ਼ੀ ਨਿਊਜ਼ ਦੇ ਐਂਕਰ ਰੋਹਿਤ ਰੰਜਨ ਨੂੰ ਹਿਰਾਸਤ 'ਚ ਲੈ ਲਿਆ ਅਤੇ ਬਾਅਦ ਵਿਚ ਜ਼ਮਾਨਤ 'ਤੇ ਛੱਡ ਦਿੱਤਾ ਗਿਆ | ਹਾਲਾਂਕਿ ...
ਅਮਰਾਵਤੀ, 5 ਜੁਲਾਈ (ਏਜੰਸੀ)-ਅਮਰਾਵਤੀ ਵਿਖੇ ਹੋਏ ਉਮੇਸ਼ ਕੋਹਲੇ ਨਾਂਅ ਦੇ ਦਵਾਈ ਵਿਕਰੇਤਾ ਦੇ ਕਤਲ ਮਾਮਲੇ ਦੀ ਹੁਣ ਐਨ.ਆਈ.ਏ. ਜਾਂਚ ਕਰੇਗੀ | ਜਾਣਕਾਰੀ ਅਨੁਸਾਰ ਜਾਂਚ ਏਜੰਸੀ ਨੇ ਮੰਗਲਵਾਰ ਨੂੰ ਇਸ ਮਾਮਲੇ ਸਬੰਧੀ ਸਾਰੇ ਦਸਤਾਵੇਜ਼ ਅਤੇ ਸਬੂਤ ਸਥਾਨਕ ਪੁਲਿਸ ਕੋਲੋਂ ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗਨੀਪਥ ਯੋਜਨਾ ਤਹਿਤ ਇਸ ਸਾਲ ਪਹਿਲੇ ਬੈਚ ਵਿਚ 'ਅਗਨੀਵੀਰਾਂ' ਦੀ ਭਰਤੀ ਦੌਰਾਨ 20 ਫ਼ੀਸਦੀ ਔਰਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਨੂੰ ਜਲ ਸੈਨਾ ਦੇ ਵੱਖ-ਵੱਖ ਹਿੱਸਿਆਂ ਅਤੇ ...
ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਚੀਨੀ ਕੰਪਨੀ 'ਸ਼ਾਓਮੀ' ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 'ਵੀਵੋ' ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ | ਇਸ ਚੀਨੀ ਸਮਾਰਟ ਫ਼ੋਨ ਨਿਰਮਾਤਾ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ ਅਤੇ ਈ.ਡੀ. ਇਸ ਦੀ ਜਾਂਚ ਕਰ ...
ਜੈਪੁਰ, 5 ਜੁਲਾਈ (ਏਜੰਸੀ)-ਅਜਮੇਰ ਦਰਗਾਹ ਦੇ ਇਕ ਮੌਲਵੀ ਵਲੋਂ ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਵਾਲੀ ਭਾਜਪਾ ਦੀ ਮੁਅੱਤਲ ਬੁਲਾਰੀ ਨੁਪੂਰ ਸ਼ਰਮਾ ਦਾ ਸਿਰ ਕਲਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣਾ ਘਰ ਤੋਹਫ਼ੇ ਵਿਚ ਦੇਣ ਦੀ ਪੇਸ਼ਕਸ਼ ਕਰਨ ਤੋਂ ਬਾਅਦ ...
ਨਵੀਂ ਦਿੱਲੀ, 5 ਜੁਲਾਈ (ਉਪਮਾ ਡਾਗਾ ਪਾਰਥ)-'ਆਜ਼ਾਦੀ ਦਾ ਅੰਮਿ੍ਤ ਮਹੋਤਸਵ' ਮਨਾਉਣ ਦੀ ਕਵਾਇਦ ਹੇਠ ਸਰਕਾਰ ਜੇਲ੍ਹਾਂ 'ਚ ਬੰਦ ਕੁਝ ਕੈਦੀਆਂ ਦੀ ਸਜ਼ਾ ਨੂੰ ਪੜਾਅਵਾਰ ਢੰਗ ਨਾਲ ਘੱਟ ਕਰਨ ਬਾਰੇ ਵਿਚਾਰ ਕਰ ਰਹੀ ਹੈ | ਗ੍ਰਹਿ ਮੰਤਰਾਲੇ ਵਲੋਂ ਹਾਸਲ ਜਾਣਕਾਰੀ ਮੁਤਾਬਿਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX