ਪੰਜਾਬ ਸਰਕਾਰ ਵਲੋਂ ਐਸ.ਆਈ.ਟੀ. ਦੀ ਰਿਪੋਰਟ ਜਨਤਕ
ਚੰਡੀਗੜ੍ਹ, 2 ਜੁਲਾਈ (ਪੀ. ਟੀ. ਆਈ.)-ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ), ਜੋ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਵਾਪਰੀਆਂ ਬੇਅਦਬੀ ਦੀਆਂ ਤਿੰਨ ਘਟਨਾਵਾਂ ਦੀ ਜਾਂਚ ਕਰ ਰਹੀ ਸੀ, ਨੇ ਆਪਣੀ ਅੰਤਿਮ ਰਿਪੋਰਟ ਵਿਚ ਡੇਰਾ ਸਿਰਸਾ ਨੂੰ ਇਨ੍ਹਾਂ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਹੈ | ਜਾਂਚ ਟੀਮ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਕਈ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਸਾਜਿਸ਼ਕਰਤਾ ਦੱਸਿਆ ਹੈ | ਇਨ੍ਹਾਂ ਵਿਚੋਂ ਤਿੰਨ ਡੇਰਾ ਪ੍ਰੇਮੀ ਫ਼ਰਾਰ ਹਨ | ਇਹ ਰਿਪੋਰਟ ਅੱਜ ਉਸ ਸਮੇਂ ਜਨਤਕ ਕੀਤੀ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਸ. ਆਈ. ਟੀ. ਦੀ 467 ਪੰਨਿਆਂ ਦੀ ਰਿਪੋਰਟ ਸਿੱਖ ਆਗੂਆਂ ਜਿਨ੍ਹਾਂ 'ਚ ਚਮਕੌਰ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਮੇਜਰ ਸਿੰਘ ਪੰਡੋਰੀ ਸ਼ਾਮਿਲ ਸਨ, ਨੂੰ ਸੌਂਪੀ | ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਆਈ. ਜੀ. ਐਸ. ਪੀ. ਐਸ. ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ) ਨੇ ਆਪਣੀ ਰਿਪੋਰਟ 21 ਅਪ੍ਰੈਲ ਨੂੰ ਡੀ. ਜੀ. ਪੀ ਨੂੰ ਸੌਂਪੀ ਸੀ | ਰਿਪੋਰਟ ਮੁਤਾਬਿਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਦੀਆਂ ਤਿੰਨ ਘਟਨਾਵਾਂ 'ਚ ਨਾਮਜ਼ਦ ਕੀਤਾ ਗਿਆ ਹੈ | ਰਿਪੋਰਟ ਅਨੁਸਾਰ ਤਿੰਨਾਂ ਮਾਮਲਿਆਂ ਪਿਛਲੇ ਮਕਸਦ ਦਾ ਡੇਰਾ ਸਿਰਸਾ ਨਾਲ ਸਿੱਧਾ ਸੰਬੰਧ ਹੈ ਅਤੇ ਇਨ੍ਹਾਂ ਮਾਮਲਿਆਂ 'ਚ ਸ਼ਾਮਿਲ ਦੋਸ਼ੀ ਉਕਤ ਡੇਰੇ ਦੇ ਪ੍ਰੇਮੀ ਹਨ | ਐਸ. ਆਈ. ਟੀ. ਵਲੋਂ ਇਕੱਤਰ ਕੀਤੀ ਸਮੱਗਰੀ/ਸਬੂਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਦੋਸ਼ੀਆਂ ਦਾ ਡੇਰੇ ਦੇ ਪ੍ਰਬੰਧਕਾਂ ਨਾਲ ਸਿੱਧਾ ਸੰਬੰਧ ਸੀ | ਘਟਨਾਵਾਂ ਦੇ ਪਿੱਛੇ ਦਾ ਮਕਸਦ ਫ਼ਿਲਮ 'ਐਮ ਐਸ ਜੀ-2' ਨਾਲ ਵੀ ਜੁੜਿਆ ਹੋਇਆ ਸੀ | ਡੇਰੇ ਦੇ ਪ੍ਰੇਮੀ ਡੇਰਾ ਮੁਖੀ ਦੀ ਫ਼ਿਲਮ ਦੇ ਰਿਲੀਜ਼ ਨਾ ਹੋਣ 'ਤੇ ਨਾਰਾਜ਼ ਸਨ | ਇਨ੍ਹਾਂ ਤਿੰਨਾਂ ਮਾਮਲਿਆਂ ਦੇ ਹੋਰ ਮੁਲਜ਼ਮਾਂ ਵਿਚ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ ਉਰਫ਼ ਨੀਲਾ, ਰਣਜੀਤ ਸਿੰਘ ਉਰਫ਼ ਭੋਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਅਤੇ ਪਰਦੀਪ ਸਿੰਘ ਸ਼ਾਮਲ ਹਨ | ਤਿੰਨ ਹੋਰ ਮੁਲਜ਼ਮ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ ਅਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ | ਇਨ੍ਹਾਂ ਮਾਮਲਿਆਂ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ 2019 ਵਿਚ ਨਾਭਾ ਜੇਲ੍ਹ 'ਚ ਦੋ ਕੈਦੀਆਂ ਨੇ ਹੱਤਿਆ ਕਰ ਦਿੱਤੀ ਸੀ | ਐਸ. ਆਈ. ਟੀ. ਨੇ ਇਨ੍ਹਾਂ ਘਟਨਾਵਾਂ ਸੰਬੰਧੀ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਸੀ | ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਨੇ ਜਾਂਚ ਦੌਰਾਨ ਸਹਿਯੋਗ ਨਹੀਂ ਕੀਤਾ | ਬੇਅਦਬੀ ਦੇ ਤਿੰਨਾਂ ਮਾਮਲਿਆਂ ਦੀ ਫ਼ਰੀਦਕੋਟ ਦੀ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਅਗਲੀ ਤਰੀਕ 29 ਜੁਲਾਈ ਹੈ | ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਸੀ.ਬੀ.ਆਈ ਨੇ 2015 ਦੀਆਂ ਘਟਨਾਵਾਂ ਨਾਲ ਸੰਬੰਧਿਤ ਦਸਤਾਵੇਜ਼ ਅਤੇ ਫਾਈਲਾਂ ਪੰਜਾਬ ਪੁਲਿਸ ਦੀ ਐਸ.ਆਈ.ਟੀ ਨੂੰ ਸੌਂਪ ਦਿੱਤੀਆਂ ਸਨ | 2015 ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਤਿੰਨਾਂ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਸੀ | ਪੰਜਾਬ ਸਰਕਾਰ ਨੇ ਸਤੰਬਰ 2018 ਵਿਚ ਵਿਧਾਨ ਸਭਾ 'ਚ ਮਤਾ ਪਾਸ ਕਰਨ ਤੋਂ ਬਾਅਦ ਜਾਂਚ ਪੰਜਾਬ ਪੁਲਿਸ ਦੀ ਐਸ. ਆਈ. ਟੀ. ਦੇ ਹਵਾਲੇ ਕਰ ਦਿੱਤੀ ਸੀ |
ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 2 ਜੁਲਾਈ (ਤਰੁਣ ਭਜਨੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਚੰਡੀਗੜ੍ਹ 'ਚ ਹਰਿਆਣਾ ਰਾਜ ਦੀ ਵੱਖਰੀ ਹਾਈਕੋਰਟ ਬਣਾਉਣ ਦੀ ਮੰਗ ਕੀਤੀ ਹੈ | ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ 1966 'ਚ ਹਰਿਆਣਾ ਰਾਜ ਦੀ ਸਥਾਪਨਾ ਤੋਂ ਬਾਅਦ ਚੰਡੀਗੜ੍ਹ 'ਚ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਹਾਈਕੋਰਟ ਹੈ | ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਕਈ ਵਾਰੀ ਚੰਡੀਗੜ੍ਹ 'ਚ ਹਰਿਆਣਾ ਦੀ ਵੱਖਰੀ ਹਾਈਕੋਰਟ ਬਣਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ | ਇਸ ਸੰਬੰਧ 'ਚ ਹਰਿਆਣਾ ਵਿਧਾਨ ਸਭਾ 'ਚ ਵੱਖ-ਵੱਖ ਸਮੇਂ 'ਤੇ ਮਤੇ ਵੀ ਪਾਸ ਕੀਤੇ ਜਾ ਚੁੱਕੇ ਹਨ | ਖੱਟਰ ਨੇ ਸੰਵਿਧਾਨ ਦੀ ਧਾਰਾ 214 ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰੇਕ ਰਾਜ ਲਈ ਵੱਖਰੀ ਹਾਈਕੋਰਟ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਵੀ ਛੋਟੇ ਰਾਜ ਸਿੱਕਮ, ਤਿ੍ਪੁਰਾ, ਮਨੀਪੁਰ ਤੇ ਮੇਘਾਲਿਆ ਦੀ ਵੱਖਰੀ ਹਾਈਕੋਰਟ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਬਕਾਇਆ ਕੁੱਲ ਮਾਮਲਿਆਂ 'ਚੋਂ 50 ਫ਼ੀਸਦੀ ਮਾਮਲੇ ਹਰਿਆਣਾ ਦੇ ਹਨ, ਜਦਕਿ ਹਾਈਕੋਰਟ 'ਚ ਜੱਜਾਂ ਲਈ ਹਰਿਆਣਾ ਦੀ ਪ੍ਰਤੀਨਿਧਤਾ ਰਵਾਇਤੀ ਤੌਰ 'ਤੇ 40 ਫ਼ੀਸਦੀ ਤੈਅ ਕੀਤੀ ਗਈ ਹੈ | ਖੱਟਰ ਨੇ ਕਿਹਾ ਕਿ ਇਸ ਤੋਂ ਇਲਾਵਾ 30 ਅਪ੍ਰੈਲ 2022 ਨੂੰ ਹਾਈਕੋਰਟ ਦੇ ਚੀਫ਼ ਜਸਟਿਸਾਂ ਅਤੇ ਮੁੱਖ ਮੰਤਰੀਆਂ ਦੀ ਨਵੀਂ ਦਿੱਲੀ ਵਿਖੇ ਹੋਈ ਇਕ ਕਾਨਫ਼ਰੰਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਖਰੀ ਹਾਈਕੋਰਟ ਦਾ ਮੁੱਦਾ ਵੀ ਉਠਾਇਆ ਗਿਆ ਸੀ | ਖੱਟਰ ਨੇ ਪੱਤਰ 'ਚ ਲਿਖਿਆ ਕਿ ਇਸ ਕਾਨਫ਼ਰੰਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਲਈ ਨਿਊਾ ਚੰਡੀਗੜ੍ਹ 'ਚ ਵੱਖਰੀ ਹਾਈਕੋਰਟ ਬਣਾਉਣ ਦਾ ਮੁੱਦਾ ਉਠਾਇਆ ਸੀ | ਇਸ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਤੇ ਹਰਿਆਣਾ ਲਈ ਵੱਖਰੀ ਹਾਈਕੋਰਟ ਦੀ ਸਥਾਪਨਾ ਦਾ ਇਹ ਢੁਕਵਾਂ ਸਮਾਂ ਹੈ | ਖੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕੇਂਦਰ ਸਰਕਾਰ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ ਕਰਕੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇਸ ਮੰਗ ਨੂੰ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕੇਗੀ |
ਪਾਰਟੀ ਦੀ ਦੋ ਦਿਨਾ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਸ਼ੁਰੂ
ਹੈਦਰਾਬਾਦ, 2 ਜੁਲਾਈ (ਪੀ. ਟੀ. ਆਈ.)-ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਵਿਰੋਧੀ ਪਾਰਟੀਆਂ 'ਤੇ ਕੇਂਦਰ ਤੇ ਰਾਜਾਂ 'ਚ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਦੇ ਵੱਖ-ਵੱਖ ਪ੍ਰੋਗਰਾਮਾਂ ਨੂੰ ਪਟੜੀ ਤੋਂ ਉਤਾਰਨ ਦੇ ਯਤਨ ਕਰਨ ਦਾ ਦੋਸ਼ ਲਗਾਇਆ | ਹੈਦਰਾਬਾਦ ਵਿਖੇ ਭਾਜਪਾ ਦੀ ਦੋ ਦਿਨਾ ਰਾਸ਼ਟਰੀ ਕਾਰਜਕਾਰਨੀ ਮੀਟਿੰਗ ਦੇ ਆਪਣੇ ਉਦਘਾਟਨੀ ਭਾਸ਼ਨ 'ਚ ਨੱਢਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੇ ਜੋਸ਼ 'ਚ ਦੇਸ਼ ਨੂੰ ਤਾਕਤਵਾਰ ਬਣਾਉਣ ਦੇ ਉਦੇਸ਼ ਨਾਲ ਸਰਕਾਰ ਦੇ ਉਪਾਅ ਅਤੇ ਯੋਜਨਾਵਾਂ ਦਾ ਵਿਰੋਧ ਕਰਨ ਤੋਂ ਬਾਅਦ ਹੁਣ ਦੇਸ਼ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ | ਇਹ ਪਾਰਟੀਆਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਸਰਕਾਰੀ ਯੋਜਨਾਵਾਂ ਨੂੰ ਕਿਸ ਤਰ੍ਹਾ ਨਾਲ ਫੇਲ੍ਹ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਗਰੀਬਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੀ ਹੈ ਉਥੇ ਵਿਰੋਧੀ ਪਾਰਟੀਆਂ ਆਪਣੇ ਪਰਿਵਾਰਾਂ ਨੂੰ ਮਜ਼ਬੂਤ ਕਰਨ 'ਚ ਲੱਗੀਆਂ ਹਨ ਅਤੇ ਭਿ੍ਸ਼ਟਾਚਾਰ 'ਚ ਡੁੱਬੀਆਂ ਹੋਈਆਂ ਹਨ | ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਨੇ ਨੱਢਾ ਦੇ ਸੰਬੋਧਨ ਬਾਰੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ
ਨੇ ਪ੍ਰਧਾਨ ਮੰਤਰੀ ਦੇ 8 ਸਾਲ ਦੇ ਚੰਗੇ ਸ਼ਾਸਨ ਅਤੇ ਜਨਤਕ ਅਹੁਦੇ 'ਤੇ 20 ਸਾਲ ਤੋਂ ਨਿਰੰਤਰ ਸੇਵਾ ਦੀ ਸ਼ਲਾਘਾ ਕੀਤੀ | ਇਰਾਨੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਅੱਡੇ 'ਤੇ ਨਾ ਲੈਣ ਆਉਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਰਾਓ ਨੇ ਕਿਸੇ ਵਿਅਕਤੀ ਦੀ ਨਹੀਂ ਬਲਕਿ ਸੰਸਥਾ ਦਾ ਅਪਮਾਨ ਕੀਤਾ ਹੈ |
ਆਰਥਿਕਤਾ ਤੇ 'ਗਰੀਬ ਕਲਿਆਣ ਸੰਕਲਪ' ਮਤਾ ਪਾਸ
ਭਾਜਪਾ ਦੀ ਕੌਮੀ ਕਾਰਜਕਾਰਨੀ ਨੇ 'ਅਗਨੀਪਥ' ਯੋਜਨਾ ਅਤੇ ਸਰਕਾਰ ਵਲੋਂ ਅਗਲੇ 18 ਮਹੀਨਿਆਂ 'ਚ 10 ਲੱਖ ਨੌਕਰੀਆਂ ਦੇਣ ਦੇ ਐਲਾਨ ਦੀ ਸ਼ਲਾਘਾ ਕੀਤੀ | ਇਸ ਤੋਂ ਇਲਾਵਾ ਪਾਰਟੀ ਨੇ ਆਰਥਿਕਤਾ ਅਤੇ 'ਗਰੀਬ ਕਲਿਆਣ ਸੰਕਲਪ' 'ਤੇ ਮਤਾ ਵੀ ਪਾਸ ਕੀਤਾ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਤਾ ਪੇਸ਼ ਕੀਤਾ, ਜਦਕਿ ਉਨ੍ਹਾਂ ਦੇ ਕੈਬਨਿਟ ਸਾਥੀ ਪਿਊਸ਼ ਗੋਇਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਤੇ ਦੀ ਪ੍ਰੋੜਤਾ ਕੀਤੀ | ਮਤਾ ਪਾਸ ਕੀਤੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਮੀਡੀਆ ਨੂੰ ਦੱਸਿਆ ਕਿ ਇਸ ਸੰਬੰਧ 'ਚ ਪ੍ਰਧਾਨ ਮੰਤਰੀ ਮੋਦੀ ਦਾ ਕੰਮ ਇਕ ਵਿਸ਼ਵ ਵਿਆਪੀ ਮਾਡਲ ਬਣ ਗਿਆ ਹੈ |
'ਹਰ ਘਰ ਤਿਰੰਗਾ' ਪ੍ਰੋਗਰਾਮ ਦਾ ਐਲਾਨ
2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਭਾਜਪਾ ਨੇ ਕਈ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚ ਲੋਕਾਂ ਨੂੰ ਜੋੜਨ ਅਤੇ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਤੱਕ ਪਹੁੰਚ ਬਣਾਉਣ ਲਈ 'ਹਰ ਘਰ ਤਿਰੰਗਾ' ਪ੍ਰੋਗਰਾਮ ਵੀ ਸ਼ਾਮਿਲ ਹੈ | ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਦੇ ਅਹੁਦੇਦਾਰਾਂ ਦੀ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ | ਪਾਰਟੀ ਦੀ ਉਪ ਪ੍ਰਧਾਨ ਵਸੁੰਧਰਾ ਰਾਜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਨੇ ਹਰ ਪੋਲਿੰਗ ਬੂਥ 'ਤੇ 200 ਸਰਗਰਮ ਵਰਕਰ ਰੱਖਣ, ਬੂਥ ਪੱਧਰ ਦੇ ਵਰਕਰਾਂ ਦੇ ਵਟਸਐਪ ਗਰੁੱਪ ਬਣਾਉਣ ਅਤੇ 'ਪੰਨਾ ਪ੍ਰਧਾਨਾਂ' ਨੂੰ ਹੋਰ ਸੰਗਠਿਤ ਬਣਾਉਣ ਦਾ ਫ਼ੈਸਲਾ ਕੀਤਾ ਹੈ | ਪਾਰਟੀ ਦੀਆਂ ਜਥੇਬੰਦਕ ਤੇ ਤਾਲਮੇਲ ਸਰਗਰਮੀਆਂ ਦੀ ਹਫ਼ਤਾਵਰੀ ਆਧਾਰ 'ਤੇ ਬੂਥ ਪੱਧਰ 'ਤੇ ਸਮੀਖਿਆ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਾਰਟੀ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ 30 ਕਰੋੜ ਲਾਭਪਾਤਰੀਆਂ ਤੱਕ ਪਹੁੰਚ ਕਰੇਗੀ |
ਸ਼ੋਕ ਮਤੇ 'ਚ ਸਿੱਧੂ ਮੂਸੇਵਾਲਾ ਤੇ ਕਨ੍ਹੱਈਆ ਲਾਲ ਦਾ ਜ਼ਿਕਰ
ਨਵੀਂ ਦਿੱਲੀ-ਸੂਤਰਾਂ ਨੇ ਦੱਸਿਆ ਹੈ ਕਿ ਹੈਦਰਾਬਾਦ ਵਿਖੇ ਚਲ ਰਹੀ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਬੈਠਕ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਕ ਸੰਦੇਸ਼ ਵਿਚ ਜ਼ਿਕਰ ਕੀਤਾ ਗਿਆ | ਇਸ ਤੋਂ ਇਲਾਵਾ ਹਾਲ ਹੀ ਵਿਚ ਮਾਰੇ ਗਏ ਉਦੈਪੁਰ ਦੇ ਦਰਜੀ ਕਨ੍ਹੱਈਆ ਲਾਲ ਵੀ ਇਸ ਵਿਚ ਜ਼ਿਕਰ ਕੀਤਾ ਗਿਆ | ਉਕਤ ਸ਼ਖ਼ਸੀਅਤਾਂ ਤੋਂ ਇਲਾਵਾ ਹੋਰ ਪਤਵੰਤਿਆਂ, ਭਾਜਪਾ ਨੇਤਾਵਾਂ ਅਤੇ ਮਨੀਪੁਰ ਵਿਚ ਢਿੱਗਾਂ ਡਿਗਣ ਕਾਰਨ ਜਾਨ ਗਵਾਉਣ ਵਾਲੇ ਫੌਜ ਦਾ ਜਵਾਨਾਂ ਨੂੰ ਵੀ ਯਾਦ ਕੀਤਾ ਗਿਆ |
• ਦਾਦੀ ਗੰਭੀਰ ਜ਼ਖ਼ਮੀ • ਪੁਲਿਸ ਮੂਹਰੇ ਕੀਤਾ ਆਤਮ ਸਮਰਪਣ
ਮਲੋਟ, 2 ਜੁਲਾਈ (ਪਾਟਿਲ, ਅਜਮੇਰ ਸਿੰਘ ਬਰਾੜ)-ਅੱਜ ਪਿੰਡ ਬਾਂਮ 'ਚ ਸਾਂਝੀ ਕੰਧ ਨੂੰ ਲੈ ਕੇ ਹੋਏ ਝਗੜੇ 'ਚ ਪੋਤੇ ਨੇ ਆਪਣੇ ਦਾਦੇ ਤੇ ਤਾਏ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦਕਿ ਗੋਲੀ ਲੱਗਣ ਨਾਲ ਦਾਦੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਆਲਮਵਾਲਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਘਰ ਵਿਚਕਾਰ ਬਣੀ ਕੰਧ ਨੂੰ ਲੈ ਕੇ ਜਗ੍ਹਾ ਦੀ ਵੰਡ ਸੰਬੰਧੀ ਹੋਏ ਪਰਿਵਾਰਕ ਝਗੜੇ ਦੌਰਾਨ ਹਰਦੀਪ ਸਿੰਘ ਨਾਂਅ ਦੇ ਵਿਅਕਤੀ ਨੇ ਆਪਣੇ ਸ਼ਰੀਕੇ 'ਚ ਲੱਗਦੇ ਦਾਦੇ ਜਰਨੈਲ ਸਿੰਘ (80) ਪੁੱਤਰ ਲਾਲ ਸਿੰਘ ਅਤੇ ਤਾਇਆ ਮਿੱਠੂ ਸਿੰਘ (65 ਸਾਲ) ਪੁੱਤਰ ਠਾਣਾ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਦਾਦੀ ਨਸੀਬ ਕੌਰ ਵੀ ਜ਼ਖ਼ਮੀ ਹੋ ਗਈ | ਕੁਝ ਦਿਨ ਪਹਿਲਾਂ ਵੀ ਦੋਵਾਂ ਪਰਿਵਾਰਾਂ 'ਚ ਸਾਂਝੀ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਇਸ ਝਗੜੇ ਨੂੰ ਪੰਚਾਇਤ ਨੇ ਸੁਲਝਾ ਦਿੱਤਾ ਸੀ, ਜਿਸ ਦੀ ਉਸਾਰੀ ਲਈ ਅੱਜ ਨੀਂਹਾਂ ਆਦਿ ਪੁੱਟ ਕੇ ਸਾਂਝੀ ਕੰਧ ਕੀਤੀ ਜਾਣੀ ਸੀ ਪਰ ਹਰਦੀਪ ਸਿੰਘ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਸੀ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਘਟਨਾ ਨੂੰ ਅੰਜਾਮ ਦਿੱਤਾ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪਰਿਵਾਰਕ ਮੈਂਬਰ ਭਗਵਾਨ ਸਿੰਘ ਨੇ ਦੱਸਿਆ ਕਿ ਸਾਡੇ ਸ਼ਰੀਕੇ ਦੇ ਪਰਿਵਾਰ ਨਾਲ-ਨਾਲ ਹੀ ਰਹਿੰਦੇ ਹਨ ਤੇ ਪੰਚਾਇਤ ਨੇ ਦੋਵਾਂ ਪਰਿਵਾਰਾਂ ਦੀ ਸਹੀ ਨਿਸ਼ਾਨਦੇਹੀ ਕਰਵਾ ਕੇ ਵੰਡ ਕਰਵਾ ਦਿੱਤੀ ਸੀ | ਅੱਜ ਜਦੋਂ ਕੰਧ ਕੱਢਣ ਲਈ ਮਿਸਤਰੀ ਨੇ ਕੰਮ ਸ਼ੁਰੂ ਕਰਨਾ ਸੀ, ਉਸ ਦੌਰਾਨ ਕੁਲਵੰਤ ਸਿੰਘ ਦਾ ਲੜਕਾ ਹਰਦੀਪ ਸਿੰਘ ਜ਼ਿਆਦਾ ਜਗ੍ਹਾ ਲੈਣ ਦੀ ਇੱਛਾ ਨਾਲ ਪਿਸਤੌਲ ਲੈ ਕੇ ਆਇਆ ਤੇ ਆਉਂਦਿਆਂ ਸਾਰ ਉਸ ਨੇ ਆਪਣੇ ਦਾਦੇ ਜਰਨੈਲ ਸਿੰਘ, ਤਾਇਆ ਮਿੱਠੂ ਸਿੰਘ ਅਤੇ ਦਾਦੀ ਨਸੀਬ ਕੌਰ ਪਤਨੀ ਜਰਨੈਲ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ | ਜਰਨੈਲ ਸਿੰਘ ਤੇ ਮਿੱਠੂ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਨਸੀਬ ਕੌਰ ਨੂੰ ਆਲਮਵਾਲਾ ਦੇ ਸਰਕਾਰੀ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ | ਮਿ੍ਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ | ਡੀ.ਐੱਸ.ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਦੀਪ ਸਿੰਘ ਵਾਰਦਾਤ ਤੋਂ ਬਾਅਦ ਖ਼ੁਦ ਹੀ ਥਾਣੇ ਆ ਕੇ ਪੁਲਿਸ ਅੱਗੇ ਪੇਸ਼ ਹੋ ਗਿਆ, ਜਿਸ ਤੋਂ ਪੱੁਛਗਿੱਛ ਕੀਤੀ ਜਾ ਰਹੀ ਹੈ |
ਕੋਲਕਾਤਾ, 2 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਦੇ ਮਾਮਲੇ ਸੰਬੰਧੀ ਤਲਬ ਕੀਤੇ ਜਾਣ ਦੇ ਬਾਵਜੂਦ ਲਗਾਤਾਰ ਚਾਰ ਵਾਰ ਕੋਲਕਾਤਾ ਪੁਲਿਸ ਸਾਹਮਣੇ ਪੇਸ਼ ਨਾ ਹੋਣ ਵਾਲੀ ਭਾਜਪਾ ਤੋਂ ਮੁਅੱਤਲ ਕੀਤੀ ਗਈ ਬੁਲਾਰਨ ਨੂਪੁਰ ਸ਼ਰਮਾ ਖ਼ਿਲਾਫ਼ ਕੋਲਕਾਤਾ ਪੁਲਿਸ ਨੇ ਹੁਣ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਮਹਰਟ ਸਟ੍ਰੀਟ ਅਤੇ ਨਾਰਕੇਲਡਾਂਗਾ ਪੁਲਿਸ ਥਾਣਿਆਂ ਵਲੋਂ ਜਾਰੀ ਸੰਮਨਾਂ 'ਤੇ ਨੂਪੁਰ ਪੇਸ਼ ਨਹੀਂ ਹੋਈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਈ ਵਾਰ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਨੂਪੁਰ ਸਾਡੇ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਈ ਇਸ ਲਈ ਉਸ ਖ਼ਿਲਾਫ਼ ਇਕ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਉਕਤ ਦੋਵਾਂ ਪੁਲਿਸ ਥਾਣਿਆਂ 'ਚ ਨੂਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਇਸ ਤੋਂ ਇਲਾਵਾ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਕਾਂਥੀ ਥਾਣੇ 'ਚ ਵੀ ਨੂਪੁਰ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ |
ਨਵੀਂ ਦਿੱਲੀ, 2 ਜੁਲਾਈ (ਉਪਮਾ ਡਾਗਾ ਪਾਰਥ)-ਦਿੱਲੀ ਦੀ ਪਟਿਆਲਾ ਕੋਰਟ ਨੇ ਪੱਤਰਕਾਰ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ | ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਮੰਗ 'ਤੇ ਜ਼ੁਬੈਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ | ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵਲੋਂ ਜ਼ੁਬੈਰ ਖ਼ਿਲਾਫ਼ ਐਫ. ਆਈ. ਆਰ. 'ਚ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਹਨ | ਹੁਣ ਐਫ਼. ਆਈ. ਆਰ. 'ਚ ਧਾਰਾ 120 ਬੀ ਅਤੇ 201 ਅਤੇ ਐਫ਼. ਸੀ. ਆਰ. ਏ. ਦੀ ਧਾਰਾ 35 ਤਹਿਤ ਵੀ ਜਾਂਚ ਕੀਤੀ ਜਾਵੇਗੀ | ਦਿੱਲੀ ਪੁਲਿਸ ਵਲੋਂ ਜ਼ੁਬੈਰ 'ਤੇ ਸਾਜਿਸ਼ਾਂ ਘੜਨ, ਸਬੂਤਾਂ ਨੂੰ ਮਿਟਾਉਣ ਅਤੇ ਵਿਦੇਸ਼ਾਂ ਤੋਂ ਚੰਦਾ ਲੈਣ ਦਾ ਦੋਸ਼ ਲਗਾਇਆ ਗਿਆ ਹੈ | ਸਨਿਚਰਵਾਰ ਨੂੰ ਹੋਈ ਸੁਣਵਾਈ ਦੌਰਾਨ ਜਸਟਿਸ ਸੰਜੀਵ ਨਰੂਲਾ ਦੇ ਬੈਂਚ ਨੇ ਦਿੱਲੀ ਪੁਲਿਸ ਰਿਮਾਂਡ ਦੀ ਵੈਧਤਾ ਨੂੰ ਚੁਣੌਤੀ ਦੇਣ ਲਈ ਪਟੀਸ਼ਨ 'ਤੇ ਪੁਲਿਸ ਤੋਂ ਜਵਾਬ ਮੰਗਿਆ ਹੈ | ਬੈਂਚ ਨੇ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ 2 ਹਫ਼ਤਿਆਂ 'ਚ ਜਵਾਬ ਦਾਖ਼ਲ ਕਰਵਾਉਣ ਨੂੰ ਕਿਹਾ | ਦਿੱਲੀ ਪੁਲਿਸ ਦੇ ਹਲਕਿਆਂ ਮੁਤਾਬਿਕ ਹੁਣ ਤੱਕ ਦੀ ਪੜਤਾਲ ਤੋਂ ਪਤਾ ਲਗਦਾ ਹੈ ਕਿ ਉਸ (ਜ਼ੁਬੈਰ) ਨੂੰ ਪਾਕਿਸਤਾਨ ਅਤੇ ਸੀਰੀਆ ਆਦਿ ਦੇਸ਼ਾਂ ਤੋਂ ਪੈਸੇ ਮਿਲੇ ਹਨ | ਦਿੱਲੀ ਪੁਲਿਸ ਨੇ ਪੈਸੇ ਦੇ ਲੈਣ-ਦੇਣ ਦੀ ਕੀਤੀ ਸਮੀਖਿਆ ਦੇ ਆਧਾਰ 'ਤੇ ਦਾਅਵਾ ਕੀਤਾ ਕਿ ਬੈਂਕਾਕ, ਆਸਟ੍ਰੇਲੀਆ, ਨਿਊਯਾਰਕ, ਅਬੂ ਧਾਬੀ, ਸਕਾਟਹੋਮ ਸਮੇਤ ਕਈ ਬਾਹਰਲੇ ਮੁਲਕਾਂ ਤੋਂ ਰਕਮ ਹਾਸਲ ਕੀਤੀ ਹਈ ਹੈ | ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਦਾਅਵਾ ਵੀ ਕੀਤਾ ਕਿ ਜਿਨ੍ਹਾਂ ਟਵਿੱਟਰ ਹੈਂਡਲਾਂ ਨੇ ਮੁਹੰਮਦ ਜ਼ੁਬੈਰ ਦਾ ਸਮਰਥਨ ਕੀਤਾ ਹੈ, ਉਹ ਵੀ ਜ਼ਿਆਦਾਤਰ ਪੂਰਬੀ ਦੇਸ਼ਾਂ ਨਾਲ ਸੰਬੰਧਿਤ ਸਨ | ਹਲਕਿਆਂ ਮੁਤਾਬਿਕ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਈ. ਡੀ. ਵਲੋਂ ਕੀਤੀ ਜਾ ਸਕਦੀ ਹੈ |
ਨਵੀਂ ਦਿੱਲੀ, 2 ਜੁਲਾਈ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ (ਐਫ. ਸੀ. ਆਰ. ਏ.) ਨਾਲ ਸੰਬੰਧਿਤ ਕੁਝ ਨਿਯਮਾਂ 'ਚ ਸੋਧ ਕੀਤੀ ਹੈ, ਜਿਸ ਤਹਿਤ ਭਾਰਤੀਆਂ ਨੂੰ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਵਿਦੇਸ਼ 'ਚ ਰਹਿਣ ਵਾਲੇ ਰਿਸ਼ਤੇਦਾਰਾਂ ਤੋਂ ਇਕ ਸਾਲ 'ਚ 10 ਲੱਖ ਰੁਪਏ ਤੱਕ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ | ਪਹਿਲਾਂ ਇਹ ਸੀਮਾ 1 ਲੱਖ ਰੁਪਏ ਸੀ | ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਹੈ ਕਿ ਜੇਕਰ ਰਕਮ ਵੱਧ ਜਾਂਦੀ ਹੈ ਤਾਂ ਸਰਕਾਰ ਨੂੰ ਸੂਚਿਤ ਕਰਨ ਲਈ ਹੁਣ 30 ਦਿਨਾਂ ਦੀ ਬਜਾਏ 90 ਦਿਨ ਹੋਣਗੇ | ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਸੋਧ ਨਿਯਮਾਂ 2022, ਨੂੰ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਰਾਤ ਨੂੰ ਇਕ ਨੋਟੀਫਿਕੇਸ਼ਨ ਰਾਹੀਂ ਨੋਟੀਫਾਈ ਕੀਤਾ | ਇਸੇ ਤਰ੍ਹਾਂ ਫੰਡ ਪ੍ਰਾਪਤ ਕਰਨ ਲਈ ਐਫ.ਸੀ.ਆਰ.ਏ. ਦੇ ਤਹਿਤ ਰਜਿਸਟ੍ਰੇਸ਼ਨ ਜਾਂ ਪੂਰਵ ਇਜਾਜ਼ਤ ਪ੍ਰਾਪਤ ਕਰਨ ਦੀ ਅਰਜ਼ੀ ਨਾਲ ਸੰਬੰਧਿਤ ਨਿਯਮਾਂ 'ਚ ਵੀ ਤਬਦੀਲੀਆਂ ਕੀਤੀਆਂ ਗਈਆਂ | ਸੋਧੇ ਨਿਯਮਾਂ ਮੁਤਾਬਿਕ ਵਿਅਕਤੀਆਂ, ਸੰਗਠਨਾਂ ਜਾਂ ਗ਼ੈਰ ਸਰਕਾਰੀ ਸੰਗਠਨਾਂ ਨੂੰ ਅਜਿਹੇ ਫੰਡਾਂ ਦੀ ਵਰਤੋਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਬੈਂਕ ਖਾਤਿਆਂ ਬਾਰੇ ਗ੍ਰਹਿ ਮੰਤਰਾਲੇ ਨੂੰ ਸੂਚਿਤ ਕਰਨ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ | ਕੇਂਦਰ ਸਰਕਾਰ ਨੇ ਨਿਯਮ 13 'ਚ 'ਬੀ' ਉਪਬੰਧ ਨੂੰ ਵੀ ਹਟਾ ਦਿੱਤਾ, ਜੋ ਦਾਨੀਆਂ ਦੇ ਵੇਰਵੇ, ਪ੍ਰਾਪਤ ਹੋਈ ਰਕਮ ਤੇ ਪ੍ਰਾਪਤੀ ਦੀ ਮਿਤੀ ਆਦਿ ਸਮੇਤ ਵਿਦੇਸ਼ੀ ਫੰਡ ਘੋਸ਼ਿਤ ਕਰਨ ਨਾਲ ਸੰਬੰਧਿਤ ਸੀ | ਸੋਧੇ ਗਏ ਨਿਯਮਾਂ ਦੇ ਵੇਰਵੇ ਵੈਬਸਾਈਟ 'ਤੇ ਉਪਲਬਧ ਹਨ |
2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਲੈ ਸਕਦੀ ਹੈ ਫ਼ੈਸਲਾ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 2 ਜੁਲਾਈ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਭਾਜਪਾ 'ਚ ਰਲੇਵੇਂ ਦੀਆਂ ਚਰਚਾਵਾਂ ਦਰਮਿਆਨ ...
ਨਵੀਂ ਦਿੱਲੀ, 2 ਜੁਲਾਈ (ਉਪਮਾ ਡਾਗਾ ਪਾਰਥ)-ਕਿਸਾਨ ਅੰਦੋਲਨ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਾਟ 'ਤੇ ਕੇਂਦਰ ਸਰਕਾਰ ਨੇ ਭਾਰਤ 'ਚ ਪਾਬੰਦੀ ਲਗਾ ਦਿੱਤੀ ਹੈ | ਇਹ ਜਾਣਕਾਰੀ ਖ਼ੁਦ ਰਵੀ ਸਿੰਘ ...
ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਪੁਲਿਸ ਵਲੋਂ ਜਬਰ ਜਨਾਹ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 6 ...
5 ਜੁਲਾਈ ਤੋਂ ਛੁੱਟੀ 'ਤੇ ਜਾ ਰਹੇ ਹਨ ਭਾਵਰਾ
ਚੰਡੀਗੜ੍ਹ, 2 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਪੁਲਿਸ ਮੁਖੀ ਵੀ.ਕੇ ਭਾਵਰਾ ਵਲੋਂ 2 ਮਹੀਨਿਆਂ ਲਈ ਛੁੱਟੀ 'ਤੇ ਜਾਣ ਲਈ ਦਿੱਤੀ ਅਰਜ਼ੀ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰ ਕਰ ਲਿਆ ਹੈ | ਡੀ.ਜੀ.ਪੀ ...
ਨਵੀਂ ਦਿੱਲੀ, 2 ਜੁਲਾਈ (ਏਜੰਸੀ)-ਇਸ ਵਾਰ ਦੱਖਣ-ਪੱਛਮੀ ਮੌਨਸੂਨ ਨੇ ਆਮ ਨਾਲੋਂ 6 ਦਿਨ ਪਹਿਲਾਂ ਹੀ ਪੂਰੇ ਦੇਸ਼ 'ਚ ਦਸਤਕ ਦੇ ਦਿੱਤੀ ਹੈ, ਜਿਸ ਨਾਲ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਹੈ | ਮੌਸਮ ਵਿਭਾਗ ਅਨੁਸਾਰ ਉੱਤਰੀ ਅਰਬ ਸਾਗਰ ਦੇ ਹਿੱਸਿਆਂ, ਗੁਜਰਾਤ ਤੇ ...
ਸ੍ਰੀਨਗਰ, 2 ਜੁਲਾਈ (ਏਜੰਸੀ)- ਕਸ਼ਮੀਰ ਦੀ ਫੋਟੋ ਪੱਤਰਕਾਰ ਤੇ ਪੁਲਿਟਜ਼ਰ ਪੁਰਸਕਾਰ ਜੇਤੂ ਸਨਾ ਇਰਸ਼ਾਦ ਮੱਟੂ ਨੂੰ ਇਮੀਗਰੇਸ਼ਨ ਅਥਾਰਟੀ ਨੇ ਅੱਜ ਦਿੱਲੀ ਤੋਂ ਪੈਰਿਸ ਜਾਣ ਤੋਂ ਰੋਕ ਦਿੱਤਾ ਜਦੋਂ ਕਿ ਉਸ ਕੋਲ ਫਰਾਂਸ ਦਾ ਵਾਜਬ ਵੀਜ਼ਾ ਵੀ ਸੀ | ਇਮੀਗਰੇਸ਼ਨ ਅਥਾਰਟੀ ...
ਨਾਗਪੁਰ, 2 ਜੁਲਾਈ (ਏਜੰਸੀ)- ਪੂਰਬੀ ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ 'ਚ ਦਵਾਈ ਵਿਕਰੇਤਾ ਦੀ ਹੱਤਿਆ ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਹਮਾਇਤ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਜੁੜੀ ਹੋਈ ਸੀ, ਚਾਹੇ ਮਾਮਲਾ ਕੌਮੀ ਜਾਂਚ ਏਜੰਸੀ ਨੂੰ ਸੌਂਪਿਆ ਗਿਆ ਸੀ | ...
• ਹੱਤਿਆਕਾਂਡ ਦਾ ਦੋਸ਼ੀ ਭਾਜਪਾ ਦਾ ਕਾਰਕੁੰਨ-ਕਾਂਗਰਸ • ਭਾਜਪਾ ਨੇ ਇਲਜ਼ਾਮਾਂ ਨੂੰ ਨਕਾਰਿਆ
ਨਵੀਂ ਦਿੱਲੀ, 2 ਜੁਲਾਈ (ਉਪਮਾ ਡਾਗਾ ਪਾਰਥ)-ਉਦੈਪੁਰ 'ਚ ਦਰਜੀ ਦੀ ਹੱਤਿਆ ਨੂੰ ਲੈ ਕੇ ਭਖੀ ਸਿਆਸਤ 'ਚ ਸੱਤਾ ਧਿਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹਨ | ਕਾਂਗਰਸ ਨੇ ...
ਜੈਪੁਰ, 2 ਜੁਲਾਈ (ਏਜੰਸੀ)-ਐਨ.ਆਈ.ਏ. ਅਦਾਲਤ ਨੇ ਉਦੇਪੁਰ ਦੇ ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਮਾਮਲੇ 'ਚ ਗਿ੍ਫਤਾਰ 4 ਦੋਸ਼ੀਆਂ ਨੂੰ 10 ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਰਿਆਜ਼ ਅਖਤਾਰੀ ਤੇ ਗੌਂਸ ਮੁਹੰਮਦ ਨੂੰ ਮੰਗਲਵਾਰ ਗਿ੍ਫਤਾਰ ਕੀਤਾ ਗਿਆ ਸੀ, ਇਨ੍ਹਾਂ ...
ਗੁਹਾਟੀ (ਇੰਫ਼ਾਲ), 2 ਜੁਲਾਈ (ਏਜੰਸੀ)- ਅਧਿਕਾਰੀਆਂ ਨੇ ਕਿਹਾ ਕਿ ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਸਨਿਚਰਵਾਰ ਨੂੰ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਰੇਲਵੇ ਨਿਰਮਾਣ ਵਾਲੀ ਜਗ੍ਹਾ ਮਲਬੇ ਹੇਠਾਂ ਦੱਬੀਆਂ ਹੋਈਆਂ 8 ਹੋਰ ਲਾਸ਼ਾਂ ਮਿਲੀਆਂ, ਜਿਸ ਨਾਲ ਮੌਤਾਂ ਦੀ ਗਿਣਤੀ 29 ...
ਹੈਦਰਾਬਾਦ, 2 ਜੁਲਾਈ (ਪੀ. ਟੀ. ਆਈ.)-ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਕਿਹਾ ਕਿ ਇਹ ਚੋਣਾਂ ਅਸਾਧਾਰਨ ਹਾਲਾਤ 'ਚ ਕਰਵਾਈਆਂ ਜਾ ਰਹੀਆਂ ਹਨ ਅਤੇ ਚੋਣਾਂ ਤੋਂ ਬਾਅਦ ਵੀ ਲੜਾਈ ਜਾਰੀ ਰਹੇਗੀ | ਟੀ.ਆਰ.ਐਸ. ਪਾਰਟੀ ਵਲੋਂ ਉਨ੍ਹਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX