ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
. . .  22 minutes ago
ਮਹਾਰਾਸ਼ਟਰ : ਮੁੱਖ ਮੰਤਰੀ ਸ਼ਿੰਦੇ ਨੇ ਅਹੁਦਾ ਸੰਭਾਲਿਆ
. . .  30 minutes ago
ਮੁੰਬਈ, 7 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ 'ਚ ਰਸਮੀ ਤੌਰ 'ਤੇ ਮੁੱਖ ਮੰਤਰੀ ਦਫ਼ਤਰ ਦਾ ਚਾਰਜ ਸੰਭਾਲ ਲਿਆ ਹੈ |
ਭਾਰਤ ਨਾ ਸਿਰਫ ਕੋਵਿਡ ਮਹਾਂਮਾਰੀ ਤੋਂ ਤੇਜ਼ੀ ਨਾਲ ਉਭਰਿਆ, ਸਗੋਂ ਇਹ ਦੁਨੀਆ ਦੀ ਸਭ ਵੱਡੀ ਅਰਥਵਿਵਸਥਾ ’ਚੋਂ ਇਕ ਬਣ ਗਿਆ-ਪ੍ਰਧਾਨ ਮੰਤਰੀ ਮੋਦੀ
. . .  50 minutes ago
ਜੁਗ-ਜੁਗ ਜੀਵੇ ਲਾਲ ਮੇਰਾ , ਮਾਂ ਨੇ ਦਿੱਤੀਆਂ ਦੁਆਵਾਂ
. . .  59 minutes ago
ਪਾਵਰਕਾਮ ਦਾ ਅਧਿਕਾਰੀ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ ,5 ਜੁਲਾਈ (ਪਰਮਿੰਦਰ ਸਿੰਘ ਆਹੂਜਾ )- ਵਿਜੀਲੈਂਸ ਬਿਊਰੋ ਵਲੋਂ ਪਾਵਰਕਾਮ ਦੇ ਇਕ ਅਧਿਕਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਕੇਜਰੀਵਾਲ ਨੇ ਨਵ-ਵਿਆਹੀ ਜੋੜੀ ਨੂੰ ਭੇਟ ਕੀਤਾ ਕੀਮਤੀ ਤੋਹਫ਼ਾ
. . .  about 1 hour ago
ਚੰਡੀਗੜ੍ਹ, 7 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਵਿਆਹ ਮੌਕੇ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਰਿਹਾਇਸ਼ ...
ਅਮਨ ਅਰੋੜਾ ਨੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ
. . .  about 1 hour ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ...
ਰਾਘਵ ਚੱਢਾ ਨੇ ਸੀ.ਐੱਮ.ਮਾਨ ਦੇ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕੀਤੀ ਕਾਮਨਾ
. . .  about 2 hours ago
ਚੰਡੀਗੜ੍ਹ, 7 ਜੁਲਾਈ-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਆਪਣੀ ਮਾਤਾ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਪਹੁੰਚੇ ਹੋਏ ਸਨ, ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਸਮੇਂ ਦੀ ਫੋਟੋ ਟਵਿੱਟਰ 'ਤੇ ਸਾਂਝੀ ਕੀਤੀ ਹੈ...
ਬੇਅਦਬੀ ਦੇ ਮਾਮਲੇ 'ਚ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
. . .  about 1 hour ago
ਮੋਗਾ, 7 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿਖੇ ਸਾਲ 2015 'ਚ ਸਵੇਰ ਵੇਲੇ ਪਿੰਡ ਦੀਆਂ ਗਲੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਅੰਗ ਖਿਲਰੇ ਹੋਏ ਮਿਲੇ ਸਨ ਅਤੇ ਇਸ ਬੇਅਦਬੀ ਦੇ ਮਾਮਲੇ 'ਚ ਐੱਸ.ਆਈ.ਟੀ. ਵਲੋਂ ਕੀਤੀ ਜਾਂਚ 'ਚ ਪੰਜ...
ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
. . .  about 2 hours ago
ਖੇਮਕਰਨ, 7ਜੁਲਾਈ (ਬਿੱਲਾ, ਭੱਟੀ)-ਬੀਤੇ ਦਿਨੀਂ ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਹੋਣ ਦੀ ਘਟਨਾ ਨੂੰ ਪੁਲਿਸ ਨੇ 48 ਘੰਟਿਆਂ 'ਚ ਹੱਲ ਕਰਨ ਦਾ ਦਾਅਵਾ ਕੀਤਾ ਸੀ। ਸੰਬੰਧਿਤ ਥਾਣਾ ਵਲਟੋਹਾ ਪੁਲਿਸ ਨੇ ਇਸ ਸੰਬੰਧ 'ਚ ਕੁੱਲ ਚਾਰ ਦੋਸ਼ੀਆਂ ਵਿਰੁੱਧ ਕੇਸ ਦਰਜ...
ਸੀ.ਐੱਮ. ਭਗਵੰਤ ਮਾਨ ਦੀ ਮਾਤਾ ਨੇ ਦਿੱਤਾ ਜੋੜੀ ਨੂੰ ਆਸ਼ੀਰਵਾਦ
. . .  about 2 hours ago
ਚੰਡੀਗੜ੍ਹ, 7 ਜੁਲਾਈ-ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵਲੋਂ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਸੰਨ 2015 'ਚ ਮਾਨ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ...
ਅਗਵਾ ਹੋਇਆ ਸਕੂਲੀ ਬੱਚਾ ਬਰਾਮਦ
. . .  about 3 hours ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਖਡੌਲੀ ਵਾਸੀ ਸਕੂਲ ਦਾ ਬੱਚਾ ਅਗਵਾ ਕਰ ਲਿਆ ਗਿਆ ਸੀ। ਇਸ ਸੰਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਖ ਨੇ ਦੱਸਿਆ ਕਿ ਬੱਚਾ ਬਰਾਮਦ ਕਰ ਲਿਆ ਗਿਆ ਹੈ। ਭਾਵੇਂ ਇਸ ਸੰਬੰਧ 'ਚ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ।
ਸੀ.ਐਮ. ਭਗਵੰਤ ਮਾਨ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ
. . .  about 3 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਮੇਂ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਗ੍ਰੰਥੀ ਸਿੰਘਾਂ ਵਲੋਂ ਆਨੰਦ ਕਾਰਜ ਦੀ ਰਸਮ ਸੰਪੂਰਨ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ...
ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਦੇਣਗੇ ਅਸਤੀਫ਼ਾ
. . .  about 2 hours ago
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਨਸਨ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਸੂਤਰਾਂ ਅਨੁਸਾਰ ਨਵੀਂ ਬਣੀ ਸਿੱਖਿਆ ਮੰਤਰੀ ਮਿਸ਼ੇਲ ਡੋਨੇਲਨ ਵਲੋਂ 36 ਘੰਟਿਆਂ ਬਾਅਦ ਹੀ ਅਸਤੀਫ਼ਾ...
ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
. . .  about 3 hours ago
ਚੰਡੀਗੜ੍ਹ, 7 ਜੁਲਾਈ-ਵਿਆਹ ਤੋਂ ਬਾਅਦ ਖਾਣੇ ਦੇ ਟੇਬਲ ਤੇ ਇਕੱਠੀ ਨਜ਼ਰ ਆਈ ਨਵੀਂ ਵਿਆਹੀ ਜੋੜੀ
ਪਾਕਿਸਤਾਨ 'ਚ ਕਬੱਡੀ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ
. . .  about 4 hours ago
ਅਟਾਰੀ, 7 ਜੁਲਾਈ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ 'ਚ ਲਾਹੌਰ ਸਥਿਤ ਪਿੰਡ ਪੰਜੂ ਵਿਖੇ ਕਬੱਡੀ ਟੀਮ ਦੇ ਕਪਤਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਪਤਾਨ ਵਿਕਾਸ ਗੁੱਜਰ ਦੇ ਸਿਰ 'ਚ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਹੋਈਆਂ ਪੂਰੀਆਂ
. . .  about 4 hours ago
ਚੰਡੀਗੜ੍ਹ, 7 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਦੀਆਂ ਰਸਮਾਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਪੂਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੇ ਦੂਸਰੀ ਪਤਨੀ ਬਣ ਗਏ...
ਲੁਟੇਰਿਆਂ ਵਲੋਂ ਪਿੰਡ ਠਠਾ ਦੇ ਨੇੜੇ ਪੈਟਰੋਲ ਪੰਪ 'ਤੇ ਮਾਰਿਆ ਡਾਕਾ, ਲੁੱਟੀ ਨਕਦੀ
. . .  about 4 hours ago
ਫ਼ਤਿਹਗੜ੍ਹ ਚੂੜੀਆ, 7 ਜੁਲਾਈ (ਧਰਮਿੰਦਰ ਸਿੰਘ ਬਾਠ)-ਫ਼ਤਿਹਗੜ੍ਹ ਚੂੜੀਆ ਦੇ ਨਜ਼ਦੀਕੀ ਪਿੰਡ ਠੱਠਾ ਵਿਖੇ ਇਕ ਪੈਟਰੋਲ ਪੰਪ ਤੋਂ ਲੁਟੇਰਿਆਂ ਦੇ ਇਕ ਗਰੁੱਪ ਵਲੋਂ ਬੀਤੀ ਅੱਧੀ ਰਾਤ ਨੂੰ ਡਾਕਾ ਮਾਰ ਕੇ ਦੋ ਮੁਲਜ਼ਮਾਂ ਨੂੰ ਜ਼ਖ਼ਮੀ ਕਰਕੇ ਨਕਦੀ ਲੁੱਟ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ 'ਚ ਵਿਆਹ ਸਮਾਰੋਹ ਸ਼ੁਰੂ ਹੁੰਦਿਆਂ ਹੀ ਸੰਗਰੂਰ 'ਚ ਲੱਡੂ ਵੰਡਣੇ ਸ਼ੁਰੂ
. . .  about 4 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ)-ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਸਮਾਰੋਹ ਸ਼ੁਰੂ ਹੁੰਦਿਆਂ ਹੀ ਸੰਗਰੂਰ 'ਚ ਖ਼ੁਸ਼ੀਆਂ ਮਨਾਉਣ ਲਈ ਪਾਰਟੀ ਦੇ ਵਲੰਟੀਅਰਾਂ ਵਲੋਂ ਲੱਡੂ ਵੰਡਣੇ ਸ਼ੁਰੂ ਹੋ ਗਏ ਹਨ ਅਤੇ ਢੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਆਨੰਦ ਕਾਰਜ ਦੀ ਰਸਮ ਹੋਈ ਸ਼ੁਰੂ, ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
. . .  about 4 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੇ ਆਨੰਦ ਕਾਰਜ ਦੀ ਰਸਮ ਹੋਈ ਸ਼ੁਰੂ, ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਾਲੀਆਂ ਨੇ ਲਗਾਇਆ ਨਾਕਾ
. . .  about 5 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਾਲੀਆਂ ਨੇ ਲਗਾਇਆ ਨਾਕਾ
ਆਨੰਦ ਕਾਰਜ ਲਈ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਆਈ ਸਾਹਮਣੇ
. . .  about 5 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ: ਗੁਰਪ੍ਰੀਤ ਕੌਰ ਲਾਵਾਂ ਲੈਣ ਜਾ ਰਹੇ ਹਨ। ਆਨੰਦ ਕਾਰਜ ਲਈ ਜਾਂਦੇ ਸਮੇਂ ਦੀ ਉਨ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
ਲਾੜਾ ਬਣੇ ਸੀ.ਐੱਮ. ਭਗਵੰਤ ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  about 5 hours ago
ਚੰਡੀਗੜ੍ਹ, 7 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਲਾਵਾਂ ਤੋਂ ਪਹਿਲਾਂ ਲਾੜੇ ਦੇ ਰੂਪ 'ਚ ਸਜੇ ਭਗਵੰਤ ਮਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਉਹ ਪੱਗ 'ਤੇ ਕਲਗੀ ਸਜਾਏ ਹੋਏ ਨਜ਼ਰ ਆ ਰਹੇ ਹਨ।
ਸੰਗਰੂਰ 'ਚ ਵੀ ਭਗਵੰਤ ਮਾਨ ਦੇ ਵਿਆਹ ਦਾ ਚਾਅ, ਵਲੰਟੀਅਰਾਂ ਵਲੋਂ ਤਿਆਰੀਆਂ ਸ਼ੁਰੂ
. . .  about 5 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ)-ਸੰਗਰੂਰ 'ਚ ਵੀ ਭਗਵੰਤ ਮਾਨ ਦੇ ਵਿਆਹ ਤੇ ਖ਼ੁਸ਼ੀਆਂ ਮਨਾਉਣ ਲਈ ਪਾਰਟੀ ਦੇ ਵਲੰਟੀਅਰਾਂ ਵਲੋਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ।
ਡੇਰਾਬੱਸੀ 'ਚ ਹਾਈ ਵੋਲਟੇਜ਼ ਬਿਜਲੀ ਦੀ ਤਾਰ ਮੱਝਾਂ ਤੇ ਡਿੱਗੀ, ਇਕ ਮੱਝ ਦੀ ਮੌਤ
. . .  about 5 hours ago
ਡੇਰਾਬੱਸੀ, 7 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੀ ਅਮਰਦੀਪ ਕਲੋਨੀ ਵਿਖੇ ਸਵੇਰ ਵੇਲੇ ਹਾਈ ਵੋਲਟੇਜ ਬਿਜਲੀ ਦੀ ਤਾਰ ਡਿੱਗਣ ਨਾਲ ਇਕ ਮੱਝ ਦੀ ਮੌਤ ਹੋ ਗਈ, ਜਦੋਂਕਿ ਦੋ ਮੱਝਾਂ ਨੂੰ ਵੀ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ, ਜਿਨ੍ਹਾਂ ਦੀ ਹਾਲਤ ਫ਼ਿਲਹਾਲ ਖ਼ਤਰੇ ਤੋਂ ਬਾਹਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਹਾੜ ਸੰਮਤ 554
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਪਹਿਲਾ ਸਫ਼ਾ

ਮੰਤਰੀ ਮੰਡਲ ਵਲੋਂ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਫ਼ੈਸਲੇ ਨੂੰ ਪ੍ਰਵਾਨਗੀ

ਚੰਡੀਗੜ੍ਹ, 6 ਜੁਲਾਈ (ਹਰਕਵਲਜੀਤ ਸਿੰਘ)- ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਉਨ੍ਹਾਂ ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਿੱਲ ਮੁਆਫ਼ ਕਰਨ ਦਾ ਫ਼ੈਸਲਾ ਕੀਤਾ, ਜਿਨ੍ਹਾਂ ਨੇ 30 ਜੂਨ 2022 ਤੱਕ ਆਪਣੇ ਬਿਜਲੀ ਬਕਾਇਆ ਦੇ ਭੁਗਤਾਨ ਨਹੀਂ ਕੀਤੇ ਸਨ | ਇਸ ਰਾਹਤ ਦਾ ਫ਼ਾਇਦਾ ਬਿੱਲ ਜਮ੍ਹਾਂ ਕਰਵਾਉਣ ਵਾਲੇ ਖਪਤਕਾਰਾਂ ਲਈ ਨਹੀਂ ਹੋਵੇਗਾ | ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ 28 ਲੱਖ 10 ਹਜ਼ਾਰ ਘਰੇਲੂ ਖਪਤਕਾਰਾਂ ਦੇ ਇਸ ਫ਼ੈਸਲੇ ਨਾਲ 1298 ਕਰੋੜ ਦੇ ਬਿੱਲ ਮੁਆਫ਼ ਹੋ ਜਾਣਗੇ, ਪਰ ਮੰਤਰੀ ਮੰਡਲ ਦੇ ਫ਼ੈਸਲੇ 'ਚ ਬਿੱਲ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੇ ਬਿੱਲ ਮੁਆਫ਼ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੀ ਇਹ ਖਪਤਕਾਰ 31 ਦਸੰਬਰ 2021 ਦੇ ਬਿੱਲ ਜਮ੍ਹਾਂ ਕਰਵਾਉਣਗੇ | ਇਸੇ ਤਰ੍ਹਾਂ ਹੀ ਮੰਤਰੀ ਮੰਡਲ ਨੇ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਸ ਅਧੀਨ ਬਿਜਲੀ ਦੇ ਘਰੇਲੂ ਖਪਤਕਾਰ ਜੋ ਅਨੁਸੂਚਿਤ ਜਾਤੀ, ਪਛੜੀਆਂ ਸ਼ੇ੍ਰਣੀਆਂ, ਗ਼ਰੀਬੀ ਰੇਖਾ ਤੋਂ ਹੇਠਲੇ ਗੈਰ ਐਸ.ਸੀ, ਬੀ.ਸੀ ਤੇ ਸੁਤੰਤਰਤਾ ਸੰਗਰਾਮੀ ਤੇ ਉਨ੍ਹਾਂ ਦੇ ਪੋਤੇ-ਪੋਤੀਆਂ ਤੱਕ ਜਿਹੜੇ ਖਪਤਕਾਰਾਂ ਨੂੰ ਇਸ ਵੇਲੇ ਦੋ ਮਹੀਨੇ ਦੇ ਬਿਜਲੀ ਬਿੱਲ ਵਿਚ 400 ਯੂਨਿਟ ਮੁਆਫ਼ ਹੁੰਦੇ ਸਨ, ਉਨ੍ਹਾਂ ਨੂੰ ਹੁਣ 600 ਯੂਨਿਟ ਮੁਆਫ਼ ਹੋਣਗੇ ਅਤੇ ਉਸ ਤੋਂ ਵੱਧ ਖ਼ਰਚ ਹੋਣ ਵਾਲੀ ਬਿਜਲੀ 'ਤੇ ਤੈਅ ਦਰਾਂ, ਮੀਟਰ ਕਿਰਾਇਆ ਅਤੇ ਲਾਗੂ ਟੈਕਸਾਂ ਨਾਲ ਬਿੱਲ ਦਾ ਭੁਗਤਾਨ ਕਰਨਾ ਪਵੇਗਾ | ਪਰ ਇਸ ਰਾਹਤ ਦਾ ਫ਼ਾਇਦਾ ਜਨਰਲ ਕੈਟਾਗਰੀ ਦੇ ਉਨ੍ਹਾਂ ਖਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਜਿਨ੍ਹਾਂ ਦਾ ਦੋ ਮਹੀਨਿਆਂ ਦਾ ਬਿੱਲ 600 ਯੂਨਿਟ ਤੋਂ ਵੱਧ ਹੋਵੇਗਾ ਅਤੇ ਉਨ੍ਹਾਂ ਨੂੰ ਪੂਰਾ ਬਿੱਲ ਪਹਿਲਾਂ ਵਾਂਗ ਹੀ ਅਦਾ ਕਰਨਾ ਪਵੇਗਾ | ਲੇਕਿਨ ਜਨਰਲ ਕੈਟਾਗਰੀ ਦੇ ਜਿਨ੍ਹਾਂ ਖਪਤਕਾਰਾਂ ਦਾ ਦੋ ਮਹੀਨੇ ਦਾ ਬਿੱਲ 600 ਯੂਨਿਟ ਤੋਂ ਘੱਟ ਹੋਵੇਗਾ ਉਨ੍ਹਾਂ ਨੂੰ ਜ਼ੀਰੋ ਬਿੱਲ ਮਿਲੇਗਾ ਅਤੇ ਕੋਈ ਅਦਾਇਗੀ ਨਹੀਂ ਕਰਨੀ ਪਵੇਗੀ | ਮੰਤਰੀ ਮੰਡਲ ਦੀ ਅੱਜ ਦੀ ਮੀਟਿੰਗ ਵਿਚ ਬੀਤੇ ਕੱਲ੍ਹ ਸਹੁੰ ਚੁੱਕਣ ਵਾਲੇ ਨਵੇਂ ਪੰਜ ਮੰਤਰੀ ਵੀ ਸ਼ਾਮਿਲ ਹੋਏ ਅਤੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਬਾਕੀ ਸਾਥੀ ਮੰਤਰੀਆਂ ਨੇ ਨਵੇਂ ਮੰਤਰੀਆਂ ਨੂੰ ਜੀ ਆਇਆਂ ਕਿਹਾ |

ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝਣਗੇ

• ਵਿਆਹ ਸਮਾਗਮ ਪਰਿਵਾਰ ਤੱਕ ਸੀਮਤ, 100 ਮਹਿਮਾਨਾਂ ਲਈ ਖਾਣੇ ਦਾ ਪ੍ਰਬੰਧ • ਕੇਜਰੀਵਾਲ ਤੇ ਸਿਸੋਦੀਆ ਪਰਿਵਾਰ ਸਮੇਤ ਸ਼ਾਮਿਲ ਹੋਣਗੇ
ਚੰਡੀਗੜ੍ਹ, 6 ਜੁਲਾਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀਰਵਾਰ ਨੂੰ ਦੂਜੀ ਵਾਰ ਵਿਆਹ ਦੇ ਬੰਧਨ ਵਿਚ ਬੱਝਣਗੇ | ਇਸ ਮੰਤਵ ਲਈ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ, ਲੇਕਿਨ ਪਾਰਟੀ ਸੂਤਰਾਂ ਅਨੁਸਾਰ ਇਹ ਸਮਾਗਮ ਕਾਫ਼ੀ ਛੋਟਾ ਤੇ ਪਰਿਵਾਰਕ ਹੋਵੇਗਾ | ਭਗਵੰਤ ਮਾਨ ਜਿਨ੍ਹਾਂ ਵਲੋਂ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੂੰ 2015 ਵਿਚ ਤਲਾਕ ਦੇ ਦਿੱਤਾ ਗਿਆ ਸੀ, ਉਹ ਆਪਣੇ ਦੋ ਬੱਚਿਆਂ ਬੇਟੇ ਤੇ ਬੇਟੀ ਨਾਲ ਅਮਰੀਕਾ ਵਿਖੇ ਰਹਿੰਦੀ ਹੈ | ਭਗਵੰਤ ਮਾਨ ਦਾ ਬੇਟਾ ਦਿਲਸ਼ਾਨ ਅਤੇ ਬੇਟੀ ਸੀਰਤ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਮੂਲੀਅਤ ਲਈ ਵਿਸ਼ੇਸ਼ ਤੌਰ 'ਤੇ ਭਾਰਤ ਆਏ ਸਨ ਅਤੇ ਕੁਝ ਦਿਨ ਇਥੇ ਉਨ੍ਹਾਂ ਦੇ ਨਾਲ ਹੀ ਰਹੇ ਸਨ | ਭਗਵੰਤ ਮਾਨ ਜੋ 48 ਸਾਲਾਂ ਦੇ ਹਨ, ਵਲੋਂ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਦੂਸਰਾ ਵਿਆਹ ਕੀਤਾ ਜਾ ਰਿਹਾ ਹੈ | ਡਾ. ਗੁਰਪ੍ਰੀਤ ਕੌਰ (29) ਨੇ ਹਰਿਆਣਾ ਦੀ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ (ਮੂਲਾਣਾਂ) ਤੋਂ 2018 ਵਿਚ ਐਮ. ਬੀ. ਬੀ. ਐਸ. ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਨ੍ਹਾਂ ਦਾ ਪਰਿਵਾਰ ਪਿਹੋਵਾ (ਹਰਿਆਣਾ) ਤੋਂ ਹੈ | ਸੂਚਨਾ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਵੀਂ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਰਿਵਾਰ ਸਮੇਤ ਕੱਲ੍ਹ ਸਵੇਰੇ ਚੰਡੀਗੜ੍ਹ ਪੁੱਜ ਰਹੇ ਹਨ | ਲੇਕਿਨ ਭਗਵੰਤ ਮਾਨ ਵਲੋਂ ਇਸ ਸਮਾਗਮ ਸੰਬੰਧੀ ਆਪਣੇ ਮੰਤਰੀਆਂ ਜਾਂ ਵਿਧਾਇਕਾਂ ਨੂੰ ਸੱਦਾ ਦੇਣ ਸੰਬੰਧੀ ਅੱਜ ਰਾਤ ਤੱਕ ਕੋਈ ਸੂਚਨਾ ਨਹੀਂ ਸੀ | ਹਾਲਾਂਕਿ ਮੁੱਖ ਮੰਤਰੀ ਨੂੰ ਬਹੁਤੇ ਮੰਤਰੀਆਂ ਵਲੋਂ ਅੱਜ ਟਵਿਟਰ ਰਾਹੀਂ ਅਤੇ ਸ਼ਾਮ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਪੁੱਜ ਕੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਗਈ | ਚੰਡੀਗੜ੍ਹ ਦੀ ਨਾਮਵਰ ਕੈਟਰਿੰਗ ਕੰਪਨੀ 'ਫੋਰ ਸੀਜ਼ਨਜ਼' ਨੇ ਅੱਜ ਸ਼ਾਮ ਮੁੱਖ ਮੰਤਰੀ ਨਿਵਾਸ 'ਤੇ ਆਪਣੇ ਟਰੱਕਾਂ ਰਾਹੀਂ ਲੋੜੀਂਦਾ ਸਾਮਾਨ ਵੀ ਲੈ ਆਂਦਾ ਸੀ ਅਤੇ ਸੂਚਨਾ ਅਨੁਸਾਰ ਕੰਪਨੀ ਨੂੰ 100 ਲੋਕਾਂ ਲਈ ਖਾਣਾ ਬਣਾਉਣ ਲਈ ਕਿਹਾ ਗਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਇਹ ਉਨ੍ਹਾਂ ਦਾ ਇਕ ਨਿੱਜੀ ਤੇ ਪਰਿਵਾਰਕ ਸਮਾਗਮ ਹੈ ਅਤੇ ਇਸ ਲਈ ਇਸ ਦਾ ਸਾਰਾ ਖਰਚਾ ਵੀ ਉਹ ਖ਼ੁਦ ਆਪਣੀ ਜੇਬ 'ਚੋਂ ਦੇਣਗੇ | ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਇਹ ਰਿਸ਼ਤਾ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਤੈਅ ਕਰ ਦਿੱਤਾ ਸੀ, ਲੇਕਿਨ ਪਹਿਲਾਂ ਚੋਣਾਂ ਤੇ ਫਿਰ ਅਹੁਦਾ ਸੰਭਾਲਣ ਕਾਰਨ ਵਿਆਹ ਸਮਾਗਮ ਤੈਅ ਨਹੀਂ ਹੋ ਸਕਿਆ ਸੀ | ਸੂਚਨਾ ਅਨੁਸਾਰ ਡਾ. ਗੁਰਪ੍ਰੀਤ ਕੌਰ ਆਪਣੇ ਮਾਤਾ-ਪਿਤਾ ਦੀਆਂ ਤਿੰਨ ਧੀਆਂ 'ਚੋਂ ਸਭ ਤੋਂ ਛੋਟੀ ਹੈ | ਪਹਿਲਾਂ ਚਰਚਾ ਸੀ ਕਿ ਅਨੰਦ ਕਾਰਜ ਦੀ ਰਸਮ ਚੰਡੀਗੜ੍ਹ ਦੇ ਸੈਕਟਰ-8 ਦੇ ਗੁਰਦੁਆਰਾ ਸਾਹਿਬ ਵਿਖੇ ਰੱਖੀ ਜਾਵੇਗੀ, ਲੇਕਿਨ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਬਾਅਦ ਵਿਚ ਮੁੱਖ ਮੰਤਰੀ ਨਿਵਾਸ 'ਤੇ ਹੀ ਤਬਦੀਲ ਕਰਨ ਦਾ ਫ਼ੈਸਲਾ ਲਿਆ ਗਿਆ, ਪਰ ਦੇਰ ਰਾਤ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਆਨੰਦ ਕਾਰਜ ਦੀ ਰਸਮ ਕਿੱਥੇ ਹੋਵੇਗੀ | 'ਅਜੀਤ' ਦੀ ਟੀਮ ਰਾਤ ਕਾਫ਼ੀ ਦੇਰ ਤੱਕ ਮੁੱਖ ਮੰਤਰੀ ਨਿਵਾਸ ਦੇ ਬਾਹਰ ਮੌਜੂਦ ਸੀ ਲੇਕਿਨ ਮੁੱਖ ਮੰਤਰੀ ਨਿਵਾਸ 'ਤੇ ਨਾ ਲਾਈਟ ਲਗਾਈ ਗਈ ਅਤੇ ਨਾ ਅੰਦਰ ਤੋਂ ਕਿਸੇ ਰੌਲੇ ਰੱਪੇ ਦੀ ਆਵਾਜ਼ ਆ ਰਹੀ ਸੀ | ਸੁਰੱਖਿਆ ਅਮਲੇ ਵਲੋਂ ਬਲਕਿ ਆਮ ਜਗਦੀਆਂ ਲਾਈਟਾਂ ਵੀ ਇਹ ਕਹਿ ਕੇ ਬੰਦ ਕੀਤੀਆਂ ਹੋਈਆਂ ਸਨ ਕਿ ਇਨ੍ਹਾਂ ਕਾਰਨ ਭਮੱਕੜ ਆਉਂਦੇ ਹਨ | ਮੁੱਖ ਮੰਤਰੀ ਨਿਵਾਸ 'ਤੇ ਰਾਤ 8:30 ਤੋਂ ਬਾਅਦ ਆਵਾਜਾਈ ਬੰਦ ਹੋ ਗਈ ਸੀ ਅਤੇ ਦੱਸਿਆ ਜਾ ਰਿਹਾ ਸੀ ਕਿ ਅੰਦਰ ਸਿਰਫ਼ ਮੁੱਖ ਮੰਤਰੀ ਦਾ ਪਰਿਵਾਰ ਹੀ ਹੈ |

ਪਿਹੋਵਾ ਦੇ ਕਿਸਾਨ ਪਰਿਵਾਰ ਦੀ ਧੀ ਹੈ ਡਾ. ਗੁਰਪ੍ਰੀਤ ਕੌਰ

ਪਿਹੋਵਾ, 6 ਜੁਲਾਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਦੇ ਪਿੰਡ ਮਦਨਪੁਰ ਦੇ ਕਿਸਾਨ ਪਰਿਵਾਰ ਦੀ ਧੀ ਹੈ | ਡਾ. ਗੁਰਪ੍ਰੀਤ ਨੇ 2013 'ਚ ਮੁਲਾਣਾ ਮੈਡੀਕਲ ਕਾਲਜ ਅੰਬਾਲਾ ਵਿਚ ਦਾਖਲਾ ਲਿਆ ਸੀ ਅਤੇ 2018 ਵਿਚ ਐਮ.ਬੀ.ਬੀ.ਐਸ. ਪੂਰੀ ਕੀਤੀ | ਡਾ. ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਨੱਤ ਕਿਸਾਨ ਹਨ | ਉਹ ਜੱਟ ਭਾਈਚਾਰੇ ਨਾਲ ਸੰਬੰਧਿਤ ਹਨ | ਉਨ੍ਹਾਂ ਦਾ ਗੁਮਥਲਾਗੜ੍ਹ ਅਤੇ ਮਦਨਪੁਰ ਦੇ ਨੇੜੇ ਨੱਤ ਫਾਰਮ ਨਾਂਅ ਦਾ ਡੇਰਾ ਹੈ | ਜਿੱਥੇ ਉਨ੍ਹਾਂ ਦੀ ਪਿੰਡ ਗੁਮਥਲਾਗੜ੍ਹ ਨੇੜੇ ਕਰੀਬ 40 ਏਕੜ ਜ਼ਮੀਨ ਹੈ | ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਕਈ ਸਾਲ ਪਹਿਲਾਂ ਇੰਦਰਜੀਤ ਸਿੰਘ ਨੱਤ ਆਪਣੇ ਪਰਿਵਾਰ ਨਾਲ ਪਿਹੋਵਾ ਦੀ ਤਿਲਕ ਕਾਲੋਨੀ ਵਿਚ ਆ ਵਸੇ ਸੀ | ਡਾ. ਗੁਰਪ੍ਰੀਤ ਕੌਰ ਦਾ ਜਨਮ ਅਤੇ ਪਾਲਣ ਪੋਸ਼ਣ ਇਸ ਤਿਲਕ ਕਾਲੋਨੀ ਵਿਚ ਹੋਇਆ | ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਵੀ ਹੈ | ਮਾਤਾ ਹਰਜਿੰਦਰ ਕੌਰ ਘਰੇਲੂ ਔਰਤ ਹੈ | ਡਾ. ਗੁਰਪ੍ਰੀਤ ਕੌਰ ਤਿੰਨ ਭੈਣਾਂ ਹਨ | ਉਨ੍ਹਾਂ ਦੀ ਵੱਡੀ ਭੈਣ ਨੀਰੂ ਦਾ ਵਿਆਹ ਅਮਰੀਕਾ ਵਿਚ ਹੋਇਆ ਹੈ | ਜਦਕਿ ਦੂਜੀ ਭੈਣ ਗੱਗੂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ 'ਚ ਰਹਿੰਦੀ ਹੈ | ਜਦੋਂ ਤੋਂ ਵਿਆਹ ਦੀਆਂ ਖ਼ਬਰਾਂ ਸੁਰਖ਼ੀਆਂ 'ਚ ਆਈਆਂ ਹਨ, ਪੂਰੇ ਇਲਾਕੇ 'ਚ ਖ਼ੁਸ਼ੀ ਦਾ ਮਾਹੌਲ ਹੈ |

ਨਕਵੀ ਵਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ

ਅਸਤੀਫ਼ੇ ਤੋਂ ਪਹਿਲਾਂ ਮੋਦੀ ਤੇ ਨੱਢਾ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 6 ਜੁਲਾਈ (ਉਪਮਾ ਡਾਗਾ ਪਾਰਥ)-ਘੱਟ ਗਿਣਤੀ ਭਾਈਚਾਰੇ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ | ਨਕਵੀ ਦਾ ਰਾਜ ਸਭਾ ਕਾਰਜਕਾਲ ਵੀਰਵਾਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਭਾਜਪਾ ਨੇ ਹਾਲੀਆ ਰਾਜ ਸਭਾ ਚੋਣਾਂ 'ਚ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ | ਨਕਵੀ ਵਲੋਂ ਅਸਤੀਫ਼ਾ ਉਸ ਵੇਲੇ ਦਿੱਤਾ ਗਿਆ ਹੈ, ਜਦੋਂ ਉਨ੍ਹਾਂ ਨੂੰ ਭਾਜਪਾ ਵਲੋਂ ਉਪ ਰਾਸ਼ਟਰਪਤੀ ਬਣਾਉਣ ਦੇ ਕਿਆਸ ਲਗਾਏ ਜਾ ਰਹੇ ਹਨ | ਅਸਤੀਫ਼ਾ ਦੇਣ ਤੋਂ ਪਹਿਲਾਂ ਨਕਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨਾਲ ਵੀ ਮੁਲਾਕਾਤ ਕੀਤੀ | ਹਲਕਿਆਂ ਮੁਤਾਬਿਕ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਹੋਈਆਂ
ਇਹ ਮੁਲਾਕਾਤਾਂ ਇਸ ਗੱਲ ਦਾ ਸੰਕੇਤ ਸਮਝੀਆਂ ਜਾ ਰਹੀਆਂ ਸਨ ਕਿ ਨਕਵੀ ਕੇਂਦਰੀ ਮੰਤਰੀ ਮੰਤਲ ਤੋਂ ਅਸਤੀਫ਼ਾ ਦੇ ਸਕਦੇ ਹਨ | ਦੁਪਹਿਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਨੇ ਨਕਵੀ ਦੇ ਕੰਮਕਾਜ ਦੀ ਵੀ ਸ਼ਲਾਘਾ ਕੀਤੀ | ਨਕਵੀ ਤੋਂ ਇਲਾਵਾ ਜਿਹੜੇ ਨਾਂਅ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਦਾਅਵੇਦਾਰਾਂ ਵਜੋਂ ਸਾਹਮਣੇ ਆ ਰਹੇ ਹਨ, ਉਨ੍ਹਾਂ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਅਤੇ ਸਾਬਕਾ ਕੇਂਦਰੀ ਮੰਤਰੀ ਨਜ਼ਮਾ ਹੈਪਤੁੱਲਾ ਸ਼ਾਮਿਲ ਹਨ | ਹਾਲਾਂਕਿ ਸਾਰੇ ਦਾਅਵੇਦਾਰਾਂ 'ਚੋਂ ਨਕਵੀ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਹੈ | ਮੋਦੀ ਸਰਕਾਰ 'ਚ ਵੀ ਨਕਵੀ ਅਤੇ ਰਾਜਨਾਥ ਸਿੰਘ ਦੋ ਹੀ ਅਜਿਹੇ ਮੰਤਰੀ ਹਨ, ਜੋ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਵੀ ਮੰਤਰੀ ਸਨ | ਸੀਨੀਅਰ ਆਗੂ ਹੋਣ ਤੋਂ ਇਲਾਵਾ ਨਕਵੀ ਉਸ ਭਾਈਚਾਰੇ ਨਾਲ ਸੰਬੰਧਿਤ ਹਨ, ਜਿਸ 'ਤੇ ਭਾਜਪਾ ਨੂੰ ਉਸ ਦੇ ਮੁਅੱਤਲ ਆਗੂ ਨੂਪੁਰ ਸ਼ਰਮਾ ਵਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਕਾਰਨ ਰਾਸ਼ਟਰ ਵਿਆਪੀ ਨਾਰਾਜ਼ਗੀ ਝੱਲਣੀ ਪੈ ਰਹੀ ਹੈ | ਅਜਿਹੇ ਸਮੇਂ 'ਚ ਸੱਤਾ ਧਿਰ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਨੁਮਾਇੰਦੇ ਨੂੰ ਅਜਿਹੇ ਸੰਵਿਧਾਨਿਕ ਅਹੁਦਾ ਦੇਣ ਦੀ ਚਰਚਾ 'ਤੇ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ | ਵੀਰਵਾਰ ਨੂੰ ਨਕਵੀ ਦਾ ਕਾਰਜਕਾਲ ਖ਼ਤਮ ਹੋਣ ਦੇ ਨਾਲ ਹੀ 395 ਸੰਸਦ ਮੈਂਬਰਾਂ ਵਾਲੀ ਭਾਜਪਾ ਕੋਲ ਕੋਈ ਵੀ ਮੁਸਲਿਮ ਸੰਸਦ ਮੈਂਬਰ ਨਹੀਂ ਹੋਵੇਗਾ |
ਆਰ. ਸੀ. ਪੀ. ਸਿੰਘ ਨੇ ਵੀ ਦਿੱਤਾ ਅਸਤੀਫ਼ਾ
ਮੁਖਤਾਰ ਅੱਬਾਸ ਨਕਵੀ ਤੋਂ ਇਲਾਵਾ ਜਨਤਾ ਦਲ (ਯੂ) ਕੋਟੇ ਦੇ ਮੰਤਰੀ ਆਰ. ਸੀ. ਪੀ. ਸਿੰਘ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਆਰ. ਸੀ. ਪੀ. ਸਿੰਘ ਨੂੰ ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂ) ਵਲੋਂ ਰਾਜ ਸਭਾ 'ਚ ਨਹੀਂ ਭੇਜਿਆ ਗਿਆ |
ਅਸਤੀਫ਼ੇ ਪ੍ਰਵਾਨ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੇਂਦਰੀ ਮੰਤਰੀਆਂ ਮੁਖਤਾਰ ਅੱਬਾਸ ਨਕਵੀ ਤੇ ਰਾਮ ਚੰਦਰ ਪ੍ਰਸਾਦ ਸਿੰਘ ਦੇ ਅਸਤੀਫ਼ੇ ਤੁਰੰਤ ਪ੍ਰਭਾਵ ਨਾਲ ਪ੍ਰਵਾਨ ਕਰ ਲਏ ਹਨ | ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਦੀ ਸਲਾਹ ਮੁਤਾਬਿਕ ਕੈਬਨਿਟ ਮੰਤਰੀਆਂ ਸਮਿ੍ਤੀ ਇਰਾਨੀ ਤੇ ਜਯੋਤੀਰਾਦਿੱਤਿਆ ਸਿੰਧੀਆ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਕ੍ਰਮਵਾਰ ਘੱਟ ਗਿਣਤੀ ਮਾਮਲੇ ਬਾਰੇ ਮੰਤਰਾਲਾ ਅਤੇ ਇਸਪਾਤ ਮੰਤਰਾਲੇ ਦਾ ਚਾਰਜ ਸੌਂਪ ਦਿੱਤਾ ਹੈ |

ਕੁਲਗਾਮ ਮੁਕਾਬਲੇ ਦੌਰਾਨ ਲਸ਼ਕਰ ਦੇ 2 ਅੱਤਵਾਦੀਆਂ ਵਲੋਂ ਆਤਮ-ਸਮਰਪਣ

ਸ੍ਰੀਨਗਰ, 6 ਜੁਲਾਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਹੋਏ ਮੁਕਾਬਲੇ ਦੌਰਾਨ ਲਸ਼ਕਰ ਦੇ 2 ਸਥਾਨਕ ਅੱਤਵਾਦੀਆਂ ਨੇ ਆਪਣੇ ਪਰਿਵਾਰਾਂ ਵਲੋਂ ਕੀਤੀ ਅਪੀਲ ਨੂੰ ਮੰਨਦਿਆਂ ਆਤਮ-ਸਮਰਪਣ ਕਰ ਦਿੱਤਾ ਹੈ | ਕਸ਼ਮੀਰ ਪੁਲਿਸ ਰੇਂਜ ਦੇ ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਕੁਲਗਾਮ ਦੇ ਹਾਦੀਗਾਮ ਪਿੰਡ 'ਚ ਲਸ਼ਕਰ ਦੇ ਸਥਾਨਕ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਫ਼ੌਜ, ਪੁਲਿਸ ਅਤੇ ਸੀ.ਆਰ.ਪੀ.ਐਫ. ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਉਸ ਮਕਾਨ ਨੂੰ ਘੇਰ ਲਿਆ, ਜਿਥੇ ਅੱਤਵਾਦੀ ਲੁਕੇ ਹੋਏ ਸਨ | ਇਸ ਦੌਰਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਰਾਤ 2.30 ਦੁਪਾਸੜ ਗੋਲੀਬਾਰੀ ਸ਼ੁਰੂ ਹੋ ਗਈ ਪਰ ਸੁਰੱਖਿਆ ਬਲ ਵਾਰ-ਵਾਰ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਕਰਦੇ ਰਹੇ | ਅੱਜ ਸਵੇਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਦੋਵੇਂ ਅੱਤਵਾਦੀ ਸਥਾਨਕ ਹਨ ਤਾਂ ਉਨ੍ਹਾਂ ਸੁਰੱਖਿਆ ਬਲਾਂ ਨੂੰ ਨਰਮੀ ਵਰਤਣ ਦੀ ਅਪੀਲ ਕਰਦਿਆਂ ਅੱਤਵਾਦੀਆਂ ਦੇ ਪਰਿਵਾਰ ਵਾਲਿਆਂ ਨੂੰ ਮੁਕਾਬਲੇ ਵਾਲੇ ਸਥਾਨ 'ਤੇ ਲਿਆ ਕੇ ਉਨ੍ਹਾਂ ਤੋਂ ਹਥਿਆਰ ਸੁੱਟਣ ਦੀ ਵਾਰ-ਵਾਰ ਅਪੀਲ ਕਰਵਾਈ ਤਾਂ ਦੋਵੇਂ ਅੱਤਵਾਦੀਆਂ ਨੇ ਮਕਾਨ 'ਚੋਂ ਬਾਹਰ ਆ ਕੇ ਸੁਰੱਖਿਆ ਬਲਾਂ ਅੱਗੇ ਆਤਮ-ਸਮਰਪਣ ਕਰ ਦਿੱਤਾ | ਪੁਲਿਸ ਨੇ ਇਨ੍ਹਾਂ ਦੀ ਪਛਾਣ ਨਦੀਮ ਅੱਬਾਸ ਭੱਟ ਰੇਸ਼ੀਪੁਰਾ ਕੈਮਿਓ ਤੇ ਕਫੀਲ ਮੀਰ ਵਾਸੀ ਮੀਰਪੋਰਾ ਕੈਮਿਓ ਕੁਲਗਾਮ ਵਜੋਂ ਦੱਸੀ ਹੈ, ਜੋ ਲਸ਼ਕਰ 'ਚ ਸ਼ਾਮਿਲ ਹੋਏ ਸਨ | ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੇ ਸਥਾਨ ਤੋਂ ਭਾਰੀ ਮਾਤਰਾ 'ਚ ਅਸਲ੍ਹਾ ਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ | ਆਈ.ਜੀ. ਨੇ ਦੋਵੇਂ ਅੱਤਵਾਦੀਆਂ ਵਲੋਂ ਆਤਮ-ਸਮਰਪਣ ਕਰਨ ਦੀ ਸ਼ਲਾਘਾ ਕਰਦਿਆਂ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਅੱਤਵਾਦ ਦਾ ਰਸਤੇ ਛੱਡ ਕੇ ਵਾਪਸ ਆਪਣੇ ਪਰਿਵਾਰਾਂ ਨਾਲ ਜੁੜਨ ਦੀ ਸਲਾਹ ਦਿੱਤੀ ਹੈ | ਉਨ੍ਹਾਂ ਟਵੀਟ ਕਰ ਕਿਹਾ ਹੈ ਕਿ ਸਰਕਾਰ ਆਤਮ-ਸਮਰਪਣ ਕਰਨ ਵਾਲੇ ਅੱਤਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਸਹਾਇਤਾ ਕਰੇਗੀ |

ਪੀ.ਟੀ. ਊਸ਼ਾ ਸਮੇਤ 4 ਸ਼ਖ਼ਸੀਅਤਾਂ ਰਾਜ ਸਭਾ ਲਈ ਨਾਮਜ਼ਦ

ਨਵੀਂ ਦਿੱਲੀ, 6 ਜੁਲਾਈ (ਏਜੰਸੀ)-ਮਸ਼ਹੂਰ ਦੌੜਾਕ ਪੀ.ਟੀ. ਊਸ਼ਾ (ਕੇਰਲਾ) ਅਤੇ ਸੰਗੀਤ ਉਸਤਾਦ ਇਲਿਯਾਰਾਜਾ (ਤਾਮਿਲਨਾਡੂ) ਬੁੱਧਵਾਰ ਨੂੰ ਰਾਜ ਸਭਾ ਵਜੋਂ ਨਾਮਜ਼ਦ ਪ੍ਰਮੁੱਖ ਹਸਤੀਆਂ 'ਚ ਸ਼ੁਮਾਰ ਹਨ | ਧਰਮਸ਼ਾਲਾ ਮੰਦਰ ਦੇ ਪਰਉਪਕਾਰੀ ਤੇ ਪ੍ਰਬੰਧਕ ਵੀਰੇਂਦਰਾ ਹੇਗੜੇ (ਕਰਨਾਟਕ) ਅਤੇ ਪ੍ਰਸਿੱਧ ਪਟਕਥਾ ਲੇਖਕ ਵੀ. ਵਿਜੇਂਦਰ ਪ੍ਰਸਾਦ (ਆਂਧਰਾ ਪ੍ਰਦੇਸ਼) ਨੂੰ ਵੀ ਸੰਸਦ ਦੇ
ਉਪਰਲੇ ਸਦਨ ਲਈ ਨਾਮਜ਼ਦ ਕੀਤਾ ਗਿਆ ਹੈ | ਭਾਜਪਾ ਨੇ ਇਹ ਸਾਰੇ ਚਿਹਰੇ ਦੱਖਣ ਭਾਰਤ ਤੋਂ ਲੈ ਕੇ ਇੱਥੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਕਿਹਾ, ਪੀ.ਟੀ.ਊਸ਼ਾ ਹਰ ਭਾਰਤੀ ਲਈ ਪ੍ਰੇਰਨਾ ਸ੍ਰੋਤ ਹਨ | ਖੇਡਾਂ 'ਚ ਉਨ੍ਹਾਂ ਦੀਆਂ ਪ੍ਰਾਪਤੀਆਂ ਵਿਆਪਕ ਤੌਰ 'ਤੇ ਜਾਣੀਆਂ ਜਾਂਦੀਆਂ ਹਨ, ਪਰ ਪਿਛਲੇ ਕਈ ਸਾਲਾਂ ਤੋਂ ਉਹ ਨਵੇਂ ਅਥਲੀਟਾਂ ਨੂੰ ਸਿਖਲਾਈ ਦੇ ਕੇ ਜ਼ਿਕਰਯੋਗ ਕੰਮ ਕਰ ਰਹੀ ਹੈ | ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਹੋਣ 'ਤੇ ਵਧਾਈਆਂ | ਪ੍ਰਧਾਨ ਮੰਤਰੀ ਨੇ ਊਸ਼ਾ ਤੇ ਇਲਿਯਾਰਾਜਾ ਦੀ ਤਸਵੀਰ ਵੀ ਸਾਂਝੀ ਕੀਤੀ | ਮੋਦੀ ਨੇ ਕਿਹਾ ਕਿ ਇਲਿਯਾਰਾਜਾ ਦੀ ਰਚਨਾਤਕਮਿਕ ਪ੍ਰਤਿਭਾ ਨੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਮੰਤਰ ਮੁੰਗਧ ਕੀਤਾ ਹੈ |

ਮਹੂਆ ਮੋਇਤਰਾ ਖ਼ਿਲਾਫ਼ ਐਫ.ਆਈ.ਆਰ. ਦਰਜ

ਭੁੁਪਾਲ, 6 ਜੁਲਾਈ (ਏਜੰਸੀ)-ਮੱਧ ਪ੍ਰਦੇਸ਼ 'ਚ ਪੁਲਿਸ ਨੇ ਤਿ੍ਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਖ਼ਿਲਾਫ਼ ਕਾਲੀ ਮਾਤਾ ਬਾਰੇ ਉਸ ਵਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਕੇਸ ਦਰਜ ਕਰ ਲਿਆ ਹੈ | ਭੁਪਾਲ ਵਿਖੇ ਅਪਰਾਧ ਸ਼ਾਖਾ ਨੇ ਧਾਰਾ 295ਏ ਤਹਿਤ ਮਹੂਆ ਖ਼ਿਲਾਫ਼ ਐਫ. ਆਈ. ਆਰ. ਦਰਜ ਕੀਤੀ ਹੈ | ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਬਿਆਨ 'ਚ ਕਿਹਾ ਕਿ ਮਹੂਆ ਦੇ ਬਿਆਨ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ | ਅਸੀਂ ਕਿਸੇ ਵੀ ਕੀਮਤ 'ਤੇ ਹਿੰਦੂ ਦੇਵੀ-ਦੇਵਤਿਆਂ ਦਾ ਨਿਰਾਦਰ ਬਰਦਾਸ਼ਤ ਨਹੀਂ ਕਰਾਂਗੇ |
ਲੀਨਾ ਮਨੀਮੇਕਲਾਈ ਖ਼ਿਲਾਫ਼ ਕੇਸ ਦਰਜ
ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ 'ਚ 'ਕਾਲੀ' ਫ਼ਿਲਮ ਦੀ ਨਿਰਮਾਤਾ ਲੀਨਾ ਮਨੀਮੇਕਲਾਈ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਇਕ ਸਥਾਨਕ ਵਸਨੀਕ ਪ੍ਰਸ਼ਾਂਤ ਗਵਾਲਿਆਰੀ ਦੀ ਸ਼ਿਕਾਇਤ 'ਤੇ ਲੀਨਾ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ |
ਟਵਿੱਟਰ ਨੇ ਫ਼ਿਲਮ 'ਕਾਲੀ' ਦਾ ਪੋਸਟਰ ਹਟਾਇਆ
ਨਵੀਂ ਦਿੱਲੀ, (ਏਜੰਸੀ)-ਸੋਸ਼ਲ ਮੀਡੀਆ ਮੰਚ ਟਵਿੱਟਰ ਨੇ ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਦੀ ਫਿਲਮ 'ਕਾਲੀ' ਦੇ ਵਿਵਾਦਤ ਪੋਸਟਰ ਨੂੰ ਟਵਿੱਟਰ ਤੋਂ ਹਟਾ ਦਿੱਤਾ ਹੈ | ਅਸਲ ਪੋਸਟ ਵਾਲੇ ਸਥਾਨ 'ਤੇ ਇਕ ਸੰਦੇਸ਼ 'ਚ ਲਿਖਿਆ ਗਿਆ ਹੈ ਕਿ ਲੀਨਾ ਦਾ ਇਹ ਟਵੀਟ ਇਕ ਕਾਨੂੰਨੀ ਮੰਗ ਦੇ ਜਵਾਬ 'ਚ ਭਾਰਤ 'ਚ ਰੋਕ ਦਿੱਤਾ ਗਿਆ ਹੈ |
ਲੀਨਾ ਦਾ ਸਿਰ ਕਲਮ ਕਰਨ ਦੀ ਧਮਕੀ
ਅਯੁੱਧਿਆ (ਯੂ.ਪੀ.), (ਪੀ.ਟੀ.ਆਈ.)-ਅਯੁੱਧਿਆ ਦੇ ਹਨੂਮਾਨਗੜ੍ਹੀ ਮੰਦਰ ਦੇ ਇਕ ਪੁਜਾਰੀ ਨੇ ਆਪਣੀ ਫਿਲਮ 'ਚ ਦੇਵੀ ਕਾਲੀ ਦੇ ਚਿਤਰਨ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਦਾ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਹੈ | ਮਹੰਤ ਰਾਜੂ ਦਾਸ ਨੇ ਲੀਨਾ ਨੂੰ ਸੰਬੋਧਿਤ ਇਕ ਵੀਡੀਓ ਬਿਆਨ 'ਚ ਕਿਹਾ ਕਿ, ਤੰੂ ਚਾਹੁੰਦੀ ਹੈ ਕਿ ਤੇਰਾ ਸਿਰ ਤੇਰੇ ਧੜ ਤੋਂ ਵੱਖ ਹੋ ਜਾਵੇ | ਉਕਤ ਵੀਡੀਓ ਸੰਬੰਧੀ ਪ੍ਰਤੀਕਰਮ ਦਿੰਦਿਆਂ ਅਯੁੱਧਿਆ ਦੇ ਐਸ.ਐਸ.ਪੀ. ਪ੍ਰਸ਼ਾਂਤ ਵਰਮਾ ਨੇ ਕਿਹਾ ਕਿ ਸਾਨੂੰ ਅਜਿਹੀ ਵੀਡੀਓ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਹਿਮਾਚਲ 'ਚ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 5 ਮੌਤਾਂ

ਸ਼ਿਮਲਾ, 6 ਜੁਲਾਈ (ਏਜੰਸੀ)-ਅਧਿਕਾਰੀਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਸ਼ਿਮਲਾ 'ਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਆਏ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਵਾਪਰੀਆਂ ਘਟਨਾਵਾਂ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਲਾਪਤਾ ਹੋ ਗਏ | ਇਸ ...

ਪੂਰੀ ਖ਼ਬਰ »

ਵਿਜੇ ਸਿੰਗਲਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਚੰਡੀਗੜ੍ਹ, 6 ਜੁਲਾਈ (ਤਰੁਣ ਭਜਨੀ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਹਾਈਕੋਰਟ ਨੇ ਰਾਹਤ ਨਹੀਂ ਦਿੱਤੀ ਤੇ ਉਨ੍ਹਾਂ ਨੂੰ ਨਿਯਮਿਤ ਜ਼ਮਾਨਤ ਨਹੀਂ ਮਿਲੀ | ਹੁਣ ਮਾਮਲੇ ਦੀ 8 ਜੁਲਾਈ ਨੂੰ ਸੁਣਵਾਈ ਹੋਵੇਗੀ | ਬੁੱਧਵਾਰ ਨੂੰ ਸੁਣਵਾਈ ਦੌਰਾਨ ਜਦੋਂ ...

ਪੂਰੀ ਖ਼ਬਰ »

ਸਿਲੰਡਰ 50 ਰੁਪਏ ਮਹਿੰਗਾ

ਨਵੀਂ ਦਿੱਲੀ, 6 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦੇਸ਼ ਵਾਸੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਾ ਹੈ, ਕਿਉਂਕਿ ਰਸੋਈ ਗੈਸ ਐਲ. ਪੀ. ਜੀ. ਦੀ ਕੀਮਤ 'ਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ | ਇਹ ਕੀਮਤ 6 ਜੁਲਾਈ ਤੋਂ ਲਾਗੂ ਕਰ ਦਿੱਤੀ ਗਈ ਹੈ | ਮਈ ਤੋਂ ਬਾਅਦ ...

ਪੂਰੀ ਖ਼ਬਰ »

1984 ਸਿੱਖ ਵਿਰੋਧੀ ਦੰਗੇ: ਐਸ.ਆਈ.ਟੀ. ਵਲੋਂ ਕਾਨਪੁਰ 'ਚ 2 ਹੋਰ ਗਿ੍ਫ਼ਤਾਰ

ਕਾਨਪੁਰ, 6 ਜੁਲਾਈ (ਏਜੰਸੀ)- 1984 'ਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਬਾਅਦ ਭੜਕੇ ਸਿੱਖ ਵਿਰੋਧੀ ਦੰਗੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਕਾਨਪੁਰ 'ਚ 2 ਹੋਰ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਥਿਤ ਤੌਰ 'ਤੇ ਉਸ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਪਾਵਰ ਪ੍ਰਾਜੈਕਟ ਰਿਸ਼ਵਤ ਮਾਮਲੇ 'ਚ 16 ਜਗ੍ਹਾ ਛਾਪੇ

ਨਵੀਂ ਦਿੱਲੀ, 6 ਜੁਲਾਈ (ਏਜੰਸੀ)-ਸੀ.ਬੀ.ਆਈ. ਨੇ 2019 'ਚ ਕਿਸ਼ਤਵਾੜ 'ਚ ਕਿਰੂ ਹਾਈਡ੍ਰੋ ਪਾਵਰ ਪ੍ਰੋਜੈਕਟ ਦੇ ਲਈ 2200 ਕਰੋੜ ਰੁਪਏ ਦੇ ਸਿਵਲ ਕੰਮ ਦਾ ਠੇਕਾ ਦੇਣ 'ਚ ਕਥਿਤ ਭਿ੍ਸ਼ਟਾਚਾਰ ਨੂੰ ਲੈ ਕੇ ਪੂਰੇ ਦੇਸ਼ 'ਚ 16 ਸਥਾਨਾਂ 'ਤੇ ਛਾਪੇ ਮਾਰ ਕੇ ਤਲਾਸ਼ੀ ਲਈ | ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਆਈ.ਟੀ. ਵਿਭਾਗ ਵਲੋਂ ਨਾਮੀ ਡੋਲੋ-650 ਗੋਲੀ ਦੇ ਨਿਰਮਾਤਾਵਾਂ 'ਤੇ ਛਾਪੇਮਾਰੀ

ਬੈਂਗਲੁਰੂ, 6 ਜੁਲਾਈ (ਏਜੰਸੀ)-ਆਮਦਨ ਟੈਕਸ (ਆਈ.ਟੀ.) ਵਿਭਾਗ ਦੇ ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਬੇਂਗਲੁਰੂ ਸਥਿਤ ਫਰਮਾਸਿਟੀਕਲ (ਦਵਾਈ) ਕੰਪਨੀ ਮਾਈਕਰੋ ਲੈਬਜ਼ ਲਿ: ਦੇ ਡੋਲੋ-650 ਗੋਲੀ ਦੇ ਨਿਰਮਾਤਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ | ਕੋਵਿਡ ਕਾਲ ਦੌਰਾਨ ਡੋਲੋ-650 ...

ਪੂਰੀ ਖ਼ਬਰ »

18 ਦਿਨਾਂ 'ਚ ਤਕਨੀਕੀ ਖ਼ਰਾਬੀ ਦੀਆਂ 8 ਘਟਨਾਵਾਂ ਤੋਂ ਬਾਅਦ ਡੀ.ਜੀ.ਸੀ.ਏ. ਵਲੋਂ ਸਪਾਈਸ ਜੈੱਟ ਨੂੰ ਨੋਟਿਸ

ਨਵੀਂ ਦਿੱਲੀ, 6 ਜੁਲਾਈ (ਉਪਮਾ ਡਾਗਾ ਪਾਰਥ)-ਸਪਾਈਸ ਜੈੱਟ ਜਹਾਜ਼ ਨਾਲ ਜੁੜੀਆਂ ਲਗਾਤਾਰ ਕਈ ਘਟਨਾਵਾਂ ਸਾਹਮਣੇ ਆਉਣ 'ਤੇ ਸ਼ਹਿਰੀ ਹਵਾਬਾਜ਼ੀ ਖ਼ੇਤਰ ਦੀ ਨੇਮਬੱਧ ਸੰਸਥਾ ਨੇ ਕੰਪਨੀ (ਸਪਾਈਸ ਜੈੱਟ) ਤੋਂ ਸਪਸ਼ੱਟੀਕਰਨ ਮੰਗਿਆ ਹੈ | ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟਰ ...

ਪੂਰੀ ਖ਼ਬਰ »

ਸਾਬਕਾ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 6 ਜੁਲਾਈ (ਜਗਤਾਰ ਸਿੰਘ)- ਦਿੱਲੀ ਦੇ ਸਾਬਕਾ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਭਾਜਪਾ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਆਗੂਆਂ ਦੀ ਮੌਜੂਦਗੀ 'ਚ ...

ਪੂਰੀ ਖ਼ਬਰ »

ਲਾਲੂ ਨੂੰ ਇਲਾਜ ਲਈ ਦਿੱਲੀ ਲਿਆਂਦਾ

ਪਟਨਾ ਹਸਪਤਾਲ 'ਚ ਨਿਤਿਸ਼ ਕੁਮਾਰ ਨੇ ਹਾਲ-ਚਾਲ ਜਾਣਿਆ ਪਟਨਾ, 6 ਜੁਲਾਈ (ਏਜੰਸੀ)- ਆਰ.ਜੇ.ਡੀ. ਪ੍ਰਧਾਨ ਲਾਲੂ ਪ੍ਰਸਾਦ ਜਿਹੜੇ ਕਿ ਡਿੱਗਣ ਕਾਰਨ ਸੱਟ ਲੱਗਣ ਦੇ ਚਲਦਿਆਂ ਗੰਭੀਰ ਬਿਮਾਰ ਹਨ, ਨੂੰ ਹਵਾਈ ਐਂਬੂਲੈਂਸ ਰਾਹੀਂ ਦਿੱਲੀ ਲਿਆਂਦਾ ਗਿਆ | ਇਸ ਮੌਕੇ ਉਨ੍ਹਾਂ ਨਾਲ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਮੁਖੀ ਵਲੋਂ ਜਨਰਲ ਸੁਬਰਾਮਾਨਿਅਮ ਨਵੇਂ 'ਫੋਰਸ ਕਮਾਂਡਰ' ਨਿਯੁਕਤ

ਸੰਯੁਕਤ ਰਾਸ਼ਟਰ, 6 ਜੁਲਾਈ (ਏਜੰਸੀ)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਭਾਰਤੀ ਸੈਨਾ ਦੇ ਲੈਫ਼ਟੀਨੈਂਟ ਜਨਰਲ ਮੋਹਨ ਸੁਬਰਾਮਾਨਿਅਮ ਨੂੰ ਦੱਖਣੀ ਸੂਡਾਨ 'ਚ ਸੰਯੁਕਤ ਰਾਸ਼ਟਰ ਮਿਸ਼ਨ (ਯੂ. ਐਨ. ਐਮ. ਆਈ. ਐਸ. ਐਸ.) ਦਾ ਆਪਣਾ ਨਵਾਂ 'ਫੋਰਸ ਕਮਾਂਡਰ' ...

ਪੂਰੀ ਖ਼ਬਰ »

ਪੁਣਛ 'ਚ ਫਾਇਰਿੰਗ ਰੇਂਜ ਧਮਾਕੇ 'ਚ ਜਵਾਨ ਸ਼ਹੀਦ

ਸ੍ਰੀਨਗਰ, 6 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਫ਼ੌਜ ਦੀ ਫਾਇਰੰਗ ਰੇਂਜ 'ਚ ਬੁੱਧਵਾਰ ਨੂੰ ਹੋਏ ਇਕ ਭੇਦ ਭਰੇ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ ਇਕ ਹੋਰ ਜ਼ਖ਼ਮੀ ਹੋ ਗਿਆ | ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਜਵਾਨ ਸਿਖਲਾਈ ...

ਪੂਰੀ ਖ਼ਬਰ »

ਐਫ਼.ਆਈ.ਆਰ. ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ ਜ਼ੀ ਨਿਊਜ਼ ਐਂਕਰ

ਨਵੀਂ ਦਿੱਲੀ, 6 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਫ਼ਰਜ਼ੀ ਵੀਡੀਓ ਚਲਾਉਣ ਨੂੰ ਲੈ ਕੇ ਜ਼ੀ. ਟੀ. ਵੀ. ਦੇ ਐਂਕਰ ਰੋਹਿਤ ਰੰਜਨ, ਜਿਨ੍ਹਾਂ ਦੇ ਖ਼ਿਲਾਫ਼ ਕਈ ਐਫ਼. ਆਈ. ਆਰ. ਦਰਜ ਹੋਈਆਂ ਹਨ, ਨੇ ਸੁਪਰੀਮ ਕੋਰਟ ਪਹੁੰਚ ਕੀਤੀ ਹੈ | ਸੁਪਰੀਮ ਕੋਰਟ ਦੀ ...

ਪੂਰੀ ਖ਼ਬਰ »

ਮੈਂ ਕਾਲੀ ਮਾਂ ਦੀ ਉਪਾਸਕ, ਕਿਸੇ ਤੋਂ ਨਹੀਂ ਡਰਦੀ-ਮਹੂਆ

ਕੋਲਕਾਤਾ, 6 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-'ਕਾਲੀ' ਫਿਲਮ ਦੇ ਪੋਸਟਰ ਨੂੰ ਲੈ ਕੇ ਕੀਤੀ ਟਿੱਪਣੀ ਤੋਂ ਬਾਅਦ ਭਾਜਪਾ ਵਲੋਂ ਤਿ੍ਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਗਿ੍ਫ਼ਤਾਰੀ ਦੀ ਮੰਗ ਦਾ ਜਵਾਬ ਦਿੰਦਿਆਂ ਮਹੂਆ ਨੇ ਕਿਹਾ ਕਿ ਮੈਂ ਕਾਲੀ ਮਾਂ ਦੀ ਉਪਾਸਕ ...

ਪੂਰੀ ਖ਼ਬਰ »

ਸੱਜਣ ਕੁਮਾਰ ਦੀ ਜ਼ਮਾਨਤ 'ਤੇ ਰੋਕ ਦਿੱਲੀ ਕਮੇਟੀ ਦੇ ਯਤਨਾਂ ਸਦਕਾ ਲੱਗੀ-ਕਾਲਕਾ

ਨਵੀਂ ਦਿੱਲੀ, 6 ਜੁਲਾਈ (ਜਗਤਾਰ ਸਿੰਘ)- ਬੀਤੇ ਦਿਨ ਦਿੱਲੀ ਹਾਈਕੋਰਟ ਨੇ ਸਰਸਵਤੀ ਵਿਹਾਰ ਪੁਲਿਸ ਥਾਣੇ 'ਚ ਨਵੰਬਰ-1984 ਨਾਲ ਸੰਬੰਧਿਤ ਦਰਜ ਕਤਲ ਦੇ ਮਾਮਲੇ 'ਚ ਹੇਠਲੀ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਦਿੱਤੀ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਹੈ | ਇਸ ਮਾਮਲੇ ਸੰਬੰਧੀ ਸੱਦੀ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਦੀ ਸਮੀਿਖ਼ਆ

ਨਵੀਂ ਦਿੱਲੀ, 6 ਜੁਲਾਈ (ਪੀ.ਟੀ.ਆਈ.)-ਚੋਣ ਕਮਿਸ਼ਨ ਨੇ 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਦੀ ਸਮੀਿਖ਼ਆ ਕੀਤੀ ਹੈ | ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਰਿਟਰਨਿੰਗ ਅਫਸਰ ਤੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਸੁਤੰਤਰ ਤੇ ...

ਪੂਰੀ ਖ਼ਬਰ »

ਸਲਮਾਨ ਖ਼ਾਨ ਦੇ ਵਕੀਲ ਵਲੋਂ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਮਿਲਣ ਦਾ ਦਾਅਵਾ

ਜੋਧਪੁਰ, 6 ਜੁਲਾਈ (ਪੀ.ਟੀ.ਆਈ.)-ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਅਦਾਕਾਰ ਸਲਮਾਨ ਖ਼ਾਨ ਦਾ ਕੇਸ ਲੜ ਰਹੇ ਇਕ ਵਕੀਲ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਪੁਲਿਸ ਨੇ ਹਸਤੀ ਮਲ ਸਰਸਵਤ ਨੂੰ ਮਿਲੇ ਧਮਕੀ ਭਰੇ ...

ਪੂਰੀ ਖ਼ਬਰ »

ਦਰਜੀ ਹੱਤਿਆਕਾਂਡ ਮਾਮਲੇ 'ਚ 6ਵਾਂ ਦੋਸ਼ੀ ਗ੍ਰਿਫ਼ਤਾਰ

ਜੈਪੁਰ, 6 ਜੁਲਾਈ (ਏਜੰਸੀ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਰਾਜਸਥਾਨ ਦੇ ਉਦੈਪੁਰ 'ਚ ਦਰਜ਼ੀ ਕਨ੍ਹਈਆ ਲਾਲ ਦੀ ਹੱਤਿਆ ਦੇ ਸੰਬੰਧ 'ਚ ਬੁੱਧਵਾਰ ਨੂੰ ਛੇਵੇਂ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ 12 ਜੁਲਾਈ ਤੱਕ ਹਿਰਾਸਤ 'ਚ ਲੈ ਲਿਆ। ਅਧਿਕਾਰੀਆਂ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX