ਕੋਵਿਡ ਖ਼ਿਲਾਫ਼ ਸਾਡੀ ਲੜਾਈ ਦੀ ਹਰ ਪਾਸੇ ਹੋਈ ਸ਼ਲਾਘਾ
ਨਵੀਂ ਦਿੱਲੀ, 14 ਅਗਸਤ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 76ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਦੇਸ਼ ਦੇ ਨਾਂਅ ਆਪਣੇ ਪਹਿਲੇ ਸੰਬੋਧਨ 'ਚ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਾ ਪਤਾ ਲਗਾਉਣ 'ਚ ਮਦਦ ਕੀਤੀ ਹੈ ਅਤੇ ਅੱਜ ਦੇਸ਼ ਲਈ ਮੁੱਖ ਸ਼ਬਦ ਦੱਬੇ-ਕੁਚਲੇ, ਲੋੜਵੰਦਾਂ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ ਲਈ ਹਮਦਰਦੀ ਹੈ | ਉਨ੍ਹਾਂ ਕਿਹਾ ਕਿ ਨਵੀਆਂ ਭਲਾਈ ਪਹਿਲਕਦਮੀਆਂ ਦੇ ਨਾਲ ਵੱਡੇ ਆਰਥਿਕ ਸੁਧਾਰ ਕੀਤੇ ਜਾ ਰਹੇ ਹਨ ਅਤੇ ਦੁਨੀਆ ਨੇ ਹਾਲ ਦੇ ਸਾਲਾਂ 'ਚ ਨਵੇਂ ਭਾਰਤ ਨੂੰ ਉੱਭਰਦਾ ਵੇਖਿਆ ਹੈ, ਖ਼ਾਸ ਕਰਕੇ ਕੋਵਿਡ ਫੈਲਣ ਤੋਂ ਬਾਅਦ | ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ ਨੇ ਸਮੁੱਚੀ ਦੁਨੀਆ 'ਚ ਜ਼ਿੰਦਗੀਆਂ ਤੇ ਅਰਥਚਾਰੇ ਨੂੰ ਉਜਾੜ ਦਿੱਤਾ | ਜਦ ਵਿਸ਼ਵ ਵੱਡੇ ਸੰਕਟ ਦੇ ਆਰਥਿਕ ਨਤੀਜਿਆਂ ਨਾਲ ਜੂਝ ਰਿਹਾ ਹੈ ਤਾਂ ਭਾਰਤ ਨੇ ਮਿਲ ਕੇ ਕੰਮ ਕੀਤਾ ਤੇ ਹੁਣ ਅੱਗੇ ਵਧ ਰਿਹਾ ਹੈ | ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰਿਆਂ 'ਚੋਂ ਇਕ ਹੈ, ਜਿਸਦਾ ਸਟਾਰਟ-ਅਪ ਈਕੋਸਿਸਟਮ ਦੁਨੀਆ 'ਚ ਉੱਚ ਦਰਜੇ 'ਤੇ ਹੈ | ਉਨ੍ਹਾਂ ਕਿਹਾ ਕਿ ਸਾਡੀ ਹੋਂਦ ਇਕ ਸ਼ਾਨਦਾਰ ਭਾਰਤ ਦੇ ਨਿਰਮਾਣ 'ਚ ਹੀ ਸਾਰਥਕ ਹੋਵੇਗੀ | ਆਪਣੇ 17 ਮਿੰਟਾਂ ਦੇ ਸੰਬੋਧਨ 'ਚ ਰਾਸ਼ਟਰਪਤੀ ਨੇ ਦੇਸ਼ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਨੀਤੀ ਘਾੜਿਆਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਖ਼ਿਲਾਫ਼ ਸਾਡੀ ਲੜਾਈ ਦੀ ਹਰ ਪਾਸੇ ਸ਼ਲਾਘਾ ਹੋਈ | ਅਸੀਂ ਮਨੁੱਖੀ ਇਤਿਹਾਸ 'ਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ | ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਦੀਆਂ ਪ੍ਰਾਪਤੀਆਂ ਕਈ ਵਿਕਸਿਤ ਦੇਸ਼ਾਂ ਤੋਂ ਬਿਹਤਰ ਰਹੀਆਂ | ਇਸ ਕਾਰਨਾਮੇ ਲਈ ਅਸੀਂ ਆਪਣੇ ਵਿਗਿਆਨੀਆਂ, ਡਾਕਟਰਾਂ, ਨਰਸਾਂ, ਪੈਰਾਮੈਡਿਕਲ ਤੇ ਟੀਕਾਕਰਨ ਨਾਲ ਜੁੜੇ ਸਟਾਫ਼ ਦੇ ਧੰਨਵਾਦੀ ਹਾਂ | ਰਾਸ਼ਟਰਪਤੀ ਨੇ ਕਿਹਾ ਕਿ ਜਦ ਭਾਰਤ ਆਜ਼ਾਦ ਹੋਇਆ ਸੀ ਤਾਂ ਕਈ ਕੌਮਾਂਤਰੀ ਆਗੂ ਤੇ ਮਾਹਰ ਅਜਿਹੇ ਸਨ, ਜਿਨ੍ਹਾਂ ਨੂੰ ਉਸ ਸਮੇਂ ਗਰੀਬੀ ਤੇ ਅਨਪੜ੍ਹਤਾ ਕਾਰਨ ਭਾਰਤ 'ਚ ਲੋਕਤੰਤਰੀ ਸਰਕਾਰ ਬਾਰੇ ਸ਼ੰਕੇ ਸਨ, ਪਰ ਅਸੀਂ ਭਾਰਤੀਆਂ ਨੇ ਸ਼ੰਕਾਵਾਂ ਨੂੰ ਗਲਤ ਸਾਬਤ ਕੀਤਾ | ਉਨ੍ਹਾਂ ਕਿਹਾ ਕਿ ਜਮੂਹਰੀਅਤ ਨੇ ਇਸ ਮਿੱਟੀ 'ਚ ਨਾ ਸਿਰਫ਼ ਜੜ੍ਹਾਂ ਉਗਾਈਆਂ ਸਗੋਂ ਇਸ ਨੂੰ ਅਮੀਰ ਵੀ ਕੀਤਾ | ਉਨ੍ਹਾਂ ਨਾਗਰਿਕਾਂ ਨੂੰ ਦੇਸ਼ ਦੀ ਸੁਰੱਖਿਆ, ਤਰੱਕੀ ਤੇ ਖੁਸ਼ਹਾਲੀ ਲਈ ਸਭ ਕੁਝ ਦੇਣ ਦਾ ਸੰਕਲਪ ਲੈਣ ਨੂੰ ਵੀ ਕਿਹਾ |
ਸਾਡੀਆਂ ਧੀਆਂ ਦੇਸ਼ ਦੀ ਸਭ ਤੋਂ ਵੱਡੀ ਉਮੀਦ
ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਲਿੰਗ ਅਸਮਾਨਤਾ ਘਟ ਰਹੀ ਹੈ ਅਤੇ ਔਰਤਾਂ ਹਰ ਖ਼ੇਤਰ 'ਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ | ਸਮਾਜਿਕ ਤੇ ਸਿਆਸੀ ਪ੍ਰਕਿਰਿਆਵਾਂ 'ਚ ਉਨ੍ਹਾਂ ਦੀ ਵਧਦੀ ਭਾਗੀਦਾਰੀ ਨਿਰਣਾਇਕ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਪੰਚਾਇਤੀ ਰਾਜ ਸੰਸਥਾਵਾਂ 'ਚ 14 ਲੱਖ ਤੋਂ ਵੱਧ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀ ਹਨ | ਹਾਲ ਹੀ ਵਿਚ ਖਤਮ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀਆਂ ਲੜਕੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ ਦੇਸ਼ ਦੀ ਸਭ ਤੋਂ ਵੱਡੀ ਉਮੀਦ ਹਨ | ਲੜਾਕੂ ਪਾਇਲਟ ਬਣਨ ਤੋਂ ਲੈ ਕੇ ਪੁਲਾੜ ਵਿਗਿਆਨੀ ਬਣਨ ਤੱਕ ਸਾਡੀਆਂ ਧੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ |
ਦੇਸ਼ ਦੇ ਕੋਨੇ-ਕੋਨੇ ਲਹਿਰਾ ਰਿਹਾ ਹੈ ਤਿਰੰਗਾ
ਆਜ਼ਾਦੀ ਦਿਵਸ ਦੇ ਜਸ਼ਨ ਮਨਾਉਣ ਸੰਬੰਧੀ ਉਨ੍ਹਾਂ ਕਿਹਾ ਕਿ ਅਸੀਂ 'ਭਾਰਤੀਅਤਾ' ਦਾ ਜਸ਼ਨ ਮਨਾ ਰਹੇ ਹਾਂ | ਸਾਡਾ ਦੇਸ਼ ਵਿਭਿੰਨਤਾ ਨਾਲ ਭਰਪੂਰ ਹੈ ਪਰ ਫਿਰ ਵੀ ਸਾਡੇ ਸਾਰਿਆਂ 'ਚ ਕੁਝ ਸਾਂਝਾ ਹੈ | ਇਹ ਸਾਂਝਾ ਧਾਗਾ ਹੈ ਜੋ ਸਾਨੂੰ ਸਾਰਿਆਂ ਨੂੰ ਆਪਸ 'ਚ ਬੰਨ੍ਹਦਾ ਹੈ ਅਤੇ ਸਾਨੂੰ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਨਾਲ ਮਿਲ ਕੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ | ਵਾਤਾਵਰਨ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਵਿਸ਼ਵ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਭਾਰਤ ਨੂੰ ਆਪਣੀ ਬਨਸਪਤੀ ਤੇ ਜੀਵ-ਜੰਤੂਆਂ ਦੀ ਸੁਰੱਖਿਆ ਲਈ ਦਿ੍ੜ੍ਹ ਰਹਿਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗਾ ਤੇ ਆਯੁਰਵੇਦ ਦੁਨੀਆ ਲਈ ਭਾਰਤ ਦੇ ਅਨਮੋਲ ਤੋਹਫ਼ੇ ਹਨ | ਸਮੁੱਚੀ ਦੁਨੀਆ 'ਚ ਇਨ੍ਹਾਂ ਦੀ ਮਕਬੂਲੀਅਤ ਲਗਾਤਾਰ ਵਧ ਰਹੀ ਹੈ | ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਉਮਰ ਵਰਗ ਦੇ ਨਾਗਰਿਕਾਂ ਨੇ 'ਹਰ ਘਰ ਤਿਰੰਗਾ ਅਭਿਆਨ' ਸਮੇਤ ਦੇਸ਼ ਭਰ 'ਚ ਚੱਲੇ ਸਮਾਗਮਾਂ 'ਚ ਵਧ ਚੜ੍ਹ ਕੇ ਹਿੱਸਾ ਲਿਆ | ਭਾਰਤ ਦਾ ਤਿਰੰਗਾ ਦੇਸ਼ ਦੇ ਕੋਨੇ-ਕੋਨੇ 'ਚ ਲਹਿਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਲ 2047 ਤੱਕ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਸਾਕਾਰ ਕਰ ਲਵਾਂਗੇ | ਅਸੀਂ ਪਹਿਲਾਂ ਹੀ ਇਕ ਆਤਮਨਿਰਭਰ ਭਾਰਤ ਬਣਾਉਣ ਦੇ ਰਾਹ 'ਤੇ ਹੈ |
ਨਵੀਂ ਦਿੱਲੀ, 14 ਅਗਸਤ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਬਟਵਾਰੇ ਦੌਰਾਨ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇਤਿਹਾਸ ਦੇ ਉਸ ਦੁਖਦਾਈ ਸਮੇਂ ਦੌਰਾਨ ਦੁੱਖ ਝੱਲਣ ਵਾਲੇ ਲੋਕਾਂ ਦੀ ਸਹਿਣਸ਼ੀਲਤਾ ਨਾਲ-ਨਾਲ ਉਨ੍ਹਾਂ ਦੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ | ਬਟਵਾਰੇ ਦੇ ਦੁਖਾਂਤ ਯਾਦਗਾਰੀ ਦਿਵਸ ਮੌਕੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਜੰਤਰ ਮੰਤਰ ਵਿਖੇ ਮੌਨ ਮਾਰਚ ਦੀ ਅਗਵਾਈ ਵੀ ਕੀਤੀ, ਜਿਸ 'ਚ ਕੇਂਦਰੀ ਮੰਤਰੀਆਂ ਪਿਊਸ਼ ਗੋਇਲ, ਅਨੁਰਾਗ ਠਾਕੁਰ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ | ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ 14 ਅਗਸਤ ਨੂੰ ਦੇਸ਼ ਦੇ ਬਟਵਾਰੇ ਦੀ ਤ੍ਰਾਸਦੀ ਯਾਦਗਾਰੀ ਦਿਵਸ ਰੂਪ 'ਚ ਮਨਾਇਆ ਜਾਵੇਗਾ | ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਬਟਵਾਰੇ ਦੀ ਤ੍ਰਾਸਦੀ ਯਾਦਗਾਰੀ ਦਿਵਸ ਮੌਕੇ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੂੰ ਬਟਵਾਰੇ ਦੌਰਾਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਦੇ ਅਣਮਨੁੱਖੀ ਅਧਿਆਇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਬਟਵਾਰੇ ਦੌਰਾਨ ਅਸਹਿ ਕੀਮਤ ਚੁਕਾਉਣ ਵਾਲਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਕਿਸ ਤਰ੍ਹਾਂ ਸਵਾਰਥ ਅਤੇ ਨਿੱਜੀ ਹਿਤਾਂ ਦੀ ਰਾਜਨੀਤੀ ਨੇ ਬਟਵਾਰੇ ਅਤੇ ਦਰਦ ਨੂੰ ਜਨਮ ਦਿੱਤਾ |
ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 76ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ | ਬਿਊਰੋ ਆਫ ਇਨਵੈਸਟੀਗੇਸ਼ਨ (ਬੀ. ਓ. ਆਈ.) ਪੰਜਾਬ ਦੇ ਡਾਇਰੈਕਟਰ ਬੀ. ਚੰਦਰ ਸ਼ੇਖਰ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਪੀ.) ਇੰਟੈਲੀਜੈਂਸ ਜਤਿੰਦਰ ਸਿੰਘ ਔਲਖ ਨੂੰ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸੇ ਤਰ੍ਹਾਂ 6 ਪੀ.ਪੀ.ਐਸ. ਅਧਿਕਾਰੀਆਂ ਏ.ਆਈ.ਜੀ ਜ਼ੋਨਲ ਸੀ.ਆਈ.ਡੀ ਅੰਮਿ੍ਤਸਰ ਵਰਿੰਦਰ ਸਿੰਘ, ਡੀ.ਸੀ.ਪੀ. ਲਾਅ ਐਂਡ ਆਰਡਰ ਅੰਮਿ੍ਤਸਰ ਪਰਮਿੰਦਰ ਸਿੰਘ ਭੰਡਾਲ, ਡੀ.ਐਸ.ਪੀ. ਆਈ.ਆਰ.ਬੀ. ਲੁਧਿਆਣਾ ਦਲਜੀਤ ਸਿੰਘ, ਡੀ.ਐਸ.ਪੀ. ਕਮਾਂਡੋ ਬਟਾਲੀਅਨ ਬਹਾਦਰਗੜ੍ਹ ਸੰਜੀਵ ਕੁਮਾਰ, ਡੀ.ਐਸ.ਪੀ ਪੀ.ਆਰ.ਟੀ.ਸੀ. ਜਹਾਨਖੇਲਾਂ ਹਰਜੀਤ ਸਿੰਘ ਅਤੇ ਡੀ.ਐਸ.ਪੀ ਸੀ.ਆਈ.ਡੀ. ਜਲੰਧਰ ਹਰਭਜਨ ਲਾਲ ਦਾ ਨਾਂਅ ਉਨ੍ਹਾਂ 14 ਅਧਿਕਾਰੀਆਂ/ ਕਰਮਚਾਰੀਆਂ ਵਿਚ ਸ਼ਾਮਿਲ ਹੈ ਜਿਨ੍ਹਾਂ ਦੀ ਚੋਣ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਲਈ ਕੀਤੀ ਗਈ ਹੈ | ਬਾਕੀ ਅਧਿਕਾਰੀਆਂ ਵਿਚ ਇੰਸਪੈਕਟਰ ਰਾਜ ਕੁਮਾਰ, ਐਸ.ਆਈ ਸੰਪੂਰਨ ਸਿੰਘ, ਐਸ.ਆਈ ਰਾਜੇਸ਼ ਕੁਮਾਰ, ਐਸ.ਆਈ ਰਾਮ ਦਰਸ਼ਨ, ਐਸ.ਆਈ ਚੰਦਰ ਪ੍ਰਕਾਸ਼, ਐਸ.ਆਈ ਸਿਕੰਦਰ ਸਿੰਘ, ਏ.ਐਸ.ਆਈ ਮਨਜੀਤ ਸਿੰਘ ਅਤੇ ਏ.ਐਸ.ਆਈ ਪਿ੍ਤਪਾਲ ਸਿੰਘ ਸ਼ਾਮਿਲ ਹਨ | ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦੀਆਂ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ |
ਸਿਕੰਦਰ ਸਿੰਘ ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਐਵਾਰਡ
ਫਗਵਾੜਾ, (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸੀ.ਆਈ.ਏ. ਸਟਾਫ਼ ਇੰਚਾਰਜ ਐਸ.ਆਈ ਸਿਕੰਦਰ ਸਿੰਘ ਨੂੰ ਆਜ਼ਾਦੀ ਦਿਵਸ ਮੌਕੇ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨ ਲਈ ਚੁਣਿਆ ਗਿਆ ਹੈ | ਅਥਲੈਟਿਕਸ 'ਚ ਚੰਗਾ ਨਾਮਣਾ ਖੱਟਣ 'ਤੇ ਉਨ੍ਹਾਂ ਨੂੰ ਪੁਲਿਸ ਵਿਭਾਗ 'ਚ ਕਾਂਸਟੇਬਲ ਦੀ ਨੌਕਰੀ ਮਿਲੀ ਸੀ | ਜਿਸ ਤੋਂ ਬਾਅਦ ਉਹ ਪਦਉੱਨਤ ਹੁੰਦੇ ਗਏ | ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਪਾਸੋਂ ਹਥਿਆਰ ਤੇ ਨਸ਼ਾ ਤਸਕਰੀ ਦੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਸ ਦੌਰਾਨ ਉਨ੍ਹਾਂ 6 ਹੈਂਡ ਗ੍ਰਨੇਡ, 3 ਟਿਫ਼ਨ ਬੰਬ, ਆਰ.ਡੀ.ਐਕਸ, 17 ਪਿਸਟਲ ਤੇ 54 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਈ ਹੋਰ ਵੱਡੀਆਂ ਪ੍ਰਾਪਤੀਆਂ ਕੀਤੀਆਂ | ਜਿਸ ਤਹਿਤ ਆਈ.ਪੀ.ਐਸ ਅਧਿਕਾਰੀ ਓਮ ਹਰੀਸ਼ ਪ੍ਰਕਾਸ਼ ਦਿਆਮਾ ਦੀ ਸਿਫ਼ਾਰਸ਼ 'ਤੇ ਇਹ ਚੋਣ ਕੀਤੀ ਗਈ ਹੈ | ਸਿਕੰਦਰ ਸਿੰਘ ਨੇ ਇਸ ਪ੍ਰਾਪਤੀ 'ਤੇ ਪਰਮਾਤਮਾ ਤੇ ਅਫ਼ਸਰਾਂ ਦਾ ਧੰਨਵਾਦ ਕੀਤਾ |
ਨਵੀਂ ਦਿੱਲੀ, 14 ਅਗਸਤ (ਏਜੰਸੀ)-ਆਜ਼ਾਦੀ ਦਿਹਾੜੇ ਮੌਕੇ ਸੀ.ਏ.ਪੀ.ਐਫ. ਅਤੇ ਸੂਬਿਆਂ ਦੇ ਪੁਲਿਸ ਬਲਾਂ ਦੇ ਕੁੱਲ 1082 ਪੁਲਿਸ ਕਰਮੀਆਂ ਨੂੰ ਬਹਾਦਰੀ ਸਮੇਤ ਸੇਵਾ ਤਗਮਿਆਂ ਲਈ ਵੱਖ-ਵੱਖ ਸ਼੍ਰੇਣੀਆਂ ਵਿਚ ਸਨਮਾਨਿਤ ਕੀਤਾ ਗਿਆ | ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ 347 ਪੁਲਿਸ ਤਗਮੇ ਬਹਾਦਰੀ ਲਈ, ਵਿਸ਼ੇਸ਼ ਸੇਵਾਵਾਂ ਲਈ 87 ਰਾਸ਼ਟਰਪਤੀ ਪੁਲਿਸ ਤਗਮੇ ਅਤੇ ਸ਼ਲਾਘਾਯੋਗ ਸੇਵਾ ਲਈ 648 ਪੁਲਿਸ ਤਗਮੇ ਪ੍ਰਦਾਨ ਕੀਤੇ ਗਏ | ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਬਹਾਦਰੀ ਲਈ 347 ਤਗਮਿਆਂ ਵਿਚੋਂ 204 ਕਰਮੀਆਂ ਨੂੰ ਜੰਮੂ-ਕਸ਼ਮੀਰ ਵਿਚ ਬਹਾਦਰੀ ਪੂਰਨ ਕੰਮ ਕਰਨ ਲਈ, 80 ਪੁਲਿਸ ਕਰਮੀਆਂ ਨੂੰ ਨਕਸਲੀ ਪ੍ਰਭਾਵਿਤ ਇਲਾਕਿਆਂ ਵਿਚ ਬਹਾਦਰੀ ਦਿਖਾਉਣ ਲਈ ਅਤੇ 14 ਪੁਲਿਸ ਕਰਮੀਆਂ ਨੂੰ ਉੱਤਰ-ਪੂਰਬੀ ਖੇਤਰ ਵਿਚ ਬਹਾਦਰੀ ਦਿਖਾਉਣ ਲਈ ਸਨਮਾਨਿਤ ਕੀਤਾ ਗਿਆ | ਇਸ ਵਾਰ ਸਭ ਤੋਂ ਜ਼ਿਆਦਾ 109 ਬਹਾਦਰੀ ਤਗਮੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਨੂੰ ਮਿਲੇ | ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨੂੰ 108, ਬੀ.ਐਸ.ਐਫ. ਨੂੰ 19 ਅਤੇ ਆਈ.ਟੀ.ਬੀ.ਪੀ. ਅਤੇ ਐਸ.ਐਸ.ਬੀ. ਨੂੰ 6-6 ਤਗਮੇ ਮਿਲੇ | ਸੂਬੇ ਦੇ ਪੁਲਿਸ ਬਲਾਂ ਵਿਚੋਂ 42 ਬਹਾਦਰੀ ਤਗਮੇ ਮਹਾਰਾਸ਼ਟਰ ਨੂੰ ਦਿੱਤੇ ਗਏ |
ਜਸਬੀਰ ਸਿੰਘ ਤੇ ਕਰਨਵੀਰ ਸਿੰਘ ਸਮੇਤ 13 ਨੂੰ ਸ਼ੌਰਿਆ ਚੱਕਰ
ਨਵੀਂ ਦਿੱਲੀ, 14 ਅਗਸਤ (ਏਜੰਸੀ)-ਕੇਂਦਰ ਸਰਕਾਰ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ | ਨਾਇਕ ਦੇਵੇਂਦਰ ਪ੍ਰਤਾਪ ਸਿੰਘ ਨੂੰ ਦੂਜੇ ਸਰਬਉੱਚ ਸ਼ਾਂਤੀਕਾਲੀਨ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਇਸ ਸਾਲ 29 ਜਨਵਰੀ ਨੂੰ ਪੁਲਵਾਮਾ 'ਚ ਬਹਾਦਰੀ ਨਾਲ ਅੱਤਵਾਦੀਆਂ ਦਾ ਟਾਕਰਾ ਕਰਦਿਆਂ 2 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ | ਇਸ ਤੋਂ ਇਲਾਵਾ ਕੇਂਦਰ ਨੇ ਫੌਜ ਦੇ 8 ਜਵਾਨਾਂ ਨੂੰ ਸ਼ੌਰਿਆ ਚੱਕਰ ਵੀ ਦਿੱਤੇ ਹਨ, ਜਿਨ੍ਹਾਂ ਵਿਚ ਸਿਪਾਹੀ ਕਰਨਵੀਰ ਸਿੰਘ, ਜਸਬੀਰ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸ਼ੌਰਿਆ ਚੱਕਰ ਮੇਜਰ ਨਿਤਿਨ ਧਾਨੀਆ, ਅਮਿਤ ਦਹੀਆ, ਸੰਦੀਪ ਕੁਮਾਰ, ਅਭਿਸ਼ੇਕ ਸਿੰਘ, ਹਵਲਦਾਰ ਘਨਸ਼ਿਆਮ, ਲਾਂਸ ਨਾਇਕ ਰਾਘਵੇਂਦਰ ਸਿੰਘ ਨੂੰ ਦਿੱਤਾ ਗਿਆ | ਭਾਰਤੀ ਫੌਜ ਦੇ ਅਸਾਲਟ ਡਾਗ ਐਕਸਲ ਨੂੰ ਮਾਰਨ ਉਪਰੰਤ ਵੀਰਤਾ ਪੁਰਸਕਾਰ ਮੈਂਸ਼ਨ ਇਨ ਡਿਸਪੇਚੇਸ ਨਾਲ ਸਨਮਾਨਿਤ ਕੀਤਾ ਗਿਆ ਜਿਸ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਰੋਕੂ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਸੀ | ਇਸ ਦੇ ਇਲਾਵਾ ਬੀ. ਐਸ. ਐਫ. ਦੇ ਸੁਦੀਪ ਸਰਕਾਰ ਅਤੇ ਸਬ ਇੰਸਪੈਕਟਰ ਪਾਓਟਿਨਸੈਟ ਗੁਇਤੇ ਨੂੰ ਵੀ ਮਰਨ ਉਪਰੰਤ ਕੀਰਤੀ ਚੱਕਰ ਪ੍ਰਦਾਨ ਕੀਤਾ ਗਿਆ ਹੈ | ਸਰਕਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਫ਼ੌਜ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਨੂੰ 107 ਬਹਾਦਰੀ ਪੁਰਸਕਾਰ ਦੇਣ ਦੀ ਪ੍ਰਵਾਨਗੀ ਦਿੱਤੀ ਗਈ | ਇਨ੍ਹਾਂ 'ਚ 3 ਕੀਰਤੀ ਚੱਕਰ, 13 ਸ਼ੌਰਿਆ ਚੱਕਰ, ਦੋ ਬਾਰ ਯੂ ਸੈਨਾ ਮੈਡਲ (ਬਹਾਦਰੀ), 81 ਸੈਨਾ ਮੈਡਲ (ਬਹਾਦਰੀ), ਇਕ ਨਾਓ ਸੈਨਾ ਮੈਡਲ (ਬਹਾਦਰੀ) ਅਤੇ 7 ਵਾਯੂ ਸੈਨਾ ਮੈਡਲ (ਬਹਾਦਰੀ) ਸ਼ਾਮਿਲ ਹਨ |
ਮਿਸਰ (ਕਾਇਰਾ), 14 ਅਗਸਤ (ਏ.ਪੀ.)- ਮਿਸਰ ਦੀ ਰਾਜਧਾਨੀ ਕਾਇਰਾ 'ਚ ਇਕ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਐਤਵਾਰ ਨੂੰ ਇਕ ਗਿਰਜਾਘਰ 'ਚ ਉਸ ਸਮੇਂ ਅੱਗ ਲੱਗ ਗਈ, ਜਦੋਂ ਸੰਗਤ ਇਸ 'ਚ ਪ੍ਰਾਰਥਨਾ ਕਰ ਰਹੀ ਸੀ, ਜਿਸ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖਮੀ ਹੋ ਗਏ | ਮਿਸਰ 'ਚ ਹਾਲ ਹੀ ਦੇ ਸਾਲਾਂ 'ਚ ਇਹ ਇਕ ਵੱਡੀ ਤ੍ਰਾਸਦੀ ਹੈ | ਅੱਗ ਲੱਗਣ ਕਾਰਨ ਇੰਬਾਬਾ ਦੇ ਮਜ਼ਦੂਰ ਵਰਗ ਦੇ ਅਬੂ ਸੇਫੀਨ ਗਿਰਜਾਘਰ 'ਚ ਭਾਰੀ ਧੂੰਆਂ ਪੈਦਾ ਹੋ ਗਿਆ | ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਹੈ | ਪੁਲਿਸ ਵਲੋਂ ਜਾਰੀ ਬਿਆਨ ਅਨੁਸਾਰ ਮੁਢਲੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਬਿਜਲਈ ਸ਼ਾਰਟ ਸਰਕਟ ਮੰਨਿਆ ਗਿਆ ਹੈ | ਜਦੋਂ ਅੱਗ ਲੱਗੀ, ਉਸ ਸਮੇਂ ਗਿਰਜਾਘਰ 'ਚ ਇਕ ਸੇਵਾ ਚੱਲ ਰਹੀ ਸੀ |
ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ
ਮੁੰਬਈ, 14 ਅਗਸਤ (ਪੀ.ਟੀ.ਆਈ.)-ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ, ਜਿਨ੍ਹਾਂ ਨੂੰ ਭਾਰਤ ਦੇ ਵਾਰਨ ਬਫੇ ਵਜੋਂ ਵੀ ਜਾਣਿਆ ਜਾਂਦਾ ਸੀ, ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ | ਉਹ 62 ਵਰਿ੍ਹਆਂ ਦੇ ਸਨ | ਝੁਨਝੁਨਵਾਲਾ ਦਾ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ | ਇਕ ਸਵੈ-ਨਿਰਮਿਤ ਵਪਾਰੀ, ਨਿਵੇਸ਼ਕ ਤੇ ਕਾਰੋਬਾਰੀ ਝੁਨਝੁਨਵਾਲਾ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੇ 'ਬਿੱਗ ਬੁੱਲ' ਵਜੋਂ ਵੀ ਜਾਣਿਆ ਜਾਂਦਾ ਸੀ | ਫੋਰਬਸ 2021 ਦੀ ਸੂਚੀ ਅਨੁਸਾਰ 5.8 ਅਰਬ ਡਾਲਰ (ਲਗਭਗ 46,000 ਕਰੋੜ) ਦੀ ਰਾਸ਼ੀ ਨਾਲ ਝੁਨਝੁਨਵਾਲਾ ਭਾਰਤ ਦੇ 36ਵੇਂ ਸਭ ਤੋਂ ਅਮੀਰ ਅਰਬਪਤੀ ਸਨ | ਝੁਨਝੁਨਵਾਲਾ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚਿਆਂ ਨੂੰ ਛੱਡ ਗਏ | ਚਾਰਟਰਡ ਅਕਾਊਟੈਂਟ (ਸੀ.ਏ.) ਦੀ ਪੜ੍ਹਾਈ ਕਰਨ ਵਾਲੇ ਝੁਨਝੁਨਵਾਲਾ ਬੀਤੇ ਕੁਝ ਮਹੀਨਿਆਂ ਤੋਂ ਗੁਰਦੇ ਦੀ ਬਿਮਾਰੀ ਕਾਰਨ ਠੀਕ ਨਹੀਂ ਰਹਿ ਰਹੇ ਸਨ | ਉਨ੍ਹਾਂ ਨੂੰ ਹਾਲ ਦੇ ਦਿਨਾਂ 'ਚ ਜਨਤਕ ਸਮਾਗਮਾਂ 'ਚ ਵ੍ਹੀਲਚੇਅਰ 'ਤੇ ਵੇਖਿਆ ਜਾਂਦਾ ਸੀ | ਝੁਨਝੁਨਵਾਲਾ ਨੂੰ ਐਤਵਾਰ ਸਵੇਰੇ ਬ੍ਰੀਚ ਕੈਂਡੀ ਹਸਪਤਾਲ 'ਚ ਮਿ੍ਤਕ ਹਾਲਤ 'ਚ ਲਿਆਂਦਾ ਗਿਆ | ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ | 5 ਜੁਲਾਈ 1960 'ਚ ਇਕ ਰਾਜਸਥਾਨੀ ਪਰਿਵਾਰ 'ਚ ਜਨਮੇ ਝੁਨਝੁਨਵਾਲਾ ਬੰਬਈ 'ਚ ਵੱਡੇ ਹੋਏ, ਜਿੱਥੇ ਉਨ੍ਹਾਂ ਦੇ ਪਿਤਾ ਆਮਦਨ ਕਰ ਕਮਿਸ਼ਨਰ ਵਜੋਂ ਕੰਮ ਕਰਦੇ ਸਨ |
5000 ਰੁਪਏ ਤੋਂ ਸ਼ੁਰੂ ਕੀਤਾ ਸੀ ਨਿਵੇਸ਼
ਝੁਨਝੁਨਵਾਲਾ ਨੇ ਕਾਲਜ 'ਚ ਪੜ੍ਹਦਿਆਂ ਸਿਰਫ਼ 5000 ਰੁਪਏ ਦੀ ਨਕਦੀ ਨਾਲ ਸ਼ੇਅਰ ਬਾਜ਼ਾਰ 'ਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ | ਝੁਨਝੁਨਵਾਲਾ ਨੇ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਆਪਣੇ ਬਾਜ਼ਾਰ ਨਿਵੇਸ਼ਾਂ ਨੂੰ ਸੰਤੁਲਿਤ ਕਰਦਿਆਂ ਵੇਖ ਕੇ ਬਚਪਨ ਤੋਂ ਹੀ ਸ਼ੇਅਰਾਂ ਪ੍ਰਤੀ ਆਕਰਸ਼ਿਤ ਹੋ ਗਏ ਸਨ | 25 ਸਾਲ ਦੀ ਉਮਰ 'ਚ ਆਪਣੇ ਕਿਸੇ ਰਿਸ਼ਤੇਦਾਰ ਤੋਂ ਉਧਾਰ ਪੈਸੇ ਲੈ ਕੇ ਉਨ੍ਹਾਂ ਨੇ 1985 'ਚ ਪਹਿਲੀ ਵਾਰ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕੀਤਾ ਸੀ | ਉਸ ਸਮੇਂ ਬੰਬੇ ਸਟਾਕ ਐਕਸਚੇਂਜ ਦਾ ਬੈਂਚਮਾਰਕ ਸੂਚਕਅੰਕ ਸੈਂਸੈਕਸ 150 'ਤੇ ਸੀ, ਹੁਣ ਜੋ 59,000 ਅੰਕਾਂ ਤੋਂ ਉੱਪਰ ਹੈ | ਉਨ੍ਹਾਂ 1986 'ਚ ਆਪਣਾ ਪਹਿਲਾਂ ਵੱਡਾ ਮੁਨਾਫ਼ਾ ਉਸ ਸਮੇਂ ਕਮਾਇਆ ਜਦ ਉਨ੍ਹਾਂ ਨੇ 43 ਰੁਪਏ 'ਚ ਟਾਟਾ ਟੀ ਦੇ 5000 ਸ਼ੇਅਰ ਖ਼ਰੀਦੇ ਅਤੇ ਤਿੰਨ ਮਹੀਨਿਆਂ 'ਚ ਇਨ੍ਹਾਂ ਸ਼ੇਅਰਾਂ ਦੀ ਕੀਮਤ 143 ਰੁਪਏ ਹੋ ਗਈ | ਤਿੰਨ ਸਾਲਾਂ 'ਚ ਉਨ੍ਹਾਂ ਨੇ 20 ਤੋਂ 25 ਲੱਖ ਦੀ ਕਮਾਈ ਕੀਤੀ | ਉਹ ਆਪਣੇ ਨਿਵੇਸ਼ਾਂ 'ਚ ਜੋਖ਼ਮ ਲੈਣ ਵਜੋਂ ਜਾਣੇ ਜਾਂਦੇ ਸਨ, ਜਿਨ੍ਹਾਂ 'ਚੋਂ ਬਹੁਤਿਆਂ 'ਚ ਉਨ੍ਹਾਂ ਨੂੰ ਸ਼ਾਨਦਾਰ ਕਾਮਯਾਬੀ ਵੀ ਮਿਲੀ | ਝੁਨਝੁਨਵਾਲਾ ਦਾ ਘੜੀ ਤੇ ਗਹਿਣੇ ਬਣਾਉਣ ਵਾਲੀ ਕੰਪਨੀ ਟਾਈਟਨ, ਐਸਕੋਰਟ ਸਮੇਤ ਤਿੰਨ ਦਰਜਨ ਤੋਂ ਵੱਧ ਕੰਪਨੀਆਂ 'ਚ ਨਿਵੇਸ਼ ਸੀ |
ਇਸੇ ਮਹੀਨੇ ਕੀਤੀ ਸੀ ਅਕਾਸਾ ਏਅਰਲਾਈਨ ਦੀ ਸ਼ੁਰੂਆਤ
ਉਨ੍ਹਾਂ ਨੇ ਹਾਲ ਹੀ ਵਿਚ ਜੈੱਟ ਏਅਰਵੇਅਜ਼ ਦੇ ਸਾਬਕਾ ਸੀ.ਈ.ਓ. ਵਿਨੇ ਦੁਬੇ ਅਤੇ ਇੰਡੀਗੋ ਦੇ ਸਾਬਕਾ ਮੁਖੀ ਅਦਿੱਤਿਆ ਘੋਸ਼ ਨਾਲ ਮਿਲ ਕੇ ਨਵੀਂ ਏਅਰਲਾਈਨ ਅਕਾਸਾ ਏਅਰ ਦੀ ਸ਼ੁਰੂਆਤ ਕੀਤੀ ਸੀ | ਏਅਰਲਾਈਨ ਨੇ ਇਸੇ ਮਹੀਨੇ ਮੁੰਬਈ ਤੋਂ ਅਹਿਮਦਾਬਾਦ ਲਈ ਆਪਣੀ ਪਹਿਲੀ ਉਡਾਣ ਨਾਲ ਵਪਾਰਕ ਸੰਚਾਲਨ ਸ਼ੁਰੂ ਕੀਤਾ ਹੈ |
ਪ੍ਰਧਾਨ ਮੰਤਰੀ ਮੋਦੀ ਤੇ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਮੋਦੀ ਨੇ ਝੁਨਝੁਨਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਪਣੇ ਪਿੱਛੇ ਵਿੱਤੀ ਜਗਤ 'ਚ ਅਮਿੱਟ ਯੋਗਦਾਨ ਛੱਡ ਗਏ | ਉਹ ਭਾਰਤ ਦੀ ਤਰੱਕੀ ਲਈ ਵੀ ਬਹੁਤ ਭਾਵੁਕ ਸਨ | ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕਾਰੋਬਾਰੀ ਗੌਤਮ ਅਡਾਨੀ, ਐਨ. ਚੰਦਰਸ਼ੇਖਰਨ, ਅਨਿਲ ਅਗਰਵਾਲ ਸਮੇਤ ਹੋਰਾਂ ਨੇ ਝੁਨਝੁਨਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ |
ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਆਜ਼ਾਦੀ ਦਿਹਾੜੇ ਦੇ ਨੇੜੇ ਪੰਜਾਬ ਪੁਲਿਸ ਨੇ ਪਾਕਿ-ਆਈ.ਐਸ.ਆਈ ਤੋਂ ਸਮਰਥਨ ਪ੍ਰਾਪਤ ਅੱਤਵਾਦੀ ਗਰੋਹ ਦਾ ਪਰਦਾਫਾਸ਼ ਕਰਦਿਆਂ ਕੈਨੇਡਾ-ਆਧਾਰਿਤ ਗੈਂਗਸਟਰਾਂ ਨਾਲ ਸੰਬੰਧਿਤ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ | ਮੁਲਜ਼ਮਾਂ ਦਾ ...
ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)-ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਸੁਭਾਗੇ ਮੌਕੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿਚ ਹਿੱਸੇਦਾਰ ਬਣਾਉਣ, ਯੁਵਾ ਸ਼ਕਤੀ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਪਿਛਲੇ ਸਮੇਂ ਤੋਂ ...
ਮੁੱਖ ਮੰਤਰੀ ਨਾਲ 18 ਨੂੰ ਮੀਟਿੰਗ ਦਾ ਸਮਾਂ ਮਿਲਿਆ
ਅੰਮਿ੍ਤਸਰ, 14 ਅਗਸਤ (ਗਗਨਦੀਪ ਸ਼ਰਮਾ)-ਮੁੱਖ ਮੰਤਰੀ ਨਾਲ 18 ਅਗਸਤ (ਵੀਰਵਾਰ) ਬਾਅਦ ਦੁਪਹਿਰ 1 ਵਜੇ ਮੀਟਿੰਗ ਤੈਅ ਹੋਣ 'ਤੇ ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ...
ਤਾਈਪੇ, 14 ਅਗਸਤ (ਏਜੰਸੀ)-ਅਮਰੀਕੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ 12 ਦਿਨਾਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਦਾ ਇਕ ਵਫ਼ਦ ਤਾਈਵਾਨ ਦੇ ਦੌਰੇ 'ਤੇ ਇੱਥੇ ਪੁੱਜਾ | ਡੈਮੋਕ੍ਰੇਟਿਕ ਸੈਨੇਟਰ ਐਡ ਮਾਰਕੀ ਦੀ ਅਗਵਾਈ 'ਚ 5 ਮੈਂਬਰੀ ਵਫ਼ਦ ਦੋਵਾਂ ...
ਲਖਨਊ, 14 ਅਗਸਤ (ਏਜੰਸੀ)- ਉੱਤਰ ਪ੍ਰਦੇਸ਼ ਪੁਲਿਸ ਨੇ ਇਕ 19 ਸਾਲਾ ਨੌਜਵਾਨ ਨੂੰ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਰਹਿੰਦੇ ਆਕਾਵਾਂ ਨਾਲ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਣ ਕਾਰਨ ਐਤਵਾਰ ਨੂੰ ਗਿ੍ਫ਼ਤਾਰ ਕੀਤਾ ਹੈ | ...
ਨਵੀਂ ਦਿੱਲੀ, 14 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜ਼ਾਦੀ ਦਿਹਾੜੇ ਮੌਕੇ ਸਿਹਤ ਖੇਤਰ ਲਈ 'ਹੀਲ ਇਨ ਇੰਡੀਆ, ਹੀਲ ਬਾਏ ਇੰਡੀਆ' ਵਰਗੀਆਂ ਕਈ ਪਹਿਲਾਂ ਅਤੇ 2027 ਤੱਕ 'ਸਿਕਲ ਸੈੱਲ' ਬਿਮਾਰੀ ਨੂੰ ਖਤਮ ਕਰਨ ਲਈ ਇਕ ਰੋਡਮੈਪ ਦਾ ਐਲਾਨ ਕਰ ਸਕਦੇ ਹਨ | ਇਹ ਗੱਲ ...
ਨਵੀਂ ਦਿੱਲੀ, 14 ਅਗਸਤ (ਏਜੰਸੀ)-ਕਾਨੂੰਨ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ 11 ਐਡਵੋਕੇਟਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜੱਜਾਂ ਦੇ ਰੂਪ ਵਿਚ ਪੁਦਉਨਤ ਕੀਤਾ ਗਿਆ ਹੈ, ਜਿਸ ਨਾਲ ਇਸ ਸਾਲ ਹਾਈ ਕੋਰਟਾਂ ਵਿਚ ਨਿਯੁਕਤੀਆਂ ਦੀ ਕੁੱਲ ਗਿਣਤੀ ਰਿਕਾਰਡ 138 ਹੋ ਗਈ ...
ਸ੍ਰੀਨਗਰ, 14 ਅਗਸਤ (ਏਜੰਸੀ)-ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਨੌਹੱਟਾ ਇਲਾਕੇ 'ਚ ਇਕ ਮੁਕਾਬਲੇ 'ਚ ਇਕ ਸਿਪਾਹੀ ਅਤੇ ਲਸ਼ਕਰ-ਏ-ਤਾਇਬਾ ਦਾ ਇਕ ਅੱਤਵਾਦੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਰਾਮਬਨ ਦੇ ਬਟੋਟੇ ਖੇਤਰ ਦਾ ਰਹਿਣ ਵਾਲਾ ਸਿਪਾਹੀ ...
ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੁਤੰਤਰਤਾ ਦਿਵਸ ਮੌਕੇ ਸੀ. ਬੀ. ਆਈ. ਦੇ 30 ਅਧਿਕਾਰੀਆਂ ਨੂੰ ਵਿਸ਼ੇਸ਼ ਸੇਵਾਵਾਂ ਦੇਣ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਐਵਾਰਡ ਨਾਲ ਸਨਮਾਨਿਤ ਕੀਤਾ | ਸੀ. ਬੀ. ...
ਸ੍ਰੀਨਗਰ, 14 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਕੇਰਨ ਖੇਤਰ 'ਚ, ਜਿਹੜਾ ਕਿ ਸਰਹੱਦ ਦੇ ਬਿਲਕੁੱਲ ਨੇੜੇ ਸਥਿਤ ਹੈ, ਵਿਖੇ ਉੱਤਰੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਉਪਿੰਦਰ ਤਿ੍ਵੇਦੀ ਅਤੇ 15 ਕੋਰ ਦੇ ਕਮਾਂਡਿੰਗ ਇਨ ਚੀਫ ਏ. ਐਸ. ਔਜਲਾ ਨੇ ...
ਕੋਲਕਾਤਾ, 14 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ, ਸੀ.ਪੀ.ਐਮ., ਭਾਜਪਾ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਜਾਇਦਾਦ 'ਚ ਭਾਰੀ ਵਾਧਾ ਹੋਇਆ ਹੈ | ਤਿ੍ਣਮੂਲ ਕਾਂਗਰਸ ਦੇ 19 ਆਗੂਆਂ ਵਿਰੱੁਧ ਹਾਈਕੋਰਟ 'ਚ ਜਾਇਦਾਦ ਦੇ ਵਾਧੇ ਦਾ ਮਾਮਲਾ ਦਰਜ ਹੋਣ ...
ਮੋਗਾ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਕੈਨੇਡਾ ਆਧਾਰਿਤ ਅਰਸ਼ ਡੱਲਾ ਪੰਜਾਬ ਅਤੇ ਵਿਦੇਸ਼ਾਂ 'ਚ ਵੱਖ-ਵੱਖ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਿਲ ਇਕ ਬਦਨਾਮ ਗੈਂਗਸਟਰ ਹੈ, ਜਿਸ ਦੀ ਪੰਜਾਬ ਪੁਲਿਸ ਨੂੰ ਭਾਲ ਹੈ | ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਉਸ ...
ਹਵਾਈ ਸੈਨਾ ਦੀ ਪਾਇਲਟ ਵਿੰਗ ਕਮਾਂਡਰ ਦੀਪਕਾ ਮਿਸ਼ਰਾ ਨੂੰ ਵਾਯੂ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ | ਉਹ ਇਹ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ | ਇਸ ਦੇ ਇਲਾਵਾ ਭਾਰਤ ਦੇ ਆਪਰੇਸ਼ਨ ਦੇਵੀ ਸ਼ਕਤੀ (ਕਾਬੁਲ 'ਚੋਂ ਭਾਰਤੀਆਂ ...
ਆਮਦਨ ਵਧਾਉਣ ਲਈ ਜੀ. ਐੱਸ. ਟੀ. ਅਫ਼ਸਰਾਂ ਨੂੰ ਮਿਲਿਆ ਹਰ ਮਹੀਨੇ 200 ਛਾਪੇ ਮਾਰਨ ਦਾ ਟੀਚਾ ਜਲੰਧਰ, 14 ਅਗਸਤ (ਸ਼ਿਵ ਸ਼ਰਮਾ)-ਕੇਂਦਰ ਵਲੋਂ ਪਹਿਲੀ ਜੁਲਾਈ ਤੋਂ ਸਾਰੇ ਰਾਜਾਂ ਨੂੰ ਮਿਲਦੇ ਜੀ. ਐੱਸ. ਟੀ. ਮੁਆਵਜ਼ੇ ਦੇ ਬੰਦ ਹੋਣ ਤੋਂ ਬਾਅਦ ਕਈ ਰਾਜਾਂ ਦੀ ਵਿੱਤੀ ਹਾਲਤ 'ਤੇ ...
ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਵੰਡ ਦੇ ਸੰਤਾਪ ਦੀ ਯਾਦਗਾਰ ਦਿਵਸ ਮੌਕੇ ਭਾਜਪਾ ਅਤੇ ਕਾਂਗਰਸ ਨੇ ਇਕ ਦੂਜੇ 'ਤੇ ਸ਼ਬਦੀ ਤੀਰ ਚਲਾਉਂਦਿਆਂ ਦੇਸ਼ ਦੀ ਵੰਡ ਲਈ ਇਕ-ਦੂਜੇ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ | ਜਿਥੇ ਭਾਜਪਾ ਨੇ ਇਕ ਵੀਡੀਓ ਜਾਰੀ ਕਰਕੇ ਭਾਰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX