ਤਾਜਾ ਖ਼ਬਰਾਂ


ਰਾਜਪਾਲ ਵਲੋਂ 27 ਸਤੰਬਰ ਦੇ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ
. . .  5 minutes ago
ਚੰਡੀਗੜ੍ਹ, 25 ਸਤੰਬਰ - ਪੰਜਾਬ ਸਰਕਾਰ ਅਤੇ ਰਾਜਪਾਲ ਵਿਚਕਾਰ ਤਕਰਾਰ ਖ਼ਤਮ ਹੋ ਗਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਵਲੋਂ 27 ਸਤੰਬਰ ਨੂੰ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ 22 ਸਤੰਬਰ ਨੂੰ ਬੁਲਾਏ ਗਏ ਇਜਲਾਸ ਨੂੰ ਰਾਜਪਾਲ...
ਮਹਿਣਾ ਮਾਈਨਰ 'ਚ ਪਿਆ 35 ਫੁੱਟ ਚੌੜਾ ਪਾੜ, ਦਰਜਨਾਂ ਏਕੜ ਝੋਨੇ ਦੇ ਖੇਤਾਂ 'ਚ ਭਰਿਆ ਪਾਣੀ
. . .  13 minutes ago
ਮੰਡੀ ਕਿੱਲਿਆਂਵਾਲੀ, 25 ਸਤੰਬਰ - (ਇਕਬਾਲ ਸਿੰਘ ਸ਼ਾਂਤ)-ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ...
ਉੱਤਰਾਖੰਡ ਅੰਕਿਤਾ ਭੰਡਾਰੀ ਕਤਲ ਕੇਸ - ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
. . .  46 minutes ago
ਪਉੜੀ (ਉੱਤਰਾਖੰਡ), 25 ਸਤੰਬਰ - ਅੰਕਿਤਾ ਭੰਡਾਰੀ ਕਤਲ ਕੇਸ ਵਿਚ ਇਕ ਵੱਡੇ ਘਟਨਾਕ੍ਰਮ ਵਿਚ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ...
ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  55 minutes ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  about 1 hour ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 1 hour ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  about 1 hour ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 2 hours ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਲਈ ਭਾਰਤ ਦਾ ਸਮਰਥਨ
. . .  about 2 hours ago
ਮਾਸਕੋ, 25 ਸਤੰਬਰ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ। 77ਵੀਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ, ਲਾਵਰੋਵ ਨੇ ਕਿਹਾ, "ਅਸੀਂ ਅਫਰੀਕਾ, ਏਸ਼ੀਆ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਵਿਕਰਮ ਦੂਰੈਸਵਾਮੀ ਨੇ ਬਰਤਾਨੀਆ ਵਿਚ ਸੰਭਾਲਿਆ ਭਾਰਤੀ ਹਾਈਕਮਿਸ਼ਨਰ ਦਾ ਅਹੁਦਾ
. . .  1 day ago
ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੀਤਾ ਕੇਸ ਦਰਜ
. . .  1 day ago
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ) -  ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐਸ.ਟੀ. ਦੀ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਕੋਈ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 16 ਦੌੜਾਂ ਨਾਲ ਹਰਾਇਆ ਇੰਗਲੈਂਡ
. . .  1 day ago
ਬਰਮਿੰਘਮ, 24 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦਾ ਸਫ਼ਾਇਆ ਕਰ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਜਥੇ ਜਗਦੀਸ਼ ਸਿੰਘ ਝੀਂਡਾ ਨੂੰ ਚੁਣਿਆ ਪ੍ਰਧਾਨ
. . .  1 day ago
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅੱਜ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਨਹੀਂ ਬਖਸ਼ਾਂਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਵਾਲਿਆਂ ਨੂੰ - ਫੜਨਵੀਸ
. . .  1 day ago
ਮੁੰਬਈ, 24 ਸਤੰਬਰ - ਪੁਣੇ ਵਿੱਚ ਪੀ.ਐਫ.ਆਈ. ਦੇ ਪ੍ਰਦਰਸ਼ਨ ਦੌਰਾਨ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ 'ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜੇਕਰ ਕੋਈ ਮਹਾਰਾਸ਼ਟਰ...
ਮੀਂਹ ਪੈਣ ਨਾਲ ਗ਼ਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ
. . .  1 day ago
ਬਰਨਾਲਾ/ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ) - ਲਗਾਤਾਰ ਪੈ ਰਹੇ ਮੀਂਹ ਨਾਲ ਹੰਡਿਆਇਆ ਵਿਖੇ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਗੁਰਜੰਟ ਸਿੰਘ ਵਾਸੀ ਪੱਤੀ ਹੰਡਿਆਇਆ...
ਮੀਂਹ ਪੈਣ ਨਾਲ ਖੀਰੇ ਦੀ 100 ਏਕੜ ਫ਼ਸਲ ਤਬਾਹੀ ਦੇ ਕੰਢੇ, ਕਿਸਾਨ ਚਿੰਤਾ 'ਚ
. . .  1 day ago
ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ) - ਲਗਾਤਾਰ ਪੈ ਰਹੇ ਮੀਂਹ ਨਾਲ ਸ਼ਹਿਣਾ ਪਿੰਡ ਨਾਲ ਸੰਬੰਧਿਤ 10 ਕਿਸਾਨਾਂ ਦੀ ਖੀਰੇ ਦੀ 100 ਏਕੜ ਫ਼ਸਲ ਤਬਾਹੀ ਦੇ ਕੰਢੇ ਪੁੱਜ ਗਈ ਹੈ। ਸਬਜ਼ੀ ਦੇ ਕਾਸ਼ਤਕਾਰ ਲਗਾਤਾਰ ਪੈ ਰਹੇ ਮੀਂਹ ਕਾਰਨ...
ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ
. . .  1 day ago
ਰਾਮਾ ਮੰਡੀ, 24 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ) -ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਮਾ ਮੰਡੀ ਇਲਾਕੇ ਵਿਚ ਨਰਮੇ, ਗੁਆਰੇ, ਮੱਕੀ, ਹਰੇ ਚਾਰੇ, ਮੂੰਗੀ ਸਮੇਤ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦੇ ਡਰ ਕਾਰਨ ਅੰਨਦਾਤਾ ਚਿੰਤਾ ਵਿਚ ਹੈ। ਇਸ ਮੀਂਹ ਕਾਰਨ...
ਪੰਜਾਬ ਕਾਂਗਰਸ ਵਲੋਂ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਲਿਸਟ ਜਾਰੀ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ...
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੀ.ਜੀ.ਆਈ. ’ਚੋਂ ਮਿਲੀ ਛੁੱਟੀ
. . .  1 day ago
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਜੋ ਪਿਛਲੇ ਕਈ ਦਿਨਾਂ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ, ਨੂੰ ਸਿਹਤਯਾਬ ਹੋਣ ਉਪਰੰਤ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਹੈ। ਗਾਇਕ ਦੇ ਤਾਏ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ 2 ਦਿਨ ਪਹਿਲਾਂ ਬਲਕੌਰ ਸਿੰਘ ਦੇ 3 ਸਟੰਟ ਪਾਏ ਗਏ ਹਨ। ਉਹ ਹੁਣ ਬਿਲਕੁਲ...
ਰਾਜਪਾਲ ਵਲੋਂ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਸਰਕਾਰ ਵਲੋਂ ਪ੍ਰਸਤਾਵਿਤ ਇਲਜਾਸ ਦੇ ਵੇਰਵੇ ਲਈ ਰਾਜਪਾਲ ਵਲੋਂ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ। ਆਪਣੇ ਜਵਾਬ ਵਿਚ ਸਰਕਾਰ ਨੇ ਕਿਹਾ...
ਮੀਂਹ ਵਿਚ ਭਿੱਜਣ ਕਾਰਨ 1509 ਬਾਸਮਤੀ ਦਾ ਲੱਗਾ ਘੱਟ ਰੇਟ
. . .  1 day ago
ਅਟਾਰੀ, 24 ਸਤੰਬਰ (ਗੁਰਦੀਪ ਸਿੰਘ ਅਟਾਰੀ) - ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਮਾਰਕੀਟ ਕਮੇਟੀ ਅਟਾਰੀ ਦੇ ਸਕੱਤਰ ਸਤਨਾਮ ਸਿੰਘ ਅਤੇ ਸੁਪਰਵਾਈਜਰ ਆਤਮਜੀਤ ਸਿੰਘ ਵਲੋਂ 1509 ਬਾਸਮਤੀ ਦੀ ਬੋਲੀ ਕਰਵਾ ਦਿੱਤੀ ਗਈ। ਕਿਸਾਨ ਵੀਰਾਂ ਦੀ ਪੁੱਤਾਂ ਵਾਂਗੂ ਪਾਲੀ ਬਾਸਮਤੀ ਦੀ ਫਸਲ ਭਾਰੀ...
ਪਾਣੀ ਦਾ ਵਹਾਅ ਵੱਧ ਹੋਣ ਕਰਕੇ ਟੁੱਟਾ ਹੰਡਿਆਇਆ ਮਾਈਨਰ ਰਜਵਾਹਾ
. . .  1 day ago
ਬਰਨਾਲਾ/ ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ ) - ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਕਸਬਾ ਹੰਡਿਆਇਆ ਦੇ ਨੇੜੇ ਹੰਡਿਆਇਆ ਮਾਈਨਰ ਰਜਵਾਹਾ ਪਾਣੀ ਦਾ ਵਹਾਅ ਵੱਧ ਹੋਣ ਕਰਕੇ ਟੁੱਟ ਗਿਆ, ਜਿਸ ਦਾ ਪਾਣੀ ਕਸਬਾ ਹੰਡਿਆਇਆ ਦੇ ਖੇਤਾਂ ਅਤੇ ਗਲੀਆਂ ਵਿਚ...
ਅਮਰੀਕਾ 'ਚ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਹਿਨਣ ਕਰ ਕੇ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਸ਼ਾਰਲਟ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਸਿੱਖ ਕਕਾਰ ਕਿਰਪਾਨ ਪਹਿਣੇ ਹੋਣ ਕਰ ਕੇ ਪੁਲਿਸ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਪਹਿਲਾ ਸਫ਼ਾ

ਵਿਧਾਨ ਸਭਾ ਇਜਲਾਸ

ਸਰਕਾਰ ਤੇ ਰਾਜ ਭਵਨ 'ਚ ਟਕਰਾਅ ਵਧਿਆ

• ਮੁੱਖ ਮੰਤਰੀ ਦੇ ਟਵੀਟ 'ਤੇ ਰਾਜਪਾਲ ਨੇ ਲਿਖਿਆ ਸਖ਼ਤ ਪੱਤਰ
• ਮੰਤਰੀ ਮੰਡਲ ਦਾ ਫ਼ੈਸਲਾ ਰਾਜਪਾਲ ਲਈ ਮੰਨਣਾ ਜ਼ਰੂਰੀ-ਮੁੱਖ ਮੰਤਰੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 24 ਸਤੰਬਰ-ਪੰਜਾਬ ਮੰਤਰੀ ਮੰਡਲ ਵਲੋਂ 27 ਸਤੰਬਰ ਨੂੰ ਵਿਧਾਨ ਸਭਾ ਦਾ ਇਜਲਾਸ ਸੱਦੇ ਜਾਣ ਸੰਬੰਧੀ ਲਏ ਫ਼ੈਸਲੇ ਨੂੰ ਲੈ ਕੇ ਪੰਜਾਬ ਸਰਕਾਰ, ਰਾਜਪਾਲ ਨਾਲ ਟਕਰਾਅ ਦੇ ਰੌਂਅ ਨਜ਼ਰ ਆ ਰਹੀ ਹੈ | ਰਾਜਪਾਲ ਪੰਜਾਬ ਵਲੋਂ ਇਸ ਇਜਲਾਸ ਵਿਚ ਹੋਣ ਵਾਲੇ ਕੰਮਕਾਜ ਸੰਬੰਧੀ ਮੰਗੀ ਰਿਪੋਰਟ ਦਾ ਜਵਾਬ ਜੋ ਅੱਜ ਸ਼ਾਮ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਰਾਜਪਾਲ ਨੂੰ ਭੇਜਿਆ ਗਿਆ, ਉਸ ਦੀ ਸ਼ਬਦਾਵਲੀ ਕਾਫ਼ੀ ਸਖ਼ਤ ਸੀ | ਰਾਜ ਭਵਨ ਨੂੰ ਭੇਜੇ ਆਪਣੇ ਜਵਾਬ ਵਿਚ ਰਾਜ ਸਰਕਾਰ ਨੇ ਦਾਅਵਾ ਕੀਤਾ ਕਿ ਰਾਜਪਾਲ ਮੰਤਰੀ ਮੰਡਲ ਵਲੋਂ ਲਏ ਜਾਂਦੇ ਫ਼ੈਸਲਿਆਂ ਨੂੰ ਪ੍ਰਵਾਨਗੀ ਦੇਣ ਲਈ ਪਾਬੰਦ ਹਨ ਅਤੇ ਰਾਜਪਾਲ ਵਲੋਂ ਇਸ ਤੋਂ ਇਲਾਵਾ ਹੋਰ ਕੋਈ ਸੋਚ ਕਾਨੂੰਨ ਅਨੁਸਾਰ ਨਹੀਂ | ਪੱਤਰ ਵਿਚ ਸਪੱਸ਼ਟ ਕੀਤਾ ਗਿਆ ਕਿ ਰਾਜਪਾਲ ਸੈਸ਼ਨ ਲਈ ਪ੍ਰਵਾਨਗੀ ਦੇਣ ਲਈ ਇਸ ਵਿਚ ਕੀਤੇ ਜਾਣ ਵਾਲੇ ਕੰਮਕਾਜ ਦੀ ਜਾਣਕਾਰੀ ਦੇਣ ਨੂੰ ਸ਼ਰਤ ਨਹੀਂ ਬਣਾ ਸਕਦੇ ਪਰ ਪੱਤਰ ਵਿਚ ਇਜਲਾਸ ਵਿਚ ਕੀਤੇ ਜਾਣ ਵਾਲੇ ਕੰਮਕਾਜ ਸੰਬੰਧੀ ਜੋ ਗੋਲ-ਮੋਲ ਜਵਾਬ ਦਿੱਤਾ ਗਿਆ, ਉਸ ਵਿਚ ਕਿਹਾ ਗਿਆ ਕਿ ਪਰਾਲੀ ਨੂੰ ਸਾੜਨ, ਜੀ.ਐਸ.ਟੀ. ਤੇ ਬਿਜਲੀ ਦੀ ਉਪਲੱਬਧਤਾ ਸਮੇਤ ਕਈ ਭਖਦੇ ਮਾਮਲੇ ਸਦਨ ਵਿਚ ਆ ਸਕਦੇ ਹਨ, ਜਦੋਂ ਕਿ ਮੈਂਬਰਾਂ ਵਲੋਂ ਮੌਕੇ 'ਤੇ ਵੀ ਕਈ ਮਾਮਲਿਆਂ ਨੂੰ ਵਿਚਾਰਨ ਲਈ ਨੋਟਿਸ ਦਿੱਤੇ ਜਾ ਸਕਦੇ ਹਨ | ਰਾਜ ਦੇ ਐਡੀਸ਼ਨਲ ਸਕੱਤਰ ਪਾਰਲੀਮਾਨੀ ਮਾਮਲੇ ਦੇ ਦਸਤਖ਼ਤਾਂ ਹੇਠ ਵਿਧਾਨ ਸਭਾ ਨੂੰ ਜਾਰੀ ਪੱਤਰ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਇਹ ਪੱਤਰ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਭੇਜਿਆ ਜਾ ਰਿਹਾ ਹੈ ਅਤੇ ਰਾਜ ਭਵਨ ਤੋਂ 27 ਸਤੰਬਰ ਦੇ ਇਜਲਾਸ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਜਾਵੇ | ਦਿਲਚਸਪ ਗੱਲ ਇਹ ਹੈ ਕਿ ਰਾਜ ਸਰਕਾਰ ਦੇ ਇਸ ਪੱਤਰ ਤੋਂ ਪਹਿਲਾਂ ਦਿਨ ਸਮੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖ ਕੇ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦੇ ਬਿਆਨਾਂ ਤੋਂ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਉਹ ਮੇਰੇ ਨਾਲ ਕਾਫ਼ੀ ਔਖੇ ਹਨ ਅਤੇ ਮੈਂ ਸੰਵਿਧਾਨ ਦੀ ਧਾਰਾ 167 ਤੇ 168 ਦਾ ਹਵਾਲਾ ਉਨ੍ਹਾਂ ਨੂੰ ਭੇਜ ਰਿਹਾ ਹਾਂ ਤਾਂ ਜੋ ਉਹ ਰਾਜਪਾਲ ਦੀਆਂ ਤਾਕਤਾਂ ਤੇ ਜ਼ਿੰਮੇਵਾਰੀਆਂ ਨੂੰ ਸਮਝ ਸਕਣ ਪਰ 'ਅਜੀਤ' ਵਲੋਂ ਜਿਨ੍ਹਾਂ ਕਾਨੂੰਨੀ ਮਾਹਿਰਾਂ ਤੇ ਤਜਰਬੇਕਾਰ ਪੁਰਾਣੇ ਪਾਰਲੀਮੈਂਟਰੀਆਂ ਨਾਂਅ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਮੰਨਣਾ ਸੀ ਕਿ ਭਗਵੰਤ ਮਾਨ ਸਰਕਾਰ ਤਜਰਬਾ ਨਾ ਹੋਣ ਕਾਰਨ ਅਜਿਹੀ ਟਕਰਾਅ ਦੀ ਸਥਿਤੀ ਪੈਦਾ ਕਰ ਰਹੀ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵਿਧਾਨ ਸਭਾ ਇਜਲਾਸ ਦਾ ਲਾਭ ਤਾਂ ਹੀ ਹੁੰਦਾ ਹੈ ਜੇ ਉਸ ਨੂੰ ਸਦਨ ਤੋਂ ਪਹਿਲਾਂ ਵਿਧਾਇਕਾਂ ਨੂੰ ਲੋੜੀਂਦਾ ਨੋਟਿਸ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਸਵਾਲ, ਧਿਆਨ ਦਿਵਾਊ ਮਤੇ ਅਤੇ ਦੂਜੇ ਮਾਮਲਿਆਂ 'ਚ ਨੋਟਿਸ ਦੇ ਸਕਣ ਅਤੇ ਇਨ੍ਹਾਂ 'ਚੋਂ ਕਈਆਂ ਲਈ ਨੋਟਿਸ ਦੇਣ ਲਈ ਕੁਝ ਦਿਨਾਂ ਦਾ ਨੋਟਿਸ ਵੀ ਦੇਣਾ ਪੈਂਦਾ ਹੈ | ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਇਜਲਾਸ ਲਈ ਦਰਸਾਏ ਮੁੱਦਿਆਂ 'ਚ ਕਈ ਫੌਰੀ ਵਿਚਾਰੇ ਜਾਣ ਵਰਗਾ ਮਾਮਲਾ ਨਹੀਂ ਤਾਂ ਫਿਰ ਇਜਲਾਸ ਬੁਲਾਉਣ ਲਈ ਨਿਰਧਾਰਤ 15 ਦਿਨਾਂ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ | ਸਰਕਾਰ ਇਹ ਇਜਲਾਸ 2-3 ਦਿਨਾਂ ਦੇ ਨੋਟਿਸ 'ਤੇ ਕਾਹਲੀ ਵਿਚ ਕਿਉਂ ਸੱਦਣਾ ਚਾਹੁੰਦੀ ਹੈ ਅਤੇ ਨਿਰਧਾਰਤ 15 ਦਿਨਾਂ ਦੇ ਸਮੇਂ ਵਿਚ ਛੋਟ ਕਿਉਂ ਚਾਹੁੰਦੀ ਹੈ, ਇਸ ਦਾ ਸਰਕਾਰ ਵਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ ਪਰ ਸਰਕਾਰੀ ਧਿਰ ਵਲੋਂ ਅੱਜ ਮੰਤਰੀਆਂ ਵਲੋਂ ਇਸ ਮੁੱਦੇ 'ਤੇ ਜਿਵੇਂ ਤਾਬੜਤੋੜ ਬਿਆਨਬਾਜ਼ੀ ਕੀਤੀ ਗਈ, ਉਸ ਤੋਂ ਸਪੱਸ਼ਟ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਉਪ ਰਾਜਪਾਲ ਨਾਲ ਉਨ੍ਹਾਂ ਦੀ ਸਰਕਾਰ ਦੇ ਚੱਲ ਰਹੇ ਟਕਰਾਅ ਤੋਂ ਬਾਅਦ ਪੰਜਾਬ ਵਿਚ ਰਾਜਪਾਲ ਨਾਲ ਦੂਜਾ ਫਰੰਟ ਖੋਲ੍ਹਣ ਜਾ ਰਹੀ ਹੈ ਪਰ ਰਾਜਪਾਲ ਵਲੋਂ ਜਿਵੇਂ ਅੱਜ ਰਾਤ ਤੱਕ 27 ਸਤੰਬਰ ਦੇ ਇਜਲਾਸ ਦੀ ਤਜਵੀਜ਼ ਸੰਬੰਧੀ ਫ਼ੈਸਲਾ ਨਹੀਂ ਲਿਆ ਗਿਆ ਅਤੇ ਹੁਣ ਉਹ ਸੋਮਵਾਰ ਨੂੰ ਇਸ ਸੰਬੰਧੀ ਕੀ ਫ਼ੈਸਲਾ ਲੈਂਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ, ਕਿਉਂਕਿ ਰਾਜਪਾਲ ਸਰਕਾਰ ਨੂੰ ਇਜਲਾਸ ਲਈ ਪ੍ਰਵਾਨਗੀ ਦੇ ਵੀ ਸਕਦੇ ਹਨ ਅਤੇ ਇਜਲਾਸ ਸੱਦਣ ਲਈ ਲੋੜੀਂਦਾ ਨੋਟਿਸ ਦੇਣ ਲਈ ਵੀ ਕਹਿ ਸਕਦੇ ਹਨ |

ਐਨ.ਆਈ.ਏ. ਵਲੋਂ ਅੱਤਵਾਦੀ ਕਾਰਵਾਈਆਂ ਦੀ ਸਾਜਿਸ਼ ਦੇ ਦੋਸ਼ ਹੇਠ 3 ਗਿ੍ਫ਼ਤਾਰ

ਨਵੀਂ ਦਿੱਲੀ, 24 ਸਤੰਬਰ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਦੱਸਿਆ ਕਿ ਅਪਰਾਧਿਕ ਗਰੋਹ ਦੇ ਤਿੰਨ ਆਗੂਆਂ ਨੂੰ ਦਿੱਲੀ ਤੇ ਹੋਰ ਇਲਾਕਿਆਂ 'ਚ ਅੱਤਵਾਦੀ ਕਾਰਵਾਈਆਂ ਨੂੰ ਅੰਜਾਣ ਦੇਣ ਦੀਆਂ ਸਾਜਿਸ਼ਾਂ ਰਚਣ ਲਈ ਗਿ੍ਫ਼ਤਾਰ ਕੀਤਾ ਗਿਆ ਹੈ | ਐਨ.ਆਈ.ਏ. ਦੇ ਇਕ ਬੁਲਾਰੇ ਨੇ ਦੱਸਿਆ ਕਿ ਦਿੱਲੀ ਦੇ ਨੀਰਜ ਸਹਿਰਾਵਤ ਉਰਫ਼ ਨੀਰਜ ਬਵਾਨਾ, ਗੁਰੂਗ੍ਰਾਮ ਦੇ ਕੌਸ਼ਲ ਉਰਫ਼ ਨਰੇਸ਼ ਚੌਧਰੀ ਅਤੇ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਨੂੰ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਾਮਲਾ ਹੱਤਿਆਵਾਂ ਸਮੇਤ ਵੱਖ-ਵੱਖ ਪ੍ਰਕਾਰ ਦੀਆਂ ਅਪਰਾਧਿਕ ਗਤੀਵਿਧੀਆਂ 'ਚ ਅਪਰਾਧ ਗਰੋਹਾਂ ਦੀ ਸ਼ਮੂਲੀਅਤ ਨਾਲ ਸੰਬੰਧਿਤ ਹੈ ਤਾਂ ਜੋ ਆਪਣੇ ਅਪਰਾਧਿਕ ਗਰੋਹਾਂ ਤੇ ਸਰਗਰਮੀਆਂ ਨੂੰ ਚਲਾਉਣ ਲਈ ਜਬਰੀ ਵਸੂਲੀ ਕਰਕੇ ਲੋਕਾਂ 'ਚ ਡਰ ਪੈਦਾ ਕਰਨਾ ਹੈ | ਇਹ ਗਰੋਹ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਰਾਹੀਂ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡ ਵੀ ਇਕੱਠਾ ਕਰ ਰਹੇ ਸਨ | ਐਨ.ਆਈ.ਏ. ਨੇ ਕਿਹਾ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੁਆਰਾ ਸ਼ੁਰੂਆਤੀ ਤੌਰ 'ਤੇ 8 ਮੁਲਜ਼ਮਾਂ ਅਤੇ ਹੋਰ ਅਣਪਛਾਤਿਆਂ ਖ਼ਿਲਾਫ਼ 7 ਅਗਸਤ ਨੂੰ ਕੇਸ ਦਰਜ ਕੀਤਾ ਗਿਆ ਸੀ, ਕਿਉਂਕਿ ਭਾਰਤ ਤੇ ਵਿਦੇਸ਼ 'ਚ ਬੈਠੇ ਅਪਰਾਧਕ ਗਰੋਹਾਂ ਤੇ ਗੈਂਗਾਂ ਦੇ ਮੈਂਬਰਾਂ ਨੇ ਦਿੱਲੀ ਤੇ ਦੇਸ਼ ਦੇ ਹੋਰਨਾਂ ਇਲਾਕਿਆਂ 'ਚ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚੀ ਸੀ | ਐਨ.ਆਈ.ਏ. ਨੇ 26 ਅਗਸਤ ਨੂੰ ਮੁੜ ਕੇਸ ਦਰਜ ਕੀਤਾ ਸੀ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਸੀ |

ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ, ਝੋਨੇ ਦਾ ਨੁਕਸਾਨ

ਟਮਾਟਰ, ਆਲੂ, ਗੋਭੀ ਤੇ ਹੋਰਨਾਂ ਸਬਜ਼ੀਆਂ ਦੀ ਕਾਸ਼ਤ ਬੁਰੀ ਤਰ੍ਹਾਂ ਪ੍ਰਭਾਵਿਤ
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਇਸ ਮੀਂਹ ਕਾਰਨ ਪੰਜਾਬ ਤੇ ਹਰਿਆਣਾ ਦੇ ਕਈ ਖੇਤਰਾਂ 'ਚ ਝੋਨੇ ਦੀ ਫ਼ਸਲ ਤਾਂ ਨੁਕਸਾਨੀ ਹੀ ਗਈ ਹੈ ਪਰ ਇਸ ਦੇ ਨਾਲ-ਨਾਲ ਬਹੁਤ ਸਾਰੇ ਖੇਤਰਾਂ 'ਚ ਸਬਜ਼ੀਆਂ ਦੀ ਕਾਸ਼ਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਜਾਣਕਾਰੀ ਅਨੁਸਾਰ ਇਸ ਵਾਰ ਸੂਬੇ 'ਚ 31 ਲੱਖ ਹੈਕਟੇਅਰ 'ਚ ਝੋਨੇ ਦੀ, ਜਦਕਿ 5 ਲੱਖ ਹੈਕਟੇਅਰ 'ਚ ਬਾਸਮਤੀ ਦੀ ਖੇਤੀ ਕੀਤੀ ਗਈ ਸੀ | ਬਾਸਮਤੀ ਦੀਆਂ ਛੇਤੀ ਪੱਕਣ ਵਾਲੀਆਂ ਪੀ.ਬੀ.-1509 ਤੇ 126 ਵਰਗੀਆਂ ਅਗੇਤੀਆਂ ਕਿਸਮਾਂ, ਜੋ ਕਿ ਪੱਕ ਕੇ ਤਿਆਰ ਹੋ ਚੁੱਕੀਆਂ ਸਨ ਤੇ ਪਿਛਲੇ ਦਿਨਾਂ ਤੋਂ ਕਈ ਥਾਵਾਂ 'ਤੇ ਇਨ੍ਹਾਂ ਦੀ ਵਾਢੀ ਵੀ ਸ਼ੁਰੂ ਹੋ ਗਈ ਹੈ | ਸੂਬੇ 'ਚ ਕਈ ਥਾਵਾਂ 'ਤੇ ਕਿਸਾਨਾਂ ਵਲੋਂ ਇਨ੍ਹਾਂ ਵੰਨਗੀਆਂ ਨੂੰ ਵੇਚਣ ਲਈ ਮੰਡੀਆਂ 'ਚ ਵੀ ਲਿਆਂਦਾ ਜਾ ਰਿਹਾ ਸੀ ਪਰ ਮੀਂਹ ਕਾਰਨ ਇਹ ਕਿਸਾਨ ਮੰਡੀਆਂ 'ਚ ਰੁਲਣ ਲਈ ਮਜਬੂਰ ਹੋ ਗਏ ਹਨ | ਦੂਜੇ ਪਾਸੇ ਖੇਤਾਂ 'ਚ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਨੂੰ ਵੱਢਣ ਦਾ ਕੰਮ ਇਕਦਮ ਰੁਕ ਗਿਆ ਹੈ | ਲਗਾਤਾਰ ਪੈ ਰਹੇ ਮੀਂਹ ਤੇ ਤੇਜ਼ ਚੱਲੀਆਂ ਹਵਾਵਾਂ ਨੇ ਪੱਕੀ ਫ਼ਸਲ ਧਰਤੀ 'ਤੇ ਵਿਛਾ ਦਿੱਤੀ ਹੈ, ਜਿਸ ਨਾਲ ਦਾਣਾ ਖ਼ਰਾਬ ਹੋਣ ਲੱਗਾ ਹੈ ਤੇ ਖੇਤਾਂ 'ਚ ਖੜੇ੍ਹ ਪਾਣੀ ਕਾਰਨ ਇਨ੍ਹਾਂ ਦੀ ਵਾਢੀ ਵੀ ਤਕਰੀਬਨ 10 ਦਿਨ ਤੱਕ ਪੱਛੜ ਗਈ ਹੈ | ਖੇਤੀਬਾੜੀ ਵਿਭਾਗ ਅਨੁਸਾਰ ਸੰਗਰੂਰ, ਪਟਿਆਲਾ, ਲੁਧਿਆਣਾ, ਮੁਹਾਲੀ ਆਦਿ ਜ਼ਿਲਿ੍ਹਆਂ 'ਚ ਮੀਂਹ ਜ਼ਿਆਦਾ ਪਿਆ ਹੈ, ਜਦੋਂਕਿ ਮੌਸਮ ਵਿਭਾਗ ਵਲੋਂ ਐਤਵਾਰ ਨੂੰ ਵੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ | ਝੋਨੇ ਦੀਆਂ ਪੀ.ਆਰ. 114, 121 ਕਿਸਮ ਤੇ ਕੁਝ ਹਾਈਬਿ੍ਡ ਬੀਜ ਇਨ੍ਹਾਂ ਦਿਨਾਂ 'ਚ ਨਿਸਰ ਰਹੇ ਹਨ ਪਰ ਮੀਂਹ ਨਾਲ ਇਨ੍ਹਾਂ ਵੰਨਗੀਆਂ ਦੇ ਦਾਣੇ ਕਾਲੇ ਹੋ ਕੇ ਖ਼ਰਾਬ ਹੋਣ ਦੀ ਸੰਭਾਵਨਾਵਾਂ ਬਣ ਗਈ ਹੈ | ਸਨੌਰ ਕਸਬੇ ਦੇ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਤਿੰਨ ਦਿਨ ਪਹਿਲਾਂ ਝੋਨੇ ਦੀ 1509 ਫ਼ਸਲ ਵੱਢ ਕੇ ਮੰਡੀ 'ਚ ਲਿਆਂਦੀ ਸੀ ਪਰ ਉਸ ਦਿਨ ਤੋਂ ਹੀ ਪੈ ਰਹੇ ਮੀਂਹ ਕਾਰਨ ਨਾ ਤਾਂ ਫ਼ਸਲ ਵਿਕ ਰਹੀ ਹੈ ਤੇ ਨਾ ਹੀ ਉਹ ਇਸ ਨੂੰ ਘਰ ਲਿਜਾ ਸਕਦਾ ਹੈ | ਇਸ ਤਰ੍ਹਾਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਿਮਰਜੀਤ ਸਿੰਘ ਸੋਹਲ ਨੇ ਆਖਿਆ ਕਿ ਕੁਝ ਕਿਸਾਨਾਂ ਵਲੋਂ ਮੰਡੀ 'ਚ ਅਗੇਤੀ ਵੰਨਗੀ ਵੇਚਣ ਲਈ ਲਿਆਂਦੀ ਸੀ ਪਰ ਮੀਂਹ ਕਾਰਨ ਉਹ ਵਾਪਸ ਲੈ ਗਏ | ਇਥੇ ਹੀ ਬਸ ਨਹੀਂ ਪੰਜਾਬ 'ਚ ਸਬਜ਼ੀਆਂ ਦੀ ਵੱਧ ਕਾਸ਼ਤ ਕਰਨ ਵਾਲੇ ਕਿਸਾਨ ਵੀ ਬਰਸਾਤ ਕਾਰਨ ਮੁਸ਼ਕਿਲ 'ਚ ਫਸੇ ਨਜ਼ਰ ਆ ਰਹੇ ਹਨ | ਇਨ੍ਹਾਂ ਦਿਨਾਂ 'ਚ ਟਮਾਟਰ, ਗੋਭੀ ਤੇ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਇਹ ਫ਼ਸਲਾਂ ਵੀ ਖ਼ਰਾਬ ਹੋਣ ਦੀ ਕਗਾਰ 'ਤੇ ਪੁੱਜ ਗਈਆਂ ਹਨ | ਕਿਸਾਨ ਦਵਿੰਦਰ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਵਲੋਂ ਟਮਾਟਰ ਦੀ ਕਾਸ਼ਤ ਕੀਤੀ ਹੋਈ ਹੈ ਪਰ ਜ਼ਿਆਦਾ ਮੀਂਹ ਪੈਣ ਕਾਰਨ ਖੇਤ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਟਮਾਟਰ ਦੇ ਬੂਟੇ ਖ਼ਰਾਬ ਹੋਣ ਲੱਗੇ ਹਨ | ਇਸ ਤਰ੍ਹਾਂ ਹੀ ਗੋਭੀ ਵੀ ਨੁਕਸਾਨੀ ਗਈ ਹੈ, ਜਦਕਿ ਆਲੂ ਦੀ ਕਾਸ਼ਤ ਵੀ ਪ੍ਰਭਾਵਿਤ ਹੋਈ ਹੈ |

ਮੋਦੀ ਪਹਿਲੀ ਤੋਂ ਕਰਨਗੇ 5-ਜੀ ਦੀ ਸ਼ੁਰੂਆਤ

ਨਵੀਂ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-1 ਅਕਤੂਬਰ ਤੋਂ ਭਾਰਤ 'ਚ 5-ਜੀ ਸੇਵਾਵਾਂ ਦੀ ਸ਼ੁਰੂਆਤ ਹੋ ਜਾਵੇਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਇੰਡੀਆ ਮੋਬਾਈਲ ਕਾਂਗਰਸ ' 'ਚ 5-ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ | ਸਰਕਾਰ ਵਲੋਂ ਰਾਸ਼ਟਰੀ ਬਰੋਡਬੈਂਡ ਮਿਸ਼ਨ ਦੇ ਟਵਿੱਟਰ ਹੈਂਡਲ 'ਤੇ ਪਾਏ ਸੰਦੇਸ਼ ਰਾਹੀਂ ਉਕਤ ਜਾਣਕਾਰੀ ਦਿੱਤੀ ਗਈ | ਸੰਦੇਸ਼ 'ਚ ਕਿਹਾ ਗਿਆ ਕਿ ਭਾਰਤ 'ਚ ਡਿਜੀਟਲ ਟ੍ਰਾਂਸਫਰਮੇਸ਼ਨ ਅਤੇ ਕੁਨੈਕਟਿਵਿਟੀ ਨੂੰ ਨਵੀਆਂ ਸਿਖਰਾਂ 'ਤੇ ਲਿਜਾਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਇੰਡੀਆ ਮੋਬਾਈਲ ਕਾਂਗਰਸ' ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਤਕਨਾਲੋਜੀ ਪ੍ਰਦਰਸ਼ਨੀ ਹੈ, 'ਚ ਦੇਸ਼ 'ਚ 5-ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ | ਇੰਡੀਆ ਮੋਬਾਈਲ ਕਾਂਗਰਸ ਦਾ ਆਯੋਜਨ ਸਾਂਝੇ ਤੌਰ 'ਤੇ ਦੂਰਸੰਚਾਰ ਵਿਭਾਗ ਅਤੇ ਸੇਲਯੁਲਰ ਆਪ੍ਰੇਟਰਸ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕੀਤਾ ਜਾਂਦਾ ਹੈ | ਪ੍ਰਗਤੀ ਮੈਦਾਨ 'ਚ ਹੋਣ ਵਾਲੀ ਇੰਡੀਆ ਮੋਬਾਈਲ ਕਾਂਗਰਸ 4 ਅਕਤੂਬਰ ਤੱਕ ਚੱਲੇਗੀ | ਕੇਂਦਰੀ ਸੰਚਾਰ ਮੰਤਰੀ ਅਸ਼ਨਵੀ ਵੈਸ਼ਨਾਵ ਨੇ ਬੀਤੇ ਦਿਨੀਂ ਕਿਹਾ ਸੀ ਕਿ ਪਹਿਲੇ ਪੜਾਅ 'ਚ ਦੇਸ਼ ਭਰ 'ਚ ਤਕਰੀਬਨ 13 ਸ਼ਹਿਰਾਂ 'ਚ 5-ਜੀ ਸੇਵਾਵਾਂ ਉਪਲਬਧ ਕਰਵਾਏ ਜਾਣ ਦੀ ਸੰਭਾਵਨਾ ਹੈ |

ਚੰਡੀਗੜ੍ਹ ਯੂਨੀਵਰਸਿਟੀ ਮਾਮਲੇ 'ਚ ਅਰੁਣਾਚਲ ਪ੍ਰਦੇਸ਼ ਤੋਂ ਇਕ ਫ਼ੌਜੀ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਪੁਲਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਾਪਰੇ ਐਮ.ਐਮ.ਐਸ. ਕਾਂਡ ਦੇ ਮਾਮਲੇ 'ਚ ਚੌਥੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਅਰੁਣਾਚਲ ਪ੍ਰਦੇਸ਼ ਵਿਖੇ ਤਾਇਨਾਤ ਸੰਜੀਵ ਸਿੰਘ ਨਾਂਅ ਦੇ ਫ਼ੌਜੀ ਜਵਾਨ ਦੇ ਰੂਪ 'ਚ ਹੋਈ ਹੈ | ਡੀ.ਜੀ.ਪੀ. ਗੌਰਵ ਯਾਦਵ ਨੇ ਆਪਣੇ ਟਵੀਟ 'ਚ ਇਸ ਗਿ੍ਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੌਥੇ ਮੁਲਜ਼ਮ ਨੂੰ ਵਿਦਿਆਰਥਣ ਨੂੰ ਬਲੈਕਮੇਲ ਕਰਨ ਦੇ ਸ਼ੱਕ ਦੇ ਚਲਦਿਆਂ ਕਾਬੂ ਕੀਤਾ ਗਿਆ ਹੈ | ਡੀ.ਜੀ.ਪੀ. ਗੌਰਵ ਯਾਦਵ ਅਨੁਸਾਰ ਫੋਰੈਂਸਿਕ ਤੇ ਡਿਜੀਟਲ ਸਬੂਤਾਂ ਦੇ ਆਧਾਰ 'ਤੇ ਮੁਹਾਲੀ ਤੋਂ ਪੁਲਿਸ ਟੀਮ ਨੂੰ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਅਰੁਣਾਚਲ ਪ੍ਰਦੇਸ਼ ਲਈ ਰਵਾਨਾ ਕੀਤਾ ਗਿਆ ਸੀ, ਜਿਸ ਨੇ ਮੁਲਜ਼ਮ ਫ਼ੌਜੀ ਜਵਾਨ ਨੂੰ ਅਰੁਣਾਚਲ ਪ੍ਰਦੇਸ਼ ਪੁਲਿਸ, ਆਸਾਮ ਪੁਲਿਸ ਤੇ ਸੈਨਾ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਅਰੁਣਾਚਲ ਪ੍ਰਦੇਸ਼ ਦੇ ਸੇਲਾ ਪਾਸ ਤੋਂ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰਨ ਉਪਰੰਤ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਲਈ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀ.ਜੇ.ਐਮ.) ਬੋਮਡੀਲਾ ਦੀ ਅਦਾਲਤ ਤੋਂ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ | ਦੱਸਣਯੋਗ ਹੈ ਕਿ ਇਸ ਮਾਮਲੇ 'ਚ ਇਕ ਵਿਦਿਆਰਥਣ ਸਮੇਤ ਦੋ ਨੌਜਵਾਨਾਂ ਨੂੰ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਤੋਂ ਕਾਬੂ ਕੀਤਾ ਜਾ ਚੁੱਕਾ ਹੈ | ਐਸ.ਪੀ. ਕਾਊਾਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਵਾਲੀ ਸਿੱਟ ਵਲੋਂ ਦੋ ਮੈਂਬਰਾਂ ਡੀ.ਐਸ.ਪੀ. ਖਰੜ-1 ਰੁਪਿੰਦਰ ਕੌਰ ਤੇ ਡੀ.ਐਸ.ਪੀ. ਏ. ਜੀ. ਟੀ. ਐਫ. ਦੀਪਿਕਾ ਸਿੰਘ ਸਮੇਤ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ | ਉਧਰ ਡੀ.ਜੀ.ਪੀ. ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਮਲੇ 'ਚ ਸ਼ਾਮਿਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ |

ਐਸ.ਆਈ.ਟੀ. ਕਰੇਗੀ ਅੰਕਿਤਾ ਹੱਤਿਆ ਮਾਮਲੇ ਦੀ ਜਾਂਚ

ਦੇਹਰਾਦੂਨ, 24 ਸਤੰਬਰ (ਏਜੰਸੀ)-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰਿਸੈਪਸ਼ਨਿਸਟ ਅੰਕਿਤਾ ਦੀ ਹੱਤਿਆ ਦੀ ਜਾਂਚ ਲਈ ਡੀ.ਆਈ.ਜੀ. ਪੀ. ਰੇਣੂਕਾ ਦੇਵੀ ਦੀ ਅਗਵਾਈ ਹੇਠ ਐਸ.ਆਈ.ਟੀ. ਨੂੰ ਹੁਕਮ ਦਿੱਤਾ ਹੈ | ਉਧਰ ਉੱਤਰਾਖੰਡ ਦੇ ਡੀ.ਜੀ.ਪੀ. ਨੇ ਕਿਹਾ ਕਿ 19 ਸਾਲਾ ਰਿਸੈਪਸ਼ਨਿਟ ਅੰਕਿਤਾ, ਜਿਸ ਦੀ ਲਾਸ਼ ਅੱਜ ਨਹਿਰ 'ਚੋਂ ਕੱਢ ਲਈ ਗਈ, 'ਤੇ ਰਿਜ਼ੋਰਟ ਦੇ ਮਾਲਕ ਵਲੋਂ ਮਹਿਮਾਨਾਂ ਨੂੰ 'ਵਿਸ਼ੇਸ਼ ਸੇਵਾਵਾਂ' ਪ੍ਰਦਾਨ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ | ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਕਿਹਾ ਕਿ ਲੜਕੀ ਦੀ ਆਪਣੇ ਇਕ ਦੋਸਤ ਨਾਲ ਹੋਈ ਗੱਲਬਾਤ ਤੋਂ ਉਕਤ ਖੁਲਾਸਾ ਹੋਇਆ ਹੈ | ਦੱਸਣਯੋਗ ਹੈ ਕਿ ਅੰਕਿਤਾ ਦੀ ਹੱਤਿਆ ਦੇ ਮਾਮਲੇ 'ਚ ਰਿਜ਼ੋਰਟ ਮਾਲਕ ਪੁਲਕਿਤ ਆਰੀਆ, ਰਿਜ਼ੋਰਟ ਦੇ ਮੈਨੇਜਰ ਅਤੇ ਸਹਾਇਕ ਮੈਨੇਜਰ ਨੂੰ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ | ਇਸ ਕੇਸ ਦਾ ਮੁੱਖ ਮੁਲਜ਼ਮ ਪੁਲਕਿਤ ਆਰੀਆ ਹਰਿਦੁਆਰ ਤੋਂ ਭਾਜਪਾ ਆਗੂ ਵਿਨੋਦ ਆਰੀਆ ਦਾ ਬੇਟਾ ਹੈ | ਸ਼ੁੱਕਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਪੁਲਕਿਤ ਦੇ ਰਿਜ਼ੋਰਟ ਨੂੰ ਵੀ ਢਾਹ ਦਿੱਤਾ | ਸਨਿਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਭਾਜਪਾ ਆਗੂ ਦੀ ਆਚਾਰ ਦੀ ਇਕ ਫੈਕਟਰੀ ਨੂੰ ਅੱਗ ਲਗਾ ਦਿੱਤੀ ਗਈ | ਭੜਕੇ ਲੋਕਾਂ ਨੇ ਸਥਾਨਕ ਭਾਜਪਾ ਵਿਧਾਇਕ ਦੀ ਗੱਡੀ ਦੀ ਵੀ ਭੰਨਤੋੜ ਕੀਤੀ | ਡੀ.ਜੀ.ਪੀ. ਨੇ ਦੱਸਿਆ ਕਿ ਹਤਿਆਰਿਆਂ ਵਲੋਂ ਚੀਲਾ ਨਹਿਰ 'ਚ ਸੁੱਟੀ ਗਈ ਅੰਕਿਤਾ ਦੀ ਲਾਸ਼ ਸਨਿਚਰਵਾਰ ਸਵੇਰੇ ਨਹਿਰ 'ਚੋਂ ਬਰਾਮਦ ਕੀਤੀ ਗਈ | ਮੁਲਜ਼ਮਾਂ ਖ਼ਿਲਾਫ਼ ਕਾਰਵਾਈ 'ਚ ਕਥਿਤ ਦੇਰੀ 'ਤੇ ਡੀ.ਜੀ.ਪੀ. ਨੇ ਕਿਹਾ ਕਿ ਮਾਮਲੇ ਨੂੰ ਮਾਲੀਆ ਪੁਲਿਸ ਤੋਂ ਰੈਗੁਲਰ ਪੁਲਿਸ ਕੋਲ ਵੀਰਵਾਰ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਅਤੇ 24 ਘੰਟਿਆਂ 'ਚ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਗਿਆ | ਉਧਰੇ ਦੂਜੇ ਪਾਸੇ ਕਾਂਗਰਸ ਨੇ ਇਸ ਘਟਨਾ ਦੇ ਵਿਰੋਧ 'ਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਰੋਸ ਪ੍ਰਦਰਸ਼ਨ ਕੀਤਾ |
ਭਾਜਪਾ ਨੇ ਵਿਨੋਦ ਆਰੀਆ ਤੇ ਉਸ ਦੇ ਬੇਟੇ ਨੂੰ ਪਾਰਟੀ 'ਚੋਂ ਕੱਢਿਆ
ਮਹਿਲਾ ਰਿਸੈਪਸ਼ਨਿਟ ਦੀ ਹੱਤਿਆ ਦੇ ਮਾਮਲੇ 'ਚ ਬੇਟੇ ਪੁਲਕਿਤ ਦੀ ਗਿ੍ਫ਼ਤਾਰੀ ਤੋਂ ਬਾਅਦ ਭਾਜਪਾ ਨੇ ਵਿਨੋਦ ਆਰੀਆ ਅਤੇ ਉਸ ਦੇ ਇਕ ਹੋਰ ਬੇਟੇ ਅੰਕਿਤ ਨੂੰ ਪਾਰਟੀ 'ਚੋਂ ਕੱਢ ਦਿੱਤਾ | ਕਥਿਤ ਦੋਸ਼ੀ ਦੇ ਭਰਾ ਨੂੰ ਸਰਕਾਰ ਨੇ ਸੂਬਾ ਓ.ਬੀ.ਸੀ. ਕਮਿਸ਼ਨ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਵੀ ਹਟਾ ਦਿੱਤਾ | ਪਾਰਟੀ ਦੇ ਮੀਡੀਆ ਇੰਚਾਰਜ ਮਨਵੀਰ ਚੌਹਾਨ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਮਹੇਂਦਰ ਭੱਟ ਦੇ ਹੁਕਮਾਂ 'ਤੇ ਵਿਨੋਦ ਆਰੀਆ ਅਤੇ ਉਸ ਦੇ ਬੇਟੇ ਅੰਕਿਤ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ | ਹਰਿਦੁਆਰ ਤੋਂ ਪਾਰਟੀ ਆਗੂ ਵਿਨੋਦ ਆਰੀਆ ਰਾਜ ਮੰਤਰੀ ਦੇ ਰੈਂਕ ਨਾਲ ਉੱਤਰਾਖੰਡ ਮਾਟੀ ਬੋਰਡ ਦਾ ਚੇਅਰਮੈਨ ਵੀ ਰਹਿ ਚੁੱਕਾ ਹੈ |
ਰਾਹੁਲ ਗਾਂਧੀ ਵਲੋਂ ਨਿੰਦਾ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਤੇ ਯੂ.ਪੀ. ਦੇ ਮੁਰਾਦਾਬਾਦ 'ਚ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਦੋਵਾਂ ਥਾਵਾਂ 'ਤੇ ਲੜਕੀਆਂ ਨਾਲ ਹੋਈਆਂ ਘਟਨਾਵਾਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਭਾਰਤ ਉਦੋਂ ਹੀ ਤਰੱਕੀ ਕਰੇਗਾ ਜਦ ਔਰਤਾਂ ਸੁਰੱਖਿਅਤ ਰਹਿਣਗੀਆਂ |

ਪੀ.ਐਫ.ਆਈ. ਨੇ ਦੇਸ਼ ਖ਼ਿਲਾਫ਼ ਨਫ਼ਰਤ ਫੈਲਾਈ

ਕੋਚੀ, 24 ਸਤੰਬਰ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਦਾਅਵਾ ਕੀਤਾ ਹੈ ਕਿ ਪਾਪੂਲਰ ਫਰੰਟ ਆਫ਼ ਇੰਡੀਆ (ਪੀ.ਐਫ.ਆਈ.) ਦੇ ਦਫ਼ਤਰਾਂ ਤੇ ਇਸ ਦੇ ਆਗੂਆਂ ਖ਼ਿਲਾਫ਼ ਦੇਸ਼ ਭਰ 'ਚ ਮਾਰੇ ਗਏ ਛਾਪਿਆਂ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ਾਂ 'ਚ ਇਕ ਵਿਸ਼ੇਸ਼ ਭਾਈਚਾਰੇ ਦੇ ਪ੍ਰਮੁੱਖ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਪਰਾਧਿਕ ਸਮੱਗਰੀ ਮਿਲੀ ਹੈ | ਇਥੇ ਦਰਜ ਇਕ ਮਾਮਲੇ ਦੇ ਸੰਬੰਧ 'ਚ 10 ਲੋਕਾਂ ਦੀ ਹਿਰਾਸਤ ਦੀ ਮੰਗ ਕਰਦਿਆਂ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤੀ ਰਿਮਾਂਡ ਰਿਪੋਰਟ 'ਚ ਏਜੰਸੀ ਨੇ ਦੋਸ਼ ਲਗਾਇਆ ਕਿ ਕੱਟੜਪੰਥੀ ਇਸਲਾਮਿਕ ਜਥੇਬੰਦੀ ਨੇ ਨੌਜਵਾਨਾਂ ਨੂੰ ਲਸ਼ਕਰ-ਏ-ਤਾਇਬਾ, ਆਈ.ਐਸ.ਆਈ.ਐਸ. ਤੇ ਅਲਕਾਇਦਾ ਵਰਗੇ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਲਈ ਪ੍ਰੇਰਿਆ | 22 ਸਤੰਬਰ ਨੂੰ ਦਾਇਰ ਕਰਵਾਈ ਰਿਪੋਰਟ 'ਚ ਇਹ ਵੀ ਦਾਅਵੇ ਕੀਤੇ ਗਏ ਕਿ ਇਸ ਜਥੇਬੰਦੀ ਨੇ ਹਿੰਸਕ ਜੇਹਾਦ ਦੇ ਹਿੱਸੇ ਵਜੋਂ ਅੱਤਵਾਦੀ ਕਾਰਵਾਈਆਂ ਕਰਕੇ ਭਾਰਤ 'ਚ ਇਸਲਾਮਿਕ ਸ਼ਾਸਨ ਸਥਾਪਤ ਕਰਨ ਦੀ ਸਾਜਿਸ਼ ਰਚੀ ਸੀ | ਰਿਪੋਰਟ 'ਚ ਕਿਹਾ ਗਿਆ ਕਿ ਪੀ.ਐਫ.ਆਈ. ਸਰਕਾਰ ਅਤੇ ਇਸ ਦੀ ਮਸ਼ੀਨਰੀ ਖ਼ਿਲਾਫ਼ ਨਫ਼ਰਤ ਪੈਦਾ ਕਰਨ ਲਈ ਲੋਕਾਂ ਦੇ ਵਿਸ਼ੇਸ਼ ਵਰਗ 'ਚ ਸਰਕਾਰੀ ਨੀਤੀਆਂ ਦੀ ਗਲਤ ਵਿਆਖਿਆ ਕਰਕੇ ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਂਦੀ ਹੈ | ਜਾਂਚ ਦੌਰਾਨ ਇਕੱਤਰ ਕੀਤੀ ਗਈ ਸਮੱਗਰੀ ਦੇ ਆਧਾਰ 'ਤੇ ਇਹ ਖ਼ੁਲਾਸਾ ਹੋਇਆ ਹੈ ਕਿ ਐਫ.ਆਈ.ਆਰ. 'ਚ ਨਾਮਜ਼ਦ ਮੁਲਜ਼ਮ ਆਪਸ 'ਚ ਰਚੀ ਗਈ ਵੱਡੀ ਸਾਜਿਸ਼ ਦੇ ਆਧਾਰ 'ਤੇ ਆਮ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰਨ ਤੋਂ ਇਲਾਵਾ ਸਮਾਜ ਦੇ ਹੋਰ ਧਾਰਮਿਕ ਵਰਗਾਂ ਨੂੰ ਡਰਾਉਣ ਲਈ ਵਾਰ-ਵਾਰ ਸੰਗਠਿਤ ਅਪਰਾਧਾਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ 'ਚ ਸਰਗਰਮੀ ਨਾਲ ਸ਼ਾਮਿਲ ਸਨ | ਰਿਪੋਰਟ 'ਚ ਕਿਹਾ ਗਿਆ ਕਿ ਇਸ ਕੇਸ 'ਚ ਸਮਾਜ ਦੇ ਪ੍ਰਮੁੱਖ ਖਿਡਾਰੀ ਸ਼ਾਮਿਲ ਹਨ ਅਤੇ ਉਹ ਬਹੁਤ ਪ੍ਰਭਾਸ਼ਾਲੀ ਹਨ |

ਨਸਰਾਲਾ 'ਚ ਫ਼ੈਕਟਰੀ ਵਿਚ ਧਮਾਕਾ-2 ਮੌਤਾਂ

ਹੁਸ਼ਿਆਰਪੁਰ/ਨਸਰਾਲਾ, 24 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ, ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਸੜਕ 'ਤੇ ਨਸਰਾਲਾ ਫੋਕਲ ਪੁਆਇੰਟ ਵਿਖੇ ਸਥਿਤ ਐਸਟੀਲੀਨ ਗੈਸ ਬਣਾਉਣ ਵਾਲੀ ਫ਼ੈਕਟਰੀ 'ਚ ਸਿਲੰਡਰ ਫਟਣ ਕਾਰਨ ਦੋ ਵਰਕਰਾਂ ਦੀ ਮੌਤ ਹੋ ਗਈ, ਜਦੋਂਕਿ ...

ਪੂਰੀ ਖ਼ਬਰ »

ਬੱਚਿਆਂ ਦੇ ਸਰੀਰਕ ਸ਼ੋਸ਼ਣ ਨਾਲ ਜੁੜੀ ਸਮੱਗਰੀ ਖ਼ਿਲਾਫ਼ ਸੀ.ਬੀ.ਆਈ. ਵਲੋਂ 56 ਜਗ੍ਹਾ ਛਾਪੇ

ਨਵੀਂ ਦਿੱਲੀ, 24 ਸਤੰਬਰ (ਏਜੰਸੀ)-ਸੀ.ਬੀ.ਆਈ. ਨੇ 'ਆਪ੍ਰੇਸ਼ਨ ਮੇਘ ਚੱਕਰ' ਤਹਿਤ ਬੱਚਿਆਂ ਦੇ ਸਰੀਰਕ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ (ਸੀ.ਐਸ.ਏ.ਐਮ.) ਦੇ ਆਨਲਾਈਨ ਪ੍ਰਸਾਰ ਨਾਲ ਜੁੜੇ ਦੋ ਮਾਮਲਿਆਂ ਵਿਚ ਸਨਿਚਰਵਾਰ ਨੂੰ 19 ਸੂਬਿਆਂ ਅਤੇ ਇਕ ਕੇਂਦਰ ਸ਼ਾਸ਼ਿਤ ਪ੍ਰਦੇਸ਼ ...

ਪੂਰੀ ਖ਼ਬਰ »

ਜੋ ਦੇਸ਼ ਸ਼ਾਂਤੀ ਚਾਹੁੰਦਾ ਹੈ, ਉਹ 26/11 ਦੇ ਹਮਲਾਵਰਾਂ ਨੂੰ ਪਨਾਹ ਨਹੀਂ ਦੇਵੇਗਾ-ਭਾਰਤ

ਸੰਯੁਕਤ ਰਾਸ਼ਟਰ, 24 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿਚ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਜੋ ਦੇਸ਼ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਦੀ ਉਮੀਦ ਰੱਖਣ ਦਾ ਦਾਅਵਾ ਕਰਦਾ ਹੈ, ਉਹ ਕਦੇ ਵੀ ਸਰਹੱਦ ਪਾਰ ਅੱਤਵਾਦ ਨੂੰ ...

ਪੂਰੀ ਖ਼ਬਰ »

75 ਸਾਲਾਂ 'ਚ ਕਿਸੇ ਵੀ ਰਾਸ਼ਟਰਪਤੀ ਜਾਂ ਰਾਜਪਾਲ ਨੇ ਕਦੇ ਵੀ ਵਿਧਾਨਿਕ ਕੰਮਾਂ ਦਾ ਵੇਰਵਾ ਨਹੀਂ ਮੰਗਿਆ-ਅਰੋੜਾ

ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵਿਧਾਨ ਸਭਾ ਸੈਸ਼ਨ ਵਿਚਲੇ ਕੰਮਾਂ ਦਾ ਵੇਰਵੇ ਮੰਗੇ ਜਾਣ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਦਭਾਗਾ ਕਰਾਰ ਦਿੱਤਾ ਹੈ | ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ...

ਪੂਰੀ ਖ਼ਬਰ »

ਰਾਜਪਾਲ ਸੂਬਾ ਸਰਕਾਰ ਦੇ ਕੰਮ 'ਚ ਬੇਲੋੜੀ ਦਖ਼ਲ-ਅੰਦਾਜ਼ੀ ਕਰ ਰਹੇ ਹਨ-ਚੀਮਾ

ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਵਲੋਂ ਕੰਮਾਂ ਦੇ ਵੇਰਵੇ ਮੰਗਣੇ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਰਾਜਪਾਲ ਦਫ਼ਤਰ ਪੰਜਾਬ ਦੇ ਕੰਮਾਂ ਵਿਚ ਲਗਾਤਾਰ ਦਖ਼ਲ-ਅੰਦਾਜ਼ੀ ਕਰ ਰਿਹਾ ਹੈ ਅਤੇ ਚੁਣੀ ...

ਪੂਰੀ ਖ਼ਬਰ »

ਯੂ.ਪੀ. 'ਚ ਨਾਬਾਲਗਾ ਨਾਲ ਸਮੂਹਿਕ ਜਬਰ ਜਨਾਹ

ਪ੍ਰਤਾਪਗੜ੍ਹ, 24 ਸਤੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਦੇਲਹੂਪੁਰ ਥਾਣਾ ਖੇਤਰ ਵਿਚ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ ਦੋ ...

ਪੂਰੀ ਖ਼ਬਰ »

ਨਾਮਜ਼ਦਗੀ ਫਾਰਮ ਹਾਸਲ ਕਰਕੇ ਸ਼ਸ਼ੀ ਥਰੂਰ ਨੇ ਕੀਤੀ ਕਾਂਗਰਸ ਪ੍ਰਧਾਨ ਦੀ ਦੌੜ ਦੀ ਸ਼ੁਰੂਆਤ

2 ਹੋਰ ਕਾਂਗਰਸ ਆਗੂਆਂ ਨੇ ਵੀ ਅਹੁਦੇ ਲਈ ਕੀਤਾ ਦਾਅਵਾ ਨਵੀਂ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਦਾ ਅਧਿਕਾਰਕ ਤੌਰ 'ਤੇ ਆਗਾਜ਼ ਸਨਿਚਰਵਾਰ ਤੋਂ ਹੋ ਗਿਆ | ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ 30 ਸਤੰਬਰ ਤੱਕ ਚੱਲੇਗੀ | ...

ਪੂਰੀ ਖ਼ਬਰ »

ਪੀ.ਐਫ.ਆਈ. ਦੇ ਪ੍ਰਦਰਸ਼ਨ ਦੌਰਾਨ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ

ਪੁਣੇ, 24 ਸਤੰਬਰ (ਏਜੰਸੀ)-ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਣੇ ਵਿਚ 'ਪਾਪੂਲਰ ਫਰੰਟ ਆਫ਼ ਇੰਡੀਆ' (ਪੀ.ਐਫ.ਆਈ.) ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੌਰਾਨ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਜਾ ਰਹੇ ਹਨ | ਇਸ ...

ਪੂਰੀ ਖ਼ਬਰ »

ਡਾਲਰ ਦੀ ਤੁਲਨਾ 'ਚ ਰੁਪਈਆ ਹੋਰਨਾਂ ਕਰੰਸੀਆਂ ਦੇ ਮੁਕਾਬਲੇ ਮਜ਼ਬੂਤ-ਵਿੱਤ ਮੰਤਰੀ

ਪੁਣੇ, 24 ਸਤੰਬਰ (ਪੀ.ਟੀ.ਆਈ.)-ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਤੁਲਨਾ 'ਚ ਰੁਪਈਆ ਹੋਰਨਾਂ ਕਰੰਸੀਆਂ ਦੇ ਮੁਕਾਬਲੇ ਬਿਹਤਰ ਰਿਹਾ ਹੈ | ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੱਕ ਡਿੱਗਣ ਦੀ ...

ਪੂਰੀ ਖ਼ਬਰ »

ਹਿਮਾਚਲ ਦੇ ਵੋਟਰਾਂ ਨੇ ਭਾਜਪਾ ਸਰਕਾਰ ਨੂੰ ਦੁਹਰਾਉਣ ਦਾ ਮਨ ਬਣਾ ਲਿਆ-ਮੋਦੀ

ਖ਼ਰਾਬ ਮੌਸਮ ਕਾਰਨ ਮੰਡੀ ਰੈਲੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਸੰਬੋਧਨ ਮੰਡੀ, 24 ਸਤੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੇ ਰਾਜ 'ਚ ਭਾਜਪਾ ਦੀ ਸਰਕਾਰ ਨੂੰ ...

ਪੂਰੀ ਖ਼ਬਰ »

ਉੱਤਰੀ ਭਾਰਤ 'ਚ ਭਾਰੀ ਮੀਂਹ-ਜਨ ਜੀਵਨ ਪ੍ਰਭਾਵਿਤ

ਚੰਡੀਗੜ੍ਹ, 24 ਸਤੰਬਰ (ਏਜੰਸੀ)-ਪੰਜਾਬ, ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ 'ਚ ਪੈ ਰਹੇ ਭਾਰੀ ਮੀਂਹ ਨੇ ਜਿਥੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਥੇ ਫ਼ਸਲਾਂ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ। ਪੰਜਾਬ ਤੇ ਹਰਿਆਣਾ 'ਚ ਕਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX