ਤਾਜਾ ਖ਼ਬਰਾਂ


ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਭਾਰਤ ਨੇ ਹਾਕੀ ਵਿਸ਼ਵ ਕੱਪ 'ਚ ਕੀਤਾ 9ਵਾਂ ਸਥਾਨ ਹਾਸਲ
. . .  5 minutes ago
ਭੁਵਨੇਸ਼ਵਰ, 28 ਜਨਵਰੀ-ਭਾਰਤ ਨੇ ਵਰਗੀਕਰਨ ਮੈਚ 'ਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਪੁਰਸ਼ ਹਾਕੀ ਵਿਸ਼ਵ ਕੱਪ 'ਚ ਨੌਵਾਂ ਸਥਾਨ ਹਾਸਲ ਕੀਤਾ...
ਭਾਜਪਾ ਵਲੋਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  10 minutes ago
ਨਵੀਂ ਦਿੱਲੀ, 28 ਜਨਵਰੀ-ਭਾਜਪਾ ਨੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ...
ਲਾਸ ਏਂਜਲਸ:ਗੋਲੀਬਾਰੀ ਦੀ ਘਟਨਾ 'ਚ ਵਿਚ 3 ਮੌਤਾਂ, 4 ਜ਼ਖ਼ਮੀ
. . .  about 1 hour ago
ਲਾਸ ਏਂਜਲਸ, 28 ਜਨਵਰੀ-ਐਸੋਸੀਏਟਡ ਪ੍ਰੈਸ ਦੀ ਰਿਪੋਰਟ ਅਨੁਸਾਰ ਅੱਜ ਸਵੇਰੇ ਲਾਸ ਏਂਜਲਸ ਵਿਚ ਇਕ ਗੋਲੀਬਾਰੀ ਦੀ ਘਟਨਾ ਵਿਚ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ...
ਬੀ.ਸੀ.ਸੀ.ਆਈ. ਵਲੋਂ ਮਹਿਲਾ ਪ੍ਰੀਮੀਅਰ ਲੀਗ ਵਾਸਤੇ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ
. . .  about 2 hours ago
ਮੁੰਬਈ, 28 ਜਨਵਰੀ-ਬੀ.ਸੀ.ਸੀ.ਆਈ. ਨੇ ਮਹਿਲਾ ਪ੍ਰੀਮੀਅਰ ਲੀਗ ਲਈ ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਦੀ ਪ੍ਰਾਪਤੀ ਲਈ ਬੋਲੀਆਂ ਦਾ ਸੱਦਾ ਦਿੱਤਾ...
ਕੋਟ ਮਿੱਤ ਸਿੰਘ ਪੁਲਿਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 3 hours ago
ਸੁਲਤਾਨਵਿੰਡ, 28 ਜਨਵਰੀ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੋਟ ਮਿੱਤ ਸਿੰਘ ਵਿਖੇ ਪੁਲਿਸ ਚੌਂਕੀ ਕੋਟ ਮਿੱਤ ਸਿੰਘ ਵਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ...
ਸਪੈਸ਼ਲ ਨਾਕੇ ਦੌਰਾਨ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲਾ 2 ਪਿਸਤੌਲਾਂ ਤੇ ਜ਼ਿੰਦਾ ਗੋਲੀ ਬਾਰੂਦ ਸਮੇਤ ਕਾਬੂ
. . .  about 3 hours ago
ਲੋਹੀਆਂ ਖਾਸ, 28 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਥਾਣਾ ਲੋਹੀਆਂ ਖ਼ਾਸ ਦੇ ਮੁੱਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸਪੈਸ਼ਲ ਸਿਫ਼ਟਿੰਗ ਨਾਕਾ ਲਗਾ ਕੇ ਖੜੀ ਪੁਲਿਸ ਪਾਰਟੀ ’ਤੇ ਫ਼ਾਇਰ ਕਰਨ ਵਾਲੇ ਵਿਅਕਤੀ ’ਤੇ ਥਾਣਾ ਮੁੱਖੀ...
ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਤੱਕ ਭਾਰਤ ਦੌਰੇ ’ਤੇ- ਭਾਰਤੀ ਵਿਦੇਸ਼ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦੇਸ਼ ਮੰਤਰੀ ਦੇ ਸੱਦੇ ’ਤੇ ਸੰਯੁਕਤ ਰਾਸ਼ਟਰ ਮਹਾਸਭਾ (ਪੀ.ਜੀ.ਏ.) ਦੇ 77ਵੇਂ ਸੈਸ਼ਨ ਦੇ ਪ੍ਰਧਾਨ ਕਸਾਬਾ ਕੋਰੋਸੀ 29 ਤੋਂ 31 ਜਨਵਰੀ ਤੱਕ ਭਾਰਤ ਦਾ ਦੌਰਾ ਕਰਨਗੇ। ਸਤੰਬਰ 2022 ਤੋਂ ਜਦੋਂ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂਸਭਾ ਦੀ...
ਐਨ.ਸੀ.ਸੀ. ਦੇ 75ਵੇਂ ਸਥਾਪਨਾ ਦਿਵਸ ’ਤੇ 75 ਰੁਪਏ ਦਾ ਟਕਸਾਲ ਵਾਲਾ ਯਾਦਗਾਰੀ ਸਿੱਕਾ ਪ੍ਰਧਾਨ ਮੰਤਰੀ ਵਲੋਂ ਜਾਰੀ
. . .  about 4 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਸੀ.ਸੀ. ਦੇ 75 ਸਫਲ ਸਾਲਾਂ ਦੀ ਯਾਦ ਵਿਚ ਇਕ ਵਿਸ਼ੇਸ਼ ਡੇ ਕਵਰ ਅਤੇ 75 ਰੁਪਏ ਦਾ ਇਕ ਯਾਦਗਾਰੀ ਵਿਸ਼ੇਸ਼ ਤੌਰ ’ਤੇ ਟਕਸਾਲ ਵਾਲਾ ਸਿੱਕਾ ਜਾਰੀ ਕੀਤਾ।
ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਲੋਂ ਖ਼ੁਦਕੁਸ਼ੀ
. . .  about 4 hours ago
ਜਲੰਧਰ, 28 ਜਨਵਰੀ (ਅੰਮ੍ਰਿਤ)- ਜਲੰਧਰ ਵਿਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਥਾਨਕ ਵਾਰਡ ਨੰਬਰ 64 ਦੇ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਹਾਲਤ ਗੰਭੀਰ ਹੋਣ ’ਤੇ ਉਸ ਨੂੰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ।
. . .  about 4 hours ago
ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿਖੇ ਸਾਲਾਨਾ ਐਨ.ਸੀ.ਸੀ. ਪੀ. ਐਮ. ਰੈਲੀ ਵਿਚ ਸ਼ਾਮਿਲ ਹੋਏ...
ਲੜਾਕੂ ਜਹਾਜ਼ ਹਾਦਸਾ: ਲਾਪਤਾ ਪਾਇਲਟ ਦੀ ਹੋਈ ਮੌਤ
. . .  about 5 hours ago
ਨਵੀਂ ਦਿੱਲੀ, 28 ਜਨਵਰੀ- ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੋਰੇਨਾ ਵਿਚ ਅੱਜ ਸਵੇਰੇ ਇਕ ਸਿਖਲਾਈ ਅਭਿਆਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ - ਇਕ ਸੁਖੋਈ ਐਸ.ਯੂ.-30 ਅਤੇ ਇਕ ਮਿਰਾਜ਼ 2000 ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ...
ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ
. . .  about 6 hours ago
ਅੰਮ੍ਰਿਤਸਰ 28 ਜਨਵਰੀ (ਸਟਾਫ ਰਿਪੋਰਟਰ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 1 ਅਤੇ 2 ਫ਼ਰਵਰੀ ਨੂੰ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਲਈ ਵੱਖ-ਵੱਖ...
ਸਿੰਧੀ ਸਿੱਖਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਵਫ਼ਦ ਕੱਲ੍ਹ ਜਾਵੇਗਾ ਇੰਦੌਰ- ਐਡਵੋਕੇਟ ਧਾਮੀ
. . .  about 6 hours ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸਿੰਧੀ ਸਮਾਜ ਦੇ ਮਾਮਲੇ ਸੰਬੰਧੀ ਸਥਾਨਕ ਸਿੱਖਾਂ ਅਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਭਲਕੇ ਇਕ ਉੱਚ ਪੱਧਰੀ ਵਫ਼ਦ ਇੰਦੌਰ ਭੇਜਿਆ ਜਾਵੇਗਾ। ਇਹ ਫ਼ੈਸਲਾ ਅੱਜ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ ਹੈ। ਇਕੱਤਰਤਾ ਮਗਰੋਂ...
ਰਾਸ਼ਟਰਪਤੀ ਭਵਨ ਦੇ ਬਗੀਚਿਆਂ ਨੂੰ ਮਿਲਿਆ ‘ਅੰਮ੍ਰਿਤ ਉਡਿਆਨ’ ਦਾ ਨਾਂਅ
. . .  about 5 hours ago
ਨਵੀਂ ਦਿੱਲੀ, 28 ਜਨਵਰੀ- ਰਾਸ਼ਟਰਪਤੀ ਦੀ ਡਿਪਟੀ ਪ੍ਰੈਸ ਸਕੱਤਰ ਨਵਿਕਾ ਗੁਪਤਾ ਨੇ ਦੱਸਿਆ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਜੋਂ ਮਨਾਏ ਜਾਣ ਦੇ ਮੌਕੇ ’ਤੇ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ...
ਜੰਮੂ ਕਸ਼ਮੀਰ: ਯਾਤਰੀਆਂ ਨੂੰ ਲਿਜਾ ਰਹੀ ਬਸ ਹੋਈ ਹਾਦਸਾਗ੍ਰਸਤ
. . .  about 6 hours ago
ਸ੍ਰੀਨਗਰ, 28 ਜਨਵਰੀ- ਜੰਮੂ ਕਸ਼ਮੀਰ ਵਿਚ ਇਕ ਯਾਤਰੀ ਬਸ ਜੋ ਜੰਮੂ ਤੋਂ ਡੋਡਾ ਜਾ ਰਹੀ ਸੀ, ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਊਧਮਪੁਰ ’ਤੇ ਸੈਲ ਸੱਲਨ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ...
ਕਰਨਾਟਕ: ਅਮਿਤ ਸ਼ਾਹ ਵਲੋਂ ਕੱਢਿਆ ਗਿਆ ਰੋਡ ਸ਼ੋਅ
. . .  about 6 hours ago
ਬੈਂਗਲੁਰੂ, 28 ਜਨਵਰੀ- ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਧਾਰਵਾੜ ਦੇ ਕੁੰਡਗੋਲ ਵਿਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਵੀ ਮੌਜੂਦ..
ਯੇਰੂਸ਼ਲਮ ਵਿਚ ਹੋਏ ਹਮਲੇ ਦੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  about 6 hours ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਯੇਰੂਸ਼ਲਮ ਵਿਚ ਬੀਤੀ ਰਾਤ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ...
‘ਬੀਟਿੰਗ ਦਾ ਰਿਟਰੀਟ’ ਸਮਾਰੋਹ ਭਲਕੇ ਕੀਤਾ ਜਾਵੇਗਾ ਆਯੋਜਿਤ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ‘ਬੀਟਿੰਗ ਦਾ ਰਿਟਰੀਟ’ ਸਮਾਰੋਹ 2023 ਵਿਜੇ ਚੌਕ ਨਵੀਂ ਦਿੱਲੀ ਵਿਖੇ 29 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਕਲਾਸੀਕਲ ਰਾਗਾਂ ’ਤੇ ਆਧਾਰਿਤ 29 ਧੁਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ...
ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਮੌਤ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਅੱਜ ਏਮਜ਼ ਦਿੱਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਉਸ ਨੂੰ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਹੱਤਿਆ ਅਤੇ ਹੋਰ ਅਧਿਕਾਰੀਆਂ ’ਤੇ ਹਮਲਾ ਕਰਨ ਲਈ 2008 ਦੇ ਬਾਟਲਾ ਹਾਊਸ...
ਕਾਠਮੰਡੂ: ਸਿਸਟਮ ਵਿਚ ਖ਼ਰਾਬੀ ਕਾਰਨ ਸਾਰੀਆਂ ਫ਼ਲਾਈਟਾਂ ਰੋਕੀਆਂ
. . .  about 7 hours ago
ਕਾਠਮੰਡੂ, 28 ਜਨਵਰੀ- ਨਿਪਾਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਸਟਮ ਵਿਚ ਖ਼ਰਾਬੀ ਕਾਰਨ ਕਾਠਮੰਡੂ ਵਿਚ ਸਾਰੀਆਂ ਉਡਾਣਾਂ ਤ੍ਰਿਭੁਵਨ ਹਵਾਈ ਅੱਡੇ ’ਤੇ ਰੋਕ ਦਿੱਤੀਆਂ ਗਈਆਂਣ ਹਨ।
ਤ੍ਰਿਪੁਰਾ ਚੋਣਾਂ- ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
. . .  about 7 hours ago
ਨਵੀਂ ਦਿੱਲੀ, 28 ਜਨਵਰੀ- ਕਾਂਗਰਸ ਨੇ ਤ੍ਰਿਪੁਰਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਪਿ੍ਰਅੰਕਾ ਗਾਂਧੀ ਵਾਡਰਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਦੇ ਮੁੱਖ ਮੰਤਰੀ...
ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਵਲੋਂ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਮੇਟੀ ਦਾ ਗਠਨ
. . .  about 8 hours ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਨੇ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਵਿਸ਼ੇਸ਼ ਤੌਰ ’ਤੇ 27 ਜਨਵਰੀ ਨੂੰ ਪ੍ਰਬੰਧਿਤ ਬੀ.ਬੀ.ਸੀ. ਦਸਤਾਵੇਜ਼ੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਘਟਨਾ ਦੀ ਜਾਂਚ ਕਰ ਸਕਦੀ...
ਨਿਪਾਲ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ
. . .  about 8 hours ago
ਕਾਠਮੰਡੂ, 28 ਜਨਵਰੀ- ਨਿਪਾਲ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਨਿਪਾਲ ਦਾ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਦੇ ਅਧਿਕਾਰ ਖ਼ੇਤਰ ਵਿਚ ਰਹੇਗਾ। ਇਹ ਫ਼ੈਸਲਾ ਰਬੀ ਲਾਮਿਛਨੇ ਦੇ ਅਸਤੀਫ਼ੇ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਬਰਖ਼ਾਸਤ...
ਪਿ੍ਅੰਕਾ ਗਾਂਧੀ ਵਾਡਰਾ ਹੋਈ ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ
. . .  about 9 hours ago
ਸ੍ਰੀਨਗਰ, 28 ਜਨਵਰੀ- ਕਾਂਗਰਸ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿਚ ਜਾਰੀ ਹੈ। ਇਸ ਵਿਚ ਅੱਜ ਕਾਂਗਰਸ ਦੀ ਜਨਰਲ ਸੈਕਟਰੀ ਪਿ੍ਅੰਕਾ ਗਾਂਧੀ ਵਾਡਰਾ ਵੀ ਸ਼ਾਮਿਲ ਹੋਈ।
ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰੇ- ਮੁੱਖ ਮੰਤਰੀ
. . .  about 9 hours ago
ਭੋਪਾਲ, 28 ਜਨਵਰੀ- ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਹਾਦਸੇ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਸਥਾਨਕ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮਾਘ ਸੰਮਤ 554
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਪਹਿਲਾ ਸਫ਼ਾ

'ਆਮ ਆਦਮੀ ਕਲੀਨਿਕਾਂ' ਬਾਰੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ

ਸੂਬੇ ਭਰ 'ਚ ਲੋਕਾਂ ਵਲੋਂ ਵਿਰੋਧ-ਕਈ ਥਾਈਾ ਪ੍ਰਦਰਸ਼ਨ
ਜਸਪਾਲ ਸਿੰਘ
ਜਲੰਧਰ, 27 ਜਨਵਰੀ-ਪੰਜਾਬ ਸਰਕਾਰ ਵਲੋਂ ਦੂਸਰੇ ਪੜਾਅ ਤਹਿਤ ਅੱਜ ਖੋਲ੍ਹੇ ਗਏ 'ਆਮ ਆਦਮੀ ਕਲੀਨਿਕਾਂ' ਦਾ ਸੂਬੇ ਭਰ 'ਚ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ | ਦਹਾਕਿਆਂ ਤੋਂ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਬੰਦ ਕਰਕੇ ਉਨ੍ਹਾਂ ਨੂੰ 'ਆਮ ਆਦਮੀ ਕਲੀਨਿਕਾਂ' ਦਾ ਰੂਪ ਦੇਣ ਦੀ ਜਿਥੇ ਵੱਖ-ਵੱਖ ਰਾਜਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਤੇ ਸਿਹਤ ਕਰਮੀਆਂ ਵਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਜਾ ਰਹੀ ਹੈ, ਉਥੇ ਹੁਣ ਆਮ ਲੋਕ ਵੀ ਇਨ੍ਹਾਂ ਕਲੀਨਿਕਾਂ ਦੇ ਵਿਰੋਧ 'ਚ ਆ ਖੜ੍ਹੇ ਹੋਏ ਹਨ ਤੇ ਕਈ ਥਾਵਾਂ 'ਤੇ ਲੋਕਾਂ ਵਲੋਂ ਖੋਲ੍ਹੇ ਗਏ ਇਨ੍ਹਾਂ ਕਲੀਨਿਕਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਕਈ ਥਾਈਾ ਇਨ੍ਹਾਂ ਕਲੀਨਿਕਾਂ ਦੇ ਵਿਰੋਧ 'ਚ ਪ੍ਰਦਰਸ਼ਨ ਵੀ ਕੀਤੇ ਗਏ | ਜਿਸ ਨਾਲ ਪੰਜਾਬ ਸਰਕਾਰ ਵਲੋਂ 'ਆਮ ਆਦਮੀ ਕਲੀਨਿਕਾਂ' ਬਾਰੇ ਕੀਤੇ ਗਏ ਦਾਅਵਿਆਂ ਦੀ ਫ਼ੂਕ ਨਿਕਲ ਗਈ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਨ੍ਹਾਂ ਕਲੀਨਿਕਾਂ ਨੂੰ 'ਆਪ' ਸਰਕਾਰ ਦੀ ਨੌਟੰਕੀ ਦੱਸਦੇ ਹੋਏ ਕਿਹਾ ਕਿ ਸੇਵਾ ਕੇਂਦਰਾਂ ਦੀਆਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਅਤੇ ਇਸ਼ਤਿਹਾਰਬਾਜ਼ੀ ਦੇ ਨਾਂਅ ਹੇਠ ਸਰਕਾਰ ਵਲੋਂ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਜਾ ਰਿਹਾ ਹੈ | ਉਨ੍ਹਾਂ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ 'ਚ ਇਸ ਘੁਟਾਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਮਸਲੇ 'ਤੇ ਜਲਦ ਹੀ ਪਾਰਟੀ ਦੇ ਇਕ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ | ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਾਜ ਦੀ 'ਆਪ' ਸਰਕਾਰ 'ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਯਾਦਗਾਰਾਂ ਨਾਲ ਛੇੜ-ਛਾੜ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਸਰਕਾਰ ਨੂੰ ਸਿੱਖ ਭਾਵਨਾਵਾਂ ਨਾਲ ਨਾ ਖੇਡਣ ਸੰਬੰਧੀ ਤਾੜਨਾ ਵੀ ਕੀਤੀ ਹੈ | ਉਨ੍ਹਾਂ ਅੰਮਿ੍ਤਸਰ 'ਚ ਪੰਜ ਪਿਆਰਿਆਂ ਦੇ ਨਾਂਅ 'ਤੇ ਬਣੇ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ 'ਚ ਬਦਲਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ 'ਆਪ' ਸਰਕਾਰ ਸਿੱਖ ਕੌਮ ਦੀਆਂ ਯਾਦਗਾਰਾਂ ਦੀ ਤੌਹੀਨ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸੇ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਸ਼ਹਿਣਾ ਖੇਤਰ 'ਚ ਇਲਾਕਾ ਵਾਸੀਆਂ ਨੇ 'ਆਮ ਆਦਮੀ ਕਲੀਨਿਕਾਂ' ਨੂੰ ਨਕਾਰਦਿਆਂ ਪੰਚਾਇਤ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਇਸ ਨੂੰ ਸਰਕਾਰ ਵਲੋਂ ਆਮ ਲੋਕਾਂ ਨਾਲ ਮਾਰੀ ਜਾ ਰਹੀ ਠੱਗੀ ਦੱਸਿਆ ਹੈ | ਉਨ੍ਹਾਂ ਸਰਕਾਰੀ ਹਸਪਤਾਲ ਨੂੰ ਸਰਕਾਰ 'ਤੇ ਧੱਕੇ ਨਾਲ ਆਮ ਆਦਮੀ ਕਲੀਨਿਕ 'ਚ ਤਬਦੀਲ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਗਰੀਬ ਲੋਕਾਂ ਕੋਲੋਂ ਸਿਹਤ ਸਹੂਲਤਾਂ ਖੋਹ ਕੇ ਚੰਗਾ ਨਹੀਂ ਕੀਤਾ | ਇਸੇ ਤਰ੍ਹਾਂ ਜਲੰਧਰ ਦੇ ਜੰਡਿਆਲਾ ਮੰਜਕੀ ਖੇਤਰ 'ਚ ਵੀ 'ਆਮ ਆਦਮੀ ਕਲੀਨਿਕ' ਖੋਲ੍ਹੇ ਜਾਣ ਦਾ ਇਲਾਕਾ ਨਿਵਾਸੀਆਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਤੇ ਸਰਕਾਰ ਵਲੋਂ ਮੁੱਢਲਾ ਸਿਹਤ ਕੇਂਦਰ ਜੰਡਿਆਲਾ ਦੀ ਇਮਾਰਤ 'ਚ ਉਕਤ ਕਲੀਨਿਕ ਖੋਲ੍ਹੇ ਜਾਣ ਦੇ ਵਿਰੋਧ 'ਚ ਲੋਕਾਂ ਵਲੋਂ ਸਰਕਾਰ ਖ਼ਿਲਾਫ਼ ਧਰਨਾ ਵੀ ਦਿੱਤਾ ਗਿਆ | ਅੱਜ ਉਦਘਾਟਨੀ ਸਮਾਗਮ ਮੌਕੇ ਇਲਾਕੇ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦਿਆਂ ਸਰਕਾਰ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਵੀ ਕੀਤੀ | ਸ੍ਰੀ ਚਮਕੌਰ ਸਾਹਿਬ ਦੇ ਪਿੰਡ ਅਮਰਾਲੀ ਵਿਖੇ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਪਹਿਲਾਂ ਹੀ ਸਫਲਤਾ ਪੂਰਵਕ ਚੱਲ ਰਹੀ ਤੇ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਸਰਕਾਰੀ ਡਿਸਪੈਂਸਰੀ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ 'ਚ ਬਦਲੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ | ਇਸ ਮੌਕੇ ਪੰਚਾਇਤ ਵਲੋਂ ਹੋਰਨਾਂ ਪਿੰਡਾਂ ਦੇ ਲੋਕਾਂ ਦੇ ਦਸਤਖਤਾਂ ਹੇਠ ਆਮ ਆਦਮੀ ਕਲੀਨਿਕ ਦੇ ਖ਼ਿਲਾਫ਼ ਹਲਕਾ ਵਿਧਾਇਕ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਮੁੱਲਾਂਪੁਰ ਦਾਖਾ ਦੇ ਦਾਖਾ ਤੇ ਬੋਪਾਰਾਏ ਕਲਾਂ ਹਸਪਤਾਲਾਂ ਨੂੰ 'ਆਮ ਆਦਮੀ ਕਲੀਨਿਕਾਂ' ਦਾ ਨਾਂਅ ਦਿੱਤੇ ਜਾਣ ਦੀ ਵੀ ਇਲਾਕੇ ਦੇ ਲੋਕਾਂ ਨੇ ਸਖ਼ਤ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ 'ਚ ਸਿਵਾਏ ਮੁੱਖ ਮੰਤਰੀ ਦੀ ਤਸਵੀਰ ਦੇ ਹੋਰ ਕੁਝ ਵੀ ਨਹੀਂ ਬਦਲਿਆ | ਰੂੜੇਕੇ ਕਲਾਂ ਵਿਖੇ ਵੀ ਪਹਿਲਾਂ ਤੋਂ ਚੱਲਦੇ ਮੁਢਲੇ ਸਿਹਤ ਕੇਂਦਰ ਨੂੰ ਆਮ ਆਦਮੀ ਕਲੀਨਿਕ ਬਣਾਏ ਜਾਣ ਦਾ ਵਿਰੋਧ ਕਰਦਿਆਂ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅੱਜ ਇਸ ਕਲੀਨਿਕ ਦੇ ਉਦਘਾਟਨ ਮੌਕੇ ਲੋੜਵੰਦਾਂ ਨੂੰ ਕੋਈ ਇਲਾਜ ਸਹੂਲਤ ਨਹੀਂ ਮਿਲ ਸਕੀ ਤੇ ਉਨ੍ਹਾਂ ਨੂੰ ਬਿਨਾਂ ਇਲਾਜ ਕਰਵਾਏ ਵਾਪਸ ਮੁੜਨਾ ਪਿਆ | ਹਲਕਾ ਜ਼ੀਰਾ ਦੇ ਪਿੰਡ ਕੱਸੋਆਣਾ ਵਿਖੇ ਨਵਾਂ ਖੋਲਿ੍ਹਆ ਗਿਆ 'ਆਮ ਆਦਮੀ ਕਲੀਨਿਕ' ਵੀ ਸਵਾਲਾਂ ਦੇ ਘੇਰੇ ਵਿਚ ਹੈ | ਪਿੰਡ ਅੰਦਰ ਪਹਿਲਾਂ ਹੀ ਸਰਕਾਰੀ ਹਸਪਤਾਲ ਮੌਜੂਦ ਹੈ ਪਰ ਮਾਨ ਸਰਕਾਰ ਵਲੋਂ ਫੋਕੀ ਵਾਹ-ਵਾਹ ਖੱਟਣ ਲਈ ਹਸਪਤਾਲ ਦੀ ਇਮਾਰਤ ਵਿਚ ਆਮ ਆਦਮੀ ਕਲੀਨਿਕ ਦੇ ਬੋਰਡ ਲਗਾ ਕੇ ਇਸ ਨੂੰ ਹੀ 'ਆਮ ਆਦਮੀ ਕਲੀਨਿਕ' ਦਾ ਨਾਂਅ ਦਿੱਤਾ ਗਿਆ ਹੈ | ਸੁਨਾਮ ਊਧਮ ਸਿੰਘ ਵਾਲਾ ਵਿਖੇ ਸਥਿਤ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਨੂੰ 'ਆਮ ਆਦਮੀ ਕਲੀਨਿਕ' ਦਾ ਰੂਪ ਦਿੱਤਾ ਗਿਆ ਹੈ |

ਆਮ ਆਦਮੀ ਕਲੀਨਿਕ ਖੋਲ੍ਹਣਾ ਕੇਵਲ ਇਕ ਨੌਟੰਕੀ-ਮਜੀਠੀਆ

ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 27 ਜਨਵਰੀ-ਭਗਵੰਤ ਮਾਨ ਸਰਕਾਰ ਵਲੋਂ ਅੱਜ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਖੋਲ੍ਹੇ ਆਮ ਆਦਮੀ ਕਲੀਨਿਕਾਂ ਸੰਬੰਧੀ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਇਹ ਸਿਰਫ਼ ਤੇ ਸਿਰਫ਼ ਇਕ ਡਰਾਮੇਬਾਜ਼ੀ ਹੈ, ਇਸ ਤੋਂ ਸਿਵਾਏ ਹੋਰ ਕੁਝ ਨਹੀਂ ਹੈ, ਕਿਉਂਕਿ ਸਰਕਾਰ ਵਲੋਂ ਇਨ੍ਹਾਂ ਕਲੀਨਿਕਾਂ ਲਈ ਕੋਈ ਨਵੀਂ ਇਮਾਰਤ ਨਹੀਂ ਬਣਾਈ ਗਈ, ਸਗੋਂ ਪੁਰਾਣੇ ਬਣੇ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਦੀ ਲੀਪਾ-ਪੋਚੀ ਕਰਕੇ ਆਮ ਆਦਮੀ ਕਲੀਨਿਕ 'ਚ ਤਬਦੀਲ ਕਰ ਦਿੱਤਾ ਗਿਆ ਹੈ | ਇਹ ਵਿਚਾਰ ਅੱਜ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਗਟਾਏ | ਮਜੀਠੀਆ ਨੇ ਕਿਹਾ ਕਿ ਇੱਥੇ ਹੀ ਬਸ ਨਹੀਂ ਇਨ੍ਹਾਂ ਪੁਰਾਣੀਆਂ ਇਮਾਰਤਾਂ, ਜਿਨ੍ਹਾਂ ਵਿਚ ਕੁਝ ਅਸੁਰੱਖਿਅਤ ਵੀ ਹਨ ਨੂੰ , ਬੜੇ ਥੋੜ੍ਹੇ ਜਿਹੇ ਖ਼ਰਚੇ ਨਾਲ ਮੂੰਹ ਮੱਥਾ ਸੰਵਾਰ ਕੇ ਕਰੋੜਾਂ ਰੁਪਿਆਂ ਦਾ ਖਰਚਾ ਦਿਖਾਇਆ ਗਿਆ ਹੈ, ਜੋ ਕਿ ਇਕ ਬਹੁਤ ਵੱਡਾ ਘੁਟਾਲਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਹਤ ਸਕੱਤਰ ਸ੍ਰੀ ਅਜੋਏ ਸ਼ਰਮਾ ਦੀ ਬਦਲੀ ਇਸ ਕਰਕੇ ਕਰ ਦਿੱਤੀ ਗਈ ਕਿ ਸਰਕਾਰ 10 ਕਰੋੜ ਰੁਪਏ ਇਨ੍ਹਾਂ ਕਲੀਨਿਕਾਂ 'ਤੇ ਖਰਚਾ ਦਰਸਾ ਕੇ ਵਿਭਾਗ ਵਲੋਂ 30 ਕਰੋੜ ਰੁਪਏ ਆਮ ਆਦਮੀ ਕਲੀਨਿਕਾਂ ਦੀ ਇਸ਼ਤਿਹਾਰਬਾਜ਼ੀ 'ਤੇ ਪ੍ਰਚਾਰ ਲਈ ਮੰਗ ਰਹੀ ਸੀ, ਜੋ ਸ੍ਰੀ ਅਜੋਏ ਸ਼ਰਮਾ ਨੇ ਦੇਣ ਤੋਂ ਅਸਮਰੱਥਾ ਪ੍ਰਗਟਾਈ | ਅਕਾਲੀ ਆਗੂ ਨੇ 1999 ਵਿਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ 300ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ ਪੰਜ ਪਿਆਰਿਆਂ ਦੇ ਨਾਂਅ 'ਤੇ ਸਥਾਪਿਤ ਕੀਤੇ ਸੈਟੇਲਾਈਟ ਕੇਂਦਰਾਂ ਦੇ ਨਾਂਅ ਬਦਲਣ ਦੇ ਤਰੀਕੇ 'ਤੇ ਵੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਨਾਂਅ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾ ਕੇ ਉਸ ਦੇ ਨਾਲ ਆਮ ਆਦਮੀ ਪਾਰਟੀ ਕਲੀਨਿਕ ਲਿਖ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੇ ਇਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕੀਤਾ ਤਾਂ ਆਪ ਸਰਕਾਰ ਨੇ ਸਿਰਫ਼ ਇਕ ਛੋਟੀ ਜਿਹੀ ਪੱਟੀ 'ਤੇ ਪੰਜ ਪਿਆਰਿਆਂ ਦੇ ਨਾਂਅ ਲਿਖ ਦਿੱਤੇ ਹਨ, ਜਦੋਂਕਿ ਮੁੱਖ ਮੰਤਰੀ ਦੀ ਤਸਵੀਰ ਵੱਡੀ ਕਰ ਕੇ ਲਗਾਈ ਹੈ | ਸ. ਮਜੀਠੀਆ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਜਲਦੀ ਹੀ ਅਕਾਲੀ ਦਲ ਦਾ ਇਕ ਵਫ਼ਦ ਰਾਜਪਾਲ ਪੰਜਾਬ ਨੂੰ ਮਿਲ ਕੇ ਜਾਂਚ ਦੀ ਮੰਗ ਕਰੇਗਾ |

'ਪੰਜ ਪਿਆਰਿਆਂ' ਦੇ ਨਾਵਾਂ 'ਤੇ ਬਣੇ ਸਿਹਤ ਕੇਂਦਰਾਂ ਦਾ ਨਾਂਅ ਬਦਲਣਾ ਧਾਰਮਿਕ ਅਵੱਗਿਆ-ਸ਼ੋ੍ਰਮਣੀ ਕਮੇਟੀ

ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ
ਅੰਮਿ੍ਤਸਰ, 27 ਜਨਵਰੀ-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ ਖੋਲ੍ਹੇ ਗਏ ਆਮ ਆਦਮੀ ਮੁਹੱਲਾ ਕਲੀਨਿਕਾਂ 'ਚ ਗੁਰੂ ਨਗਰੀ ਅੰਮਿ੍ਤਸਰ ਵਿਚ ਕਰੀਬ ਢਾਈ ਦਹਾਕੇ ਪਹਿਲਾਂ ਤਤਕਾਲੀ ਅਕਾਲੀ ਦਲ ਦੀ ਸਰਕਾਰ ਵਲੋਂ ਸੰਨ 1999 ਵਿਚ 300 ਸਾਲਾ ਖ਼ਾਲਸਾ ਸਾਜਨਾ ਦਿਵਸ ਮੌਕੇ ਅੰਮਿ੍ਤਸਰ 'ਚ ਪੰਜ ਪਿਆਰੇ ਸਾਹਿਬਾਨ ਦੇ ਨਾਂਵਾਂ 'ਤੇ ਖੋਲ੍ਹੇ ਗਏ ਸੈਟੇਲਾਈਟ ਹਸਪਤਾਲਾਂ ਨੂੰ ਹੁਣ ਆਮ ਆਦਮੀ ਮੁਹੱਲਾ ਕਲੀਨਿਕਾਂ 'ਚ ਤਬਦੀਲ ਕੀਤੇ ਜਾਣ ਨੇ ਧਾਰਮਿਕ ਤੇ ਸਿਆਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ | ਸ਼ੋ੍ਰਮਣੀ ਕਮੇਟੀ ਦੀ ਅੱਜ ਇਥੇ ਹੋਈ ਅੰਤਿ੍ੰਗ ਕਮੇਟੀ ਨੇ ਆਮ ਆਦਮੀ ਪਾਰਟੀ ਦੀ ਸੂਬਾਈ ਸਰਕਾਰ ਵਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਯਾਦਗਾਰਾਂ ਨਾਲ ਛੇੜ-ਛਾੜ ਕਰਨ ਸੰਬੰਧੀ ਨਿੰਦਾ ਮਤਾ ਪਾਸ ਕਰਦਿਆਂ ਤੇ ਇਸ ਨੂੰ ਧਾਰਮਿਕ ਅਵੱਗਿਆ ਕਰਾਰ ਦਿੰਦਿਆਂ ਮਾਨ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਉਹ ਸਿਆਸੀ ਲਾਭ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਤੋਂ ਬਾਜ ਆਵੇ | ਇਸ ਸੰਬੰਧੀ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅੰਮਿ੍ਤਸਰ 'ਚ ਪੰਜ ਪਿਆਰਿਆਂ ਦੇ ਨਾਂਅ 'ਤੇ ਪੰਜ ਸਿਹਤ ਕੇਂਦਰ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਨੂੰ ਹੁਣ ਆਮ ਆਦਮੀ ਕਲੀਨਿਕ ਵਜੋਂ ਬਦਲ ਕੇ ਪੰਜਾਬ ਦੀ ਆਪ ਸਰਕਾਰ ਨੇ ਸਿੱਖ ਕੌਮ ਦੀਆਂ ਯਾਦਗਾਰਾਂ ਦੀ ਤੌਹੀਨ ਕੀਤੀ ਹੈ | ਉਨ੍ਹਾਂ ਦੱਸਿਆ ਕਿ ਢਾਈ ਦਹਾਕੇ ਪਹਿਲਾਂ ਅਕਾਲੀ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂਅ 'ਤੇ ਅੰਮਿ੍ਤਸਰ 'ਚ ਪੰਜ ਵੱਖ-ਵੱਖ ਥਾਵਾਂ 'ਤੇ ਇਹ ਪੰਜ ਸਿਹਤ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿਚ ਭਾਈ ਦਇਆ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਮੁਸਤਫਾਬਾਦ, ਭਾਈ ਧਰਮ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਰਣਜੀਤ ਐਵੀਨਿਊ, ਭਾਈ ਹਿੰਮਤ ਸਿੰਘ ਜੀ ਸੈਟੇਲਾਈਟ ਹਸਪਤਾਲ ਘਣੂੰਪੁਰ ਕਾਲੇ, ਭਾਈ ਮੋਹਕਮ ਸਿੰਘ ਜੀ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ਅਤੇ ਭਾਈ ਸਾਹਿਬ ਸਿੰਘ ਜੀ ਸਰਕਾਰੀ ਹਸਪਤਾਲ ਫ਼ਤਾਹਪੁਰ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਪਿਆਰਿਆਂ ਦੇ ਨਾਂਵਾਂ ਵਾਲੇ ਸਿਹਤ ਕੇਂਦਰਾਂ 'ਤੇ ਸੈਟੇਲਾਈਟ ਹਸਪਤਾਲਾਂ ਨੂੰ ਭਗਵੰਤ ਮਾਨ ਵਲੋਂ ਆਪਣੀ ਤਸਵੀਰ ਵਾਲੇ ਬੋਰਡ ਲਗਾ ਕੇ ਆਮ ਆਦਮੀ ਕਲੀਨਿਕ ਐਲਾਨ ਦਿੱਤਾ ਗਿਆ ਹੈ, ਜਿਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ | ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੇਵਾ-ਮੁਕਤ ਸੀਨੀਅਰ ਫਾਰਮੇਸੀ ਅਫ਼ਸਰ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੰਮਿ੍ਤਸਰ 'ਚ ਪੰਜ ਥਾਵਾਂ 'ਤੇ ਕੇਂਦਰ ਸਰਕਾਰ ਦੇ ਫੰਡਾਂ ਨਾਲ ਨਵੀਆਂ ਇਮਾਰਤਾਂ ਬਣਵਾ ਕੇ ਪੰਜਾਬ ਸਰਕਾਰ ਦੇ ਸਪੁਰਦ ਕੀਤੀਆਂ ਸਨ ਤੇ ਉਸ ਇਤਿਹਾਸਕ ਮੌਕੇ 'ਤੇ ਮਹਾਨ ਸਿੱਖਾਂ ਨੂੰ ਆਪਣੀ ਸ਼ਰਧਾ ਭੇਟ ਕੀਤੀ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਲੰਮਾ ਸਮਾਂ ਇਨ੍ਹਾਂ ਕੇਂਦਰਾਂ ਨੂੰ ਸਿਵਲ ਸਰਜਨ ਦਫ਼ਤਰ ਵਲੋਂ ਮੁਲਾਜ਼ਮਾਂ ਦੀਆਂ ਆਰਜ਼ੀ ਡਿਊਟੀਆਂ ਲਗਾ ਕੇ ਚਲਾਇਆ ਜਾਂਦਾ ਰਿਹਾ ਪਰ ਫਿਰ ਉਪਰੋਕਤ ਡਾ: ਜਸਬੀਰ ਸਿੰਘ ਬਜਾਜ ਜਦੋਂ ਸਰਕਾਰ ਦੇ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਬਣੇ ਤਾਂ ਉਚੇਚੇ ਯਤਨ ਕਰਕੇ ਇਨ੍ਹਾਂ ਹਸਪਤਾਲਾਂ ਵਿਚ ਵੱਖ-ਵੱਖ ਮੁਲਾਜ਼ਮ ਵਰਗਾਂ ਦੀਆਂ ਨਵੀਂਆਂ ਅਸਾਮੀਆਂ ਸਿਰਜ ਕੇ ਪੱਕੇ ਤੌਰ 'ਤੇ ਨਿਯੁਕਤੀਆਂ ਕੀਤੀਆਂ, ਜਿਸ ਨਾਲ ਅੱਜ ਤੱਕ ਇਹ ਸਾਰੇ ਸ਼ਹਿਰ ਦੇ ਪਛੜੇ ਇਲਾਕਿਆਂ ਵਿਚ ਬਹੁਤ ਮਹੱਤਵਪੂਰਨ ਸੇਵਾਵਾਂ ਦੇ ਰਹੇ ਹਨ |

ਮਾਪੇ ਬੱਚਿਆਂ 'ਤੇ ਜ਼ਿਆਦਾ ਅੰਕ ਲਿਆਉਣ ਲਈ ਦਬਾਅ ਨਾ ਪਾਉਣ-ਮੋਦੀ

ਨਵੀਂ ਦਿੱਲੀ, 27 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ 'ਪ੍ਰੀਕਸ਼ਾ ਪੇ ਚਰਚਾ' ਦੇ ਛੇਵੇਂ ਅੰਕ 'ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਪ੍ਰੀਖਿਆ 'ਚ ਸਫਲ ਹੋਣ ਸਮੇਂ ਦਾ ਸਹੀ ਪ੍ਰਬੰਧ ਕਰਨ, ਨਕਲ ਤੋਂ ਸੁਚੇਤ ਰਹਿਣ ਅਤੇ ਆਪਣੀ ਸਮਰੱਥਾ ਨੂੰ ਪਛਾਨਣ ਦੇ ਨੁਕਤੇ ਸਾਂਝੇ ਕੀਤੇ | ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਸਮਾਜਿਕ ਰੁਤਬੇ ਕਾਰਨ ਬੱਚਿਆਂ 'ਤੇ ਜ਼ਿਆਦਾ ਅੰਕ ਲਿਆਉਣ ਦਾ ਦਬਾਅ ਨਾ ਪਾਉਣ |
ਹਫ਼ਤੇ 'ਚ ਇਕ ਦਿਨ ਰੱਖੋ ਡਿਜੀਟਲ ਫਾਸਟ
ਪ੍ਰਧਾਨ ਮੰਤਰੀ ਨੇ ਬੱਚਿਆਂ 'ਚ ਗੈਜੇਟ ਦੇ ਵੱਧ ਰਹੇ ਰੁਝਾਨ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਅ ਕਰਦਿਆਂ ਕਿਹਾ ਕਿ ਭਾਰਤ 'ਚ ਲੋਕ ਔਸਤਨ 6 ਘੰਟੇ ਸਕ੍ਰੀਨ 'ਤੇ ਲਾਉਂਦੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਗੈਜੇਟ ਸਾਨੂੰ ਗੁਲਾਮ ਬਣਾ ਦਿੰਦੇ ਹਨ, ਨਾਲ ਹੀ ਹਫ਼ਤੇ 'ਚ ਇਕ ਦਿਨ ਜਾਂ ਕੁਝ ਘੰਟੇ ਡਿਜੀਟਲ ਫਾਸਟਿੰਗ ਭਾਵ ਗੈਜੇਟ ਤੋਂ ਦੂਰੀ ਬਣਾਉਣ ਦੀ ਸਲਾਹ ਦਿੱਤੀ |
ਨਕਲ ਨਾਲ ਜ਼ਿੰਦਗੀ ਨਹੀਂ ਬਦਲ ਸਕਦੀ
ਵਿਦਿਆਰਥੀਆਂ ਨੂੰ ਨਕਲ ਤੋਂ ਗੁਰੇਜ਼ ਕਰਨ ਦੀ ਸਿੱਖਿਆ ਦਿੰਦਿਆਂ ਮੋਦੀ ਨੇ ਕਿਹਾ ਕਿ ਨਕਲਚੀ ਇਕ ਅੱਧੀ ਪ੍ਰੀਖਿਆ ਪਾਸ ਕਰ ਸਕਦਾ ਹੈ, ਪਰ ਜ਼ਿੰਦਗੀ ਪਾਰ ਨਹੀਂ ਕਰ ਸਕਦਾ |

ਸਿੰਧੂ ਜਲ ਸੰਧੀ 'ਚ ਸੋਧ ਲਈ ਭਾਰਤ ਵਲੋਂ ਪਾਕਿ ਨੂੰ ਨੋਟਿਸ

ਨਵੀਂ ਦਿੱਲੀ, 27 ਜਨਵਰੀ (ਉਪਮਾ ਡਾਗਾ ਪਾਰਥ)-ਭਾਰਤ ਨੇ ਸਿੰਧੂ ਜਲ ਸਮਝੌਤੇ 'ਚ ਸੋਧ ਲਈ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ ਹੈ | 1960 'ਚ ਹੋਏ ਪਾਣੀਆਂ ਦੇ ਇਸ ਸਮਝੌਤੇ 'ਚ ਭਾਰਤ ਨੇ ਪਹਿਲੀ ਵਾਰ ਇਸ 'ਚ ਸੋਧ ਦੀ ਮੰਗ ਕੀਤੀ ਹੈ | ਸਰਕਾਰੀ ਹਲਕਿਆਂ ਮੁਤਾਬਿਕ ਪਾਕਿਸਤਾਨ ਵਲੋਂ ਕੀਤੀਆਂ ਕਾਰਵਾਈਆਂ ਨੇ ਸਿੰਧੂ ਜਲ ਸਮਝੌਤੇ ਦੀਆਂ ਧਾਰਾਵਾਂ 'ਤੇ ਉਲਟ ਪ੍ਰਭਾਵ ਪਾਇਆ | ਭਾਰਤ ਵਲੋਂ ਦਿੱਤੇ ਇਸ ਨੋਟਿਸ 'ਚ ਪਾਕਿਸਤਾਨ ਨੂੰ ਸਮਝੌਤੇ ਦੀ ਉਲੰਘਣਾ ਨੂੰ ਸੁਧਾਰਨ ਲਈ 90 ਦਿਨਾਂ ਦੀ ਮੋਹਲਤ ਦਿੱਤੀ ਹੈ | ਹਲਕਿਆਂ ਮੁਤਾਬਿਕ ਭਾਰਤ ਨੇ ਸੰਬੰਧਿਤ ਕਮਿਸ਼ਨਰਾਂ ਦੇ ਰਾਹੀਂ 25 ਜਨਵਰੀ ਨੂੰ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ ਹੈ | ਪਾਕਿਸਤਾਨ ਨੂੰ ਇਹ ਨੋਟਿਸ 1960 ਦੇ ਸਿੰਧੂ ਜਲ ਸਮਝੌਤੇ ਦੀ ਧਾਰਾ XII (3) ਦੇ ਮੁਤਾਬਿਕ ਜਾਰੀ ਕੀਤਾ ਗਿਆ ਹੈ | ਨੋਟਿਸ 'ਚ ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਭਾਰਤ ਪੱਕਾ ਸਮਰਥਕ ਅਤੇ ਜ਼ਿੰਮੇਵਾਰ ਭਾਈਵਾਲ ਰਿਹਾ ਹੈ ਹਾਲਾਂਕਿ ਪਾਕਿਸਤਾਨ ਦੀਆਂ ਕਾਰਵਾਈਆਂ ਨੇ ਸਮਝੌਤੇ ਦੀਆਂ ਧਾਰਾਵਾਂ ਅਤੇ ਉਸ ਦੇ ਲਾਗੂ ਕਰਨ 'ਤੇ ਉਲਟ ਪ੍ਰਭਾਵ ਪਾਇਆ ਹੈ, ਜਿਸ ਕਾਰਨ ਭਾਰਤ ਨੂੰ ਸੋਧ ਲਈ ਇਹ ਨੋਟਿਸ ਜਾਰੀ ਕਰਨਾ ਪਿਆ | ਹਲਕਿਆਂ ਮੁਤਾਬਿਕ ਪਾਕਿਸਤਾਨ ਨੇ ਪਿਛਲੇ 5 ਸਾਲਾਂ ਤੋਂ ਭਾਰਤ ਦੇ ਕਿਸ਼ਨ ਗੰਗਾ ਅਤੇ ਰਾਤਲੇ ਪਣਬਿਜਲੀ ਪ੍ਰਾਜੈਕਟ ਦੇ ਮੁੱਦੇ 'ਤੇ ਭਾਰਤ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਰਚਾ ਕਰਨ ਜਾਂ ਹੱਲ ਕਰਨ ਤੋਂ ਇਨਕਾਰ ਕਰ ਦਿੱਤਾ | ਭਾਰਤ 90 ਦਿਨਾਂ ਦੇ ਅੰਦਰ ਸਮਝੌਤੇ 'ਚ ਸੋਧ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਜੋ ਪਾਕਿਸਤਾਨ ਲਈ ਅੰਤਰਸਰਕਾਰੀ ਗੱਲਬਾਤ ਕਰਨ ਅਤੇ ਸਮਝੌਤੇ ਦੀ ਉਲੰਘਣਾ ਨੂੰ ਸੁਧਾਰਨ 'ਚ ਆਸਾਨੀ ਹੋ ਸਕੇ |

ਸੁਰੱਖਿਆ 'ਚ ਖਾਮੀਆਂ ਕਾਰਨ 'ਭਾਰਤ ਜੋੜੋ ਯਾਤਰਾ' ਰੋਕੀ-ਰਾਹੁਲ ਗਾਂਧੀ

ਖਨਾਬਾਲ (ਜੰਮੂ ਕਸ਼ਮੀਰ), 27 ਜਨਵਰੀ (ਏਜੰਸੀਆਂ)-ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ 'ਚ 'ਭਾਰਤ ਜੋੜੋ ਯਾਤਰਾ' ਰੋਕ ਦਿੱਤੀ ਗਈ ਹੈ | ਕਾਂਗਰਸ ਦਾ ਦੋਸ਼ ਹੈ ਕਿ ਯਾਤਰਾ ਨੂੰ ਘਾਟੀ ਜਾਣ ਲਈ ਲੋੜੀਂਦੀ ਸੁਰੱਖਿਆ ਨਹੀਂ ਮਿਲ ਰਹੀ ਹੈ | ਰਾਹੁਲ ਗਾਂਧੀ ਯਾਤਰਾ ਨੂੰ ਛੱਡ ਕੇ ਖਨਾਬਲ ਅਨੰਤਨਾਗ ਨੂੰ ਰਵਾਨਾ ਹੋ ਗਏ ਹਨ | ਯਾਤਰਾ ਨੂੰ ਛੱਡ ਕੇ ਅਨੰਤਨਾਗ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ ਕਿ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਟੁੱਟ ਗਈ | ਬਦਕਿਸਮਤੀ ਨਾਲ ਭੀੜ 'ਤੇ ਕਾਬੂ ਪਾਉਣ ਲਈ ਪੁਲਿਸ ਵਾਲੇ ਕਿਤੇ ਵੀ ਨਜ਼ਰ ਨਹੀਂ ਆਏ | ਮੇਰੇ ਅੱਗੇ ਚੱਲਣ ਨਾਲ ਸੁਰੱਖਿਆ ਕਰਮੀ ਬਹੁਤ ਅਸਹਿਜ ਸਨ, ਇਸ ਲਈ ਮੈਨੂੰ ਆਪਣੀ ਯਾਤਰਾ ਰੱਦ ਕਰਨੀ ਪਈ | ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਪੁਲਿਸ ਭੀੜ ਨੂੰ ਕੰਟਰੋਲ ਕਰਨ ਲਈ ਬਿਹਤਰ ਪ੍ਰਬੰਧ ਕਰਨ ਤਾਂ ਕਿ ਅਸੀਂ ਯਾਤਰਾ ਕਰ ਸਕੀਏ | ਮੇਰੇ ਸੁਰੱਖਿਆ ਕਰਮੀ ਜੋ ਸਿਫ਼ਾਰਿਸ਼ ਕਰ ਰਹੇ ਹਨ, ਉਸ ਖ਼ਿਲਾਫ਼ ਜਾਣਾ ਮੇਰੇ ਲਈ ਬਹੁਤ ਮੁਸ਼ਮਿਲ ਹੈ | ਰਾਮਬਨ ਜ਼ਿਲ੍ਹੇ 'ਚ ਬਨਿਹਾਲ ਤੋਂ ਅੱਜ ਸਵੇਰੇ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਸਵੇਰੇ 9 ਵਜੇ ਸ਼ੁਰੂ ਹੋਈ ਸੀ | ਯਾਤਰਾ ਦਾ ਪੜਾਅ ਅੱਜ ਅਨੰਤਨਾਗ ਸੀ | ਹੁਣ ਤੱਕ ਜੰਮੂ-ਕਸ਼ਮੀਰ 'ਚ 90 ਕਿਲੋਮੀਟਰ ਦੀ ਪੈਦਲ ਯਾਤਰਾ ਹੋ ਚੁੱਕੀ ਹੈ | ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਵੀ ਬਨਿਹਾਲ 'ਚ ਭਾਰਤ ਜੋੜੋ ਯਾਤਰਾ 'ਚ ਸ਼ਾਮਿਲ ਹੋਏ |

ਪੂਰਬੀ ਕਮਾਨ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ-ਲੈਫ਼ਟੀਨੈਂਟ ਜਨਰਲ ਕਲਿਤਾ

ਕੋਲਕਾਤਾ, 27 ਜਨਵਰੀ (ਏਜੰਸੀ)-ਪੂਰਬੀ ਕਮਾਨ ਦੇ ਮੁਖੀ ਲੈਫ਼ਟੀਨੈਂਟ ਜਨਰਲ ਆਰ.ਪੀ. ਕਲਿਤਾ ਨੇ ਕਿਹਾ ਕਿ ਚੀਨ ਦੇ ਨਾਲ ਪੂਰਬੀ ਸਰਹੱਦ 'ਤੇ ਸਥਿਤੀ ਸਥਿਰ ਹੈ ਅਤੇ ਸੈਨਾ ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਮੈਂ ਦੇਸ਼ ਨੂੰ ਭਰੋਸਾ ਦਿੰਦਾ ਹਾਂ ਕਿ ਯੁੱਧ ਅਤੇ ਸ਼ਾਂਤੀ ਦੋਵੇਂ ਮੌਕਿਆਂ 'ਤੇ ਭਾਰਤੀ ਫ਼ੌਜ ਪੂਰੀ ਤਰ੍ਹਾਂ ਨਾਲ ਤਿਆਰ ਹੈ | ਉਨ੍ਹਾਂ ਕਿਹਾ ਕਿ ਪੂਰਬ-ਉੱਤਰ 'ਚ ਸੜਕਾਂ ਦਾ ਜਾਲ ਵਿਛ ਰਿਹਾ ਹੈ | ਸਾਰੀਆਂ ਰਾਜਧਾਨੀਆਂ ਹਵਾਈ ਸੇਵਾਵਾਂ ਨਾਲ ਜੁੜ ਗਈਆਂ ਹਨ | ਹਰ ਪਾਸੇ ਵਿਕਾਸ ਹੋ ਰਿਹਾ ਹੈ, ਜਿਸ
ਦਾ ਲਾਭ ਫ਼ੌਜ ਨੂੰ ਹੋਵੇਗਾ | ਅਰੁਣਾਚਲ ਪ੍ਰਦੇਸ਼ 'ਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਹਾਲਾਤ ਆਮ ਪਰ ਨਾਅਨੁਮਾਨਯੋਗ ਹਨ | ਇਸ ਲਈ ਭਾਰਤੀ ਫ਼ੌਜ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਬੀਤੇ ਸਾਲ ਰੂਸ-ਯੂਕਰੇਨ ਯੁੱਧ ਕਾਰਨ ਸੁਰੱਖਿਆ ਅਤੇ ਆਰਥਿਕ ਗਿਰਾਵਟ ਦੇ ਰੂਪ 'ਚ ਭੂ-ਰਾਜਨੀਤਕ ਗਤੀਸ਼ੀਲਤਾ 'ਚ ਡੂੰਘਾ ਬਦਲਾਅ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ 'ਚ ਸਰਹੱਦ ਦੀ ਸਥਿਤੀ ਹੁਣ ਠੀਕ ਹੈ ਪਰ ਕੁਝ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ | ਇਸ ਲਈ ਸਾਨੂੰ ਸਾਵਧਾਨ ਰਹਿਣਾ ਪਵੇਗਾ | ਹਾਲ ਹੀ 'ਚ ਜੋ ਹੋਇਆ, ਉਸ ਤੋਂ ਅਸੀਂ ਚੌਕਸ ਹਾਂ |

ਬੀ.ਬੀ.ਸੀ. ਡਾਕੂਮੈਂਟਰੀ ਦਿਖਾਉਣ ਦਾ ਮਾਮਲਾ ਭਖਿਆ

ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਬੀ.ਬੀ.ਸੀ. ਦੀ ਵਿਵਾਦਤ ਡਾਕੂਮੈਂਟਰੀ ਵਿਖਾਉਣ ਦੀ ਯੋਜਨਾ ਬਣਾਉਣ 'ਤੇ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਦੇ 24 ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈ ਲਿਆ | ਇਸ ਸੰਬੰਧੀ ਪੁਲਿਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਸਾਗਰ ...

ਪੂਰੀ ਖ਼ਬਰ »

ਆਸ਼ੀਸ਼ ਮਿਸ਼ਰਾ ਜੇਲ੍ਹ 'ਚੋਂ ਬਾਹਰ ਆਇਆ

ਲਖੀਮਪੁਰ ਖੀਰੀ, 27 ਜਨਵਰੀ (ਏਜੰਸੀ)-ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਜ਼ਮਾਨਤ ਦਿੱਤੇ ਜਾਣ ਦੇ ਬਾਅਦ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰ ਅੱਜ ਜੇਲ੍ਹ 'ਚੋਂ ਬਾਹਰ ਆ ਗਿਆ | ਖੀਰੀ ਦੀ ਜ਼ਿਲ੍ਹਾ ਜੇਲ੍ਹ ਦੇ ...

ਪੂਰੀ ਖ਼ਬਰ »

ਯੂ.ਪੀ. ਸਰਕਾਰ ਨੂੰ ਚੰਡੀਗੜ੍ਹ ਰੋਡ ਸ਼ੋਅ 'ਚ 9 ਹਜ਼ਾਰ ਕਰੋੜ ਦੇ ਮਿਲੇ ਨਿਵੇਸ਼ ਪ੍ਰਸਤਾਵ

20 ਹਜ਼ਾਰ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਚੰਡੀਗੜ੍ਹ, 27 ਜਨਵਰੀ (ਅਜਾਇਬ ਸਿੰਘ ਔਜਲਾ)-ਉੱਤਰ ਪ੍ਰਦੇਸ਼ 'ਚ ਨਿਵੇਸ਼ ਨੂੰ ਆਕਰਸ਼ਿਤ ਕਰਨ 'ਚ ਸਫਲਤਾ ਦੀ ਲਕੀਰ ਨੂੰ ਬਰਕਰਾਰ ਰੱਖਦੇ ਹੋਏ ਟੀਮ ਯੋਗੀ ਨੇ ਅੱਜ ਚੰਡੀਗੜ੍ਹ ਵਿਚ ਆਪਣੇ ਅੱਠਵੇਂ ਅਤੇ ਆਖ਼ਰੀ ...

ਪੂਰੀ ਖ਼ਬਰ »

ਪਿੰਡ ਢੈਪਈ ਕਲੀਨਿਕ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਦਾ ਲੋਕਾਂ ਵਲੋਂ ਵਿਰੋਧ

ਭੀਖੀ, 27 ਜਨਵਰੀ (ਗੁਰਿੰਦਰ ਸਿੰਘ ਔਲਖ)-ਅੱਜ ਜ਼ਿਲੇ੍ਹ 'ਚ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਣਾ ਸੀ, ਜਿਸ ਤਹਿਤ ਪਿੰਡ ਹਮੀਰਗੜ੍ਹ ਢੈਪਈ ਵਿਖੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਵਲੋਂ ਕਲੀਨਿਕ ਦਾ ਉਦਘਾਟਨ ਕਰਨਾ ਸੀ ਪਰ ਜਿਉਂ ਹੀ ਇਸ ਦੀ ਜਾਣਕਾਰੀ ਪਿੰਡ ...

ਪੂਰੀ ਖ਼ਬਰ »

ਫੋਕੇ ਦਾਅਵਿਆਂ ਤੱਕ ਸੀਮਤ ਰਹਿ ਗਏ ਕਲੀਨਿਕ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਭਾਵੇਂ ਕਿ ਅੱਜ ਸਰਹੱਦੀ ਜ਼ਿਲੇ੍ਹ ਅੰਦਰ 16 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਪੁਖ਼ਤਾ ਰਿਪੋਰਟਾਂ ਅਨੁਸਾਰ ਬਹੁਤੇ ਕਲੀਨਿਕ ਅਜੇ ਤਿਆਰੀਆਂ ...

ਪੂਰੀ ਖ਼ਬਰ »

ਸੰਗਰੂਰ 'ਚ 25 'ਚੋਂ 14 ਆਮ ਆਦਮੀ ਕਲੀਨਿਕਾਂ ਦਾ ਹੀ ਹੋ ਸਕਿਆ ਉਦਘਾਟਨ

ਫਾਰਮਾਸਿਸਟਾਂ ਨੇ ਆਮ ਆਦਮੀ ਕਲੀਨਿਕਾਂ ਦੀ ਬਜਾਏ ਆਪਣੀਆਂ ਡਿਸਪੈਂਸਰੀਆਂ 'ਚ ਹੀ ਦਿੱਤੀਆਂ ਡਿਊਟੀਆਂ ਸੰਗਰੂਰ, 27 ਜਨਵਰੀ (ਧੀਰਜ ਪਸ਼ੌਰੀਆ)-ਪੰਜਾਬ ਵਿਚ ਬੇਸ਼ੱਕ ਅੱਜ 400 ਆਮ ਆਦਮੀ ਕਲੀਨਿਕਾਂ ਦੇ ਸ਼ੁਰੂ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਹਕੀਕਤ ਵਿਚ ਅਜਿਹਾ ਨਹੀਂ ...

ਪੂਰੀ ਖ਼ਬਰ »

ਵੀਜ਼ਾ ਅਰਜ਼ੀ 'ਚ ਗ਼ਲਤ ਤੱਥ ਪੇਸ਼ ਕਰਨ ਲਈ ਅਮਰੀਕੀ ਸਿੱਖ ਪੱਤਰਕਾਰ ਨੂੰ ਕਾਲੀ ਸੂਚੀ 'ਚ ਪਾਇਆ

ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਕੇਂਦਰ ਸਰਕਾਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਓ.ਸੀ.ਆਈ ਕਾਰਡ ਧਾਰਕ ਹੋਣ ਦੇ ਬਾਵਜੂਦ ਪੱਤਰਕਾਰਤਾ ਸਬੰਧੀ ਵੀਜ਼ਾ ਲੈਣ ਲਈ ਦਾਇਰ ਕੀਤੀ ਅਰਜ਼ੀ 'ਚ ਗਲਤ ਤੱਥ ਪੇਸ਼ ਕਰਨ ਅਤੇ ਕੁਝ ...

ਪੂਰੀ ਖ਼ਬਰ »

ਨਾਂਅ ਬਦਲ ਕੇ 'ਸਰਕਾਰੀ ਕਲੀਨਿਕ' ਰੱਖਿਆ ਜਾਵੇ-ਖਹਿਰਾ

ਚੰਡੀਗੜ੍ਹ, 27 ਜਨਵਰੀ (ਅਜੀਤ ਬਿਊਰੋ)-ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਰਕਾਰੀ ਕਲੀਨਿਕਾਂ ਦਾ ਨਾਂਅ 'ਆਮ ਆਦਮੀ ਕਲੀਨਿਕ' ਰੱਖਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX