ਤਾਜਾ ਖ਼ਬਰਾਂ


ਤੁਰਕੀ ਭੁਚਾਲ ਪੀੜਤਾਂ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਾ ਚੌਥਾ ਜਹਾਜ਼ ਪਹੁੰਚਿਆ
. . .  2 minutes ago
ਅੰਕਾਰਾ, 8 ਫਰਵਰੀ- ਤੁਰਕੀ ਦੇ ਭੁਚਾਲ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਜਾ ਰਿਹਾ ਭਾਰਤੀ ਹਵਾਈ ਸੈਨਾ ਦਾ ਚੌਥਾ ਸੀ 17 ਜਹਾਜ਼ ਅੱਜ ਅਡਾਨਾ ਵਿਚ....
ਤੁਰਕੀ, ਸੀਰੀਆ ਭੁਚਾਲ: ਨਾਟੋ ਦੇਸ਼ਾਂ ਨੇ ਝੁਕਾਏ ਅੱਧੇ ਝੰਡੇ
. . .  2 minutes ago
ਬ੍ਰਸੇਲਜ਼ (ਬੈਲਜੀਅਮ), 8 ਫਰਵਰੀ- ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਰੇ 30 ਮੈਂਬਰ ਦੇਸ਼ਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਤੁਰਕੀ ਅਤੇ ਸੀਰੀਆ ਵਿਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਸਨਮਾਨ ਵਿਚ ਆਪਣੇ ਝੰਡੇ ਬ੍ਰਸੇਲਜ਼ ਵਿਚ ਗਠਜੋੜ ਦੇ........
ਜੰਮੂ ਕਸ਼ਮੀਰ ਵਿਚ ਗੁੰਡਾਰਾਜ ਹੈ- ਮਹਿਬੂਬਾ ਮੁਫ਼ਤੀ
. . .  20 minutes ago
ਨਵੀਂ ਦਿੱਲੀ, 8 ਫਰਵਰੀ- ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਵਿਚ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਕਬਜ਼ੇ ਵਿਰੋਧੀ ਮੁਹਿੰਮ ਵਿਰੁੱਧ ਦਿੱਲੀ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਗੁੰਡਾ ਰਾਜ ਹੈ ਅਤੇ ਇਹ ਅਫ਼ਗਾਨਿਸਤਾਨ ਵਾਂਗ ਤਬਾਹ ਹੋ ਰਿਹਾ ਹੈ। ਪੁਲਿਸ ਵਲੋਂ ਮਹਿਬੂਬਾ ਮੁਫ਼ਤੀ....
ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬੀ ਕਾਰੋਬਾਰੀ ਗੌਤਮ ਮਲਹੋਤਰਾ ਗਿ੍ਫ਼ਤਾਰ
. . .  42 minutes ago
ਨਵੀਂ ਦਿੱਲੀ, 8 ਫਰਵਰੀ- ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ 2021-22 ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਪੰਜਾਬ ਦੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ....
ਵਪਾਰਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਵੇਚਿਆ ਗਿਆ ਜੀ.ਵੀ.ਕੇ ਹਵਾਈ ਅੱਡਾ- ਉਪ ਚੇਅਰਮੈਨ ਜੀ.ਵੀ.ਕੇ ਗਰੁੱਪ
. . .  48 minutes ago
ਮਹਾਰਾਸ਼ਟਰ, 8 ਫਰਵਰੀ- ਅਡਾਨੀ ਗਰੁੱਪ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਜੀ.ਵੀ.ਕੇ. ਗਰੁੱਪ ਦੇ ਉਪ ਚੇਅਰਮੈਨ ਵੀ. ਸੰਜੇ ਰੈਡੀ ਨੇ ਕਿਹਾ ਕਿ ਜਿੱਥੋਂ ਤੱਕ ਜੀ.ਵੀ.ਕੇ. ਦੇ ਮੁੰਬਈ ਹਵਾਈ ਅੱਡੇ ਨੂੰ ਵੇਚਣ ਦਾ ਸਵਾਲ ਹੈ, ਸਾਡੇ ’ਤੇ ਗੌਤਮ ਅਡਾਨੀ ਜਾਂ ਸਰਕਾਰ ਦਾ ਕੋਈ ਦਬਾਅ ਨਹੀਂ ਸੀ। ਅਸੀਂ ਵਪਾਰਕ....
6 ਟਨ ਤੋਂ ਵੱਧ ਐਮਰਜੈਂਸੀ ਰਾਹਤ ਮਦਦ ਸਮੇਤ 3 ਟਰੱਕ ਪਹੁੰਚੇ ਸੀਰੀਆ- ਭਾਰਤੀ ਵਿਦੇਸ਼ ਮੰਤਰਾਲਾ
. . .  55 minutes ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 6 ਟਨ ਤੋਂ ਵੱਧ ਐਮਰਜੈਂਸੀ ਰਾਹਤ ਮਦਦ ਸਮੇਤ 3 ਟਰੱਕ-ਸੁਰੱਖ਼ਿਆਤਮਕ ਗੇਅਰ, ਐਮਰਜੈਂਸੀ ਵਰਤੋਂ ਦੀਆਂ ਦਵਾਈਆਂ, ਈ.ਸੀ.ਜੀ. ਮਸ਼ੀਨਾਂ ਅਤੇ ਹੋਰ ਮੈਡੀਕਲ ਵਸਤੂਆਂ ਸੀਰੀਆ ਪਹੁੰਚ ਗਈਆਂ ਹਨ। ਇਹ ਟਰੱਕ ਦਮਿਸ਼ਕ ਹਵਾਈ ਅੱਡੇ ’ਤੇ ਸਥਾਨਕ ਪ੍ਰਸ਼ਾਸਨ ਅਤੇ.....
ਝਾਰਖ਼ੰਡ ਦੇ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 8 ਫਰਵਰੀ (ਜਸਵੰਤ ਸਿੰਘ ਜੱਸ)- ਝਾਰਖ਼ੰਡ ਦੇ ਮੁੱਖ ਮੰਤਰੀ ਸ੍ਰੀ ਹੇਮੰਤ ਸੋਰੇਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਕੱਤਰ ਪ੍ਰਤਾਪ ਸਿੰਘ ਤੇ ਸੂਚਨਾ ਅਧਿਕਾਰੀਆਂ ਅੰਮ੍ਰਿਤਪਾਲ ਸਿੰਘ ਤੇ ਰਣਧੀਰ ਸਿੰਘ......
ਘੁਸਪੈਠ ਕਰਨ ਆਏ ਪਾਕਿਸਤਾਨੀ ਡਰੋਨ ’ਤੇ ਬੀ.ਐਸ.ਐਫ਼. ਵਲੋਂ ਫ਼ਾਇਰਿੰਗ
. . .  about 1 hour ago
ਅੰਮ੍ਰਿਤਸਰ, 8 ਫਰਵਰੀ - ਬੀ.ਐਸ.ਐਫ਼ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਬਾਬਾਪੀਰ ਸਰਹੱਦੀ ਚੌਕੀ ਵਿਖੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖ਼ੇਤਰ ਵਿਚ ਘੁਸਪੈਠ ਕਰਨ ਵਾਲੇ ਇਕ ਡਰੋਨ ਦਾ ਪਤਾ ਲਗਾਇਆ ਹੈ। ਬੀ.ਐਸ.ਐਫ਼. ਦੇ ਜਵਾਨਾਂ ਨੇ ਡਰੋਨ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ........
ਐਨ.ਡੀ.ਆਰ.ਐਫ਼. ਦੀ ਤੀਜੀ ਟੀਮ ਤੁਰਕੀ ਲਈ ਰਵਾਨਾ
. . .  about 1 hour ago
ਲਖਨਊ, 8 ਫਰਵਰੀ- ਵਾਰਾਣਸੀ ਦੇ ਡਿਪਟੀ ਕਮਾਂਡੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਤੱਕ 2 ਟੀਮਾਂ ਮਦਦ ਲਈ ਤੁਰਕੀ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ ਹੁਣ ਤੀਜੀ ਐਨ.ਡੀ.ਆਰ.ਐਫ਼ ਟੀਮ ਵਾਰਾਣਸੀ ਤੋਂ ਰਵਾਨਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਟੀਮ ਵਿਚ 51 ਮੈਂਬਰ, ਕੈਨਾਇਨ ਸਕੁਐਡ.....
ਅਡਾਨੀ ਵਿਵਾਦ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵਲੋਂ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 8 ਫਰਵਰੀ- ਅਡਾਨੀ ਵਿਵਾਦ ਨਾਲ ਸੰਬੰਧਤ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ, ਬੀ.ਆਰ.ਐਸ., ਸ਼ਿਵ ਸੈਨਾ (ਊਧਵ ਠਾਕਰੇ) ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਗਾਂਧੀ ਦੇ ਬੁੱਤ ਦੇ ਸਾਹਮਣੇ ਪ੍ਰਦਰਸ਼ਨ....
ਜੇ ਅਸੀਂ ਅਨੁਸੂਚਿਤ ਜਾਤੀਆਂ ਨੂੰ ਹਿੰਦੂ ਮੰਨਦੇ ਹਾਂ ਤਾਂ ਉਨ੍ਹਾਂ ਨੂੰ ਮੰਦਿਰ ਜਾਣ ਤੋਂ ਕਿਉਂ ਰੋਕਿਆ ਜਾਂਦਾ ਹੈ- ਕਾਂਗਰਸ ਪ੍ਰਧਾਨ
. . .  about 1 hour ago
ਨਵੀਂ ਦਿੱਲੀ, 8 ਫਰਵਰੀ- ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਜਦੋਂ ਅਸੀਂ ਅਨੁਸੂਚਿਤ ਜਾਤੀਆਂ ਨੂੰ ਹਿੰਦੂ ਮੰਨਦੇ ਹਾਂ, ਤਾਂ ਫ਼ਿਰ ਉਨ੍ਹਾਂ ਨੂੰ ਮੰਦਿਰ ਜਾਣ ਤੋਂ ਕਿਉਂ ਰੋਕਿਆ ਜਾਂਦਾ ਹੈ। ਕਈ ਮੰਤਰੀ ਉਨ੍ਹਾਂ ਦੇ ਘਰ ਜਾ ਕੇ ਖਾਣਾ ਖਾਂਦੇ ਹਨ ਤੇ ਫ਼ਿਰ ਤਸਵੀਰਾਂ ਪਾਉਂਦੇ ਹਨ। ਕਈ ਸਾਂਸਦ-ਮੰਤਰੀ....
ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼
. . .  about 1 hour ago
ਗਿੱਦੜਬਾਹਾ, 8 ਫਰਵਰੀ (ਪਰਮਜੀਤ ਸਿੰਘ ਥੇੜ੍ਹੀ)- ਸਬ ਡਵੀਜ਼ਨ ਗਿੱਦੜਬਾਹਾ ਦੇ ਪਿੰਡ ਫ਼ੱਕਰਸਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਲਛਮਣ ਸਿੰਘ ਨੇ ਦੱਸਿਆ ਕਿ ਜਦ ਸਵੇਰੇ ਉਹ....
ਭਾਜਪਾ ਅਡਾਨੀ ਦੇ ਨਾਮ ਨਾਲ ਇੰਨੀ ਜੁੜੀ ਕਿਉਂ ਹੈ- ਅਧੀਰ ਰੰਜਨ ਚੌਧਰੀ
. . .  about 2 hours ago
ਨਵੀਂ ਦਿੱਲੀ, 8 ਫਰਵਰੀ- ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਡਾਨੀ ਦੇ ਨਾਂ ਨੂੰ ਲੈ ਕੇ ਭਾਜਪਾ ਇੰਨੀ ਚਿੰਤਤ ਕਿਉਂ ਹੈ? ਭਾਰਤ ਵਿਚ ਬਹੁਤ ਸਾਰੇ ਉਦਯੋਗਪਤੀ ਹਨ ਪਰ ਭਾਜਪਾ ਅਡਾਨੀ ਦੇ ਨਾਮ ਨਾਲ ਇੰਨੀ ਜੁੜੀ ਕਿਉਂ ਮਹਿਸੂਸ ਕਰ ਰਹੀ ਹੈ ਕਿ ਰਾਹੁਲ.....
ਛਾਵਲਾ ਜਬਰ ਜਨਾਹ ਮਾਮਲਾ: ਸੁਪਰੀਮ ਕੋਰਟ ਨੂੰ ਪਟੀਸ਼ਨ ’ਤੇ ਮੁੜ ਸੁਣਵਾਈ ਕਰਨ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 8 ਫਰਵਰੀ- ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਦੇ ਸਾਹਮਣੇ ਉਸ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਸਮੀਖਿਆ ਪਟੀਸ਼ਨ ਦਾ ਜ਼ਿਕਰ ਕੀਤਾ, ਜਿਸ ਨੇ 2012 ਵਿਚ ਦਿੱਲੀ ਦੇ ਛਾਵਲਾ ਖ਼ੇਤਰ ਵਿਚ ਇਕ ਔਰਤ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਵਲੋਂ ਮੌਤ ਦੀ....
‘ਆਪ’ ਸੰਸਦ ਮੈਂਬਰ ਨੇ ਰਾਜ ਸਭਾ ਵਿਚ ਦਿੱਤਾ ਵਪਾਰਕ ਮੁਅੱਤਲੀ ਨੋਟਿਸ
. . .  about 2 hours ago
ਨਵੀਂ ਦਿੱਲੀ, 8 ਫਰਵਰੀ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ਵਿਚ ਨਿਯਮ 267 ਦੇ ਤਹਿਤ ਵਪਾਰਕ ਮੁਅੱਤਲੀ ਨੋਟਿਸ ਦਿੱਤਾ ਹੈ, ਜਿਸ ਵਿਚ ਕੁਝ ਫ਼ਰਮਾਂ ਦੇ ਖ਼ਿਲਾਫ਼ ਐਲ.ਆਈ.ਸੀ, ਐਸ.ਬੀ.ਆਈ ਆਦਿ ਦੀਆਂ ਹੋਲਡਿੰਗਜ਼ ਦੇ ਓਵਰ-ਐਕਸਪੋਜ਼ਰ ਅਤੇ ਮਾਰਕੀਟ ਹੇਰਾਫ਼ੇਰੀ...
ਆਰ.ਬੀ.ਆਈ. ਨੇ ਰੈਪੋ ਰੇਟ ਵਿਚ ਕੀਤਾ ਵਾਧੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 8 ਫਰਵਰੀ- ਆਰ.ਬੀ.ਆਈ. ਨੇ ਰੈਪੋ ਰੇਟ ਵਿਚ 0.25 ਫ਼ੀਸਦੀ ਦਾ ਵਾਧਾ ਕੀਤਾ ਹੈ। ਕੇਂਦਰੀ ਬੈਂਕ ਨੇ ਲਗਾਤਾਰ ਛੇਵੀਂ ਵਾਰ ਰੈਪੋ ਰੇਟ ਵਿਚ ਵਾਧਾ ਕੀਤਾ ਹੈ। ਰੈਪੋ ਰੇਟ 6.25% ਤੋਂ ਵਧਾ ਕੇ 6.50% ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤਿੰਨ ਦਿਨ ਤੱਕ ਆਰ.ਬੀ.ਆਈ. ਦੀ ਐਮ.ਪੀ.ਸੀ. ਦੀ ਅਹਿਮ ਮੀਟਿੰਗ....
ਤੁਰਕੀ-ਸੀਰੀਆ ਭੁਚਾਲ: ਮ੍ਰਿਤਕਾਂ ਦੀ ਗਿਣਤੀ 7,900 ਦੇ ਅੰਕੜੇ ਤੋਂ ਪਾਰ
. . .  about 2 hours ago
ਅੰਕਾਰਾ/ਅਜ਼ਮਰੀਨ, 8 ਫਰਵਰੀ-ਤੁਰਕੀ-ਸੀਰੀਆ ਭੁਚਾਲ 'ਚ ਮਰਨ ਵਾਲਿਆਂ ਦੀ ਗਿਣਤੀ 7,900 ਦੇ ਅੰਕੜੇ ਤੋਂ ਪਾਰ ਕਰ ਗਈ...
ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਬਹਿਸ ਦਾ ਜਵਾਬ ਦੇਣਗੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 8 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਬਹਿਸ ਦਾ ਜਵਾਬ...
ਆਪਣੀ ਅਧਿਕਾਰਤ ਭਾਰਤ ਯਾਤਰਾ ਲਈ ਫਿਜੀ ਦੇ ਉਪ ਪ੍ਰਧਾਨ ਮੰਤਰੀ ਬਿਮਨ ਪ੍ਰਸਾਦ ਪਹੁੰਚੇ ਦਿੱਲੀ
. . .  about 4 hours ago
ਨਵੀਂ ਦਿੱਲੀ, 8 ਫਰਵਰੀ-ਫਿਜੀ ਦੇ ਉਪ ਪ੍ਰਧਾਨ ਮੰਤਰੀ ਬਿਮਨ ਪ੍ਰਸਾਦ ਆਪਣੀ ਅਧਿਕਾਰਤ ਭਾਰਤ ਯਾਤਰਾ ਲਈ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਏ...
ਪਾਕਿਸਤਾਨ:ਭਿਆਨਕ ਸੜਕ ਹਾਦਸੇ 'ਚ 30 ਮੌਤਾਂ
. . .  about 4 hours ago
ਪਿਸ਼ਾਵਰ, 8 ਫਰਵਰੀ-ਉੱਤਰੀ-ਪੱਛਮੀ ਪਾਕਿਸਤਾਨ ਦੇ ਪਿਸ਼ਾਵਰ ਵਿਖੇ ਇਕ ਬੱਸ ਅਤੇ ਕਾਰ ਦੀ ਟੱਕਰ ਤੋਂ ਬਾਅਦ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ ਬੱਸ ਵਿਚ ਸਵਾਰ 30 ਯਾਤਰੀਆਂ ਦੀ ਮੌਤ ਹੋ ਗਈ, ਜਦਕਿ...
ਆਈ.ਸੀ.ਸੀ. ਨੇ ਆਰੋਨ ਫਿੰਚ ਨੂੰ ਬੇਮਿਸਾਲ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਲਈ ਦਿੱਤੀ ਵਧਾਈ
. . .  about 4 hours ago
ਦੁਬਈ, 8 ਫਰਵਰੀ-ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਆਸਟ੍ਰੇਲੀਆ ਦੇ ਆਰੋਨ ਫਿੰਚ ਨੂੰ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਲਈ ਵਧਾਈ ਦਿੱਤੀ ਹੈ, ਜਿਸ ਨੇ ਉਸ ਦੀ ਟੀਮ ਨੂੰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਵਿਚ ਜਿੱਤ ਦਿਵਾਉਣ ਲਈ ਅਗਵਾਈ...
ਅਸੀਂ ਚੀਨ ਨਾਲ ਮੁਕਾਬਲਾ ਚਾਹੁੰਦੇ ਹਾਂ, ਟਕਰਾਅ ਨਹੀਂ-ਬਾਈਡਨ
. . .  about 4 hours ago
ਵਾਸ਼ਿੰਗਟਨ, 8 ਫਰਵਰੀ-ਸਟੇਟ ਆਫ਼ ਦ ਯੂਨੀਅਨ ਦੇ ਸੰਬੋਧਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡਨ ਨੇ ਕਿਹਾ ਕਿ ਮੇਰੇ ਦਫ਼ਤਰ ਆਉਣ ਤੋਂ ਪਹਿਲਾਂ ਕਹਾਣੀ ਇਹ ਸੀ ਕਿ ਕਿਵੇਂ ਚੀਨ ਆਪਣੀ ਤਾਕਤ ਵਧਾ ਰਿਹਾ ਹੈ ਅਤੇ ਅਮਰੀਕਾ ਦੁਨੀਆ ਵਿਚ ਡਿਗ ਰਿਹਾ ਹੈ। ਮੈਂ ਚੀਨੀ...
ਐਮਰਜੈਂਸੀ ਰਾਹਤ ਸਹਾਇਤਾ ਵਾਲਾ ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੁਚਾਲ ਪ੍ਰਭਾਵਿਤ ਸੀਰੀਆ ਲਈ ਰਵਾਨਾ
. . .  about 5 hours ago
ਨਵੀਂ ਦਿੱਲੀ, 8 ਫਰਵਰੀ-ਜਾਨ ਬਚਾਉਣ ਵਾਲੀਆਂ ਦਵਾਈਆਂ ਸਮੇਤ ਐਮਰਜੈਂਸੀ ਰਾਹਤ ਸਹਾਇਤਾ ਵਾਲਾ ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੁਚਾਲ ਪ੍ਰਭਾਵਿਤ ਸੀਰੀਆ ਲਈ ਰਵਾਨਾ ਹੋਇਆ...
ਤੁਰਕੀ ਅਤੇ ਸੀਰੀਆ 'ਚ ਭੁਚਾਲ ਕਾਰਨ ਹੁਣ ਤੱਕ 7700 ਮੌਤਾਂ
. . .  about 5 hours ago
ਅੰਕਾਰਾ/ਅਜ਼ਮਰੀਨ, 8 ਫਰਵਰੀ-ਐਸੋਸੀਏਟਡ ਪ੍ਰੈਸ ਦੇ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਸ਼ਕਤੀਸ਼ਾਲੀ ਭੁਚਾਲ ਕਾਰਨ ਹੁਣ ਤੱਕ 7,700 ਲੋਕ ਮਾਰੇ ਜਾ ਚੁੱਕੇ ਹਨ। ਵਿਆਪਕ ਤਬਾਹੀ ਦੇ ਵਿਚਕਾਰ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ...
⭐ਮਾਣਕ-ਮੋਤੀ⭐
. . .  1 minute ago
⭐ਮਾਣਕ-ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਮਾਘ ਸੰਮਤ 554
ਵਿਚਾਰ ਪ੍ਰਵਾਹ: ਕੁਦਰਤੀ ਆਫ਼ਤਾਂ 'ਤੇ ਮਨੁੱਖ ਦਾ ਵੱਸ ਨਹੀਂ ਚਲਦਾ ਪਰ ਇਹ ਗੱਲ ਮਾਇਨੇ ਰੱਖਦੀ ਹੈ ਕਿ ਅਸੀਂ ਇਨ੍ਹਾਂ ਤੋਂ ਬਾਅਦ ਕਿਵੇਂ ਹੁੰਗਾਰਾ ਭਰਦੇ ਹਾਂ। -ਲੀਓ ਬਸਕਾਗਲੀਆ

ਪਹਿਲਾ ਸਫ਼ਾ

ਤੁਰਕੀ ਦੇ ਕਈ ਸ਼ਹਿਰ ਤਬਾਹ, ਮੌਤਾਂ 7200 ਤੋਂ ਪਾਰ

• ਹਜ਼ਾਰਾਂ ਇਮਾਰਤਾਂ ਢਹਿ-ਢੇਰੀ • ਰਾਹਤ ਕਾਰਜਾਂ ਤੇ ਮਦਦ ਲਈ ਭਾਰਤ ਸਮੇਤ ਕਈ ਦੇਸ਼ ਆਏ ਅੱਗੇ
ਅਦਾਨਾ, 7 ਫਰਵਰੀ (ਏਜੰਸੀ)-ਤੁਰਕੀ ਤੇ ਸੀਰੀਆ 'ਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਹੁਣ ਤੱਕ 7200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅਜੇ ਵੀ ਮਲਬੇ ਹੇਠ ਕਈ ਲਾਸ਼ਾਂ ਦੱਬੀਆਂ ਹੋਈਆਂ ਹਨ | ਤੁਰਕੀ ਦੇ ਸ਼ਹਿਰ ਅੰਕਾਰਾ, ਗਾਜ਼ੀਅਨਟੇਪ, ਕਹਿਰਾਮਨਮਾਰਸ, ਦੀਯਾਰਬਾਕੀਰ, ਮਾਲਟਿਆ, ਨੂਰਦਗੀ ਸਮੇਤ 10 ਸ਼ਹਿਰਾਂ 'ਚ ਭਾਰੀ ਤਬਾਹੀ ਹੋਈ ਹੈ | ਇਥੇ 2 ਹਜ਼ਾਰ ਦੇ ਕਰੀਬ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ | ਤੁਰਕੀ ਦੇ 10 ਸੂਬਿਆਂ 'ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ | ਭੁਚਾਲ ਕਾਰਨ ਮਲਬੇ 'ਚ ਤਬਦੀਲ ਹੋਈਆਂ ਇਮਾਰਤਾਂ ਹੇਠ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਹਨ | ਹਾਲਾਂਕਿ ਠੰਢ ਦੇ ਮੌਸਮ ਨੇ ਰਾਹਤ ਕਾਰਜਾਂ ਤੇ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ | ਕੁਦਰਤ ਦੀ ਮਾਰ ਝੱਲ ਰਹੇ ਤੁਰਕੀ ਵੱਲ ਭਾਰਤ ਸਮੇਤ ਦਰਜਨਾਂ ਦੇਸ਼ਾਂ ਨੇ ਮਦਦ ਦਾ ਹੱਥ ਵਧਾਇਆ ਹੈ | ਉਧਰ ਸੀਰੀਆ ਦੇ ਰਾਸ਼ਟਰੀ ਭੁਚਾਲ ਕੇਂਦਰ ਦੇ ਮੁਖੀ ਰਾਇਦ ਅਹਿਮਦ ਨੇ ਇਸ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਭੂਚਾਲ ਕਰਾਰ ਦਿੱਤਾ ਹੈ | ਤੁਰਕੀ ਕੋਲ ਸੀਰੀਆ ਨਾਲ ਲਗਦੇ ਸਰਹੱਦੀ ਖੇਤਰ 'ਚ ਤਾਇਨਾਤ ਫ਼ੌਜ ਨੂੰ ਬਚਾਅ ਕਾਰਜਾਂ ਦਾ ਕੰਮ ਸੌਂਪਿਆ ਗਿਆ ਹੈ, ਜਿਸ 'ਚ ਬੇਘਰੇ ਲੋਕਾਂ ਲਈ ਟੈਂਟ ਲਗਾਉਣ ਤੇ ਹਤਾਏ ਸੂਬੇ 'ਚ ਇਕ ਫੀਲਡ ਹਸਪਤਾਲ ਸਥਾਪਿਤ ਕਰਨਾ ਸ਼ਾਮਿਲ ਹੈ | ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਕਿਹਾ ਕਿ ਅੰਕਾਰਾ ਸਥਿਤ ਮਨੁੱਖੀ ਸਹਾਇਤਾ ਬਿ੍ਗੇਡ ਤੇ 8 ਫ਼ੌਜੀ ਖੋਜ ਤੇ ਬਚਾਅ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ | ਭੁਚਾਲ ਦੇ ਕੇਂਦਰ ਤੋਂ ਲਗਭਗ 33 ਕਿਲੋਮੀਟਰ ਦੂਰ ਸੂਬਾਈ ਰਾਜਧਾਨੀ ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ 'ਚ ਲੋਕਾਂ ਨੇ ਸ਼ਾਪਿੰਗ ਮਾਲਾਂ, ਸਟੇਡੀਅਮਾਂ, ਮਸਜਿਦਾਂ ਤੇ ਕਮਿਊਨਿਟੀ ਸੈਂਟਰਾਂ 'ਚ ਸ਼ਰਨ ਲਈ ਹੋਈ ਹੈ | ਤੁਰਕੀ ਦੇ ਉਪ-ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਦੇਸ਼ 'ਚ ਮੌਤਾਂ ਦੀ ਕੁੱਲ ਗਿਣਤੀ 5400 ਤੋਂ ਪਾਰ ਹੋ ਗਈ ਹੈ, ਜਦਕਿ 31000 ਲੋਕ ਜ਼ਖਮੀ ਹੋਏ ਹਨ | ਸਿਹਤ ਮੰਤਰਾਲੇ ਅਨੁਸਾਰ ਸੀਰੀਆ ਦੇ ਸਰਕਾਰੀ ਕਬਜ਼ੇ ਵਾਲੇ ਖੇਤਰਾਂ 'ਚ ਮਰਨ ਵਾਲਿਆਂ ਦੀ ਗਿਣਤੀ 812 ਤੱਕ ਪਹੁੰਚ ਗਈ ਹੈ, ਜਦਕਿ ਲਗਭਗ 1450 ਲੋਕ ਜ਼ਖਮੀ ਹੋਏ ਹਨ | ਇਸ ਤੋਂ ਇਲਾਵਾ ਵਿਦਰੋਹੀਆਂ ਦੇ ਕਬਜ਼ੇ ਵਾਲੇ ਉੱਤਰ-ਪੱਛਮ ਸੀਰੀਆ 'ਚ ਬਚਾਅ ਕਾਰਜਾਂ ਦੀ ਅਗਵਾਈ ਕਰਨ ਵਾਲੇ ਪੈਰਾ ਮੈਡੀਕਲ ਸਮੂਹ ਨੇ ਕਿਹਾ ਕਿ ਇਥੇ ਘੱਟੋ-ਘੱਟ 1000 ਲੋਕ ਮਾਰੇ ਗਏ ਹਨ ਤੇ 2300 ਤੋਂ ਵੱਧ ਲੋਕ ਜ਼ਖਮੀ ਹੋਏ ਹਨ | ਕੌਮਾਂਤਰੀ ਮਦਦ ਵਜੋਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਕਿਹਾ ਹੈ ਕਿ ਉਹ ਖੋਜ ਤੇ ਬਚਾਅ ਟੀਮਾਂ ਦੇ ਨਾਲ-ਨਾਲ ਮੈਡੀਕਲ ਸਪਲਾਈ ਤੇ ਫ਼ੌਜ ਦੇ 50 ਜਵਾਨਾਂ ਨੂੰ ਭੇਜ ਰਹੇ ਹਨ | ਪਾਕਿਸਤਾਨ ਦੀ ਸਰਕਾਰ ਨੇ ਮੰਗਲਵਾਰ ਤੜਕੇ ਰਾਹਤ ਸਮੱਗਰੀ ਤੇ 50 ਮੈਂਬਰੀ ਖੋਜ ਤੇ ਬਚਾਅ ਟੀਮ ਨੂੰ ਲੈ ਕੇ ਇਕ ਉਡਾਣ ਭੇਜੀ ਤੇ ਕਿਹਾ ਕਿ ਬੁੱਧਵਾਰ ਤੋਂ ਸੀਰੀਆ ਤੇ ਤੁਰਕੀ ਲਈ ਰੋਜ਼ਾਨਾ ਸਹਾਇਤਾ ਉਡਾਣਾਂ ਹੋਣਗੀਆਂ | ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਅਰਦੋਗਨ ਨੇ ਦੇਸ਼ 'ਚ 7 ਦਿਨਾਂ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ |

ਮੋਦੀ ਦੇ 'ਜਾਦੂ' ਨਾਲ ਅਡਾਨੀ ਵਿਸ਼ਵ ਦੇ ਦੂਜੇ ਅਮੀਰ ਬਣ ਗਏ-ਰਾਹੁਲ

• ਅਗਨੀਵੀਰ ਯੋਜਨਾ ਨੂੰ ਲੈ ਕੇ ਕਾਂਗਰਸੀ ਆਗੂ ਦਾ ਵੱਡਾ ਹਮਲਾ
• ਸਤੀ ਪ੍ਰਥਾ ਨੂੰ ਲੈ ਕੇ ਲੋਕ ਸਭਾ 'ਚ ਹੋਇਆ ਹੰਗਾਮਾ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 7 ਫਰਵਰੀ-ਹਵਾਈ ਅੱਡੇ, ਰੱਖਿਆ, ਬੰਦਰਗਾਹਾਂ ਜਿਹੇ ਰਣਨੀਤਕ ਖੇਤਰ 'ਚ ਕੰਮ ਕਰਨ ਵਾਲੇ ਗੌਤਮ ਅਡਾਨੀ ਦੀਆਂ ਭਾਰਤ ਦੇ ਬਾਹਰ ਫ਼ਰਜ਼ੀ ਕੰਪਨੀਆਂ, ਜਿਨ੍ਹਾਂ ਦਾ ਖੁਲਾਸਾ ਹਿੰਡਨਬਰਗ ਰਿਪੋਰਟ 'ਚ ਕੀਤਾ ਗਿਆ ਹੈ, ਬਾਰੇ ਭਾਰਤ ਸਰਕਾਰ ਵਲੋਂ ਕੋਈ ਸਵਾਲ ਕਿਉਂ ਨਹੀਂ ਉਠਾਇਆ ਗਿਆ, ਜਦਕਿ ਇਹ ਸਿੱਧੇ ਤੌਰ 'ਤੇ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ | ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਦੀ ਵਿਰੋਧੀ ਧਿਰ ਵਲੋਂ ਸ਼ੁਰੂਆਤ ਕਰਦਿਆਂ ਉਕਤ ਬਿਆਨ ਦਿੱਤਾ | ਰਾਹੁਲ ਗਾਂਧੀ ਨੇ ਆਪਣੇ ਤਕਰੀਬਨ 1 ਘੰਟੇ ਦੇ ਸੰਬੋਧਨ 'ਚ ਵਿਵਾਦਿਤ ਸੁਰਖੀਆਂ 'ਚ ਰਹਿ ਰਹੇ ਉਦਯੋਗਪਤੀ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਤਿੱਖੇ ਹਮਲੇ ਕਰਦਿਆਂ ਇਲਜ਼ਾਮਾਂ ਦੀ ਝੜੀ ਲਾਈ, ਜਿਸ ਦੌਰਾਨ ਕਈ ਵਾਰ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਗਾਂਧੀ ਨੂੰ ਟੋਕਦਿਆਂ ਕਿਹਾ ਕਿ ਸਦਨ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦਿਆਂ ਤਰਕ ਸਮੇਤ ਬਿਆਨ ਦੇਣ ਅਤੇ ਸੰਬੰਧਿਤ ਦਸਤਾਵੇਜ਼ ਸਦਨ 'ਚ ਪੇਸ਼ ਕਰਨ | ਰਾਹੁਲ ਗਾਂਧੀ ਨੇ 2014 ਤੋਂ ਬਾਅਦ ਅਡਾਨੀ ਸਮੂਹ ਦੇ ਅਚਾਨਕ ਉਭਰਨ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ 2014 ਤੋਂ ਪਹਿਲਾਂ 8 ਅਰਬ ਅਮਰੀਕੀ ਡਾਲਰ ਨੈਟਵਰਥ ਵਾਲਾ ਅਡਾਨੀ ਸਮੂਹ 2022 ਤੱਕ 140 ਅਰਬ ਅਮਰੀਕੀ ਡਾਲਰ ਤੱਕ ਕਿਵੇਂ ਪਹੁੰਚ ਗਿਆ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 2014 'ਚ ਅਮੀਰ ਲੋਕਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਕਿਵੇਂ ਪਹੁੰਚ ਗਿਆ | ਕਾਂਗਰਸ ਨੇਤਾ ਜਿਨ੍ਹਾਂ ਹਾਲ ਹੀ 'ਚ 3500 ਕਿੱਲੋਮੀਟਰ ਦੀ 'ਭਾਰਤ ਜੋੜੋ ਯਾਤਰਾ' ਪੂਰੀ ਕੀਤੀ ਹੈ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਡਾਨੀ ਸਮੂਹ ਦੀ ਮਦਦ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਰਨਾਟਕ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਲੋਕਾਂ ਦਾ ਇਹ ਹੀ ਸਵਾਲ ਸੀ ਕਿ ਅਡਾਨੀ ਇੰਨੇ ਜ਼ਿਆਦਾ ਕਾਰੋਬਾਰਾਂ 'ਚ ਕਿਵੇਂ ਵਿਸਥਾਰ ਕਰ ਰਿਹਾ ਹੈ ਅਤੇ ਸਾਰਿਆਂ 'ਚ ਹੀ ਉਸ ਨੂੰ ਸਫਲਤਾ ਕਿਵੇਂ ਮਿਲ ਰਹੀ ਹੈ | ਇਸ ਤੋਂ ਇਲਾਵਾ ਅਡਾਨੀ ਅਤੇ ਪ੍ਰਧਾਨ ਮੰਤਰੀ ਦਾ ਕੀ ਰਿਸ਼ਤਾ ਹੈ |
ਵਿਦੇਸ਼ ਨੀਤੀ ਨਾਲ ਨਹੀਂ, ਸਗੋਂ ਅਡਾਨੀ ਨੀਤੀ ਨਾਲ ਚੱਲ ਰਿਹਾ ਹੈ ਦੇਸ਼Œ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਦੌਰਾਨ ਜਾਂ ਬਾਅਦ 'ਚ ਅਡਾਨੀ ਗਰੁੱਪ ਨੂੰ ਮਿਲੇ ਪ੍ਰਾਜੈਕਟਾਂ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਵਿਦੇਸ਼ ਨੀਤੀ ਨਾਲ ਨਹੀਂ, ਸਗੋਂ ਅਡਾਨੀ ਨੀਤੀ ਨਾਲ ਚੱਲ ਰਹੀ ਹੈ | ਕਾਂਗਰਸੀ ਆਗੂ ਨੇ ਸਿਲਸਿਲੇਵਾਰ ਢੰਗ ਨਾਲ ਇਜ਼ਰਾਇਲ, ਆਸਟ੍ਰੇਲੀਆ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਦੌਰਿਆਂ ਦਾ ਜ਼ਿਕਰ ਕੀਤਾ | ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਜ਼ਰਾਇਲ ਦੌਰੇ ਤੋਂ ਬਾਅਦ ਅਡਾਨੀ ਨੂੰ ਰੱਖਿਆ ਖੇਤਰ ਦੇ ਪ੍ਰਾਜੈਕਟ ਮਿਲਦੇ ਹਨ, ਜਦਕਿ ਇਸ ਖੇਤਰ 'ਚ ਅਡਾਨੀ ਗਰੁੱਪ ਨੂੰ ਕੋਈ ਤਜਰਬਾ ਨਹੀਂ ਹੈ | ਉਨ੍ਹਾਂ ਇਜ਼ਰਾਇਲੀ ਡਰੋਨ ਅਤੇ ਛੋਟੇ ਹਥਿਆਰਾਂ ਦਾ ਪ੍ਰਾਜੈਕਟ ਵੀ ਅਡਾਨੀ ਨੂੰ ਦਿੱਤੇ ਜਾਣ 'ਤੇ ਤਨਜ਼ ਕਰਦਿਆਂ ਕਿਹਾ ਕਿ ਭਾਰਤ ਇਜ਼ਰਾਇਲ ਦੇ ਦੁਵੱਲੇ ਰੱਖਿਆ ਕਾਰੋਬਾਰ ਦਾ 90 ਫ਼ੀਸਦੀ ਅਡਾਨੀ ਕੋਲ ਹੈ | ਕਾਂਗਰਸੀ ਆਗੂ ਨੇ ਮੋਦੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਭਾਰਤੀ ਸਟੇਟ ਬੈਂਕ ਤੋਂ ਇਕ ਅਰਬ ਅਮਰੀਕੀ ਡਾਲਰ ਦਾ ਕਰਜ਼ਾ ਮਿਲਣ, ਬੰਗਲਾਦੇਸ਼ 'ਚ ਉਥੇ ਦੇ ਪਾਵਰ ਡਿਵੈੱਲਪਮੈਂਟ ਬੋਰਡ ਦਾ 25 ਸਾਲਾਂ ਦਾ ਠੇਕਾ, ਸ੍ਰੀਲੰਕਾ 'ਚ ਵਿੰਡ ਪ੍ਰਾਜੈਕਟ ਦਾ ਹਵਾਲਾ ਦਿੰਦਿਆਂ ਸਰਕਾਰ ਅਤੇ ਅਡਾਨੀ ਗਰੁੱਪ 'ਚ ਮਿਲੀਭੁਗਤ ਹੋਣ ਦਾ ਦੋਸ਼ ਲਾਇਆ | ਰਾਹੁਲ ਗਾਂਧੀ ਨੇ ਇਨ੍ਹਾਂ ਸੰੰਬੰਧਾਂ 'ਤੇ ਹਮਲਾਵਰ ਹੁੰਦਿਆਂ ਕਿਹਾ ਕਿ ਸਰਕਾਰ ਦੱਸੇ ਕਿ ਕਿੰਨੇ ਵਿਦੇਸ਼ੀ ਦੌਰਿਆਂ 'ਚ ਮੋਦੀ ਅਤੇ ਅਡਾਨੀ ਇਕੱਠੇ ਗਏ ਅਤੇ ਅਡਾਨੀ ਨੇ ਭਾਜਪਾ ਨੂੰ ਇਲੈਕਟ੍ਰਾਲਰ ਬਾਂਡ ਰਾਹੀਂ ਕਿੰਨੀ ਰਕਮ ਦਿੱਤੀ |
ਜਦੋਂ ਸਪੀਕਰ ਨੇ ਰਾਹੁਲ ਗਾਂਧੀ ਨੂੰ ਟੋਕਿਆ
ਰਾਹੁਲ ਗਾਂਧੀ ਦਾ ਲੋਕ ਸਭਾ 'ਚ ਦਿੱਤਾ ਭਾਸ਼ਨ ਕਿਆਸਾਂ ਮੁਤਾਬਿਕ, ਵਧੇਰੇ ਤੌਰ 'ਤੇ, ਅਡਾਨੀ 'ਤੇ ਹੀ ਕੇਂਦਰਿਤ ਸੀ | ਭਾਸ਼ਨ ਦੌਰਾਨ ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਟੋਕਦਿਆਂ ਇਹ ਵੀ ਕਿਹਾ ਕਿ ਇਕ ਹੀ ਵਿਸ਼ੇ 'ਤੇ ਸਾਰੀ ਸਿਆਸਤ ਕਰਨਾ ਕੀ ਉਚਿਤ ਹੈ, ਜਿਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਇਕ ਵਿਸ਼ਾ ਨਹੀਂ, ਸਗੋਂ ਵੱਖ-ਵੱਖ ਉਦਯੋਗਾਂ ਦੀ ਗੱਲ ਹੈ |
ਹਵਾਈ ਅੱਡਿਆਂ ਦੇ ਠੇਕੇ ਅਡਾਨੀ ਨੂੰ ਦੇਣ ਲਈ ਸਰਕਾਰ ਨੇ ਕੀਤੇ ਨੇਮਾਂ 'ਚ ਬਦਲਾਅ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਡਾਨੀ ਗਰੁੱਪ ਨੂੰ ਸਰਕਾਰ ਦੀ ਸਰਪ੍ਰਸਤੀ ਮਿਲੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਅਡਾਨੀ ਨੂੰ ਹਵਾਈ ਅੱਡੇ ਦੇ ਠੇਕੇ ਦੇਣ ਲਈ ਨੇਮਾਂ 'ਚ ਬਦਲਾਅ ਕੀਤਾ ਅਤੇ 6 ਹਵਾਈ ਅੱਡੇ ਅਡਾਨੀ ਨੂੰ ਦੇ ਦਿੱਤੇ | ਰਾਹੁਲ ਗਾਂਧੀ ਨੇ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ੇ ਵਾਲੇ ਹਵਾਈ ਅੱਡੇ ਨੂੰ ਜੀ.ਵੀ.ਕੇ. ਤੇ ਹਾਈਜੈਕ ਕਰਕੇ ਅਤੇ ਸਰਕਾਰੀ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰਕੇ ਅਡਾਨੀ ਦੇ ਹਵਾਲੇ ਕਰ ਦਿੱਤਾ ਗਿਆ | ਰਾਹੁਲ ਗਾਂਧੀ ਨੇ ਦਾਅਵਾ ਕਰਦਿਆਂ ਕਿਹਾ ਕਿ ਅੱਜ ਅਡਾਨੀ ਕੋਲ ਭਾਰਤ ਦੇ 24 ਫੀਸਦੀ ਹਵਾਈ ਅੱਡੇ ਹਨ ਅਤੇ ਹਵਾਈ ਅੱਡਿਆਂ ਤੋਂ ਹੋਣ ਵਾਲੇ ਕਾਰੋਬਾਰ 'ਚ 30 ਫੀਸਦੀ ਮਾਰਕੀਟ ਸ਼ੇਅਰ ਅਡਾਨੀ ਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾ ਨੇਮ ਸੀ ਕਿ ਜਿਸ ਕੋਲ ਹਵਾਈ ਅੱਡੇ ਚਲਾਉਣ ਦਾ ਕੋਈ ਤਜਰਬਾ ਨਾ ਹੋਵੇ, ਉਹ ਇਸ 'ਚ ਸ਼ਾਮਿਲ ਨਹੀਂ ਹੋ ਸਕਦਾ | ਪਰ ਅਡਾਨੀ, ਜਿਸ ਕੋਲ ਕੋਈ ਵੀ ਤਜਰਬਾ ਨਹੀਂ ਸੀ, ਉਸ ਨੂੰ ਇਸ ਕਾਰੋਬਾਰ 'ਚ ਸ਼ਾਮਿਲ ਕਰਨ ਲਈ ਸਰਕਾਰ ਨੇ ਨੇਮਾਂ 'ਚ ਬਦਲਾਅ ਕੀਤਾ | ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਨਕਾਰਦਿਆਂ ਭਾਜਪਾ ਨੇ ਕਿਹਾ ਕਿ ਦੇਸ਼ 'ਚ ਨਿੱਜੀਕਰਨ ਦੀ ਸ਼ੁਰੂਆਤ ਕਾਂਗਰਸ ਰਾਜ 'ਚ ਹੋਈ ਸੀ ਅਤੇ ਕਾਂਗਰਸ ਨੇ ਸੂਰਜੀ ਊਰਜਾ ਅਤੇ ਹਵਾਈ ਅੱਡਿਆਂ ਦੇ ਠੇਕਿਆਂ ਨੂੰ ਜੀ.ਵੀ.ਕੇ. ਜਿਹੀਆਂ ਕੰਪਨੀਆਂ ਨੂੰ ਦਿੱਤਾ ਸੀ, ਜਿਸ ਕੋਲ ਕੋਈ ਤਜਰਬਾ ਨਹੀਂ ਸੀ | ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਾਂਗਰਸ ਦੇ ਸ਼ਾਸਨ ਦੌਰਾਨ ਟਾਟਾ ਅਤੇ ਡਾਲਮੀਆ ਜਿਹੀਆਂ ਕੰਪਨੀਆਂ ਦੇ ਉਭਰਨ ਦਾ ਦਾਅਵਾ ਕੀਤਾ | ਰਾਹੁਲ ਗਾਂਧੀ ਨੇ ਅਡਾਨੀ ਅਤੇ ਕੇਂਦਰ ਨੂੰ ਲੈ ਕੇ ਸ਼ਬਦੀ ਤੀਰ ਜਾਰੀ ਰੱਖਦਿਆਂ ਕਿਹਾ ਕਿ 2022 'ਚ ਅਡਾਨੀ ਗ੍ਰੀਨ ਹਾਈਡ੍ਰੋਜਨ ਤੇ 50 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕਰਦੇ ਹਨ ਅਤੇ ਇਸ ਬਜਟ 'ਚ ਭਾਜਪਾ ਸਰਕਾਰ ਗ੍ਰੀਨ ਹਾਈਡ੍ਰੋਜਨ ਤੇ 19,700 ਕਰੋੜ ਰੁਪਏ ਦਾ ਇੰਸੇਟਿਵ ਦੇਣ ਦਾ ਐਲਾਨ ਕਰਦੀ ਹੈ |
ਅਗਨੀਵੀਰ ਯੋਜਨਾ ਨੂੰ ਲੈ ਕੇ ਵੱਡਾ ਹਮਲਾ
ਰਾਹੁਲ ਗਾਂਧੀ ਨੇ ਆਪਣੇ ਭਾਸ਼ਨ ਦੌਰਾਨ ਅਗਨੀਵੀਰ ਯੋਜਨਾ ਨੂੰ ਲੈ ਕੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਫ਼ੌਜ ਦੇ ਸੇਵਾ ਮੁਕਤ ਅਤੇ ਮੌਜੂਦਾ ਅਧਿਕਾਰੀ ਅਤੇ ਨੌਜਵਾਨ ਅਗਨੀਵੀਰ ਯੋਜਨਾ ਤੋਂ ਸਹਿਮਤ ਨਹੀਂ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਇਹ ਯੋਜਨਾ ਫੌਜ ਤੋਂ ਨਹੀਂ, ਸਗੋਂ ਆਰ. ਐਸ. ਐਸ. ਅਤੇ ਗ੍ਰਹਿ ਮੰਤਰਾਲੇ ਤੋਂ ਆਈ ਹੈ | ਸੇਵਾਮੁਕਤ ਫੌਜੀਆਂ ਦਾ ਮੰਨਦਾ ਹੈ ਕਿ ਇਹ ਯੋਜਨਾ ਫ਼ੌਜ ਨੂੰ ਕਮਜ਼ੋਰ ਕਰੇਗੀ | ਹਜ਼ਾਰਾਂ ਲੋਕਾਂ ਨੂੰ ਫੌਜੀ ਸਿਖਲਾਈ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ 4 ਸਾਲਾਂ ਬਾਅਦ ਹੀ ਦੁਬਾਰਾ ਸਮਾਜ 'ਚ (ਬਿਨਾਂ ਨੌਕਰੀ ਦੇ) ਭੇਜਿਆ ਜਾਵੇਗਾ ਤਾਂ ਬੇਰੁਜ਼ਗਾਰੀ ਕਾਰਨ ਸਮਾਜ 'ਚ ਹਿੰਸਾ ਵਧੇਗੀ | ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਲਈ ਸਿੱਧੇ ਤੌਰ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਉਨ੍ਹਾਂ (ਡੋਵਾਲ) ਦੇ ਜ਼ਰੀਏ ਹੀ ਇਹ ਯੋਜਨਾ ਫ਼ੌਜ ਤੱਕ ਪਹੁੰਚੀ ਹੈ, ਰਾਹੁਲ ਗਾਂਧੀ ਦੇ ਡੋਵਾਲ ਦਾ ਨਾਂਅ ਲੈਣ 'ਤੇ ਸੱਤਾ ਧਿਰ ਨੇ ਇਤਰਾਜ਼ ਪ੍ਰਗਟ ਕੀਤਾ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਦਨ 'ਚ ਨਹੀਂ ਹਨ, ਨਾਂਅ ਲਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਦੋਹਾਂ ਧਿਰਾਂ 'ਚ ਕੁਝ ਦੇਰ ਸ਼ਬਦੀ ਜੰਗ ਜਾਰੀ ਰਹੀ |
ਦੋ ਵਾਰ ਮੁਲਤਵੀ ਕਰਨੀ ਪਈ ਕਾਰਵਾਈ
ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਮੰਗਲਵਾਰ ਨੂੰ ਸਦਨ ਚਲਾਉਣ 'ਤੇ ਬਣੀ ਸਹਿਮਤੀ ਦੇ ਬਾਵਜੂਦ ਰੁਕਾਵਟਾਂ ਦਾ ਸਿਲਸਿਲਾ ਜਾਰੀ ਰਿਹਾ | ਪਹਿਲਾਂ ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਹੀ ਵਿਰੋਧੀ ਧਿਰਾਂ ਵਲੋਂ ਸ਼ੋਰ-ਸ਼ਰਾਬਾ ਕਰਨ 'ਤੇ ਸਪੀਕਰ ਓਮ ਬਿਰਲਾ ਨੇ ਸਭਾ ਦੀ ਕਾਰਵਾਈ 12 ਵਜੇ ਤੱਕ ਮੁਅੱਤਲ ਕਰ ਦਿੱਤੀ | 12 ਵਜੇ ਕਾਰਵਾਈ ਸ਼ੁਰੂ ਹੋਣ 'ਤੇ ਭਾਜਪਾ ਵਲੋਂ ਰਾਸ਼ਟਰਪਤੀ ਦੇ ਭਾਸ਼ਨ ਤੇ ਧੰਨਵਾਦ ਮਤੇ ਲਈ ਚਿਤੌੜਗੜ੍ਹ ਤੋਂ ਸੰਸਦ ਮੈਂਬਰ ਸੀ.ਪੀ.ਜੋਸ਼ੀ ਨੇ ਚਰਚਾ ਦੀ ਸ਼ੁਰੂਆਤ ਕੀਤੀ, ਜਿਸ ਨੂੰ ਦੂਜੇ ਪ੍ਰਸਤਾਵਕ ਵਜੋਂ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੋਂ ਉਦੈ ਪ੍ਰਤਾਪ ਸਿੰਘ ਨੇ ਚਰਚਾ ਨੂੰ ਅੱਗੇ ਭੇਜਿਆ | ਰਾਹੁਲ ਗਾਂਧੀ ਨੇ ਚਰਚਾ 'ਚ ਹਿੱਸਾ ਲੈਣ ਵਾਲੇ ਤੀਜੇ ਅਤੇ ਵਿਰੋਧੀ ਧਿਰ ਵਲੋਂ ਪਹਿਲੇ ਸਪੀਕਰ ਸਨ |
ਵਿਰੋਧੀ ਧਿਰਾਂ ਨੇ ਜੋਸ਼ੀ 'ਤੇ ਸਤੀ ਪ੍ਰਥਾ ਨੂੰ ਸ਼ਲਾਘਣ ਦਾ ਲਗਾਇਆ ਇਲਜ਼ਾਮ
ਭਾਜਪਾ ਸੰਸਦ ਮੈਂਬਰ ਸੀ. ਪੀ. ਜੋਸ਼ੀ ਦੇ ਭਾਸ਼ਨ ਦੌਰਾਨ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਉਨ੍ਹਾਂ ਆਪਣੇ ਭਾਸ਼ਨ ਦੌਰਾਨ ਅਲਾਉਦੀਨ ਖਿਲਜੀ ਅਤੇ ਰਾਣੀ ਪਦਮਾਵਤੀ ਦਾ ਜ਼ਿਕਰ ਕੀਤਾ | ਮੇਵਾੜ ਦੀ ਰਾਣੀ ਪਦਮਾਵਤੀ ਬਾਰੇ ਮੰਨਿਆ ਜਾਂਦਾ ਹੈ ਕਿ ਹਮਲਾਵਰ ਅਲਾਉਦੀਨ ਖਿਲਜੀ ਤੋਂ ਆਪਣੇ ਸਨਮਾਨ ਦੀ ਰਾਖੀ ਲਈ ਉਹ ਸਤੀ ਹੋ ਗਏ ਸਨ | ਵਿਰੋਧੀ ਧਿਰ ਦੀ ਸੰਸਦ ਮੈਂਬਰ ਜਿਸ 'ਚ ਡੀ. ਐਮ. ਕੇ. ਦੀ ਕਨੀਮੋਝੀ, ਸੁਮੰਤੀ ਅਤੇ ਐਨ. ਸੀ. ਪੀ. ਦੀ ਸੁਪਰਿਆ ਸੂਲੇ ਸ਼ਾਮਿਲ ਸਨ, ਨੇ ਇਸ 'ਤੇ ਇਤਰਾਜ਼ ਕਰਦਿਆਂ ਸਭਾ ਦੇ ਵਿਚਕਾਰ ਆ ਗਏ ਕਿ ਸੱਤਾ ਧਿਰ ਸਤੀ ਪ੍ਰਥਾ ਦੀ ਸ਼ਲਾਘਾ ਕਰ ਰਹੀ ਹੈ | ਔਰਤ ਸੰਸਦ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਡੀ. ਐਮ. ਕੇ., ਕਾਂਗਰਸ ਦੇ ਮੈਂਬਰ ਸਭਾ ਦੇ ਵਿਚਕਾਰ ਆ ਗਏ | ਇਸ ਦੌਰਾਨ ਸਪੀਕਰ ਨੇ ਕਨੀਮੋਝੀ, ਸੁਮੰਤੀ, ਸੁਪਰਿਆ ਸੂਲੇ, ਅਧੀਰ ਰੰਜਨ ਚੌਧਰੀ ਸਮੇਤ ਕੁਝ ਸੰਸਦ ਮੈਂਬਰਾਂ ਨੂੰ ਆਪਣੇ ਚੈਂਬਰ 'ਚ ਬੁਲਾਇਆ ਅਤੇ ਭਰੋਸਾ ਦਿਵਾਇਆ ਕਿ ਇਤਰਾਜ਼ਯੋਗ ਸ਼ਬਦਾਂ ਨੂੰ ਸਦਨ ਦੀ ਕਾਰਵਾਈ 'ਚੋਂ ਬਾਹਰ ਕਰ ਦਿੱਤਾ ਜਾਵੇਗਾ |
ਤੁਰਕੀ 'ਚ ਆਈ ਕੁਦਰਤੀ ਆਫ਼ਤ ਲਈ ਸੰਸਦ 'ਚ ਸ਼ੋਕ ਦਾ ਪ੍ਰਗਟਾਵਾ
ਸੰਸਦ 'ਚ ਤੁਰਕੀ 'ਚ ਆਏ ਭੁਚਾਲ, ਜਿਸ 'ਚ ਹਜ਼ਾਰਾਂ ਲੋਕ ਮਾਰੇ ਗਏ ਹਨ, 'ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ | ਸਪੀਕਰ ਓਮ ਬਿਰਲਾ ਨੇ ਰਾਸ਼ਟਰਪਤੀ ਦੇ ਭਾਸ਼ਨ ਦੀ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੋਕ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਆਈ ਦੱੁਖ ਦੀ ਇਸ ਘੜੀ 'ਚ ਭਾਰਤ ਪੀੜਤਾਂ ਦੇ ਨਾਲ ਖੜ੍ਹਾ ਹੈ |

ਜਦੋਂ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਵਿਖਾਈਆਂ ਅਡਾਨੀ ਅਤੇ ਮੋਦੀ ਦੀਆਂ ਤਸਵੀਰਾਂ

ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ ਦੇ ਸੰਬੰਧਾਂ 'ਤੇ ਬੋਲਦਿਆਂ ਹੀ ਸਦਨ 'ਚ ਦੋ ਤਸਵੀਰਾਂ ਵੀ ਵਿਖਾਈਆਂ | ਇਨ੍ਹਾਂ ਤਸਵੀਰਾਂ 'ਚੋਂ ਇਕ ਵਿਚ ਹਵਾਈ ਜਹਾਜ਼ ਦੇ ਅੰਦਰ ਅਡਾਨੀ ਅਤੇ ਮੋਦੀ ਦੀ ਇਕੱਠਿਆਂ ਦੀ ਤਸਵੀਰ ਸੀ ਅਤੇ ਦੂਜੀ ਤਸਵੀਰ 'ਚ ਅਡਾਨੀ ਵਲੋਂ ਚਲਾਏ ਜਾ ਰਹੇ ਹਵਾਈ ਅੱਡੇ 'ਤੇ ਮੋਦੀ ਦੀ ਤਸਵੀਰ ਸੀ | ਰਾਹੁਲ ਗਾਂਧੀ ਵਲੋਂ ਸਦਨ 'ਚ ਤਸਵੀਰਾਂ ਵਿਖਾਉਣ 'ਤੇ ਸਪੀਕਰ ਓਮ ਬਿਰਲਾ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਦਨ ਪੋਸਟਰਬਾਜ਼ੀ ਲਈ ਨਹੀਂ ਹੈ, ਜਿਸ 'ਤੇ ਰਾਹੁਲ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਸਿਰਫ਼ ਪ੍ਰਧਾਨ ਮੰਤਰੀ ਦੀ ਫੋਟੋ ਹੈ, ਪੋਸਟਰ ਨਹੀਂ ਹੈ |

ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਦਿੱਤਾ ਮੰਤਰ

ਨਵੀਂ ਦਿੱਲੀ, 7 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ 2024 ਲਈ ਭਾਜਪਾ ਸੰਸਦ ਮੈਂਬਰਾਂ ਨੂੰ ਐਕਸ਼ਨ ਮੋਡ 'ਚ ਆਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਸਿਰਫ਼ 400 ਦਿਨ ਬਚੇ ਹਨ | ਜਨਤਾ ਨਾਲ ਰਾਬਤਾ ਕਾਇਮ ਰੱਖੋ | ਪ੍ਰਧਾਨ ਮੰਤਰੀ ਵਲੋਂ ਸੰਸਦ ਮੈਂਬਰਾਂ ਨੂੰ ਇਹ ਮੰਤਰ ਮੰਗਲਵਾਰ ਨੂੰ ਭਾਜਪਾ ਸੰਸਦੀ ਬੋਰਡ ਦੀ ਬੈਠਕ ਦੌਰਾਨ ਦਿੱਤਾ | ਮੋਦੀ ਨੇ ਸੰਸਦ ਮੈਂਬਰਾਂ ਨੂੰ ਆਪੋ ਆਪਣੇ ਹਲਕਿਆਂ 'ਚ ਵਿਚਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਸਾਲ ਐਂਟੀ ਇੰਕਮਬੈਂਸੀ ਨਹੀਂ ਹੋਵੇਗੀ | ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਬਜਟ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਨੂੰ ਵੀ ਕਿਹਾ | ਮੋਦੀ ਨੇ ਕਿਹਾ ਕਿ ਇਹ ਅੰਮਿ੍ਤ ਕਾਲ ਦਾ ਬਜਟ ਹੈ ਜਿਸ ਨੂੰ ਗਰੀਬਾਂ ਅਤੇ ਮੱਧ ਵਰਗ ਦੇ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਬਜਟ 'ਚ ਸਭ ਨੂੰ ਕੁਝ ਨਾਲ ਕੁਝ ਮਿਲਿਆ ਹੈ | ਇਸ ਦੇ ਫਾਇਦੇ ਜਨਤਾ ਤੱਕ ਪਹੁੰਚਾਉਣ ਦੀ ਲੋੜ ਹੈ | ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਨੂੰ ਲੈ ਕੇ ਵੱਖ-ਵੱਖ ਮੰਤਰਾਲਿਆਂ ਦੇ ਮੰਤਰੀਆਂ ਨਾਲ ਬੈਠਕ ਕੀਤੀ ਸੀ | ਉਨ੍ਹਾਂ ਮੰਤਰੀਆਂ ਨੂੰ ਬਜਟ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦਿੱਤੀ ਸੀ ਅਤੇ ਪ੍ਰਧਾਨ ਮੰਤਰੀ ਵਲੋਂ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਬਜਟ ਨੂੰ ਲੈ ਕੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ |

ਜੇ.ਈ.ਈ. ਮੇਨ ਜਨਵਰੀ ਪ੍ਰੀਖਿਆ ਦਾ ਨਤੀਜਾ ਐਲਾਨਿਆ

20 ਵਿਦਿਆਰਥੀਆਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ
ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ) ਨੇ ਅੱਜ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆ ਜੇ.ਈ.ਈ ਮੇਨ ਜਨਵਰੀ ਐਡੀਸ਼ਨ ਦੇ ਨਤੀਜੇ ਦਾ ਐਲਾਨ ਕੀਤਾ, ਜਿਸ 'ਚ 20 ਵਿਦਿਆਰਥੀਆਂ ਨੇ ਪੂਰੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | 100 ਐਨ.ਟੀ.ਏ. ਸਕੋਰ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀ ਪੁਰਸ਼ ਹਨ | ਐਨ.ਟੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 50 ਉਮੀਦਵਾਰਾਂ ਦਾ ਐਨ.ਟੀ.ਏ. ਸਕੋਰ ਰੋਕ ਲਿਆ ਗਿਆ ਹੈ, ਕਿਉਂਕਿ ਇਸ ਦੀ ਜਾਂਚ ਚੱਲ ਰਹੀ ਹੈ ਅਤੇ ਇਨ੍ਹਾਂ ਉਮੀਦਵਾਰਾਂ ਦੇ ਕੇਸ ਵੱਖਰੇ ਤੌਰ 'ਤੇ ਕਮੇਟੀ ਸਾਹਮਣੇ ਰੱਖੇ ਜਾ ਰਹੇ ਹਨ | ਜਿਨ੍ਹਾਂ ਵਿਦਿਆਰਥੀਆਂ ਨੇ ਪੂਰੇ 100 ਐਨ.ਟੀ.ਏ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ 'ਚ ਅਭਿਨੀਤ ਮਜੇਟੀ, ਅਮੋਘ ਜਾਲਾਨ, ਅਪੂਰਵਾ ਸਮੋਤਾ, ਆਸ਼ਿਕ ਸਟੈਨੀ, ਬਿਕੀਨਾ ਅਭਿਨਵ ਚੌਧਰੀ, ਦੇੇਸ਼ੰਕ ਪ੍ਰਤਾਪ ਸਿੰਘ, ਧਰੁਵ ਸੰਜੇ ਜੈਨ, ਗੁਲਸ਼ਨ ਕੁਮਾਰ, ਕੌਸ਼ਲ ਵਿਜੇਵਰਗੀਆ, ਕ੍ਰਿਸ਼ ਗੁਪਤਾ, ਮਯੰਕ ਸੋਨ, ਐਨ.ਕੇ. ਵਿਸ਼ਵਾਜੀਤ, ਨਿਪੁਨ ਗੋਇਲ, ਰਿਸ਼ੀ ਕਾਲਰਾ, ਸੋਹਮ ਦਾਸ, ਸੁਥਾਰ ਹਰਸੁਲ ਸੰਜੇਭਾਈ ਆਦਿ ਸ਼ਾਮਿਲ ਹਨ | ਐਨ.ਟੀ.ਏ ਸਕੋਰ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤਤਾ ਦੇ ਬਰਾਬਰ ਨਹੀਂ ਹੈ ਪਰ ਸਾਧਾਰਨ ਅੰਕਾਂ ਦੇ ਬਰਾਬਰ ਹੈ | ਇਸ ਅਹਿਮ ਪ੍ਰੀਖਿਆ ਦਾ ਦੂਸਰਾ ਐਡੀਸ਼ਨ ਅਪ੍ਰੈਲ ਵਿਚ ਹੋਵੇਗਾ | ਜਨਵਰੀ ਦੀ ਪ੍ਰੀਖਿਆ 'ਚ ਵਿਦਿਆਰਥੀਆਂ ਦੀ 95.80 ਫ਼ੀਸਦੀ ਹਾਜ਼ਰੀ ਦਰਜ ਕੀਤੀ ਗਈ ਸੀ ਅਤੇ 8.23 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ | ਪੰਜਾਬੀ, ਹਿੰਦੀ, ਅੰਗਰੇਜ਼ੀ, ਗੁਜਰਾਤੀ, ਬੰਗਾਲੀ ਅਤੇ ਉਰਦੂ ਸਮੇਤ 13 ਭਾਸ਼ਾਵਾਂ 'ਚ ਪ੍ਰੀਖਿਆ ਹੋਈ ਸੀ | ਇਹ ਪ੍ਰੀਖਿਆ ਭਾਰਤ ਤੋਂ ਬਾਹਰ 17 ਸ਼ਹਿਰਾਂ ਮਨਾਮਾ, ਦੋਹਾ, ਦੁਬਈ, ਕਾਠਮੰਡੂ, ਮਸਕਟ, ਰਿਆਦ, ਸ਼ਾਰਜਾਹ, ਸਿੰਗਾਪੁਰ, ਕੁਵੈਤ ਸਿਟੀ, ਕੁਆਲਾਲੰਮਪੁਰ, ਲਾਗੋਸ ਤੇ ਅੰਬੂਜਾ, ਕੋਲੰਬੋ, ਜਕਾਰਤਾ, ਮਾਸਕੋ, ਬੈਂਕਾਕ, ਪੋਰਟ ਲੁਈਸ ਅਤੇ ਵਾਸ਼ਿੰਗਟਨ ਡੀ.ਸੀ. 'ਚ ਵੀ ਕਰਵਾਈ ਗਈ ਸੀ |

ਸੁਪਰੀਮ ਕੋਰਟ 'ਚ ਮਜੀਠੀਆ ਦੀ ਜ਼ਮਾਨਤ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ 4 ਹਫ਼ਤਿਆਂ ਬਾਅਦ

ਨਵੀਂ ਦਿੱਲੀ, 7 ਫਰਵਰੀ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਕਿਹਾ ਕਿ ਉਹ ਡਰੱਗ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਦਾਇਰ ਪਟੀਸ਼ਨ 'ਤੇ 4 ਹਫ਼ਤਿਆਂ ਤੋਂ ਬਾਅਦ ਸੁਣਵਾਈ ਕਰੇਗੀ | ਜਸਟਿਸ ਅਨਿਰੁੱਧ ਬੋਸ ਅਤੇ ਜਸਟਿਸ ਸੁਧਾਂਸ਼ ਧੂਲੀਆ ਦੇ ਬੈਂਚ ਨੇ ਪੰਜਾਬ ਸਰਕਾਰ ਦੀ ਬੇਨਤੀ 'ਤੇ ਇਹ ਫ਼ੈਸਲਾ ਲਿਆ ਕਿ ਇਸ ਮਾਮਲੇ 'ਚ ਪੇਸ਼ ਹੋਏ ਸੀਨੀਅਰ ਵਕੀਲ ਸ਼ਿਆਮ ਦੀਵਾਨ ਕਿਸੇ ਹੋਰ ਅਦਾਲਤ 'ਚ ਰੁੱਝੇ ਹੋਏ ਹਨ, ਇਸ ਲਈ ਸੁਣਵਾਈ ਕੁਝ ਸਮੇਂ ਲਈ ਮੁਲਤਵੀ ਕੀਤੀ ਜਾ ਸਕਦੀ ਹੈ | ਬੈਂਚ ਨੇ ਕਿਹਾ ਕਿ ਮਾਮਲੇ ਨੂੰ ਅੱਜ ਕੁਝ ਦੇਰ ਲਈ ਮੁਅੱਤਲ ਕਰਨਾ ਮੁਸ਼ਕਿਲ ਹੋਵੇਗਾ | ਇਸ ਦੀ ਬਜਾਏ ਅਸੀਂ ਇਸ ਨੂੰ ਚਾਰ ਹਫ਼ਤਿਆਂ ਬਾਅਦ ਸੁੁਣਵਾਈ ਲਈ ਸੂਚੀਬੱਧ ਕਰਾਂਗੇ |

ਪੀ.ਐਸ.ਪੀ.ਸੀ.ਐਲ. 15-20 ਫ਼ੀਸਦੀ ਕੋਲਾ ਰੇਲ-ਸ਼ਿਪ-ਰੇਲ ਜ਼ਰੀਏ ਚੁੱਕੇ-ਬਿਜਲੀ ਮੰਤਰਾਲਾ

ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਰੇਲ-ਸਮੁੰਦਰੀ ਜਹਾਜ਼-ਰੇਲ (ਆਰ.ਐਸ.ਐਰ.) ਜ਼ਰੀਏ ਆਪਣੀ ਘਰੇਲੂ ਕੋਲੇ ਦੀ ਕੁੱਲ ਜ਼ਰੂਰਤ 'ਚੋਂ 15-20 ਫੀਸਦੀ ਕੋਲਾ ਚੁੱਕਣ ਲਈ ਕਿਹਾ ਹੈ ਅਤੇ ਨਾਲ ਹੀ ਇਸ ਗੱਲ 'ਤੇ ਵੀ ਰੌਸ਼ਨੀ ਪਾਈ ਹੈ ਕਿ 'ਡਰਾਈ ਫਿਊਲ ਟਰਾਂਸਪੋਰਟ' ਕੋਲੇ ਦੀ ਦਰਾਮਦ ਨਾਲੋਂ ਸਸਤਾ ਹੋਵੇਗਾ | ਪੀ.ਐਸ.ਪੀ.ਸੀ.ਐਲ. ਨੂੰ ਲਿਖੀ ਚਿੱਠੀ ਵਿਚ ਮੰਤਰਾਲੇ ਨੇ ਕਿਹਾ ਕਿ ਰੇਲ-ਜਹਾਜ਼-ਰੇਲ ਮੋਡ ਦਾ ਉਪਯੋਗ ਕਰਦੇ ਹੋਏ ਭਾਵੇਂ ਜੈਵਿਕ ਇੰਧਨ ਦੀ ਢੋਆ-ਢੁਆਈ ਸਾਰੇ ਰੇਲ ਮਾਰਗਾਂ ਦੀ ਤੁਲਨਾ ਵਿਚ ਮਹਿੰਗੀ ਹੈ ਪਰ ਕੋਲੇ ਦਾ ਦਰਾਮਦ ਨਾਲੋਂ ਸਸਤੀ ਹੈ | ਚਿੱਠੀ ਵਿਚ ਕਿਹਾ ਗਿਆ ਹੈ ਕਿ ਸਾਰਾ ਮਾਮਲਾ ਪਹਿਲਾਂ ਹੋਈ ਬੈਠਕ ਵਿਚ ਵਿਚਾਰਿਆ ਜਾ ਚੁੱਕਾ ਹੈ, ਜਿਸ ਵਿਚ ਪੰਜਾਬ ਨੇ ਵੀ ਹਿੱਸਾ ਲਿਆ ਸੀ |

ਪੰਜਾਬ 'ਚ ਮਿਕਸ ਲੈਂਡ ਯੂਜ਼ ਇਲਾਕੇ ਦੇ ਹਜ਼ਾਰਾਂ ਕਾਰਖ਼ਾਨਿਆਂ ਦੇ ਸਿਰ 'ਤੇ ਲਟਕੀ ਉਜਾੜੇ ਦੀ ਤਲਵਾਰ

ਸਤੰਬਰ 2023 ਤੱਕ ਕਾਰਖ਼ਾਨੇ ਉਦਯੋਗਿਕ ਇਲਾਕੇ 'ਚ ਲੈ ਕੇ ਜਾਣੇ ਪੈਣਗੇ ਜਾਂ ਕਰਨੇ ਪੈਣਗੇ ਬੰਦ ਪੁਨੀਤ ਬਾਵਾ ਲੁਧਿਆਣਾ, 7 ਫਰਵਰੀ-ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸਮੇਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਮਿਕਸ ਲੈਂਡ ਯੂਜ਼ ਇਲਾਕੇ ਅੰਦਰ ਹਜ਼ਾਰਾਂ ਕਾਰਖ਼ਾਨੇ ...

ਪੂਰੀ ਖ਼ਬਰ »

ਭਾਰਤ ਨੇ ਤੁਰਕੀ 'ਚ ਭੇਜੀ ਮਦਦ

ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਵਲੋਂ ਕੀਤੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਰਵਾਨਾ ਹੋਏ ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ ਤੁਰਕੀ ਪੁੱਜ ਗਏ ਹਨ | ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ 'ਚ ...

ਪੂਰੀ ਖ਼ਬਰ »

ਐਮ.ਬੀ.ਬੀ.ਐਸ. ਇੰਟਰਨਸ਼ਿਪ ਪੂਰੀ ਕਰਨ ਦੀ ਕੱਟ ਆਫ਼ ਮਿਤੀ 'ਚ 11 ਅਗਸਤ ਤੱਕ ਵਾਧਾ

ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀ ਲਾਜ਼ਮੀ ਇਕ ਸਾਲ ਦੀ ਇੰਟਰਨਸ਼ਿਪ ਪੂਰੀ ਕਰਨ ਦੀ ਕੱਟ-ਆਫ ਮਿਤੀ 30 ਜੂਨ ਤੋਂ ਵਧਾ ਕੇ 11 ਅਗਸਤ 2023 ਕਰ ਦਿੱਤੀ ਹੈ, ਇਸ ਤੋਂ ਪਹਿਲਾਂ 13 ਜਨਵਰੀ ਨੂੰ ਇੰਟਰਨਸ਼ਿਪ ਪੂਰੀ ਕਰਨ ਦੀ ...

ਪੂਰੀ ਖ਼ਬਰ »

ਨਵੀਂ ਦਿੱਲੀ ਵਿਖੇ ਤੁਰਕੀ ਲਈ ਰਵਾਨਾ ਹੋਣ ਮੌਕੇ ਹਵਾਈ ਫ਼ੌਜ ਦੇ ਜਹਾਜ਼ 'ਚ ਬੈਠੇ ਐਨ.ਡੀ.ਆਰ.ਐਫ. ਦੇ ਕਰਮਚਾਰੀ | ਭਾਰਤ ਨੇ ਤੁਰਕੀ 'ਚ ਭੇਜੀ ਮਦਦ

ਨਵੀਂ ਦਿੱਲੀ, 7 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਵਲੋਂ ਕੀਤੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਰਵਾਨਾ ਹੋਏ ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ ਤੁਰਕੀ ਪੁੱਜ ਗਏ ਹਨ | ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ 'ਚ ...

ਪੂਰੀ ਖ਼ਬਰ »

ਪਾਕਿਸਤਾਨ 'ਚ ਬੱਸ ਖੱਡ ਵਿਚ ਡਿੱਗੀ-30 ਮੌਤਾਂ

ਪਿਸ਼ਾਵਰ, 7 ਫਰਵਰੀ (ਪੀ.ਟੀ.ਆਈ.)-ਪਾਕਿਸਤਾਨ ਦੇ ਪਿਸ਼ਾਵਰ 'ਚ ਇਕ ਯਾਤਰੀ ਬੱਸ ਦੇ ਕਾਰ ਨਾਲ ਟਕਰਾ ਕੇ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ 30 ਲੋਕਾਂ ਦੀ ਮੌਤ ਹੋ ਗਈ | ਹਾਦਸਾ ਉਸ ਸਮੇਂ ਵਾਪਰਿਆ ਜਦ ਗਿਲਗਿਤ ਤੋਂ ਰਾਵਲਪਿੰਡੀ ਜਾ ਰਹੀ ਤੇਜ਼ ਰਫ਼ਤਾਰ ਬੱਸ ਸ਼ਤਿਆਲ ਚੈੱਕ ਪੋਸਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX