ਤਾਜਾ ਖ਼ਬਰਾਂ


ਉੜੀਸ਼ਾ:ਗੈਸ ਪਾਈਪ ਲਾਈਨ ਵਿਚ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ, 3 ਤਿੰਨ ਜ਼ਖ਼ਮੀ
. . .  44 minutes ago
ਭੁਵਨੇਸ਼ਵਰ, 4 ਫਰਵਰੀ-ਅੱਜ ਉੜੀਸ਼ਾ ਦੇ ਨਯਾਗੜ੍ਹ ਦੇ ਅਧੀਨ ਪੈਂਦੇ ਸੁਨਾਲਟੀ ਵਿਚ ਗੈਸ ਪਾਈਪ ਲਾਈਨ ਵਿਚ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ...
ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  about 1 hour ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  about 2 hours ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਕੇਂਦਰੀ ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  about 2 hours ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  about 2 hours ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  about 3 hours ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 2 hours ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  about 3 hours ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  about 3 hours ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  about 3 hours ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  about 3 hours ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਲੁਟੇਰਿਆਂ ਵਲੋਂ ਪਰਸ ਖ਼ੋਹਣ ਸਮੇਂ ਆਟੋ ’ਚੋਂ ਡਿੱਗਣ ਕਾਰਨ ਲੜਕੀ ਦੀ ਮੌਤ
. . .  about 4 hours ago
ਅਟਾਰੀ, 4 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦੇਖ ਕੇ ਆਟੋ ’ਤੇ ਵਾਪਸ ਜਾ ਰਹੀ ਲੜਕੀ ਕੋਲੋਂ ਕੁਝ ਲੁਟੇਰਿਆਂ ਨੇ ਪਰਸ ਖੋਹ ਲਿਆ। ਲੁਟੇਰਿਆਂ ਵਲੋਂ ਝਪਟ ਮਾਰਨ ਕਾਰਨ ਲੜਕੀ ਹਾਈਵੇ ’ਤੇ ਮੂੰਧੇ ਮੂੰਹ....
ਸਾਨੂੰ ਆਪਣੀਆਂ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ- ਪੀ.ਟੀ.ਊਸ਼ਾ
. . .  about 4 hours ago
ਤਿਰੂਵੰਨਤਪੁਰਮ, 4 ਫਰਵਰੀ- ਭਾਰਤੀ ਉਲਪਿੰਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਦੱਸਿਆ ਕਿ ਕੁਝ ਲੋਕ ਊਸ਼ਾ ਸਕੂਲ ਆਫ਼ ਅਥਲੈਟਿਕਸ ਦੇ ਕੰਪਾਊਂਡ ਵਿਚ ਦਾਖ਼ਲ ਹੋ ਗਏ ਅਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਤਾਂ ਉਨ੍ਹਾਂ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪਨਗੜ ਪੰਚਾਇਤ...
ਸਪਨਾ ਚੌਧਰੀ ਦੇ ਪਰਿਵਾਰ ਖ਼ਿਲਾਫ਼ ਐਫ਼.ਆਈ.ਆਰ ਦਰਜ
. . .  about 4 hours ago
ਚੰਡੀਗੜ੍ਹ, 4 ਫਰਵਰੀ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਸ ਦੀ ਭਰਜਾਈ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਲਵਲ ਦੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ...
ਭਾਰਤ ਸਰਕਾਰ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਦੀ ਫ਼ੈਲੋਸ਼ਿਪ ਮੁੜ ਚਾਲੂ ਕਰੇ- ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 4 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ....
ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ
. . .  about 4 hours ago
ਚੋਗਾਵਾਂ, 4 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੂਚਕਵਾਲ ਵਿਖੇ ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਚੂਚਕਵਾਲ ਹੀਰਾ ਸਿੰਘ ਹਾਰਡਵੇਅਰ ਦੀ ਦੁਕਾਨ ’ਤੇ ਗਏ ਸਨ, ਜਿੱਥੇ...
ਮੋਟਰਸਾਈਕਲ ਤੇ ਘੋੜੇ ਦੀ ਟੱਕਰ ਵਿਚ ਦੋ ਨੌਜਵਾਨਾਂ ਸਮੇਤ ਘੋੜੇ ਦੀ ਵੀ ਮੌਤ
. . .  about 4 hours ago
ਕਪੂਰਥਲਾ/ਬੇਗੋਵਾਲ, 4 ਫਰਵਰੀ (ਅਮਨਜੋਤ ਸਿੰਘ ਵਾਲੀਆ, ਸੁਖਜਿੰਦਰ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਵਿਖੇ ਇਕ ਮੋਟਰਸਾਈਕਲ ਦੀ ਟੱਕਰ ਘੋੜੇ ਨਾਲ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ....
ਮੁੰਬਈ: ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ
. . .  about 5 hours ago
ਮਹਾਰਾਸ਼ਟਰ, 4 ਫਰਵਰੀ- ਮੁੰਬਈ ’ਚ ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ ਹੋ ਗਈ। ਫ਼ਾਇਰ ਬਿ੍ਰਗੇਡ ਦੇ ਮੁੱਖ ਅਧਿਕਾਰਨੀ ਨੇ ਕਿਹਾ ਕਿ ਉਚਾਈ ਦੇ ਮਾਪਦੰਡਾਂ ਅਨੁਸਾਰ ਯੋਗਤਾ ਪੂਰੀ ਕਰਨ ਵਾਲੀਆਂ 3318 ਮਹਿਲਾਂ ਉਮੀਦਵਾਰਾਂ ਨੂੰ ਅਗਲੀ ਚੋਣ ਪ੍ਰਕਿਰਿਆ ਲਈ ਚੁਣਿਆ ਗਿਆ। ਪ੍ਰਦਰਸ਼ਨਕਾਰੀ...
ਤਾਮਿਲਨਾਡੂ: ਮਸ਼ਹੂਰ ਪਲੇਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ
. . .  about 5 hours ago
ਚੇਨੱਈ, 4 ਫਰਵਰੀ- ਦੱਖਣੀ ਭਾਰਤ ਦੀ ਮਸ਼ਹੂਰ ਪਲੇਅਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ ਉਹ ਚੇਨਈ ਸਥਿਤ ਆਪਣੇ ਘਰ ’ਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਨੂੰ ਹਾਲ ਹੀ ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ...
ਤੇਲ ’ਤੇ ਵੈਟ ਦਰ ਵਧਾਉਣ ਕਰਕੇ ਭਗਵੰਤ ਮਾਨ ਦਾ ਫੂਕਿਆ ਪੁਤਲਾ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 4 ਫਰਵਰੀ (ਰਣਜੀਤ ਸਿੰਘ ਢਿੱਲੋਂ)- ਭਗਵੰਤ ਮਾਨ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਧਾਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਗਜੀਤ ਸਿੰਘ ਹਨੀ ਫੱਤਣਵਾਲਾ ਦੀ ਅਗਵਾਈ ਵਿਚ...
ਪਿਸਤੌਲ ਦੀ ਨੋਕ ’ਤੇ ਲੁਟੇਰੇ ਨੇ ਵੈਸਟਰਨ ਯੂਨੀਅਨ ਦੇ ਕਰਿੰਦੇ ਤੋਂ ਲੁੱਟੇ ਲੱਖਾਂ ਰੁਪਏ
. . .  about 5 hours ago
ਬੇਗੋਵਾਲ, 4 ਫਰਵਰੀ (ਸੁਖਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ’ਚ ਟਾਂਡਾ ਬੇਗੋਵਾਲ ਰੋਡ ’ਤੇ ਪਿੰਡ ਅਕਬਰਪੁਰ ਨਜ਼ਦੀਕ ਬੇਗੋਵਾਲ ’ਚ ਵੈਸਟਰਨ ਯੂਨੀਅਨ ’ਤੇ ਕੰਮ ਕਰਦੇ ਇਕ ਵਿਅਕਤੀ, ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕਿ ਆਪਣੇ ਪਿੰਡ ਜਾ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ...
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਜਪਾਲ ਨੂੰ ਸ਼ਿਕਾਇਤ
. . .  about 6 hours ago
ਚੰਡੀਗੜ੍ਹ, 4 ਜਨਵਰੀ-ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਏ.ਟੀ.ਐਫ.ਆਈ. ਮੁਖੀ ਵੀਰੇਸ਼ ਸ਼ਾਡਲਿਆ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ...
ਸਰਵੇਖਣ 'ਚ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਨਵੀਂ ਦਿੱਲੀ, 4 ਫਰਵਰੀ -ਅਮਰੀਕਾ ਸਥਿਤ ਸਲਾਹਕਾਰ ਫਰਮ 'ਮੌਰਨਿੰਗ ਕੰਸਲਟ' ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 78 ਫ਼ੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਰੇਟਿੰਗ ਦੇ ਮੁਤਾਬਕ...
ਜਦੋਂ ਤੋਂ ਭਾਜਪਾ ਸਰਕਾਰ ਆਈ ਉਦੋਂ ਤੋਂ ਬੇਇਨਸਾਫ਼ੀ ਵਧੀ ਹੈ- ਅਖਿਲੇਸ਼ ਯਾਦਵ
. . .  about 6 hours ago
ਲਖਨਊ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ਵਿਚ ਬੋਲਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਬੇਇਨਸਾਫ਼ੀ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਹ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ...
ਯੋਗੀ ਆਦਿੱਤਿਆਨਾਥ ਨੇ ਕੀਤੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਮੁਲਾਕਾਤ
. . .  about 7 hours ago
ਲਖਨਊ, 4 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਨਾਲ ਮੁਲਾਕਾਤ ਕੀਤੀ।
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਮਾਘ ਸੰਮਤ 554
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਪਹਿਲਾ ਸਫ਼ਾ

ਅਡਾਨੀ ਮੁੱਦੇ 'ਤੇ ਦੂਜੇ ਦਿਨ ਵੀ ਸੰਸਦ 'ਚ ਹੰਗਾਮਾ

16 ਵਿਰੋਧੀ ਪਾਰਟੀਆਂ ਨੇ ਸੰਸਦ 'ਚ ਕੀਤੀ ਰਣਨੀਤਕ ਬੈਠਕ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਫਰਵਰੀ-ਸੰਸਦ ਤੋਂ ਲੈ ਕੇ ਸੜਕ ਤੱਕ ਅਡਾਨੀ ਗਰੁੱਪ ਨੂੰ ਲੈ ਕੇ ਮਚੀ ਸਿਆਸੀ ਹਲਚਲ ਦੌਰਾਨ ਜਿਥੇ ਵਿਰੋਧੀ ਧਿਰਾਂ ਨੇ ਲਗਾਤਾਰ ਦੂਜੇ ਦਿਨ ਵੀ ਇਸ ਮਾਮਲੇ 'ਤੇ ਸੰਸਦੀ ਕਮੇਟੀ ਦੇ ਗਠਨ ਦੀ ਮੰਗ ਨੂੰ ਲੈ ਕੇ ਦੋਵਾਂ ਸਦਨਾਂ 'ਚ ਜੰਮ ਕੇ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਇਕ ਵਾਰ ਉਠਾਉਣ ਤੋਂ ਬਾਅਦ ਸੋਮਵਾਰ ਤੱਕ ਮੁਲਤਵੀ ਕਰਨੀ ਪਈ | ਉਥੇ ਸਰਕਾਰ ਵਲੋਂ ਇਸ ਮਾਮਲੇ 'ਚ ਕੀਤੀ ਪਹਿਲੀ ਟਿੱਪਣੀ 'ਚ ਕਿਹਾ ਗਿਆ ਕਿ ਅਡਾਨੀ ਗਰੁੱਪ 'ਚ ਐਲ.ਆਈ.ਸੀ. ਅਤੇ ਐਸ. ਬੀ. ਆਈ. ਦਾ ਨਿਵੇਸ਼ ਬਹੁਤ ਘੱਟ ਹੈ ਅਤੇ ਕਿਸੇ ਵੀ ਸਰਕਾਰੀ ਬੈਂਕ ਜਾਂ ਬੀਮਾ ਕੰਪਨੀ ਦੇ ਪਾਲਿਸੀਧਾਰਕਾਂ ਨੂੰ ਚਿੰਤਾ ਦੀ ਕੋਈ ਗੱਲ ਨਹੀਂ | ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਲਗਾਤਾਰ ਦੂਜੇ ਦਿਨ ਵੀ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਪ੍ਰਭਾਵਿਤ ਰਹੀ | ਵਿਰੋਧੀ ਧਿਰਾਂ ਨੇ ਅਡਾਨੀ ਮਾਮਲੇ ਦੀ ਘੋਖ ਲਈ ਸੰਸਦ ਜਾਂ ਸੁਪਰੀਮ ਕੋਰਟ ਦੀ ਕਮੇਟੀ ਤੋਂ ਪੜਤਾਲ ਦੀ ਅਤੇ ਸੰਸਦ 'ਚ ਇਸ 'ਤੇ ਚਰਚਾ ਦੀ ਮੰਗ ਕੀਤੀ | ਸ਼ੁੱਕਰਵਾਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਲੋਕ ਸਭਾ 'ਚ ਸਪੀਕਰ ਓਮ ਬਿਰਲਾ ਦੇ ਹੰਗਾਮਿਆਂ ਦੌਰਾਨ ਹੀ ਸਭਾ ਦੀ ਕਾਰਵਾਈ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰਾਂ ਵਲੋਂ ਲਗਾਤਾਰ ਨਾਅਰੇਬਾਜ਼ੀ ਕਾਰਨ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 2 ਵਜੇ ਤੱਕ ਉਠਾ ਦਿੱਤੀ ਗਈ | ਸਭਾ ਮੁੜ ਜੁੜਨ 'ਤੇ ਹੰਗਾਮਾ ਜਾਰੀ ਰਹਿਣ 'ਤੇ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ | ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਨੇਮ 267 ਦੇ ਤਹਿਤ ਮਾਰਕੀਟ ਵੈਲਯੂ ਗੁਆ ਰਹੀਆਂ ਕੰਪਨੀਆਂ 'ਚ ਐਲ. ਆਈ. ਸੀ., ਸਰਕਾਰੀ ਬੈਂਕ ਅਤੇ ਵਿੱਤੀ ਸੰਸਥਾਵਾਂ ਦੇ ਨਿਵੇਸ਼ ਦੇ ਮੁੱਦੇ 'ਚ ਚਰਚਾ ਦੀ ਮੰਗ ਕੀਤੀ | ਇਸ ਤੋਂ ਇਲਾਵਾ ਸ਼ਿਵ ਸੈਨਾ ਦੀ ਪਿ੍ਅੰਕਾ ਚਤੁਰਵੇਦੀ ਅਤੇ ਕਾਂਗਰਸ ਦੇ ਪ੍ਰਮੋਦ ਤਿਵਾੜੀ, ਨੀਰਜ ਡਾਂਗੀ, ਕੁਮਾਰ ਕੇਤਕਰ, ਡਾ: ਸਈਦ ਸਾਮਿਰ ਹੁਸੈਨ, ਸੀ. ਪੀ. ਆਈ. (ਐਮ) ਦੇ ਬੇਲਾਮਾਰਗ ਕਰੀਮ ਨੇ ਵੀ ਇਸ ਮੁੱਦੇ 'ਤੇ ਚਰਚਾ ਦਾ ਨੋਟਿਸ ਦਿੱਤਾ | ਇਸ ਮੁੱਦੇ 'ਤੇ ਸਰਕਾਰ ਦੀ ਘੇਰਾਬੰਦੀ ਕਰਨ ਲਈ ਵਿਰੋਧੀ ਧਿਰਾਂ ਨੇ ਸੰਸਦ 'ਚ ਖੜਗੇ ਦੇ ਕੈਬਿਨ 'ਚ ਰਣਨੀਤਕ ਬੈਠਕ ਵੀ ਕੀਤੀ, ਜਿਸ 'ਚ ਅਡਾਨੀ ਗਰੁੱਪ ਦੇ ਮੁੱਦੇ ਨੂੰ ਤਰਜੀਹ ਬਣਾਏ ਰੱਖਣ 'ਤੇ ਸਹਿਮਤੀ ਬਣੀ | ਅਡਾਨੀ ਗਰੁੱਪ ਨੂੰ ਲੈ ਕੇ ਸਰਕਾਰ ਦੇ ਬੈਕਫੁਟ 'ਤੇ ਆਉਣ ਦੇ ਨਾਲ ਇਜਲਾਸ 'ਚ ਵਿਰੋਧੀ ਧਿਰਾਂ ਦੀ ਇਕਜੁੱਟਤਾ ਵੀ ਮਜ਼ਬੂਤ ਹੋ ਕੇ ਉੱਭਰੀ ਹੈ | ਕਾਂਗਰਸ ਦੀ ਅਗਵਾਈ ਹੇਠ ਚੱਲ ਰਹੀ ਇਸ ਕਵਾਇਦ 'ਚ ਪਹਿਲਾਂ ਪਾਰਟੀ (ਕਾਂਗਰਸ) ਤੋਂ ਦੂਰੀ ਬਣਾਉਣ ਵਾਲੀਆਂ 'ਆਪ', ਟੀ.ਐਮ.ਸੀ. ਅਤੇ ਬੀ.ਆਰ.ਸੀ.ਵੀ. ਨਾਲ ਸ਼ਾਮਿਲ ਹੋਈਆਂ | ਰਾਜ ਸਭਾ 'ਚ ਦਿੱਤੇ ਸਾਰੇ ਨੋਟਿਸਾਂ ਨੂੰ ਸਭਾਪਤੀ ਜਗਦੀਪ ਧਨਖੜ ਨੇ ਖਾਰਜ ਕਰਦਿਆਂ ਕਿ ਕਿਹਾ ਕਿ ਨੇਮ 267 ਤਹਿਤ ਚਰਚਾ ਤਦ ਹੀ ਹੋ ਸਕਦੀ ਹੈ ਜਦੋਂ ਸ਼ਾਂਤੀ ਹੋਵੇ | ਧਨਖੜ ਨੇ ਤਿੱਖੇ ਤੇਵਰ ਵਿਖਾਉਂਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਦਾ ਨਾਂਅ ਲੈ ਕੇ ਚਿਤਾਵਨੀ ਵੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਅਨੁਸ਼ਾਸਣਹੀਨਤਾ ਜਾਰੀ ਰਹੀ ਤਾਂ ਉਹ ਕਾਰਵਾਈ ਲਈ ਮਜਬੂਰ ਹੋਣਗੇ | ਹੰਗਾਮਿਆਂ ਕਾਰਨ ਧਨਖੜ ਨੇ ਪਹਿਲਾਂ ਢਾਈ ਵਜੇ ਤੱਕ ਅਤੇ ਫਿਰ ਸੋਮਵਾਰ ਤੱਕ ਲਈ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ |
ਅਡਾਨੀ ਗਰੁੱਪ 'ਚ ਐਲ.ਆਈ.ਸੀ., ਐਸ.ਬੀ.ਆਈ. ਦਾ ਨਿਵੇਸ਼ ਬਹੁਤ ਘੱਟ-ਵਿੱਤ ਸਕੱਤਰ
ਹਿੰਡਨਬਰਗ ਰਿਪੋਰਟ ਤੋਂ ਬਾਅਦ ਵਿਵਾਦਿਤ ਸੁਰਖੀਆਂ 'ਚ ਆਏ ਅਡਾਨੀ ਗਰੁੱਪ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਕੀਤੀ ਪਹਿਲੀ ਟਿੱਪਣੀ 'ਚ ਕਿਹਾ ਗਿਆ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨਾਲ ਸਰਕਾਰ ਵਲੋਂ ਸੰਚਾਲਤ ਭਾਰਤੀ ਜੀਵਨ ਬੀਮਾ ਨਿਗਮ (ਐਲ. ਆਈ. ਸੀ.) ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਨੂੰ ਬਹੁਤ ਸੀਮਿਤ ਖ਼ਤਰਾ ਹੈ ਅਤੇ ਨਿਵੇਸ਼ਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ | ਵਿੱਤ ਸਕੱਤਰ ਟੀ.ਵੀ. ਸੋਮਨਾਥਨ ਵਲੋਂ ਇਕ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਰਾਹੀਂ ਦਿੱਤਾ ਉਕਤ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਤਕਰੀਬਨ 50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ | ਵਿੱਤੀ ਸਕੱਤਰ ਨੇ ਬਿਨਾਂ ਨਾਂਅ ਲਏ ਅਡਾਨੀ ਗਰੁੱਪ ਵੱਲ ਸੰਕੇਤ ਕਰਦਿਆਂ ਕਿਹਾ ਕਿ ਉਹ ਖ਼ਬਰਾਂ 'ਚ ਰਹਿ ਰਹੀ ਕਿਸੇ ਕੰਪਨੀ ਦੇ ਭਵਿੱਖ 'ਤ ੇਕੋਈ ਟਿੱਪਣੀ ਨਹੀਂ ਕਰਨਗੇ | ਕਿਉਂਕਿ ਕੰਪਨੀਆਂ ਆਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਦੇ ਕਾਰਨ ਉੱਠਦੀਆਂ ਅਤੇ ਡਿਗਦੀਆਂ ਹਨ | ਹਾਸਲ ਜਾਣਕਾਰੀ ਮੁਤਾਬਿਕ ਐਲ. ਆਈ. ਸੀ. ਨੇ ਅਡਾਨੀ ਗਰੁੱਪ 'ਚ 4 ਅਰਥ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਸਟੇਟ ਬੈਂਕ ਨੇ ਅਡਾਨੀ ਗਰੁੱਪ ਨੂੰ 2.6 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਦਿੱਤਾ ਹੈ |
ਆਰ.ਵੀ.ਐਮ. ਦਾ ਆਗਾਮੀ ਚੋਣਾਂ 'ਚ ਇਸਤੇਮਾਲ ਦਾ ਕੋਈ ਪ੍ਰਸਤਾਵ ਨਹੀਂ-ਰਿਜਿਜੂ
ਇਸ ਦੌਰਾਨ ਲੋਕ ਸਭਾ ਵਿਚ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਦੇਸ਼ ਵਿਚ ਆਗਾਮੀ ਚੋਣਾਂ ਵਿਚ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਆਰ. ਵੀ. ਐਮ.) ਦਾ ਉਪਯੋਗ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਐਨ. ਆਈ. ਆਈ. ਵੋਟਰਾਂ ਦੇ ਉਪਯੋਗ ਲਈ ਵੀ ਪ੍ਰਸਤਾਵਿਤ ਨਹੀਂ ਕੀਤਾ ਗਿਆ ਹੈ |

ਪੰਜਾਬ 'ਚ ਪੈਟਰੋਲ-ਡੀਜ਼ਲ ਮਹਿੰਗਾ 'ਆਪ' ਸਰਕਾਰ ਦਾ ਲੋਕਾਂ ਨੂੰ ਪਹਿਲਾ ਝਟਕਾ

90 ਪੈਸੇ ਵੈਟ ਵਧਾ ਕੇ ਪਾਇਆ 480 ਕਰੋੜ ਦਾ ਬੋਝ
ਹਰਕਵਲਜੀਤ ਸਿੰਘ
ਚੰਡੀਗੜ੍ਹ, 3 ਫਰਵਰੀ - ਪੰਜਾਬ ਸਰਕਾਰ ਵਲੋਂ ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਸਾਲਾਨਾ ਬਜਟ ਨੂੰ ਟੈਕਸ ਮੁਕਤ ਹੋਣ ਦਾ ਦਾਅਵਾ ਕਰਨ ਲਈ ਬਜਟ ਤੋਂ ਪਹਿਲਾਂ ਹੀ ਸੂਬੇ ਦੇ ਖਪਤਕਾਰਾਂ 'ਤੇ ਪੈਟਰੋਲ-ਡੀਜ਼ਲ 'ਤੇ 90 ਪੈਸੇ ਲੀਟਰ ਵੈਟ ਵਧਾ ਕੇ ਕੋਈ 480 ਕਰੋੜ ਦਾ ਬੋਝ ਪਾ ਦਿੱਤਾ ਹੈ | ਇਸ ਵਾਧੇ ਕਾਰਨ ਪੰਜਾਬ ਵਿਚ ਪੈਟਰੋਲ-ਡੀਜ਼ਲ ਗੁਆਂਢੀ ਰਾਜਾਂ ਨਾਲੋਂ ਮਹਿੰਗਾ ਹੋ ਜਾਵੇਗਾ | ਰਾਜ ਦੇ ਵਿੱਤ ਵਿਭਾਗ ਦੇ ਸੂਤਰਾਂ ਅਨੁਸਾਰ ਜਿਨ੍ਹਾਂ ਵਲੋਂ ਕੋਵਿਡ ਦੌਰਾਨ ਪੈਟਰੋਲ ਡੀਜ਼ਲ ਦੀ ਘਟੀ ਖਪਤ ਨੂੰ ਆਧਾਰ ਮੰਨ ਕੇ ਅੱਜ ਲਗਾਏ ਗਏ ਟੈਕਸ ਕਾਰਨ ਵਾਧੂ ਵਿੱਤੀ ਬੋਝ ਸੰਬੰਧੀ 480 ਕਰੋੜ ਦਾ ਅੰਕੜਾ ਬਣਾਇਆ ਹੈ | ਜਾਣਕਾਰੀ ਅਨੁਸਾਰ ਖਪਤ ਵਿਚ ਵਾਧਾ ਹੋਣ ਕਾਰਨ ਅਤੇ ਵਾਧੇ ਉੱਪਰ ਲੱਗਣ ਵਾਲੇ ਟੈਕਸਾਂ ਕਾਰਨ ਵਾਧੂ ਭਾਰ ਦਾ ਸਾਲਾਨਾ ਅੰਕੜਾ 600 ਕਰੋੜ 'ਤੇ ਵੀ ਪੁੱਜ ਸਕਦਾ ਹੈ | ਵਰਨਣਯੋਗ ਹੈ ਕਿ ਸਰਕਾਰ ਵਲੋਂ ਆਬਕਾਰੀ ਤੇ ਮਾਈਨਿੰਗ ਤੋਂ ਆਮਦਨ ਵਿਚ ਵੱਡਾ ਵਾਧਾ ਕਰਨ ਦੇ ਜੋ ਦਾਅਵੇ ਕੀਤੇ ਸਨ ਉਨ੍ਹਾਂ ਸੰਬੰਧੀ ਅਸਫ਼ਲ ਰਹਿਣ ਤੋਂ ਬਾਅਦ ਹੁਣ ਟੈਕਸਾਂ ਤੇ ਭਾੜਿਆਂ ਵਿਚ ਵਾਧਾ ਕਰਨ ਵਰਗੇ ਫ਼ੈਸਲੇ ਲੈਣੇ ਸ਼ੁਰੂ ਕੀਤੇ ਹਨ | ਸੂਬੇ ਵਲੋਂ 22-23 ਫਰਵਰੀ ਨੂੰ ਸੱਦੇ ਹੋਏ ਨਿਵੇਸ਼ਕ ਸੰਮੇਲਨ ਕਾਰਨ ਮੰਤਰੀ ਮੰਡਲ ਵਲੋਂ ਅੱਜ ਸੂਬੇ ਦੀ ਨਵੀਂ ਸਨਅਤੀ ਤੇ ਵਪਾਰਕ ਨੀਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਪਰ ਦਿਲਚਸਪ ਗੱਲ ਇਹ ਹੈ ਕਿ ਜਿਸ ਨੀਤੀ ਨੂੰ ਅੱਜ ਪ੍ਰਵਾਨਗੀ ਮਿਲੀ ਹੈ ਅਤੇ ਸਨਅਤ ਵਿਭਾਗ ਵਲੋਂ ਅਜੇ ਨੋਟੀਫ਼ਾਈ ਕੀਤਾ ਜਾਣਾ ਹੈ, ਸਰਕਾਰ ਵਲੋਂ ਇਸ ਨੀਤੀ ਨੂੰ 17 ਅਕਤੂਬਰ, 2022 ਅਰਥਾਤ ਚਾਰ ਮਹੀਨੇ ਪਹਿਲਾਂ ਦੀ ਤਾਰੀਖ਼ ਤੋਂ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ ਪਰ ਅਜਿਹਾ ਕਿਉਂ ਕੀਤਾ ਗਿਆ ਹੈ, ਇਸ ਦਾ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ | ਇਸ ਨੀਤੀ ਤਹਿਤ ਸੂਬੇ ਵਿਚ 15 ਸਨਅਤੀ ਪਾਰਕ ਅਤੇ 20 ਪੇਂਡੂ ਕਲਸਟਰ ਵਿਕਸਿਤ ਕਰਨ, ਪੰਜ ਸਾਲਾਂ ਲਈ ਸਨਅਤੀ ਪਾਰਕਾਂ ਵਿਚ ਬਿਜਲੀ 5.50 ਰੁਪਏ ਪ੍ਰਤੀ ਯੂਨਿਟ ਦੇਣ ਦਾ ਵੀ ਦਾਅਵਾ ਕੀਤਾ ਗਿਆ | ਮੰਤਰੀ ਮੰਡਲ ਨੇ ਬਿਜਲੀ ਵਾਹਨਾਂ ਦੇ ਕਲ-ਪੁਰਜ਼ਿਆਂ ਤੇ ਸਾਜੋ ਸਾਮਾਨ ਸਮੇਤ ਖੇਤੀ ਮਸ਼ੀਨਰੀ ਨੂੰ ਵੀ ਵਿਸ਼ੇਸ਼ ਸੈਕਟਰ ਸ਼ੇ੍ਰਣੀ ਵਿਚ ਸ਼ਾਮਿਲ ਕਰ ਅਸ਼ਟਾਮ ਡਿਊਟੀ ਤੇ ਬਿਜਲੀ ਡਿਊਟੀ ਲਈ 7 ਸਾਲ ਤੋਂ 15 ਸਾਲ ਤੱਕ ਛੋਟ ਦੇਣ ਦਾ ਫ਼ੈਸਲਾ ਵੀ ਲਿਆ | ਮੰਤਰੀ ਮੰਡਲ ਵਲੋਂ ਬਿਜਲੀ ਵਾਹਨ ਨੀਤੀ, ਸੂਬੇ ਦੇ 66 ਪਿ੍ੰਸੀਪਲ ਸਿਖਲਾਈ ਲਈ ਸਿੰਗਾਪੁਰ ਭੇਜਣ, 117 ਸਕੂਲਾਂ ਅਰਥਾਤ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਦਾ ਨਾਂਅ ਦੇਣ ਦਾ ਵੀ ਫ਼ੈਸਲਾ ਲਿਆ | ਇਸੇ ਤਰ੍ਹਾਂ ਸ਼ਾਹਪੁਰ ਕੰਢੀ ਪ੍ਰਾਜੈਕਟ 'ਤੇ ਅਦਾਇਗੀਆਂ ਨਾ ਹੋਣ ਕਾਰਨ ਬੰਦ ਚੱਲ ਰਹੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ 74.75 ਕਰੋੜ ਦਾ ਭੁਗਤਾਨ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਗਈ | ਮੰਤਰੀ ਮੰਡਲ ਨੇ ਸੂਬੇ ਦੇ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਵੀ ਪ੍ਰਵਾਨਗੀ ਦਿੱਤੀ, ਜੋ ਅਹੁਦਾ ਸ. ਜਗਪਾਲ ਸਿੰਘ ਸੰਧੂ ਦੇ ਸੇਵਾ-ਮੁਕਤ ਹੋਣ ਕਾਰਨ ਕਾਫ਼ੀ ਸਮੇਂ ਤੋਂ ਖ਼ਾਲੀ ਚੱਲ ਰਿਹਾ ਹੈ ਪਰ ਇਸ ਸੰਬੰਧੀ ਏਜੰਡਾ ਮੰਤਰੀ ਮੰਡਲ ਵਿਚ ਕਿਉਂ ਲਿਆਂਦਾ ਗਿਆ, ਇਸ ਸੰਬੰਧੀ ਸਰਕਾਰ ਵਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ |
ਸਿੱਧੂ ਦੀ ਰਿਹਾਈ
ਮੰਤਰੀ ਮੰਡਲ ਵਲੋਂ ਅੱਜ ਭਾਰਤ ਸਰਕਾਰ ਦੀ ਕੈਦੀਆਂ ਦੀ ਰਿਹਾਈ ਸੰਬੰਧੀ ਨੀਤੀ ਹੇਠ ਕੇਵਲ 3 ਕੈਦੀਆਂ ਦੀ ਰਿਹਾਈ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ 'ਚੋਂ 2 ਕੈਦੀ ਉਹ ਹਨ ਜੋ ਸਜ਼ਾ ਪੂਰੀ ਕਰ ਚੁੱਕੇ ਹਨ ਪ੍ਰੰਤੂ ਜੁਰਮਾਨੇ ਦੀ ਰਕਮ ਨਾ ਦੇਣ ਕਾਰਨ ਜੇਲ੍ਹ ਵਿਚ ਹਨ, ਜਦੋਂਕਿ ਇਕ ਅਜਿਹਾ ਕੈਦੀ ਹੈ, ਜਿਸ ਵਲੋਂ ਅਪਰਾਧ 20 ਸਾਲ ਤੋਂ ਛੋਟੀ ਉਮਰ ਵਿਚ ਕੀਤਾ ਗਿਆ ਸੀ ਅਤੇ 50 ਪ੍ਰਤੀਸ਼ਤ ਸਜ਼ਾ ਪੂਰੀ ਕਰ ਚੁੱਕਾ ਹੈ | ਸ. ਨਵਜੋਤ ਸਿੰਘ ਸਿੱਧੂ ਦੀ ਕੈਟਾਗਰੀ, ਜਿਸ ਵਿਚ 60 ਸਾਲ ਤੋਂ ਘੱਟ ਉਮਰ ਦੇ ਕੈਦੀ ਹਨ ਅਤੇ 66 ਪ੍ਰਤੀਸ਼ਤ ਸਜ਼ਾ ਪੂਰੀ ਕਰ ਚੁੱਕੇ ਹਨ, ਸੰਬੰਧੀ ਮੰਤਰੀ ਮੰਡਲ ਵਲੋਂ ਅੱਜ ਕੋਈ ਫ਼ੈਸਲਾ ਨਹੀਂ ਲਿਆ ਗਿਆ ਪਰ ਮੰਤਰੀ ਮੰਡਲ ਸੂਬੇ ਦੀ ਆਪਣੀ ਨੀਤੀ ਹੇਠ ਵੀ ਦੋ ਕੈਦੀਆਂ ਦੀ ਰਿਹਾਈ ਨੂੰ ਪ੍ਰਵਾਨਗੀ ਦਿੱਤੀ ਜੋ ਉਮਰ ਕੈਦ 'ਤੇ ਹਨ ਅਤੇ ਸਜ਼ਾ ਦੇ 10 ਸਾਲ ਪੂਰੇ ਕਰ ਚੁੱਕੇ ਹਨ |
ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਬੈਠਕ
ਸੂਬੇ ਭਰ ਤੋਂ ਸੱਦੇ ਹੋਏ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਵੀ ਅੱਜ ਮੀਟਿੰਗ ਕੀਤੀ ਗਈ | ਰਾਜਪਾਲ ਵਲੋਂ ਸੂਬੇ ਵਿਚ ਨਸ਼ਿਆਂ ਦਾ ਪਸਾਰ ਵਧਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਚਿੰਤਤ ਸਰਕਾਰ ਵਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਸ਼ਿਆਂ ਦੀ ਰੋਕਥਾਮ ਤੇ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਨਾਲ ਨਿਪਟਣ ਲਈ ਵੀ ਕਿਹਾ ਗਿਆ |
ਰਾਜਪਾਲ ਨੇ ਵਿਧਾਨ ਸਭਾ ਅਣਮਿਥੇ ਸਮੇਂ ਲਈ ਉਠਾਈ
ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਵਲੋਂ ਵਿਧਾਨ ਸਭਾ ਅੱਜ ਅਣਮਿਥੇ ਸਮੇਂ ਲਈ ਉਠਾ ਦਿੱਤੀ ਗਈ ਹੈ | 3 ਅਕਤੂਬਰ 2022 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਪੰਜਾਬ ਵਿਧਾਨ ਸਭਾ ਅਣਮਿਥੇ ਸਮੇਂ ਲਈ ਉਠਾ ਦਿੱਤੀ ਗਈ ਸੀ | ਪੰਜਾਬ ਕੈਬਨਿਟ ਨੇ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਹੈ | ਇਸ ਦੀ ਜਾਣਕਾਰੀ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਦਿੱਤੀ |

ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਮਹਿੰਗਾ ਹੋਇਆ ਤੇਲ

ਸ਼ਿਵ ਸ਼ਰਮਾ
ਜਲੰਧਰ, 3 ਫਰਵਰੀ-ਪੰਜਾਬ 'ਚ ਬਿਜਲੀ ਤੇ ਬੱਸ ਸਫਰ ਸਮੇਤ ਹੋਰ ਮੁਫ਼ਤ ਸਕੀਮਾਂ ਕਰਕੇ ਖ਼ਾਲੀ ਹੋ ਰਹੇ ਖ਼ਜ਼ਾਨੇ ਨੂੰ ਭਰਨ ਲਈ ਪੰਜਾਬ ਦੀ 'ਆਪ' ਸਰਕਾਰ ਨੇ ਹੁਣ ਪੈਟਰੋਲ ਤੇ ਡੀਜ਼ਲ ਮਹਿੰਗਾ ਕਰਕੇ ਰਾਜ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ | ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੇ ਮਹਿੰਗਾ ਹੋਣ ਨਾਲ ਰਾਜ ਦੇ ਲੋਕਾਂ 'ਤੇ ਕਰੀਬ 450 ਕਰੋੜ ਤੋਂ ਜ਼ਿਆਦਾ ਦਾ ਸਾਲਾਨਾ ਭਾਰ ਪਵੇਗਾ | ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀ ਹਰ ਮਹੀਨੇ ਕਰੀਬ 3 ਲੱਖ 50 ਹਜ਼ਾਰ ਕਿੱਲੋਲਿਟਰ ਦੀ ਵਿਕਰੀ ਹੁੰਦੀ ਹੈ | ਵੈਟ ਸਮੇਤ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ 'ਚ ਕਰੀਬ 1-1 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਜਾਵੇਗਾ | ਪੰਜਾਬ ਦੇ ਪੈਟਰੋਲ ਪੰਪ ਮਾਲਕ ਜਿੱਥੇ ਪਹਿਲਾਂ ਹੀ 'ਆਪ' ਸਰਕਾਰ ਤੋਂ ਇਹ ਆਸ ਕਰ ਰਹੇ ਸਨ ਕਿ ਡੀਜ਼ਲ ਨੂੰ ਸਸਤਾ ਕਰਨ ਨਾਲ ਉਨ੍ਹਾਂ ਦੀ ਕੀਮਤ ਗੁਆਂਢੀ ਰਾਜਾਂ 'ਚ ਕੀਮਤਾਂ ਦੇ ਬਰਾਬਰ ਕੀਤੀ ਜਾਣੀ ਚਾਹੀਦੀ ਹੈ, ਪਰ ਪੈਟਰੋਲ ਪੰਪ ਮਾਲਕਾਂ 'ਚ 'ਆਪ' ਸਰਕਾਰ ਦੇ ਕੀਤੇ ਗਏ ਫ਼ੈਸਲੇ ਤੋਂ ਕਾਫ਼ੀ ਨਿਰਾਸ਼ਾ ਹੈ, ਕਿਉਂਕਿ ਹੁਣ ਪੈਟਰੋਲ ਤੇ ਡੀਜ਼ਲ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ 'ਚ ਹੋਰ ਮਹਿੰਗਾ ਹੋ ਗਿਆ ਹੈ | ਪੰਜਾਬ 'ਚ ਪੈਟਰੋਲ ਦੀ ਕੀਮਤ ਇਸ ਵੇਲੇ 96.15 ਤੇ ਡੀਜ਼ਲ ਦੀ ਕੀਮਤ 86.83 ਰੁਪਏ ਪ੍ਰਤੀ ਲੀਟਰ ਹੈ | ਮੋਹਾਲੀ 'ਚ ਕਿਰਾਇਆ ਜ਼ਿਆਦਾ ਹੋਣ ਕਰਕੇ ਉੱਥੇ ਤੇਲ ਦੀ ਕੀਮਤ ਵਧ ਹੁੰਦੀ ਹੈ | ਪੰਜਾਬ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਮਹਿੰਗਾ ਕਰਨ ਨਾਲ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ 'ਚ ਡੀਜ਼ਲ 4.14 ਰੁਪਏ ਪ੍ਰਤੀ ਲੀਟਰ ਸਸਤਾ, ਹਿਮਾਚਲ 'ਚ 3.73 ਰੁਪਏ ਪ੍ਰਤੀ ਲੀਟਰ ਸਸਤਾ ਤੇ ਜੰਮੂ-ਕਸ਼ਮੀਰ 'ਚ ਡੀਜ਼ਲ 5.14 ਰੁਪਏ ਪ੍ਰਤੀ ਲੀਟਰ ਸਸਤਾ ਵਿਕੇਗਾ, ਜਦਕਿ ਪਹਿਲਾਂ ਇਨ੍ਹਾਂ ਰਾਜਾਂ ਦਾ 1-1 ਰੁਪਏ ਦੇ ਕਰੀਬ ਕੀਮਤ ਘੱਟ ਸੀ ਤੇ ਹੁਣ ਇਹ ਅੰਤਰ ਹੋਰ ਵਧ ਗਿਆ ਹੈ | 4 ਫਰਵਰੀ ਨੂੰ ਡੀਜ਼ਲ ਦੀ ਕੀਮਤ ਮੋਹਾਲੀ 'ਚ 88.10 ਰੁਪਏ ਪ੍ਰਤੀ ਲੀਟਰ, ਚੰਡੀਗੜ੍ਹ 'ਚ 84.26, ਹਿਮਾਚਲ ਦੇ ਬੱਦੀ 'ਚ 84.67, ਜੰਮੂ 'ਚ 83.26 ਤੇ ਪੈਟਰੋਲ ਦੀ ਕੀਮਤ ਮੋਹਾਲੀ 'ਚ 98.10 ਰੁਪਏ ਪ੍ਰਤੀ ਲੀਟਰ, ਚੰਡੀਗੜ੍ਹ 'ਚ 96.20 ਰੁਪਏ ਪ੍ਰਤੀ ਲੀਟਰ, ਬੱਦੀ 'ਚ 95.26 ਰੁਪਏ ਤੇ ਜੰਮੂ 'ਚ 97.50 ਰੁਪਏ ਪ੍ਰਤੀ ਲੀਟਰ ਹੋਏਗੀ | ਪੰਜਾਬ ਦੇ ਰੋਪੜ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ ਤੇ ਨਵਾਂਸ਼ਹਿਰ ਦੇ ਬਾਰਡਰ ਵਾਲੇ ਪੈਟਰੋਲ ਪੰਪਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ, ਕਿਉਂਕਿ ਪੰਜਾਬ ਵਾਲੇ ਪਾਸੇ ਤੋਂ ਲੋਕ ਵੀ ਹਿਮਾਚਲ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੇ ਸਸਤੇ ਤੇਲ ਨੂੰ ਪੁਆਉਣ ਲਈ ਪਹਿਲ ਦਿੰਦੇ ਸਨ, ਜਦਕਿ ਡੀਜ਼ਲ ਹੋਰ ਮਹਿੰਗਾ ਹੋਣ ਨਾਲ ਇਨ੍ਹਾਂ ਰਾਜ ਦੇ ਬਾਰਡਰਾਂ 'ਤੇ ਲੱਗੇ ਪੈਟਰੋਲ ਪੰਪਾਂ ਦੀ ਵਿਕਰੀ ਹੋਰ ਵਧ ਜਾਵੇਗੀ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਨੇ 'ਆਪ' ਸਰਕਾਰ ਵਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹੋਰ ਜ਼ਿਆਦਾ ਵਧਾਉਣ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ |

ਪ੍ਰਨੀਤ ਕੌਰ ਨੂੰ ਕਾਂਗਰਸ ਨੇ ਕੀਤਾ ਮੁਅੱਤਲ

ਪੱਖ ਰੱਖਣ ਲਈ ਦਿੱਤਾ 3 ਦਿਨਾਂ ਦਾ ਸਮਾਂ
ਨਵੀਂ ਦਿੱਲੀ, 3 ਫਰਵਰੀ (ਉਪਮਾ ਡਾਗਾ ਪਾਰਥ)-ਲੰਮੇ ਸਮੇਂ ਤੋਂ ਕਾਂਗਰਸ 'ਚ ਹਾਸ਼ੀਏ 'ਤੇ ਚੱਲ ਰਹੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਭਾਜਪਾ ਦੀ ਮੱਦਦ ਲਈ ਕੀਤੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ | ਪਾਰਟੀ ਨੇ ਪ੍ਰਨੀਤ ਕੌਰ ਨੂੰ ਆਪਣਾ ਪੱਖ ਰੱਖਣ ਲਈ 3 ਦਿਨਾਂ ਦਾ ਸਮਾਂ ਦਿੱਤਾ ਹੈ | ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਬਾਰੇ ਕਮੇਟੀ (413) ਦੇ ਮੈਂਬਰ ਤਾਰਿਕ ਅਨਵਰ ਨੇ ਇਸ ਸੰਬੰਧ 'ਚ ਇਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਜਾਣਕਾਰੀ ਦਿੱਤੀ | ਪਾਰਟੀ ਵਲੋਂ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਕੈਪਟਨ ਜੋਕਿ ਪਹਿਲਾਂ ਹੀ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਹਨ, ਦੇ ਮਹਾਰਾਸ਼ਟਰ ਦੇ ਰਾਜਪਾਲ ਬਣਾਏ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਸਾਲ ਅਗਸਤ 'ਚ ਹੀ ਪ੍ਰਨੀਤ ਕੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦਾ ਇਲਜ਼ਾਮ ਲਾਉਂਦਿਆਂ ਹਾਈਕਮਾਨ ਕੋਲ ਸ਼ਿਕਾਇਤ ਭੇਜੀ ਸੀ | ਤਾਰਿਕ ਅਨਵਰ ਵਲੋਂ ਜਾਰੀ ਰਿਲੀਜ਼ 'ਚ ਵੜਿੰਗ ਤੋਂ ਇਲਾਵਾ ਹੋਰ ਕਾਂਗਰਸੀ ਆਗੂਆਂ ਵਲੋਂ ਮਿਲੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ ਗਿਆ | ਅਨਵਰ ਨੇ ਸ਼ੁੱਕਰਵਾਰ ਨੂੰ ਜਾਰੀ ਰਿਲੀਜ਼ 'ਚ ਕਿਹਾ ਕਿ ਪ੍ਰਨੀਤ ਕੌਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੀਆਂ ਸ਼ਿਕਾਇਤਾਂ 'ਤੇ ਬਾਅਦ ਮੁਅੱਤਲ ਕੀਤਾ ਗਿਆ ਹੈ | ਤਾਰਿਕ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਕਾਂਗਰਸੀ ਨੇਤਾਵਾਂ ਨੇ ਵੀ ਸ਼ਿਕਾਇਤ ਕੀਤੀ ਸੀ | ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਵਲੋਂ ਇਸ 'ਤੇ ਲੋੜੀਂਦੀ ਕਾਰਵਾਈ ਲਈ ਅਨੁਸ਼ਾਸਨੀ ਕਾਰਵਾਈ ਬਾਰੇ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਵੜਿੰਗ ਨੇ 30 ਅਗਸਤ, 2022 ਨੂੰ ਕਾਂਗਰਸੀ ਨੇਤਾਵਾਂ ਦੇ ਨਾਲ ਮੀਟਿੰਗ, ਜਿਸ 'ਚ ਮੌਜੂਦਾ ਵਿਧਾਇਕ, ਸੰਸਦ ਮੈਂਬਰ ਅਤੇ ਫਰਵਰੀ ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਸ਼ਾਮਿਲ ਸਨ, 'ਚ ਪ੍ਰਨੀਤ ਕੌਰ ਨੂੰ ਰਸਮੀ ਤੌਰ 'ਤੇ ਪਾਰਟੀ ਤੋਂ ਮੁਅੱਤਲ ਕਰਨ ਲਈ ਮਤਾ ਪਾਸ ਕੀਤਾ ਸੀ | ਉਸ ਵੇਲੇ ਪ੍ਰਨੀਤ ਕੌਰ ਨੇ ਇਸ ਮਤੇ ਨੂੰ ਬੇਬੁਨਿਆਦ ਕਹਿ ਕੇ ਖਾਰਜ ਕਰਦਿਆਂ ਕਿਹਾ ਸੀ ਕਿ ਵੜਿੰਗ ਉਸ ਨੂੰ ਮੁਅੱਤਲ ਕਰਨ ਵਾਲਾ ਕੌਣ ਹੁੰਦਾ ਹੈ | ਪ੍ਰਨੀਤ ਕੌਰ ਨੂੰ ਲੈ ਕੇ ਸਖ਼ਤ ਕਾਰਵਾਈ ਕਰਨ ਦਾ ਹਾਈਕਮਾਨ 'ਤੇ ਲੰਮੇ ਸਮੇਂ ਤੋਂ ਦਬਾਅ ਸੀ ਹਾਲ 'ਚ ਮੁਕੰਮਲ ਹੋਈ 'ਭਾਰਤ ਜੋੜੇ ਯਾਤਰਾ' ਦੇ ਪੰਜਾਬ ਦੌਰੇ ਦੌਰਾਨ ਵੀ ਪਾਰਟੀ ਨੇਤਾਵਾਂ ਨੇ ਇਹ ਮੁੱਦਾ ਰਾਹੁਲ ਗਾਂਧੀ ਅੱਗੇ ਚੁੱਕਿਆ ਸੀ | ਪਾਰਟੀ ਹਲਕਿਆਂ ਮੁਤਾਬਿਕ ਪ੍ਰਨੀਤ ਕੌਰ ਦੀ ਮੁਅੱਤਲੀ ਨਾਲ ਉਨ੍ਹਾਂ ਨੇਤਾਵਾਂ ਨੂੰ ਵੀ ਸਖ਼ਤ ਸੰਦੇਸ਼ ਜਾਏਗਾ ਜੋ ਪਾਰਟੀ ਲਾਈਨ ਤੋਂ ਹਟ ਕੇ ਬਿਆਨਬਾਜ਼ੀ ਕਰਦੇ ਹਨ | ਇਸ ਤੋਂ ਪਹਿਲਾਂ ਨਵੰਬਰ 2021 'ਚ ਪਾਰਟੀ ਨੇ ਪਟਿਆਲਾ ਤੋਂ ਚਾਰ ਵਾਰ ਦੀ ਸੰਸਦ ਮੈਂਬਰ ਨੂੰ ਉਸ ਦੇ ਕਥਿਤ ਤੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ | ਪ੍ਰਨੀਤ ਕੌਰ ਨੇ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ 'ਚ ਬਿਆਨ ਦਿੱਤਾ ਸੀ | ਕਾਂਗਰਸ ਨੇ ਪ੍ਰਨੀਤ ਕੌਰ ਨੂੰ 3 ਦਿਨਾਂ ਦਾ ਸਮਾਂ ਦਿੰਦਿਆਂ ਇਸ 'ਤੇ ਜਵਾਬ ਦੇਣ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਤੋਂ ਕਿਉਂ ਨਾ ਕੱਢਿਆ ਜਾਏ | ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ | ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵਲੋਂ ਅਹੁਦਾ ਛੱਡਣ ਦੀ ਪੇਸ਼ਕਸ਼ ਤੋਂ ਬਾਅਦ ਕੈਪਟਨ ਦਾ ਨਾਂਅ ਅੱਗੇ ਆ ਰਿਹਾ ਹੈ | ਹਾਲਾਂਕਿ ਕੈਪਟਨ ਨੇ ਆਪਣੇ ਤੌਰ 'ਤੇ ਰਾਜਪਾਲ ਬਣਨ ਦੀਆਂ ਖ਼ਬਰਾਂ 'ਤੇ ਹਾਮੀ ਨਹੀਂ ਭਰੀ, ਪਰ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੂੰ ਜੋ ਵੀ ਭੂਮਿਕਾ ਦਿੱਤੀ ਜਾਵੇਗੀ, ਉਹ ਪ੍ਰਵਾਨ ਕਰਨਗੇ |

ਦਿੱਲੀ ਸ਼ਰਾਬ ਘੁਟਾਲੇ 'ਚ ਕੇਜਰੀਵਾਲ ਦਾ ਨਾਂਅ ਆਇਆ ਸਾਹਮਣੇ

ਈ.ਡੀ. ਵਲੋਂ ਦੋਸ਼ ਪੱਤਰ ਦਾਖ਼ਲ
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਦਿੱਲੀ ਦੇ ਸ਼ਰਾਬ ਘੁਟਾਲੇ 'ਚ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂਅ ਸਾਹਮਣੇ ਆਇਆ ਹੈ | ਈ.ਡੀ. ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਸ਼ਰਾਬ ਘੁਟਾਲੇ ਦੇ ਦੋਸ਼ੀਆਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਹੈ | ਇਸ ਮਾਮਲੇ 'ਚ ਈ.ਡੀ. ਨੇ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ | ਜਿਸ 'ਚ ਮੁੱਖ ਮੰਤਰੀ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ-ਨਾਲ ਉਨ੍ਹਾਂ ਦੇ ਨੇੜਲੇ ਸਾਥੀ ਵਿਜੇ ਨਾਇਰ ਵੀ ਦੋਸ਼ੀ ਹਨ | ਹਾਲਾਂਕਿ ਮੁੱਖ ਮੰਤਰੀ ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਏਜੰਸੀ ਵਲੋਂ ਦਾਇਰ ਕੀਤੇ ਗਏ ਮਾਮਲੇ ਫ਼ਰਜ਼ੀ ਹਨ ਅਤੇ ਉਨ੍ਹਾਂ ਦਾ ਉਦੇਸ਼ ਉਨ੍ਹਾਂ ਦੀ ਸਰਕਾਰ ਨੂੰ ਡੇਗਣਾ ਹੈ | ਉਧਰ ਈ.ਡੀ. ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਦੋਸ਼ ਪੱਤਰ ਸਿਸੋਦੀਆ ਦੇ ਸਕੱਤਰ ਸੀ. ਅਰਵਿੰਦ ਦੇ ਰਿਕਾਰਡ ਬਿਆਨਾਂ ਦੇ ਆਧਾਰ 'ਤੇ ਦਾਖ਼ਲ ਕੀਤਾ ਗਿਆ ਹੈ | ਪੀ. ਐਮ. ਐਲ. ਏ. ਅਦਾਲਤ ਨੇ ਬੀਤੇ ਦਿਨ ਦੋਸ਼ ਪੱਤਰ ਦਾ ਨੋਟਿਸ ਲੈ ਲਿਆ ਅਤੇ ਸਾਰੇ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਆਗਿਆ ਦੇ ਦਿੱਤੀ ਹੈ | ਦੋਸ਼ ਪੱਤਰ ਵਿਜੇ ਨਾਇਰ, ਇੰਡੋਸਪਿਰਿਟਸ ਦੇ ਮੁਖੀ ਸਮੀਰ ਮਹਿੰਦਰੂ, ਹੋਰ ਦੋਸ਼ੀਆਂ ਅਤੇ ਕਈ ਕੰਪਨੀਆਂ ਦੇ ਖਿਲਾਫ਼ ਦਾਇਰ ਕੀਤੇ ਗਏ ਹਨ |
ਗੋਆ ਚੋਣਾਂ 'ਚ ਵਰਤਿਆ ਘੁਟਾਲੇ ਦਾ ਪੈਸਾ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਿਕ ਈ.ਡੀ. ਨੇ ਦੋਸ਼ ਪੱਤਰ 'ਚ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਤੋਂ ਲਾਭ ਉਠਾਉਣ ਵਾਲੇ ਸ਼ਰਾਬ ਦੇ ਠੇਕੇਦਾਰ ਤੋਂ 100 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਰਿਸ਼ਵਤ ਦੇ ਪੈਸਿਆਂ ਦੀ ਵਰਤੋਂ 'ਆਪ' ਦੇ ਕਈ ਨੇਤਾਵਾਂ ਵਲੋਂ ਕੀਤੀ ਗਈ ਹੈ | ਏਜੰਸੀ ਨੇ ਕਿਹਾ ਕਿ ਕੁਝ ਗਤੀਵਿਧੀਆਂ ਦੀ ਮਦਦ ਨਾਲ ਨਕਦੀ ਦੇ ਇਕ ਹਿੱਸੇ ਦਾ ਪਤਾ ਲਗਾਇਆ ਗਿਆ ਹੈ | ਈ.ਡੀ. ਨੇ ਕਿਹਾ ਕਿ ਸ਼ਰਾਬ ਘੁਟਾਲੇ 'ਚ ਮਿਲੇ 100 ਕਰੋੜ ਰੁਪਏ ਦੀ ਵਰਤੋਂ 'ਆਪ' ਨੇ ਗੋਆ ਚੋਣਾਂ 'ਚ ਕੀਤਾ ਸੀ |
ਕੇਜਰੀਵਾਲ ਵਲੋਂ ਦੋਸ਼ ਖ਼ਾਰਜ
ਦਿੱਲੀ ਦੇ ਮੁੱਖ ਮੰਤਰੀ ਨੇ ਈ.ਡੀ. ਦੇ ਦੋਸ਼ ਪੱਤਰ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ 'ਚ ਈ.ਡੀ. ਨੇ 5 ਹਜ਼ਾਰ ਦੋਸ਼ ਪੱਤਰ ਦਾਇਰ ਕੀਤੇ ਹਨ | ਕਿੰਨੇ ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ | ਈ.ਡੀ. ਵਲੋਂ ਦਰਜ ਕੀਤੇ ਗਏ ਸਾਰੇ ਮਾਮਲੇ ਫ਼ਰਜ਼ੀ ਹਨ ਅਤੇ ਉਨ੍ਹਾਂ ਦੀ ਵਰਤੋਂ ਸਰਕਾਰਾਂ ਨੂੰ ਡੇਗਣ ਜਾਂ ਸਰਕਾਰ ਬਣਾਉਣ ਲਈ ਇਸ ਤਰ੍ਹਾਂ ਕੀਤਾ ਜਾਂਦਾ ਹੈ |

ਵਿਸ਼ਵ ਪੱਧਰੀ ਬਣਨਗੇ ਪੰਜਾਬ ਦੇ 30 ਰੇਲਵੇ ਸਟੇਸ਼ਨ-ਰੇਲ ਮੰਤਰੀ

ਪੰਜਾਬ ਦੇ ਹਿੱਸੇ ਆਇਆ 4 ਹਜ਼ਾਰ 762 ਕਰੋੜ ਰੁਪਏ ਦਾ ਰਿਕਾਰਡ ਬਜਟ
ਨਵੀਂ ਦਿੱਲੀ, 3 ਫਰਵਰੀ (ਉਪਮਾ ਡਾਗਾ ਪਾਰਥ)-ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਨੂੰ ਨਵੀਂ ਦਿੱਖ ਅਤੇ ਹੋਰ ਸੁਵਿਧਾਵਾਂ ਦੇ ਨਾਲ ਲੈਸ ਕਰਕੇ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾਏਗਾ | ਇਹ ਕਵਾਇਦ ਰੇਲ ਮੰਤਰਾਲੇ ਵਲੋਂ ਦੇਸ਼ ਦੇ ਚੁਣੇ ਗਏ 1275 ਰੇਲਵੇ ਸਟੇਸ਼ਨਾਂ ਨੂੰ 'ਵਰਲਡ ਕਲਾਸ' ਬਣਾਉਣ ਦੀ ਦਿਸ਼ਾ ਹੇਠ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਰੇਲ ਬਜਟ 'ਚ ਪੰਜਾਬ ਨੂੰ ਲੈ ਕੇ ਦਿੱਤੀ ਤਫਸੀਲ 'ਚ ਦਿੱਤੀ | ਰੇਲ ਮੰਤਰੀ ਮੁਤਾਬਿਕ ਪੰਜਾਬ ਦੇ ਜਿਹੜੇ ਰੇਲਵੇ ਸਟੇਸ਼ਨ ਇਸ ਕਵਾਇਦ ਲਈ ਚੁਣੇ ਗਏ ਹਨ ਉਨ੍ਹਾਂ 'ਚ ਅੰਮਿ੍ਤਸਰ, ਜਲੰਧਰ ਕੈਂਟ, ਜਲੰਧਰ ਸ਼ਹਿਰ, ਬਿਆਸ, ਲੁਧਿਆਣਾ, ਪਟਿਆਲਾ, ਪਠਾਨਕੋਟ, ਅਨੰਦਪੁਰ ਸਾਹਿਬ, ਧੂਰੀ, ਕੋਟਕਪੂਰਾ, ਮਾਨਸਾ, ਮੋਗਾ ਤੇ ਫਿਲੌਰ ਆਦਿ ਸਟੇਸ਼ਨ ਸ਼ਾਮਿਲ ਹਨ | ਰੇਲ ਬਜਟ 'ਚੋਂ ਪੰਜਾਬ ਦੇ ਹਿੱਸੇ 4 ਹਜ਼ਾਰ 762 ਕਰੋੜ ਰੁਪਏ ਦੀ ਕੁੱਲ ਰਕਮ ਆਈ ਹੈ | ਰੇਲ ਮੰਤਰੀ ਨੇ ਪੰਜਾਬ ਦੇ ਬਜਟ ਨੂੰ ਰਿਕਾਰਡ ਬਜਟ ਦੱਸਦਿਆਂ ਕਿਹਾ ਕਿ ਸਾਲ 2009 ਤੋਂ 2014 ਦੇ ਯੂ. ਪੀ. ਏ. ਦੇ ਸਮੇਂ ਦੌਰਾਨ ਪੰਜਾਬ ਦੇ ਹਿੱਸੇ ਔਸਤਨ 225 ਕਰੋੜ ਰੁਪਏ ਦਾ ਬਜਟ ਆਉਂਦਾ ਸੀ, ਪਰ ਸਾਲ 2023-24 ਦੇ ਰੇਲ ਬਜਟ 'ਚ ਇਸ 'ਚ 21 ਫੀਸਦੀ ਵਾਧਾ ਕਰਦਿਆਂ ਇਸ ਨੂੰ 4 ਹਜ਼ਾਰ 762 ਕਰੋੜ ਰੁਪਏ ਕੀਤਾ ਗਿਆ | ਬਜਟ ਦਾ ਜ਼ਿਆਦਾਤਰ ਹਿੱਸਾ ਸੂਬੇ 'ਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਰੇਲਵੇ ਟਰੈਕਾਂ ਦੇ ਨੇੜੇ ਫਲਾਈ ਓਵਰ ਉਸਾਰਨ ਅੰਡਰ ਪਾਸ ਬਣਾਉਣ, ਪਲੇਟਫਾਰਮਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਸਹੂਲਤਾਂ 'ਚ ਵਾਧਾ ਕਰਨ ਆਦਿ ਦੇ ਪ੍ਰਾਜੈਕਟਾਂ ਲਈ ਵਰਤਿਆ ਜਾਏਗਾ | ਜ਼ਿਕਰਯੋਗ ਹੈ ਕਿ 1 ਫਰਵਰੀ ਨੂੰ ਪੇਸ਼ ਕੀਤੇ ਗਏ ਆਮ ਬਜਟ 'ਚ ਇਸ ਵਾਰ ਰੇਲਵੇ ਨੂੰ 2.40 ਲੱਖ ਕਰੋੜ ਦਾ ਰਿਕਾਰਡ ਬਜਟ ਮਿਲਿਆ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੁਤਾਬਿਕ ਇਹ ਬਜਟ 2013-14 ਸਮੇਂ ਰੇਲਵੇ ਬਜਟ ਤੋਂ 9 ਗੁਣਾ ਹੈ |
ਰੇਲ ਮੰਤਰੀ ਨੇ ਰਾਸ਼ਟਰੀ ਪੱਧਰ 'ਤੇ ਵੀ ਰੇਲਵੇ ਬਜਟ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ 2023-24 'ਚ ਹਰ ਸਾਲਾਨਾ 7000 ਕਿਲੋਮੀਟਰ ਨਵੇਂ ਟਰੈਕ ਬਣਾਉਣ ਦਾ ਟੀਚਾ ਹੈ, ਜੋ ਕਿ 2022-23 ਦੇ 4 ਹਜ਼ਾਰ 500 ਕਿਲੋਮੀਟਰ ਦੇ ਟੀਚੇ ਤੋਂ ਤਕਰੀਬਨ ਡੇਢ ਗੁਣਾ ਹੈ | ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਦੇ ਆਸੇ-ਪਾਸੇ ਵਸੇ ਸ਼ਹਿਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਫਲਾਈ ਓਵਰਾਂ ਦੀ ਉਸਾਰੀ 'ਤੇ ਜ਼ੋਰ, ਰੇਲਵੇ ਸਟੇਸ਼ਨਾਂ 'ਤੇ ਰੋਜਮਰਾ ਦੀਆਂ ਵਸਤਾਂ ਦੀ ਉਪਲਬਧਤਾ ਲਈ ਜਨ ਸੁਵਿਧਾ ਕੇਂਦਰ ਬਣਾਉਣ, ਰਿਜ਼ਰਵੇਸ਼ਨ ਸਿਸਟਮ ਦੇ ਸਾਫਟਵੇਅਰ ਦੀ ਸਮਰੱਥਾ 10 ਗੁਣਾ ਵਧਾਉਣ ਅਤੇ ਘੱਟ ਦੂਰੀ ਦੇ ਦੋ ਸ਼ਹਿਰਾਂ ਨੂੰ ਵੰਦੇ ਮੈਟਰੋ ਰਾਹੀਂ ਜੋੜਨ ਦੀਆਂ ਰੇਲਵੇ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ |

ਸੁਪਰੀਮ ਕੋਰਟ 'ਚ 5 ਜੱਜਾਂ ਦੀ ਨਿਯੁਕਤੀ ਨੂੰ ਛੇਤੀ ਮਨਜ਼ੂਰੀ ਦੇਵੇਗਾ ਕੇਂਦਰ

ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਹਲਫ਼ਨਾਮੇ 'ਚ ਦੱਸਿਆ ਹੈ ਕਿ ਸੁਪਰੀਮ ਕੋਰਟ 'ਚ 5 ਜੱਜਾਂ ਦੀ ਨਿਯੁਕਤੀ ਲਈ ਕੇਂਦਰ ਨੂੰ ਭੇਜੀ ਗਈ ਸਿਫਾਰਸ਼ ਨੂੰ ਅਗਲੇ 5 ਦਿਨਾਂ 'ਚ ਮਨਜ਼ੂਰੀ ਦੇ ਦਿੱਤੀ ਜਾਵੇਗੀ | ਕੇਂਦਰ ਸਰਕਾਰ ਦਾ ਇਹ ਜਵਾਬ ਸੁਪਰੀਮ ਕੋਰਟ ਦੀ ਨਾਰਾਜ਼ਗੀ ਤੋਂ ਬਾਅਦ ਆਇਆ ਹੈ | ਦਰਅਸਲ ਐਡਵੋਕੇਟਸ ਐਸੋਸੀਏਸ਼ਨ ਬੈਂਗਲੁਰੂ ਨੇ ਇਸ ਮਾਮਲੇ 'ਚ ਮਾਣਹਾਨੀ ਪਟੀਸ਼ਨ
ਦਾਇਰ ਕੀਤੀ ਸੀ | ਸ਼ੁੱਕਰਵਾਰ ਨੂੰ ਇਸ 'ਤੇ ਸੁਣਵਾਈ ਹੋਈ | ਅਦਾਲਤ ਨੇ ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ ਤੇ ਸੁਪਰੀਮ ਕੋਰਟ 'ਚ ਨਿਯੁਕਤੀ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇਣ 'ਚ ਹੋ ਰਹੀ ਦੇਰੀ 'ਤੇ ਨਾਰਾਜ਼ਗੀ ਪ੍ਰਗਟਾਈ | ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ | ਅਦਾਲਤ ਨੇ ਕਿਹਾ ਕਿ ਸਾਨੂੰ ਅਜਿਹਾ ਸਟੈਂਡ ਲੈਣ ਲਈ ਮਜਬੂਰ ਨਾ ਕਰੋ ਜੋ ਮੁਸੀਬਤ ਦਾ ਕਾਰਨ ਬਣੇ | ਮਾਮਲੇ ਦੀ ਅਗਲੀ ਸੁਣਵਾਈ 13 ਫਰਵਰੀ ਨੂੰ ਹੋਵੇਗੀ | ਸੁਪਰੀਮ ਕੋਰਟ ਕਾਲਜੀਅਮ ਨੇ 13 ਦਸੰਬਰ ਨੂੰ ਸਰਕਾਰ ਨੂੰ 5 ਨਾਂਵਾਂ ਦੀ ਸਿਫਾਰਸ਼ ਕੀਤੀ ਸੀ, ਇਨ੍ਹਾਂ 'ਚ ਜਸਟਿਸ ਪੰਕਜ ਮਿਥਲ, ਚੀਫ ਜਸਟਿਸ ਰਾਜਸਥਾਨ ਹਾਈ ਕੋਰਟ, ਜਸਟਿਸ ਸੰਜੇ ਕਰੋਲ ਚੀਫ ਜਸਟਿਸ ਪਟਨਾ ਹਾਈ ਕੋਰਟ, ਜਸਟਿਸ ਪੀ.ਵੀ. ਸੰਜੇ ਕੁਮਾਰ ਚੀਫ ਜਸਟਿਸ ਮਨੀਪੁਰ ਹਾਈ ਕੋਰਟ, ਪਟਨਾ ਹਾਈ ਕੋਰਟ ਦੇ ਜਸਟਿਸ ਅਹਿਸਾਨੁੱਦੀਨ ਅਮਾਨੁੱਲਾ ਤੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਸ਼ਾਮਿਲ ਹਨ |

ਅਡਾਨੀ ਗਰੁੱਪ ਵਲੋਂ ਹਿੰਡਨਬਰਗ ਦੇ ਸੰਸਥਾਪਕ ਨਾਥਨ ਐਂਡਰਸਨ ਵਿਰੁੱਧ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਹਿੰਡਨਬਰਗ ਰਿਸਰਚ ਦੀ ਰਿਪੋਰਟ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਅਡਾਨੀ ਇੰਟਰਪ੍ਰਾਈਜ਼ਿਸ ਦਾ ਮਾਮਲਾ ਹੁਣ ਸੁਪਰੀਮ ਕੋਰਟ ਪੁੱਜ ਗਿਆ ਹੈ | ਸੁਪਰੀਮ ਕੋਰਟ 'ਚ ਅਮਰੀਕਾ ਸਥਿਤ ਫਰਮ ਹਿੰਡਨਬਰਗ ਰਿਸਰਚ ਖਿਲਾਫ਼ ਜਨਹਿਤ ...

ਪੂਰੀ ਖ਼ਬਰ »

ਪਾਕਿ ਸਾਹਮਣੇ ਆਈ.ਐਮ.ਐਫ਼. ਨੇ ਰੱਖੀ ਸਾਰੀਆਂ ਸਿਆਸੀ ਪਾਰਟੀਆਂ ਨਾਲ ਲਿਆਉਣ ਦੀ ਸ਼ਰਤ

ਕੌਮਾਂਤਰੀ ਸੰਗਠਨ ਫੰਡਾਂ ਨੂੰ ਨਾ ਖੋਲ੍ਹ•ਕੇ ਸਾਡੀਆਂ ਮੁਸ਼ਕਿਲਾਂ ਵਧਾ ਰਿਹੈ-ਸ਼ਾਹਬਾਜ਼ ਸ਼ਰੀਫ਼ ਅੰਮਿ੍ਤਸਰ, 3 ਫ਼ਰਵਰੀ (ਸੁਰਿੰਦਰ ਕੋਛੜ)- ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਕਿਸੇ ਵੀ ਕੀਮਤ 'ਤੇ ਆਈ. ਐਮ. ਐਫ਼. (ਕÏਮਾਂਤਰੀ ਮੁਦਰਾ ਫੰਡ) ਦੀ ਮਦਦ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਮੂਲੋਂ ਰੱਦ

ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਸਪੱਸ਼ਟ ...

ਪੂਰੀ ਖ਼ਬਰ »

ਬੀ.ਬੀ.ਸੀ. ਡਾਕੂਮੈਂਟਰੀ 'ਤੇ ਪਾਬੰਦੀ ਮਾਮਲਾ

ਸੁਪਰੀਮ ਕੋਰਟ ਨੇ ਕੇਂਦਰ ਤੋਂ 3 ਹਫ਼ਤਿਆਂ 'ਚ ਮੰਗਿਆ ਜਵਾਬ

ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਧਾਰਿਤ ਬੀ.ਬੀ.ਸੀ. ਡਾਕੂਮੈਂਟਰੀ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 3 ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ...

ਪੂਰੀ ਖ਼ਬਰ »

ਸਾਰਦਾ ਹਵਾਲਾ ਮਾਮਲਾ ਈ.ਡੀ. ਵਲੋਂ ਚਿਦੰਬਰਮ ਦੀ ਪਤਨੀ, ਸੀ.ਪੀ.ਆਈ- ਐਮ ਵਿਧਾਇਕ ਤੇ ਹੋਰਾਂ ਦੀਆਂ ਜਾਇਦਾਦਾਂ ਕੁਰਕ

ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਵਿੱਤੀ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਸਾਰਦਾ ਹਵਾਲਾ ਮਾਮਲੇ 'ਚ ਸਾਬਕਾ ਕੇਂਾਦਰੀ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ. ...

ਪੂਰੀ ਖ਼ਬਰ »

2009 ਤੋਂ ਬਾਅਦ 71 ਸੰਸਦ ਮੈਂਬਰਾਂ ਦੀ ਜਾਇਦਾਦ 286 ਫ਼ੀਸਦੀ ਵਧੀ

ਏ.ਡੀ.ਆਰ. ਵਲੋਂ ਰਿਪੋਰਟ ਜਾਰੀ ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ਾਰਮਜ਼ (ਏ.ਡੀ.ਆਰ.) ਦੀ ਸ਼ੁੱਕਰਵਾਰ ਨੂੰ ਜਾਰੀ ਹੋਈ ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਸਾਲ 2009 ਤੋਂ ਲੈ ਕੇ 2019 ਦਰਮਿਆਨ ਲੋਕ ਸਭਾ ਲਈ ਮੁੜ ਚੁਣੇ ਗਏ 71 ਸੰਸਦ ...

ਪੂਰੀ ਖ਼ਬਰ »

ਤਾਲਿਬਾਨ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਵਲੋਂ ਮੁੰਬਈ 'ਚ ਹਮਲੇ ਦੀ ਧਮਕੀ

ਮੁੰਬਈ, 3 ਫਰਵਰੀ (ਏਜੰਸੀ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਇਕ ਈਮੇਲ ਮਿਲੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨ ਨਾਲ ਜੁੜਿਆ ਇਕ ਵਿਅਕਤੀ ਮੁੰਬਈ 'ਚ ਹਮਲਾ ਕਰੇਗਾ | ਇਸ ਸੰਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਏਜੰਸੀ ਦੇ ਮੁੰਬਈ ਦਫ਼ਤਰ ਨੂੰ ...

ਪੂਰੀ ਖ਼ਬਰ »

ਚੇਨਈ ਅਧਾਰਿਤ ਕੰਪਨੀ ਨੇ 'ਆਈ ਡ੍ਰੋਪਸ' ਦਵਾਈ ਵਾਪਸ ਮੰਗਵਾਈ

ਨਵੀਂ ਦਿੱਲੀ, 3 ਫਰਵਰੀ (ਏਜੰਸੀ)- ਅਮਰੀਕੀ ਡਰੱਗ ਰੈਗੂਲੇਟਰ ਵਲੋਂ ਜਾਰੀ ਅਲਰਟ ਮਗਰੋਂ ਭਾਰਤੀ ਫਰਮ ਗਲੋਬਲ ਫਾਰਮਾ ਹੈੱਲਥਕੇਅਰ ਨੇ ਮਸਨੂਈ ਅੱਥਰੂ (ਆਰਟੀਫੀਸ਼ੀਅਲ ਟੀਅਰਜ਼) ਤੇ ਲੁਬਰੀਕੈਂਟ ਆਈ ਡਰੋਪਸ ਦਾ ਸਾਰਾ ਲਾਟ ਵਾਪਸ ਮੰਗਵਾ ਲਿਆ ਹੈ | ਅਮਰੀਕਾ 'ਚ ਇਹ ਦਵਾਈ ...

ਪੂਰੀ ਖ਼ਬਰ »

ਦੋਸ਼ ਪੱਤਰ 'ਤੇ ਸਵਾਲ ਚੁੱਕਣਾ ਕੇਜਰੀਵਾਲ ਦੀ ਭਿ੍ਸ਼ਟਾਚਾਰ 'ਚ ਸ਼ਮੂਲੀਅਤ ਨੂੰ ਸਾਬਤ ਕਰਦਾ ਹੈ-ਭਾਜਪਾ

ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਬਕਾਰੀ ਘੁਟਾਲਾ ਮਾਮਲੇ 'ਚ ਈ.ਡੀ. ਦੇ ਦੋਸ਼ ਪੱਤਰ 'ਤੇ ਸਵਾਲ ਚੁੱਕਣ ਨੂੰ ਲੈ ਕੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਨਾਲ ਇਹ ਸਾਬਤ ਹੁੰਦਾ ਹੈ ...

ਪੂਰੀ ਖ਼ਬਰ »

ਮਾਰਕੀਟ ਪੂਰੀ ਤਰ੍ਹਾਂ ਨਿਯਮਤ-ਸੀਤਾਰਮਨ

ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਆ ਰਹੀ ਗਿਰਾਵਟ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੇਅਰ ਬਾਜ਼ਾਰ ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਕਿ ਸ਼ੇਅਰ ਬਾਜ਼ਾਰ ਪੂਰੀ ਤਰ੍ਹਾਂ ਨਿਯਮਤ ਹੈ ਅਤੇ ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਅਡਾਨੀ ਗਰੁੱਪ ਨੂੰ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਨਾਲ ਘਰਾਂ 'ਚ ਪਈਆਂ ਤਰੇੜਾਂ

ਜੰਮੂ, 3 ਫਰਵਰੀ (ਏਜੰਸੀ)-ਜੋਸ਼ੀਮੱਠ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਥਾਥਰੀ 'ਚ ਜ਼ਮੀਨ ਖਿਸਕਣ ਕਾਰਨ 21 ਘਰਾਂ 'ਚ ਤਰੇੜਾਂ ਪੈ ਗਈਆਂ ਹਨ | ਪ੍ਰਸ਼ਾਸਨ ਨੇ ਇਨ੍ਹਾਂ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਹੈ | ਡੋਡਾ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਹਥਿਆਰਾਂ ਦੀ ਤਸਕਰੀ ਗਰੋਹ ਦੇ 5 ਮੈਂਬਰ ਗਿ੍ਫ਼ਤਾਰ, 46 ਪਿਸਤੌਲ ਬਰਾਮਦ

ਨਵੀਂ ਦਿੱਲੀ, 3 ਫਰਵਰੀ (ਏਜੰਸੀ)- ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਖ਼ਿਲਾਫ਼ ਕਾਰਵਾਈ ਕਰਦਿਆਂ 5 ਲੋਕਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 48 ਪਿਸਤੌਲ ਬਰਾਮਦ ਕੀਤੇ ਹਨ | ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX