ਤਾਜਾ ਖ਼ਬਰਾਂ


ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਆਪਸ ਵਿਚ ਟਕਰਾਏ, 9 ਸੈਨਿਕਾਂ ਦੀ ਮੌਤ
. . .  9 minutes ago
ਸੈਕਰਾਮੈਂਟੋ, ਕੈਲੀਫੋਰਨੀਆ 30 ਮਾਰਚ (ਹੁਸਨ ਲੜੋਆ ਬੰਗਾ)- ਇਕ ਸਿਖਲਾਈ ਅਭਿਆਸ ਦੌਰਾਨ ਯੂ.ਐਸ. ਆਰਮੀ ਦੇ ਦੋ ਬਲੈਕ ਹਾਕ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਨੌਂ ਸੈਨਿਕਾਂ ਦੀ ਮੌਤ ਹੋ ...
ਦਿੱਲੀ ਵਿਚ ਖਰਾਬ ਮੌਸਮ ਕਾਰਨ 17 ਉਡਾਣਾਂ ਦੇ ਰੂਟ 'ਚ ਬਦਲਾਅ
. . .  about 1 hour ago
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੰਗਾ ਨਦੀ ’ਚ ਡੁੱਬਣ ਨਾਲ ਮਰਨ ਵਾਲੇ ਤਿੰਨ ਲੋਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ
. . .  about 1 hour ago
ਸਵਿਟਜ਼ਰਲੈਂਡ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਦੋਸਤ ਦੀ ਮਦਦ ਕਰਨ ਦੇ ਦੋਸ਼ ਵਿਚ 4 ਬੈਂਕਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ
. . .  about 1 hour ago
ਕੇਂਦਰੀ ਸੂਚਨਾ ਮੰਤਰੀ ਅਨੁਰਾਗ ਠਾਕੁਰ ਨੇ ‘ਦ ਐਲੀਫੈਂਟ ਵਿਸਪਰਰਜ਼ ’ ਆਸਕਰ ਜੇਤੂ ਟੀਮ ਨਾਲ ਕੀਤੀ ਮੁਲਾਕਾਤ
. . .  about 2 hours ago
ਭਾਰਤੀ ਫੌਜ ਨੇ ਬੀ.ਡੀ.ਐਲ.ਨਾਲ ਆਕਾਸ਼ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਲਈ 6000 ਕਰੋੜ ਰੁਪਏ ਦੇ ਸੌਦੇ 'ਤੇ ਕੀਤੇ ਦਸਤਖ਼ਤ
. . .  about 3 hours ago
ਰੱਖਿਆ ਮੰਤਰਾਲੇ ਨੇ ਭਾਰਤੀ ਸੈਨਾ ਲਈ ਰਾਡਾਰ ਸਵਾਤੀ (ਪਲੇਨ) ਲਈ 9,100 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ 'ਤੇ ਕੀਤੇ ਦਸਤਖ਼ਤ
. . .  about 3 hours ago
ਰੱਖਿਆ ਮੰਤਰਾਲੇ ਨੇ 19,600 ਕਰੋੜ ਰੁਪਏ ਦੇ ਸਮਝੌਤਿਆਂ ’ਤੇ ਕੀਤੇ ਦਸਤਖ਼ਤ
. . .  about 3 hours ago
ਨਵੀਂ ਦਿੱਲੀ, 30 ਮਾਰਚ- ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 11 ਨੇਕਸਟ ਜਨਰੇਸ਼ਨ ਆਫਸ਼ੋਰ ਪੈਟਰੋਲ ਵੈਸਲਜ਼ ਅਤੇ ਛੇ ਅਗਲੀ ਪੀੜ੍ਹੀ ਦੇ ਮਿਜ਼ਾਈਲ ਵੈਸਲਜ਼ ਦੀ ਪ੍ਰਾਪਤੀ ਲਈ ਭਾਰਤੀ ਸਮੁੰਦਰੀ ਜਹਾਜ਼ਾਂ....
ਪੰਜਾਬ ’ਚ ਮੌਜੂਦਾ ਹਾਲਾਤ ਸਰਕਾਰ ਨੇ ਖ਼ੁਦ ਬਣਾਏ- ਜੀ. ਕੇ.
. . .  about 4 hours ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਬਣੇ ਮਾਹੌਲ ਤੋਂ ਬਾਅਦ ਹੁਣ ਦੂਜੇ ਰਾਜਾਂ ’ਚ ਰਹਿ ਰਹੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ’ਚ ਸਿੱਖਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਉਨ੍ਹਾਂ ਤੋਂ ਕਿਰਪਾਨਾਂ ਦੀ ਬਰਾਮਦਗੀ ਦਿਖਾ ਪਰਚੇ ਕਰ ਦਿੱਤੇ ਗਏ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ....
ਹੁਸ਼ਿਆਰਪੁਰ: ਅੰਮ੍ਰਿਤਪਾਲ ਨੂੰ ਫ਼ੜ੍ਹਨ ਲਈ ਛਾਪੇਮਾਰੀ ਜਾਰੀ
. . .  about 4 hours ago
ਹੁਸ਼ਿਆਰਪੁਰ, 30 ਮਾਰਚ- ਜ਼ਿਲ੍ਹੇ ਦੇ ਪਿੰਡ ਮਰਨੀਆਂ ਖ਼ੁਰਦ ਵਿਚ ਤਾਇਨਾਤ ਨੀਮ ਫ਼ੌਜੀ ਬਲਾਂ ਵਲੋਂ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਲਾਕੇ ਵਿਚ ਨਿਗਰਾਨੀ ਲਈ....
ਮੱਧ ਪ੍ਰਦੇਸ: ਮੰਦਿਰ ’ਚ ਹਾਦਸੇ ਦੌਰਾਨ ਹੋਈਆਂ ਮੌਤਾਂ ’ਤੇ ਰਾਸ਼ਟਰਪਤੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 5 hours ago
ਨਵੀਂ ਦਿੱਲੀ, 30 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਮੰਦਿਰ ਵਿਚ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਮੌਤ ’ਤੇ ਸੋਗ ਦਾ ਪ੍ਰਗਟਾਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰ ਜ਼ਖ਼ਮੀਆਂ ਦੇ.....
ਭਾਰਤ ਵਿਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਹੋਇਆ ਬੰਦ
. . .  about 5 hours ago
ਨਵੀਂ ਦਿੱਲੀ, 30 ਮਾਰਚ- ਭਾਰਤ ਸਰਕਾਰ ਦੀ ਕਾਨੂੰਨੀ ਮੰਗ ’ਤੇ ਕਾਰਵਾਈ ਕਰਦਿਆਂ ਟਵਿਟਰ ਵਲੋਂ ਭਾਰਤ ਵਿਚ ਪਾਕਿਸਤਾਨੀ ਸਰਕਾਰ ਦਾ...
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਪੁੱਜੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣ
. . .  about 6 hours ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਆਪ੍ਰੇਸ਼ਨ ਅੰਮ੍ਰਿਤਪਾਲ ਦੌਰਾਨ ਬੀਤੇ ਕੱਲ ਅੰਮ੍ਰਿਤਪਾਲ ਸਿੰਘ ਵਲੋਂ ਵੀਡਿਓ ਜਾਰੀ ਕਰਨ ਤੋਂ ਬਾਅਦ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ....
ਅਮਿਤ ਸ਼ਾਹ ਹਮੇਸ਼ਾ ਝੂਠ ਬੋਲਦੇ ਹਨ- ਮਲਿਕਾਅਰਜੁਨ ਖੜਗੇ
. . .  about 6 hours ago
ਨਵੀਂ ਦਿੱਲੀ, 30 ਮਾਰਚ- ਅਮਿਤ ਸ਼ਾਹ ਦੇ ਇਸ ਬਿਆਨ ’ਤੇ ਕਿ ਕਾਂਗਰਸ ਰਾਹੁਲ ਗਾਂਧੀ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੈਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਗ੍ਰਹਿ ਮੰਤਰੀ ਹਮੇਸ਼ਾ ਗੁੰਮਰਾਹ ਕਰਦੇ ਹਨ, ਉਹ ਹਮੇਸ਼ਾ ਝੂਠ ਬੋਲਦੇ....
ਆਪਣੀਆਂ ਦੋ ਧੀਆਂ ਨੂੰ ਅੱਗ ਲਾਉਣ ਵਾਲਾ ਵਿਅਕਤੀ ਗਿ੍ਫ਼ਤਾਰ
. . .  about 6 hours ago
ਹੁਸ਼ਿਆਰਪੁਰ, 30 ਮਾਰਚ- ਜ਼ਿਲ੍ਹੇ ਦੇ ਤਲਵਾੜਾ ਪੁਲਿਸ ਥਾਣੇ ਤਹਿਤ ਪੈਂਦੇ ਇਕ ਪਿੰਡ ’ਚ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਨੇ ਪਿਛਲੇ ਦਿਨੀਂ ਕਥਿਤ ਤੌਰ ’ਤੇ ਆਪਣੀਆਂ....
ਪ੍ਰਧਾਨ ਮੰਤਰੀ ਨੇ ਕੀਤੀ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾ ਤੇ ਨਿਰਦੇਸ਼ਕ ਨਾਲ ਮੁਲਾਕਾਤ
. . .  about 7 hours ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਆਸਕਰ ਜਿੱਤਣ ਵਾਲੇ ਨਿਰਮਾਤਾ ਗੁਨੀਤ ਮੋਂਗਾ ਅਤੇ ਨਿਰਦੇਸ਼ਕ ਕਾਰਤੀਕੀ ਗੋਂਸਾਲਵੇਸ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਰਦਿਆਂ ਕਿਹਾ ਕਿ ‘ਦਿ ਐਲੀਫ਼ੈਂਟ ਵਿਸਪਰਜ਼’ ਦੀ ਸਿਨੇਮਿਕ ਚਮਕ ਅਤੇ.....
ਸ਼੍ਰੋਮਣੀ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 7 hours ago
ਅੰਮ੍ਰਿਤਸਰ, 30 ਮਾਰਚ (ਜਸਵੰਤ ਸਿੰਘ ਜੱਸ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2023 ਵਿਚ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਰਧਾਲੂਆਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ। ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 13 ਅਪ੍ਰੈਲ....
ਦੁਰਲੱਭ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹੋਈਆਂ ਕਸਟਮ ਮੁਕਤ
. . .  about 7 hours ago
ਨਵੀਂ ਦਿੱਲੀ, 30 ਮਾਰਚ- ਦੁਰਲੱਭ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ। ਇਸ ਸੰਬੰਧ ਵਿਚ ਇਕ ਵੱਡਾ ਫ਼ੈਸਲਾ ਲੈਂਦੇ ਹੋਏ, ਸਰਕਾਰ ਨੇ ਦੁਰਲੱਭ ਬਿਮਾਰੀਆਂ ਲਈ.....
ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰੇ-ਭਾਈ ਲੌਂਗੋਵਾਲ
. . .  about 7 hours ago
ਲੌਂਗੋਵਾਲ, 30 ਮਾਰਚ (ਵਿਨੋਦ, ਖੰਨਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ-ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰਨ। ਭਾਈ ਲੌਂਗੋਵਾਲ ਨੇ ਕਿਹਾ ਕਿ ਨਜਾਇਜ਼ ਪੁਲਿਸ.....
ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਲੋਕਤੰਤਰ ਦੀ ਹੱਤਿਆ- ਰਾਜਾ ਵੜਿੰਗ
. . .  about 9 hours ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਾਂਸਦ ਵਜੋਂ ਰੱਦ ਕੀਤੀ ਗਈ ਮੈਂਬਰਸ਼ਿਪ ਲੋਕਤੰਤਰ ਦੀ ਹੱਤਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਇਸ.....
ਮੇਰੀਆਂ ਵਿਦਿਆਰਥਣਾਂ ਲਈ ਮੈਂ ਖ਼ੁਦ ਹੀ ਰੋਲ ਮਾਡਲ- ਵੀ. ਸੀ. ਪ੍ਰੋ. ਰੇਨੂੰ ਚੀਮਾ
. . .  about 9 hours ago
ਮੁਹਾਲੀ, 30 ਮਾਰਚ (ਦਵਿੰਦਰ) - ਪੰਜਾਬ ਯੂਨੀਵਰਸਿਟੀ ਦੇ ਨਵੇਂ ਚੁਣੇ ਗਏ ਵੀ. ਸੀ. ਪ੍ਰੋ. ਰੇਨੂੰ ਚੀਮਾ ਵਿੱਗ ਵਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ...
ਅਜੀਤ ਡੋਵਾਲ ਵਲੋਂ ਆਪਣੇ ਯੂ.ਕੇ. ਹਮਰੁਤਬਾ ਨਾਲ ਮੁਲਾਕਾਤ
. . .  about 9 hours ago
ਨਵੀਂ ਦਿੱਲੀ, 30 ਮਾਰਚ- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਲੋਂ ਅੱਜ ਯੂ. ਕੇ. ਦੇ ਆਪਣੇ ਹਮਰੁਤਬਾ ਟਿਮ ਬੈਰੋਜ਼ ਨਾਲ ਇਕ ਗੈਰ...
ਇੰਦੌਰ: ਮੰਦਿਰ ਦੀ ਬਾਵੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਜ਼ਖ਼ਮੀ
. . .  about 9 hours ago
ਇੰਦੌਰ, 30 ਮਾਰਚ- ਇੱਥੋਂ ਦੇ ਸਨੇਹ ਨਗਰ ਨੇੜੇ ਪਟੇਲ ਨਗਰ ’ਚ ਸਥਿਤ ਇਕ ਮੰਦਿਰ ਦੀ ਬਾਵੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਉਸ ’ਚ ਡਿੱਗ ਗਏ। ਖ਼ੂਹ ’ਚ ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਵੀ ਕਾਫ਼ੀ ਦੇਰ ਤੱਕ ਫ਼ਾਇਰ ਬ੍ਰਿਗੇਡ, ਐਂਬੂਲੈਂਸ ਅਤੇ 108 ਗੱਡੀਆਂ ਮੌਕੇ ’ਤੇ ਨਹੀਂ....
ਭਾਰਤੀ ਨਿਆਂਪਾਲਿਕਾ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਪ੍ਰਭਾਵਿਤ ਨਹੀਂ ਹੋ ਸਕਦੀ- ਕਿਰਨ ਰਿਜਿਜੂ
. . .  about 10 hours ago
ਨਵੀਂ ਦਿੱਲੀ, 30 ਮਾਰਚ- ਜਰਮਨੀ ਦੇ ਵਿਦੇਸ਼ ਮੰਤਰਾਲੇ ਵਲੋਂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਦੇ ਮਾਮਲੇ ’ਤੇ ਟਿੱਪਣੀ ਕੀਤੀ ਗਈ ਹੈ। ਇਸ ਦਾ ਜਵਾਬ ਦਿੰਦਿਆ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਲਈ ਵਿਦੇਸ਼ੀ ਤਾਕਤਾਂ ਨੂੰ.....
ਪ੍ਰਧਾਨ ਮੰਤਰੀ 1 ਅਪ੍ਰੈਲ ਨੂੰ ਜਾਣਗੇ ਭੋਪਾਲ
. . .  about 10 hours ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਪ੍ਰੈਲ ਨੂੰ ਭੋਪਾਲ ਜਾਣਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਦੇ ਕੁਸ਼ਾਭਾਊ ਠਾਕਰੇ ਹਾਲ ਵਿਚ ਸੰਯੁਕਤ ਕਮਾਂਡਰਾਂ ਦੀ ਕਾਨਫ਼ਰੰਸ-2023 ਵਿਚ ਸ਼ਿਰਕਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਅਤੇ ਨਵੀਂ ਦਿੱਲੀ ਵਿਚਕਾਰ ਰਾਣੀ ਕਮਲਾਪਤੀ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 17 ਚੇਤ ਸੰਮਤ 555
ਵਿਚਾਰ ਪ੍ਰਵਾਹ: ਪਿਛਲੀਆਂ ਗ਼ਲਤੀਆਂ 'ਤੇ ਨਾ ਝੂਰੋ, ਅੱਗੇ ਵਧੋ, ਬੀਤੇ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਭਵਿੱਖ ਅਜੇ ਤੁਹਾਡੇ ਹੱਥਾਂ ਵਿਚ ਹੈ। -ਹਿਊਵਾਈਟ

ਪਹਿਲਾ ਸਫ਼ਾ

ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 10 ਮਈ ਨੂੰ

ਕਰਨਾਟਕ 'ਚ ਵੀ ਵੋਟਾਂ 10 ਨੂੰ -ਨਤੀਜੇ 13 ਨੂੰ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 29 ਮਾਰਚ-ਜਲੰਧਰ ਤੋਂ ਮਰਹੂਮ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਕਾਰਨ ਖ਼ਾਲੀ ਹੋਈ ਸੀਟ 'ਤੇ 10 ਮਈ ਨੂੰ ਜ਼ਿਮਨੀ ਚੋਣ ਹੋਵੇਗੀ ਅਤੇ 13 ਮਈ ਨੂੰ ਨਤੀਜੇ ਐਲਾਨੇ ਜਾਣਗੇ | ਜ਼ਿਮਨੀ ਚੋਣ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵਲੋਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਕੀਤਾ ਗਿਆ | ਕਰਨਾਟਕ ਵਿਧਾਨ ਸਭਾ ਚੋਣਾਂ ਦੇ ਤੈਅ ਪ੍ਰੋਗਰਾਮ ਮੁਤਾਬਿਕ ਹੀ ਉਮੀਦਵਾਰਾਂ ਵਲੋਂ ਨਾਮਜ਼ਦਗੀ ਦਾਖ਼ਲ ਕਰਨ ਦਾ ਸਮਾਂ 13 ਅਪ੍ਰੈਲ ਤੋਂ 20 ਅਪ੍ਰੈਲ ਹੈ, ਜਦਕਿ 24 ਅਪ੍ਰੈਲ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ | ਜ਼ਿਮਨੀ ਚੋਣ ਦਾ ਐਲਾਨ ਹੋਣ ਤੋਂ ਕਿਤੇ ਪਹਿਲਾਂ ਕਾਂਗਰਸ ਵਲੋਂ ਜਲੰਧਰ ਲਈ ਕਰਮਜੀਤ ਕੌਰ ਚੌਧਰੀ ਦੇ ਨਾਂਅ ਦਾ ਐਲਾਨ ਕਰ ਦਿੱਤਾ ਸੀ | ਕਰਮਜੀਤ, ਮਰਹੂਮ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਹੈ |
ਕਰਨਾਟਕ 'ਚ ਵੋਟਾਂ
ਕਰਨਾਟਕ 'ਚ 10 ਮਈ ਨੂੰ ਇਕ ਪੜਾਅ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਸ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ | ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਬੁੱਧਵਾਰ ਨੂੰ ਪੈ੍ਰੱਸ ਕਾਨਫ਼ਰੰਸ ਕਰ ਕੇ ਉਕਤ ਐਲਾਨ ਕੀਤਾ | ਹਾਲਾਂਕਿ, ਇੰਨੀ ਦਿਨੀਂ ਸੁਰੱਖਿਆ 'ਚ ਰਹਿ ਰਹੀ ਵਾਇਨਾਡ (ਰਾਹੁਲ ਗਾਂਧੀ ਦੀ ਅਯੋਗਤਾ ਤੋਂ ਬਾਅਦ ਖ਼ਾਲੀ ਹੋਈ ਸੀਟ) ਸੀਟ ਨੂੰ ਲੈ ਕੇ ਜ਼ਿਮਨੀ ਚੋਣਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ | ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਦੀ ਕੋਈ ਜਾਣਕਾਰੀ ਨਹੀਂ ਹੈ | 24 ਮੈਂਬਰੀ ਕਰਨਾਟਕ ਵਿਧਾਨ ਸਭਾ ਦਾ ਕਾਰਜਕਾਲ 25 ਮਈ ਨੂੰ ਖ਼ਤਮ ਹੋ ਰਿਹਾ ਹੈ | ਕਰਨਾਟਕ 'ਚ ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ 'ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ | ਕਰਨਾਟਕ 'ਚ ਉਮੀਦਵਾਰਾਂ ਦੀ ਨਾਮਜ਼ਦਗੀ 13 ਅਪੈ੍ਰਲ ਤੋਂ ਸ਼ੁਰੂ ਹੋ ਕੇ 20 ਅਪੈ੍ਰਲ ਤੱਕ ਹੈ | ਨਾਮਜ਼ਦਗੀ ਪੱਤਰਾਂ ਦੀ ਜਾਂਚ 21 ਅਪੈ੍ਰਲ ਤੱਕ ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 24 ਅਪੈ੍ਰਲ ਹੈ | ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਰਨਾਟਕ ਨੂੰ ਲੈ ਕੇ ਅੰਕੜੇ ਦੱਸਦਿਆਂ ਕਿਹਾ ਕਿ ਕਰਨਾਟਕ ਦੀ ਵੋਟਰ ਸੂਚੀ 'ਚ 9.17 ਲੱਖ ਨਵੇਂ ਵੋਟਰ ਜੁੜੇ ਹਨ | ਰਾਜ 'ਚ 58 ਹਜ਼ਾਰ ਤੋਂ ਵੱਧ ਪੋਿਲੰਗ ਬੂਥ ਬਣਾਏ ਗਏ ਹਨ | ਕਮਿਸ਼ਨ ਵਲੋਂ ਤਕਰੀਬਨ 1320 ਪੋਿਲੰਗ ਬੂਥਾਂ 'ਤੇ ਸਿਰਫ਼ ਔਰਤ ਮੁਲਾਜ਼ਮਾਂ ਦੀ ਤਇਨਾਤੀ ਕੀਤੀ ਗਈ ਹੈ ਜਦਕਿ 240 ਬੂਥਾਂ ਨੂੰ ਮਾਡਲ ਪੋਿਲੰਗ ਸਟੇਸ਼ਨ ਬਣਾਇਆ ਗਿਆ ਹੈ | ਕਰਨਾਟਕ 'ਚ ਇਸ ਵੇਲੇ ਭਾਜਪਾ ਸੱਤਾ 'ਚ ਹੈ ਅਤੇ ਬਸਵਰਾਜ ਬੋਮਈ ਮੁੱਖ ਮੰਤਰੀ | ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਾਲ ਪੰਜਾਬ ਦੀ ਜਲੰਧਰ, ਓਡੀਸ਼ਾ ਦੀ ਝਾਰਸੁਗੁਡਾ, ਉੱਤਰ ਪ੍ਰਦੇਸ਼ ਦੀ ਛਾਨਬੇ ਅਤੇ ਮਵਾਰ ਅਤੇ ਮੇਘਾਲਿਆ ਦੀ ਜਹੀਓਾਗ ਵਿਧਾਨ ਸਭਾ ਸੀਟ ਲਈ ਵੀ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ | ਇੰਨਾਂ ਸੀਟਾਂ 'ਤੇ ਵੀ 10 ਮਈ ਨੂੰ ਚੋਣਾਂ ਹੋਣਗੀਆਂ ਅਤੇ 13 ਮਈ ਨੂੰ ਨਤੀਜੇ ਐਲਾਨੇ ਜਾਣਗੇ |
ਵਾਇਨਾਡ ਸੀਟ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ
ਮੁੱਖ ਚੋਣ ਕਮਿਸ਼ਨਰ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਅਯੋਗ ਐਲਾਨਣ ਤੋਂ ਬਾਅਦ ਖ਼ਾਲੀ ਹੋਈ ਵਾਇਨਾਡ ਸੀਟ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਕੀਤਾ | ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਦੀ ਕੋਈ ਜਲਦਬਾਜ਼ੀ ਨਹੀਂ ਹੈ | ਹੇਠਲੀ ਅਦਾਲਤ ਨੇ ਅਪੀਲ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ | ਰਾਜੀਵ ਕੁਮਾਰ ਨੇ ਕਿਹਾ ਕਿ ਵਾਇਨਾਡ ਸੰਸਦੀ ਹਲਕੇ ਦੇ ਖ਼ਾਲੀ ਹੋਣ ਬਾਰੇ 23 ਮਾਰਚ ਨੂੰ ਨੋਟੀਫਾਈ ਕੀਤਾ ਗਿਆ ਸੀ ਅਤੇ ਕਾਨੂੰਨ ਮੁਤਾਬਿਕ 6 ਮਹੀਨੇ ਅੰਦਰ ਜ਼ਿਮਨੀ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਜੇਕਰ ਕਾਰਜਕਾਲ ਦੀ ਬਾਕੀ ਮਿਆਦ ਇਕ ਸਾਲ ਤੋਂ ਘੱਟ ਹੈ ਤਾਂ ਚੋਣਾਂ ਨਹੀਂ ਹੋਣਗੀਆਂ | ਪਰ ਵਾਇਨਾਡ ਦੇ ਮਾਮਲੇ 'ਚ ਬਾਕੀ ਕਾਰਜਕਾਲ ਇਕ ਸਾਲ ਤੋਂ ਵੱਧ ਹੈ |

ਅੰਮਿ੍ਤਪਾਲ ਨੇ ਲਾਈਵ ਹੋ ਕੇ ਜਥੇਦਾਰ ਨੂੰ ਵਿਸਾਖੀ 'ਤੇ ਸਰਬੱਤ ਖ਼ਾਲਸਾ ਸੱਦਣ ਲਈ ਕਿਹਾ

ਮੌਜੂਦਾ ਸਰਕਾਰ ਦੀ ਬੇਅੰਤ ਸਿੰਘ ਸਰਕਾਰ ਨਾਲ ਕੀਤੀ ਤੁਲਨਾ
ਹਰਕਵਲਜੀਤ ਸਿੰਘ

ਚੰਡੀਗੜ੍ਹ, 29 ਮਾਰਚ-ਪੰਜਾਬ ਵਿਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਨੂੰ ਲੈ ਕੇ ਸਥਿਤੀ ਵਿਸਫੋਟਕ ਬਣੀ ਹੋਈ ਹੈ | ਪੁਲਿਸ, ਜੋ ਪਿਛਲੇ 12 ਦਿਨਾਂ ਤੋਂ ਅੰਮਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਲਈ ਵੱਡੀ ਮੁਹਿੰਮ ਚਲਾ ਰਹੀ ਹੈ, ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅੰਮਿ੍ਤਪਾਲ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੁਲਿਸ ਵਲੋਂ ਸੂਬੇ ਭਰ ਵਿਚ ਨੌਜਵਾਨਾਂ, ਬੀਬੀਆਂ ਤੇ ਬੱਚਿਆਂ ਦੀਆਂ ਗਿ੍ਫ਼ਤਾਰੀਆਂ ਅਤੇ ਆਪਣੇ ਸਾਥੀਆਂ 'ਤੇ ਐਨ.ਐਸ.ਏ. ਲਗਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਉਸੇ ਤਰ੍ਹਾਂ ਅੱਤਿਆਚਾਰ ਕਰਵਾ ਰਹੀ ਹੈ ਜਿਵੇਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵਲੋਂ ਕੀਤਾ ਗਿਆ ਸੀ | ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਸਿੱਖ ਕੌਮ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਨਹੀਂ, ਉਹ ਪਹਿਲਾਂ ਹੀ ਜਾਗਰੂਕ ਹਨ | ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮੌਜੂਦਾ ਦੁਰਦਸ਼ਾ ਤੇ ਮਸਲਿਆਂ ਨੂੰ ਵਿਚਾਰਨ ਲਈ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਵਿਖੇ ਉਹ ਸਰਬੱਤ ਖ਼ਾਲਸਾ ਸੱਦ ਕੇ ਕੌਮ ਨੂੰ ਮੌਜੂਦਾ ਸਥਿਤੀ 'ਚੋਂ ਕੱਢਣ ਲਈ ਫ਼ੈਸਲਾ ਲੈਣ | ਉਨ੍ਹਾਂ ਵਿਸ਼ਵ ਭਰ ਦੇ ਸਿੱਖਾਂ ਨੂੰ ਇਸ ਸਰਬੱਤ ਖ਼ਾਲਸਾ ਵਿਚ ਪੁੱਜਣ ਤੇ ਇਸ ਨੂੰ ਸਮਰਥਨ ਦੇਣ ਦੀ ਵੀ ਅਪੀਲ ਕੀਤੀ | ਕੋਈ 5 ਮਿੰਟਾਂ ਤੋਂ ਵੱਧ ਦੇ ਲਾਈਵ ਹੋ ਕੇ ਦਿੱਤੇ ਸੰਦੇਸ਼ 'ਚ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਜ਼ੁਲਮ ਸਭ ਹੱਦਾਂ ਟੱਪ ਗਿਆ ਹੈ | ਨੌਜਵਾਨਾਂ ਨੂੰ ਦੋਸ਼ੀ ਬਣਾ ਕੇ ਜੇਲ੍ਹਾਂ 'ਚ ਸੁੱਟਿਆ ਗਿਆ ਹੈ ਤੇ ਅਪਾਹਜ, ਔਰਤਾਂ ਤੇ ਬੱਚਿਆਂ ਨੂੰ ਵੀ ਮੁਆਫ਼ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੈਨੂੰ ਹੀ ਗਿ੍ਫ਼ਤਾਰ ਕਰਨਾ ਸੀ ਤਾਂ ਮੈਨੂੰ ਘਰੋਂ ਵੀ ਕਰ ਸਕਦੇ ਸਨ ਪ੍ਰੰਤੂ ਸਰਕਾਰ ਦੀ ਮਨਸ਼ਾ ਕੁਝ ਹੋਰ ਸੀ | ਉਨ੍ਹਾਂ ਕਿਹਾ ਕਿ ਮਸਲਾ ਮੇਰੀ ਗਿ੍ਫ਼ਤਾਰੀ ਦਾ ਨਹੀਂ ਅਤੇ ਨਾ ਤਾਂ ਮੈਂ ਕਦੀ ਗਿ੍ਫ਼ਤਾਰ ਹੋਣ ਤੋਂ ਡਰਿਆ ਸੀ ਤੇ ਨਾ ਹੀ ਡਰਦਾ ਹਾਂ, ਪਰ ਮਸਲਾ ਸਿੱਖ ਕੌਮ ਦੇ ਭਵਿੱਖ ਦਾ ਹੈ | ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਵਲੋਂ ਸਿੱਖ ਜਥੇਬੰਦੀਆਂ ਦਾ ਇਕੱਠ ਸੱਦ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਪਰ ਸਰਕਾਰ ਵਲੋਂ ਇਸ ਦਾ ਨੋਟਿਸ ਲੈਣ ਦੀ ਥਾਂ ਅੱਗੋਂ ਭੱਦੀ ਟਿੱਚਰ ਕਰਨ ਦੀ ਕਾਰਵਾਈ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਬਾਜੇਕੇ ਵਰਗੇ ਗੁਰਸਿੱਖ ਤੇ ਮੇਰੇ ਹੋਰ ਦੂਜੇ ਸਾਥੀਆਂ 'ਤੇ ਐਨ.ਐਸ.ਏ. ਲਗਾ ਕੇ ਆਸਾਮ ਭੇਜਣਾ ਵੀ ਨਿੰਦਣਯੋਗ ਹੈ | ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਉਹ ਸਖ਼ਤ ਸਟੈਂਡ ਲੈਂਦਿਆਂ ਕੌਮ ਨੂੰ ਅਗਵਾਈ ਦੇਣ | ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਜਿਸ ਮਾਰਗ 'ਤੇ ਅਸੀਂ ਚੱਲੇ ਹਾਂ ਉਸ ਵਿਚ ਤਸ਼ੱਦਦ ਤਾਂ ਝੱਲਣਾ ਹੀ ਪਵੇਗਾ | ਅੰਮਿ੍ਤਪਾਲ ਸਿੰਘ, ਜੋ ਪੁਲਿਸ ਦੀਆਂ ਕਹਾਣੀਆਂ ਦੇ ਉਲਟ ਆਪਣੇ ਰਵਾਇਤੀ ਪਹਿਰਾਵੇ 'ਚ ਹੀ ਨਜ਼ਰ ਆ ਰਹੇ ਸਨ, ਨੇ ਕਿਹਾ ਕਿ ਮੇਰਾ ਹਜ਼ਾਰਾਂ-ਲੱਖਾਂ ਦੇ ਘੇਰੇ 'ਚੋਂ ਨਿਕਲਣਾ ਮਾਲਕ ਦੀ ਕਿਰਪਾ ਹੀ ਸੀ ਅਤੇ ਕੋਈ ਵੀ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ | ਉਨ੍ਹਾਂ ਕਿਹਾ ਕਿ ਮੈਂ ਚੜ੍ਹਦੀ ਕਲਾ 'ਚ ਹਾਂ ਅਤੇ ਹੋਰ ਸਿੰਘ ਵੀ ਚੜ੍ਹਦੀ ਕਲਾ ਵਿਚ ਹਨ | ਦਿਲਚਸਪ ਗੱਲ ਇਹ ਹੈ ਕਿ ਪੁਲਿਸ ਵਲੋਂ ਰੋਜ਼ਾਨਾ ਵੱਖੋ-ਵੱਖ ਰੂਪਾਂ ਵਿਚ ਅੰਮਿ੍ਤਪਾਲ ਦੀ ਫ਼ੋਟੋਆਂ ਜਾਰੀ ਹੋ ਰਹੀਆਂ ਸਨ, ਜਿਨ੍ਹਾਂ 'ਚ ਕੁਝ ਵਿਚ ਉਸ ਦੇ ਕੇਸ ਖੁੱਲ੍ਹੇ ਛੱਡੇ ਵਿਖਾਏ ਗਏ ਸਨ | ਇਹ ਖ਼ਬਰ ਲਿਖੇ ਜਾਣ ਤੱਕ ਸਰਕਾਰ ਵਲੋਂ ਅੰਮਿ੍ਤਪਾਲ ਦੀ ਇਸ ਵੀਡੀਓ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ ਤੇ ਨਾ ਹੀ ਇਹ ਸਪਸ਼ਟ ਹੋ ਸਕਿਆ ਸੀ ਕਿ ਇਹ ਵੀਡੀਓ ਕਿੱਥੇ ਰਿਕਾਰਡ ਹੋਇਆ ਸੀ | ਸੂਚਨਾ ਅਨੁਸਾਰ ਸਰਕਾਰ ਨੂੰ ਅੱਜ ਸੂਚਨਾ ਮਿਲੀ ਸੀ ਕਿ ਅੰਮਿ੍ਤਪਾਲ ਕਿਸੇ ਟੀ.ਵੀ. ਚੈਨਲ 'ਤੇ ਇੰਟਰਵਿਊ ਦੇ ਸਕਦਾ ਹੈ, ਇਸ ਲਈ ਅੱਜ ਪੁਲਿਸ ਦੀਆਂ ਟੁਕੜੀਆਂ ਤੇ ਚਿੱਟੇ ਕੱਪੜਿਆਂ ਵਿਚ ਪੁਲਿਸ ਦਿੱਲੀ ਵਿਖੇ ਬੀ.ਬੀ.ਸੀ. ਦੇ ਦਫ਼ਤਰ ਸਮੇਤ ਕੁਝ ਹੋਰ ਚੈਨਲਾਂ 'ਤੇ ਵੀ ਤਾਇਨਾਤ ਰਹੀ | ਪੰਜਾਬ ਪੁਲਿਸ ਨੂੰ ਇਹ ਸੂਚਨਾ ਵੀ ਮਿਲੀ ਸੀ ਕਿ ਅੰਮਿ੍ਤਪਾਲ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਤਖ਼ਤ ਸ੍ਰੀ ਤਲਵੰਡੀ ਸਾਬੋ ਵੀ ਪੁੱਜ ਸਕਦਾ ਹੈ, ਜਿਥੋਂ ਉਹ ਗਿ੍ਫ਼ਤਾਰੀ ਦੀ ਪੇਸ਼ਕਸ਼ ਕਰ ਸਕਦਾ ਹੈ | ਇਸ ਲਈ ਪੁਲਿਸ ਵਲੋਂ ਇਨ੍ਹਾਂ ਦੋਵਾਂ ਧਾਰਮਿਕ ਅਸਥਾਨਾਂ ਦੀ ਵੀ ਨਾਕਾਬੰਦੀ ਜ਼ਰੂਰ ਕੀਤੀ ਹੋਈ ਹੈ ਪਰ ਅੰਮਿ੍ਤਪਾਲ ਉਥੇ ਨਹੀਂ ਪੁੱਜਾ | ਦਿਲਚਸਪ ਗੱਲ ਇਹ ਹੈ ਕਿ ਸਰਕਾਰ ਵਲੋਂ ਕੱਲ੍ਹ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕਿਹਾ ਗਿਆ ਸੀ ਕਿ ਪੁਲਿਸ ਅੰਮਿ੍ਤਪਾਲ ਦੇ ਕਰੀਬ ਪੁੱਜ ਗਈ ਹੈ ਪਰ ਉਸ ਵਲੋਂ ਅੱਜ ਲਾਈਵ ਵੀਡੀਓ ਜਾਰੀ ਕਰ ਕੇ ਸਰਕਾਰ ਦੀ ਵੱਡੀ ਕਿਰਕਰੀ ਜ਼ਰੂਰ ਕਰ ਦਿੱਤੀ ਗਈ |

ਜਥੇਦਾਰ ਦੇ ਅਲਟੀਮੇਟਮ ਅੱਗੇ ਝੁਕੀ ਮਾਨ ਸਰਕਾਰ 348 ਨੌਜਵਾਨ ਰਿਹਾਅ ਕਰਨ ਦੀ ਦਿੱਤੀ ਜਾਣਕਾਰੀ

ਜਸਵੰਤ ਸਿੰਘ ਜੱਸ
ਅੰਮਿ੍ਤਸਰ, 29 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਰਕਾਰ ਨੂੰ ਫੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਰਿਹਾਅ ਕਰਨ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਜਾਣਕਾਰੀ ਭੇਜ ਕੇ 348 ਨੌਜਵਾਨਾਂ ਨੂੰ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ ਹੈ | ਅੱਜ ਇਥੇ ਗੱਲਬਾਤ ਕਰਦਿਆਂ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਦੱਸਿਆ ਕਿ ਅੱਜ ਸਵੇਰੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਪਿਛਲੇ ਦਿਨੀਂ ਧਾਰਾ 107/51 ਤਹਿਤ ਕੁੱਲ 360 ਨੌਜਵਾਨ ਗਿ੍ਫ਼ਤਾਰ ਕੀਤੇ ਸਨ, ਜਿਨ੍ਹਾਂ 'ਚੋਂ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ | ਇਸ ਧਾਰਾ ਤਹਿਤ ਗਿ੍ਫ਼ਤਾਰ ਅਜੇ 12 ਨੌਜਵਾਨ ਰਿਹਾਅ ਹੋਣੇ ਬਾਕੀ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਸਲਾ ਐਕਟ, ਅਜਨਾਲਾ ਹਿੰਸਾ ਮਾਮਲੇ ਅਤੇ ਐਨ. ਐਸ. ਏ. ਤਹਿਤ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਬਾਰੇ ਅਜੇ ਤੱਕ ਸਰਕਾਰ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਪਿਛਲੇ ਦਿਨਾਂ ਵਿਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿ੍ਫ਼ਤਾਰ ਨੌਜਵਾਨਾਂ ਬਾਰੇ ਪੂਰੀ ਜਾਣਕਾਰੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਭੇਜਣ ਤਾਂ ਜੋ ਉਨ੍ਹਾਂ ਦੀ ਰਿਹਾਈ ਸੰਬੰਧੀ ਯਤਨ ਕੀਤੇ ਜਾ ਸਕਣ | ਉਨ੍ਹਾਂ ਨੇ ਪਿਛਲੇ ਦਿਨੀਂ ਪੁਲਿਸ ਵਲੋਂ ਜਿਨ੍ਹਾਂ ਦੇ ਵਾਹਨਾਂ ਦੀ ਤੋੜ ਫੋੜ ਕੀਤੀ ਗਈ, ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਤੇੇ ਹੋਰ ਵੇਰਵੇ ਲੈ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪਰਕ ਕਰਨ ਤਾਂ ਕਿ ਯੂ. ਕੇ. ਦੀ ਇਕ ਸਿੱਖ ਸੰਸਥਾ, ਜੋ ਨੁਕਸਾਨੇ ਵਾਹਨਾਂ ਨੂੰ ਠੀਕ ਕਰਾਉਣ ਸੰਬੰਧੀ ਆਰਥਿਕ ਸਹਾਇਤਾ ਦੇਣਾ ਚਾਹੁੰਦੀ ਹੈ, ਨੂੰ ਵੇਰਵੇ ਭੇਜੇ ਜਾ ਸਕਣ | ਸਮਝਿਆ ਜਾ ਰਿਹਾ ਹੈ ਕਿ ਜਥੇਦਾਰ ਵਲੋਂ ਅਲਟੀਮੇਟਮ ਖ਼ਤਮ ਤੋਂ ਬਾਅਦ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਅਰੰਭਣ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ |
ਭਾਰਤ 'ਚ 'ਟਵਿੱਟਰ ਪੋਸਟ ਬੈਨ' ਕਰਨ ਦੀ ਨਿਖੇਧੀ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਆਪਣੇ ਟਵਿੱਟਰ ਖਾਤਿਆਂ 'ਤੇ 27 ਮਾਰਚ ਦੀ ਪੰਥਕ ਇਕੱਤਰਤਾ ਸੰਬੰਧੀ ਅਪਲੋਡ ਕੀਤੇ ਟਵਿੱਟਰ ਪੋਸਟ ਸਰਕਾਰ ਵਲੋਂ ਬੈਨ ਕਰਨ ਦੀ ਸੂਚਨਾ ਮਿਲੀ ਹੈ | ਅਕਾਲ ਤਖ਼ਤ ਸਕੱਤਰੇਤ ਅਨੁਸਾਰ ਜਥੇਦਾਰ ਵਲੋਂ 27 ਮਾਰਚ ਦੀ ਵਿਸ਼ੇਸ਼ ਪੰਥਕ ਇਕੱਤਰਤਾ ਸੰਬੰਧੀ ਆਪਣੇ ਟਵਿਟਰ 'ਤੇ ਅੱਪਲੋਡ ਕੀਤੀ ਇਕ ਸੂਚਨਾ ਪੋਸਟ ਨੂੰ ਅੱਜ ਭਾਰਤ 'ਚ ਬੈਨ ਕੀਤਾ ਗਿਆ ਹੈ | ਇਸੇ ਤਰ੍ਹਾਂ ਇਸੇ ਪੋਸਟ ਨੂੰ ਸ਼ੋ੍ਰਮਣੀ ਕਮੇਟੀ ਨੇ ਵੀ ਆਪਣੇ ਟਵਿੱਟਰ ਅਕਾਊਾਟ 'ਤੇ ਅਪਲੋਡ ਕੀਤਾ ਸੀ, ਜਿਸ ਨੂੰ ਬੀਤੇ ਦਿਨ ਹਟਾ ਦਿੱਤਾ ਗਿਆ ਸੀ, ਜਿਸ ਦੀ ਨਿੰਦਾ ਕਰਦਿਆਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਪੋਸਟ ਭਾਰਤ ਅੰਦਰ ਬੈਨ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜ਼ਾਬਤੇ ਅੰਦਰ ਰਹਿਣ ਲਈ ਕਿਹਾ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਤੇ ਦੁੱਖ ਦੀ ਗੱਲ ਹੈ ਕਿ ਇਸ ਵਰਤਾਰੇ ਵਿਰੁੱਧ ਸਿੱਖ ਕੌਮ ਵਲੋਂ ਉਠਾਈ ਜਾ ਰਹੀ ਆਵਾਜ਼ ਨੂੰ ਸਰਕਾਰਾਂ ਦਬਾਅ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਰਲ ਕੇ ਖੇਡੀ ਜਾ ਰਹੀ ਇਸ ਖੇਡ ਨੂੰ ਤੁਰੰਤ ਬੰਦ ਕਰੇ |

ਹੁਸ਼ਿਆਰਪੁਰ 'ਚ ਦੂਜੇ ਦਿਨ ਵੀ ਜਾਰੀ ਰਿਹਾ ਆਪ੍ਰੇਸ਼ਨ ਅੰਮਿ੍ਤਪਾਲ ਸਿੰਘ

• ਪਿੰਡ ਮਰਨਾਈਆਂ ਦੇ ਨੇੜਲੇ ਦਰਜਨਾਂ ਪਿੰਡਾਂ 'ਚ ਜਾਰੀ ਰਹੀ ਤਲਾਸ਼ੀ ਮੁਹਿੰਮ • 22 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ • ਲੁਧਿਆਣਾ ਨੰਬਰ ਦੀ ਇਨੋਵਾ ਗੱਡੀ ਮਿਲੀ
ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ 

ਹੁਸ਼ਿਆਰਪੁਰ, 29 ਮਾਰਚ-ਬੀਤੀ ਰਾਤ ਤੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀ ਦੀ ਤਲਾਸ਼ 'ਚ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਪਿੰਡ ਮਰਨਾਈਆਂ 'ਚ ਸ਼ੁਰੂ ਹੋਈ ਤਲਾਸ਼ੀ ਮੁਹਿੰਮ ਅੱਜ ਬੁੱਧਵਾਰ ਵੀ ਸਾਰਾ ਦਿਨ ਜਾਰੀ ਰਹੀ | ਇਸ ਦੌਰਾਨ ਮਰਨਾਈਆਂ ਦੇ ਨਾਲ-ਨਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਆਲਾ ਅਫ਼ਸਰਾਂ ਸਮੇਤ ਸੈਂਕੜੇ ਪੁਲਿਸ ਮੁਲਾਜ਼ਮਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ 'ਚ ਮਰਨਾਈਆਂ ਦੇ ਨਾਲ-ਨਾਲ ਪਿੰਡ ਅੱਤੋਵਾਲ, ਹਰਖੋਵਾਲ, ਕਾਹਰੀ-ਸਾਹਰੀ, ਰਾਜਪੁਰ ਭਾਈਆਂ, ਪੰਡੋਰੀ ਬੀਬੀ, ਹੁੱਕੜਾਂ ਤੇ ਮਾਨਾ ਆਦਿ ਪਿੰਡ ਵੀ ਸ਼ਾਮਿਲ ਸਨ | ਇਸ ਦੌਰਾਨ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਸਵੇਰ ਤੋਂ ਆਵਾਜਾਈ ਬੰਦ ਰੱਖੀ ਗਈ | ਇਸ ਤਲਾਸ਼ੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਏ.ਡੀ.ਜੀ.ਪੀ. (ਲਾਅ ਐਂਡ ਆਰਡਰ) ਗੁਰਵਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਉਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ, ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ (ਦਿਹਾਤੀ) ਸਤਿੰਦਰ ਸਿੰਘ, ਏ.ਆਈ.ਜੀ. (ਕਾਊਾਟਰ ਇੰਟੈਂਲੀਜੈਂਸ) ਨਵਜੋਤ ਸਿੰਘ ਮਾਹਲ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਪਹੁੰਚੇ ਹੋਏ ਸਨ | ਇੱਥੇ ਜ਼ਿਕਰਯੋਗ ਹੈ ਕਿ ਬੀਤੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਰਨਾਈਆਂ 'ਚ ਇਨੋਵਾ ਸਵਾਰ 2 ਨੌਜਵਾਨਾਂ ਦਾ ਪਿੱਛਾ ਕਰ ਰਹੀ ਕਾਊਾਟਰ ਇੰਟੈਂਲੀਜੈਂਸ ਪੁਲਿਸ ਦੀ ਫਾਰਚੂਨਰ ਗੱਡੀ ਨੂੰ ਵੇਖ ਕੇ ਉਕਤ ਨੌਜਵਾਨਾਂ ਨੇ ਗੱਡੀ ਪਿੰਡ ਵੱਲ ਨੂੰ ਮੋੜ ਲਈ, ਪ੍ਰੰਤੂ ਰਸਤਾ ਬੰਦ ਹੋਣ ਕਾਰਨ ਉਹ ਚੱਲਦੀ ਗੱਡੀ ਛੱਡ ਕੇ ਹਨੇਰੇ 'ਚ ਫ਼ਰਾਰ ਹੋ ਗਏ ਸਨ | ਇਸੇ ਦੌਰਾਨ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਦੀ ਪੁਲਿਸ ਤੋਂ ਇਲਾਵਾ ਪੈਰਾ-ਮਿਲਟਰੀ ਫੋਰਸ ਵਲੋਂ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ | ਇਹ ਮੁਹਿੰਮ ਮਰਨਾਈਆਂ ਤੋਂ ਅੱਗੇ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਵੀ ਜਾਰੀ ਰਹੀ | ਪੁਲਿਸ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ | ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ ਅਤੇ ਇਸ ਮੁਹਿੰਮ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਐਸ.ਪੀ., ਡੀ.ਐਸ.ਪੀ., ਐਸ.ਐਚ.ਓ. ਸਮੇਤ ਪੁਲਿਸ ਮੁਲਾਜ਼ਮ ਸ਼ਾਮਿਲ ਸਨ | ਪੁਲਿਸ ਵਲੋਂ ਤਲਾਸ਼ੀ ਮੁਹਿੰਮ ਦੌਰਾਨ ਪਿੰਡਾਂ ਤੋਂ ਇਲਾਵਾ ਨਾਲ ਲੱਗਦੀਆਂ ਬਹਿਕਾਂ, ਡੇਰਿਆਂ, ਗੁਰਦੁਆਰਿਆਂ ਦੀ ਤਲਾਸ਼ੀ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਸੀ | ਪੁਲਿਸ ਦਾ ਇਹ ਹਾਈਵੋਲਟੇਜ਼ ਡਰਾਮਾ ਪਿਛਲੇ 22 ਘੰਟਿਆਂ ਤੋਂ ਜਾਰੀ ਹੈ ਪ੍ਰੰਤੂ ਪੁਲਿਸ ਦੇ ਹੱਥ ਅਜੇ ਤੱਕ ਕੁਝ ਵੀ ਨਹੀਂ ਲੱਗ ਸਕਿਆ | ਪੁਲਿਸ ਨੂੰ ਸਿਰਫ਼ ਇਨੋਵਾ ਗੱਡੀ ਹੀ ਬਰਾਮਦ ਹੋਈ ਹੈ, ਜੋ ਉਕਤ ਵਿਅਕਤੀ ਛੱਡ ਕੇ ਫ਼ਰਾਰ ਹੋਏ ਸਨ, ਜਿਸ ਦਾ ਨੰਬਰ ਪੀ.ਬੀ.10 ਸੀ.ਕੇ.-0527 ਦੱਸਿਆ ਜਾ ਰਿਹਾ ਹੈ ਅਤੇ ਇਸ ਗੱਡੀ 'ਤੇ ਕਾਰ ਸੇਵਾ ਵਾਲੇ ਬਾਬਿਆਂ ਦਾ ਨਾਂਅ ਲਿਖਿਆ ਹੋਇਆ ਹੈ | ਪੁਲਿਸ ਦੀ ਇਸ ਮੁਹਿੰਮ ਨੂੰ ਲੈ ਕੇ ਇਲਾਕੇ 'ਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਅੱਜ ਸਾਰਾ ਦਿਨ ਆਪਣੇ ਕੰਮਾਂਕਾਰਾਂ 'ਤੇ ਜਾਣ ਤੋਂ ਵੀ ਪ੍ਰੇਸ਼ਾਨ ਰਹੇ | ਇਸ ਸਾਰੇ ਮਾਮਲੇ ਸੰਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਉਠਾਇਆ |

ਸਿਆਸਤਦਾਨ ਰਾਜਨੀਤੀ 'ਚ ਧਰਮ ਦੀ ਵਰਤੋਂ ਬੰਦ ਕਰ ਦੇਣ, ਨਫ਼ਰਤ ਭਰੇ ਭਾਸ਼ਨ ਖ਼ਤਮ ਹੋ ਜਾਣਗੇ-ਸੁਪਰੀਮ ਕੋਰਟ

ਨਵੀਂ ਦਿੱਲੀ, 29 ਮਾਰਚ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਨਫ਼ਰਤ ਭਰੇ ਭਾਸ਼ਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜਿਸ ਸਮੇਂ ਰਾਜਨੀਤੀ ਅਤੇ ਧਰਮ ਵੱਖ ਹੋ ਜਾਣਗੇ ਅਤੇ ਸਿਆਸਤਦਾਨ ਰਾਜਨੀਤੀ ਵਿਚ ਧਰਮ ਦੀ ਵਰਤੋਂ ਬੰਦ ਕਰ ਦੇਣਗੇ ਤਾਂ ਨਫ਼ਰਤੀ ਭਾਸ਼ਨ ਖ਼ਤਮ ਹੋ ਜਾਣਗੇ | ਸਿਖਰਲੀ ਅਦਾਲਤ ਨੇ ਕਿਹਾ ਕਿ ਨਫ਼ਰਤ ਭਰੇ ਭਾਸ਼ਨ ਭੜਕਾਊ ਤੱਤਾਂ ਵਲੋਂ ਦਿੱਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਆਪ ਨੂੰ ਸੰਜਮ 'ਚ ਰੱਖਣਾ ਚਾਹੀਦਾ ਹੈ | ਜਸਟਿਸ ਕੇ. ਐਮ. ਜੋਸੇਫ ਅਤੇ ਬੀ. ਵੀ. ਨਾਗਰਥਨਾ ਦੀ ਬੈਂਚ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਅਟਲ ਬਿਹਾਰੀ ਵਾਜਪਾਈ ਦੇ ਭਾਸ਼ਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਕੋਨੇ-ਕੋਨੇ ਤੋਂ ਲੋਕ ਉਨ੍ਹਾਂ ਨੂੰ ਸੁਣਨ ਲਈ ਇਕੱਠੇ ਹੁੰਦੇ ਸਨ | ਇਸ 'ਤੇ ਹੈਰਾਨੀ ਜ਼ਾਹਰ ਕਰਦਿਆਂ ਕਿ ਅਦਾਲਤਾਂ ਕਿੰਨੇ ਲੋਕਾਂ 'ਤੇ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰ ਸਕਦੀਆਂ ਹਨ, ਬੈਂਚ ਨੇ ਕਿਹਾ ਕਿ ਭਾਰਤ ਦੇ ਲੋਕ ਦੂਜੇ ਨਾਗਰਿਕਾਂ ਜਾਂ ਭਾਈਚਾਰਿਆਂ ਨੂੰ ਬਦਨਾਮ ਨਾ ਕਰਨ ਦੀ ਸਹੁੰ ਕਿਉਂ ਨਹੀਂ ਚੁੱਕ ਸਕਦੇ | ਬੈਂਚ ਨੇ ਨਫ਼ਰਤ ਭਰੇ ਭਾਸ਼ਨ ਦੇਣ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਵਿਚ ਅਸਫ਼ਲ ਰਹਿਣ ਲਈ ਵੱਖ-ਵੱਖ ਰਾਜਾਂ ਦੇ ਅਧਿਕਾਰੀਆਂ ਵਿਰੁੱਧ ਮਾਣਹਾਨੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਰੋਜ਼ਾਨਾ ਸ਼ਰਾਰਤੀ ਤੱਤ ਟੀ.ਵੀ. ਅਤੇ ਜਨਤਕ ਫੋਰਮਾਂ ਸਮੇਤ ਦੂਜਿਆਂ ਨੂੰ ਬਦਨਾਮ ਕਰਨ ਲਈ ਭਾਸ਼ਣ ਦੇ ਰਹੇ ਹਨ | ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਕੇਰਲ ਵਿਚ ਇਕ ਵਿਅਕਤੀ ਵਲੋਂ ਇਕ ਵਿਸ਼ੇਸ਼ ਭਾਈਚਾਰੇ ਦੇ ਖ਼ਿਲਾਫ਼ ਦਿੱਤੇ ਅਪਮਾਨਜਨਕ ਭਾਸ਼ਣ ਵੱਲ ਇਸ਼ਾਰਾ ਕੀਤਾ ਅਤੇ ਸਵਾਲ ਕੀਤਾ ਕਿ ਪਟੀਸ਼ਨਰ ਸ਼ਾਹੀਨ ਅਬਦੁੱਲਾ ਨੇ ਦੇਸ਼ ਵਿਚ ਨਫ਼ਰਤ ਭਰੇ ਭਾਸ਼ਨਾਂ ਦੀਆਂ ਘਟਨਾਵਾਂ ਨੂੰ ਚੋਣਵੇਂ ਰੂਪ ਵਿਚ ਦਰਸਾਇਆ ਹੈ |

ਹੰਗਾਮਿਆਂ 'ਚ ਹੀ ਇਜਲਾਸ ਤੈਅ ਸਮੇਂ ਤੱਕ ਚਲਾਏਗੀ ਸਰਕਾਰ

ਨਵੀਂ ਦਿੱਲੀ, 29 ਮਾਰਚ (ਉਪਮਾ ਡਾਗਾ ਪਾਰਥ)-ਸੰਸਦ 'ਚ ਸੱਤਾ ਬਨਾਮ ਵਿਰੋਧੀ ਧਿਰਾਂ ਦੇ ਟਕਰਾਅ ਦਰਮਿਆਨ ਸਰਕਾਰ ਨੇ ਹੰਗਾਮਿਆਂ 'ਚ ਹੀ ਇਜਲਾਸ ਤੈਅ ਸਮੇਂ ਤੱਕ ਚਲਾਉਣ ਦਾ ਅਤੇ ਬਕਾਇਆ ਵਿਧਾਨਕ ਕਾਰਜ ਪੂਰੇ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ਪਹਿਲਾਂ ਇਜਲਾਸ ਤੈਅ ਸਮੇਂ ਤੋਂ ਪਹਿਲਾਂ ਖ਼ਤਮ ਹੋਣ ਦੀ ਚਰਚਾ ਕੀਤੀ ਜਾ ਰਹੀ ਸੀ ਪਰ ਭਾਜਪਾ ਹਲਕਿਆਂ ਮੁਤਾਬਿਕ ਹੁਣ ਸਰਕਾਰ ਇਸ ਨੂੰ ਤੈਅ ਸਮੇਂ ਭਾਵ 6 ਅਪ੍ਰੈਲ ਤੱਕ ਚਲਾਏਗੀ | ਇਸ ਦੌਰਾਨ ਬੁੱਧਵਾਰ ਨੂੰ ਵੀ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ ਜਾਰੀ ਰਿਹਾ | ਸਰਕਾਰ ਵਲੋਂ ਬਣਾਈ ਰਣਨੀਤੀ ਤਹਿਤ ਲੋਕ ਸਭਾ 'ਚ ਹੰਗਾਮਿਆਂ ਦੌਰਾਨ ਹੀ ਦੋ ਬਿੱਲ ਪਾਸ ਕੀਤੇ ਗਏ ਅਤੇ ਇਕ ਬਿੱਲ ਪੇਸ਼ ਕੀਤਾ ਗਿਆ | ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਬੁੱਧਵਾਰ ਨੂੰ ਪਹਿਲੀ ਵਾਰ ਸੰਸਦ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਸਦ 'ਚ ਪਾਰਟੀ ਦਫ਼ਤਰ 'ਚ ਕੁਝ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ | ਤਕਰੀਬਨ 20 ਮਿੰਟ ਸੰਸਦ ਭਵਨ 'ਚ ਰੁਕੇ ਰਾਹੁਲ ਗਾਂਧੀ ਨੇ ਸ਼ਿਵ ਸੈਨਾ (ਊਧਵ ਧੜੇ) ਦੇ ਸੰਸਦ ਮੈਂਬਰ ਸੰਜੈ ਰਾਉਤ ਨਾਲ ਵੀ ਮੁਲਾਕਾਤ ਕੀਤੀ | ਮਹਾਰਾਸ਼ਟਰ 'ਚ ਕਾਂਗਰਸ ਦੀ ਗੱਠਜੋੜ ਭਾਈਵਾਲ ਰਹੀ ਸ਼ਿਵ ਸੈਨਾ ਰਾਹੁਲ ਗਾਂਧੀ ਦੇ ਸਾਵਰਕਰ ਵਾਲੇ ਬਿਆਨ ਤੋਂ ਖਫ਼ਾ ਸੀ, ਜਿਸ ਕਾਰਨ ਉਨ੍ਹਾਂ ਖੜਗੇ ਦੀ ਰਿਹਾਇਸ਼ 'ਤੇ ਹੋਈ ਵਿਰੋਧੀ ਧਿਰਾਂ ਦੀ ਸਾਂਝੀ ਬੈਠਕ 'ਚ ਹਿੱਸਾ ਨਹੀਂ ਲਿਆ | ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਵਲੋਂ ਰਾਹੁਲ ਗਾਂਧੀ ਨੂੰ ਸੰਜਮ ਵਰਤਣ ਅਤੇ ਮੁੱਖ ਤੌਰ 'ਤੇ ਭਾਜਪਾ ਨੂੰ ਨਿਸ਼ਾਨਾ ਬਣਾਉਣ ਦੀ ਨਸੀਹਤ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਮੁਲਾਕਾਤ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ | ਦੋਵਾਂ ਆਗੂਆਂ ਦੀ ਇਹ ਮੀਟਿੰਗ ਸਫਲ ਦੱਸੀ ਜਾ ਰਹੀ ਹੈ | ਮੁਲਾਕਾਤ ਤੋਂ ਬਾਅਦ ਸੰਜੈ ਰਾਊਤ ਨੇ ਕਿਹਾ ਕਿ ਵਿਰੋਧੀ ਧਿਰ ਮਹਾਰਾਸ਼ਟਰ ਅਤੇ ਦੇਸ਼ 'ਚ ਇਕਜੁੱਟ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੇ ਦੋ ਦਿਨ ਪਹਿਲਾਂ ਹੀ ਕਾਂਗਰਸ ਨਾਲ ਆਪਣੇ ਅੰਦਰੂਨੀ ਮੁੱਦਿਆਂ 'ਤੇ ਚਰਚਾ ਕੀਤੀ ਸੀ ਅਤੇ (ਸਾਵਰਕਰ) ਮੁੱਦੇ ਦਾ ਹੱਲ ਕੱਢ ਲਿਆ ਗਿਆ ਹੈ |
ਨਹੀਂ ਚੱਲੇ ਦੋਵੇਂ ਸਦਨ
ਬੁੱਧਵਾਰ ਨੂੰ ਵੀ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ ਜਾਰੀ ਰਿਹਾ | ਹੰਗਾਮਿਆਂ ਕਾਰਨ ਲੋਕ ਸਭਾ ਜੁੜਦਿਆਂ ਹੀ ਇਕ ਮਿੰਟ ਬਾਅਦ ਦੁਪਹਿਰ 12 ਵਜੇ ਤੱਕ ਉਠਾ ਦਿੱਤੀ ਗਈ | 12 ਵਜੇ ਸਭਾ ਮੁੜ ਜੁੜਨ ਸਰਕਾਰ ਵਲੋਂ ਜੰਗਲਾਤ ਦੇ (ਬਚਾਅ) ਬਾਰੇ ਸੋਧ ਬਿੱਲ ਲੋਕ ਸਭਾ 'ਚ ਪੇਸ਼ ਕੀਤਾ ਗਿਆ ਅਤੇ ਦੋ ਬਿੱਲ ਪ੍ਰਤੀਯੋਗਤਾ (ਸੋਧ) ਬਿੱਲ-2022 ਅਤੇ ਜੈਵਿਕ ਵਿਭਿੰਨਤਾ (ਸੋਧ) ਬਿੱਲ ਪਾਸ ਕੀਤੇ ਗਏ | 9-9 ਮਿੰਟਾਂ 'ਚ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ 3 ਅਪ੍ਰੈਲ ਤੱਕ ਲਈ ਉਠਾ ਦਿੱਤੀ ਗਈ |
ਸਪੀਕਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਬਾਰੇ ਮੱਠੀ ਪਈ ਕਾਂਗਰਸ
ਕਾਂਗਰਸ ਵਲੋਂ ਮੰਗਲਵਾਰ ਨੂੰ ਸਪੀਕਰ ਓਮ ਬਿਰਲਾ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦਾ ਵਿਚਾਰ ਫਿਲਹਾਲ ਠੰਢਾ ਪੈ ਗਿਆ ਹੈ | ਕਾਂਗਰਸ, ਜਿਸ ਕੋਲ ਇਸ ਦਾ ਖਰੜਾ ਤਿਆਰ ਹੈ ਇਸ ਸੰਬੰਧ 'ਚ ਕਾਹਲੀ 'ਚ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ | ਹਲਕਿਆਂ ਮੁਤਾਬਿਕ ਬੇਭਰੋਗੀ ਮਤੇ 'ਚ ਕਾਂਗਰਸ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ | ਇਸ ਤੋਂ ਇਲਾਵਾ ਇਸ ਮਤੇ ਲਈ ਵਿਰੋਧੀ ਧਿਰਾਂ ਨੂੰ ਦਸਤਖਤ ਦੇ ਨਾਲ ਨਾਂਅ ਦੇਣਾ ਹੋਵੇਗਾ, ਜਿਸ 'ਤੇ ਕਈ ਪਾਰਟੀਆਂ ਰਾਜ਼ੀ ਨਹੀਂ ਹਨ | ਇਸ ਲਈ ਪਾਰਟੀ ਹਾਲੇ ਵਿਚਾਰ-ਵਟਾਂਦਰਾ ਕਰ ਰਹੀ ਹੈ | ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੁੱਧਵਾਰ ਨੂੰ ਵੀ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਦੇ ਮੁੱਦੇ 'ਤੇ ਚਰਚਾ ਦੀ ਮੰਗ ਕਰਦਿਆਂ ਨੋਟਿਸ ਦਿੱਤਾ |

ਪ੍ਰੋ. ਰੇਣੂ ਚੀਮਾ ਵਿੱਗ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਨਿਯੁਕਤ

ਚੰਡੀਗੜ੍ਹ, 29 ਮਾਰਚ (ਪ੍ਰੋ. ਅਵਤਾਰ ਸਿੰਘ)-ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਵੀ ਹਨ, ਨੇ ਅੱਜ ਪ੍ਰੋ. ਡਾ. ਰੇਣੂ ਚੀਮਾ ਵਿੱਗ ਜੋ ਮੌਜੂਦਾ ਸਮੇਂ ਡੀ.ਯੂ.ਆਈ ਹਨ ਅਤੇ ਪੰਜਾਬ ਯੂਨੀਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਵਜੋਂ ਕੰਮ ਕਰ ਰਹੇ ਹਨ, ਨੂੰ ਪੰਜਾਬ ਯੂਨੀਵਰਸਿਟੀ ਐਕਟ 1947 ਦੀ ਧਾਰਾ 10 ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ | ਜਿਸ ਦੀ ਮਿਆਦ ਤਿੰਨ ਸਾਲਾਂ ਦੀ ਹੋਵੇਗੀ | ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਜਿਨ੍ਹਾਂ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲੱਗੇ ਸਨ ਤੇ ਇਨ੍ਹਾਂ ਨੇ ਆਪਣੀ ਦੂਜੀ ਟਰਮ ਪੂਰੀ ਹੋਣ ਤੋਂ ਪੌਣੇ ਦੋ ਸਾਲ ਦੇ ਲਗਭਗ ਪਹਿਲਾਂ ਹੀ ਉਪ ਕੁਲਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਤੇ ਪ੍ਰੋ. ਵਿੱਗ ਨੂੰ 16 ਜਨਵਰੀ, 2023 ਨੂੰ ਕਾਰਜਕਾਰੀ ਉਪ ਕੁਲਪਤੀ ਲਗਾਇਆ ਗਿਆ ਸੀ | ਇਸ ਉਪਰੰਤ ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਅਹੁਦੇ ਲਈ ਨਾਵਾਂ ਦੀ ਸਿਫ਼ਾਰਿਸ਼ ਕਰਨ ਲਈ ਤਿੰਨ ਮੈਂਬਰੀ ਖੋਜ ਕੰਮ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਤੇ ਇਸ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਪ੍ਰੋ. ਰੇਣੂ ਵਿੱਗ ਦੀ ਉਪ ਕੁਲਪਤੀ ਵਜੋਂ ਅੱਜ ਨਿਯੁਕਤੀ ਕੀਤੀ ਗਈ |

ਭਾਰਤ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ-ਮੋਦੀ

ਲੋਕਤੰਤਰ 'ਤੇ ਸਿਖਰ ਸੰਮੇਲਨ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ, 29 ਮਾਰਚ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਨੂੰ ਲੈ ਕੇ ਕਰਵਾਏ ਗਏ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਸਲ 'ਚ 'ਲੋਕਤੰਤਰ ਦੀ ਮਾਂ' (ਮਦਰ ਆਫ਼ ਡੈਮੋਕਰੇਸੀ) ਹੈ | ...

ਪੂਰੀ ਖ਼ਬਰ »

ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੰਮਿ੍ਤਪਾਲ ਦੀ ਗਿ੍ਫ਼ਤਾਰੀ ਨਹੀਂ ਹੋਈ-ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ

ਚੰਡੀਗੜ੍ਹ, 29 ਮਾਰਚ (ਤਰੁਣ ਭਜਨੀ)-ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅੰਮਿ੍ਤਪਾਲ ਸਿੰਘ ਦੀ ਗੈਰ-ਕਾਨੂੰਨੀ ਹਿਰਾਸਤ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਲਫ਼ਨਾਮਾ ਦਾਇਰ ਕਰਕੇ ਦੱਸਿਆ ਕਿ ਅਮਿ੍ਤਪਾਲ ਕਾਨੂੰਨ ਤੋਂ ਭੱਜ ਕੇ ਦੇਸ਼ ਅਤੇ ...

ਪੂਰੀ ਖ਼ਬਰ »

ਲੁਧਿਆਣਾ 'ਚ 7 ਸਾਲਾ ਬੱਚੀ ਨਾਲ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ

ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਦੋਰਾਹਾ ਦੇ ਰਹਿਣ ਵਾਲੇ ਵਿਨੋਦ ਸ਼ਾਹ (25) ਅਤੇ ਰੋਹਿਤ ਕੁਮਾਰ ਸ਼ਰਮਾ (23) ਨੂੰ ਸਾਢੇ ਸੱਤ ਸਾਲ ਦੀ ਬੱਚੀ ਨਾਲ ਸਮੂਹਿਕ ਜਬਰ ਜਨਾਹ ਉਪਰੰਤ ਹੱਤਿਆ ਕਰਨ ਦਾ ਦੋਸ਼ੀ ਕਰਾਰ ...

ਪੂਰੀ ਖ਼ਬਰ »

ਪਾਕਿ 'ਚ ਮੁਫ਼ਤ ਆਟਾ ਲੈਣ ਲਈ ਮਚੀ ਭਾਜੜ 'ਚ ਹੁਣ ਤੱਕ 11 ਮÏਤਾਂ

ਅੰਮਿ੍ਤਸਰ, 29 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਮੁਫ਼ਤ ਆਟਾ ਲੈਣ ਨੂੰ ਲੈ ਕੇ ਮਚੀ ਭਾਜੜ 'ਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਵਿੱਤਰ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਤੋਂ ਹੁਣ ਤੱਕ ਮੁਫ਼ਤ ਆਟਾ ਲੈਣ ਦੀ ਕੋਸ਼ਿਸ਼ 'ਚ ਭੀੜ ਦੇ ...

ਪੂਰੀ ਖ਼ਬਰ »

ਪਾਕਿ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ

ਜਨਗਣਨਾ ਸੂਚੀ 'ਚ ਸਿੱਖ ਭਾਈਚਾਰੇ ਨੂੰ 6 ਨੰਬਰ ਕਾਲਮ 'ਚ ਕੀਤਾ ਦਰਜ ਅੰਮਿ੍ਤਸਰ, 29 ਮਾਰਚ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਦੇ 76 ਵਰਿ੍ਹਆਂ ਬਾਅਦ ਪਾਕਿਸਤਾਨ 'ਚ ਪਹਿਲੀ ਵਾਰ ਉਥੇ ਰਹਿ ਰਹੇ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ | ਪਾਕਿ ਸਿੱਖ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤਿਆਰ

ਨਵੀਂ ਦਿੱਲੀ, 29 ਮਾਰਚ (ਏਜੰਸੀ)-ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਮਾਣਹਾਨੀ ਦੇ ਕੇਸ ਵਿਚ ਸੂਰਤ ਦੀ ਇਕ ਅਦਾਲਤ ਵਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਤਿਆਰ ਹੈ ਅਤੇ ਜਲਦੀ ...

ਪੂਰੀ ਖ਼ਬਰ »

ਨਾਮੀਬੀਆ ਤੋਂ ਭਾਰਤ ਲਿਆਂਦੇ ਮਾਦਾ ਚੀਤੇ ਨੇ 4 ਬੱਚਿਆਂ ਨੂੰ ਦਿੱਤਾ ਜਨਮ

ਨਵੀਂ ਦਿੱਲੀ, 29 ਮਾਰਚ (ਏਜੰਸੀ)-ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਬੁੱਧਵਾਰ ਨੂੰ ਮਾਦਾ ਚੀਤੇ ਨੇ 4 ਬੱਚਿਆਂ ਨੂੰ ਜਨਮ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਮਾਦਾ ਚੀਤਾ ਤੇ ਉਸ ਦੇ ਚਾਰੇ ਬੱਚੇ ਤੰਦਰੁਸਤ ਹਨ | ਕੇਂਦਰੀ ਵਣ ਮੰਤਰੀ ਭੁਪੇਂਦਰ ਯਾਦਵ ਨੇ ਟਵੀਟ ਕਰਕੇ ...

ਪੂਰੀ ਖ਼ਬਰ »

2008 ਦੇ ਜੈਪੁਰ ਧਮਾਕੇ ਮਾਮਲੇ 'ਚ ਹਾਈ ਕੋਰਟ ਵਲੋਂ ਸਾਰੇ ਦੋਸ਼ੀ ਬਰੀ

ਜੈਪੁਰ, 29 ਮਾਰਚ (ਏਜੰਸੀ)-ਰਾਜਸਥਾਨ ਹਾਈਕੋਰਟ ਨੇ ਸਾਲ 2008 ਦੇ ਜੈਪੁਰ ਧਮਾਕੇ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ | ਮੁਲਜ਼ਮਾਂ ਨੂੰ ਹੇਠਲੀ ਅਦਾਲਤ ਵਲੋਂ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ | ਦਸੰਬਰ 2019 'ਚ ਵਿਸ਼ੇਸ਼ ਅਦਾਲਤ ...

ਪੂਰੀ ਖ਼ਬਰ »

ਫੰਡਾਂ ਨੂੰ ਲੈ ਕੇ ਕੇਂਦਰ ਦੇ ਵਿਤਕਰੇ ਖ਼ਿਲਾਫ਼ ਮਮਤਾ ਵਲੋਂ ਦੋ ਦਿਨਾ ਧਰਨਾ ਸ਼ੁਰੂ

ਕੋਲਕਾਤਾ, 29 ਮਾਰਚ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਪ੍ਰਤੀ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਅਪਣਾਏ ਜਾ ਰਹੇ ਕਥਿਤ ਵਿਤਕਰੇ ਨੂੰ ਲੈ ਕੇ ਕੋਲਕਾਤਾ 'ਚ ਦੋ ਦਿਨਾ ਧਰਨਾ ਸ਼ੁਰੂ ਕਰ ਦਿੱਤਾ | ਪਾਰਟੀ ਆਗੂਆਂ ਫਿਰਹਾਦ ਹਾਕਿਮ, ਅਰੂਪ ...

ਪੂਰੀ ਖ਼ਬਰ »

ਕਰਮਜੀਤ ਨੇ ਲਿਖੀ ਮੁੱਖ ਚੋਣ ਕਮਿਸ਼ਨਰ ਨੂੰ ਚਿੱਠੀ

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਚਿੱਠੀ ਲਿਖ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਚੌਧਰੀ ਨੇ ਹਲਕੇ 'ਚ ਹੋਣ ਵਾਲੀਆਂ 3 ਉਲੰਘਣਾਵਾਂ ਵੱਲ ਧਿਆਨ ਦੁਆਉਂਦਿਆਂ ਹਲਕੇ 'ਚ ਤਾਇਨਾਤ ...

ਪੂਰੀ ਖ਼ਬਰ »

ਗੋਲਡੀ ਬਰਾੜ ਵਲੋਂ ਸਲਮਾਨ ਖ਼ਾਨ ਨੂੰ ਧਮਕੀ ਸਿੱਧੂ ਮੂਸੇਵਾਲਾ ਵਾਂਗ ਤੂੰ ਵੀ ਖ਼ਤਮ ਹੋ ਜਾਵੇਂਗਾ

ਮੁੰਬਈ, 29 ਮਾਰਚ (ਯੂ. ਐਨ. ਆਈ.)-ਗੈਂਗਸਟਰ ਗੋਲਡੀ ਬਰਾੜ, ਜੋ ਵਰਤਮਾਨ ਵਿਚ ਯੂ.ਕੇ. ਵਿਚ ਲੁਕਿਆ ਹੋਇਆ ਹੈ, ਨੇ 18 ਮਾਰਚ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰੀ ਈਮੇਲ ਭੇਜੀ ਹੈ | ਬਰਾੜ ਨੇ ਸਲਮਾਨ ਖ਼ਾਨ ਨੂੰ ਧਮਕੀ ਦਿੰਦਿਆਂ ਕਿਹਾ ਕਿ ਤੂੰ ਵੀ ਸਿੱਧੂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX