ਤਾਜਾ ਖ਼ਬਰਾਂ


ਸੰਸਦ 'ਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਰਹੇਗਾ ਜਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਸਮਕਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕਾਲੇ ਕੱਪੜਿਆਂ ਵਿਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਸੰਸਦ ਵਿੱਚ ਗਾਂਧੀ ਦੇ ਬੁੱਤ ਅੱਗੇ ਜਾਰੀ ਰਹੇਗਾ।ਸੂਤਰਾਂ ਅਨੁਸਾਰ ਰਾਜ ਸਭਾ 'ਚ ਵਿਰੋਧੀ ਧਿਰ...
ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ
. . .  1 day ago
ਭੋਪਾਲ, 27 ਮਾਰਚ-22 ਦਸੰਬਰ ਨੂੰ ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ ਹੋ ਗਈ ਹੈ। ਇਹ ਪਾਇਆ ਗਿਆ ਕਿ ਚੀਤਾ ਸ਼ਾਸ਼ਾ ਨੂੰ ਭਾਰਤ ਲਿਆਉਣ ਤੋਂ ਪਹਿਲਾਂ ਕਿਡਨੀ ਦੀ ਲਾਗ...
ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਲਾਪਤਾ
. . .  1 day ago
ਪੁਣੇ, 27 ਮਾਰਚ-ਭਾਰਤੀ ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਮਹਾਦੇਵ ਜਾਧਵ ਅੱਜ ਸਵੇਰ ਤੋਂ ਪੁਣੇ ਸ਼ਹਿਰ ਦੇ ਕੋਥਰੂਦ ਇਲਾਕੇ ਤੋਂ ਲਾਪਤਾ ਹਨ। ਪੁਣੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਲੈ ਕੇ ਅਲੰਕਾਰ ਥਾਣੇ 'ਚ ਪੁਲਿਸ ਸ਼ਿਕਾਇਤ...
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵਾਂਸ਼ਹਿਰ 27 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਬਣੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਉਣ ਖ਼ਿਲਾਫ਼ ਉਸ 'ਤੇ ਕਾਲਖ ਮਲ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ...
ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਨਵਾਂ ਗੀਤ 7 ਅਪ੍ਰੈਲ ਨੂੰ ਹੋਵੇਗਾ ਜਾਰੀ
. . .  1 day ago
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਸਾਂਝਾ ਗੀਤ 7 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। 'ਮਾਈ ਨੇਮ' ਟਾਈਟਲ...
ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਆਦਮਪੁਰ ਹਵਾਈ ਅੱਡੇ ਦਾ ਨਵਾਂ ਟਰਮੀਨਲ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ-ਸੋਮ ਪ੍ਰਕਾਸ਼
. . .  1 day ago
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੋਂ ਆਦਮਪੁਰ ਹਵਾਈ ਅੱਡੇ ਨੂੰ ਜਾਣਾ ਵਾਲਾ ਮਾਰਗ ਬਹੁਤ ਜਲਦ ਬਣ ਕੇ ਤਿਆਰ ਹੋਵੇਗਾ। ਅੱਜ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟਰਮੀਨਲ ਦੇ ਬਣਨ ਨਾਲ ਆਦਮਪੁਰ...
ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਵਿਜੀਲੈਂਸ ਵਲੋਂ ਮੁੜ ਪੁੱਛਗਿੱਛ
. . .  1 day ago
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਫ਼ਰੀਦਕੋਟ...
ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਮਾਮਲੇ 'ਚ ਔਰਤ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਗਰ ਨਿਗਮ ਦੇ ਦੋ ਕੱਚੇ ਮੁਲਾਜ਼ਮ ਵੀ ਸ਼ਾਮਿਲ ਹਨ। ਕਾਬੂ...
ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ, ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ-ਪ੍ਰਮੋਦ ਤਿਵਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਨੋਟਿਸ ਦਿੱਤੇ ਜਾਣ ਤੋਂ ਬਾਅਦ 30 ਦਿਨਾਂ ਦੀ ਮਿਆਦ ਲਈ, ਕੋਈ...
ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ
. . .  1 day ago
ਨਵੀਂ ਦਿੱਲੀ, 27 ਮਾਰਚ-ਲੋਕ ਸਭਾ ਸਕੱਤਰੇਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ।ਸਰਕਾਰੀ ਬੰਗਲੇ ਦੀ ਅਲਾਟਮੈਂਟ 23.04.2023 ਤੋਂ ਰੱਦ ਕਰ ਦਿੱਤੀ...
ਆਈ.ਪੀ.ਐਲ. 2023:ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਨਿਤੀਸ਼ ਰਾਣਾ ਕਰਨਗੇ ਕੋਲਕਾਤਾ ਨਾਈਟ ਰਾਈਡਰਜ਼ ਦੀ ਅਗਵਾਈ
. . .  1 day ago
ਕੋਲਕਾਤਾ, 27 ਮਾਰਚ - ਫ੍ਰੈਂਚਾਇਜ਼ੀ ਨੇ ਐਲਾਨ ਕੀਤਾ ਕਿ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਬੱਲੇਬਾਜ਼ ਨਿਤੀਸ਼ ਰਾਣਾ ਕੋਲਕਾਤਾ ਨਾਈਟ ਰਾਈਡਰਜ਼ (ਆਈ.ਪੀ.ਐੱਲ.) ਦੇ ਕਪਤਾਨ...
ਅਗਲੇ ਨੋਟਿਸ ਤੱਕ ਬੰਦ ਰਹੇਗਾ ਇਜ਼ਰਾਈਲ ਦੂਤਾਵਾਸ
. . .  1 day ago
ਨਵੀਂ ਦਿੱਲੀ, 27 ਮਾਰਚ-ਇਜ਼ਰਾਈਲ ਦੂਤਾਵਾਸ ਅਨੁਸਾਰ ਅੱਜ, ਇਜ਼ਰਾਈਲ ਦੀ ਸਭ ਤੋਂ ਵੱਡੀ ਲੇਬਰ ਯੂਨੀਅਨ, ਹਿਸਟੈਡਰੂਟ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ 'ਤੇ ਜਾਣ ਲਈ ਕਿਹਾਹੈ, ਜਿਸ ਵਿਚ...
ਅੰਮ੍ਰਿਤਪਾਲ ਸਿੰਘ ਦੇ ਸਾਥੀ ਹਰਕਰਨ ਸਿੰਘ ਨੂੰ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ
. . .  1 day ago
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਹਰਕਰਨ ਸਿੰਘ ਨੂੰ ਅੱਜ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਅਜਨਾਲਾ ਤੋਂ ਟਰਾਂਜ਼ਿਟ ਰਿਮਾਂਡ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ...
'ਆਪ' ਸਰਕਾਰ ਨੇ 2015-2023 ਤੱਕ ਦਿੱਲੀ 'ਚ ਬਣਾਏ ਹਨ 28 ਫਲਾਈਓਵਰ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2015-2023 ਤੱਕ ਦਿੱਲੀ ਵਿਚ 28 ਫਲਾਈਓਵਰ ਬਣਾਏ ਹਨ। ਆਉਣ ਵਾਲੇ 2-3 ਸਾਲਾਂ ਵਿਚ ਅਸੀਂ 29 ਫਲਾਈਓਵਰ ਬਣਾਵਾਂਗੇ। ਪਿਛਲੇ 8 ਸਾਲਾਂ ਵਿਚ, ਅਸੀਂ...
ਕਾਂਗਰਸ ਪਾਰਟੀ ਲੋਕਤੰਤਰ ਨੂੰ 'ਰਾਜਤੰਤਰ' ਸਮਝਦੀ ਹੈ - ਗਿਰੀਰਾਜ ਸਿੰਘ
. . .  1 day ago
ਨਵੀਂ ਦਿੱਲੀ, 27 ਮਾਰਚ-ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਨਹਿਰੂ ਜੀ ਕਾਰਨ ਦੇਸ਼ ਦੀ ਬੇਇੱਜ਼ਤੀ ਹੋਈ, ਜਿਵੇਂ ਕਾਇਰ ਨਹਿਰੂ ਜੀ ਨੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ...
ਕੀ ਊਧਵ ਠਾਕਰੇ ਫੂਕਣਗੇ ਰਾਹੁਲ ਗਾਂਧੀ ਦਾ ਪੁਤਲਾ?-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਹ ਵੀਰ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਨੇ ਤਤਕਾਲੀ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦਾ ਪੁਤਲਾ...
ਇਜ਼ਰਾਈਲ ਦੇ ਰਾਸ਼ਟਰਪਤੀ ਹਰਜ਼ੋਗ ਨੇ ਸਰਕਾਰ ਨੂੰ ਕਿਹਾ ਨਿਆਂਇਕ ਸੁਧਾਰ ਕਾਨੂੰਨ ਰੋਕਣ ਲਈ
. . .  1 day ago
ਤੇਲ ਅਵੀਵ, 27 ਮਾਰਚ -ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਇਕ ਰਾਤ ਦੇਖਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ੈਕ ਹਰਜ਼ੋਗ ਨੇ ਗਵਰਨਿੰਗ ਗੱਠਜੋੜ ਦੇ ਮੈਂਬਰਾਂ ਨੂੰ ਦੇਸ਼ ਦੀ...
ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਦਾ ਕਰਾਂਗੇ ਵਿਰੋਧ-ਫੜਨਵੀਸ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਵੀਰ ਸਾਵਰਕਰ ਦੇ ਯੋਗਦਾਨ ਬਾਰੇ ਗੱਲ ਕਰਨ ਲਈ ਰਾਜ ਦੇ ਹਰ ਜ਼ਿਲ੍ਹੇ ਵਿਚ 'ਸਾਵਰਕਰ ਗੌਰਵ ਯਾਤਰਾ' ਦਾ...
ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ, ਮਹਾਰਾਸ਼ਟਰ 'ਚ ਕਰਾਂਗੇ 'ਸਾਵਰਕਰ ਗੌਰਵ ਯਾਤਰਾ' ਦਾ ਆਯੋਜਨ-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਵੀਰ ਸਾਵਰਕਰ 'ਤੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਉਨ੍ਹਾਂ (ਵੀਰ ਸਾਵਰਕਰ) ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੱਡੀ ਭੂਮਿਕਾ ਨਿਭਾਈ। ਅਜਿਹੇ ਨਾਇਕਾਂ ਦੇ ਯੋਗਦਾਨ ਸਦਕਾ...
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇੜੇ ਹੋਏ ਧਮਾਕੇ 'ਚ 2 ਦੀ ਮੌਤ, 12 ਜ਼ਖ਼ਮੀ
. . .  1 day ago
ਕਾਬੁਲ, 27 ਮਾਰਚ-ਅੱਜ ਕਾਬੁਲ ਦੇ ਡਾਊਨਟਾਊਨ ਵਿਚ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ...
ਕਰਨਾਟਕ ਹਾਈਕੋਰਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਬੈਂਗਲੁਰੂ, 27 ਮਾਰਚ-ਕਰਨਾਟਕ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ...
ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਤੇ ਦਫ਼ਤਰੀ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਅਤੇ ਦਫ਼ਤਰੀ ਕਰਮਚਾਰੀਆਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੈਤੋ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ...
ਅਪ੍ਰੈਲ ਪਾਲਿਸੀ ਮੀਟਿੰਗ ਵਿਚ ਵਿਆਜ ਦਰਾਂ ਵਿਚ ਵਾਧੇ ਨੂੰ ਰੋਕ ਸਕਦਾ ਹੈ ਰਿਜ਼ਰਵ ਬੈਂਕ-ਐਸ.ਬੀ.ਆਈ. ਰਿਸਰਚ
. . .  1 day ago
ਨਵੀਂ ਦਿੱਲੀ, 27 ਮਾਰਚ-ਐਸ.ਬੀ.ਆਈ. ਰਿਸਰਚ ਨੇ ਆਪਣੀ ਤਾਜ਼ਾ ਈਕੋਰੈਪ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਉਨ੍ਹਾਂ ਦੀ ਵਿਆਜ ਦਰ ਵਿਚ ਵਾਧੇ...
ਊਧਵ ਠਾਕਰੇ ਧੜੇ ਵਲੋਂ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ
. . .  1 day ago
ਮੁੰਬਈ, 27 ਮਾਰਚ-ਸੰਜੇ ਰਾਊਤ ਦਾ ਕਹਿਣਾ ਹੈ ਕਿ ਊਧਵ ਠਾਕਰੇ ਧੜੇ ਨੇ ਅੱਜ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕੀਤਾ ਕਿਉਂਕਿ ਰਾਹੁਲ ਗਾਂਧੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਚੇਤ ਸੰਮਤ 555
ਵਿਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਪਹਿਲਾ ਸਫ਼ਾ

ਰਾਹੁਲ ਦੇ ਸਮਰਥਨ 'ਚ ਕਾਂਗਰਸ ਵਲੋਂ ਦੇਸ਼ ਵਿਆਪੀ ਸੱਤਿਆਗ੍ਰਹਿ

ਪ੍ਰਧਾਨ ਮੰਤਰੀ ਡਰਪੋਕ, ਮੇਰੇ 'ਤੇ ਕਰ ਦਿਓ ਕੇਸ-ਪਿ੍ਅੰਕਾ
ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਕਰਾਰ ਦੇਣ ਦੇ ਫੈਸਲੇ ਤੋਂ ਬਾਅਦ ਹਮਲਾਵਰ ਹੋਈ ਕਾਂਗਰਸ ਨੇ ਐਤਵਾਰ ਨੂੰ ਸਰਕਾਰ ਦੇ ਖਿਲਾਫ ਦੇਸ਼ ਵਿਆਪੀ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੰਕਲਪ ਸੱਤਿਆਗ੍ਰਹਿ ਕੀਤਾ, ਜਿਸ ਤਹਿਤ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਮਹਾਤਮਾ ਗਾਂਧੀ ਦੇ ਬੁੱਤਾਂ ਅੱਗੇ ਕਾਂਗਰਸੀ ਕਾਰਜਕਰਤਾਵਾਂ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ | ਹਾਲਾਂਕਿ ਦਿੱਲੀ ਦੇ ਰਾਜਘਾਟ 'ਚ ਮਹਾਤਮਾ ਗਾਂਧੀ ਦੀ ਸਮਾਧ 'ਤੇ ਪਾਰਟੀ ਵਲੋਂ ਕੀਤੇ ਜਾਣ ਵਾਲੇ ਮੁੱਖ ਪ੍ਰੋਗਰਾਮ ਨੂੰ ਦਿੱਲੀ ਪੁਲਿਸ ਨੇ ਧਾਰਾ 144 ਦਾ ਹਵਾਲਾ ਦਿੰਦਿਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਪਰ ਪਾਰਟੀ ਨੇ ਰਾਜਘਾਟ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਕਰਦਿਆਂ ਸਰਕਾਰ ਨੂੰ ਜੰਮ ਕੇ ਨਿਸ਼ਾਨੇ 'ਤੇ ਲਿਆ | ਇਸ ਸੱਤਿਆਗ੍ਰਹਿ 'ਚ ਰਾਹੁਲ ਗਾਂਧੀ ਦੀ ਭੈਣ ਪਿ੍ਅੰਕਾ ਗਾਂਧੀ ਨੇ ਮੋਰਚਾ ਸੰਭਾਲਦਿਆਂ ਜੰਮ ਕੇ ਸ਼ਬਦੀ ਤੀਰ ਚਲਾਏ | ਪਿ੍ਅੰਕਾ ਗਾਂਧੀ ਨੇ ਜਿੱਥੇ ਸ਼ਹੀਦ ਪਰਿਵਾਰ 'ਕਸ਼ਮੀਰੀ ਰਵਾਇਤਾਂ' ਅਤੇ ਮਾਂ ਦੇ ਅਪਮਾਨ ਨੂੰ ਲੈ ਕੇ ਭਾਵੁਕ ਭਾਸ਼ਨ ਦਿੱਤਾ | ਉੱਥੇ ਅਡਾਨੀ ਮੁੱਦੇ ਨੂੰ ਕੇਂਦਰ 'ਚ ਰੱਖਦਿਆਂ ਕਿਹਾ ਕਿ ਇਹ ਪੂਰੀ ਸਰਕਾਰ ਇਕ ਆਦਮੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ? ਇਹ ਅਡਾਨੀ ਕੌਣ ਹੈ, ਜਿਸ ਦਾ ਨਾਂਅ ਸੁਣ ਕੇ ਸਭ ਬੌਖਲਾ ਜਾਂਦੇ ਹਨ | ਪਿ੍ਅੰਕਾ ਨੇ ਅਡਾਨੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘੇਰਦਿਆਂ ਕਿਹਾ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਡਰਪੋਕ ਹੈ | ਉਨ੍ਹਾਂ ਬਿਨਾਂ ਨਾਂਅ ਲਏ ਮੁੜ ਦੁਹਾਰਾਉਂਦਿਆਂ ਕਿਹਾ ਕਿ ਹੰਕਾਰੀ, ਤਾਨਾਸ਼ਾਹ ਜਦੋਂ ਜਵਾਬ ਨਹੀਂ ਦੇ ਪਾਉਂਦੇ ਤਾਂ ਪੂਰੀ ਸੱਤਾ ਨੂੰ ਲੈ ਕੇ ਜਨਤਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ | ਕਾਂਗਰਸ ਵਲੋਂ ਦਿੱਲੀ 'ਚ ਕੀਤੇ ਇਸ ਮੁੱਖ ਪ੍ਰੋਗਰਾਮ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਸਮੇਤ ਸਮੁੱਚੀ ਸੀਨੀਅਰ ਕਾਂਗਰਸ ਲੀਡਰਸ਼ਿਪ ਸ਼ਾਮਿਲ ਹੋਈ, ਜਿਸ 'ਚ ਅਧੀਰ ਰੰਜਨ ਚੌਧਰੀ, ਪੀ ਚਿਦੰਬਰਮ, ਕੇ. ਸੀ. ਵੇਣੂਗੋਪਾਲ, ਸਲਮਾਨ ਖੁਰਸ਼ੀਦ ਸ਼ਾਮਿਲ ਸਨ | ਹਾਲਾਂਕਿ ਰਾਹੁਲ ਦੇ ਹੱਕ 'ਚ ਹੋ ਰਹੇ ਇਸ ਸੱਤਿਆਗ੍ਰਹਿ ਤੋਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੇ ਦੂਰੀ ਬਣਾਈ ਰੱਖੀ |
ਮੇਰੀ ਮਾਂ ਦਾ ਕੀਤਾ ਅਪਮਾਨ-ਪਿ੍ਅੰਕਾ
ਪਿ੍ਅੰਕਾ ਗਾਂਧੀ ਨੇ ਕਿਹਾ ਕਿ ਸੰਸਦ 'ਚ ਉਨ੍ਹਾਂ ਦੇ ਸ਼ਹੀਦ ਪਿਤਾ ਦਾ ਅਪਮਾਨ ਕੀਤਾ ਜਾਂਦਾ ਹੈ, ਪਰ ਤੁਹਾਨੂੰ ਕੋਈ ਸੰਸਦ 'ਚੋਂ ਨਹੀਂ ਕੱਢਦਾ | ਤੁਹਾਡੇ ਮੰਤਰੀ ਭਰੀ ਸੰਸਦ 'ਚ ਉਨ੍ਹਾਂ ਦੀ ਮਾਂ ਦਾ ਅਪਮਾਨ ਕਰਦੇ, ਪਰ ਤੁਹਾਡੇ 'ਤੇ ਕੋਈ ਮੁਕੱਦਮਾ ਨਹੀਂ ਕਰਦਾ | ਪਿ੍ਅੰਕਾ ਨੇ ਅੱਗੇ ਭਾਵੁਕ ਹੁੰਦਿਆਂ ਕਿਹਾ ਕਿ ਸ਼ਹੀਦ ਪ੍ਰਧਾਨ ਮੰਤਰੀ ਦੇ ਬੇਟੇ ਨੂੰ ਮੀਰ ਜਾਫਰ ਕਿਹਾ ਜਾਂਦਾ ਹੈ | ਸਾਡੇ ਪੂਰੇ ਪਰਿਵਾਰ ਦਾ ਅਪਮਾਨ ਹੁੰਦਾ ਹੈ, ਪੂਰੇ ਕਸ਼ਮੀਰੀ ਸਮਾਜ ਦਾ ਅਪਮਾਨ ਹੁੰਦਾ ਹੈ, ਪਰ ਇਸ ਸਭ ਦੇ ਬਾਵਜੂਦ ਇਨ੍ਹਾਂ (ਸੱਤਾ ਧਿਰ) 'ਤੇ ਕੋਈ ਮੁਕੱਦਮਾ ਨਹੀਂ ਹੁੰਦਾ | ਪਿ੍ਅੰਕਾ ਗਾਂਧੀ ਨੇ ਅਸਿੱਧੇ ਢੰਗ ਨਾਲ ਸੰਸਦ 'ਚ ਮੋਦੀ ਵਲੋਂ ਦਿੱਤੇ ਉਸ ਬਿਆਨ ਦਾ ਹਵਾਲਾ ਵੀ ਦਿੱਤਾ ਜਿਸ 'ਚ ਉਨ੍ਹਾਂ ਸਵਾਲ ਉਠਾਇਆ ਸੀ ਕਿ ਰਾਹੁਲ ਗਾਂਧੀ ਆਪਣੇ ਨਾਨਾ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਰਨੇਮ ਕਿਉਂ ਨਹੀਂ ਲਾਉਂਦੇ | ਪਿ੍ਅੰਕਾ ਨੇ ਕਿਹਾ ਕਿ ਕਸ਼ਮੀਰੀ ਰਵਾਇਤ 'ਚ ਪਿਤਾ ਦੀ ਪਗੜੀ ਬੇਟਾ ਪਾਉਂਦਾ ਹੈ ਅਤੇ ਉਸ ਦੀਆਂ ਰਹਿ ਗਈਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਅਤੇ ਪਰੰਪਰਾ ਨੂੰ ਅੱਗੇ ਵਧਾਉਂਦਾ ਹੈ, ਪਰ ਤੁਹਾਨੂੰ ਕੋਈ ਸਜ਼ਾ ਨਹੀਂ ਹੁੰਦੀ | ਪਿ੍ਅੰਕਾ ਨੇ ਕਿਹਾ ਕਿ ਤੁਸੀਂ (ਮੋਦੀ) ਸਾਡੇ ਪਰਿਵਾਰ ਦਾ ਅਪਮਾਨ ਕਰਦੇ ਗਏ, ਪਰ ਸੰਸਦ 'ਚ ਉਨ੍ਹਾਂ (ਪਿ੍ਅੰਕਾ) ਦੇ ਭਰਾ ਨੇ ਮੋਦੀ ਜੀ ਨੂੰ ਗਲੇ ਲਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਨਫ਼ਰਤ ਨਹੀਂ ਕਰਦੇ | ਕਾਂਗਰਸ ਦੀ ਵਿਚਾਰਧਾਰਾ ਨਫ਼ਰਤ ਦੀ ਵਿਚਾਰਧਾਰਾ ਨਹੀਂ ਹੈ |
ਕਈ ਰਾਜਾਂ 'ਚ ਪ੍ਰਦਰਸ਼ਨ
ਕਾਂਗਰਸ ਨੇ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂਕਸ਼ਮੀਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਸਮੇਤ ਕਈ ਰਾਜਾਂ 'ਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ | ਰਾਜ ਸਰਕਾਰਾਂ ਵਲੋਂ ਵੱਖ-ਵੱਖ ਥਾਵਾਂ ਤੋਂ ਕਾਂਗਰਸ ਕਾਰਜਕਰਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਬਾਅਦ ਸ਼ਾਮ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ |
ਟਾਈਟਲਰ ਦੇ ਸ਼ਾਮਿਲ ਹੋਣ 'ਤੇ ਭਾਜਪਾ ਵਲੋਂ ਆਲੋਚਨਾ
ਇਸ ਸੱਤਿਆਗ੍ਰਹਿ 'ਚ 1984 ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਵੀ ਪਹੁੰਚੇ | ਭਾਜਪਾ ਨੇਤਾ ਆਰ ਪੀ ਸਿੰਘ ਨੇ ਇਸ 'ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਟਾਈਟਲਰ ਤੋਂ ਬਿਨਾਂ ਨਹੀਂ ਰਹਿ ਸਕਦੀ | ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਂਗਰਸ ਕਿਸ ਤਰ੍ਹਾਂ ਦਾ ਸੱਤਿਆਗ੍ਰਹਿ ਕਰ ਰਹੀ ਹੈ | ਸਿੱਖਾਂ ਦੇ ਹਤਿਆਰੇ (ਜਗਦੀਸ਼ ਟਾਈਟਲਰ) ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ |

ਮੋਦੀ ਨੇ ਸਭ ਤੋਂ ਛੋਟੀ ਉਮਰ ਦੀ ਅੰਗਦਾਨ ਕਰਨ ਵਾਲੀ ਅਬਾਬਤ ਦਾ ਕੀਤਾ ਉਚੇਚਾ ਜ਼ਿਕਰ

ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਅੰਗਦਾਨ ਕਰਨ ਵਾਲਿਆਂ ਦੀ ਸ਼ਲਾਘਾ ਕਰਦਿਆਂ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਡੋਨਰ ਅਬਾਬਤ ਕੌਰ ਦਾ ਉਚੇਚਾ ਜਿਕਰ ਕੀਤਾ ਅਤੇ ਉਸ ਦੇ ਮਾਤਾ ਪਿਤਾ ਨਾਲ ਫੋਨ 'ਤੇ ਗੱਲ ਵੀ ਕੀਤੀ | ਮੋਦੀ ਨੇ ਕਿਹਾ ਕਿ ਜੋ ਲੋਕ ਮਰਨ ਤੋਂ ਬਾਅਦ ਅੰਗਦਾਨ ਕਰਦੇ ਹਨ ਉਹ ਅੰਗ ਪ੍ਰਾਪਤ ਕਰਨ ਵਾਲਿਆਂ ਲਈ 'ਰੱਬ ਵਰਗੇ' ਹੁੰਦੇ ਹਨ | ਇਸ ਲਈ ਅਜਿਹੀ ਤਰਜੀਹ ਬਹੁਤ ਸਾਰੀਆਂ ਜਾਨਾਂ ਬਚਾਅ ਸਕਦੀ ਹੈ | ਬੱਚੇ ਦੇ ਮਾਂ-ਬਾਪ ਨੇ ਪ੍ਰਧਾਨ ਮੰਤਰੀ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੱਚੀ ਕਿਸੇ ਦੂਜੇ ਨੂੰ ਹੀ ਜੀਵਨ ਦੇਣ ਲਈ ਧਰਤੀ 'ਤੇ ਆਈ ਸੀ | ਪ੍ਰਧਾਨ ਮੰਤਰੀ ਨੇ ਅਬਾਬਤ ਸ਼ਬਦ ਨੂੰ ਲੈ ਕੇ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਅਰਥ ਹੀ ਦੂਜਿਆਂ ਦੀ ਸੇਵਾ ਕਰਨਾ ਹੈ | ਪ੍ਰਧਾਨ ਮੰਤਰੀ ਨੇ ਵਾਰੀ-ਵਾਰੀ ਮਾਤਾ ਅਤੇ ਪਿਤਾ ਦੋਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਇਸ ਦਲੇਰਾਨਾ ਕਦਮ ਲਈ ਉਨ੍ਹਾਂ ਨੂੰ ਨਮਨ ਕੀਤਾ | ਪ੍ਰਧਾਨ ਮੰਤਰੀ ਨੇ ਅਬਾਬਤ ਤੋਂ ਇਲਾਵਾ 63 ਸਾਲਾ ਸਨੇਹ ਲਤਾ ਚੌਧਰੀ ਦੇ ਬੇਟੇ ਨਾਲ ਵੀ ਗੱਲ ਕਰਕੇ ਲੋਕਾਂ ਨੂੰ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਅੰਗਦਾਨ ਕਰਨ ਨਾਲ 8-9 ਲੋਕਾਂ ਨੂੰ ਜੀਵਨ ਦਾਨ ਮਿਲ ਜਾਂਦਾ ਹੈ | ਉਨ੍ਹਾਂ ਕਿਹਾ ਕਿ 2022 'ਚ 15 ਹਜ਼ਾਰ ਲੋਕਾਂ ਨੇ ਅੰਗਦਾਨ ਕੀਤੇ | ਮੋਦੀ ਨੇ ਦੇਸ਼ 'ਚ ਅੰਗਦਾਨ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ 'ਤੇ ਵੀ ਚਰਚਾ ਕਰਦਿਆਂ ਕਿਹਾ ਕਿ ਇਸ ਸੰਬੰਧ 'ਚ ਰਾਜਾਂ ਦੇ ਨਿਵਾਸ ਦੀ ਸ਼ਰਤ ਨੂੰ ਹਟਾਉਣ ਦਾ ਫੈਸਲਾ ਵੀ ਲਿਆ ਗਿਆ ਹੈ | ਭਾਵ ਹੁਣ ਦੇਸ਼ ਦੇ ਕਿਸੇ ਵੀ ਰਾਜ 'ਚ ਜਾ ਕੇ ਮਰੀਜ਼ ਅੰਗ ਪ੍ਰਾਪਤ ਕਰਨ ਲਈ ਰਜਿਸਟਰਡ ਕਰਵਾ ਸਕੇਗਾ | ਇਸ ਤੋਂ ਇਲਾਵਾ ਸਰਕਾਰ ਨੇ ਅੰਗਦਾਨ ਲਈ 65 ਸਾਲਾਂ ਤੋਂ ਘੱਟ ਉਮਰ ਹੱਦ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ |
ਨਾਰੀ ਸ਼ਕਤੀ 'ਤੇ ਵੀ ਕੀਤੀ ਗੱਲ
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 99ਵੇਂ ਅੰਕ 'ਚ ਨਾਰੀ ਸ਼ਕਤੀ 'ਤੇ ਵੀ ਗੱਲ ਕੀਤੀ, ਜਿਸ 'ਚ ਉਨ੍ਹਾਂ ਨਾਗਾਲੈਂਡ 'ਚ 75 ਸਾਲਾਂ 'ਚ ਪਹਿਲੀ ਵਾਰ ਔਰਤ ਵਿਧਾਇਕ ਵਜੋਂ ਚੁਣੀ ਗਈ ਹੇਕਾਕੀ ਜਖਾਲੂ ਦੀ ਮਿਸਾਲ ਦਿੱਤੀ | ਇਸ ਤੋਂ ਇਲਾਵਾ ਏਸ਼ੀਆ ਦੀ ਪਹਿਲੀ ਔਰਤ ਪਾਇਲਟ ਬਣੀ ਸੁਰੇਖਾ ਯਾਦਵ ਅਤੇ ਆਸਕਰ ਐਵਾਰਡ ਜੇਤੂ 'ਐਲੀਫੈਂਟ ਵਿਸਪਰਰਜ਼' ਗੁਨੀਤ ਮੋਂਗਾ ਅਤੇ ਡਾਇਰੈਕਟਰ ਕਾਰਤਿਕੀ ਗੋਂਸਾਲਵੇਸ ਦਾ ਵੀ ਜਿਕਰ ਕੀਤਾ |
ਸੂਰਜੀ ਊਰਜਾ
ਮੋਦੀ ਨੇ ਸੂਰਜੀ ਊਰਜਾ ਦੇ ਖੇਤਰ 'ਚ ਨਵਾਂ ਮੀਲ ਪੱਥਰ ਰੱਖਣ ਵਾਲੇ ਦੀਵ ਟਾਪੂ ਦਾ ਵੀ ਜ਼ਿਕਰ ਕੀਤਾ, ਜੋ ਕਿ 100 ਫੀਸਦੀ ਸਾਫ ਊਰਜਾ ਦਾ ਇਸਤੇਮਾਲ ਕਰਨ ਵਾਲਾ ਪਹਿਲਾ ਜਿਲ੍ਹਾ ਬਣਿਆ ਹੈ | ਪ੍ਰਧਾਨ ਮੰਤਰੀ ਨੇ ਗੁਜਰਾਤ 'ਚ 17 ਤੋਂ 30 ਅਪ੍ਰੈਲ ਨੂੰ ਹੋਣ ਵਾਲੇ ਸੌਰਾਸ਼ਟਰ ਤਾਮਿਲ ਸੰਗਮਸ ਦਾ ਜਿਕਰ ਕਰਦਿਆਂ ਇਸ ਨੂੰ ਏਕਤਾ ਦੀ ਮਿਸਾਲ ਕਰਾਰ ਦਿੱਤਾ |

ਅੰਮਿ੍ਤਪਾਲ ਨੂੰ ਪਨਾਹ ਦੇਣ ਦੇ ਦੋਸ਼ 'ਚ ਪਟਿਆਲਾ ਤੋਂ ਔਰਤ ਗਿ੍ਫ਼ਤਾਰ

ਪੁਲਿਸ ਨੇ ਰਿਹਾਅ ਕੀਤੇ 197 ਨੌਜਵਾਨ
ਚੰਡੀਗੜ੍ਹ, 26 ਮਾਰਚ (ਪੀ. ਟੀ. ਆਈ.)-ਪੰਜਾਬ ਪੁਲਿਸ ਨੇ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀ ਨੂੰ ਕਥਿਤ ਤੌਰ 'ਤੇ ਪਨਾਹ ਦੇਣ ਦੇ ਦੋਸ਼ 'ਚ ਪਟਿਆਲਾ ਤੋਂ ਇਕ ਔਰਤ ਨੂੰ ਗਿ੍ਫਤਾਰ ਕੀਤਾ ਹੈ | ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਅੰਮਿ੍ਤਪਾਲ ਦੇ ਮਾਮਲੇ 'ਚ ਹੁਣ ਤੱਕ 197 ਨੌਜਵਾਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ ਤੇ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਕਥਿਤ ਤੌਰ 'ਤੇ 19 ਮਾਰਚ ਨੂੰ ਪਟਿਆਲਾ ਦੇ ਹਰਿਗੋਬਿੰਦ ਨਗਰ 'ਚ ਬਲਬੀਰ ਕੌਰ ਦੇ ਘਰ ਰੁਕੇ ਸਨ | ਪੁਲਿਸ ਨੇ ਕਿਹਾ ਕਿ ਇਥੇ ਬਲਬੀਰ ਕੌਰ ਨੇ ਅੰਮਿ੍ਤਪਾਲ ਤੇ ਪਪਲਪ੍ਰੀਤ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਲਿਜਾਣ ਤੋਂ ਪਹਿਲਾਂ 5-6 ਘੰਟੇ ਪਨਾਹ ਦਿੱਤੀ ਸੀ | ਅੰਮਿ੍ਤਪਾਲ 18 ਮਾਰਚ ਤੋਂ ਫਰਾਰ ਹੈ, ਜਦੋਂ ਪੁਲਿਸ ਨੇ ਉਸ ਦੇ ਤੇ ਉਸ ਦੀ ਅਗਵਾਈ ਵਾਲੇ ਸੰਗਠਨ 'ਵਾਰਿਸ ਪੰਜਾਬ ਦੇ' ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ | ਅੰਮਿ੍ਤਪਾਲ ਨੂੰ ਪਨਾਹ ਦੇਣ ਦੇ ਦੋਸ਼ 'ਚ ਬਲਬੀਰ ਕੌਰ ਗਿ੍ਫਤਾਰ ਹੋਣ ਵਾਲੀ ਦੂਸਰੀ ਔਰਤ ਹੈ | ਇਸ ਤੋਂ ਪਹਿਲਾਂ ਬਲਜੀਤ ਕੌਰ ਨਾਂਅ ਦੀ ਇਕ ਔਰਤ ਨੂੰ ਕਥਿਤ ਤੌਰ 'ਤੇ ਅੰਮਿ੍ਤਪਾਲ ਤੇ ਪਪਲਪ੍ਰੀਤ ਨੂੰ ਸ਼ਾਹਬਾਦ ਸਥਿਤ ਉਸ ਦੇ ਘਰ 'ਚ ਪਨਾਹ ਦੇਣ ਦੇ ਦੋਸ਼ 'ਚ ਗਿ੍ਫਤਾਰ ਕੀਤਾ ਗਿਆ ਸੀ |
ਮਾਮੂਲੀ ਸ਼ਮੂਲੀਅਤ ਦੇ ਕੇਸਾਂ ਦੀ ਹੋਵੇਗੀ ਸਮੀਖਿਆ
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਪੁਲਿਸ ਵਲੋਂ 18 ਮਾਰਚ ਤੋਂ ਅਮਨ-ਕਾਨੂੰਨ ਦੀ ਉਲੰਘਣਾ ਅਤੇ ਅਮਨ-ਕਾਨੂੰਨ ਵਿਚ ਵਿਘਨ ਪਾਉਣ ਦੇ ਖਦਸ਼ੇ ਤਹਿਤ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਤੇ ਨਿਰਦੋਸ਼ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਰਿਹਾਅ ਕਰਨ ਦੀ ਮੁਹਿੰਮ ਜਾਰੀ ਹੈ | ਇਸ ਮੁਹਿੰਮ ਤਹਿਤ ਰੋਕਥਾਮ ਦੀਆਂ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤੇ ਕੁੱਲ 353 ਵਿਅਕਤੀਆਂ ਵਿਚੋਂ 197 ਵਿਅਕਤੀਆਂ ਨੂੰ ਹੁਣ ਤੱਕ ਰਿਹਾਅ ਕਰ ਦਿੱਤਾ ਗਿਆ ਹੈ | ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸੂਬੇ ਦੇ ਸਾਰੇ ਐਸ.ਐਸ.ਪੀਜ਼ ਅਤੇ ਸੀ.ਪੀਜ਼ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਜਾਂ ਗਿ੍ਫ਼ਤਾਰ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਤਫ਼ਤੀਸ਼ ਕਰ ਰਹੇ ਅਫ਼ਸਰ ਅਤੇ ਉਨ੍ਹਾਂ ਦੇ ਨਿਗਰਾਨ ਅਫ਼ਸਰ ਪਹਿਲਾਂ ਉਪਲਬਧ ਸਬੂਤਾਂ ਦੀ ਜਾਂਚ ਕਰਨ ਅਤੇ ਠੋਸ ਅਪਰਾਧਾਂ 'ਚ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਗਿ੍ਫ਼ਤਾਰੀ ਤੋਂ ਪਹਿਲਾਂ ਆਪਣੇ ਪੱਧਰ 'ਤੇ ਢੁੱਕਵੀਂ ਜਾਂਚ ਕਰ ਲੈਣ | ਡੀ.ਜੀ.ਪੀ. ਨੇ ਅੱਗੇ ਕਿਹਾ ਕਿ ਰੋਕਥਾਮ ਦੀਆਂ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤੇ ਗਏ 353 ਵਿਅਕਤੀਆਂ ਤੋਂ ਇਲਾਵਾ 40 ਵਿਅਕਤੀਆਂ ਨੂੰ ਠੋਸ ਅਪਰਾਧਿਕ ਗਤੀਵਿਧੀਆਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ 7 ਵਿਅਕਤੀਆਂ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ | ਡੀ.ਜੀ.ਪੀ. ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਝੂਠੀਆਂ ਖ਼ਬਰਾਂ ਤੇ ਅਫਵਾਹਾਂ ਵੱਲ ਕੋਈ ਧਿਆਨ ਨਾ ਦੇਣ | ਡੀ.ਜੀ.ਪੀ. ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਅਤੇ ਸਥਿਰ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਅਫਵਾਹਾਂ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਪੰਜਾਬ ਪੁਲਿਸ ਵਲੋਂ ਅੱਜ ਫਲੈਗ ਮਾਰਚ, ਨਾਕਾਬੰਦੀ ਅਤੇ ਗਸ਼ਤ ਕਰਦਿਆਂ ਸੂਬੇ ਦੇ ਬਾਜ਼ਾਰਾਂ ਅਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਪੁਲਿਸ ਦੀ ਮੌਜੂਦਗੀ ਕਾਇਮ ਰੱਖੀ |

ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਹੋਟਲ ਦੇ ਕਮਰੇ 'ਚੋਂ ਮਿ੍ਤਕ ਮਿਲੀ


ਵਾਰਾਨਸੀ (ਉੱਤਰ ਪ੍ਰਦੇਸ਼), 26 ਮਾਰਚ (ਏਜੰਸੀ)- ਪ੍ਰਸਿੱਧ ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਸਾਰਨਾਥ ਪੁਲਿਸ ਸਟੇਸ਼ਨ ਇਲਾਕੇ ਅਧੀਨ ਇਕ ਹੋਟਲ ਦੇ ਕਮਰੇ 'ਚ ਐਤਵਾਰ ਨੂੰ ਮਿ੍ਤਕ ਹਾਲਤ 'ਚ ਮਿਲੀ | ਹੋਟਲ ਸਟਾਫ਼ ਨੇ ਕਿਹਾ ਕਿ 25 ਸਾਲਾ ਅਦਾਕਾਰਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਅਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ | ਵਾਰਾਨਸੀ ਪੁਲਿਸ ਕਮਿਸ਼ਨਰੇਟ ਨੇ ਇਕ ਬਿਆਨ 'ਚ ਕਿਹਾ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ ਅਤੇ ਪੁਲਿਸ ਨੇ ਅਦਾਕਾਰ ਦੀ ਮੌਤ ਮਾਮਲੇ 'ਚ ਖੁਦਕੁਸ਼ੀ ਦਾ ਖਦਸ਼ਾ ਪ੍ਰਗਟਾਇਆ ਹੈ | ਦੂਬੇ ਨੇ ਬਹੁਤ ਸਾਰੀਆਂ ਖੇਤਰੀ ਫ਼ਿਲਮਾਂ, ਜਿਨ੍ਹਾਂ 'ਚ 'ਕਸਮ ਪੈਦਾ ਕਰਨੇ ਵਾਲੇ ਕੀ-2, ਮੁਝਸੇ ਸ਼ਾਦੀ ਕਰੋਗੀ (ਭੋਜਪੁਰੀ), ਅਤੇ ਵੀਰੋਂ ਕੇ ਵੀਰ, ਸ਼ਾਮਿਲ ਹਨ, 'ਚ ਕੰਮ ਕੀਤਾ |

ਨਿਖ਼ਤ ਤੇ ਲਵਲੀਨਾ ਮੁੱਕੇਬਾਜ਼ੀ 'ਚ ਬਣੀਆਂ ਵਿਸ਼ਵ ਚੈਂਪੀਅਨ

ਨਵੀਂ ਦਿੱਲੀ, 26 ਮਾਰਚ (ਏਜੰਸੀ)- ਸਿਖਰ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਐਤਵਾਰ ਨੂੰ ਇੱਥੇ 50 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਇਨਗੁਏਨ ਥੀ ਤਾਮ ਨੂੰ 5-0 ਨਾਲ ਹਰਾ ਕੇ ਆਪਣਾ ਦੂਸਰਾ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤ ਲਿਆ, ਜਦਕਿ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਸਿਲਸਿਲਾ ਤੋੜਦੇ ਹੋਏ ਪਹਿਲੀ ਵਾਰ ਪੀਲਾ ਤਗਮਾ ਆਪਣੇ ਨਾਂਅ ਕੀਤਾ | ਨਿਖਤ ਮਹਾਨ ਮੁੱਕੇਬਾਜ਼ ਐਮ.ਸੀ. ਮੈਰੀਕਾਮ (6 ਵਾਰ ਦੀ ਵਿਸ਼ਵ ਚੈਂਪੀਅਨ) ਦੇ ਬਾਅਦ ਦੋ ਵਾਰ ਇਹ ਵੱਕਾਰੀ ਖਿਤਾਬ ਜਿੱਤਣ ਵਾਲੀ ਦੂਸਰੀ ਭਾਰਤੀ ਬਣ ਗਈ | ਲਵਲੀਨਾ ਨੇ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਮਾਤ ਦਿੱਤੀ | ਦੋਵਾਂ ਏਸ਼ੀਆਈ ਮੁੱਕੇਬਾਜ਼ਾਂ ਦਰਮਿਆਨ ਦਿਨ ਦਾ ਸ਼ੁਰੂਆਤੀ ਮੁਕਾਬਲਾ ਰੁਮਾਂਚਕ ਰਿਹਾ | ਸਨਿਚਰਵਾਰ ਨੂੰ ਨੀਤੂ ਘੰਘਾਸ (48 ਕਿਲੋਗ੍ਰਾਮ) ਅਤੇ ਸਵੀਟੀ ਬੋਰਾ (81 ਕਿਲੋਗ੍ਰਾਮ) ਵਿਸ਼ਵ ਚੈਂਪੀਅਨ ਬਣੀਆਂ ਸਨ | ਮੇਜ਼ਬਾਨ ਭਾਰਤ ਸੋਨ ਤਗਮਿਆਂ ਦੇ ਮਾਮਲੇ 'ਚ ਆਪਣੇ ਸਰਬੋਤਮ ਪ੍ਰਦਰਸ਼ਨ ਦੀ ਬਰਾਬਰੀ ਵੱਲ ਵਧ ਰਿਹਾ ਹੈ | ਭਾਰਤ ਨੇ 2006 'ਚ ਆਪਣੀ ਮੇਜ਼ਬਾਨੀ 'ਚ ਚਾਰ ਸੋਨ ਤਗਮੇ ਜਿੱਤ ਕੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਸੀ, ਜਿਸ 'ਚ ਦੇਸ਼ ਦੇ ਨਾਂਅ 8 ਤਗਮੇ ਰਹੇ ਸਨ |

ਇਸਰੋ ਦੇ ਐਲ.ਵੀ.ਐਮ.3 ਨੇ 36 ਉਪਗ੍ਰਹਿਆਂ ਨੂੰ ਗ੍ਰਹਿ ਪਥ 'ਚ ਕੀਤਾ ਸਥਾਪਿਤ

ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 26 ਮਾਰਚ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਲ.ਵੀ.ਐਮ. 3 ਰਾਕੇਟ ਜ਼ਰੀਏ ਬਰਤਾਨੀਆ ਸਥਿਤ ਵੰਨਵੈੱਬ ਸਮੂਹ ਕੰਪਨੀ ਦੇ 36 ਉਪਗ੍ਰਹਿਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਗ੍ਰਹਿ ਪੱਥ 'ਚ ਸਫਲਤਾਪੂਰਵਕ ਸਥਾਪਤ ਕਰਕੇ ਐਤਵਾਰ ਨੂੰ ਇਕ ਹੋਰ ਉਪਲੱਬਧੀ ਹਾਸਿਲ ਕਰ ਲਈ | ਇਸਰੋ ਦੇ 43.3 ਮੀਟਰ ਲੰਬੇ ਰਾਕੇਟ ਨੂੰ 24.5 ਘੰਟੇ ਦੀ ਉਲਟੀ ਗਿਣਤੀ ਸਮਾਪਤ ਹੋਣ ਦੇ ਬਾਅਦ ਚੇਨਈ ਤੋਂ ਕਰੀਬ 135 ਕਿਲੋਮੀਟਰ ਦੂਰ ਸਤੀਸ਼ ਧਵਨ ਪੁਲਾੜ ਕੇਂਦਰ 'ਚ ਦੂਸਰੇ ਲਾਂਚ ਪੈਡ ਤੋਂ ਐਤਵਾਰ ਸਵੇਰੇ 9 ਵਜੇ ਦਾਗਿਆ ਗਿਆ | ਬਰਤਾਨੀਆ ਦੀ ਨੈਟਵਰਕ ਐਕਸੈਸ ਐਸੋਸੀਏਟਿਡ ਲਿਮ. (ਵੰਨਵੈੱਬ ਗਰੁੱਪ ਕੰਪਨੀ) ਨੇ ਪਿ੍ਥਵੀ ਦੇ ਹੇਠਲੇ ਗ੍ਰਹਿ ਪੱਥ (ਐਲ.ਈ.ਓ.) 'ਚ 72 ਉਪਗ੍ਰਹਿਆਂ ਨੂੰ ਲਾਂਚ ਕਰਨ ਲਈ ਇਸਰੋ ਦੀ ਨਿਊਸਪੇਸ ਇੰਡੀਆ ਲਿਮਟਡ (ਐਨ. ਐਸ. ਆਈ. ਐਲ.) ਨਾਲ ਇਕ ਕਰਾਰ ਕੀਤਾ ਹੈ | ਇਸ ਕਰਾਰ ਤਹਿਤ ਇਹ ਵੰਨਵੈੱਬ ਲਈ ਦੂਸਰਾ ਲਾਂਚ ਸੀ | ਵੰਨਵੈੱਬ ਗਰੁੱਪ ਕੰਪਨੀ ਲਈ ਪਹਿਲੇ 36 ਉਪਗ੍ਰਹਿ 23 ਅਕਤੂਬਰ 2022 ਨੂੰ ਲਾਂਚ ਕੀਤੇ ਗਏ ਸਨ | ਇਸਰੋ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਉਂਟ ਜ਼ਰੀਏ ਕਿਹਾ ਕਿ ਐਲ. ਵੀ. ਐਮ. 3-ਐਮ3/ਵੰਨਵੈੱਬ ਇੰਡੀਆ-2 ਮਿਸ਼ਨ ਪੂਰਾ ਹੋ ਗਿਆ ਹੈ | ਸਾਰੇ 36 ਵੰਨਵੈੱਬ ਜੇਨ-1 ਉਪਗ੍ਰਹਿਆਂ ਨੂੰ ਨਿਰਧਾਰਿਤ ਗ੍ਰਹਿ ਪੱਥ 'ਚ ਸਥਾਪਿਤ ਕਰ ਦਿੱਤਾ ਗਿਆ ਹੈ | ਐਲ.ਵੀ.ਐਮ. 3 ਆਪਣੇ ਲਗਾਤਾਰ 6ਵੇਂ ਲਾਂਚ 'ਚ ਪਿ੍ਥਵੀ ਦੇ ਹੇਠਲੇ ਗ੍ਰਹਿ ਪੱਥ 'ਚ 5805 ਕਿਲੋਗ੍ਰਾਮ ਪੇਲੋਡ ਲੈ ਕੇ ਗਿਆ | ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਨੇ ਐਲ.ਵੀ.ਐਮ.3-ਐਮ3/ਵੰਨਵੈੱਬ ਇੰਡੀਆ-2 ਮਿਸ਼ਨ ਦੇ ਸਫਲ ਲਾਂਚ ਲਈ ਐਨ. ਐਸ. ਆਈ. ਐਲ., ਇਸਰੋ ਤੇ ਵੰਨਵੈੱਬ ਨੂੰ ਵਧਾਈ ਦਿੱਤੀ | ਇਹ ਪ੍ਰੀਖਣ ਵੰਨਵੈੱਬ ਗਰੁੱਪ ਕੰਪਨੀ ਦਾ 18ਵਾਂ ਪ੍ਰੀਖਣ ਸੀ, ਜਦੋਂ ਕਿ ਇਸਰੋ ਲਈ 2023 ਦਾ ਇਹ ਦੂਸਰਾ ਪ੍ਰੀਖਣ ਹੈ | ਇਸ ਲਾਂਚ ਦੇ ਨਾਲ ਹੀ ਵੰਨਵੈੱਬ ਦੁਆਰਾ ਪਿ੍ਥਵੀ ਦੇ ਗ੍ਰਹਿ ਪੱਥ 'ਚ ਸਥਾਪਿਤ ਉਪਗ੍ਰਹਿਆਂ ਦੀ ਗਿਣਤੀ ਵੱਧ ਕੇ 616 ਹੋ ਗਈ ਜੋ ਇਸ ਸਾਲ ਵਿਆਪਕ ਸੇਵਾਵਾਂ ਸ਼ੁਰੂ ਕਰਨ ਲਈ ਕਾਫੀ ਹੈ | ਕੰਪਨੀ ਨੇ ਕਿਹਾ ਕਿ ਵੰਨਵੈੱਬ ਭਾਰਤ 'ਚ ਨਾ ਕੇਵਲ ਉਪਕਰਨਾਂ ਬਲਕਿ ਕਸਬਿਆਂ, ਪਿੰਡਾਂ, ਨਗਰ ਨਿਗਮਾਂ ਅਤੇ ਸਕੂਲਾਂ ਸਮੇਤ ਉਨ੍ਹਾਂ ਖੇਤਰਾਂ ਨੂੰ ਵੀ ਸੁਰੱਖਿਅਤ ਸੰਪਰਕ ਮੁਹੱਈਆ ਕਰਵਾਏਗਾ, ਜਿਥੋਂ ਤੱਕ ਪਹੁੰਚ ਬਣਾਉਣਾ ਮੁਸ਼ਕਿਲ ਹੈ |
ਭਾਰਤ ਮੋਹਰੀ ਦੇਸ਼ ਬਣ ਕੇ ਉਭਰਿਆ-ਜਤੇਂਦਰ ਸਿੰਘ
ਕੇਂਦਰੀ ਮੰਤਰੀ ਜਤੇਂਦਰ ਸਿੰਘ ਨੇ ਸਫਲ ਪ੍ਰੀਖਣ ਲਈ ਇਸਰੋ ਦੀ ਸ਼ਲਾਘਾ ਕੀਤੀ | ਉਨ੍ਹਾਂ ਟਵੀਟ ਕੀਤਾ ਕਿ ਮੈਨੂੰ ਅਜਿਹੇ ਸਮੇਂ ਪੁਲਾੜ ਵਿਭਾਗ ਨਾਲ ਜੁੜ ਕੇ ਮਾਣ ਹੁੰਦਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਪੁਲਾੜ ਉਦਯੋਗਿਕ ਦੇ ਖੇਤਰ 'ਚ ਦੁਨੀਆ ਦਾ ਇਕ ਮੋਹਰੀ ਦੇਸ਼ ਬਣ ਕੇ ਉਭਰਿਆ ਹੈ | ਕੇਂਦਰੀ ਵਿਗਿਆਨ ਤੇ ਉਦਯੋਗਿਕ ਰਾਜ ਮੰਤਰੀ ਨੇ ਕਿਹਾ ਕਿ ਇਸਰੋ ਟੀਮ ਨੇ ਇਕ ਹੋਰ ਵੱਡੀ ਉਪਲੱਬਧੀ ਹਾਸਿਲ ਕਰ ਲਈ ਹੈ- ਐਲ.ਵੀ.ਐਮ.3-ਐਮ3/ਵੰਨਵੈੱਬ ਇੰਡੀਆ-2 ਮਿਸ਼ਨ ਦਾ ਸਫਲ ਪ੍ਰੀਖਣ |

ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਜਗਰਾਉਂ/ਹਠੂਰ, 26 ਮਾਰਚ (ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ)-ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਨਾਨਕਸਰ ਤੇਰ੍ਹਾਂ ਮੰਜ਼ਿਲਾਂ ਪਿੰਡ ਝੋਰੜਾਂ ਵਿਖੇ ਚੱਲ ਰਹੇ ਸਮਾਗਮ ਤਹਿਤ ਨਗਰ ਕੀਰਤਨ ਸਜਾਇਆ ਗਿਆ | ਇਸ ਤੋਂ ਪਹਿਲਾਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਸਵੇਰੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ | ਪੂਰੇ ਨਗਰ ਦੀ ਪਰਿਕਰਮਾ ਕਰਕੇ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਹੋਈ, ਜਿੱਥੇ ਰਾਗੀ ਤੇ ਢਾਡੀ ਜਥਿਆਂ ਨੇ ਦੀਵਾਨ ਸਜਾਏ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਵਲੋਂ ਲੋਕਾਈ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਆਖਿਆ ਕਿ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਨੇ ਆਪਣੇ ਪ੍ਰਚਾਰ ਦੌਰਾਨ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਪਹਿਰਾ ਦੇਣ ਲਈ ਆਖਿਆ | ਸੰਗਤ ਦਾ ਧੰਨਵਾਦ ਭਾਈ ਗੇਜਾ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਬਿੰਦੀ ਵਲੋਂ ਕੀਤਾ ਗਿਆ | ਸਮਾਗਮ ਦੌਰਾਨ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਆਗਿਆਪਾਲ ਸਿੰਘ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਅਜੀਤ ਸਿੰਘ ਬਰਨਾਲਾ, ਬਾਬਾ ਸ਼ੇਰ ਸਿੰਘ ਸੁਨਾਮ, ਗਿਆਨੀ ਸੁਖਦੇਵ ਸਿੰਘ ਪਟਿਆਲਾ, ਬਾਬਾ ਰਮਨਦੀਪ ਸਿੰਘ ਬਾਬਾ ਪ੍ਰੀਤਮ ਸਿੰਘ ਡੁਮੇਲੀ, ਬਾਬਾ ਜੋਗਾ ਸਿੰਘ, ਗਿਆਨੀ ਗੁਰਬਖਸ਼ ਸਿੰਘ ਅੰਮਿ੍ਤਸਰ, ਬਾਬਾ ਸਾਧੂ ਸਿੰਘ ਕੈਲੇ, ਅਜੀਤ ਸਿੰਘ ਬਰਨਾਲਾ, ਬਾਬਾ ਬਲਦੇਵ ਸਿੰਘ ਮੰਡੀਰਾ, ਬਾਬਾ ਪ੍ਰਤਾਪ ਸਿੰਘ ਬਾਜਪੁਰ, ਬਾਬਾ ਰੇਸ਼ਮ ਸਿੰਘ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਸਤਨਾਮ ਸਿੰਘ ਨਾਨਕਸਰ, ਭਾਈ ਸਤਪਾਲ ਸਿੰਘ, ਭਾਈ ਜਗਰੂਪ ਸਿੰਘ, ਭਾਈ ਮਨਜੀਤ ਸਿੰਘ, ਭਾਈ ਤਰਸੇਮ ਸਿੰਘ ਮਲੇਸ਼ੀਆ, ਭਾਈ ਗੋਰਾ ਸਿੰਘ, ਭਾਈ ਬਿੰਦਰ ਸਿੰਘ, ਬਾਬਾ ਜੋਗਾ ਸਿੰਘ ਕਰਨਾਲ, ਭਾਈ ਜੱਸਾ ਸਿੰਘ, ਬਾਬਾ ਕੇਹਰ ਸਿੰਘ ਮਹਿਲ ਕਲਾਂ, ਗੁਰਪ੍ਰੀਤ ਸਿੰਘ ਮਹਿਲ ਕਲਾਂ, ਬਾਬਾ ਬਲਦੇਵ ਸਿੰਘ ਮੰਡੀਰਾਂ, ਬਾਬਾ ਹਰਚਰਨ ਸਿੰਘ ਪਟਿਆਲਾ, ਗਿਆਨੀ ਸੁਖਦੇਵ ਸਿੰਘ, ਬਾਬਾ ਪ੍ਰੀਤਮ ਸਿੰਘ ਬਰੇਲੀ, ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼ੋ੍ਰਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਸਰਪੰਚ ਦਲਜੀਤ ਸਿੰਘ ਝੋਰੜਾਂ, ਚੇਅਰਮੈਨ ਤਰਲੋਚਨ ਸਿੰਘ ਝੋਰੜਾਂ, ਗੁਰਜੀਤ ਸਿੰਘ ਕੈਲਪੁਰ, ਮਨਜਿੰਦਰ ਸਿੰਘ ਮਨੀ, ਦਲੇਰ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ |

2024 ਤੱਕ ਭਾਰਤ ਸੜਕ ਮਾਰਗ ਢਾਂਚੇ 'ਚ ਅਮਰੀਕਾ ਦੀ ਕਰੇਗਾ ਬਰਾਬਰੀ-ਗਡਕਰੀ

ਰਾਂਚੀ, 26 ਮਾਰਚ (ਏਜੰਸੀ)- ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਭਾਰਤ ਦਾ ਰਾਜ ਮਾਰਗ ਢਾਂਚਾ 2024 ਤੱਕ ਅਮਰੀਕਾ ਦੇ ਬਰਾਬਰ ਹੋ ਜਾਵੇਗਾ, ਜਿਸ ਲਈ ਗ੍ਰੀਨ ਐਕਸਪ੍ਰੈੱਸਵੇਅ ਤੇ ਰੇਲਵੇ ਓਵਰ ਬਿ੍ਜ ਦੇ ਨਿਰਮਾਣ ਸਮੇਤ ਸਮਾਂਬੱਧ ਮਿਸ਼ਨ ...

ਪੂਰੀ ਖ਼ਬਰ »

ਮੈਂ ਅੱਤਵਾਦੀ ਨਹੀਂ-ਇਮਰਾਨ ਖ਼ਾਨ

ਕਿਹਾ, ਦੇਸ਼ ਨੂੰ ਅਸਲ ਆਜ਼ਾਦੀ ਉਦੋਂ ਮਿਲੇਗੀ ਜਦੋਂ ਪਾਕਿ 'ਚ ਕਾਨੂੰਨ ਦਾ ਰਾਜ ਹੋਵੇਗਾ

ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਹੌਰ 'ਚ ਮੀਨਾਰ-ਏ-ਪਾਕਿਸਤਾਨ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ 'ਚ ਬਰਾਬਰ ਮੌਕੇ ਦਾ ਮਤਲਬ ਉਨ੍ਹਾਂ ਦੇ ਹੱਥ ਬੰਨ੍ਹਣਾ ਨਹੀਂ ਹੈ | ਉਨ੍ਹਾਂ ...

ਪੂਰੀ ਖ਼ਬਰ »

ਦੇਸ਼ 'ਚ 149 ਦਿਨਾਂ ਬਾਅਦ ਸਭ ਤੋਂ ਵੱਧ ਕੋਰੋਨਾ ਮਾਮਲੇ

ਨਵੀਂ ਦਿੱਲੀ, 26 ਮਾਰਚ (ਏਜੰਸੀ)-ਭਾਰਤ ਵਿਚ ਕੋਰੋਨਾ ਦੇ 1890 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ 149 ਦਿਨਾਂ ਵਿਚ ਸਭ ਤੋਂ ਵੱਧ ਹੈ | ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 9433 ਹੋ ਗਈ ਹੈ | ਇਸ ਦੀ ਜਾਣਕਾਰੀ ਐਤਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਵਲੋਂ ...

ਪੂਰੀ ਖ਼ਬਰ »

ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਅਧਿਕਾਰੀ ਦੇ ਟਿਕਾਣਿਆਂ ਤੋਂ ਮਿਲੇ 1 ਕਰੋੜ ਰੁਪਏ

ਨਵੀਂ ਦਿੱਲੀ, 26 ਮਾਰਚ (ਏਜੰਸੀ)-ਰਾਜਕੋਟ 'ਚ ਵਿਦੇਸ਼ ਵਪਾਰ ਦੇ ਡਾਇਰੈਕਟੋਰੇਟ ਜਨਰਲ ਦੇ ਇਕ ਸੀਨੀਅਰ ਅਧਿਕਾਰੀ, ਜਿਸ ਨੇ ਏਜੰਸੀ ਵਲੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਗਿ੍ਫ਼ਤਾਰ ਕੀਤੇ ਜਾਣ ਬਾਅਦ ਉਪਰੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਦੇ ਅਹਾਤਿਆਂ 'ਚੋਂ ...

ਪੂਰੀ ਖ਼ਬਰ »

ਲਲਿਤ, ਨੀਰਵ ਮੋਦੀ ਓ. ਬੀ. ਸੀ. ਨਹੀਂ ਭਗੌੜੇ-ਖੜਗੇ

ਮਲਿਕਅਰਜੁਨ ਖੜਗੇ ਨੇ ਭਾਜਪਾ ਵਲੋਂ ਰਾਹੁਲ ਗਾਂਧੀ ਦੇ ਬਿਆਨ ਨੂੰ ਓ. ਬੀ. ਸੀ. ਮੁੱਦਾ ਬਣਾਏ ਜਾਣ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਲਲਿਤ ਮੋਦੀ, ਨੀਰਵ ਮੋਦੀ ਜਾਂ ਮੇਹੁਲ ਚੋਕਸੀ ਓ ਬੀ ਸੀ ਹਨ? ਉਹ ਤਾਂ ਲੋਕਾਂ ਦਾ ਪੈਸਾ ਲੈ ਕੇ ਭੱਜਣ ਵਾਲੇ ਭਗੌੜੇ ਹਨ | ਭਗੌੜੇ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਡਰਪੋਕ ਹੈ

ਪਿ੍ਅੰਕਾ ਗਾਂਧੀ ਨੇ ਕਿਹਾ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਡਰਪੋਕ ਹੈ | ਆਪਣੀ ਸੱਤਾ ਦੇ ਪਿੱਛੇ ਲੁਕਿਆ ਹੋਇਆ ਹੈ | ਨਾਲ ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ (ਪਿ੍ਅੰਕਾ ਗਾਂਧੀ) 'ਤੇ ਕੇਸ ਲਗਾ ਦਿਉ ਜੇਲ੍ਹ 'ਚ ਪਾ ਦਿਓ ਪਰ ਉਹ ਡਰਨਗੇ ਨਹੀਂ, ਨਾਲ ਹੀ ਹਿੰਦੂ ਧਰਮ ਦਾ ...

ਪੂਰੀ ਖ਼ਬਰ »

ਮੰਗਲਵਾਰ ਨੂੰ ਆਸਮਾਨ 'ਚ ਕਤਾਰਬੱਧ ਹੋਣਗੇ 5 ਉਪਗ੍ਰਹਿ

ਨਿਊਯਾਰਕ, 26 ਮਾਰਚ (ਏਜੰਸੀ)-ਨਾਸਾ ਵਲੋਂ ਦੱਸਿਆ ਗਿਆ ਹੈ ਕਿ ਇਸ ਹਫ਼ਤੇ ਸੂਰਜ ਡੁੱਬਣ ਬਾਅਦ ਰਾਤ ਸਮੇਂ ਮੰਗਲਵਾਰ (28 ਮਾਰਚ ਨੂੰ ) ਇਕ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲੇਗਾ ਜਦੋਂ 5 ਉਪਗ੍ਰਹਿਆਂ ਨੂੰ ਇਕ ਕਤਾਰ 'ਚ ਵੇਖਣ ਦਾ ਮੌਕਾ ਮਿਲੇਗਾ | ਨਾਸਾ ਦੇ ਖਗੋਲ ਵਿਗਿਆਨੀ ਬਿਲ ...

ਪੂਰੀ ਖ਼ਬਰ »

ਉਹ ਮੇਰੀ ਹੱਤਿਆ ਕਰਨੀ ਚਾਹੁੰਦੇ ਹਨ-ਅਤੀਕ ਅਹਿਮਦ

ਅਹਿਮਦਾਬਾਦ, 26 ਮਾਰਚ (ਏਜੰਸੀ)-ਯੂ. ਪੀ. ਪੁਲਿਸ ਵਲੋਂ ਪ੍ਰਯਾਗਰਾਜ ਲਿਜਾਏ ਜਾਣ ਤੋਂ ਪਹਿਲਾਂ ਇਥੇ ਸਾਬਰਮਤੀ ਕੇਂਦਰੀ ਜੇਲ੍ਹ 'ਚੋਂ ਬਾਹਰ ਨਿਕਲਣ ਦੇ ਛੇਤੀ ਬਾਅਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੇ ਐਤਵਾਰ ਨੂੰ ਡਰ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੀ ...

ਪੂਰੀ ਖ਼ਬਰ »

ਕੇਂਦਰ ਨੇ ਮਨਰੇਗਾ ਕੰਮਾਂ ਦੀ ਮਜ਼ਦੂਰੀ ਵਧਾਈ

ਨਵੀਂ ਦਿੱਲੀ, 26 ਮਾਰਚ (ਏਜੰਸੀ)- ਕੇਂਦਰ ਸਰਕਾਰ ਨੇ ਵਿੱਤੀ ਸਾਲ 2023-24 ਲਈ ਗ੍ਰਾਮੀਣ ਰੋਜ਼ਗਾਰ ਗਰੰਟੀ ਪ੍ਰੋਗਰਾਮ ਭਾਵ ਮਨਰੇਗਾ ਤਹਿਤ ਮਜ਼ਦੂਰੀ ਦਰਾਂ 'ਚ ਵਾਧੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ | ਕੇਂਦਰੀ ਵਿਕਾਸ ਮੰਤਰਾਲਾ ਨੇ 24 ਮਾਰਚ ਨੂੰ ਮਹਾਤਮਾ ਗਾਂਧੀ ਰਾਸ਼ਟਰੀ ...

ਪੂਰੀ ਖ਼ਬਰ »

ਸਲਮਾਨ ਖ਼ਾਨ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਮਾਮਲੇ 'ਚ ਰਾਜਸਥਾਨ ਤੋਂ ਇਕ ਕਾਬੂ

ਮੁੰਬਈ, 26 ਮਾਰਚ (ਏਜੰਸੀ)-ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਸੰਬੰਧ 'ਚ ਰਾਜਸਥਾਨ ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਸਲਮਾਨ ਨੂੰ ਹਾਲ ਹੀ 'ਚ ਉਸ ਦੇ ਦਫ਼ਤਰ 'ਚ ਇਕ ਧਮਕੀ ਭਰਿਆ ਪੱਤਰ ਮਿਲਿਆ ਸੀ | ਇਕ ਅਧਿਕਾਰੀ ਨੇ ਐਤਵਾਰ ...

ਪੂਰੀ ਖ਼ਬਰ »

ਅੰਮਿ੍ਤਸਰ ਦੀ ਸੀ ਅਬਾਬਤ ਕੌਰ

ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-'ਮਨ ਕੀ ਬਾਤ' ਪ੍ਰੋਗਰਾਮ ਦੇ 99ਵੇਂ ਅੰਕ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮਿ੍ਤਸਰ ਦੀ ਲੋਹਾਰਕਾ ਰੋਡ ਸਥਿਤ ਰਣਜੀਤ ਵਿਹਾਰ 'ਚ ਰਹਿੰਦੇ ਖੇਤੀਬਾੜੀ ਡਿਵੈਲਪਮੈਂਟ ਅਫ਼ਸਰ (ਏ. ਡੀ. ਓ.) ਸੁਖਬੀਰ ਸਿੰਘ ਸੰਧੂ ਅਤੇ ਉਨ੍ਹਾਂ ...

ਪੂਰੀ ਖ਼ਬਰ »

ਵਾਸ਼ਿੰਗਟਨ 'ਚ ਭਾਰਤੀ ਦੂਤਘਰ ਦੇ ਸਾਹਮਣੇ ਖ਼ਾਲਿਸਤਾਨ ਸਮਰਥਕਾਂ ਵਲੋਂ ਪ੍ਰਦਰਸ਼ਨ

ਵਾਸ਼ਿੰਗਟਨ, 26 ਮਾਰਚ (ਏਜੰਸੀ)- ਖ਼ਾਲਿਸਤਾਨ ਸਮਰਥਕਾਂ ਦੇ ਇਕ ਸਮੂਹ ਨੇ ਇੱਥੇ ਭਾਰਤੀ ਦੂਤਘਰ ਦੇ ਸਾਹਮਣੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਲਰਟ ਅਮਰੀਕੀ ਗੁਪਤ ਸੇਵਾ ਤੇ ਸਥਾਨਕ ਪੁਲਿਸ ਮੌਕੇ 'ਤੇ ਤਾਇਨਾਤ ਸੀ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX