ਤਾਜਾ ਖ਼ਬਰਾਂ


ਕੈਨੇਡਾ ਵਿਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕਤਲ
. . .  1 minute ago
ਕੈਲਗਰੀ, 29 ਮਈ (ਜਸਜੀਤ ਸਿੰਘ ਧਾਮੀ)- ਗੈਂਗਸਟਰ ਅਮਰਪ੍ਰੀਤ ਸਮਰਾ ਉਰਫ਼ ‘ਚੱਕੀ’ ਦੀ ਫਰੇਜ਼ਰਵਿਊ ਹਾਲ ਵਿਖੇ ਇਕ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ....
ਇਸਰੋ ਨੇ ਲਾਂਚ ਕੀਤਾ ਉਪਗ੍ਰਹਿ ਐਨ.ਵੀ.ਐਸ-01
. . .  11 minutes ago
ਅਮਰਾਵਤੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਤੋਂ ਆਪਣੇ ਉੱਨਤ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-01 ਨੂੰ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ। ਇਹ ਲਾਂਚਿੰਗ ਸ਼੍ਰੀਹਰੀਕੋਟਾ ਸਥਿਤ....
ਯਾਸੀਨ ਮਲਿਕ ਸੰਬੰਧੀ ਐਨ.ਆਈ.ਏ. ਦੀ ਅਪੀਲ ’ਤੇ ਅੱਜ ਸੁਣਵਾਈ ਕਰੇਗੀ ਦਿੱਲੀ ਹਾਈਕੋਰਟ
. . .  23 minutes ago
ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਐਨ.ਆਈ. ਏ. ਨੇ ਦਿੱਲੀ ਹਾਈ ਕੋਰਟ ਅੱਗੇ ਅਪੀਲ ਕੀਤੀ ਹੈ। ਉਸ ਨੇ....
ਮੱਧ ਪ੍ਰਦੇਸ਼: ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟ ਦੀ ਐਮਰਜੈਂਸੀ ਲੈਂਡਿੰਗ
. . .  42 minutes ago
ਭੋਪਾਲ, 29 ਮਈ- ਮੱਧ ਪ੍ਰਦੇਸ਼ ਦੇ ਭਿਡ ਵਿਚ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਾਣਕਾਰੀ ਅਨੁਸਾਰ....
ਪੰਜਾਬ ਪੁਲਿਸ ਵਲੋਂ 3 ਪੈਕਟ ਹੈਰੋਇਨ ਬਰਾਮਦ
. . .  49 minutes ago
ਖਾਲੜਾ, 29 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਦੇ ਖ਼ੇਤਾਂ ਵਿਚੋ ਪੰਜਾਬ ਪੁਲਿਸ ਵਲੋਂ....
2000 ਰੁਪਏ ਦੇ ਨੋਟਾਂ ਸੰਬੰਧੀ ਦਿੱਲੀ ਹਾਈ ਕੋਰਟ ਵਿਚ ਦਾਇਰ ਜਨਹਿੱਤ ਪਟੀਸ਼ਨ ਹੋਈ ਰੱਦ
. . .  about 1 hour ago
ਨਵੀਂ ਦਿੱਲੀ, 29 ਮਈ- ਦਿੱਲੀ ਹਾਈ ਕੋਰਟ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਨੋਟੀਫ਼ਿਕੇਸ਼ਨਾਂ ਨੂੰ ਚੁਣੌਤੀ....
ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ
. . .  about 1 hour ago
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ....
ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  about 2 hours ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 3 hours ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 3 hours ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 3 hours ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 3 hours ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 4 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 15 ਜੇਠ ਸੰਮਤ 555
ਵਿਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ 'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਪਹਿਲਾ ਸਫ਼ਾ

ਵਿਕਸਿਤ ਭਾਰਤ ਦੀ ਗਵਾਹ ਬਣੇਗੀ ਨਵੀਂ ਸੰਸਦ-ਮੋਦੀ

• ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ • ਜਾਰੀ ਕੀਤਾ 75 ਰੁਪਏ ਦਾ ਵਿਸ਼ੇਸ਼ ਸਿੱਕਾ ਤੇ ਟਿਕਟ
ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸਮੇਤ 25 ਪਾਰਟੀਆਂ ਦੀ ਮੌਜੂਦਗੀ ਅਤੇ ਕਾਂਗਰਸ ਸਮੇਤ 20 ਵਿਰੋਧੀ ਪਾਰਟੀਆਂ ਦੇ ਬਾਈਕਾਟ ਦੌਰਾਨ, ਦੋ ਪੜਾਵਾਂ 'ਚ ਹੋਏ ਸਮਾਗਮਾਂ ਦੌਰਾਨ ਨਵੇਂ ਸੰਸਦ ਭਵਨ ਨੂੰ ਸਮੇਂ ਦੀ ਲੋੜ ਅਤੇ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਦੀ ਝਲਕ ਦੱਸਦਿਆਂ ਕਿਹਾ ਕਿ ਨਵਾਂ ਸੰਸਦ ਭਵਨ ਅਗਲੇ 25 ਸਾਲਾਂ 'ਚ ਭਾਰਤ ਦੀ 'ਵਿਕਸਿਤ ਭਾਰਤ' ਬਣਨ ਦੀ ਯਾਤਰਾ ਦਾ ਗਵਾਹ ਬਣੇਗਾ | ਜਦਕਿ ਦੂਜੇ ਪੜਾਅ 'ਚ ਭਾਜਪਾ ਅਤੇ ਗੱਠਜੋੜ ਭਾਈਵਾਲ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਸਮਾਗਮ 'ਚ ਸ਼ਾਮਿਲ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਮੌਜੂਦਗੀ 'ਚ ਨਵੇਂ ਸੰਸਦ ਭਵਨ 'ਚ ਆਪਣਾ ਪਹਿਲਾ ਸੰਬੋਧਨ ਕੀਤਾ | ਨਵੇਂ ਸੰਸਦ ਭਵਨ ਦਿੱਤੇ ਪਹਿਲੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ਵਲੋਂ ਚੁੱਕੇ ਦੋ ਸਵਾਲਾਂ-ਨਵੇਂ ਸੰਸਦ ਦੀ ਲੋੜ ਅਤੇ ਸੇਂਗੋਲ ਦੀ ਸਥਾਪਨਾ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ | ਮੋਦੀ ਨੇ ਨਵੇਂ ਸੰਸਦ ਭਵਨ ਨੂੰ ਪਿਛਲੇ ਦੋ ਦਹਾਕਿਆਂ ਤੋਂ ਉੱਠ ਰਹੀ ਸੰਸਦ ਮੈਂਬਰਾਂ ਦੀ ਮੰਗ ਅਤੇ ਭਵਿੱਖ 'ਚ ਹੱਦਬੰਦੀ ਕਾਰਨ ਦੋਹਾਂ ਸਦਨਾਂ 'ਚ ਸੀਟਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਚੁੱਕਿਆ ਕਦਮ ਕਰਾਰ ਦਿੱਤਾ, ਉਥੇ ਸੇਂਗੋਲ ਦੇ ਚੋਲ ਰਾਜ ਦੇ ਨਾਲ ਸੰਬੰਧ 'ਤੇ ਵਿਸ਼ੇਸ਼ ਫੋਕਸ ਰੱਖਦਿਆਂ ਕਿਹਾ ਕਿ ਉਸ ਸਮੇਂ ਸੇਂਗੋਲ ਨੂੰ ਫਰਜ਼, ਸੇਵਾ ਅਤੇ ਰਾਸ਼ਟਰ ਦਾ ਪ੍ਰਤੀਕ ਮੰਨਿਆ ਜਾਂਦਾ ਸੀ | ਨਾਲ ਹੀ ਕਿਹਾ ਕਿ ਪਵਿੱਤਰ ਸੇਂਗੋਲ ਨੂੰ ਉਸ ਦਾ ਬਣਦਾ ਸਨਮਾਨ ਵਾਪਸ ਕਰਨਾ ਸਾਡੀ ਸਰਕਾਰ ਦੀ ਖੁਸ਼ਕਿਸਮਤੀ ਹੈ | ਜ਼ਿਕਰਯੋਗ ਹੈ ਕਿ ਸੇਂਗੋਲ ਦੀ ਸਥਾਪਨਾ ਨੂੰ ਭਾਜਪਾ ਦੇ ਦੱਖਣ ਭਾਰਤੀ ਰਾਜਾਂ 'ਚ ਦਾਖ਼ਲੇ ਦੀ ਕਵਾਇਦ ਵਜੋਂ ਚੁੱਕਿਆ ਕਦਮ ਮੰਨਿਆ ਜਾ ਰਿਹਾ ਹੈ | ਸਮਾਗਮ ਦਾ ਬਾਈਕਾਟ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸਰਕਾਰ ਨੇ ਅਜਿਹਾ ਕਰਕੇ ਅਧੂਰੇ ਲੋਕਤੰਤਰ ਦੀ ਤਸਵੀਰ ਪੇਸ਼ ਕੀਤੀ ਹੈ |
'ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਵਿਸ਼ਵ ਅੱਗੇ ਵਧਦਾ ਹੈ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ 'ਚ ਆਪਣੇ ਪਹਿਲੇ ਸੰਬੋਧਨ 'ਚ ਇਸ ਨੂੰ ਇਤਿਹਾਸਕ ਪਲ ਦੱਸਦਿਆਂ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ ਦੇ ਕੁਝ ਪਲ ਅਮਰ ਹੋ ਜਾਂਦੇ ਹਨ ਅਤੇ ਅੱਜ ਵੀ ਅਜਿਹਾ ਹੀ ਇਕ ਦਿਨ ਹੈ | ਉਨ੍ਹਾਂ ਕਿਹਾ ਕਿ ਇਹ ਵਿਸ਼ਵ ਨੂੰ ਭਾਰਤ ਦੇ ਸੰਕਲਪ ਦਾ ਸੰਦੇਸ਼ ਦਿੰਦਾ ਹੈ ਅਤੇ ਜਦੋਂ ਭਾਰਤ ਅੱਗੇ ਵਧਦਾ ਹੈ, ਉਦੋਂ ਪੂਰਾ ਵਿਸ਼ਵ ਅੱਗੇ ਵਧਦਾ ਹੈ | ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਨੂੰ ਸਮੇਂ ਦੀ ਮੰਗ ਦੱਸਦਿਆਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਸੰਸਦ ਮੈਂਬਰ ਨਵੇਂ ਸੰਸਦ ਭਵਨ ਦੀ ਮੰਗ ਕਰ ਰਹੇ ਸਨ, ਕਿਉਂਕਿ ਪੁਰਾਣੇ ਭਵਨ 'ਚ ਬੈਠਣ ਅਤੇ ਤਕਨਾਲੋਜੀ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਇਸ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਚੁੱਕਿਆ ਕਦਮ ਕਰਾਰ ਦਿੱਤਾ | ਜ਼ਿਕਰਯੋਗ ਹੈ ਕਿ ਆਖਰੀ ਵਾਰ 1976 'ਚ 1971 ਦੀ ਮਰਦਮਸ਼ੁਮਾਰੀ ਨੂੰ ਆਧਾਰ ਮੰਨ ਕੇ ਹੱਦਬੰਦੀ ਕੀਤੀ ਗਈ ਸੀ | ਉਸ ਵੇਲੇ ਦੇਸ਼ ਦੀ ਆਬਾਦੀ 54 ਕਰੋੜ ਸੀ ਅਤੇ ਹਰ 10 ਲੱਖ ਆਬਾਦੀ 'ਤੇ ਇਕ ਲੋਕ ਸਭਾ ਸੀਟ ਦਾ ਫਾਰਮੁੂਲਾ ਅਪਣਾਉਂਦਿਆਂ 543 ਸੀਟਾਂ ਤੈਅ ਕੀਤੀਆਂ ਗਈਆਂ ਸਨ | 2011 'ਚ ਦੇਸ਼ ਦੀ ਆਬਾਦੀ 121 ਕਰੋੜ ਸੀ, ਜਿਸ ਤੋਂ ਬਾਅਦ ਹੱਦਬੰਦੀ ਨਹੀਂ ਕੀਤੀ ਗਈ | ਜੇਕਰ ਦੁਬਾਰਾ ਹੱਦਬੰਦੀ ਹੁੰਦੀ ਹੈ ਤਾਂ ਲੋਕ ਸਭਾ ਸੀਟਾਂ 'ਚ ਵਾਧਾ ਹੋਵੇਗਾ | ਦੱਸਣਯੋਗ ਹੈ ਕਿ ਨਵੇਂ ਸੰਸਦ ਭਵਨ 'ਚ 888 ਸੀਟਾਂ ਹਨ, ਜਦਕਿ ਪੁਰਾਣੇ ਭਵਨ 'ਚ ਇਹ ਗਿਣਤੀ 590 ਹੈ | ਰਾਜ ਸਭਾ 'ਚ 284 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ, ਜਦਕਿ ਮੌਜੂਦਾ ਭਵਨ 'ਚ 280 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ | ਮੋਦੀ ਨੇ ਵਿਰੋਧੀ ਧਿਰਾਂ ਦੇ ਬਾਈਕਾਟ ਨੂੰ ਵੀ ਅਸਿੱਧੇ ਢੰਗ ਨਾਲ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜੋ ਰੁਕ ਜਾਂਦਾ ਹੈ, ਉਸ ਦੀ ਕਿਸਮਤ ਵੀ ਰੁਕ ਜਾਂਦੀ ਹੈ |
ਅਗਲੇ 25 ਸਾਲਾਂ 'ਚ ਭਾਰਤ ਬਣੇਗਾ ਵਿਕਸਿਤ ਭਾਰਤ
ਪ੍ਰਧਾਨ ਮੰਤਰੀ ਨੇ ਅਗਲੇ 25 ਸਾਲਾਂ ਭਾਵ ਆਜ਼ਾਦੀ ਦੇ 100 ਸਾਲਾਂ ਮੌਕੇ ਭਾਰਤ ਦੇ ਵਿਕਸਿਤ ਭਾਰਤ ਬਣਨ ਦਾ ਟੀਚਾ ਰੱਖਦਿਆਂ ਕਿਹਾ ਕਿ ਹਰ ਭਾਰਤ ਵਾਸੀ ਨੂੰ ਇਸ ਸੰਕਲਪ ਨਾਲ ਜੁੜਨਾ ਹੋਵੇਗਾ | ਉਨ੍ਹਾਂ ਭਾਰਤ ਨੂੰ ਲੋਕਤੰਤਰ ਦੀ ਜਨਨੀ ਦੱਸਦਿਆਂ ਕਿਹਾ ਕਿ ਭਾਰਤੀਆਂ ਦਾ ਵਿਸ਼ਵਾਸ ਸਿਰਫ ਭਾਰਤ ਤੱਕ ਸੀਮਿਤ ਨਹੀਂ ਰਹਿੰਦਾ | ਭਾਰਤ ਦੀ ਆਜ਼ਾਦੀ ਦੀ ਲੜਾਈ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਨਵੀਂ ਪ੍ਰੇਰਨਾ ਦਿੱਤੀ ਸੀ | ਹੁਣ ਜਦੋਂ ਭਾਰਤ ਤੋਂ ਗਰੀਬੀ ਹਟੇਗੀ ਤਾਂ ਦੁਨੀਆ ਦੇ ਹੋਰ ਮੁਲਕਾਂ ਨੂੰ ਵੀ ਨਵੀਂ ਰਾਹ ਮਿਲੇਗੀ |
ਸਰਬ ਧਰਮ ਪ੍ਰਾਥਨਾ
ਸੰਸਦ 'ਚ ਪ੍ਰੋਗਰਾਮ ਦੌਰਾਨ ਸਰਬ ਧਰਮ ਪ੍ਰਾਥਨਾ ਕੀਤੀ ਗਈ ਅਤੇ ਸੰਸਦ ਦੀ ਉਸਾਰੀ 'ਚ ਯੋਗਦਾਨ ਪਾਉਣ ਵਾਲੇ ਕਿਰਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਨ੍ਹਾਂ ਦੇ ਸਨਮਾਨ 'ਚ ਨਵੇਂ ਸੰਸਦ ਭਵਨ 'ਚ ਡਿਜੀਟਲ ਗੈਲਰੀ ਵੀ ਤਿਆਰ ਕੀਤੀ ਗਈ ਹੈ | ਮੋਦੀ ਜਦੋਂ ਦੂਜੇ ਪੜਾਅ ਦੇ ਪ੍ਰੋਗਰਾਮ ਲਈ ਲੋਕ ਸਭਾ 'ਚ ਦਾਖ਼ਲ ਹੋਏ ਤਾਂ ਪੂਰੇ ਸਦਨ 'ਚ ਭਾਜਪਾ ਨੇਤਾਵਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਾਏ |
ਜਾਰੀ ਕੀਤਾ 75 ਰੁਪਏ ਦਾ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ
ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਵਲੋਂ 75 ਰੁਪਏ ਦਾ ਸਿੱਕਾ ਅਤੇ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਗਈ | ਇਸ ਸਿੱਕੇ ਦੇ ਦੋਵੇਂ ਪਾਸੇ ਅਸ਼ੋਕ ਸਤੰਭ ਜਿਸ 'ਤੇ ਭਾਰਤ ਅਤੇ ਇੰਡੀਆ ਲਿਖਿਆ ਹੋਇਆ ਹੈ ਅਤੇ ਹੇਠਾਂ ਰੁਪਏ ਦੇ ਨਾਲ 75 ਲਿਖਿਆ ਹੈ, ਜਦਕਿ ਦੂਜੇ ਪਾਸੇ ਸੰਸਦ ਦੀ ਤਸਵੀਰ ਹੈ | ਇਸ ਸਿੱਕੇ 'ਚ 50 ਫੀਸਦੀ ਚਾਂਦੀ, 40 ਫੀਸਦੀ ਕਾਂਸਾ, 5 ਫੀਸਦੀ ਨਿੱਕਲ ਅਤੇ 5 ਫ਼ੀਸਦੀ ਜ਼ਿੰਕ ਹੈ |

ਪਹਿਲਵਾਨ ਬਜਰੰਗ, ਵਿਨੇਸ਼, ਸਾਕਸ਼ੀ ਤੇ ਹੋਰਨਾਂ ਨੂੰ ਹਿਰਾਸਤ 'ਚ ਲਿਆ

ਨਵੀਂ ਦਿੱਲੀ, 28 ਮਈ (ਜਗਤਾਰ ਸਿੰਘ)-ਦਿੱਲੀ ਦੇ ਜੰਤਰ ਮੰਤਰ ਵਿਖੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜਭੂਸ਼ਨ ਸ਼ਰਨ ਸਿੰਘ 'ਤੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ 36 ਦਿਨਾਂ ਤੋਂ ਧਰਨੇ 'ਤੇ ਬੈਠੇ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਨੇ ਅੱਜ ਉਸ ਸਮੇਂ ਹਿਰਾਸਤ ਵਿਚ ਲੈ ਲਿਆ, ਜਦੋਂ ਉਹ ਮਹਿਲਾ ਮਹਾਂਪੰਚਾਇਤ ਕਰਨ ਦੇ ਆਪਣੇ ਤੈਅ ਪ੍ਰੋਗਰਾਮ ਮੁਤਾਬਿਕ ਨਵੇਂ ਸੰਸਦ ਭਵਨ ਵੱਲ ਵਧ ਰਹੇ ਸਨ | ਇਸ ਦੇ ਨਾਲ ਹੀ ਦਿੱਲੀ ਪੁਲਿਸ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਟੈਂਟ-ਤੰਬੂ ਵੀ ਉਖਾੜ ਦਿੱਤੇ ਗਏ ਅਤੇ ਮਹਿਲਾ ਪਹਿਲਵਾਨਾਂ ਵਲੋਂ ਪੁਲਿਸ 'ਤੇ ਕਥਿਤ ਬਦਸਲੂਕੀ ਦੇ ਦੋਸ਼ ਵੀ ਲਾਏ ਗਏ | ਦਰਅਸਲ ਪੁਲਿਸ ਮੁਤਾਬਿਕ ਨਵੇਂ ਸੰਸਦ ਭਵਨ ਦੇ ਉਦਘਾਟਨ ਪ੍ਰੋਗਰਾਮ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ 'ਤੇ ਪਾਬੰਦੀ ਲਾਈ ਗਈ ਸੀ, ਜਦਕਿ ਦੂਜੇ ਪਾਸੇ ਖਾਪ ਪੰਚਾਇਤਾਂ ਤੇ ਕਿਸਾਨਾਂ ਦੇ ਸਮਰਥਨ ਨਾਲ ਪਹਿਲਵਾਨਾਂ ਵਲੋਂ ਨਵੇਂ ਸੰਸਦ ਭਵਨ ਮੂਹਰੇ ਮਹਿਲਾ ਮਹਾਂਪੰਚਾਇਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ | ਪਹਿਲਵਾਨਾਂ ਦੇ ਐਲਾਨ ਦੇ ਮੱਦੇਨਜ਼ਰ ਜੰਤਰ ਮੰਤਰ ਦੇ ਨਾਲ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਸੁਰੱਖਿਆ ਤੇ ਚੌਕਸੀ ਵਧਾ ਦਿੱਤੀ ਗਈ ਸੀ, ਜਿਸ ਕਾਰਨ ਕਿਸਾਨ ਤੇ ਖਾਪ ਪੰਚਾਇਤ ਨਾਲ ਜੁੜੇ ਪ੍ਰਦਰਸ਼ਨਕਾਰੀ ਦਿੱਲੀ 'ਚ ਦਾਖਲ ਹੀ ਨਹੀਂ ਹੋ ਸਕੇ, ਜਦਕਿ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਆਪਣੇ ਐਲਾਨੇ ਪ੍ਰੋਗਰਾਮ ਮੁਤਾਬਿਕ ਜਦੋਂ ਪਹਿਲਵਾਨ ਜੰਤਰ ਮੰਤਰ ਤੋਂ ਤੁਰਨ ਲੱਗੇ ਤਾਂ ਦਿੱਲੀ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ | ਰੋਕੇ ਜਾਣ ਤੋਂ ਬਾਅਦ ਪੁਲਿਸ ਤੇ ਪਹਿਲਵਾਨਾਂ ਵਿਚਕਾਰ ਜ਼ਬਰਦਸਤ ਬਹਿਸ ਹੋਈ ਅਤੇ ਪੁਲਿਸ ਪਹਿਲਵਾਨਾਂ ਨੂੰ ਘੜੀਸਦੀ ਹੋਈ ਆਪਣੇ ਨਾਲ ਲੈ ਗਈ | ਇਸ ਕਾਰਵਾਈ ਦੇ ਚਲਦਿਆਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਸਮੇਤ ਹੋਰਨਾਂ ਪਹਿਲਵਾਨਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ | ਪੁਲਿਸ ਮੁਤਾਬਿਕ ਕਾਨੂੰਨ ਤੇ ਵਿਵਸਥਾ ਦੀ ਉਲੰਘਣਾ ਕਰਨ ਦੇ ਲਈ ਪਹਿਲਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪਹਿਲਵਾਨ ਬਜਰੰਗ ਪੂਨੀਆ ਨੇ ਪੁਲਿਸ ਦੀ ਕਾਰਵਾਈ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸੀ | ਦੂਜੇ ਪਾਸੇ ਮਹਿਲਾ ਪਹਿਲਵਾਨ ਸਾਕਸ਼ੀ ਤੇ ਵਿਨੇਸ਼ ਨੇ ਵੀ ਦੋਸ਼ ਲਗਾਏ ਕਿ ਦਿੱਲੀ ਪੁਲਿਸ ਵਲੋਂ ਉਨ੍ਹਾਂ ਨਾਲ ਧੱਕਾ-ਮੁੱਕੀ ਤੇ ਬਦਸਲੂਕੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਆਜ਼ਾਦ ਘੁੰਮ ਰਹੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਪਨਾਹ ਦੇ ਰਹੀ ਹੈ, ਜਦਕਿ ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਬੇਟੀਆਂ ਨੂੰ ਨਿਆਂ ਮੰਗਣ 'ਤੇ ਜੇਲ੍ਹ ਵਿਚ ਸੁੱਟਿਆ ਜਾ ਰਿਹਾ ਹੈ | ਦਿੱਲੀ ਪੁਲਿਸ ਨੇ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ, ਜਿਸ ਕਾਰਨ ਖਾਪ ਪੰਚਾਇਤਾਂ ਤੇ ਕਿਸਾਨ ਪ੍ਰਦਰਸ਼ਨਕਾਰੀ ਮਹਿਲਾਂ ਮਹਾਂਪੰਚਾਇਤ 'ਚ ਸ਼ਾਮਿਲ ਹੋਣ ਲਈ ਦਿੱਲੀ ਨਹੀਂ ਪੁੱਜ ਸਕੇ | ਰਾਕੇਸ਼ ਟਿਕੈਤ ਨੂੰ ਗਾਜ਼ੀਪੁਰ ਬਾਰਡਰ 'ਤੇ ਹੀ ਰੋਕ ਲਿਆ ਗਿਆ | ਇਸ ਮੌਕੇ ਪੁਲਿਸ ਅਤੇ ਕਿਸਾਨ ਆਗੂਆਂ ਵਿਚਕਾਰ ਕਾਫੀ ਤਕਰਾਰਬਾਜ਼ੀ ਵੀ ਹੋਈ |
ਮਹਿਲਾ ਮਹਾਂਪੰਚਾਇਤ ਕਰਨ ਦੀ ਨਹੀਂ ਸੀ ਇਜਾਜ਼ਤ-ਦਿੱਲੀ ਪੁਲਿਸ
ਦਿੱਲੀ ਪੁਲਿਸ ਮੁਤਾਬਿਕ ਨਵੇਂ ਸੰਸਦ ਭਵਨ ਦੇ ਉਦਘਾਟਨ ਪ੍ਰੋਗਰਾਮ ਦੇ ਮੱਦੇਨਜ਼ਰ ਪਹਿਲਵਾਨਾਂ ਨੂੰ ਨਵੇਂ ਸੰਸਦ ਭਵਨ ਮੂਹਰੇ ਮਹਿਲਾ ਮਹਾਂਪੰਚਾਇਤ ਕਰਨ ਦੀ ਕੋਈ ਇਜਾਜ਼ਤ ਨਹੀਂ ਮਿਲੀ ਸੀ ਪਰ ਫਿਰ ਵੀ ਪਹਿਲਵਾਨ ਪ੍ਰਦਰਸ਼ਨਕਾਰੀ ਆਪਣੀ ਗੱਲ 'ਤੇ ਅੜੇ ਹੋਏ ਸੀ, ਜਿਸ ਤੋਂ ਬਾਅਦ ਕਾਨੂੰਨ ਤੇ ਵਿਵਸਥਾ ਦੀ ਉਲੰਘਣਾ ਕਰਨ 'ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣਾ ਪਿਆ |
ਚੜੂਨੀ ਸਮੇਤ ਕਈ ਕਿਸਾਨ ਆਗੂ ਨਜ਼ਰਬੰਦ ਤੇ ਰਿਹਾਅ, ਟਿਕੈਤ ਨੂੰ ਗਾਜ਼ੀਪੁਰ ਬਾਰਡਰ 'ਤੇ ਰੋਕਿਆ
ਹਰਿਆਣਾ 'ਚ ਐਤਵਾਰ ਤੜਕੇ ਕਈ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਰੂਕਸ਼ੇਤਰ 'ਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੂੰ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ | ਭਾਕਿਯੂ (ਚੜੂਨੀ) ਦੇ ਬੁਲਾਰੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਔਰਤਾਂ ਸਮੇਤ 200 ਦੇ ਕਰੀਬ ਕਿਸਾਨ ਸਨਿਚਰਵਾਰ ਰਾਤ ਤੋਂ ਹੀ ਅੰਬਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਡੇਰੇ ਲਾਏ ਹੋਏ ਸਨ, ਜਿਸ ਕਾਰਨ ਗੁਰਦੁਆਰਾ ਰੋਡ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਸੀ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੂੰ ਦਿੱਲੀ ਪੁਲਿਸ ਵਲੋਂ ਐਤਵਾਰ ਨੂੰ ਗਾਜ਼ੀਪੁਰ ਬਾਰਡਰ 'ਤੇ ਰੋਕ ਦਿੱਤਾ ਗਿਆ |
ਐਫ. ਆਈ. ਆਰ. ਦਰਜ
ਨਵੀਂ ਦਿੱਲੀ, (ਪੀ. ਟੀ. ਆਈ.)-ਦਿੱਲੀ ਪੁਲਿਸ ਨੇ ਜੰਤਰ ਮੰਤਰ ਵਿਖੇ ਪਹਿਲਵਾਨਾਂ ਦੇ ਪ੍ਰਦਰਸ਼ਨ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਵੀਂ ਸੰਸਦ ਭਵਨ ਵੱਲ ਮਾਰਚ ਕਰਦੇ ਸਮੇਂ ਹਿਰਾਸਤ ਵਿਚ ਲੈਣ ਤੋਂ ਬਾਅਦ ਦੰਗਾ ਭੜਕਾਉਣ ਤੇ ਸਰਕਾਰੀ ਡਿਊਟੀ ਨਿਭਾਉਣ 'ਚ ਵਿਘਨ ਪਾਉਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਕੀਤੀ ਹੈ | ਪੁਲਿਸ ਨੇ ਕਿਹਾ ਕਿ ਜੰਤਰ ਮੰਤਰ ਵਿਖੇ 109 ਪ੍ਰਦਰਸ਼ਨਕਾਰੀਆਂ ਸਮੇਤ ਦਿੱਲੀ ਭਰ 'ਚ 700 ਲੋਕਾਂ ਨੂੰ ਹਿਰਾਸਤ ਵਿਚ ਲਿਆ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ 'ਚ ਲਈਆਂ ਗਈਆਂ ਸਾਰੀਆਂ ਮਹਿਲਾ ਪਹਿਲਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ |

ਪੰਜਾਬ ਤੇ ਹਰਿਆਣਾ 'ਚ ਭੁਚਾਲ ਦੇ ਝਟਕੇ

ਚੰਡੀਗੜ੍ਹ/ਇਸਲਾਮਾਬਾਦ, 28 ਮਈ (ਪੀ. ਟੀ. ਆਈ.)-ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਐਤਵਾਰ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ | ਭੁਚਾਲ ਵਿਗਿਆਨੀਆਂ ਨੇ ਦੱਸਿਆ ਕਿ ਭੁਚਾਲ ਦੇ ਝਟਕੇ, ਜੋ ਕੁਝ ਸਕਿੰਟਾਂ ਤੱਕ ਚੱਲੇ ਸਵੇਰੇ 11.23 ਵਜੇ ਦੇ ਕਰੀਬ ਆਏ | ਪਾਕਿਸਤਾਨ ਦੇ ਵੀ ਕਈ ਹਿੱਸਿਆਂ 'ਚ 6.0 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ | ਇਸਲਾਮਾਬਾਦ ਸਥਿਤ ਕੌਮੀ ਭੁਚਾਲ ਨਿਗਰਾਨ ਕੇਂਦਰ ਅਨੁਸਾਰ ਭੁਚਾਲ ਦਾ ਕੇਂਦਰ ਅਫ਼ਗਾਨਿਸਤਾਨ ਤੇ ਤਾਜਿਕਸਤਾਨ ਦਾ ਸਰਹੱਦੀ ਖ਼ੇਤਰ ਸੀ ਅਤੇ ਇਹ 223 ਕਿਲੋਮੀਟਰ ਦੀ ਡੂੰਘਾਈ ਤੋਂ ਪੈਦਾ ਹੋਇਆ ਸੀ, ਜਿਸ ਨੇ ਇਸ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਕਾਫ਼ੀ ਘਟਾ ਦਿੱਤਾ | ਇਸਲਾਮਾਬਾਦ, ਪੇਸ਼ਾਵਰ, ਸਵਾਤ, ਹਰੀਪੁਰ, ਮਲਕੰਦ, ਐਬਟਾਬਾਦ, ਬਟਗ੍ਰਾਮ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.), ਟੈਕਸਲੀਆ, ਪਿੰਡ ਦਾਦਨ ਖ਼ਾਨ ਅਤੇ ਕਈ ਹੋਰ ਹਿੱਸਿਆਂ ਵਿਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ |

ਮਨੀਪੁਰ 'ਚ ਤਾਜ਼ਾ ਹਿੰਸਾ 2 ਮੌਤਾਂ, 12 ਜ਼ਖ਼ਮੀ

ਇੰਫਾਲ, 28 ਮਈ (ਏਜੰਸੀਆਂ)-ਮਨੀਪੁਰ 'ਚ ਹਥਿਆਰਬੰਦ ਕੁਕੀ ਅੱਤਵਾਦੀਆਂ ਵਲੋਂ ਪਿਛਲੇ 10 ਘੰਟਿਆਂ ਦੌਰਾਨ ਮਨੀਪੁਰ ਵਾਦੀ ਦੀਆਂ ਸਭ ਦਿਸ਼ਾਵਾਂ 'ਚ ਮੀਤੀ ਭਾਈਚਾਰੇ ਦੇ 8 ਪਿੰਡਾਂ 'ਚ ਕੀਤੇ ਹਮਲਿਆਂ ਦੌਰਾਨ ਇਕ ਪੁਲਿਸ ਮੁਲਾਜ਼ਮ ਸਮੇਤ 2 ਲੋਕ ਮਾਰੇ ਗਏ ਤੇ 12 ਹੋਰ ਜ਼ਖ਼ਮੀ ਹੋ ਗਏ ਹਨ | ਪੁਲਿਸ ਨੇ ਦੱਸਿਆ ਕਿ ਕੁਕੀ ਅੱਤਵਾਦੀਆਂ ਨੇ ਸੂਬੇ ਦੇ ਪੂਰਬੀ ਤੇ ਪੱਛਮੀ ਇੰਫਾਲ ਜ਼ਿਲਿ੍ਹਆਂ, ਬਿਸ਼ਨੂਪੁਰ ਤੇ ਕਾਕਚਿੰਗ ਜ਼ਿਲਿ੍ਹਆਂ 'ਚ ਸਨਿਚਰਵਾਰ ਰਾਤ ਮੀਤੀ ਭਾਈਚਾਰੇ ਦੇ ਲੋਕਾਂ ਦੇ 80 ਘਰਾਂ ਨੂੰ ਸਾੜ ਦਿੱਤਾ ਤੇ ਲੋਕਾਂ ਨੂੰ ਜਾਨ ਬਚਾਉਣ ਲਈ ਘਰਾਂ ਤੋਂ ਭੱਜਣਾ ਪਿਆ ਹੈ | ਇਸ ਦੌਰਾਨ ਭੜਕੀ ਭੀੜ ਵਲੋਂ ਉਰੀਪੋਕ ਤੋਂ ਭਾਜਪਾ ਵਿਧਾਇਕ ਕੇ. ਰਘੂਮਨੀ ਦੇ ਘਰ ਨੂੰ ਤੇ 2 ਵਾਹਨਾਂ ਨੂੰ ਅੱਗ ਲਗਾ ਦਿੱਤੀ ਹੈ | ਮਨੀਪੁਰ ਦੇ ਮੁੱਖ ਮੰਤਰੀ ਐਨ. ਬਿਰੇਨ ਸਿੰਘ ਨੇ ਦੱਸਿਆ ਕਿ ਨਸਲੀ ਪ੍ਰਭਾਵਿਤ ਹਿੰਸਾ ਫੈਲਣ ਬਾਅਦ ਸੂਬੇ 'ਚ ਸੁਰੱਖਿਆ ਬਲਾਂ ਨਾਲ ਹੋਈਆਂ ਝੜਪਾਂ ਦੌਰਾਨ ਹੁਣ ਤੱਕ 40 ਹਥਿਆਰਬੰਦ ਅੱਤਵਾਦੀ ਮਾਰੇ ਗਏ ਹਨ | ਉਨ੍ਹਾਂ ਐਤਵਾਰ ਨੂੰ ਅੱਧੀ ਦਰਜਨ ਤੋਂ ਵਧੇਰੇ ਸਥਾਨਾਂ 'ਤੇ ਤਾਜ਼ਾ ਹਿੰਸਾ ਸ਼ੁਰੂ ਹੋਣ 'ਤੇ ਹਥਿਆਰਬੰਦ ਸਮੂਹਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਣ ਬਾਅਦ ਸੂਬਾ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਾਜ਼ਾ ਝੜਪਾਂ ਵੱਖ-ਵੱਖ ਭਾਈਚਾਰਿਆਂ 'ਚ ਨਹੀਂ, ਸਗੋਂ ਕੁਕੀ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਹਥਿਆਰਬੰਦ ਅੱਤਵਾਦੀਆਂ ਵਲੋਂ ਲੋਕਾਂ ਨੂੰ ਏ.ਕੇ-47, ਐਮ-16 ਤੇ ਸਨਾਈਪਰ ਰਾਈਫਲਾਂ ਨਾਲ ਨਿਸ਼ਾਨਾ ਬਣਾਉਣ ਬਾਅਦ ਸੁਰੱਖਿਆ ਬਲਾਂ ਵਲੋਂ ਜਵਾਬੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਇਸ ਦੌਰਾਨ ਫ਼ੌਜ ਮੁਖੀ ਮਨੋਜ ਪਾਂਡੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬੇ 'ਚ ਹਨ |

ਰਾਸ਼ਟਰਪਤੀ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਵਾਗਤ

ਨਵੀਂ ਦਿੱਲੀ, 28 ਮਈ (ਏਜੰਸੀ)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਦੇਸ਼ ਲਈ ਮਾਣ ਤੇ ਬਹੁਤ ਖੁਸ਼ੀ ਦੀ ਗੱਲ ਹੈ | ਉਦਘਾਟਨ ਮੌਕੇ ਆਪਣੇ ਸੰਦੇਸ਼ 'ਚ ਰਾਸ਼ਟਰਪਤੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੇ ਇਤਿਹਾਸ 'ਚ ਸੁਨਹਿਰੀ ਸ਼ਬਦਾਂ 'ਚ ਲਿਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸੰਸਦ ਭਵਨ ਦਾ ਉਦਘਾਟਨ ਭਾਰਤ ਦੇ ਸਾਰੇ ਲੋਕਾਂ ਲਈ ਮਾਣ ਤੇ ਖੁਸ਼ੀ ਦੀ ਗੱਲ ਹੈ | ਉਨ੍ਹਾਂ ਦਾ ਸੰਦੇਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਪੜ੍ਹ ਕੇ ਸੁਣਾਇਆ |

ਭਾਰਤ ਦੇ ਵਿਕਾਸ ਦੀ ਗਵਾਹ ਬਣੇਗੀ ਨਵੀਂ ਸੰਸਦ-ਧਨਖੜ

ਉਪ-ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਹੈ ਕਿ ਨਵੀਂ ਸੰਸਦ ਦੀ ਇਮਾਰਤ ਸਿਆਸੀ ਸਹਿਮਤੀ ਬਣਾਉਣ 'ਚ ਮਦਦ ਕਰੇਗੀ ਤੇ ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ ਦੇ ਪ੍ਰਤੀਕ ਵਜੋਂ ਕੰਮ ਕਰੇਗੀ | ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਆਪਣੇ ਸੰਦੇਸ਼ 'ਚ ਉਨ੍ਹਾਂ ਉਮੀਦ ਜਤਾਈ ਕਿ ਇਹ ਭਾਰਤ ਦੇ ਲੋਕਾਂ ਦੀਆਂ ਇੱਛਾਵਾਂ ਦਾ ਹੱਲ ਲੱਭੇਗੀ | ਉਨ੍ਹਾਂ ਦਾ ਸੰਦੇਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਪੜ੍ਹ ਕੇ ਸੁਣਾਇਆ | ਧਨਖੜ ਨੇ ਕਿਹਾ ਕਿ ਨਵੀਂ ਇਮਾਰਤ ਭਾਰਤ ਦੀ ਤਰੱਕੀ ਦੀ ਗਵਾਹ ਹੋਵੇਗੀ |

ਉਦਘਾਟਨ ਨੂੰ ਤਾਜਪੋਸ਼ੀ ਵਾਂਗ ਮੰਨ ਰਹੇ ਹਨ ਮੋਦੀ-ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੰਸਦ ਲੋਕਾਂ ਦੀ ਆਵਾਜ਼ ਹੈ, ਪਰ ਪ੍ਰਧਾਨ ਮੰਤਰੀ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਤਾਜਪੋਸ਼ੀ ਵਾਂਗ ਵਰਤ ਰਹੇ ਹਨ | ਗਾਂਧੀ ਨੇ ਹਿੰਦੀ 'ਚ ਇਕ ਟਵੀਟ 'ਚ ਕਿਹਾ ਕਿ ਸੰਸਦ ਲੋਕਾਂ ਦੀ ਆਵਾਜ਼ ਹੈ! ਪ੍ਰਧਾਨ ਮੰਤਰੀ ਸੰਸਦ ਭਵਨ ਦੇ ਉਦਘਾਟਨ ਨੂੰ ਤਾਜਪੋਸ਼ੀ ਦੇ ਰੂਪ 'ਚ ਵਰਤ ਰਹੇ ਹਨ |

ਹੰਕਾਰੀ ਰਾਜਾ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ-ਰਾਹੁਲ

ਨਵੀਂ ਦਿੱਲੀ, (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਤਾਜਪੋਸ਼ੀ ਖਤਮ ਹੋ ਗਈ ਹੈ, ਹੰਕਾਰੀ ਰਾਜਾ ਸੜਕਾਂ 'ਤੇ ਜਨਤਾ ਦੀ ਆਵਾਜ਼ ਨੂੰ ਕੁਚਲ ਰਿਹਾ ਹੈ | ...

ਪੂਰੀ ਖ਼ਬਰ »

ਭਾਰਤੀ ਖੇਡਾਂ ਤੇ ਜਮਹੂਰੀਅਤ ਲਈ ਸ਼ਰਮਨਾਕ-ਕ੍ਰਿਸ਼ਨਾ ਪੂਨੀਆ

ਰਾਜਸਥਾਨ ਤੋਂ ਕਾਂਗਰਸ ਦੀ ਵਿਧਾਇਕਾ ਅਤੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ 'ਚ ਡਿਸਕਸ ਥਰੋਅ ਦੀ ਸੋਨ ਤਗਮਾ ਜੇਤੂ ਕਿ੍ਸ਼ਨਾ ਪੂਨੀਆ ਨੇ ਕਿਹਾ ਕਿ ਭਾਰਤੀ ਖੇਡਾਂ ਅਤੇ ਜਮਹੂਰੀਅਤ ਦੀ ਸਭ ਤੋਂ ਸ਼ਰਮਨਾਕ ਵੀਡੀਓ | ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਤੋਂ ਪਹਿਲਾਂ ਮਰਦਮਸ਼ੁਮਾਰੀ ਦੀ ਸੰਭਾਵਨਾ ਨਹੀਂ

ਨਵੀਂ ਦਿੱਲੀ, 28 ਮਈ (ਏਜੰਸੀ)-ਅਧਿਕਾਰੀਆਂ ਨੇ ਕਿਹਾ ਕਿ ਦਹਾਕੇ ਬਾਅਦ ਹੁੰਦੀ ਮਰਦਮਸ਼ੁਮਾਰੀ ਜਿਸ ਨੂੰ ਮਹਾਂਮਾਰੀ ਕਾਰਨ ਅਨਿਸਚਿਤ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ, ਦੇ ਅਪ੍ਰੈਲ-ਮਈ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਨਹੀਂ ਹੈ ...

ਪੂਰੀ ਖ਼ਬਰ »

ਰਾਹੁਲ ਗਾਂਧੀ ਨੂੰ ਮਿਲਿਆ ਨਵਾਂ ਪਾਸਪੋਰਟ

ਨਵੀਂ ਦਿੱਲੀ, 28 ਮਈ (ਏਜੰਸੀ)-ਇਥੋਂ ਦੀ ਇਕ ਸਥਾਨਕ ਅਦਾਲਤ ਵਲੋਂ ਪਾਸਪੋਰਟ ਜਾਰੀ ਕਰਨ 'ਤੇ ਕੋਈ ਇਤਰਾਜ਼ ਨਾ ਜਤਾਏ ਜਾਣ ਦੇ ਦੋ ਦਿਨ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਨਵਾਂ ਪਾਸਪੋਰਟ ਮਿਲ ਗਿਆ ਹੈ | ਸੂਤਰਾਂ ਨੇ ਦੱਸਿਆ ਕਿ ਪਾਸਪੋਰਟ ਦਫਤਰ ਨੇ ਐਤਵਾਰ ਸਵੇਰੇ ...

ਪੂਰੀ ਖ਼ਬਰ »

ਨੈਵੀਗੇਸ਼ਨ ਉਪਗ੍ਰਹਿ ਲਾਂਚ ਕਰਨ ਲਈ ਉਲਟੀ ਗਿਣਤੀ ਸ਼ੁਰੂ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 28 ਮਈ (ਏਜੰਸੀ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ 29 ਮਈ ਨੂੰ ਇਥੇ ਜੀ.ਐਸ.ਐਲ.ਵੀ. ਰਾਕੇਟ ਤੋਂ ਲਾਂਚ ਕੀਤੇ ਜਾਣ ਵਾਲੇ ਨੈਵੀਗੇਸ਼ਨ ਉਪਗ੍ਰਹਿ ਦੀ 27.5 ਘੰਟਿਆਂ ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ | ਇਸਰੋ ਦੇ ...

ਪੂਰੀ ਖ਼ਬਰ »

ਪੁਰਾਣੀ ਸੰਸਦ ਤੋਂ ਨਵੀਂ ਸੰਸਦ ਤੱਕ ਦਾ ਸਫ਼ਰ

• 12 ਫਰਵਰੀ, 1921-ਕਨਾਟ ਦੇ ਡਿਊਕ ਵਲੋਂ ਪਾਰਲੀਮੈਂਟ ਹਾਊਸ, ਜਿਸ ਨੂੰ ਫਿਰ ਕੌਂਸਲ ਹਾਊਸ ਕਿਹਾ ਜਾਂਦਾ ਸੀ, ਦਾ ਨੀਂਹ ਪੱਥਰ ਰੱਖਿਆ ਗਿਆ | • 18 ਜਨਵਰੀ, 1927-ਉਸ ਸਮੇਂ ਦੇ ਗਵਰਨਰ ਜਨਰਲ ਲਾਰਡ ਇਰਵਿਨ ਵਲੋਂ ਸੰਸਦ ਦਾ ਉਦਘਾਟਨ • 19 ਜਨਵਰੀ, 1927-ਕੇਂਦਰੀ ਵਿਧਾਨ ਸਭਾ ਦੇ ਤੀਜੇ ...

ਪੂਰੀ ਖ਼ਬਰ »

ਰਾਸ਼ਟਰੀ ਜਨਤਾ ਦਲ ਨੇ ਨਵੇਂ ਸੰਸਦ ਭਵਨ ਦੀ ਤੁਲਨਾ 'ਤਾਬੂਤ' ਨਾਲ ਕੀਤੀ

ਪਟਨਾ/ਨਵੀਂ ਦਿੱਲੀ, 28 ਮਈ (ਏਜੰਸੀ)-ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਨਵੇਂ ਸੰਸਦ ਭਵਨ ਦੀ ਤੁਲਨਾ 'ਤਾਬੂਤ' ਨਾਲ ਕੀਤੀ ਹੈ | ਆਰ.ਜੇ.ਡੀ. ਵਲੋਂ ਨਵੇਂ ਸੰਸਦ ਭਵਨ ਦੀ ਨਿਰਮਾਣ ਸ਼ੈਲੀ (ਆਰਕੀਟੈਕਚਰ) ਨੂੰ ਇਕ 'ਤਾਬੂਤ' ਵਾਂਗ ਦੱਸਣ 'ਤੇ ਭਾਜਪਾ ਨੇ ਇਸ ਦੀ ਨਿੰਦਾ ਕੀਤੀ ਹੈ ਅਤੇ ...

ਪੂਰੀ ਖ਼ਬਰ »

ਇਹ ਦੇਖ ਕੇ ਮੈਂ ਦੁਖੀ ਹਾਂ-ਨੀਰਜ ਚੋਪੜਾ

ਜੈਵਲਿਨ ਥ੍ਰੋਅ 'ਚ ਮੌਜੂਦਾ ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਸਾਕਸ਼ੀ ਵਲੋਂ ਪੋਸਟ ਕੀਤੇ ਗਏ ਇਕ ਵੀਡੀਓ ਦੇ ਜਵਾਬ 'ਚ ਲਿਖਿਆ ਕਿ ਇਹ ਦੇਖ ਕੇ ਮੈਂ ਦੁਖੀ ਹਾਂ | ਇਸ ਨਾਲ ਨਜਿੱਠਣ ਲਈ ਇਕ ਬਿਹਤਰ ਤਰੀਕਾ ਹੋਣਾ ਚਾਹੀਦਾ ਹੈ | ਵੀਡੀਓ 'ਚ ਵਿਨੇਸ਼ ਫੋਗਾਟ ਅਤੇ ਸੰਗੀਤਾ ...

ਪੂਰੀ ਖ਼ਬਰ »

ਚੀਨ ਨਾਲ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰ ਰਿਹਾ ਭਾਰਤ-ਜੈਸ਼ੰਕਰ

ਅਹਿਮਦਾਬਾਦ, 28 ਮਈ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਚੀਨ ਨਾਲ ਬੇਹੱਦ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਤੇ ਨਰਿੰਦਰ ਮੋਦੀ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਸਰਹੱਦੀ ਖੇਤਰਾਂ 'ਚ ਮੌਜੂਦਾ ਸਥਿਤੀ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX