ਤਾਜਾ ਖ਼ਬਰਾਂ


ਬਿਹਾਰ: ਮੁੜ ਡਿੱਗਿਆ ਉਸਾਰੀ ਅਧੀਨ ਪੁੱਲ, ਦੋ ਗਾਰਡ ਲਾਪਤਾ
. . .  8 minutes ago
ਪਟਨਾ, 5 ਜੂਨ- ਬੀਤੇ ਦਿਨ ਵਾਪਰੀ ਇਕ ਘਟਨਾ ਦੌਰਾਨ ਬਿਹਾਰ ਦੇ ਭਾਗਲਪੁਰ ਵਿਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫ਼ਿਰ ਜ਼ਮੀਨਦੋਜ਼ ਹੋ ਗਿਆ....
ਪਹਿਲਵਾਨਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  20 minutes ago
ਨਵੀਂ ਦਿੱਲੀ, 5 ਜੂਨ- ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਉਲੰਪੀਅਨ ਪਹਿਲਵਾਨਾਂ ਬਜਰੰਗ ਪੁਨੀਆ....
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੁੱਟਿਆ ਡਰੋਨ, ਨਸ਼ੀਲੇ ਪਦਾਰਥ ਬਰਾਮਦ
. . .  about 1 hour ago
ਅੰਮ੍ਰਿਤਸਰ, 5 ਜੂਨ- ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ-ਵਾਹਗਾ ਸਰਹੱਦ ਦੇ ਪਾਰ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ....
ਬਾਲੇਸ਼ਵਰ: ਰੇਲ ਟ੍ਰੈਕ ਦੀ ਮੁਰੰਮਤ ਤੋਂ ਬਾਅਦ ਅੱਜ ਰੇਲਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ
. . .  about 1 hour ago
ਭੁਵਨੇਸ਼ਵਰ, 5 ਜੂਨ- ਬਾਲੇਸ਼ਵਰ ’ਚ ਰੇਲ ਹਾਦਸੇ ਦੇ 3 ਦਿਨਾਂ ਬਾਅਦ ਹੁਣ ਸਾਰੇ ਟ੍ਰੈਕ ਠੀਕ ਕਰ ਦਿੱਤੇ ਗਏ ਹਨ। ਹਾਦਸੇ ਕਾਰਨ ਨੁਕਸਾਨੇ ਗਏ ਅੱਪ ਅਤੇ ਡਾਊਨ ਸਾਈਡ ਟ੍ਰੈਕ ਦੀ ਮੁਰੰਮਤ ਹੋਣ ਤੋਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
. . .  about 1 hour ago
ਅੰਮ੍ਰਿਤਸਰ, 5 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ....
ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਮੀਟਿੰਗ
. . .  about 1 hour ago
ਵੈਨਿਸ, (ਇਟਲੀ), 5 ਜੂਨ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਵੈਰੋਨਾ ਨੇੜਲੇ ਸ਼ਹਿਰ ਸਨਜੁਆਨੀ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਦੌਰਾਨ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
. . .  about 1 hour ago
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੇ ਕਾਨਪਾ ਪਿੰਡ ਨੇੜੇ ਇਕ ਨਿੱਜੀ ਬੱਸ ਨਾਲ ਕਾਰ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ
. . .  1 day ago
ਮਸ਼ਹੂਰ ਅਦਾਕਾਰਾ ਸੁਲੋਚਨਾ ਲਾਟਕਰ ਦਾ 94 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਮੁੰਬਈ, 4 ਜੂਨ - 'ਸ਼੍ਰੀ 420', 'ਨਾਗਿਨ' ਅਤੇ 'ਅਬ ਦਿਲੀ ਦੂਰ ਨਹੀਂ' ਵਰਗੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੁਲੋਚਨਾ ਲਟਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ 300 ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ ...
ਮਹਾਰਾਸ਼ਟਰ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਲਗਭਗ 6.2 ਕਰੋੜ ਰੁਪਏ ਦੀ ਕੀਮਤ ਦਾ 10 ਕਿਲੋ ਤੋਂ ਵੱਧ ਸੋਨਾ ਕੀਤਾ ਜ਼ਬਤ
. . .  1 day ago
ਚੀਨ ਦੇ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 5 ਲਾਪਤਾ
. . .  1 day ago
ਬੀਜਿੰਗ, 4 ਜੂਨ - ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ । 180 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ...
ਅਮਰੀਕੀ ਰੱਖਿਆ ਸਕੱਤਰ ਲੋਇਡ ਜੇ.ਆਸਟਿਨ III ਰੱਖਿਆ ਭਾਈਵਾਲੀ 'ਤੇ ਮੀਟਿੰਗ ਲਈ ਦਿੱਲੀ ਪਹੁੰਚੇ
. . .  1 day ago
ਗ਼ਲਤੀ ਨਾਲ ਪਾਕਿਸਤਾਨ ਦਾਖਲ ਹੋਇਆ ਕਲਾਨੌਰ ਦਾ ਨੌਜਵਾਨ 3 ਸਾਲ ਬਾਅਦ ਘਰ ਪਰਤਿਆ
. . .  1 day ago
ਕਲਾਨੌਰ, 4 ਜੂਨ (ਪੁਰੇਵਾਲ)-ਕਰੀਬ 3 ਸਾਲ ਪਹਿਲਾਂ ਘਰੋਂ ਮੱਛੀਆਂ ਫੜਨ ਲਈ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਕਾਮਲਪੁਰ ਵਾਸੀ ਨੌਜਵਾਨ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਗਿਆ ਸੀ ...
"ਮਾਲ ਦੀ ਰੇਲਗੱਡੀ ਪਟੜੀ ਤੋਂ ਨਹੀਂ ਉਤਰੀ, ਸਿਰਫ ਕੋਰੋਮੰਡਲ ਐਕਸਪ੍ਰੈਸ ਦੀ ਹੀ ਹੋਈ ਦੁਰਘਟਨਾ": ਰੇਲਵੇ ਬੋਰਡ
. . .  1 day ago
ਓਡੀਸ਼ਾ ਸਰਕਾਰ ਵਲੋਂ ਰਿਸ਼ਤੇਦਾਰਾਂ ਨੂੰ ਲਾਸ਼ਾਂ ਦੀ ਪਛਾਣ ਕਰਨ ਦੀ ਅਪੀਲ
. . .  1 day ago
ਭੁਵਨੇਸ਼ਵਰ, 4 ਜੂਨ -ਓਡੀਸ਼ਾ ਸਰਕਾਰ ਨੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਦਰਦਨਾਕ ਰੇਲ ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਅਤੇ ਦਾਅਵਾ ਕਰਨ ਦੀ ਅਪੀਲ ਕੀਤੀ...
ਇੰਜਣ ਵਿਚ ਖਰਾਬੀ ਦੇ ਚੱਲਦਿਆਂ ਗੁਹਾਟੀ ਵੱਲ ਮੋੜੀ ਗਈ ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ
. . .  1 day ago
ਗੁਹਾਟੀ, 4 ਜੂਨ-ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਗੁਹਾਟੀ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ ਵੱਲ ਮੋੜ ਦਿੱਤਾ ਗਿਆ, ਜਦੋਂ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਇੰਜਣ ਵਿਚ ਖਰਾਬੀ...
ਬਾਲਾਸੋਰ ਰੇਲ ਹਾਦਸਾ:ਰੇਲ ਮੰਤਰੀ ਨੂੰ ਲੈਣੀ ਚਾਹੀਦੀ ਹੈ ਜ਼ਿੰਮੇਵਾਰੀ-ਕਾਂਗਰਸ
. . .  1 day ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਅਸੀਂ ਮਨੁੱਖੀ ਦੁਖਾਂਤ ਦੇ ਦੌਰਾਨ ਰਾਜਨੀਤੀ ਨਹੀਂ ਕਰਦੇ। ਮਾਧਵਰਾਓ ਸਿੰਧੀਆ, ਨਿਤੀਸ਼ ਕੁਮਾਰ ਅਤੇ ਲਾਲ ਬਹਾਦੁਰ ਸ਼ਾਸਤਰੀ...
ਓਡੀਸ਼ਾ ਰੇਲ ਹਾਦਸਾ: ਮੁੱਖ ਮੰਤਰੀ ਪਟਨਾਇਕ ਵਲੋਂ ਕੋਲਕਾਤਾ ਲਈ ਮੁਫ਼ਤ ਬੱਸ ਸੇਵਾਵਾਂ ਦਾ ਐਲਾਨ
. . .  1 day ago
ਭੁਵਨੇਸ਼ਵਰ, 4 ਜੂਨ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬਾਲਾਸੋਰ ਰੇਲ ਹਾਦਸੇ ਦੇ ਮੱਦੇਨਜ਼ਰ ਕੋਲਕਾਤਾ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ, ਜਿਸ 'ਚ 288 ਲੋਕਾਂ ਦੀ ਮੌਤ ਹੋ ਗਈ ਸੀ।ਮੁੱਖ ਮੰਤਰੀ ਦਫ਼ਤਰ ਨੇ ਕਿਹਾ, "ਮੁਸਾਫ਼ਰਾਂ ਦੇ ਵੱਧ ਤੋਂ ਵੱਧ ਲਾਭ ਨੂੰ ਧਿਆਨ ਵਿੱਚ...
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਜਾਣਿਆ ਬਾਲਾਸੋਰ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ
. . .  1 day ago
ਬਾਲਾਸੋਰ, 4 ਜੂਨ-ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਰੇਲ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਭਦਰਕ ਦੇ ਸਰਕਾਰੀ ਹਸਪਤਾਲ...
ਘੱਲੂਘਾਰਾ ਦਿਵਸ ਮੌਕੇ ਸੁਰੱਖਿਆ ਦੇ ਪੁਖਤਾ ਪ੍ਬੰਧ -ਏ.ਡੀ.ਜੀ.ਪੀ. ਅਰਪਿਤ ਸ਼ੁਕਲਾ
. . .  1 day ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ)-ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਸ਼ਹਿਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਅਣਸੁਖਾਵੇ ਮਾਹੌਲ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਹ ਪ੍ਰਗਟਾਵਾ...
ਕਲਾਨੌਰ ਤਹਿਸੀਲ ਟੁੱਟਣ ਨਹੀਂ ਦੇਵਾਂਗੇ, ਮਾਮਲਾ ਵਿਧਾਨ ਸਭਾ ’ਚ ਚੁੱਕਾਂਗੇ- ਵਿਧਾਇਕ ਰੰਧਾਵਾ
. . .  1 day ago
ਕਲਾਨੌਰ, 4 ਜੂਨ (ਪੁਰੇਵਾਲ)-ਸੂਬੇ ਦੀ ਆਮ ਆਦਮੀਂ ਪਾਰਟੀ ਦੀ ਸਰਕਾਰ ਵਲੋਂ ਸਥਾਨਕ ਤਹਿਸੀਲ ਨੂੰ ਤੋੜਨ ਲਈ ਸ਼ੁਰੂ ਕੀਤੀ ਗਈ ਪੈਰਵਾਈ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਉੱਪ ਮੁੱਖ ਮੰਤਰੀ ਤੇ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਲਾਨੌਰ ਤਹਿਸੀਲ ਨੂੰ ਟੁੱਟਣ ਨਹੀਂ ਦਿੱਤਾ...
ਬਾਲਾਸੋਰ ਰੇਲ ਹਾਦਸੇ ਦੀ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ
. . .  1 day ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ ਮਾਹਿਰ ਪੈਨਲ ਤੋਂ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ...
ਬਾਲਾਸੋਰ ਰੇਲ ਹਾਦਸੇ ਦੇ ਕਾਰਨਾਂ ਦੀ ਕਰ ਰਹੇ ਹਾਂ ਜਾਂਚ-ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ, ਫਿਲਹਾਲ ਸਾਡਾ ਧਿਆਨ ਜ਼ਖਮੀਆਂ ਨੂੰ ਵਧੀਆ ਸੰਭਵ...
ਸੁੰਨੇ ਮਕਾਨ ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬਠਿੰਡਾ, 4 ਜੂਨ-ਬਠਿੰਡਾ ਵਿਖੇ ਬਾਦਲ ਮਾਰਗ ਅਤੇ ਮਲੋਟ ਮਾਰਗ ਨੂੰ ਮਿਲਾਉਣ ਵਾਲੇ ਰਿੰਗ ਮਾਰਗ 'ਤੇ ਨੰਨ੍ਹੀ ਛਾਂ ਚੌਂਕ ਦੇ ਨਜ਼ਦੀਕ ਖੇਤਾਂ ਵਿਚ ਸੁੰਨੇ ਮਕਾਨ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼...
ਹੋਰ ਖ਼ਬਰਾਂ..
ਜਲੰਧਰ : ਐਤਵਾਰ 21 ਜੇਠ ਸੰਮਤ 555
ਵਿਚਾਰ ਪ੍ਰਵਾਹ: ਪਿਛਲੀਆਂ ਗ਼ਲਤੀਆਂ 'ਤੇ ਨਾ ਝੂਰੋ, ਅੱਗੇ ਵਧੋ, ਬੀਤੇ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਭਵਿੱਖ ਅਜੇ ਤੁਹਾਡੇ ਹੱਥਾਂ ਵਿਚ ਹੈ। -ਹਿਊਵਾਈਟ

ਪਹਿਲਾ ਸਫ਼ਾ

ਓਡੀਸ਼ਾ ਰੇਲ ਹਾਦਸਾ

ਮਰਨ ਵਾਲਿਆਂ ਦੀ ਗਿਣਤੀ 288 ਤੱਕ ਪੁੱਜੀ

• 1100 ਜ਼ਖ਼ਮੀ • ਰੇਲਵੇ ਵਲੋਂ ਜਾਂਚ ਸ਼ੁਰੂ • ਵਿਸ਼ਵ ਭਰ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਬਾਲਾਸੋਰ/ਭੁਬਨੇਸ਼ਵਰ, 3 ਜੂਨ (ਪੀ. ਟੀ. ਆਈ.)-ਓਡੀਸ਼ਾ ਦੇ ਬਾਲਾਸੋਰ 'ਚ ਵਾਪਰੇ ਦੇਸ਼ ਦੇ ਭਿਆਨਕ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ, ਜਦੋਂਕਿ 1100 ਤੋਂ ਵੱਧ ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ 56 ਗੰਭੀਰ ਹਨ | ਹਾਦਸਾਗ੍ਰਸਤ ਦੋ ਯਾਤਰੀ ਰੇਲ ਗੱਡੀਆਂ 'ਚ ਕਰੀਬ 2000 ਲੋਕ ਸਵਾਰ ਸਨ, ਜਿਨ੍ਹਾਂ ਦੇ ਡੱਬੇ ਪਟੜੀ ਤੋਂ ਲਹਿਣ ਉਪਰੰਤ ਉਥੇ ਖੜ੍ਹੀ ਇਕ ਮਾਲਗੱਡੀ ਨਾਲ ਟਕਰਾ ਗਏ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ | ਪ੍ਰਧਾਨ ਮੰਤਰੀ ਬਾਲਾਸੋਰ ਮੈਡੀਕਲ ਕਾਲਜ ਤੇ ਹਸਪਤਾਲ ਵੀ ਗਏ, ਜਿਥੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ | ਦੂਜੇ ਪਾਸੇ, ਭਾਰਤੀ ਰੇਲਵੇ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ | ਭਾਰਤੀ ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਦੱਸਿਆ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ | ਹੁਣ, ਅਸੀਂ ਬਹਾਲੀ ਦਾ ਕੰਮ ਸ਼ੁਰੂ ਕਰ ਰਹੇ ਹਾਂ | ਉਨ੍ਹਾਂ ਦੱਸਿਆ ਕਿ ਇਸ ਰੂਟ 'ਤੇ 'ਕਵਚ' ਉਪਲਬਧ ਨਹੀਂ ਸੀ | ਉਨ੍ਹਾਂ ਦੱਸਿਆ ਕਿ ਜਾਂਚ ਦੀ ਅਗਵਾਈ ਰੇਲਵੇ ਸੁਰੱਖਿਆ ਕਮਿਸ਼ਨਰ, ਦੱਖਣੀ ਪੂਰਬੀ ਸਰਕਲ ਏ. ਐਮ. ਚੌਧਰੀ ਕਰਨਗੇ | ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਵਾਪਰਿਆ | ਹਾਲਾਂਕਿ, ਸਰੋਤਾਂ ਨੇ ਸੰਭਾਵਿਤ ਸਿਗਨਲ ਅਸਫਲਤਾ ਦਾ ਸੰਕੇਤ ਦਿੱਤਾ ਹੈ | ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਸ਼ੁੱਕਰਵਾਰ ਸ਼ਾਮ 7 ਵਜੇ ਉਸ ਸਮੇਂ ਵਾਪਰਿਆ, ਜਦੋਂ ਬਾਲਾਸੋਰ ਦੇ ਨਜ਼ਦੀਕ ਬਹਾਨਗਾ ਬਾਜ਼ਾਰ ਸ਼ਟੇਸ਼ਨ ਦੇ ਨਜ਼ਦੀਕ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ (12841) ਉਥੇ ਖੜ੍ਹੀ ਮਾਲਗੱਡੀ ਨਾਲ ਟਕਰਾ ਗਈ | ਹਾਦਸੇ ਦੌਰਾਨ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ ਦੇ ਲੀਹੋਂ ਲੱਥੇ ਡੱਬੇ ਉਥੋਂ ਲੰਘ ਰਹੀ ਸਰ ਐਮ. ਵਿਸ਼ਵੇਸ਼ਰੈਯਾ-ਹਾਵੜਾ ਸੁਪਰਫ਼ਾਸਟ ਐਕਸਪ੍ਰੈੱਸ ਨਾਲ ਟਕਰਾ ਗਏ | ਮਰਨ ਵਾਲੇ ਸਾਰੇ ਹੀ ਯਾਤਰੀ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ 'ਚ ਸਵਾਰ ਸਨ, ਜਦੋਂਕਿ ਸਰ ਐਮ. ਵਿਸ਼ਵੇਸ਼ਰੈਯਾ-ਹਾਵੜਾ ਸੁਪਰਫ਼ਾਸਟ ਐਕਸਪ੍ਰੈੱਸ ਦੇ ਯਾਤਰੀਆਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਹ ਹਾਦਸਾ ਕੋਲਕਾਤਾ ਤੋਂ ਲਗਭਗ 250 ਕਿਲੋਮੀਟਰ ਦੱਖਣ ਵਿਚ ਅਤੇ ਭੁਵਨੇਸ਼ਵਰ ਤੋਂ 170 ਕਿਲੋਮੀਟਰ ਉੱਤਰ 'ਚ ਵਾਪਰਿਆ | ਸਨਿਚਰਵਾਰ ਨੂੰ ਵੱਡੀਆਂ ਕ੍ਰੇਨਾਂ ਅਤੇ ਬੁਲਡੋਜ਼ਰਾਂ ਵਲੋਂ ਆਖਰੀ ਬਚੇ ਹੋਏ ਡੱਬੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਥੇ ਬਚਾਅ ਕਰਮਚਾਰੀ ਅਜੇ ਤੱਕ ਫਸੇ ਹੋਏ ਲੋਕਾਂ ਤੱਕ ਨਹੀਂ ਪਹੁੰਚ ਸਕੇ ਸਨ | ਕੌਮੀ ਆਫ਼ਤ ਪ੍ਰਬੰਧਨ ਬਲ (ਐਨ.ਡੀ.ਆਰ.ਐਫ.), ਓਡੀਸ਼ਾ ਤੁਰੰਤ ਆਫ਼ਤ ਪ੍ਰਬੰਧਨ ਬਲ (ਓ.ਡੀ.ਆਰ.ਏ.ਐਫ.) ਅਤੇ ਅੱਗ ਬੁਝਾਊ ਅਮਲੇ ਦੇ ਜਵਾਨ ਅਜੇ ਵੀ ਬੋਗੀ ਨੂੰ ਕੱਟਣ ਅਤੇ ਜ਼ਿੰਦਾ ਜਾਂ ਮਰੇ ਹੋਏ ਲੋਕਾਂ ਨੂੰ ਕੱਢਣ ਲਈ ਕੰਮ ਕਰ ਰਹੀ ਹੈ, ਜਦੋਂਕਿ ਲਗਭਗ 200 ਐਂਬੂਲੈਂਸ, 50 ਬੱਸਾਂ ਅਤੇ 45 ਮੋਬਾਈਲ ਹੈਲਥ ਯੂਨਿਟ ਤੇ 1200 ਕਰਮਚਾਰੀ ਹਾਦਸੇ ਵਾਲੀ ਥਾਂ 'ਤੇ ਕੰਮ ਕਰ ਰਹੇ ਹਨ | ਗੰਭੀਰ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਫ਼ੌਜ ਦੇ ਦੋ ਐਮ.ਆਈ.-17 ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ | ਰੇਲਵੇ ਨੇ ਮਿ੍ਤਕਾਂ ਦੇ ਵਾਰਸਾਂ ਲਈ 10 ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖ਼ਮੀਆਂ ਲਈ 2 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ | ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚੋਂ ਮਿ੍ਤਕਾਂ ਦੇ ਵਾਰਸਾਂ ਲਈ 2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50,000 ਰੁਪਏ ਦੀ ਵਾਧੂ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਮਦਦ ਲਈ ਰਾਤ ਨੂੰ ਬਾਲਾਸੋਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ 2000 ਤੋਂ ਵੱਧ ਲੋਕ ਇਕੱਠੇ ਹੋ ਗਏ ਸਨ ਅਤੇ ਉਨ੍ਹਾਂ 'ਚੋਂ ਕਈਆਂ ਨੇ ਖ਼ੂਨਦਾਨ ਕੀਤਾ |
ਮੁਰਦਾਘਰ 'ਚ ਲਾਸ਼ਾਂ ਦਾ ਢੇਰ
ਹਸਪਤਾਲ ਦੇ ਮੁਰਦਾਘਰ 'ਚ ਲਾਸ਼ਾਂ ਦਾ ਢੇਰ ਲੱਗਾ ਹੈ, ਜਿਨ੍ਹਾਂ ਵਿਚੋਂ ਬਹੁਤਿਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ, ਕਿਉਂਕਿ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਜੇ ਤੱਕ ਇਥੇ ਨਹੀਂ ਪਹੁੰਚ ਸਕੇ ਹਨ |
ਸੋਨੀਆ ਗਾਂਧੀ ਵਲੋਂ ਹਾਦਸੇ ਦੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਓਡੀਸ਼ਾ ਰੇਲ ਹਾਦਸੇ ਦਾ ਬਹੁਤ ਦੁੱਖ ਹੈ ਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੀ ਹਾਂ | ਸੋਨੀਆ ਗਾਂਧੀ ਨੇ ਇਕ ਬਿਆਨ 'ਚ ਕਿਹਾ ਕਿ ਰੇਲ ਹਾਦਸੇ ਤੋਂ ਬਹੁਤ ਦੁਖੀ ਹਾਂ | ਮੈਂ ਸਾਰੇ ਪੀੜਤ ਪਰਿਵਾਰਾਂ ਨਾਲ ਆਪਣੀ ਡੂੰਘੀ ਹਮਦਰਦੀ ਤੇ ਸੰਵੇਦਨਾ ਪ੍ਰਗਟ ਕਰਦੀ ਹਾਂ |
ਭਾਜਪਾ ਵਲੋਂ ਵਰ੍ਹੇਗੰਢ ਸੰਬੰਧੀ ਪ੍ਰੋਗਰਾਮ ਮੁਲਤਵੀ
ਭਾਜਪਾ ਨੇ ਬਾਲਾਸੌਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੇ ਮੱਦੇਨਜ਼ਰ ਮੋਦੀ ਸਰਕਾਰ ਦੀ 9ਵੀਂ ਵਰ੍ਹੇਗੰਢ ਨਾਲ ਸੰਬੰਧਿਤ ਸਨਿਚਰਵਾਰ ਨੂੰ ਹੋਣ ਵਾਲੇ ਆਪਣੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ | ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਇਸ ਸਬੰਧੀ ਇਕ ਟਵੀਟ ਕੀਤਾ ਤੇ ਇਸ ਭਿਆਨਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਬੇਹੱਦ ਦੁਖਦਾਈ ਤੇ ਦਿਲ ਦਹਿਲਾਉਣ ਵਾਲਾ ਹੈ | ਭਾਰਤੀ ਜਨਤਾ ਪਾਰਟੀ ਨੇ ਸਰਕਾਰ ਦੇ ਨੌਂ ਸਾਲ ਪੂਰੇ ਹੋਣ 'ਤੇ 30 ਮਈ ਤੋਂ 30 ਜੂਨ ਦਰਮਿਆਨ ਦੇਸ਼ ਭਰ 'ਚ ਕਈ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ |

ਅਸੀਂ ਧੰਨਵਾਦੀ ਹਾਂ

ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ 'ਅਜੀਤ' ਅਤੇ 'ਅਜੀਤ ਸਮਾਚਾਰ' ਦੇ ਖਿਲਾਫ਼ ਮੌਜੂਦਾ ਪੰਜਾਬ ਸਰਕਾਰ ਵਲੋਂ ਲਗਾਤਾਰ ਦਮਨਕਾਰੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ | ਇਸ ਦੇ ਇਸ਼ਤਿਹਾਰ ਬੰਦ ਕਰਕੇ ਸਿੱਧੇ ਤੌਰ 'ਤੇ ਇਸ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ | ਇਸ ਦੇ ਬਾਵਜੂਦ ਜਦੋਂ ਅਦਾਰਾ 'ਅਜੀਤ' ਨੇ ਆਪਣੀ ਆਜ਼ਾਦਾਨਾ ਸੰਪਾਦਕੀ ਨੀਤੀ ਸੰਬੰਧੀ ਕੋਈ ਸਮਝੌਤਾ ਨਾ ਕੀਤਾ ਤਾਂ ਵਿਜੀਲੈਂਸ ਰਾਹੀਂ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਬਾਰੇ ਜਾਂਚ ਦੇ ਬਹਾਨੇ ਨਿੱਜੀ ਤੌਰ 'ਤੇ ਮੇਰੀ ਅਤੇ ਅਦਾਰੇ ਦੀ ਸਾਖ਼ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ | ਸਮੇਂ-ਸਮੇਂ ਇਹ ਸਾਰਾ ਘਟਨਾਕ੍ਰਮ ਅਸੀਂ 'ਅਜੀਤ' ਅਤੇ 'ਅਜੀਤ ਸਮਾਚਾਰ' ਦੇ ਪਾਠਕਾਂ ਨਾਲ ਸਾਂਝਾ ਵੀ ਕਰਦੇ ਰਹੇ ਹਾਂ |
ਅਦਾਰਾ 'ਅਜੀਤ' ਦੇ ਪਾਠਕਾਂ, ਜਿਨ੍ਹਾਂ ਵਿਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ, ਸਮਾਜ ਸੇਵੀ ਤੇ ਧਾਰਮਿਕ ਸੰਗਠਨਾਂ ਨਾਲ ਜੁੜੇ ਲੋਕ ਵੀ ਸ਼ਾਮਿਲ ਸਨ ਨੇ, ਸਰਕਾਰ ਦੇ ਇਨ੍ਹਾਂ ਸਾਰੇ ਘਿਨਾਉਣੇ ਹਰਬਿਆਂ ਦੇ ਖਿਲਾਫ਼ ਆਪਣਾ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ ਹੈ | ਇਸ ਸੰਦਰਭ ਵਿਚ ਹੀ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਹੁਜਨ ਸਮਾਜ ਪਾਰਟੀ, ਲੋਕ ਭਲਾਈ ਪਾਰਟੀ, ਸੀ.ਪੀ.ਐਮ., ਤੇ ਲੋਕ ਇਨਸਾਫ਼ ਪਾਰਟੀ ਆਦਿ ਦੇ ਨੇਤਾਵਾਂ ਨੇ ਖ਼ੁਦ ਪਹਿਲਕਦਮੀ ਕਰਦਿਆਂ 1 ਜੂਨ ਨੂੰ 'ਅਜੀਤ ਭਵਨ' ਪਹੁੰਚ ਕੇ ਅਦਾਰਾ 'ਅਜੀਤ' ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਅਤੇ ਇਹ ਐਲਾਨ ਕੀਤਾ ਹੈ ਕਿ ਉਕਤ ਵਿਰੋਧੀ ਪਾਰਟੀਆਂ ਅਦਾਰਾ 'ਅਜੀਤ' ਵਿਰੁੱਧ ਪੰਜਾਬ ਸਰਕਾਰ ਦੀ ਹਰ ਜ਼ਿਆਦਤੀ ਦਾ ਡਟ ਕੇ ਵਿਰੋਧ ਕਰਨਗੀਆਂ ਅਤੇ ਹਰ ਤਰ੍ਹਾਂ ਦੇ ਹਾਲਾਤ ਵਿਚ ਅਦਾਰੇ ਨਾਲ ਖੜ੍ਹੀਆਂ ਹੋਣਗੀਆਂ | ਇਸ ਅਵਸਰ 'ਤੇ ਵੱਖ-ਵੱਖ ਪਾਰਟੀਆਂ ਵਲੋਂ ਪੰਜਾਬ ਸਰਕਾਰ ਦੀਆਂ ਪੰਜਾਬ ਵਿਰੋਧੀ ਅਤੇ ਪ੍ਰੈੱਸ ਦੀ ਆਜ਼ਾਦੀ ਵਿਰੋਧੀ ਨੀਤੀਆਂ ਬਾਰੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ |
ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ 'ਅਜੀਤ ਭਵਨ' ਪਹੁੰਚ ਕੇ ਅਤੇ ਪੂਰੀ ਦਿ੍ੜ੍ਹਤਾ ਨਾਲ 'ਅਜੀਤ' ਦੇ ਹੱਕ ਵਿਚ ਖੜੇ੍ਹ ਹੋ ਕੇ ਜੋ ਸਾਡੇ ਨਾਲ ਇਕਜੁੱਟਤਾ ਪ੍ਰਗਟ ਕੀਤੀ ਗਈ ਹੈ, ਉਸ ਨਾਲ ਆਪਣੇ ਫ਼ਰਜ਼ ਅਦਾ ਕਰਨ ਲਈ ਸਾਨੂੰ ਨਵੀਂ ਊਰਜਾ ਮਿਲੀ ਹੈ ਅਤੇ ਸਾਡਾ ਉਤਸ਼ਾਹ ਹੋਰ ਵਧਿਆ ਹੈ | ਅਦਾਰਾ ਅਤੇ ਮੈਂ ਨਿੱਜੀ ਤੌਰ 'ਤੇ ਸਮੂਹ ਵਿਰੋਧੀ ਸਿਆਸੀ ਪਾਰਟੀਆਂ ਦੀ ਇਸ ਪਹਿਲਕਦਮੀ ਲਈ, ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ |

-ਬਰਜਿੰਦਰ ਸਿੰਘ ਹਮਦਰਦ

ਰੂਟ 'ਤੇ ਉਪਲਬਧ ਨਹੀਂ ਸੀ ਐਂਟੀ-ਟਰੇਨ ਕੋਲੀਜ਼ਨ ਸਿਸਟਮ (ਕਵਚ)

ਨਵੀਂ ਦਿੱਲੀ, 3 ਜੂਨ (ਏਜੰਸੀ)-ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਓਡੀਸ਼ਾ ਰੇਲ ਹਾਦਸੇ 'ਚ ਸ਼ਾਮਿਲ ਕੋਰੋਮੰਡਲ ਐਕਸਪ੍ਰੈੱਸ ਰੇਲਗੱਡੀ ਲੂਪ ਲਾਈਨ 'ਚ ਦਾਖ਼ਲ ਹੋ ਗਈ ਸੀ ਤੇ ਬਹਾਨਗਾ ਬਾਜ਼ਾਰ ਸਟੇਸ਼ਨ ਤੋਂ ਥੋੜ੍ਹਾ ਅੱਗੇ ਮੇਨ ਲਾਈਨ ਦੀ ਬਜਾਏ ਉਥੇ ਖੜ੍ਹੀ ਇਕ ਮਾਲ ਗੱਡੀ ਨਾਲ ਟਕਰਾ ਗਈ | ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਦੇ ਡੱਬੇ ਕੋਰੋਮੰਡਲ ਐਕਸਪ੍ਰੈੱਸ ਦੇ ਡੱਬਿਆਂ ਨਾਲ ਟਕਰਾ ਕੇ ਪਲਟ ਗਏ, ਜੋ ਕਿ ਨਾਲ ਲਗਦੀ ਪਟੜੀ 'ਤੇ ਖਿੱਲਰ ਗਏ | ਕੋਰੋਮੰਡਲ ਐਕਸਪ੍ਰੈੱਸ 128 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ ਜਦਕਿ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ 116 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ | ਸੂਤਰਾਂ ਨੇ ਦੱਸਿਆ ਕਿ ਰਿਪੋਰਟ ਰੇਲਵੇ ਬੋਰਡ ਨੂੰ ਸੌਂਪ ਦਿੱਤੀ ਗਈ ਹੈ | ਲੂਪ ਲਾਈਨਾਂ ਇਕ ਸਟੇਸ਼ਨ ਖੇਤਰ 'ਚ ਬਣੀਆਂ ਹੰੁਦੀਆਂ ਹਨ, ਜਿਥੇ ਰੇਲ ਗੱਡੀਆਂ ਦੀ ਆਵਾਜਾਈ ਆਸਾਨ ਬਣਾਈ ਜਾਂਦੀ ਹੈ ਜਾਂ ਹੋਰ ਰੇਲ ਗੱਡੀਆਂ ਦੀ ਵਿਵਸਥਾ ਕੀਤੀ ਜਾਂਦੀ ਹੈ | ਲੂਪ ਲਾਈਨਾਂ ਦੀ ਲੰਬਾਈ ਆਮ ਤੌਰ 'ਤੇ 750 ਮੀਟਰ ਹੁੰਦੀ ਹੈ ਤਾਂ ਜੋ ਮਲਟੀਪਲ ਇੰਜਣਾਂ ਵਾਲੀ ਪੂਰੀ-ਲੰਬਾਈ ਵਾਲੀ ਮਾਲ-ਰੇਲ ਗੱਡੀ ਨੂੰ ਅਨੁਕੂਲ ਬਣਾਇਆ ਜਾ ਸਕੇ | ਇਥੇ ਬਹਾਨਗਰ ਬਜ਼ਾਰ ਸਟੇਸ਼ਨ 'ਤੇ ਲੂਪ ਲਾਈਨਾਂ ਮੌਜੂਦ ਹਨ | ਇਹ ਵੀ ਪਤਾ ਲੱਗਾ ਹੈ ਕਿ ਰੂਟ 'ਤੇ ਐਂਟੀ-ਟਰੇਨ ਕੋਲੀਜ਼ਨ ਸਿਸਟਮ 'ਕਵਚ' ਉਪਲਬਧ ਨਹੀਂ ਸੀ | ਸੂਤਰਾਂ ਨੇ ਸੰਭਾਵਿਤ ਸਿਗਨਲ ਅਸਫਲਤਾ ਦਾ ਸੰਕੇਤ ਦਿੱਤਾ ਹੈ |
ਰੇਲਵੇ ਨੇ ਉੱਚ-ਪੱਧਰੀ ਜਾਂਚ ਆਰੰਭੀ
ਰੇਲਵੇ ਨੇ ਓਡੀਸ਼ਾ ਰੇਲ ਹਾਦਸੇ ਦੀ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਅਗਵਾਈ ਦੱਖਣ ਪੂਰਬੀ ਸਰਕਲ ਦੇ ਰੇਲਵੇ ਸੁਰੱਖਿਆ ਕਮਿਸ਼ਨਰ ਕਰਨਗੇ | ਰੇਲਵੇ ਸੁਰੱਖਿਆ ਕਮਿਸ਼ਨਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ ਤੇ ਅਜਿਹੇ ਸਾਰੇ ਹਾਦਸਿਆਂ ਦੀ ਜਾਂਚ ਕਰਦਾ ਹੈ | ਇਸ ਸੰਬੰਧੀ ਭਾਰਤੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਏ.ਐਮ. ਚੌਧਰੀ (ਸੀ.ਆਰ.ਐਸ. ਐਸ.ਈ. ਸਰਕਲ) ਹਾਦਸੇ ਦੀ ਜਾਂਚ ਕਰਨਗੇ |

ਕੀ ਹੈ ਕਵਚ?

ਓਡੀਸ਼ਾ ਦੇ ਬਾਲਾਸੋਰ 'ਚ ਵਾਪਰੇ ਰੇਲ ਹਾਦਸੇ ਨੇ ਰੇਲਵੇ ਦੀ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ 'ਕਵਚ' ਨੂੰ ਸੁਰਖੀਆਂ 'ਚ ਲਿਆਂਦਾ ਹੈ। ਇਸ ਸੰਬੰਧੀ ਰੇਲਵੇ ਨੇ ਕਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਜਿਸ ਰੂਟ 'ਤੇ ਹਾਦਸਾ ਹੋਇਆ, ਉਸ 'ਤੇ 'ਕਵਚ' ਉਪਲਬਧ ਨਹੀਂ ਸੀ। ਰੇਲਵੇ ਨੇ ਚੱਲਦੀਆਂ ਰੇਲਗੱਡੀਆਂ ਦੀ ਸੁਰੱਖਿਆ ਨੂੰ ਵਧਾਉਣ ਲਈ 'ਕਵਚ' ਨਾਂਅ ਦੀ ਆਪਣੀ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ ਵਿਕਸਿਤ ਕੀਤੀ ਹੈ। ਕਵਚ ਨੂੰ ਰਿਸਰਚ ਡਿਜ਼ਾਈਨ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ (ਆਰ.ਡੀ.ਐਸ.ਓ.) ਦੁਆਰਾ ਤਿੰਨ ਭਾਰਤੀ ਵਿਕਰੇਤਾਵਾਂ ਦੇ ਸਹਿਯੋਗ ਨਾਲ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤਾ ਗਿਆ ਹੈ। ਕਵਚ ਨਾ ਸਿਰਫ ਲੋਕੋ ਪਾਇਲਟ ਨੂੰ ਖ਼ਤਰੇ ਤੇ ਤੇਜ਼ ਰਫ਼ਤਾਰ 'ਤੇ ਸਿਗਨਲ ਪਾਸ ਕਰਨ ਤੋਂ ਬਚਣ ਲਈ ਮਦਦ ਕਰੇਗਾ, ਸਗੋਂ ਸੰਘਣੀ ਧੁੰਦ ਵਰਗੇ ਖਰਾਬ ਮੌਸਮ ਦੌਰਾਨ ਰੇਲਗੱਡੀ ਚਲਾਉਣ 'ਚ ਵੀ ਮਦਦ ਕਰੇਗਾ। ਇਸ ਤਰ੍ਹਾਂ ਕਵਚ ਰੇਲ ਸੰਚਾਲਨ ਦੀ ਸੁਰੱਖਿਆ ਤੇ ਕੁਸ਼ਲਤਾ ਨੂੰ ਵਧਾਏਗਾ। ਕਵਚ ਦੇ ਟਰਾਇਲ ਦੱਖਣੀ ਮੱਧ ਰੇਲਵੇ ਦੇ ਲਿੰਗਮਪੱਲੀ-ਵਿਕਾਰਾਬਾਦ-ਵਾਦੀ ਤੇ ਵਿਕਰਾਬਾਦ-ਬਿਦਰ ਸੈਕਸ਼ਨਾਂ 'ਤੇ ਕੀਤੇ ਗਏ ਸਨ, ਜੋ ਕਿ 250 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹਨ। ਸਫਲ ਟਰਾਇਲਾਂ ਤੋਂ ਬਾਅਦ ਤਿੰਨ ਵਿਕਰੇਤਾਵਾਂ ਨੂੰ ਭਾਰਤੀ ਰੇਲਵੇ ਦੇ ਨੈੱਟਵਰਕ 'ਤੇ ਹੋਰ ਵਿਕਾਸ ਸੰਬੰਧੀ ਆਦੇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਸੀ। ਕਵਚ ਦੇ ਵਿਕਾਸ 'ਤੇ ਕੁੱਲ 16.88 ਕਰੋੜ ਰੁਪਏ ਖਰਚ ਕੀਤੇ ਗਏ ਹਨ। ਕਵਚ ਦੀ ਯੋਜਨਾ ਨਵੀਂ ਦਿੱਲੀ-ਹਾਵੜਾ ਤੇ ਨਵੀਂ ਦਿੱਲੀ-ਮੁੰਬਈ ਸੈਕਸ਼ਨਾਂ 'ਤੇ ਮਾਰਚ 2024 ਦੇ ਟੀਚੇ ਨੂੰ ਪੂਰਾ ਦੇ ਨਾਲ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਅਮਲ ਤੋਂ ਪ੍ਰਾਪਤ ਅਨੁਭਵ ਦੇ ਆਧਾਰ 'ਤੇ ਹੋਰ ਵਿਸਥਾਰ ਕੀਤਾ ਜਾਵੇਗਾ।

ਭਾਰਤੀ ਰੇਲਵੇ ਦੇ ਇਤਿਹਾਸ 'ਚ ਵੱਡਾ ਭਿਆਨਕ ਹਾਦਸਾ

ਓਡੀਸ਼ਾ 'ਚ ਸ਼ੁੱਕਰਵਾਰ ਨੂੰ ਵਾਪਰਿਆ ਰੇਲ ਹਾਦਸਾ ਆਜ਼ਾਦੀ ਤੋਂ ਬਾਅਦ ਭਾਰਤ 'ਚ ਵਾਪਰੇ ਸਭ ਤੋਂ ਭਿਆਨਕ ਹਾਦਸਿਆਂ 'ਚੋਂ ਇਕ ਹੈ | ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ 'ਤੇ ਇਕ ਨਜ਼ਰ :
• 6 ਜੂਨ 1981-ਭਾਰਤ 'ਚ ਸਭ ਤੋਂ ਭਿਆਨਕ ਰੇਲ ਹਾਦਸਾ ਬਿਹਾਰ 'ਚ ਵਾਪਰਿਆ ਸੀ | ਪੁਲ ਪਾਰ ਕਰਦੇ ਸਮੇਂ ਇਕ ਰੇਲਗੱਡੀ ਬਾਗਮਤੀ ਨਦੀ 'ਚ ਡਿੱਗ ਗਈ, ਜਿਸ ਕਾਰਨ 750 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ |
• 20 ਅਗਸਤ 1995-ਫਿਰੋਜ਼ਾਬਾਦ ਨੇੜੇ ਪੁਰੂਸ਼ੋਤਮ ਐਕਸਪ੍ਰੈੱਸ ਦੀ ਟੱਕਰ ਖੜ੍ਹੀ ਕਾਲਿੰਦੀ ਐਕਸਪ੍ਰੈੱਸ ਨਾਲ ਹੋ ਗਈ | ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 305 ਦੇ ਕਰੀਬ ਸੀ |
• 26 ਨਵੰਬਰ 1998-ਜੰਮੂ ਤਵੀ-ਸਿਆਲਦਾਹ ਐਕਸਪ੍ਰੈੱਸ ਪੰਜਾਬ ਦੇ ਖੰਨਾ 'ਚ ਫਰੰਟੀਅਰ ਗੋਲਡਨ ਟੈਂਪਲ ਮੇਲ ਦੇ ਪਟੜੀ ਤੋਂ ਉਤਰੇ ਤਿੰਨ ਡੱਬਿਆਂ ਨਾਲ ਟਕਰਾ ਗਈ, ਜਿਸ 'ਚ 212 ਲੋਕ ਮਾਰੇ ਗਏ |
• 2 ਅਗਸਤ 1999-ਗੈਸਲ ਰੇਲ ਹਾਦਸਾ ਉਦੋਂ ਵਾਪਰਿਆ ਜਦੋਂ ਬ੍ਰਹਮਪੁੱਤਰ ਮੇਲ ਉੱਤਰੀ ਸਰਹੱਦੀ ਰੇਲਵੇ ਦੇ ਕਟਿਹਾਰ ਡਵੀਜ਼ਨ ਦੇ ਗੈਸਲ ਸਟੇਸ਼ਨ 'ਤੇ ਸਟੇਸ਼ਨਰੀ ਅਵਧ ਅਸਮ ਐਕਸਪ੍ਰੈੱਸ ਨਾਲ ਟਕਰਾ ਗਈ, ਜਿਸ ਨਾਲ 285 ਤੋਂ ਵੱਧ ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਹੋ ਗਏ | ਇਨ੍ਹਾਂ 'ਚ ਬਹੁਤ ਸਾਰੇ ਪੀੜਤ ਫੌਜ, ਬੀ.ਐੱਸ.ਐੱਫ. ਜਾਂ ਸੀ.ਆਰ.ਪੀ.ਐਫ. ਦੇ ਜਵਾਨ ਸਨ |
• 20 ਨਵੰਬਰ 2016-ਇੰਦੌਰ-ਰਾਜੇਂਦਰ ਨਗਰ ਐਕਸਪ੍ਰੈੱਸ ਦੇ 14 ਡੱਬੇ ਕਾਨਪੁਰ ਤੋਂ ਲਗਭਗ 60 ਕਿਲੋਮੀਟਰ ਦੂਰ ਪੁਖਰਾਯਨ ਵਿਖੇ ਪਟੜੀ ਤੋਂ ਉਤਰ ਗਏ, ਜਿਸ ਨਾਲ 152 ਲੋਕਾਂ ਦੀ ਮੌਤ ਹੋ ਗਈ ਤੇ 260 ਜ਼ਖਮੀ ਹੋ ਗਏ |
• 9 ਸਤੰਬਰ 2002-ਹਾਵੜਾ ਰਾਜਧਾਨੀ ਐਕਸਪ੍ਰੈੱਸ ਰਫੀਗੰਜ 'ਚ ਧਵੇ ਨਦੀ 'ਤੇ ਇਕ ਪੁਲ 'ਤੇ ਪਟੜੀ ਤੋਂ ਉਤਰ ਗਈ, ਜਿਸ 'ਚ 140 ਤੋਂ ਵੱਧ ਲੋਕ ਮਾਰੇ ਗਏ | ਇਸ ਘਟਨਾ ਲਈ ਅੱਤਵਾਦੀ ਭੰਨਤੋੜ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ |
• 23 ਦਸੰਬਰ 1964- ਰਾਮੇਸ਼ਵਰਮ ਚੱਕਰਵਾਤ ਨਾਲ ਪੰਬਨ-ਧਨੁਸਕੋਡੀ ਯਾਤਰੀ ਰੇਲ ਗੱਡੀ ਰੁੜ੍ਹ ਗਈ, ਜਿਸ 'ਚ ਸਵਾਰ 126 ਤੋਂ ਵੱਧ ਯਾਤਰੀ ਮਾਰੇ ਗਏ |
• 28 ਮਈ 2010-ਮੁੰਬਈ ਜਾ ਰਹੀ ਗਿਆਨੇਸ਼ਵਰੀ ਐਕਸਪ੍ਰੈੱਸ ਰੇਲਗੱਡੀ ਝਾਰਗ੍ਰਾਮ ਨੇੜੇ ਪਟੜੀ ਤੋਂ ਉਤਰ ਗਈ ਤੇ ਫਿਰ ਇਕ ਆ ਰਹੀ ਮਾਲ ਗੱਡੀ ਨਾਲ ਟਕਰਾ ਗਈ, ਜਿਸ ਕਾਰਨ 148 ਯਾਤਰੀਆਂ ਦੀ ਮੌਤ ਹੋ ਗਈ |

ਦੋਸ਼ੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਗਾ ਵਿਖੇ ਤੀਹਰੇ ਰੇਲ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਅਤੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੀ ਸਨ | ਪ੍ਰਧਾਨ ਮੰਤਰੀ ਨੇ ਕੈਬਨਿਟ ਸਕੱਤਰ ਅਤੇ ਸਿਹਤ ਮੰਤਰੀ ਨਾਲ ਗੱਲ ਕਰਕੇ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਲੋੜੀਂਦੀ ਮਦਦ ਯਕੀਨੀ ਬਣਾਉਣ ਲਈ ਕਿਹਾ | ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਦੁਖੀ ਪਰਿਵਾਰਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਮਿਲਦੀ ਰਹੇ | ਬਾਲਾਸੋਰ ਹਸਪਤਾਲ 'ਚ ਪੀੜਤਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੇਲ ਦੁਰਘਟਨਾ ਦੀ ਘਟਨਾ 'ਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ |

ਕੇਂਦਰ ਵਲੋਂ ਪੰਜਾਬ ਦੀ ਕਰਜ਼ਾ ਲੈਣ ਦੀ ਹੱਦ 'ਚ 18 ਹਜ਼ਾਰ ਕਰੋੜ ਦੀ ਕਟੌਤੀ

ਚੰਡੀਗੜ੍ਹ, 3 ਜੂਨ (ਅਜੀਤ ਬਿਊਰੋ)-ਕੇਂਦਰ ਸਰਕਾਰ ਨੇ ਹੁਣ ਕਰਜ਼ੇ ਦੇ ਜਾਲ 'ਚ ਫਸੇ ਪੰਜਾਬ ਨੂੰ ਇਕ ਹੋਰ ਵਿੱਤੀ ਝਟਕਾ ਦਿੱਤਾ ਹੈ | ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਹੱਦ ਵਿਚ 18,000 ਕਰੋੜ ਰੁਪਏ ਦੀ ਵੱਡੀ ਕਟੌਤੀ ਕਰ ਦਿੱਤੀ ਹੈ | ਪੰਜਾਬ ਦੀ ਆਪਣੇ ਕੁੱਲ ਘਰੇਲੂ ਉਤਪਾਦ ਦਾ 3 ਫ਼ੀਸਦੀ ਤੱਕ ਕਰਜ਼ਾ ਚੁੱਕਣ ਦੀ ਹੱਦ ਹੈ ਜੋ ਕਿ ਸਾਲਾਨਾ 39,000 ਕਰੋੜ ਰੁਪਏ ਬਣਦੀ ਹੈ | 18,000 ਕਰੋੜ ਦੀ ਸਾਲਾਨਾ ਕਟੌਤੀ ਦਾ ਮਤਲਬ ਹੈ ਕਿ ਹੁਣ ਪੰਜਾਬ ਸਰਕਾਰ ਸਾਲਾਨਾ 21,000 ਕਰੋੜ ਰੁਪਏ ਦਾ ਹੀ ਕਰਜ਼ਾ ਚੁੱਕ ਸਕੇਗੀ | ਦੱਸਣਯੋਗ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਕੌਮੀ ਸਿਹਤ ਮਿਸ਼ਨ ਦੇ ਕਰੀਬ 800 ਕਰੋੜ ਦੇ ਫ਼ੰਡ ਰੋਕੀ ਬੈਠੀ ਹੈ | ਕੇਂਦਰ ਵਲੋਂ ਇਤਰਾਜ਼ ਕੀਤਾ ਗਿਆ ਸੀ ਕਿ ਆਯੁਸ਼ਮਾਨ ਭਾਰਤ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਦਾ ਨਾਂਅ 'ਆਮ ਆਦਮੀ ਕਲੀਨਿਕ' ਰੱਖਿਆ ਗਿਆ ਹੈ ਅਤੇ ਇਨ੍ਹਾਂ ਇਮਾਰਤਾਂ 'ਤੇ ਸੀ.ਐੱਮ. ਭਗਵੰਤ ਮਾਨ ਦੀ ਤਸਵੀਰ ਲਾਈ ਗਈ ਹੈ | ਸਿਹਤ ਮੰਤਰੀ ਡਾ. ਬਲਵੀਰ ਸਿੰਘ ਇਹ ਮਾਮਲਾ ਕੇਂਦਰ ਕੋਲ ਉਠਾ ਚੁੱਕੇ ਹਨ | ਦਿਹਾਤੀ ਵਿਕਾਸ ਫੰਡਾਂ ਦੇ ਕਰੀਬ 4000 ਕਰੋੜ ਰੁਪਏ ਵੀ ਕੇਂਦਰ ਸਰਕਾਰ ਨੇ ਹਾਲੇ ਤੱਕ ਪੰਜਾਬ ਨੂੰ ਜਾਰੀ ਨਹੀਂ ਕੀਤੇ ਹਨ | ਕੇਂਦਰ ਸਰਕਾਰ ਨੇ ਇਕ ਵਾਰ ਫਿਰ ਰਾਜਾਂ ਦੀ ਕਰਜ਼ਾ ਸੀਮਾ ਘਟਾ ਦਿੱਤੀ ਹੈ | ਇਸ ਕਾਰਨ ਰਾਜਾਂ ਨੂੰ ਨਿਸਚਿਤ ਤੌਰ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਇਸ ਸੰਬੰਧੀ ਬੀਤੇ ਕੱਲ੍ਹ ਉਨ੍ਹਾਂ ਨੇ ਬਿਆਨ ਵੀ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਕੇਂਦਰ ਸਰਕਾਰ ਤੋਂ ਵਿਸਥਾਰਤ ਬਿਆਨ ਮੰਗਣਗੇ | ਕਰਜ਼ੇ ਦੀ ਵਧਦੀ ਰਕਮ ਰਾਜਾਂ ਦੀ ਆਰਥਿਕਤਾ ਲਈ ਖ਼ਤਰਨਾਕ ਹੈ | ਜੇਕਰ ਕੋਈ ਰਾਜ ਜ਼ਿਆਦਾ ਕਰਜ਼ਾ ਲੈਂਦਾ ਹੈ ਤਾਂ ਉਸ ਦੀਆਂ ਵਿਕਾਸ ਗਤੀਵਿਧੀਆਂ ਥੋੜ੍ਹੇ ਸਮੇਂ ਲਈ ਵਧ ਜਾਂਦੀਆਂ ਹਨ, ਪਰ ਲੰਬੇ ਸਮੇਂ ਵਿਚ ਇਹ ਇਸ ਦੇ ਵਿਕਾਸ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ | ਅਸਲ ਵਿਚ, ਕਿਸੇ ਵੀ ਰਾਜ ਦੇ ਵਿਕਾਸ ਦਾ ਮੁਲਾਂਕਣ ਉਸ ਦੇ ਘਰੇਲੂ ਉਤਪਾਦ ਜਾਂ ਜੀ.ਡੀ.ਪੀ. ਦੁਆਰਾ ਕੀਤਾ ਜਾ ਸਕਦਾ ਹੈ | ਜਦੋਂ ਕਿਸੇ ਰਾਜ ਦੇ ਕਰਜ਼ੇ ਦਾ ਬੋਝ ਉੱਚਾ ਹੁੰਦਾ ਹੈ ਤਾਂ ਇਸ ਦਾ ਕੁੱਲ ਘਰੇਲੂ ਉਤਪਾਦ ਜਾਂ ਜੀ.ਡੀ.ਪੀ. ਵਿਕਾਸ ਦਰ ਘਟ ਜਾਂਦੀ ਹੈ | ਸਾਲ 2020-21 'ਚ ਸਾਰੇ ਰਾਜਾਂ ਦਾ ਕੁੱਲ ਕਰਜ਼ਾ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ | ਰਾਜਾਂ ਦਾ ਔਸਤ ਕਰਜ਼ਾ ਉਨ੍ਹਾਂ ਦੇ ਜੀ.ਡੀ.ਪੀ. ਦੇ 31 ਫ਼ੀਸਦੀ ਤੋਂ ਉੱਪਰ ਪਹੁੰਚ ਗਿਆ ਹੈ | ਇਸ 'ਚ ਸਾਰੇ ਰਾਜਾਂ ਦਾ ਮਾਲੀਆ ਘਾਟਾ 4.2 ਫ਼ੀਸਦੀ ਦੇ 17 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਹੈ | ਕੇਂਦਰ ਨੂੰ ਖਦਸ਼ਾ ਹੈ ਕਿ ਸੂਬਾ ਸਰਕਾਰ ਰਾਜ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੂੰ ਸਾਲਾਨਾ 3000 ਕਰੋੜ ਦਾ ਯੋਗਦਾਨ ਦੇਣਾ ਬੰਦ ਕਰ ਦੇਵੇਗੀ | ਇਸ ਤਰ੍ਹਾਂ ਭਾਰਤ ਸਰਕਾਰ ਨੇ ਪੂੰਜੀ ਸੰਪੰਤੀ ਦੇ ਵਿਕਾਸ ਲਈ ਦਿੱਤੀ ਜਾਣ ਵਾਲੀ ਸਾਲਾਨਾ 2600 ਕਰੋੜ ਦੀ ਗਰਾਂਟ ਵੀ ਬੰਦ ਕਰ ਦਿੱਤੀ ਹੈ |

ਸ਼੍ਰੋਮਣੀ ਕਮੇਟੀ ਵਫ਼ਦ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ

ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਇਕ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ | ਗ੍ਰਹਿ ਮੰਤਰਾਲੇ ਦੇ ਦਫ਼ਤਰ ਵਿਖੇ ...

ਪੂਰੀ ਖ਼ਬਰ »

ਅਜੇ ਬੰਗਾ ਨੇ ਵਿਸ਼ਵ ਬੈਂਕ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

ਵਾਸ਼ਿੰਗਟਨ, 3 ਜੂਨ (ਏਜੰਸੀ)-ਭਾਰਤੀ-ਅਮਰੀਕੀ ਅਜੇ ਬੰਗਾ ਨੇ ਵਿਸ਼ਵ ਬੈਂਕ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ | 3 ਮਈ ਨੂੰ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਨੇ ਬੰਗਾ (63) ਨੂੰ 5 ਸਾਲ ਦੇ ਕਾਰਜਕਾਲ ਲਈ ਵਿਸ਼ਵ ਬੈਂਕ ਦੇ 14ਵੇਂ ਮੁਖੀ ਵਜੋਂ ਚੁਣਿਆ ਸੀ | ਫਰਵਰੀ ...

ਪੂਰੀ ਖ਼ਬਰ »

ਓਡੀਸ਼ਾ ਦੇ ਬਾਲਾਸੋਰ 'ਚ ਵਾਪਰੇ ਰੇਲ ਹਾਦਸੇ ਨੇ ਰੇਲਵੇ ਦੀ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ 'ਕਵਚ' ਨੂੰ ਸੁਰਖੀਆਂ 'ਚ ਲਿਆਂਦਾ ਹੈ | ਇਸ ਸੰਬੰਧੀ ਰੇਲਵੇ ਨੇ ਕਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਜਿਸ ਰੂਟ 'ਤੇ ਹਾਦਸਾ ਹੋਇਆ, ਉਸ 'ਤੇ 'ਕਵਚ' ਉਪਲਬਧ ਨਹੀਂ ਸੀ | ਰੇਲਵੇ ...

ਪੂਰੀ ਖ਼ਬਰ »

ਮਮਤਾ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਲਈ 5-5 ਲੱਖ ਦਾ ਐਲਾਨ

ਕੋਲਕਾਤਾ, 3 ਜੂਨ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਹਾਦਸੇ 'ਚ ਮਰਨ ਵਾਲੇ ਪੱਛਮੀ ਬੰਗਾਲ ਦੇ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੂੰ ਰਾਜ ਸਰਕਾਰ ਵਲੋਂ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ | ਸਦੀ ਦਾ ਸਭ ਤੋਂ ਵੱਡਾ ਹਾਦਸਾ ...

ਪੂਰੀ ਖ਼ਬਰ »

ਗੁਜਰਾਤ 'ਚ 2 ਸਾਲ ਦੀ ਬੱਚੀ ਬੋਰਵੈੱਲ 'ਚ ਡਿੱਗੀ

ਜਮਨਾਨਗਰ, 3 ਜੂਨ (ਏਜੰਸੀ)-ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਖੇਤਾਂ 'ਚ ਇਕ ਬੋਰਵੈੱਲ 'ਚ 2 ਸਾਲ ਦੀ ਬੱਚੀ ਤਿਲਕ ਕੇ ਡਿੱਗ ਗਈ ਤੇ 20 ਫੁੱਟ ਦੀ ਡੂੰਘਾਈ 'ਤੇ ਫਸ ਗਈ | ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਬਚਾਅ ਕਰਮੀਆਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ | ਜਾਮਨਗਰ ...

ਪੂਰੀ ਖ਼ਬਰ »

ਅਯੁੱਧਿਆ ਵਿਵਾਦ 'ਤੇ ਫ਼ੈਸਲਾ ਟਾਲ ਦੇਣ ਦਾ ਦਬਾਅ ਸੀ

ਮੇਰਠ (ਯੂ.ਪੀ.), 3 ਜੂਨ (ਏਜੰਸੀ)-ਅਯੁੱਧਿਆ 'ਚ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਦੇ ਵਿਵਾਦ 'ਤੇ ਅਲਾਹਾਬਾਦ ਹਾਈ ਕੋਰਟ 'ਚ ਸਾਲ 2010 'ਚ ਫੈਸਲਾ ਦੇਣ ਵਾਲਿਆਂ 'ਚ ਜਸਟਿਸ ਸੁਧੀਰ ਅਗਰਵਾਲ ਵੀ ਸ਼ਾਮਿਲ ਸਨ | ਅਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਸੁਧੀਰ ਅਗਰਵਾਲ ਨੇ ਦੱਸਿਆ ...

ਪੂਰੀ ਖ਼ਬਰ »

ਲੀਬੀਆ ਨੇ ਬੰਦੀ ਬਣਾਏ 9 ਭਾਰਤੀ ਮਲਾਹਾਂ ਨੂੰ ਕੀਤਾ ਰਿਹਾਅ

ਨਵੀਂ ਦਿੱਲੀ, 3 ਜੂਨ (ਏਜੰਸੀ)- ਲੀਬੀਆ ਦੇ ਤੱਟ ਨੇੜੇ ਜਨਵਰੀ 'ਚ ਹਥਿਆਰਬੰਦ ਸਮੂਹ ਵਲੋਂ ਹਿਰਾਸਤ 'ਚ ਲਏ 9 ਭਾਰਤੀ ਮਲਾਹਾਂ ਨੂੰ ਛੱਡ ਦਿੱਤਾ ਗਿਆ ਹੈ | 15 ਫਰਵਰੀ ਨੂੰ ਟਿਉਨਿਸ 'ਚ ਭਾਰਤੀ ਦੂਤਘਰ ਨਾਲ 9 ਭਾਰਤੀ ਨਾਗਰਿਕਾਂ ਦੇ ਇਕ ਗਰੁੱਪ ਨੇ ਸੰਪਰਕ ਕੀਤਾ ਸੀ ਤੇ ਦੱਸਿਆ ਸੀ ...

ਪੂਰੀ ਖ਼ਬਰ »

ਅਮਰੀਕੀ ਰੱਖਿਆ ਮੰਤਰੀ ਆਸਟਿਨ ਦਾ ਦੋ ਦਿਨਾ ਭਾਰਤ ਦੌਰਾ ਅੱਜ ਤੋਂ

ਨਵੀਂ ਦਿੱਲੀ, 3 ਜੂਨ (ਏਜੰਸੀ)-ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਯਾਤਰਾ ਤੋਂ ਪਹਿਲਾਂ ਦੁਵੱਲੇ ਰਣਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕਰਨ ਲਈ ਐਤਵਾਰ ਤੋਂ ਭਾਰਤ ਦੀ ਦੋ ਦਿਨਾ ...

ਪੂਰੀ ਖ਼ਬਰ »

ਅਦਾਲਤ ਤੋਂ ਮਿਲੀ ਅੰਤਰਿਮ ਰਾਹਤ ਦੇ ਬਾਵਜੂਦ ਬਿਮਾਰ ਪਤਨੀ ਨਾਲ ਮੁਲਾਕਾਤ ਨਹੀਂ ਕਰ ਸਕੇ ਸਿਸੋਦੀਆ

ਨਵੀਂ ਦਿੱਲੀ, 3 ਜੂਨ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਵਲੋਂ 8 ਘੰਟੇ ਦੀ ਅੰਤਰਿਮ ਰਾਹਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਨਿਚਰਵਾਰ ਨੂੰ ਆਪਣੇ ਘਰ ਪੁੱਜੇ | ਹਾਲਾਂਕਿ ਸਿਸੋਦੀਆ ਦੀ ਆਪਣੀ ਬਿਮਾਰ ਪਤਨੀ ਨਾਲ ਮੁਲਾਕਾਤ ...

ਪੂਰੀ ਖ਼ਬਰ »

ਹਾਦਸੇ ਵਾਲੀ ਥਾਂ ਤੋਂ 1200 ਯਾਤਰੀ ਲੈ ਕੇ ਦੋ ਰੇਲ ਗੱਡੀਆਂ ਹਾਵੜਾ ਪੁੱਜੀਆਂ

ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਓਡੀਸ਼ਾ ਦੇ ਬਾਲਾਸੋਰ ਨਜ਼ਦੀਕ ਵਾਪਰੇ ਤੀਹਰੇ ਰੇਲ ਹਾਦਸੇ ਕਾਰਨ ਰਾਤ ਭਰ ਉਥੇ ਫਸੇ ਰਹਿਣ ਤੋਂ ਬਾਅਦ ਸਨਿਚਰਵਾਰ ਨੂੰ ਦੋ ਰੇਲ ਗੱਡੀਆਂ ਰਾਹੀਂ 1200 ਯਾਤਰੀ ਹਾਵੜਾ ਪੁੱਜੇ | ਇਥੇ ਯਾਤਰੀਆਂ ਲਈ ਪਹਿਲਾਂ ਤੋਂ ਡਾਕਟਰਾਂ ਦੀ ਟੀਮ ...

ਪੂਰੀ ਖ਼ਬਰ »

ਪੁਤਿਨ, ਸੁਨਕ, ਟਰੂਡੋ, ਜਿਨਪਿੰਗ ਤੇ ਸ਼ਹਿਬਾਜ਼ ਸ਼ਰੀਫ਼ ਸਮੇਤ ਦੁਨੀਆ ਭਰ ਦੇ ਆਗੂਆਂ ਵਲੋਂ ਦੁੱਖ ਪ੍ਰਗਟ

ਮਾਸਕੋ/ਟੋਕੀਓ, 3 ਜੂਨ (ਏਜੰਸੀ)-ਓਡੀਸ਼ਾ 'ਚ ਵਾਪਰੇ ਭਿਆਨਕ ਰੇਲ ਹਾਦਸੇ 'ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਚੀਨ ਦੇ ...

ਪੂਰੀ ਖ਼ਬਰ »

ਓਡੀਸ਼ਾ 'ਚ ਇਕ ਦਿਨ ਦਾ ਰਾਜਕੀ ਸੋਗ

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸਨਿਚਰਵਾਰ ਨੂੰ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਗਿਆ ਸੀ, ਜਿਸ ਦੌਰਾਨ ਰਾਜ ਭਰ ਵਿਚ 3 ਜੂਨ ਨੂੰ ਕੋਈ ਵੀ ਰਾਜ ਸਮਾਰੋਹ ਨਹੀਂ ਮਨਾਇਆ ਗਿਆ | ਓਡੀਸ਼ਾ ਦੇ ਵਿਸ਼ੇਸ਼ ਰਾਹਤ ...

ਪੂਰੀ ਖ਼ਬਰ »

ਮੋਦੀ 22 ਨੂੰ ਅਮਰੀਕੀ ਕਾਂਗਰਸ ਦੇ ਸਾਂਝੇ ਸੰਮੇਲਨ ਨੂੰ ਕਰਨਗੇ ਸੰਬੋਧਨ

ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ)-ਅਮਰੀਕੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਅਮਰੀਕਾ ਦੌਰੇ ਦੌਰਾਨ 22 ਜੂਨ ਨੂੰ ਪ੍ਰਤੀਨਿਧ ਸਦਨ ਤੇ ਸੈਨੇਟ ਦੇ ਸਾਂਝੇ ਸੰਮੇਲਨ ਨੂੰ ਸੰਬੋਧਨ ਕਰਨ ¢ ਸਦਨ ਦੇ ਸਪੀਕਰ ਕੈਵਿਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX