ਸਿੱਧੂ, ਮਜੀਠੀਆ ਤੇ ਹੋਰਨਾਂ ਆਗੂਆਂ ਨੇ ਮੁੱਖ ਮੰਤਰੀ 'ਤੇ ਸਾਧੇ ਨਿਸ਼ਾਨੇ
ਚੰਡੀਗੜ੍ਹ, 4 ਜੂਨ (ਬਿਊਰੋ ਚੀਫ਼)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਲੰਧਰ ਦੀ ਸਰਬ ਪਾਰਟੀ ਮੀਟਿੰਗ ਸੰਬੰਧੀ ਆਪਣੀ ਚਿੰਤਾ ਤੇ ਗੁੱਸੇ ਦਾ ਇਜ਼ਹਾਰ ਕਰਨ ਲਈ ਅੱਜ ਟਵੀਟ ਰਾਹੀਂ ਕਵਿਤਾ ਦੇ ਰੂਪ 'ਚ ਜਿਵੇਂ ਭੜਾਸ ਕੱਢੀ ਗਈ, ਉਸ ਦੇ ਪ੍ਰਤੀਕਰਮ ਵਜੋਂ ਕੁਝ ਨੇਤਾਵਾਂ ਅਤੇ ਆਮ ਲੋਕਾਂ ਵਲੋਂ ਟਵੀਟ ਕੀਤੀਆਂ ਕਵਿਤਾਵਾਂ ਦਾ ਜੋ ਹੜ੍ਹ ਲਿਆਂਦਾ, ਉਸ ਵਿਚ ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਰਤਮਾਨ ਤੇ ਪਿਛੋਕੜ ਪੂਰੀ ਤਰ੍ਹਾਂ ਬੇ-ਪਰਦਾ ਕਰ ਦਿੱਤਾ ਗਿਆ | ਮੁੱਖ ਮੰਤਰੀ ਵਲੋਂ ਤਾਂ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਿਲ ਕੁਝ ਆਗੂਆਂ 'ਤੇ ਹੀ ਟਿੱਪਣੀ ਕੀਤੀ ਗਈ ਪਰ ਲੋਕਾਂ ਵਲੋਂ ਕੀਤੇ ਗਏ ਟਵੀਟਾਂ 'ਚ ਮੁੱਖ ਮੰਤਰੀ ਦੀ ਨਿੱਜੀ ਜ਼ਿੰਦਗੀ, ਆਦਤਾਂ, ਕਾਰਜਸ਼ੈਲੀ ਤੇ ਸਿਆਸਤ 'ਤੇ ਤਿੱਖੇ ਕਟਾਕਸ਼ ਕੀਤੇ ਗਏ, ਜੋ ਸਾਰਾ ਦਿਨ ਵੱਡੀ ਚਰਚਾ ਦਾ ਵਿਸ਼ਾ ਬਣੇ ਰਹੇ | ਲੋਕਾਂ ਵਲੋਂ ਕੀਤੀਆਂ ਗਈਆਂ ਇਨ੍ਹਾਂ ਟਿੱਪਣੀਆਂ ਵਿਚ ਅੰਮਿ੍ਤ ਪ੍ਰਚਾਰ ਕਰਨ ਵਾਲੇ ਅਤੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਐਨ.ਐਸ.ਏ. ਲਗਾ ਕੇ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਕਰਨਾ, ਪੰਜਾਬ ਸਰਕਾਰ ਨੂੰ ਦਿੱਲੀ ਤੋਂ ਰਿਮੋਰਟ ਨਾਲ ਚਲਾਉਣ, ਰਾਜਸਥਾਨ ਨੂੰ ਚੋਰੀ ਪਾਣੀ ਦੇਣ, ਪੰਜਾਬ ਦਾ ਖ਼ਜ਼ਾਨਾ ਚੋਰ ਮੋਰੀਆਂ ਰਾਹੀਂ ਦਿੱਲੀ ਦੇ ਉਸ ਦੇ ਆਕਾਵਾਂ ਨੂੰ ਲੁਟਾਉਣ, ਕਿਸਾਨਾਂ ਨੂੰ ਖ਼ਰਾਬੇ ਦਾ ਮੁਆਵਜ਼ਾ ਦੇਣ ਤੋਂ ਮੁਕਰਨ, ਆਮ ਆਦਮੀ ਦੇ ਦਾਅਵੇ ਕਰਦਿਆਂ ਸਰਕਾਰੀ ਜਹਾਜ਼ ਦਾ ਸਾਈਕਲ ਬਣਾਉਣ, ਗੁਰੂ ਘਰਾਂ 'ਤੇ ਧਾਰਾ 144 ਲਗਵਾਉਣ ਅਤੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੇ ਦੋਸ਼ ਲਗਾਏ ਗਏ | ਲੋਕਾਂ ਵਲੋਂ ਆਪਣੀਆਂ ਹੀ ਰਚਿਤ ਕਵਿਤਾਵਾਂ ਵਿਚ ਸਰਕਾਰ 'ਤੇ ਸ਼ਾਮਲਾਟ ਜ਼ਮੀਨਾਂ ਵੇਚਣ, ਸ਼ਰਾਬ ਨੀਤੀ ਵਿਚ ਘੁਟਾਲੇ ਕਰਨ, ਕੈਬਨਿਟ ਮੰਤਰੀ ਕਟਾਰੂਚੱਕ ਵਿਰੁੱਧ ਸਬੂਤਾਂ ਦੇ ਬਾਵਜੂਦ ਕਾਰਵਾਈ ਨਾ ਕਰਨ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ, ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ਵੱਲ ਧੱਕਣ, ਪੰਜਾਬ ਸਿਰ 45000 ਕਰੋੜ ਦਾ ਹੋਰ ਕਰਜ਼ਾ ਚੜ੍ਹਾਉਣ, ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ 'ਚੋਂ ਇੰਟਰਵਿਊ ਕਰਵਾਉਣ, ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ, ਉਸ ਦੀ ਹੱਤਿਆ ਕਰਵਾਉਣ, ਗੈਂਗਸਟਰ ਗੋਲਡੀ ਬਰਾੜ ਦੀ ਗਿ੍ਫ਼ਤਾਰੀ ਅਤੇ ਬੀ.ਐਮ. ਡਬਲਿਊ ਕਾਰ ਦਾ ਪਲਾਂਟ ਪੰਜਾਬ ਆਉਣ ਵਰਗੇ ਝੂਠ ਫੈਲਾਉਣ ਤੋਂ ਇਲਾਵਾ ਮੁੱਖ ਮੰਤਰੀ ਦੇ ਨਿੱਜੀ ਤੇ ਪਰਿਵਾਰਕ ਜੀਵਨ 'ਤੇ ਵੀ ਤਿੱਖੇ ਕਟਾਕਸ਼ ਕੀਤੇ ਗਏ | ਉਸ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈਣ ਅਤੇ ਲੋਕਾਂ ਦੇ ਘਰ ਢਾਹੁਣ ਦੇ ਦੋਸ਼ ਵੀ ਲਗਾਏ ਗਏ | ਨਵਜੋਤ ਸਿੰਘ ਸਿੱਧੂ ਵਲੋਂ ਵੀ ਮੁੱਖ ਮੰਤਰੀ ਦੀ ਕਵਿਤਾ 'ਤੇ ਦੋ ਟਵੀਟ ਜਾਰੀ ਕੀਤੇ ਗਏ, ਜਿਨ੍ਹਾਂ 'ਚੋਂ ਇਕ ਵਿਚ ਭਗਵੰਤ ਮਾਨ ਆਪਣੇ ਆਪ ਨੂੰ ਨਵਜੋਤ ਦਾ ਫੈਨ ਦੱਸ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਨਵਜੋਤ ਬੇਹੱਦ ਇਮਾਨਦਾਰ ਹਨ ਅਤੇ ਹਾਸੇ ਵਾਲੇ ਚੈਨਲ 'ਤੇ ਮੇਰੇ ਜੱਜ ਵੀ ਸਨ | ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਦੋਂ ਤੂੰ ਸ਼ਹੀਦਾਂ ਵਾਲੀ ਪੱਗ ਦਾ ਦਿਖਾਵਾ ਨਹੀਂ ਕਰਦਾ ਸੀ, ਕਿਉਂਕਿ ਮੁੱਖ ਮੰਤਰੀ ਕੁਝ ਸਮਾਂ ਪਹਿਲਾਂ ਤੱਕ ਪੱਗ ਨਹੀਂ ਬੰਨਦੇ ਸਨ | ਨਵਜੋਤ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਰੰਗ ਨਾ ਬਦਲ, ਪੰਜਾਬ ਨਾਲ ਖੜ੍ਹ, ਸੂਬਾ ਮਾਫ਼ੀਆ ਕੋਲ ਗਿਰਵੀ ਨਾ ਰੱਖ, ਖ਼ੁਦ ਨੂੰ ਨਾ ਵੇਚ, ਨਵੇਂ ਮੁਕਾਮ ਪੈਦਾ ਕਰ | ਇਸ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਟਵੀਟ ਵਿਚ ਲਿਖੀ ਕਵਿਤਾ ਵਿਚ ਮੁੱਖ ਮੰਤਰੀ ਦਾ ਨਾਂਅ ਲਏ ਬਿਨਾਂ ਉਨ੍ਹਾਂ ਨੂੰ ਸ਼ਹੀਦਾਂ ਦੀਆਂ ਯਾਦਗਾਰਾਂ 'ਤੇ ਸਿਆਸਤ ਚਮਕਾਉਣ ਵਾਲੇ ਅਤੇ ਉਸ ਦੇ ਆਕਾਵਾਂ ਵਲੋਂ ਦਰਬਾਰ ਸਾਹਿਬ 'ਤੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਗਲੇ ਲਗਾਉਣ ਵਾਲੇ ਦੱਸਦਿਆਂ ਜੇਲ੍ਹਾਂ ਵਿਚ ਬੈਠਿਆਂ ਨੂੰ ਚੇਅਰਮੈਨ ਲਗਾਉਣ ਵਾਲੇ ਤੇ ਮਾਂ ਤੇ ਬੱਚਿਆਂ ਦੀ ਝੂਠੀਆਂ ਸਹੁੰਆਂ ਖਾਣ ਵਾਲਾ ਦੱਸਿਆ | ਇਸੇ ਤਰਜ਼ 'ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਆਪਣੇ ਟਵੀਟ ਰਾਹੀਂ ਮੁੱਖ ਮੰਤਰੀ 'ਤੇ ਕਈ ਤਰ੍ਹਾਂ ਦੇ ਵਿਅੰਗ ਕੱਸੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਮੁੱਚੀ ਪਾਰਟੀ ਅਤੇ ਨੇਤਾ ਤੇ ਸਾਰੇ ਝਾੜੂ ਵਾਲੇ 'ਫਰਾਡੀ' ਹਨ | ਇਸੇ ਦੌਰਾਨ ਟਵਿੱਟਰ 'ਤੇ ਲੋਕਾਂ ਵਲੋਂ ਸੈਂਕੜੇ ਕਵਿਤਾਵਾਂ ਤੇ ਹੋਰ ਟਿੱਪਣੀਆਂ ਕੀਤੀਆਂ ਗਈਆਂ ਤੇ ਸਰਕਾਰ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਗਈ ਪਰ ਮੁੱਖ ਮੰਤਰੀ ਵਲੋਂ ਆਪਣੇ ਪਹਿਲੇ ਟਵੀਟ ਤੋਂ ਬਾਅਦ ਚੁੱਪੀ ਬਣਾਈ ਰੱਖੀ ਗਈ |
ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ 'ਚ ਬਦਲਾਅ ਕਾਰਨ ਵਾਪਰਿਆ ਹਾਦਸਾ-ਵੈਸ਼ਨਵ
ਬਾਲਾਸੋਰ/ਭੁਵਨੇਸ਼ਵਰ, 4 ਜੂਨ (ਪੀ. ਟੀ. ਆਈ.)-ਓਡੀਸ਼ਾ ਦੇ ਜ਼ਿਲ੍ਹਾ ਬਾਲਾਸੋਰ ਦੇ ਬਹਾਨਗਾ ਬਾਜ਼ਾਰ ਸਟੇਸ਼ਨ ਵਿਖੇ ਵਾਪਰੇ ਭਾਰਤ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ 'ਚੋਂ ਇਕ ਦੇ ਦੋ ਦਿਨ ਬਾਅਦ ਰੇਲਵੇ ਬੋਰਡ ਨੇ ਸੀ.ਬੀ.ਆਈ. ਜਾਂਚ ਦੀ ਸਿਫ਼ਾਰਸ਼ ਕੀਤੀ ਹੈ | ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਤਵਾਰ ਸ਼ਾਮ ਭੁਵਨੇਸ਼ਵਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਹਰੇ ਹਾਦਸੇ ਦਾ ਮੂਲ ਕਾਰਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਖ਼ਤਮ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਪੂਰਬੀ ਅਤੇ ਦੱਖਣੀ ਭਾਰਤ ਨੂੰ ਜੋੜਦੇ ਇਸ ਟਰੈਕ ਉਤੇ 'ਅੱਪ' ਅਤੇ 'ਡਾਊਨ' ਦੋਵੇਂ ਰੇਲ ਪਟੜੀਆਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਅਸੀਂ ਹੁਣ 'ਓਵਰਹੈੱਡ' ਬਿਜਲੀ ਦੀਆਂ ਤਾਰਾਂ ਨੂੰ ਬਹਾਲ ਕਰਨ 'ਤੇ ਕੰਮ ਕਰ ਰਹੇ ਹਾਂ | ਉਨ੍ਹਾਂ ਦੱਸਿਆ ਕਿ ਬੁੱਧਵਾਰ ਤੱਕ ਟਰੈਕ 'ਤੇ ਆਮ ਸੇਵਾਵਾਂ ਨੂੰ ਬਹਾਲ ਕਰਨ ਦਾ ਟੀਚਾ ਹੈ | ਵੈਸ਼ਨਵ ਨੇ ਕਿਹਾ ਕਿ ਹਾਦਸੇ 'ਚ ਡਰਾਈਵਰ ਦੀ ਕੋਈ ਗਲਤੀ ਸਾਹਮਣੇ ਨਹੀਂ ਆਈ ਹੈ ਅਤੇ ਇਹ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਵਿਚ ਬਦਲਾਅ ਕਾਰਨ ਵਾਪਰਿਆ ਹੈ | ਦੂਜੇ ਪਾਸੇ, ਇਸ ਦੁਖਾਂਤ ਨੇ ਰੇਲ ਗੱਡੀਆਂ ਦੀ ਟੱਕਰ ਵਿਰੋਧੀ ਪ੍ਰਣਾਲੀ (ਕਵਚ) ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ | ਇਸ ਸੰਬੰਧੀ ਪੁੱਛੇ ਜਾਣ 'ਤੇ ਵੈਸ਼ਨਵ ਨੇ ਕਿਹਾ ਕਿ ਰੇਲ ਹਾਦਸੇ ਦਾ ਕਵਚ ਪ੍ਰਣਾਲੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ | ਉਨ੍ਹਾਂ ਕਿਹਾ ਕਿ ਪੁਆਇੰਟ ਮਸ਼ੀਨ ਦੀ ਸੈਟਿੰਗ ਬਦਲ ਦਿੱਤੀ ਗਈ ਸੀ | ਇਹ ਕਿਵੇਂ ਅਤੇ ਕਿਉਂ ਕੀਤਾ ਗਿਆ ਸੀ, ਇਸ ਦਾ ਖੁਲਾਸਾ ਜਾਂਚ ਰਿਪੋਰਟ ਵਿਚ ਕੀਤਾ ਜਾਵੇਗਾ |
ਹਾਦਸਾ ਡਰਾਈਵਰ ਦੀ ਗ਼ਲਤੀ ਜਾਂ ਸਿਸਟਮ ਦੀ ਖ਼ਰਾਬੀ ਕਾਰਨ ਨਹੀਂ ਵਾਪਰਿਆ
ਰੇਲਵੇ ਨੇ ਓਡੀਸ਼ਾ ਰੇਲ ਹਾਦਸੇ ਲਈ ਡਰਾਈਵਰ ਦੀ ਗਲਤੀ ਅਤੇ ਸਿਸਟਮ ਦੀ ਖਰਾਬੀ ਤੋਂ ਇਨਕਾਰ ਕੀਤਾ ਹੈ | ਇਥੇ ਦਿੱਲੀ 'ਚ ਰੇਲਵੇ ਬੋਰਡ ਦੇ ਸੰਚਾਲਨ ਅਤੇ ਕਾਰੋਬਾਰ ਵਿਕਾਸ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਦੱਸਿਆ ਕਿ ਪੁਆਇੰਟ ਮਸ਼ੀਨ ਅਤੇ ਇੰਟਰਲਾਕਿੰਗ ਸਿਸਟਮ ਕਿਵੇਂ ਕੰਮ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਸਿਸਟਮ 'ਗਲਤੀ ਰਹਿਤ' ਹੈ ਅਤੇ 'ਫੇਲ੍ਹ ਸੇਫ' ਹੈ ਪਰ ਉਨ੍ਹਾਂ ਬਾਹਰੀ ਦਖ਼ਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਇਸ ਨੂੰ 'ਫੇਲ੍ਹ ਸੇਫ' ਸਿਸਟਮ ਕਿਹਾ ਜਾਂਦਾ ਹੈ, ਇਸ ਲਈ ਇਸ ਦਾ ਮਤਲਬ ਇਹ ਹੈ ਕਿ ਜੇਕਰ ਇਹ ਫੇਲ੍ਹ ਹੋ ਜਾਂਦਾ ਹੈ ਤਾਂ ਸਾਰੇ ਸਿਗਨਲ ਲਾਲ ਹੋ ਜਾਣਗੇ ਅਤੇ ਸਾਰੇ ਰੇਲ ਸੰਚਾਲਨ ਬੰਦ ਹੋ ਜਾਣਗੇ | ਹੁਣ, ਜਿਵੇਂ ਕਿ ਰੇਲਵੇ ਮੰਤਰੀ ਨੇ ਕਿਹਾ ਕਿ ਸਿਗਨਲ ਸਿਸਟਮ ਵਿਚ ਕੋਈ ਸਮੱਸਿਆ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਕਿਸੇ ਨੇ ਕੇਬਲ ਦੇਖੇ ਬਿਨਾਂ ਕੁਝ ਖੁਦਾਈ ਕੀਤੀ ਹੋਵੇ | ਦੂਜੇ ਪਾਸੇ, ਰੇਲਵੇ ਦੇ ਇਕ ਸੀਨੀਅਰ ਅਧਿਕਾਰੀ, ਨੇ ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ 'ਏ.ਆਈ.-ਅਧਾਰਤ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ' ਨਾਲ ਇਸ ਤਰ੍ਹਾਂ ਦੀ ਛੇੜਛਾੜ ਸਿਰਫ ਜਾਣਬੁੱਝ ਕੇ ਹੀ ਹੋ ਸਕਦੀ ਹੈ | ਉਨ੍ਹਾਂ ਸਿਸਟਮ ਵਿਚ ਕਿਸੇ ਵੀ ਖ਼ਰਾਬੀ ਤੋਂ ਇਨਕਾਰ ਕੀਤਾ | ਸੀਨੀਅਰ ਰੇਲਵੇ ਅਧਿਕਾਰੀ ਨੇ ਕਿਹਾ ਕਿ ਇਹ ਅੰਦਰੋਂ ਜਾਂ ਬਾਹਰੋਂ ਛੇੜਛਾੜ ਜਾਂ ਭੰਨ-ਤੋੜ ਦਾ ਮਾਮਲਾ ਹੋ ਸਕਦਾ ਹੈ ਅਤੇ ਅਸੀਂ ਕਿਸੇ ਵੀ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ | ਅਧਿਕਾਰੀਆਂ ਨੇ ਕੋਰੋਮੰਡਲ ਐਕਸਪ੍ਰੈੱਸ (ਕੋਰੋਮੰਡਲ ਐਕਸਪ੍ਰੈੱਸ) ਦੇ ਡਰਾਈਵਰ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਕਿ ਉਸ ਕੋਲ ਅੱਗੇ ਵਧਣ ਲਈ ਹਰੀ ਝੰਡੀ ਸੀ ਅਤੇ ਉਹ 'ਓਵਰ-ਸਪੀਡ' ਨਹੀਂ ਕਰ ਰਿਹਾ ਸੀ | ਸੰਦੀਪ ਮਾਥੁਰ, ਸਿਗਨਲਿੰਗ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ, ਰੇਲਵੇ ਬੋਰਡ ਨੇ ਦੱਸਿਆ ਕਿ ਮੁਢਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਮੰਡਲ ਐਕਸਪ੍ਰੈੱਸ ਸਟੇਸ਼ਨ ਦੀ 'ਲੂਪ ਲਾਈਨ' ਵਿਚ ਦਾਖ਼ਲ ਹੋ ਗਈ ਸੀ, ਜਿਸ 'ਤੇ ਲੋਹੇ ਨਾਲ ਭਰੀ ਮਾਲ ਗੱਡੀ ਖੜ੍ਹੀ ਸੀ | ਉਨ੍ਹਾਂ ਦੱਸਿਆ ਕਿ ਇਸ ਸੈਕਸ਼ਨ 'ਤੇ ਮਨਜ਼ੂਰ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਡਰਾਈਵਰ ਆਪਣੀ ਰੇਲਗੱਡੀ 128 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਿਹਾ ਸੀ, ਜਿਸ ਦੀ ਅਸੀਂ ਪੁਸ਼ਟੀ ਕੀਤੀ ਹੈ | ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਟਰੇਨ 126 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ |
ਕਾਂਗਰਸ ਵਲੋਂ ਰੇਲਵੇ ਮੰਤਰੀ ਦੇ ਅਸਤੀਫ਼ੇ ਦੀ ਮੰਗ
ਕਾਂਗਰਸ ਦੇ ਸੰਸਦ ਮੈਂਬਰ ਸ਼ਕਤੀ ਸਿੰਘ ਗੋਹਿਲ ਅਤੇ ਏ.ਆਈ.ਸੀ.ਸੀ. ਦੇ ਪ੍ਰਚਾਰ ਅਤੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਓਡੀਸ਼ਾ ਰੇਲ ਤ੍ਰਾਸਦੀ ਪੂਰੀ ਤਰ੍ਹਾਂ ਲਾਪਰਵਾਹੀ, ਸਿਸਟਮ 'ਚ ਗੰਭੀਰ ਖਾਮੀਆਂ ਕਾਰਨ ਹੋਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਕ ਪਾਸੇ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੂੰ ਹਰੀ ਝੰਡੀਆਂ ਦੇ ਰਹੇ ਹਨ, ਜਦੋਂਕਿ ਭਾਰਤੀ ਰੇਲਵੇ ਦੇ ਮਹੱਤਵਪੂਰਨ, ਸੰਵੇਦਨਸ਼ੀਲ ਅਤੇ ਬੁਨਿਆਦੀ ਢਾਂਚੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਹੈ, ਨੂੰ ਪਹਿਲਾਂ ਆਪਣੇ ਰੇਲ ਮੰਤਰੀ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ |
ਬਲਿੰਕਨ ਨੇ ਫੋਨ ਕਰ ਕੇ ਜੈਸ਼ੰਕਰ ਨਾਲ ਪ੍ਰਗਟਾਇਆ ਦੁੱਖ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਐਸ. ਜੈਸ਼ੰਕਰ ਨਾਲ ਗੱਲ ਕੀਤੀ ਅਤੇ ਓਡੀਸ਼ਾ 'ਚ ਵਾਪਰੇ ਭਿਆਨਕ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ | ਇਕ ਟਵੀਟ 'ਚ ਜੈਸ਼ੰਕਰ, ਜੋ ਇਸ ਸਮੇਂ ਨਾਮੀਬੀਆ ਦੇ ਦੌਰੇ 'ਤੇ ਹਨ, ਨੇ ਕਿਹਾ ਕਿ ਇਸ ਮੁਸ਼ਕਲ ਸਮੇਂ 'ਚ ਅਜਿਹੀਆਂ ਭਾਵਨਾਵਾਂ ਦੀ ਬਹੁਤ ਕਦਰ ਕਰਦੇ ਹਾਂ | ਇਸ ਤੋਂ ਪਹਿਲਾਂ ਬਲਿੰਕਨ ਨੇ ਕਿਹਾ ਕਿ ਅਮਰੀਕਾ ਇਸ ਦੁਖਦਾਈ ਘੜੀ ਵਿਚ ਭਾਰਤ ਦੇ ਲੋਕਾਂ ਨਾਲ ਖੜ੍ਹਾ ਹੈ |
ਅੰਮਿ੍ਤਸਰ, 4 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸ ਪਰਤਦੇ ਸਮੇਂ ਅਟਲਾਕੋਟੀ ਨੇੜੇ ਦੇਰ ਸ਼ਾਮ ਬਰਫ਼ ਦੇ ਤੋਦੇ ਡਿੱਗਣ ਕਾਰਨ ਅੰਮਿ੍ਤਸਰ ਤੋਂ ਆਏ ਇਕ ਪਰਿਵਾਰ ਦੇ 6 ਮੈਂਬਰ ਬਰਫ਼ ਹੇਠਾਂ ਦੱਬ ਗਏ, ਜਿਨ੍ਹਾਂ 'ਚੋਂ 5 ਨੂੰ ਤਾਂ ਬਚਾਅ ਲਿਆ ਗਿਆ ਪਰ ਇਕ ਔਰਤ ਅਜੇ ਵੀ ਲਾਪਤਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਕੌਮੀ ਰਾਹਤ ਪ੍ਰਬੰਧਨ ਬਲ (ਐਨ.ਡੀ.ਆਰ.ਐਫ.) ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ | ਹਾਲਾਂਕਿ ਹਨੇਰਾ ਹੋਣ ਕਾਰਨ ਬਚਾਅ 'ਚ ਮੁਸ਼ਕਲਾਂ ਆ ਰਹੀਆਂ ਹਨ | ਜਾਣਕਾਰੀ ਦਿੰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਅੰਮਿ੍ਤਸਰ ਨਾਲ ਸੰਬੰਧਿਤ ਇਹ ਪਰਿਵਾਰ ਐਤਵਾਰ ਸ਼ਾਮ ਕਰੀਬ 6 ਵਜੇ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਗੋਬਿੰਦ ਧਾਮ (ਘਾਘਰੀਆ) ਪਰਤ ਰਿਹਾ ਸੀ | ਕਰੀਬ ਢਾਈ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਟਲਕੋਟੀ ਨੇੜੇ ਇਸ ਪਰਿਵਾਰ ਦੇ 6 ਮੈਂਬਰ ਬਰਫ਼ ਦੇ ਤੋਦੇ ਦੀ ਲਪੇਟ ਵਿਚ ਆ ਗਏ | ਇਸ ਦੌਰਾਨ ਘੋੜਾ ਚਾਲਕ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਬਰਫ਼ 'ਚ ਫਸੇ 5 ਮੈਂਬਰਾਂ ਨੂੰ ਬਾਹਰ ਕੱਢ ਲਿਆ, ਜਦੋਂਕਿ ਉਨ੍ਹਾਂ ਦੇ ਪਰਿਵਾਰ ਨਾਲ ਸੰਬੰਧਿਤ ਇਕ ਔਰਤ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਜਿਸ ਦੀ ਪਛਾਣ ਕਮਲਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਅਮਨ ਐਵੀਨਿਊ ਨਜ਼ਦੀਕ ਗੇਟ ਹਕੀਮਾਂ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਫਿਲਹਾਲ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ | ਇਸ ਸੰਬੰਧੀ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਇਸ ਘਟਨਾ ਦੌਰਾਨ ਲਾਪਤਾ ਹੋਈ ਸ਼ਰਧਾਲੂ ਔਰਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ਼ਰਧਾਲੂ ਟਰੱਸਟ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨ ਬਣਾਉਣ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ | ਮਿਲੀ ਜਾਣਕਾਰੀ ਅਨੁਸਾਰ ਹੇਮਕੁੰਟ ਸਾਹਿਬ ਅੱਜ ਮੱਥਾ ਟੇਕਣ ਗਈ ਲਗਭਗ ਸਾਰੀ ਸੰਗਤ ਵਾਪਸ ਆ ਗਈ ਸੀ ਅਤੇ ਇਹ ਪਰਿਵਾਰ ਆਖਰੀ ਸਮੇਂ ਦੌਰਾਨ ਉਥੋਂ ਵਾਪਸ ਪਰਤ ਰਿਹਾ ਸੀ | ਜ਼ਿਕਰਯੋਗ ਹੈ ਕਿ ਇਸ ਸਾਲ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇਥੋਂ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ | ਇਸ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਫਿਲਹਾਲ 55 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 12 ਸਾਲ ਤੱਕ ਦੇ ਬੱਚਿਆਂ ਦੀ ਯਾਤਰਾ 'ਤੇ ਪਾਬੰਦੀ ਲਗਾਈ ਹੋਈ ਹੈ |
ਨਵੀਂ ਦਿੱਲੀ, 4 ਜੂਨ (ਏਜੰਸੀ)-ਮਨੀਪੁਰ 'ਚ ਹਾਲ ਹੀ 'ਚ ਹੋਈਆਂ ਹਿੰਸਕ ਘਟਨਾਵਾਂ ਜਿਨ੍ਹਾਂ 'ਚ 80 ਤੋਂ ਵੱਧ ਲੋਕ ਮਾਰੇ ਗਏ, ਦੀ ਜਾਂਚ ਲਈ ਕੇਂਦਰ ਸਰਕਾਰ ਨੇ ਗੁਹਾਟੀ ਹਾਈ ਕੋਰਟ ਦੇ ਰਿਟਾਇਰਡ ਮੁੱਖ ਜੱਜ ਅਜੇ ਲਾਂਬਾ ਦੀ ਅਗਵਾਈ 'ਚ 3 ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਮਿਸ਼ਨ 3 ਮਈ ਤੇ ਉਸ ਤੋਂ ਬਾਅਦ ਮਨੀਪੁਰ 'ਚ ਵੱਖ-ਵੱਖ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਹੋਈਆਂ ਹਿੰਸਕ ਘਟਨਾਵਾਂ, ਇਨ੍ਹਾਂ ਦੇ ਕਾਰਨਾਂ, ਫੈਲਾਅ, ਜ਼ਿੰਮੇਵਾਰ ਅਧਿਕਾਰੀਆਂ ਤੇ ਵਿਅਕਤੀਆਂ, ਇਨ੍ਹਾਂ ਨੂੰ ਰੋਕਣ ਲਈ ਕੀਤੇ ਢੁਕਵੇਂ ਉਪਾਵਾਂ ਬਾਰੇ ਜਾਂਚ ਕਰੇਗਾ | ਕਮਿਸ਼ਨ ਦੁਆਰਾ ਜਾਂਚ ਉਨ੍ਹਾਂ ਸ਼ਿਕਾਇਤਾਂ ਜਾਂ ਦੋਸ਼ਾਂ 'ਤੇ ਗੌਰ ਕਰੇਗੀ ਜੋ ਕਿਸੇ ਵਿਅਕਤੀ ਜਾਂ ਸੰਗਠਨ ਵਲੋਂ ਉਸ ਦੇ ਸਾਹਮਣੇ ਕੀਤੀਆਂ ਜਾ ਸਕਦੀਆਂ ਹਨ | ਕਮਿਸ਼ਨ ਜਿੰਨੀ ਛੇਤੀ ਹੋ ਸਕੇ ਕੇਂਦਰ ਨੂੰ ਆਪਣੀ ਰਿਪੋਰਟ ਪੇਸ਼ ਕਰੇਗਾ | ਕਮਿਸ਼ਨ ਦੇ ਹੋਰ ਮੈਂਬਰਾਂ 'ਚ ਰਿਟਾਇਰਡ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਸ਼ੇਖਰ ਦਾਸ ਤੇ ਰਿਟਾਇਰਡ ਆਈ.ਪੀ.ਐਸ. ਅਧਿਕਾਰੀ ਅਲੋਕ ਪ੍ਰਭਾਕਰ ਹਨ |
ਭੁਵਨੇਸ਼ਵਰ, (ਪੀ. ਟੀ. ਆਈ.)-ਓਡੀਸ਼ਾ ਸਰਕਾਰ ਨੇ ਐਤਵਾਰ ਨੂੰ ਤੀਹਰੇ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਸੋਧ ਕੇ 288 ਤੋਂ ਘਟਾ ਕੇ ਗਿਣਤੀ 275 ਕਰ ਦਿੱਤੀ ਹੈ, ਜਦੋਂਕਿ 1175 ਯਾਤਰੀ ਹਾਦਸੇ 'ਚ ਜ਼ਖ਼ਮੀ ਹੋਏ ਹਨ | ਮੁੱਖ ਸਕੱਤਰ ਪੀ.ਕੇ. ਜੇਨਾ ਦੇ ਅਨੁਸਾਰ ਕੁਝ ਲਾਸ਼ਾਂ ਦੀ ਗਿਣਤੀ ਦੋ ਵਾਰ ਕੀਤੀ ਗਈ ਸੀ | ਵਿਸਤਿ੍ਤ ਤਸਦੀਕ ਅਤੇ ਬਾਲਾਸੋਰ ਜ਼ਿਲ੍ਹਾ ਕੁਲੈਕਟਰ ਵਲੋਂ ਜਾਰੀ ਰਿਪੋਰਟ ਤੋਂ ਬਾਅਦ ਮੌਤਾਂ ਦਾ ਅੰਤਿਮ ਅੰਕੜਾ 275 ਨਿਰਧਾਰਤ ਕੀਤਾ ਗਿਆ ਹੈ | ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ | ਇਹ ਸਹਾਇਤਾ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਦਿੱਤੀ ਜਾਵੇਗੀ | ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਿ੍ਤਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਤੇ ਗੰਭੀਰ ਜ਼ਖ਼ਮੀਆਂ ਨੂੰ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ | ਮੁੱਖ ਸਕੱਤਰ ਜੇਨਾ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚਲ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ 973 ਯਾਤਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 382 ਦਾ ਸਰਕਾਰੀ ਖਰਚੇ 'ਤੇ ਇਲਾਜ ਕੀਤਾ ਜਾ ਰਿਹਾ ਹੈ | ਹੁਣ ਤੱਕ 88 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਅਤੇ 98 ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ, ਜਦਕਿ 187 ਦੀ ਪਛਾਣ ਹੋਣੀ ਬਾਕੀ ਹੈ | ਮੁੱਖ ਸਕੱਤਰ ਨੇ ਕਿਹਾ ਕਿ ਲਾਸ਼ਾਂ ਦੀ ਸਹੀ ਪਛਾਣ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ | ਉਨ੍ਹਾਂ ਕਿਹਾ ਕਿ ਡੀ.ਐਨ.ਏ. ਸੈਂਪਲ ਲਏ ਜਾਣਗੇ ਅਤੇ ਮਿ੍ਤਕਾਂ ਦੀਆਂ ਤਸਵੀਰਾਂ ਸਰਕਾਰੀ ਵੈੱਬਸਾਈਟਾਂ 'ਤੇ ਅਪਲੋਡ ਕੀਤੀਆਂ ਜਾਣਗੀਆਂ |
ਨਵੀਂ ਦਿੱਲੀ, 4 ਜੂਨ (ਏਜੰਸੀ)-ਓਡੀਸ਼ਾ ਦੇ ਬਾਲਾਸੋਰ 'ਚ ਹੋਏ ਰੇਲ ਹਾਦਸੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ | ਪਟੀਸ਼ਨ 'ਚ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਦੀ ਅਗਵਾਈ 'ਚ ਇਕ ਜਾਂਚ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਗਈ ਹੈ, ਜਿਹੜਾ ਰੇਲ ਹਾਦਸੇ ਦੀ ਜਾਂਚ ਕਰੇ | ਸੁਪਰੀਮ ਕੋਰਟ ਦੇ ਵਕੀਲ ਵਿਸ਼ਾਲ ਤਿਵਾਰੀ ਵਲੋਂ ਦਾਖ਼ਲ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕਮਿਸ਼ਨ ਦੋ ਮਹੀਨਿਆਂ 'ਚ ਆਪਣੀ ਰਿਪੋਰਟ ਅਦਾਲਤ 'ਚ ਦਾਖ਼ਲ ਕਰੇ | ਕਮਿਸ਼ਨ 'ਚ ਤਕਨੀਕੀ ਮੈਂਬਰ ਸ਼ਾਮਿਲ ਹੋਣ, ਜੋ ਰੇਲਵੇ ਪ੍ਰਣਾਲੀ 'ਚ ਮੌਜੂਦਾ ਖ਼ਤਰੇ ਤੇ ਸੁਰੱਖਿਆ ਮਾਪਦੰਡਾਂ ਦਾ ਵਿਸ਼ਲੇਸ਼ਣ ਤੇ ਸਮੀਖਿਆ ਕਰਨ ਅਤੇ ਸੁਝਾਅ ਦੇਣ | ਜਨਤਕ ਸੁਰੱਖਿਆ ਯਕੀਨੀ ਕਰਨ ਲਈ ਤਤਕਾਲ ਪ੍ਰਭਾਵ ਨਾਲ ਭਾਰਤੀ ਰੇਲਵੇ 'ਚ ਕਵਚ ਸੁਰੱਖਿਆ ਪ੍ਰਣਾਲੀ ਨਾਮਕ 'ਆਟੋਮੈਟਿਕ ਟਰੇਨ ਪ੍ਰੋਟੈਕਸ਼ਨ' ਪ੍ਰਣਾਲੀ ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਹੋਣ | ਰੇਲ ਸੁਰੱਖਿਆ ਯਕੀਨੀ ਕਰਨ ਲਈ ਦਿਸ਼ਾ-ਨਿਰਦੇਸ਼ ਬਣਾਏ ਜਾਣ |
ਸ੍ਰੀਨਗਰ, 4 ਜੂਨ (ਏਜੰਸੀ)-ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਹੈ ਕਿ ਕਸ਼ਮੀਰ 'ਚ ਜੀ-20 ਸਮਾਗਮ ਕਰਵਾਉਣ ਨਾਲ ਵਾਦੀ 'ਚ ਸੈਰ-ਸਪਾਟੇ ਨੂੰ ਉਦੋਂ ਤੱਕ ਕੋਈ ਲਾਭ ਨਹੀਂ ਪੁੱਜੇਗਾ, ਜਦੋਂ ਤੱਕ ਭਾਰਤ ਤੇ ਪਾਕਿਸਤਾਨ ਗੱਲਬਾਤ ਰਾਹੀਂ ਕਸ਼ਮੀਰ ਦਾ ਕੋਈ ਪੱਕਾ ਹੱਲ ਨਹੀਂ ਕੱਢ ਲੈਂਦੇ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੁਣੀ ਹੋਈ ਸਰਕਾਰ ਦੀ ਘਾਟ ਕਾਰਨ ਜੰਮੂ-ਕਸ਼ਮੀਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਇਕੱਲੇ ਉਪ-ਰਾਜਪਾਲ ਤੇ ਉਨ੍ਹਾਂ ਦੇ ਸਲਾਹਕਾਰ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਦੇਖਭਾਲ ਨਹੀਂ ਕਰ ਸਕਦੇ | ਸ੍ਰੀਨਗਰ 'ਚ ਸੈਰ-ਸਪਾਟੇ ਸੰਬੰਧੀ ਜੀ-20 ਦੀ ਕਰਵਾਈ ਗਈ ਬੈਠਕ ਦੇ ਸੰਬੰਧ 'ਚ ਪੱਤਰਕਾਰਾਂ ਵਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਸਾਨੂੰ ਵਿਦੇਸ਼ੀ ਸੈਲਾਨੀਆਂ ਦੀ ਆਮਦ ਦੇ ਰੂਪ 'ਚ ਕੋਈ ਲਾਭ ਨਹੀਂ ਹੋਵੇਗਾ, ਜਦੋਂ ਤੱਕ ਇਥੇ ਦੀ ਸਥਿਤੀ 'ਚ ਸੁਧਾਰ ਨਹੀਂ ਹੁੰਦਾ ਅਤੇ ਸਥਿਤੀ ਉਸ ਸਮੇਂ ਤੱਕ ਠੀਕ ਨਹੀਂ ਹੋਵੇਗੀ ਜਦੋਂ ਦੋਵੇਂ ਮੁਲਕ (ਭਾਰਤ-ਪਾਕਿ) ਵਾਦੀ ਦੇ ਭਵਿੱਖ ਨੂੰ ਲੈ ਕੇ ਕੋਈ ਠੋਸ ਗੱਲਬਾਤ ਨਹੀਂ ਕਰਨਗੇ | ਸ੍ਰੀਨਗਰ ਤੋਂ ਲੋਕ ਸਭਾ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਲੜਨ ਲਈ ਹਰ ਸਮੇਂ ਤਿਆਰ ਹੈ |
ਕੇਪਟਾਊਨ, 4 ਜੂਨ (ਏਜੰਸੀ)-ਦੱਖਣੀ ਅਫਰੀਕਾ ਦੇ ਪੂਰਬੀ ਸ਼ਹਿਰ ਡਰਬਨ ਦੇ ਨੇੜੇ ਪੁਰਸ਼ਾਂ ਦੇ ਹੋਸਟਲ ਦੇ ਇਕ ਕਮਰੇ 'ਚ ਦਾਖ਼ਲ ਹੋਏ ਬੰਦੂਕਧਾਰੀਆਂ ਨੇ 8 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ ਦੋ ਹੋਰ ਨੂੰ ਜ਼ਖ਼ਮੀ ਕਰ ਦਿੱਤਾ | ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ...
ਜਾਮਨਗਰ, 4 ਜੂਨ (ਏਜੰਸੀ)-ਸਨਿਚਰਵਾਰ ਨੂੰ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਖੇਤਾਂ 'ਚ ਇਕ ਬੋਰਵੈੱਲ 'ਚ 2 ਸਾਲ ਦੀ ਬੱਚੀ ਤਿਲਕ ਕੇ ਡਿਗ ਗਈ ਸੀ | ਸਥਾਨਕ ਪ੍ਰਸ਼ਾਸਨ ਸਮੇਤ ਹੋਰ ਏਜੰਸੀਆਂ ਵਲੋਂ 19 ਘੰਟੇ ਲਗਾਤਾਰ ਬਚਾਅ ਕਾਰਜ ਕੀਤੇ ਜਾਣ ਦੇ ਬਾਵਜੂਦ ਵੀ ਬੱਚੀ ਨੂੰ ਬਚਾਇਆ ...
ਚੰਡੀਗੜ੍ਹ, 4 ਜੂਨ (ਏਜੰਸੀ)-ਉਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਨੇ ਹਰਿਆਣਾ 'ਚ ਸੋਨੀਪਤ ਜ਼ਿਲ੍ਹੇ ਦੇ ਮੁੰਡਲਾਨਾ 'ਚ 'ਸਰਵ ਸਮਾਜ ਸਮਰਥਨ ਪੰਚਾਇਤ' 'ਚ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ, ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ, ਭੀਮ ਆਰਮੀ ਦੇ ਮੁਖੀ ...
ਹਰਿਦੁਆਰ, 4 ਜੂਨ (ਏਜੰਸੀ)- ਉੱਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼ ਤੇ ਦੇਹਰਾਦੂਨ ਜ਼ਿਲਿ੍ਹਆਂ ਦੇ ਮੰਦਰ ਪ੍ਰਬੰਧਕਾਂ ਨੇ ਢੁਕਵੇਂ ਕੱਪੜੇ ਨਾ ਪਾਉਣ ਵਾਲੇ ਸ਼ਰਧਾਲੂਆਂ ਦੇ ਮੰਦਰਾਂ 'ਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ | ਮਹਾਂਨਿਰਵਾਨੀ ਪੰਚਾਇਤੀ ਅਖਾੜੇ ਦੇ ...
ਕੋਲਕਾਤਾ, 4 ਜੂਨ (ਪੀ. ਟੀ. ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਓਡੀਸ਼ਾ ਦੇ ਬਾਲਾਸੋਰ 'ਚ ਤੀਹਰੇ ਰੇਲ ਹਾਦਸੇ 'ਚ ਰੇਲ ਮੰਤਰਾਲੇ ਵਲੋਂ ਦਿੱਤੇ ਗਏ ਮੌਤਾਂ ਦੇ ਅੰਕੜਿਆਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਾਜ ਦੇ 61 ਲੋਕ ...
ਨਵੀਂ ਦਿੱਲੀ, 4 ਜੂਨ (ਏਜੰਸੀ)-ਮੌਨਸੂਨ ਪੌਣਾਂ ਕੇਰਲ 'ਚ ਅਨੁਮਾਨਿਤ ਤਰੀਕ 'ਤੇ ਨਹੀਂ ਪੁੱਜੀਆਂ | ਭਾਰਤੀ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਸੀ ਕਿ ਮੌਨਸੂਨ 4 ਜੂਨ ਨੂੰ ਕੇਰਲ 'ਚ ਪਹੁੰਚ ਜਾਵੇਗੀ ਪਰ ਅਜੇ ਤੱਕ ਇਹ ਨਹੀਂ ਪਹੁੰਚੀ | ਵਿਭਾਗ ਨੇ ਹੁਣ ਕਿਹਾ ਹੈ ਕਿ ਮੌਨਸੂਨ 'ਚ 3-4 ...
ਸ੍ਰੀਨਗਰ, 4 ਜੂਨ (ਏਜੰਸੀ)-ਪੀ.ਡੀ.ਪੀ. ਦੀ ਪ੍ਰਧਾਨ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ 3 ਸਾਲ ਬਾਅਦ 10 ਸਾਲ ਦੀ ਵੈਧਤਾ ਵਾਲਾ ਪਾਸਪੋਰਟ ਜਾਰੀ ਹੋਇਆ ਹੈ | ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਮਹਿਬੂਬਾ ਮੁਫਤੀ ਨੂੰ ਦਿੱਲੀ ਹਾਈ ਕੋਰਟ 'ਚ ...
ਡਿਬਰੂਗੜ੍ਹ, 4 ਜੂਨ (ਏਜੰਸੀ)- ਅਧਿਕਾਰੀਆਂ ਨੇ ਦੱਸਿਆ ਕਿ ਗੁਹਾਟੀ ਤੋਂ ਡਿਬਰੂਗੜ੍ਹ ਜਾਣ ਵਾਲੇ ਇੰਡੀਗੋ ਏਅਰਵੇਜ਼ ਦੇ ਇਕ ਜਹਾਜ਼ ਨੂੰ ਐਤਵਾਰ ਸਵੇਰੇ ਇੰਜਣ 'ਚ ਖਰਾਬੀ ਆਉਣ ਦੇ ਚਲਦੇ ਵਾਪਸ ਗੁਹਾਟੀ ਵੱਲ ਮੁੜਨ ਲਈ ਮਜਬੂਰ ਹੋਣਾ ਪਿਆ ਹੈ, ਇਸ ਉਡਾਣ 'ਚ ਪੈਟ੍ਰੋਲੀਅਮ ...
ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਬੇਟੀ ਦੀ ਜ਼ਿੱਦ ਕਾਰਨ ਇਕ ਪਰਿਵਾਰ ਦੀ ਜਾਨ ਬਚ ਗਈ | ਖੜਗਪੁਰ ਸਟੇਸ਼ਨ ਤੋਂ ਦੇਵ ਆਪਣੀ 8 ਸਾਲ ਦੀ ਬੇਟੀ ਨੂੰ ਲੈ ਕੇ ਦੁਰਘਟਨਾਗ੍ਰਸਤ ਹੋਣ ਵਾਲੀ ਕੋਰੋਮੰਡਲ ਐਕਸਪ੍ਰੈੱਸ 'ਚ ਸਵਾਰ ਹੋਇਆ ਸੀ ਪਰ ਉਨ੍ਹਾਂ ਦੀ ਰਿਜ਼ਰਵ ਸੀਟ ਖਿੜਕੀ ...
ਸੰਯੁਕਤ ਰਾਸ਼ਟਰ/ਵਾਸ਼ਿੰਗਟਨ, 4 ਜੂਨ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਓਡੀਸ਼ਾ 'ਚ ਵਾਪਰੇ ਭਿਆਨਕ ਰੇਲ ਹਾਦਸੇ 'ਚ ਗਈਆਂ ਜਾਨਾਂ 'ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਸਕੱਤਰ ਜਨਰਲ ਦੇ ਬੁਲਾਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX