ਤਾਜਾ ਖ਼ਬਰਾਂ


ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ. ਦੀਆਂ ਪੰਜਾਬ ਰਾਜ ਅਤੇ ਜ਼ਿਲ੍ਹਾ ਇਕਾਈਆਂ ਭੰਗ
. . .  1 day ago
ਬੁਢਲਾਡਾ ,26 ਸਤੰਬਰ (ਸਵਰਨ ਸਿੰਘ ਰਾਹੀ)- ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ .ਦੀਆਂ ਪੰਜਾਬ ਦੀਆਂ ਸਾਰੀਆਂ ਰਾਜ ਅਤੇ ਜ਼ਿਲ੍ਹਾ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ...
ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਆਈ. ਐਫ. ਐਸ. ਅਧਿਕਾਰੀ ਪਰਵੀਨ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ, 26 ਸਤੰਬਰ (ਜਸਬੀਰ ਸਿੰਘ ਜੱਸੀ) – ਆਈ.ਐਫ.ਐਸ. ਅਧਿਕਾਰੀ ਪਰਵੀਨ ਕੁਮਾਰ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ (ਪੀ.ਸੀ.ਸੀ.ਐਫ.) ਜੰਗਲੀ ਜੀਵ, ਪੰਜਾਬ ਨੂੰ ...
ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  1 day ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  1 day ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  1 day ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  1 day ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  1 day ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  1 day ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  1 day ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  1 day ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  1 day ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  1 day ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  1 day ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  1 day ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  1 day ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
"ਮੇਰੀਆਂ ਭਾਰਤ ਵਿਚ ਡੂੰਘੀਆਂ ਜੜ੍ਹਾਂ ਹਨ, 2009 ਤੋਂ ਟੈਕਸ ਅਦਾ ਕਰਨ ਵਾਲੀ ਵਸਨੀਕ": ਜੈਕਲੀਨ ਫਰਨਾਂਡੀਜ਼
. . .  1 day ago
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  1 day ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  1 day ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ
. . .  1 day ago
ਜਖੇਪਲ/ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਮੇਜਰ ਸਿੰਘ ਸਿੱਧੂ,ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਅਨਮੋਲ ਬਚਨ ਨਾਮ ਦੀ ਮਹੱਤਤਾ

ਨਾਮ ਕਿਸੇ ਨੂੰ ਸੁਣਾਉਣ ਵਾਸਤੇ ਨਹੀਂ ਜਪਣਾ। ਨਾਮ ਤਾਂ ਸਾਡੇ ਅੰਤਹਕਰਨ ਦੀ ਮੈਲ ਲਾਹੁਣ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਅਰਸ਼ੀ ਸਾਬੂਣ ਬਖਸ਼ਿਆ ਹੈ।  ਮੂਤ ਪਲੀਤੀ ਕਪੜੁ ਹੋਇ। ਦੇ ਸਾਬੂਣੁ ਲਈਐ ਓਹੁ ਧੋਇ। ਭਰੀਐ ਮਤਿ ਪਾਪਾ ਕੈ ਸੰਗਿ। ਓਹੁ ਧੋਪੈ ਨਾਵੈ ਕੈ ਰੰਗਿ॥ ਸਾਨੂੰ ਇਥੇ ਇਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸਾਡਾ ਅੰਦਰ ਕਿਸ ਤਰ੍ਹਾਂ ਮੈਲਾ ਹੁੰਦਾ ਹੈ, ਜਿਵੇਂ ਇਕ ਨਵੀਂ ਚਿੱਟੀ ਚਾਦਰ ਉੱਤੇ ਮੀਂਹ ਪੈ ਰਿਹਾ ਹੋਵੇ ਤੇ ਉਹ ਚਾਦਰ ਇਕ ਕੱਚੇ ਕੋਠੇ 'ਤੇ ਵਿਛੀ ਹੋਵੇ, ਜਿਹੜਾ ਚੋ ਰਿਹਾ ਹੋਵੇ। ਚਾਦਰ 'ਤੇ ਪਾਣੀ ਦੇ ਟੇਪੇ (ਪਾਣੀ ਦੀਆਂ ਬੂੰਦਾਂ) ਪੈਂਦੀਆਂ। ਇਕ ਸਮਾਂ ਆਵੇਗਾ ਕਿ ਸਾਰੀ ਚਾਦਰ ਮਿੱਟੀ ਨਾਲ ਰੰਗੀ ਜਾਵੇਗੀ। ਇਸ ਤਰ੍ਹਾਂ ਹੀ ਹਰ ਇਕ ਬੰਦੇ ਦਾ ਅੰਤਹਕਰਨ ਪਹਿਲਾਂ ਚਿੱਟੀ ਚਾਂਦਰ ਵਾਂਗ ਮੈਲ ਤੋਂ ਰਹਿਤ ਬਿਲਕੁਲ ਸਫੈਦ ਹੁੰਦਾ ਹੈ। ਉਸ ਦੇ ਅੰਦਰ ਕਾਮ, ਕ੍ਰੋਧ, ਹਉਮੈ, ਹੰਕਾਰ ਦੀ ਮਲੀਨਤਾ ਉਸ ਦੇ ਅੰਦਰ ਨੂੰ ਮਲੀਨ (ਮੈਲਾ) ਕਰ ਦਿੰਦੀ ਹੈ। ਜਿਸ ਤਰ੍ਹਾਂ ਪਾਣੀ ਪੀਣ ਨਾਲ ਪਿਆਸ ਬੁਝ ਜਾਂਦੀ ਹੈ, ਉਸੇ ਤਰ੍ਹਾਂ ਨਾਮ ਦਾ ਅੰਮ੍ਰਿਤ ਪੀਣ ਨਾਲ ਸਾਰੀ ਤ੍ਰਿਸ਼ਨਾ, ਹਉਮੈ ਖਤਮ ਹੋ ਜਾਂਦੀ ...

ਪੂਰਾ ਲੇਖ ਪੜ੍ਹੋ »

ਸੱਚਖੰਡ ਵਾਸੀ ਸੰਤ ਬਾਬਾ ਹਰਿਨਾਮ ਸਿੰਘ ਜ਼ੀਰੇ ਵਾਲੇ

ਬਰਸੀ 'ਤੇ ਵਿਸ਼ੇਸ਼ ਭੁੱਲੀਆਂ-ਭਟਕੀਆਂ ਰੂਹਾਂ ਨੂੰ ਸਹੀ ਮਾਰਗ ਦਿਖਾਉਣ ਵਾਲੇ ਅਲੌਕਿਕ ਰੱਬੀ ਨੂਰ, ਨਾਮਰਸੀਏ, ਪੰਥ ਰਤਨ, ਪਰਮ ਸਤਿਕਾਰਯੋਗ 'ਆਪ ਜਪਹਿ ਅਵਰਹੁ ਨਾਮੁ ਜਪਾਵਹਿ' ਦੀ ਕਾਰ ਕਰਨ ਵਾਲੇ ਮਹਾਂਪੁਰਖ 108 ਸੰਤ ਬਾਬਾ ਹਰਿਨਾਮ ਸਿੰਘ ਦਾ ਜਨਮ ਉਕਾੜਾ ਮੰਡੀ ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਵਿਚ ਪਿਤਾ ਸ: ਮਹਿਤਾਬ ਸਿੰਘ ਦੇ ਗ੍ਰਹਿ ਵਿਖੇ ਮਾਤਾ ਮਾਇਆ ਕੌਰ ਦੀ ਕੁੱਖੋਂ 14 ਜਨਵਰੀ, 1917 ਨੂੰ ਹੋਇਆ। ਬਚਪਨ ਤੋਂ ਹੀ ਬਾਬਾ ਜੀ ਧਾਰਮਿਕ ਅਤੇ ਰੂਹਾਨੀ ਰੁਚੀਆਂ ਦੇ ਮਾਲਕ ਸਨ। ਸ਼ਾਇਦ ਪੂਰਬਲੇ ਉੱਤਮ ਸੰਸਕਾਰਾਂ ਦਾ ਅਸਰ ਸੀ ਜਾਂ ਘਰ ਦੇ ਧਾਰਮਿਕ ਮਾਹੌਲ ਦਾ ਪ੍ਰਭਾਵ ਕਿ ਬਾਬਾ ਜੀ ਛੋਟੀ ਉਮਰ ਵਿਚ ਹੀ ਭਗਤੀ ਵਿਚ ਲੀਨ ਹੋਣ ਲੱਗ ਪਏ ਅਤੇ ਪ੍ਰਭੂ ਦਾ ਨਾਮ ਜਪਣ ਦੀ ਲਗਨ ਉਨ੍ਹਾਂ ਦੇ ਹਿਰਦੇ ਵਿਚ ਸਦਾ ਪ੍ਰਬਲ ਰਹੀ। ਇਹ ਸਾਰਾ ਪਰਿਵਾਰ ਸੰਤ ਬਾਬਾ ਨੰਦ ਸਿੰਘ ਜੀ ਦਾ ਅਨਿਨ ਸੇਵਕ ਸੀ। ਇਸ ਤਰ੍ਹਾਂ ਆਪ ਵੀ ਸੰਤਾਂ ਦੀ ਚਰਨ-ਸ਼ਰਨ ਵਿਚ ਪਹੁੰਚੇ ਅਤੇ ਉਨ੍ਹਾਂ ਤੋਂ ਸਿੱਖਿਆ ਲੈ ਕੇ ਸੇਵਾ ਸਿਮਰਨ ਦੀ ਦਾਤ ਵੰਡਣ ਦੇ ਪਵਿੱਤਰ ਕਾਰਜ ਵਿਚ ਮਸਰੂਫ ਹੋ ਗਏ। ਸਾਰੀ ਉਮਰ ਹੀ ਉਹ ਨਾਮ ਜਪਦੇ ਰਹੇ, ਜਪਾਉਂਦੇ ਰਹੇ ਅਤੇ ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਮਹਾਨ ਕ੍ਰਾਂਤੀਕਾਰੀ ਕਬੀਰ ਜੀ (ਭਾਗ ਦੂਜਾ) ਲੇਖਕ : ਕੁੰਦਨ ਲਾਲ ਬੱਧਣ (ਬੁਧਿਸਟ) ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਪੰਨੇ : 210, ਕੀਮਤ : 350 ਰੁਪਏ ਇਸੇ ਕਲਮ ਤੋਂ ਕ੍ਰਾਂਤੀਕਾਰੀ ਸੰਤ ਨਾਮਦੇਵ ਜੀ, ਰਵਿਦਾਸ ਜੀ, ਕਬੀਰ ਜੀ (ਭਾਗ ਪਹਿਲਾ) ਤੇ ਫਰੀਦ ਦਰਪਣ ਆਦਿ ਪੁਸਤਕਾਂ ਪਾਠਕਾਂ ਦੇ ਹੱਥਾਂ ਵਿਚ ਪੁੱਜ ਚੁੱਕੀਆਂ ਹਨ। ਹਥਲੀ ਪੁਸਤਕ 'ਮਹਾਨ ਕ੍ਰਾਂਤੀਕਾਰੀ ਕਬੀਰ ਜੀ' (ਦੂਜਾ ਭਾਗ) ਉਸੇ ਲੜੀ ਦੀ ਕੜੀ ਹੈ। ਪੁਸਤਕ ਦੇ ਮੁੱਢ ਵਿਚ ਲੇਖਕ ਨੇ ਕਬੀਰ ਜੀ ਤੋਂ ਪਹਿਲਾਂ ਦੇਸ਼ ਦੇ ਰਾਜਸੀ, ਆਰਥਿਕ ਅਤੇ ਧਾਰਮਿਕ ਹਾਲਾਤ ਨੂੰ ਪਿਛੋਕੜ ਦੇ ਤੌਰ 'ਤੇ ਪੇਸ਼ ਕੀਤਾ ਹੈ ਕਿ ਉਸ ਵੇਲੇ ਇਸਲਾਮੀ ਰਾਜ ਵਿਚ ਬ੍ਰਾਹਮਣਾਂ ਤੇ ਆਮ ਜਨਤਾ ਉੱਤੇ ਬਹੁਤ ਪਾਬੰਦੀਆਂ ਸਨ, ਟੈਕਸ ਸਨ ਤੇ ਉਨ੍ਹਾਂ ਦੀ ਆਪਣੇ ਧਰਮ ਪ੍ਰਤੀ ਅੰਨ੍ਹੀ ਸ਼ਰਧਾ ਸੀ, ਜਿਸ ਕਾਰਨ ਹਿੰਦੂਆਂ ਦਾ ਦਿਨੋ-ਦਿਨ ਕਤਲੇਆਮ ਆਮ ਗੱਲ ਸੀ। ਹਿੰਦੂਆਂ ਵਿਚ ਰੂੜੀਵਾਦੀ ਪਰੰਪਰਾ ਰਗ-ਰਗ ਵਿਚ ਸੀ, ਵਰਨ ਵਿਵਸਥਾ ਦਾ ਬੋਲਬਾਲਾ ਸੀ, ਬ੍ਰਾਹਮਣ ਹੀ ਦਲਿਤਾਂ ਤੋਂ ਨਫਰਤ ਕਰਦੇ ਸਨ। ਮੁਸਲਮਾਨ ਸ਼ਾਸਕਾਂ ਦੇ ਹਰਮ ਵਿਚ ਹਿੰਦੂ ਔਰਤਾਂ ਆਮ ਹੁੰਦੀਆਂ ਹਨ, ਔਰਤ ਸੁਰੱਖਿਅਤ ...

ਪੂਰਾ ਲੇਖ ਪੜ੍ਹੋ »

ਕੋਟ-ਪੈਂਟ ਤੇ ਟਾਈਆਂ ਵਾਲਾ ਟੱਲੇਵਾਲੀਆ ਕਵੀਸ਼ਰੀ ਜਥਾ

ਮੋਗਾ ਤੋਂ ਬਰਨਾਲਾ ਨੂੰ ਜਾਈਏ ਤਾਂ ਮੇਨ ਰੋਡ 'ਤੇ ਇਕ ਪਿੰਡ ਆਉਂਦਾ ਹੈ ਟੱਲੇਵਾਲ, ਜਿਸ ਨੂੰ ਉੱਘੇ ਸਾਹਿਤਕਾਰ, ਸਮਾਜ-ਸੇਵਕ ਅਤੇ ਬੁੱਧੀਜੀਵੀਆਂ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਇਸੇ ਹੀ ਪਿੰਡ ਦਾ ਜੰਮਪਲ ਡਾ: ਸੰਪੂਰਨ ਸਿੰਘ ਟੱਲੇਵਾਲ ਜੋ ਕਿ ਇਕੋ ਸਮੇਂ ਇਕ ਕਵੀ, ਕਵੀਸ਼ਰ, ਗੀਤਕਾਰ ਅਤੇ ਕਹਾਣੀਕਾਰ ਹੈ। ਗੱਲ ਕੀ ਡਾ: ਸੰਪੂਰਨ ਸਿੰਘ ਟੱਲੇਵਾਲ ਨੇ ਸਾਹਿਤ ਦੀ ਹਰ ਵਿਧਾ ਵਿਚ ਲਿਖਿਆ ਹੈ। ਬਹੁਤ ਛੋਟੀ ਉਮਰੇ ਹੀ ਸਾਹਿਤ ਦੇ ਖੇਤਰ ਵਿਚ ਪਏ ਡਾ: ਸੰਪੂਰਨ ਸਿੰਘ ਨੂੰ ਛੋਟੀ ਉਮਰੇ ਹੀ ਮਹਾਨ ਇਨਕਲਾਬੀ ਤੇ ਇਨਕਲਾਬੀ ਗੀਤਾਂ ਦਾ ਰਚੇਤਾ ਸੰਤ ਰਾਮ ਉਦਾਸੀ ਵਰਗੀਆਂ ਸ਼ਖ਼ਸੀਅਤਾਂ ਦਾ ਮਿਲਿਆ ਸਾਥ ਉਨ੍ਹਾਂ ਲਈ ਸਾਹਿਤਕ ਖੇਤਰ ਵਿਚ ਇਕ ਢੁਕਵਾਂ ਸਬੱਬ ਹੀ ਸੀ ਕਿ ਉਹ ਹੋਰ ਵੀ ਵਧੇਰੇ ਨਿਖਰ ਕੇ ਸਾਹਮਣੇ ਆਏ। ਜਿਥੋਂ ਤੱਕ ਸਾਡੀ ਮਾਣਮੱਤੀ ਕਵੀਸ਼ਰੀ ਦਾ ਸਵਾਲ ਹੈ ਤਾਂ ਡਾ: ਸੰਪੂਰਨ ਸਿੰਘ ਟੱਲੇਵਾਲ ਆਪਣੇ ਸਪੁੱਤਰ ਬਹੁਪੱਖੀ ਪ੍ਰਤਿਭਾ ਦੇ ਮਾਲਕ ਡਾ: ਅਮਨਦੀਪ ਸਿੰਘ ਟੱਲੇਵਾਲੀਆ ਅਤੇ ਅੱਖਾਂ ਦੇ ਖੇਤਰ ਵਿਚ ਸਮਾਜ ਸੇਵਾ ਕਰਨ ਵਾਲੇ ਲੇਖਕ ਕਵੀਸ਼ਰ ਪਟਵਾਰੀ ਦਰਸ਼ਨ ਸਿੰਘ ਗੁਰੂ ਅਮਲਾ ਸਿੰਘ ਵਾਲਾ ਨਾਲ ਮਿਲ ਕੇ ...

ਪੂਰਾ ਲੇਖ ਪੜ੍ਹੋ »

ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਸ੍ਰੀ ਅਚਲੇਸ਼ਵਰ ਧਾਮ ਬਟਾਲਾ

ਨੌਵੀਂ-ਦਸਵੀਂ ਮੇਲੇ 'ਤੇ ਵਿਸ਼ੇਸ਼ ਸਿੱਖ ਧਰਮ ਦੇ ਬਾਨੀ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਦੇ ਸਨਅਤੀ ਸ਼ਹਿਰ ਅਤੇ ਬਾਬੇ ਨਾਨਕ ਦੇ ਸਹੁਰਾ ਘਰ ਬਟਾਲਾ ਤੋਂ 8 ਕਿਲੋਮੀਟਰ ਦੂਰ ਜਲੰਧਰ ਰੋਡ 'ਤੇ ਸਥਿਤ ਹੈ। ਇਸ ਅਸਥਾਨ ਨੂੰ ਵੀ ਗੁਰੂ ਜੀ ਵੱਲੋਂ ਅਪਾਰ ਬਖਸ਼ਿਸ਼ਾਂ ਹੋਈਆਂ ਹਨ। ਸ੍ਰੀ ਅੱਚਲ ਸਾਹਿਬ ਵਿਖੇ ਭਗਵਾਨ ਸ਼ਿਵ ਜੀ ਦੇ ਸਪੁੱਤਰ ਸੁਆਮੀ ਕਾਰਤਿਕ ਦੇ ਪ੍ਰਾਚੀਨ ਇਤਿਹਾਸਕ ਮੰਦਿਰ ਵਿਖੇ ਸ਼ਿਵਰਾਤਰੀ ਦੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟਿ ਕਰਕੇ ਸੱਚੇ ਨਾਮ ਦਾ ਰਾਹ ਦਿਖਾਇਆ ਸੀ, ਜਿਥੇ ਅੱਜ ਗੁਰੂ ਸਾਹਿਬ ਦੀ ਯਾਦ 'ਚ ਪਵਿੱਤਰ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਹਰ ਸਾਲ ਦੀਵਾਲੀ ਤੋਂ 9 ਦਿਨ ਬਾਅਦ ਕੱਤਕ ਦੇ ਮਹੀਨੇ 9ਵੀਂ, 10ਵੀਂ ਨੂੰ ਭਾਰੀ ਮੇਲਾ ਲਗਦਾ ਹੈ। ਇਸ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਅੱਚਲ ਸਾਹਿਬ ਬਟਾਲੇ ਫੱਗਣ ਸੰਮਤ 1583 (ਮਾਰਚ 1526) ਨੂੰ ਸ਼ਿਵਰਾਤਰੀ ਦੇ ਮੇਲੇ 'ਤੇ ਜੋਗੀਆਂ ਨਾਲ ਸਿੱਧ ਗੋਸ਼ਟਿ ਕੀਤੀ। ਇਸ ਮੇਲੇ ਦਾ ਹਵਾਲਾ ਭਾਈ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਗਾਵੈ ਕੋ ਤਾਣੁ ਹੋਵੈ  ਕਿਸੈ ਤਾਣੁ॥ ਜਪੁ-ਪਉੜੀ ਤੀਜੀ ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ ਗਾਵੈ ਕੋ ਦਾਤਿ ਜਾਣੈ ਨੀਸਾਣੁ॥ ਗਾਵੈ ਕੋ ਗੁਣ ਵਡਿਆਈਆ ਚਾਰ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ ਗਾਵੈ ਕੋ ਸਾਜਿ ਕਰੇ ਤਨੁ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥ ਗਾਵੈ ਕੋ ਜਾਪੈ ਦਿਸੈ ਦੂਰਿ॥ ਗਾਵੈ ਕੋ ਵੇਖੈ ਹਾਦਰਾ ਹਦੂਰਿ॥ ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥ ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ ੩॥ (ਅੰਗ 1-2) ਪਦ ਅਰਥ : ਤਾਣੁ-ਬਲ, ਸਮਰੱਥਾ। ਕੋ-ਹਰ ਕੋਈ। ਕਿਸੈ ਤਾਣੁ-ਜਿੰਨੀ ਕਿਸੇ ਦੀ ਸਮਰੱਥਾ ਹੁੰਦੀ ਹੈ। ਨੀਸਾਣੁ-ਨਿਸ਼ਾਨ। ਚਾਰ-ਸੰਸਕ੍ਰਿਤ ਦੇ 'ਚਾਰ' ਅੱਖਰ ਦਾ ਪੰਜਾਬੀ ਰੂਪ ਭਾਵ ਸੁੰਦਰਤਾ, ਅਨੂਪਮਤਾ। ਵਿਖਮੁ-ਕਠਿਨ, ਔਖਾ, ਔਖੇ। ਵੀਚਾਰੁ-ਗਿਆਨ। ਸਾਜਿ-ਸਾਜ ਕੇ, ਪੈਦਾ ਕਰਕੇ। ਤਨੁ-ਸਰੀਰਾਂ ਨੂੰ, ਜੀਵਾਂ ਨੂੰ। ਖੇਹ-ਸੁਆਹ। ਜੀਅ ਲੈ-ਜਿੰਦ ਲੈ ਕੇ। ਫਿਰਿ ਦੇਹ-ਫਿਰ ਦੇ ਦਿੰਦਾ ਹੈ, ਫਿਰ ਜਿਉਂਦਾ ਕਰ ਦਿੰਦਾ ਹੈ, ਫਿਰ ਜਿੰਦ ਨੂੰ ਦੂਜਿਆਂ ਵਿਚ ਪਾ ਦਿੰਦਾ ਹੈ। ਜਾਪੈ ਦਿਸੈ ...

ਪੂਰਾ ਲੇਖ ਪੜ੍ਹੋ »

ਸੰਪਰਦਾ ਉਦਾਸੀਨ ਭੇਖ ਡੇਰਾ ਵਿਧਾਂਤੇ (ਬਰਨਾਲਾ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਵੱਲੋਂ ਚਲਾਈ ਸੰਪਰਦਾ ਉਦਾਸੀਨ ਭੇਖ ਮਹਾਂਮੰਡਲ ਡੇਰਾ ਵਿਧਾਂਤੇ (ਜ਼ਿਲ੍ਹਾ ਬਰਨਾਲਾ) ਇਲਾਕੇ ਦੀ ਅਤਿ ਸਤਿਕਾਰਤ ਧਾਰਮਿਕ ਸ਼ਕਤੀ ਅਤੇ ਭਗਤੀ ਦੀ ਪ੍ਰਤੀਕ ਸੰਸਥਾ ਹੈ। ਡੇਰੇ ਦੇ ਮੁੱਖ ਬਾਨੀ ਸੰਤ ਕਰਤਾਰ ਦਾਸ ਸਨ ਜੋ ਕਿ ਉਦਾਸੀ ਮਤ ਦੇ ਪੂਰਨ ਤਪੱਸਵੀ ਅਤੇ ਗੂੜ੍ਹ ਗਿਆਨਵਾਨ ਮਹਾਂਪੁਰਸ਼ ਸਨ, ਜਿਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੀ ਇਕ 'ਚਤਰਵੇਦੀ' ਬ੍ਰਾਹਮਣ ਜਾਤੀ ਵਿਚ ਹੋਇਆ। ਬਾਬਾ ਜੀ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਸਨ। ਬਾਬਾ ਜੀ ਅਜੇ ਸਕੂਲੀ ਵਿੱਦਿਆ ਹੀ ਗ੍ਰਹਿਣ ਕਰ ਰਹੇ ਸਨ, ਜਦੋਂ ਉਨ੍ਹਾਂ ਦਾ ਮੇਲ-ਮਿਲਾਪ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸ੍ਰੀ ਚੰਦਰ ਸ਼ੇਖਰ ਆਜ਼ਾਦ ਨਾਲ ਹੋਇਆ। ਆਪ ਛੇਤੀ ਹੀ ਚੰਦਰ ਸ਼ੇਖਰ ਆਜ਼ਾਦ ਦੀ ਪਾਰਟੀ ਦੇ ਮੈਂਬਰ ਬਣ ਗਏ। ਦੇਸ਼ ਪਿਆਰ ਵਿਚ ਗੜੁੱਚ ਹੋ ਕੇ ਆਪ ਆਜ਼ਾਦੀ ਦੀ ਲਹਿਰ ਵਿਚ ਕੁੱਦ ਪਏ ਅਤੇ ਆਪ ਇਕ ਕ੍ਰਾਂਤੀ ਵੀਰ ਵਜੋਂ ਸਥਾਪਤ ਹੋ ਗਏ। ਅੰਗਰੇਜ਼ੀ ਸਾਮਰਾਜੀ ਪੁਲਿਸ ਆਪ ਦਾ ਪਿੱਛਾ ਕਰਨ ਲੱਗੀ ਅਤੇ ਆਪ ਕੁਝ ਸਮੇਂ ਲਈ ਰੂਪੋਸ਼ ਹੋ ਗਏ। ਰੂਪੋਸ਼ ਸਮੇਂ ਦੌਰਾਨ ਆਪ ਦਾ ਮੇਲ ਬਾਬਾ ਸਤਿਨਾਮ ਦਾਸ ...

ਪੂਰਾ ਲੇਖ ਪੜ੍ਹੋ »

ਲੜਾਈ ਦੀ ਸੰਭਾਵਨਾ ਅਤੇ ਮੁਸਲਮਾਨਾਂ ਦੀ ਤਿਆਰੀ

ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ -59 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੱਕੇ ਦੇ ਕੁਰੈਸ਼ ਵਾਲਿਆਂ ਵੱਲੋਂ ਮੁਸਲਮਾਨਾਂ ਦੇ ਖ਼ਿਲਾਫ਼ ਘੜੀਆਂ ਜਾਂਦੀਆਂ ਨਿੱਤ ਦਿਨ ਦੀਆਂ ਨਵੀਆਂ ਸਾਜ਼ਿਸ਼ਾਂ ਨੂੰ ਦੇਖਦਿਆਂ ਹਜ਼ਰਤ ਮੁਹੰਮਦ ਸਾਹਿਬ ਵੀ ਮਹਿਸੂਸ ਕਰਨ ਲੱਗ ਗਏ ਸਨ ਕਿ ਹੁਣ ਸਮਾਂ ਆ ਗਿਆ ਹੈ ਕਿ ਕੁਰੈਸ਼ ਵਾਲਿਆਂ ਦੇ ਨੀਚ ਇਰਾਦਿਆਂ ਦਾ ਪੂਰੀ ਤਿਆਰੀ ਨਾਲ ਟਾਕਰਾ ਕੀਤਾ ਜਾਵੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਮੁਸਲਮਾਨਾਂ ਦਾ ਆਪਣੇ ਇਰਾਦਿਆਂ ਵਿਚ ਪ੍ਰਫੁੱਲਤ ਹੋਣਾ ਮੁਸ਼ਕਿਲ ਹੋ ਜਾਵੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਦਾ ਸਦਾ ਲਈ ਗਲ ਘੁੱਟਿਆ ਜਾਵੇ। ਭਾਵੇਂ ਅਜੇ ਮੁਸਲਮਾਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਮਦੀਨੇ ਆਇਆਂ ਨੂੰ ਦੋ ਸਾਲ ਵੀ ਨਹੀਂ ਸਨ ਹੋਏ। ਅਨਸਾਰੀਆਂ ਨੂੰ ਲੜਾਈ ਦਾ ਕੋਈ ਤਜਰਬਾ ਨਹੀਂ ਸੀ। ਯਹੂਦੀਆਂ ਨਾਲ ਭਾਵੇਂ ਸੁਲਾਹ ਹੋ ਗਈ ਸੀ ਪਰ ਉਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ। ਅਜਿਹੇ ਨਾਜ਼ੁਕ ਸਮੇਂ ਵਿਚ ਇਹ ਵੀ ਜ਼ਰੂਰੀ ਸੀ ਕਿ ਇਨ੍ਹਾਂ ਸਾਜ਼ਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਸੋ, ਆਪ ਨੇ ਕੁਰੈਸ਼ ਨਾਲ ਲੜਾਈ ਲੜਨ ਦਾ ਫ਼ੈਸਲਾ ਕਰ ਲਿਆ। 'ਹਜ਼ਰਤ ਮੁਹੰਮਦ ਜੀਵਨ ਤੇ ਸੰਦੇਸ਼' ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ-ਵਿਸ਼ਵ ਜਾਗ੍ਰਿਤੀ ਲਈ : ਆਤਮਾ ਤੋਂ ਆਤਮਾ ਦਾ ਮਾਰਗ ਅਪਣਾਓ

ਸਵਾਮੀ ਵਿਵੇਕਾਨੰਦ ਜੀ ਨੇ ਜਦ ਆਪਣੇ ਅਮਰੀਕੀ ਦੌਰੇ ਦੌਰਾਨ ਸ਼ਿਕਾਗੋ ਵਿਖੇ ਭਾਸ਼ਣ ਦਿੱਤਾ ਤਾਂ ਭਾਰਤ ਦੀ ਅਧਿਆਤਮਿਕ ਸ਼ਕਤੀ ਦੀ ਤਸਵੀਰ ਦੁਨੀਆ ਸਾਹਮਣੇ ਪੇਸ਼ ਹੋਈ। ਇਸ ਦੌਰੇ ਤੋਂ ਬਾਅਦ ਜਦ ਸਵਾਮੀ ਜੀ ਵਾਪਸ ਭਾਰਤ ਪਰਤੇ ਤਾਂ ਉਨ੍ਹਾਂ ਦੇ ਸੁਆਗਤ ਲਈ ਮਦਰਾਸ ਵਿਖੇ ਸਮਾਗਮ ਹੋਏ ਅਤੇ ਉਨ੍ਹਾਂ ਨੂੰ ਮਾਣ-ਪੱਤਰ ਦਿੱਤੇ ਗਏ। ਸਵਾਮੀ ਜੀ ਨੇ ਸਰੋਤਿਆਂ ਨੂੰ ਵੀ ਜੋ ਸੰਦੇਸ਼ ਦਿੱਤਾ, ਉਸ ਵਿਚ ਇਥੋਂ ਦੀ ਸੁੱਤੀ ਹੋਈ ਜਨਤਾ ਨੂੰ ਜਗਾਉਣ ਲਈ ਕਿਹਾ-'ਮੇਰੇ ਭਾਰਤ ਜਾਗੋ! ਤੁਹਾਡੀ ਪ੍ਰਾਣ ਸ਼ਕਤੀ ਕਿਥੇ ਹੈ? ਉਹ ਤਾਂ ਤੁਹਾਡੀ 'ਅਮਰ ਆਤਮਾ' ਵਿਚ ਹੈ। ਹਰ ਵਿਅਕਤੀ ਦੀ ਤਰ੍ਹਾਂ ਹਰ ਰਾਸ਼ਟਰ ਦਾ ਵੀ ਇਕ ਮੂਲ ਉਦੇਸ਼ ਹੁੰਦਾ ਹੈ। ਜਿਹੜਾ ਰਾਸ਼ਟਰ ਆਪਣੀ ਰਾਸ਼ਟਰੀ ਪ੍ਰਾਣ ਸ਼ਕਤੀ ਨੂੰ ਛੱਡਣਾ ਚਾਹੁੰਦਾ ਹੈ, ਸਦੀਆਂ ਤੋਂ ਵਹਿੰਦੀ ਆਪਣੀ ਧਾਰਾ ਦੀ ਦਿਸ਼ਾ ਨੂੰ ਬਦਲਣਾ ਚਾਹੁੰਦਾ ਹੈ, ਉਹ ਰਾਸ਼ਟਰ ਨਸ਼ਟ ਹੋ ਜਾਂਦਾ ਹੈ। ਕਿਸੇ ਰਾਸ਼ਟਰ ਦੀ ਪ੍ਰਾਣ ਸ਼ਕਤੀ ਰਾਜਨੀਤਕ ਸੱਤਾ ਹੁੰਦੀ ਹੈ, ਜਿਵੇਂ ਇੰਗਲੈਂਡ ਦੀ, ਕਿਸੇ ਦੀ ਕਲਾਤਮਿਕ ਜੀਵਨ ਅਤੇ ਕਿਸੇ ਦੀ ਹੋਰ। ਭਾਰਤ ਦਾ ਕੇਂਦਰ ਹੈ : ਧਾਰਮਿਕ ਜੀਵਨ ਰਾਸ਼ਟਰੀ ਜੀਵਨ ਸੰਜੀਵ ਹੈ। ਜੇ ...

ਪੂਰਾ ਲੇਖ ਪੜ੍ਹੋ »

ਰਾਮ ਨਗਰ ਬਨਾਮ ਰਸੂਲ ਨਗਰ; ਸਿੱਖ ਇਤਿਹਾਸ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਦਾ ਸੁਮੇਲ

ਇਤਿਹਾਸ ਦੀਆਂ ਪੈੜਾਂ-17 ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਵਿਚ ਵਜ਼ੀਰਾਬਾਦ ਤੋਂ 40 ਕਿਲੋਮੀਟਰ ਅਤੇ ਅਲੀਪੁਰ ਚੱਠਾ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਦਰਿਆ ਚਨਾਬ ਦੇ ਪੱਤਣ 'ਤੇ ਰਸੂਲ ਨਗਰ ਨਾਮੀ ਇਕ ਇਤਿਹਾਸਕ ਕਸਬਾ ਆਬਾਦ ਹੈ। ਇਸ ਕਸਬੇ ਦੇ ਨਾਲ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਕੌੜੀਆਂ ਤੇ ਮਿੱਠੀਆਂ ਯਾਦਾਂ ਜੁੜੀਆਂ ਹੋਣ ਕਰਕੇ ਸਿੱਖ ਇਤਿਹਾਸ ਵਿਚ ਇਸ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਇਤਿਹਾਸ ਵਿਚ ਦਰਜ ਹੈ ਕਿ ਜਿਨ੍ਹੀਂ ਦਿਨੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ, ਉਨ੍ਹੀਂ ਦਿਨੀਂ ਉਨ੍ਹਾਂ ਦੇ ਪਿਤਾ ਸ: ਮਹਾਂ ਸਿੰਘ ਸ਼ੁਕਰਚੱਕੀਆ ਇਸੇ ਰਸੂਲ ਨਗਰ ਦੀ ਮੁਹਿੰਮ 'ਤੇ ਸਨ। ਉਪਰੋਕਤ ਨਗਰ ਨੂੰ ਫ਼ਤਹਿ ਕਰਨ ਤੋਂ ਬਾਅਦ ਪੁੱਤਰ ਪ੍ਰਾਪਤੀ ਦਾ ਸੁਖਦ ਸਮਾਚਾਰ ਮਿਲਣ 'ਤੇ ਉਨ੍ਹਾਂ ਇਸ ਨਗਰ ਦਾ ਨਾਂਅ ਰਸੂਲ ਨਗਰ ਤੋਂ ਬਦਲ ਕੇ ਰਾਮ ਨਗਰ ਰੱਖ ਦਿੱਤਾ। ਕੁਝ ਵਿਦਵਾਨਾਂ ਨੇ ਲਿਖਿਆ ਹੈ ਕਿ ਰਸੂਲ ਨਗਰ ਦਾ ਨਾਂਅ ਰਾਮ ਨਗਰ ਮਹਾਰਾਜਾ ਰਣਜੀਤ ਸਿੰਘ ਨੇ ਰੱਖਿਆ ਸੀ। ਇਹ ਵੀ ਪੜ੍ਹਨ ਵਿਚ ਆਉਂਦਾ ਹੈ ਕਿ ਬਚਪਨ ਵਿਚ ਜਦੋਂ ਰਣਜੀਤ ਸਿੰਘ ਨੂੰ ਚੇਚਕ (ਮਾਤਾ ਨਿਕਲਣੀ) ਹੋਈ ਤਾਂ ਉਨ੍ਹਾਂ ...

ਪੂਰਾ ਲੇਖ ਪੜ੍ਹੋ »

ਨਿਰਮਲੇ ਸੰਪਰਦਾਇ ਦੇ ਸੰਤ-ਮਹਾਂਪੁਰਸ਼ ਸੰਤ ਬਾਬਾ ਘਨੱਈਆ ਸਿੰਘ ਪਠਲਾਵਾ ਵਾਲੇ

ਬਰਸੀ 'ਤੇ ਵਿਸ਼ੇਸ਼ ਗੁਰਬਾਣੀ ਮੁਤਾਬਿਕ ਜਿਥੇ ਨਿਰਮਲ ਪੰਥ ਦਾ ਆਗਾਜ਼ ਜਗਤ-ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਸੀ, ਉਥੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਰਚਿਤ 'ਮਹਾਨ ਕੋਸ਼' ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਦੁਆਰਾ ਜਿਨ੍ਹਾਂ ਪੰਜ ਸਿੰਘਾਂ ਨੂੰ ਸੰਸਕ੍ਰਿਤ ਦੀ ਵਿੱਦਿਆ ਹਾਸਲ ਕਰਨ ਲਈ ਕਾਂਸ਼ੀ ਭੇਜਿਆ ਗਿਆ ਸੀ, ਉਨ੍ਹਾਂ ਨੂੰ 'ਨਿਰਮਲੇ' ਦੀ ਉਪਾਧੀ ਦਿੱਤੀ ਗਈ। ਇਸੇ ਨਿਰਮਲੇ ਪਰੰਪਰਾ ਦੇ ਇਕ ਮਹਾਨ ਸੰਤ ਅਤੇ ਤਪੱਸਵੀ ਸਨ ਸੰਤ ਬਾਬਾ ਘਨੱਈਆ ਸਿੰਘ ਪਠਲਾਵਾ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਜਿਥੇ ਸਿੱਖ ਧਰਮ ਦੇ ਇਤਿਹਾਸਕ ਸਥਾਨਾਂ ਦੀਆਂ ਇਮਾਰਤਾਂ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਇਆ, ਉਥੇ ਅੱਸੀ ਹਜ਼ਾਰ ਤੋਂ ਵੀ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਉਹ ਭਾਰਤ ਵਿਚ ਅਤੇ ਪਾਕਿਸਤਾਨ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਦੀਵਾਨ ਸਜਾਉਂਦੇ ਹੋਏ ਕਥਾ-ਕੀਰਤਨ ਨਾਲ ਸੰਗਤਾਂ ਨੂੰ ਸਿੱਖੀ ਧਾਰਨ ਕਰਨ ਲਈ ਪ੍ਰੇਰਨਾ ...

ਪੂਰਾ ਲੇਖ ਪੜ੍ਹੋ »

ਰਿਆਸਤ ਫ਼ਰੀਦਕੋਟ ਦੇ ਅੰਤਿਮ ਹੁਕਮਰਾਨ ਰਾਜਾ ਹਰਿੰਦਰ ਸਿੰਘ ਦੀ ਜਾਇਦਾਦ ਸਬੰਧੀ ਕਾਨੂੰਨੀ ਲੜਾਈ ਜਾਰੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਆਸਤ ਫ਼ਰੀਦਕੋਟ ਦੇ ਆਖ਼ਰੀ ਹੁਕਮਰਾਨ ਰਾਜਾ ਹਰਿੰਦਰ ਸਿੰਘ ਬਰਾੜ ਦੇ ਤਿੰਨ ਧੀਆਂ ਅਤੇ ਇਕ ਪੁੱਤਰ ਸਨ। ਇਨ੍ਹਾਂ ਦੇ ਨਾਂਅ ਰਾਜਕੁਮਾਰੀ ਅੰਮ੍ਰਿਤ ਕੌਰ, ਦੀਪਇੰਦਰ ਕੌਰ ਅਤੇ ਮਹੀਪ ਇੰਦਰ ਕੌਰ ਸਨ। ਇਕਲੌਤੇ ਪੁੱਤਰ ਸਨ ਟਿੱਕਾ ਹਰਮਹਿੰਦਰ ਸਿੰਘ। ਇਨ੍ਹਾਂ ਵਿਚੋਂ ਮਹੀਪ ਇੰਦਰ ਕੌਰ ਦੀ 2001 ਵਿਚ ਮੌਤ ਹੋ ਗਈ। ਵੱਡੀ ਬੇਟੀ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਰਾਜੇ ਨੇ 22.5.1952 ਨੂੰ ਬੇਦਖ਼ਲ ਕਰ ਦਿੱਤਾ ਸੀ ਤੇ ਉਸ ਤੋਂ ਛੋਟੀ ਦੀਪਇੰਦਰ ਕੌਰ ਰਿਆਸਤ ਬਰਦਵਾਨ ਦੇ ਮਹਾਰਾਜਾ ਸਦੇ ਚੰਦ ਮਹਿਤਾਬ ਨੂੰ 1959 ਵਿਚ ਵਿਆਹੀ ਗਈ ਸੀ। ਰਾਜੇ ਦੇ ਬੇਟੇ ਟਿੱਕਾ ਹਰਮਹਿੰਦਰ ਸਿੰਘ ਬਰਾੜ ਦਾ 13.10.81 ਨੂੰ ਦਿਹਾਂਤ ਹੋ ਗਿਆ ਸੀ। ਇਸ ਉਪਰੰਤ ਰਾਜਾ ਹਰਿੰਦਰ ਸਿੰਘ ਬਰਾੜ ਨੇ 1.6.82 ਨੂੰ ਆਪਣੀ ਇਕ ਵਸੀਹਤ ਰਾਹੀਂ ਆਪਣੀ ਸਾਰੀ ਜਾਇਦਾਦ ਦੀ ਦੇਖ਼ਭਾਲ ਅਤੇ ਇਸ ਸਬੰਧੀ ਤਰੱਕੀ ਆਦਿ ਲਈ ਹੋਰ ਫ਼ੈਸਲੇ ਲੈਣ ਖਾਤਰ ਇਕ ਟਰੱਸਟ ਬਣਾ ਦਿੱਤਾ, ਜਿਸ ਦਾ ਨਾਂਅ 'ਮਹਾਰਾਵਲ ਖੇਵਾ ਜੀ ਟਰੱਸਟ' ਰੱਖਿਆ ਅਤੇ ਇਸ ਦੀ ਚੇਅਰਪਰਸਨ ਮਹਾਰਾਣੀ ਦੀਪਇੰਦਰ ਕੌਰ ਮਹਿਤਾਬ ਨੂੰ ਬਣਾ ਦਿੱਤਾ। 16.10.89 ਨੂੰ ਮਹਾਰਾਜੇ ਦੇ ਅਕਾਲ ...

ਪੂਰਾ ਲੇਖ ਪੜ੍ਹੋ »

ਸੇਵਾ, ਸਿਮਰਨ ਤੇ ਤਿਆਗ ਦੇ ਮੁਜੱਸਮੇ-ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ

13 ਨਵੰਬਰ ਨੂੰ ਬਰਸੀ 'ਤੇ ਵਿਸ਼ੇਸ਼ ਪੰਜਾਬ ਦੀ ਧਰਤੀ ਨੇ ਅਨੇਕਾਂ ਰੱਬੀ-ਰੰਗ ਵਿਚ ਰੰਗੀਆਂ ਰੂਹਾਂ ਨੂੰ ਜਨਮ ਦਿੱਤਾ ਹੈ। ਅਜਿਹੀ ਰਸੀ ਹੋਈ ਪਵਿੱਤਰ ਆਤਮਾ ਦੇ ਮਾਲਕ ਸਨ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ, ਜਿਨ੍ਹਾਂ ਆਪਣੀ ਹਯਾਤੀ ਦੇ 68-69 ਸਾਲ ਲੱਖਾਂ ਸਿੱਖ ਸੰਗਤ ਨੂੰ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਾਲ ਜੋੜਨ ਦਾ ਵੱਡਾ ਕਾਰਜ ਕੀਤਾ। ਆਪ ਸੇਵਾ, ਸਿਮਰਨ ਤੇ ਤਿਆਗ ਦੀ ਸਾਕਾਰ ਮੂਰਤ ਸਨ। ਬਾਬਾ ਜਵਾਲਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲੰਗੇਰੀ ਵਿਖੇ ਸ: ਨਾਰਾਇਣ ਸਿੰਘ ਦੇ ਗ੍ਰਹਿ ਵਿਖੇ ਬੀਬੀ ਰਾਜ ਕੌਰ ਦੀ ਕੁੱਖ ਤੋਂ 1 ਮਈ 1889 ਈ: ਨੂੰ ਹੋਇਆ। ਬਚਪਨ ਤੋਂ ਹੀ ਆਪ ਸਰੀਰਕ ਪੱਖ ਤੋਂ ਪੂਰਨ ਰੂਪ ਵਿਚ ਰਿਸ਼ਟ-ਪੁਸ਼ਟ ਸਨ। ਹਮੇਸ਼ਾ ਇਕਾਂਤ ਵਿਚ ਰਹਿਣਾ ਅਤੇ ਪ੍ਰਭੂ-ਬੰਦਗੀ ਵਿਚ ਸਮਾਂ ਬਤੀਤ ਕਰਨ ਨੂੰ ਤਰਜੀਹ ਦਿੰਦੇ ਸਨ। ਫੌਜ ਦੀ ਨੌਕਰੀ ਕੇਵਲ 10 ਕੁ ਸਾਲ ਹੀ ਕੀਤੀ। ਹੁਣ ਬਾਬਾ ਆਇਆ ਸਿੰਘ ਦੇ ਹੁਕਮ 'ਤੇ ਪਹਿਰਾ ਦਿੰਦਿਆਂ ਸਿੱਖ ਧਰਮ ਦੇ ਵਿਲੱਖਣ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਬਾਕੀ ਰਹਿੰਦਾ ਜੀਵਨ ਲੋਕ ਸੇਵਾ, ਪਰਉਪਕਾਰ ਤੇ ਰੱਬੀ ਬੰਦਗੀ ਨੂੰ ਸਮਰਪਿਤ ਕਰ ...

ਪੂਰਾ ਲੇਖ ਪੜ੍ਹੋ »

ਕਹਿਣੀ ਅਤੇ ਕਰਨੀ ਦੇ ਪੂਰੇ ਬਾਬਾ ਦੀਪ ਸਿੰਘ ਜੀ ਸ਼ਹੀਦ

13 ਨਵੰਬਰ ਨੂੰ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਬਾਬਾ ਦੀਪ ਸਿੰਘ ਜੀ ਦਾ ਬਾਹੂਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿਚ ਨਿਡਰਤਾ, ਸ਼ਹਾਦਤ ਦਾ ਚਾਉ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ। ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉਦਰ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਦਾ ਨਾਂਅ ਦੀਪਾ ਰੱਖਿਆ ਗਿਆ। ਬਚਪਨ ਵਿਚ ਆਪ ਆਪਣੇ ਸਭ ਹਾਣੀਆਂ ਵਿਚੋਂ ਜੋਸ਼ੀਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਨੂੰ ਥੋੜ੍ਹੀ- ਥੋੜ੍ਹੀ ਮੁੱਛ ਫੁੱਟ ਰਹੀ ਸੀ। ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ-ਪਿਤਾ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰੂ ਸਾਹਿਬਾਨ ਦੇ ਸਨਮੁਖ ਮਨਾਉਣ ਦਾ ਫੈਸਲਾ ਕੀਤਾ। ਭਾਈ ਦੀਪੇ ਦੇ ਕਹਿਣ 'ਤੇ ਮਾਤਾ-ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ...

ਪੂਰਾ ਲੇਖ ਪੜ੍ਹੋ »

ਸੰਗਮਰਮਰੀ ਸੇਵਾ ਅਤੇ ਨਿਊਟਨ ਦਾ ਸੇਬ ਦਾ ਰੁੱਖ

ਹੈਰਾਨ ਹੋ ਗਏ ਹੋਵੋਗੇ ਤੁਸੀਂ ਸੰਗਮਰਮਰੀ ਸੇਵਾ ਤੇ ਨਿਊਟਨ ਦੇ ਸੇਬ ਦੇ ਰੁੱਖ ਦਾ ਸਿਰਲੇਖ ਦੇਖ ਕੇ। ਮੈਂ ਦੋਵਾਂ ਨੂੰ ਦੇਖ ਕੇ ਹੈਰਾਨ ਵੀ ਹਾਂ ਅਤੇ ਪ੍ਰੇਸ਼ਾਨ ਵੀ। ਨਿਊਟਨ 1642 ਤੋਂ 1727 ਤੱਕ ਦੇ ਕਾਲ-ਖੰਡ ਦਾ ਵੱਡਾ ਵਿਗਿਆਨੀ ਹੈ। ਧਰਤੀ ਦੀ ਗੁਰੂਤਾ ਖਿੱਚ ਬਾਰੇ ਉਸ ਦੇ ਸਿਧਾਂਤ ਨਾਲ ਪਰੰਪਰਾ ਤੋਂ ਇਕ ਕਹਾਣੀ ਤੁਰੀ ਆਉਂਦੀ ਹੈ ਕਿ ਉਹ ਆਪਣੇ ਘਰ ਸੇਬ ਦੇ ਰੁੱਖ ਥੱਲੇ ਬੈਠਾ ਪੜ੍ਹ ਰਿਹਾ ਸੀ ਕਿ ਇਕ ਸੇਬ ਡਿਗਿਆ। ਉਹ ਸੋਚਣ ਲੱਗਾ ਕਿ ਸੇਬ ਹੇਠਾਂ ਹੀ ਕਿਉਂ ਡਿਗਿਆ, ਉੱਪਰ ਜਾਂ ਸੱਜੇ-ਖੱਬੇ ਕਿਉਂ ਨਹੀਂ ਗਿਆ? ਉਹ ਸੋਚ-ਸੋਚ ਕੇ ਹੀ ਗੁਰੂਤਾ ਖਿੱਚ ਦੇ ਸਿਧਾਂਤ ਤੱਕ ਪਹੁੰਚ ਗਿਆ। ਸੱਚਮੁੱਚ ਉਸ ਦੇ ਘਰ ਸੇਬ ਦਾ ਰੁੱਖ ਸੀ। ਉਹ ਉਸ ਥੱਲੇ ਬੈਠਾ ਵੀ ਹੋਵੇਗਾ। ਮੈਨੂੰ ਨਿਊਟਨ ਦੀ ਸੋਚ ਤੇ ਸਿਧਾਂਤ ਨਾਲੋਂ ਵੱਧ ਉਸ ਰੁੱਖ ਦੀ ਹੋਂਦ ਹੋਣੀ ਦਾ ਇਤਿਹਾਸ ਹੈਰਾਨ ਕਰਦਾ ਹੈ। ਉਸ ਬਾਰੇ ਸੁਣ-ਪੜ੍ਹ ਕੇ ਮੈਨੂੰ ਆਪਣੇ ਅਣਮੁੱਲੇ ਪਵਿੱਤਰ ਇਤਿਹਾਸਕ ਵਿਰਸੇ ਨੂੰ ਮਲੀਆਮੇਟ ਕਰਨ ਵਾਲੇ ਆਪਣੀ ਹੀ ਕੌਮ ਦਾ ਵਿਹਾਰ ਹੈਰਾਨ-ਪ੍ਰੇਸ਼ਾਨ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ 1666 ਤੋਂ 1708 ਤੱਕ ਦੇ ਇਤਿਹਾਸਕ ਕਾਲ-ਖੰਡ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX