ਤਾਜਾ ਖ਼ਬਰਾਂ


⭐ਮਾਣਕ - ਮੋਤੀ⭐
. . .  5 minutes ago
⭐ਮਾਣਕ - ਮੋਤੀ⭐
ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ. ਦੀਆਂ ਪੰਜਾਬ ਰਾਜ ਅਤੇ ਜ਼ਿਲ੍ਹਾ ਇਕਾਈਆਂ ਭੰਗ
. . .  1 day ago
ਬੁਢਲਾਡਾ ,26 ਸਤੰਬਰ (ਸਵਰਨ ਸਿੰਘ ਰਾਹੀ)- ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ .ਦੀਆਂ ਪੰਜਾਬ ਦੀਆਂ ਸਾਰੀਆਂ ਰਾਜ ਅਤੇ ਜ਼ਿਲ੍ਹਾ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ...
ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਆਈ. ਐਫ. ਐਸ. ਅਧਿਕਾਰੀ ਪਰਵੀਨ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ, 26 ਸਤੰਬਰ (ਜਸਬੀਰ ਸਿੰਘ ਜੱਸੀ) – ਆਈ.ਐਫ.ਐਸ. ਅਧਿਕਾਰੀ ਪਰਵੀਨ ਕੁਮਾਰ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ (ਪੀ.ਸੀ.ਸੀ.ਐਫ.) ਜੰਗਲੀ ਜੀਵ, ਪੰਜਾਬ ਨੂੰ ...
ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  1 day ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  1 day ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  1 day ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  1 day ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  1 day ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  1 day ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  1 day ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  1 day ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  1 day ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  1 day ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  1 day ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  1 day ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  1 day ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
"ਮੇਰੀਆਂ ਭਾਰਤ ਵਿਚ ਡੂੰਘੀਆਂ ਜੜ੍ਹਾਂ ਹਨ, 2009 ਤੋਂ ਟੈਕਸ ਅਦਾ ਕਰਨ ਵਾਲੀ ਵਸਨੀਕ": ਜੈਕਲੀਨ ਫਰਨਾਂਡੀਜ਼
. . .  1 day ago
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  1 day ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  1 day ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਹੋਰ ਖ਼ਬਰਾਂ..

ਖੇਡ ਜਗਤ

ਸਬ-ਜੂਨੀਅਰ ਵਰਗ ਦੀ ਭਾਰ ਤੋਲਕ ਸਿਮਰਨਪ੍ਰੀਤ ਕੌਰ ਜਵੰਧਾ

ਅਜੋਕੇ ਜ਼ਮਾਨੇ 'ਚ ਬਹੁਤ ਸਾਰੇ ਲੋਕ ਧੀ ਜੰਮਣ ਤੋਂ ਕਿਨਾਰਾ ਕਰ ਰਹੇ ਹਨ ਪਰ ਕਈ ਮਾਪੇ ਅਜਿਹੇ ਵੀ ਹਨ ਜੋ ਉਨ੍ਹਾਂ ਨੂੰ ਉੱਚਾ ਉਠਾਉਣ ਲਈ ਆਪਣਾ ਤਨ-ਮਨ ਨਿਛਾਵਰ ਕਰ ਦਿੰਦੇ ਹਨ। ਅਜਿਹੀ ਹੀ ਖੁਸ਼ਨਸੀਬ ਲੜਕੀ ਹੈ ਪਿੰਡ ਰੰਗੀਆਂ ਜ਼ਿਲ੍ਹਾ ਸੰਗਰੂਰ ਦੀ ਜੰਮਪਲ ਭਾਰ ਤੋਲਕ ਸਿਮਰਨਪ੍ਰੀਤ ਕੌਰ ਜਵੰਧਾ। ਉਸ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਭਵਿੱਖ ਨੂੰ ਚਮਕਾਉਣ ਲਈ ਸਕੂਲ ਸਮੇਂ ਤੋਂ ਬਾਅਦ ਉਹ ਹਰ ਰੋਜ਼ ਪਿਛਲੇ ਦੋ ਸਾਲਾਂ ਤੋਂ ਆਪਣੀ ਬੇਟੀ ਨੂੰ ਪ੍ਰੈਕਟਿਸ ਕਰਵਾਉਣ ਲਈ ਆਪਣੇ ਪਿੰਡ ਤੋਂ 45 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਸੁਨਾਮ ਵਿਖੇ ਕੋਚ ਜਸਪਾਲ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਸ਼ਹੀਦ ਊਧਮ ਸਿੰਘ ਵੇਟ ਲਿਫਟਿੰਗ ਸੈਂਟਰ ਵਿਖੇ ਲਗਾਤਾਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਨਾਮ ਵਿਖੇ ਹੋਈ ਸਬ-ਜੂਨੀਅਰ ਅਤੇ ਜੂਨੀਅਰ ਸੂਬਾ ਭਾਰ ਤੋਲਕ ਚੈਂਪੀਅਨਸ਼ਿਪ ਵਿਚ ਉਸ ਦੀ ਬੇਟੀ ਸਿਮਰਨਪ੍ਰੀਤ ਕੌਰ ਨੇ 14 ਸਾਲ 3 ਮਹੀਨੇ ਦੀ ਉਮਰ ਵਿਚ ਸਬ-ਜੂਨੀਅਰ ਬੈਸਟ ਵੇਟ ਲਿਫਟਿੰਗ ਦਾ ਖਿਤਾਬ ਜਿੱਤਿਆ, ਜੋ ਕਿ ਇਕ ਰਿਕਾਰਡ ਹੈ। ਸਿਮਰਨ ਨੇ ਆਪਣੇ ਭਾਰ ਵਰਗ ਵਿਚ ਜਰਕ 90 ਕਿਲੋਗ੍ਰਾਮ ਅਤੇ ਸਨੈਚ 82 ...

ਪੂਰਾ ਲੇਖ ਪੜ੍ਹੋ »

ਉਮਰ 98 ਸਾਲ, ਪਰ ਖੇਡ ਦੇ ਮੈਦਾਨ 'ਚ ਜਵਾਨ ਹੈ ਮਾਨ ਕੌਰ

ਦੇਖਣ ਵਿਚ ਪਤਲੇ ਸਰੀਰ ਦੀ, ਸਿਰ 'ਤੇ ਸਫੈਦ ਵਾਲ, ਅੱਖਾਂ 'ਤੇ ਚਸ਼ਮਾ, ਸਭ ਕੁਝ ਆਮ ਬਜ਼ੁਰਗਾਂ ਵਾਂਗ ਪਰ ਫਰਕ ਸਿਰਫ ਏਨਾ ਕਿ ਮਾਨ ਕੌਰ ਦੇ ਕਦਮਾਂ ਨੇ ਉਸ ਉਮਰ 'ਚ ਰਫਤਾਰ ਫੜੀ ਹੈ, ਜਦੋਂ ਇਸ ਉਮਰ 'ਚ ਲੋਕਾਂ ਦੇ ਕਦਮ ਥਮ ਜਾਂਦੇ ਹਨ ਤੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। 98 ਸਾਲ ਦੀ ਉਮਰ 'ਚ 100 ਮੀਟਰ ਦੀ ਦੂਰੀ 1 ਮਿੰਟ 'ਚ ਦੌੜਨਾ ਅਸੰਭਵ ਹੈ ਪਰ ਇਹ ਕਰ ਵਿਖਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 40 'ਚ ਰਹਿਣ ਵਾਲੀ ਮਾਨ ਕੌਰ। 2008 'ਚ ਆਪਣੀ ਉਮਰ ਦੇ ਦਸਵੇਂ ਦਹਾਕੇ, ਜਿਥੇ ਤੱਕ ਟਾਵਾਂ-ਟਾਵਾਂ ਵਿਅਕਤੀ ਹੀ ਪਹੁੰਚਦਾ ਹੈ, ਦੌੜਨਾ ਸ਼ੁਰੂ ਕੀਤਾ ਮਾਨ ਕੌਰ ਨੇ, ਜਦੋਂ ਉਸ ਦਾ ਪੋਤਾ ਵੀ ਪਾਪਾ ਬਣ ਚੁੱਕਾ ਸੀ। ਆਪਣੇ ਪੁੱਤਰ ਅਥਲੀਟ ਗੁਰਦੇਵ ਸਿੰਘ ਦੀ ਹੱਲਾਸ਼ੇਰੀ ਨਾਲ ਜਿਹਨੇ ਕੈਨੇਡਾ 'ਚ ਇਕ 90 ਸਾਲਾ ਉਲਗਾ ਨਾਂਅ ਦੀ ਗੋਰੀ ਨੂੰ ਦੌੜਦਿਆਂ ਦੇਖਿਆ ਸੀ। ਮਾਨ ਕੌਰ ਨੇ ਪੰਜਾਬ ਯੂਨੀਵਰਸਿਟੀ ਦੇ ਮੈਦਾਨ 'ਚ ਦੌੜਾਂ ਲਗਾਉਣੀਆਂ ਸ਼ੁਰੂ ਕੀਤੀਆਂ। 2008 'ਚ ਉਸ ਨੇ ਪਹਿਲੀ ਵਾਰੀ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਗ ਲਿਆ ਤੇ ਸੋਨ ਤਗਮਾ ਜਿੱਤਿਆ।  25 ਜੂਨ 2011 ਨੂੰ ਚੰਡੀਗੜ੍ਹ ਵਿਖੇ ਆਯੋਜਿਤ ਨੈਸ਼ਨਲ ਮਾਸਟਰ ਅਥਲੈਟਿਕਸ ...

ਪੂਰਾ ਲੇਖ ਪੜ੍ਹੋ »

ਏਸ਼ੀਅਨ ਕਿਸ਼ਤੀ ਚਾਲਣ ਦਾ ਸਰਦਾਰ--- ਸਵਰਨ ਸਿੰਘ ਵਿਰਕ

ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਵਿਖੇ 20 ਫਰਵਰੀ 1990 ਨੂੰ ਸ: ਗੁਰਮੁਖ ਸਿੰਘ ਤੇ ਸ੍ਰੀਮਤੀ ਸੁਰਜੀਤ ਕੌਰ ਦੇ ਘਰ ਜਨਮੇ ਲਖਵਿੰਦਰ ਸਿੰਘ ਦੇ ਛੋਟੇ ਭਰਾ ਸਵਰਨ ਸਿੰਘ ਨੇ ਪਿਛਲੇ ਮਹੀਨੇ ਚੀਨ ਦੇ ਸ਼ਹਿਰ ਲੁਆਨ ਵਿਖੇ ਹੋਈ ਏਸ਼ੀਅਨ ਕਿਸ਼ਤੀ ਚਾਲਣ (ਰੋਇੰਗ) ਚੈਂਪੀਅਨਸ਼ਿਪ ਦੇ ਸਿੰਗਲ ਸਕੱਲ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਭਾਰਤੀ ਸੈਨਾ ਦੀ 10 ਸਿੱਖ ਰਜਮੈਂਟ ਦੇ ਜਵਾਨ ਸਵਰਨ ਸਿੰਘ ਨੇ ਬਹੁਤ ਛੋਟੀ ਉਮਰ 'ਚ ਕੌਮਾਂਤਰੀ ਪੱਧਰ 'ਤੇ ਕਿਸ਼ਤੀ ਚਾਲਣ 'ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਦੀਵਾਲੀ ਮੌਕੇ ਆਪਣੇ ਪਿੰਡ ਛੁੱਟੀਆਂ ਕੱਟਣ ਆਏ ਸਵਰਨ ਸਿੰਘ ਨਾਲ ਹੋਈ ਮੁਲਾਕਾਤ ਦੇ ਅੰਸ਼ ਇਸ ਪ੍ਰਕਾਰ ਹਨ- ੲ ਕੀ ਤੁਸੀਂ ਕਦੇ ਬਚਪਨ 'ਚ ਸੋਚਿਆ ਸੀ ਕਿ ਖੇਡਾਂ ਦੇ ਖੇਤਰ 'ਚ ਕੌਮਾਂਤਰੀ ਪੱਧਰ 'ਤੇ ਪੁੱਜੋਗੇ? -ਮੈਂ ਸਕੂਲ 'ਚ ਪੜ੍ਹਨ ਸਮੇਂ ਆਪਣੇ ਦੋਸਤਾਂ ਨਾਲ ਸ਼ੌਕ ਵਜੋਂ ਵਾਲੀਬਾਲ ਖੇਡਦਾ ਸੀ। ਦਿਲ 'ਚ ਖਾਹਿਸ਼ ਜ਼ਰੂਰ ਸੀ ਕਿ ਮੈਨੂੰ ਵੀ ਚੰਗੀ ਸਿਖਲਾਈ ਤੇ ਮੌਕੇ ਮਿਲਣ ਤਾਂ ਉਹ ਵੀ ਖੇਡਾਂ ਦੇ ਖੇਤਰ 'ਚ ਅੱਗੇ ਵਧ ਸਕਦਾ ਹੈ। ਸਬੱਬ ਨਾਲ ਆਮ ਪੇਂਡੂ ਨੌਜਵਾਨਾਂ ...

ਪੂਰਾ ਲੇਖ ਪੜ੍ਹੋ »

ਭਾਰਤੀ ਕੁਸ਼ਤੀ ਦਾ ਚੜ੍ਹਦਾ ਸੂਰਜ ਅਮਿਤ ਕੁਮਾਰ

ਸੱਤਪਾਲ ਪਹਿਲਵਾਨ ਦੀ ਦੇਖ-ਰੇਖ ਵਿਚ ਅਮਿਤ ਨੇ ਪਹਿਲਾਂ ਸਕੂਲ ਪੱਧਰ 'ਤੇ ਕਈ ਮੁਕਾਬਲੇ ਜਿੱਤੇ ਤੇ ਫਿਰ ਵਿਸ਼ਵ ਕੈਡੇਟ ਕੁਸ਼ਤੀ 'ਚ ਸੋਨ ਤਗਮਾ ਜਿੱਤਿਆ। ਪਿਛਲੀ ਵਾਰ ਉਸ ਨੇ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ 'ਚ ਵੀ ਕਾਂਸੀ ਤਗਮਾ ਜਿੱਤਿਆ ਸੀ। ਅਮਿਤ ਇਕ ਬੇਹੱਦ ਪ੍ਰਤਿਭਾਸ਼ਾਲੀ ਪਹਿਲਵਾਨ ਹੈ। ਉਸ ਦਾ ਡਿਫੈਂਸ ਕਾਫੀ ਮਜ਼ਬੂਤ ਹੈ। ਉਸ ਦੇ ਵਿਰੋਧੀ ਉਸ ਤੋਂ ਖੌਫ ਖਾਂਦੇ ਹਨ।  ਸੋਨੀਪਤ (ਹਰਿਆਣਾ) ਜ਼ਿਲ੍ਹੇ ਦੇ ਨਾਹਰੀ ਪਿੰਡ ਦੇ ਦੁੱਧ ਵੇਚਣ ਵਾਲੇ ਸਾਧਾਰਨ ਕਿਸਾਨ ਦਾ ਬੇਟਾ ਅਮਿਤ ਕੁਮਾਰ ਜਦੋਂ ਹੰਗਰੀ (ਬੁੱਡਾਪੈਸਟ) 'ਚ ਮੈਡਲ ਮੰਚ 'ਤੇ ਚੜ੍ਹਿਆ, ਤਾਂ ਭਾਰਤੀ ਕੁਸ਼ਤੀ ਦੇ ਇਤਿਹਾਸ 'ਚ ਇਹ ਸਨਮਾਨ ਹਾਸਲ ਕਰਨ ਵਾਲਾ ਉਹ ਦੇਸ਼ ਦਾ ਸਿਰਫ ਪੰਜਵਾਂ ਪਹਿਲਵਾਨ ਬਣਿਆ। ਮਹਿਜ਼ 7 ਸਾਲ ਦੀ ਉਮਰ 'ਚ ਕੁਸ਼ਤੀ ਅਖਾੜੇ 'ਚ ਦਾਅਪੇਚ ਲੜਾਉਂਦਿਆਂ ਪ੍ਰਵਾਨ ਚੜ੍ਹੇ ਇਸ ਸਿਤਾਰੇ ਨੂੰ ਭਵਿੱਖ ਦਾ ਉਲੰਪਿਕ ਮੈਡਲਿਸਟ ਕਰਾਰ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਅਮਿਤ ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜੇਤੂ ਪ੍ਰਾਪਤੀ ਇਸ ਲਈ ਵੀ ਅਹਿਮ ਮੰਨੀ ਜਾਵੇਗੀ, ਕਿਉਂਕਿ ਕਾਮਯਾਬੀ ਦੀ ਇਸ ਬੁਲੰਦੀ ਤੱਕ ਪਹੁੰਚਣ ਲਈ ...

ਪੂਰਾ ਲੇਖ ਪੜ੍ਹੋ »

ਭਾਰਤ ਨੇ ਆਸਟਰੇਲੀਆ ਤੋਂ ਲੜੀ 3-2 ਨਾਲ ਜਿੱਤੀ--- ਬੱਲੇਬਾਜ਼ਾਂ ਨੇ ਲਾਜ ਬਚਾਈ

 ਭਾਰਤ ਤੇ ਆਸਟਰੇਲੀਆ ਦਰਮਿਆਨ ਖੇਡੀ ਗਈ ਇਕ ਟੀ-ਟਵੰਟੀ ਤੇ ਸੱਤ ਇਕ-ਦਿਨਾ ਮੈਚਾਂ ਦੀ ਲੜੀ 'ਚ ਦੌੜਾਂ ਦੇ ਪਹਾੜ ਖੜ੍ਹੇ ਹੋਏ, ਚੌਕਿਆਂ ਦੀ ਵਰਖਾ ਹੋਈ, ਅਸਮਾਨ ਨੂੰ ਛੂੰਹਦੇ ਛੱਕੇ ਲੱਗੇ। ਕ੍ਰਿਕਟ ਪ੍ਰੇਮੀਆਂ ਨੇ ਇਸ ਲੜੀ ਦਾ ਖੂਬ ਆਨੰਦ ਉਠਾਇਆ। ਇਹ ਨਹੀਂ ਕਿ ਇਹ ਸਭ ਕੁਝ ਇਕ-ਪਾਸੜ ਹੋਇਆ ਹੋਵੇ। ਕਿਧਰੇ ਆਸਟਰੇਲੀਆ ਨੇ ਠੋਕਿਆ ਤੇ ਕਿਧਰੇ ਭਾਰਤ ਨੇ ਦਰੜਿਆ। ਟੀ-20 ਮੈਚ 'ਚ 10 ਤੋਂ ਵੱਧ ਦੀ ਔਸਤ ਨਾਲ ਦੋਵਾਂ ਟੀਮਾਂ ਨੇ 20-20 ਓਵਰਾਂ 'ਚ 200-200 ਤੋਂ ਵੱਧ ਸਕੋਰ ਬਣਾਏ, ਜਦਕਿ ਸੱਤ ਇਕ-ਦਿਨਾ ਮੈਚਾਂ ਦੀਆਂ 14 ਪਾਰੀਆਂ 'ਚੋਂ ਵਰਖਾ ਨਾਲ ਪ੍ਰਭਾਵਿਤ ਤਿੰਨ ਪਾਰੀਆਂ ਛੱਡ ਦਈਏ ਤਾਂ ਬਾਕੀ 11 ਪਾਰੀਆਂ 'ਚੋਂ 9 ਪਾਰੀਆਂ 'ਚ ਸਕੋਰ 300 ਤੋਂ ਵੱਧ ਬਣਿਆ ਅਤੇ 5 ਵਿਚ ਤਾਂ 350 ਜਾਂ ਇਸ ਤੋਂ ਵੀ ਜ਼ਿਆਦਾ ਤੱਕ ਦੇ ਨਜ਼ਾਰੇ ਕ੍ਰਿਕਟ ਪ੍ਰੇਮੀਆਂ ਨੇ ਦੇਖੇ। ਲੜੀ ਭਾਰਤ ਨੇ 3-2 ਨਾਲ ਜਿੱਤੀ। ਇਸ ਜਿੱਤ 'ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਪੂਰਾ ਯੋਗਦਾਨ ਹੈ। ਆਖਰੀ ਮੈਚ ਤੋਂ ਪਹਿਲਾਂ ਲੜੀ 2-2 ਨਾਲ ਬਰਾਬਰ ਸੀ। ਇਥੇ ਰੋਹਿਤ ਨੇ ਸ਼ਾਨਦਾਰ ਦੂਹਰਾ ਸੈਂਕੜਾ ਬਣਾ ਕੇ ਭਾਰਤ ਲਈ ਮੈਚ ਤੇ ਲੜੀ ਦੀ ਜਿੱਤ ਯਕੀਨੀ ਬਣਾ ਦਿੱਤੀ। ਰੋਹਿਤ ...

ਪੂਰਾ ਲੇਖ ਪੜ੍ਹੋ »

ਹੁਣ ਜੂਨੀਅਰ ਵਿਸ਼ਵ ਕੱਪ ਹਾਕੀ ਦੇ ਖਿਤਾਬ ਲਈ ਜੂਝੇਗੀ ਭਾਰਤੀ ਟੀਮ

ਕੁਝ ਸਮਾਂ ਪਹਿਲਾਂ ਮਲੇਸ਼ੀਆ ਦੀ ਧਰਤੀ 'ਤੇ ਭਾਰਤੀ ਜੂਨੀਅਰ ਹਾਕੀ ਟੀਮ ਨੇ ਸੁਲਤਾਨ ਜੋਹੋਰ ਬਾਹਰੂ ਕੱਪ ਜਿੱਤ ਕੇ ਇਸ ਗੱਲ ਦੀ ਆਸ ਪੈਦਾ ਕੀਤੀ ਹੈ ਕਿ ਜੂਨੀਅਰ ਵਰਲਡ ਕੱਪ ਹਾਕੀ ਵਿਚ ਉਸ ਦਾ ਪ੍ਰਦਰਸ਼ਨ ਭਾਰਤੀ ਹਾਕੀ ਨੂੰ ਇਕ ਨਵੀਂ ਦਿਸ਼ਾ, ਇਕ ਨਵੀਂ ਪ੍ਰਾਪਤੀ ਦੇਣ ਦੇ ਸਮਰੱਥ ਹੋਵੇਗਾ। ਦੱਸਦੇ ਚਲੀਏ ਕਿ ਜੂਨੀਅਰ ਵਿਸ਼ਵ ਕੱਪ ਹਾਕੀ ਦਾ 10ਵਾਂ ਆਡੀਸ਼ਨ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੀ ਆਯੋਜਿਤ ਹੋ ਰਿਹਾ ਹੈ 6 ਦਸੰਬਰ ਤੋਂ 15 ਦਸੰਬਰ ਤੱਕ। ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਇਹ ਟੂਰਨਾਮੈਂਟ ਸਾਡੀ ਕੌਮੀ ਜੂਨੀਅਰ ਟੀਮ ਲਈ ਜਿਥੇ ਇਕ ਵੱਡੀ ਚੁਣੌਤੀ ਹੈ, ਉਥੇ ਅਗਲੇ ਵਰ੍ਹੇ ਹਾਲੈਂਡ ਦੀ ਧਰਤੀ 'ਤੇ ਹੋਣ ਵਾਲੇ ਸੀਨੀਅਰ ਵਿਸ਼ਵ ਕੱਪ ਹਾਕੀ ਲਈ ਵੀ ਕੁਝ ਸੰਭਾਵਨਾਵਾਂ ਪੈਦਾ ਕਰੇਗਾ। ਅਸੀਂ ਸਮਝਦੇ ਹਾਂ ਕਿ ਸਾਡੀ ਕੌਮੀ ਟੀਮ ਦੀ ਇਕ ਸੰਤੁਲਿਤ ਬਣਤਰ, ਭਾਵੇਂ ਉਹ ਜੂਨੀਅਰ ਪੱਧਰ 'ਤੇ ਹੈ ਜਾਂ ਸੀਨੀਅਰ ਪੱਧਰ 'ਤੇ, ਲਈ ਇਹ ਟੂਰਨਾਮੈਂਟ ਬਹੁਤ ਹੀ ਮਹੱਤਵਪੂਰਨ ਹੈ। ਜੂਨੀਅਰ ਵਿਸ਼ਵ ਕੱਪ ਹਾਕੀ ਦਾ ਇਤਿਹਾਸਕ ਪਿਛੋਕੜ ਦੱਸਦਾ ਹੈ ਕਿ 1979 ਵਿਚ ਸਭ ਤੋਂ ਪਹਿਲਾ ਐਡੀਸ਼ਨ ਫਰਾਂਸ ਵਿਖੇ ਆਯੋਜਿਤ ਹੋਇਆ ਪਾਕਿਸਤਾਨ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX