ਤਾਜਾ ਖ਼ਬਰਾਂ


ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ. ਦੀਆਂ ਪੰਜਾਬ ਰਾਜ ਅਤੇ ਜ਼ਿਲ੍ਹਾ ਇਕਾਈਆਂ ਭੰਗ
. . .  1 day ago
ਬੁਢਲਾਡਾ ,26 ਸਤੰਬਰ (ਸਵਰਨ ਸਿੰਘ ਰਾਹੀ)- ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ .ਦੀਆਂ ਪੰਜਾਬ ਦੀਆਂ ਸਾਰੀਆਂ ਰਾਜ ਅਤੇ ਜ਼ਿਲ੍ਹਾ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ...
ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਆਈ. ਐਫ. ਐਸ. ਅਧਿਕਾਰੀ ਪਰਵੀਨ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ, 26 ਸਤੰਬਰ (ਜਸਬੀਰ ਸਿੰਘ ਜੱਸੀ) – ਆਈ.ਐਫ.ਐਸ. ਅਧਿਕਾਰੀ ਪਰਵੀਨ ਕੁਮਾਰ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ (ਪੀ.ਸੀ.ਸੀ.ਐਫ.) ਜੰਗਲੀ ਜੀਵ, ਪੰਜਾਬ ਨੂੰ ...
ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  1 day ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  1 day ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  1 day ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  1 day ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  1 day ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  1 day ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  1 day ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  1 day ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  1 day ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  1 day ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  1 day ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  1 day ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  1 day ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
"ਮੇਰੀਆਂ ਭਾਰਤ ਵਿਚ ਡੂੰਘੀਆਂ ਜੜ੍ਹਾਂ ਹਨ, 2009 ਤੋਂ ਟੈਕਸ ਅਦਾ ਕਰਨ ਵਾਲੀ ਵਸਨੀਕ": ਜੈਕਲੀਨ ਫਰਨਾਂਡੀਜ਼
. . .  1 day ago
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  1 day ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  1 day ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  1 day ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ
. . .  1 day ago
ਜਖੇਪਲ/ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਮੇਜਰ ਸਿੰਘ ਸਿੱਧੂ,ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਵਿਰਸੇ ਦੀਆਂ ਬਾਤਾਂ-ਨਾ ਕੋਈ ਲਗਦਾ ਟੈਕਸ ਏਥੇ, ਨਾ ਹੀ ਇੱਟਾਂ-ਗਾਰਾ

ਘਰ ਮਨੁੱਖ ਦੀ ਮੁੱਢਲੀ ਜ਼ਰੂਰਤ ਹੈ, ਜਿਸ ਨੂੰ ਬਣਾ ਕੇ ਅੰਤਾਂ ਦੀ ਸੰਤੁਸ਼ਟੀ ਹੁੰਦੀ ਹੈ। ਪਰ ਘਰ ਦੀ ਹਸਰਤ ਸਿਰਫ਼ ਮਨੁੱਖਾਂ ਤੱਕ ਸੀਮਤ ਨਹੀਂ, ਪੰਛੀ ਵੀ ਘਰ ਬਣਾਉਣ ਲਈ ਪੂਰਾ ਤਾਣ ਲਾਉਂਦੇ ਨੇ। ਜਦੋਂ ਕੱਚੇ ਘਰ ਹੁੰਦੇ ਸਨ, ਛੱਤਾਂ ਸਰ-ਕਾਨਿਆਂ ਦੀਆਂ ਹੁੰਦੀਆਂ ਸਨ, ਉਦੋਂ ਚਿੜੀਆਂ ਨੂੰ ਆਪਣਾ ਘਰ ਬਣਾਉਂਦੇ ਦੇਖ ਬੜਾ ਕੁਝ ਸੋਚਦੇ ਸਾਂ ਕਿ ਇਨ੍ਹਾਂ ਕਿਹੜਾ ਆਪਣੇ ਬੱਚਿਆਂ ਦੀ ਕਮਾਈ ਖਾਣੀ ਏ, ਫਿਰ ਵੀ ਕਿੰਨੀ ਮਿਹਨਤ ਕਰਦੀਆਂ ਨੇ। ਤਸਵੀਰ ਨੂੰ ਦੇਖਿਆਂ ਬਿਜੜੇ ਦੀ ਕਲਾ 'ਤੇ ਕਿੰਨਾ ਮਾਣ ਹੁੰਦਾ ਹੈ। ਘਰ ਬਣਾਉਣ ਦੀ ਮੁਹਾਰਤ ਕੋਈ ਬਿਜੜੇ ਕੋਲੋਂ ਸਿੱਖੇ। ਅੱਜ ਜਦੋਂ ਕਿੱਕਰਾਂ ਦੀ ਗਿਣਤੀ ਪਹਿਲਾਂ ਨਾਲੋਂ ਕਈ ਗੁਣਾ ਘਟ ਚੁੱਕੀ ਹੈ ਤਾਂ ਬਿਜੜੇ ਦੇ ਆਲ੍ਹਣੇ ਵੀ ਵਿਰਲੇ-ਟਾਂਵੇਂ ਦਿਸਦੇ ਨੇ। ਬਿਜੜਾ ਘਰ ਬਣਾਉਣ ਲਈ ਕਿੰਨੀ ਮਿਹਨਤ ਕਰਦਾ ਏ, ਉਸ ਦਾ ਘਰ ਦੇਖਿਆਂ ਹੀ ਪਤਾ ਲੱਗਦਾ ਏ। ਇੱਕੋ ਆਲ੍ਹਣੇ ਵਿੱਚ ਉਸ ਦਾ ਬੈਡਰੂਮ ਵੱਖਰਾ ਹੁੰਦਾ ਏ ਤੇ ਓਦਾਂ ਬੈਠਣ ਲਈ ਵੱਖਰੀ ਥਾਂ। ਇੱਕ ਵਾਰ ਬਿਜੜੇ ਦਾ ਡਿੱਗਿਆ ਹੋਇਆ ਆਲ੍ਹਣਾ ਚੁੱਕਿਆ ਤਾਂ ਉਸ ਨੂੰ ਚੰਗੀ ਤਰ੍ਹਾਂ ਦੇਖ ਇਸ ਪੰਛੀ ਦੀ ਮਿਹਨਤ ਨੂੰ ਲੱਖ ਵਾਰ ...

ਪੂਰਾ ਲੇਖ ਪੜ੍ਹੋ »

ਇੰਜਣ ਨਾਲ ਚੱਲਣ ਵਾਲੀ ਸਪਰੇ ਡਰੰਮੀ

ਖੇਤੀ ਤਕਨੀਕ ਵਿਚ ਨਵੇਂ-ਨਵੇਂ ਬਦਲਾਅ ਆ ਰਹੇ ਹਨ। ਖੇਤੀ ਕਿੱਤੇ ਨੂੰ ਸੁਚੱਜਾ ਬਣਾਉਣ ਅਤੇ ਕਿਸਾਨ ਦੀ ਸਹੂਲਤ ਦੇ ਲਈ ਆਧੁਨਿਕ ਸੰਦ ਬਾਜ਼ਾਰ ਵਿਚ ਆ ਰਹੇ ਹਨ। ਉਨ੍ਹਾਂ 'ਚੋਂ ਇਕ ਹੈ-ਇੰਜਣ ਨਾਲ ਚੱਲਣ ਵਾਲੀ ਸਪਰੇ ਡਰੰਮੀ। ਖੇਤੀਬਾੜੀ ਵਿਚ ਬੜੇ ਲੰਬੇ ਸਮੇਂ ਤੋਂ ਹੱਥ ਨਾਲ ਕੰਮ ਕਰਨ ਵਾਲੀ ਡਰੰਮੀ (ਢੋਲੀ) ਵਰਤੀ ਜਾ ਰਹੀ ਹੈ, ਜਿਸਨੂੰ ਇਕ ਹੱਥ ਨਾਲ ਗੇੜ ਕੇ ਪੰਪ ਮਾਰਨਾ ਪੈਂਦਾ ਹੈ ਅਤੇ ਦੂਜੇ ਨਾਲ ਸਪਰੇ ਕੀਤੀ ਜਾਂਦੀ ਹੈ। ਇਸ ਡਰੰਮੀ ਦਾ ਸਾਰਾ ਕੰਮ ਹੱਥੀਂ ਹੋਣ ਕਰਕੇ ਨਰਮੇਂ ਅਤੇ ਝੋਨੇ ਦੀ ਫ਼ਸਲ 'ਤੇ ਸਪਰੇ ਕਰਨ ਵਾਲੇ ਕਿਸਾਨ-ਕਾਮੇ ਸ਼ਾਮ ਨੂੰ ਥੱਕੇ ਹੋਏ ਮਹਿਸੂਸ ਕਰਦੇ ਹਨ। ਇਸਦਾ ਇਕ ਕਾਰਨ ਇਹ ਵੀ ਹੈ ਕਿ ਹੁਣ ਪਹਿਲਾਂ ਵਰਗੀਆਂ ਖਾਧ-ਖ਼ੁਰਾਕਾਂ ਅਤੇ ਮਾਹੌਲ ਵੀ ਨਹੀਂ ਰਿਹਾ। ਜਿਵੇਂ ਹਰ ਨਵੀਂ ਚੀਜ਼ ਸਾਨੂੰ ਚੰਗੀ ਲੱਗਦੀ ਹੈ ਇਵੇਂ ਹੀ ਹੁਣ ਇੰਜਣ ਨਾਲ ਚੱਲਣ ਵਾਲੀ ਡਰੰਮੀ ਕਿਸਾਨਾਂ ਵਿਚ ਵਧੇਰੇ ਹਰਮਨ ਪਿਆਰੀ ਹੋ ਰਹੀ ਹੈ। ਇਸਦੇ ਵਿਚ ਬੜੀ ਵਧੀਆ ਤਕਨੀਕ ਨਾਲ ਇਕ ਛੋਟਾ ਜਿਹਾ ਇੰਜਣ ਫਿੱਟ ਕੀਤਾ ਗਿਆ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਇੰਜਣ ਦੀ ਕਾਢ ਨੇ ਹਮੇਸ਼ਾ ਮਨੁੱਖ ਨੂੰ ਸੌਖ ਅਤੇ ...

ਪੂਰਾ ਲੇਖ ਪੜ੍ਹੋ »

ਮੇਲਿਆਂ ਦੀ ਅਹਿਮੀਅਤ ਹੈ ਅੱਜ ਵੀ ਬਰਕਰਾਰ

ਮੇਲਾ ਸ਼ਬਦ ਮੇਲ ਜਾਂ ਮਿਲਣ ਤੋਂ ਬਣਿਆ। ਕਿਸੇ ਵੀ ਕਿਸਮ ਦਾ ਮਿਲਣ ਮੇਲਾ ਹੈ। ਖੁਸ਼ੀਆਂ, ਸਧਰਾਂ, ਚਾਵਾਂ ਦਾ ਇਤਿਹਾਸ ਹੈ ਮੇਲਾ। ਤਾਂਘ ਵਿਚ ਮਿਲਣ ਦੇ ਵਲਵਲੇ ਦਿਲ ਵੀ ਟਹਿਣੀ ਤੇ ਪੁੰਗਰਨ ਦਾ ਨਾਂਅ ਹੈ ਮੇਲਾ। ਮਿਲਣ ਵਿਚ ਵਿਛੜਨ ਤੋਂ ਲੈ ਕੇ, ਫਿਰ ਮਿਲਣ ਵਿਚ ਦੁਬਾਰਾ ਆਉਣ ਤੱਕ ਨਜ਼ਰਾਂ-ਨਜ਼ਰਾਂ ਰਾਹੀਂ ਸਭ ਕੁਝ ਆਖ ਦੇਣ ਦਾ ਨਾਂਅ ਹੈ ਮੇਲਾ। ਵਰਤਮਾਨ ਵਿਚ ਨਵੀਨਤਮ ਮੰਜ਼ਰ, ਫਸਲਾਂ ਦੀ ਕਟਾਈ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ 'ਤੇ ਖੇੜੇ ਦੀ ਖੁਸ਼ੀ ਦਾ ਨਾਂਅ ਹੈ ਮੇਲਾ। ਨਵੀਆਂ ਰੁੱਤਾਂ ਵਿਚ ਸ਼ੋਖੀਆਂ, ਪੰਛੀਆਂ ਦੀਆਂ ਅਠਖੇਲੀਆਂ, ਆਲ੍ਹਣੇ 'ਚੋਂ ਉਡਣ ਵਾਲੇ ਬੋਟਾਂ ਦੀਆਂ ਨਿੱਕੀਆਂ-ਨਿੱਕੀਆਂ ਜਵਾਨ ਹੁੰਦੀਆਂ ਕਿਲਕਾਰੀਆਂ, ਕਲੀਆਂ ਅਤੇ ਫੁੱਲਾਂ ਦੀਆਂ ਸਰਗੋਸ਼ੀਆਂ, ਸੁੰਦਰ ਖਿੜਦੇ ਵੱਖ-ਵੱਖ ਫੁੱਲਾਂ ਦੀਆਂ ਮਦਮਸਤ ਖੁਸ਼ਬੂਆਂ, ਤੁਰਲੇ ਵਾਲੀਆਂ ਤੇ ਪੋਚਵੀਆਂ ਪੱਗਾਂ, ਸਮੂਹ ਬਲਦਾਂ ਦੀਆਂ ਜੋੜੀਆਂ ਦੇ ਘੁੰਗਰੂਆਂ ਦੀ ਟਣਕਦੀ ਆਵਾਜ਼ ਦਾ ਦਿਲਕਸ਼ ਰਿਧਮ, ਬਜ਼ੁਰਗਾਂ ਦਾ ਆਸ਼ੀਰਵਾਦ, ਮਾਂ ਦੀ ਲੋਰੀ, ਚੜ੍ਹਦੀ ਜਵਾਨੀ ਦੀ ਨੁਹਾਰ ਅਤੇ ਮੁਕੰਮਲ ਸੱਭਿਆਚਾਰ ਦਾ ਨਾਂਅ ਹੈ ਮੇਲਾ।  ਬੇਸ਼ੱਕ ਪੁਰਾਤਨ ...

ਪੂਰਾ ਲੇਖ ਪੜ੍ਹੋ »

ਲਾਹੇਵੰਦ ਹੈ ਕਣਕ ਬਾਸਮਤੀ ਫਸਲੀ ਚੱਕਰ

ਕਿਸਾਨ ਬੜੀ ਕੜਿੱਕੀ 'ਚ ਹਨ। ਕਣਕ ਦੀ ਸਮੇਂ ਸਿਰ ਬਿਜਾਈ ਕਰਨ ਦਾ ਮੌਸਮ ਹੈ। ਅਜੇ ਝੋਨੇ ਤੇ ਬਾਸਮਤੀ ਦੀ ਕਈ ਥਾਵਾਂ 'ਤੇ ਵਾਢੀ ਚੱਲ ਰਹੀ ਹੈ। ਕਈ ਥਾਵਾਂ 'ਤੇ ਬੇਮੌਸਮੀ ਬਾਰਿਸ਼ ਕਾਰਨ ਵਾਢੀ 'ਚ ਵਿਘਨ ਪੈ ਗਿਆ, ਜਿਨ੍ਹਾਂ ਕਿਸਾਨਾਂ ਨੇ ਫ਼ਸਲ ਵੱਢ ਵੀ ਲਈ, ਉਨ੍ਹਾਂ 'ਚੋਂ ਕਾਫ਼ੀ ਅਜਿਹੇ ਕਿਸਾਨ ਹਨ ਜਿਨ੍ਹਾਂ ਨੇ ਅਜੇ ਮੰਡੀਕਰਨ ਕਰਨਾ ਹੈ। ਕਈ ਥਾਵਾਂ 'ਤੇ ਬਾਰਿਸ਼ ਕਾਰਨ ਫ਼ਸਲ ਦਾ ਮੰਡੀਕਰਨ ਨਹੀਂ ਹੋਇਆ। ਇਸ ਵਾਰ ਝੋਨੇ ਸਬੰਧੀ ਹਾਲਾਤ ਬੜੇ ਬਦਲੇ ਹਨ। ਝੋਨਾ ਉਤਪਾਦਕਾਂ ਨੂੰ ਮੰਡੀਕਰਨ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ 'ਚੋਂ ਬਹੁਮਤ ਨੇ ਆਪਣੀ ਫ਼ਸਲ ਸਰਕਾਰੀ ਖਰੀਦ ਕੀਮਤ ਤੋਂ ਘੱਟ ਭਾਅ 'ਤੇ ਵੇਚੀ ਹੈ ਕਿਉਂਕਿ ਕੋਈ ਸਰਕਾਰੀ ਏਜੰਸੀ ਜਾਂ ਨਿੱਜੀ ਸ਼ੈਲਰਾਂ ਵਾਲੇ ਸਰਕਾਰੀ ਸਮਰਥਨ ਮੁੱਲ 'ਤੇ ਝੋਨਾ ਨਹੀਂ ਖਰੀਦ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਦਾਣੇ ਬਦਰੰਗ ਹੋ ਗਏ ਸਨ। ਭਾਵੇਂ ਕੇਂਦਰ ਨੇ ਹੁਣ ਮਾਪਦੰਡ ਕੁਝ ਢਿੱਲੇ ਕੀਤੇ ਹਨ ਪਰ ਫਿਰ ਵੀ ਇਨ੍ਹਾਂ ਦਾ ਲਾਭ ਉਤਪਾਦਕਾਂ ਨੂੰ ਨਹੀਂ ਪਹੁੰਚ ਰਿਹਾ। ਉਨ੍ਹਾਂ ਨੂੰ ਸਰਕਾਰ ਵੱਲੋਂ ਨੀਯਤ ਮੁੱਲ ਨਹੀਂ ਮਿਲ ਰਿਹਾ ਅਤੇ ਕਿਸੇ ਨਾ ਕਿਸੇ ...

ਪੂਰਾ ਲੇਖ ਪੜ੍ਹੋ »

ਪੰਜਾਬ ਵਿਚ ਸਰਦ ਰੁੱਤੀ ਖੁੰਬਾਂ ਦੀ ਕਾਸ਼ਤ

ਖੰਬਾਂ ਦੀ ਕਾਸ਼ਤ ਪੰਜਾਬ ਅਤੇ ਇਸਦੇ ਗੁਆਂਢੀ ਰਾਜਾਂ ਵਿਚ ਤੇਜੀ ਨਾਲ ਵੱਧ ਰਹੀ ਹੈ। ਭਾਰਤ ਦੀ ਵਧੇਰੇ ਜਨ ਸੰਖਿਆ ਸ਼ਾਕਾਹਾਰੀ ਹੈ। ਇਨ੍ਹਾਂ ਦੀ ਖੁਰਾਕ ਵਿਚ ਖੁੰਬਾਂ ਦਾ ਵਿਸ਼ੇਸ਼ ਸਥਾਨ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਤੋਂ ਸਾਨੂੰ ਵਧੀਆ ਕਿਸਮ ਦੀ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਮਿਲਦੇ ਹਨ। ਇਸ ਤੋਂ ਇਲਾਵਾ ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਵਿਟਾਮਿਨ-ਸੀ ਤੇ ਹੋਰ ਖਣਿਜ ਪਦਾਰਥ ਕਾਫੀ ਮਾਤਰਾ ਵਿਚ ਹੁੰਦੇ ਹਨ। ਕਾਰਬੋਹਾਈਡਰੇਟ ਅਤੇ ਚਿਕਨਾਹਟ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਅਤੇ ਵੱਧ ਬਲੱਡ ਪਰੈਸ਼ਰ ਦੇ ਮਰੀਜ਼ਾਂ ਲਈ ਇਹ ਖਾਣੀ ਬਹੁਤ ਲਾਭਦਾਇਕ ਹੈ। ਖੁੰਬਾਂ ਦੀ ਖ਼ੁਰਾਕੀ ਅਤੇ ਦਵਾਈਆਂ ਦੀ ਤਰ੍ਹਾਂ ਵਰਤੋਂ ਬਾਰੇ ਜਾਣਕਾਰੀ ਵਧਣ ਨਾਲ ਦੇਸ਼ ਭਰ ਵਿਚ ਖੁੰਬਾਂ ਦੀ ਕਾਸ਼ਤ ਅਤੇ ਵਰਤੋਂ ਵਿਚ ਲੋਕਾਂ ਦੀ ਦਿਲਚਸਪੀ ਵਧੀ ਹੈ। ਸਾਰੀ ਦੁਨੀਆਂ ਵਿਚ ਖੁੰਬ ਨੂੰ ਇਕ ਸ੍ਰੇਸ਼ਠ ਸਬਜ਼ੀ ਵਜੋਂ ਮੰਨਿਆ ਗਿਆ ਹੈ। ਪੰਜਾਬ ਵਿਚ ਮੁੱਖ ਤੌਰ ਤੇ ਖੁੰਬਾਂ ਦੀਆਂ ਚਾਰ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ: ਸਫੈਦ ਬਟਨ ਖੁੰਬ, ਪਰਾਲੀ ਵਾਲੀ ਖੁੰਬ, ਢੀਂਗਰੀ ਅਤੇ ਦੁਧੀਆ ਖੁੰਬ। ...

ਪੂਰਾ ਲੇਖ ਪੜ੍ਹੋ »

ਘੋੜਿਆਂ ਦੇ ਵਪਾਰੀ - ਰਣਜੀਤ ਸਿੰਘ ਚੈਨਾ ਤੇ ਜਗਤਾਰ ਸਿੰਘ ਤੁੰਗਵਾਲੀ

'ਘੋੜਿਆਂ ਵਾਲੇ ਸਰਦਾਰ' 38 ਰਣਜੀਤ ਸਿੰਘ ਚੈਨਾ (ਜੈਤੋ) ਜ਼ਿਲ੍ਹਾ ਫ਼ਰੀਦਕੋਟ ਅਤੇ ਜਗਤਾਰ ਸਿੰਘ ਤੁੰਗਵਾਲੀ (ਭੁੱਚੋ) ਜ਼ਿਲ੍ਹਾ ਬਠਿੰਡਾ ਦੀ ਯਾਰੀ ਜਿਥੇ ਤੂਤ ਦੇ ਮੋਛੇ ਵਰਗੀ ਹੈ ਉਥੇ ਉਨ੍ਹਾਂ ਦੇ ਸਾਂਝੇ ਘੋੜਿਆਂ ਦੇ ਸ਼ੌਕ ਦਾ ਗਠਬੰਧਨ ਫੈਵੀਕੋਲ ਦੇ ਜੋੜ ਤੋਂ ਵੀ ਮਜ਼ਬੂਤ ਹੈ। ਉਨ੍ਹਾਂ ਦੇ ਪਿੰਡ ਚੈਨਾ ਅਤੇ ਤੁੰਗਵਾਲੀ ਵਿਖੇ ਦੋ 'ਚੈਨਾ ਐਂਡ ਤੁੰਗਵਾਲੀ ਸਟੱਡ ਫਾਰਮ' ਹਨ ਜਿਨ੍ਹਾਂ ਵਿਚ 30-40 ਦੇ ਕਰੀਬ ਘੋੜੇ ਘੋੜੀਆਂ ਹਰ ਸਮੇਂ ਰਹਿੰਦੇ ਹਨ। ਰਣਜੀਤ ਸਿੰਘ ਨੇ ਬਾਪੂ ਸਵਰਗੀ ਕ੍ਰਿਪਾਲ ਸਿੰਘ ਤੇ ਬੇਬੇ ਤੇਜ ਕੌਰ ਦੇ ਘਰ 1957 ਨੂੰ ਜਨਮ ਲਿਆ। ਘਰ ਵਿਚ ਬਾਪੂ ਦੀ ਘੋੜੀ ਹੋਣ ਕਰਕੇ 8 ਕੁ ਸਾਲਾਂ ਦੀ ਉਮਰ ਵਿਚ ਉਸ ਨੇ ਘੋੜੇ ਦੀ ਐਸੀ ਸਵਾਰੀ ਸ਼ੁਰੂ ਕੀਤੀ ਕਿ ਉਹ ਸਦਾ ਲਈ ਘੋੜਿਆਂ ਦਾ ਹੋ ਕੇ ਰਹਿ ਗਿਆ। 1965 'ਚ ਪਿਤਾ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਉਹ ਘੋੜਿਆਂ ਦੇ ਸ਼ੌਕ ਤੋਂ ਇਕਦਮ ਅਨਾਥ ਹੋ ਗਿਆ। ਪਰ ਦਿਲ ਵਿਚ ਘੋੜਿਆਂ ਦੇ ਸ਼ੌਕ ਦੀ ਚਿੰਗਾਰੀ ਧੁਖਦੀ ਰਹੀ। ਆਖ਼ਰਕਾਰ 1993 ਉਸ ਨੇ ਬਲੋਤਰੇ ਤੋਂ ਇਕ ਖ਼ੂਬਸੂਰਤ ਨੁੱਕਰੀ ਘੋੜੀ ਲਿਆਂਦੀ। ਅਜੇ ਉਸ ਦੇ ਘੋੜੀ ਲੈਣ ਦੇ ਚਾਅ ਪੂਰੇ ਵੀ ਨਹੀਂ ਹੋਏ ਸਨ ਕਿ 10 ਦਿਨਾਂ ਬਾਅਦ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX