ਤਾਜਾ ਖ਼ਬਰਾਂ


ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵਲੋਂ ਅੰਮ੍ਰਿਤਸਰ ਬੱਸ ਅੱਡਾ ਬੰਦ
. . .  9 minutes ago
ਅੰਮ੍ਰਿਤਸਰ, 9 ਅਗਸਤ (ਗਗਨਦੀਪ ਸ਼ਰਮਾ) - ਪੰਜਾਬ ਮੋਟਰ ਯੂਨੀਅਨ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਅੱਜ ਸਵੇਰੇ ਸਾਢੇ ਸੱਤ ਵਜੇ ਤੋਂ ਬੱਸ ਅੱਡਾ ਬੰਦ ਕਰ...
ਨਿੱਜੀ ਬੱਸ ਆਪ੍ਰੇਟਰਾਂ ਵਲੋਂ ਤਲਵੰਡੀ ਸਾਬੋ ਬੱਸ ਅੱਡੇ 'ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  13 minutes ago
ਤਲਵੰਡੀ ਸਾਬੋ, 9 ਅਗਸਤ (ਰਣਜੀਤ ਸਿੰਘ ਰਾਜੂ) - ਹੱਕੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ ਦੇ ਸੱਦੇ 'ਤੇ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੇ ਗੇਟ ਬੰਦ ਕਰਕੇ ਨਿੱਜੀ ਟਰਾਂਸਪੋਟਰਾਂ...
ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦੇ ਰੋਸ ਵਜੋਂ ਫਗਵਾੜਾ ਬੱਸ ਸਟੈਂਡ ’ਤੇ ਧਰਨਾ ਸ਼ੁਰੂ
. . .  19 minutes ago
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦਿੱਤੇ ਜਾਣ ਤੋਂ ਖਫ਼ਾ ਹੋਏ ਨਿੱਜੀ ਬੱਸ ਆਪ੍ਰੇਟਰਾਂ ਨੇ ਅੱਜ ਬੱਸ ਸਟੈਂਡ ਵਿਖੇ ਰੋਸ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ...
ਹਰਪਾਲ ਸਿੰਘ ਚੀਮਾ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਦੇਣਗੇ ਸ਼ਰਧਾਂਜਲੀ
. . .  30 minutes ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਪਿੰਡ ਢਢੋਗਲ (ਧੂਰੀ) ਵਿਖੇ ਸਵੇਰੇ 11 ਵਜੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ...
ਸੁਨਾਮ ਵਿਖੇ ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਚੱਕਾ ਜਾਮ
. . .  37 minutes ago
ਸੁਨਾਮ ਊਧਮ ਸਿੰਘ ਵਾਲਾ, 9 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੋਟਰ ਯੂਨੀਅਨ ਦੇ ਸੱਦੇ ’ਤੇ ਅੱਜ ਸੁਨਾਮ ਵਿਖੇ ਧਰਨਾ ਦੇਣ ਉਪਰੰਤ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ...
ਨਿੱਜੀ ਬੱਸਾਂ ਦੀ ਹੜਤਾਲ, ਸਵਾਰੀਆਂ ਪ੍ਰੇਸ਼ਾਨ
. . .  23 minutes ago
ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ) - ਬੱਸ ਆਪਰੇਟਰ ਯੂਨੀਅਨ (ਪੰਜਾਬ) ਦੇ ਸੱਦੇ 'ਤੇ ਅੱਜ ਨਿੱਜੀ ਬੱਸਾਂ ਦੀ ਹੜਤਾਲ ਬੱਸਾਂ ਦੀ ਹੜਤਾਲ ਹੋਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਵਰਣਨਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਸਰਕਾਰੀ ਬੱਸਾਂ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12751 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 9 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12,751 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 16,412 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
ਸ਼ਿਵ ਸੈਨਾ ਵਲੋਂ ਵਿਰੋਧੀ ਧਿਰ ਦੇ ਨੇਤਾ ਲਈ ਅੰਬਦਾਸ ਦਾਨਵੇ ਦੀ ਸਿਫ਼ਾਰਿਸ਼
. . .  about 2 hours ago
ਮੁੰਬਈ, 9 ਅਗਸਤ - ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੋਣ ਦੇ ਨਾਤੇ ਸ਼ਿਵ ਸੈਨਾ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਅੰਬਦਾਸ ਦਾਨਵੇ ਦੀ ਸਿਫ਼ਾਰਿਸ਼ ਕੀਤੀ ਹੈ।ਊਧਵ ਠਾਕਰੇ ਨੇ ਵਿਧਾਨ...
ਮੇਰਾ ਫਲੋਰੀਡਾ ਘਰ ਐਫ.ਬੀ.ਆਈ. ਦੁਆਰਾ ਘੇਰਾਬੰਦੀ ਤਹਿਤ - ਟਰੰਪ
. . .  about 2 hours ago
ਵਾਸ਼ਿੰਗਟਨ, 9 ਅਗਸਤ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ 'ਤੇ ਆਪਣੇ ਮਾਰ-ਏ-ਲਾਗੋ ਜਾਇਦਾਦ 'ਤੇ ਐਫ.ਬੀ.ਆਈ. ਛਾਪੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸੁੰਦਰ ਘਰ ਫਲੋਰੀਡਾ ਦੇ ਪਾਮ ਬੀਚ ਵਿਚ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ ,8 ਅਗਸਤ (ਪਰਮਿੰਦਰ ਸਿੰਘ ਆਹੂਜਾ) -ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਸ਼ਹਿਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ । ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵਲੋਂ ਅੱਜ ...
ਡੀ.ਸੀ. ਨੇ ਪੂਰੇ ਪੰਜਾਬ ’ਚ ਗੋਲਡਨ ਸੰਧਰ ਸ਼ੂਗਰ ਮਿੱਲ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਕੀਤੇ ਜਾਰੀ
. . .  1 day ago
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ...
ਸੁਖਬੀਰ ਸਿੰਘ ਬਾਦਲ ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 8 ਅਗਸਤ -ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ ਜਦਕਿ ...
ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਮਾਤਾ ਦਾ ਦਿਹਾਂਤ
. . .  1 day ago
ਭਾਈਰੂਪਾ (ਬਠਿੰਡਾ),8 ਅਗਸਤ(ਵਰਿੰਦਰ ਲੱਕੀ)- ਪੰਜਾਬ ਦੇ ਸਾਬਕਾ ਮਾਲ‌ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਸਤਿਕਾਰਯੋਗ ਮਾਤਾ ਦਾ ਅੱਜ ਦਿਹਾਂਤ ਹੋ ਗਿਆ ਹੈ ...
ਬੱਦਲ ਫਟਣ ਕਾਰਨ 6 ਬਾਈਕ ਤੇ 2 ਕਾਰਾਂ ਨਾਲੇ 'ਚ ਵਹਿ ਗਈਆਂ, 15 ਸਾਲਾ ਨੌਜਵਾਨ ਦੀ ਮੌਤ
. . .  1 day ago
ਡਮਟਾਲ,8 ਅਗਸਤ (ਰਾਕੇਸ਼ ਕੁਮਾਰ) : ਜਿਲ੍ਹਾ ਚੰਬਾ ਦੇ ਸਲੂਨੀ ਉਪਮੰਡਲ ਦੇ ਸਾਵਨੀ ਧਾਰ, ਗੁਲੇਲ ਅਤੇ ਕੰਧਵਾੜਾ ਵਿਚ ਬੱਦਲ ਫਟਣ ਕਾਰਨ 2 ਕਾਰਾਂ, 2 ਪਿਕਅੱਪ ਅਤੇ 6 ਬਾਈਕ ਪਾਣੀ ਵਿਚ ਰੁੜ ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨਵ-ਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  1 day ago
ਚੰਡੀਗੜ੍ਹ, 8 ਅਗਸਤ - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ 43 ਨਵਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤਾ ਗਏ । ਇਸ ਦੌਰਾਨ ਨਵ-ਨਿਯੁਕਤ ਡਰਾਫਟਮੈਨਾਂ ...
ਭੁਵਨੇਸ਼ਵਰ : ਅਮਿਤ ਸ਼ਾਹ ਨੇ ਭਾਜਪਾ ਪਾਰਟੀ ਦਫ਼ਤਰ ਤੋਂ 'ਹਰ ਘਰ ਤਿਰੰਗਾ ਅਭਿਆਨ' ਦੀ ਕੀਤੀ ਸ਼ੁਰੂਆਤ
. . .  1 day ago
ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਰੂਰਲ ਡਿਵੈਲਪਮੈਂਟ ਫੰਡ ਦਾ 1760 ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕਰਨ ਦੇ ਦਿੱਤੇ ਨਿਰਦੇਸ਼-ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 8 ਅਗਸਤ - ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਉਪਰੰਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਜੋ ਰੂਰਲ...
ਚੰਡੀਗੜ੍ਹ :ਪੰਜਾਬ ਕੈਬਨਿਟ ਦੀ ਮੀਟਿੰਗ 11 ਅਗਸਤ ਨੂੰ ਹੋਵੇਗੀ , ਪੰਜਾਬ ਦੇ ਅਹਿਮ ਮੁੱਦਿਆ 'ਤੇ ਹੋ ਸਕਦੀ ਹੈ ਚਰਚਾ
. . .  1 day ago
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਤੇ ਕੇ.ਕੇ. ਬਿਰਲਾ ਸੋਸਾਇਟੀ ਦਾ 'ਪ੍ਰਾਜੈਕਟ ਭੂਮੀ' ਲਾਂਚ
. . .  1 day ago
ਪਟਿਆਲਾ, 8 ਅਗਸਤ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ...
ਰਾਸ਼ਟਰਮੰਡਲ ਖੇਡਾਂ: ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿਚ ਸੋਨ ਤਗ਼ਮਾ ਜਿੱਤਿਆ, ਮਲੇਸ਼ੀਆ ਦੇ ਯੋਂਗ ਨੂੰ ਹਰਾਇਆ
. . .  1 day ago
ਰਾਸ਼ਟਰਮੰਡਲ ਖੇਡਾਂ: ਗਿਆਨਸੇਕਰਨ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਗਮਾ ਜਿੱਤਿਆ
. . .  1 day ago
ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
. . .  1 day ago
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ...
ਲਖਬੀਰ ਕੌਰ ਭੁੱਲਰ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਚੁਣੇ ਗਏ
. . .  1 day ago
ਪੱਟੀ ,8 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) -ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਵਿਚ ਲਖਬੀਰ ਕੌਰ ਭੁੱਲਰ ਪ੍ਰਧਾਨ ਚੁਣੇ ਗਏ ਜਦਕਿ ਬਲਕਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਖ਼ਰਚੇ ’ਚੋਂ ਹਸਪਤਾਲ ’ਚ ਭੇਜੇ 200 ਗੱਦੇ
. . .  1 day ago
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਤੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ ’ਚ ਆ ਗਏ ਸਨ। ਹਸਪਤਾਲ ਦੇ ਚਮੜੀ ਵਿਭਾਗ ਦੇ ਵਾਰਡ ਵਿਚ ਬੈੱਡਾਂ ’ਤੇ ਵਿਛੇ ਗੱਦਿਆਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਾਰਮਿਕ ਤੇ ਸਮਾਜਿਕ ਕਾਰਜਾਂ 'ਚ ਸਦਾ ਸਰਗਰਮ ਰਹਿੰਦਾ ਏ ਜਥੇਦਾਰ ਸੋਹਣ ਸਿੰਘ ਸਲਾਣਾ

'ਜੀਵਨ ਦਾ ਅਸਲ ਆਨੰਦ ਉਦੋਂ ਆਉਣ ਲਗਦਾ ਹੈ ਜਦੋਂ ਵਿਅਕਤੀ ਦੂਜਿਆਂ ਦੇ ਜੀਵਨ ਵਿਚ ਕੁਝ ਚੰਗਾ ਕਰਨ ਦੀ ਪ੍ਰਵਿਰਤੀ ਆਪਣੇ ਮਨ ਵਿਚ ਪੈਦਾ ਕਰਦਾ ਹੈ ਜਾਂ ਫਿਰ ਜਦੋਂ ਅਸੀਂ ਦੂਜਿਆਂ ਲਈ ਜਿਉਣਾ ਸਿੱਖਦੇ ਹਾਂ ਤਾਂ ਪਰਮਾਤਮਾ ਸਾਨੂੰ ਅਪਾਰ ਖੁਸ਼ੀਆਂ ਦਿੰਦਾ ਹੈ। ਲੋੜ ਸਿਰਫ਼ ਨਜ਼ਰੀਆ ਬਦਲਣ ਦੀ ਹੁੰਦੀ ਹੈ, ਸਮਾਜ ਆਪੇ ਬਦਲ ਜਾਂਦਾ ਹੈ।' ਇਨ੍ਹਾਂ ਵਿਚਾਰਾਂ ਦੇ ਧਾਰਨੀ ਜਥੇਦਾਰ ਬਾਬਾ ਸੋਹਣ ਸਿੰਘ ਸਲਾਣਾ ਦਾ ਜਨਮ 1962 ਈ: ਨੂੰ ਅਮਲੋਹ ਤਹਿਸੀਲ ਦੇ ਨਾਮੀ ਪਿੰਡ ਸਲਾਣਾ ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿਤਾ ਸ: ਇੰਦਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਜਥੇਦਾਰ ਸਲਾਣਾ ਬਚਪਨ ਤੋਂ ਹੀ ਧਾਰਮਿਕ ਅਤੇ ਸਮਾਜਿਕ ਕਾਰਜ ਕਰਨ ਨੂੰ ਸੁਭਾਗ ਸਮਝਦੇ ਹਨ। ਪਿੰਡ ਵਿਖੇ ਸ਼ਹੀਦਾਂ ਦੇ ਅਸਥਾਨ ਦੀ ਸੇਵਾ ਦੀ ਲਗਨ ਨੇ ਉਸ ਨੂੰ ਸੰਤ-ਮਹਾਂਪੁਰਸ਼ਾਂ ਦੀ ਸੰਗਤ ਕਰਨ ਵੱਲ ਪ੍ਰੇਰਿਤ ਕੀਤਾ। ਪਿੰਡ ਸਲਾਣਾ ਵਿਖੇ ਉਹ ਹਰ ਸਾਲ ਸੰਤ ਸਮਾਗਮ ਕਰਵਾਉਂਦੇ ਹਨ ਤੇ ਸੰਗਤਾਂ ਦੂਰ-ਦੁਰਾਡਿਓਂ ਇਨ੍ਹਾਂ ਸਮਾਗਮਾਂ ਵਿਚ ਆ ਕੇ ਸੰਤ-ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣਦੀਆਂ ਹਨ। ਸਮਾਜਿਕ ਤੇ ਧਾਰਮਿਕ ਕਾਰਜਾਂ ਲਈ ਜਥੇਦਾਰ ਸਲਾਣਾ ਦੀ ਧਰਮ ਪਤਨੀ ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਸੇ ਕਿਨੇਹਿਆ (ਭਾਗ ਦੂਜਾ) (ਜੀਵਨ-ਗਾਥਾ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਵਾਲੇ) ਲੇਖਕ : ਸੇਵਾ ਸਿੰਘ (ਸੰਤ) ਪ੍ਰਕਾਸ਼ਕ : ਗੁਰਦੁਆਰਾ ਰਾਮਪੁਰ ਖੇੜਾ, ਗੜ੍ਹਦੀਵਾਲਾ (ਹੁਸ਼ਿਆਰਪੁਰ)। ਭੇਟਾ : ਵੀਚਾਰ ਅਤੇ ਅਮਲ, ਸਫੇ : 204 ਪੁਸਤਕ ਦੇ ਲੇਖਕ ਸੰਤ ਸੇਵਾ ਸਿੰਘ ਗੁਰਸਿੱਖੀ ਨੂੰ ਸਮਝਣ ਅਤੇ ਕਮਾਉਣ ਵਾਲੀ ਉੱਘੀ ਸ਼ਖ਼ਸੀਅਤ ਹਨ। ਇਸ ਪੁਸਤਕ ਤੋਂ ਇਲਾਵਾ ਉਨ੍ਹਾਂ ਸਿੱਖ ਸਿਧਾਂਤਾਂ ਅਤੇ ਵਰਤਮਾਨ ਸਮੇਂ ਵਧ ਰਹੀਆਂ ਸਮਾਜਿਕ ਕੁਰੀਤੀਆਂ, ਘਾਟਾਂ ਅਤੇ ਚੁਣੌਤੀਆਂ ਤੋਂ ਸੁਚੇਤ ਕਰਨ ਲਈ ਮੂਲ ਰੂਪ ਪੰਜਾਬੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਕਰਕੇ 2 ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਇਨ੍ਹਾਂ ਸਾਰੀਆਂ ਪੁਸਤਕਾਂ ਦੀ ਭੇਟਾ ਵੀ ਵੀਚਾਰ ਤੇ ਅਮਲ ਕਰਨਾ ਹੀ ਨਿਸਚਿਤ ਕੀਤੀ ਹੈ। ਉਹ ਚਾਹੁੰਦੇ ਹਨ-ਸਿੱਖ ਸਾਹਿਤ ਘਰ-ਘਰ ਤੱਕ ਅਸਾਨੀ ਨਾਲ ਪੁੱਜਣਾ ਚਾਹੀਦਾ ਹੈ। ਇਸੇ ਲਈ ਭੇਟਾ ਰਹਿਤ ਵੰਡਿਆ ਜਾਂਦਾ ਹੈ। ਇਸ ਪੁਸਤਕ 'ਸੇ ਕਿਨੇਹਿਆ' ਦਾ ਪਹਿਲਾ ਭਾਗ ਉਨ੍ਹਾਂ 1990 ਈ: ਵਿਚ ਸੰਗਤ ਦੇ ਸਨਮੁਖ ਪੇਸ਼ ਕੀਤਾ ਸੀ। 2013 ਤੱਕ ਇਸ ਦੇ 25 ਐਡੀਸ਼ਨ ਛਪ ਚੁੱਕੇ ਹਨ। ਇਹ ਸਾਰਾ ਕਾਰਜ ਸੰਗਤ ਦੇ ਸਹਿਯੋਗ ਨਾਲ ਹੀ ...

ਪੂਰਾ ਲੇਖ ਪੜ੍ਹੋ »

ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਭਾਈ ਲਖਬੀਰ ਸਿੰਘ ਦਮਦਮੀ ਟਕਸਾਲ

ਸਿੱਖ ਧਰਮ ਇਕ ਅਜਿਹਾ ਫਲਸਫਾ ਹੈ ਜੋ ਸਮੁੱਚੀ ਲੁਕਾਈ ਨੂੰ ਸ਼ੁੱਧ ਅਤੇ ਸਾਫ-ਸੁਥਰੀ ਜੀਵਨ-ਜਾਚ ਸਿਖਾਉਂਦਾ ਹੈ। ਅਜਿਹੇ ਫਲਸਫੇ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਸਤਿਕਾਰਯੋਗ ਫਲਸਫੇ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੇਸ਼-ਵਿਦੇਸ਼ ਵਿਚ ਇਕ ਮੁਹਿੰਮ ਵਜੋਂ ਵਿਚਰ ਰਹੇ ਨੇ ਭਾਈ ਲਖਬੀਰ ਸਿੰਘ ਦਮਦਮੀ ਟਕਸਾਲ। ਭਾਈ ਸਾਹਿਬ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਹੋਣ ਕਰਕੇ ਸੰਤ-ਮਹਾਂਪੁਰਸ਼ਾਂ ਦੀ ਪ੍ਰੇਰਨਾ ਨਾਲ ਗੁਰਬਾਣੀ ਵਿਆਖਿਆ ਤੇ ਸਿੱਖ ਇਤਿਹਾਸ ਦੀ ਖੋਜ ਨਾਲ ਜੁੜ ਗਏ। ਭਾਈ ਸਾਹਿਬ ਦਾ ਜਨਮ 3 ਮਾਰਚ 1984 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋ ਚਾਹਲ ਵਿਖੇ ਪਿਤਾ ਚਰਨ ਸਿੰਘ ਤੇ ਮਾਤਾ ਜਗਰੂਪ ਕੌਰ ਦੇ ਘਰ ਹੋਇਆ। ਮੈਟ੍ਰਿਕ ਦੀ ਪੜ੍ਹਾਈ ਕਰਨ ਉਪਰੰਤ ਆਪ ਸੰਤ ਬਾਬਾ ਠਾਕੁਰ ਸਿੰਘ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੌਕ ਵਿਚ ਸ਼ਾਮਿਲ ਹੋ ਕੇ ਸੇਵਾ ਤੇ ਸਿਮਰਨ ਵਿਚ ਲੱਗ ਗਏ। ਇਥੇ ਆਪ ਨੇ 5 ਸਾਲ ਗਿਆਨੀ ਜੋਗਿੰਦਰ ਸਿੰਘ ਅਤੇ ਭਾਈ ਸੁੱਚਾ ਸਿੰਘ ਭਗਤ ਪਾਸੋਂ ਗੁਰਬਾਣੀ ਸੰਥਿਆ ਤੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ। ਦਮਦਮੀ ਟਕਸਾਲ ਦੇ ਇਸ ਵਿਦਿਆਰਥੀ ਨੇ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ-ਮੂਲ ਸਮੱਸਿਆਵਾਂ ਦੀ ਜੜ੍ਹ ਨਾ ਟਾਲਣਯੋਗ ਬੁਰਾਈ ਨਹੀਂ, ਸਗੋਂ ਸੰਕਲਪ ਦੀ ਅਸਫ਼ਲਤਾ ਹੈ

ਕਈ ਗ਼ਲਤੀਆਂ ਸਾਡੇ ਕੋਲੋਂ ਅਣਜਾਣੇ ਵਿਚ ਹੋ ਜਾਂਦੀਆਂ ਹਨ ਅਤੇ ਬਹੁਤੀਆਂ ਗ਼ਲਤੀਆਂ ਅਸੀਂ ਜਾਣਬੁੱਝ ਕੇ ਕਰਦੇ ਹਾਂ ਅਤੇ ਗ਼ਲਤੀਆਂ ਸੁਧਾਰਨ ਲਈ ਢੁਕਵੇਂ ਯਤਨ ਨਹੀਂ ਕਰਦੇ ਪਰ ਗ਼ਲਤੀਆਂ ਕਰਨ ਨਾਲ ਸਾਨੂੰ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਅਸੀਂ ਮੂਲ ਰੂਪ ਵਿਚ ਬੁਰੇ ਹਾਂ। ਹਰ ਜੀਵ ਵਿਚ ਆਤਮਾ ਦਾ ਨਿਵਾਸ ਹੈ ਜੋ ਕਿ ਵਿਲੱਖਣ ਹੈ। ਜੇ ਕਿਸੇ ਵਿਚ ਦੂਜੇ ਦੀ ਤੁਲਨਾ ਵਿਚ ਕਮਜ਼ੋਰੀ ਹੈ ਤਾਂ ਇਹ ਕੇਵਲ ਸੰਯੋਗ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਸੰਭਵ ਹੈ। ਅਸੀਂ ਜਾਣਦੇ ਹਾਂ ਕਿ ਪਸ਼ੂ ਝੂਠ ਨਹੀਂ ਬੋਲਦੇ, ਰੁੱਖ ਚੋਰੀ-ਡਕੈਤੀ ਨਹੀਂ ਕਰਦੇ ਅਤੇ ਪੱਥਰ ਜਾਂ ਹਥਿਆਰ ਆਪਣੇ-ਆਪ ਸੰਨ੍ਹ ਨਹੀਂ ਲਾਉਂਦੇ। ਪਰ ਮਨੁੱਖ ਇਹ ਸਾਰੇ ਕੰਮ ਕਰ ਸਕਦਾ ਹੈ। ਪਰ ਇਹ ਵੀ ਸੱਚ ਹੈ ਕਿ ਗਾਂ ਜਾਂ ਹੋਰ ਪਸ਼ੂ ਚਿੰਤਨ ਨਹੀਂ ਕਰ ਸਕਦੇ, ਰੁੱਖ ਭਗਤੀ ਨਹੀਂ ਕਰ ਸਕਦੇ ਅਤੇ ਨਾ ਹੀ ਪੱਥਰ ਈਸ਼ਵਰ ਦੀ ਪ੍ਰਾਪਤੀ ਕਰ ਸਕਦੇ ਹਨ ਪਰ ਮਨੁੱਖ ਹੀ ਇਹ ਸਭ ਕੁਝ ਕਰਨ ਦੇ ਯੋਗ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਾਡੇ ਰੋਜ਼ਾਨਾ ਜੀਵਨ ਵਿਚ ਪੇਸ਼ ਆ ਰਹੀਆਂ ਮੁਸੀਬਤਾਂ ਦੀ ਜੜ੍ਹ ਨਾ ਟਾਲਣਯੋਗ ਬੁਰਾਈ ਵਿਚ ਨਹੀਂ, ਸਾਡੇ ਸੰਕਲਪ ਦੀ ਅਸਫਲਤਾ ਵਿਚ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਰਾਤੀ ਰੁਤੀ ਥਿਤੀ ਵਾਰ॥ ਜਪੁ-ਚੌਤੀਵੀਂ ਪਉੜੀ ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ ੩੪॥ (ਅੰਗ 7) ਪਦ ਅਰਥ : ਰਾਤੀ-ਰਾਤਾਂ। ਥਿਤੀ-ਥਿੱਤਾਂ। ਵਾਰ-ਦਿਨ ਦਿਹਾੜੇ। ਪਵਣ-ਹਵਾ। ਅਗਨੀ-ਅੱਗ। ਤਿਸੁ ਵਿਚਿ-ਇਸ ਸਾਰੇ ਪਸਾਰੇ ਵਿਚ। ਥਾਪਿ ਰਖੀ-ਥਾਪ ਕੇ ਰੱਖ ਦਿੱਤਾ ਹੈ, ਬਣਾ ਕੇ ਰੱਖ ਦਿੱਤਾ ਹੈ। ਧਰਮ ਸਾਲ-ਧਰਮ ਕਮਾਉਣ ਦਾ ਅਸਥਾਨ। ਤਿਸੁ ਵਿਚਿ-ਉਸ ਧਰਤੀ 'ਤੇ। ਜੀਅ-ਜੀਵ ਜੰਤ। ਜੀਅ ਜੁਗਤਿ-ਜੀਵਾਂ ਦੇ ਰਹਿਣ ਬਹਿਣ ਦੀ ਜੁਗਤੀ ਬਣਾ ਦਿੱਤੀ ਹੈ। ਕੇ ਰੰਗ-ਕਈ ਰੰਗਾਂ ਦੇ। ਤਿਨ ਕੇ-ਉਨ੍ਹਾਂ ਦੇ, ਉਨ੍ਹਾਂ ਜੀਵਾਂ ਦੇ। ਅਨੇਕ-ਅਨੇਕਾਂ। ਅਨੰਤ-ਬੇਅੰਤ। ਕਰਮੀ ਕਰਮੀ-ਜੀਵਾਂ ਦੇ ਕੀਤੇ ਕਰਮਾਂ ਅਨੁਸਾਰ। ਹੋਇ ਵਿਚਾਰੁ-ਵਿਚਾਰ ਹੁੰਦੀ ਹੈ। ਤਿਥੈ-ਅਕਾਲ ਪੁਰਖ ਦੇ ਦਰਬਾਰ ਵਿਚ। ਸੋਹਨਿ-ਸੋਭਦੇ ਹਨ। ਪੰਚ-ਗੁਰਮੁਖ ਜਨ। ...

ਪੂਰਾ ਲੇਖ ਪੜ੍ਹੋ »

ਨਵੀਂ ਪੀੜ੍ਹੀ ਨੂੰ ਧਰਮ ਨਾਲ ਕਿਵੇਂ ਜੋੜਿਆ ਜਾਵੇ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਵੱਖ-ਵੱਖ ਧਰਮਾਂ ਦੇ ਪ੍ਰਚਾਰਕ ਵੱਡੇ ਸਮਾਗਮਾਂ ਅਤੇ ਟੀ. ਵੀ. ਚੈਨਲਾਂ ਰਾਹੀਂ ਆਪਣੇ ਪ੍ਰਵਚਨ ਦੇ ਰਹੇ ਹਨ। ਇਸ ਦਾ ਵੱਡਾ ਹਿੱਸਾ ਬਾਹਰਲੀ ਰਹਿਤ ਜਾਂ ਔਖੀ ਸ਼ਬਦਾਵਲੀ ਵਾਲੇ ਦਰਸ਼ਨ ਸ਼ਾਸਤਰ (ਫਿਲਾਸਫੀ) ਦੀ ਭੇਟਾ ਚੜ੍ਹ ਜਾਂਦਾ ਹੈ। ਸੁਚੱਜੀ ਜੀਵਨ ਜਾਚ ਦੀ ਗੱਲ ਬਹੁਤ ਥੋੜ੍ਹੇ ਪ੍ਰਚਾਰਕ ਕਰ ਰਹੇ ਹਨ। ਧਾਰਮਿਕ ਆਗੂਆਂ ਦੀ ਬੇਹਿਸਾਬੀ ਜਾਇਦਾਦ, ਲਗਜ਼ਰੀ ਕਾਰਾਂ, ਦੌਲਤ ਤੇ ਸੁੱਖ-ਸਹੂਲਤਾਂ ਦੀ ਭਰਮਾਰ ਕਾਰਨ ਧਰਮ ਧੰਦਾ ਬਣ ਕੇ ਰਹਿ ਗਿਆ ਹੈ। ਕੁਝ ਧਾਰਮਿਕ ਆਗੂਆਂ ਦੇ ਚਰਿੱਤਰ ਨਾਲ ਜੁੜੇ ਵਿਵਾਦਾਂ ਕਾਰਨ ਧਰਮ ਪ੍ਰਤੀ ਆਸਥਾ ਨੂੰ ਗਹਿਰੀ ਚੋਟ ਪਹੁੰਚੀ ਹੈ। ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਅਤੇ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖ ਪਰਿਵਾਰਾਂ ਦੇ ਬੱਚੇ ਗੁਰਮੁਖੀ ਲਿਪੀ ਤੋਂ ਅਨਜਾਣ ਹਨ, ਸਿੱਟੇ ਵਜੋਂ ਉਹ ਪੰਜਾਬੀ ਨਹੀਂ ਪੜ੍ਹ ਸਕਦੇ। ਅਜਿਹੀ ਸਥਿਤੀ ਵਿਚ ਉਹ ਗੁਰਬਾਣੀ ਪੜ੍ਹਨ ਅਤੇ ਸਮਝਣ ਦਾ ਅਨੰਦ ਪ੍ਰਾਪਤ ਨਹੀਂ ਕਰ ਸਕਦੇ। ਗੁਰਬਾਣੀ ਦਾ ਕਿਸੇ ਹੋਰ ਭਾਸ਼ਾ ਵਿਚ ਕੀਤਾ ਗਿਆ ਅਨੁਵਾਦ ਉਹ ਅਨੰਦ ਪ੍ਰਦਾਨ ਨਹੀਂ ਕਰਦਾ ਜੋ ਇਸ ਦੇ ਮੂਲ ਪਾਠ ਕਰਨ ਤੋਂ ਮਿਲਦਾ ਹੈ। ...

ਪੂਰਾ ਲੇਖ ਪੜ੍ਹੋ »

ਰਮਜ਼ਾਨ ਮਹੀਨਾ ਅਤੇ ਈਦ-ਉੱਲ-ਫ਼ਿਤਰ

610 ਈਸਵੀ ਵਿਚ ਹਜ਼ਰਤ ਮੁਹੰਮਦ (ਸ) ਨੂੰ ਪਹਿਲੀ ਵਹੀ ਦੀ ਆਮਦ ਹੋਣ ਨਾਲ ਉਨ੍ਹਾਂ ਨੇ ਧਰਮ ਪ੍ਰਚਾਰ ਸ਼ੁਰੂ ਕੀਤਾ ਸੀ। ਧਰਮ ਪ੍ਰਚਾਰ ਕਰਨ ਸਮੇਂ ਉਨ੍ਹਾਂ ਨੂੰ ਸਭ ਤੋਂ ਵੱਧ ਅਰਬ ਮਹਾਂਦੀਪ ਦੇ ਸਭ ਤੋਂ ਸ਼ਕਤੀਸ਼ਾਲੀ ਤੇ ਸੰਗਠਿਤ ਕਬੀਲੇ ਕੁਰੈਸ਼ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਆਪ ਨੂੰ ਉਸ ਸਮੇਂ ਜਾਦੂਗਰ, ਪੁੱਛਾਂ ਦੇਣ ਵਾਲਾ, ਕਵੀ ਆਦਿ ਨਾਲ ਲੋਕ ਸੰਬੋਧਨ ਕਰਦੇ ਸਨ। ਇਸ ਕਾਲ ਵਿਚ ਜਿਨ੍ਹਾਂ ਲੋਕਾਂ ਨੇ ਇਸਲਾਮ ਨੂੰ ਕਬੂਲ ਕੀਤਾ ਸੀ, ਵਿਰੋਧੀ ਲੋਕਾਂ ਨੇ ਆਪ (ਸ) ਦੇ ਨਾਲ-ਨਾਲ ਉਨ੍ਹਾਂ 'ਤੇ ਵੀ ਅੱਤਿਆਚਾਰ ਕੀਤੇ ਸਨ। ਇਸਲਾਮ ਦੇ ਦੂਜੇ ਸਿਧਾਂਤ : ਨਮਾਜ਼ਾਂ ਦੀ ਗਿਣਤੀ, ਰੋਜ਼ਾ, ਹੱਜ, ਜ਼ੁਕਾਤ ਆਦਿ ਬਾਅਦ ਵਿਚ ਨਿਸਚਿਤ ਕੀਤੇ ਗਏ। ਇਸਲਾਮ ਵਿਚ ਰਾਜਨੀਤਕ, ਸਮਾਜਿਕ ਤੇ ਆਰਥਿਕ ਪ੍ਰਬੰਧਾਂ ਦਾ ਵੀ ਅਜੇ ਤੱਕ ਵਿਸ਼ਲੇਸ਼ਣ ਨਹੀਂ ਸੀ ਕੀਤਾ ਗਿਆ। ਹੋਰ ਸਮਾਜਿਕ ਕੁਰੀਤੀਆਂ ਦੀ ਅਜੇ ਤੱਕ ਵਿਰੋਧਤਾ ਨਹੀਂ ਸੀ ਕੀਤੀ ਗਈ। ਇਹ ਕਾਲ ਮਾਨਸਿਕ ਸ਼ੁੱਧੀਕਰਨ ਦਾ ਕਾਲ ਸੀ। ਇਸ ਸਮੇਂ ਦੌਰਾਨ ਲੋਕਾਂ 'ਤੇ ਆਪ (ਸ) ਤੇ ਸਾਥੀਆਂ ਦੁਆਰਾ ਪ੍ਰਚਾਰ ਨੇ ਚੰਗਾ ਪ੍ਰਭਾਵ ਪਾਇਆ ਸੀ। ਨਿੱਜੀ ਰੂਪ ਦੇ ਨਾਲ-ਨਾਲ ਲੋਕ ਸਮੂਹਿਕ ਰੂਪ ...

ਪੂਰਾ ਲੇਖ ਪੜ੍ਹੋ »

ਅੱਜ ਵੀ ਕਾਇਮ ਹੈ ਸ਼ਾਨ ਗੁਰਦੁਆਰਾ ਬੀਰਾ ਸਰਗੋਧਾ ਦੀ

ਇਤਿਹਾਸ ਦੀਆਂ ਪੈੜਾਂ-42 ਪਾਕਿਸਤਾਨ ਦੇ ਸ਼ਹਿਰ ਸਰਗੋਧਾ ਦੀ ਸਬ-ਤਹਿਸੀਲ ਬੀਰਾ ਦੇ ਬਿਲਕੁਲ ਅੱਧ ਵਿਚਕਾਰ ਮੌਜੂਦ ਆਪਣੇ ਇਤਿਹਾਸ ਅਤੇ ਹੋਂਦ ਤੋਂ ਬੇਖ਼ਬਰ ਇਕ ਵਿਸ਼ਾਲ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਆਪਣੀਆਂ ਸ਼ਾਨਾਂ ਅੱਜ ਵੀ ਬਰਕਰਾਰ ਰੱਖੇ ਹੋਏ ਹੈ। ਇਸ ਗੁਰਦੁਆਰੇ ਦੇ ਇਤਿਹਾਸ ਤੇ ਨਿਰਮਾਣ ਸਬੰਧੀ ਡਿਸਟ੍ਰਿਕਟ ਗ਼ਜ਼ੇਟੀਅਰ ਸਰਗੋਧਾ ਜਾਂ ਸ਼ਾਹਪੁਰ, ਸਬ-ਤਹਿਸੀਲ ਬੀਰਾ ਦੀ ਲੋਕਲ ਕਮੇਟੀ ਤਰਫੋਂ ਤਿਆਰ ਕੀਤੇ ਇਲਾਕੇ ਦੀਆਂ ਪੁਰਾਤਨ ਇਮਾਰਤਾਂ ਦੇ ਰਿਕਾਰਡ ਅਤੇ ਪਾਕਿਸਤਾਨ ਤਰਫ਼ ਰਹਿ ਗਏ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਜਾਂ ਦਸਤਾਵੇਜ਼ਾਂ ਸਹਿਤ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਰਿਕਾਰਡ ਵਿਚ ਕੋਈ ਜਾਣਕਾਰੀ ਦਰਜ ਨਾ ਹੋਣ ਕਰਕੇ, ਇਸ ਅਸਥਾਨ ਦੇ ਅਸਲ ਨਾਂਅ ਦਾ ਪਤਾ ਲਗਾਉਣਾ ਮੁਸ਼ਕਿਲ ਹੀ ਨਹੀਂ, ਬਲਕਿ ਅਸੰਭਵ ਜਿਹਾ ਹੋ ਗਿਆ ਹੈ। ਬੀਰਾ ਦੇਸ਼ ਦੀ ਵੰਡ ਤੋਂ ਪਹਿਲਾਂ ਡਿਸਟ੍ਰਿਕਟ ਸ਼ਾਹਪੁਰ ਦੇ ਅਧੀਨ ਆਉਂਦਾ ਸੀ। ਮੌਜੂਦਾ ਸਮੇਂ ਇਹ ਕਸਬਾ ਲਾਹੌਰ ਤੋਂ ਇਸਲਾਮਾਬਾਦ/ਰਾਵਲਪਿੰਡੀ ਮੋਟਰ-ਵੇ ਟੂ 'ਤੇ ਜਾਂਦਿਆਂ ਦਰਿਆ ਜੇਹਲਮ ਦਾ ਪੁਲ ਪਾਰ ਕਰਦਿਆਂ ...

ਪੂਰਾ ਲੇਖ ਪੜ੍ਹੋ »

ਬੁਲੰਦ ਹੌਸਲੇ ਦੇ ਮਾਲਕ ਸਨ ਬੱਬਰ ਅਕਾਲੀ ਰਤਨ ਸਿੰਘ ਰੱਕੜ

ਅੱਜ ਸ਼ਹੀਦੀ ਦਿਨ 'ਤੇ ਵਿਸ਼ੇਸ਼ ਪੰਜਾਬ ਦੇ ਦੁਆਬੇ ਇਲਾਕੇ ਵਿਚ ਚੱਲੀ ਬੱਬਰ ਅਕਾਲੀ ਲਹਿਰ ਨੇ ਗੋਰਿਆਂ ਦੇ ਨੱਕ ਵਿਚ ਦਮ ਕਰ ਛੱਡਿਆ ਸੀ। ਇਸ ਲਹਿਰ ਨੇ 50 ਦੇ ਕਰੀਬ ਸ਼ਹੀਦ ਦੇ ਕੇ ਦੇਸ਼ ਦੀ ਆਜ਼ਾਦੀ ਵਿਚ ਵਡਮੁੱਲਾ ਯੋਗਦਾਨ ਪਾਇਆ। ਬੱਬਰ ਅਕਾਲੀ ਰਤਨ ਸਿੰਘ ਰੱਕੜ ਇਸ ਲਹਿਰ ਦੇ ਸਿਰਮੌਰ ਸ਼ਹੀਦ ਹੋਏ ਹਨ। ਬੱਬਰ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ (ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਪਿਤਾ ਸ: ਜਵਾਹਰ ਸਿੰਘ ਦੇ ਘਰ ਮਾਤਾ ਬੀਬੀ ਗੋਖੀ ਦੀ ਉਦਰ ਤੋਂ ਹੋਇਆ। ਪਿਤਾ ਜੀ ਪਿੰਡ ਦੇ ਨੰਬਰਦਾਰ ਸਨ ਅਤੇ ਧਾਰਮਿਕ ਵਿਚਾਰਾਂ 'ਚ ਪ੍ਰਪੱਕ ਸਨ। ਰਤਨ ਸਿੰਘ ਬਚਪਨ ਤੋਂ ਹੀ ਕੌਮ ਤੇ ਦੇਸ਼ ਨੂੰ ਸਮਰਪਿਤ ਅਣਖੀਲਾ, ਗੁਰਸਿੱਖ ਗੱਭਰੂ ਸੀ। 19 ਕੁ ਵਰ੍ਹਿਆਂ ਦੀ ਉਮਰ ਵਿਚ ਉਹ ਰਸਾਲਾ ਨੰ: 04 ਹਡਸਨ ਹਾਰਸ ਵਿਚ ਬਤੌਰ ਕਲਰਕ ਭਰਤੀ ਹੋ ਗਏ। ਇਥੇ ਹੀ ਨੌਕਰੀ ਦੌਰਾਨ ਉਨ੍ਹਾਂ ਨੂੰ ਅੰਗਰੇਜ਼ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਕਾਰਨ ਵਿਦੇਸ਼ੀ ਹਕੂਮਤ ਨਾਲ ਨਫ਼ਰਤ ਹੋ ਗਈ। 15 ਫਰਵਰੀ 1919 ਨੂੰ ਫੌਜ ਵਿਚੋਂ ਦੁਬਾਰਾ ਫਿਰ ਡਿਸਚਾਰਜ ਲੈ ਕੇ ਸ: ਰਤਨ ਸਿੰਘ ਆਪਣੇ ਪਿੰਡ ਆ ਕੇ ...

ਪੂਰਾ ਲੇਖ ਪੜ੍ਹੋ »

ਇਤਿਹਾਸਕ ਤੇ ਪਵਿੱਤਰ ਨਗਰੀ ਛਾਪੜੀ ਸਾਹਿਬ

ਇਤਿਹਾਸਕ ਤੇ ਪਵਿੱਤਰ ਨਗਰੀ ਛਾਪੜੀ ਸਾਹਿਬ ਆਪਣੇ ਅੰਦਰ ਵਡਮੁੱਲਾ, ਮਹਾਨ, ਗੌਰਵਮਈ ਅਤੇ ਸੁਨਹਿਰੀ ਇਤਿਹਾਸ ਸਮੋਈ ਬੈਠੀ ਹੈ। ਇਸ ਨਗਰੀ ਵਿਚ ਸਥਿਤ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ 'ਸ੍ਰੀ ਗੁਰੂ ਅੰਗਦ ਦਰਬਾਰ' ਹੈ। ਕਾਰ ਸੇਵਾ ਸੰਪਰਦਾਇ ਸੰਤ ਬਾਬਾ ਗੁਰਮੁਖ ਸਿੰਘ ਪਟਿਆਲਾ ਵਾਲਿਆਂ ਤੋਂ ਵਰੋਸਾਏ ਹੋਏ ਸੰਤ ਬਾਬਾ ਦੀਵਾਨ ਸਿੰਘ, ਬਾਬਾ ਖਜ਼ਾਨ ਸਿੰਘ ਕਾਰ ਸੇਵਾ ਛਾਬੜੀ ਸਾਹਿਬ ਵਾਲਿਆਂ ਨੇ ਕਾਰ ਸੇਵਾ ਕਰਕੇ ਇਹ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸੀ, ਜਿਸ ਦੀ ਨਵ-ਨਿਰਮਾਣਤ ਇਮਾਰਤ ਦੀ ਸੇਵਾ 17 ਅਪ੍ਰੈਲ 2014 ਨੂੰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਪੰਜ ਸਿੰਘ ਸਾਹਿਬਾਨ ਤੋਂ ਨੀਂਹ ਰਖਵਾ ਕੇ ਮੁੜ ਸ਼ੁਰੂ ਕੀਤੀ ਗਈ ਹੈ ਅਤੇ ਇਹ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸਰਦਾਰਾ ਸਿੰਘ ਛਾਪੜੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਲਗਾਤਾਰ ਬੜੇ ਉਤਸ਼ਾਹ ਨਾਲ ਚੱਲ ਰਹੀ ਹੈ। ਇਸ ਇਤਿਹਾਸਕ ਅਸਥਾਨ ਦਾ ਜ਼ਿਕਰ ਪੁਰਾਤਨ ਕਿਤਾਬਾਂ ਅਤੇ ਇਤਿਹਾਸਕਾਰਾਂ ਦੀਆਂ ਰਚਨਾਵਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਵੀ ਮਿਲਦਾ ਹੈ। ਇਸ ਬਾਰੇ ਪੁਰਾਤਨ ਲਿਖਤਾਂ ਵਿਚ ਜ਼ਿਕਰ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲੜੀਵਾਰ ਹੱਥ ਨਾਲ ਲਿਖਣ ਵਾਲੀ ਸਿੱਖ ਬੀਬੀ ਬੀਬੀ ਕਮਲਜੀਤ ਕੌਰ

ਸੱਚੇ ਪਾਤਸ਼ਾਹ ਆਪਣੀ ਮਿਹਰ ਦੀ ਨਜ਼ਰ ਦੁਆਰਾ ਜਦੋਂ ਕਿਸੇ ਦੇ ਮਨ ਵਿਚ ਕਿਸੇ ਮਹਾਨ ਕਾਰਜ ਨੂੰ ਸਿਦਕਦਿਲੀ ਅਤੇ ਲਗਨ ਨਾਲ ਨੇਪਰੇ ਚੜ੍ਹਾਉਣ ਦਾ ਜਜ਼ਬਾ ਪੈਦਾ ਕਰ ਦੇਵੇ ਤਾਂ ਉਹ ਕਾਰਜ ਕਦੇ ਅਧੂਰਾ ਨਹੀਂ ਰਹਿੰਦਾ। ਅਜਿਹਾ ਹੀ ਇਕ ਮਹਾਨ ਕਾਰਜ ਬੀਬੀ ਕਮਲਜੀਤ ਕੌਰ ਨੇ ਮੁਕੰਮਲ ਕਰਨ ਦਾ ਮਾਣ ਖੱਟਿਆ ਹੈ। ਉਨ੍ਹਾਂ ਨੇ ਆਪਣੀ ਉੱਚੀ-ਸੁੱਚੀ ਲਗਨ ਅਤੇ ਅਪਾਰ ਸ਼ਰਧਾ ਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲੜੀਵਾਰ ਹੱਥ ਨਾਲ ਲਿਖ ਕੇ ਇਸ ਵੱਡਮੁੱਲੀ ਸੇਵਾ ਨੂੰ ਸਰਅੰਜਾਮ ਦਿੱਤਾ ਹੈ। ਇਸ ਸੇਵਾ ਨਾਲ ਆਪਣੇ ਜੀਵਨ ਨੂੰ ਸਫਲ ਕਰਨ ਵਾਲੀ ਬੀਬੀ ਕਮਲਜੀਤ ਕੌਰ ਹੱਥ-ਲਿਖਤ ਦੁਆਰਾ ਲੜੀਵਾਰ ਬੀੜ ਤਿਆਰ ਕਰਨ ਵਾਲੀ ਸਾਰੇ ਸਿੱਖ ਸੰਸਾਰ ਦੀ ਪਹਿਲੀ ਸਿੱਖ ਇਸਤਰੀ ਬਣ ਗਈ ਹੈ। ਉਸ ਦੀ ਇਸ ਬੇਮਿਸਾਲ ਘਾਲਣਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਵੀ ਤਸਦੀਕ ਕਰਕੇ ਇਕ 'ਤਸਦੀਕ ਸਰਟੀਫਿਕੇਟ' ਉਸ ਦੀ ਝੋਲੀ ਪਾਇਆ ਹੈ, ਜਿਸ ਵਿਚ ਉਸ ਦੀ ਇਸ ਬੇਮਿਸਾਲ ਸੇਵਾ ਨੂੰ ਇਨ੍ਹਾਂ ਲਫ਼ਜ਼ਾਂ ਰਾਹੀਂ ਵਡਿਆਇਆ ਹੈ- 'ਤਸਦੀਕ ਕੀਤਾ ਜਾਂਦਾ ਹੈ ਕਿ ਬੀਬੀ ਕਮਲਜੀਤ ਕੌਰ ...

ਪੂਰਾ ਲੇਖ ਪੜ੍ਹੋ »

ਗ਼ਦਰ ਲਹਿਰ 'ਚ ਕਾਮਾਗਾਟਾਮਾਰੂ ਦਾ ਇਤਿਹਾਸਕ ਸਾਕਾ-ਰੋਲ ਤੇ ਮਹੱਤਤਾ

ਸ਼ਤਾਬਦੀ 'ਤੇ ਵਿਸ਼ੇਸ਼ ਕਾਮਾਗਾਟਾਮਾਰੂ ਦੀ ਘਟਨਾ, ਭਾਰਤੀਆਂ ਦੀ ਕੈਨੇਡਾ ਅੰਦਰ ਦਾਖਲੇ ਦੀ ਲੜਾਈ ਦਾ ਇਕ ਮਹਾਨ ਇਤਿਹਾਸਕ ਸਾਕਾ ਹੈ। ਕਾਮਾਗਾਟਾਮਾਰੂ ਜਹਾਜ਼ ਗਦਰ ਪਾਰਟੀ ਦਾ ਉੱਦਮ ਨਹੀਂ ਸੀ ਤੇ ਨਾ ਹੀ ਇਸ ਨਾਲ ਕੋਈ ਸਿੱਧਾ ਸਬੰਧ ਸੀ। ਇਹ ਵਪਾਰਕ ਲੀਹਾਂ 'ਤੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਪਟੇਦਾਰੀ ਹੇਠ ਹਿੰਦ ਵਾਸੀਆਂ, ਖਾਸ ਕਰਕੇ ਪੰਜਾਬੀਆਂ ਦੀ ਉੱਚ ਵਿੱਦਿਆ, ਰੋਟੀ-ਰੋਜ਼ੀ, ਤੇ ਚੰਗੀ ਜ਼ਿੰਦਗੀ ਦੀ ਭਾਲ ਲਈ ਕੇਨੈਡਾ ਜਾਣ ਦੀ ਪ੍ਰਬਲ ਤਾਂਘ ਦੀ ਉਪਜ ਸੀ। ਪਰ ਬਰਤਾਨਵੀ ਸਾਮਰਾਜਵਾਦ ਦੀ ਸੰਗੀ ਕੈਨੇਡਾ ਸਰਕਾਰ ਨੇ ਜੋ ਗੈਰ-ਮਨੁੱਖੀ ਤੇ ਜ਼ਾਲਮਾਨਾ ਸਲੂਕ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਨਾਲ ਕੀਤਾ, ਜਿੰਨੀ ਅਣਖ ਤੇ ਬਹਾਦਰੀ ਨਾਲ ਗੋਰੀ ਹਕੂਮਤ ਦਾ ਟਾਕਰਾ ਕੀਤਾ ਅਤੇ ਜਿਵੇਂ ਗ਼ਦਰ ਪਾਰਟੀ ਤੇ ਇਸ ਦੇ ਅਖਬਾਰ ਗ਼ਦਰ ਨੇ ਹਿੰਦ, ਕੈਨੇਡਾ ਸਮੇਤ ਵੱਖ-ਵੱਖ ਦੇਸ਼ਾਂ 'ਚ ਇਨ੍ਹਾਂ ਦੇ ਪੱਖ 'ਚ ਪ੍ਰਚਾਰ, ਲਾਮਬੰਦੀ ਤੇ ਠੋਸ ਮਦਦ ਦੀ ਮਸਾਲੀ ਮੁਹਿੰਮ ਚਲਾਈ ਅਤੇ ਨਿੱਗਰ ਅਗਵਾਈ ਦਿੱਤੀ। ਕਾਮਾਗਾਟਾਮਾਰੂ ਦਾ ਸਾਕਾ ਗ਼ਦਰ ਪਾਰਟੀ ਦੇ ਇਤਿਹਾਸ ਦਾ ਸੁਨਹਿਰੀ ਕਾਂਡ ਹੋ ਨਿਬੜਿਆ। ਕੈਨੇਡਾ ਸਰਕਾਰ ਨੇ 920 ...

ਪੂਰਾ ਲੇਖ ਪੜ੍ਹੋ »

ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ

ਕੱਲ੍ਹ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ਭਾਈ ਤਾਰੂ ਸਿੰਘ ਜੀ ਸ਼ਹੀਦ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ। ਆਪ ਨੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ਨੂੰ ਖਿੜੇ-ਮੱਥੇ ਸਹਾਰਿਆ ਅਤੇ 'ਸਿਰ ਜਾਵੇ ਤਾਂ ਜਾਵੇ-ਮੇਰਾ ਸਿੱਖੀ ਸਿਦਕ ਨਾ ਜਾਵੇ' ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾ ਕੇ ਕੇਸਾਂ ਦੀ ਰਾਖੀ ਲਈ ਖੋਪਰੀ ਉਤਰਵਾ, ਕੁਰਬਾਨੀ ਦੇ ਅਨੋਖੇ ਪੂਰਨੇ ਪਾਏ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗਲਾਂ ਵੱਲੋਂ ਸਿੱਖਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ। ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਅੱਤ ਹੀ ਚੁੱਕ ਲਈ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ ਅਤੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ। ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਸਿੰਘਾਂ ਨੇ ਘਣੇ ਜੰਗਲਾਂ ਵਿਚ ਜਾ ਨਿਵਾਸ ਕੀਤਾ। ਉਥੇ ਰਹਿ ਕੇ ਜਥੇਬੰਦਕ ਤਿਆਰੀਆਂ ਕਰਨ ਲੱਗੇ ਅਤੇ ਜਦੋਂ ਸਮਾਂ ਮਿਲਦਾ, ਹਕੂਮਤ ਨਾਲ ਟੱਕਰ ਵੀ ਲੈਂਦੇ। ਇਲਾਕੇ ਦੇ ਸਿੰਘ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX