ਕੈਮਰਾ ਚੁੱਪ ਨਹੀਂ ਇਹ ਇਕ ਅਹਿਮ ਮੁੱਦਾ ਹੈ। ਕੀ ਅਸੀਂ ਸਾਫ ਪਾਣੀ ਪੀਂਦੇ ਹਾਂ? ਕੀ ਸਾਡੇ ਘਰਾਂ ਵਿਚ ਲੱਗੇ ਪਾਣੀ ਸਾਫ ਕਰਨ ਦੇ ਯੰਤਰ ਸਹੀ ਹਨ? ਤੁਸੀਂ ਹੈਰਾਨ ਹੋ ਜਾਵੋਗੇ, ਜਦੋਂ ਇਹ ਜਾਣੋਗੇ ਕਿ ਸਾਡੇ ਨਾਲ, ਆਰ. ਓ., ਦੇ ਨਾਂਅ 'ਤੇ ਕਿੰਨਾ ਧੋਖਾ ਹੋ ਰਿਹਾ ਹੈ। ਇਹ ਆਰ. ਓ. ਹੈ ਕੀ? ਅਸਲ ਵਿਚ ਅਜ ਦੇ ਪ੍ਰਚਾਰ ਦੇ ਯੁੱਗ ਵਿਚ ਜੇ ਲੋਕ ਪ੍ਰਚਾਰ ਦੀ ਬੁਛਾੜ ਕਰਕੇ ਚੋਣਾਂ ਜਿਤ ਸਕਦੇ ਹਨ, ਡਾਕਟਰ ਡਰਾ ਕੇ ਆਪ੍ਰੇਸ਼ਨ ਕਰ ਸਕਦੇ ਹਨ, ਸੀ. ਏ. ਕਹਿ ਕਹਿ ਕੇ ਰਿਸ਼ਵਤ ਦੇਣ ਲਈ ਮਜਬੂਰ ਕਰ ਸਕਦੇ ਹਨ ਤਾਂ ਵੱਡੀਆਂ ਕੰਪਨੀਆਂ ਗਲਤ ਤਕਨਾਲੋਜੀ ਨੂੰ ਆਪਣੇ ਫਾਇਦੇ ਲਈ ਪ੍ਰਚਾਰ ਕਰਕੇ ਜਾਂ ਸਮੇਂ ਦੀਆਂ ਸਰਕਾਰਾਂ ਜਾਂ ਅਧਿਕਾਰੀਆਂ ਨਾਲ ਰਲ ਕੇ ਕਿਉਂ ਨਹੀਂ ਵੇਚ ਸਕਦੀਆਂ? ਆਰ. ਓ. ਸਿਸਟਮ ਅਸਲ ਵਿਚ ਗੰਦੇ ਪਾਣੀ ਨੂੰ ਸਾਫ ਕਰਨ ਦੀ ਤਕਨਾਲੋਜੀ ਹੈ। ਪਰ ਇਹ ਪੀਣਯੋਗ ਪਾਣੀ ਪੈਦਾ ਕਰਨ ਦਾ ਤਰੀਕਾ ਨਹੀਂ ਹੈ। ਜਦੋਂ ਪਾਣੀ ਇਸ ਦੇ ਬਰੀਕ ਮੁਸਾਮਾਂ ਵਿਚੋਂ ਲੰਘਦਾ ਹੈ ਤਾਂ ਇਹ ਪਾਣੀ 'ਚੋਂ ਸਾਰੇ ਤੱਤ ਕੱਢ ਦੇਂਦਾ ਹੈ। ਇਸ ਵਿਚਲੇ ਸਾਰੇ ਕੁਦਰਤੀ ਖਣਿਜ ਪਦਾਰਥ ਰੋਕ ਲੈਂਦਾ ਹੈ ਪਰ, ਜ਼ਹਿਰੀ ਦਵਾਈਆਂ ਕੀੜੇ ਮਾਰ ਜ਼ਹਿਰਾਂ ਜਾਂ ...
ਨਿਰਭੈ ਸਿੰਘ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਇਕ ਅਗਾਂਹਵਧੂ ਕਿਸਾਨ ਹੈ। ਉਹ ਰਿਵਾਇਤੀ ਖੇਤੀਬਾੜੀ ਤੋਂ ਹਟ ਕੇ ਮੁੱਖ ਤੌਰ 'ਤੇ ਪਿਆਜ਼, ਆਲੂ ਆਦਿ ਦੀ ਕਾਸ਼ਤ ਕਰ ਰਿਹਾ ਹੈ, ਉਥੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਰੋਕ ਕੇ ਫ਼ਸਲੀ ਵਿਭਿੰਨਤਾ ਰਾਹੀਂ ਚੰਗਾ ਮੁਨਾਫਾ ਕਮਾਉਣ ਦਾ ਸੁਨੇਹਾ ਦੇ ਰਿਹਾ ਹੈ। ਨਿਰਭੈ ਸਿੰਘ ਦਾ ਜਨਮ ਸੇਵਾਮੁਕਤ ਐਕਸਾਈਜ਼ ਇੰਸਪੈਕਟਰ ਪ੍ਰੀਤਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਚੇਤਨ ਕੌਰ ਦੀ ਕੁੱਖੋਂ ਹੋਇਆ। ਆਪ ਨੇ ਸਾਇੰਸ ਵਿਸ਼ੇ ਵਿਚ ਬੀ.ਐਸ.ਸੀ, ਬੀ. ਐੱਡ ਕਰਕੇ ਵੱਖ-ਵੱਖ ਸਕੂਲਾਂ ਵਿਚ ਸਾਇੰਸ ਅਧਿਆਪਕ ਵਜੋਂ ਸੇਵਾ ਨਿਭਾਈ। ਆਪ ਦਾ ਵਿਆਹ ਭੁਪਿੰਦਰ ਕੌਰ ਅਧਿਆਪਕਾ ਨਾਲ ਹੋਇਆ। ਸੇਵਾ ਮੁਕਤ ਹੋਣ 'ਤੇ ਉਸ ਨੇ ਆਪਣੀ ਪਤਨੀ ਭੁਪਿੰਦਰ ਕੌਰ ਦੇ ਸਹਿਯੋਗ ਨਾਲ ਖੇਤੀਬਾੜੀ ਦੇ ਖੇਤਰ ਵਿਚ ਕੁੱਝ ਨਵਾਂ ਕਰਕੇ ਲੋਕਾਂ ਨੂੰ ਰਾਹ ਦਿਖਾਉਣ ਬਾਰੇ ਸੋਚਿਆ। ਉਸ ਨੇ ਆਪਣੇ ਖੇਤਾਂ ਵਿਚ ਸਾਲ ਦੌਰਾਨ ਤਿੰਨ ਫ਼ਸਲਾਂ ਲੈਣ ਦੇ ਇਰਾਦੇ ਨਾਲ ਝੋਨਾ, ਆਲੂ ਅਤੇ ਪਿਆਜ਼ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਕੱਲ ਬਠਿੰਡਾ ਜ਼ਿਲ੍ਹੇ ਵਿਚ ਸਫ਼ਲ ਕਿਸਾਨ ...
ਇਸ ਤਸਵੀਰ ਵਿਚਲੇ ਰਾਹ ਵਿੱਚ ਦੂਰ-ਦੂਰ ਤੱਕ ਕੁਝ ਦਿਖਾਈ ਨਹੀਂ ਦੇ ਰਿਹਾ, ਸਿਵਾਏ ਦਰੱਖਤਾਂ ਦੇ। ਖੇਤਾਂ ਨੂੰ ਜਾਂਦੇ ਰਾਹ ਪਹਿਲੇ ਵੇਲ਼ੇ ਵਿਚ ਬਹੁਤੇ ਇਸ ਤਰ੍ਹਾਂ ਦੇ ਹੀ ਹੁੰਦੇ ਸਨ। ਕੱਚੇ ਰਾਹਾਂ ਦੀ ਮਿੱਟੀ 'ਤੇ ਸਿਵਾਏ ਸਾਈਕਲਾਂ, ਬਲਦ ਗੱਡੀਆਂ ਦੇ ਟਾਇਰਾਂ ਦੀਆਂ ਲੀਹਾਂ ਦੇ ਕਈ ਵਾਰ ਕੁਝ ਨਹੀਂ ਸੀ ਹੁੰਦਾ। ਕਿੱਕਰਾਂ ਤੇ ਹੋਰ ਦਰੱਖਤ ਜੋ ਰਾਹ ਦੇ ਦੋਵੀਂ ਪਾਸੀਂ ਹੁੰਦੇ ਸਨ, ਝੁਕ ਕੇ ਰਾਹ ਨੂੰ ਘੇਰਾ ਘੱਤੀ ਰੱਖਦੇ ਸਨ, ਜਿਵੇਂ ਇਥੋਂ ਲੰਘਣ ਵਾਲਿਆਂ ਨੂੰ ਛਾਂ ਦੇਣ ਦਾ ਸਭ ਤੋਂ ਵੱਧ ਫ਼ਿਕਰ ਇਨ੍ਹਾਂ ਨੂੰ ਹੋਵੇ। ਇਨ੍ਹਾਂ ਰਾਹਾਂ ਵਿੱਚ ਥੋੜ੍ਹੀ-ਥੋੜ੍ਹੀ ਦੂਰੀ 'ਤੇ ਦਰੱਖਤਾਂ ਥੱਲੇ ਲੱਗੇ ਨਲਕੇ ਰਾਹੀਆਂ ਦੀ ਪਿਆਸ ਬੁਝਾਉਂਦੇ ਸਨ। ਇੰਜ ਜਾਪਦੈ ਜਿਵੇਂ ਅੱਜ ਦੇ ਪੱਥਰ ਯੁੱਗ ਨਾਲੋਂ ਤਾਂ ਉਹ ਕੱਚਾ ਯੁੱਗ ਹੀ ਚੰਗਾ ਸੀ। ਘੱਟੋ-ਘੱਟ ਉਦੋਂ ਸਕੂਨ ਨਾਂਅ ਦੀ ਚੀਜ਼ ਤਾਂ ਸੀ। ਜ਼ਿੰਦਗੀ ਵਿਚ ਸਰਲਤਾ ਤਾਂ ਸੀ। ਇਨ੍ਹਾਂ ਕੱਚੇ ਰਾਹਾਂ ਨੇ ਕਿੰਨੇ ਸਾਹਿਤਕਾਰਾਂ ਦੀ ਸੂਖ਼ਮਤਾ ਨੂੰ ਟੁੰਬਿਆ ਹੈ। ਮਲਵਈ ਸਾਹਿਤਕਾਰਾਂ ਨੇ ਤਾਂ ਇਨ੍ਹਾਂ ਕੱਚੇ ਰਾਹਾਂ, ਖੇਤਾਂ ਦੀਆਂ ਪਗਡੰਡੀਆਂ ਦਾ ਵਾਰ-ਵਾਰ ਜ਼ਿਕਰ ਕੀਤਾ ...
ਲੁਧਿਆਣੇ ਜ਼ਿਲ੍ਹੇ ਦਾ ਪਿੰਡ ਪੁੜੈਣ ਮੁੱਲਾਂਪੁਰ ਤੋਂ 10 ਕੁ ਕਿਲੋਮੀਟਰ ਤੇ ਹੰਬੜਾਂ ਤੋਂ 5 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਦਾ ਨੌਜਵਾਨ ਜਗਦੀਪ ਸਿੰਘ ਸੋਨੂ ਜੋ ਕਿ ਉੱਚੇ ਲੰਬੇ ਘੋੜੇ ਰੱਖਣ ਦਾ ਸ਼ੌਕੀਨ ਹੈ, ਦਾ ਸਿਰਨਾਵਾਂ ਪੰਜਾਬ ਦੇ ਚੋਟੀ ਦੇ ਘੋੜਾ ਪਾਲਕਾਂ ਵਿਚ ਆਉਂਦਾ ਹੈ। ਸੋਨੂ ਨੇ ਪਿਤਾ ਸਵਰਗੀ ਮੋਹਨ ਸਿੰਘ ਸਾਬਕਾ ਸਰਪੰਚ ਤੇ ਮਾਤਾ ਸ੍ਰੀਮਤੀ ਹਰਜੀਤ ਕੌਰ ਦੇ ਘਰ ਨੂੰ 4 ਮਈ, 1980 ਨੂੰ ਭਾਗ ਲਗਾਏ। ਉਸ ਦੇ ਬਾਪੂ ਨੇ 20 ਸਾਲ ਪਿੰਡ ਦੀ ਸਰਪੰਚੀ ਕੀਤੀ। ਅੱਜਕੱਲ੍ਹ ਸੋਨੂ ਖੁਦ ਪਿੰਡ ਦੀ ਪੰਚਾਇਤ ਵਿਚ ਪੰਚਾਇਤ ਮੈਂਬਰ ਹੈ। ਸੋਨੂ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਨੇ ਹੱਡ ਭੰਨਵੀਂ ਮਿਹਨਤ ਕਰਕੇ ਆਪਣੇ ਪਿੰਡ ਵਿਚ ਪਹਿਲਾ ਟਰੈਕਟਰ ਲਿਆਂਦਾ ਸੀ। ਉਸ ਨੇ ਆਪਣੇ ਟਰੈਕਟਰ ਨਾਲ ਕਿਰਾਏ ਦਾ ਬਹੁਤ ਜ਼ਿਆਦਾ ਕੰਮ ਕੀਤਾ। ਸੀਜ਼ਨ ਦੇ ਦਿਨਾਂ ਵਿਚ ਤਾਂ ਉਸ ਨੂੰ ਨੇੜਲੇ ਪੰਜ-ਚਾਰ ਪਿੰਡਾਂ ਵਿਚ ਭਾਲ ਕੇ ਲਿਆਉਣਾ ਪੈਂਦਾ ਸੀ। ਖੈਰ ਆਰਥਿਕ ਪੱਖੋਂ ਪੱਕੇ ਪੈਰੀਂ ਹੋ ਜਾਣ 'ਤੇ ਸੋਨੂ ਦੇ ਬਾਪੂ ਨੇ ਚੱਕ ਕਲਾਂ ਪਿੰਡ ਤੋਂ ਰੇਵੀਆ ਚਾਲ ਤੁਰਦੀ ਨੀਲੀ ਸਬਜ਼ ਘੋੜੀ ਲਿਆਂਦੀ। ਉਦੋਂ ਸੋਨੂ ਦੀ ਉਮਰ 14-15 ...
ਕਿਸਾਨ ਬੜੀ ਮੁਸ਼ਕਿਲ 'ਚ ਹਨ। ਜੂਨ ਤਾਂ ਖੁਸ਼ਕ ਰਿਹਾ ਹੀ ਹੈ। ਅਜੇ ਤੱਕ ਜੁਲਾਈ 'ਚ ਵੀ ਮੌਨਸੂਨ ਨੇ ਪੰਜਾਬ ਦੀ ਫੇਰੀ ਨਹੀਂ ਪਾਈ। ਭਾਵੇਂ ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਨਵਾਂਸ਼ਹਿਰ, ਮੋਹਾਲੀ, ਫ਼ਰੀਦਕੋਟ, ਬਠਿੰਡਾ, ਪਠਾਨਕੋਟ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ 'ਚ ਮਾਮੂਲੀ ਨਾਂਮਾਤਰ ਬਾਰਿਸ਼ ਹੋਈ ਹੈ, ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ ਤੇ ਫਿਰੋਜ਼ਪੁਰ ਜ਼ਿਲ੍ਹੇ ਉੱਕਾ ਹੀ ਵਾਂਝੇ ਰਹੇ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਬਾਰਿਸ਼ 56 ਪ੍ਰਤੀਸ਼ਤ ਘੱਟ ਹੋਈ ਹੈ। ਔੜ ਜਿਹੇ ਹਾਲਾਤ ਪੈਦਾ ਹੋ ਗਏ ਹਨ। ਝੋਨਾ ਪੰਜਾਬ 'ਚ ਇਸ ਮੌਸਮ ਦੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ 28 ਲੱਖ ਹੈਕਟੇਅਰ ਤੋਂ ਵੱਧ ਰਕਬੇ ਤੇ ਹੁੰਦੀ ਰਹੀ ਹੈ। ਇਸ ਵੇਰ ਖੇਤੀਬਾੜੀ ਵਿਭਾਗ ਨੇ 26.5 ਲੱਖ ਹੈਕਟੇਅਰ ਰਕਬਾ ਇਸ ਫ਼ਸਲ ਦੀ ਕਾਸ਼ਤ ਥੱਲੇ ਲਿਆਉਣ ਦਾ ਟੀਚਾ ਰੱਖਿਆ ਹੋਇਆ ਹੈ। ਤਕਰੀਬਨ 23 ਕੁ ਲੱਖ ਹੈਕਟੇਅਰ ਰਕਬੇ 'ਤੇ ਝੋਨਾ ਬੀਜਿਆ ਜਾ ਚੁੱਕਿਆ ਹੈ। ਝੋਨੇ ਦੀ ਪਾਣੀ ਦੀ ਮੰਗ ਦੂਜੀਆਂ ਸਭ ਫ਼ਸਲਾਂ ਨਾਲੋਂ ਜ਼ਿਆਦਾ ਹੈ। ਟਿਊਬਵੈੱਲਾਂ ਲਈ 8 ਘੰਟੇ ਪ੍ਰਤੀ ਦਿਨ ਬਿਜਲੀ ਨਹੀਂ ਮਿਲ ਰਹੀ। ਬਾਸਮਤੀ ਜਿਸ ਦੀ ਪਾਣੀ ਦੀ ਲੋੜ ਘੱਟ ਹੈ ਖੇਤੀਬਾੜੀ ...
ਭਲੇ ਸਮਿਆਂ ਵਿਚ ਬਲਦਾਂ ਨਾਲ ਹਲ ਵਾਹ ਕੇ ਖੇਤੀ ਕਰਨ ਵਾਲਾ ਦੇਸੀ ਜੱਟ ਅੱਜਕਲ੍ਹ ਪੌਲੀ ਹਾਊਸ ਦਾ ਵਲਾਇਤੀ ਜੁਗਾੜ ਲਗਾਕੇ ਨਵੇਂ ਸਿਰੇ ਤੋਂ ਜ਼ਿੰਦਗੀ ਦੇ ਲੜ ਜੋੜਦਾ ਨਜ਼ਰ ਆ ਰਿਹਾ ਹੈ। ਖੁਦਕੁਸ਼ੀਆਂ ਦੇ ਰਾਹ ਦਾ ਪਾਂਧੀ ਬਣਿਆ ਇਹ ਅੰਨਦਾਤਾ ਹੁਣ ਪਰਾਲੀ ਫੂਕਣ ਦੇ ਨਾਂਅ ਹੇਠ ਧਰਤੀ ਮਾਂ ਦੀ ਹਿੱਕ ਨਹੀਂ ਸਾੜੇਗਾ ਤੇ ਨਾ ਹੀ ਪਾਣੀ ਦੀ ਦੁਰਵਰਤੋਂ ਕਰਕੇ ਜਲ ਦੇਵਤਾ ਦਾ ਕਸੂਰਵਾਰ ਬਣੇਗਾ, ਸਗੋਂ ਹੁਣ ਤਾਂ ਪੌਲੀ ਹਾਊਸ ਦੀ ਸ਼ਾਨਦਾਰ ਖੇਤੀ ਕਰਕੇ ਸਮਾਜ ਨੂੰ ਸਿਹਤਮੰਦ ਜੀਵਨ ਬਸਰ ਕਰਨ ਦਾ ਰਸਤਾ ਵਿਖਾਉਣ ਵਾਲਾ ਇਹ ਕਿਸਾਨ ਸਰਕਾਰਾਂ ਨੂੰ ਦਲੀਲਾਂ ਦੇ ਰਿਹਾ ਹੈ ਕਿ ਹਸਪਤਾਲਾਂ ਦੀਆਂ ਮੰਜ਼ਿਲਾਂ ਉੱਚੀਆਂ ਕਰਨ ਦੀ ਥਾਂ ਤੁਸੀਂ ਇਨਸਾਨ ਲਈ ਸੰਤੁਲਨ ਭੋਜਨ ਦਾ ਪ੍ਰਬੰਧ ਕਰੋ, ਜਿਸ ਵਿਚ ਪੌਲੀ ਹਾਊਸ ਦੀ ਭੂਮਿਕਾ ਅਹਿਮ ਹੋਵੇਗੀ। ਖੇਤੀ ਸੈਕਟਰ ਵਿਚ ਇਹ ਬਦਲਾਅ ਆਉਣਾ ਅਤਿਅੰਤ ਜ਼ਰੂਰੀ ਸੀ ਕਿਉਂਕਿ ਦੇਸ਼ ਵਿਚ ਹਰ ਵਰ੍ਹੇ 27 ਹਜ਼ਾਰ 94 ਦੇ ਕਰੀਬ ਸਖ਼ਤ ਮਿਹਨਤ-ਮੁਸ਼ੱਕਤ ਕਰਨ ਵਾਲੇ ਕਿਸਾਨ ਅਤੇ ਮਜ਼ਦੂਰ ਕਰਜ਼ਿਆਂ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਅਜਿਹੇ ਨਿਰਾਸ਼ਾਵਾਦ ਰਾਹਾਂ 'ਤੇ ਚੱਲਦਿਆਂ ਕਿਸਾਨੀ ਲਈ ਪੌਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX