ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ 'ਚ ਅਚਾਨਕ ਹੜ੍ਹ ਆਉਣ ਕਾਰਨ ਇਕ ਵਿਅਕਤੀ ਦੀ ਮੌਤ, 9 ਲਾਪਤਾ
. . .  12 minutes ago
ਸ਼ਿਮਲਾ, 28 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਸਬ ਡਵੀਜ਼ਨ ਉਦੇਪੁਰ ਵਿਚ ਲੰਘੀ ਰਾਤ ਤੋਜਿੰਗ ਨਾਲਾ ਵਿਚ ਅਚਾਨਕ ਹੜ੍ਹ ਆਉਣ ਕਾਰਨ ਇਕ ਵਿਅਕਤੀ ਦੀ ਜਿੱਥੇ ਮੌਤ ਹੋ ਗਈ ਹੈ ਤੇ ਉੱਥੇ ਹੀ, 9 ਵਿਅਕਤੀ ਲਾਪਤਾ ਹੋ...
ਮਹਿਲਾ ਹਾਕੀ 'ਚ ਬਰਤਾਨੀਆ ਹੱਥੋਂ ਭਾਰਤ ਨੂੰ 4-1 ਨਾਲ ਮਿਲੀ ਕਰਾਰੀ ਸ਼ਿਕਸਤ
. . .  22 minutes ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ 'ਚ ਮਹਿਲਾ ਹਾਕੀ ਟੂਰਨਾਮੈਂਟ ਦੇ ਪੂਲ-ਏ 'ਚ ਹੋਏ ਮੁਕਾਬਲੇ ਵਿਚ ਬਰਤਾਨੀਆ ਦੀਆਂ ਹਾਕੀ ਖਿਡਾਰਨਾਂ ਨੇ ਭਾਰਤੀ ਮਹਿਲਾ ਟੀਮ ਨੂੰ 4-1 ਨਾਲ ਕਰਾਰੀ ਹਾਰ ਦਿੱਤੀ...
ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅੱਜ ਅਜਨਾਲਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  41 minutes ago
ਅਜਨਾਲਾ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜੌਹਲ ) - ਬੀਤੇ ਕੱਲ੍ਹ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਭਾਰੀ ਮਾਤਰਾ 'ਚ ਅਸਲੇ ਸਮੇਤ ਕਾਬੂ ਕੀਤੇ ਗਏ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਜਰਮਨਜੀਤ ਸਿੰਘ ਉਰਫ਼ ਨਿੱਕਾ ਖੰਡੂਰੀਆਂ ਤੇ ਗੁਰਲਾਲ ਸਿੰਘ ਨੂੰ ਅੱਜ ਅਜਨਾਲਾ ਪੁਲਿਸ ਵਲੋਂ...
ਸੁਪ੍ਰਸਿੱਧ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਆਪਣਾ ਮੈਚ
. . .  51 minutes ago
ਟੋਕੀਓ, 28 ਜੁਲਾਈ - ਟੋਕੀਓ ਉਲੰਪਿਕ 'ਚ ਗਰੁੱਪ ਸਟੇਜ ਦੇ ਮਹਿਲਾ ਸਿੰਗਲਜ਼ ਦੇ ਇਕ ਮੈਚ 'ਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ 21-9, 21-16 ਦੇ ਫ਼ਰਕ ਨਾਲ ਹਰਾ ਕੇ ਮੈਚ...
ਯੂ.ਪੀ. ਵਿਚ ਹੋਏ ਭਿਆਨਕ ਸੜਕ ਹਾਦਸੇ ਵਿਚ 18 ਲੋਕਾਂ ਦੀ ਦਰਦਨਾਕ ਮੌਤ
. . .  about 1 hour ago
ਲਖਨਊ, 28 ਜੁਲਾਈ - ਯੂ.ਪੀ. ਦੇ ਬਾਰਾਬੰਕੀ ਵਿਚ ਦੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਥੇ ਸੜਕ ਕਿਨਾਰੇ ਇਕ ਖ਼ਰਾਬ ਖੜੀ ਡਬਲ ਡੇਕਰ ਬੱਸ ਵਿਚ ਲਖਨਊ ਵਲੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕਰੀਬ 18 ਲੋਕਾਂ ਦੀ ਮੌਤ ਹੋ ਗਈ ਹੈ। ਡਬਲ ਡੇਕਰ...
ਅੱਜ ਦਾ ਵਿਚਾਰ
. . .  about 1 hour ago
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੋ ਦਿਨਾਂ ਸਰਕਾਰੀ ਦੌਰੇ 'ਤੇ ਦਿੱਲੀ ਪਹੁੰਚੇ
. . .  1 day ago
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਦਾਇਰ ਪਟੀਸ਼ਨ ’ਤੇ ਕੀਤਾ ਨੋਟਿਸ ਜਾਰੀ
. . .  1 day ago
ਕੈਪਟਨ ਨੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ ,27 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਬੰਧਿਤ ਵਿਭਾਗਾਂ ਨਾਲ ਗੱਲਬਾਤ ਕਰਕੇ ...
ਟਰੱਕ ਡਰਾਈਵਰ ਦਾ ਸਿਰ ‘ਚ ਇੱਟਾਂ ਰੋੜੇ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੀ ਲਾਸ਼ ਬਰਾਮਦ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ ,27 ਜੁਲਾਈ (ਲੱਕਵਿੰਦਰ ਸ਼ਰਮਾ) -ਬਠਿੰਡੇ ਜ਼ਿਲ੍ਹੇ ਦੇ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਟਰੱਕ ਡਰਾਈਵਰ ਰਣਜੀਤ ਸਿੰਘ ਦੇ ਸਿਰ ਵਿਚ ਇੱਟਾਂ ਰੋੜੇ ...
ਜੋ ਨਵੀਂ ਟੀਮ ਨੇ ਮੰਗ ਪੱਤਰ ਦਿੱਤਾ ਹੈ , ਸਰਕਾਰ ਉਸ 'ਤੇ ਪਹਿਲਾਂ ਹੀ ਕਰ ਰਹੀ ਹੈ ਕੰਮ - ਕੈਪਟਨ
. . .  1 day ago
ਚੰਡੀਗੜ੍ਹ , 27 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ 4 ਕਾਰਜਕਾਰੀ ਪ੍ਰਧਾਨਾਂ ਨੇ ਮੰਗ ਪੱਤਰ ਦਿੱਤਾ ਹੈ ਉਸ 'ਤੇ ਪੰਜਾਬ ਸਰਕਾਰ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,27 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ...
ਨਿਊਜ਼ ਏਜੰਸੀ ਦੇ ਮਾਲਕ ਨੇ ਬਿਸਤ ਦੁਆਬ ਨਹਿਰ 'ਚ ਭੇਦਭਰੀ ਹਾਲਤ 'ਚ ਮਾਰੀ ਛਾਲ
. . .  1 day ago
ਕੋਟ ਫਤੂਹੀ, 27 ਜੁਲਾਈ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਵਿਚ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਦੇ ਸਟੇਡੀਅਮ ਨਜ਼ਦੀਕ ਨਹਿਰ ਦੇ ਪੁਲ ...
ਸਾਢੇ ਅੱਠ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਪਿਉ ਪੁੱਤਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਦੀ ...
ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਦਾ ਹੱਲ ਕਰਨ ਦੀ ਮੰਗ ਸਿੱਧੂ ਨੇ ਰੱਖੀ ਕੈਪਟਨ ਸਾਹਮਣੇ
. . .  1 day ago
ਚੰਡੀਗੜ੍ਹ, 27 ਜੁਲਾਈ - ਨਵਜੋਤ ਸਿੰਘ ਸਿੱਧੂ ਦੇ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਬੈਠਾ ਕੀਤੀ ਗਈ | ਟਵੀਟ ਕਰਕੇ ਸਿੱਧੂ ਵਲੋਂ ਦੱਸਿਆ ...
ਚਮਿਆਰੀ ਪਿੰਡ ਤੋਂ ਵੱਡੀ ਮਾਤਰਾ ਵਿਚ ਅਸਲਾ ਬਰਾਮਦ, ਗੈਂਸਗਟਰ ਪ੍ਰੀਤ ਸੇਖੋਂ ਕਾਬੂ
. . .  1 day ago
ਅਜਨਾਲਾ (ਚਮਿਆਰੀ), 27 ਜੁਲਾਈ (ਜਸਪ੍ਰੀਤ ਸਿੰਘ ਜੋਹਲ, ਗੁਰਪ੍ਰੀਤ ਸਿੰਘ ਢਿੱਲੋਂ ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਤੋਂ ਵੱਡੀ ....
ਨੀਲ ਗਰਗ ਅਤੇ ਐਡਵੋਕੇਟ ਨਵਦੀਪ ਸਿੰਘ ਜੀਦਾ 'ਆਪ' ਦੇ ਸੂਬਾਈ ਬੁਲਾਰੇ ਨਿਯੁਕਤ
. . .  1 day ago
ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ...
ਮਹਿਲ ਕਲਾਂ (ਬਰਨਾਲਾ) ਵਿਖੇ ਸ਼੍ਰੋਮਣੀ ਅਕਾਲੀ ਦਲ,ਬਸਪਾ ਗੱਠਜੋੜ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ,27 ਜੁਲਾਈ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਅਗਵਾਈ ਹੇਠ ਅੱਜ ਕਸਬਾ ਮਹਿਲ ਕਲਾਂ ਵਿਖੇ...
2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ
. . .  1 day ago
ਲੁਧਿਆਣਾ, 27 ਜੁਲਾਈ (ਰੂਪੇਸ਼ ਕੁਮਾਰ) - ਐੱਸ. ਟੀ. ਐੱਫ. ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ 2 ਅਲੱਗ-ਅਲੱਗ ਮਾਮਲਿਆਂ ...
ਧੋਲਾਵੀਰਾ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਕੀਤਾ ਗਿਆ ਸ਼ਾਮਿਲ
. . .  1 day ago
ਨਵੀਂ ਦਿੱਲੀ, 27 ਜੁਲਾਈ - ਗੁਜਰਾਤ ਵਿਚ ਧੋਲਾਵੀਰਾ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ...
ਕਾਲਾ ਰਾਮ ਕਾਂਸਲ ਹੋਣਗੇ ਬੁਢਲਾਡਾ ਦੇ ਨਵੇਂ ਐੱਸ. ਡੀ. ਐਮ.
. . .  1 day ago
ਬੁਢਲਾਡਾ, 27 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਕੀਤੀਆਂ 11 ਆਈ. ਏ. ਐੱਸ. ਤੇ 42 ਪੀ. ਸੀ. ਐੱਸ. ਅਧਿਕਾਰੀਆਂ ਦੀਆਂ ਬਦਲੀਆਂ ...
ਸੈਂਕੜੇ ਮਜ਼ਦੂਰਾਂ ਵਲੋਂ ਬਠਿੰਡਾ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੁਬਾਈ ਸੱਦੇ ਤਹਿਤ ਅੱਜ ...
ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਦੀ ਬੈਠਕ
. . .  1 day ago
ਚੰਡੀਗੜ੍ਹ, 27 ਜੁਲਾਈ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਚ ਪੰਜਾਬ ਦੇ ਨਵੇਂ ਨਿਯੁਕਤ ਪ੍ਰਧਾਨ ਨਵਜੋਤ ...
ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਰੱਖੀ ਮੀਟਿੰਗ ਵਿਚ ਹੋਇਆ ਹੰਗਾਮਾ
. . .  1 day ago
ਲੁਧਿਆਣਾ, 27 ਜੁਲਾਈ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਸਰਕਟ ਹਾਊਸ ਵਿਖੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਅਤੇ ਲੁਧਿਆਣਾ...
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਸਪਾ ਵਲੋਂ ਕੇਂਦਰ ਖ਼ਲਿਾਫ਼ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ, ਰੋਸ ਮਾਰਚ ਵੀ ਕੱਢਿਆ
. . .  1 day ago
ਲੁਧਿਆਣਾ, 27 ਜੁਲਾਈ (ਰੁਪੇਸ਼ ਕੁਮਾਰ) - ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਵਲੋਂ ਪਿਛਲੇ ਅੱਠ ਮਹੀਨੇ ਤੋਂ ਅੰਦੋਲਨ ਜਾਰੀ ਹੈ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

15ਵਾਂ ਚੇਤਨਾ ਮਾਰਚ ਸ੍ਰੀ ਤਰਨ ਤਾਰਨ ਸਾਹਿਬ ਤੋਂ ਸੀਸ ਗੰਜ ਸਾਹਿਬ ਦਿੱਲੀ ਪੁੱਜਾ

ਰਾਮ ਤੀਰਥ ਦਿੱਲੀ ਦੇ ਚਾਂਦਨੀ ਚੌਕ ਵਿਚੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਬਾਲ ਗੋਬਿੰਦ ਰਾਏ ਪਾਸੋਂ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਦਾ ਜਨਮ ਦਿਹਾੜਾ ਮਨਾਉਣ ਲਈ 'ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ' (ਰਜਿ:) ਦੇ ਚੇਅਰਮੈਨ ਜਥੇ: ਅਮਰੀਕ ਸਿੰਘ ਸ਼ੇਰਗਿੱਲ, ਸਰਪ੍ਰਸਤ ਬਾਬਾ ਭੁਪਿੰਦਰ ਸਿੰਘ ਪਟਿਆਲੇ ਵਾਲੇ, ਉਪ ਚੇਅਰਮੈਨ ਸ: ਬਲਦੇਵ ਸਿੰਘ ਗੁਮਾਨਪੁਰਾ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਉਪ-ਚੇਅਰਮੈਨ ਭਾਈ ਅਮਨਦੀਪ ਸਿੰਘ ਖਾਲਸਾ ਦੇ ਸਾਂਝੇ ਯਤਨਾਂ ਸਦਕਾ 15ਵਾਂ ਚੇਤਨਾ ਮਾਰਚ ਬੁੰਗਾ ਸ਼ਹੀਦ ਬਾਬਾ ਜੀਵਨ ਸਿੰਘ ਸ੍ਰੀ ਤਰਨ ਤਾਰਨ ਸਾਹਿਬ ਤੋਂ 3 ਸਤੰਬਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਨਾਲ ਰਵਾਨਾ ਹੋਇਆ। ਚੇਤਨਾ ਮਾਰਚ ਨੂੰ ਰਵਾਨਾ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸ: ਰਵਿੰਦਰਪਾਲ ਸਿੰਘ ਪੱਖੋਕੇ, ਬਾਬਾ ਬਲਬੀਰ ਸਿੰਘ ...

ਪੂਰਾ ਲੇਖ ਪੜ੍ਹੋ »

ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਵੱਲੋਂ ਕੀਰਤਨ ਦਰਬਾਰ ਅਤੇ ਕੈਂਪ ਲਗਾਇਆ

ਸਮਾਜ ਸੇਵੀ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਡਾਂਗੋਂ ਵੱਲੋਂ ਸੰਤ ਬਾਬਾ ਮੀਹਾ ਸਿੰਘ ਸਿਆੜ ਵਾਲਿਆਂ ਦੇ ਜਲ ਪ੍ਰਵਾਹ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਅਤੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਮੁੱਖ ਸੇਵਾਦਾਰ ਸੰਤ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਦੀ ਅਗਵਾਈ ਹੇਠ ਲਗਾਇਆ ਗਿਆ। ਤਿੰਨ ਰੋਜ਼ਾ ਗੁਰਮਤਿ ਸਮਾਗਮ ਵਿਚ ਸੰਤ ਗੁਰਚਰਨ ਸਿੰਘ ਨਾਨਕਸਰ ਠਾਠ ਸਿਆੜ, ਸੰਤ ਰਣਜੀਤ ਸਿੰਘ ਗੁੱਜਰਵਾਲ, ਸੰਤ ਜੀਤ ਸਿੰਘ ਦਹਿਲੀਜ਼, ਸੰਤ ਰਣਜੀਤ ਸਿੰਘ ਛਪਾਰ, ਰਾਗੀ ਬਲਵੀਰ ਸਿੰਘ ਡਾਂਗੋਂ, ਰਾਗੀ ਦਵਿੰਦਰ ਸਿੰਘ ਭਨੋਹੜ, ਭਾਈ ਸੁਖਵਿੰਦਰ ਸਿੰਘ ਬੁਰਜ ਲਿੱਟਾਂ, ਬੀਬੀ ਕਿਰਨਦੀਪ ਕੌਰ ਡਾਂਗੋਂ, ਭਾਈ ਪ੍ਰੇਮ ਸਿੰਘ ਕਲਿਆਣ, ਭਾਈ ਗੁਰਚਰਨ ਸਿੰਘ ਦਲੇਰ ਆਦਿ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਬਾਬਾ ਜੀ ਸਿਆੜ ਵਾਲਿਆਂ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਸਫਲ ਜੀਵਨ ਜਿਉਣ ਬਾਰੇ ਚਾਨਣਾ ਪਾਇਆ। ਅੱਖਾਂ ਦੇ ਪ੍ਰਸਿੱਧ ਡਾਕਟਰ ਰਮੇਸ਼ ਮਨਸੂਰਾਂ ਵਾਲਿਆਂ ਦੀ ਸਮੁੱਚੀ ਟੀਮ ਨੇ 210 ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ। ਸੰਤ ਸਰਬਜੋਤ ਸਿੰਘ ...

ਪੂਰਾ ਲੇਖ ਪੜ੍ਹੋ »

ਹਾਂਗਕਾਂਗ ਤੇ ਸਿੰਘਾਪੁਰ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਫਿਰ 1966 ਵਿਚ ਸਿੱਖਾਂ ਦੀ ਵਧਦੀ ਹੋਈ ਆਬਾਦੀ ਦੀਆਂ ਜ਼ਰੂਰਤਾਂ ਨੂੰ ਸਾਹਮਣੇ ਰੱਖਦੇ ਹੋਏ ਇਸ ਗੁਰੂ-ਘਰ ਦਾ ਵਿਸਥਾਰ ਕੀਤਾ ਗਿਆ। ਇਹ ਗੁਰੂ-ਘਰ ਸਾਰੇ ਸਿੰਘਾਪੁਰ ਦੇ ਸਿੱਖ ਸਮਾਜ ਵਿਚ ਕੇਂਦਰੀ ਭੂਮਿਕਾ ਰੱਖਦਾ ਹੈ। ਇਸ ਗੁਰੂ-ਘਰ ਦੀ ਮਾਨਤਾ ਦਾ ਵੱਡਾ ਕਾਰਨ ਇਸ ਵਿਚ ਸਥਿਤ ਭਾਈ ਮਾਹਾਰਾਜ ਸਿੰਘ ਦੀ ਸਮਾਧ ਹੈ। ਭਾਈ ਮਾਹਾਰਾਜ ਸਿੰਘ ਨੂੰ ਸਿੰਘਾਪੁਰ ਦੀ ਆਊਟਰਮ ਜੇਲ੍ਹ ਵਿਚ ਕੈਦ ਰੱਖਿਆ ਗਿਆ ਸੀ। ਅੰਗਰੇਜ਼ ਉਨ੍ਹਾਂ ਤੋਂ ਐਨਾ ਡਰਦੇ ਸਨ ਕਿ ਉਨ੍ਹਾਂ ਨੂੰ ਕਦੇ ਵੀ ਜੇਲ੍ਹ ਦੇ ਸੈੱਲ ਵਿਚੋਂ ਬਾਹਰ ਨਹੀਂ ਸੀ ਕੱਢਿਆ ਜਾਂਦਾ। ਸੂਰਜੀ ਰੌਸ਼ਨੀ ਦੀ ਅਣਹੋਂਦ ਕਾਰਨ ਉਹ ਅੰਨ੍ਹੇ ਹੋ ਗਏ ਸਨ ਤੇ ਅਖੀਰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ 1856 ਵਿਚ ਉਹ ਸਵਰਗ ਸਿਧਾਰ ਗਏ। ਉਨ੍ਹਾਂ ਦਾ ਅੰਤਿਮ-ਸੰਸਕਾਰ ਜੇਲ੍ਹ ਦੇ ਬਾਹਰ ਹੀ ਕਰ ਦਿੱਤਾ ਗਿਆ ਤੇ ਉਸ ਜਗ੍ਹਾ 'ਤੇ ਸ਼ਰਧਾਲੂਆਂ ਨੇ ਸਮਾਧ ਬਣਾ ਦਿੱਤੀ। ਉਨ੍ਹਾਂ ਦੀ ਸਮਾਧ 'ਤੇ ਹਿੰਦੂ, ਸਿੱਖ ਤੇ ਮੁਸਲਮਾਨ ਬਿਨਾਂ ਕਿਸੇ ਭੇਦ-ਭਾਵ ਦੇ ਮੱਥਾ ਟੇਕਣ ਆਉਂਦੇ ਸਨ। ਇਹ ਸਮਾਧ 12 ਅਕਤੂਬਰ 1966 ਵਿਚ ਮੂਲ ਸਥਾਨ ਤੋਂ ਲਿਆ ਕੇ ਇਸ ਗੁਰੂ-ਘਰ ਵਿਚ ...

ਪੂਰਾ ਲੇਖ ਪੜ੍ਹੋ »

ਨੌਜਵਾਨ ਗ਼ਦਰੀ ਪ੍ਰੇਮ ਸਿੰਘ ਸਰਾਭਾ

ਅੱਜ ਬਰਸੀ 'ਤੇ ਵਿਸ਼ੇਸ਼ ਪ੍ਰੇਮ ਸਿੰਘ ਦਾ ਜਨਮ ਪਿਤਾ ਸ: ਜੀਵਾ ਸਿੰਘ ਦੇ ਘਰ ਮਾਤਾ ਜਿਉਣ ਕੌਰ ਦੀ ਕੁੱਖੋਂ ਹੋਇਆ। ਆਪ ਜੀ ਦੇ ਦੋ ਹੋਰ ਭਰਾ-ਤੇਜਾ ਸਿੰਘ ਸਫਰੀ (ਮਹਾਨ ਗ਼ਦਰੀ ਯੋਧਾ) ਤੇ ਜਗੀਰ ਸਿੰਘ ਸਨ। ਪ੍ਰੇਮ ਸਿੰਘ 'ਤੇ ਜਿਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਹਾਨ ਸੰਗਰਾਮੀ ਜੀਵਨ ਤੇ ਸ਼ਹਾਦਤ ਦਾ ਵੱਡਾ ਪ੍ਰਭਾਵ ਪਿਆ, ਉਥੇ ਗ਼ਦਰੀ ਸੂਰਮੇ ਵੱਡੇ ਵੀਰ ਤੇਜਾ ਸਿੰਘ ਸਫਰੀ ਦੀਆਂ ਇਨਕਲਾਬੀ ਸਰਗਰਮੀਆਂ ਦਾ ਵੀ ਡੂੰਘਾ ਅਸਰ ਹੋਇਆ। ਪ੍ਰੇਮ ਸਿੰਘ ਦੀ ਉਮਰ ਅਜੇ 15 ਸਾਲ ਦੀ ਹੀ ਸੀ ਕਿ ਉਸ ਨੇ 1930 ਵਿਚ ਕਲਕੱਤਾ ਵਿਖੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਵੱਡੇ ਜਲੂਸ ਵਿਚ ਹਿੱਸਾ ਲਿਆ। ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ। ਜ਼ਖ਼ਮੀ ਹੋਏ ਸੁਭਾਸ਼ ਨੂੰ ਜਦੋਂ ਹਸਪਤਾਲ 'ਚ ਪਤਾ ਲੱਗਾ ਕਿ ਪ੍ਰੇਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡੋਂ ਹੈ ਤਾਂ ਉਹ ਬਹੁਤ ਖੁਸ਼ ਹੋਏ। ਆਪ ਕਲਕੱਤੇ ਰਹਿੰਦਿਆਂ ਪੰਜਾਬੀ ਨੌਜਵਾਨ ਸਭਾ ਦੇ ਜਨਰਲ ਸਕੱਤਰ ਬਣੇ। ਪ੍ਰੇਮ ਸਿੰਘ ਸੁਭਾਸ਼ ਚੰਦਰ ਬੋਸ ਨਾਲ ਉਨ੍ਹਾਂ 7 ਆਦਮੀਆਂ 'ਚੋਂ ਸਨ, ਜਿਨ੍ਹਾਂ ਨੇ ਕਲਕੱਤਾ ਜੇਲ੍ਹ ਉੱਪਰ ਤਿਰੰਗਾ ਝੰਡਾ ਲਹਿਰਾ ...

ਪੂਰਾ ਲੇਖ ਪੜ੍ਹੋ »

ਨਾਭੇ ਦੀ ਰਿਆਸਤ ਦਾ ਇਤਿਹਾਸਕ ਪਿਛੋਕੜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਘਟਨਾ ਨੇ ਸਿੱਖ ਕੌਮ ਦੇ ਅੰਦਰ ਹੋਰ ਵੀ ਰੋਹ ਭੜਕਾ ਦਿੱਤਾ। ਪਿੰਡਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਹੀਦੀ ਜਥਿਆਂ ਵਿਚ ਸ਼ਮਿਲ ਹੋਣ ਲਈ ਵਹੀਰਾਂ ਘੱਤ ਕੇ ਆਉਣ ਲੱਗੇ। 500-500 ਸਿੰਘਾਂ ਦੇ ਜਥੇ ਰੋਜ਼ਾਨਾ ਕੂਚ ਕਰਦੇ ਰਹੇ ਅਤੇ ਅੰਗਰੇਜ਼ ਉਨ੍ਹਾਂ ਉਪਰ ਗੋਲੀਆਂ ਵਰ੍ਹਾਉਦੇ ਰਹੇ ਜਾਂ ਫਿਰ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਦੂਰ-ਦੁਰਾਡੇ ਰਵਾੜੀ, ਜਗਾਧਰੀ ਅਤੇ ਦਸਾਂਦਾ ਵਾਲੇ ਬੀੜ ਵਿਚ ਛੱਡ ਦਿੰਦੇ। ਜਿਸ ਕਾਰਨ ਜੰਗਲ ਵਿਚ ਸੱਪ ਲੜਨ ਕਾਰਨ ਕਈ ਸਿੰਘਾਂ ਦੀ ਮੌਤ ਵੀ ਹੋ ਗਈ ਸੀ। ਜੈਤੋ ਦੇ ਮੋਰਚੇ ਵਿਚ ਦਾਸ ਦੇ ਸਤਿਕਾਰਯੋਗ ਸਵ: ਦਾਦੀ ਮਾਤਾ ਸ਼ਿਆਮ ਕੌਰ ਅਤੇ ਸਵ: ਦਾਦਾ ਜੀ ਸ: ਨੱਥਾ ਸਿੰਘ, ਪਿੰਡ ਅਗੌਲ, ਜ਼ਿਲ੍ਹਾ ਪਟਿਆਲਾ ਨੇ ਵੀ ਆਪਣੇ ਘਰੋਂ ਸ਼ਹੀਦੀ ਸਿੰਘਾਂ ਲਈ ਲੰਗਰ ਦੀ ਸੇਵਾ ਕੀਤੀ ਸੀ, ਜੋ ਉਸ ਸਮੇਂ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਸੀ। ਜਥੇਦਾਰ ਸ: ਚਤਰ ਸਿੰਘ ਪਿੰਡ ਖੋਖ ਅਤੇ ਨੰਬਰਦਾਰ ਸ: ਸੰਪੂਰਨ ਸਿੰਘ ਪਿੰਡ ਸਹੌਲੀ ਇਹ ਦੋਵੇਂ ਸ: ਨੱਥਾ ਸਿੰਘ ਦੇ ਪੱਗਵੱਟ ਭਰਾ ਸਨ। ਇਨ੍ਹਾਂ ਨੇ ਵੀ ਜੈਤੋ ਦੇ ਸ਼ਹੀਦੀ ਜਥੇ ਮੋਰਚੇ ਵਿਚ ਭਾਗ ਲਿਆ ਸੀ। ਇਨ੍ਹਾਂ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥ ਰਾਗੁ ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥ ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥ ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ॥ ਏਕੰਕਾਰੁ ਅਵਰੁ ਨਹੀਂ ਦੂਜਾ ਨਾਨਕ ਏਕੁ ਸਮਾਈ॥ ੫॥ (ਅੰਗ 930) ਪਦ ਅਰਥ : ਏਕੋ ਏਕੁ-ਕੇਵਲ ਇਕ ਪਰਮਾਤਮਾ ਹੀ। ਗਰਬੁ-ਅਹੰਕਾਰ। ਸਰਬ ਵਿਆਪੈ-ਅਹੰਕਾਰ ਜ਼ੋਰ ਪਾਈ ਰੱਖਦਾ ਹੈ। ਅੰਤਰਿ-ਅੰਦਰ। ਘਰੁ ਮਹਲੁ-ਪ੍ਰਭੂ ਦਾ ਮਹਲ ਘਰ। ਸਿਞਾਪੈ-ਪਛਾਣਿਆ ਜਾਂਦਾ ਹੈ। ਏਕੋ-ਇਕ ਪਰਮਾਤਮਾ ਹੀ। ਸਬਾਈ-ਸਾਰੀ। ਸ੍ਰਿਸਟਿ ਸਬਾਈ-ਸਾਰੀ ਸ੍ਰਿਸ਼ਟੀ। ਏਕੰਕਾਰੁ-ਸਰਬ ਵਿਆਪਕ ਪਰਮਾਤਮਾ। ਅਵਰੁ-ਹੋਰ। ਏਕੁ ਸਮਾਈ-ਇਕ ਪਰਮਾਤਮਾ ਹੀ ਹਰ ਥਾਂ ਸਮਾਇਆ ਹੋਇਆ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਰਾਗੁ ਮਲਾਰ ਵਿਚ ਪਾਵਨ ਬਚਨ ਹਨ ਕਿ ਆਖਣ ਨੂੰ ਤਾਂ ਸਭ ਇਹੋ ਆਖਦੇ ਹਨ ਕਿ ਪਰਮਾਤਮਾ ਦੇ ਨਾਮ ਦੀ ਭਗਤੀ ਕਰ ਰਹੇ ਹਾਂ ਪਰ ਮਨ ਨੂੰ ਮਾਰੇ ਬਿਨਾਂ ਭਾਵ ਆਪਾ ਭਾਵ ਗੁਆਉਣ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਨਾਮ ਜੱਪਿਆ ਨਹੀਂ ਜਾ ਸਕਦਾ- ਕਹਿ ਕਹਿ ਕਹਣੁ ਕਹੈ ਸਭੁ ਕੋਇ॥ ਬਿਨੁ ਮਨ ਮੂਏ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਬਾਰੇ ਖੋਜ ਦੀ ਲੋੜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਸਾਰੀ ਉਪਰੋਕਤ ਪੜਚੋਲ ਦਾ ਸਿੱਟਾ ਇਹ ਨਿਕਲਦਾ ਹੈ ਕਿ ਇਸ ਭੋਰਾ ਸਾਹਿਬ ਦਾ ਸਬੰਧ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਹੀ ਜਾਪਦਾ ਹੈ। ਇਤਿਹਾਸ ਮੁਤਾਬਿਕ ਸ੍ਰੀ ਗੁਰੂ ਅੰਗਦ ਦੇਵ ਜੀ ਨੇ 12 ਸਾਲ ਖਡੂਰ ਸਾਹਿਬ ਵਿਖੇ ਤਪੱਸਿਆ ਕੀਤੀ ਹੈ। ਗੁਰਦੁਆਰਾ ਤਪਅਸਥਾਨ ਇਸ ਭੋਰਾ ਸਾਹਿਬ ਤੋਂ ਕੇਵਲ 20 ਫੁੱਟ ਦੀ ਦੂਰੀ 'ਤੇ ਹੈ। ਸਿਧਾਂਤ ਅਨੁਸਾਰ ਤਪੱਸਿਆ ਹਮੇਸ਼ਾ ਭੋਰਿਆਂ ਵਿਚ ਹੀ ਹੁੰਦੀ ਰਹੀ ਹੈ, ਤਾਂ ਫਿਰ 12 ਸਾਲ ਦਾ ਸਮਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਲੰਮਾ ਸਮਾਂ ਬਾਬਾ ਬਕਾਲਾ ਸਾਹਿਬ ਵਿਖੇ ਭੋਰੇ ਵਿਚ ਹੀ ਤਪੱਸਿਆ ਕੀਤੀ ਹੈ। ਜਿਥੋਂ ਤੱਕ ਸਰੋਵਰ ਦੇ ਘਾਟ ਦਾ ਸਬੰਧ ਹੈ, ਉਸ ਵੇਲੇ ਖੂਹ ਨਹੀਂ ਹੁੰਦੇ ਸਨ, ਘਰਾਂ ਆਦਿ ਵਿਚ ਵਰਤੋਂ ਲਈ ਪਾਣੀ ਤਲਾਬਾਂ ਵਿਚ ਹੀ ਇਕੱਤਰ ਕੀਤਾ ਜਾਂਦਾ ਸੀ, ਉਸ ਦੇ ਹੇਠੋਂ ਪਾਣੀ ਲੈਣ ਲਈ ਉਤਰਨ ਵਾਸਤੇ ਪੱਕੇ ਘਾਟ ਹੀ ਬਣਾਏ ਜਾਂਦੇ ਸਨ। ਹੌਲੀ-ਹੌਲੀ ਇਹ ਤਲਾਬ ਸਰੋਵਰ ਵਿਚ ਬਦਲ ਗਿਆ। ਇਕ ਗੱਲ ਇਥੇ ਵਰਨਣਯੋਗ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ 12 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਵਾਉਣ ਲਈ ਪਵਿੱਤਰ ਜਲ ...

ਪੂਰਾ ਲੇਖ ਪੜ੍ਹੋ »

ਦਾਸਤਾਨ ਵਿਦੇਸ਼ੀ ਹਮਲਾਵਰਾਂ ਦੇ ਜ਼ੁਲਮ ਦੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਹਰ ਹਮਲੇ ਸਮੇਂ ਅਬਦਾਲੀ ਨੇ ਹਿੰਦੁਸਤਾਨ ਦੇ ਸਰਮਾਏ ਨੂੰ ਲੁੱਟਿਆ, ਇੱਜ਼ਤ ਨੂੰ ਰੋਲਿਆ ਅਤੇ ਹਿੰਦੂ ਧੀਆਂ, ਭੈਣਾਂ, ਬਹੂ-ਬੇਟੀਆਂ ਨੂੰ ਬੰਦੀ ਬਣਾ ਕੇ ਆਪਣੇ ਦੇਸ਼ ਲੈ ਜਾਂਦਾ ਰਿਹਾ। ਅਬਦਾਲੀ ਦੇ ਪੰਜਵੇਂ ਹਮਲੇ ਸਮੇਂ 14 ਜਨਵਰੀ, 1761 ਈ: ਨੂੰ ਪਾਣੀਪਤ ਦੀ ਤੀਜੀ ਲੜਾਈ ਅਬਦਾਲੀ ਅਤੇ ਮਰਹੱਟਿਆਂ ਦੀਆਂ ਫੌਜਾਂ ਵਿਚਕਾਰ ਹੋਈ। ਇਸ ਲੜਾਈ ਵਿਚ ਮਰਹੱਟਿਆਂ ਦਾ ਲੱਕ ਟੁੱਟ ਗਿਆ ਤੇ ਫਿਰ ਸਹੀ ਤਰੀਕੇ ਨਾਲ ਖੜ੍ਹੇ ਨਾ ਹੋ ਸਕੇ। ਮਰਹੱਟਿਆਂ ਦੀ ਹਾਰ ਪਿੱਛੋਂ ਪਾਣੀਪਤ ਤੋਂ ਮਰਹੱਟਣਾਂ ਨੂੰ ਸਿੰਘਾਂ ਨੇ ਹੀ ਮਹਾਰਾਸ਼ਟਰ ਸੁਰੱਖਿਅਤ ਪਹੁੰਚਾਇਆ। ਅਹਿਮਦ ਸ਼ਾਹ ਅਬਦਾਲੀ ਮਾਰਚ 1761 ਈ: ਨੂੰ ਜਦ ਵਾਪਸ ਦੇਸ਼ ਨੂੰ ਪਰਤ ਰਿਹਾ ਸੀ ਤਾਂ ਆਪਣੇ ਨਾਲ ਹਿੰਦੁਸਤਾਨ ਦੀ ਧਨ-ਦੌਲਤ ਦੇ ਨਾਲ ਦੇਸ਼ ਦੀ ਇੱਜ਼ਤ 2200 ਲੜਕੀਆਂ ਵੀ ਲੈ ਕੇ ਜਾ ਰਿਹਾ ਸੀ। ਸਿੰਘਾਂ ਨੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਅਬਦਾਲੀ ਦੀਆਂ ਫੌਜਾਂ 'ਤੇ ਹਮਲਾ ਕਰਕੇ 2200 ਨੌਜਵਾਨ ਹਿੰਦੂ ਲੜਕੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰੋ-ਘਰੀ ਪਹੁੰਚਾਇਆ। ਅਬਦਾਲੀ ਨੇ ਇਸੇ ਅਗਲੇ ਸਾਲ 1762 ਈ: ਨੂੰ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ-ਸਾਰੀ ਕੁਦਰਤ ਆਤਮਾ ਲਈ ਹੈ, ਆਤਮਾ ਕੁਦਰਤ ਲਈ ਨਹੀਂ

ਇਸ ਦੁਨੀਆ ਵਿਚ ਰਹਿੰਦੇ ਹੋਏ ਸਾਨੂੰ ਇਸ ਤਰ੍ਹਾਂ ਕਰਮ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਕੇਵਲ ਇਕ ਦਿਨ ਲਈ ਹੀ ਇਥੇ ਆਏ ਹਾਂ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ, 'ਲਗਾਵ ਛੱਡੋ ਅਤੇ ਕਾਰਜ ਕਰਦੇ ਰਹੋ। ਸਾਡੇ ਦਿਮਾਗ ਦੇ ਵੱਖ-ਵੱਖ ਕੇਂਦਰ ਆਪਣਾ-ਆਪਣਾ ਕਾਰਜ ਕਰਦੇ ਰਹਿਣੇ ਚਾਹੀਦੇ ਹਨ। ਸਾਨੂੰ ਕਰਮ ਤਾਂ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ, ਪਰ ਆਪਣੇ-ਆਪ ਨੂੰ ਕਿਸੇ ਬੰਧਨ ਵਿਚ ਨਹੀਂ ਬੰਨ੍ਹਣਾ। ਇਹ ਬੰਧਨ ਬੜੇ ਭਿਆਨਕ ਹੁੰਦੇ ਹਨ। ਇਸ ਸੰਸਾਰ ਬਾਰੇ ਇਹ ਮਤ ਸੋਚੋ ਕਿ ਇਹ ਸਾਡੀ ਨਿਵਾਸ ਭੂਮੀ ਹੈ। ਸੰਥਿਆ ਦਰਸ਼ਕ ਦਾ ਇਹ ਵਾਕ ਯਾਦ ਰੱਖੋ ਕਿ ਸਾਰੀ ਕੁਦਰਤ ਆਤਮਾ ਲਈ ਹੈ ਪਰ ਆਤਮਾ ਕੁਦਰਤ ਲਈ ਨਹੀਂ ਹੈ। ਕੁਦਰਤ ਦੀ ਹੋਂਦ ਆਤਮਾ ਨੂੰ ਸਿੱਖਿਅਤ ਕਰਨ ਲਈ ਹੈ। ਇਹ ਇਸ ਲਈ ਹੈ ਕਿ ਆਤਮਾ ਨੂੰ ਗਿਆਨ ਲਾਭ ਹੋਵੇ ਅਤੇ ਗਿਆਨ ਨਾਲ ਹੀ ਆਤਮਾ ਮੁਕਤ ਹੋਵੇ। ਜੇ ਅਸੀਂ ਇਹ ਗੱਲ ਯਾਦ ਰੱਖੀਏ ਤਾਂ ਸਾਡਾ ਕੁਦਰਤ ਨਾਲ ਲਗਾਵ ਨਹੀਂ ਵਧੇਗਾ। ਜਿਵੇਂ ਇਕ ਪੁਸਤਕ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਅਧਿਐਨ ਕਰਨ ਨਾਲ ਮੁੜ ਉਸ ਦੀ ਲੋੜ ਨਹੀਂ ਰਹਿੰਦੀ, ਉਸੇ ਤਰ੍ਹਾਂ ਆਤਮਾ ਨੂੰ ਵੀ ਕੁਦਰਤ ਬਾਰੇ ਜਾਨਣ ਉਪਰੰਤ ...

ਪੂਰਾ ਲੇਖ ਪੜ੍ਹੋ »

ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ

ਇਤਿਹਾਸ ਦੀਆਂ ਪੈੜਾਂ-53 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਾਕਿਸਤਾਨ ਦੇ ਸ਼ਹਿਰ ਫ਼ੈਸਲਾਬਾਦ (ਪੁਰਾਣਾ ਨਾਂਅ ਲਾਇਲਪੁਰ) ਦੀ ਜੜ੍ਹਾਂਵਾਲਾ-ਫ਼ੈਸਲਾਬਾਦ ਰੋਡ 'ਤੇ ਪਿੰਡ ਬੰਗਾ ਨੂੰ ਜਾਣ ਵਾਲੀ ਖਾਲੀ ਸੜਕ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਰੋਡ ਰੱਖ ਦਿੱਤਾ ਗਿਆ ਹੈ। ਸ਼ਹੀਦ ਭਗਤ ਸਿੰਘ 'ਤੇ ਪੁਸਤਕ ਲਿਖ ਰਹੇ ਮੇਰੇ ਪਾਕਿਸਤਾਨੀ ਗਾਇਕ ਮਿੱਤਰ ਸ: ਜਸਬੀਰ ਸਿੰਘ ਜੱਸੀ ਉਰਫ਼ ਜੱਸੀ ਲਾਇਲਪੁਰੀਆ ਨੇ ਇਸ ਸੜਕ 'ਤੇ ਕੁਝ ਵਰ੍ਹੇ ਪਹਿਲਾਂ ਸ਼ਹੀਦ ਦੀ ਤਸਵੀਰ ਵਾਲਾ ਇਕ ਸਾਈਨ ਬੋਰਡ ਵੀ ਲਗਵਾਇਆ ਸੀ। ਰੱਖ-ਰਖਾਓ ਨਾ ਰੱਖੇ ਜਾਣ ਕਾਰਨ ਬੋਰਡ 'ਤੇ ਬਣੀ ਸ਼ਹੀਦ ਦੀ ਤਸਵੀਰ ਦੇ ਰੰਗ ਫ਼ਿੱਕੇ ਪੈ ਚੁੱਕੇ ਹਨ ਅਤੇ ਬਰਸਾਤ-ਧੁੱਪ ਨਾਲ ਜੰਗਾਲਿਆ ਗਿਆ ਇਹ ਬੋਰਡ ਕਦੇ ਵੀ ਟੁੱਟ ਸਕਦਾ ਹੈ। ਇਸੇ ਪਿੰਡ ਦੇ ਚੱਕ ਨੰਬਰ 105 ਦੇ ਜਿਸ ਘਰ ਵਿਚ ਭਗਤ ਸਿੰਘ ਦਾ ਜਨਮ ਹੋਇਆ, ਦੇ ਕੁਝ ਹਿੱਸੇ ਨੂੰ ਯਾਦਗਾਰ ਦੇ ਤੌਰ 'ਤੇ ਸੰਭਾਲ ਕੇ ਰੱਖਿਆ ਗਿਆ ਹੈ। ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਜੋ ਕਦੇ ਦੋ ਕਨਾਲ ਵਿਚ ਫੈਲਿਆ ਹੋਇਆ ਸੀ, ਵਿਚ ਦੇਸ਼ ਦੀ ਵੰਡ ਤੋਂ ਬਾਅਦ ਫੈਸਲਾਬਾਦ ਦੇ ਵਕੀਲ ਸਨਾਉੱਲਾ ਅਤੇ ਉਨ੍ਹਾਂ ਦੇ ਚਾਰ ਭਰਾਵਾਂ ਨੇ ਆਪਣੇ-ਆਪਣੇ ...

ਪੂਰਾ ਲੇਖ ਪੜ੍ਹੋ »

ਸੰਤ ਬਾਬਾ ਸੇਵਾ ਸਿੰਘ

2 ਅਕਤੂਬਰ ਨੂੰ ਬਰਸੀ 'ਤੇ ਵਿਸ਼ੇਸ਼ ਸੰਤ ਬਾਬਾ ਸੇਵਾ ਸਿੰਘ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਵਿਚ ਪੈਂਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਇਕ ਵੱਡੇ ਪਿੰਡ ਥਾਂਦੇਵਾਲਾ ਵਿਖੇ ਇਕ ਮਿਹਨਤਕਸ਼ ਪਰਿਵਾਰ ਵਿਚ 20 ਅਪ੍ਰੈਲ, 1933 ਨੂੰ ਪਿਤਾ ਸ: ਕਿਰਪਾਲ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਬਚਪਨ ਤੋਂ ਹੀ ਪੜ੍ਹਾਈ ਵਿਚ ਰੁਚੀ ਰੱਖੀ ਤੇ ਪੜ੍ਹ ਕੇ ਅਧਿਆਪਕ ਲੱਗ ਗਏ ਅਤੇ ਇਲਾਕੇ ਦੇ ਕਈ ਸਕੂਲਾਂ ਵਿਚ ਸੇਵਾ ਨਿਭਾਈ। ਡਿਊਟੀ ਸਮੇਂ ਸਕੂਲਾਂ ਵਿਚ ਵੀ ਉਹ ਨਿਹੰਗ ਸਿੰਘਾਂ ਦੀ ਪੋਸ਼ਾਕ ਵਿਚ ਸਜ ਕੇ ਪੜ੍ਹਾਉਂਦੇ ਰਹੇ। ਸੰਨ 1991 ਨੂੰ ਸੇਵਾ-ਮੁਕਤ ਹੋ ਗਏ। ਸੰਨ 2011 ਵਿਚ ਸੰਤ ਸੇਵਾ ਸਿੰਘ ਗੁਰੂ ਚਰਨਾਂ ਵਿਚ ਜਾ ਬਿਰਾਜੇ ਤਾਂ ਗੁਰਦੁਆਰਾ ਨਾਨਕ ਨਿਵਾਸ ਦੀ ਜ਼ਿੰਮੇਵਾਰੀ ਸੰਤ ਜੀ ਦੇ ਸਪੁੱਤਰ ਭਾਈ ਗੁਰਮੀਤ ਸਿੰਘ ਨੂੰ ਸੌਂਪੀ ਗਈ। ਇਥੇ ਇਕ ਟਰੱਸਟ ਬਣਾਇਆ ਗਿਆ ਹੈ ਅਤੇ ਭਾਈ ਗੁਰਮੀਤ ਸਿੰਘ ਗੁਰਦੁਆਰਾ ਨਾਨਕ ਨਿਵਾਸ ਦੇ ਸੰਚਾਲਕ ਹਨ। ਗੁਰਦੁਆਰਾ ਸਾਹਿਬ ਵਿਚ ਇਕ ਸਰੋਵਰ ਤਾਮੀਰ ਕਰਵਾ ਕੇ ਉਸ ਸਰੋਵਰ ਦੇ ਉੱਪਰ ਹੀ ਇਕ ਦਰਬਾਰ ਸਾਹਿਬ ਉਸਾਰਿਆ ਹੈ, ਜਿਸ ਨੂੰ ਦਰਬਾਰ ਸੁਖਮਨੀ ...

ਪੂਰਾ ਲੇਖ ਪੜ੍ਹੋ »

ਸਤਲੁਜ ਉਰਾਰ ਦੀਆਂ ਸਿੱਖ ਰਿਆਸਤਾਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਧਰ ਮੇਜਰ ਬਰਾਡਫੁਟ ਨਾਭਾ ਰਿਆਸਤ ਦੇ ਇਕ ਪਿੱਛੋਂ ਦੂਜੇ ਇਲਾਕੇ ਜ਼ਬਤ ਕਰਨ ਦੇ ਹੁਕਮ ਸੁਣਾ ਰਿਹਾ ਸੀ, ਉਧਰ ਰਾਜਾ ਨਾਭਾ ਸਰਕਾਰ ਪ੍ਰਤੀ ਆਪਣੀ ਸਮਰਪਣ ਭਾਵਨਾ ਪ੍ਰਗਟਾਅ ਰਿਹਾ ਸੀ। ਉਸ ਨੇ ਮੇਜਰ ਬਰਾਡਫੁਟ ਵੱਲ 14 ਦਸੰਬਰ 1845 ਨੂੰ ਲਿਖੇ ਪੱਤਰ ਵਿਚ ਪਹਿਲਾਂ ਤਾਂ ਅੰਗਰੇਜ਼ੀ ਸੈਨਾ ਦੁਆਰਾ ਸ਼ਿਮਲੇ ਦੇ ਪਹਾੜੀ ਇਲਾਕੇ ਵਿਚੋਂ ਗੋਰਖਿਆਂ ਨੂੰ ਪਿੱਛੇ ਧੱਕਣ, ਬੀਕਾਨੇਰ ਦੀ ਦਿਸ਼ਾ ਵਿਚ ਫੌਜ ਭੇਜਣ ਅਤੇ ਕਾਬਲ ਦੀ ਮੁਹਿੰਮ ਦੌਰਾਨ ਫੌਜ ਭੇਜ ਕੇ, ਆਰਥਿਕ ਮਦਦ ਦੇ ਕੇ, ਰਾਸ਼ਨ ਅਤੇ ਉਸ ਦੀ ਢੋਆ ਢੁਹਾਈ ਦੇ ਇੰਤਜ਼ਾਮ ਕਰਕੇ ਅਤੇ ਹੋਰ ਪ੍ਰਬੰਧਾਂ ਵਿਚ ਮਦਦਗਾਰ ਹੋ ਕੇ ਸਰਕਾਰ ਪ੍ਰਤੀ ਆਪਣੀ ਵਿਸ਼ਵਾਸਪਾਤਰਤਾ, ਦੋਸਤੀ ਅਤੇ ਸੇਵਾ ਦੀ ਜਾਣਕਾਰੀ ਦਿੱਤੀ ਅਤੇ ਫਿਰ ਲਿਖਿਆ, 'ਹੁਣ ਜਦ ਬਰਤਾਨਵੀ ਸਰਕਾਰ ਲਾਹੌਰ ਸਰਕਾਰ ਨਾਲ ਲੋਹਾ ਲੈਣ ਵਾਲੀ ਹੈ, ਮੈਂ ਦਿਲੋਂ ਮਨੋਂ ਸਰਕਾਰ ਦੀ ਸੇਵਾ ਕਰਨ ਨੂੰ ਤਿਆਰ ਹਾਂ। ਜਿਵੇਂ ਤੁਸੀਂ ਹਦਾਇਤ ਕੀਤੀ ਸੀ, ਮੈਂ ਤੁਹਾਡੇ ਹੁਕਮ ਅਧੀਨ ਚੱਲਣ ਲਈ ਆਪਣੀ ਸੈਨਾ ਰਵਾਨਾ ਕਰ ਦਿੱਤੀ ਹੈ। ਮੈਂ ਜਿੰਨੀ ਵੀ ਮਾਤਰਾ ਵਿਚ ਰਸਦ ਇਕੱਠੀ ਹੋ ਸਕੇ ਅਤੇ ਗੱਡੇ ...

ਪੂਰਾ ਲੇਖ ਪੜ੍ਹੋ »

ਮਾਲਵੇ ਦੀ ਦਰਵੇਸ਼ ਹਸਤੀ-ਸੰਤ ਅਤਰ ਸਿੰਘ ਘੁੰਨਸ

87ਵੀਂ ਬਰਸੀ 'ਤੇ ਵਿਸ਼ੇਸ਼ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਂ ਦੀ ਧਰਤੀ ਹੈ, ਜਿਸ ਵਿਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਅਤਰ ਸਿੰਘ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਘੁੰਨਸਾਂ ਵਾਲੇ ਮਾਲਵੇ ਦੇ ਦਰਵੇਸ਼ ਸੰਤ ਹੋਏ ਸਨ। ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ। ਆਪ ਨੂੰ ਮਿਲਣ ਦਾ ਦੋ ਵਾਰ ਮੌਕਾ ਮਿਲਿਆ, ਇਕ ਵਾਰ ਗੁਰਦੁਆਰਾ ਗੁਰੂਸਰ ਮਸਤੂਆਣਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ। ਸੰਨ 1927 ਨੂੰ ...

ਪੂਰਾ ਲੇਖ ਪੜ੍ਹੋ »

ਅਦੁੱਤੀ ਚਮਤਕਾਰ ਦਾ ਪਿਛੋਕੜ

ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਜਾਂਦੇ ਸਮੇਂ ਸ਼ਰਧਾਲੂਆਂ ਨੂੰ ਦਰਸ਼ਨੀ ਡਿਓਢੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ, ਜਿਸ ਦੀ ਖੱਬੀ ਬਾਹੀ ਵਾਲੇ ਪ੍ਰਵੇਸ਼ ਦੁਆਰ ਨਾਲ ਸੁਨਹਿਰੀ ਪੱਤਰੇ ਉੱਪਰ 'ਅਦੁੱਤੀ ਚਮਤਕਾਰ' ਨਾਂਅ ਥੱਲੇ ਇਕ ਇਬਾਰਤ ਲਿਖੀ ਹੋਈ ਮਿਲਦੀ ਹੈ। ਇਹ ਇਬਾਰਤ ਇਸ ਤਰ੍ਹਾਂ ਚਲਦੀ ਹੈ, 'ਸਭਨਾਂ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ, 1877 ਨੂੰ ਸਵੇਰ ਦੇ 4.30 ਵਜੇ ਇਕ ਅਜਬ ਖੇਲ ਵਰਤਿਆ। ਕੋਈ ਚਾਰ ਕੁ ਸੌ ਪ੍ਰੇਮੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ ਕੀਰਤਨ ਦਾ ਅਨੰਦ ਲੈ ਰਹੇ ਸਨ, ਜਦਕਿ ਅਚਨਚੇਤ ਹੀ ਬਿਜਲੀ ਦੀ ਲਿਸ਼ਕ ਦਿਸੀ। ਉਹ ਇਕ ਵੱਡੀ ਰੌਸ਼ਨੀ ਦੀ ਸ਼ਕਲ ਵਿਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿਚੋਂ ਆਈ। ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰਕੇ ਦੱਖਣੀ ਦਰਵਾਜ਼ੇ ਥਾਣੀ ਇਕ ਰੌਸ਼ਨੀ ਦੀ ਲੀਕ ਹੋ ਕੇ ਨਿਕਲ ਗਈ। ਭਾਵੇਂ ਇਸ ਦੇ ਫਟਣ ਸਮੇਂ ਬੜੀ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਪ੍ਰੇਮੀ, ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪੁੱਜਾ। ਇਸ ਅਲੌਕਿਕ ਦ੍ਰਿਸ਼ ਨੂੰ ਸਭ ...

ਪੂਰਾ ਲੇਖ ਪੜ੍ਹੋ »

ਧਰਮ ਦੇ ਸੰਕਲਪ ਦੇ ਖ਼ਿਲਾਫ਼ ਹਨ ਜੀਨ ਪਰਿਵਰਤਿਤ ਫ਼ਸਲਾਂ

ਮਾਣਮੱਤੇ ਸੰਕਲਪ ਨੂੰ ਵਿਚਾਰਨ ਤੋਂ ਪਹਿਲਾਂ ਜੀ. ਐਮ. ਦਾ ਸ਼ਾਬਦਿਕ ਅਰਥ ਸਮਝ ਲੈਣਾ ਜ਼ਰੂਰੀ ਹੈ। ਉਹ ਫਸਲਾਂ ਜੋ ਜੀਨ ਪਰਿਵਰਤਿਤ (Genetically Modified) ਅਤੇ ਗ਼ੈਰ-ਕੁਦਰਤੀ ਵਰਤਾਰੇ ਕਾਰਨ ਹੋਂਦ ਵਿਚ ਆਈਆਂ ਹੋਣ। ਧਰਮ ਇਕ ਕ੍ਰਾਂਤੀਕਾਰੀ ਸ਼ਕਤੀ ਹੈ। ਸਮਾਜਿਕ ਚੇਤਨਤਾ, ਆਰਥਿਕ ਤਬਦੀਲੀ ਅਤੇ ਬਹੁ-ਪੱਖੀ ਵਿਕਾਸ ਨੂੰ ਵੀ ਰੂਹਾਨੀਅਤ ਖੇੜੇ ਦਾ ਅੰਗ ਸਮਝਦਾ ਹੈ। ਧਰਮੀ ਮਨੁੱਖ ਸੰਸਾਰ ਦੀਆਂ ਸਮੱਸਿਆਵਾਂ ਦੇ ਸਨਮੁੱਖ ਜੂਝਦਾ ਹੈ ਅਤੇ ਪਰਉਪਕਾਰੀ ਕਾਰਜਾਂ ਲਈ ਤਤਪਰ ਰਹਿੰਦਾ ਹੈ। ਸਿੱਖ ਧਰਮ ਅੰਦਰ 'ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ' ਦਾ ਸਿਧਾਂਤ ਹੈ। ਦੁਸ਼ਟਾਂ ਦਾ ਨਾਸ਼ ਅਤੇ ਧਰਮ ਦਾ ਪ੍ਰਕਾਸ਼ ਕਰਨ ਦਾ ਆਦੇਸ਼ ਹੈ। ਕਿਸੇ ਵੀ ਪ੍ਰਕਾਰ ਦੇ ਸ਼ੋਸ਼ਣ ਦਾ ਡਟਵਾਂ ਵਿਰੋਧ ਹੈ। ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਰ ਦਿੱਤਾ ਕਿ ਜੇ ਕੱਪੜੇ ਨੂੰ ਲਹੂ ਲੱਗ ਜਾਏ ਤਾਂ ਉਹ ਪਾਉਣ ਯੋਗ ਨਹੀਂ ਰਹਿੰਦਾ, ਇਸੇ ਤਰ੍ਹਾਂ ਜੋ ਲੋਕ ਛਲ-ਕਪਟ ਨਾਲ ਸਮਾਜ ਦਾ ਖੂਨ ਚੂਸਦੇ ਹਨ, ਉਨ੍ਹਾਂ ਦੇ ਚਿਤ ਨਿਰਮਲ ਨਹੀਂ ਹੋ ਸਕਦੇ। ਇਸ ਦਾ ਭਾਵ ਕਿ ਮੈਲੇ ਚਿਤ ਵਾਲਿਆਂ ਤੋਂ ਸੁਰੱਖਿਅਤ ਰਹਿਣ ਦੀ ਲੋੜ ਹੈ। ਲੋਭੀ, ਲਾਲਚੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX