ਤਾਜਾ ਖ਼ਬਰਾਂ


ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  41 minutes ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  about 1 hour ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  about 1 hour ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  about 1 hour ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  about 1 hour ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  about 2 hours ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  about 2 hours ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  about 2 hours ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  about 3 hours ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  about 3 hours ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  about 3 hours ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਲੋਂ ਸਫ਼ਾਈ ਸੇਵਕਾਂ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਖੇਮਕਰਨ 'ਚ ਮਾਰਿਆ ਛਾਪਾ
. . .  about 3 hours ago
ਖੇਮਕਰਨ 26 ਜੁਲਾਈ (ਰਾਕੇਸ਼ ਬਿੱਲਾ) ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋ...
ਦਿੱਲੀ ਚਿੜੀਆ ਘਰ 1 ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ
. . .  about 3 hours ago
ਨਵੀਂ ਦਿੱਲੀ, 26 ਜੁਲਾਈ - ਦਿੱਲੀ ਚਿੜੀਆ ਘਰ ਇਕ ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ....
ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਕਰਨਗੇ ਰੋਸ ਰੈਲੀ
. . .  about 4 hours ago
ਪਠਾਨਕੋਟ 26 ਜੁਲਾਈ (ਸੰਧੂ) - ਮਿਨੀ ਸਕੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਵੱਖ - ਵੱਖ ਜਥੇਬੰਦੀਆਂ ਵਲੋਂ...
ਪਹਿਲੇ ਦਿਨ ਰਹੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ
. . .  about 4 hours ago
ਬੱਧਨੀ ਕਲਾਂ,ਸੰਗਰੂਰ,ਖਾਸਾ - 26 ਜੁਲਾਈ (ਸੰਜੀਵ ਕੋਛੜ, ਧੀਰਜ ਪਸ਼ੋਰੀਆ,ਗੁਰਨੇਕ ਸਿੰਘ ਪੰਨੂ ) - ਪੰਜਾਬ ਵਿਚ 10 ਵੀਂ ਤੋਂ 12 ਵੀਂ ਤੱਕ ...
ਟੇਬਲ ਟੈਨਿਸ ਸਿੰਗਲਜ਼ ਵਿਚ ਮਨਿਕਾ ਬੱਤਰਾ ਦੀ ਹਾਰ
. . .  about 4 hours ago
ਨਵੀਂ ਦਿੱਲੀ, 26 ਜੁਲਾਈ - ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਔਰਤਾਂ ਦੇ ਸਿੰਗਲਜ਼ ਦੇ ...
ਸੋਨ ਤਗਮਾ ਜਿੱਤਣ ਵਾਲੀ ਚੀਨ ਦੀ ਵੇਟ ਲਿਫਟਰ ਦਾ ਡੋਪ ਟੈੱਸਟ, ਦਿੱਤਾ ਜਾ ਸਕਦਾ ਹੈ ਚਾਨੂੰ ਨੂੰ ਸੋਨ ਤਗਮਾ
. . .  about 4 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਟੋਕਿਓ ਉਲੰਪਿਕ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਐਂਟੀ ਡੋਪਿੰਗ ਅਥਾਰਿਟੀ ਵਲੋਂ ...
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਲਗਾਤਾਰ ਜਾਰੀ ਖੇਤੀ ਕਾਨੂੰਨਾਂ ਦਾ ਵਿਰੋਧ
. . .  about 5 hours ago
ਨਵੀਂ ਦਿੱਲੀ,26 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਸਦ...
ਬਾਇਓਲੋਜੀਕਲ ਈ ਦਾ ਕੋਵੀਡ -19 ਟੀਕਾ ਕੋਰਬੇਵੈਕਸ ਸਤੰਬਰ ਦੇ ਅੰਤ ਤੱਕ ਹੋਵੇਗਾ ਸ਼ੁਰੂ
. . .  about 5 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬਾਇਓਲੋਜੀਕਲ ਈ ਦਾ ਕੋਵੀਡ -19...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
. . .  about 5 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਕਾਰਗਿਲ ਵਾਰ ਮੈਮੋਰੀਅਲ, ਚੰਡੀਗੜ੍ਹ ਵਿਖੇ ਕਾਰਗਿਲ ਯੁੱਧ ਦੇ ਸ਼ਹੀਦਾਂ...
ਕੱਚੇ ਬਿਜਲੀ ਮੁਲਾਜ਼ਮਾਂ ਵਲੋਂ ਮੋਗਾ ਵਿਚ ਸਹਿਤ ਮੰਤਰੀ ਦਾ ਭਾਰੀ ਵਿਰੋਧ, ਪਹੁੰਚੇ ਸਨ ਜ਼ਖ਼ਮੀਆਂ ਦਾ ਹਾਲ ਪੁੱਛਣ
. . .  1 minute ago
ਮੋਗਾ, 26 ਜੁਲਾਈ - ਮੋਗਾ ਵਿਚ ਸਹਿਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ । ਪੰਜਾਬ ਦੇ ਨਵੇਂ ਨਿਯੁਕਤ ਪ੍ਰਧਾਨ ਦੀ ...
ਰਾਜ ਸਭਾ 2 ਵਜੇ ਤੱਕ ਮੁਲਤਵੀ
. . .  about 6 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਰਾਜ ਸਭਾ ਸਭਾ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ 'ਪੇਗਾਸਸ ਪ੍ਰੋਜੈਕਟ' ਮੀਡੀਆ ਰਿਪੋਰਟ ਦੇ ...
ਵਿਧਾਇਕ ਸੰਜੇ ਤਲਵਾਰ ਦੀ ਮਾਤਾ ਦਾ ਦਿਹਾਂਤ
. . .  about 6 hours ago
ਲੁਧਿਆਣਾ, 26 ਜੁਲਾਈ (ਕਵਿਤਾ ਖੂਲਰ) - ਲੁਧਿਆਣਾ ਦੇ ਹਲਕਾ ਪੂਰਬੀ ਤੋਂ ਵਿਧਾਇਕ ਸੰਜੇ ਤਲਵਾਰ ਦੀ ਮਾਤਾ ਦਾ ਬੀਤੀ ਦੇਰ ਰਾਤ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਅਮੀਰ ਵਿਰਸੇ ਦੀ ਰਵਾਇਤ ਸੀ ਕਸੀਦਾ ਕੱਢਣਾ

ਕਸੀਦਾ ਕੱਢਣਾ ਸਾਡੇ ਅਮੀਰ ਪੰਜਾਬੀ ਵਿਰਸੇ ਦੀ ਇਕ ਬਹੁਤ ਹੀ ਮਹੱਤਵਪੂਰਨ ਰਵਾਇਤ ਸੀ। ਕਸੀਦਾ ਕੱਢਣ ਦਾ ਮਤਲਬ ਅੱਜ ਦੀਆਂ ਕੁੜੀਆਂ ਨੂੰ ਬਹੁਤ ਘੱਟ ਹੀ ਪਤਾ ਹੋਵੇਗਾ। ਕਸੀਦਾ ਕੱਢਣ ਦਾ ਮਤਲਬ ਬਹੁਤ ਹੀ ਬਾਰੀਕ ਕਢਾਈ ਕੱਢਣਾ ਹੁੰਦਾ ਹੈ। ਕਸੀਦਾ ਕੱਢਣ ਦਾ ਚੱਜ ਕੁੜੀ ਨੂੰ ਉਸ ਦੀ ਮਾਂ ਤੇ ਚਾਚੀਆਂ ਵੱਲੋਂ ਸਿਖਾਇਆ ਜਾਂਦਾ ਸੀ। ਪਹਿਲਾਂ ਦੇ ਸਮੇਂ ਕੁੜੀਆਂ ਨੂੰ ਸਕੂਲ ਦੀ ਪੜ੍ਹਾਈ ਪੂਰੀ ਕਰਾ ਕੇ ਘਰ ਦਾ ਕੰਮਕਾਰ ਸਿਖਾਇਆ ਜਾਂਦਾ ਤੇ ਨਾਲ ਹੀ ਉਸ ਨੂੰ ਕਸੀਦਾ ਕੱਢਣਾ ਸਿਖਾਇਆ ਜਾਂਦਾ ਸੀ। ਚਿੱਟੇ ਰੰਗ ਦੀ ਚਾਦਰ ਉਤੇ ਰੰਗ-ਬਰੰਗੇ ਰੇਸ਼ਮੀ ਧਾਗਿਆਂ ਨਾਲ ਫੁੱਲ-ਬੂਟੀਆਂ ਤੇ ਹੋਰ ਕਈ ਪ੍ਰਕਾਰ ਦੀ ਕਢਾਈ ਕੱਢੀ ਜਾਂਦੀ ਸੀ। ਖੱਦਰ ਕੇਸਮੈਂਟ ਦੀਆਂ ਚਾਦਰਾਂ ਉੱਪਰ ਉੱਨ ਦੇ ਧਾਗਿਆਂ ਨਾਲ ਪੂਰੀ ਚਾਦਰ 'ਤੇ ਕਢਾਈ ਕੱਢੀ ਜਾਂਦੀ ਸੀ। ਕਢਾਈ ਵਾਸਤੇ ਖਾਸ ਤਰ੍ਹਾਂ ਦੀਆਂ ਸੂਈਆਂ ਤੇ ਧਾਗੇ ਬਾਜ਼ਾਰ ਵਿਚ ਮਿਲਦੇ ਸੀ। ਅਮੀਰ ਦੀ ਹੋਵੇ ਜਾਂ ਗਰੀਬ ਦੀ ਸਭ ਦੀਆਂ ਧੀਆਂ ਰਲ ਕੇ ਸਾਰਾ ਦਿਨ ਦਰੱਖਤਾਂ ਦੀਆਂ ਠੰਢੀਆਂ ਛਾਵਾਂ ਥੱਲੇ ਕਸੀਦਾ ਕੱਢਦੀਆਂ। ਮੰਗਣੀ ਹੋ ਜਾਣ ਤੋਂ ਬਾਅਦ ਕੁੜੀਆਂ ਆਪਣੇ ਵਿਆਹ ਵਾਸਤੇ ...

ਪੂਰਾ ਲੇਖ ਪੜ੍ਹੋ »

ਵਿਰਸੇ ਦੀਆਂ ਬਾਤਾਂ-ਮਾਡਲਾਂ ਤੱਕ ਸੀਮਤ ਹੋ ਰਹੀਆਂ ਨੇ ਵਿਰਸੇ ਦੀਆਂ ਯਾਦਾਂ

ਕਿੰਨੇ ਮਹਾਨ ਨੇ ਉਹ ਚਿੱਤਰਕਾਰ, ਜਿਹੜੇ ਬੀਤੇ ਵੇਲੇ ਨੂੰ ਆਪਣੇ ਚਿੱਤਰਾਂ ਜ਼ਰੀਏ ਰੂਪਮਾਨ ਕਰ ਦਿੰਦੇ ਨੇ। ਉਨ੍ਹਾਂ ਦੇ ਜਾਦੂਈ ਪੋਟਿਆਂ ਤੇ ਸੋਚ ਵਿਚ ਕਿੰਨਾ ਕੁਝ ਲੁਕਿਆ ਹੋਇਐ। ਮੈਂ ਜਦੋਂ ਵੀ ਬੀਤੇ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਸਵਾਦ ਵਿਚ ਭਿੱਜ ਜਾਂਦਾ ਹਾਂ ਕਿ ਕਿੰਨਾ ਸ਼ਾਹਾਨਾ ਵਕਤ ਸੀ ਉਹ। ਇਸ ਚਿੱਤਰ ਨੂੰ ਧਿਆਨ ਨਾਲ ਦੇਖਿਆਂ ਪੁਰਾਣੇ ਪੰਜਾਬ ਦੇ ਕੇਹੇ ਦਰਸ਼ਨ ਹੁੰਦੇ ਨੇ। ਕੁੜੀਆਂ-ਚਿੜੀਆਂ ਖੂਹ ਤੋਂ ਪਾਣੀ ਭਰਨ ਆਈਆਂ ਨੇ। ਸਾਰੀਆਂ ਕੋਲ ਆਪੋ ਆਪਣੀਆਂ ਗਾਗਰਾਂ ਹਨ ਤੇ ਗੱਲਾਂਬਾਤਾਂ ਵਿਚ ਮਸਰੂਫ ਨੇ। ਕਿੰਨਾ ਖੂਬਸੂਰਤ ਦ੍ਰਿਸ਼ ਹੈ ਇਹ। ਖੂਹ ਤਾਂ ਅੱਜ ਲੱਭਿਆਂ ਵੀ ਨਹੀਂ ਲੱਭਦੇ। ਜਿੱਥੇ ਕਿਤੇ ਖੂਹ ਦਿਸਦੇ ਨੇ, ਉਹ ਜਾਂ ਤਾਂ ਮਿੱਟੀ ਨਾਲ ਭਰ ਦਿੱਤੇ ਗਏ ਨੇ ਤੇ ਜਾਂ ਉਨ੍ਹਾਂ ਕੋਲ ਲੱਗੇ ਫੱਟੇ 'ਤੇ ਲਿਖਿਆ ਹੁੰਦੈ, 'ਅੱਗੇ ਜਾਣ ਦਾ ਖਤਰਾ ਮੁੱਲ ਨਾ ਲਵੋ।' ਹੁਣ ਇਹ ਖੂਹ ਪਾਣੀ ਦਾ ਜ਼ਰੀਆ ਨਹੀਂ, ਸਗੋਂ ਖੁਦਕੁਸ਼ੀਆਂ ਦਾ ਕਾਰਨ ਬਣ ਗਏ ਸਨ, ਸਿੱਟੇ ਵਜੋਂ ਇਨ੍ਹਾਂ ਨੂੰ ਪੂਰਨਾ ਹੀ ਠੀਕ ਸਮਝਿਆ ਗਿਆ। ਸਾਡੇ ਪਿੰਡ ਵਿਚ ਵੀ ਵੱਡੇ ਛੱਪੜ ਕੋਲ ਕਿਸੇ ਵੇਲੇ ਖੂਹ ਹੁੰਦਾ ਸੀ। ਕਹਿੰਦੇ ਨੇ ਕਿ ...

ਪੂਰਾ ਲੇਖ ਪੜ੍ਹੋ »

ਪੰਚਾਇਤੀ ਰਾਜ ਰਾਹੀਂ ਪੇਂਡੂ ਵਿਕਾਸ ਦਾ ਹਾਮੀ-ਭੁਪਿੰਦਰ ਸਿੰਘ ਬੈਨੀਪਾਲ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੇਠਲੇ ਪੱਧਰ ਦੇ ਆਮ ਲੋਕਾਂ ਦੇ ਜੀਵਨ ਨਾਲ ਜੁੜੇ ਵਿਕਾਸ ਅਤੇ ਲੋਕ ਰਾਜ ਨੂੰ ਸਰਲ ਬਣਾਉਣ ਲਈ ਪੰਚਾਇਤੀ ਰਾਜ ਦਾ ਵਿਕੇਂਦਰੀਕਰਨ ਸ਼ੁਰੂ ਕੀਤਾ ਗਿਆ ਅਤੇ ਇਸ ਅਧੀਨ ਸਰਕਾਰਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਕੀਤੇ ਜਾਣ ਦੀ ਵਿਧੀ ਤਹਿਤ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ। 2 ਅਕਤੂਬਰ 1959 ਨੂੰ ਸ਼ੁਰੂ ਹੋਏ ਪੰਚਾਇਤੀ ਰਾਜ ਅਧੀਨ ਚੁਣੀਆਂ ਹੋਈਆਂ ਸੰਸਥਾਵਾਂ, ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਨੇ ਪਿੰਡਾਂ ਦੀ ਨੁਹਾਰ ਬਦਲਣ ਦੇ ਯਤਨ ਕੀਤੇ। ਸਮਰਾਲਾ ਨੇੜਲੇ ਪਿੰਡ ਮਾਦਪੁਰ ਦੇ ਵਸਨੀਕ ਭੁਪਿੰਦਰ ਸਿੰਘ ਬੈਨੀਪਾਲ ਵੀ ਇਕ ਅਜਿਹੀ ਹੀ ਮਾਣਮੱਤੀ ਸ਼ਖਸੀਅਤ ਹਨ ਜੋ ਪੰਚਾਇਤੀ ਰਾਜ ਪ੍ਰਣਾਲੀ ਨੂੰ ਹਰ ਗਲੀ-ਮੁਹੱਲੇ ਅਤੇ ਵੋਟਰ ਦੀਆਂ ਭਾਵਨਾਵਾਂ ਨਾਲ ਜੋੜ ਕੇ ਪੇਂਡੂ ਵਿਕਾਸ ਦੇ ਮੁਦੱਈ ਆਗੂ ਹਨ। ਸ੍ਰੀ ਭੁਪਿੰਦਰ ਸਿੰਘ ਬੈਨੀਪਾਲ ਵੱਲੋਂ ਪੇਂਡੂ ਵਿਕਾਸ ਦੇ ਖੇਤਰ ਵਿਚ ਸਰਬਸੰਮਤੀ ਨਾਲ ਨੁਮਾਇੰਦੇ ਚੁਣੇ ਜਾਣ ਦਾ ਇਕ ਰਿਕਾਰਡ ਹੈ। ਉਨ੍ਹਾਂ ਦਾ ਪਿੰਡ ਮਾਦਪੁਰ ਦੇ ਸਰਬਸੰਮਤੀ ਨਾਲ ਸਰਪੰਚ ਵਜੋਂ ਚੁਣਿਆ ਜਾਣਾ, 1995 ...

ਪੂਰਾ ਲੇਖ ਪੜ੍ਹੋ »

ਘੋੜਿਆਂ ਦੇ ਸ਼ੌਂਕ 'ਚ ਭਿੱਜੀ ਰੂਹ-ਅੰਮ੍ਰਿਤਪਾਲ ਸਿੰਘ ਹਜ਼ੂਰਸਾਹਿਬੀਆ

'ਘੋੜਿਆਂ ਵਾਲੇ ਸਰਦਾਰ' ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਨਾਂਦੇੜ (ਮਹਾਰਾਸ਼ਟਰ) ਤੋਂ 150 ਗਜ਼ ਦੀ ਦੂਰੀ 'ਤੇ ਪੈਂਦਾ ਹੈ ਘੋੜਿਆਂ ਦੇ ਸ਼ੌਂਕ ਵਿਚ ਭਿੱਜੀ ਰੂਹ ਵਾਲੇ ਘੋੜਾ ਪਾਲਕ ਅੰਮ੍ਰਿਤਪਾਲ ਸਿੰਘ ਹਜ਼ੂਰਸਾਹਿਬੀਆ ਦਾ ਘਰ ਅਤੇ 'ਹਜ਼ੂਰਸਾਹਿਬੀਆ ਸਟੱਡ ਫਾਰਮ'। ਅੰਮ੍ਰਿਤਪਾਲ ਸਿੰਘ ਹੋਰਾਂ ਦਾ ਪਿਛੋਕੜ ਪਿੰਡ ਜੱਸੜਾਂ (ਪੰਜਾਬ) ਦਾ ਹੈ। ਉਸ ਦੇ ਤਾਇਆ ਦਾਦਾ ਜੀ ਸਵਰਗੀ ਮੁਖਤਿਆਰ ਸਿੰਘ ਸ੍ਰੀ ਹਜ਼ੂਰ ਸਾਹਿਬ 20 ਸਾਲਾਂ ਦੀ ਉਮਰ ਵਿਚ ਆ ਗਏ ਸਨ। ਉਹ ਰੇਲਵੇ ਸਟੇਸ਼ਨ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਯਾਤਰੀਆਂ ਨੂੰ ਰੇਹੜੀ ਵਿਚ ਬਿਠਾ ਕੇ ਖੁਦ ਖਿੱਚ ਕੇ ਲਿਆਉਣ ਦੀ ਸੇਵਾ ਕਰਿਆ ਕਰਦੇ ਸਨ। ਇਕ ਵਾਰੀ ਉਨ੍ਹਾਂ ਦੇ ਦਾਦਾ ਜੀ ਈਸ਼ਵਰ ਸਿੰਘ ਆਪਣੇ ਭਰਾ ਮੁਖਤਿਆਰ ਸਿੰਘ ਨੂੰ ਸ੍ਰੀ ਹਜ਼ੂਰ ਸਾਹਿਬ ਵਿਖੇ ਮਿਲਣ ਆਏ ਤਾਂ ਉਨ੍ਹਾਂ ਦਾ ਮਨ ਵੀ ਇਥੇ ਲੱਗ ਗਿਆ ਅਤੇ ਉਹ ਇਥੇ ਹੀ ਰਹਿ ਗਏ। ਉਸ ਦੇ ਦਾਦਾ ਚੰਗੇ ਪੜ੍ਹੇ-ਲਿਖੇ ਸਨ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਮੋਦੀਖਾਨੇ ਦੀ ਨੌਕਰੀ ਮਿਲ ਗਈ। ਜਿਸ ਕਰਕੇ ਅੱਜ ਵੀ ਉਨ੍ਹਾਂ ਨੂੰ ਇਥੇ ਮੋਦੀ ਕਰਕੇ ਹੀ ਜਾਣਿਆ ਜਾਂਦਾ ਹੈ। ਅੰਮ੍ਰਿਤਪਾਲ ਸਿੰਘ ਨੇ ਪਿਤਾ ...

ਪੂਰਾ ਲੇਖ ਪੜ੍ਹੋ »

ਕਣਕ-ਝੋਨੇ ਦੀਆਂ ਨਵੀਆਂ ਕਿਸਮਾਂ ਲਈ ਕਿਸਾਨਾਂ ਨੇ ਦਿਖਾਇਆ ਉਤਸ਼ਾਹ

ਪਿਛਲੇ ਹਫ਼ਤੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਤੇ ਖੇਤੀਬਾੜੀ ਵਿਭਾਗ ਵੱਲੋਂ ਲਾਏ ਗਏ ਰੱਖੜਾ ਕਿਸਾਨ ਮੇਲੇ 'ਤੇ ਸਿਖਲਾਈ ਕੈਂਪ 'ਚ ਕਿਸਾਨਾਂ ਵੱਲੋਂ ਪੂਸਾ (ਭਾਰਤੀ ਖੇਤੀ ਖੋਜ ਸੰਸਥਾਨ) ਵੱਲੋਂ ਕਣਕ ਤੇ ਝੋਨੇ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਨਵੀਆਂ ਵਿਕਸਿਤ ਕਿਸਮਾਂ ਲਈ ਜੋ ਉਤਸ਼ਾਹ ਦਿਖਾਇਆ ਗਿਆ ਉਸ ਤੋਂ ਪ੍ਰਤੱਖ ਹੁੰਦਾ ਹੈ ਕਿ ਕਣਕ-ਝੋਨਾ (ਜਿਸ ਵਿਚ ਬਾਸਮਤੀ ਕਿਸਮਾਂ ਸ਼ਾਮਿਲ ਹਨ) ਦਾ ਫ਼ਸਲੀ ਚੱਕਰ ਰਾਜ 'ਚ ਪ੍ਰਚਲੱਤ ਰਹੇਗਾ। ਕਿਸਾਨ ਜ਼ਮੀਨ ਥੱਲੇ ਗਿਰ ਰਹੀ ਪਾਣੀ ਦੀ ਪੱਧਰ ਤੋਂ ਪੂਰੇ ਚਿੰਤਿਤ ਹਨ ਪਰ ਉਨ੍ਹਾਂ ਨੂੰ ਕੋਈ ਹੋਰ ਐਨਾ ਲਾਹੇਵੰਦ ਫ਼ਸਲੀ ਚੱਕਰ ਨਹੀਂ ਲੱਭ ਰਿਹਾ। ਉਹ ਝੋਨੇ ਦੀ ਥਾਂ ਬਾਸਮਤੀ ਕਿਸਮਾਂ ਲਾ ਕੇ ਪਾਣੀ ਦੀ ਸਮੱਸਿਆ ਹੱਲ ਕਰਨਾ ਚਾਹੁੰਦੇ ਹਨ। ਇਸ ਸਾਲ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵੱਧ ਕੇ 8.62 ਲੱਖ ਹੈਕਟੇਅਰ ਤੀਕ ਪਹੁੰਚ ਗਿਆ। ਕਿਸਾਨਾਂ ਨੇ ਪਾਣੀ ਦੀ ਕਫਾਇਤ ਕਰਨ ਵੱਜੋਂ ਨਵੀਂ ਕਿਸਮ ਪੂਸਾ 6 (ਪੂਸਾ 1612) ਦੀ ਖੜ੍ਹੀ ਫ਼ਸਲ ਬੜੇ ਉਤਸ਼ਾਹ ਨਾਲ ਵੇਖੀ। ਇਹ ਕਿਸਮ ਸਰਬ-ਭਾਰਤੀ ਫ਼ਸਲਾਂ ਦੀਆਂ ਕਿਸਮਾਂ ਨੂੰ ਪ੍ਰਮਾਣਕਤਾ ਦੇਣ ਵਾਲੀ ਕਮੇਟੀ ਨੇ ਇਸੇ ਸਾਲ ਜਾਰੀ ਕਰਕੇ ...

ਪੂਰਾ ਲੇਖ ਪੜ੍ਹੋ »

ਮੰਡੀਆਂ 'ਚ ਖੱਜਲ ਖੁਆਰੀ ਤੋਂ ਬਚਣ ਅਤੇ ਪੂਰਾ ਸਮਰਥਨ ਮੁੱਲ ਲੈਣ ਲਈ ਸੁੱਕਾ ਝੋਨਾ ਲਿਆਉਣ ਕਿਸਾਨ

ਪੰਜਾਬ ਅੰਦਰ ਝੋਨੇ ਦੀ ਫ਼ਸਲ ਪੱਕ ਕੇ ਖੇਤਾਂ ਵਿਚ ਤਿਆਰ ਖੜ੍ਹੀ ਹੈ ਅਤੇ ਬਹੁਤ ਸਾਰੀਆਂ ਮੰਡੀਆਂ ਵਿਚ ਅਗੇਤੀਆਂ ਕਿਸਮਾਂ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਸਾਲ ਕੇਂਦਰ ਸਰਕਾਰ ਵੱਲੋਂ ਸਾਧਾਰਨ ਝੋਨੇ ਦੇ ਮੁੱਲ ਵਿਚ ਪਿਛਲੇ ਸਾਲ ਨਾਲੋਂ 50 ਰੁਪਏ ਅਤੇ ਏ ਗਰੇਡ ਝੋਨੇ ਦੇ ਮੁੱਲ ਵਿਚ ਪਿਛਲੇ ਸਾਲ ਦੇ ਮੁਕਾਬਲੇ 55 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਜਿਸ ਕਾਰਨ ਇਸ ਸਾਲ ਨਿਰਧਾਰਿਤ ਮਾਪਦੰਡਾਂ 'ਤੇ ਖਰੇ ਉਤਰਨ ਵਾਲੇ ਸਾਧਾਰਨ ਝੋਨੇ ਦਾ ਰੇਟ 1360 ਰੁਪਏ ਪ੍ਰਤੀ ਕੁਇੰਟਲ ਅਤੇ 'ਏ' ਗਰੇਡ ਝੋਨੇ ਦਾ ਰੇਟ 1400 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤੋਂ ਇਲਾਵਾ ਕਪਾਹ ਦਾ ਭਾਅ ਵੀ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਧਾਇਆ ਗਿਆ ਹੈ। ਜਿਸ ਕਾਰਨ ਦਰਮਿਆਨੇ ਰੇਸ਼ੇ ਵਾਲੀ ਕਪਾਹ ਦਾ ਮੁੱਲ 3750 ਰੁਪਏ ਅਤੇ ਲੰਮੇ ਰੇਸ਼ੇ ਵਾਲੀ ਕਪਾਹ ਦਾ ਮੁੱਲ 4650 ਰੁਪਏ ਪ੍ਰਤੀ ਕੁਇੰਟਲ ਹੈ। ਮੱਕੀ ਦਾ ਭਾਅ 1310 ਰੁਪਏ ਅਤੇ ਮੂੰਗੀ ਦਾ ਭਾਅ 4600 ਰੁਪਏ ਪ੍ਰਤੀ ਕੁਇੰਟਲ ਹੈ। ਇਸ ਮੌਕੇ ਮੰਡੀਆਂ ਵਿਚ ਜ਼ਿਆਦਾ ਆਮਦ ਝੋਨੇ ਦੀ ਹੈ ਜਿਸ ਲਈ ਕਿਸਾਨਾਂ ਨੂੰ ਝੋਨੇ ਨਾਲ ਸਬੰਧਿਤ ਰੇਟ ਅਤੇ ਨਿਯਮਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ...

ਪੂਰਾ ਲੇਖ ਪੜ੍ਹੋ »

ਕੰਪੋਸਟ ਖਾਦ-ਨਾਲੇ ਪੁੰਨ ਤੇ ਨਾਲੇ ਫ਼ਲੀਆਂ

ਝੋਨਾ ਸਾਉਣੀ ਦੀ ਮਹੱਤਵਪੂਰਨ ਫ਼ਸਲ ਹੈ। ਪੰਜਾਬ ਵਿਚ 1960-61 ਵਿਚ ਸਿਰਫ਼ 6 ਲੱਖ ਹੈਕਟੇਅਰ ਰਕਬੇ 'ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਸੀ, ਪਰ ਹੁਣ ਇਹ ਰਕਬਾ ਵਧ ਕੇ 28 ਲੱਖ ਹੈਕਟੇਅਰ ਹੋ ਗਿਆ ਹੈ। ਝੋਨੇ ਹੇਠ ਰਕਬੇ ਵਿਚ ਹੋਏ ਵਾਧੇ ਸਦਕਾ ਇਸ ਫ਼ਸਲ ਦੀ ਰਹਿੰਦ-ਖ਼ੂੰਹਦ (ਪਰਾਲੀ) ਵਿਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰੰਤੂ ਅਫ਼ਸੋਸਜਨਕ ਗੱਲ ਇਹ ਹੈ ਕਿ ਇਸ ਪਰਾਲੀ ਦੀ ਸੁਯੋਗ ਵਰਤੋਂ ਦੀ ਬਜਾਏ ਇਸ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਵਿਚ ਖ਼ਾਸ ਤੌਰ 'ਤੇ ਮਜ਼ਦੂਰਾਂ ਦੀ ਘਾਟ ਅਤੇ ਕਿਰਤ ਮਹਿੰਗੀ ਹੋਣ ਕਾਰਨ ਫ਼ਸਲ ਦੀ ਮਸ਼ੀਨੀ ਵਢਾਈ ਕਾਰਨ ਪਰਾਲੀ ਨੂੰ ਸਾੜਨ ਦੇ ਰੁਝਾਨ ਨੇ ਜ਼ੋਰ ਫ਼ੜਿਆ ਹੈ, ਜਿਸ ਕਾਰਨ ਵਾਤਾਵਰਨ ਦੇ ਪਲੀਤ ਹੋਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੋ ਰਹੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਸਾੜਨ ਨਾਲ ਤਕਰੀਬਨ 0.17 ਟਨ ਨਾਈਟਰੋਜਨ, 0.10 ਟਨ ਫ਼ਾਸਫੋਰਸ ਅਤੇ 0.45 ਟਨ ਪੋਟਾਸ਼ੀਅਮ ਪ੍ਰਤੀ ਏਕੜ ਤੋਂ ਇਲਾਵਾ ਕਾਫ਼ੀ ਮਾਤਰਾ ਵਿਚ ਗੰਧਕ ਅਤੇ ਮੌਲੀਬਡੀਨਮ ਆਦਿ ਅਹਿਮ ਖ਼ੁਰਾਕੀ ਤੱਤ ਵੀ ਅੱਗ ਦੇ ਭੇਟ ਚੜ੍ਹ ਰਹੇ ਹਨ। ਪਰਾਲੀ ਦੇ ਸੜਨ ਨਾਲ ਕਾਰਬਨ ਮੋਨੋਆਕਸਾਈਡ, ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX