ਤਾਜਾ ਖ਼ਬਰਾਂ


ਨਿੱਜੀ ਬੱਸਾਂ ਵਾਲਿਆਂ ਨੇ ਬਠਿੰਡਾ- ਚੰਡੀਗੜ ਮੁੱਖ ਸੜਕ ਕੀਤੀ ਬੰਦ
. . .  5 minutes ago
ਭਵਾਨੀਗੜ੍ਹ, 9 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਨਿੱਜੀ ਬੱਸਾਂ ਵਾਲਿਆਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਬਠਿੰਡਾ-ਚੰਡੀਗੜ ਮੁੱਖ ਸੜਕ ਨੂੰ ਬੱਸਾਂ ਲਗਾ ਕੇ ਪੂਰਨ ਤੌਰ 'ਤੇ ਬੰਦ ਕਰ ਦਿੱਤਾ...
ਚਾਂਦੀ ਦਾ ਤਗਮਾ ਜੇਤੂ ਰਗਬੀ ਖਿਡਾਰਣ ਦਾ ਅੰਮਿ੍ਤਸਰ ਹਵਾਈ ਅੱਡੇ 'ਤੇ ਭਰਵਾਂ ਸਵਾਗਤ
. . .  33 minutes ago
ਚਾਂਦੀ ਦੇ ਤਗਮੇ 'ਤੇ ਕਬਜਾ ਕੀਤਾ ਹੈ।ਇਸ ਭਾਰਤੀ ਰਗਬੀ ਟੀਮ ਵਿਚ ਪੰਜਾਬ ਦੀ ਇਕੋ ਇਕ ਖਿਡਾਰਣ ਰਮਣੀਕ ਕੌਰ ਵੀ ਸ਼ਾਮਿਲ ਹੈ।ਚਾਂਦੀ ਦਾ ਤਗਮਾ ਜਿੱਤਣ ਵਾਲੀ ਰਮਣੀਕ ਕੌਰ ਦਾ ਅੱਜ ਭਾਰਤ ਵਾਪਸੀ ਮੌਕੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ...
ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵਲੋਂ ਅੰਮ੍ਰਿਤਸਰ ਬੱਸ ਅੱਡਾ ਬੰਦ
. . .  44 minutes ago
ਅੰਮ੍ਰਿਤਸਰ, 9 ਅਗਸਤ (ਗਗਨਦੀਪ ਸ਼ਰਮਾ) - ਪੰਜਾਬ ਮੋਟਰ ਯੂਨੀਅਨ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਅੱਜ ਸਵੇਰੇ ਸਾਢੇ ਸੱਤ ਵਜੇ ਤੋਂ ਬੱਸ ਅੱਡਾ ਬੰਦ ਕਰ...
ਨਿੱਜੀ ਬੱਸ ਆਪ੍ਰੇਟਰਾਂ ਵਲੋਂ ਤਲਵੰਡੀ ਸਾਬੋ ਬੱਸ ਅੱਡੇ 'ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  48 minutes ago
ਤਲਵੰਡੀ ਸਾਬੋ, 9 ਅਗਸਤ (ਰਣਜੀਤ ਸਿੰਘ ਰਾਜੂ) - ਹੱਕੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ ਦੇ ਸੱਦੇ 'ਤੇ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੇ ਗੇਟ ਬੰਦ ਕਰਕੇ ਨਿੱਜੀ ਟਰਾਂਸਪੋਟਰਾਂ...
ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦੇ ਰੋਸ ਵਜੋਂ ਫਗਵਾੜਾ ਬੱਸ ਸਟੈਂਡ ’ਤੇ ਧਰਨਾ ਸ਼ੁਰੂ
. . .  54 minutes ago
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦਿੱਤੇ ਜਾਣ ਤੋਂ ਖਫ਼ਾ ਹੋਏ ਨਿੱਜੀ ਬੱਸ ਆਪ੍ਰੇਟਰਾਂ ਨੇ ਅੱਜ ਬੱਸ ਸਟੈਂਡ ਵਿਖੇ ਰੋਸ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ...
ਹਰਪਾਲ ਸਿੰਘ ਚੀਮਾ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਦੇਣਗੇ ਸ਼ਰਧਾਂਜਲੀ
. . .  about 1 hour ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਪਿੰਡ ਢਢੋਗਲ (ਧੂਰੀ) ਵਿਖੇ ਸਵੇਰੇ 11 ਵਜੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ...
ਸੁਨਾਮ ਵਿਖੇ ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਚੱਕਾ ਜਾਮ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 9 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੋਟਰ ਯੂਨੀਅਨ ਦੇ ਸੱਦੇ ’ਤੇ ਅੱਜ ਸੁਨਾਮ ਵਿਖੇ ਧਰਨਾ ਦੇਣ ਉਪਰੰਤ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ...
ਨਿੱਜੀ ਬੱਸਾਂ ਦੀ ਹੜਤਾਲ, ਸਵਾਰੀਆਂ ਪ੍ਰੇਸ਼ਾਨ
. . .  58 minutes ago
ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ) - ਬੱਸ ਆਪਰੇਟਰ ਯੂਨੀਅਨ (ਪੰਜਾਬ) ਦੇ ਸੱਦੇ 'ਤੇ ਅੱਜ ਨਿੱਜੀ ਬੱਸਾਂ ਦੀ ਹੜਤਾਲ ਬੱਸਾਂ ਦੀ ਹੜਤਾਲ ਹੋਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਵਰਣਨਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਸਰਕਾਰੀ ਬੱਸਾਂ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12751 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 9 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12,751 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 16,412 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
ਸ਼ਿਵ ਸੈਨਾ ਵਲੋਂ ਵਿਰੋਧੀ ਧਿਰ ਦੇ ਨੇਤਾ ਲਈ ਅੰਬਦਾਸ ਦਾਨਵੇ ਦੀ ਸਿਫ਼ਾਰਿਸ਼
. . .  about 2 hours ago
ਮੁੰਬਈ, 9 ਅਗਸਤ - ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੋਣ ਦੇ ਨਾਤੇ ਸ਼ਿਵ ਸੈਨਾ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਅੰਬਦਾਸ ਦਾਨਵੇ ਦੀ ਸਿਫ਼ਾਰਿਸ਼ ਕੀਤੀ ਹੈ।ਊਧਵ ਠਾਕਰੇ ਨੇ ਵਿਧਾਨ...
ਮੇਰਾ ਫਲੋਰੀਡਾ ਘਰ ਐਫ.ਬੀ.ਆਈ. ਦੁਆਰਾ ਘੇਰਾਬੰਦੀ ਤਹਿਤ - ਟਰੰਪ
. . .  about 2 hours ago
ਵਾਸ਼ਿੰਗਟਨ, 9 ਅਗਸਤ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ 'ਤੇ ਆਪਣੇ ਮਾਰ-ਏ-ਲਾਗੋ ਜਾਇਦਾਦ 'ਤੇ ਐਫ.ਬੀ.ਆਈ. ਛਾਪੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸੁੰਦਰ ਘਰ ਫਲੋਰੀਡਾ ਦੇ ਪਾਮ ਬੀਚ ਵਿਚ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ ,8 ਅਗਸਤ (ਪਰਮਿੰਦਰ ਸਿੰਘ ਆਹੂਜਾ) -ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਸ਼ਹਿਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ । ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵਲੋਂ ਅੱਜ ...
ਡੀ.ਸੀ. ਨੇ ਪੂਰੇ ਪੰਜਾਬ ’ਚ ਗੋਲਡਨ ਸੰਧਰ ਸ਼ੂਗਰ ਮਿੱਲ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਕੀਤੇ ਜਾਰੀ
. . .  1 day ago
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ...
ਸੁਖਬੀਰ ਸਿੰਘ ਬਾਦਲ ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 8 ਅਗਸਤ -ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ ਜਦਕਿ ...
ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਮਾਤਾ ਦਾ ਦਿਹਾਂਤ
. . .  1 day ago
ਭਾਈਰੂਪਾ (ਬਠਿੰਡਾ),8 ਅਗਸਤ(ਵਰਿੰਦਰ ਲੱਕੀ)- ਪੰਜਾਬ ਦੇ ਸਾਬਕਾ ਮਾਲ‌ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਸਤਿਕਾਰਯੋਗ ਮਾਤਾ ਦਾ ਅੱਜ ਦਿਹਾਂਤ ਹੋ ਗਿਆ ਹੈ ...
ਬੱਦਲ ਫਟਣ ਕਾਰਨ 6 ਬਾਈਕ ਤੇ 2 ਕਾਰਾਂ ਨਾਲੇ 'ਚ ਵਹਿ ਗਈਆਂ, 15 ਸਾਲਾ ਨੌਜਵਾਨ ਦੀ ਮੌਤ
. . .  1 day ago
ਡਮਟਾਲ,8 ਅਗਸਤ (ਰਾਕੇਸ਼ ਕੁਮਾਰ) : ਜਿਲ੍ਹਾ ਚੰਬਾ ਦੇ ਸਲੂਨੀ ਉਪਮੰਡਲ ਦੇ ਸਾਵਨੀ ਧਾਰ, ਗੁਲੇਲ ਅਤੇ ਕੰਧਵਾੜਾ ਵਿਚ ਬੱਦਲ ਫਟਣ ਕਾਰਨ 2 ਕਾਰਾਂ, 2 ਪਿਕਅੱਪ ਅਤੇ 6 ਬਾਈਕ ਪਾਣੀ ਵਿਚ ਰੁੜ ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨਵ-ਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  1 day ago
ਚੰਡੀਗੜ੍ਹ, 8 ਅਗਸਤ - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ 43 ਨਵਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤਾ ਗਏ । ਇਸ ਦੌਰਾਨ ਨਵ-ਨਿਯੁਕਤ ਡਰਾਫਟਮੈਨਾਂ ...
ਭੁਵਨੇਸ਼ਵਰ : ਅਮਿਤ ਸ਼ਾਹ ਨੇ ਭਾਜਪਾ ਪਾਰਟੀ ਦਫ਼ਤਰ ਤੋਂ 'ਹਰ ਘਰ ਤਿਰੰਗਾ ਅਭਿਆਨ' ਦੀ ਕੀਤੀ ਸ਼ੁਰੂਆਤ
. . .  1 day ago
ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਰੂਰਲ ਡਿਵੈਲਪਮੈਂਟ ਫੰਡ ਦਾ 1760 ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕਰਨ ਦੇ ਦਿੱਤੇ ਨਿਰਦੇਸ਼-ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 8 ਅਗਸਤ - ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਉਪਰੰਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਜੋ ਰੂਰਲ...
ਚੰਡੀਗੜ੍ਹ :ਪੰਜਾਬ ਕੈਬਨਿਟ ਦੀ ਮੀਟਿੰਗ 11 ਅਗਸਤ ਨੂੰ ਹੋਵੇਗੀ , ਪੰਜਾਬ ਦੇ ਅਹਿਮ ਮੁੱਦਿਆ 'ਤੇ ਹੋ ਸਕਦੀ ਹੈ ਚਰਚਾ
. . .  1 day ago
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਤੇ ਕੇ.ਕੇ. ਬਿਰਲਾ ਸੋਸਾਇਟੀ ਦਾ 'ਪ੍ਰਾਜੈਕਟ ਭੂਮੀ' ਲਾਂਚ
. . .  1 day ago
ਪਟਿਆਲਾ, 8 ਅਗਸਤ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ...
ਰਾਸ਼ਟਰਮੰਡਲ ਖੇਡਾਂ: ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿਚ ਸੋਨ ਤਗ਼ਮਾ ਜਿੱਤਿਆ, ਮਲੇਸ਼ੀਆ ਦੇ ਯੋਂਗ ਨੂੰ ਹਰਾਇਆ
. . .  1 day ago
ਰਾਸ਼ਟਰਮੰਡਲ ਖੇਡਾਂ: ਗਿਆਨਸੇਕਰਨ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਗਮਾ ਜਿੱਤਿਆ
. . .  1 day ago
ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
. . .  1 day ago
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

'ਸਰਬੱਤ ਖ਼ਾਲਸਾ' : ਸੰਕਲਪ, ਮਹੱਤਵ ਅਤੇ ਭੂਮਿਕਾ

ਸਿੱਖ ਇਤਿਹਾਸ ਵਿਚ ਪੰਥਕ ਇਕੱਠਾਂ/ਦੀਵਾਨਾਂ ਦੀ ਬਕਾਇਦਾ ਪਰੰਪਰਾ ਤੀਜੇ ਗੁਰੂ ਅਮਰ ਦਾਸ ਜੀ ਦੇ ਸਮੇਂ ਤੋਂ ਆਰੰਭ ਹੋਈ | ਇਸ ਉਪਰੰਤ ਜਿਵੇਂ-ਜਿਵੇਂ ਸਿੱਖ ਸੰਗਤਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਗਿਆ, ਨਾਲੋ-ਨਾਲ ਪੰਥਕ ਨਿਸਚਿਤ ਸਮੇਂ ਸੰਗਤਾਂ ਦੇ ਜੋੜ-ਮੇਲ ਦਾ ਮਹੱਤਵ ਵੀ ਵਧਦਾ ਗਿਆ | ਗੁਰੂ ਨਾਨਕ ਦੇਵ ਜੀ ਨੇ ਸੰਗਤੀ-ਪੰਥ ਦੀ ਹੀ ਨੀਂਹ ਰੱਖੀ ਸੀ | ਇਸੇ ਲਈ ਉਨ੍ਹਾਂ ਨੇ ਖੇਤਰੀ ਸੰਗਤਾਂ ਸਥਾਪਤ ਕੀਤੀਆਂ ਸਨ, ਜੋ ਸਿੱਖ ਕੇਂਦਰਾਂ ਵਜੋਂ ਵਿਕਸਿਤ ਹੋ ਗਈਆਂ | ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਰਚਨਾ ਨਾਲ 'ਗੁਰ ਸੰਗਤ ਕੀਨੀ ਖ਼ਾਲਸਾ' ਦਾ ਸਿਧਾਂਤ ਪ੍ਰਪੱਕ ਹੋ ਗਿਆ | 10 ਗੁਰੂ ਸਾਹਿਬਾਨ ਉਪਰੰਤ ਗੁਰੂ ਗਰੰਥ ਅਤੇ ਗੁਰੂ ਪੰਥ ਦੇ ਸਿਧਾਂਤ ਵਿਕਸਤ ਹੋਣ ਨਾਲ ਸੰਗਤ ਅਤੇ ਪੰਥਕ ਇਕੱਠਾਂ ਦਾ ਮਹੱਤਵ ਹੋਰ ਵੀ ਵਧ ਗਿਆ | ਪੰਜਾਂ ਪਿਆਰਿਆਂ ਦੀ ਸੀਸ ਭੇਟ ਪ੍ਰਥਾ ਦੇ ਉਜਾਗਰ ਹੋਣ ਨਾਲ ਖ਼ਾਲਸਾ ਸਮੂਹ ਦੀ ਭੂਮਿਕਾ ਵਿਚ ਹੋਰ ਵੀ ਵਾਧਾ ਹੋ ਗਿਆ | ਉਪਰੋਕਤ ਤੱਥਾਂ ਦਾ ਵਰਣਨ ਇਸ ਲਈ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਸਾਰੇ ਤੱਥਾਂ ਦਾ ਮੁੱਢ ਅਤੇ ਵਿਕਾਸ ਵਾਸਤਵ ਵਿਚ ਸਾਂਝਾ ਹੀ ਹੈ ਅਤੇ ਇਹੀ 'ਸਰਬੱਤ ...

ਪੂਰਾ ਲੇਖ ਪੜ੍ਹੋ »

ਮਾਨਵੀ ਪਹੁੰਚ ਨਾਲ ਹੀ ਸੰਭਵ ਹੈ ਵਿਸ਼ਵ ਸ਼ਾਂਤੀ

ਅੱਜ ਸੰਸਾਰ ਦੇ ਕੋਨੇ-ਕੋਨੇ ਵਿਚ ਸਦਭਾਵਨਾ ਦਾ ਹੋਕਾ ਦੇਣ ਦੀ ਜ਼ਰੂਰਤ ਹੈ | ਵਰਤਮਾਨ ਦੌਰ ਵਿਚ ਸ਼ਾਂਤੀ ਕਾਇਮ ਕਰਨ ਲਈ ਵਿਸ਼ਵ ਭਾਈਚਾਰਿਆਂ ਨੂੰ ਖੁੱਲ੍ਹੇ ਦਿਮਾਗ ਅਤੇ ਦਿੱਬ ਦਿ੍ਸ਼ਟੀ ਨਾਲ ਪੈਦਾ ਹੋਈਆਂ ਸਥਿਤੀਆਂ ਨੂੰ ਸਮਝਣਾ ਲਾਜ਼ਮੀ ਹੈ | ਮਨੁੱਖੀ ਜ਼ਿੰਦਗੀ ਵਿਚੋਂ ਖ਼ਤਮ ਹੋ ਰਹੀਆਂ ਕਦਰਾਂ-ਕੀਮਤਾਂ ਨੇ ਕੁਝ ਰਾਜਾਂ, ਮੁਲਕਾਂ ਅਤੇ ਵਿਸ਼ਵ ਵਿਚ ਹਿੰਸਾ, ਹਾਉਮੈ, ਸਵਾਰਥ ਅਤੇ ਫਿਰਕਾਪ੍ਰਸਤੀ ਵਿਚ ਅਥਾਹ ਵਾਧਾ ਕੀਤਾ ਹੈ | ਪੈਰਿਸ ਅੰਦਰਲੇ ਹਿੰਸਕ ਦੁਖਾਂਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਜੋਕਾ ਸੰਸਾਰ ਆਪਸੀ ਨਫ਼ਰਤ, ਭੇਦ-ਭਾਵ ਅਤੇ ਕਈ ਤਰ੍ਹਾਂ ਦੀਆਂ ਨਾਬਰਾਬਰੀਆਂ ਦੇ ਆਲਮ ਵਿਚੋਂ ਲੰਘ ਰਿਹਾ ਹੈ | ਮਨੁੱਖਤਾ ਨੂੰ ਬਰਾਬਰ ਸਮਝਣ ਨਾਲ ਹੀ ਸਮਾਜ ਅੱਗੇ ਵਧ ਸਕਦਾ ਹੈ ਅਤੇ ਵਿਸ਼ਵ ਸ਼ਾਂਤੀ ਵੱਲ ਪੁਲਾਂਘ ਪੁੱਟੀ ਜਾ ਸਕਦੀ ਹੈ | ਇਸ ਲਈ ਅੱਜ ਵਿਤਕਰਿਆਂ ਭਰੀ ਸੋਚ ਨੂੰ ਤਿਆਗਣ ਦੀ ਜ਼ਰੂਰਤ ਹੈ | ਫਿਰ ਹੀ ਸਮਾਨਤਾ, ਬਰਾਬਰਤਾ ਅਤੇ ਸਦਭਾਵਨਾ ਦਾ ਹੋਕਾ ਦਿੱਤਾ ਜਾ ਸਕਦਾ ਹੈ | ਕਿਸੇ ਵੀ ਸਮਾਜ ਵਿਚੋਂ ਦੁਖਾਂਤ ਅਤੇ ਘਟਨਾਵਾਂ ਤਦ ਹੀ ਰੋਕ ਸਕਦੇ ਹਾਂ, ਜਦੋਂ ਅਸੀਂ ਆਪਣੇ ਧਾਰਮਿਕ ਗ੍ਰੰਥਾਂ, ...

ਪੂਰਾ ਲੇਖ ਪੜ੍ਹੋ »

ਦੁਵੱਲੀ ਮੁਲਾਕਾਤ ਲਈ ਤਿਆਰੀਆਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮਹਾਰਾਜਾ ਰਣਜੀਤ ਸਿੰਘ 25 ਅਕਤੂਬਰ ਨੂੰ ਸਵੇਰ ਦੇ 8 ਵਜੇ ਸ਼ਾਹੀ ਟਿਕਾਣੇ ਦੇ ਸਥਾਨ ਉੱਤੇ ਪੁੱਜਾ | ਮਹਾਰਾਜੇ ਦੇ ਤੋਪਖਾਨੇ ਵੱਲੋਂ 191 ਗੋਲੇ ਦਾਗ਼ ਕੇ ਉਸ ਦੇ ਪਹੁੰਚਣ ਦੀ ਸੂਚਨਾ ਦਿੱਤੀ ਗਈ | ਸੈਨਾ ਨੇ ਮਹਾਰਾਜੇ ਨੂੰ ਸਲਾਮੀ ਦਿੱਤੀ | ਇਸ ਸਮੇਂ ਮਹਾਰਾਜੇ ਨਾਲ 16 ਹਜ਼ਾਰ ਘੋੜ-ਸਵਾਰ, ਪੈਦਲ ਸੈਨਾ ਦੀਆਂ 7 ਰਜਮੈਂਟਾਂ ਅਤੇ 21 ਤੋਪਾਂ ਸ਼ਾਮਿਲ ਸਨ | ਸੈਨਾ ਦੇ ਤੰਬੂ ਬਹੁਤ ਲੰਮੀ-ਚੌੜੀ ਜਗ੍ਹਾ ਵਿਚ ਦੂਰ-ਦੁਰਾਡੇ ਤੱਕ ਖਿੰਡਵੇਂ ਰੂਪ ਵਿਚ ਲਾਏ ਗਏ ਸਨ | ਅਜਿਹਾ ਅੰਗਰੇਜ਼ਾਂ ਨੂੰ ਮਹਾਰਾਜੇ ਦੀ ਸੈਨਿਕ ਸ਼ਕਤੀ ਤੋਂ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਸੀ | ਮਹਾਰਾਜੇ ਦੇ ਆਪਣੇ ਕੈਂਪ ਵਿਚ ਪਹੁੰਚਣ ਦੇ ਥੋੜ੍ਹੀ ਦੇਰ ਪਿੱਛੋਂ ਗਵਰਨਰ ਜਨਰਲ ਵੱਲੋਂ ਇਕ ਡੈਪੂਟੇਸ਼ਨ, ਜਿਸ ਵਿਚ ਮਿਸਟਰ ਪਿ੍ੰਸਿਪ, ਜਨਰਲ ਰਾਮਸੇ, ਦੋ ਹੋਰ ਅਫ਼ਸਰ, ਸਕਿੱਨਰ ਦੇ 60 ਘੋੜ-ਸਵਾਰਾਂ ਸਮੇਤ ਸ਼ਾਮਲ ਸਨ, ਦਰਿਆ ਪਾਰ ਕਰਕੇ ਮਹਾਰਾਜੇ ਨੂੰ ਮਿਲਣ ਆਏ | ਮਹਾਰਾਜੇ ਵੱਲੋਂ ਇਸ ਡੈਪੂਟੇਸ਼ਨ ਦਾ ਤੋਪਾਂ ਦੇ 15 ਗੋਲਿਆਂ ਦੀ ਸਲਾਮੀ ਨਾਲ ਸੁਆਗਤ ਕੀਤਾ ਗਿਆ | ਡੈਪੂਟੇਸ਼ਨ ਦੀ ਵਾਪਸੀ ਪਿੱਛੋਂ ਕੰਵਰ ਖੜਕ ...

ਪੂਰਾ ਲੇਖ ਪੜ੍ਹੋ »

ਆਸਥਾ ਦਾ ਕੇਂਦਰ ਹੈ ਸਿੱ ਬੋ-ਥਾਨ ਭਰਮਾੜ

ਹਿਮਾਚਲ ਦੀਆਂ ਖ਼ੂਬਸੂਰਤ ਵਾਦੀਆਂ ਅਤੇ ਪਹਾੜਾਂ ਨੇ ਆਪਣੀ ਬੁੱਕਲ ਵਿਚ ਕਿਸੇ ਸਦੀਵੀ ਰਹੱਸ ਦਾ ਖ਼ਜ਼ਾਨਾ ਲੁਕਾ ਰੱਖਿਆ ਜਾਪਦਾ ਹੈ | ਅਜਿਹਾ ਹੀ ਇਕ ਰਮਣੀਕ ਸਥਾਨ ਹੈ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਜਵਾਲੀ ਵਿਚ ਪੈਂਦਾ ਸਿੱਬੋ-ਥਾਨ (ਭਰਮਾੜ) ਮੰਦਿਰ | ਕਾਂਗੜੇ ਤੋਂ ਤਕਰੀਬਨ 50 ਕਿਲੋਮੀਟਰ ਦੂਰ ਇਹ ਸਥਾਨ ਸੜਕ, ਹਵਾਈ ਤੇ ਰੇਲ ਮਾਰਗ ਨਾਲ ਜੁੜਿਆ ਹੋਇਆ ਹੈ | ਅਲੌਕਿਕ ਚਮਤਕਾਰਾਂ ਦੀ ਦਾਸਤਾਨ ਹੈ ਬਾਬਾ ਸਿੱਬੋ ਜੀ ਦਾ ਜੀਵਨ, ਜਿਸ 'ਤੇ ਆਸਥਾਵਾਨ ਪੂਰੀ ਦਿ੍ੜ੍ਹਤਾ ਨਾਲ ਯਕੀਨ ਰੱਖਦੇ ਹਨ | ਮੰਦਿਰ ਵਿਚ ਗੱਦੀਨਸ਼ੀਨ ਮਹੰਤ ਮਹਾਂਮੰਡਲੇਸ਼ਵਰ ਸ੍ਰੀ 1008 ਸਤੀਸ਼ ਵੱਤਸ ਅਨੁਸਾਰ ਕਰੀਬ 850 ਸਾਲ ਪੁਰਾਣੇ ਇਸ ਪਵਿੱਤਰ ਸਥਾਨ 'ਤੇ ਜਾਹਰ ਪੀਰ ਗੁੱਗਾ ਅਤੇ ਬਾਬਾ ਸਿੱਬੋ ਦੀ ਅਲੌਕਿਕ ਮੁਲਾਕਾਤ ਹੋਈ | ਇੱਥੇ ਉਨ੍ਹਾਂ ਬਾਰ੍ਹਾਂ ਸਾਲ ਬੈਠ ਕੇ ਸ਼ਤਰੰਜ ਦੀ ਬਾਜ਼ੀ ਖੇਡੀ | ਕਹਿੰਦੇ ਹਨ ਕਿ ਬਾਬਾ ਸਿੱਬੋ ਜੀ ਨੂੰ ਗੁੱਗਾ ਜੀ ਤੋਂ ਮਿਲੇ ਵਰਦਾਨ ਸਦਕਾ ਇੱਥੇ ਜ਼ਹਿਰੀ ਸੱਪ ਦਾ ਡੰਗਿਆ, ਪਾਗਲ ਕੁੱਤੇ ਦਾ ਕੱਟਿਆ ਤੇ ਜ਼ਹਿਰਵਾਦ ਦੇ ਰੋਗੀਆਂ ਦਾ ਇਲਾਜ ਹੁੰਦਾ ਹੈ | ਦਿਲਚਸਪ ਗੱਲ ਇਹ ਵੀ ਹੈ ਕਿ ਇੱਥੇ ਸਥਿਤ ਇਕ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼
ਉੱਘੇ ਸਿੱਖ ਚਿੰਤਕ ਡਾ: ਜੋਧ ਸਿੰਘ ਨੂੰ ਯਾਦ ਕਰਦਿਆਂ

80 ਵਰਿ੍ਹਆਂ ਦੀ ਵਡੇਰੀ ਉਮਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਬਣਨ ਵਾਲੇ 'ਸਰਦਾਰ ਬਹਾਦਰ' ਅਤੇ 'ਪਦਮ ਭੂਸ਼ਨ' ਦਾ ਸਨਮਾਨ ਪ੍ਰਾਪਤ ਕਰਨ ਵਾਲੇ ਡਾ: ਭਾਈ ਜੋਧ ਸਿੰਘ ਅਜਿਹੇ ਸਿੱਖ-ਚਿੰਤਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕ ਅੱਜ ਵੀ ਪਿਆਰ ਅਤੇ ਸਨੇਹ ਨਾਲ ਯਾਦ ਕਰ ਰਹੇ ਹਨ | ਡਾ: ਭਾਈ ਜੋਧ ਸਿੰਘ ਨੇ ਆਪਣੀ ਹਯਾਤੀ ਦੌਰਾਨ ਸਿੱਖ ਸੋਚ ਅਤੇ ਸਿੱਖ ਸੱਭਿਆਚਾਰ ਦੇ ਵਿਸਥਾਰ ਲਈ ਅਜਿਹੇ ਯਾਦਗਾਰੀ ਕਾਰਜ ਕੀਤੇ, ਜਿਹੜੇ ਬਹੁਤ ਸਾਰੀਆਂ ਸੰਸਥਾਵਾਂ ਇਕੱਠੇ ਹੋ ਕੇ ਵੀ ਨਹੀਂ ਕਰ ਸਕੀਆਂ | ਇਸ ਉੱਘੀ ਸ਼ਖ਼ਸੀਅਤ ਦਾ ਜਨਮ 31 ਮਈ, 1882 ਈ: ਨੂੰ ਬਖਸ਼ੀ ਰਾਮ ਲਾਂਬਾ ਦੇ ਘਰ ਮਾਈ ਗੁਲਾਬ ਦੇਵੀ ਦੀ ਕੁੱਖ ਤੋਂ ਪਿੰਡ ਘੰੁਗਰੀਲਾ, ਤਹਿ: ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ ਵਿਚ ਹੋਇਆ | ਅੰਮਿ੍ਤ ਛਕਣ ਤੋਂ ਪਹਿਲਾਂ ਆਪ ਦਾ ਨਾਂਅ ਸੰਤ ਸਿੰਘ ਸੀ | ਜਨਮ ਤੋਂ ਪਿੱਛੋਂ ਦੋ ਸਾਲ ਦੀ ਮਾਸੂਮੀਅਤ ਦੀ ਉਮਰ ਵਿਚ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ | ਇਨ੍ਹਾਂ ਦੀ ਪਰਵਰਿਸ਼ ਦਾਦਾ ਸ: ਤੇਜਾ ਸਿੰਘ ਨੇ ਕੀਤੀ | ਮੁਢਲੀ ਤਾਲੀਮ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ | ਮੈਟਿ੍ਕ ਦਾ ਇਮਤਿਹਾਨ ਮਿਸ਼ਨ ਹਾਈ ਸਕੂਲ ...

ਪੂਰਾ ਲੇਖ ਪੜ੍ਹੋ »

ਬਾਬੂ ਰਜਬ ਅਲੀ ਦੇ ਸ਼ਾਗਿਰਦ ਭਰਾਵਾਂ ਦੀ ਜੋੜੀ

ਕਵੀਸ਼ਰ ਲੱਖਾ ਸਿੰਘ, ਸੁਖਵਿੰਦਰ ਸਿੰਘ ਰਾਮ ਨਗਰ (ਜ਼ਿਲ੍ਹਾ ਬਠਿੰਡਾ)

ਪੜ੍ਹੇ-ਲਿਖੇ, ਠੇਠ ਮਲਵਈ ਪੰਜਾਬੀ ਦੇ ਸਿਰਮੌਰ ਕਵੀਸ਼ਰ ਬਾਬੂ ਰਜਬ ਅਲੀ ਖਾਨ ਦੇ ਅਨੇਕਾਂ ਸ਼ਗਿਰਦ ਉਦੋਂ ਤੋਂ ਲੈ ਕੇ ਅੱਜ ਤੱਕ ਕਵੀਸ਼ਰੀ ਗਾਇਨ ਰਾਹੀਂ ਆਪਣੇ ਉਸਤਾਦ ਦਾ ਨਾਂਅ ਚਮਕਾ ਰਹੇ ਹਨ | ਇਨ੍ਹਾਂ ਵਿਚੋਂ ਹੀ ਹਨ ਦੋ ਸਕੇ ਭਰਾ ਲੱਖਾ ਸਿੰਘ ਤੇ ਸੁਖਵਿੰਦਰ ਸਿੰਘ, ਜੋ ਆਪਣੇ ਸਮੇਂ ਵਿਚ ਕਾਫ਼ੀ ਪ੍ਰਸਿੱਧ ਰਹੇ ਹਨ | ਕਵੀਸ਼ਰ ਲੱਖਾ ਸਿੰਘ ਦਾ ਜਨਮ ਜ਼ਿਲ੍ਹਾ ਬਠਿੰਡਾ ਦੀ ਮੌੜ ਮੰਡੀ ਤੋਂ 4 ਕੁ ਕਿਲੋਮੀਟਰ ਦੂਰ ਪਿੰਡ ਨਗਰ ਵਿਖੇ ਮਿਹਨਤਕਸ਼, ਕਿਰਤੀ ਤੇ ਕਲਾਕਾਰ ਬਾਜ਼ੀਗਰ ਸਿੱਖ ਸ: ਬਦਾਮਾ ਸਿੰਘ ਦੇ ਘਰ ਮਾਤਾ ਕਾਕੀ ਕੌਰ ਦੀ ਕੁੱਖੋਂ ਸੰਨ 1934 ਈ: ਨੂੰ ਹੋਇਆ, ਜਦੋਂ ਕਿ ਛੋਟਾ ਸੁਖਵਿੰਦਰ ਸਿੰਘ ਹਮਜਾਇਆ 10 ਸਾਲ ਬਾਅਦ 1944 ਨੂੰ ਪੈਦਾ ਹੋਇਆ | ਉਸ ਸਮੇਂ ਪਿੰਡਾਂ ਵਿਚ ਸਕੂਲਾਂ ਦੀ ਹੋਂਦ ਨਾ ਹੋਣ ਕਰਕੇ ਲੱਖਾ ਸਿੰਘ ਨੇ ਪੰਜਾਬੀ/ਗੁਰਮੁਖੀ ਪਿੰਡ ਦੇ ਡੇਰੇ, ਗੁਰਦੁਆਰੇ ਤੋਂ ਹੀ ਪੜ੍ਹਨੀ-ਲਿਖਣੀ ਸਿੱਖੀ ਤੇ ਸੁਖਵਿੰਦਰ ਸਿੰਘ ਨੇ ਨਵੇਂ ਬਣੇ ਸਰਕਾਰੀ ਸਕੂਲ ਤੋਂ ਪੰਜਵੀਂ ਜਮਾਤ ਪਾਸ ਕੀਤੀ | ਉਂਜ ਤਾਂ ਲੱਖਾ ਸਿੰਘ ਨੂੰ ਕਿੱਸੇ ਪੜ੍ਹਨ-ਸੁਣਨ ਦਾ ਸ਼ੁਰੂ ਤੋਂ ਹੀ ਸ਼ੌਕ ਸੀ ਪਰ ਅੱਲੜ੍ਹ ਉਮਰੇ ਬਾਬੂ ਜੀ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਭਲਾ ਕਰੋਗੇ ਤਾਂ ਭਲੇ ਬਣੋਗੇ

ਕਿਸੇ ਬਦਲੇ ਦੀ ਭਾਵਨਾ ਤੋਂ ਬਿਨਾਂ ਕੀਤਾ ਕਾਰਜ ਜਾਂ ਬਿਨਾਂ ਕਿਸੇ ਬਦਲੇ ਦੀ ਆਸ ਤੋਂ ਭੇਜਿਆ ਕੋਈ ਵੀ ਵਿਚਾਰ ਕਾਇਮ ਰਹਿੰਦਾ ਹੈ ਅਤੇ ਸਾਡੇ ਪੈਰ ਵਿਚ ਪਈਆਂ ਬੇੜੀਆਂ ਨੂੰ ਕੱਟਦਾ ਹੈ ਅਤੇ ਸਾਨੂੰ ਪਵਿੱਤਰ ਬਣਾਉਂਦਾ ਜਾਂਦਾ ਹੈ | ਸਵਾਮੀ ਵਿਵੇਕਾਨੰਦ ਜੀ ਕਰਮਯੋਗ ਵਿਚ ਲਿਖਦੇ ਹਨ, 'ਮੈਂ ਭਗਵਤ ਗੀਤਾ ਦੇ ਵਿਰੋਧ ਵਿਚ ਵੀ ਅਨੇਕਾਂ ਚਾਲਾਂ ਪੜ੍ਹੀਆਂ ਹਨ | ਕਈ ਲੋਕਾਂ ਦਾ ਵਿਚਾਰ ਹੈ ਕਿ ਬਿਨਾਂ ਕਿਸੇ ਉਦੇਸ਼ ਤੋਂ ਅਸੀਂ ਕਰਮ ਕਰ ਹੀ ਨਹੀਂ ਸਕਦੇ | ਅਜਿਹੇ ਲੋਕਾਂ ਨੇ ਸ਼ਾਇਦ ਧਾਰਮਿਕ ਮੱਤ ਤੋਂ ਰਹਿਤ ਸਵਾਰਥਹੀਣ ਕਰਮ ਕਦੇ ਦੇਖਿਆ ਹੀ ਨਹੀਂ | ਇਸੇ ਲਈ ਉਹ ਅਜਿਹਾ ਕਹਿੰਦੇ ਹਨ | ਮੈਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਦਾ ਹਾਂ, ਜਿਸ ਨੇ ਸੱਚਮੁੱਚ ਹੀ ਕਰਮਯੋਗ ਦੀਆਂ ਸਿੱਖਿਆਵਾਂ ਨੂੰ ਪ੍ਰਤੱਖ ਅਸਲ ਵਿਚ ਲਿਆਂਦਾ ਸੀ | ਉਹ ਕਰਮਯੋਗੀ ਸਨ ਭਗਵਾਨ ਬੁੱਧ | ਹਰ ਵਿਅਕਤੀ ਦੇ ਕਰਮ ਭਾਵ ਪਿੱਛੇ ਕੋਈ ਨਾ ਕੋਈ ਉਦੇਸ਼ ਹੁੰਦਾ ਹੈ | ਸੰਸਾਰ ਦੇ ਮਹਾਂਪੁਰਸ਼ਾਂ ਨੂੰ ਅਸੀਂ ਦੋ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ | ਇਕ ਉਹ ਜਿਹੜੇ ਆਪਣੇ-ਆਪ ਨੂੰ ਪਰਮਾਤਮਾ ਦਾ ਅਵਤਾਰ ਮੰਨਦੇ ਹਨ ਅਤੇ ਦੂਜੇ ਆਪਣੇ-ਆਪ ਨੂੰ ਰੱਬ ...

ਪੂਰਾ ਲੇਖ ਪੜ੍ਹੋ »

ਕਿੰਨੇ ਸੁਰੱਖਿਅਤ ਹਨ ਪਾਕਿਸਤਾਨੀ ਧਾਰਮਿਕ ਅਸਥਾਨ ਤੇ ਉਥੋਂ ਦੇ ਹਿੰਦੂ-ਸਿੱਖ?

ਪਾਕਿਸਤਾਨ ਦੀ ਕੁੱਲ ਆਬਾਦੀ ਵਿਚ ਮੌਜੂਦਾ ਸਮੇਂ 92.3 ਫੀਸਦੀ ਮੁਸਲਮਾਨ, 5.5 ਫੀਸਦੀ ਹਿੰਦੂ, 2 ਫੀਸਦੀ ਇਸਾਈ ਅਤੇ ਬਾਕੀ 0.2 ਫੀਸਦੀ ਸਿੱਖ, ਬੋਧ ਅਤੇ ਹੋਰਨਾਂ ਘੱਟ-ਗਿਣਤੀ ਧਰਮਾਂ ਦੇ ਲੋਕ ਸ਼ਾਮਿਲ ਹਨ | ਪਾਕਿਸਤਾਨ ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ਦੇ ਅਨੁਸਾਰ ਪਾਕਿਸਤਾਨ ਵਿਚ ਜੇਕਰ ਹਿੰਦੂਆਂ ਦੀ ਆਬਾਦੀ 5.5 ਫੀਸਦੀ ਭਾਵ 27 ਲੱਖ ਦੇ ਕਰੀਬ ਹੈ ਤਾਂ ਸਿੱਖਾਂ ਦੀ ਗਿਣਤੀ ਉਥੋਂ ਦੀ ਕੁਲ ਆਬਾਦੀ 0.2 ਫੀਸਦੀ ਤੋਂ ਵੀ ਕਿਤੇ ਘੱਟ ਹੈ, ਭਾਵ 20 ਹਜ਼ਾਰ ਦੇ ਕਰੀਬ | ਇਸ ਦੌਰਾਨ ਜਦੋਂ ਪਾਕਿਸਤਾਨ ਵੱਲੋਂ ਇਹ ਖ਼ਬਰ ਆਉਂਦੀ ਹੈ ਕਿ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਸ: ਹਰਚਰਨ ਸਿੰਘ ਨੂੰ ਪਾਕਿਸਤਾਨ ਆਰਮੀ ਵਿਚ ਪਹਿਲਾ ਸਿੱਖ ਸੈਕਿੰਡ ਲੈਫ਼ਟੀਨੈਂਟ, ਇਸੇ ਜ਼ਿਲ੍ਹੇ ਦੇ ਡਾ: ਮਿਮਪਾਲ ਸਿੰਘ ਨੂੰ ਪਾਕਿਸਤਾਨ ਦਾ ਪਹਿਲਾ ਸਰਕਾਰੀ ਡਾਕਟਰ, ਡਾ: ਗੁਲਾਬ ਸਿੰਘ ਸ਼ਾਹੀਨ (ਹੋਮਿਓਪੈਥਿਕ ਡਾਕਟਰ) ਨੂੰ ਪਾਕਿਸਤਾਨ ਦਾ ਪਹਿਲਾ ਸਿੱਖ ਟ੍ਰੈਫਿਕ ਇੰਸਪੈਕਟਰ, ਸ: ਕਲਿਆਣ ਸਿੰਘ ਕਲਿਆਣ ਨੂੰ ਪਾਕਿਸਤਾਨ ਦਾ ਪਹਿਲਾ ਸਿੱਖ ਸਰਕਾਰੀ ਪ੍ਰੋਫੈਸਰ, ਜ਼ਿਲ੍ਹਾ ਨਾਰੋਵਾਲ ਦੇ ਸ: ਰਮੇਸ਼ ਸਿੰਘ ਅਰੋੜਾ ਨੂੰ ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਕਾਤਲ ਮਾਸੂਮ ਜਿੰਦਾਂ ਦਾ ਲੇਖਕ : ਬਲਦੇਵ ਸਿੰਘ ਕੋਰੇ ਪੇਸ਼ਕਸ਼ : ਅਦਾਰਾ ਜਨ ਸਮਾਚਾਰ, ਰੂਪਨਗਰ ਮੁੱਲ : 150 ਰੁਪਏ, ਸਫ਼ੇ : 111 ਸੰਪਰਕ : 94175-83141 ਲੇਖਕ ਦੀ ਹਥਲੀ ਪੁਸਤਕ ਤੋਂ ਇਲਾਵਾ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿਚ ਪੰਦਰਾਂ ਦੇ ਲਗਭਗ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਇਸ ਇਕਾਂਗੀ ਸੰਗ੍ਰਹਿ ਵਿਚ ਸ਼ਾਮਿਲ ਇਕਾਂਗੀ ਵਿਸ਼ੇ ਦੇ ਪੱਖ ਤੋਂ ਜਿਥੇ ਵਿਲੱਖਣ ਰਚਨਾ ਹੈ, ਉਥੇ ਇਨ੍ਹਾਂ ਇਕਾਂਗੀਆਂ ਵਿਚ ਸਿੱਖ ਇਤਿਹਾਸ ਦੇ ਖੂਨੀ ਪੰਨਿਆਂ ਤੋਂ ਇਲਾਵਾ ਅੱਜ ਦੇ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਦੇ ਕੋਹੜ ਨੂੰ ਵੀ ਬਾਖੂਬੀ ਬਿਆਨ ਕੀਤਾ ਗਿਆ ਹੈ | ਲੇਖਕ ਦੀ ਸੰਵੇਦਨਸ਼ੀਲਤਾ ਉਸ ਦੇ ਇਨ੍ਹਾਂ ਅੱਠ ਇਕਾਂਗੀਆਂ ਵਿਚੋਂ ਆਪ-ਮੁਹਾਰੇ ਪ੍ਰਗਟ ਹੁੰਦੀ ਹੈ | ਇਸ ਵਿਚ ਸ਼ਾਮਿਲ ਪੰਜ ਇਕਾਂਗੀ 'ਕਾਤਲ ਮਾਸੂਮ ਜ਼ਿੰਦਾਂ ਦਾ', 'ਕੂਕਾ ਅੰਦੋਲਨ ਦੇ ਪ੍ਰਵਾਨੇ', 'ਬੀਬੀ ਮੁਮਤਾਜ਼', 'ਸ਼ਹੀਦ ਭਾਈ ਸੁਬੇਗ ਸਿੰਘ ਸ਼ਹਿਬਾਜ਼ ਸਿੰਘ' ਅਤੇ 'ਸ਼ਹੀਦ ਭਾਈ ਤਾਰੂ ਸਿੰਘ' ਧਾਰਮਿਕ ਤੇ ਇਤਿਹਾਸਕ ਰੰਗਤ ਦੇ ਨਾਲ ਪੰਜਾਬ ਦੇ ਇਤਿਹਾਸ ਵਿਚ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੀਆਂ ਕੁਰਬਾਨੀਆਂ ਦੀ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ¨

ਰਾਗੁ ਗੂਜਰੀ ਮਹਲਾ 5 ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ¨ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ¨ 1¨ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ¨ ਗੁਰਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟੁ ਹਰਿਆ¨ ਰਹਾਉ¨ ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ¨ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ¨ ਊਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ¨ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ¨ ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ¨ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ¨ 4¨ 5¨ (ਅੰਗ 10) ਪਦ ਅਰਥ : ਕਾਹੇ-ਕਿਉਂ | ਚਿਤਵਹਿ-ਚਿਤਵਦਾ ਹੈ, ਸੋਚਦਾ ਹੈ | ਪਰਮਪਦ-ਉੱਚੀ ਆਤਮਿਕ ਅਵਸਥਾ | ਕਾਸਟ-ਕਾਠ, ਲੱਕੜ | ਹਰਿਆ-ਹਰਾ ਹੋ ਜਾਂਦਾ ਹੈ | ਜਨਨਿ-ਜਨਨੀ, ਮਾਤਾ | ਸੁਤ-ਪੁੱਤਰ | ਬਨਿਤਾ-ਇਸਤਰੀ | ਧਰਿਆ-ਆਸਰਾ | ਸਿਰ ਸਿਰਿ-ਹਰੇਕ ਜੀਵ | ਸੰਬਾਹੇ-ਪਹੁੰਚਾਉਂਦਾ ਹੈ | ਰਿਜਕੁ-ਰੋਜ਼ੀ ਰੋਟੀ | ਭਉ-ਡਰ, ਫਿਕਰ | ਕੋਸਾ-ਕੋਹ (ਇਕ ਕੋਹ ਦਾ ਡੇਢ ਮੀਲ ਹੁੰਦਾ ਹੈ) | ਸੈ-ਸੈਂਕੜੇ | ਬਚਰੇ ...

ਪੂਰਾ ਲੇਖ ਪੜ੍ਹੋ »

ਨਿਸ਼ਕਾਮ ਕੀਰਤਨੀਏ ਹਰਵਿੰਦਰ ਸਿੰਘ ਪੱਪੂ

ਗੁਰਬਾਣੀ ਕੀਰਤਨ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਪਿਛਲੇ ਕਰੀਬ 4 ਦਹਾਕਿਆਂ ਤੋਂ ਨਿਸ਼ਕਾਮ ਸੇਵਾ ਨਿਭਾਅ ਰਹੇ ਹਰਵਿੰਦਰ ਸਿੰਘ ਪੱਪੂ ਦਾ ਜਨਮ 2 ਜੂਨ, 1961 ਨੂੰ ਪਿਤਾ ਤੀਰਥ ਕੁਮਾਰ ਦੇ ਗ੍ਰਹਿ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਧਰਮਕੋਟ (ਮੋਗਾ) ਵਿਖੇ ਹੋਇਆ | ਹਰਵਿੰਦਰ ਸਿੰਘ ਪੱਪੂ ਨੂੰ ਬਚਪਨ ਤੋਂ ਹੀ ਗੀਤ-ਸੰਗੀਤ ਦਾ ਬਹੁਤ ਸ਼ੌਕ ਸੀ ਅਤੇ 1976 ਵਿਚ ਧਰਮਕੋਟ ਵਿਖੇ ਭਾਈ ਗੁਰਦੀਪ ਸਿੰਘ ਮੋਗੇ ਵਾਲਿਆਂ ਦੇ ਉੱਦਮ ਸਦਕਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਹੋਂਦ ਵਿਚ ਆਈ ਤਾਂ ਉਨ੍ਹਾਂ ਆਪਣੇ ਉਸਤਾਦ ਸਵਰਗੀ ਮਾਸਟਰ ਸ਼ਾਮ ਲਾਲ ਤੋਂ ਕੀਰਤਨ ਦੀ ਸਿਖਲਾਈ ਲਈ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਰਮਕੋਟ ਵਿਖੇ ਬਤੌਰ ਹਜ਼ੂਰੀ ਰਾਗੀ ਕੀਰਤਨ ਦੀ ਸੇਵਾ ਨਿਭਾਉਣ ਲੱਗੇ ਅਤੇ ਸੁਸਾਇਟੀ ਵੱਲੋਂ ਹਰ ਹਫ਼ਤੇ ਕਰਵਾਏ ਜਾਂਦੇ ਨਿਸ਼ਕਾਮ ਸਮਾਗਮ ਵਿਚ ਹੁਣ ਤੱਕ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਂਦੇ ਆ ਰਹੇ ਹਨ ਤੇ ਇਸ ਤੋਂ ਇਲਾਵਾ ਉਹ ਦੇਸ਼-ਵਿਦੇਸ਼ ਵਿਚ ਵੀ ਗੁਰਬਾਣੀ ਕੀਰਤਨ ਰਾਹੀਂ ਨਿਸ਼ਕਾਮ ਸੇਵਾ ਨਿਭਾਅ ਰਹੇ ਹਨ | ਉਨ੍ਹਾਂ ਨੂੰ ਮਹੰਤ ਚਰਨ ਦਾਸ ਯਾਦਗਾਰੀ ਐਵਾਰਡ ਸਮੇਤ ਅਨੇਕਾਂ ...

ਪੂਰਾ ਲੇਖ ਪੜ੍ਹੋ »

ਪ੍ਰਸਿੱਧ ਗੌਰੀ ਸ਼ੰਕਰ ਮੰਦਿਰ ਨੱਗਰ (ਹਿ: ਪ੍ਰ:)

ਬਿਆਸ ਨਦੀ ਦੇ ਖੱਬੇ ਕਿਨਾਰੇ ਨੱਗਰ ਇਕ ਮਹੱਤਵਪੂਰਨ ਪਿੰਡ ਹੈ | ਇਹ ਸਥਾਨ ਮਨਾਲੀ ਤੋਂ ਲਗਪਗ 23 ਕਿਲੋਮੀਟਰ ਦੂਰੀ ਉੱਪਰ ਸਥਿਤ ਹੈ | ਜਗਤ ਸੁੱਖ ਦੇ ਬਾਅਦ ਕੁੱਲੂ ਦੀ ਰਾਜਧਾਨੀ ਇਸੇ ਸਥਾਨ ਉੱਪਰ ਸੀ | ਇਥੇ ਰਾਜਿਆਂ ਦੇ ਪ੍ਰਾਚੀਨ ਮਹੱਲ, ਦੁਰਗ, ਕਈ ਮੰਦਿਰ ਅਤੇ ਗੌਰੀ ਸ਼ੰਕਰ (ਸ਼ਿਵ) ਮੰਦਿਰ, ਰੌਰਿਕ ਆਰਟ ਗੈਲਰੀ ਆਦਿ ਪ੍ਰਸਿੱਧ ਹਨ | ਇਥੋਂ ਦੀ 'ਭਾਗਿਆ ਲਕਸ਼ਮੀ' ਬਿਆਸ ਨਦੀ ਹੈ | ਰੂਮਸ ਦੇ ਸਮੀਪ ਨਗੌਰੀ ਸਰੋਵਰ ਦੇ ਨਜ਼ਦੀਕ ਲਗਪਗ ਦੋ ਵਰਗ ਕਿਲੋਮੀਟਰ ਦੇ ਇਲਾਕੇ ਵਿਚ ਵਿਸ਼ਾਲ ਦੇਵਦਾਰ ਜੰਗਲ ਨੂੰ 'ਵਾਸੁਕੀਨਾਗ ਦੇਵਤਾ' ਦਾ ਇਲਾਕਾ ਮੰਨਿਆ ਜਾਂਦਾ ਹੈ | ਇਸ ਇਲਾਕੇ ਵਿਚ ਰੁੱਖ ਕੱਟਣਾ ਪੂਰੀ ਤਰ੍ਹਾਂ ਵਰਜਿਤ ਹੈ | ਇਥੋਂ ਦੇ ਹਜ਼ਾਰਾਂ ਸਾਲ ਪੁਰਾਣੇ ਦੇਵਦਾਰ ਦੇ ਵਿਸ਼ਾਲ ਰੁੱਖ ਇਸ ਇਲਾਕੇ ਨੂੰ ਮੰਦਿਰਾਂ ਦੇ ਨਾਲ ਸਵਰਗ ਸਵਰੂਪ ਪ੍ਰਦਾਨ ਕਰਦੇ ਹਨ | ਇਸ ਇਲਾਕੇ ਵਿਚ ਚਮੜੇ ਦਾ ਸਾਮਾਨ ਜਾਂ ਲੋਹੇ ਦੇ ਔਜ਼ਾਰ ਲੈ ਕੇ ਜਾਣਾ ਮਨ੍ਹਾ ਹੈ | ਇਹ ਮੰਦਿਰ ਹੌਕ ਦੇ ਨਜ਼ਦੀਕ ਹੀ ਹੈ | ਇਹ ਮੰਦਿਰ ਹਿਮਾਚਲ ਪ੍ਰਦੇਸ਼ ਸਰਕਾਰ ਦੇ ਪ੍ਰਾਚੀਨ ਹਵੇਲੀ (ਹੋਟਲ) ਦੇ ਨਜ਼ਦੀਕ ਪੈਂਦਾ ਹੈ | ਇਸ ਮੰਦਿਰ ਦੀ ਸਿਰਜਣ-ਸ਼ੈਲੀ ਵੀ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥੀਂ ਲਿਖਣ ਦਾ ਮਹਾਨ ਕਾਰਜ ਕਰ ਰਿਹੈ ਬਾਪੂ ਗੁਰਮੀਤ ਸਿੰਘ

ਹਰਿਆਣਾ ਦੀ ਮੰਡੀ ਡੱਬਵਾਲੀ ਵਿਖੇ ਰਾਮਗੜ੍ਹੀਆ ਪਰਿਵਾਰ ਵਿਚ ਜੰਮੇ-ਪਲੇ ਬਾਪੂ ਗੁਰਮੀਤ ਸਿੰਘ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਵਾਲੇ ਹਨ | ਮਹਾਨ ਸ਼ਖ਼ਸੀਅਤ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਆਪਣੇ ਤਾਇਆ ਜੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਜੀਵਨ ਵਿਚ ਧਾਰਮਿਕ ਪ੍ਰਪੱਕਤਾ ਹੋਰ ਪੱਕੀ ਹੋ ਗਈ | ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਆਪਣੇ ਪਿਤਾ ਨਾਲ ਖਰਾਦ ਦੀ ਵਰਕਸ਼ਾਪ ਦਾ ਕੰਮ ਸੰਭਾਲ ਲਿਆ | ਗੁਰੂ ਘਰ ਵਿਚ ਰੋਜ਼ਾਨਾ ਗੁਰਬਾਣੀ ਪੜ੍ਹਨੀ ਤੇ ਨਿਤਨੇਮ ਦੇ ਧਾਰਨੀ ਪੂਰਨ ਗੁਰਸਿੱਖ ਬਾਪੂ ਗੁਰਮੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਆਪਣੇ ਹੱਥੀਂ ਲਿਖਣ ਦਾ ਮਨ ਬਣਾ ਲਿਆ | ਅਜੋਕੇ ਪਦਾਰਥਵਾਦੀ ਯੁੱਗ ਵਿਚ ਸੀਮਤ ਸਾਧਨ ਅਤੇ ਹੱਕ-ਸੱਚ ਦੀ ਕਿਰਤ ਕਰਨ ਵਾਲੇ ਬਾਪੂ ਗੁਰਮੀਤ ਸਿੰਘ ਉੱਪਰ ਆਪਣੇ ਪਰਿਵਾਰ ਦੇ ਪਾਲਣ-ਪੋਸਣ ਦੀ ਵੀ ਵੱਡੀ ਜ਼ਿੰਮੇਵਾਰੀ ਸੀ, ਇਸ ਦੇ ਬਾਵਜੂਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹੱਥ ਨਾਲ ਲਿਖਣ ਦੇ ਮਹਾਨ ਕਾਰਜ ਨੂੰ ਆਪਣੇ ਦਿ੍ੜ੍ਹ ਨਿਸਚੇ ਨਾਲ ਨੇਪਰੇ ਚਾੜਿ੍ਹਆ | ਇਸ ਮਹਾਨ ਕਾਰਜ ...

ਪੂਰਾ ਲੇਖ ਪੜ੍ਹੋ »

ਸ਼ੋ੍ਰਮਣੀ ਭਗਤ ਨਾਮਦੇਵ ਦੀ ਛੋਹ ਪ੍ਰਾਪਤ ਸਥਾਨ ਰਾਮਪੁਰ (ਭੂਤਵਿੰਡ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਜੀ ਦੇ 61 ਸ਼ਬਦ ਅੰਕਿਤ ਹਨ ਤੇ ਸਾਰਾ ਜਗਤ ਉਨ੍ਹਾਂ ਦੀ ਬਾਣੀ ਨੂੰ ਨਮਸਕਾਰ ਕਰਦਾ ਹੈ | ਮਹਾਰਾਸ਼ਟਰ ਦੇ ਔਾਟਾ ਸ਼ਹਿਰ ਵਿਖੇ ਕਈ ਸਾਲ ਪੁਰਾਣੇ ਮੰਦਿਰ ਅੱਜ ਵੀ ਮੌਜੂਦ ਹਨ, ਜਿਥੇ ਹੰਕਾਰੀ ਪੰਡਿਤਾਂ ਦਾ ਭਗਤ ਨਾਮਦੇਵ ਜੀ ਨੇ ਹੰਕਾਰ ਦੂਰ ਕੀਤਾ ਸੀ, ਜਿਨ੍ਹਾਂ ਨੇ ਭਗਤ ਨਾਮਦੇਵ ਜੀ ਨੂੰ ਨੀਵੀਂ ਜਾਤੀ ਦਾ ਹੋਣ ਕਰਕੇ ਮੰਦਿਰ ਵਿਚ ਜਾਣ ਤੋਂ ਰੋਕਿਆ ਸੀ | ਇਤਿਹਾਸਕਾਰ ਇਹ ਦੱਸਦੇ ਹਨ ਕਿ ਭਗਤ ਨਾਮਦੇਵ ਜੀ ਦਾ ਜਨਮ ਭਾਵੇਂ ਮਹਾਰਾਸ਼ਟਰ ਵਿਚ ਹੋਇਆ ਸੀ, ਪਰ ਉਨ੍ਹਾਂ ਦੇ ਜੀਵਨ ਦਾ ਵਧੇਰੇ ਹਿੱਸਾ ਪੰਜਾਬ ਵਿਚ ਗੁਜ਼ਰਿਆ | ਘੁਮਾਣ (ਜ਼ਿਲ੍ਹਾ ਗੁਰਦਾਸਪੁਰ) ਤੋਂ 4 ਕੁ ਕਿਲੋਮੀਟਰ 'ਤੇ ਉੱਤਰ ਦਿਸ਼ਾ ਵਿਚ ਸਥਿਤ ਹੈ ਪਿੰਡ ਭੱਟੀਵਾਲ, ਜਿਥੇ ਭਗਤ ਨਾਮਦੇਵ ਜੀ ਨੇ ਲੰਮਾ ਸਮਾਂ ਤਪੱਸਿਆ ਕੀਤੀ | ਘੁਮਾਣ ਵਿਖੇ ਵੀ ਆਪ ਜੀ ਨੇ ਚਰਨ ਪਾਏ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਕਿਰਤ ਕਰਨ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ | ਭਗਤ ਨਾਮਦੇਵ ਜੀ ਮਹਾਰਾਸ਼ਟਰ ਤੋਂ ਜਦ ਪੰਜਾਬ ਆਏ ਤਾਂ ਕੁਝ ਸਮਾਂ ਹਰਿਦੁਆਰ ਵਿਖੇ ਵੀ ਠਹਿਰੇ | ਆਪ ਜੀ ਹਰਿਦੁਆਰ ਤੋਂ ਚੱਲ ਕੇ ਪੜਾਅ-ਦਰ-ਪੜਾਅ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX