ਸਬਜ਼ ਇਨਕਲਾਬ ਜਿਸ ਦੀ ਸ਼ੁਰੂਆਤ ਮੈਕਸੀਕੋ ਤੋਂ ਸੀਮਿਟ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਣਕ ਦੀਆਂ ਮਧਰੀਆਂ ਕਿਸਮਾਂ ਦੇ ਬੀਜ ਲਿਆ ਕੇ ਡਾ: ਨੋਰਮਨ ਈ. ਬਰਲੌਗ ਵੱਲੋਂ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਨਵੀਂ ਦਿੱਲੀ ਵਿਖੇ ਪ੍ਰੋ: ਐਮ. ਐਸ. ਸਵਾਮੀਨਾਥਨ ਰਾਹੀਂ ਅਜਮਾਇਸ਼ਾਂ ਕੀਤੇ ਜਾਣ ਉਪਰੰਤ 1965 'ਚ ਹੋਈ, ਵਾਸਤਵ ਵਿਚ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਕਣਕ ਤੇ ਝੋਨੇ ਦੀ ਪੈਦਾਵਾਰ 'ਚ ਆਈ ਕ੍ਰਾਂਤੀ ਹੀ ਸੀ | ਇਸ ਵੇਲੇ ਭਾਰਤ ਪੀ. ਐਲ.-480 ਥੱਲੇ ਅਮਰੀਕਾ ਤੋਂ ਮੰਗਵਾਏ ਜਾ ਰਹੇ ਅਨਾਜ ਤੇ ਆਧਾਰਤ ਸੀ | ਇਨ੍ਹਾਂ ਮਧਰੀਆਂ ਕਿਸਮਾਂ ਦੇ ਆਉਣ ਨਾਲ ਪੰਜਾਬ, ਹਰਿਆਣਾ ਅਤੇ ਪੰਤਨਗਰ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਆਈ. ਏ. ਆਰ. ਆਈ. ਨਵੀਂ ਦਿੱਲੀ ਨੇ ਇਨ੍ਹਾਂ ਬੀਜਾਂ 'ਚ ਸੁਧਾਰ ਲਿਆ ਕੇ ਇੱਥੋਂ ਦੇ ਵਾਤਾਵਰਨ ਦੇ ਅਨੁਕੂਲ ਬਿਜਾਈ ਕਰਨ ਵਾਲੀਆਂ ਕਿਸਮਾਂ ਵਿਕਸਿਤ ਕਰ ਲਈਆਂ, ਜਿਨ੍ਹਾਂ ਨਾਲ ਉਤਪਾਦਕਤਾ ਵਧੀ ਅਤੇ ਖੇਤੀ ਖੋਜ 'ਚ ਹੋਈਆਂ ਉਪਲੱਬਧੀਆਂ ਵਜੋਂ ਕਣਕ ਦੀ ਕਾਸ਼ਤ ਥੱਲੇ ਰਕਬਾ ਵਧ ਕੇ ਉਤਪਾਦਨ 'ਚ ਨੁਮਾਇਆ ਵਾਧਾ ਹੋਇਆ | ਇਸੇ ਤਰ੍ਹਾਂ 1960ਵੇਂ ਦੇ ਅੰਤ 'ਚ ਤਾਇਵਾਨ ਤੋਂ ...
ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀ ਆਈ ਐਮ ਐਮ ਵਾਈ ਟੀ, ਮੈਕਸੀਕੋ) ਤੋਂ ਲਿਆਂਦੇ ਕਣਕ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਪੀ. ਵੀ. 18, ਕਲਿਆਣ ਸੋਨਾ, ਸੋਨਾਲੀਕਾ) ਦੇ ਆਉਣ ਨਾਲ ਸਾਡੇ ਦੇਸ਼ ਵਿਚ ਹਰੀ ਕ੍ਰਾਂਤੀ ਦਾ ਮੁੱਢ ਬੱਝਿਆ, ਜਿਸ ਨੂੰ ਅੰਤਰਰਾਸ਼ਟਰੀ ਝੋਨਾ ਖੋਜ ਅਦਾਰੇ (ਆਈ. ਆਰ. ਆਰ. ਆਈ., ਫਿਲਪਾਈਨਜ਼) ਤੋਂ ਅਯਾਤ ਕੀਤੇ ਝੋਨੇ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਆਈ. ਆਰ. 8, ਜਯਾ) ਨਾਲ ਬਲ ਮਿਲਿਆ | ਦੇਸ਼ ਵਿਚ ਹਰੀ ਕ੍ਰਾਂਤੀ ਦੇ ਆਉਣ ਨਾਲ ਨਿਸ਼ਚੈ ਹੀ ਅਸੀਂ ਸਮੂਹ ਭਾਰਤ ਵਾਸੀਆਂ ਨੇ ਮਾਣ ਮਹਿਸੂਸ ਕੀਤਾ ਅਤੇ ਸਾਡੇ ਵਿਗਿਆਨੀਆਂ, ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਹਰੀ ਕ੍ਰਾਂਤੀ ਨੂੰ ਸੰਭਵ ਬਣਾਇਆ, ਨੇ ਵੀ ਖੂਬ ਨਾਮਣਾ ਖੱਟਿਆ | ਲੇਕਿਨ ਸਾਡੇ ਦੇਸ਼ ਦੀ ਖੇਤੀਬਾੜੀ ਨੂੰ ਇਨਕਲਾਬ ਦੇ ਰਸਤੇ 'ਤੇ ਤੋਰਨ ਵਿਚ ਕੁਝ ਹੋਰ ਫ਼ਸਲਾਂ ਦੀ ਵੀ ਅਹਿਮ ਭੂਮਿਕਾ ਹੈ, ਜਿਨ੍ਹਾਂ ਨਾਲ ਸਮੁੱਚੇ ਭਾਰਤ ਦੀ ਖੇਤੀਬਾੜੀ ਉੱਤੇ ਕਣਕ-ਝੋਨੇ ਵਰਗਾ ਹੀ ਪ੍ਰਭਾਵ ਪਿਆ | ਭਾਰਤ ਵਿਚ ਜਿਨ੍ਹਾਂ ਦੋ ਪ੍ਰਮੁੱਖ ...
ਜ਼ਿਲ੍ਹਾ ਫਰੀਦਕੋਟ ਦਾ ਪਿੰਡ ਕੋਠੇ ਸੰਤਾ ਸਿੰਘ ਵਾਲੇ ਬਾਜਾਖਾਨਾ ਰੋਡ 'ਤੇ ਜੈਤੋ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਇਸ ਪਿੰਡ ਦੇ ਨੌਜਵਾਨ ਘੋੜਾ ਪਾਲਕ ਸੰਦੀਪ ਸਿੰਘ ਬਰਾੜ ਨੇ ਨਿੱਕੀ ਉਮਰੇ ਆਪਣੇ ਘੋੜਿਆਂ ਦੇ ਖਾਨਦਾਨੀ ਸ਼ੌਕ ਦੀ ਵਾਗਡੋਰ ਸੰਭਾਲ ਕੇ ਇਸ ਖੇਤਰ ਵਿਚ ਇਕ ਵੱਖਰੀ ਲੀਹ ਪਾਈ ਹੈ | ਸੰਦੀਪ ਸਿੰਘ ਨੇ ਪਿਤਾ ਸ: ਗੁਰਵਿੰਦਰ ਸਿੰਘ ਅਤੇ ਮਾਤਾ ਸਵਰਗੀ ਸ੍ਰੀਮਤੀ ਪਰਮਿੰਦਰ ਕੌਰ ਦੇ ਘਰ 2 ਜੁਲਾਈ, 1995 ਨੂੰ ਜਨਮ ਲਿਆ | ਉਹ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਬੀ.ਏ. ਫਾਈਨਲ ਵਿਚ ਪੜ੍ਹਦਾ ਹੈ ਪਰ ਘੋੜਿਆਂ ਸਬੰਧੀ ਉਸ ਨੂੰ ਕਾਫ਼ੀ ਜਾਂਚ-ਪਰਖ ਹੈ | ਉਸ ਦੇ ਪੜਦਾਦਾ ਸਵਰਗੀ ਸ: ਨਰਾਇਣ ਸਿੰਘ ਜੈਤੋ ਨਗਰ ਕੌਾਸਲ ਦੇ ਪ੍ਰਧਾਨ ਹੁੰਦੇ ਸਨ | ਉਹ ਬੜੀ ਸ਼ਾਨ ਤੇ ਸ਼ੌਕ ਨਾਲ ਘੋੜੀਆਂ ਵੀ ਰੱਖਿਆ ਕਰਦੇ ਸਨ | ਫਿਰ ਉਸ ਦੇ ਦਾਦਾ ਜੀ ਸ: ਲਛਮਣ ਸਿੰਘ ਬਰਾੜ ਨੇ ਵੀ ਆਪਣਾ ਘਰ ਕਦੇ ਘੋੜਿਆਂ ਤੋਂ ਸੱਖਣਾ ਨਹੀਂ ਰਹਿਣ ਦਿੱਤਾ | ਸੰਦੀਪ ਨੂੰ ਵੀ ਘੋੜਿਆਂ ਦੇ ਸ਼ੌਕ ਦੀ ਗੁੜ੍ਹਤੀ ਆਪਣੇ ਦਾਦਾ ਜੀ ਪਾਸੋਂ ਹੀ ਮਿਲੀ | ਉਸ ਦੇ ਪੜਦਾਦਾ ਵਲੈਤੀ ਘੋੜੀਆਂ ਨਾਲ ਦੇਸੀ ਘੋੜੀ ਵੀ ਰੱਖਿਆ ਕਰਦੇ ਸਨ | ਉਸ ਦੇ ਦਾਦਾ ਜੀ ਲਛਮਣ ...
ਆਮ ਤੌਰ 'ਤੇ ਪਿੰਡਾਂ ਵਿਚ ਲੋਕ ਖੇਤੀ ਦਾ ਕੰਮ ਕੁਲਵਕਤੀ ਕਰਦੇ ਹਨ, ਸਾਲ ਵਿਚ ਮੁੱਖ ਤੌਰ 'ਤੇ ਚਾਰ ਮਹੀਨੇ ਹੀ ਕੰਮ ਹੁੰਦਾ ਹੈ, ਬਾਕੀ ਦਾ ਸਮਾਂ ਟੁੱਟਵੇਂ ਕੰਮ ਹੀ ਹੁੰਦੇ ਹਨ | ਫ਼ਸਲ ਦੀ ਬਿਜਾਈ ਤੋਂ ਫ਼ਸਲ ਵੇਚਣ ਤਕ ਤਕਰੀਬਨ 2 ਮਹੀਨੇ ਤਾਂ ਸਮਾਂ ਆਰਾਮ ਨਾਲ ਕੱਢਿਆ ਜਾ ਸਕਦਾ ਹੇ | ਅਕਸਰ ਸਾਡੇ ਪੇਂਡੂ ਇਹ ਸਮਾਂ ਮੌਜ ਮੇਲਾ, ਸਿਆਸੀ ਗੱਲਾਂ ਜਾਂ ਫਿਰ-ਤੁਰ ਕੇ ਬਤੀਤ ਕਰ ਦਿੰਦੇ ਹਨ | ਇਸੇ ਲਈ ਜਿਹੜਾ ਪੈਸਾ ਫ਼ਸਲ ਚੋਂ ਮਿਲਿਆ ਹੁੰਦਾ ਹੈ, ਉਹ ਅਗਲੀ ਆਮਦਨ ਆਉਣ ਤੋਂ ਕਾਫੀ ਪਹਿਲਾਂ ਹੀ ਮੁੱਕ ਜਾਂਦਾ ਹੈ | ਸਿਆਣੇ ਲੋਕ ਇਸ ਸਮੇਂ ਦਾ ਫਾਇਦਾ ਉਠਾ ਲੈਂਦੇ ਹਨ | ਹਰ ਪਿੰਡ ਦੇ ਲਾਗੇ ਕੋਈ ਨਾ ਕੋਈ ਐਹੋ ਜਿਹੀ ਥਾਂ ਹੁੰਦੀ ਹੈ, ਜਿੱਥੇ ਛੋਟੀਆਂ-ਛੋਟੀਆਂ ਪੇਂਡੂ ਵਸਤਾਂ ਰਾਹਗੀਰਾਂ ਨੂੰ ਸਹੀ ਭਾਅ ਉੱਤੇ ਵੇਚੀਆਂ ਜਾ ਸਕਦੀਆਂ ਹਨ, ਜਿਵੇਂ ਘਰ ਦਾ ਸ਼ਹਿਦ, ਕਢਾਈ ਵਾਲੇ ਕਪੜੇ, ਤਾਜ਼ਾ ਸਬਜ਼ੀਆਂ, ਘਰ ਦੇ ਮਸਾਲੇ ਜਾਂ ਹੋਰ ਪੇਂਡੂ ਵਸਤਾਂ | ਇਨ੍ਹਾਂ ਤੋਂ ਰੋਜ਼ਾਨਾ ਆਮਦਨ ਹੋ ਸਕਦੀ ਹੈ | ਜੇ ਹੋਰ ਕੁਝ ਨਹੀਂ ਤਾਂ, ਵਧੀਆ ਚੌਲ ਕਢਵਾ ਕੇ ਥੋੜ੍ਹੇ-ਥੋੜ੍ਹੇ ਵੇਚੇ ਜਾ ਸਕਦੇ ਹਨ | ਆਰਗੈਨਿਕ ਕਣਕ ਦਾ ਆਟਾ ਵੀ ਵੇਚਿਆ ਜਾ ...
ਪੰਜਾਬ ਵਿਚ ਜ਼ਿਆਦਾਤਰ ਲੋਕ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ | ਇਸ ਫ਼ਸਲੀ ਚੱਕਰ 'ਚੋਂ ਨਿਕਲ ਕੇ ਕੁਝ ਕਿਸਾਨ ਸਹਾਇਕ ਧੰਦੇ ਅਪਣਾ ਕੇ ਵਧੇਰੇ ਮੁਨਾਫ਼ਾ ਕਮਾ ਰਹੇ ਹਨ | ਇਸ ਸਹਾਇਕ ਧੰਦੇ ਨਾਲ ਜੁੜੇ ਹਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਉਪਲੀ ਦੇ ਕਿਸਾਨ ਸਰਪੰਚ ਫਿਸ ਐਾਡ ਪਿਗ ਫਾਰਮ ਦੇ ਮਾਲਕ ਸੁਖਵਿੰਦਰ ਸਿੰਘ ਤੇ ਗੁਰਸੇਵਕ ਸਿੰਘ, ਜਿਨ੍ਹਾਂ ਨੇ ਆਪਣੀ 4 ਏਕੜ ਜ਼ਮੀਨ ਵਿਚ ਮੱਛੀ ਪਾਲਣ ਫਾਰਮ ਖੋਲਿ੍ਹਆ ਹੈ | ਇਸ ਫਾਰਮ ਨੂੰ ਬਣਾਉਣ ਲਈ ਖੇਤ ਡੂੰਘਾ ਪੁੱਟਣ ਦੀ ਬਿਜਾਏ ਸਾਈਡਾਂ 'ਤੇ ਚਾਰੇ ਪਾਸੇ ਮਿੱਟੀ ਦੇ ਬੰਨ੍ਹ ਬਣਾ ਕੇ ਮੱਛੀਆਂ ਛੱਡੀਆਂ ਗਈਆਂ | ਇਸ ਛੱਪੜ ਨੁਮਾ ਫਾਰਮ ਵਿਚ 5 ਪ੍ਰਕਾਰ ਦੀਆਂ ਮੱਛੀਆਂ ਛੱਡੀਆਂ ਗਈਆਂ | ਮੱਛੀਆਂ ਨੂੰ ਪਾਲਣ ਲਈ ਸੰਗਰੂਰ ਤੋਂ ਮੱਛੀ ਪਾਲਣ ਦੀ ਟਰੇਨਿੰਗ ਲਈ ਗਈ | ਮੱਛੀਆਂ ਨੂੰ ਆਕਸੀਜਨ ਦੇਣ ਲਈ ਮੋਟਰ ਰਾਹੀਂ ਪਾਣੀ ਉੱਚਾ ਚੁੱਕ ਕੇ ਸੁੱਟਿਆ ਜਾਂਦਾ ਹੈ | ਇਕ ਕਿਸ਼ਤੀ ਦੇ ਨਾਲ-ਨਾਲ ਛੇ ਬੱਤਖ਼ਾਂ ਵੀ ਪਾਲ ਰੱਖੀਆਂ ਹਨ, ਜਿਹੜੀਆਂ ਪਾਣੀ ਨੂੰ ਹਿੱਲਦਾ ਰੱਖਦੀਆਂ ਹਨ | ਮੱਛੀ ਫਾਰਮ ਦਾ ਪਾਣੀ ਖੇਤ 'ਚ ਸਿੰਚਾਈ ਲਈ ਵੀ ਵਰਤਿਆ ਜਾਂਦਾ ਹੈ | ਇਨ੍ਹਾਂ ਕਿਸਾਨ ਭਰਾਵਾਂ ਨੇ ...
ਸਰਦੀ ਨੇ ਦਸਤਕ ਦੇ ਦਿੱਤੀ ਹੈ | ਇਸ ਤੋਂ ਬਚਣ ਲਈ ਜਿੱਥੇ ਅਸੀਂ ਕੋਟੀਆਂ, ਸਵੈਟਰ ਜਾਂ ਮੋਟੇ ਕੱਪੜਿਆਂ ਦੀ ਵਰਤੋਂ ਕਰਦੇ ਹਾਂ, ਉੱਥੇ ਹੀ ਠੰਢ ਤੋਂ ਬਚਣ ਲਈ ਰਾਤ ਸਮੇਂ ਰਜਾਈ ਦਾ ਵੀ ਇਸਤੇਮਾਲ ਕਰਦੇ ਹਾਂ | ਪੰਜਾਬ ਵਿਚ ਸਰਦੀ ਤੋਂ ਬਚਣ ਲਈ ਰਾਤ ਵੇਲੇ ਰਜਾਈ ਬੇਹੱਦ ਜ਼ਰੂਰੀ ਹੈ | ਬੇਸ਼ੱਕ ਅੱਜਕਲ੍ਹ ਅਸੀਂ ਜੈਪੁਰੀ ਰਜਾਈ ਦਾ ਅਨੰਦ ਵੀ ਮਾਣਦੇ ਹਾਂ ਪਰ ਜੋ ਨਿੱਘ ਤੇ ਅਨੰਦ ਰੂੰ ਦੀ ਰਜਾਈ ਲੈ ਕੇ ਆਉਂਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ | ਖਾਸ ਕਰ ਬੱਚੇ ਰਜਾਈ ਲੈ ਕੇ ਬਹੁਤ ਖੁਸ਼ ਹੁੰਦੇ ਹਨ ਤੇ ਆਪਣੇ ਘਰ ਵੀ ਬਿਸਤਰਿਆਂ ਵਿਚ ਰਜਾਈ ਦੀਆਂ ਗੁਫਾਵਾਂ ਰਾਤ ਵੇਲੇ ਬਣਾਉਣ ਦਾ ਲੁਤਫ਼ ਵੀ ਉਠਾਉਂਦੇ ਤੇ ਖੇਡਦੇ ਹਨ | ਰਜਾਈ ਵਿਚ ਰੂੰ ਪਿੰਜ ਕੇ ਭਰੀ ਜਾਂਦੀ ਹੈ | ਰੂੰ ਦੀ ਪਿੰਜਾਈ ਮਸ਼ੀਨੀ ਤਰੀਕੇ ਨਾਲ ਕੀਤੀ ਜਾਂਦੀ ਹੈ | ਉਸ ਤੋਂ ਬਾਅਦ ਰਜਾਈ ਦੇ ਗਲਾਫ ਨੂੰ ਪੁੱਠਾ ਰੱਖ ਉਸ ਉੱਤੇ ਪਿੰਜੀ ਹੋਈ ਰੂੰ ਨੂੰ ਸੋਟੀਆਂ ਸਹਾਰੇ ਰੱਖ ਗੋਲ ਕਰ ਲਿਆ ਜਾਂਦਾ ਹੈ | ਗੋਲ ਹੋਣ 'ਤੇ ਹੀ ਉਸ ਦਾ ਖੁੱਲ੍ਹਾ ਸਿਰਾ ਸੂਈ ਜਾਂ ਖੰਧੂਈ ਜ਼ਰੀਏ ਸਿਉ ਲਿਆ ਜਾਂਦਾ ਹੈ | ਉਸ ਤੋਂ ਬਾਅਦ ਉਸ ਨੂੰ ਸੋਟੀ ਸਹਾਰੇ ਕੁੱਟਿਆ ਜਾਂਦਾ ਹੈ ਤਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX