ਤਾਜਾ ਖ਼ਬਰਾਂ


ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  1 day ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਨੈਗੇਟਿਵ ਰਿਪੋਰਟ ਮਗਰੋਂ ਟਰੂਡੋ ਨੇ ਹੋਟਲ ਛੱਡਿਆ
. . .  1 day ago
ਟਰਾਂਟੋ, 17 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਾਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਬੀਤੇ ਕੱਲ੍ਹ ਉਨ੍ਹਾਂ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ...
ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,17 ਜੂਨ (ਜੇ. ਐੱਸ. ਨਿੱਕੂਵਾਲ)-ਵਿਸ਼ਵ ਪ੍ਰਸਿੱਧ ਅਜਾਇਬ ਘਰ ਅਤੇ ਅਜੂਬੇ ਦੇ ਨਾਮ ਨਾਲ ਮਸ਼ਹੂਰ ਵਿਰਾਸਤ-ਏ- ਖ਼ਾਲਸਾ 18 ਜੂਨ ਤੋਂ ਮੁੜ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ...
ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ : ਨੈਸ਼ਨਲ ਐਸ.ਸੀ. ਕਮੀਸ਼ਨ ਨੇ ਚੀਫ ਸੈਕਟਰੀ ਨੂੰ ਦੁਬਾਰਾ 29 ਜੂਨ ਨੂੰ ਦਿੱਲੀ ਕੀਤਾ ਤਲਬ
. . .  1 day ago
ਚੰਡੀਗੜ੍ਹ ,17 ਜੂਨ [ ਅਜੀਤ ਬਿਉਰੋ] -ਪੰਜਾਬ ਭਰ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਪੇਸ਼ ਆ ਰਹੀ ਮੁਸ਼ਕਲਾਂ ਦੇ ਸਬੰਧ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੁਆਰਾ ...
ਮੋਗਾ ਵਿਚ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਛਾਪੇਮਾਰੀ
. . .  1 day ago
ਮੋਗਾ ,17 ਜੂਨ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਵਿਚ ਸਿਹਤ ਵਿਭਾਗ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਅਸਿਸਟੈਂਟ ਕਮਿਸ਼ਨਰ ਫੂਡ ਅੰਮ੍ਰਿਤ ਪਾਲ ਸਿੰਘ ਅਤੇ ਅਮਿਤ ਜੋਸ਼ੀ ਦੀ ਅਗਵਾਈ ਵਿਚ ਮੋਗਾ ਦੇ ਵੱਖ-ਵੱਖ ਖੇਤਰਾਂ ...
ਨਿਰਮਲ ਕੁਟੀਆ 'ਤੇ 'ਸੋਨੇ ਦਾ ਕਲਸ' ਲਗਾਉਣ ਦੀ ਥਾਂ 'ਸੰਤ ਸੀਚੇਵਾਲ' ਨੇ ਐਂਬੂਲੈਂਸ ਕੀਤੀ ਲੋਕ ਅਰਪਣ
. . .  1 day ago
ਲੋਹੀਆਂ ਖ਼ਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੇਂਡੂ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਜਾਣ ਲਈ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ...
ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ, ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ , 17 ਜੂਨ - ਆਈ.ਐਮ.ਏ. ਨੇ ਹਿੰਸਾ ਖਿਲਾਫ ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਨੂੰ ਲੈ ਕੇ ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ...
ਅੰਮ੍ਰਿਤਸਰ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ,17 ਜੂਨ (ਰੇਸ਼ਮ ਸਿੰਘ) - ਅੰਮ੍ਰਿਤਸਰ ਦੇ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਇਸਦੇ ਨਾਲ ਹੀ 46347 ਕੁਲ ਮਾਮਲੇ ਹੋ...
ਉੱਤਰਾਖੰਡ 'ਚ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਦੀ ਸਖ਼ਤ ਨਿੰਦਾ ਕਰਦਿਆਂ ਬੀਬੀ ਜਗੀਰ ਕੌਰ ਵਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
. . .  1 day ago
ਅੰਮ੍ਰਿਤਸਰ, 17 ਜੂਨ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉੱਤਰਾਖੰਡ ਦੇ ਕਸਬਾ ਰੁਦਰਪੁਰ ਦੇ ਨਜ਼ਦੀਕੀ ਪਿੰਡ ਪ੍ਰੀਤ ਨਗਰ ਦੇ...
ਮੋਗਾ ਜ਼ਿਲ੍ਹੇ ਵਿਚ ਆਏ 23 ਨਵੇਂ ਮਾਮਲੇ, ਮੌਤਾਂ ਦਾ ਅੰਕੜਾ 221
. . .  1 day ago
ਮੋਗਾ,17 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦੇ 23 ਹੋਰ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 8479 ਹੋਣ ਦੇ ਨਾਲ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਚੱਲ ਰਹੀ ਮੀਟਿੰਗ ਹੋਈ ਸਮਾਪਤ
. . .  1 day ago
ਐੱਸ. ਏ .ਐੱਸ. ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਕੱਤਰ ਸਕੂਲ ਸਿੱਖਿਆ ਨਾਲ ਚੰਡੀਗੜ੍ਹ ਵਿਖੇ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ ...
ਦਫ਼ਤਰੀ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,17 ਜੂਨ (ਪ੍ਰਵੀਨ ਗਰਗ) - ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਤਪਾ ਵਿਖੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ...
ਹਲਕਾ ਭਦੌੜ ਤੋਂ ਹੀ ਕਾਂਗਰਸ ਦੀ ਟਿਕਟ 'ਤੇ ਚੋਣ ਲੜਾਂਗਾ - ਪਿਰਮਲ ਸਿੰਘ ਖ਼ਾਲਸਾ
. . .  1 day ago
ਤਪਾ ਮੰਡੀ, 17 ਜੂਨ (ਵਿਜੇ ਸ਼ਰਮਾ) - ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਨੇ ਮੁਲਾਕਾਤ ...
ਸਹਿਜੜਾ ਨੇੜੇ 52 ਕਿੱਲੋ ਭੁੱਕੀ ਸਮੇਤ ਦੋ ਕਾਬੂ
. . .  1 day ago
ਮਹਿਲ ਕਲਾਂ,17 ਜੂਨ (ਅਵਤਾਰ ਸਿੰਘ ਅਣਖੀ) - ਪੁਲਿਸ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਮੁਖ ਮਾਰਗ ਉੱਪਰ ਪਿੰਡ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸਮਾਪਤ ,ਮੰਗਾਂ ਸਬੰਧੀ ਨਹੀਂ ਨਿਕਲਿਆ ਕੋਈ ਹੱਲ
. . .  1 day ago
ਐੱਸ.ਏ.ਐੱਸ.ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਚੱਲ ਰਹੀ ਪੈਨਲ ਮੀਟਿੰਗ ਸਮਾਪਤ ਹੋ...
ਸੀ.ਬੀ.ਐਸ.ਈ.10 ਵੀਂ ਜਮਾਤ ਦੇ ਨਤੀਜੇ 20 ਜੁਲਾਈ ਤੱਕ ਕੀਤੇ ਜਾਣਗੇ ਘੋਸ਼ਿਤ
. . .  1 day ago
ਨਵੀਂ ਦਿੱਲੀ, 17 ਜੂਨ - ਅਸੀਂ ਬਿਨੈਕਾਰਾਂ ਦੀ ਸਹੀ ਗਿਣਤੀ ਜਾਣਨ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ | ਸੀ.ਬੀ.ਐੱਸ.ਈ 10 ਵੀਂ ਜਮਾਤ ਦੇ ਨਤੀਜੇ 20...
ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡਣ ਲਈ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ
. . .  1 day ago
ਅੰਮ੍ਰਿਤਸਰ, 17 ਜੂਨ - (ਜਸਵੰਤ ਸਿੰਘ ਜੱਸ ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੇਸ਼ ਭਰ ਦੇ ਸਕੂਲਾਂ/ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ...
ਰਾਹੁਲ ਗਾਂਧੀ ਨੂੰ ਮਿਲੇ ਸੁਖਪਾਲ ਖਹਿਰਾ,ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ
. . .  1 day ago
ਨਵੀਂ ਦਿੱਲੀ,17 ਜੂਨ - ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲੇ ...
ਹਾਈਕੋਰਟ ਵਲੋਂ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਰੱਦ ਹੋਣ ਤੋਂ ਬਾਅਦ ਪਰਿਵਾਰ ਜਾਵੇਗਾ ਸੁਪਰੀਮ ਕੋਰਟ
. . .  1 day ago
ਫਿਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਕੋਲਕਾਤਾ ਵਿਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰੇ ...
ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ ਖ਼ਿਲਾਫ਼ ਡੀ. ਟੀ. ਐੱਫ. ਨੇ ਹਮਾਇਤ ਵਜੋਂ ਸਰਕਾਰ ਦੀ ਸਾੜੀ ਅਰਥੀ
. . .  1 day ago
ਬਠਿੰਡਾ, 17 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਈ.ਜੀ.ਐੱਸ. /ਐੱਸ.ਟੀ.ਆਰ. /ਸਿੱਖਿਆ ਪ੍ਰੋਵਾਈਡਰ /ਏ.ਆਈ.ਈ.ਵਲੰਟੀਅਰ ਅਧਿਆਪਕਾਂ ...
ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਗ੍ਰਿਫ਼ਤਾਰ
. . .  1 day ago
ਮੁੰਬਈ,17 ਜੂਨ - ਐਨ.ਆਈ.ਏ. ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ (ਮੁਕਾਬਲੇ ਦੇ ਮਾਹਿਰ) ਪ੍ਰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ...
ਪੈਟਰੋਲ, ਡੀਜ਼ਲ, ਦਾਲਾਂ ਦੀਆਂ ਕੀਮਤਾਂ ਦੇ 'ਚ ਕੀਤੇ ਵਾਧੇ ਨੂੰ ਲੈ ਕੇ ਆਪ ਵਲੋਂ ਰੋਸ ਰੈਲੀਆਂ
. . .  1 day ago
ਚੋਗਾਵਾਂ, 17 ਜੂਨ (ਗੁਰਬਿੰਦਰ ਸਿੰਘ ਬਾਗੀ) - ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਜੈਦੀਪ ਸਿੰਘ ਸੰਧੂ, ਸੂਬਾ ਸਿੰਘ ਮੋੜੇ ਕਲਾ ਦੀ ...
ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ਨਹੀਂ - ਮਨੋਹਰ ਲਾਲ ਖੱਟਰ
. . .  1 day ago
ਨਵੀਂ ਦਿੱਲੀ,17 ਜੂਨ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ...
ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਕੇਸ ਦੇ ਸਬੰਧ ਵਿਚ ਦਾਇਰ ਚਾਰਜਸ਼ੀਟ 'ਤੇ ਸੁਣਵਾਈ 19 ਜੂਨ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ,17 ਜੂਨ - ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਇਕ ਮਾਮਲੇ ਦੇ ਵਿਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਹੈ...
ਬ੍ਰਹਮਪੁਰਾ ਅਤੇ ਢੀਂਡਸਾ ਨੇ ਸਾਥੀਆ ਸਮੇਤ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੰਥ ਅਤੇ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ
. . .  1 day ago
ਸ੍ਰੀ ਅਨੰਦਪੁਰ ਸਾਹਿਬ,17 ਜੂਨ (ਨਿੱਕੂਵਾਲ, ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਕਾਲੀ ਟਕਸਾਲੀ ਡੈਮੋਕ੍ਰੇਟਿਕ ਦਰਮਿਆਨ ਪੰਥਕ ਏਕਤਾ ਹੋ ਜਾਣ ਸਬੰਧੀ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ...
ਹੋਰ ਖ਼ਬਰਾਂ..

ਬਹੁਰੰਗ

ਫ਼ਿਲਮੀ ਖ਼ਬਰਾਂ

ਛੋਟੀ ਕਰੀਨਾ ਹੁਣ ਹੀਰੋਇਨ ਬਣੀ ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਵਿਚ ਕਰੀਨਾ ਕਪੂਰ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੀ ਮਾਲਵਿਕਾ ਰਾਜ ਹੁਣ ਬਤੌਰ ਹੀਰੋਇਨ ਪੇਸ਼ ਹੋ ਰਹੀ ਹੈ। ਨਿਰਦੇਸ਼ਕ ਟੋਨੀ ਡਿਸੂਜ਼ਾ ਨੇ ਆਪਣੀ ਫ਼ਿਲਮ 'ਕੈਪਟਨ ਨਵਾਬ' ਲਈ ਮਾਲਵਿਕਾ ਨੂੰ ਇਕਰਾਰਬੱਧ ਕੀਤਾ ਹੈ ਅਤੇ ਇਸ ਫ਼ਿਲਮ ਦੇ ਹੀਰੋ ਹਨ ਇਮਰਾਨ ਹਾਸ਼ਮੀ। ਇਸ ਫ਼ਿਲਮ ਵਿਚ ਆਪਣੀ ਭੂਮਿਕਾ ਲਈ ਹੁਣ ਮਾਲਵਿਕਾ ਨੇ ਉਰਦੂ ਤੇ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ। ਬੱਬੂ ਮਾਨ ਦੀ ਗ਼ਜ਼ਲ 'ਮੇਰਾ ਗ਼ਮ-2' ਤਕਰੀਬਨ ਪੰਜ ਸਾਲ ਪਹਿਲਾਂ ਬੱਬੂ ਮਾਨ ਦੀ ਆਵਾਜ਼ ਨਾਲ ਸਜਿਆ ਗ਼ਜ਼ਲ ਐਲਬਮ 'ਮੇਰਾ ਗ਼ਮ' ਜਾਰੀ ਹੋਇਆ ਸੀ। ਉਸ ਤੋਂ ਬਾਅਦ ਹੁਣ ਉਹ 'ਮੇਰਾ ਗ਼ਮ-2' ਦੇ ਰੂਪ ਵਿਚ ਸੋਲੋ ਗ਼ਜ਼ਲ ਲੈ ਕੇ ਪੇਸ਼ ਹੋਇਆ ਹੈ। ਇਸ ਗ਼ਜ਼ਲ ਦੀ ਵੀਡੀਓ ਨੂੰ ਵੈਨਕੂਵਰ ਵਿਚ ਫ਼ਿਲਮਾਇਆ ਗਿਆ ਹੈ। ਉਹ ਖ਼ੁਦ ਹੀ ਇਸ ਗ਼ਜ਼ਲ ਦੇ ਰਚਨਾਕਾਰ, ਗਾਇਕ ਤੇ ਸੰਗੀਤਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ 'ਮੇਰਾ ਗ਼ਮ' ਲੜੀ ਰਾਹੀਂ ਸਮੇਂ-ਸਮੇਂ 'ਤੇ ਨਵੀਆਂ ਗ਼ਜ਼ਲਾਂ ਪੇਸ਼ ਕਰਦੇ ਰਹਿਣਗੇ ਤਾਂ ਕਿ ਗ਼ਜ਼ਲ ਪ੍ਰੇਮੀਆਂ ਨੂੰ ਲੰਬਾ ਇੰਤਜ਼ਾਰ ਨਾ ਕਰਨਾ ਪਵੇ। ਹੁਣ ਵਿਰਾਟ ਕੋਹਲੀ 'ਤੇ ਫ਼ਿਲਮ ਹੁਣ ਜਦੋਂ ...

ਪੂਰਾ ਲੇਖ ਪੜ੍ਹੋ »

ਗੁਰਲੀਨ ਚੋਪੜਾ

'ਗੇਮ ਓਵਰ' ਵਿਚ ਆਈ ਨਾਂਹ-ਪੱਖੀ ਭੂਮਿਕਾ 'ਚ

ਹਿੰਦੀ ਤੇ ਪੰਜਾਬੀ ਦੇ ਨਾਲ-ਨਾਲ ਕਈ ਤਾਮਿਲ, ਤੇਲਗੂ, ਕੰਨੜ ਤੇ ਮਰਾਠੀ ਫ਼ਿਲਮਾਂ ਵਿਚ ਆਪਣੇ ਅਭਿਨੈ ਦੀ ਅਦਾਇਗੀ ਪੇਸ਼ ਕਰਨ ਵਾਲੀ ਗੁਰਲੀਨ ਚੋਪੜਾ ਹੁਣ ਜਲਦੀ ਹੀ ਹਿੰਦੀ ਫ਼ਿਲਮ 'ਗੇਮ ਓਵਰ' ਵਿਚ ਨਜ਼ਰ ਆਵੇਗੀ। ਨਵੇਂ ਨਿਰਦੇਸ਼ਕ ਪਰੇਸ਼ ਸਵਾਨੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਗੁਰਲੀਨ ਨੂੰ ਇਕ ਇਸ ਤਰ੍ਹਾਂ ਦੀ ਕੁੜੀ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ ਜੋ ਸਾਮ-ਦਾਮ-ਦੰਡ-ਭੇਦ ਦੀ ਨੀਤੀ ਅਪਣਾ ਕੇ ਅਮੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਕਦੀ ਏਕਤਾ ਕਪੂਰ ਵਲੋਂ ਬਣਾਏ ਲੜੀਵਾਰਾਂ ਵਿਚ ਬਤੌਰ ਸਹਾਇਕ ਨਿਰਦੇਸ਼ਕ ਰਹਿ ਚੁੱਕੇ ਪਰੇਸ਼ ਸਵਾਨੀ ਨੇ ਹੀ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਇਸ ਵਿਚ ਗੁਰਲੀਨ ਵਲੋਂ ਸਾਨਿਆ ਸਾਵਿੱਤਰੀ ਦਾ ਕਿਰਦਾਰ ਨਿਭਾਇਆ ਗਿਆ ਹੈ। ਇਹ ਸਾਨਿਆ ਅੱਯਾਸ਼ ਅਮੀਰਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਤੋਂ ਪੈਸੇ ਠੱਗਦੀ ਹੈ। ਜ਼ਿਆਦਾਤਰ ਉਸ ਦੇ ਸ਼ਿਕਾਰ ਅੱਧਖੜ੍ਹ ਉਮਰ ਦੇ ਹੁੰਦੇ ਹਨ। ਇਹ ਭੂਮਿਕਾ ਨਿਭਾਉਣ ਬਾਰੇ ਗੁਰਲੀਨ ਕਹਿੰਦੀ ਹੈ, 'ਕਿਉਂਕਿ ਇਸ ਭੂਮਿਕਾ ਵਿਚ ਨਾਂਹਪੱਖੀ ਸ਼ੇਡਸ ਵੀ ਹਨ। ਸੋ, ਮੈਂ ਇਸ ਨੂੰ ਨਿਭਾਉਣ ਨੂੰ ਲੈ ਕੇ ਸ਼ਸ਼ੋਪੰਜ ਵਿਚ ਸੀ। ਮੈਨੂੰ ਇਸ ਗੱਲ ਦਾ ਡਰ ...

ਪੂਰਾ ਲੇਖ ਪੜ੍ਹੋ »

ਕਾਮਯਾਬੀ ਦੀ ਭਾਲ 'ਚ

ਸੋਨਾਕਸ਼ੀ ਸਿਨਹਾ

ਸ਼ਤਰੂ-ਪੂਨਮ ਦੀ ਲਾਡਲੀ ਬਿਟੀਆ ਸੋਨਾਕਸ਼ੀ ਸਿਨਹਾ ਨੇ ਫ਼ਿਲਮ ਜਗਤ ਵਿਚ ਆਪਣੀ ਯਾਤਰਾ ਦੇ ਸੱਤ ਸਾਲ ਪੂਰੇ ਕਰ ਲਏ ਹਨ ਪਰ ਤੁਸੀਂ ਪ੍ਰੇਸ਼ਾਨ ਤੇ ਹੈਰਾਨ ਹੋ ਜਾਵੋਗੇ ਕਿ ਸੱਤ ਸਾਲ ਪਰ ਸਤ ਸਫ਼ਲ ਫ਼ਿਲਮਾਂ ਉਹ ਨਹੀਂ ਦੇ ਸਕੀ। 'ਦਬੰਗ', 'ਸਨ ਆਫ਼ ਸਰਦਾਰ', 'ਦਬੰਗ-2', 'ਰਾਊਡੀ ਰਾਠੌਰ' ਉਸ ਦੀਆਂ ਸਫ਼ਲ ਫ਼ਿਲਮਾਂ ਹਨ। ਵੱਖਰੀ ਗੱਲ ਹੈ ਕਿ ਸੱਲੂ ਤੋਂ ਲੈ ਕੇ ਅਜੈ ਦੇਵਗਨ ਨਾਲ ਉਸ ਦੀ ਜੋੜੀ ਜਚਦੀ ਰਹੀ ਹੈ। 'ਲੁਟੇਰਾ' ਨੇ ਤਾਂ ਸੋਨਾ ਦਾ ਬਣਿਆ-ਬਣਾਇਆ ਕੈਰੀਅਰ ਹੀ ਲੁੱਟ ਲਿਆ। 'ਬੁਲੇਟ ਰਾਜਾ' ਤੋਂ ਲੈ ਕੇ 'ਅਕੀਰਾ' ਤੱਕ ਸਮੀਖਿਅਕ ਅੱਕ ਗਏ ਕਿ ਸੋਨਾ ਦੀ ਇਕ ਵੀ ਫ਼ਿਲਮ ਨਹੀਂ ਚੱਲ ਰਹੀ ਹੈ। ਹੋਰ ਤੇ ਹੋਰ ਰਜਨੀ ਕਾਂਤ ਦਾ ਭੱਠਾ ਵੀ ਸੋਨਾ ਨੇ ਬਿਠਾ ਦਿੱਤਾ। 'ਲਿੰਗਾ' ਵੀ ਫਲਾਪ ਹੋ ਗਈ। ਫਿਲਹਾਲ ਉਸ ਦੀ 16ਵੀਂ ਫ਼ਿਲਮ 'ਇਤਫਾਕ' ਹੈ ਤੇ ਉਹ 70 ਸਾਲ ਦੀ ਉਮਰ ਤੱਕ ਇਸ ਨਗਰੀ 'ਚ ਵਿਚਰਨ ਦਾ ਦਾਅਵਾ ਕਰ ਰਹੀ ਹੈ। ਸੋਨਾਕਸ਼ੀ ਸਿਨਹਾ ਨੂੰ ਯਾਦ ਹੈ ਕਿ ਪਹਿਲੀ ਵਾਰ 'ਲੈਕਮੇ' ਨੇ ਆਪਣੇ ਫੈਸ਼ਨ ਹਫ਼ਤੇ 'ਚ ਉਸ ਨੂੰ 3600 ਰੁਪਏ ਪੰਜ ਦਿਨਾਂ ਦੇ ਦਿੱਤੇ ਸਨ। 'ਨੂਰ' ਵੀ ਨਹੀਂ ਕਾਮਯਾਬ ਰਹੀ। ਹਰ ਗੱਲ ਠਾਹ ਕਰਕੇ ਮੂੰਹ 'ਤੇ ਕਹਿਣ ਵਾਲੀ ਸੋਨਾ ਨੇ ਬਾਬਾ ਰਾਮ ...

ਪੂਰਾ ਲੇਖ ਪੜ੍ਹੋ »

'ਇਮੇਜ਼ ਵਿਚ ਕੈਦ ਹੋਣ ਤੋਂ ਬਚ ਗਈ'

ਅੰਜਲੀ ਪਾਟਿਲ

'ਚੱਕਰਵਿਊ' ਵਿਚ ਨਕਸਲਵਾਦੀ ਬਣੀ ਅੰਜਲੀ ਪਾਟਿਲ ਨੇ 'ਫਾਈਂਡਿੰਗ ਫੈਨੀ', 'ਮਿਰਜ਼ਿਆ' ਆਦਿ ਫ਼ਿਲਮਾਂ ਕੀਤੀਆਂ ਅਤੇ ਹੁਣ ਉਹ 'ਸਮੀਰ' ਵਿਚ ਪ੍ਰੈੱਸ ਫੋਟੋਗ੍ਰਾਫਰ ਆਲੀਆ ਇਰਾਦੇ ਦੀ ਭੂਮਿਕਾ ਵਿਚ ਪੇਸ਼ ਹੋਈ ਹੈ। ਅਹਿਮਦਾਬਾਦ ਦੇ ਬੰਬ ਕਾਂਡ 'ਤੇ ਆਧਾਰਿਤ ਇਸ ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, 'ਇਸ ਵਿਚ ਕੰਮ ਕਰਕੇ ਮੈਂ ਦੇਖਿਆ ਹੈ ਕਿ ਪ੍ਰੈੱਸ ਫੋਟੋਗ੍ਰਾਫਰ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਸਵੇਰੇ ਜਦੋਂ ਉਹ ਉੱਠਦਾ ਹੈ ਤਾਂ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਅੱਜ ਕੀ ਕੁਝ ਦੇਖਣਾ ਨਸੀਬ ਹੋਵੇਗਾ। ਕਿਸ ਘਟਨਾ ਜਾਂ ਦੁਰਘਟਨਾ ਨੂੰ ਕੈਮਰੇ ਵਿਚ ਕੈਦ ਕਰਨਾ ਪਵੇਗਾ। ਅਸੀਂ ਅਹਿਮਦਾਬਾਦ ਵਿਚ ਜਦੋਂ ਬੰਬ ਕਾਂਡ ਦੀ ਸ਼ੂਟਿੰਗ ਕਰ ਰਹੇ ਸੀ, ਉਦੋਂ ਮੈਨੂੰ ਖੂਨ ਨਾਲ ਲਥਪਥ ਲਾਸ਼ਾਂ ਦੀਆਂ ਤਸਵੀਰਾਂ ਖਿੱਚਣ ਨੂੰ ਕਿਹਾ ਗਿਆ ਸੀ। ਅਲਬੱਤਾ ਉਹ ਲਾਸ਼ਾਂ ਤੇ ਖੂਨ ਨਕਲੀ ਸੀ ਪਰ ਉਦੋਂ ਵੀ ਉਹ ਮੰਜ਼ਰ ਦੇਖ ਕੇ ਮੈਂ ਕੰਬ ਜਿਹੀ ਗਈ ਸੀ। ਉਦੋਂ ਖਿਆਲ ਆਇਆ ਕਿ ਅਸਲੀ ਪ੍ਰੈੱਸ ਫੋਟੋਗ੍ਰਾਫਰ ਜਦੋਂ ਕਦੀ ਇਸ ਤਰ੍ਹਾਂ ਦੀ ਘਟਨਾ ਕਵਰ ਕਰ ਰਿਹਾ ਹੁੰਦਾ ਹੈ, ਉਦੋਂ ਉਸ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ। ...

ਪੂਰਾ ਲੇਖ ਪੜ੍ਹੋ »

28 ਸਤੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮੇਰੀ ਆਵਾਜ਼ ਹੀ ਪਹਿਚਾਣ ਹੈ ਲਤਾ ਮੰਗੇਸ਼ਕਰ

ਰੰਗਦਾਰ ਬਾਰਡਰ ਵਾਲੀ ਸਫੇਦ ਸਾੜ੍ਹੀ 'ਚ ਅਕਸਰ ਹੀ ਦਿਖਾਈ ਦਿੰਦੀ ਫ਼ਿਲਮ ਇਡੰਸਟਰੀ ਦੀ ਮੰਨੀ-ਪ੍ਰਮੰਨੀ ਗਾਇਕਾ 'ਲਤਾ ਮੰਗੇਸ਼ਕਰ' ਜਦ ਕਿਸੇ ਗੀਤ ਦੇ ਬੋਲਾਂ ਨੂੰ ਆਪਣੀ ਆਵਾਜ਼ ਰਾਹੀਂ ਸੁਰਾਂ 'ਚ ਢਾਲਦੀ ਹੈ ਤਾਂ ਸੰਗੀਤ ਪ੍ਰੇਮੀ ਮੰਤਰ-ਮੁਗਧ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਖ਼ੁਦ ਸਰਸਵਤੀ ਧਰਤੀ 'ਤੇ ਬਿਰਾਜਮਾਨ ਹੋ ਗਈ ਹੋਵੇ। 'ਲਤਾ' ਜੀ ਜਦ ਗੀਤ ਗਾਉਂਦੇ ਹਨ ਤਾਂ ਕਦੋਂ ਸਾਹ ਲੈ ਲੈਂਦੇ ਹਨ, ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਫ਼ਿਲਮ 'ਆਏ ਦਿਨ ਬਹਾਰ ਕੇ' ਦੇ ਇਕ ਗੀਤ 'ਸੁਨੋ ਸਜਨਾ ਪਪੀਹੇ ਨੇ ...' ਨੂੰ ਜਦ ਅਦਾਕਾਰਾ ਆਸ਼ਾ ਪਾਰਿਖ 'ਤੇ ਫ਼ਿਲਮਾਇਆ ਜਾ ਰਿਹਾ ਸੀ ਤਾਂ ਆਸ਼ਾ ਨੂੰ ਸਾਹ ਚੜ੍ਹ ਰਿਹਾ ਸੀ ਜਦ ਕਿ ਉਹ ਸਿਰਫ ਗਾਣੇ 'ਤੇ ਅਦਾਕਾਰੀ ਕਰ ਰਹੀ ਸੀ। 'ਲਤਾ' ਜੀ ਦੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਫ਼ਿਲਮ 'ਯਾਦੋਂ ਕੀ ਬਾਰਾਤ' ਦੇ ਸੁਪਰਹਿੱਟ ਗੀਤ 'ਯਾਦੋਂ ਕੀ ਬਾਰਾਤ ਨਿਕਲੀ ਹੈ ਆਜ ਦਿਲ ਕੇ ਦੁਆਰੇ...' ਦੀ ਯਾਦ ਅਕਸਰ ਹੀ ਆ ਜਾਂਦੀ ਹੈ। ਇਸ ਗੀਤ 'ਚ ਲਤਾ ਜੀ ਦੀ ਆਵਾਜ਼ ਦੇ ਨਾਲ ਤਿੰਨ ਨੰਨ੍ਹੀਆਂ ਗਾਇਕਾਵਾਂ ਦੀ ਆਵਾਜ਼ ਵੀ ਸਾਡੇ ਕੰਨੀ ਪੈਂਦੀ ਹੈ। ਇਨ੍ਹਾਂ 'ਚੋਂ ਪਹਿਲੀ ਗਾਇਕਾ ਹੈ ...

ਪੂਰਾ ਲੇਖ ਪੜ੍ਹੋ »

'ਮੈਂ ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ਮੰੰਨਦਾ ਹਾਂ-ਸੰਜੇ ਦੱਤ

ਜੇਲ੍ਹ ਵਿਚ ਜ਼ਿੰਦਗੀ ਦੇ ਅਮੁੱਲ ਦਿਨ ਬਿਤਾਉਣ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹੋਏ ਸੰਜੇ ਦੱਤ ਕਹਿਣ ਲੱਗੇ, 'ਜਦੋਂ ਸਜ਼ਾ ਕੱਟ ਕੇ ਬਾਹਰ ਆਇਆ ਤਾਂ ਸੋਚ ਰਿਹਾ ਸੀ ਕਿ ਕਿਸ ਫ਼ਿਲਮ ਤੋਂ ਆਪਣੀ ਸ਼ੁਰੂਆਤ ਕਰਾਂ। ਰਾਜ ਕੁਮਾਰ ਹੀਰਾਨੀ ਦੇ ਨਾਲ ਮੇਰਾ 'ਮੁੰਨਾ ਭਾਈ' ਲੜੀ ਦਾ ਰਿਕਾਰਡ ਚੰਗਾ ਰਿਹਾ ਹੈ। ਸੋ, ਲੱਗਿਆ ਕਿ ਰਾਜੂ ਦੇ ਨਾਲ ਨਵੀਂ ਸ਼ੁਰੂਆਤ ਕਰਨਾ ਸਹੀ ਰਹੇਗਾ। ਪਰ ਰਾਜੂ ਆਪਣੀ ਸਕਰਿਪਟ ਫਾਈਨਲ ਨਹੀਂ ਕਰ ਸਕੇ ਸਨ। ਸੋ, ਗੱਲ ਨਹੀਂ ਬਣ ਸਕੀ। ਇਸ ਦੌਰਾਨ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਹੋਈ ਪਰ ਜਦੋਂ ਉਮੰਗ ਕੁਮਾਰ 'ਭੂਮੀ' ਦਾ ਪ੍ਰੋਜੈਕਟ ਲੈ ਕੇ ਆਏ ਤਾਂ ਲੱਗਿਆ ਕਿ ਇਹੀ ਫ਼ਿਲਮ ਸਹੀ ਰਹੇਗੀ।' * ਆਖਿਰ ਇਸ ਤਰ੍ਹਾਂ ਦੀ ਕੀ ਖ਼ਾਸ ਗੱਲ ਸੀ ਕਿ ਇਸ ਫ਼ਿਲਮ ਵਿਚ? -ਪਹਿਲੀ ਗੱਲ ਤਾਂ ਇਹ ਕਿ ਇਸ ਫ਼ਿਲਮ ਵਿਚ ਮੇਰਾ ਜੋ ਕਿਰਦਾਰ ਹੈ, ਉਹ ਮੇਰੀ ਉਮਰ ਦੇ ਨਾਲ ਮੇਲ ਖਾਂਦਾ ਹੈ। ਇਸ ਵਿਚ ਮੈਂ ਕੁੜੀ ਦਾ ਬਾਪ ਬਣਿਆ ਹਾਂ ਅਤੇ ਨਿੱਜੀ ਜੀਵਨ ਵਿਚ ਵੀ ਮੈਂ ਦੋ ਕੁੜੀਆਂ ਦਾ ਪਿਤਾ ਹਾਂ। ਇਸ ਵਜ੍ਹਾ ਕਰਕੇ ਇਹ ਕਿਰਦਾਰ ਮੈਨੂੰ ਅਪੀਲ ਕਰ ਗਿਆ ਸੀ। ਦੂਜੀ ਗੱਲ ਇਹ ਕਿ ਜਦੋਂ ਮੈਂ ਜੇਲ੍ਹ ਵਿਚ ਸੀ, ਉਦੋਂ ਦੇਖਿਆ ਸੀ ਕਿ ਜਬਰ ...

ਪੂਰਾ ਲੇਖ ਪੜ੍ਹੋ »

ਰਣਦੀਪ ਹੁੱਡਾ : ਧਰਮ ਨਿਰਪੱਖ ਦੇਸ਼ ਪ੍ਰੇਮੀ

ਸੰਜੀਦਾ, ਪ੍ਰਤਿਭਾਵਾਨ ਤੇ ਚੰਗੀ ਸੋਚ, ਇਹ ਗੱਲਾਂ ਰਣਦੀਪ ਹੁੱਡਾ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਾਲੀਆਂ ਹਨ। ਇਸ 'ਚ ਹੋਰ ਵਾਧਾ ਉਸ ਦੇ ਟਵਿੱਟਰ ਸੰਦੇਸ਼ ਤੇ ਵੀਡੀਓ ਨੇ ਕੀਤਾ ਹੈ, ਜਿਸ 'ਚ ਉਸ ਨੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ 'ਗੰਦਗੀ ਨਾ ਪਾਓ, ਆਲਾ-ਦੁਆਲਾ ਤੇ ਖਾਸ ਕਰ ਨਦੀਆਂ ਨੂੰ ਗੰਦਗੀ ਤੋਂ ਬਚਾਉਣ ਲਈ ਉਹ ਅੱਗੇ ਆਉਣ।' ਇਧਰ ਰਣਦੀਪ ਨੂੰ 'ਚੀਰ ਹਰਨ' ਫ਼ਿਲਮ ਨੇ ਬਹੁਤ ਚਰਚਾ ਦਿੱਤੀ ਹੈ। ਹਰਿਆਣਾ ਦੇ ਮੂਰਥਲ ਜਬਰ-ਜਨਾਹ, ਜਾਟ ਅੰਦੋਲਨ 'ਤੇ ਆਧਾਰਿਤ 'ਚੀਰ ਹਰਨ' ਦੇ ਟ੍ਰੇਲਰ ਨੂੰ ਬਣਾਉਣ ਤੇ ਨੀਤੀ ਨਾਲ ਜਾਰੀ ਕਰਨ 'ਚ ਰਣਦੀਪ ਹੁੱਡਾ ਦਾ ਦਿਮਾਗ ਹੀ ਚੱਲਿਆ ਹੈ। ਰਣਦੀਪ ਹੁੱਡਾ ਬੇਸ਼ੱਕ ਹਰਿਆਣਵੀ ਹੈ ਪਰ ਗ਼ਲਤ ਨੂੰ ਗ਼ਲਤ, ਮੂੰਹ 'ਤੇ ਸ਼ਰੇਆਮ ਕਹਿਣ ਦੀ ਹਿੰਮਤ ਉਸ 'ਚ ਹੈ। 'ਦੋ ਲਫ਼ਜੋਂ ਕੀ ਕਹਾਨੀ' ਫ਼ਿਲਮ ਸਮੇਂ ਹੀ ਰਣਦੀਪ ਨੇ ਹਰਿਆਣਵੀ ਨਿਰਮਾਤਾ ਕੁਲਦੀਪ ਨੂੰ ਕਿਹਾ ਸੀ ਕਿ 'ਚੀਰ ਹਰਨ' ਫ਼ਿਲਮ ਲਈ ਉਹ ਕੈਮਰੇ ਪਿੱਛੇ ਰਹਿ ਕੇ ਪੂਰਾ ਸਹਿਯੋਗ ਦੇਵੇਗਾ। ਗੁਰਮੇਹਰ ਕਾਂਡ ਹੋਵੇ ਜਾਂ ਕੁਲਭੂਸ਼ਨ ਜਾਧਵ ਦੀ ਫਾਂਸੀ ਦਾ ਮਾਮਲਾ, ਰਣਦੀਪ ਹੁੱਡਾ ਦੀ ਸਰਗਰਮੀ ਦਰਸਾਉਂਦੀ ਰਹੀ ਹੈ ਕਿ ਸਿਆਸਤ ...

ਪੂਰਾ ਲੇਖ ਪੜ੍ਹੋ »

ਸ਼ਰੂਤੀ ਹਾਸਨ

ਰੱਬ ਕੋਲੋਂ ਡਰ ਬੰਦਿਆ

ਸਾਰਿਕਾ ਦੀ ਜਦ ਕਮਲ ਹਾਸਨ ਨਾਲ ਖੂਬ ਬਣਦੀ ਸੀ ਤਦ ਉਸ ਨੇ ਕਿਹਾ ਸੀ ਕਿ ਘਰ ਦਾ ਨਕਸ਼ਾ ਜੇ ਕੋਈ ਬਦਲੇਗੀ ਤਾਂ ਉਹ ਉਸ ਦੀ ਧੀ ਸ਼ਰੂਤੀ ਹਾਸਨ ਹੋਵੇਗੀ। ਬੇਸ਼ਰਤੇ ਜੇ ਅਸੀਂ ਦੋਵੇਂ ਜੀਅ ਇਕੱਠੇ ਰਹੀਏ ਪਰ ਅਫ਼ਸੋਸ ਸਾਰਿਕਾ-ਕਮਲ ਹਾਸਨ ਦੇ ਸਬੰਧ ਵਿਗੜ ਗਏ, ਟੁੱਟ ਗਏ ਤੇ ਸ਼ਰੂਤੀ ਹਾਸਨ ਆਪਣੇ ਫ਼ਿਲਮੀ ਕੈਰੀਅਰ ਨੂੰ ਸੰਵਾਰਨ-ਨਿਖਾਰਨ ਦੀ ਥਾਂ ਘਰ ਦਾ ਨਕਸ਼ਾ ਤਾਂ ਕੀ ਬਦਲਣਾ ਸੀ, ਅੱਧਖੜ ਮਾਂ ਦੀ ਰੋਟੀ ਲਈ ਫਿਕਰਮੰਦ ਹੋ ਗਈ। ਸ਼ਰੂਤੀ ਨੇ ਭਰੇ ਦਿਲ ਨਾਲ ਇਕ ਘਰੇਲੂ ਇੰਟਰਵਿਊ ਆਪਣੇ ਖਾਸ ਮੈਨੇਜਰ ਪ੍ਰਵੀਨ ਦੇ ਕਹਿਣ 'ਤੇ ਇਕ ਤਾਮਿਲ ਪੱਤ੍ਰਿਕਾ ਨੂੰ ਦਿੰਦਿਆਂ ਇਹ ਖ਼ੁਲਾਸੇ ਕੀਤੇ ਹਨ। 'ਬਹਿਨ ਹੋਗੀ ਤੇਰੀ' ਨਾਲ ਫਿਰ ਹਿੰਦੀ ਸਿਨੇਮਾ 'ਚ ਦਸਤਕ ਦੇ ਚੁੱਕੀ ਸ਼ਰੂਤੀ 'ਸਿੰਘਮ' ਦੇ ਤੀਸਰੇ ਤੇ ਚੌਥੇ ਹਿੱਸੇ ਦਾ ਹਿੱਸਾ ਜ਼ਰੂਰ ਹੈ ਪਰ ਖੁੱਲ੍ਹ ਕੇ ਆਜ਼ਾਦੀ ਨਾਲ ਕੈਰੀਅਰ ਪ੍ਰਤੀ ਗੰਭੀਰਤਾ ਨਹੀਂ ਕਿਉਂਕਿ ਮਾਂ ਦੇ ਦੁੱਖ ਉਸ ਤੋਂ ਜ਼ਰੇ ਨਹੀਂ ਜਾ ਰਹੇ। 'ਸੰਘ ਮਿੱਤਰਾ' ਫ਼ਿਲਮ ਨਾਲ ਦੱਖਣ ਨੂੰ ਸ਼ਰੂਤੀ ਨੇ ਅਹਿਸਾਸ ਕਰਵਾਇਆ ਹੈ ਕਿ ਉਹ ਕਿਸੇ ਵੀ ਸੁਪਰ-ਸਟਾਰ ਹੀਰੋਇਨ ਤੋਂ ਘੱਟ ਨਹੀਂ ਹੈ। ਸ਼ਰੂਤੀ ਹਾਸਨ ਨੂੰ ਦੀਦੀ ਅਕਸ਼ਰਾ ਦੇ ...

ਪੂਰਾ ਲੇਖ ਪੜ੍ਹੋ »

ਰਕੁਲਪ੍ਰੀਤ ਸਿੰਘ

ਸਿਤਾਰੇ ਚਮਕਣਗੇ

ਚਲੇ ਜਾਵੋ ਦੱਖਣ ਦੀ ਫ਼ਿਲਮੀ ਦੁਨੀਆ 'ਚ ਤਾਂ ਉਥੇ ਗੱਲਾਂ ਰਕੁਲਪ੍ਰੀਤ ਸਿੰਘ ਦੀਆਂ ਹੀ ਹੁੰਦੀਆਂ ਹਨ। ਰਕੁਲ ਨੇ ਰੋਮਾਨੀਆ ਵਿਚ ਪਿਛਲੇ ਦਿਨੀਂ ਆਪਣੀ ਨਵੀਂ ਫ਼ਿਲਮ 'ਸਪਾਈਡਰ' ਦੀ ਸ਼ੂਟਿੰਗ ਕੀਤੀ। ਇਹ ਫ਼ਿਲਮ ਪੰਜ ਭਾਸ਼ਾਵਾਂ 'ਚ ਬਣ ਰਹੀ ਹੈ। ਰਕੁਲ ਨੇ ਏ. ਮੁਰਗੂਦਾਸ ਨਾਲ ਮਿਲ ਕੇ ਡਰੈਕੁਲਾ ਦੇ ਕਿਲ੍ਹੇ ਦਾ ਨਜ਼ਾਰਾ ਤੱਕਿਆ। ਰਕੁਲ ਪਹਿਲੀ ਵਾਰ ਰੋਮਾਨੀਆ ਗਈ ਸੀ ਤੇ ਡਰੈਕੁਲਾ ਸਬੰਧੀ ਉਸ ਨੇ ਸੁਣਿਆ ਬਹੁਤ ਕੁਝ ਸੀ ਪਰ ਸਾਰਾ ਕੁਝ ਅੱਖੀਂ ਵੇਖਣਾ ਅਦਭੁਤ ਤੇ ਵੱਖਰੀ ਗੱਲ ਸੀ। ਡਰੈਕੁਲਾ ਉਸ ਲਈ ਵੱਖਰਾ ਸਵੈਗ ਸੀ। ਅੱਠ ਦਿਨ ਲਗਾਤਾਰ ਰਕੁਲਪ੍ਰੀਤ ਨੇ ਰੋਮਾਨੀਆ 'ਚ ਸ਼ੂਟਿੰਗ ਕੀਤੀ। ਕੀ ਦੇਖਦੀ ਹੈ ਰਕੁਲ ਉਥੇ ਕਿ ਹਰ ਕੋਈ ਡਰੈਕੁਲਾ ਦੀਆਂ ਹੀ ਕਹਾਣੀਆਂ ਸੁਣਾ ਰਿਹਾ ਹੈ। 'ਬਾਹੂਬਲੀ-2' ਦੀ ਤਰ੍ਹਾਂ ਰਕੁਲ ਦੀ 'ਦੇਸੀ ਸਪਾਈਡਰ' ਵੀ ਧੁੰਮ ਪਾਏਗੀ। 'ਸ਼ਿਮਲਾ ਮਿਰਚੀ' ਜਿਹੀਆਂ ਫ਼ਿਲਮਾਂ ਨਾਲ ਇਕ ਸਮੇਂ ਆਮ ਜਿਹੀ ਹੀਰੋਇਨ ਬਣੀ ਰਕੁਲ ਨੂੰ 'ਸਪਾਈਡਰ' ਤੇ 'ਡਰੈਕੁਲਾ' ਨੇ ਪ੍ਰਸਿੱਧੀ ਤੇ ਕਾਮਯਾਬੀ ਦਿਵਾਉਣੀ ਹੈ। 'ਸਪਾਈਡਰ' ਤੋਂ ਇਲਾਵਾ 'ਜੈ ਜਾਨਕੀ ਨਾਇਕ' ਫ਼ਿਲਮ ਵੀ ਉਹ ਕਰ ਰਹੀ ਹੈ। ਰਕੁਲਪ੍ਰੀਤ ਸਿੰਘ ਦਾ ਹੁਣ ...

ਪੂਰਾ ਲੇਖ ਪੜ੍ਹੋ »

ਕ੍ਰਿਤੀ ਸੇਨਨ

ਡਰਾਮਾ ਕਾਮਯਾਬ

'ਬਿੱਟੀ' ਖੁਸ਼ ਹੈ। ਕ੍ਰਿਤੀ ਸੇਨਨ 'ਬਰੇਲੀ ਕੀ ਬਰਫ਼ੀ' ਦੀ 'ਬਿੱਟੀ' ਖ਼ੁਸ਼ ਹੈ ਕਿ ਇਸ ਫ਼ਿਲਮ ਨੇ ਰਾਤੋ-ਰਾਤ ਉਸ ਨੂੰ ਲੋਕਪ੍ਰਿਅਤਾ ਦੇ ਪਰਬਤ ਦੀ ਸਿਖਰ 'ਤੇ ਪਹੁੰਚਾ ਦਿੱਤਾ ਹੈ। ਹੁਣ ਤੱਕ ਬਾਲੀਵੁੱਡ ਉਸ ਨੂੰ ਸਾਦਗੀ ਪਸੰਦ ਕੁੜੀ ਵਜੋਂ ਹੀ ਤੱਕਦਾ ਸੀ। 'ਹੀਰੋਪੰਤੀ' ਵਾਲੀ ਕ੍ਰਿਤੀ ਨੂੰ ਗ਼ਿਲਾ ਹੈ ਕਿ ਸਾਡੀ ਸਨਅਤ ਖਾਹਮਖਾਹ ਕਿਸੇ ਨੂੰ ਇਕ ਹੀ ਦਿਖ ਦੀ ਕੈਦੀ ਜਾਂ ਕੈਦਣ ਬਣਾ ਦਿੰਦੀ ਹੈ। 'ਰਾਬਤਾ' ਨਹੀਂ ਚਲੀ ਪਰ 'ਬਰੇਲੀ ਕੀ ਬਰਫੀ' ਤਾਂ ਮਿੱਠੀ ਨਿਕਲੀ ਹੈ। ਕ੍ਰਿਤੀ ਐਨੀ ਖੁਸ਼ ਹੈ ਕਿ ਅਮਿਤਾਬ ਬੱਚਨ ਨੇ ਉਸ ਦੀ ਪ੍ਰਸੰਸਾ ਕੀਤੀ ਹੈ। ਹੋਰ ਤੇ ਹੋਰ ਦੇਸ਼ ਦੀ ਸੂਚਨਾ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਦੇ ਟਵੀਟ ਨੇ ਕ੍ਰਿਤੀ ਦਾ ਕਿਲੋ ਖੂਨ ਵਧਾ ਦਿੱਤਾ ਹੈ। 'ਬਿੱਟੀ ਬਿੱਟੀ' ਸਾਰੇ ਪਾਸੇ ਹੋਈ ਤਾਂ ਕ੍ਰਿਤੀ ਨੂੰ ਅਗਾਂਹ ਵਧਣ ਦੇ ਮੌਕੇ ਦਿਖਾਈ ਦਿੱਤੇ ਹਨ। ਇਸ ਵਾਰ ਉਸ ਨੇ ਆਪਣੇ ਜਨਮ ਦਿਨ 'ਤੇ ਕਿਹਾ ਸੀ ਕਿ ਆਉਣ ਵਾਲਾ ਸਮਾਂ ਉਸ ਦਾ ਹੈ। ਬਿਨ 'ਗਾਡ ਫਾਦਰ' ਦੇ ਕ੍ਰਿਤੀ ਨੇ ਮੰਜ਼ਿਲ ਤੈਅ ਕੀਤੀ ਹੈ। ਕ੍ਰਿਤੀ ਪਹਿਲਾਂ ਇੰਜੀਨੀਅਰ ਸੀ ਤੇ ਉਸ ਨੇ ਔਰਤਾਂ ਨਾਲ ਧੱਕਾ ਹੁੰਦਾ ਕਿਤੇ ਨਹੀਂ ਦੇਖਿਆ। 'ਲਖਨਊ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX