ਤਾਜਾ ਖ਼ਬਰਾਂ


ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  1 day ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਨੈਗੇਟਿਵ ਰਿਪੋਰਟ ਮਗਰੋਂ ਟਰੂਡੋ ਨੇ ਹੋਟਲ ਛੱਡਿਆ
. . .  1 day ago
ਟਰਾਂਟੋ, 17 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਾਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਬੀਤੇ ਕੱਲ੍ਹ ਉਨ੍ਹਾਂ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ...
ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,17 ਜੂਨ (ਜੇ. ਐੱਸ. ਨਿੱਕੂਵਾਲ)-ਵਿਸ਼ਵ ਪ੍ਰਸਿੱਧ ਅਜਾਇਬ ਘਰ ਅਤੇ ਅਜੂਬੇ ਦੇ ਨਾਮ ਨਾਲ ਮਸ਼ਹੂਰ ਵਿਰਾਸਤ-ਏ- ਖ਼ਾਲਸਾ 18 ਜੂਨ ਤੋਂ ਮੁੜ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ...
ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ : ਨੈਸ਼ਨਲ ਐਸ.ਸੀ. ਕਮੀਸ਼ਨ ਨੇ ਚੀਫ ਸੈਕਟਰੀ ਨੂੰ ਦੁਬਾਰਾ 29 ਜੂਨ ਨੂੰ ਦਿੱਲੀ ਕੀਤਾ ਤਲਬ
. . .  1 day ago
ਚੰਡੀਗੜ੍ਹ ,17 ਜੂਨ [ ਅਜੀਤ ਬਿਉਰੋ] -ਪੰਜਾਬ ਭਰ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਪੇਸ਼ ਆ ਰਹੀ ਮੁਸ਼ਕਲਾਂ ਦੇ ਸਬੰਧ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੁਆਰਾ ...
ਮੋਗਾ ਵਿਚ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਛਾਪੇਮਾਰੀ
. . .  1 day ago
ਮੋਗਾ ,17 ਜੂਨ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਵਿਚ ਸਿਹਤ ਵਿਭਾਗ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਅਸਿਸਟੈਂਟ ਕਮਿਸ਼ਨਰ ਫੂਡ ਅੰਮ੍ਰਿਤ ਪਾਲ ਸਿੰਘ ਅਤੇ ਅਮਿਤ ਜੋਸ਼ੀ ਦੀ ਅਗਵਾਈ ਵਿਚ ਮੋਗਾ ਦੇ ਵੱਖ-ਵੱਖ ਖੇਤਰਾਂ ...
ਨਿਰਮਲ ਕੁਟੀਆ 'ਤੇ 'ਸੋਨੇ ਦਾ ਕਲਸ' ਲਗਾਉਣ ਦੀ ਥਾਂ 'ਸੰਤ ਸੀਚੇਵਾਲ' ਨੇ ਐਂਬੂਲੈਂਸ ਕੀਤੀ ਲੋਕ ਅਰਪਣ
. . .  1 day ago
ਲੋਹੀਆਂ ਖ਼ਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੇਂਡੂ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਜਾਣ ਲਈ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ...
ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ, ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ , 17 ਜੂਨ - ਆਈ.ਐਮ.ਏ. ਨੇ ਹਿੰਸਾ ਖਿਲਾਫ ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਨੂੰ ਲੈ ਕੇ ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ...
ਅੰਮ੍ਰਿਤਸਰ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ,17 ਜੂਨ (ਰੇਸ਼ਮ ਸਿੰਘ) - ਅੰਮ੍ਰਿਤਸਰ ਦੇ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਇਸਦੇ ਨਾਲ ਹੀ 46347 ਕੁਲ ਮਾਮਲੇ ਹੋ...
ਉੱਤਰਾਖੰਡ 'ਚ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਦੀ ਸਖ਼ਤ ਨਿੰਦਾ ਕਰਦਿਆਂ ਬੀਬੀ ਜਗੀਰ ਕੌਰ ਵਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
. . .  1 day ago
ਅੰਮ੍ਰਿਤਸਰ, 17 ਜੂਨ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉੱਤਰਾਖੰਡ ਦੇ ਕਸਬਾ ਰੁਦਰਪੁਰ ਦੇ ਨਜ਼ਦੀਕੀ ਪਿੰਡ ਪ੍ਰੀਤ ਨਗਰ ਦੇ...
ਮੋਗਾ ਜ਼ਿਲ੍ਹੇ ਵਿਚ ਆਏ 23 ਨਵੇਂ ਮਾਮਲੇ, ਮੌਤਾਂ ਦਾ ਅੰਕੜਾ 221
. . .  1 day ago
ਮੋਗਾ,17 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦੇ 23 ਹੋਰ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 8479 ਹੋਣ ਦੇ ਨਾਲ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਚੱਲ ਰਹੀ ਮੀਟਿੰਗ ਹੋਈ ਸਮਾਪਤ
. . .  1 day ago
ਐੱਸ. ਏ .ਐੱਸ. ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਕੱਤਰ ਸਕੂਲ ਸਿੱਖਿਆ ਨਾਲ ਚੰਡੀਗੜ੍ਹ ਵਿਖੇ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ ...
ਦਫ਼ਤਰੀ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,17 ਜੂਨ (ਪ੍ਰਵੀਨ ਗਰਗ) - ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਤਪਾ ਵਿਖੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ...
ਹਲਕਾ ਭਦੌੜ ਤੋਂ ਹੀ ਕਾਂਗਰਸ ਦੀ ਟਿਕਟ 'ਤੇ ਚੋਣ ਲੜਾਂਗਾ - ਪਿਰਮਲ ਸਿੰਘ ਖ਼ਾਲਸਾ
. . .  1 day ago
ਤਪਾ ਮੰਡੀ, 17 ਜੂਨ (ਵਿਜੇ ਸ਼ਰਮਾ) - ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਨੇ ਮੁਲਾਕਾਤ ...
ਸਹਿਜੜਾ ਨੇੜੇ 52 ਕਿੱਲੋ ਭੁੱਕੀ ਸਮੇਤ ਦੋ ਕਾਬੂ
. . .  1 day ago
ਮਹਿਲ ਕਲਾਂ,17 ਜੂਨ (ਅਵਤਾਰ ਸਿੰਘ ਅਣਖੀ) - ਪੁਲਿਸ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਮੁਖ ਮਾਰਗ ਉੱਪਰ ਪਿੰਡ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸਮਾਪਤ ,ਮੰਗਾਂ ਸਬੰਧੀ ਨਹੀਂ ਨਿਕਲਿਆ ਕੋਈ ਹੱਲ
. . .  1 day ago
ਐੱਸ.ਏ.ਐੱਸ.ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਚੱਲ ਰਹੀ ਪੈਨਲ ਮੀਟਿੰਗ ਸਮਾਪਤ ਹੋ...
ਸੀ.ਬੀ.ਐਸ.ਈ.10 ਵੀਂ ਜਮਾਤ ਦੇ ਨਤੀਜੇ 20 ਜੁਲਾਈ ਤੱਕ ਕੀਤੇ ਜਾਣਗੇ ਘੋਸ਼ਿਤ
. . .  1 day ago
ਨਵੀਂ ਦਿੱਲੀ, 17 ਜੂਨ - ਅਸੀਂ ਬਿਨੈਕਾਰਾਂ ਦੀ ਸਹੀ ਗਿਣਤੀ ਜਾਣਨ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ | ਸੀ.ਬੀ.ਐੱਸ.ਈ 10 ਵੀਂ ਜਮਾਤ ਦੇ ਨਤੀਜੇ 20...
ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡਣ ਲਈ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ
. . .  1 day ago
ਅੰਮ੍ਰਿਤਸਰ, 17 ਜੂਨ - (ਜਸਵੰਤ ਸਿੰਘ ਜੱਸ ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੇਸ਼ ਭਰ ਦੇ ਸਕੂਲਾਂ/ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ...
ਰਾਹੁਲ ਗਾਂਧੀ ਨੂੰ ਮਿਲੇ ਸੁਖਪਾਲ ਖਹਿਰਾ,ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ
. . .  1 day ago
ਨਵੀਂ ਦਿੱਲੀ,17 ਜੂਨ - ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲੇ ...
ਹਾਈਕੋਰਟ ਵਲੋਂ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਰੱਦ ਹੋਣ ਤੋਂ ਬਾਅਦ ਪਰਿਵਾਰ ਜਾਵੇਗਾ ਸੁਪਰੀਮ ਕੋਰਟ
. . .  1 day ago
ਫਿਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਕੋਲਕਾਤਾ ਵਿਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰੇ ...
ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ ਖ਼ਿਲਾਫ਼ ਡੀ. ਟੀ. ਐੱਫ. ਨੇ ਹਮਾਇਤ ਵਜੋਂ ਸਰਕਾਰ ਦੀ ਸਾੜੀ ਅਰਥੀ
. . .  1 day ago
ਬਠਿੰਡਾ, 17 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਈ.ਜੀ.ਐੱਸ. /ਐੱਸ.ਟੀ.ਆਰ. /ਸਿੱਖਿਆ ਪ੍ਰੋਵਾਈਡਰ /ਏ.ਆਈ.ਈ.ਵਲੰਟੀਅਰ ਅਧਿਆਪਕਾਂ ...
ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਗ੍ਰਿਫ਼ਤਾਰ
. . .  1 day ago
ਮੁੰਬਈ,17 ਜੂਨ - ਐਨ.ਆਈ.ਏ. ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ (ਮੁਕਾਬਲੇ ਦੇ ਮਾਹਿਰ) ਪ੍ਰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ...
ਪੈਟਰੋਲ, ਡੀਜ਼ਲ, ਦਾਲਾਂ ਦੀਆਂ ਕੀਮਤਾਂ ਦੇ 'ਚ ਕੀਤੇ ਵਾਧੇ ਨੂੰ ਲੈ ਕੇ ਆਪ ਵਲੋਂ ਰੋਸ ਰੈਲੀਆਂ
. . .  1 day ago
ਚੋਗਾਵਾਂ, 17 ਜੂਨ (ਗੁਰਬਿੰਦਰ ਸਿੰਘ ਬਾਗੀ) - ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਜੈਦੀਪ ਸਿੰਘ ਸੰਧੂ, ਸੂਬਾ ਸਿੰਘ ਮੋੜੇ ਕਲਾ ਦੀ ...
ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ਨਹੀਂ - ਮਨੋਹਰ ਲਾਲ ਖੱਟਰ
. . .  1 day ago
ਨਵੀਂ ਦਿੱਲੀ,17 ਜੂਨ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ...
ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਕੇਸ ਦੇ ਸਬੰਧ ਵਿਚ ਦਾਇਰ ਚਾਰਜਸ਼ੀਟ 'ਤੇ ਸੁਣਵਾਈ 19 ਜੂਨ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ,17 ਜੂਨ - ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਇਕ ਮਾਮਲੇ ਦੇ ਵਿਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਹੈ...
ਬ੍ਰਹਮਪੁਰਾ ਅਤੇ ਢੀਂਡਸਾ ਨੇ ਸਾਥੀਆ ਸਮੇਤ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੰਥ ਅਤੇ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ
. . .  1 day ago
ਸ੍ਰੀ ਅਨੰਦਪੁਰ ਸਾਹਿਬ,17 ਜੂਨ (ਨਿੱਕੂਵਾਲ, ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਕਾਲੀ ਟਕਸਾਲੀ ਡੈਮੋਕ੍ਰੇਟਿਕ ਦਰਮਿਆਨ ਪੰਥਕ ਏਕਤਾ ਹੋ ਜਾਣ ਸਬੰਧੀ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕਿਉਂ ਹੁੰਦੀ ਹੈ ਭੈਣਾਂ-ਭਰਾਵਾਂ 'ਚ ਈਰਖਾ

ਅਕਸਰ ਇਹ ਦੇਖਿਆ ਜਾਂਦਾ ਹੈ ਕਿ ਘਰ ਦੇ ਬੱਚਿਆਂ ਵਿਚ ਖਿੱਚੋਤਾਣ ਚਲਦੀ ਰਹਿੰਦੀ ਹੈ। ਮਾਪੇ ਹਰ ਕੋਸ਼ਿਸ਼ ਕਰਦੇ ਹਨ ਕਿ ਬੱਚਿਆਂ ਵਿਚ ਪਿਆਰ ਦੀ ਭਾਵਨਾ ਬਣੀ ਰਹੇ ਪਰ ਆਪਣੀ ਸੋਚ ਤੇ ਰਵੱਈਏ ਕਾਰਨ ਹੀ ਉਹ ਆਪਣੇ ਬੱਚਿਆਂ ਵਿਚ ਮਾਨਸਿਕ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਨ। ਮੇਰੇ ਕੋਲ ਅਕਸਰ ਅਜਿਹੇ ਕੇਸ ਆਉਂਦੇ ਰਹਿੰਦੇ ਹਨ। ਈਰਖਾ ਅਜਿਹੀਆਂ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ ਹੈ। ਮਾਪੇ ਆਪਣੇ-ਆਪ ਵਿਚ ਹਰ ਹੀਲਾ ਅਪਣਾਉਂਦੇ ਹਨ ਪਰ ਮੁਸ਼ਕਿਲ ਨੂੰ ਸੁਧਾਰਨ ਦੀ ਬਜਾਏ ਵਿਗਾੜ ਕੇ ਰੱਖ ਦਿੰਦੇ ਹਨ। ਪਹਿਲਾਂ ਅਸੀਂ ਦੇਖ ਲਈਏ ਕਿ ਕੀ ਹੁੰਦੀ ਹੈ ਭੈਣਾਂ-ਭਰਾਵਾਂ 'ਚ ਈਰਖਾ। ਈਰਖਾ ਉਦੋਂ ਪੈਦਾ ਹੁੰਦੀ ਹੈ, ਜਦੋਂ ਘਰ ਵਿਚ ਦੂਜਾ ਬੱਚਾ ਜਨਮ ਲੈਂਦਾ ਹੈ। ਕਿਉਂਕਿ ਪਹਿਲਾਂ ਪਹਿਲੇ ਬੱਚੇ ਨੂੰ ਮਾਪਿਆਂ ਦਾ ਸਾਰਾ ਪਿਆਰ ਤੇ ਸਨੇਹ ਮਿਲਦਾ ਹੁੰਦਾ ਸੀ, ਨਵੇਂ ਬੱਚੇ ਦੇ ਆਉਣ ਤੋਂ ਬਾਅਦ ਪਿਆਰ ਤੇ ਸਨੇਹ ਉਸ ਨੂੰ ਘੱਟ ਤੇ ਨਵੇਂ ਆਏ ਬੱਚੇ ਨੂੰ ਜ਼ਿਆਦਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਮਾਪੇ ਆਪਣੇ ਕੰਮ ਤੋਂ ਸਮਾਂ ਨਹੀਂ ਕੱਢ ਸਕਦੇ ਤੇ ਬੱਚੇ ਨੂੰ ਨਵੇਂ ਬੱਚੇ ਦੇ ਆਉਣ ਤੋਂ ਪਹਿਲਾਂ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ...

ਪੂਰਾ ਲੇਖ ਪੜ੍ਹੋ »

ਇਰਾਦੇ ਨੇਕ ਹੋਣ ਤਾਂ ਸੁਪਨੇ ਹੁੰਦੇ ਨੇ ਸਾਕਾਰ

ਮਨੁੱਖ, ਚਾਹੇ ਉਹ ਕਿਸੇ ਵੀ ਖੇਤਰ ਵਿਚ ਆਪਣਾ ਕੰਮ-ਕਾਜ ਕਰ ਰਿਹਾ ਹੋਵੇ, ਸਫ਼ਲਤਾ ਦੀ ਚਾਹ ਰੱਖਦਾ ਹੈ। ਅਸੀਂ ਸਭ ਉਚਾਈਆਂ ਨੂੰ ਛੂਹਣਾ ਚਾਹੁੰਦੇ ਹਾਂ ਪਰ ਗ਼ਲਤ ਯੋਜਨਾਵਾਂ ਜਾਂ ਢੰਗ-ਤਰੀਕਿਆਂ ਨਾਲ ਅਸੀਂ ਪਿੱਛੇ ਰਹਿ ਜਾਂਦੇ ਹਾਂ। ਕਿਸੇ ਵੀ ਕੰਮ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਉਸ ਕੰਮ ਪ੍ਰਤੀ ਕਿੰਨੇ ਕੁ ਗੰਭੀਰ ਹਾਂ। * ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਰੱਖੋ। ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਜੇਕਰ ਸਾਡਾ ਇਹ ਵਿਜ਼ਨ ਸਪੱਸ਼ਟ ਹੋਵੇਗਾ, ਤਾਂ ਹੀ ਅਸੀਂ ਸਹੀ ਦਿਸ਼ਾ ਵੱਲ ਜਾ ਸਕਦੇ ਹਾਂ। * ਸਾਨੂੰ ਆਪਣੇ-ਆਪ ਨੂੰ ਸੁਚਾਰੂ ਅਤੇ ਯੋਗ ਬਣਾਉਣ ਲਈ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਣੀ ਜ਼ਰੂਰੀ ਹੈ। * ਹਰ ਦਿਨ ਦਾ ਆਪਣਾ ਉਦੇਸ਼ ਨਿਸਚਿਤ ਕਰੀਏ ਕਿ ਅਸੀਂ ਅੱਜ ਸਵੇਰੇ, ਦੁਪਹਿਰੇ ਜਾਂ ਸ਼ਾਮੀਂ ਕੀ ਕਰਨਾ ਹੈ। * ਆਪਣੀ ਪ੍ਰਤਿਭਾ ਅਤੇ ਯੋਗਤਾ ਉੱਪਰ ਵਿਸ਼ਵਾਸ ਰੱਖਦੇ ਅੱਗੇ ਵਧਿਆ ਜਾ ਸਕਦਾ ਹੈ। ਅਸੀਂ ਚੰਗੇ ਚਿੱਤਰਕਾਰ, ਸਿਲਾਈ, ਕਢਾਈ, ਬੁਣਾਈ ਜਾਂ ਕੁਕਿੰਗ ਜਾਣਦੇ ਹਾਂ ਤਾਂ ਇਸ ਸਮਰੱਥਾ ਨੂੰ ਪਛਾਣ ਕੇ ਕੋਈ ਸੈਂਟਰ ਜਾਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਪੈਸਾ ਅਤੇ ਕਾਮਯਾਬੀ ਕਮਾਈ ...

ਪੂਰਾ ਲੇਖ ਪੜ੍ਹੋ »

ਬਨਾਉਟੀ ਗਹਿਣਿਆਂ ਦੀ ਸੰਭਾਲ ਕਿਵੇਂ ਕਰੀਏ?

ਕਾਸਟਿਊਮ ਜਿਊਲਰੀ ਜਾਂ ਬਨਾਉਟੀ ਗਹਿਣਿਆਂ ਨੂੰ ਬਣਾਉਣ ਵਿਚ ਸਸਤੇ ਧਾਤ, ਬਨਾਉਟੀ ਮੋਤੀ ਅਤੇ ਨਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਇਹ ਸਸਤੀ ਹੁੰਦੀ ਹੈ। ਇਹ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਰੰਗਾਂ ਅਤੇ ਡਿਜ਼ਾਈਨਾਂ ਵਿਚ ਮਿਲਦੀ ਹੈ। * ਆਪਣੇ ਗਹਿਣਿਆਂ ਨੂੰ ਪਾਣੀ ਤੋਂ ਬਚਾਅ ਕੇ ਰੱਖੋ। ਨਮਕ ਅਤੇ ਕਲੋਰੀਨ ਵਾਲੇ ਪਾਣੀ ਨਾਲ ਗਹਿਣਿਆਂ ਨੂੰ ਨੁਕਸਾਨ ਹੋ ਸਕਦਾ ਹੈ। ਇਨ੍ਹਾਂ 'ਤੇ ਗੂੜ੍ਹੇ ਧੱਬੇ ਪੈ ਸਕਦੇ ਹਨ, ਜਿਨ੍ਹਾਂ ਨੂੰ ਹਟਾਉਣਾ ਮੁਸ਼ਕਿਲ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਜ਼ਿਆਦਾ ਰਗੜਿਆ ਜਾਂਦਾ ਹੈ ਤਾਂ ਗਹਿਣਿਆਂ ਦੀ ਚਮਕ ਫਿੱਕੀ ਪੈ ਜਾਂਦੀ ਹੈ। * ਜਦੋਂ ਬਨਾਉਟੀ ਗਹਿਣੇ ਖਰੀਦਦੇ ਹੋ ਤਾਂ ਇਸ ਗੱਲ ਨੂੰ ਦੇਖ ਲਓ ਕਿ ਉਸ ਦੇ ਨਗ ਢਿੱਲੇ ਨਾ ਹੋਣ। ਨਗਾਂ ਵਾਲੇ ਬਨਾਉਟੀ ਗਹਿਣਿਆਂ ਦੀ ਜ਼ਿਆਦਾ ਦੇਖਭਾਲ ਕਰਨੀ ਪੈਂਦੀ ਹੈ, ਕਿਉਂਕਿ ਇਸ ਵਿਚੋਂ ਜੇ ਇਕ ਵੀ ਨਗ ਨਿਕਲ ਜਾਂਦਾ ਹੈ ਤਾਂ ਉਸ ਦੀ ਪੂਰੀ ਸੁੰਦਰਤਾ ਹੀ ਖ਼ਤਮ ਹੋ ਜਾਂਦੀ ਹੈ। ਜੇ ਇਸ ਦਾ ਇਕ ਵੀ ਨਗ ਗੁਆਚ ਜਾਵੇ ਤਾਂ ਉਸ ਨੂੰ ਉਸੇ ਸਮੇਂ ਲੱਭ ਕੇ ਗਲੂ ਨਾਲ ਉਸੇ ਜਗ੍ਹਾ ਚਿਪਕਾ ਦਿਓ ਜਾਂ ਇਸ ਨੂੰ ਬਨਾਉਟੀ ਗਹਿਣਿਆਂ ਦੀ ਦੁਕਾਨ 'ਤੇ ਜਾ ਕੇ ...

ਪੂਰਾ ਲੇਖ ਪੜ੍ਹੋ »

ਇਮਲੀ ਵਾਲੇ ਆਲੂ

ਸਮੱਗਰੀ : ਇਮਲੀ 20 ਗ੍ਰਾਮ, ਆਲੂ 5-6, ਖੰਡ 4 ਚਮਚ, ਨਮਕ, ਮਿਰਚ ਸਵਾਦ ਅਨੁਸਾਰ, ਚਾਟ ਮਸਾਲਾ ਸਵਾਦ ਅਨੁਸਾਰ। ਵਿਧੀ : ਇਮਲੀ ਨੂੰ ਭਿਉਂ ਕੇ ਚੰਗੀ ਤਰ੍ਹਾਂ ਘੋਲ ਲਓ। ਉਸ ਨੂੰ ਹਲਕੀ ਅੱਗ 'ਤੇ ਉਬਾਲ ਲਓ ਅਤੇ ਫਿਰ ਛਾਣ ਲਓ। ਇਸ ਦਾ ਪਤਲਾ ਘੋਲ ਤਿਆਰ ਕਰੋ। ਇਸ ਨੂੰ ਠੰਢਾ ਕਰਕੇ ਇਸ ਵਿਚ ਖੰਡ, ਨਮਕ ਅਤੇ ਮਿਰਚ ਮਿਲਾ ਲਓ। ਆਲੂਆਂ ਨੂੰ ਉਬਾਲ ਲਓ ਅਤੇ ਠੰਢਾ ਕਰਕੇ ਛਿੱਲ ਲਓ। ਹੁਣ ਇਸ ਦੇ ਛੋਟੇ-ਛੋਟੇ ਟੁਕੜੇ ਕਰੋ ਅਤੇ ਇਮਲੀ ਦੇ ਪਤਲੇ ਘੋਲ ਵਿਚ ਪਾ ਲਓ। ਉੱਪਰ ਦੀ ਥੋੜ੍ਹਾ ਜਿਹਾ ਚਾਟ ਮਸਾਲਾ ਛਿੜਕ ਦਿਓ। ਇਹ ਖਾਣ ਵਿਚ ਬਹੁਤ ਸਵਾਦੀ ਲਗਦੇ ਹਨ। -ਭਾਸ਼ਣਾ ...

ਪੂਰਾ ਲੇਖ ਪੜ੍ਹੋ »

ਕਿੰਨੀ ਸਹੀ ਹੈ ਤੁਹਾਡੀ ਤਿਉਹਾਰਾਂ 'ਤੇ ਖ਼ਰੀਦੋ-ਫਰੋਖਤ?

1. ਆਖਰ ਤਿਉਹਾਰਾਂ ਦੇ ਮੌਸਮ ਦੀ ਖ਼ਰੀਦਦਾਰੀ ਦੀ ਤੁਸੀਂ ਪੂਰਾ ਸਾਲ ਕਿਉਂ ਉਡੀਕ ਕਰਦੇ ਹੋ? (ਕ) ਕਿਉਂਕਿ ਇਸ ਸਮੇਂ ਭਾਰੀ ਛੋਟ ਮਿਲਦੀ ਹੈ। (ਖ) ਕਿਉਂਕਿ ਇਸ ਸਮੇਂ ਬਾਜ਼ਾਰ ਵਿਚ ਵੰਨ-ਸੁਵੰਨਤਾ ਦੀ ਭਰਮਾਰ ਹੁੰਦੀ ਹੈ। (ਗ) ਕਿਉਂਕਿ ਤੁਹਾਡੀਆਂ ਸਾਰੀਆਂ ਸਹੇਲੀਆਂ ਵੀ ਇਸ ਦੌਰਾਨ ਹੀ ਖ਼ਰੀਦਦਾਰੀ ਕਰਦੀਆਂ ਹਨ। 2. ਛੋਟ ਦੇ ਚੱਕਰ ਵਿਚ ਕੀ ਹਮੇਸ਼ਾ ਤੁਹਾਡੀ ਤਿਉਹਾਰੀ ਖ਼ਰੀਦਦਾਰੀ ਬਜਟ ਤੋਂ ਬਾਹਰ ਚਲੀ ਜਾਂਦੀ ਹੈ? (ਕ) ਹਾਂ, ਅਕਸਰ ਅਜਿਹਾ ਹੁੰਦਾ ਹੈ। (ਖ) ਪਹਿਲਾਂ ਇਕ-ਦੋ ਵਾਰ ਅਜਿਹਾ ਹੋਇਆ ਸੀ ਪਰ ਹੁਣ ਨਹੀਂ ਹੁੰਦਾ। (ਗ) ਇਹ ਮੌਕਾ, ਮਾਹੌਲ ਅਤੇ ਸਥਿਤੀਆਂ 'ਤੇ ਨਿਰਭਰ ਕਰਦਾ ਹੈ। 3. ਕੀ ਤਿਉਹਾਰੀ ਮੌਸਮ ਵਿਚ ਵੀ ਤੁਸੀਂ ਆਪਣੇ ਜਾਂਚੇ-ਪਰਖੇ ਅਤੇ ਭਰੋਸੇਮੰਦ ਬ੍ਰਾਂਡਾਂ 'ਤੇ ਹੀ ਭਰੋਸਾ ਕਰਦੇ ਹੋ? (ਕ) ਕੋਈ ਜ਼ਰੂਰੀ ਨਹੀਂ, ਜਿਸ ਕੰਪਨੀ ਦੇ ਉਤਪਾਦ 'ਤੇ ਸਭ ਤੋਂ ਜ਼ਿਆਦਾ ਛੋਟ ਮਿਲਦੀ ਹੈ, ਉਸ ਨੂੰ ਹੀ ਪਹਿਲ ਦਿੰਦੇ ਹੋ। (ਖ) ਹਾਂ, ਬਿਲਕੁਲ... ਆਖਰ ਭਰੋਸਾ ਵੀ ਕੋਈ ਚੀਜ਼ ਹੁੰਦੀ ਹੈ। (ਗ) ਘਰ-ਪਰਿਵਾਰ ਅਤੇ ਦੋਸਤਾਂ ਦੀ ਰਾਇ ਵੀ ਇਸ ਵਿਚ ਇਕ ਖਾਸ ਭੂਮਿਕਾ ਨਿਭਾਉਂਦੀ ਹੈ। 4. ਤਿਉਹਾਰੀ ਖ਼ਰੀਦਦਾਰੀ ਦੌਰਾਨ ਹਰ ਸਾਲ ...

ਪੂਰਾ ਲੇਖ ਪੜ੍ਹੋ »

ਆਲੂ ਦੇ ਸਵਾਦੀ ਪਕਵਾਨ ਆਲੂ-ਕਚਾਲੂ

ਸਮੱਗਰੀ : ਆਲੂ ਅੱਧਾ ਕਿਲੋ, ਕਚਾਲੂ ਅੱਧਾ ਕਿਲੋ, ਪਿਆਜ਼ 50 ਗ੍ਰਾਮ, ਘਿਓ 100 ਗ੍ਰਾਮ, ਅਦਰਕ 50 ਗ੍ਰਾਮ ਅਤੇ ਲਸਣ ਦੀਆਂ 5 ਗਿਰੀਆਂ, ਅਮਚੂਰ 1 ਚਮਚ, ਲਾਲ ਮਿਰਚ 2 ਚਮਚ, ਹਲਦੀ ਡੇਢ ਚਮਚ, ਗਰਮ ਮਸਾਲਾ ਡੇਢ ਚਮਚ, ਨਮਕ 2 ਚਮਚ। ਵਿਧੀ : ਪਹਿਲਾਂ ਆਲੂ ਅਤੇ ਕਚਾਲੂ ਉਬਾਲ ਲਓ। ਫਿਰ ਉਨ੍ਹਾਂ ਨੂੰ ਠੰਢਾ ਕਰਕੇ ਛਿੱਲ ਲਓ ਅਤੇ ਛੋਟੇ ਟੁਕੜੇ ਕਰ ਲਓ। ਪਿਆਜ਼, ਲਸਣ ਅਤੇ ਅਦਰਕ ਨੂੰ ਬਰੀਕ ਕੱਟ ਲਓ। ਹੁਣ ਕੜਾਹੀ ਵਿਚ ਘਿਓ ਗਰਮ ਕਰੋ। ਫਿਰ ਇਸ ਵਿਚ ਕੱਟੇ ਹੋਏ ਪਿਆਜ਼, ਅਦਰਕ ਅਤੇ ਲਸਣ ਪਾ ਕੇ ਭੁੰਨ ਲਓ। ਜਦੋਂ ਇਹ ਸਭ ਭੁੱਜ ਜਾਵੇ ਤਾਂ ਕੱਟੇ ਹੋਏ ਆਲੂ ਅਤੇ ਕਚਾਲੂ ਪਾ ਦਿਓ। ਉੱਪਰੋਂ ਦੀ ਨਮਕ, ਮਿਰਚ, ਹਲਦੀ, ਗਰਮ ਮਸਾਲਾ, ਅਮਚੂਰ ਪਾ ਦਿਓ ਅਤੇ 2-3 ਮਿੰਟ ਤੱਕ ਢਕ ਕੇ ਰੱਖੋ। ਇਨ੍ਹਾਂ ਦੇ ਉੱਪਰ ਬਰੀਕ ਕੱਟਿਆ ਹਰਾ ਧਨੀਆ ਪਾ ਦਿਓ। ਸਵਾਦੀ ਆਲੂ-ਕਚਾਲੂ ਤਿਆਰ ਹਨ। ਇਨ੍ਹਾਂ ਨੂੰ ਪੂੜੀ ਦੇ ਨਾਲ ਖਾਣ ਦਾ ਵੱਖਰਾ ਹੀ ਮਜ਼ਾ ...

ਪੂਰਾ ਲੇਖ ਪੜ੍ਹੋ »

24 ਸਤੰਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ 'ਤੇ ਵਿਸ਼ੇਸ਼

ਮੈਨੂੰ ਜੱਗ ਵੇਖਣ ਦਾ ਚਾਅ ਨੀਂ ਮਾਏਂ ਮੇਰੀਏ...

'ਮਾਵਾਂ ਤੇ ਧੀਆਂ ਬੈਠੀਆਂ ਨੀਂ ਮਾਂ, ਕੋਈ ਕਰਦੀਆਂ ਗੱਲਾਂ...।' ਜੀ ਹਾਂ, ਇਕ ਧੀ ਦੀ ਆਪਣੀ ਮਾਂ ਨਾਲ ਉਮਰ ਭਰ ਲਈ ਹੀ ਇਕ ਭਾਵੁਕ ਜਿਹੀ ਸਾਂਝ ਹੁੰਦੀ ਹੈ। ਧੀ ਸਦਾ ਹੀ ਆਪਣੀ ਮਾਂ ਨਾਲ ਆਪਣੇ ਮਨ ਦੇ ਚਾਅ, ਵਲਵਲੇ, ਜਜ਼ਬਾਤ ਸਾਂਝੇ ਕਰਦੀ ਹੈ। ਮਾਂ-ਧੀ ਦਰਮਿਆਨ ਰਿਸ਼ਤਾ ਏਨਾ ਨਿੱਘਾ ਹੋਣ ਕਰਕੇ ਕਿਸੇ ਲਿਖਾਰੀ ਨੇ ਠੀਕ ਹੀ ਲਿਖਿਆ ਹੈ, 'ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਾ।' ਜ਼ਮਾਨੇ ਦੇ ਬਦਲਾਅ ਕਾਰਨ ਅਜੋਕੇ ਪੜ੍ਹੇ-ਲਿਖੇ, ਅਗਾਂਹਵਧੂ ਪਰਿਵਾਰਾਂ ਅਤੇ ਸਮਾਜ 'ਚ ਧੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ। ਅਜਿਹੇ ਪਰਿਵਾਰਾਂ 'ਚ ਕੁੜੀਆਂ ਦੀ ਲੋਹੜੀ ਵੰਡੀ ਜਾਂਦੀ ਹੈ, ਜਨਮ ਦਿਨ ਪੂਰੇ ਚਾਅ ਨਾਲ ਮਨਾਇਆ ਜਾਂਦਾ ਹੈ। ਜਨਮ ਸਮੇਂ ਬੂਹੇ ਅੱਗੇ ਸ਼ਰੀਂਹ ਦੀਆਂ ਟਹਿਣੀਆਂ ਬੰਨ੍ਹ ਕੇ ਇਸ ਦਾ ਪੂਰਾ ਚਾਅ ਮਨਾਇਆ ਜਾਂਦਾ ਹੈ। ਇਵੇਂ ਹੀ ਇਕ-ਦੋ ਫ਼ੀਸਦੀ ਅਜਿਹੇ ਮਾਪੇ ਵੀ ਹਨ, ਜਿਨ੍ਹਾਂ ਦੇ ਕੇਵਲ ਇਕ ਹੀ ਬੱਚਾ ਹੈ, ਉਹ ਵੀ ਲੜਕੀ। ਉਨ੍ਹਾਂ ਨੇ ਹੋਰ ਬੱਚਾ ਲੈਣ ਦੀ ਇੱਛਾ ਹੀ ਨਹੀਂ ਰੱਖੀ ਅਤੇ ਕੇਵਲ ਇਕਲੌਤੀ ਧੀ ਨੂੰ ਹੀ ਆਪਣਾ ਸਭ ਕੁਝ ਮੰਨਿਆ ਹੈ, ਜੋ ਕਿ ਇਕ ਚੰਗੀ ਪਿਰਤ ਹੈ। ਇਸ ਨਾਲ ਇਹ ਵੀ ਤਸੱਲੀ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX