ਤਾਜਾ ਖ਼ਬਰਾਂ


ਪੀ.ਜੀ.ਆਈ. ਵਿੱਚ ਦਾਖਲ ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ (91) ਜ਼ਿੰਦਗੀ ਦੀ ਜੰਗ ਹਾਰੇ
. . .  about 5 hours ago
ਮੌਜੂਦਾ ਕਾਂਗਰਸੀ ਸਰਪੰਚ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਝਬਾਲ, 18 ਜੂਨ ( ਸੁਖਦੇਵ ਸਿੰਘ/ਸਰਬਜੀਤ ਸਿੰਘ) - ਥਾਣਾ ਝਬਾਲ ਅਧੀਨ ਪਿੰਡ ਪੱਧਰੀ ਕਲਾਂ ਵਿਖੇ ਪਿੰਡ ਦੇ ਹੀ ਇਕ ਕਾਂਗਰਸੀ ਨੇ ਮੌਜੂਦਾ ਕਾਂਗਰਸੀ ਸਰਪੰਚ ਦੇ ਨੌਜਵਾਨ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਦੀ...
ਜੈਪਾਲ ਦੇ ਪੋਸਟ ਮਾਰਟਮ ਦਾ ਮਾਮਲਾ ਮੁੜ ਹਾਈਕੋਰਟ 'ਚ
. . .  1 day ago
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਵਲੋਂ ਜੈਪਾਲ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਸਕਾਰ ਹੋਣ ਤੱਕ ਪੰਜਾਬ ਸਰਕਾਰ ਨੂੰ ਜੈਪਾਲ ਦੀ ਮ੍ਰਿਤਕ ਦੇਹ ਦੀ...
ਸਿਰਸਾ ਨੇ 125 ਬੈੱਡਾਂ ਦਾ ਹਸਪਤਾਲ ਬਣਾਉਣ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਨਵੀਂ ਦਿੱਲੀ, 18 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਬਾਲਾ ਸਾਹਿਬ ਹਸਪਤਾਲ ਕੰਪਲੈਕਸ ਵਿਚ ਬਣਾਏ ਜਾ ਰਹੇ 125 ਬੈੱਡਾਂ ਦੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਸਿਰਸਾ ਨੇ ਹਸਪਤਾਲ ਦਾ ਨਿਰਮਾਣ ਯਕੀਨੀ ਰੂਪ...
ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਹੋਵੇਗੀ - ਨਰਿੰਦਰ ਤੋਮਰ
. . .  1 day ago
ਨਵੀਂ ਦਿੱਲੀ, 18 ਜੂਨ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ...
ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਪਏ ਲੰਮੇ
. . .  1 day ago
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੇ ਆਰਜ਼ੀ ਦਫ਼ਤਰ ਮੂਹਰੇ ਪਹੁੰਚੇ ਅਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ
. . .  1 day ago
ਉਲੰਪਿਕ ਖੇਡਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ
. . .  1 day ago
ਅੰਮ੍ਰਿਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਟੋਕਿਓ 'ਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡੀਓ ਕਾਨਫਰੰਸਿੰਗ 'ਚ ਭਾਗ ਲੈਂਦੇ ਸਮੇਂ ਵਧੀਕ...
6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ - ਵਿੱਤ ਮੰਤਰੀ
. . .  1 day ago
ਚੰਡੀਗੜ੍ਹ, 18 ਜੂਨ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ...
ਐਸ.ਸੀ. ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫ਼ੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ...
ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ,18 ਜੂਨ - ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ...
ਪੰਜਾਬ ਭਰ ਵਿਚ ਵਸੀਕੇ ਆਨਲਾਈਨ ਕਰਨ ਵਿਚ ਆ ਰਹੀ ਭਾਰੀ ਪ੍ਰੇਸ਼ਾਨੀ
. . .  1 day ago
ਜਲਾਲਾਬਾਦ, 18 ਜੂਨ (ਕਰਨ ਚੁਚਰਾ) - ਪੰਜਾਬ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਤਹਿਰੀਰ 'ਤੇ ਪੰਜਾਬ ਅੰਦਰ ਜ਼ਮੀਨ ਜਾਇਦਾਦ ਆਦਿ ਦੇ ਸਬੰਧ ਵਿਚ ਵਸੀਕਿਆ ਨੂੰ ...
ਮਹੰਤਾਂ ਦੀ ਹੋਈ ਲੜਾਈ, ਹਸਪਤਾਲ ਦਾਖ਼ਲ
. . .  1 day ago
ਰਾਜਪੁਰਾ, 18 ਜੂਨ (ਰਣਜੀਤ ਸਿੰਘ) - ਰਾਜਪੁਰਾ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਜਾਣ ਕਾਰਨ ਦੋਵੇ ਧਿਰਾਂ ਨੂੰ ਜ਼ਖ਼ਮੀ ਹੋ ਜਾਣ ਕਾਰਨ...
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ ਰਹੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ...
ਅਕਾਲੀ - ਬਸਪਾ ਵਰਕਰਾਂ ਨੇ ਫੂਕਿਆ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ
. . .  1 day ago
ਨਾਭਾ,17 ਜੂਨ (ਕਰਮਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਸਥਾਨਕ ਬੌੜਾਂ ਗੇਟ ਚੌਕ ...
ਐਤਵਾਰ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਵਿਚ ਕੋਈ ਵੀ ਤਾਲਾਬੰਦੀ
. . .  1 day ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਲੈਂਦੇ ਹੋਏ ਐਤਵਾਰ ਨੂੰ ਕੋਈ ਤਾਲਾਬੰਦੀ ਨਹੀਂ ਹੋਵੇਗੀ | ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 5:00...
ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ
. . .  1 day ago
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ) - ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਸਰਕਾਰ ਵਲੋਂ ਦਿਤੀ ਗਈ ...
ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ,18 ਜੂਨ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ...
ਜਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 18 ਜੂਨ - (ਨਰਿੰਦਰ ਸਿੰਘ ਦੋਦੇ) - ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਵਿਖੇ ਪਿੰਡ ਗਹਿਰੀ ਵਿਚ ਜਮੀਨੀ ਵਿਵਾਦ ...
ਪੰਜਾਬ ਸਰਕਾਰ ਲਵੇਗੀ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ ਤੋਂ ਕਰਜ਼ਾ
. . .  1 day ago
ਚੰਡੀਗੜ੍ਹ,18 ਜੂਨ - ਪੰਜਾਬ ਸਰਕਾਰ ਵਿਸ਼ਵ ਬੈਂਕ / ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਆਧਾਰਤ ਜਲ...
ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ - ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ)
. . .  1 day ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ। 333 ਸਿੱਖਾਂ ਨੂੰ ਸਰਕਾਰੀ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਗਿਆ...
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਜੂਨ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਸਮਝੌਤੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ...
ਸਾਂਝੇ ਅਧਿਆਪਕ ਮੋਰਚੇ ਨੇ ਮੁਹਾਲੀ 'ਚ ਲਾਇਆ ਜਾਮ
. . .  1 day ago
ਐੱਸ. ਏ. ਐੱਸ. ਨਗਰ,18 ਜੂਨ, (ਤਰਵਿੰਦਰ ਸਿੰਘ ਬੈਨੀਪਾਲ ) - ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ...
12 ਕਰੋੜ 40 ਲੱਖ ਰੁਪਏ ਮੁੱਲ ਦੀ ਹੈਰੋਇਨ ਅਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਕਰੋੜ 40 ਲੱਖ...
ਹੋਰ ਖ਼ਬਰਾਂ..

ਬਹੁਰੰਗ

ਤਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਕਲਾਕਾਰ ਸਰਦਾਰ ਸੋਹੀ

ਦੁਨੀਆ ਦੀ ਪ੍ਰਚੱਲਤ ਧਾਰਨਾ ਹੈ ਕਿ ਜਿੱਥੇ ਪੈਸਾ ਅਤੇ ਪ੍ਰਸਿੱਧੀ ਆ ਜਾਂਦੀ ਹੈ, ਨਿਮਰਤਾ ਅਤੇ ਨਰਮਾਈ ਓਥੋਂ ਪੋਲੇ ਪੈਰੀਂ ਬਾਹਰ ਖਿਸਕ ਜਾਂਦੀ ਹੈ, ਪਰ ਸਰਦਾਰ ਸੋਹੀ ਨੇ ਇਸ ਧਾਰਨਾ ਨੂੰ ਮਿੱਧ ਕੇ, ਇਹ ਸਬੂਤ ਦੇ ਦਿੱਤਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਪ੍ਰਸਿੱਧ ਵਿਅਕਤੀ ਆਕੜਕੰਨ੍ਹਾਂ ਹੋਵੇ। ਅੱਠੇ ਪਹਿਰ ਖਿੜਿਆ ਰਹਿਣ ਵਾਲਾ ਸਰਦਾਰ ਸੋਹੀ ਹਰ ਇਕ ਨੂੰ ਭੱਜ ਕੇ ਜੱਫ਼ੀ ਪਾਉਣ ਵਾਲਾ, ਮੋਹ ਦੀ ਮੂਰਤ ਹੈ। ਇਕ ਦਿਨ ਉਸ ਨੇ ਮੈਨੂੰ ਵੱਟਸਐਪ ਉਪਰ ਆਪਣੀ ਬੜੀ ਗੰਭੀਰ ਜਿਹੀ ਇਕ ਫ਼ੋਟੋ ਭੇਜੀ। ਦੇਖ ਕੇ ਮੈਂ ਪੁੱਛਿਆ, 'ਬਾਈ ਜੀ, ਬੜੇ ਤਣਾਓ ਜਿਹੇ ਵਿਚ ਲੱਗ ਰਹੇ ਹੋ...?' ਅੱਗਿਉਂ ਬਾਈ ਹੱਸ ਕੇ ਕਹਿੰਦਾ, 'ਫ਼ਿਲਮ ਦੀ ਵਾਰਤਾਲਾਪ ਚੇਤੇ ਨੀ ਹੋ ਰਹੀ, ਜੱਗੀ।' ਤਾਂ ਮੈਂ ਹੱਸਦਿਆਂ ਕਿਹਾ, 'ਪੈੱਗ ਸ਼ੈੱਗ ਲਾ ਕੇ ਦਿਮਾਗ਼ ਸਾਣ 'ਤੇ ਲਾ ਲੈਣਾ ਸੀ...।' ਹੱਸ ਕੇ ਕਹਿੰਦਾ, 'ਬੱਸ ਐਹਥੋਂ ਈ ਤਾਂ ਮੈਂ ਮਾਰ ਖਾਨੈਂ, ਜੱਗੀ ਸਿਆਂ!' ਮੇਰੇ ਕਹਿਣ ਦਾ ਮਤਲਬ ਸਰਦਾਰ ਸੋਹੀ ਜਿੰਨਾ ਮਰਜ਼ੀ ਕੰਮ ਦੇ ਦਬਾਓ ਹੇਠ ਹੋਵੇ, ਹੱਸਣਾ-ਖੇਡਣਾ ਉਹ ਕਦੇ ਵੀ ਨਹੀਂ ਤਿਆਗਦਾ। ਕਈ ਵਾਰ ਉਹ ਮੈਨੂੰ ਕਾਸ਼ਣੀ ਅੱਖ ਦੇ ਉਨੀਂਦਰੇ ਵਰਗਾ ਜਾਪਦਾ ਹੈ। ਉਸ ਦੇ ...

ਪੂਰਾ ਲੇਖ ਪੜ੍ਹੋ »

'ਨਿਰਦੋਸ਼' 'ਚ ਨਕਾਰਾਤਮਕ ਭੂਮਿਕਾ ਚੁਣੌਤੀਪੂਰਨ ਹੈ-ਮੁਕੁਲ ਦੇਵ

19 ਜਨਵਰੀ, 2018 ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਨਿਰਦੋਸ਼' ਇਕ ਰਹੱਸਮਈ ਫ਼ਿਲਮ ਹੈ। ਇਸ ਫ਼ਿਲਮ 'ਚ ਇਕ ਵਿਅਕਤੀ ਦਾ ਕਤਲ ਹੋ ਜਾਂਦਾ ਹੈ। ਪੁਲਿਸ ਨੂੰ ਇਸ ਕਤਲ ਦਾ ਸ਼ੱਕ ਫ਼ਿਲਮ ਦੇ 5-6 ਕਿਰਦਾਰਾਂ 'ਤੇ ਹੈ। ਇਨ੍ਹਾਂ ਸ਼ੱਕੀ ਚਰਿੱਤਰਾਂ 'ਚੋਂ ਇਕ ਚਰਿੱਤਰ ਹੈ ਖਲਨਾਇਕ ਦਾ। ਇਸ ਖਲਨਾਇਕ ਦੀ ਭੂਮਿਕਾ 'ਚ ਅਭਿਨੇਤਾ ਮੁਕੁਲ ਦੇਵ ਹੈ। ਮੁਕੁਲ ਦੇਵ ਇਸ ਫ਼ਿਲਮ 'ਚ ਇਕ ਅਜਿਹਾ ਚਰਿੱਤਰ ਹੈ, ਜੋ ਕਿ ਹਰਿਆਣਾ ਤੋਂ ਆ ਕੇ ਮੁੰਬਈ 'ਚ ਵਸ ਚੁੱਕਾ ਹੈ। ਇਸ ਨਕਾਰਾਤਮਕ ਭੂਮਿਕਾ 'ਚ ਮੁਕੁਲ ਲੜਕੀਆਂ ਨੂੰ ਬਲੈਕਮੇਲ ਕਰਨ ਤੋਂ ਬਿਨਾਂ ਆਪਣੀ ਪਤਨੀ 'ਤੇ ਵੀ ਤਸ਼ੱਦਦ ਕਰਦਾ ਹੈ। ਮੁਕੁਲ ਦਾ ਮੰਨਣਾ ਹੈ ਕਿ ਅਜਿਹੇ ਚਰਿੱਤਰਾਂ ਨੂੰ ਨਿਭਾਉਣਾ ਇਕ ਅਦਾਕਾਰ ਦੇ ਲਈ ਚੰਗਾ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਕਿਰਦਾਰਾਂ ਨੂੰ ਨਿਭਾਅ ਕੇ ਇਕ ਅਦਾਕਾਰ ਅਲੱਗ-ਅਲੱਗ ਭਾਵਨਾਵਾਂ ਨੂੰ ਉਜਾਗਰ ਕਰ ਸਕਦਾ ਹੈ ਤੇ ਇਹ ਭੂਮਿਕਾ ਉਸ ਲਈ ਚੁਣੌਤੀਪੂਰਨ ਸੀ। ਗੜ੍ਹਕਵੀਂ ਆਵਾਜ਼ ਦਾ ਮਾਲਕ ਮੁਕੁਲ ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਦੇ ਨੇੜਲੇ ਪਿੰਡ ਪਧਿਆਣਾ ਦਾ ਵਸਨੀਕ ਹੈ। ਮਾਡਲਿੰਗ ਦੇ ਨਾਲ ਕੁਝ ਸੀਰੀਅਲਾਂ 'ਚ ਵੀ ਕੰਮ ਕੀਤਾ। ਮੁਕੁਲ ਦੇਵ ਜਿਸ ਸਮੇਂ ...

ਪੂਰਾ ਲੇਖ ਪੜ੍ਹੋ »

ਸਾਫ਼-ਸੁਥਰੇ ਤੇ ਹਿੱਟ ਗੀਤਾਂ ਦਾ ਰਚੇਤਾ ਬਲਜੀਤ ਪਾਸਲਾ

ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਚ ਵਸਦਾ ਬਲਜੀਤ ਪਾਸਲਾ ਪੰਜਾਬੀ ਗੀਤਕਾਰੀ ਦੇ ਖੇਤਰ ਦਾ ਉਹ ਮਾਣਮੱਤਾ ਹਸਤਾਖਰ ਹੈ ਜਿਸ ਨੇ ਸਾਫ ਸੁਥਰੇ ਤੇ ਸੱਭਿਆਚਾਰਕ ਗੀਤ ਰਚ ਕੇ ਵਿਲੱਖਣ ਪਹਿਚਾਣ ਬਣਾਈ ਹੈ। ਬਲਜੀਤ ਪਾਸਲਾ ਨੇ ਭਾਵੇਂ ਗਿਣਤੀ ਪੱਖੋਂ ਥੋੜ੍ਹੇ ਪ੍ਰੰਤੂ ਵਿਸ਼ੇ ਪੱਖੋਂ ਨਰੋਏ ਤੇ ਪਰਿਵਾਰਕ ਗੀਤ ਰਚ ਕੇ ਪ੍ਰਸਿੱਧੀ ਹਾਸਿਲ ਕੀਤੀ ਹੈ। ਗੈਰੀ ਸੰਧੁ ਅਤੇ ਜੈਸਮੀਨ ਸੈਡਲਸ ਦੇ ਗੀਤ, 'ਲੱਡੂ' ਨਾਲ ਪੰਜਾਬੀ ਦੇ ਸਿਰਮੌਰ ਗੀਤਕਾਰਾਂ ਦੀ ਸੂਚੀ ਵਿਚ ਸ਼ਾਮਿਲ ਹੋ ਚੁੱਕੇ ਪਾਸਲਾ ਦੇ ਗੀਤ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕ ਬਲਜੀਤ ਮਾਲਵਾ, ਅਮਰਜੀਤ ਸੰਧੂ, ਜੀਤਾ ਗਿੱਲ, ਜੈਜ਼ ਮੱਲ੍ਹੀ, ਬਾਲੀਵੁੱਡ ਕਲਾਕਾਰ ਆਰ. ਡੀ. ਬੀ., ਰੇਸ਼ਮ ਸਿੰਘ ਰੇਸ਼ਮ ਆਦਿ ਅਨੇਕਾਂ ਗਾਇਕਾਂ ਨੇ ਅਪਾਣੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾਏ ਹਨ। ਜਲੰਧਰ ਜ਼ਿਲ੍ਹੇ ਦੇ ਪਿੰਡ ਪਾਸਲਾ ਨਾਲ ਸਬੰਧਿਤ ਬਲਜੀਤ ਪਾਸਲਾ ਸਾਲ 2005 ਤੋਂ ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਖੇ ਰਹਿ ਰਿਹਾ ਹੈ ਅਤੇ ਕਿੱਤੇ ਵਜੋਂ ਟਰਾਂਸਪੋਰਟ ਲਾਈਨ ਵਿਚ ਬਤੌਰ ਟਰਾਂਸਪੋਰਟਰ ਦੇ ਤੌਰ 'ਤੇ ਕੰੰਮ ਕਰਦਾ ਹੈ। ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਗੀਤਕਾਰ ...

ਪੂਰਾ ਲੇਖ ਪੜ੍ਹੋ »

'ਜ਼ੀਰੋ' ਵਿਚ ਸ਼ਾਹਰੁਖ ਬੌਨਾ ਬਣਿਆ

ਪਹਿਲਾਂ ਕਮਲ ਹਸਨ ਨੇ 'ਅੱਪੂ ਰਾਜਾ' ਤੇ ਅਨੁਪਮ ਖੇਰ ਨੇ 'ਜਾਨੇਮਨ' ਵਿਚ ਬੌਨੇ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਸੀ। ਹੁਣ ਸ਼ਾਹਰੁਖ ਖਾਨ ਬੌਨੇ ਬਣ ਕੇ ਦਰਸ਼ਕਾਂ ਨੂੰ ਹੈਰਾਨ ਕਰਨ ਆ ਰਹੇ ਹਨ। 'ਤਨੂ ਵੈੱਡਸ ਮਨੂ' ਤੇ 'ਰਾਂਝਣਾ' ਵਾਲੇ ਨਿਰਦੇਸ਼ਕ ਆਨੰਦ ਐਲ. ਰਾਏ ਦੀ ਫ਼ਿਲਮ 'ਜ਼ੀਰੋ' ਵਿਚ ਸ਼ਾਹਰੁਖ ਖਾਨ ਬੌਨੇ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਵਿਚ ਇਕ ਇਸ ਤਰ੍ਹਾਂ ਦੇ ਆਦਮੀ ਦੀ ਕਹਾਣੀ ਦਿਖਾਈ ਗਈ ਹੈ ਜੋ ਆਪਣੀਆਂ ਸਰੀਰਕ ਕਮੀਆਂ ਦੇ ਬਾਵਜੂਦ ਮੇਰਠ ਤੋਂ ਲੈ ਕੇ ਨਿਊਯਾਰਕ ਤੱਕ ਆਪਣੀ ਕਾਮਯਾਬੀ ਦੇ ਝੰਡੇ ਗੱਡਣ ਵਿਚ ਕਾਮਯਾਬ ਰਹਿੰਦਾ ਹੈ। ਆਨੰਦ ਰਾਏ ਅਨੁਸਾਰ ਉਹ ਇਕ ਜ਼ਮਾਨੇ ਤੋਂ ਸ਼ਾਹਰੁਖ ਨਾਲ ਫ਼ਿਲਮ ਬਣਾਉਣ ਬਾਰੇ ਸੋਚ ਰਿਹਾ ਸੀ ਪਰ ਉਸ ਨੂੰ ਰੋਮਾਂਟਿਕ ਭੂਮਿਕਾ ਵਿਚ ਚਮਕਾਉਣ ਦੀ ਉਨ੍ਹਾਂ ਦੀ ਬਿਲਕੁਲ ਇੱਛਾ ਨਹੀਂ ਸੀ। ਜਦੋਂ ਉਨ੍ਹਾਂ ਦੇ ਕੋਲ ਇਕ ਬੌਨੇ ਆਦਮੀ ਦੀ ਕਹਾਣੀ ਆਈ ਤਾਂ ਲੱਗਿਆ ਕਿ ਇਸ ਭੂਮਿਕਾ ਲਈ ਸ਼ਾਹਰੁਖ ਸਹੀ ਰਹਿਣਗੇ। ਵੀ. ਐਫ. ਐਕਸ. ਤਕਨੀਕ ਦੀ ਵਰਤੋਂ ਕਰਕੇ ਇਸ ਵਿਚ ਸ਼ਾਹਰੁਖ ਨੂੰ ਬੌਨੇ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਇਹੀ ਵਜ੍ਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ...

ਪੂਰਾ ਲੇਖ ਪੜ੍ਹੋ »

ਸੰਦੀਪਾ ਧਰ ਹੁਣ ਨਾਂਹ-ਪੱਖੀ ਕਿਰਦਾਰ ਵਿਚ

ਖ਼ੂਬਸੂਰਤ ਚਿਹਰੇ ਵਾਲੀ ਸੰਦੀਪਾ ਧਰ ਨੂੰ ਕਸ਼ਮੀਰ ਦੀ ਕਲੀ ਕਹਿਣਾ ਬਿਲਕੁਲ ਗ਼ਲਤ ਨਹੀਂ ਹੋਵੇਗਾ ਕਿਉਂਕਿ ਉਹ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਰਾਜਸ੍ਰੀ ਦੀ ਫ਼ਿਲਮ 'ਇਸ ਲਾਈਫ ਮੇਂ' ਰਾਹੀਂ ਬਾਲੀਵੁੱਡ ਵਿਚ ਆਪਣਾ ਆਗਮਨ ਕਰਨ ਵਾਲੀ ਸੰਦੀਪਾ ਨੇ 'ਦਬੰਗ-2', 'ਹੀਰੋਪੰਤੀ', 'ਗਲੋਬਲ ਬਾਬਾ' ਆਦਿ ਫ਼ਿਲਮਾਂ ਵੀ ਕੀਤੀਆਂ ਹਨ ਅਤੇ ਹੁਣ ਉਹ 'ਫਿਰਕੀ' ਵਿਚ ਨਾਂਹਪੱਖੀ ਭੂਮਿਕਾ ਵਿਚ ਦਿਸੇਗੀ। ਇਸ ਵੱਖਰੇ ਤਰ੍ਹਾਂ ਦੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਜਦੋਂ ਨਿਰਦੇਸ਼ਕ ਅੰਕੁਸ਼ ਭੱਟ ਨੇ ਮੈਨੂੰ ਇਹ ਫ਼ਿਲਮ ਪੇਸ਼ਕਸ਼ ਕੀਤੀ ਤੇ ਮੈਂ ਪਹਿਲਾ ਸਵਾਲ ਉਨ੍ਹਾਂ ਤੋਂ ਇਹ ਪੁੱਛਿਆ ਸੀ ਕਿ ਕੀ ਮੇਰੇ ਚਿਹਰੇ 'ਤੇ ਕਿਤੇ ਤੁਹਾਨੂੰ ਕੋਈ ਨਾਂਹਪੱਖੀ ਝਲਕ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਜਵਾਬ ਨਾਂਹ ਵਿਚ ਸੀ ਪਰ ਉਨ੍ਹਾਂ ਨੇ ਕਿਹਾ ਕਿ ਇਹੀ ਤਾਂ ਇਕ ਕਲਾਕਾਰ ਲਈ ਵੱਡੀ ਚੁਣੌਤੀ ਹੁੰਦਾ ਹੈ ਕਿ ਉਹ ਕੈਮਰੇ ਦੇ ਸਾਹਮਣੇ ਉਸ ਭੂਮਿਕਾ ਨੂੰ ਸਟੀਕ ਤਰੀਕੇ ਨਾਲ ਨਿਭਾਏ, ਜਿਸ ਕਿਰਦਾਰ ਨਾਲ ਉਸ ਦਾ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੁੰਦਾ। ਉਸ ਦੇ ਇਸ ਜਵਾਬ ਨੇ ਮੇਰਾ ਆਤਮ-ਵਿਸ਼ਵਾਸ ਵਧਾਇਆ ਅਤੇ ਉਦੋਂ ਮੇਰੇ ਦਿਮਾਗ਼ ਵਿਚ ਫ਼ਿਲਮ 'ਸੈਵਨ ਆਵਰਸ ...

ਪੂਰਾ ਲੇਖ ਪੜ੍ਹੋ »

ਈਸ਼ਾ ਗੁਪਤਾ

ਤੇਰੀ ਮਰਜ਼ੀ

ਪ੍ਰਭਾਵਸ਼ਾਲੀ ਕਲਾਕਾਰਾਂ ਨਾਲ ਕੰਮ ਕਰਕੇ ਹੀ ਵਧੀਆ ਅਭਿਨੇਤਰੀ ਬਣਿਆ ਜਾ ਸਕਦਾ ਹੈ, ਇਹ ਈਸ਼ਾ ਕਹਿ ਰਹੀ ਹੈ। 'ਰੁਸਤਮ' ਸਮੇਂ ਉਸ ਨੇ ਅਕਸ਼ੈ ਕੁਮਾਰ ਤੋਂ ਕਾਫੀ ਕੁਝ ਸਿੱਖਿਆ। 'ਜੰਨਤ-2', 'ਰਾਜ-3' ਬਾਦਸ਼ਾਹ ਕਰ ਚੁੱਕੀ ਈਸ਼ਾ ਗੁਪਤਾ ਉਂਜ ਜ਼ਿਆਦਾ ਹੀ ਖੁੱਲ੍ਹਾਪਣ ਦਿਖਾ ਰਹੀ ਹੈ। ਬੇਹੱਦ ਘੱਟ ਕੱਪੜਿਆਂ 'ਚ ਤਸਵੀਰਾਂ ਤੇ ਤਸਵੀਰਾਂ ਖਿਚਵਾ ਰਹੀ ਹੈ। 'ਕਮਾਂਡੋ-2 ਬਲੈਕ ਮਨੀ' ਵਾਲੀ ਇਹ ਨਾਇਕਾ ਹੁਣ ਲੜਕੀਆਂ 'ਚ ਉਤਸ਼ਾਹ ਭਰਨ ਲਈ ਫੁੱਟਬਾਲ ਟੀਮ ਬਣਾ ਚੁੱਕੀ ਹੈ। ਇਹ ਤਾਂ ਵਧੀਆ ਕੰਮ ਹੈ ਪਰ ਫੈਸ਼ਨ ਮੈਗਜ਼ੀਨ 'ਤੇ ਬੇਹੱਦ ਮਾੜੀ ਤਸਵੀਰ ਛਪਵਾਉਣੀ ਉਸ ਦੇ ਖੇਡ ਪਿਆਰ ਨੂੰ ਨਰਾਜ਼ ਕਰ ਸਕਦੀ ਹੈ। ਹਾਂ, ਇਹ ਸਾਲ ਈਸ਼ਾ ਲਈ ਵਧੀਆ ਆਇਆ ਹੈ। 'ਆਂਖੇਂ-2' ਉਸ ਦੀ ਫ਼ਿਲਮ ਆ ਰਹੀ ਹੈ। 'ਹੇਰਾਫੇਰੀ-3' ਵੀ ਉਸ ਕੋਲ ਹੈ। ਅਰਜਨ ਰਾਮਪਾਲ, ਅਨਿਲ ਕਪੂਰ, ਅਰਸ਼ਦ ਵਾਰਸੀ, ਇਲੀਆਨਾ ਡਿਕਰੂਜ਼ ਤੇ ਅਮਿਤਾਭ ਬੱਚਨ ਨਾਲ 'ਆਂਖੇਂ-2' ਈਸ਼ਾ ਕਰ ਰਹੀ ਹੈ। ਅਨੀਸ ਬਜਮੀ ਇਸ ਫ਼ਿਲਮ ਦਾ ਨਿਰਦੇਸ਼ਕ ਹੈ। ਈਸ਼ਾ ਗੁਪਤਾ ਜੇਕਰ ਬੇਸ਼ਰਮੀ ਭਰੀਆਂ ਹਰਕਤਾਂ ਤੋਂ ਪਿਛਾਂਹ ਹਟ ਜਾਏ ਤਾਂ ਉਹ ਸਤਿਕਾਰਤ ਅਭਿਨੇਤਰੀਆਂ ਦੀ ਸ਼੍ਰੇਣੀ 'ਚ ਆ ਸਕਦੀ ਹੈ। ਇਹ ਤਾਂ ਈਸ਼ਾ 'ਤੇ ...

ਪੂਰਾ ਲੇਖ ਪੜ੍ਹੋ »

ਚਲਾਕ ਹੋਈ

ਕੈਟਰੀਨਾ

ਇਹ ਗੱਲ ਬਹੁਤ ਮਜ਼ਬੂਤੀ ਨਾਲ ਕਹੀ ਜਾ ਰਹੀ ਹੈ ਕਿ ਸਲਮਾਨ ਅਤੇ ਕੈਟਰੀਨਾ ਕੈਫ਼ ਜਲਦੀ ਵਿਆਹ ਕਰ ਲੈਣਗੇ। ਸ਼ਾਇਦ ਇਹੀ ਵਜ੍ਹਾ ਹੈ ਕਿ ਕੈਟਰੀਨਾ ਇਨ੍ਹੀਂ ਦਿਨੀਂ ਸਲਮਾਨ ਨੂੰ ਬਿਨਾਂ ਦੱਸੇ ਕੁਝ ਕੰਮ ਨਹੀਂ ਕਰ ਰਹੀ ਹੈ। ਕੈਟ ਦੀ ਇਸ ਗੱਲ ਲਈ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਕਿ ਤੋੜ-ਵਿਛੋੜੇ ਤੋਂ ਬਾਅਦ ਵੀ ਉਸ ਨੇ ਸਲਮਾਨ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਉਹ ਖਾਨ ਪਰਿਵਾਰ ਦੇ ਹਰ ਸਮਾਰੋਹ ਵਿਚ ਹਿੱਸਾ ਲੈਂਦੀ ਰਹੀ ਹੈ। ਵਿਆਹ ਹੋਵੇ ਜਾਂ ਖਾਨਦਾਨ ਦਾ ਕੋਈ ਪਰਿਵਾਰਕ ਸਮਾਰੋਹ, ਕੈਟੀ ਨੇ ਕੁਝ ਵੀ ਛੱਡਿਆ ਨਹੀਂ ਹੈ। ਇਹੀ ਵਜ੍ਹਾ ਹੈ ਕਿ ਸਲਮਾਨ ਨਾਲ ਉਸ ਦੀ ਦੋਸਤੀ ਦੁਬਾਰਾ ਸ਼ੁਰੂ ਹੋ ਗਈ ਹੈ। ਹੁਣ ਉਸੇ ਚਲਾਕੀ ਦੇ ਨਾਲ ਉਸ ਨੇ ਸਲਮਾਨ ਦੇ ਨਾਲ ਆਪਣੇ ਅਫੇਅਰ ਨੂੰ ਕਾਫੀ ਮਜ਼ਬੂਤ ਕਰ ਲਿਆ ਹੈ। ਹੁਣ ਸਾਰੇ ਇਹੀ ਕਾਮਨਾ ਕਰ ਰਹੇ ਹਨ ਕਿ ਉਸ ਦਾ ਇਹ ਅਫੇਅਰ ਵਿਆਹ ਵਿਚ ਜ਼ਰੂਰ ਬਦਲ ਜਾਵੇ। ਹੁਣ ਇਕ ਵਿਦੇਸ਼ੀ ਸੂਤਰ ਦਾ ਕਹਿਣਾ ਹੈ ਕਿ ਸਲਮਾਨ ਦੀ ਫ਼ਿਲਮ 'ਰੇਸ-2' ਦੀ ਰਿਲੀਜ਼ ਤੋਂ ਪਹਿਲਾਂ ਇਨ੍ਹਾਂ ਦੋਵਾਂ ਦਾ ਵਿਆਹ ਹੋ ...

ਪੂਰਾ ਲੇਖ ਪੜ੍ਹੋ »

ਕ੍ਰਿਤੀ ਸੈਨਨ

ਅੰਦਾਜ਼ ਨਵੇਂ-ਨਵੇਂ

ਕ੍ਰਿਤੀ ਵੱਡੇ ਪਰਦੇ ਦੀ ਇਕ ਖ਼ੂਬਸੂਰਤ ਅਦਾਕਾਰਾ ਹੈ ਜੋ ਗਲੈਮਰ ਨੂੰ ਪ੍ਰਦਰਸ਼ਿਤ ਕਰਦੀ ਹੈ। ਕ੍ਰਿਤੀ ਸੈਨਨ ਬਾਲੀਵੁੱਡ ਵਿਚ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਫੈਸ਼ਨ ਨੂੰ ਲੈ ਕੇ ਵੀ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਦੇ ਗਲੈਮਰ ਦੀ ਤਰ੍ਹਾਂ ਉਸ ਦੀਆਂ ਫ਼ਿਲਮਾਂ ਵੀ ਕਾਫੀ ਧਮਾਕੇਦਾਰ ਹੁੰਦੀਆਂ ਹਨ। ਫ਼ਿਲਮ 'ਰਾਬਤਾ' ਵਿਚ ਸੁਸ਼ਾਂਤ ਸਿੰਘ ਦੇ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੀ ਕ੍ਰਿਤੀ ਸੈਨਨ ਦਾ ਸਟਾਈਲ ਹੀ ਵੱਖਰਾ ਹੈ। ਕ੍ਰਿਤੀ ਸੈਨਨ ਫ਼ਿਲਮ 'ਹੀਰੋਪੰਤੀ', 'ਦਿਲਵਾਲੇ' ਅਤੇ 'ਰਾਬਤਾ' ਵਿਚ ਅਹਿਮ ਕਿਰਦਾਰ ਨਿਭਾ ਚੁੱਕੀ ਹੈ। ਉਸ ਦੇ ਸਟਾਈਲ ਦੇ ਨਾਲ-ਨਾਲ ਉਸ ਦੀ ਸੁੰਦਰਤਾ ਵੀ ਜ਼ਰਾ ਵੱਖਰੀ ਹੈ। ਉਂਝ ਤਾਂ ਫ੍ਰਿਹਾਲ ਕ੍ਰਿਤੀ ਬਾਲੀਵੁੱਡ ਲਈ ਇਕ ਨਵਾਂ ਚਿਹਰਾ ਹੈ ਪਰ ਸਟਾਈਲ ਦੇ ਮਾਮਲੇ ਵਿਚ ਉਹ ਕਿਸੇ ਤੋਂ ਪਿੱਛੇ ਵੀ ਨਹੀਂ ਹੈ। ਚਾਹੇ 'ਰੈੱਡ ਕਾਰਪੈਟ' ਹੋਵੇ ਜਾਂ ਫਿਰ 'ਸਕਰੀਨ' ਹਰ ਥਾਂ ਕ੍ਰਿਤੀ ਦੀ ਵੱਖਰੀ ਹੀ ਦਿਖ ਹੁੰਦੀ ਹੈ। ਮੰਨੇ ਪ੍ਰਮੰਨੇ ਬ੍ਰੈਂਡ ਦੇ ਉਹ ਇਸ਼ਤਿਹਾਰਾਂ ਵਿਚ ਨਜ਼ਰ ਆਈ ਸੀ। ਉਹ ਵਿਲਸ ਲਾਈਫਸਟਾਈਲ ਫੈਸ਼ਨ ਵੀਕ, ਚੇਨੀ ਇੰਟਰਨੈਸ਼ਨਲ ਫੈਸ਼ਨ ਵੀਕ ਅਤੇ ਇੰਡੀਆ ਇੰਟਰਨੈਸ਼ਨਲ ...

ਪੂਰਾ ਲੇਖ ਪੜ੍ਹੋ »

ਰੁਖ਼ ਨਹੀਂ ਬਦਲਿਆ ਮਲਿਕਾ ਨੇ

ਚਰਚਿਤ ਮੁਟਿਆਰ ਮਲਿਕਾ ਸ਼ੇਰਾਵਤ ਕੁਝ ਦਿਨ ਪਹਿਲਾਂ ਭਾਰਤ ਵਿਚ ਆਈ ਸੀ। ਆਉਂਦਿਆਂ ਹੀ ਉਸ ਨੂੰ ਕੁਝ ਇੰਟਰਵਿਊ ਮਿਲ ਗਏ ਤੇ ਉਸ ਨੇ ਟੀ.ਵੀ. ਸ਼ੋਆਂ ਵਿਚ ਹਿੱਸਾ ਲਿਆ। ਲੰਮੇ ਅਰਸੇ ਤੋਂ ਉਹ ਵਿਦੇਸ਼ਾਂ ਵਿਚ ਰਹਿ ਰਹੀ ਹੈ। ਕਦੀ ਉਸ ਦੀ ਸਫ਼ਲਤਾ ਦਾ ਇਕ ਜਲਵਾ ਸੀ। ਉਹ ਹੁਣ ਮੱਧਮ ਹੋ ਕੇ ਵੀ ਟਿਮਟਿਮਾ ਰਿਹਾ ਹੈ। ਅੱਜ ਵੀ ਉਸ ਦਾ ਉਹੀ ਪੁਰਾਣਾ ਰੁਖ਼ ਹੈ। ਉਹ ਕਹਿੰਦੀ ਹੈ, 'ਮੈਂ ਅੱਜ ਵੀ ਆਲੋਚਕਾਂ ਦੀਆਂ ਗੱਲਾਂ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੀ ਹਾਂ। ਮੈਂ ਤਾਂ ਇਕ ਗੱਲ ਜਾਣਦੀ ਹਾਂ, ਕੁਝ ਤਾਂ ਇਸ ਤਰ੍ਹਾਂ ਦੀ ਗੱਲ ਮੇਰੇ ਅੰਦਰ ਹੈ, ਜਿਸ ਦੇ ਚਲਦਿਆਂ ਕਈ ਸਾਲਾਂ ਤੋਂ ਲੋਕਾਂ ਨੇ ਮੈਨੂੰ ਯਾਦ ਰੱਖਿਆ ਹੈ। ਅੱਜ ਵੀ ਮੇਰਾ ਆਪਣਾ ਇਕ ਵੱਖਰਾ ਆਕਰਸ਼ਣ ਹੈ। ਮੈਂ ਮੰਨਦੀ ਹਾਂ ਕਿ ਮੇਰੇ ਹਿੱਸੇ ਵਿਚ ਚੰਗੀਆਂ ਫ਼ਿਲਮਾਂ ਬਹੁਤ ਘੱਟ ਆਈਆਂ ਹਨ। ਪਰ ਇਸ ਲਈ ਮੈਂ ਜ਼ਰਾ ਵੀ ਦੋਸ਼ੀ ਨਹੀਂ ਹਾਂ। 'ਪਿਆਰ ਕਾ ਸਾਈਡ ਇਫੈਕਟਸ', 'ਵੈੱਲਕਮ' ਵਰਗੀਆਂ ਕੁਝ ਕੁ ਫ਼ਿਲਮਾਂ ਵਿਚ ਮੈਨੂੰ ਚੰਗਾ ਮੌਕਾ ਮਿਲਿਆ। ਮੈਂ ਉਸ ਨੂੰ ਆਪਣੇ ਢੰਗ ਨਾਲ ਚੰਗਾ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਹੁਣ ਵੀ ਕੁਝ ਫ਼ਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਆ ...

ਪੂਰਾ ਲੇਖ ਪੜ੍ਹੋ »

ਦੀਪਿਕਾ ਪਾਦੂਕੋਣ

ਹਮ ਕਿਸੀ ਸੇ ਕਮ ਨਹੀਂ

ਲਓ ਜੀ ਆਖਰ ਲੰਬੀ ਜੱਦੋ-ਜਹਿਦ, ਝਮੇਲੇ, ਪੁਆੜੇ ਸਭ ਮੁੱਕਣ ਦੇ ਤਕਰੀਬਨ ਨੇੜੇ ਹਨ ਤੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਦਮਾਵਤ' ਆ ਰਹੀ ਹੈ। 'ਪਦਮਾਵਤ' ਲੱਗੀ ਤਾਂ ਦੀਪੀ ਹੁਣ 'ਸਪਨਾ ਦੀਦੀ' ਬਣ ਕੈਮਰੇ ਦਾ ਸਾਹਮਣਾ ਕਰੇਗੀ। ਦੀਪਿਕਾ ਦੇ ਨਾਲ ਇਰਫਾਨ ਖਾਨ ਹੈ। ਟੈਨਿਸ ਪਰਿਵਾਰ 'ਚੋਂ ਹੋਏ ਤੇ ਇਸ ਖੇਡ ਵਾਲੇ ਖਿਡਾਰੀ ਨਾਲ ਗੱਲਬਾਤ ਆਮ ਗੱਲ ਹੈ। 'ਦ ਨਾਈਸ ਗਾਯ' ਲਾਸ ਏਂਜਲਸ ਦੇ ਰੈਸਟੋਰੈਂਟ 'ਚ ਪਿਛਲੇ ਮਹੀਨੇ ਦੀਪਿਕਾ ਨੇ ਟੈਨਿਸ ਖਿਡਾਰੀ ਨੋਵਾਕ ਨਾਲ ਡਿਨਰ ਕੀਤਾ ਸੀ। ਵਿਦੇਸ਼ੀ ਮੀਡੀਆ ਨੂੰ ਡਿਪੀ ਦੀ ਪਛਾਣ ਨਹੀਂ ਸੀ ਤੇ ਉਸ ਨੇ ਨੋਵਾਕ ਨਾਲ ਆਪਣੀਆਂ 'ਫੀਮੇਲ ਕੰਪੈਨੀਅਨ' ਨਾਲ ਸਿਰਲੇਖ ਦੇ ਕੇ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਸਨ। ਚਲੋ 'ਪਦਮਾਵਤ' ਦੀ ਗੱਲ ਤਾਂ 25 ਜਨਵਰੀ ਨੂੰ ਇਹ ਤੇਲਗੂ, ਤਾਮਿਲ ਤੇ ਹਿੰਦੀ 'ਚ ਆਵੇਗੀ। ਗਲੋਬਲ ਆਈਮੈਕਸ 3-ਡੀ ਦੇ ਫਾਰਮੈਟ ਨਾਲ 'ਪਦਮਾਵਤ' ਆ ਰਹੀ ਹੈ। ਰਣਵੀਰ ਸਿੰਘ ਦੀ ਥਾਂ ਨੋਵਾਕ ਨਾਲ ਸਬੰਧ ਤਾਂ ਦੀਪਿਕਾ ਦੇ ਦਿਮਾਗ ਦੀ ਉਹੀ ਜਾਣੇ। ਹਾਂ, ਰਣਵੀਰ ਨਾਲ ਹੁਣ ਡਿਪੀ ਦੀ ਉਹ ਗੱਲ ਨਹੀਂ ਹੈ। ਉਧਰ 11 ਸਾਲ ਬਾਅਦ ਡਿਪੀ-ਸੋਨਮ ...

ਪੂਰਾ ਲੇਖ ਪੜ੍ਹੋ »

ਟਾਈਗਰ ਸ਼ਰਾਫ਼

'ਰੈਂਬੋ'... 'ਬਾਗੀ'

ਇਕ ਫਿਰ ਟਾਈਗਰ ਸ਼ਰਾਫ ਆਪਣੀ ਪਰਮ ਪਿਆਰੀ ਦਿਸ਼ਾ ਨਾਲ ਪਰਦੇ 'ਤੇ ਆ ਰਿਹਾ ਹੈ। ਖੜਕੇ-ਦੜਕੇ ਵਾਲੀ ਉਸ ਦੀ 'ਬਾਗੀ-2' ਦਿਨ ਪੱਘਰਦਿਆਂ ਹੀ ਮਾਰਚ ਮਹੀਨੇ ਥੀਏਟਰਾਂ 'ਚ ਲੋਕਾਂ ਦੀ ਪ੍ਰਤੀਕਿਰਿਆ ਵਸੂਲੇਗੀ। ਸ੍ਰੀਲੰਕਾ ਵਿਖੇ ਸਰਾਫ ਇਸ ਸਮੇਂ ਪਟਾਨੀ ਨਾਲ ਘੁੰਮ-ਫਿਰ ਰਿਹਾ ਹੈ। ਪਹਿਲਾਂ 'ਬਾਗੀ-2' ਅਪ੍ਰੈਲ ਨੂੰ ਆਉਣ ਦੀ ਖ਼ਬਰ ਸੀ ਪਰ ਸਾਜਿਦ ਨਾਡੀਆਡਵਾਲਾ ਨੇ ਹੁਣ ਮਹੀਨਾ ਪਹਿਲਾਂ ਹੀ ਇਸ ਦੇ ਜਾਰੀ ਹੋਣ ਦੀ ਤਰੀਕ ਨਿਸਚਿਤ ਕੀਤੀ ਹੈ। ਸਿਧਾਰਥ ਅਨੰਦ ਦੀ ਫ਼ਿਲਮ ਵੀ ਟਾਈਗਰ ਕਰ ਰਿਹਾ ਹੈ, ਜਿਸ 'ਚ ਉਸ ਦਾ ਮਨਪਸੰਦ ਸਿਤਾਰਾ ਹੀਰੋ ਰਿਤਿਕ ਰੌਸ਼ਨ ਹੈ। ਆਪਣੇ ਆਦਰਸ਼ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ। ਟਾਈਗਰ ਬਚਪਨ ਤੋਂ ਹੀ ਰਿਤਿਕ ਦਾ ਦੀਵਾਨਾ ਰਿਹਾ ਹੈ। ਰਿਤਿਕ ਦੇ ਸਾਹਮਣੇ 200-300 ਪ੍ਰਤੀਸ਼ਤ ਮਿਹਨਤ ਹੀ ਚੱਲੇਗੀ, ਉਹ ਜਾਣਦਾ ਹੈ। ਯਸ਼ਰਾਜ ਫ਼ਿਲਮਜ਼ ਨੇ ਦੋਵਾਂ ਨੂੰ ਇਕੱਠਿਆਂ ਕੀਤਾ ਹੈ। ਟਾਈਗਰ ਇਕ ਹੋਰ ਅੰਗਰੇਜ਼ੀ ਫ਼ਿਲਮ 'ਰੈਂਬੋ' ਦਾ ਰੀਮੇਕ ਵੀ ਕਰ ਰਿਹਾ ਹੈ। ਸਿਲਵੇਸਟਰ ਸਟੇਲਨ ਜੋ 'ਰੈਂਬੋ' ਬਣੇ ਸਨ, ਨੇ ਟਾਈਗਰ ਨੂੰ ਇਸ ਦੇ ਰੀਮੇਕ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ...

ਪੂਰਾ ਲੇਖ ਪੜ੍ਹੋ »

ਸੋਨਮ ਕਪੂਰ

ਵਿਆਹ ਦੇ ਕਿਆਫ਼ੇ ਲੱਗਣੇ ਸ਼ੁਰੂ

ਫੈਸ਼ਨਾਂ ਦੀ ਮਾਹਿਰ ਬਾਲੀਵੁੱਡ ਦੀ ਬੜਬੋਲੀ ਹੀਰੋਇਨ ਸੋਨਮ ਕਪੂਰ ਇਸ ਸਮੇਂ ਅਕਸ਼ੈ ਕੁਮਾਰ ਨਾਲ 'ਪੈਡਮੈਨ' ਫ਼ਿਲਮ ਕਰ ਰਹੀ ਹੈ। ਰਹੀ ਗੱਲ ਉਸ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਦੀ ਤਾਂ ਸੋਨਮ ਦੀ ਇਹ ਘਰੇਲੂ ਫ਼ਿਲਮ ਹੁਣ ਅਪ੍ਰੈਲ ਨੂੰ ਆਏਗੀ। ਏਕਤਾ ਦੇ ਭਤੀਜੇ ਲਕਸ਼ਯ ਦਾ ਜਨਮ ਦਿਨ ਅਪ੍ਰੈਲ 'ਚ ਹੈ। ਇਸ ਮੌਕੇ ਹੀ ਸੋਨਮ ਦੀ 'ਵੀਰੇ ਦੀ ਵੈਡਿੰਗ' ਰਿਲੀਜ਼ ਹੋ ਜਨਮ ਦਿਨ ਦਾ ਤੋਹਫ਼ਾ ਲਕਸ਼ਯ ਨੂੰ ਹੋਏਗੀ। ਉਂਜ ਇਸ ਲੋਹੜੀ 'ਤੇ ਸੋਨਮ ਕਿੱਥੇ ਸੀ? ਉਹ ਧੜਾਧੜ ਅਨੁਸ਼ਕਾ ਸ਼ਰਮਾ ਨੂੰ ਸੁਨੇਹੇ ਘੱਲ ਰਹੀ ਸੀ। ਵਿਆਹੁਤਾ ਜੀਵਨ ਸਬੰਧੀ ਪੁੱਛ ਰਹੀ ਸੀ। ਮਹਿਸੂਸ ਕਰੋ ਕਿ ਸੋਨਮ ਵੀ ਪਰਾਈ ਹੋਣ ਦੀ ਰਾਹ ਵੱਲ ਹੈ ਤੇ ਸੰਭਾਵਨਾ ਹੈ ਕਿ ਅਨੰਦ ਆਹੂਜਾ ਨਾਲ ਸੱਤ ਜਨਮਾਂ ਦਾ ਸਾਥ ਵਾਲੀ ਕਹਾਣੀ ਇਸ ਸਾਲ ਮੁਕਾਮ 'ਤੇ ਪਹੁੰਚ ਜਾਏ। ਕੋਲਕਾਤਾ ਦੀ ਇਕ ਗਹਿਣਿਆਂ ਦੀ ਦੁਕਾਨ 'ਤੇ ਲੋਹੜੀ ਵਾਲੇ ਦਿਨ ਸੋਨਮ ਅਨੰਦ ਆਹੂਜਾ ਦੀ ਅੰਮੀ ਨਾਲ ਖ਼ਰੀਦਦਾਰੀ ਕਰ ਰਹੀ ਸੀ। ਸੋਨਮ ਦੇ ਢਿੱਡ 'ਚ ਕੋਈ ਗੱਲ ਪੱਚ ਜਾਏ, ਨਹੀਂ-ਬਿਲਕੁਲ ਨਹੀਂ। ਸੋਨਮ ਨੇ ਕਾਫੀ ਚੰਗੀਆਂ ਫ਼ਿਲਮਾਂ ਵੀ ਕੀਤੀਆਂ ਹਨ। ਹੁਣ ਫੋਮ ਦੇ ਗੱਦਿਆਂ ਤੋਂ ਪ੍ਰੇਸ਼ਾਨ ਸੋਨਮ ਕਪੂਰ ...

ਪੂਰਾ ਲੇਖ ਪੜ੍ਹੋ »

ਪੂਜਾ ਹੈਗੜੇ

ਸ਼ੌਕ ਘੁੰਮਣ-ਫਿਰਨ ਦਾ

ਰਿਤਿਕ ਰੌਸ਼ਨ ਨਾਲ ਪੂਜਾ ਹੈਗੜੇ ਨੇ 'ਮੋਹੰਜੋਦੜੋ' ਫ਼ਿਲਮ ਨਾਲ ਪ੍ਰਵੇਸ਼ ਕੀਤਾ ਸੀ। ਪੂਜਾ ਇਸ ਤੋਂ ਪਹਿਲਾਂ ਦੱਖਣ ਦੀਆਂ ਫ਼ਿਲਮਾਂ ਕਰਦੀ ਸੀ। ਹੀਰੋਇਨ ਬਣਨ ਦੇ ਬਾਵਜੂਦ ਉਹ ਕੁਝ ਅਸਹਿਜ ਜਿਹਾ ਮਹਿਸੂਸ ਕਰ ਰਹੀ ਹੈ। ਪੱਤਰਕਾਰਾਂ ਨਾਲ ਵੀ ਉਸ ਦਾ ਵਤੀਰਾ ਖ਼ਾਸ ਨਹੀਂ ਰਹਿੰਦਾ। ਹਾਂ ਉਹ ਕੁਝ ਤੇਲਗੂ ਫ਼ਿਲਮਾਂ ਜ਼ਰੂਰ ਕਰ ਰਹੀ ਹੈ। ਪੂਜਾ ਦੱਖਣ ਦੀ ਇਕ ਫ਼ਿਲਮ 'ਚ ਵਿਸ਼ੇਸ਼ ਸੀਨ ਵੀ ਕਰ ਰਹੀ ਹੈ। ਪੂਜਾ ਦੀ ਉਂਜ ਆਕੜ ਬਹੁਤ ਹੈ ਤੇ ਉਸ ਨੇ ਸੂਰਜ ਪੇਰੋਲੀ ਨਾਲ ਫ਼ਿਲਮ ਕਰਨ ਤੋਂ ਨਾਂਹ ਕੀਤੀ ਹੈ। ਉਹ ਸਿਰਫ 'ਏ' ਕਤਾਰ ਦੇ ਕਲਾਕਾਰਾਂ ਨਾਲ ਹੀ ਕੰਮ ਕਰਨਾ ਚਾਹੁੰਦੀ ਹੈ। ਫ਼ਿਲਮ ਕਰਨੀ ਜਾਂ ਨਹੀਂ, ਉਸ ਦਾ ਨਿੱਜੀ ਫ਼ੈਸਲਾ ਹੈ ਪਰ ਹਰ ਵਾਰ ਸੁਪਰ ਸਟਾਰ ਨਾਲ ਫ਼ਿਲਮ ਕਰਨ ਦੀ ਖਾਹਿਸ਼ ਰੱਖਣੀ ਵੀ ਸਹੀ ਨਹੀਂ ਹੈ। ਟਾਲੀਵੁੱਡ 'ਚ ਪੂਜਾ ਦੇ ਸਿਤਾਰੇ ਠੀਕ ਹਨ। ਅਨੂ ਅਰਜਨ ਨਾਲ ਉਹ ਇਕ ਫ਼ਿਲਮ ਕਰ ਰਹੀ ਹੈ। ਉਂਜ ਦੱਖਣ 'ਚ ਹਿੱਟ ਫ਼ਿਲਮਾਂ ਦੇਣ ਦਾ ਰਿਕਾਰਡ ਉਸ ਕੋਲ ਹੈ। ਗਣੇਸ਼ ਅਚਾਰੀਆ ਨਾਲ ਪੂਜਾ ਡਾਂਸ ਦੀ ਰਿਹਰਸਲ ਕਰ ਰਹੀ ਹੈ। ਪੂਜਾ ਹੈਗੜੇ ਪਿਛਲੇ ਦਿਨੀਂ ਤੁਰਕੀ ਗਈ ਸੀ। ਉਹ ਹਰ ਸਾਲ ਕਿਤੇ ਨਾ ਕਿਤੇ ਘੁੰਮਣ-ਫਿਰਨ ਜਾਂਦੀ ਹੈ। ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX