ਪੰਜਾਬੀ ਫ਼ਿਲਮ ਸਨਅਤ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਸਮੀਪ ਕੰਗ 13 ਜੁਲਾਈ ਨੂੰ ਜੋ ਆਪਣੀ ਨਵੀਂ ਫ਼ਿਲਮ 'ਵਧਾਈਆਂ ਜੀ ਵਧਾਈਆਂ' ਲੈ ਕੇ ਆ ਰਹੇ ਹਨ, ਉਸ ਵਿਚ ਜੋ ਕਾਮੇਡੀ ਪਾਈ ਗਈ ਹੈ, ਉਹ ਹੁਣ ਤੱਕ ਆਈਆਂ ਫ਼ਿਲਮਾਂ ਨਾਲੋਂ ਚਾਰ ਕਦਮ ਅੱਗੇ ਹੋਵੇਗੀ ਅਤੇ ਇਹ ਫ਼ਿਲਮ ਦਰਸ਼ਕਾਂ ਨੂੰ ਹਸਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਫ਼ਿਲਮ ਦੀ ਕਹਾਣੀ ਅਦਾਕਾਰ ਬੀਨੂੰ ਢਿੱਲੋਂ ਤੇ ਅਦਾਕਾਰਾ ਕਵਿਤਾ ਕੌਸ਼ਿਕ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਵਿਚ ਬੀਨੂੰ ਢਿੱਲੋਂ ਵਲੋਂ ਕਵਿਤਾ ਕੌਸ਼ਿਕ ਨਾਲ ਵਿਆਹ ਕਰਵਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਕਾਮੇਡੀ ਰਾਹੀਂ ਅਦਾਕਾਰ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਨੇ ਖ਼ੂਬ ਬਿਆਨ ਕੀਤਾ ਹੈ। ਫ਼ਿਲਮ ਦੇ ਟ੍ਰੇਲਰ ਵਿਚ ਬੀਨੂੰ ਢਿੱਲੋਂ ਦੇ ਵਿਆਹ ਲਈ ਲੜਕੀ ਕਵਿਤਾ ਕੌਸ਼ਿਕ ਦੇ ਪਿਤਾ ਜਸਵਿੰਦਰ ਭੱਲਾ ਵਲੋਂ ਮੰਨ ਜਾਣ ਤੋਂ ਬਾਅਦ ਵਿਆਹ ਦੀ ਤਰੀਕ ਪੱਕੀ ਕਰਨ ਅਤੇ ਵਿਆਹ ਤੋਂ ਕੁਝ ਦਿਨ ਪਹਿਲਾਂ ਬੀਨੂੰ ਢਿੱਲੋਂ ਦੀ ਅਚਾਨਕ ਨਜ਼ਰ ਚਲੇ ਜਾਣ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ 'ਵਧਾਈਆਂ ਜੀ ...
ਲੜੀਵਾਰਾਂ ਦੇ ਕਲਾਕਾਰਾਂ ਦਾ ਆਉਣਾ-ਜਾਣਾ ਹੁਣ ਆਮ ਖ਼ਬਰ ਹੈ ਪਰ ਇਸ ਮਾਮਲੇ ਵਿਚ ਏਕਤਾ ਕਪੂਰ ਦੇ ਲੜੀਵਾਰ 'ਦਿਲ ਹੀ ਤੋ ਹੈ' ਨੇ ਇਕ ਨਵਾਂ ਹੀ ਰਿਕਾਰਡ ਕਾਇਮ ਕੀਤਾ ਹੈ। ਹੁਣ ਇਸ ਲੜੀਵਾਰ ਨੂੰ ਸ਼ੁਰੂ ਹੋਇਆਂ ਇਕ ਹਫਤਾ ਵੀ ਨਹੀਂ ਹੋਇਆ ਕਿ ਪੂਨਮ ਢਿੱਲੋਂ ਨੇ ਲੜੀਵਾਰ ਨੂੰ ਗੁੱਡਬਾਏ ਕਹਿ ਦਿੱਤਾ ਹੈ। ਇਸ ਵਿਚ ਉਹ ਕਰਨ ਕੁੰਦਰਾ ਦੀ ਮਾਂ ਦੀ ਭੂਮਿਕਾ ਨਿਭਾਅ ਰਹੀ ਸੀ।
ਪੂਨਮ ਅਨੁਸਾਰ ਉਸ ਨੂੰ ਜੋ ਕਹਾਣੀ ਦੱਸੀ ਗਈ ਸੀ, ਉਸ ਤੋਂ ਕੁਝ ਵੱਖਰੇ ਹੀ ਦ੍ਰਿਸ਼ ਸ਼ੂਟ ਕੀਤੇ ਜਾ ਰਹੇ ਸਨ। 'ਇਥੇ ਪ੍ਰੇਮ-ਕਹਾਣੀ ਨੂੰ ਮਹੱਤਵ ਦਿੱਤਾ ਜਾ ਰਿਹਾ ਸੀ ਅਤੇ ਮੇਰੇ ਕਿਰਦਾਰ ਨੂੰ ਸਾਈਡ ਟ੍ਰੈਕ 'ਤੇ ਰੱਖ ਦਿੱਤਾ ਗਿਆ ਸੀ। ਮੈਂ ਪਹਿਲਾਂ 'ਕਿਟੀ ਪਾਰਟੀ' ਤੇ 'ਏਕ ਨਈ ਪਹਿਚਾਨ' ਲੜੀਵਾਰਾਂ ਵਿਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਇਥੇ ਵੀ ਮੈਂ ਮੁੱਖ ਭੂਮਿਕਾ ਨਿਭਾਉਣ ਆਈ ਸੀ ਪਰ ਮਾਮਲਾ ਕੁਝ ਵੱਖਰਾ ਹੀ ਨਿਕਲਿਆ। ਇਥੇ ਮੈਂ ਸੈੱਟ 'ਤੇ ਆ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਬੈਠੀ ਰਹਿੰਦੀ ਸੀ ਅਤੇ ਰੋਮਾਂਟਿਕ ਦ੍ਰਿਸ਼ ਧੜੱਲੇ ਨਾਲ ਫ਼ਿਲਮਾਏ ਜਾਂਦੇ ਰਹੇ। ਮੈਨੂੰ ਲੱਗਿਆ ਕਿ ਸੈੱਟ 'ਤੇ ਆ ਕੇ ਬੈਠੇ ਰਹਿਣ ਨਾਲੋਂ ਇਸ ਲੜੀਵਾਰ ...
ਲੜੀਵਾਰ 'ਦੇਵੋਂ ਕੇ ਦੇਵ ਮਹਾਦੇਵ' ਵਿਚ ਮਹਾਦੇਵ ਦੀ ਭੂਮਿਕਾ ਨਿਭਾਅ ਕੇ ਪ੍ਰਸਿੱਧੀ ਹਾਸਲ ਕਰਨ ਵਾਲੇ ਮੋਹਿਤ ਰੈਨਾ ਪਹਿਲਾਂ ਵੱਡੇ ਪਰਦੇ 'ਤੇ ਵੀ ਆਪਣਾ ਆਗਮਨ ਕਰ ਚੁੱਕੇ ਹਨ। ਮਿਥੁਨ ਚੱਕਰਵਰਤੀ ਦੀ ਫ਼ਿਲਮ 'ਡਾਨ ਮੁੱਥੂਸਵਾਮੀ' ਵਿਚ ਉਨ੍ਹਾਂ ਨੇ ਕੰਮ ਕੀਤਾ ਸੀ। ਇਹ ਗੱਲ ਵੱਖਰੀ ਹੈ ਕਿ ਉਦੋਂ ਤੋਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਫੇਲ੍ਹ ਰਹੇ ਸਨ। ਟੀ. ਵੀ. 'ਤੇ ਭਗਵਾਨ ਸ਼ੰਕਰ ਦੀ ਭੂਮਿਕਾ ਨਿਭਾਅ ਕੇ ਉਹ ਸਟਾਰ ਬਣ ਗਏ ਅਤੇ ਫਿਰ ਸਾਰਾਗੜ੍ਹੀ ਦੇ ਯੁੱਧ 'ਤੇ ਬਣੇ ਲੜੀਵਾਰ 'ਸਰਫਰੋਸ਼' ਵਿਚ ਹਵਾਲਦਾਰ ਈਸ਼ਰ ਸਿੰਘ ਦੀ ਭੂਮਿਕਾ ਦੀ ਬਦੌਲਤ ਆਪਣੀ ਲੋਕਪ੍ਰਿਅਤਾ ਦਾ ਕੱਦ ਹੋਰ ਉੱਚਾ ਕੀਤਾ।
ਮੋਹਿਤ ਪ੍ਰਤੀ ਲੋਕਾਂ ਦੀ ਚਾਹਤ ਦੇਖ ਕੇ ਹੁਣ ਨਿਰਦੇਸ਼ਕ ਆਦਿਤਿਆ ਧਰ ਨੇ 'ਉੜੀ' ਵਿਚ ਮੋਹਿਤ ਨੂੰ ਕਾਸਟ ਕਰ ਲਿਆ ਹੈ। ਭਾਰਤ-ਪਾਕਿ ਯੁੱਧ 'ਤੇ ਆਧਾਰਿਤ ਇਸ ਫ਼ਿਲਮ ਵਿਚ ਵਿੱਕੀ ਕੌਸ਼ਲ, ਯਾਮੀ ਗੌਤਮ, ਕੀਰਤੀ ਕੁਲਹਰੀ ਤੇ ਪਰੇਸ਼ ਰਾਵਲ ਵੀ ਹਨ। ਮੋਹਿਤ ਇਸ ਵਿਚ ਫ਼ੌਜੀ ਅਫ਼ਸਰ ਦੀ ਭੂਮਿਕਾ ਨਿਭਾਅ ਰਿਹਾ ਹੈ।
ਇਹ ਭੂਮਿਕਾ ਹਾਸਲ ਕਰ ਕੇ ਖ਼ੁਸ਼ ਹੋਏ ਮੋਹਿਤ ਕਹਿੰਦੇ ਹਨ, 'ਫ਼ੌਜ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨਾ ...
ਸਬ ਟੀ. ਵੀ. ਚੈਨਲ ਦੇ ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਹਸਮੁਖ ਤੇ ਸਭ ਨਾਲ ਖੁੱਲ੍ਹੇ ਦਿਲ ਨਾਲ ਪੇਸ਼ ਆਉਣ ਵਾਲੇ ਡਾ: ਹੰਸ ਰਾਜ ਹਾਥੀ, ਜਿਨ੍ਹਾਂ ਦਾ ਅਸਲ ਨਾਂਅ ਕਵੀ ਕੁਮਾਰ ਆਜ਼ਾਦ ਸੀ, ਦੇ ਦਿਹਾਂਤ ਨਾਲ ਇਹ ਲੜੀਵਾਰ ਦੇਖਣ ਵਾਲਿਆਂ ਨੂੰ ਦੁੱਖ ਪਹੁੰਚਿਆ ਹੈ। ਬਿਹਾਰ ਵਾਸੀ ਕਵੀ ਕੁਮਾਰ ਬਾਰੇ ਲੜੀਵਾਰ ਦੇ ਨਿਰਮਾਤਾ ਅਸਿਤ ਕੁਮਾਰ ਕਹਿੰਦੇ ਹਨ ਕਿ ਡਾ: 'ਹਾਥੀ' ਕਮਾਲ ਦੇ ਕਲਾਕਾਰ ਅਤੇ ਬੜੀ ਹਾਂ-ਪੱਖੀ ਸੋਚ ਦੇ ਮਾਲਕ ਸਨ। ਉਹ ਬਿਮਾਰ ਹੁੰਦੇ ਹੋਏ ਵੀ ਸ਼ੂਟਿੰਗ ਵਿਚ ਪਹੁੰਚਿਆ ਕਰਦੇ ਸਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਨ੍ਹਾਂ ਬਾਰੇ ਕਿਸੇ ਨੂੰ ਕੋਈ ਸ਼ਿਕਾਇਤ ਨਾ ਹੋਵੇ। ਉਹ ਮਸਤਮੌਲਾ ਕਲਾਕਾਰ ਸਨ। ਲੜੀਵਾਰ ਵਿਚ ਉਹ ਹਮੇਸ਼ਾ ਖਾਣ ਦੀ ਲਲਕ ਲਈ ਰੱਖਦੇ ਸਨ। ਲੜੀਵਾਰ ਵਿਚ ਉਨ੍ਹਾਂ ਦਾ ਕਿਰਦਾਰ ਡਾਕਟਰ ਦਾ ਸੀ ਪਰ ਅਸਲ ਜ਼ਿੰਦਗੀ 'ਚ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਲ 2000 ਵਿਚ ਉਨ੍ਹਾਂ ਆਮਿਰ ਖ਼ਾਨ ਨਾਲ ਫ਼ਿਲਮ 'ਮੇਲਾ' ਕੀਤੀ ਸੀ ਤੇ ਬਾਅਦ ਵਿਚ ਉਨ੍ਹਾਂ 2003 'ਚ 'ਫੰਟੂਸ਼', 2005 ਵਿਚ 'ਕਿਉਂਕਿ' ਅਤੇ 2008 ਵਿਚ 'ਯੋਧਾ ਅਕਬਰ' ਫਿਲਮਾਂ ਕੀਤੀ ਸਨ। ਉਂਜ ਉਹ ਕੰਮ 'ਚ ...
ਜਦੋਂ ਰਾਜੇਸ਼ ਖੰਨਾ ਅਤੇ ਤਨੂਜਾ ਦੀ ਫ਼ਿਲਮ 'ਮੇਰੇ ਜੀਵਨ ਸਾਥੀ' ਦਾ ਨਿਰਮਾਣ ਹੋ ਰਿਹਾ ਸੀ ਤਾਂ ਇਸ ਫ਼ਿਲਮ ਲਈ ਗੀਤਕਾਰ ਮਜਰੂਹ ਸੁਲਤਾਨਪੁਰੀ ਨੇ ਇਕ ਰੋਮਾਂਟਿਕ ਗੀਤ ਲਿਖਿਆ ਜਿਸ ਦੇ ਬੋਲ ਸਨ, 'ਓ ਮੇਰੇ ਦਿਲ ਕੇ ਚੈਨ...'। ਸੰਗੀਤਕਾਰ ਰਾਹੁਲ ਦੇਵ ਬਰਮਨ ਨੇ ਇਹ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਵਿਚ ਰਿਕਾਰਡ ਕੀਤਾ ਅਤੇ ਜਦੋਂ ਰਿਕਾਰਡਿੰਗ ਕੀਤੀ ਜਾ ਰਹੀ ਸੀ ਉਦੋਂ ਸਟੂਡੀਓ ਵਿਚ ਮਜਰੂਹ ਸੁਲਤਾਨਪੁਰੀ ਵੀ ਮੌਜੂਦ ਸਨ। ਉਥੇ ਗੀਤ ਸੁਣ ਕੇ ਹਰ ਕਿਸੇ ਨੂੰ ਲੱਗਿਆ ਕਿ ਇਹ ਸ਼ਰਤੀਆ ਹਿੱਟ ਹੋਵੇਗਾ ਅਤੇ ਆਪਸੀ ਵਧਾਈਆਂ ਦਾ ਸਿਲਸਿਲਾ ਚੱਲ ਪਿਆ। ਬਾਅਦ ਵਿਚ ਰਾਜੇਸ਼ ਖੰਨਾ ਤੇ ਤਨੂਜਾ 'ਤੇ ਇਹ ਗੀਤ ਫ਼ਿਲਮਾਇਆ ਗਿਆ।
ਕੁਝ ਰੀਲਾਂ ਬਣ ਜਾਣ ਤੋਂ ਬਾਅਦ ਜਦੋਂ ਫ਼ਿਲਮ ਦਾ ਟ੍ਰਾਇਲ ਸ਼ੋਅ ਹੋਇਆ ਤਾਂ ਉਥੇ ਮਜਰੂਹ ਸਾਹਿਬ ਨੂੰ ਵੀ ਸੱਦਾ ਦਿੱਤਾ ਗਿਆ। ਜਦੋਂ ਉਹ ਗੀਤ ਪਰਦੇ 'ਤੇ ਉੱਭਰਿਆ ਤਾਂ ਇਸ ਦੇ ਬੋਲ ਸੁਣ ਕੇ ਮਜਰੂਹ ਦਾ ਮੱਥਾ ਠਣਕਿਆ ਅਤੇ ਉਨ੍ਹਾਂ ਨੇ ਗੀਤ ਨੂੰ ਦੁਬਾਰਾ ਚਲਾਉਣ ਦੀ ਮੰਗ ਕੀਤੀ ਅਤੇ ਜਦੋਂ ਦੁਬਾਰਾ ਗੀਤ ਚੱਲਿਆ ਤਾਂ ਉਹ ਆਪਣੇ ਹੀ ਲਿਖੇ ਗੀਤ ਤੋਂ ਨਾਰਾਜ਼ ਹੋ ਗਏ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਗੀਤ ...
ਅਨੁਰਾਗ ਕਸ਼ਿਅਪ ਵਲੋਂ ਬਣਾਏ ਗਏ ਲੜੀਵਾਰ 'ਯੁੱਧ' ਵਿਚ ਅਮਿਤਾਭ ਬੱਚਨ ਦੀ ਬੇਟੀ ਦੀ ਭੂਮਿਕਾ ਨਿਭਾਅ ਕੇ ਆਹਨਾ ਕੁਮਰਾ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਵਿਚ ਸਫਲ ਰਹੀ ਸੀ। ਫਿਰ ਵਿਵਾਦਤ ਫ਼ਿਲਮ 'ਲਿਪਸਿਟਕ ਅੰਡਰ ਮਾਈ ਬੁਰਕਾ' ਵਿਚ ਆਪਣੀ ਭੂਮਿਕਾ ਦੀ ਬਦੌਲਤ ਵੀ ਉਹ ਚਰਚਾ ਵਿਚ ਰਹੀ ਸੀ। ਹੁਣ ਨਿਰਦੇਸ਼ਕ ਵਿਜੇ ਗੁੱਟੇ ਦੀ ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਦੀ ਬਦੌਲਤ ਆਹਨਾ ਫਿਰ ਇਕ ਵਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫਲ ਹੋਈ ਹੈ। ਇਹ ਫ਼ਿਲਮ ਸੰਜੈ ਬਾਰੂ ਵਲੋਂ ਲਿਖੀ ਇਸੇ ਨਾਂਅ ਦੀ ਕਿਤਾਬ 'ਤੇ ਆਧਾਰਿਤ ਹੈ ਅਤੇ ਇਥੇ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਵਿਚ ਹੈ। ਆਹਨਾ ਨੂੰ ਇਸ ਵਿਚ ਪ੍ਰਿਅੰਕਾ ਗਾਂਧੀ ਦੀ ਅਤੇ ਅਰਜਨ ਮਾਥੁਰ ਨੂੰ ਰਾਹੁਲ ਗਾਂਧੀ ਦੀ ਭੂਮਿਕਾ ਵਿਚ ਲਿਆ ਗਿਆ ਹੈ। ਆਹਨਾ ਅਨੁਸਾਰ ਵੈੱਬ ਸ਼ੋਅ 'ਇਨਸਾਈਡ ਐੱਜ' ਵਿਚ ਉਸ ਦਾ ਅਭਿਨੈ ਦੇਖ ਕੇ ਉਸ ਨੂੰ ਇਹ ਫ਼ਿਲਮ ਪੇਸ਼ਕਸ਼ ਕੀਤੀ ਗਈ। ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਨਿੱਜੀ ਤੌਰ 'ਤੇ ਮੈਂ ਪ੍ਰਿਅੰਕਾ ਗਾਂਧੀ ਨੂੰ ਕਦੀ ਨਹੀਂ ਮਿਲੀ ਪਰ ਸਮਾਚਾਰ ਚੈਨਲਾਂ ...
ਬੇਟੀ ਇਨਾਇਆ ਨੂੰ ਬਹੁਤ ਪਿਆਰ ਕਰਦੀ ਹੈ ਤੇ ਹਰ ਸਮੇਂ ਸੋਚਦੀ ਹੈ ਕਿ ਖ਼ੁਦਾ ਇਨਾਇਆ ਨੂੰ ਬੁਰੀ ਨਜ਼ਰ ਨਾ ਲੱਗੇ। ਨਿੱਕੀ ਤੇ ਮਾਸੂਮ ਇਨਾਇਆ ਸਬੰਧੀ ਮਾਂ ਸੋਹਾ ਅਲੀ ਨੇ ਇਹ ਗੱਲਾਂ ਭਾਰਤੀ ਕਰਾਫਟ ਡਿਜ਼ਾਈਨ ਕੇਂਦਰ ਦੀ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਸਮੇਂ ਕਹੀਆਂ। ਆਪਣੀ ਭਾਬੋ ਰਾਣੀ ਕਰੀਨਾ ਦੇ ਬੇਟੇ ਤੈਮੂਰ ਨੂੰ ਗਲੇ ਨਾਲ ਲਾਉਣਾ, ਤੈਮੂਰ ਤੇ ਇਨਾਇਆ ਦਾ ਖੇਡਣਾ ਸਭ ਬਹੁਤ ਪਿਆਰਾ ਲਗਦਾ ਹੈ। ਸੋਹਾ ਅਲੀ ਖ਼ਾਨ ਨੂੰ ਚਮਕ-ਦਮਕ ਭੋਰਾ ਵੀ ਚੰਗੀ ਨਹੀਂ ਲੱਗਦੀ। ਸੋਹਾ ਕਦੇ-ਕਦੇ ਕਾਰ 'ਤੇ ਜਾਂਦੀ ਹੈ ਵਰਨਾ ਆਟੋ ਦੀ ਸਵਾਰੀ ਉਸ ਨੂੰ ਪਸੰਦ ਹੈ। ਯੋਗਾ ਉਹ ਨਿਯਮਤ ਤੌਰ 'ਤੇ ਕਰਦੀ ਹੈ। ਭਾਬੋ ਰਾਣੀ ਦੀ 'ਵੀਰੇ ਦੀ ਵੈਡਿੰਗ' ਵੀ ਉਹ ਆਟੋ 'ਤੇ ਸਿਨੇਮਾ 'ਚ ਦੇਖਣ ਗਈ। ਮੀਡੀਆ ਹਰ ਸਮੇਂ ਉਸ ਦੇ ਭਰਾ ਦੇ ਪੁੱਤਰ ਤੈਮੂਰ ਦੀ ਤਸਵੀਰ ਲੈਣ ਲਈ ਕਾਹਲਾ ਕਿਉਂ ਰਹਿੰਦਾ ਹੈ?' ਇਹ ਸਵਾਲ ਸੋਹਾ ਨੇ ਪੱਤਰਕਾਰਾਂ ਨੂੰ ਕੀਤਾ ਕਿ ਕੀ ਤੈਮੂਰ ਤੋਂ ਪਹਿਲਾਂ ਪਿਆਰੇ ਬੱਚੇ ਨਹੀਂ ਸੀ ਜੰਮਦੇ? ਅੰਦਾਜ਼ਾ ਲਾਓ ਕਿ ਸੋਹਾ ਅੰਦਰੋ-ਅੰਦਰ ਕਰੀਨਾ ਕਪੂਰ ਨਾਲ ਕਿੰਨੀ ਈਰਖਾ ਰੱਖਦੀ ਹੈ। ਭਾਬੋ ਦੇ ਮੂੰਹ ਵਿਚ ਬੁਰਕੀਆਂ ਤਾਂ ਸੋਹਾ ਨੇ ਪਾਈਆਂ ...
ਹਾਕੀ ਦੇ ਸਟਾਰ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਫ਼ਿਲਮ 'ਸੂਰਮਾ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਅਭਿਨੇਤਰੀ ਚਿਤਰਾਂਗਦਾ ਸਿੰਘ ਵੀ ਫ਼ਿਲਮ ਦੀ ਇਕ ਨਿਰਮਾਤਰੀ ਹੈ। ਨਿਰਮਾਤਰੀ ਦੇ ਤੌਰ 'ਤੇ ਇਹ ਉਸ ਦੀ ਪਹਿਲੀ ਫ਼ਿਲਮ ਹੈ। ਪ੍ਰਿਅੰਕਾ ਚੋਪੜਾ ਅਤੇ ਅਨੁਸ਼ਕਾ ਸ਼ਰਮਾ ਦੀ ਤਰਜ 'ਤੇ ਹੁਣ ਉਸ ਨੇ ਵੀ ਫ਼ਿਲਮ ਨਿਰਮਾਣ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ ਅਤੇ ਇਥੇ ਉਹ ਆਪਣੀ ਪਹਿਲੀ ਫ਼ਿਲਮ ਬਾਰੇ ਗੱਲ ਕਰ ਰਹੀ ਹੈ।
* ਤੁਸੀਂ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਆਉਣ ਬਾਰੇ ਕਦੋਂ ਸੋਚਿਆ?
-ਇਹ 2013-14 ਦੀ ਗੱਲ ਹੈ। ਉਨ੍ਹੀਂ ਦਿਨੀਂ ਮੇਰੇ ਕੋਲ ਜ਼ਿਆਦਾ ਕੰਮ ਨਹੀਂ ਸੀ ਅਤੇ ਫੁਰਸਤ ਬਹੁਤ ਸੀ। ਉਦੋਂ ਮੈਂ ਸ਼ੌਕੀਆ ਤੌਰ 'ਤੇ ਲਿਖਣਾ ਸ਼ੁਰੂ ਕੀਤਾ ਅਤੇ ਮੈਂ ਦੋ ਕਹਾਣੀਆਂ ਨੂੰ ਸਫ਼ਿਆਂ 'ਤੇ ਉਤਾਰਨ ਲੱਗੀ। 2014 ਦੇ ਅਖੀਰ 'ਚ ਮੇਰੀ ਮੁਲਾਕਾਤ ਸੰਦੀਪ ਸਿੰਘ ਨਾਲ ਹੋਈ। ਮੈਂ ਖ਼ੁਦ ਖਿਡਾਰਨ ਹਾਂ। ਸੋ, ਖੇਡ ਤੇ ਖਿਡਾਰੀਆਂ ਬਾਰੇ ਮੈਂ ਜਾਣਕਾਰੀ ਰੱਖਦੀ ਹਾਂ। ਮੈਂ ਸੰਦੀਪ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਬਾਰੇ ਪੁੱਛਿਆ ਅਤੇ ਉਹ ਮੈਨੂੰ ਵਿਸਥਾਰ ਨਾਲ ਦੱਸਣ ਲੱਗੇ। ਉਨ੍ਹਾਂ ਦੀ ਜ਼ਿੰਦਗੀ ਬਾਰੇ ਸੁਣ ਕੇ ...
ਅੱਧੀਆਂ ਨੰਗੀਆਂ ਤੇ ਬੇਹਯਾਈ ਵਾਲੀਆਂ ਤਸਵੀਰਾਂ ਖਿਚਵਾ ਕੇ ਲੋਕਾਂ ਦੀਆਂ ਨਜ਼ਰਾਂ ਵਿਚ ਕੰਡਾ ਬਣ ਰੜਕ ਰਹੀ ਈਸ਼ਾ ਗੁਪਤਾ ਚੁੱਪ ਕਿਉਂ ਰਹੇ? ਉਲਟਾ ਚੋਰ ਕੋਤਵਾਲ ਕੋ ਡਾਂਟੇ ਤੇ ਈਸ਼ਾ ਨੇ ਇਨ੍ਹਾਂ ਲੋਕਾਂ ਨੂੰ ਪਖੰਡੀ, ਕਪਟ ਵਾਲੇ, ਝੂਠੇ ਕਿਹਾ ਜਿਹੜੇ ਆਪਣੇ ਮੋਬਾਈਲ ਵਿਚ ਅੱਧੀਆਂ ਨੰਗੀਆਂ ਫੋਟੋਆਂ ਰੱਖਦੇ ਹਨ। ਯੂ-ਟਿਊਬ 'ਤੇ ਨੀਲੀਆਂ ਤਸਵੀਰਾਂ ਵੇਖਦੇ ਹਨ ਤੇ ਦੂਸਰਿਆਂ ਦੀ ਆਲੋਚਨਾ ਕਰਦੇ ਹਨ। ਪਰ ਈਸ਼ਾ ਪੂਰੀ ਢੀਠ, ਉਸ ਨੇ ਪੰਜ-ਸੱਤ ਬੇਸ਼ਰਮ ਤਸਵੀਰਾਂ ਹੋਰ ਇੰਸਟਾਗ੍ਰਾਮ 'ਤੇ ਪਾਈਆਂ। ਏਲੀ ਅਵਰਾਮ ਤੇ ਉਰਵਸ਼ੀ ਰੌਤੇਲਾ ਨੂੰ ਪਿਛਾਂਹ ਧੱਕ ਕੇ ਪ੍ਰਸਿੱਧ ਕ੍ਰਿਕਟਰ ਹਾਰਦਿਕ ਪੰਡਯਾ ਦੇ ਦਿਲ 'ਤੇ ਜ਼ਰੂਰ ਈਸ਼ਾ ਨੇ ਕਬਜ਼ਾ ਕਰ ਲਿਆ ਹੈ। ਮੇਲਵਿਨ ਲੂਈਸ ਨਾਲ 'ਨੱਚਣ ਟੱਪਣ' ਵਾਲਾ ਉਸ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਬਾਦਸ਼ਾਹ ਦੇ ਰੈਪ 'ਬਜ' 'ਤੇ ਉਹ ਖੂਬ ਨੱਚ-ਭੁੜਕ ਰਹੀ ਹੈ। ਜੇ.ਪੀ. ਦੱਤਾ ਦੀ 'ਪਲਟਨ' ਈਸ਼ਾ ਕੋਲ ਹੈ, ਇਸ ਲਈ ਉਹ ਕਿਸੇ ਦੀ ਪ੍ਰਵਾਹ ਕਾਹਤੋਂ ਕਰੇ? 'ਜੰਨਤ', 'ਰਾਜ਼-3', 'ਚੱਕਰਵਿਊ', 'ਹਮਸ਼ਕਲਜ਼', 'ਰੁਸਤਮ', 'ਬਾਦਸ਼ਾਹੋ' ਵੱਡੀਆਂ ਫ਼ਿਲਮਾਂ ਕਰਨ ਵਾਲੀ ਈਸ਼ਾ ਗੁਪਤਾ ਹੁਣ 'ਪਲਟਨ' 'ਤੇ ਧਿਆਨ ਦੇ ਰਹੀ ਹੈ। ...
'ਸੂਈ ਧਾਗਾ' ਲੈ ਕੇ ਅਨੁਸ਼ਕਾ ਸ਼ਰਮਾ ਨਾਲ 'ਅਕਤੂਬਰ' ਵਾਲਾ ਵਰੁਣ ਧਵਨ ਪ੍ਰਚਾਰ 'ਤੇ ਨਿਕਲਿਆ ਹੈ। ਵਰੁਣ ਨੇ ਰੇਤ ਭੁੱਜੀ ਛੱਲੀ ਨਾਲ ਫੋਟੋ ਖਿਚਵਾ 'ਮਸਤੀ ਹੀ ਮਸਤੀ' ਮੇਕ ਇਨ ਇੰਡੀਆ ਲਿਖ ਇੰਸਟਾਗ੍ਰਾਮ ਭਰ ਦਿੱਤੀ। ਪ੍ਰਸੰਸਕ ਪਸੰਦ ਕਰ ਰਹੇ ਹਨ ਤੇ ਵਰੁਣ ਕਹਿ ਰਿਹਾ ਹੈ ਕਿ ਅਨੂ ਤੇ ਉਹ ਵੀ 'ਮੇਕ ਇਨ ਇੰਡੀਆ' ਛੱਲੀਆਂ ਵੀ 'ਮੇਕ ਇਨ ਇੰਡੀਆ' ਤੇ 'ਸੂਈ ਧਾਗਾ' ਫ਼ਿਲਮ ਵੀ 'ਮੇਕ ਇਨ ਇੰਡੀਆ' ਅਰਥਾਤ ਮੋਦੀ ਜੀ ਦੇ ਇਸ ਨਾਅਰੇ ਤੋਂ ਪ੍ਰਭਾਵਿਤ ਵਰੁਣ ਧਵਨ ਦੀ ਇਹ ਨਵੀਂ ਫ਼ਿਲਮ ਹੈ। 'ਭਾਰਤ ਸੈਲੂਨ' ਜੋ ਪੱਛਮੀ ਉਪ ਨਗਰ ਮੁੰਬਈ 'ਚ ਹੈ, ਤੱਕ ਵਰੁਣ ਸਾਈਕਲ 'ਤੇ ਗਿਆ ਆਪਣਾ ਹੇਅਰ ਸਟਾਇਲ ਬਣਾਉਣ ਤੇ 'ਸੂਈ ਧਾਗਾ' ਦੇ ਪ੍ਰਚਾਰ 'ਚ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਗਾਂਧੀ ਜੈਅੰਤੀ 'ਤੇ ਯਸ਼ਰਾਜ ਦੀ 'ਸੂਈ ਧਾਗਾ' ਆ ਰਹੀ ਹੈ। ਵਰੁਣ ਹੁਣ ਹਿੱਟ ਫ਼ਿਲਮ ਦੇਣ ਦੇ ਮੂਡ ਵਿਚ ਹੈ। 'ਸੂਈ ਧਾਗਾ' ਦੇ ਨਾਲ 'ਰਣ ਭੂਮੀ' ਵੀ ਕਰ ਰਹੇ ਵਰੁਣ ਧਵਨ ਨੇ ਬਾਇਓਪਿਕ ਦੀ ਕਹਾਣੀ ਲਿਖਣ ਲਈ ਪਿਤਾ ਨੂੰ ਰਾਜ਼ੀ ਕਰ ਲਿਆ ਹੈ। ਸਭ ਠੀਕ ਰਿਹਾ ਤਾਂ ਸੋਨਮ, ਅਦਿਤਯ ਰਾਏ ਕਪੂਰ ਵੀ ਵਰੁਣ ਨਾਲ ਇਸ ਨਵੀਂ ਫ਼ਿਲਮ ਦਾ ਹਿੱਸਾ ਹੋਣਗੇ। ਵਰੁਣ ਹੁਣ ਚਾਚਾ ਜੀ ਬਣ ...
ਚੇਨਈ ਗਈ ਹੈ ਦੀਕਸ਼ਾ ਸੇਠ। ਤਾਮਿਲ ਫ਼ਿਲਮ ਸਨਅਤ ਨਾਲ ਸੰਪਰਕ ਮੁਹਿੰਮ ਜ਼ੋਰਾਂ 'ਤੇ ਹੈ ਉਸ ਦੀ ਤੇ ਕੋਈ ਨਾ ਕੋਈ ਨਵੀਂ ਖਬਰ ਜਲਦੀ ਹੀ ਆਏਗੀ। 'ਲੇਕਰ ਹਮ ਦੀਵਾਨਾ ਦਿਲ' ਨੇ ਦੀਕਸ਼ਾ ਦੀ ਗੱਲ ਹਿੰਦੀ ਮਨੋਰੰਜਨ ਦੀ ਦੁਨੀਆ ਵਿਚ ਖਾਸ ਨਹੀਂ ਬਣਾਈ ਪਰ ਦੱਖਣ ਦਾ ਪੱਲਾ ਉਸ ਨੇ ਫੜੀ ਹੀ ਰੱਖਿਆ ਹੈ। ਉਸ ਨੇ ਰੀਮਿਕਸ ਦੁਨੀਆ ਨਾਲ ਵੀ ਸੰਪਰਕ ਤੇਜ਼ ਕੀਤੇ ਹਨ। ਦੀਕਸ਼ਾ ਨੂੰ ਪਤਾ ਹੈ ਕਿ ਇਸ ਖੇਤਰ 'ਚ ਰਕਮ ਨਕਦ ਤੇ ਜਲਦੀ ਮਿਲਦੀ ਹੈ। 'ਜੱਗੂ ਦਾਦਾ' ਜਿਹੀਆਂ ਦੱਖਣ ਦੀਆਂ ਫ਼ਿਲਮਾਂ ਨੇ ਉਸ ਦੇ ਨਾਂਅ ਦੀ ਗੂੰਜ ਮੁੰਬਈ ਤੱਕ ਪਾਈ ਹੈ। ਦੀਕਸ਼ਾ ਦੀ ਸਿਫਤ ਸਲਮਾਨ ਖ਼ਾਨ ਨੇ ਵੀ ਕੀਤੀ ਹੈ ਤੇ ਕਰਨ ਜੌਹਰ ਵੀ ਦੱਬੀ ਜ਼ਬਾਨ ਵਿਚ ਉਸ ਦੇ ਅਭਿਨੈ ਦੀ ਤਾਰੀਫ਼ ਕਰਦਾ ਹੈ। ਇਸ ਦੇ ਬਾਵਜੂਦ ਦੀਕਸ਼ਾ ਦੇ ਸਿਤਾਰੇ ਗਰਦਿਸ਼ ਵਿਚ ਹੀ ਹਨ। ਘਰ 'ਚ ਉਸ ਨੂੰ ਦੀਪੂ ਕਹਿ ਕੇ ਬੁਲਾਉਂਦੇ ਹਨ ਤੇ ਦੀਪੂ ਨੂੰ ਤਲਾਸ਼ ਹੈ ਕਿਸੇ ਖਾਸ ਪ੍ਰਾਜੈਕਟ ਦੀ, ਨਾਮਵਰ ਨਿਰਮਾਤਾ-ਨਿਰਦੇਸ਼ਕ ਦੀ ਤਾਂ ਜੋ ਉਸ ਦੀ ਪੇਸ਼ਕਾਰੀ ਸਹੀ ਤਰੀਕੇ ਨਾਲ ਹੋਏ। ਇਕ ਤਰ੍ਹਾਂ ਨਾਲ 4 ਸਾਲ ਤੋਂ ਉਸਦੀ ਕਿਸਮਤ ਉਸ ਨਾਲ ਖੇਡਾਂ ਖੇਡ ਰਹੀ ਹੈ ਪਰ ਉਸਦੇ ਪੱਲੇ ਨਿਰਾਸ਼ਾ ਹੀ ਪਾ ਰਹੀ ਹੈ। ...
'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਟੀਜ਼ਰ ਆ ਗਿਆ ਹੈ। ਯਾਦ ਹੈ ਇਹ '1942 ਏ ਲਵ ਸਟੋਰੀ' ਦਾ ਗੀਤ ਜਿਸਦੇ ਮੁਖੜੇ 'ਤੇ ਇਹ ਫ਼ਿਲਮ ਬਣੀ ਹੈ। '1942 ਏ ਲਵ ਸਟੋਰੀ' 'ਚ ਅਨਿਲ ਕਪੂਰ ਸੀ ਤੇ 'ਏਕ ਲੜਕੀ ਕੋ ਦੇਖਾ' 'ਚ ਅਨਿਲ ਦੀ ਬੇਟੀ ਸੋਨਮ ਕਪੂਰ ਹੈ। ਉਸ ਨਾਲ ਹੀਰੋ ਰਾਜ ਕੁਮਾਰ ਰਾਓ ਹੈ ਤੇ ਸਵਾ ਮਿੰਟ ਦੇ ਇਸ ਟੀਜ਼ਰ 'ਚ ਜੂਹੀ ਚਾਵਲਾ ਵੀ ਹੈ। ਸੋਨਮ ਦੀ ਇਹ ਫ਼ਿਲਮ ਅੱਜਕਲ੍ਹ ਦੇ ਜ਼ਮਾਨੇ ਅਨੁਸਾਰ ਹੈ। ਇਧਰ ਲਗਾਤਾਰ ਸੋਨਮ ਦੀਆਂ ਅੱਠ ਫ਼ਿਲਮਾਂ ਸਫ਼ਲ ਹੋਈਆਂ ਹਨ। 'ਨੀਰਜਾ' ਬਣੀ ਸੋਨਮ ਤੇ ਫਿਰ 'ਰਾਂਝਣਾ' ਦੀ 'ਹੀਰ', 'ਭਾਗ ਮਿਲਖਾ ਭਾਗ' 'ਚ ਦੌੜ ਲਾਈ 'ਪੈਡਮੈਨ' ਨਾਲ ਆਧੁਨਿਕ ਲੜਕੀਆਂ ਨੂੰ ਸਮੱਸਿਆਵਾਂ ਨਾਲ ਜੂਝਣ ਦੀ ਪ੍ਰੇਰਨਾ ਦਿਖਾਈ। 'ਖੂਬਸੂਰਤ' ਸੋਨਮ 'ਪ੍ਰੇਮ ਰਤਨ ਧਨ ਪਾਯੋ' ਪਾ ਕੇ ਖੁਸ਼ ਹੋਈ। ਹੁਣ 'ਵੀਰੇ ਦੀ ਵੈਡਿੰਗ' ਤੇ ਹਾਂ 'ਸੰਜੂ' ਨੇ ਤਾਂ ਕਮਾਲ ਹੀ ਕਰ ਦਿੱਤੀ। ਅੱਜਕਲ੍ਹ ਸੋਨਮ ਪਤੀ ਦੇਵ ਆਨੰਦ ਆਹੂਜਾ ਨਾਲ ਟੋਕੀਓ 'ਚ 'ਲਵ ਇਨ ਟੋਕੀਓ' ਕਰ ਰਹੀ ਹੈ। 'ਸੰਜੂ' ਦੀ ਕਾਮਯਾਬੀ ਮਾਣ ਰਹੀ ਹੈ। ਟੋਕੀਓ ਵਿਖੇ ਖੂਬਸੂਰਤ ਤਸਵੀਰਾਂ ਪਤੀ-ਪਤਨੀ ਦੀਆਂ ਦੇਖਣ ਨੂੰ ਮਿਲ ਰਹੀਆਂ ਹਨ। ਸੋਨਮ ਜੀਵਨ ਦੀਆਂ ਖੁਸ਼ੀਆਂ ਮਾਣ ਰਹੀ ਹੈ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX