ਤਾਜਾ ਖ਼ਬਰਾਂ


ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ
. . .  46 minutes ago
ਜਲੰਧਰ ,14 ਮਈ - ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ ...
ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਕੀਤੀ ਦੋਸਤੀ, ਫਿਰ ਮਿਲਣ ਦੇ ਬਹਾਨੇ 25 ਲੋਕਾਂ ਨੇ ਕੀਤਾ ਸਮੂਹਿਕ ਜਬਰ ਜਨਾਹ
. . .  59 minutes ago
ਪਲਵਲ (ਹਰਿਆਣਾ) 14 ਮਈ - ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਦੋਸਤੀ ਕੀਤੀ ਗਈ ਅਤੇ ਬਾਅਦ ਵਿਚ ਉਸ ਨਾਲ ਜਬਰ ਜਨਾਹ ਕੀਤਾ ਗਿਆ...
ਵਿਧਾਇਕ ਚੌਧਰੀ ਮੰਗੂਪੁਰ ਵਲੋਂ ਕੋਰੋਨਾ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਅੰਗਰਕਸ਼ਕ ਕਿੱਟਾਂ
. . .  about 1 hour ago
ਬਲਾਚੌਰ, 14 ਮਈ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ ਹਲਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਮਾਜ ਸੇਵਾ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਗੱਡ ਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਪੀੜਤਾਂ ਲਈ ਨਿੱਜੀ ਤੌਰ 'ਤੇ ਅੰਗਰਕਸ਼ਕ...
ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਧਰਨਾ
. . .  about 1 hour ago
ਲੱਖੋ ਕੇ ਬਹਿਰਾਮ, 14 ਮਈ (ਰਾਜਿੰਦਰ ਸਿੰਘ ਹਾਂਡਾ) - ਬੀਤੀ ਕੱਲ੍ਹ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਲੱਖੋ ...
ਕੋਰੋਨਾ ਇਕ ਜੀਵ ਹੈ ਅਤੇ ਉਸ ਨੂੰ ਵੀਂ ਜਿਉਣ ਦਾ ਅਧਿਕਾਰ ਹੈ - ਤ੍ਰਿਵੇਂਦਰ ਰਾਵਤ
. . .  about 1 hour ago
ਨਵੀਂ ਦਿੱਲੀ ,14 ਮਈ - ਕੋਰੋਨਾ ਸੰਕਟ ਦੇ ਵਿਚਕਾਰ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਕ ਅਜੀਬ ਬਿਆਨ ਦਿੱਤਾ...
ਬਾਘਾ ਪੁਰਾਣਾ ਦੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸਵਾਹ
. . .  about 2 hours ago
ਬਾਘਾਪੁਰਾਣਾ,14 ਮਈ (ਬਲਰਾਜ ਸਿੰਗਲਾ) ਬਾਘਾ ਪੁਰਾਣਾ ਨੇੜਲੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਅੱਗ ਲੱਗਣ ਦਾ...
ਕਿਸਾਨਾਂ ਦੇ ਖਾਤੇ ਵਿਚ ਪਾਈ ਗਈ 8 ਵੀਂ ਕਿਸ਼ਤ
. . .  about 2 hours ago
ਨਵੀਂ ਦਿੱਲੀ , 14 ਮਈ - ਪ੍ਰਧਾਨ ਮੰਤਰੀ ਮੋਦੀ ਸਮੇਤ ਬਾਕੀ ਮੰਤਰੀਆਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਗਰਾਮ ਹੋ ਰਿਹਾ ਹੈ | ਜਿਸ ਵਿਚ ਕੇਂਦਰੀ ਖੇਤੀਬਾੜੀ ...
ਮਾਨਾਂ ਵਾਲਾ ਡਰੇਨ ਦੇ ਪੁਲ ਵਿਚ ਪਏ ਖੱਡਿਆਂ ਕਾਰਨ ਪਲਟਿਆ ਟਰੱਕ
. . .  50 minutes ago
ਮਾਨਾਂ ਵਾਲਾ, 14 ਮਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂ ਵਾਲਾ
ਪਤੀ ਵਲੋਂ ਪਤਨੀ ਦਾ ਕਤਲ
. . .  about 2 hours ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਆਤਮ ਨਗਰ ਵਿਚ ਅੱਜ ਸਵੇਰੇ ਪਤੀ ਵਲੋਂ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਮੁੱਖ ਮੰਤਰੀ ਦਾ ਵੱਡਾ ਐਲਾਨ
. . .  about 1 hour ago
ਚੰਡੀਗੜ੍ਹ , 14 ਮਈ - ਈਦ - ਉਲ - ਫ਼ਿਤਰ ਦੇ ਦਿਹਾੜੇ ਉੱਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਮਲੇਰਕੋਟਲਾ ਲਈ...
ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਦਾ ਕੋਰੋਨਾ ਵਾਇਰਸ ਦੇ ਕਾਰਨ ਦਿਹਾਂਤ
. . .  about 3 hours ago
ਨਵੀਂ ਦਿੱਲੀ, 14 ਮਈ - ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਦਾ ਕੋਰੋਨਾ ਵਾਇਰਸ ਦੇ...
ਆਸਟ੍ਰੇਲੀਆ: ਮੈਡੀਕਲ ਸਪਲਾਈ ਅਤੇ ਉਪਕਰਨ ਵਾਲੀ ਇਕ ਹੋਰ ਉਡਾਣ ਸਿਡਨੀ ਤੋਂ ਹੋਈ ਰਵਾਨਾ
. . .  about 3 hours ago
ਆਸਟ੍ਰੇਲੀਆ, 14 ਮਈ - ਆਸਟਰੇਲੀਅਨ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਭਾਰਤ ਦੀ ਸਹਾਇਤਾ ਲਈ ਮੈਡੀਕਲ ...
ਪਹਿਲਾ ਆਕਸੀਜਨ ਐਕਸਪ੍ਰੈੱਸ ਆਕਸੀਜਨ ਲੈ ਕੇ ਦੁਰਗਾਪੁਰ ਤੋਂ ਚੇਨਈ ਪਹੁੰਚਿਆ
. . .  about 3 hours ago
ਤਾਮਿਲਨਾਡੂ , 14 ਮਈ - ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲਾ ਆਕਸੀਜਨ ਐਕਸਪ੍ਰੈੱਸ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,43,144 ਆਏ ਨਵੇਂ ਮਾਮਲੇ , 4,000 ਮੌਤਾਂ
. . .  about 4 hours ago
ਨਵੀਂ ਦਿੱਲੀ, 14 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 3,43,144 ਨਵੇਂ ...
ਮੁਸਲਮਾਨ ਭਾਈਚਾਰੇ ਵਲੋਂ ਅੰਮ੍ਰਿਤਸਰ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ
. . .  about 4 hours ago
ਅੰਮ੍ਰਿਤਸਰ,14 ਮਈ (ਜਸਵੰਤ ਸਿੰਘ ਜੱਸ )- ਈਦ-ਉਲ-ਫਿਤਰ ਦਾ ਦਿਹਾੜਾ ਅੱਜ ਮੁਸਲਮਾਨ ਭਾਈਚਾਰੇ ਵਲੋਂ...
ਪ੍ਰਧਾਨ ਮੰਤਰੀ ਕਿਸਾਨ ਅਧੀਨ ਵਿੱਤੀ ਲਾਭ ਦੀ 8ਵੀਂ ਕਿਸ਼ਤ ਕਰਨਗੇ ਜਾਰੀ
. . .  about 4 hours ago
ਨਵੀਂ ਦਿੱਲੀ,14 ਮਈ - ਪ੍ਰਧਾਨ ਮੰਤਰੀ ਮੋਦੀ ਅੱਜ ਪ੍ਰਧਾਨ ਮੰਤਰੀ ਕਿਸਾਨ ਅਧੀਨ ਵਿੱਤੀ ਲਾਭ ਦੀ...
ਜਪਾਨ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਟੋਕਯੋ ,14 ਮਈ - ਜਪਾਨ ਦੇ ਹੋਨਸ਼ੁ ਦੇ ਪੂਰਬੀ ਤਟ ਨੇੜੇ ਅੱਜ ਸਵੇਰੇ 05.28 ਵਜੇ ਰਿਕਟਰ ਪੈਮਾਨੇ 'ਤੇ...
ਈਦ-ਉਲ-ਫਿਤਰ ਦੇ ਮੌਕੇ: ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ
. . .  about 4 hours ago
ਨਵੀਂ ਦਿੱਲੀ, 14 ਮਈ - ਈਦ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ...
ਉੱਤਰਾਖੰਡ: (ਪੀ.ਡੀ.ਐੱਸ.) ਦੀਆਂ ਸਾਰੀਆਂ ਦੁਕਾਨਾਂ 14 ਮਈ ਤੋਂ 18 ਮਈ ਤੱਕ 3 ਘੰਟੇ (ਸਵੇਰੇ 7 ਵਜੇ ਤੋਂ 10 ਵਜੇ) ਲਈ ਖੁੱਲ੍ਹਣਗੀਆਂ
. . .  about 4 hours ago
ਉੱਤਰਾਖੰਡ ,14 ਮਈ - ਉੱਤਰਾਖੰਡ ਪਬਲਿਕ ਡਿਸਟ੍ਰੀਬਿਊਟ ਸਿਸਟਮ (ਪੀ.ਡੀ.ਐੱਸ.) ਦੀਆਂ ਸਾਰੀਆਂ...
ਗੁਜਰਾਤ: ਅਨਾਥ ਬੱਚਿਆਂ ਨੂੰ 4,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੀ ਘੋਸ਼ਣਾ
. . .  about 4 hours ago
ਗੁਜਰਾਤ, 14 ਮਈ - ਗੁਜਰਾਤ ਸਰਕਾਰ ਨੇ ਅਨਾਥ ਬੱਚਿਆਂ ਨੂੰ 4,000 ਰੁਪਏ ਪ੍ਰਤੀ ਮਹੀਨਾ ...
ਕਰਨਾਟਕਾ : ਸਾਰੇ ਕੈਬਨਿਟ ਮੰਤਰੀਆਂ ਦੀ 1 ਸਾਲ ਦੀ ਤਨਖ਼ਾਹ ਕੋਵਿਡ-19 ਰਾਹਤ ਫ਼ੰਡ 'ਚ ਕੀਤੀ ਜਾਵੇ ਦਾਨ
. . .  about 5 hours ago
ਕਰਨਾਟਕਾ, 14 ਮਈ - ਕੋਵਿਡ-19 ਦੇ ਮਹਾਂਮਾਰੀ ਦੇ ਵਾਧੇ ਦੇ ਮੱਦੇਨਜ਼ਰ ਕਰਨਾਟਕਾ ਸਰਕਾਰ ਨੇ ਆਦੇਸ਼....
ਅਮਰੀਕਾ 'ਚ ਵੱਡੀ ਰਾਹਤ, ਜੋ ਲੋਕ ਲਗਵਾ ਚੁੱਕੇ ਕੋਰੋਨਾ ਟੀਕਾ ਉਹ ਬਿਨਾ ਮਾਸਕ ਆ ਸਕਦੇ ਬਾਹਰ - ਸੀ.ਡੀ.ਸੀ.
. . .  about 4 hours ago
ਅਮਰੀਕਾ , 14 ਮਈ - ਸੀ.ਡੀ.ਸੀ.(ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕੇ ...
1 ਪੰਜਾਬੀ ਸਮੇਤ 3 ਜਣਿਆਂ ਤੋਂ 30 ਲੱਖ ਡਾਲਰ ਦੇ ਨਸ਼ੇ ਅਤੇ ਨਕਦੀ ਬਰਾਮਦ
. . .  about 5 hours ago
ਕੈਲਗਰੀ, 14 ਮਈ (ਜਸਜੀਤ ਸਿੰਘ ਧਾਮੀ) - ਐਲਰਟ ਕੈਲਗਰੀ ਦੇ ਸੰਗਠਿਤ ਜੁਰਮ ਅਤੇ ਗਿਰੋਹ ਦੀ ਟੀਮ ਨੇ ...
ਅੱਜ ਦਾ ਵਿਚਾਰ
. . .  about 5 hours ago
ਅੱਜ ਦਾ ਵਿਚਾਰ
ਮਨੀਪੁਰ ਦੇ ਭਾਜਪਾ ਮੁਖੀ ਐਸ. ਟੇਕੇਂਦਰ ਸਿੰਘ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਇੰਜ ਬਣਾਓ ਆਪਣੇ ਬਾਥਰੂਮ ਨੂੰ ਸਾਫ਼-ਸਫ਼ਾਈ ਕਰਕੇ ਆਕਰਸ਼ਕ

* ਸਭ ਤੋਂ ਪਹਿਲਾਂ ਟਾਇਲਟ ਸਾਫ਼ ਕਰਦੇ ਸਮੇਂ ਕਲੀਨਰ ਜਾਂ ਪਾਣੀ ਤੋਂ ਬਚਣ ਲਈ ਹੱਥ ਵਿਚ ਗਲਵਸ ਪਹਿਨੋ। ਸਪੰਜ ਦੀ ਵਰਤੋਂ ਕਦੇ ਨਾ ਕਰੋ, ਕਿਉਂਕਿ ਸਪੰਜ ਵਿਚ ਬੈਕਟੀਰੀਆ ਜ਼ਿਆਦਾ ਪੈਦਾ ਹੁੰਦੇ ਹਨ। * ਵੈਸਟਰਨ ਟਾਇਲਟ ਦਾ ਢੱਕਣ ਲਗਾ ਕੇ ਫਲੱਸ਼ ਕਰਨ ਨਾਲ ਪਾਣੀ ਬਾਹਰ ਨਹੀਂ ਉੱਛਲਦਾ। ਪੂੰਝਣ ਲਈ ਪੇਪਰ ਟਾਵਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਕਿ ਉਨ੍ਹਾਂ ਨੂੰ ਸੁੱਟ ਸਕੋ। * ਜੇ ਟਾਇਲਟ ਦੇ ਅੰਦਰ ਵਾਲਾ ਪੱਖਾ ਸਾਫ਼ ਨਹੀਂ ਹੈ ਤਾਂ ਉਸ ਨੂੰ ਵੀ ਸਾਫ਼ ਕਰ ਦਿਓ ਅਤੇ ਹਫ਼ਤੇ ਵਿਚ ਇਕ ਵਾਰ ਲਾਈਟ 'ਤੇ ਵੀ ਜ਼ਰੂਰ ਧਿਆਨ ਦਿਓ। * ਜੇ ਟਾਇਲਟ ਵਿਚ ਜ਼ਰੂਰਤ ਤੋਂ ਜ਼ਿਆਦਾ ਗੰਦਗੀ ਹੋ ਗਈ ਹੈ ਤਾਂ ਥੋੜ੍ਹਾ ਬਲੀਚਿੰਗ ਪਾਊਡਰ ਛਿੜਕ ਦਿਓ। ਥੋੜ੍ਹੀ ਦੇਰ ਬਾਅਦ ਬਰੱਸ਼ ਨਾਲ ਰਗੜ ਕੇ ਧੋ ਦਿਓ। ਦਾਗ ਸਾਫ਼ ਹੋ ਜਾਣਗੇ ਪਰ ਇਥੇ ਧਿਆਨ ਰੱਖੋ ਕਿ ਪਾਊਡਰ ਟੂਟੀ 'ਤੇ ਨਾ ਲੱਗੇ, ਨਹੀਂ ਤਾਂ ਉਸ ਦੀ ਪਾਲਿਸ਼ ਖਰਾਬ ਹੋ ਸਕਦੀ ਹੈ ਅਤੇ ਦੇਖਣ ਵਿਚ ਵੀ ਭੱਦੀ ਲੱਗਣ ਲੱਗੇਗੀ। * ਹਾਈਡ੍ਰੋਜਨ ਪਰਾਕਸਾਈਡ ਦੀ ਸਪਰੇਅ ਕਰਕੇ ਪੂੰਝਣ ਨਾਲ ਵੀ ਸਫ਼ਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ ਅਤੇ ਬਦਬੂ ਵੀ ਕੋਹਾਂ ਦੂਰ ਚਲੀ ਜਾਂਦੀ ਹੈ। * ਕਈ ਵਾਰ ਦੇਖਣ ...

ਪੂਰਾ ਲੇਖ ਪੜ੍ਹੋ »

ਕੀ ਤੁਸੀਂ ਵੀ ਨਾਂਹ-ਨੁੱਕਰ ਕਰਦੇ ਹੋ?

ਭਾਵੇਂ ਜ਼ਮਾਨਾ ਬਦਲ ਗਿਆ ਹੋਵੇ ਪਰ ਹਾਲੇ ਵੀ ਅਜਿਹੀਆਂ ਲੜਕੀਆਂ ਨੂੰ ਲੱਭਣਾ ਮੁਸ਼ਕਿਲ ਨਹੀਂ ਹੈ ਜੋ ਵਿਆਹ ਦਾ ਨਾਂਅ ਸੁਣ ਕੇ ਦੌੜਦੀਆਂ ਹਨ? ਵਿਆਹ ਕਰਨ ਦੀ ਗੱਲ 'ਤੇ ਇਨ੍ਹਾਂ ਦੇ ਕੋਲ ਨਾਂਹ-ਨੁੱਕਰ ਦੀ ਇਕ ਲੰਬੀ ਫੇਹਰਿਸਤ ਹੁੰਦੀ ਹੈ। ਕਿਤੇ ਤੁਸੀਂ ਵੀ ਇਨ੍ਹਾਂ ਵਿਚੋਂ ਇਕ ਤਾਂ ਨਹੀਂ ਹੋ? ਆਓ ਪਰਖਦੇ ਹਾਂ- 1. ਵਿਆਹ ਦਾ ਨਾਂਅ ਲੈਂਦੇ ਹੀ ਜ਼ਿਹਨ ਵਿਚ ਖਿਆਲ ਆਉਂਦਾ ਹੈ- (ਕ) ਇਕ ਦਿਨ ਵਿਚ ਘਰ ਬਦਲ ਜਾਵੇਗਾ, ਰਿਸ਼ਤੇਦਾਰ ਬਦਲ ਜਾਣਗੇ, ਦੋਸਤ ਬਦਲ ਜਾਣਗੇ, ਨਾ ਬਾਬਾ ਨਾ... ਵਿਆਹ ਨਹੀਂ ਕਰਾਉਣਾ। (ਖ) ਪਿਆਰ ਕਰਨ ਵਾਲਾ ਪਤੀ ਮਿਲੇਗਾ, ਨਵਾਂ ਘਰ ਅਤੇ ਨਵੇਂ ਰਿਸ਼ਤੇਦਾਰ ਮਿਲਣਗੇ। ਸਭ ਕੁਝ ਨਵਾਂ-ਨਵਾਂ ਅਤੇ ਚੰਗਾ-ਚੰਗਾ ਹੈ। (ਗ) ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪਵੇਗੀ। 2. ਜਦੋਂ ਵੀ ਆਪਣੇ ਕਰੀਅਰ ਬਾਰੇ ਸੋਚਦੇ ਹੋ-(ਕ) ਵਿਆਹ ਇਕ ਵੱਡੀ ਰੁਕਾਵਟ ਦਿਸਦੀ ਹੈ, ਕਿਉਂਕਿ ਪਤਾ ਨਹੀਂ ਵਿਆਹ ਤੋਂ ਬਾਅਦ ਪਤੀ ਕੰਮ ਕਰਨ ਦੇਵੇ ਜਾਂ ਨਾ ਕਰਨ ਦੇਵੇ। (ਖ) ਦਿਲ-ਦਿਮਾਗ ਤੋਂ ਬਿਲਕੁਲ ਸਪੱਸ਼ਟ ਹੋ ਕਿ ਵਿਆਹ ਲਈ ਕਰੀਅਰ ਨਾਲ ਖਿਲਵਾੜ ਨਹੀਂ ਕਰਨਾ। (ਗ) ਹਾਲੇ ਤੱਕ ਕਿਸੇ ਫੈਸਲੇ ਤੱਕ ਨਹੀਂ ਪਹੁੰਚੇ। ਸੋਚਦੇ ਹੋ ਜਦੋਂ ...

ਪੂਰਾ ਲੇਖ ਪੜ੍ਹੋ »

ਘਰ ਵਿਚ ਬਿਜਲੀ ਦੀ ਵਰਤੋਂ ਕਰਦਿਆਂ ਕਦੀ ਲਾਪ੍ਰਵਾਹ ਨਾ ਹੋਵੋ

ਅੱਜ ਬਿਜਲੀ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਗਈ ਹੈ। ਰੋਜ਼ਾਨਾ ਕੰਮ-ਕਾਰ ਵਿਚ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਕਰੰਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਦੇ-ਕਦੇ ਇਹ ਕਰੰਟ ਜਾਨਲੇਵਾ ਵੀ ਹੋ ਸਕਦਾ ਹੈ। ਬਿਜਲੀ ਦੇ ਕਰੰਟ ਤੋਂ ਬਚਣ ਲਈ ਸਾਨੂੰ ਹੇਠ ਲਿਖੀਆਂ ਹਦਾਇਤਾਂ ਵੱਲ ਧਿਆਨ ਦੇਣਾ ਹੀ ਹੋਵੇਗਾ : * ਬਿਜਲੀ ਦੇ ਕੁਨੈਕਸ਼ਨ ਦਾ ਅਰਥ ਠੀਕ ਹੋਣਾ ਚਾਹੀਦਾ ਹੈ। ਅਰਥ ਠੀਕ ਹੋਣ ਨਾਲ ਬਿਜਲੀ ਦੇ ਲੀਕ ਹੋਣ 'ਤੇ ਕਰੰਟ ਧਰਤੀ ਦੇ ਥੱਲੇ ਚਲਿਆ ਜਾਂਦਾ ਹੈ। ਜੇਕਰ ਅਰਥ ਠੀਕ ਨਹੀਂ ਹੈ ਤਾਂ ਇਹ ਕਰੰਟ ਤੁਹਾਡੇ ਅੰਦਰ ਦੀ ਲੰਘ ਕੇ ਧਰਤੀ ਦੇ ਥੱਲੇ ਜਾਵੇਗਾ। ਇਸ ਤਰ੍ਹਾਂ ਅਰਥ ਠੀਕ ਨਾ ਹੋਣ 'ਤੇ ਇਹ ਕਰੰਟ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। * ਚੱਲਦੇ ਬਿਜਲੀ ਦੇ ਕਿਸੇ ਵੀ ਸਾਮਾਨ ਜਾਂ ਬਟਨ ਨੂੰ ਛੂੰਹਦੇ ਸਮੇਂ ਪੈਰਾਂ ਆਦਿ ਵਿਚ ਰਬੜ ਦੀਆਂ ਚੱਪਲਾਂ ਜਾਂ ਬੂਟ ਪਹਿਨੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਕਰੰਟ ਦਾ ਖ਼ਤਰਾ ਟਲ ਜਾਵੇਗਾ। * ਗਿੱਲੀ ਥਾਂ ਜਾਂ ਫਰਸ਼ ਆਦਿ 'ਤੇ ਖੜ੍ਹੇ ਹੋ ਕੇ ਬਿਜਲੀ ਦੀ ਤਾਰ ਨੂੰ ਕਦੀ ਵੀ ਨਾ ਛੂਹੋ। ਇਸ ਤਰ੍ਹਾਂ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। * ਪਾਣੀ ਵਿਚ ਪਈ ਤਾਰ ਨੂੰ ...

ਪੂਰਾ ਲੇਖ ਪੜ੍ਹੋ »

ਬਾਰਿਸ਼ ਵਿਚ ਅੱਖਾਂ ਦਾ ਰੱਖੋ ਖਾਸ ਖਿਆਲ

ਮੌਨਸੂਨ ਵਿਚ ਬਾਰਿਸ਼ ਬੱਚਿਆਂ ਅਤੇ ਨੌਜਵਾਨਾਂ ਦੇ ਚਿਹਰੇ 'ਤੇ ਖੁਸ਼ੀ ਹੀ ਨਹੀਂ, ਵਾਇਰਲ ਅਤੇ ਬੈਕਟੀਰੀਅਲ ਰੋਗ ਦੀਆਂ ਸੰਭਾਵਨਾਵਾਂ ਵੀ ਨਾਲ ਲਿਆਉਂਦੀ ਹੈ। ਇਸ ਤਰ੍ਹਾਂ ਮੌਨਸੂਨ ਸਾਡੇ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਹਿੱਸੇ 'ਅੱਖਾਂ' ਵਿਚ ਕੁਝ ਹਾਨੀਕਾਰਕ ਸਮੱਸਿਆਵਾਂ ਵੀ ਪੈਦਾ ਕਰਦੀ ਹੈ। * ਤੰਦਰੁਸਤ ਰਹੋ : ਹਮੇਸ਼ਾ ਆਪਣੀਆਂ ਅੱਖਾਂ ਦੇ ਨੇੜੇ ਆਉਣ ਵਾਲੇ ਕੱਪੜਿਆਂ ਅਤੇ ਆਪਣੇ ਹੱਥਾਂ ਨੂੰ ਸਾਫ਼ ਰੱਖੋ। ਆਪਣੇ ਨਿੱਜੀ ਸਾਮਾਨ ਜਿਵੇਂ ਤੌਲੀਆ, ਚਸ਼ਮਾ, ਕੰਟੈਕਟ ਲੈਂਜ਼ ਆਦਿ ਕਿਸੇ ਦੇ ਨਾਲ ਸਾਂਝੇ ਨਾ ਕਰੋ। ਜਦੋਂ ਵੀ ਤੁਸੀਂ ਆਪਣੇ ਘਰੋਂ ਬਾਹਰ ਜਾਂਦੇ ਹੋ ਤਾਂ ਧੁੱਪ ਦਾ ਚਸ਼ਮਾ ਜਾਂ ਚਸ਼ਮਾ ਪਹਿਨੋ। ਉਹ ਬਾਹਰੀ ਤੱਤਾਂ ਨੂੰ ਸਾਡੀਆਂ ਅੱਖਾਂ ਵਿਚ ਦਾਖ਼ਲ ਹੋਣ ਤੋਂ ਰੋਕਦੇ ਹਨ। * ਆਪਣੀਆਂ ਅੱਖਾਂ ਦਾ ਬਹੁਤ ਸਾਵਧਾਨੀ ਨਾਲ ਇਲਾਜ ਕਰੋ : ਰੋਜ਼ਾਨਾ ਠੰਢੇ ਪਾਣੀ ਨਾਲ ਆਪਣੀਆਂ ਅੱਖਾਂ ਧੋਵੋ। ਜਾਗਣ ਜਾਂ ਕੰਟੈਕਟ ਲੈਂਜ਼ ਨੂੰ ਹਟਾਉਣ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਜ਼ੋਰ ਨਾਲ ਨਾ ਰਗੜੋ, ਕਿਉਂਕਿ ਇਹ ਕਾਰਨੀਆ ਨੂੰ ਸਥਾਈ ਰੂਪ ਨਾਲ ਨੁਕਸਾਨ ਪਹੁੰਚਾ ਸਕਦਾ ਹੈ। * ਕੰਟੈਕਟ ਲੈਂਜ਼ ਨਾ ਪਹਿਨੋ : ਮੌਨਸੂਨ ...

ਪੂਰਾ ਲੇਖ ਪੜ੍ਹੋ »

ਸਾਵਧਾਨੀ ਵਰਤੋਂ ਸਬਜ਼ੀ ਖਰੀਦਦੇ ਸਮੇਂ

ਬੈਂਗਣ : ਖਰੀਦਦੇ ਸਮੇਂ ਧਿਆਨ ਰੱਖੋ ਕਿ ਉਹ ਗੋਲ, ਵੱਡੇ ਅਤੇ ਹਲਕੇ ਭਾਰ ਵਾਲੇ ਹੀ ਹੋਣ। ਛੋਟੇ-ਲੰਬੇ ਬੈਂਗਣ ਖਰੀਦਦੇ ਸਮੇਂ ਧਿਆਨ ਹੋਵੇ ਕਿ ਸੁਰਾਖ ਵਾਲੇ ਬੈਂਗਣ ਨਾ ਖਰੀਦੋ। ਉਨ੍ਹਾਂ ਵਿਚ ਕੀੜੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਜ਼ਿਆਦਾ ਚਮਕ ਵਾਲੇ ਬੈਂਗਣ ਨਾ ਖਰੀਦੋ। ਬੇਹੇ ਬੈਂਗਣ 'ਤੇ ਤੇਲ ਲਗਾ ਕੇ ਦੁਕਾਨਦਾਰ ਤਾਜ਼ਾ ਕਹਿ ਕੇ ਵੇਚਦੇ ਹਨ ਜਾਂ ਫਿਰ ਅਜਿਹੇ ਬੈਂਗਣ 'ਤੇ ਰਸਾਇਣਕ ਤੱਤ ਲੱਗੇ ਹੋ ਸਕਦੇ ਹਨ। ਫੁੱਲ ਗੋਭੀ : ਹਮੇਸ਼ਾ ਹਲਕੇ ਪੀਲੇ ਰੰਗ ਵਾਲੀ, ਗਠੀ ਹੋਈ, ਘੱਟ ਡੰਡਲ ਵਾਲੀ ਗੋਭੀ ਖਰੀਦੋ। ਪੀਲੀ, ਛਿਤਰੀ ਹੋਈ, ਮੁਰਝਾਈ ਗੋਭੀ ਨਾ ਖਰੀਦੋ। ਗੋਭੀ ਦਾ ਫੁੱਲ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ। ਦਰਮਿਆਨੇ ਆਕਾਰ ਦੇ ਫੁੱਲ ਠੀਕ ਰਹਿੰਦੇ ਹਨ। ਫੁੱਲ ਨੂੰ ਚਾਰ-ਚੁਫੇਰਿਓਂ ਚੰਗੀ ਤਰ੍ਹਾਂ ਦੇਖ ਲਓ। ਕਿਤੇ ਕੀੜੇ ਦਿਖਾਈ ਦੇਣ ਤਾਂ ਉਸ ਨੂੰ ਕਦੇ ਨਾ ਖਰੀਦੋ। ਟਮਾਟਰ : ਹਮੇਸ਼ਾ ਸਖ਼ਤ, ਲਾਲ ਖਰੀਦੋ। ਹਰੇ ਟਮਾਟਰ ਗਲੇ ਵਿਚ ਖਰਾਸ਼ ਪੈਦਾ ਕਰਦੇ ਹਨ। ਮੋਟੀ ਛਿੱਲ ਵਾਲੇ ਟਮਾਟਰ ਕੱਟਣ ਵਿਚ ਔਖ ਮਹਿਸੂਸ ਹੁੰਦੀ ਹੈ। ਢਿੱਲੇ ਟਮਾਟਰ ਨਾ ਖਰੀਦੋ। ਆਲੂ : ਆਲੂ ਕਦੇ ਵੀ ਬਹੁਤ ਮੋਟੇ ਨਾ ਖਰੀਦੋ। ...

ਪੂਰਾ ਲੇਖ ਪੜ੍ਹੋ »

ਆਜ਼ਾਦ ਸੋਚ ਨਾਲ ਹੀ ਹੋਵੇਗੀ ਔਰਤ ਆਜ਼ਾਦ

ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ। ਪੰਜਾਬੀਆਂ ਨੇ ਹਮੇਸ਼ਾ ਵੈਰੀ ਦਾ ਸਾਹਮਣਾ ਡਟ ਕੇ ਅਤੇ ਹੱਸਦਿਆਂ ਕੀਤਾ ਹੈ। ਸਾਨੂੰ ਮਾਣ ਹੈ ਕਿ ਪੰਜਾਬ ਦੀ ਧਰਤੀ ਅਤੇ ਪੰਜਾਬੀਆਂ ਨੂੰ ਬਾਬਾ ਫ਼ਰੀਦ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਜੀ ਦੀ ਬਾਣੀ ਦੀ ਰੂਹਾਨੀਅਤ ਨਸੀਬ ਹੋਈ। ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਸ਼ਬਦ ਉਚਾਰਿਆ 'ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥' ਗੁਰੂ ਜੀ ਨੇ ਭਾਰਤ ਵਿਚ ਸਦੀਆਂ ਤੋਂ ਹੋ ਰਹੇ ਔਰਤਾਂ ਨਾਲ ਪਸ਼ੂਆਂ ਸਮਾਨ ਜ਼ੁਲਮਾਂ ਵਿਰੁੱਧ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਸਗੋਂ ਔਰਤਾਂ ਨੂੰ ਬਣਦਾ ਮਾਣ-ਸਤਿਕਾਰ ਬਖਸ਼ਿਆ ਵੀ ਹੈ। ਇਸੇ ਕਰਕੇ ਸਿੱਖ ਧਰਮ ਵਿਚ ਜਿੱਥੇ ਮਰਦ ਭਗਤ ਤੇ ਸੂਰਮੇ ਹੋਏ, ਉੱਥੇ ਬੇਬੇ ਨਾਨਕੀ ਜੀ, ਮਾਈ ਭਾਗੋ ਜੀ, ਬੀਬੀ ਭਾਨੀ ਜੀ, ਬੀਬੀ ਖੀਵੀ ਜੀ, ਮਾਤਾ ਸੁੰਦਰੀ ਜੀ, ਮਾਤਾ ਪੰਜਾਬ ਕੌਰ ਜੀ, ਮਾਤਾ ਗੁਜਰੀ ਜੀ ਵਰਗੀਆਂ ਮਹਾਨ ਸਤਿਕਾਰਯੋਗ ਔਰਤਾਂ ਨੇ ਵੀ ਬਹੁਮੁੱਲਾ ਯੋਗਦਾਨ ਪਾ ਕੇ ਸਿੱਖ ਧਰਮ ਨੂੰ ਮਜ਼ਬੂਤ ਕੀਤਾ ਹੈ। ਪਰ ਅੱਜਕਲ੍ਹ ਭਾਰਤ ਹੀ ਨਹੀਂ, ਪੂਰੇ ਵਿਸ਼ਵ ਅੰਦਰ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਕੋਈ ਕਮੀ ਨਹੀਂ, ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX