ਤਾਜਾ ਖ਼ਬਰਾਂ


ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ
. . .  5 minutes ago
ਅਜਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਥਾਣਾ ਅਜਨਾਲਾ ਅਧੀਨ ਆਉਂਦੀ ਸਰਹੱਦੀ ਚੌਕੀ ਪੁਰਾਣੀ ਸੁੰਦਰਗੜ੍ਹ ਨਜ਼ਦੀਕ ਦੇਰ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਹਲਚਲ ਹੋਣ 'ਤੇ ਬੀ.ਐੱਸ.ਐਫ. ਜਵਾਨਾਂ ਨੇ ...
ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ
. . .  15 minutes ago
ਸ੍ਰੀਨਗਰ, 1 ਦਸੰਬਰ - ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ | ਜ਼ਿਕਰਯੋਗ ਹੈ ਕਿ ਪੁਲਵਾਮਾ ਦੇ ਕਸਬਾਯਾਰ ਪਿੰਡ ਵਿਚ ਗੋਲੀਬਾਰੀ ਸ਼ੁਰੂ ਹੋ ਗਈ ਜਦੋਂ ਸੁਰੱਖਿਆ ਬਲਾਂ ਦੀ ਇਕ...
ਅਮਰੀਕਾ ਦੇ ਹਾਈ ਸਕੂਲ ਵਿਚ ਗੋਲੀਬਾਰੀ, ਤਿੰਨ ਵਿਦਿਆਰਥੀਆਂ ਦੀ ਮੌਤ, ਅੱਠ ਜ਼ਖ਼ਮੀ
. . .  14 minutes ago
ਵਾਸ਼ਿੰਗਟਨ, 1 ਦਸੰਬਰ - ਮਿਸ਼ੀਗਨ ਦੇ ਡੇਟਰੋਇਟ ਨੇੜੇ ਮੰਗਲਵਾਰ ਨੂੰ ਇਕ ਹਾਈ ਸਕੂਲ ਵਿਚ ਗੋਲੀਬਾਰੀ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਵਿਅਕਤੀ ਜ਼ਖ਼ਮੀ ਹੋ ਗਏ ...
ਅਲਬਰਟਾ ਅੰਦਰ ਓਮੀਕਰੋਨ ਕੋਵਿਡ-19 ਵੈਰੀਐਂਟ ਦੇ ਪਹਿਲੇ ਕੇਸ ਦੀ ਪੁਸ਼ਟੀ
. . .  33 minutes ago
ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਇਕ ਨਵੇਂ ਓਮੀਕਰੋਨ ਕੋਵਿਡ-19 ਵੈਰੀਐਂਟ ਦੇ ਪਹਿਲੇ ਕੇਸ ਦੀ ਪੁਸ਼ਟੀ ਸਿਹਤ ਵਿਭਾਗ ਦੀ ਮੁੱਖੀ ਡਾਕਟਰ ਡੀਨਾ ਹਿੰਸਾ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਅਲਬਰਟਾ ਅੰਦਰ ਦਾਖ਼ਲ ਹੋਇਆ ਯਾਤਰੀ...
ਅਲਬਰਟਾ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂਅ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਦਾ ਬਿੱਲ ਪੇਸ਼
. . .  38 minutes ago
ਕੈਲਗਰੀ, 1 ਦਸੰਬਰ (ਜਸਜੀਤ ਸਿੰਘ ਧਾਮੀ) - ਅਲਬਰਟਾ ਸਰਕਾਰ ਵਲੋਂ ਸਵਰਗਵਾਸੀ ਪੂਰਨ ਗੁਰਸਿੱਖ ਦਸਤਾਰਧਾਰੀ ਮਨਮੀਤ ਸਿੰਘ ਭੁੱਲਰ ਦੀ ਯਾਦ ਵਿਚ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂਅ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਦਾ ...
⭐ਮਾਣਕ - ਮੋਤੀ⭐
. . .  48 minutes ago
⭐ਮਾਣਕ - ਮੋਤੀ⭐
ਭਿਆਨਕ ਸੜਕ ਹਾਦਸੇ ’ਚ ਬੱਸ ਡਰਾਈਵਰ ਦੀ ਮੌਤ ਕਈ ਗੰਭੀਰ ਜ਼ਖ਼ਮੀ
. . .  1 day ago
ਕਰਤਾਰਪੁਰ , 30 ਨਵੰਬਰ ( ਭਜਨ ਸਿੰਘ )- ਰਾਸ਼ਟਰੀ ਰਾਜ ਮਾਰਗ ਕਰਤਾਰਪੁਰ ਜਲੰਧਰ ਹਾਈਵੇਅ ਉੱਪਰ ਜੰਗ -ਏ - ਆਜ਼ਾਦੀ ਯਾਦਗਾਰ ਦੇ ਸਾਹਮਣੇ ਬੱਸ ਤੇ ਗਲਤ ਸਾਈਡ ਆ ਰਹੇ ਟਰੱਕ ਦੀ ਭਿਆਨਕ ਟੱਕਰ ਵਿਚ ਬੱਸ...
ਸਰਕਾਰ ਨੇ ਅਜੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ- ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ , 30 ਨਵੰਬਰ - ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਸਰਕਾਰ 4 ਦਸੰਬਰ ਨੂੰ ਸਾਡੀ ਮੀਟਿੰਗ ਤੋਂ ਪਹਿਲਾਂ ਗਾਰੰਟੀਸ਼ੁਦਾ ਐਮ. ਐੱਸ. ਪੀ. ਅਤੇ ਮਰਨ ਵਾਲੇ ਕਿਸਾਨਾਂ ਦੇ ਬਾਰੇ ਸਾਡੇ ਨਾਲ ...
ਰਾਜਾਤਾਲ ਏਰੀਆ 'ਚ ਘੁੰਮਦੇ ਵਿਅਕਤੀ ਨੂੰ ਘਰਿੰਡਾ ਪੁਲਿਸ ਨੇ ਕੀਤਾ ਮਾਪਿਆਂ ਹਵਾਲੇ
. . .  1 day ago
ਅਟਾਰੀ, 30 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪੁਲਿਸ ਥਾਣਾ ਘਰਿੰਡਾ ਨੇ ਰਾਜਾਤਾਲ ਅੱਡਾ ਬੀ.ਐੱਸ.ਐੱਫ. ਦੀ ਚੌਕੀ ਕੋਲ ਘੁੰਮਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਚੰਡੀਗੜ੍ਹ ਦੇ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਪਰਿਵਾਰ ਦੇ ਨਾਲ..
ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਲਿਖੇ ਪੱਤਰ 'ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੇ ਸਾਧਿਆ ਨਿਸ਼ਾਨਾ
. . .  1 day ago
ਚੰਡੀਗੜ੍ਹ, 30 ਨਵੰਬਰ (ਸੁਰਿੰਦਰਪਾਲ)-ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਲਿਖੇ ਪੱਤਰ 'ਤੇ ਤਿੱਖਾ ਹਮਲਾ ਕੀਤਾ ਹੈ...
ਥਾਣਾ ਕੁੱਲਗੜ੍ਹੀ ਦਾ ਮੁਲਾਜ਼ਮ ਨਸ਼ਿਆਂ ਸਮੇਤ ਮੋਗਾ ਪੁਲਿਸ ਵਲੋਂ ਕਾਬੂ
. . .  1 day ago
ਕੁੱਲਗੜ੍ਹੀ 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਮੋਗਾ ਦੇ ਸੀ.ਆਈ.ਏ. ਸਟਾਫ਼ ਬਾਘਾਪੁਰਾਣਾ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ. ਇੰਚਾਰਜ ਤਰਲੋਚਨ ਸਿੰਘ ਭੁੱਲਰ ਨੇ ਨਾਕੇਬੰਦੀ ਦੌਰਾਨ ਡੱਕਰੂ ਫਾਟਕ ਕੋਲੋਂ ਇਕ ...
ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਚੰਡੀਗੜ੍ਹ ਹਾਈਵੇਅ ਜਾਮ
. . .  1 day ago
ਖਰੜ 30 ਨਵੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਚੰਡੀਗੜ੍ਹ ਹਾਈਵੇਅ ਜਾਮ ਕਰਨ ਤੋਂ ਬਾਅਦ ਖਰੜ ਸ਼ਹਿਰ ਦੀਆਂ ਸੜਕਾਂ ਜਾਮ ਹੋ ਗਈਆਂ। ਸ਼ਹਿਰ ਦੇ ...
ਅਟਾਰੀ ਵਾਹਗਾ ਸਰਹੱਦ ਰਸਤੇ 55 ਹਿੰਦੂ ਪਾਕਿਸਤਾਨ ਹੋਏ ਰਵਾਨਾ
. . .  1 day ago
ਅਟਾਰੀ, 30ਨਵੰਬਰ (ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ 55 ਹਿੰਦੂ ਸਿੰਧੀ ਯਾਤਰੀ ਵਤਨ ਰਵਾਨਾ ਹੋ ਗਏ। ਪਰਿਵਾਰਾਂ ਦੇ ਮੁਖੀ ਕਾਹਨ ਜੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਰਹਿਣ ਵਾਲੇ...
ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ ਦਾ ਦਿਹਾਂਤ
. . .  1 day ago
ਮਹਿਲ ਕਲਾਂ, 30 ਨਵੰਬਰ (ਅਵਤਾਰ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਸਵੰਤ ਸਿੰਘ ਜੌਹਲ (62) ਸਰਪੰਚ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਹੋਣ ਕਾਰਨ ਦਇਆਨੰਦ...
ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਨਾ ਮਿਲਣ ਤੇ ਲਗਾਇਆ ਗਿਆ ਧਰਨਾ
. . .  1 day ago
ਫ਼ਿਰੋਜ਼ਸ਼ਾਹ,30ਨਵੰਬਰ (ਸਰਬਜੀਤ ਸਿੰਘ)-ਬੀਤੇ ਦਿਨ ਫਿਰੋਜ਼ਪੁਰ ਮੋਗਾ ਰੋਡ ਤੇ ਘੱਲ ਖ਼ੁਰਦ ਨਹਿਰਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਨੋਵਾ ਗੱਡੀ ਦੇ ਚਾਲਕ ਵਿਰੁੱਧ ਮਾਮਲਾ...
ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਜ਼ੀਰਾ, 30 ਨਵੰਬਰ (ਜੋਗਿੰਦਰ ਸਿੰਘ ਕੰਡਿਆਲ/ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨਾਲ ਲੱਗਦੇ ਪਿੰਡ ਗਾਦੜੀਵਾਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦ ਰਿਸ਼ਤੇਦਾਰੀ ਵਿਚ ਰਹਿਣ ਆਏ ਇੱਕ ਨੌਜਵਾਨ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਦੇ ਸ਼ਮਸ਼ਾਨਘਾਟ ਵਿਚ...
78 ਸਾਲਾਂ ਸੇਵਾਮੁਕਤ ਅਧਿਆਪਕ ਨੇ ਕਾਂਸੀ ਦਾ ਜਿੱਤਿਆ ਮੈਡਲ, ਤਪਾ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  1 day ago
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ)- 78 ਸਾਲਾਂ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ ਪੁੱਤਰ ਮੋਤੀ ਰਾਮ ਵਾਸੀ ਤਪਾ ਜੋ ਪਹਿਲਾਂ ਵੀ ਅਨੇਕਾਂ ਹੀ ਦੌੜਾਂ 'ਚ ਕਾਫ਼ੀ ਮੈਡਲ ਜਿੱਤ ਚੁੱਕੇ ਹਨ ਨੇ ਵਾਰਾਨਸੀ (ਯੂ.ਪੀ) ਵਿਚ 28 ਸੂਬਿਆਂ ਦੀ ਹੋਈ ਅਥਲੈਟਿਕਸ ਮੀਟ 10 ਕਿਲੋਮੀਟਰ...
ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਫੋਟੋਸ਼ੂਟ ਕਰਨ ਵਾਲੀ ਮਾਡਲ ਸੌਲੇਹਾ ਨੇ ਮੰਗੀ ਮੁਆਫ਼ੀ
. . .  1 day ago
ਅੰਮ੍ਰਿਤਸਰ, 30 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਦੇ ਮੰਨਤ ਕਲਾਥਿੰਗ ਬ੍ਰਾਂਡ ਦੇ ਕੱਪੜਿਆਂ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਫੋਟੋਸ਼ੂਟ ਕਰਾਉਣ ਵਾਲੀ ਮਹਿਲਾ ਮਾਡਲ ਸੌਲੇਹਾ ਨੇ ਵਿਵਾਦ ਉੱਠਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਬੰਧਿਤ...
ਲੁਧਿਆਣਾ ਪਹੁੰਚੇ ਨਵਜੋਤ ਸਿੰਘ ਵਲੋਂ ਕੌਂਸਲਰਾਂ ਨਾਲ ਕੀਤਾ ਗਿਆ ਸਲਾਹ-ਮਸ਼ਵਰਾ
. . .  1 day ago
ਲੁਧਿਆਣਾ, 30 ਨਵੰਬਰ-ਲੁਧਿਆਣਾ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲੁਧਿਆਣਾ ਦੇ ਕੌਂਸਲਰਾਂ ਦੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਸੰਜੀਵ ਤਲਵਾਰ ਨਾਲ ਅਤੇ...
ਮੁੜ 2 ਦਸੰਬਰ ਨੂੰ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਮੁੜ ਪੰਜਾਬ ਦਾ ਆਉਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਜਰੀਵਾਲ ਪੰਜਾਬ ਦੌਰੇ 'ਤੇ ਆਏ ਸਨ ਅਤੇ ਅਧਿਆਪਕਾਂ ਦੇ ਧਰਨੇ 'ਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੂੰ 8 ਗਰੰਟੀਆਂ...
ਜਿਹੜੇ ਵਾਰਡ ਪਹਿਲਾਂ ਬਣੇ ਹਨ ਉਨ੍ਹਾਂ ਨੂੰ ਤਿਆਰ ਰੱਖਿਆ ਗਿਆ ਹੈ:ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਜਿਹੜੇ ਵਾਰਡ ਪਹਿਲਾਂ ਬਣੇ ਹਨ ਉਨ੍ਹਾਂ ਨੂੰ ਤਿਆਰ ਰੱਖਿਆ ਗਿਆ ਹੈ:ਓ.ਪੀ. ਸੋਨੀ..
ਅਜੇ ਤੱਕ ਪੰਜਾਬ ’ਚ ਨਵੇਂ ਵਾਇਰਸ ਨੂੰ ਰਿਪੋਰਟ ਨਹੀਂ ਕੀਤਾ ਗਿਆ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਅਜੇ ਤੱਕ ਪੰਜਾਬ ’ਚ ਨਵੇਂ ਵਾਇਰਸ ਨੂੰ ਰਿਪੋਰਟ ਨਹੀਂ ਕੀਤਾ ਗਿਆ: ਓ.ਪੀ. ਸੋਨੀ..
ਪਹਿਲਾਂ ਵੀ ਕੋਰੋਨਾ ਨਾਲ ਲੜ ਚੁੱਕੇ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਪਹਿਲਾਂ ਵੀ ਕੋਰੋਨਾ ਨਾਲ ਲੜ ਚੁੱਕੇ: ਓ.ਪੀ. ਸੋਨੀ
ਓਮੀਕਰੋਨ ਨੂੰ ਲੈ ਕੇ ਅਸੀਂ ਤਿਆਰ ਹਾਂ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਓਮੀਕਰੋਨ ਨੂੰ ਲੈ ਕੇ ਅਸੀਂ ਤਿਆਰ ਹਾਂ: ਓ.ਪੀ. ਸੋਨੀ..
ਬਲਾਕ ਸੰਮਤੀ ਚੇਅਰਮੈਨ ਚੋਗਾਵਾਂ ਦੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਵਲੋਂ ਅਸਤੀਫ਼ਾ
. . .  1 day ago
ਚੋਗਾਵਾਂ, 30 ਨਵੰਬਰ (ਗੁਰਬਿੰਦਰ ਸਿੰਘ ਬਾਗੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਬਲਾਕ ਚੋਗਾਵਾਂ ਦੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਨੇ ਅੱਜ ਆਪਣਾ ਅਸਤੀਫ਼ਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਭੇਜ ਦਿੱਤਾ। ਇਸ ਸਬੰਧੀ ਕਾਹਲੀ ਨਾਲ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਚੇਅਰਮੈਨ ਹਰਭੇਜ ਸਿੰਘ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਕੁੱਲੂ ਦਾ ਦੁਸਹਿਰਾ

ਦੇਵ ਭੂਮੀ ਹਿਮਾਚਲ ਦੀ ਕੁੱਲੂ ਘਾਟੀ ਵਿਚ ਬਿਆਸ ਨਦੀ ਕੰਢੇ, ਕੁੱਲੂ ਨਗਰ ਵਿਚ ਦੁਸਹਿਰਾ ਉਤਸਵ 16ਵੀਂ ਸਦੀ ਤੋਂ ਮਨਾਇਆ ਜਾ ਰਿਹਾ ਹੈ। ਇਕ ਸਪਤਾਹ ਤੱਕ ਚਲਣ ਵਾਲੇ ਦੁਸਹਿਰਾ ਉਤਸਵ ਨੂੰ 1974 ਵਿਚ 'ਕੌਮਾਂਤਰੀ ਲੋਕ ਨਾਚ ਉਤਸਵ' ਦਾ ਦਰਜਾ ਪ੍ਰਾਪਤ ਹੋਇਆ ਸੀ। ਕੁੱਲੂ ਦਾ ਦੁਸਹਿਰਾ ਸਾਰੇ ਦੇਸ਼ ਤੋਂ ਵਿਲੱਖਣ ਹੁੰਦਾ ਹੈ। ਇਥੇ ਨਾ ਤਾਂ ਰਾਮਲੀਲ੍ਹਾ ਹੁੰਦੀ ਹੈ, ਨਾ ਹੀ ਕੁਝ ਰਾਜਾਂ ਵਾਂਗ ਰਾਵਣ, ਕੁੰਭਕਰਨ ਤੇ ਮੇਘਨਾਥ ਆਦਿ ਦੇ ਪੁਤਲੇ ਸਾੜੇ ਜਾਂਦੇ ਹਨ। ਸੈਂਕੜੇ ਦੇਵ ਰੱਥਾਂ ਦੇ ਨਾਲ ਹਜ਼ਾਰਾਂ ਸਾਜ਼ਾਂ ਦੀਆਂ ਸਵਰ ਲਹਿਰੀਆਂ ਦੀ ਗੂੰਜ 'ਚ ਕੁੱਲੂ ਦੇ ਇਤਿਹਾਸਕ ਮੈਦਾਨ ਢਾਲਪੁਰ ਵਿਚ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਦਾ ਸ਼ੁੱਭ ਆਰੰਭ ਹੁੰਦਾ ਹੈ। ਇਸਤਰੀਆਂ ਤੇ ਪੁਰਸ਼ ਸੁੰਦਰ ਕੱਪੜਿਆਂ ਨਾਲ ਸਜੇ, ਜਿਸ ਕੋਲ ਕੋਈ ਵੀ ਸਾਜ਼ ਤੁਰਹੀ, ਬਿਗਲ, ਢੋਲ, ਨਗਾਰੇ, ਬੰਸਰੀ ਤੇ ਨਰਸਿੰਘੇ ਆਦਿ ਉਹ ਲੈ ਕੇ ਚਲਦੇ ਹਨ। ਇਹ ਪਹਾੜੀ ਲੋਕ ਸਵੇਰ ਤੋਂ ਹੀ ਆਪਣੇ ਪੇਂਡੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਬੜੇ ਸੋਹਣੇ ਢੰਗ ਨਾਲ ਸਜਾ ਕੇ ਲਿਆਂਉਂਦੇ ਹਨ, ਇਨ੍ਹਾਂ ਦੀ ਪੂਜਾ ਕਰਦੇ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਸਚਾਈ ਦਾ ਰਸਤਾ ਊਬੜ-ਖਾਬੜ ਹੁੰਦਾ ਹੈ

ਆਪਣੇ-ਆਪ ਨੂੰ ਮਨ ਬਚਨ ਅਤੇ ਕਰਮ ਤੋਂ ਨੇਕ ਅਤੇ ਪਵਿੱਤਰ ਬਣਾਉਣਾ ਕੋਈ ਸੌਖਾ ਕੰਮ ਨਹੀਂ, ਕਿਉਂਕਿ ਸੱਚਾਈ ਦਾ ਰਸਤਾ ਕਦੇ ਵੀ ਪੱਧਰਾ ਤੇ ਸੌਖਾ ਨਹੀਂ, ਸਗੋਂ ਊਬੜ-ਖਾਬੜ ਹੁੰਦਾ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਇਸ ਰਾਹ 'ਤੇ ਚਲਦੇ ਹੋਏ ਕਈ ਸਫ਼ਲ ਹੋ ਜਾਂਦੇ ਹਨ ਤਾਂ ਕਈ ਲੜਖੜਾ ਜਾਂਦੇ ਹਨ। ਸਵਾਮੀ ਵਿਵੇਕਾਨੰਦ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਚਰਿੱਤਰ ਨਿਰਮਾਣ ਕੋਈ ਸੌਖਾ ਕਾਰਜ ਨਹੀਂ। ਚਰਿੱਤਰ ਨਿਰਮਾਣ ਲਈ ਸੱਚ ਦੀ ਰਾਹ 'ਤੇ ਤੁਰਦਾ ਵਿਅਕਤੀ ਕਈ ਵਾਰ ਲੜਖੜਾਉਂਦਾ ਹੈ ਪਰ ਹਜ਼ਾਰਾਂ ਪਰਖਾਂ ਤੋਂ ਬਾਅਦ ਹੀ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਹਰ ਕਾਰਜ ਨੂੰ ਤਿੰਨ ਹਾਲਤਾਂ ਵਿਚੋਂ ਲੰਘਣਾ ਪੈਂਦਾ ਹੈ। ਇਹ ਹਨ ਮਜ਼ਾਕ, ਵਿਰੋਧ ਅਤੇ ਸਹਿਮਤੀ। ਅਗਾਂਹਵਧੂ ਅਤੇ ਉਸਾਰੂ ਸੋਚ ਰੱਖਣ ਵਾਲੇ ਵਿਅਕਤੀ ਦਾ ਅਕਸਰ ਵਿਰੋਧ ਹੁੰਦਾ ਹੈ। ਇਹ ਲੋਕਾਂ ਦਾ ਸੁਭਾਅ ਹੈ। ਇਹ ਤੁਹਾਡੇ 'ਤੇ ਤਰਸ ਕਰਨਾ ਤਾਂ ਪਸੰਦ ਕਰਨਗੇ ਪਰ ਜੇ ਤੁਸੀਂ ਅਗਾਂਹ ਵਧ ਰਹੇ ਹੋ ਤਾਂ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਅਤੇ ਵਿਰੋਧ ਕਰਦੇ ਹਨ। ਲੋਕਾਂ ਦੀ ਸੋਚ ਹੀ ਅਜਿਹੀ ਹੈ। ਇਸ ਲਈ ਉਨ੍ਹਾਂ ਦੇ ਵਿਰੋਧ ਨੂੰ ਖੁਸ਼ੀ-ਖੁਸ਼ੀ ਸਵੀਕਾਰ ...

ਪੂਰਾ ਲੇਖ ਪੜ੍ਹੋ »

ਕੰਢੀ ਖੇਤਰ ਦੀਆਂ ਵਿਲੱਖਣਤਾਵਾਂ

ਅਗਿਆਤਵਾਸ ਸਮੇਂ ਪਾਂਡਵਾਂ ਦੀ ਪਨਾਹਗਾਹ ਰਿਹਾ ਹੈ ਕੰਢੀ ਖੇਤਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਮੁਕਤੇਸ਼ਵਰ (ਸ਼ਾਹਪੁਰ ਕੰਢੀ) ਪਾਂਡਵਾਂ ਦੀਆਂ ਗੁਫ਼ਾਵਾਂ-ਪਠਾਨਕੋਟ ਤੋਂ ਲਗਭਗ ਦਸ ਕਿਲੋਮੀਟਰ ਹੈ ਸ਼ਾਹਪੁਰ ਕੰਢੀ। ਇਥੋਂ ਰਣਜੀਤ ਸਾਗਰ ਡੈਮ ਵੱਲ ਜਾਂਦਿਆਂ ਰਸਤੇ ਵਿਚ ਵਸਿਆ ਪਿੰਡ ਡੂੰਘ ਮਹਾਭਾਰਤ ਕਾਲ ਨਾਲ ਸਬੰਧਿਤ ਹੋਣ ਕਰਕੇ ਮਸ਼ਹੂਰ ਹੈ। ਇਸ ਪਿੰਡ ਲਾਗੇ ਵਗਦੀ ਰਾਵੀ ਨਾਲ ਖਹਿੰਦੀ ਚਟਾਨ 'ਤੇ ਮੌਜੂਦ ਪੰਜ ਗੁਫ਼ਾਵਾਂ, ਪੰਜ ਪਾਂਡਵਾਂ ਦੇ ਨਾਂਅ ਨਾਲ ਪ੍ਰਸਿੱਧ ਹਨ। ਇਹ ਪ੍ਰਾਚੀਨ ਥਾਂ ਹੁਣ ਮੁਕਤੇਸਵਰ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਦੰਦ ਕਥਾ ਮੁਤਾਬਕ ਪਾਂਡਵਾਂ ਨੇ ਅਗਿਆਤਵਾਸ ਦਾ ਆਖਰੀ ਸਮਾਂ ਆਪ ਉਸਾਰੀਆਂ ਇਨ੍ਹਾਂ ਗੁਫ਼ਾਵਾਂ ਵਿਚ ਲੁਕ ਕੇ ਗੁਜ਼ਾਰਿਆ ਸੀ। ਇੱਥੇ ਗੁਫ਼ਾ ਨੰਬਰ-ਇਕ ਧਰਮਰਾਜ ਯੁਧਿਸ਼ਟਰ ਦੀ ਗੁਫ਼ਾ ਹੈ। ਅੰਦਰੋਂ ਦੋ ਭਾਗਾਂ ਵਿਚ ਵੰਡੀ ਗਈ ਇਹ ਗੁਫ਼ਾ ਕਾਫੀ ਖੁੱਲ੍ਹੀ ਹੈ। ਇਸ ਗੁਫ਼ਾ ਦੀ ਕੰਧ 'ਤੇ ਸੁੰਦਰ ਮੀਨਾਕਾਰੀ ਕੀਤੀ ਗਈ ਹੈ। ਇਸ ਗੁਫ਼ਾ ਦੇ ਖੱਬੇ ਪਾਸੇ ਦਰੋਪਦੀ ਦੀ ਰਸੋਈ ਹੈ। ਇੱਥੇੇ ਹੀ ਧਰਮਰਾਜ ਦਾ ਧੂਣਾ ਵੀ ਹੈ, ਜਿੱਥੇ ਬੈਠ ਕੇ ਉਹ ਪੂਜਾ-ਪਾਠ ਕਰਿਆ ਕਰਦੇ ਸਨ। ਦੂਸਰੀ ਗੁਫ਼ਾ ਮਹਾਬਲੀ ਭੀਮ ਦੀ ਹੈ। ਤੀਸਰੀ ਅਰਜਨ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਿਰੀਰਾਗੁ ਮਹਲਾ ੧ ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥ ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ॥ ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ॥ ੫॥ ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥ ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ॥ ੬॥ ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ॥ ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ॥ ੭॥ ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ॥ ੮॥ ੧੨॥ (ਅੰਗ 61) ਪਦ ਅਰਥ : ਤਤੁ-ਮੂਲ। ਸਾ ਧਨ-ਉਸ ਜੀਵ ਇਸਤਰੀ ਨੇ। ਆਪੁ ਗਵਾਇਆ-ਆਪਾ ਭਾਵ ਦੂਰ ਕਰ ਲਿਆ ਹੈ। ਸਬਦਿ ਸੀਗਾਰੁ-ਸ਼ਬਦ ਦਾ ਸ਼ੰਗਾਰ ਕੀਤਾ ਹੈ। ਸੋ-ਉਸ ਨੇ। ਪਿਰੁ-ਮਾਲਕ ਪ੍ਰਭੂ। ਗੁਰ ਕੈ ਹੇਤਿ-ਗੁਰੂ ਦੇ ਪਿਆਰ ਦੁਆਰਾ। ਅਪਾਰੁ-ਬੇਅੰਤ। ਚਾਕਰੀ-ਨਿਸ਼ਕਾਮ ਸੇਵਾ। ਨਿਰਮਲੁ-ਪਵਿੱਤਰ ਹੋ ਜਾਂਦਾ ਹੈ। ਵਿਚਹੁ-(ਮਨ) ਵਿਚੋਂ। ਵਿਚਹੁ ਖੋਇ-ਵਿਚੋਂ ...

ਪੂਰਾ ਲੇਖ ਪੜ੍ਹੋ »

ਮੁਹੰਮਦ ਫਾਜ਼ਿਲਉੱਦੀਨ ਕਾਦਰੀ

ਪੰਜਾਬ ਦੇ ਕਈ ਪਿੰਡ, ਸ਼ਹਿਰ ਅਤੇ ਕਸਬੇ ਆਪੋ-ਆਪਣੀਆਂ ਵਿਲੱਖਣਤਾਵਾਂ ਕਰਕੇ ਪ੍ਰਸਿੱਧ ਰਹੇ ਹਨ। ਕੋਈ ਧਰਮ ਕਰਕੇ, ਕੋਈ ਉਦਯੋਗਾਂ ਕਰਕੇ, ਕੋਈ ਲਿਖਾਰੀਆਂ ਕਰਕੇ ਅਤੇ ਕੋਈ ਦੇਸ਼ ਭਗਤਾਂ ਅਤੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਕਰਕੇ। ਅੱਜ ਅਸੀਂ ਕੇਵਲ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦੀ ਗੱਲ ਕਰਨੀ ਹੈ ਅਤੇ ਉਹ ਵੀ ਸਿਰਫ ਸੂਫ਼ੀ ਦਰਗਾਹਾਂ ਦੇ ਹਵਾਲੇ ਨਾਲ ਹੀ। ਮੱਧਕਾਲ ਵਿਚ ਬਟਾਲਾ ਸ਼ਹਿਰ ਕੁਸ਼ਲ ਪ੍ਰਬੰਧਕਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਅਨੰਤ ਰਾਮ ਭੰਡਾਰੀ ਤੇ ਨੰਦ ਸਿੰਘ ਭੰਡਾਰੀ ਆਦਿ ਵਿਦਵਾਨਾਂ ਦਾ ਮਹਾਰਾਜਾ ਰਣਜੀਤ ਸਿੰਘ ਬਹੁਤ ਆਦਰ ਕਰਦਾ ਸੀ। ਅਨੰਤ ਸਿੰਘ ਨੂੰ ਮਹਾਰਾਜਾ ਨੇ ਦਿੱਲੀ ਵਿਚ ਆਪਣਾ ਵਕੀਲ ਬਣਾ ਕੇ ਭੇਜਿਆ ਸੀ। ਉਸ ਦੇ ਤਿੰਨ ਪੁੱਤਰ ਵੀ ਕ੍ਰਮਵਾਰ ਦਿੱਲੀ, ਅੰਬਾਲੇ ਅਤੇ ਲੁਧਿਆਣੇ ਵਿਚ ਅੰਗਰੇਜ਼ਾਂ ਪਾਸ ਮਹਾਰਾਜਾ ਦੀ ਵਕਾਲਤ ਕਰਦੇ ਰਹੇ ਸਨ। ਇਸੇ ਤਰ੍ਹਾਂ ਦਾ ਇਕ ਹੋਰ ਵਿਦਵਾਨ ਮੁਹੰਮਦ ਸ਼ਾਹ ਬਟਾਲੀਆ ਸੀ, ਜਿਸ ਦੀ ਮਸ਼ਹੂਰ ਰਚਨਾ 'ਕਿਤਾਬ-ਏ-ਹਿੰਦ' ਮਿਲਦੀ ਹੈ। ਇਸ ਸਾਰੀ ਪੁਸਤਕ ਦਾ ਅਨੁਵਾਦ ਹੋਇਆ ਹੈ ਜਾਂ ਨਹੀ? ਇਹ ਜਾਣਕਾਰੀ ਸਾਨੂੰ ਨਹੀਂ ਮਿਲਦੀ ਪਰ ਪੰਜਾਬ ਦੇ ...

ਪੂਰਾ ਲੇਖ ਪੜ੍ਹੋ »

ਜਦੋਂ ਤੇਜ ਸਿੰਘ ਨੇ ਸਿੱਖ ਫ਼ੌਜ ਦੇ ਮੁਕਾਬਲਾ ਕਰਨ ਦੇ ਸਾਰੇ ਮੌਕੇ ਗਵਾ ਦਿੱਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਆਲੀਵਾਲ-28 ਜਨਵਰੀ, 1846 ਇਹ ਲੜਾਈ 28 ਜਨਵਰੀ, 1846 ਦੀ ਸਵੇਰ ਨੂੰ ਲੜੀ ਗਈ। ਪੰਜਾਬੀਆਂ ਨੇ ਆਪਣੀ ਸੁਰੱਖਿਆ ਤਿਕੋਣ ਬਣਾ ਲਈ ਤੇ ਹਮੇਸ਼ਾ ਦੀ ਤਰ੍ਹਾਂ ਦੁਸ਼ਮਣ ਦੇ ਰੇਂਜ ਵਿਚ ਆਉਣ ਤੋਂ ਪਹਿਲਾਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਆਪਣਾ ਬਾਰੂਦ ਖ਼ਤਮ ਕਰ ਲੈਣ ਦਿੱਤਾ ਤੇ ਫਿਰ ਉਨ੍ਹਾਂ ਦੀਆਂ ਬੰਦੂਕਾਂ ਦੀਆਂ ਸਹੀ ਪੁਜ਼ੀਸ਼ਨਾਂ ਸਮਝ ਕੇ ਜ਼ੋਰਦਾਰ ਹਮਲਾ ਕੀਤਾ। ਇਸ ਫੈਸਲਾਕੁੰਨ ਘੜੀ ਵਿਚ ਪੰਜਾਬੀ ਫੌਜ ਤੇ ਅਫ਼ਸਰ, ਸਮੇਤ ਰਣਜੋਧ ਸਿੰਘ, ਉਥੋਂ ਦੌੜ ਗਏ। ਸਿਪਾਹੀਆਂ ਨੇ ਪਿੱਛੇ ਹਟਣ ਤੋਂ ਇਨਕਾਰ ਕੀਤਾ ਤੇ ਪੂਰੀ ਤਨਦੇਹੀ ਨਾਲ ਲੜਾਈ ਲੜੀ। ਜਦੋਂ ਅੰਗਰੇਜ਼ ਘੋੜਸਵਾਰਾਂ ਨੇ ਸਿੱਖ ਪਿਆਦਾ ਫੌਜ ਉੱਪਰ ਹਮਲਾ ਕੀਤਾ ਤਾਂ ਸਿੱਖ ਫੌਜੀਆਂ ਨੇ ਘੋੜਸਵਾਰਾਂ 'ਤੇ ਨੇਜ਼ਿਆਂ ਨੂੰ ਅੱਗੋਂ ਫੜ ਕੇ ਆਪਣੇ ਵੱਲ ਖਿੱਚਣਾ ਤੇ ਫਿਰ ਸਵਾਰ ਉੱਪਰ ਤਲਵਾਰਾਂ ਨਾਲ ਹਮਲੇ ਸ਼ੁਰੂ ਕੀਤੇ। ਅੰਗਰੇਜ਼ ਫੌਜੀ ਅਫਸਰ ਹੰਬਲੇ ਨੇ ਲਿਖਿਆ ਕਿ 'ਬਾਵਜੂਦ ਇਸ ਦੇ ਕਿ ਉਨ੍ਹਾਂ ਦਾ ਕਮਾਂਡਰ ਮੋਰਚਾ ਛੱਡ ਕੇ ਦੌੜ ਗਿਆ ਸੀ, ਉਸ ਦੇ ਸਿਪਾਹੀਆਂ ਨੇ ਪੂਰੇ ਦਮ ...

ਪੂਰਾ ਲੇਖ ਪੜ੍ਹੋ »

ਫ਼ਤਹਿਗੜ੍ਹ ਚੂੜੀਆਂ ਦਾ ਪੰਚ ਮੰਦਰ

ਅੰਮ੍ਰਿਤਸਰ ਤੋਂ ਕੋਈ 26 ਕੁ ਕਿਲੋਮੀਟਰ ਦੀ ਦੂਰੀ 'ਤੇ ਜ਼ਿਲ੍ਹਾ ਗੁਰਦਾਸਪੁਰ 'ਚ ਆਬਾਦ ਇਤਿਹਾਸਕ ਕਸਬੇ ਫ਼ਤਹਿਗੜ੍ਹ ਚੂੜੀਆਂ ਦੇ ਬੱਸ ਅੱਡੇ ਦੇ ਪਾਸ ਹੀ ਮੇਨ ਬਾਜ਼ਾਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦ ਕੌਰ ਦੁਆਰਾ ਬਣਵਾਇਆ ਲਗਪਗ 170 ਸਾਲ ਪੁਰਾਣਾ ਪੰਚ ਮੰਦਰ ਅੱਜ ਵੀ ਚੰਗੀ ਹਾਲਤ 'ਚ ਕਾਇਮ ਹੈ। ਸਿੱਖ ਰਾਜ ਸਮੇਂ ਬਣਾਇਆ ਗਿਆ ਇਹ ਮੰਦਰ ਗੁਰਦਾਸਪੁਰ ਦੇ ਸਭਨਾਂ ਵਿਰਾਸਤੀ ਸਮਾਰਕਾਂ ਵਿਚ ਆਪਣੀ ਇਕ ਵੱਖਰੀ ਹੀ ਪਛਾਣ ਰੱਖਦਾ ਹੈ, ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਸ ਮੰਦਰ ਦੀ ਹੋਂਦ ਅਤੇ ਇਤਿਹਾਸ ਤੋਂ ਬਹੁਤ ਘੱਟ ਲੋਕ ਜਾਣੂ ਹਨ ਅਤੇ ਇਸ ਦੇ ਇਤਿਹਾਸ ਸੰਬੰਧੀ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਰਿਕਾਰਡ 'ਚੋਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ, ਜਿਸ ਦੇ ਚਲਦਿਆਂ ਕਾਂਗੜਾ ਅਤੇ ਮੁਗਲ ਭਵਨ ਕਲਾ ਦਾ ਸੁਮੇਲ ਇਸ ਪੰਚ ਮੰਦਰ ਦਾ ਇਤਿਹਾਸ ਅਤੇ ਹੋਂਦ ਇਕ ਬੁਝਾਰਤ ਬਣੇ ਹੋਏ ਹਨ। ਇਹ ਕਸਬਾ (ਫ਼ਤਹਿਗੜ੍ਹ ਚੂੜੀਆਂ) ਕਨ੍ਹੱਈਆ ਮਿਸਲ ਦੇ ਪ੍ਰਮੁੱਖ ਸ: ਜੈ ਸਿੰਘ ਕਨ੍ਹੱਈਆ (ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਦਾ ਸਹੁਰਾ) ਦੇ ...

ਪੂਰਾ ਲੇਖ ਪੜ੍ਹੋ »

ਪੀਰ ਮੁਰੀਦਾਂ ਪਿਰਹੜੀ-2

ਪੀਰ ਬਹਿਲੋਲ

ਬਗਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਇਕ ਕੁਟੀਆ ਵਿਚ ਰਹਿੰਦਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤਾਂ ਇਸ ਪੀਰ ਨਾਲ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਪ੍ਰਕਾਸ਼ਮਈ, ਗਿਆਨਮਈ ਸ਼ਖ਼ਸੀਅਤ ਨੇ ਪੀਰ ਨੂੰ ਦੀਵਾਨਾ ਬਣਾ ਦਿੱਤਾ। ਇਹ ਗੁਰੂ ਸਾਹਿਬ ਜੀ ਦੇ ਸਰਬ ਸਾਂਝੇ ਨਿਰਮਲ ਉਪਦੇਸ਼ ਦਾ ਕਾਇਲ ਹੋ ਗਿਆ ਅਤੇ ਉਨ੍ਹਾਂ ਦਾ ਮੁਰੀਦ ਬਣ ਗਿਆ। ਇਸ ਨੇ ਕਈ ਵਾਰ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਅਟਕਾਈ ਰੱਖਿਆ। ਆਖਰ ਇਸ 'ਤੇ ਮਿਹਰ ਨਦਰਿ ਪਾ ਕੇ ਗੁਰੂ ਜੀ ਹੋਰ ਧਰਤੀਆਂ ਨੂੰ ਤਾਰਨ ਲਈ ਤੁਰ ਪਏ। ਪੀਰ ਬਹਿਲੋਲ ਉਸ ਤੋਂ ਬਾਅਦ 60 ਸਾਲ ਜਿਉਂਦਾ ਰਿਹਾ ਪਰ ਉਸ ਦੀ ਖਾਮੋਸ਼ ਪ੍ਰੀਤ ਇਕ ਮਿਸਾਲ ਬਣ ਗਈ। ਜਿਥੇ ਬੈਠ ਕੇ ਗੁਰੂ ਸਾਹਿਬ ਇਸ ਨਾਲ ਵਾਰਤਾਲਾਪ ਕਰਦੇ ਸਨ, ਇਹ ਉਸ ਪੱਥਰ ਦੇ ਸਾਹਮਣੇ ਸਿਜਦਾ ਕਰਕੇ ਬੈਠ ਗਿਆ ਅਤੇ ਡੂੰਘੀ ਚੁੱਪ ਧਾਰਨ ਕਰ ਲਈ। ਨਾ ਇਹ ਕਿਸੇ ਨਾਲ ਬੋਲਦਾ ਸੀ, ਨਾ ਕਿਸੇ ਨੂੰ ਮਿਲਦਾ ਸੀ ਅਤੇ ਨਾ ਕਿਸੇ ਦੀ ਗੱਲ ਸੁਣਦਾ ਸੀ। ਇਸ ਦੀ ਅਨੋਖੀ ਦਾਸਤਾਨ ਨੂੰ ਸੁਣ ਕੇ ਅਤੇ ਇਸ ਦੀ ਡੂੰਘੀ ਸਰਸ਼ਾਰਤਾ ਨੂੰ ਦੇਖ ਕੇ ਲੋਕ ...

ਪੂਰਾ ਲੇਖ ਪੜ੍ਹੋ »

ਨਾਮਧਾਰੀ ਸਿੱਖ ਸਮਾਜ ਵਿਚ ਨਾਮ ਸਿਮਰਨ ਜਪ ਪ੍ਰਯੋਗ ਦੀ ਪਰੰਪਰਾ

ਸਿੱਖ ਧਰਮ ਦਾ ਆਧਾਰ ਹੈ-ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਰਨੀ ਅਤੇ ਵੰਡ ਛਕਣਾ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਆਪ ਦੇ ਜਾਨਸ਼ੀਨ ਸਤਿਗੁਰੂ ਸਾਹਿਬਾਨ ਨੇ ਜੋ ਵੀ ਉਪਦੇਸ਼ ਦਿੱਤੇ, ਪਹਿਲਾਂ ਆਪ ਉਨ੍ਹਾਂ 'ਤੇ ਚੱਲ ਕੇ ਪੈੜਾਂ ਪਾਈਆਂ, ਗਾਡੀ ਰਾਹ ਤੋਰੇ, ਸਿੱਖ ਸਤਿਗੁਰੂ ਸਾਹਿਬਾਨ ਬਣੇ, ਸੰਵਰੇ ਰਾਹਾਂ 'ਤੇ ਨਹੀਂ ਚੱਲੇ, ਸਗੋਂ ਆਪ ਦਾ ਚੱਲਣਾ ਹੀ ਨਵੇਂ ਰਸਤਿਆਂ ਨੂੰ ਜਨਮ ਦਿੰਦਾ ਹੈ। ਸਿੱਖ ਧਰਮ ਕੇਵਲ ਲਿਖਤੀ ਸਿਧਾਂਤ ਨਹੀਂ, ਕੇਵਲ ਗ੍ਰੰਥਾਂ 'ਚ ਸੀਮਤ ਗਿਆਨ ਨਹੀਂ, ਸਗੋਂ ਜੀਵੰਤ ਫਲਸਫਾ ਹੈ, ਅਮਲੀ ਜੀਵਨ ਹੈ। ਗੁਰਮਤਿ ਅਨੁਸਾਰ ਗਿਆਨ ਕੇਵਲ ਪੜ੍ਹ ਲੈਣ ਜਾਂ ਜਾਣ ਲੈਣ ਦਾ ਵਿਸ਼ਾ ਹੀ ਨਹੀਂ, ਸਗੋਂ ਕਠਿਨ ਘਾਲਣਾ ਹੈ- ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥ ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥ (ਅੰਗ : 465) 'ਕਰਮਿ ਮਿਲੈ ਤਾ ਪਾਈਐ'-ਸਤਿਗੁਰੂ ਦੀ ਕਿਰਪਾ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਤੋਂ ਬਿਨਾਂ ਸਹਸਾ, ਭਰਮ ਨਹੀਂ ਦੂਰ ਹੁੰਦਾ, ਦੁਬਿਧਾ ਨਹੀਂ ਮਿਟਦੀ। ਜੀਵ-ਆਤਮਾ ਅਤੇ ਪਰਮਾਤਮਾ ਦੇ ਮਿਲਣ ਵਿਚ ਦੁਬਿਧਾ ਦੀ ਦੀਵਾਰ ਹੀ ਅਗਿਆਨ ਦਾ ਅੰਧਕਾਰ ਹੈ। ਅਜਿਹਾ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼

ਮਾਲਵੇ ਦੀ ਦਰਵੇਸ਼ ਹਸਤੀ-ਸੰਤ ਅਤਰ ਸਿੰਘ ਘੁੰਨਸ

ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਂ ਦੀ ਧਰਤੀ ਹੈ, ਜਿਸ ਵਿਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਅਤਰ ਸਿੰਘ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਘੁੰਨਸਾਂ ਵਾਲੇ ਮਾਲਵੇ ਦੇ ਦਰਵੇਸ਼ ਸੰਤ ਹੋਏ ਸਨ। ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ। ਆਪ ਨੂੰ ਮਿਲਣ ਦਾ ਦੋ ਵਾਰ ਮੌਕਾ ਮਿਲਿਆ, ਇਕ ਵਾਰ ਗੁਰਦੁਆਰਾ ਗੁਰੂਸਰ ਮਸਤੂਆਣਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ। ਸੰਤ ਅਤਰ ਸਿੰਘ ਦੇ ਸਿੱਖੀ ਦੇ ...

ਪੂਰਾ ਲੇਖ ਪੜ੍ਹੋ »

ਦੁਨੀਆ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ, ਬਿਸ਼ਨੋਈ

ਸਲਮਾਨ ਖਾਨ ਦੀ ਸਜ਼ਾ ਕਾਰਨ ਬਿਸ਼ਨੋਈ ਕੌਮ ਚਰਚਾ ਵਿਚ ਹੈ, ਜੋ ਸੰਸਾਰ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ ਹੈ। ਬਿਸ਼ਨੋਈ ਜਾਂ ਵਿਸ਼ਨੋਈ ਇਕ ਹਿੰਦੂ ਧਾਰਮਿਕ ਸਮੂਹ ਹੈ, ਜੋ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਾਏ ਜਾਂਦੇ ਹਨ। ਇਨ੍ਹਾਂ ਦੀ ਕੁੱਲ ਆਬਾਦੀ 7 ਲੱਖ ਦੇ ਕਰੀਬ ਹੈ। ਉਹ ਗੁਰੂ ਜੰਬੇਸ਼ਵਰ ਦੁਆਰਾ ਨਿਸ਼ਚਿਤ ਕੀਤੇ ਗਏ 29 ਸਿਧਾਂਤਾਂ ਦੇ ਅਨੁਸਾਰ ਚਲਦੇ ਹਨ। ਅਸਲ ਵਿਚ ਬਿਸ਼ਨੋਈ ਸ਼ਬਦ ਦਾ ਅਰਥ ਹੈ ਬੀਸ ਨੋਈ (ਮਤਲਬ ਵੀਹ ਅਤੇ ਨੌਂ)। ਗੁਰੂ ਜੰਬੇਸ਼ਵਰ ਨੇ ਹੁਕਮ ਕੀਤਾ ਸੀ ਕਿ ਜਾਨਵਰਾਂ ਅਤੇ ਦਰੱਖਤਾਂ ਵਿਚ ਵੀ ਜਾਨ ਹੈ। ਇਨ੍ਹਾਂ ਦੀ ਹਰ ਹਾਲਤ ਵਿਚ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਵਾਤਾਵਰਨ ਨੂੰ ਕਿਸੇ ਤਰ੍ਹਾਂ ਦੀ ਹਾਨੀ ਪਹੁੰਚਾਉਣ ਦਾ ਮਤਲਬ ਖੁਦ ਨੂੰ ਹਾਨੀ ਪਹੁੰਚਾਉਣ ਦੇ ਬਰਾਬਰ ਹੈ। ਬਿਸ਼ਨੋਈ ਸਮਾਜ ਦੇ ਸੰਸਥਾਪਕ ਗੁਰੂ ਜੰਬੇਸ਼ਵਰ ਦਾ ਜਨਮ 1499 ਈ: ਨੂੰ ਪੀਂਪਾਸਰ ਜ਼ਿਲ੍ਹਾ ਬੀਕਾਨੇਰ ਵਿਚ ਹੋਇਆ ਤੇ ਮੌਤ 1593 ਈ: ਵਿਚ ਹੋਈ। ਉਨ੍ਹਾਂ ਦੀ ਸਮਾਧੀ ਮੁਕਾਮ (ਬੀਕਾਨੇਰ) ਵਿਚ ਬਣੀ ਹੋਈ ਹੈ, ਜੋ ਬਿਸ਼ਨੋਈਆਂ ਲਈ ਇਕ ਬਹੁਤ ਵੱਡਾ ਤੀਰਥ ਸਥਾਨ ਹੈ। ਗੁਰੂ ਜੰਬੇਸ਼ਵਰ ਜਦੋਂ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨੌਜਵਾਨ ਸਿੱਖ ਪੀੜ੍ਹੀ

ਭਵਿੱਖ ਸਦਾ ਹੀ ਨੌਜਵਾਨ ਪੀੜ੍ਹੀ ਦਾ ਹੁੰਦਾ ਹੈ। ਭਵਿੱਖ ਦੀ ਚਿੰਤਾ ਨਾਲ ਵਰਤਮਾਨ ਵੀ ਸੁਧਰ ਜਾਂਦਾ ਹੈ ਤੇ ਭਵਿੱਖ ਵੀ ਬਣ ਜਾਂਦਾ ਹੈ। ਵਰਤਮਾਨ ਸੰਵਾਰਨ ਤੇ ਭਵਿੱਖ ਸੁਰੱਖਿਅਤ ਕਰਨ ਲਈ ਕੋਈ ਆਦਰਸ਼, ਕੋਈ ਸੇਧ ਜ਼ਰੂਰੀ ਹੁੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੀਆਂ ਜੀਵਨ ਦੀਆਂ ਮੁਢਲੀਆਂ ਕਦਰਾਂ-ਕੀਮਤਾਂ ਨੂੰ ਵਿਸਾਰਦੀਆਂ ਵੇਖ ਕੇ ਪਰਿਪੱਕ ਪੀੜ੍ਹੀਆਂ ਦਾ ਦੁਖੀ ਹੋਣਾ ਸੁਭਾਵਿਕ ਹੈ। ਪੂਰੇ ਸੰਸਾਰ ਅੰਦਰ ਮਨੁੱਖੀ ਸਨਮਾਨ ਖਿੰਡਰ ਰਿਹਾ ਹੈ ਤੇ ਆਪਸੀ ਵਿਸ਼ਵਾਸ, ਪ੍ਰੇਮ, ਭਾਈਚਾਰਾ, ਸਿਦਕ ਤੇ ਸਬਰ ਦੁਰਲੱਭ ਹੋ ਗਿਆ ਹੈ। ਜੀਵਨ ਅੰਦਰ ਪਦਾਰਥਵਾਦ ਤੇ ਵਪਾਰਕ ਵ੍ਰਿਤੀ ਘਰ ਕਰ ਗਈ ਹੈ। ਧਰਮ, ਅਧਿਆਤਮ ਤੇ ਨੈਤਿਕਤਾ ਲਈ ਕੋਈ ਥਾਂ ਨਹੀਂ ਰਹੀ। ਸਿੱਖ ਕੌਮ ਵੀ ਇਹੋ ਜਿਹੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ। ਸਿੱਖ ਨੌਜਵਾਨ ਅੱਜ ਗੁਰੂ-ਘਰ ਅੰਦਰ ਨਤਮਸਤਕ ਭਾਵੇਂ ਹੁੰਦੇ ਹੋਣ ਪਰ ਗੁਰੂ ਦੇ ਸਿੱਖ ਬਣੇ ਨਜ਼ਰ ਨਹੀਂ ਆਉਂਦੇ। ਜਿਸ ਕੌਮ ਦਾ ਜਨਮ ਹੀ ਧਰਮ ਨੂੰ ਬਚਾਉਣ ਲਈ ਹੋਇਆ ਸੀ, ਉਸ ਅੰਦਰ ਧਰਮ ਪ੍ਰਤੀ ਸਮਰਪਣ ਦਾ ਨਿਰੰਤਰ ਘਾਣ ਗਹਿਰੀ ਚਿੰਤਾ ਦਾ ਵਿਸ਼ਾ ਹੈ। ਪੰਜ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX